ਤਾਜਾ ਖ਼ਬਰਾਂ


ਭਾਰਤ ਸ੍ਰੀਲੰਕਾ ਦੂਸਰਾ ਇਕ ਦਿਨਾਂ ਮੈਚ : ਸ੍ਰੀਲੰਕਾ 18 ਓਵਰਾਂ ਤੋਂ ਬਾਅਦ 84/3 'ਤੇ
. . .  3 minutes ago
ਸੂਬੇ ਵਿਚ ਹਾਲਾਤ ਨਾਜ਼ੁਕ - ਐਡਵੋਕੇਟ ਜਨਰਲ ਪੰਜਾਬ
. . .  29 minutes ago
ਚੰਡੀਗੜ੍ਹ 24 ਅਗਸਤ (ਸੁਰਜੀਤ ਸੱਤੀ) - ਪੰਜਾਬ ਦੇ ਐਡਵੋਕੇਟ ਜਨਰਲ ਨੇ ਕਿਹਾ ਸੂਬੇ ਵਿਚ ਹਾਲਾਤ ਨਾਜ਼ੁਕ ਹਨ, ਕੰਪਨੀਆਂ ਘੱਟ ਮਿਲੀਆਂ ਹੋਣ ਕਾਰਨ ਕੁੱਝ ਵੀ ਵਾਪਰ ਸਕਦਾ ਹੈ। ਹਰਿਆਣਾ ਨੂੰ ਤੁਰੰਤ ਹੋਰ ਕੰਪਨੀਆਂ ਦੇਣ ਲਈ ਕੇਂਦਰੀ ਗ੍ਰਹਿ ਸਕੱਤਰ ਮੀਟਿੰਗ...
ਕਿਸਾਨ ਵਲੋਂ ਖੁਦਕੁਸ਼ੀ
. . .  48 minutes ago
ਸ਼ਹਿਣਾ, 24 ਅਗਸਤ (ਸੁਰੇਸ਼ ਗੋਗੀ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਵਿਖੇ ਬੀਤੀ ਰਾਤ ਇਕ ਕਿਸਾਨ ਗੁਰਮੇਲ ਸਿੰਘ ਵੱਲੋਂ ਕਰਜ ਦੀ ਪ੍ਰੇਸ਼ਾਨੀ ਦੇ ਚੱਲਦਿਆਂ ਆਪਣੇ ਖੇਤ ਜਾ ਕੇ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰ...
ਹਰਿਆਣਾ 'ਚ ਰੋਡਵੇਜ਼ ਦੀ ਰਾਤ ਸੇਵਾ ਵੀ ਕੀਤੀ ਗਈ ਬੰਦ
. . .  about 1 hour ago
ਚੰਡੀਗੜ੍ਹ, 24 ਅਗਸਤ - ਭਲਕੇ ਡੇਰਾ ਸਿਰਸਾ ਮੁਖੀ ਦੇ ਮਾਮਲੇ ਵਿਚ ਭਲਕੇ ਸੀ.ਬੀ.ਆਈ. ਅਦਾਲਤ ਪੰਚਕੂਲਾ ਵਿਖੇ ਸੁਣਾਏ ਜਾਣ ਫ਼ੈਸਲੇ ਨੂੰ ਮੁੱਖ ਰੱਖਦੇ ਹੋਏ ਸੁਰੱਖਿਆ ਦੇ ਮੱਦੇਨਜ਼ਰ ਹਰਿਆਣਾ 'ਚ ਰੋਡਵੇਜ਼ ਦੀ ਨਾਈਟ ਸਰਵਿਸ (ਰਾਤ ਸੇਵਾ) ਬੰਦ ਰੱਖੇ ਜਾ ਰਹੀ...
ਭਾਰਤ ਸ੍ਰੀਲੰਕਾ ਦੂਸਰਾ ਵਨਡੇ - ਭਾਰਤ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਲਿਆ ਫੈਸਲਾ
. . .  about 1 hour ago
ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਤੁਰੰਤ ਪ੍ਰਭਾਵ ਨਾਲ ਇੰਟਰਨੈੱਟ ਬੰਦ
. . .  about 1 hour ago
ਚੰਡੀਗੜ੍ਹ, 24 ਅਗਸਤ - ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਤੁਰੰਤ ਪ੍ਰਭਾਵ ਨਾਲ ਇੰਟਰਨੈੱਟ ਤੇ ਮੋਬਾਈਲ ਡਾਟਾ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਉੱਥੇ ਹੀ , ਪੰਜਾਬ ਦੇ ਗਵਰਨਰ ਹਾਊਸ 'ਚ ਹੀ ਹਰਿਆਣਾ ਪੰਜਾਬ ਤੇ ਚੰਡੀਗੜ੍ਹ ਪ੍ਰਦੇਸ਼ਾਂ ਦੀ ਕੋਰਡੀਨੈਸ਼ਨ ਕਮੇਟੀ...
ਇੰਪਰੂਵਮੈਂਟ ਟਰੱਸਟ ਘੁਟਾਲੇ 'ਚ ਕੈਪਟਨ ਅਮਰਿੰਦਰ ਸਿੰਘ ਅਦਾਲਤ 'ਚ ਹੋਏ ਪੇਸ਼
. . .  about 2 hours ago
ਐੱਸ. ਏ. ਐੱਸ. ਨਗਰ, 24 ਅਗਸਤ (ਜਸਬੀਰ ਸਿੰਘ ਜੱਸੀ) - ਇੰਪਰੂਵਮੈਂਟ ਟਰੱਸਟ ਘੁਟਾਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਹਾਲੀ ਦੀ ਅਦਾਲਤ 'ਚ ਪੇਸ਼ ਹੋਏ । ਅਦਾਲਤ ਨੇ ਇਸ ਮਾਮਲੇ 'ਚ ਕੁੱਝ ਬਿੰਦੂਆਂ 'ਤੇ ਮੁੜ ਜਾਂਚ ਕਰਕੇ ਰਿਪੋਰਟ ਪੇਸ਼ ਕਰਨ...
ਭਲਕੇ ਜਾਰੀ ਹੋਵੇਗਾ 200 ਰੁਪਏ ਦਾ ਨੋਟ
. . .  about 2 hours ago
ਨਵੀਂ ਦਿੱਲੀ, 24 ਅਗਸਤ - ਰਿਜ਼ਰਵ ਬੈਂਕ ਆਫ ਇੰਡੀਆ 200 ਰੁਪਏ ਦੇ ਮੁੱਲ ਦੇ ਨੋਟ ਭਲਕੇ ਤੋਂ ਜਾਰੀ...
ਸੁਪਰੀਮ ਕੋਰਟ ਦੇ ਫੈਸਲੇ ਤੋਂ ਸਰਕਾਰ ਨੂੰ ਲੱਗਾ ਧੱਕਾ - ਪੀ.ਚਿਦੰਬਰਮ
. . .  about 2 hours ago
ਪੀ.ਆਰ.ਟੀ.ਸੀ. ਦੇ ਚਾਰ ਡੀਪੋਆਂ ਤੋਂ 25 ਤੇ 26 ਅਗਸਤ ਨੂੰ ਬੱਸ ਸੇਵਾ ਬੰਦ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਪਹਿਲਾ ਸਫ਼ਾ

ਗੋਰਖਪੁਰ ਹਸਪਤਾਲ ਹਾਦਸਾ

ਆਕਸੀਜਨ ਦੀ ਕਮੀ ਕਾਰਨ ਨਹੀਂ ਹੋਈ ਬੱਚਿਆਂ ਦੀ ਮੌਤ

• ਯੂ. ਪੀ. ਸਰਕਾਰ ਨੇ ਦਿੱਤੀ ਸਫ਼ਾਈ • ਮੈਡੀਕਲ ਕਾਲਜ ਦਾ ਪਿ੍ੰਸੀਪਲ ਮੁਅੱਤਲ • ਦੋਸ਼ੀਆਂ ਿਖ਼ਲਾਫ਼ ਸਖ਼ਤ ਕਾਰਵਾਈ ਹੋਵੇਗੀ-ਯੋਗੀ ਗੋਰਖਪੁਰ, 12 ਅਗਸਤ (ਏਜੰਸੀ)-ਯੂ. ਪੀ. ਦੇ ਗੋਰਖਪੁਰ 'ਚ ਬੀ ਆਰ ਡੀ ਹਸਪਤਾਲ 'ਚ 30 ਬੱਚਿਆਂ ਦੀ ਦਰਦਨਾਕ ਮੌਤ 'ਤੇ ਯੂ. ਪੀ. ਸਰਕਾਰ ਨੇ ...

ਪੂਰੀ ਖ਼ਬਰ »

ਸੁਤੰਤਰਤਾ ਦਿਵਸ ਸਮਾਰੋਹ ਦੇ ਮੱਦੇਨਜ਼ਰ ਰਾਜਧਾਨੀ 'ਚ ਸਖ਼ਤ ਸੁਰੱਖਿਆ ਪ੍ਰਬੰਧ

ਨਵੀਂ ਦਿੱਲੀ, 12 ਅਗਸਤ (ਬਲਵਿੰਦਰ ਸਿੰਘ ਸੋਢੀ)-ਭਾਰਤ ਦੀ ਸੁਤੰਤਰਤਾ ਦਿਵਸ ਦੇ ਕੀਤੇ ਜਾ ਰਹੇ ਸਮਾਰੋਹ ਪ੍ਰਤੀ ਸੁਰੱਖਿਆ ਵਿਵਸਥਾ ਨੂੰ ਪਿਛਲੇ ਸਾਲਾਂ ਦੇ ਮੁਕਾਬਲੇ ਹੋਰ ਜ਼ਿਆਦਾ ਸਖ਼ਤ ਬਣਾਇਆ ਗਿਆ ਹੈ ਅਤੇ ਲਾਲ ਕਿਲ੍ਹੇ ਦੇ ਬਾਹਰ ਅਤੇ ਅੰਦਰ ਲੱਗੇ ਦਰੱਖਤਾਂ 'ਤੇ ...

ਪੂਰੀ ਖ਼ਬਰ »

ਫੁੱਲ ਡਰੈੱਸ ਰਿਹਰਸਲ ਅੱਜ

ਆਜ਼ਾਦੀ ਦਿਹਾੜੇ ਸਬੰਧੀ ਫੁੱਲ ਡਰੈੱਸ ਰਿਹਰਸਲ 13 ਅਗਸਤ ਨੂੰ ਕੀਤੀ ਜਾ ਰਹੀ ਹੈ, ਜਿਸ ਕਾਰਨ ਕਈ ਥਾਵਾਂ 'ਤੇ ਰਸਤੇ ਬੰਦ ਕੀਤੇ ਗਏ ਹਨ ਅਤੇ ਕਈ ਥਾਵਾਂ 'ਤੇ ਟ੍ਰੈਫਿਕ ਨੂੰ ਦੂਸਰੇ ਰੂਟਾਂ 'ਤੇ ਬਦਲਿਆ ਗਿਆ ਹੈ | ਸੁਰੱਖਿਆ ਨੂੰ ਵੇਖਦੇ ਹੋਏ ਸਰਹੱਦਾਂ 'ਤੇ ਹਰ ਆਉਣ-ਜਾਣ ...

ਪੂਰੀ ਖ਼ਬਰ »

ਜੇ. ਡੀ. (ਯੂ) ਨੇ ਰਾਜ ਸਭਾ 'ਚ ਸ਼ਰਦ ਯਾਦਵ ਨੂੰ ਪਾਰਟੀ ਦੇ ਅਹੁਦੇ ਤੋਂ ਹਟਾਇਆ

ਆਰ. ਸੀ. ਪੀ. ਸਿੰਘ ਹੋਣਗੇ ਉੱਚ ਸਦਨ 'ਚ ਪਾਰਟੀ ਦੇ ਨਵੇਂ ਨੇਤਾ ਨਵੀਂ ਦਿੱਲੀ, 12 ਅਗਸਤ (ਉਪਮਾ ਡਾਗਾ ਪਾਰਥ)-ਜਨਤਾ ਦਲ ਯੂਨਾਈਟਿਡ ਜੇ. ਡੀ (ਯੂ) ਦੇ ਰਾਜ ਸਭਾ ਮੈਂਬਰਾਂ ਨੇ ਬਿਹਾਰ 'ਚ ਭਾਜਪਾ ਨਾਲ ਗਠਜੋੜ ਕਰਨ ਦੇ ਫ਼ੈਸਲੇ ਦਾ ਵਿਰੋਧ ਕਰਨ ਵਾਲੇ ਪਾਰਟੀ ਦੇ ਆਗੂ ਸ਼ਰਦ ਯਾਦਵ ...

ਪੂਰੀ ਖ਼ਬਰ »

ਕਸ਼ਮੀਰ 'ਚ ਮੁਕਾਬਲੇ ਦੌਰਾਨ 2 ਜਵਾਨ ਸ਼ਹੀਦ

ਸ੍ਰੀਨਗਰ, 12 ਅਗਸਤ (ਏਜੰਸੀ)- ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ 2 ਜਵਾਨ ਸ਼ਹੀਦ ਹੋ ਗਏ ਜਦਕਿ ਕੈਪਟਨ ਸਮੇਤ ਤਿੰਨ ਹੋਰ ਜਵਾਨ ਜ਼ਖ਼ਮੀ ਹੋ ਗਏ | ਮੁਕਾਬਲੇ 'ਚ ਇਕ ਅੱਤਵਾਦੀ ਦੇ ਵੀ ਮਾਰੇ ਜਾਣ ਦੀ ਖਬਰ ਹੈ | ਇਸ ਸਬੰਧੀ ਰੱਖਿਆ ਸੂਤਰਾਂ ...

ਪੂਰੀ ਖ਼ਬਰ »

ਪਾਕਿ ਗੋਲੀਬਾਰੀ 'ਚ ਜਵਾਨ ਸ਼ਹੀਦ

ਸ੍ਰੀਨਗਰ, 12 ਅਗਸਤ (ਮਨਜੀਤ ਸਿੰਘ)-ਜੰਮੂ ਕਸ਼ਮੀਰ ਦੇ ਪੁਣਛ ਸੈਕਟਰ 'ਚ ਪਾਕਿ ਫੌਜ ਵੱਲੋਂ ਜੰਗਬੰਦੀ ਦੀ ਉਲੰਘਣਾ ਤਹਿਤ ਕੀਤੀ ਗੋਲੀਬਾਰੀ 'ਚ ਭਾਰਤੀ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ | ਫੌਜੀ ਸੂਤਰਾਂ ਅਨੁਸਾਰ ਪੁਣਛ ਸੈਕਟਰ 'ਚ ਨਿਯੰਤਰਣ ਰੇਖਾ ਦੇ ਕਿ੍ਸ਼ਨਾ ਘਾਟੀ ...

ਪੂਰੀ ਖ਼ਬਰ »

ਵਿਕਾਸ ਬਰਾਲਾ ਅਤੇ ਅਸ਼ੀਸ਼ ਨੂੰ 25 ਤੱਕ ਜੇਲ੍ਹ ਭੇਜਿਆ

ਚੰਡੀਗੜ੍ਹ, 12 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)-ਆਈ. ਏ. ਐਸ. ਅਧਿਕਾਰੀ ਦੀ ਲੜਕੀ ਵਰਨਿਕਾ ਦਾ ਪਿੱਛਾ ਕਰਨ ਅਤੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੇ ਮਾਮਲੇ 'ਚ ਗਿ੍ਫ਼ਤਾਰ ਹਰਿਆਣਾ ਭਾਜਪਾ ਪ੍ਰਧਾਨ ਦੇ ਲੜਕੇ ਵਿਕਾਸ ਬਰਾਲਾ ਅਤੇ ਉਸ ਦੇ ਸਾਥੀ ਅਸ਼ੀਸ਼ ਨੂੰ ਦੋ ਦਿਨ ਰਿਮਾਂਡ ਤੋਂ ਬਾਅਦ ਅੱਜ ਪੁਲਿਸ ਨੇ ਅਦਾਲਤ 'ਚ ਪੇਸ਼ ਕੀਤਾ | ਦੋਵੇਂ ਲੜਕਿਆਂ ਨੂੰ ਅਦਾਲਤ ਨੇ 25 ਅਗਸਤ ਤੱਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ | ਪੁਲਿਸ ਟੀਮ ਨੇ ਦੋਵੇਂ ਲੜਕਿਆਂ ਦਾ ਰਿਮਾਂਡ ਵਧਾਏ ਜਾਣ ਦੀ ਮੰਗ ਨਹੀਂ ਕੀਤੀ ਸੀ,  ਜਿਸ ਕਾਰਨ ਦੋਵਾਂ ਨੂੰ 14 ਦਿਨ ਲਈ ਨਿਆਇਕ ਹਿਰਾਸਤ 'ਚ ਭੇਜਿਆ ਗਿਆ। ਪੁਲਿਸ ਨੇ ਸਖ਼ਤ ਸੁਰੱਖਿਆ 'ਚ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਿੱਥੋਂ ਹੁਣ ਦੋਵਾਂ ਨੂੰ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਦੇ ਬਾਅਦ ਮਾਮਲੇ ਬਾਰੇ ਗੱਲ ਕਰਦਿਆਂ ਵਿਕਾਸ ਬਰਾਲਾ ਦੇ ਵਕੀਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਕਾਸ ਦੇ ਪਰਿਵਾਰ ਵੱਲੋਂ ਜ਼ਮਾਨਤ ਲਗਾਏ ਜਾਣ ਦੀ ਜਲਦੀ ਨਹੀਂ ਕੀਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਕਿਧਰੇ ਜ਼ਮਾਨਤ ਲੈਣ ਨਾਲ ਕਿਸੇ ਨੂੰ ਅਜਿਹਾ ਨਾ ਲੱਗੇ ਕੇ ਜਾਂਚ 'ਚ ਹੀ ਲੜਕਿਆਂ ਨੂੰ ਜ਼ਮਾਨਤ ਦਿਵਾ ਲਈ ਗਈ ਹੈ। ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਪੁਲਿਸ ਨੇ ਰਿਮਾਂਡ ਦੀ ਮੰਗ ਨਹੀਂ ਕੀਤੀ ਹੈ, ਜਿਸ ਤੋਂ ਇਹ ਸਾਫ਼ ਹੋ ਗਿਆ ਹੈ ਕਿ ਪੁਲਿਸ ਲੜਕਿਆਂ ਤੋਂ ਮਾਮਲੇ ਬਾਰੇ ਪੁੱਛਗਿੱਛ ਕਰ ਚੁੱਕੀ ਹੈ ਅਤੇ ਹੁਣ ਪੁਲਿਸ ਨੂੰ ਉਨ੍ਹਾਂ ਦੀ ਲੋੜ ਨਹੀਂ ਹੈ। ਵਕੀਲ ਨੇ ਕਿਹਾ ਕਿ ਵਿਕਾਸ ਨੇ ਉਨ੍ਹਾਂ ਨੂੰ ਏਨੀ ਗੱਲ ਜ਼ਰੂਰ ਕਹੀ ਹੈ ਕਿ ਉਸ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਅਤੇ ਉਸ ਦੀ ਜਲਦੀ ਜ਼ਮਾਨਤ ਕਰਾਈ ਜਾਵੇ। ਰਿਮਾਂਡ ਦੌਰਾਨ ਸੀਨ ਆਫ਼ ਕ੍ਰਾਈਮ ਨੂੰ ਦੁਹਰਾਇਆ ਗਿਆ ਸੀ ਅਤੇ ਲਗਾਤਾਰ ਦੋਵੇਂ ਲੜਕਿਆਂ ਤੋਂ ਪੁੱਛਗਿੱਛ ਕੀਤੀ ਗਈ ਸੀ। ਇਨ੍ਹਾਂ ਦੋ ਦਿਨਾਂ ਦੌਰਾਨ ਐਸ. ਐਸ. ਪੀ. ਈਸ਼ ਸਿੰਗਲ ਵੀ ਪੁਲਿਸ ਸਟੇਸ਼ਨ ਪਹੁੰਚਦੇ ਰਹੇ ਅਤੇ ਉਨ੍ਹਾਂ ਨੇ ਵੀ ਲੜਕਿਆਂ ਤੋਂ ਪੁੱਛਗਿੱਛ ਕੀਤੀ।


ਖ਼ਬਰ ਸ਼ੇਅਰ ਕਰੋ

ਪਾਕਿ ਵਿਚ ਹੋਏ ਬੰਬ ਧਮਾਕੇ 'ਚ 15 ਹਲਾਕ

ਕਰਾਚੀ, 12 ਅਗਸਤ (ਏਜੰਸੀ)- ਪਾਕਿਸਤਾਨ ਦੇ ਸ਼ਹਿਰ ਕੋਇਟਾ ਵਿਖੇ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ 'ਚ 15 ਲੋਕ ਮਾਰੇ ਗਏ ਤੇ 30 ਤੋਂ ਵੱਧ ਜਖ਼ਮੀ ਹੋ ਗਏ ਹਨ | ਬਲੋਚਿਸਤਾਨ ਦੇ ਗ੍ਰਹਿ ਮੰਤਰੀ ਮੀਰ ਸਰਫਰਾਜ਼ ਬੁਗਤੀ ਨੇ ਦੱਸਿਆ ਕਿ ਇਹ ਬੰਬ ਧਮਾਕਾ ਪਿਸ਼ੀਨ ਬੱਸ ਅੱਡੇ ਨੇੜੇ ...

ਪੂਰੀ ਖ਼ਬਰ »

'ਮਕਬੂਜ਼ਾ ਕਸ਼ਮੀਰ ਤੇ ਗਿਲਗਿਤ-ਬਾਲਤਿਸਤਾਨ ਪਾਕਿਸਤਾਨ ਦਾ ਹਿੱਸਾ ਨਹੀਂ'

ਨਵੀਂ ਦਿੱਲੀ, 12 ਅਗਸਤ (ਏਜੰਸੀ)-ਮਕਬੂਜ਼ਾ ਕਸ਼ਮੀਰ ਦੇ ਇਕ ਸਿਆਸੀ ਆਗੂ ਮਿਸਫ਼ਰ ਖਾਨ ਨੇ ਪਾਕਿਸਤਾਨੀ ਸੁਰੱਖਿਆ ਬਲਾਂ ਵੱਲੋਂ ਮਕਬੂਜ਼ਾ ਕਸ਼ਮੀਰ ਦੇ ਲੋਕਾਂ 'ਤੇ ਕੀਤੇ ਜਾਂਦੇ ਜ਼ੁਲਮਾਂ ਦੇ ਲਈ ਪਾਕਿਸਤਾਨ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਪਾਕਿਸਤਾਨ ਦੀਆਂ ...

ਪੂਰੀ ਖ਼ਬਰ »

ਟਰੰਪ ਉੱਤਰੀ ਕੋਰੀਆ ਦੇ ਿਖ਼ਲਾਫ਼ ਸੰਜਮ ਵਰਤਣ-ਸ਼ੀ ਜਿਨਪਿੰਗ

ਦੋਵਾਂ ਆਗੂਆਂ ਵਿਚਾਲੇ ਫ਼ੋਨ 'ਤੇ ਗੱਲਬਾਤ ਬੀਜਿੰਗ, 12 ਅਗਸਤ (ਆਈ. ਏ. ਐਨ. ਐਸ)-ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਆਪਣੇ ਅਮਰੀਕੀ ਹਮਰੁਤਬਾ ਡੋਨਾਲਡ ਟਰੰਪ ਨੂੰ ਕੋਰੀਆਈ ਪ੍ਰਾਇਦੀਪ 'ਚ ਜਾਰੀ ਤਣਾਅ ਨੂੰ ਵਧਾਉਣ ਤੋਂ ਰੋਕਣ ਦੇ ਲਈ ਉੱਤਰੀ ਕੋਰੀਆ ਦੇ ਿਖ਼ਲਾਫ਼ ...

ਪੂਰੀ ਖ਼ਬਰ »

ਕੁਪਵਾੜਾ 'ਚ ਫੌਜੀ ਕੈਂਪ 'ਤੇ ਅੱਤਵਾਦੀ ਹਮਲਾ, ਜਵਾਨ ਜ਼ਖ਼ਮੀ

ਸ੍ਰੀਨਗਰ, 12 ਅਗਸਤ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲੇ੍ਹ 'ਚ ਕੰਟਰੋਲ ਰੇਖਾ ਨਾਲ ਲੱਗੇ ਕਲਾਰੂਸ ਇਲਾਕੇ 'ਚ ਸਨਿਚਰਵਾਰ ਤੜਕੇ ਅੱਤਵਾਦੀਆਂ ਨੇ 41 ਰਾਸ਼ਟਰੀ ਰਾਈਫਲਸ ਦੇ ਹੈਡਕੁਆਰਟਰ 'ਤੇ ਹਮਲਾ ਕਰ ਦਿੱਤਾ, ਜਿਸ 'ਚ ਫੌਜ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ | ...

ਪੂਰੀ ਖ਼ਬਰ »

ਅਮਿਤ ਸ਼ਾਹ ਵੱਲੋਂ ਨਿਤਿਸ਼ ਨੂੰ ਐਨ. ਡੀ. ਏ 'ਚ ਸ਼ਾਮਿਲ ਹੋਣ ਦਾ ਸੱਦਾ

ਨਵੀਂ ਦਿੱਲੀ, 12 ਅਗਸਤ (ਉਪਮਾ ਡਾਗਾ ਪਾਰਥ)-ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਬਿਹਾਰ ਦੇ ਮੁੱਖ ਮੰਤਰੀ ਤੇ ਜਨਤਾ ਦਲ-ਯੂ ਦੇ ਪ੍ਰਧਾਨ ਨਿਤਿਸ਼ ਕੁਮਾਰ ਨੂੰ ਕੇਂਦਰ 'ਚ ਸੱਤਾਧਾਰੀ ਰਾਸ਼ਟਰੀ ਲੋਕਤੰਤਰਿਕ ਗਠਜੋੜ (ਐਨ.ਡੀ.ਏ.) 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ | ਅਮਿਤ ...

ਪੂਰੀ ਖ਼ਬਰ »

ਨਿਪਾਲ 'ਚ ਹੜ੍ਹਾਂ ਤੇ ਢਿਗਾਂ ਡਿੱਗਣ ਨਾਲ 36 ਮੌਤਾਂ

ਕਠਮੰਡੂ, 12 ਅਗਸਤ (ਏਜੰਸੀ)- ਨਿਪਾਲ ਦੇ ਕਈ ਜ਼ਿਲਿ੍ਹਆਂ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਆਏ ਹੜ੍ਹਾਂ ਤੇ ਢਿਗਾਂ ਡਿਗਣ ਨਾਲ 36 ਲੋਕ ਮਾਰੇ ਗਏ ਤੇ ਸੈਂਕੜੇ ਹੋਰ ਬੇਘਰ ਹੋ ਗਏ ਹਨ | ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਸੁਨਸਾਰੀ ਜ਼ਿਲ੍ਹੇ 'ਚ 7, ਸਿੰਧੁਲੀ ਤੇ ...

ਪੂਰੀ ਖ਼ਬਰ »

ਪੱਥਰਬਾਜ਼ੀ ਦੀ ਆੜ 'ਚ ਜ਼ਾਕਿਰ ਮੂਸਾ ਮੁੜ ਫ਼ਰਾਰ

ਸ੍ਰੀਨਗਰ, 12 ਅਗਸਤ (ਮਨਜੀਤ ਸਿੰਘ)-ਜ਼ਿਲ੍ਹਾ ਪੁਲਵਾਮਾ ਦੇ ਤਰਾਲ ਸੈਕਟਰ ਦੇ ਨੂਰਪੁਰਾ ਪਿੰਡ ਵਿਖੇ ਅੱਤਵਾਦੀ ਕਮਾਂਡਰ ਜ਼ਾਕਿਰ ਮੂਸਾ ਦੀ ਭਾਲ 'ਚ 18 ਘੰਟੇ ਚੱਲਿਆ ਆਪ੍ਰੇਸ਼ਨ ਸਨਿਚਰਵਾਰ ਸਵੇਰੇ 8.30 ਵਜੇ ਸਮਾਪਤ ਹੋ ਗਿਆ | ਸੂਤਰਾਂ ਅਨੁਸਾਰ ਬੀਤੀ ਸ਼ਾਮ ਹਿਜ਼ਬੁਲ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਮੋਰਟਾਰਾਂ ਨਾਲ ਹਮਲਾ, 13 ਮੌਤਾਂ

ਕਾਬੁਲ, 12 ਅਗਸਤ (ਏਜੰਸੀ)-ਅਫਗਾਨਿਸਤਾਨ ਦੇ ਫਾਰਯਾਬ ਸੂਬੇ 'ਚ ਅੱਤਵਾਦੀਆਂ ਵੱਲੋਂ ਇਕ ਰਿਹਾਇਸ਼ੀ ਇਲਾਕੇ 'ਤੇ ਸੁੱਟੇ ਗਏ ਮੋਰਟਾਰਾਂ ਨਾਲ 13 ਲੋਕਾਂ ਦੀ ਮੌਤ ਹੋ ਗਈ ਤੇ 3 ਜ਼ਖਮੀ ਹੋ ਗਏ | ਅਧਿਕਾਰੀਆਂ ਦੇ ਹਵਾਲੇ ਨਾਲ ਖਬਰ ਏਜੰਸੀ ਵੱਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ ...

ਪੂਰੀ ਖ਼ਬਰ »

ਹੁਣ ਪੱਥਰਬਾਜ਼ਾਂ ਤੇ ਅੱਤਵਾਦੀਆਂ ਨਾਲ ਮੁਕਾਬਲਾ ਕਰਨਗੇ ਰੋਬੋਟ

ਨਵੀਂ ਦਿੱਲੀ, 12 ਅਗਸਤ (ਏਜੰਸੀ)- ਕਸ਼ਮੀਰ 'ਚ ਅੱਤਵਾਦੀਆਂ ਤੇ ਪੱਥਰਬਾਜ਼ਾਂ ਨਾਲ ਲੋਹਾ ਲੈਂਦੀ ਭਾਰਤੀ ਫੌਜ ਨੂੰ ਜਲਦ ਹੀ ਵੱਡੀ ਰਾਹਤ ਮਿਲ ਸਕਦੀ ਹੈ ਕਿਉਂਕਿ ਹੁਣ ਵਾਦੀ 'ਚ ਅੱਤਵਾਦ ਨਾਲ ਲੜਨ 'ਚ ਰੋਬੋਟ ਫੌਜ ਦੀ ਮਦਦ ਕਰਨਗੇ | ਰੱਖਿਆ ਮੰਤਰਾਲਾ ਇਸ ਲਈ ਰੋਬੋਟਿਕ ਵੈਪਨ ...

ਪੂਰੀ ਖ਼ਬਰ »

ਅਹੁਦੇ ਤੋਂ ਹਟਾਉਣ ਦੀਆਂ ਸਾਜਿਸ਼ਾਂ ਤਿੰਨ ਸਾਲ ਪਹਿਲਾਂ ਸ਼ੁਰੂ ਹੋ ਗਈਆਂ ਸਨ-ਨਵਾਜ਼ ਸ਼ਰੀਫ਼

ਲਾਹੌਰ, 12 ਅਗਸਤ (ਏਜੰਸੀ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਉਣ ਦੀਆਂ ਸਾਜਿਸ਼ਾਂ ਤਿੰਨ ਸਾਲ ਪਹਿਲਾਂ ਸ਼ੁਰੂ ਹੋ ਗਈਆਂ ਸਨ | ਸ਼ਰੀਫ਼ ਨੇ ਪ੍ਰਧਾਨ ਮੰਤਰੀ ਅਹੁਦੇ ਦੇ ਅਯੋਗ ਹੋਣ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX