ਤਾਜਾ ਖ਼ਬਰਾਂ


ਜੰਮੂ ਕਸ਼ਮੀਰ 'ਚ ਅਧਿਆਪਕ ਦਾ ਕਤਲ
. . .  8 minutes ago
ਜੰਮੂ, 18 ਅਕਤੂਬਰ - ਜੰਮੂ ਕਸ਼ਮੀਰ ਦੇ ਸ਼ੋਪੀਆਂ 'ਚ ਇਕ ਅਧਿਆਪਕ ਏਜਾਜ਼ ਅਹਿਮਦ ਦਾ ਗਲਾ ਕੱਟ ਕੇ ਹੱਤਿਆ ਕਰ ਦਿੱਤੀ ਗਈ। ਸਥਾਨਕ ਵਾਸੀਆਂ ਨੇ ਅਧਿਆਪਕ ਦੀ ਲਾਸ਼ ਨੂੰ ਬਰਾਮਦ ਕੀਤਾ। ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ...
ਵਾਈਟ ਹਾਊਸ 'ਚ ਟਰੰਪ ਨੇ ਭਾਰਤੀਆਂ ਨਾਲ ਮਨਾਈ ਦੀਵਾਲੀ
. . .  40 minutes ago
ਵਾਸ਼ਿੰਗਟਨ, 18 ਅਕਤੂਬਰ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਅਮਰੀਕੀਆਂ ਨਾਲ ਮਿਲ ਕੇ ਵਾਈਟ ਹਾਊਸ ਵਿਚ ਦੀਵਾਲੀ ਦਾ ਤਿਓਹਾਰ ਮਨਾਇਆ। ਟਰੰਪ ਨੇ ਭਾਰਤੀ ਅਮਰੀਕੀਆਂ ਵਲੋਂ ਅਮਰੀਕਾ ਵਿਚ ਵਿਗਿਆਨ, ਦਵਾਈਆਂ...
ਅਯੁੱਧਿਆ 'ਚ ਯੋਗੀ ਮਨਾਉਣਗੇ ਇਤਿਹਾਸ ਦੀ ਵੱਡੀ ਦੀਵਾਲੀ
. . .  about 1 hour ago
ਅਯੁੱਧਿਆ, 18 ਅਕਤੂਬਰ - ਅਯੁੱਧਿਆ 'ਚ ਇਤਿਹਾਸ ਦੀ ਸਭ ਤੋਂ ਵੱਡੀ ਦੀਵਾਲੀ ਮਨਾਉਣ ਦੀ ਤਿਆਰੀ ਚੱਲ ਰਹੀ ਹੈ। ਭਗਵਾਨ ਰਾਮ ਦੇ ਆਗਮਨ ਲਈ ਅਯੁੱਧਿਆ ਪੂਰੀ ਤਰ੍ਹਾਂ ਤਿਆਰ ਹੈ। ਸਰਯੂ ਨਦੀ 'ਤੇ ਰਾਮ ਦੀ ਪੈੜੀ 'ਚ ਅੱਜ ਦੀਪ ਉਤਸਵ ਮਨਾਇਆ ਜਾਵੇਗਾ। ਅਯੁੱਧਿਆ
ਪਾਕਿਸਤਾਨ ਵਲੋਂ ਰਾਜੌਰੀ 'ਚ ਵੀ ਗੋਲੀਬਾਰੀ
. . .  about 2 hours ago
ਜੰਮੂ, 18 ਅਕਤੂਬਰ - ਪਾਕਿਸਤਾਨ ਵਲੋਂ ਜੰਮੂ ਕਸ਼ਮੀਰ 'ਚ ਰਾਜੌਰੀ ਦੇ ਮੰਜਾਕੋਟੀ ਸੈਕਟਰ ਵਿਚ ਵੀ ਗੋਲੀਬਾਰੀ ਦੀ ਉਲੰਘਣਾ ਕੀਤੀ ਜਾ ਰਹੀ...
ਮੁੱਖ ਮੰਤਰੀ ਵਲੋਂ ਗੋਦ ਲਏ ਪਿੰਡ ਤੋਂ ਭਾਜਪਾ ਹਾਰੀ
. . .  about 2 hours ago
ਮੁੰਬਈ, 18 ਅਕਤੂਬਰ - ਮਹਾਰਾਸ਼ਟਰ ਗ੍ਰਾਮ ਪੰਚਾਇਤ ਚੋਣ ਦੇ ਦੂਸਰੇ ਪੜਾਅ ਦੇ ਨਤੀਜੇ ਮੰਗਲਵਾਰ ਰਾਤ ਜਾਰੀ ਕੀਤੇ ਗਏ। ਇਸ ਵਿਚ ਭਾਜਪਾ ਨੂੰ 1311, ਕਾਂਗਰਸ ਨੂੰ 312, ਸ਼ਿਵ ਸੈਨਾ ਨੂੰ 295 ਤੇ ਐਨ.ਸੀ.ਪੀ. ਨੂੰ 297 ਸੀਟਾਂ 'ਤੇ ਜਿੱਤ ਮਿਲੀ। ਇਸ ਤੋਂ ਇਲਾਵਾ...
ਪਾਕਿਸਤਾਨ ਗੋਲੀਬਾਰੀ ਦੀ ਉਲੰਘਣਾ
. . .  about 2 hours ago
ਜੰਮੂ, 18 ਅਕਤੂਬਰ - ਜੰਮੂ ਕਸ਼ਮੀਰ 'ਚ ਪੁੰਛ ਸੈਕਟਰ ਦੇ ਬਾਲਕੋਟ ਵਿਚ ਪਾਕਿਸਤਾਨ ਵਲੋਂ ਸੀਜ਼ਫਾਈਰ ਦੀ ਉਲੰਘਣਾ ਕੀਤੀ ਗਈ...
ਭਾਜਪਾ ਨੂੰ ਪਹਿਲਾਂ ਪਤਾ ਸੀ ਗੁਰਦਾਸਪੁਰ ਸੀਟ ਨਹੀਂ ਜਿੱਤ ਸਕਦੇ- ਵਿਜੇਵਰਗੀ
. . .  1 day ago
ਨਵੀਂ ਦਿੱਲੀ, 17 ਅਕਤੂਬਰ- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੇ ਵਰਗੀ ਨੇ ਕਿਹਾ ਕਿ ਪਾਰਟੀ ਨੂੰ ਪਹਿਲਾਂ ਪਤਾ ਸੀ ਕਿ ਗੁਰਦਾਸਪੁਰ ਸੀਟ ਨਹੀਂ ਜਿੱਤੀ ਦਾ ਸਕਦੀ। ਪਰ ਉਨ੍ਹਾਂ ਕਿਹਾ ਕਿ ਭਾਜਪਾ...
ਸੁਪਰੀਮ ਕੋਰਟ ਬਾਹਰ ਪਟਾਕੇ ਵਿਕਰੇਤਾਵਾਂ ਵੱਲੋਂ ਪ੍ਰਦਰਸ਼ਨ, 14 ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਮਾਨਯੋਗ ਸੁਪਰੀਮ ਕੋਰਟ ਦੇ ਸਾਹਮਣੇ ਅੱਜ ਪਟਾਕੇ ਵਿਕਰੇਤਾਵਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪੁਲਿਸ ਨੇ ਇਸ ਮੌਕੇ 3 ਔਰਤਾਂ ਸਮੇਤ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਉਚ ਅਦਾਲਤ ਨੇ ਪਟਾਕੇ...
ਹਰਿਆਣਾ ਦੀ ਲੋਕ ਗਾਇਕਾ ਤੇ ਡਾਂਸਰ ਹਰਸ਼ਿਤਾ ਦਹਿਆ ਦਾ ਕਤਲ
. . .  1 day ago
ਆਰ.ਐੱਸ.ਐੱਸ.ਆਗੂ ਹੱਤਿਆ ਮਾਮਲਾ : ਜਾਂਚ ਲਈ ਐੱਸਆਈਟੀ ਦਾ ਗਠਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਪਹਿਲਾ ਸਫ਼ਾ

ਗੋਰਖਪੁਰ ਹਸਪਤਾਲ ਹਾਦਸਾ

ਆਕਸੀਜਨ ਦੀ ਕਮੀ ਕਾਰਨ ਨਹੀਂ ਹੋਈ ਬੱਚਿਆਂ ਦੀ ਮੌਤ

• ਯੂ. ਪੀ. ਸਰਕਾਰ ਨੇ ਦਿੱਤੀ ਸਫ਼ਾਈ • ਮੈਡੀਕਲ ਕਾਲਜ ਦਾ ਪਿ੍ੰਸੀਪਲ ਮੁਅੱਤਲ • ਦੋਸ਼ੀਆਂ ਿਖ਼ਲਾਫ਼ ਸਖ਼ਤ ਕਾਰਵਾਈ ਹੋਵੇਗੀ-ਯੋਗੀ
ਗੋਰਖਪੁਰ, 12 ਅਗਸਤ (ਏਜੰਸੀ)-ਯੂ. ਪੀ. ਦੇ ਗੋਰਖਪੁਰ 'ਚ ਬੀ ਆਰ ਡੀ ਹਸਪਤਾਲ 'ਚ 30 ਬੱਚਿਆਂ ਦੀ ਦਰਦਨਾਕ ਮੌਤ 'ਤੇ ਯੂ. ਪੀ. ਸਰਕਾਰ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਆਕਸੀਜਨ ਸਪਲਾਈ ਦੀ ਕਮੀ ਕਾਰਨ ਬੱਚਿਆਂ ਦੀ ਮੌਤ ਨਹੀਂ ਹੋਈ ਹੈ | ਯੂ ਪੀ ਦੇ ਸਿਹਤ ਮੰਤਰੀ ਸਿੱਧਾਰਥਨਾਥ ਸਿੰਘ ਨੇ ਸਨਿਚਰਵਾਰ ਨੂੰ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਝ ਘੰਟਿਆਂ ਲਈ ਆਕਸੀਜਨ ਦੀ ਸਪਲਾਈ ਜ਼ਰੂਰ ਰੁਕੀ ਸੀ ਪਰ ਮੌਤ ਦਾ ਕਾਰਨ ਆਕਸੀਜਨ ਦੀ ਸਪਲਾਈ ਠੱਪ ਹੋਣਾ ਨਹੀਂ ਹੈ | ਉਨ੍ਹਾਂ ਨੇ ਨਾਲ ਹੀ ਕਿਹਾ ਕਿ ਮਾਮਲੇ 'ਚ ਲਾਪਰਵਾਹੀ ਵਰਤਣ ਕਾਰਨ ਕਾਲਜ ਦੇ ਪਿ੍ੰਸੀਪਲ ਡਾ: ਰਜੀਵ ਮਿਸ਼ਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਿਸ ਨੇ ਬਾਅਦ ਵਿਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ | ਉਨ੍ਹਾਂ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਮੁੱਖ ਮੰਤਰੀ ਨੇ ਕਿਹਾ ਕਿ ਆਕਸੀਜਨ ਸਪਲਾਈ ਕਰਨ ਵਾਲੀ ਕੰਪਨੀ ਦੀ ਭੂਮਿਕਾ ਸਬੰਧੀ ਵੀ ਜਾਂਚ ਕੀਤੀ ਜਾਵੇਗੀ | ਇਸੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਉਹ ਗੋਰਖਪੁਰ ਦੀ ਘਟਨਾ 'ਤੇ ਨਜ਼ਰ ਰੱਖ ਰਹੇ ਹਨ | ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਉਹ ਕੇਂਦਰ ਅਤੇ ਯੂ ਪੀ ਸਰਕਾਰ ਦੇ ਅਧਿਕਾਰੀਆਂ ਦੇ ਲਗਾਤਾਰ ਸੰਪਰਕ 'ਚ ਹਨ | ਕੇਂਦਰੀ ਸਿਹਤ ਰਾਜ ਮੰਤਰੀ ਅਨੁਪ੍ਰੀਆ ਪਟੇਲ ਅਤੇ ਕੇਂਦਰੀ ਸਿਹਤ ਸਕੱਤਰ ਗੋਰਖਪੁਰ ਮਾਮਲੇ 'ਤੇ ਨਜ਼ਰ ਰੱਖਣਗੇ | ਖਚਾਖਚ ਭਰੇ ਪੱਤਰਕਾਰ ਸੰਮੇਲਨ 'ਚ ਸਿੱਧਾਰਥਨਾਥ ਸਿੰਘ ਨੂੰ ਪੱਤਰਕਾਰਾਂ ਦੇ ਸਖ਼ਤ ਸਵਾਲਾਂ ਦਾ ਸਾਹਮਣਾ ਕਰਨਾ ਪਿਆ | ਸਿਹਤ ਮੰਤਰੀ ਨੇ ਕਿਹਾ ਕਿ ਮਹੀਨੇ 'ਚ ਬੱਚਿਆਂ ਦੀਆਂ ਮੌਤਾਂ ਹੁੰਦੀਆਂ ਰਹੀਆਂ ਹਨ | ਉਨ੍ਹਾਂ ਕਿਹਾ ਕਿ ਅਗਸਤ 2014 'ਚ 567 ਬੱਚਿਆਂ ਦੀ ਮੌਤ ਹੋਈ ਸੀ | ਉਨ੍ਹਾਂ ਨੇ ਕਿਹਾ ਕਿ ਅਸੀਂ ਬੱਚਿਆਂ ਦੀ ਮੌਤ ਨੂੰ ਘੱਟ ਕਰ ਕੇ ਨਹੀਂ ਦੇਖ ਰਹੇ | ਮੈਡੀਕਲ ਕਾਲਜ 'ਚ ਬੱਚਿਆਂ ਨੂੰ ਆਖ਼ਰੀ ਸਟੇਜ 'ਤੇ ਲਿਆਂਦਾ ਜਾਂਦਾ ਹੈ | ਗੈਸ ਸਪਲਾਈ 'ਚ ਜ਼ਰੂਰ ਰਾਤ 11:30 ਤੋਂ ਸਵੇਰੇ 1:30 ਵਜੇ ਤੱਕ ਰੁਕਾਵਟ ਆਈ ਸੀ ਪਰ ਉਸ ਦੇ ਬਾਅਦ ਗੈਸ ਸਿਲੰਡਰ ਨਾਲ ਸਪਲਾਈ ਜਾਰੀ ਹੈ | ਪਾਈਪ ਰਾਹੀਂ ਕੀਤੀ ਜਾਣ ਵਾਲੀ ਤਰਲ ਗੈਸ ਦੀ ਪ੍ਰੈਸ਼ਰ ਘੱਟ ਹੋਣ ਦੇ ਸਿਲੰਡਰ ਨਾਲ ਸਪਲਾਈ ਜਾਰੀ ਹੈ | 10 ਅਗਸਤ ਨੂੰ 7 ਬੱਚਿਆਂ ਦੀ ਮੌਤ ਹੋਈ ਪਰ ਇਹ ਮੌਤਾਂ ਗੈਸ ਸਪਲਾਈ ਦੀ ਕਮੀ ਕਾਰਨ ਨਹੀਂ ਹੋਈਆਂ | ਇਨ੍ਹਾਂ 'ਚ ਕਈ ਮੌਤਾਂ ਏ ਈ ਐਸ, ਇਨਫੈਕਸ਼ਨ, ਲੀਵਰ ਫ਼ੇਲ੍ਹ ਦੇ ਕਾਰਨ ਹੋਈਆਂ ਹਨ | ਉਨ੍ਹਾਂ ਕਿਹਾ ਕਿ ਗੈਸ ਸਪਲਾਈ 'ਚ ਰੁਕਾਵਟ ਆਉਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ | ਯੂ ਪੀ ਦੇ ਡਾਕਟਰੀ ਸਿੱਖਿਆ ਮੰਤਰੀ ਆਸ਼ੂਤੋਸ਼ ਟੰਡਨ ਨੇ ਕਿਹਾ ਕਿ ਗੈਸ ਸਪਲਾਈ ਡੀਲਰ ਦਾ ਕੁਝ ਭੁਗਤਾਨ ਬਾਕੀ ਸੀ, 1 ਅਗਸਤ ਨੂੰ ਇਸ ਸਬੰਧੀ ਪੱਤਰ ਲਿਖਿਆ ਗਿਆ ਸੀ | 5 ਤਰੀਕ ਨੂੰ ਭੁਗਤਾਨ ਭੇਜਿਆ ਗਿਆ ਸੀ | 7 ਨੂੰ ਭੁਗਤਾਨ ਕਾਲਜ ਦੇ ਖਾਤੇ 'ਚ ਆਇਆ ਪਰ ਡੀਲਰ ਦਾ ਕਹਿਣਾ ਹੈ ਕਿ ਉਸ ਨੂੰ ਭੁਗਤਾਨ 11 ਤਰੀਕ ਨੂੰ ਮਿਲਿਆ | ਭੁਗਤਾਨ 'ਚ ਦੇਰੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ | ਰਿਪੋਰਟ ਆਉਂਦੇ ਹੀ ਦੋਸ਼ੀਆਂ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |
ਕੰਪਨੀ 'ਤੇ ਛਾਪਾ, ਮਾਲਕ ਫ਼ਰਾਰ
ਬੀ. ਆਰ. ਡੀ. ਮੈਡੀਕਲ ਕਾਲਜ 'ਚ ਆਕਸੀਜਨ ਦੀ ਸਪਲਾਈ ਕਰਨ ਵਾਲੀ ਕੰਪਨੀ ਪੁਸ਼ਪਾ ਸੇਲਜ਼ ਪ੍ਰਾਈਵੇਟ ਲਿ. 'ਤੇ ਪੁਲਿਸ ਨੇ ਛਾਪਾ ਮਾਰਿਆ | ਕੰਪਨੀ ਦੇ ਮਾਲਕ ਮਨੀਸ਼ ਭੰਡਾਰੀ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਸੀ | ਘਟਨਾ ਦੇ ਬਾਅਦ ਭੰਡਾਰੀ ਫ਼ਰਾਰ ਹੈ |
ਆਕਸੀਜਨ ਸਪਲਾਈ ਦੀ ਵੀ ਹੋਵੇਗੀ ਜਾਂਚ-ਯੋਗੀ
ਲਖਨਊ, 12 ਅਗਸਤ (ਏਜੰਸੀ)-ਯੂ. ਪੀ. ਦੇ ਮੁੱਖ ਮੰਤਰੀ ਆਦਿੱਤਿਆਨਾਥ ਨੇ ਬੀ. ਆਰ. ਡੀ. ਕਾਲਜ 'ਚ ਬੱਚਿਆਂ ਦੀਆਂ ਮੌਤਾਂ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਯੋਗੀ ਨੇ ਸਰਕਾਰ ਦਾ ਬਚਾਅ ਵੀ ਕੀਤਾ | ਮੁੱਖ ਮੰਤਰੀ ਨੇ ਮੀਡੀਆ 'ਚ ਮੌਤਾਂ ਦੇ ਵੱਖ-ਵੱਖ ਅੰਕੜਿਆਂ 'ਤੇ ਸਵਾਲ ਚੁੱਕੇ | ਉਨ੍ਹਾਂ ਕਿਹਾ ਕਿ ਇੰਸੇਫੇਲਾਈਟ ਨਾਲ ਨਿਪਟਣਾ ਵੱਡੀ ਚੁਣੌਤੀ ਹੈ | ਉਨ੍ਹਾਂ ਕਿਹਾ ਕਿ ਆਕਸੀਜਨ ਸਪਲਾਈ ਕਰਨ ਵਾਲੀ ਫ਼ਰਮ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ | ਮੀਡੀਆ ਸਾਹਮਣੇ ਆਏ ਯੋਗੀ ਨੇ ਕਿਹਾ ਕਿ ਉਹ ਪਿਛਲੀ 9 ਜੁਲਾਈ ਤੇ 9 ਅਗਸਤ ਨੂੰ ਬੀ. ਆਰ. ਡੀ. ਹਸਪਤਾਲ ਦਾ ਦੌਰਾ ਕਰ ਚੁੱਕੇ ਹਨ | ਹਸਪਤਾਲ ਦੀ ਸਮੱਸਿਆ ਤੇ ਉਸ ਦੇ ਹੱਲ ਬਾਰੇ ਹਸਪਤਾਲ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਸੀ ਤੇ ਖ਼ਾਮੀਆਂ 'ਤੇ ਕਾਰਵਾਈ ਵੀ ਕੀਤੀ | ਇਸ ਦੌਰਾਨ ਕਿਸੇ ਨੇ ਵੀ ਉਨ੍ਹਾਂ ਨੂੰ ਹਸਪਤਾਲ 'ਚ ਆਕਸੀਜਨ ਦੀ ਕਮੀ ਬਾਰੇ ਨਹੀਂ ਦੱਸਿਆ | ਜੇਕਰ ਮੌਤਾਂ ਆਕਸੀਜਨ ਦੀ ਕਮੀ ਕਾਰਨ ਹੋਈਆਂ ਹਨ ਤਾਂ ਇਹ ਗੰਭੀਰ ਅਪਰਾਧ ਹੈ | ਉਨ੍ਹਾਂ ਨਾਲ ਹੀ 5 ਦਿਨਾਂ 'ਚ ਬੱਚਿਆਂ ਦੀਆਂ ਮੌਤਾਂ ਦਾ ਅੰਕੜਾ ਪੇਸ਼ ਕਰਦਿਆਂ ਕਿਹਾ ਕਿ 7 ਅਗਸਤ ਨੂੰ 9 ਮੌਤਾਂ ਹੋਈਆਂ, 8 ਨੂੰ 12, 9 ਨੂੰ 10, 10 ਨੂੰ 23 ਅਤੇ 11 ਅਗਸਤ ਨੂੰ 11 ਮੌਤਾਂ ਹੋਈਆਂ | ਇਹ ਸਾਰੀਆਂ ਮੌਤਾਂ ਵੱਖ-ਵੱਖ ਕਾਰਨਾਂ ਕਰ ਕੇ ਹੋਈਆਂ | ਉਨ੍ਹਾਂ ਕਿਹਾ ਕਿ ਆਕਸੀਜਨ ਸਪਲਾਈ ਕਰਨ ਵਾਲੇ ਦੀ ਭੂਮਿਕਾ ਵੀ ਤੈਅ ਹੋਵੇਗੀ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ |


ਖ਼ਬਰ ਸ਼ੇਅਰ ਕਰੋ

ਸੁਤੰਤਰਤਾ ਦਿਵਸ ਸਮਾਰੋਹ ਦੇ ਮੱਦੇਨਜ਼ਰ ਰਾਜਧਾਨੀ 'ਚ ਸਖ਼ਤ ਸੁਰੱਖਿਆ ਪ੍ਰਬੰਧ

ਨਵੀਂ ਦਿੱਲੀ, 12 ਅਗਸਤ (ਬਲਵਿੰਦਰ ਸਿੰਘ ਸੋਢੀ)-ਭਾਰਤ ਦੀ ਸੁਤੰਤਰਤਾ ਦਿਵਸ ਦੇ ਕੀਤੇ ਜਾ ਰਹੇ ਸਮਾਰੋਹ ਪ੍ਰਤੀ ਸੁਰੱਖਿਆ ਵਿਵਸਥਾ ਨੂੰ ਪਿਛਲੇ ਸਾਲਾਂ ਦੇ ਮੁਕਾਬਲੇ ਹੋਰ ਜ਼ਿਆਦਾ ਸਖ਼ਤ ਬਣਾਇਆ ਗਿਆ ਹੈ ਅਤੇ ਲਾਲ ਕਿਲ੍ਹੇ ਦੇ ਬਾਹਰ ਅਤੇ ਅੰਦਰ ਲੱਗੇ ਦਰੱਖਤਾਂ 'ਤੇ ...

ਪੂਰੀ ਖ਼ਬਰ »

ਫੁੱਲ ਡਰੈੱਸ ਰਿਹਰਸਲ ਅੱਜ

ਆਜ਼ਾਦੀ ਦਿਹਾੜੇ ਸਬੰਧੀ ਫੁੱਲ ਡਰੈੱਸ ਰਿਹਰਸਲ 13 ਅਗਸਤ ਨੂੰ ਕੀਤੀ ਜਾ ਰਹੀ ਹੈ, ਜਿਸ ਕਾਰਨ ਕਈ ਥਾਵਾਂ 'ਤੇ ਰਸਤੇ ਬੰਦ ਕੀਤੇ ਗਏ ਹਨ ਅਤੇ ਕਈ ਥਾਵਾਂ 'ਤੇ ਟ੍ਰੈਫਿਕ ਨੂੰ ਦੂਸਰੇ ਰੂਟਾਂ 'ਤੇ ਬਦਲਿਆ ਗਿਆ ਹੈ | ਸੁਰੱਖਿਆ ਨੂੰ ਵੇਖਦੇ ਹੋਏ ਸਰਹੱਦਾਂ 'ਤੇ ਹਰ ਆਉਣ-ਜਾਣ ...

ਪੂਰੀ ਖ਼ਬਰ »

ਜੇ. ਡੀ. (ਯੂ) ਨੇ ਰਾਜ ਸਭਾ 'ਚ ਸ਼ਰਦ ਯਾਦਵ ਨੂੰ ਪਾਰਟੀ ਦੇ ਅਹੁਦੇ ਤੋਂ ਹਟਾਇਆ

ਆਰ. ਸੀ. ਪੀ. ਸਿੰਘ ਹੋਣਗੇ ਉੱਚ ਸਦਨ 'ਚ ਪਾਰਟੀ ਦੇ ਨਵੇਂ ਨੇਤਾ ਨਵੀਂ ਦਿੱਲੀ, 12 ਅਗਸਤ (ਉਪਮਾ ਡਾਗਾ ਪਾਰਥ)-ਜਨਤਾ ਦਲ ਯੂਨਾਈਟਿਡ ਜੇ. ਡੀ (ਯੂ) ਦੇ ਰਾਜ ਸਭਾ ਮੈਂਬਰਾਂ ਨੇ ਬਿਹਾਰ 'ਚ ਭਾਜਪਾ ਨਾਲ ਗਠਜੋੜ ਕਰਨ ਦੇ ਫ਼ੈਸਲੇ ਦਾ ਵਿਰੋਧ ਕਰਨ ਵਾਲੇ ਪਾਰਟੀ ਦੇ ਆਗੂ ਸ਼ਰਦ ਯਾਦਵ ...

ਪੂਰੀ ਖ਼ਬਰ »

ਕਸ਼ਮੀਰ 'ਚ ਮੁਕਾਬਲੇ ਦੌਰਾਨ 2 ਜਵਾਨ ਸ਼ਹੀਦ

ਸ੍ਰੀਨਗਰ, 12 ਅਗਸਤ (ਏਜੰਸੀ)- ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ 2 ਜਵਾਨ ਸ਼ਹੀਦ ਹੋ ਗਏ ਜਦਕਿ ਕੈਪਟਨ ਸਮੇਤ ਤਿੰਨ ਹੋਰ ਜਵਾਨ ਜ਼ਖ਼ਮੀ ਹੋ ਗਏ | ਮੁਕਾਬਲੇ 'ਚ ਇਕ ਅੱਤਵਾਦੀ ਦੇ ਵੀ ਮਾਰੇ ਜਾਣ ਦੀ ਖਬਰ ਹੈ | ਇਸ ਸਬੰਧੀ ਰੱਖਿਆ ਸੂਤਰਾਂ ...

ਪੂਰੀ ਖ਼ਬਰ »

ਪਾਕਿ ਗੋਲੀਬਾਰੀ 'ਚ ਜਵਾਨ ਸ਼ਹੀਦ

ਸ੍ਰੀਨਗਰ, 12 ਅਗਸਤ (ਮਨਜੀਤ ਸਿੰਘ)-ਜੰਮੂ ਕਸ਼ਮੀਰ ਦੇ ਪੁਣਛ ਸੈਕਟਰ 'ਚ ਪਾਕਿ ਫੌਜ ਵੱਲੋਂ ਜੰਗਬੰਦੀ ਦੀ ਉਲੰਘਣਾ ਤਹਿਤ ਕੀਤੀ ਗੋਲੀਬਾਰੀ 'ਚ ਭਾਰਤੀ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ | ਫੌਜੀ ਸੂਤਰਾਂ ਅਨੁਸਾਰ ਪੁਣਛ ਸੈਕਟਰ 'ਚ ਨਿਯੰਤਰਣ ਰੇਖਾ ਦੇ ਕਿ੍ਸ਼ਨਾ ਘਾਟੀ ...

ਪੂਰੀ ਖ਼ਬਰ »

ਵਿਕਾਸ ਬਰਾਲਾ ਅਤੇ ਅਸ਼ੀਸ਼ ਨੂੰ 25 ਤੱਕ ਜੇਲ੍ਹ ਭੇਜਿਆ

ਚੰਡੀਗੜ੍ਹ, 12 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)-ਆਈ. ਏ. ਐਸ. ਅਧਿਕਾਰੀ ਦੀ ਲੜਕੀ ਵਰਨਿਕਾ ਦਾ ਪਿੱਛਾ ਕਰਨ ਅਤੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੇ ਮਾਮਲੇ 'ਚ ਗਿ੍ਫ਼ਤਾਰ ਹਰਿਆਣਾ ਭਾਜਪਾ ਪ੍ਰਧਾਨ ਦੇ ਲੜਕੇ ਵਿਕਾਸ ਬਰਾਲਾ ਅਤੇ ਉਸ ਦੇ ਸਾਥੀ ਅਸ਼ੀਸ਼ ਨੂੰ ਦੋ ਦਿਨ ...

ਪੂਰੀ ਖ਼ਬਰ »

ਪਾਕਿ ਵਿਚ ਹੋਏ ਬੰਬ ਧਮਾਕੇ 'ਚ 15 ਹਲਾਕ

ਕਰਾਚੀ, 12 ਅਗਸਤ (ਏਜੰਸੀ)- ਪਾਕਿਸਤਾਨ ਦੇ ਸ਼ਹਿਰ ਕੋਇਟਾ ਵਿਖੇ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ 'ਚ 15 ਲੋਕ ਮਾਰੇ ਗਏ ਤੇ 30 ਤੋਂ ਵੱਧ ਜਖ਼ਮੀ ਹੋ ਗਏ ਹਨ | ਬਲੋਚਿਸਤਾਨ ਦੇ ਗ੍ਰਹਿ ਮੰਤਰੀ ਮੀਰ ਸਰਫਰਾਜ਼ ਬੁਗਤੀ ਨੇ ਦੱਸਿਆ ਕਿ ਇਹ ਬੰਬ ਧਮਾਕਾ ਪਿਸ਼ੀਨ ਬੱਸ ਅੱਡੇ ਨੇੜੇ ...

ਪੂਰੀ ਖ਼ਬਰ »

ਅਹੁਦੇ ਤੋਂ ਹਟਾਉਣ ਦੀਆਂ ਸਾਜਿਸ਼ਾਂ ਤਿੰਨ ਸਾਲ ਪਹਿਲਾਂ ਸ਼ੁਰੂ ਹੋ ਗਈਆਂ ਸਨ-ਨਵਾਜ਼ ਸ਼ਰੀਫ਼

ਲਾਹੌਰ, 12 ਅਗਸਤ (ਏਜੰਸੀ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਉਣ ਦੀਆਂ ਸਾਜਿਸ਼ਾਂ ਤਿੰਨ ਸਾਲ ਪਹਿਲਾਂ ਸ਼ੁਰੂ ਹੋ ਗਈਆਂ ਸਨ | ਸ਼ਰੀਫ਼ ਨੇ ਪ੍ਰਧਾਨ ਮੰਤਰੀ ਅਹੁਦੇ ਦੇ ਅਯੋਗ ਹੋਣ ...

ਪੂਰੀ ਖ਼ਬਰ »

ਹੁਣ ਪੱਥਰਬਾਜ਼ਾਂ ਤੇ ਅੱਤਵਾਦੀਆਂ ਨਾਲ ਮੁਕਾਬਲਾ ਕਰਨਗੇ ਰੋਬੋਟ

ਨਵੀਂ ਦਿੱਲੀ, 12 ਅਗਸਤ (ਏਜੰਸੀ)- ਕਸ਼ਮੀਰ 'ਚ ਅੱਤਵਾਦੀਆਂ ਤੇ ਪੱਥਰਬਾਜ਼ਾਂ ਨਾਲ ਲੋਹਾ ਲੈਂਦੀ ਭਾਰਤੀ ਫੌਜ ਨੂੰ ਜਲਦ ਹੀ ਵੱਡੀ ਰਾਹਤ ਮਿਲ ਸਕਦੀ ਹੈ ਕਿਉਂਕਿ ਹੁਣ ਵਾਦੀ 'ਚ ਅੱਤਵਾਦ ਨਾਲ ਲੜਨ 'ਚ ਰੋਬੋਟ ਫੌਜ ਦੀ ਮਦਦ ਕਰਨਗੇ | ਰੱਖਿਆ ਮੰਤਰਾਲਾ ਇਸ ਲਈ ਰੋਬੋਟਿਕ ਵੈਪਨ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਮੋਰਟਾਰਾਂ ਨਾਲ ਹਮਲਾ, 13 ਮੌਤਾਂ

ਕਾਬੁਲ, 12 ਅਗਸਤ (ਏਜੰਸੀ)-ਅਫਗਾਨਿਸਤਾਨ ਦੇ ਫਾਰਯਾਬ ਸੂਬੇ 'ਚ ਅੱਤਵਾਦੀਆਂ ਵੱਲੋਂ ਇਕ ਰਿਹਾਇਸ਼ੀ ਇਲਾਕੇ 'ਤੇ ਸੁੱਟੇ ਗਏ ਮੋਰਟਾਰਾਂ ਨਾਲ 13 ਲੋਕਾਂ ਦੀ ਮੌਤ ਹੋ ਗਈ ਤੇ 3 ਜ਼ਖਮੀ ਹੋ ਗਏ | ਅਧਿਕਾਰੀਆਂ ਦੇ ਹਵਾਲੇ ਨਾਲ ਖਬਰ ਏਜੰਸੀ ਵੱਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ ...

ਪੂਰੀ ਖ਼ਬਰ »

ਪੱਥਰਬਾਜ਼ੀ ਦੀ ਆੜ 'ਚ ਜ਼ਾਕਿਰ ਮੂਸਾ ਮੁੜ ਫ਼ਰਾਰ

ਸ੍ਰੀਨਗਰ, 12 ਅਗਸਤ (ਮਨਜੀਤ ਸਿੰਘ)-ਜ਼ਿਲ੍ਹਾ ਪੁਲਵਾਮਾ ਦੇ ਤਰਾਲ ਸੈਕਟਰ ਦੇ ਨੂਰਪੁਰਾ ਪਿੰਡ ਵਿਖੇ ਅੱਤਵਾਦੀ ਕਮਾਂਡਰ ਜ਼ਾਕਿਰ ਮੂਸਾ ਦੀ ਭਾਲ 'ਚ 18 ਘੰਟੇ ਚੱਲਿਆ ਆਪ੍ਰੇਸ਼ਨ ਸਨਿਚਰਵਾਰ ਸਵੇਰੇ 8.30 ਵਜੇ ਸਮਾਪਤ ਹੋ ਗਿਆ | ਸੂਤਰਾਂ ਅਨੁਸਾਰ ਬੀਤੀ ਸ਼ਾਮ ਹਿਜ਼ਬੁਲ ...

ਪੂਰੀ ਖ਼ਬਰ »

ਨਿਪਾਲ 'ਚ ਹੜ੍ਹਾਂ ਤੇ ਢਿਗਾਂ ਡਿੱਗਣ ਨਾਲ 36 ਮੌਤਾਂ

ਕਠਮੰਡੂ, 12 ਅਗਸਤ (ਏਜੰਸੀ)- ਨਿਪਾਲ ਦੇ ਕਈ ਜ਼ਿਲਿ੍ਹਆਂ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਆਏ ਹੜ੍ਹਾਂ ਤੇ ਢਿਗਾਂ ਡਿਗਣ ਨਾਲ 36 ਲੋਕ ਮਾਰੇ ਗਏ ਤੇ ਸੈਂਕੜੇ ਹੋਰ ਬੇਘਰ ਹੋ ਗਏ ਹਨ | ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਸੁਨਸਾਰੀ ਜ਼ਿਲ੍ਹੇ 'ਚ 7, ਸਿੰਧੁਲੀ ਤੇ ...

ਪੂਰੀ ਖ਼ਬਰ »

ਅਮਿਤ ਸ਼ਾਹ ਵੱਲੋਂ ਨਿਤਿਸ਼ ਨੂੰ ਐਨ. ਡੀ. ਏ 'ਚ ਸ਼ਾਮਿਲ ਹੋਣ ਦਾ ਸੱਦਾ

ਨਵੀਂ ਦਿੱਲੀ, 12 ਅਗਸਤ (ਉਪਮਾ ਡਾਗਾ ਪਾਰਥ)-ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਬਿਹਾਰ ਦੇ ਮੁੱਖ ਮੰਤਰੀ ਤੇ ਜਨਤਾ ਦਲ-ਯੂ ਦੇ ਪ੍ਰਧਾਨ ਨਿਤਿਸ਼ ਕੁਮਾਰ ਨੂੰ ਕੇਂਦਰ 'ਚ ਸੱਤਾਧਾਰੀ ਰਾਸ਼ਟਰੀ ਲੋਕਤੰਤਰਿਕ ਗਠਜੋੜ (ਐਨ.ਡੀ.ਏ.) 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ | ਅਮਿਤ ...

ਪੂਰੀ ਖ਼ਬਰ »

ਕੁਪਵਾੜਾ 'ਚ ਫੌਜੀ ਕੈਂਪ 'ਤੇ ਅੱਤਵਾਦੀ ਹਮਲਾ, ਜਵਾਨ ਜ਼ਖ਼ਮੀ

ਸ੍ਰੀਨਗਰ, 12 ਅਗਸਤ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲੇ੍ਹ 'ਚ ਕੰਟਰੋਲ ਰੇਖਾ ਨਾਲ ਲੱਗੇ ਕਲਾਰੂਸ ਇਲਾਕੇ 'ਚ ਸਨਿਚਰਵਾਰ ਤੜਕੇ ਅੱਤਵਾਦੀਆਂ ਨੇ 41 ਰਾਸ਼ਟਰੀ ਰਾਈਫਲਸ ਦੇ ਹੈਡਕੁਆਰਟਰ 'ਤੇ ਹਮਲਾ ਕਰ ਦਿੱਤਾ, ਜਿਸ 'ਚ ਫੌਜ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ | ...

ਪੂਰੀ ਖ਼ਬਰ »

'ਮਕਬੂਜ਼ਾ ਕਸ਼ਮੀਰ ਤੇ ਗਿਲਗਿਤ-ਬਾਲਤਿਸਤਾਨ ਪਾਕਿਸਤਾਨ ਦਾ ਹਿੱਸਾ ਨਹੀਂ'

ਨਵੀਂ ਦਿੱਲੀ, 12 ਅਗਸਤ (ਏਜੰਸੀ)-ਮਕਬੂਜ਼ਾ ਕਸ਼ਮੀਰ ਦੇ ਇਕ ਸਿਆਸੀ ਆਗੂ ਮਿਸਫ਼ਰ ਖਾਨ ਨੇ ਪਾਕਿਸਤਾਨੀ ਸੁਰੱਖਿਆ ਬਲਾਂ ਵੱਲੋਂ ਮਕਬੂਜ਼ਾ ਕਸ਼ਮੀਰ ਦੇ ਲੋਕਾਂ 'ਤੇ ਕੀਤੇ ਜਾਂਦੇ ਜ਼ੁਲਮਾਂ ਦੇ ਲਈ ਪਾਕਿਸਤਾਨ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਪਾਕਿਸਤਾਨ ਦੀਆਂ ...

ਪੂਰੀ ਖ਼ਬਰ »

ਟਰੰਪ ਉੱਤਰੀ ਕੋਰੀਆ ਦੇ ਿਖ਼ਲਾਫ਼ ਸੰਜਮ ਵਰਤਣ-ਸ਼ੀ ਜਿਨਪਿੰਗ

ਦੋਵਾਂ ਆਗੂਆਂ ਵਿਚਾਲੇ ਫ਼ੋਨ 'ਤੇ ਗੱਲਬਾਤ ਬੀਜਿੰਗ, 12 ਅਗਸਤ (ਆਈ. ਏ. ਐਨ. ਐਸ)-ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਆਪਣੇ ਅਮਰੀਕੀ ਹਮਰੁਤਬਾ ਡੋਨਾਲਡ ਟਰੰਪ ਨੂੰ ਕੋਰੀਆਈ ਪ੍ਰਾਇਦੀਪ 'ਚ ਜਾਰੀ ਤਣਾਅ ਨੂੰ ਵਧਾਉਣ ਤੋਂ ਰੋਕਣ ਦੇ ਲਈ ਉੱਤਰੀ ਕੋਰੀਆ ਦੇ ਿਖ਼ਲਾਫ਼ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX