ਤਾਜਾ ਖ਼ਬਰਾਂ


ਡੇਰਾ ਸੱਚਾ ਸੌਦਾ ਪ੍ਰਮੁੱਖ ਖ਼ਿਲਾਫ਼ ਸਰੀਰਕ ਸ਼ੋਸ਼ਣ ਮਾਮਲੇ 'ਤੇ ਹੋਈ ਸੁਣਵਾਈ, ਫ਼ੈਸਲਾ 25 ਅਗਸਤ ਨੂੰ
. . .  12 minutes ago
ਪੰਚਕੂਲਾ, 17 ਅਗਸਤ - ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਖ਼ਿਲਾਫ਼ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ 'ਚ ਅੱਜ ਪੰਚਕੂਲਾ ਵਿਖੇ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ 'ਚ ਸੁਣਵਾਈ ਹੋਈ। ਇਸ ਮੌਕੇ ਦੋਵਾਂ ਧਿਰਾਂ...
ਮੋਟਰ 'ਤੇ ਸੁੱਤੇ ਪਏ ਵਿਅਕਤੀ ਦਾ ਕਤਲ
. . .  49 minutes ago
ਗੜ੍ਹਸ਼ੰਕਰ, 17 ਅਗਸਤ (ਧਾਲੀਵਾਲ) - ਗੜ੍ਹਸ਼ੰਕਰ ਨੇੜਲੇ ਪਿੰਡ ਰੋਡ ਮਜਾਰਾ ਵਿਖੇ ਪਿੰਡ ਤੋਂ ਬਾਹਰਵਾਰ ਮੋਟਰ 'ਤੇ ਸੁੱਤੇ ਪਏ ਰਾਜ ਕੁਮਾਰ ਨਾਮੀ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਜਾਣ...
ਸੰਘੇ ਜਗੀਰ ਦੀ ਸਰਪੰਚਣੀ ਮੁਅੱਤਲ
. . .  59 minutes ago
ਨੂਰਮਹਿਲ, 17 ਅਗਸਤ (ਜਸਵਿੰਦਰ ਸਿੰਘ ਲਾਂਬਾ) - ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਪੰਜਾਬ ਨੇ ਮਾਲੀ ਬੇਨਿਯਮੀਆਂ ਦੇ ਦੋਸ਼ 'ਚ ਪਿੰਡ ਸੰਘੇ ਜਗੀਰ...
ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ 'ਚ ਫਲੂ ਕਾਰਨਰ ਸਥਾਪਿਤ ਕਰਨ ਦੇ ਹੁਕਮ
. . .  about 1 hour ago
ਚੰਡੀਗੜ੍ਹ, 17 ਅਗਸਤ (ਵਿਕਰਮਜੀਤ ਸਿੰਘ ਮਾਨ) - ਪੰਜਾਬ ਸਰਕਾਰ ਨੇ ਸਵਾਈਨ ਫਲੂ ਨਾਲ ਮੌਤ ਦਰ ਅਤੇ ਇਸ ਬਿਮਾਰੀ ਨੂੰ ਕੰਟਰੋਲ ਕਰਨ ਦੇ ਮਕਸਦ ਨਾਲ ਸੂਬੇ ਦੇ ਸਾਰੇ ਸਿਵਲ ਸਰਜਨਾਂ ਨੂੰ ਸਿਵਲ ਹਸਪਤਾਲਾਂ 'ਚ ਫਲੂ ਕਾਰਨਰ ਸਥਾਪਿਤ ਕਰਨ...
ਗਾਜ਼ੀਆਬਾਦ 'ਚ ਲੜਕੀ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ
. . .  about 1 hour ago
ਗਾਜ਼ੀਆਬਾਦ, 17 ਅਗਸਤ - ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਪੈਂਦੇ ਰਜਿੰਦਰ ਨਗਰ ਵਿਖੇ ਦਿਨ ਦਿਹਾੜੇ ਮੋਟਰ ਸਾਈਕਲ ਸਵਾਰ 2 ਵਿਅਕਤੀਆਂ ਨੇ ਇੱਕ ਲੜਕੀ...
ਬਿਹਾਰ : ਭਾਰੀ ਬਰਸਾਤ ਤੇ ਹੜ੍ਹਾਂ ਦੇ ਚੱਲਦਿਆਂ ਕਈ ਟਰੇਨਾਂ ਰੱਦ
. . .  about 1 hour ago
ਪਟਨਾ, 17 ਅਗਸਤ - ਭਾਰੀ ਬਰਸਾਤ ਤੇ ਹੜ੍ਹਾਂ ਦੇ ਚੱਲਦਿਆਂ ਕਟਿਹਾਰ ਡਿਵੀਜ਼ਨ 'ਚ ਪਾਣੀ ਭਰਨ ਕਾਰਨ ਰੇਲਵੇ ਨੇ ਅੱਜ 25, 18 ਅਗਸਤ ਨੂੰ 15 ਅਤੇ 19 ਅਗਸਤ...
ਸੰਨ '47 ਦੀ ਦੁਖਦਾਈ ਵੰਡ ਨੂੰ ਦਰਸਾਉਂਦੇ 'ਪਾਰਟੀਸ਼ਨ ਮਿਊਜ਼ੀਅਮ' ਦੇ ਵਿਸਥਾਰ ਦਾ ਮੁੱਖ ਮੰਤਰੀ ਵੱਲੋਂ ਉਦਘਾਟਨ
. . .  about 2 hours ago
ਅੰਮ੍ਰਿਤਸਰ, 17 ਅਗਸਤ (ਜਸਵੰਤ ਸਿੰਘ ਜੱਸ, ਸੁਰਿੰਦਰ ਕੋਛੜ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਤਕਾਲੀ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਕੋਤਵਾਲੀ ਦੀ ਇਤਿਹਾਸਕ ਇਮਾਰਤ 'ਚ ਆਰੰਭ ਕੀਤੇ ਗਏ ਸੰਨ 1947 ਦੀ ਦੁਖਦਾਈ...
ਬਿਹਾਰ : 'ਵੰਦੇ ਮਾਤਰਮ' ਦਾ ਨਿਰਾਦਰ ਕਰਨ ਦੇ ਦੋਸ਼ 'ਚ ਤੇਜੱਸਵੀ ਯਾਦਵ ਖ਼ਿਲਾਫ਼ ਮਾਮਲਾ ਦਰਜ
. . .  about 2 hours ago
ਪਟਨਾ, 17 ਅਗਸਤ - ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜੱਸਵੀ ਯਾਦਵ ਖ਼ਿਲਾਫ਼ ਟਵੀਟ 'ਚ 'ਵੰਦੇ ਮਾਤਰਮ' ਦਾ ਨਿਰਾਦਰ ਕਰਨ ਦੇ ਦੋਸ਼ 'ਚ ਦਰਭੰਗਾ ਵਿਖੇ...
ਚੰਡੀਗੜ੍ਹ ਜਬਰ ਜਨਾਹ ਮਾਮਲਾ : ਪੁਲਿਸ ਦੇ ਸ਼ੱਕੀ ਦਾ ਸਕੈੱਚ ਕੀਤਾ ਜਾਰੀ
. . .  about 3 hours ago
ਸ਼ਿਵ ਲਾਲ ਡੋਡਾ ਦੀ ਜ਼ਮਾਨਤ ਅਰਜ਼ੀ ਰੱਦ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਫ਼ਤਹਿਗੜ੍ਹ ਸਾਹਿਬ

ਆਬਕਾਰੀ ਵਿਭਾਗ ਟੀਮ ਵੱਲੋਂ 905 ਸ਼ਰਾਬ ਦੀਆਂ ਪੇਟੀਆਂ ਬਰਾਮਦ

ਮੰਡੀ ਗੋਬਿੰਦਗੜ੍ਹ, 12 ਅਗਸਤ (ਬਲਜਿੰਦਰ ਸਿੰਘ)-ਆਬਾਕਾਰੀ ਤੇ ਕਰ ਵਿਭਾਗ ਫ਼ਤਹਿਗੜ੍ਹ ਸਾਹਿਬ ਅਤੇ ਲੁਧਿਆਣਾ ਦੀਆਂ ਟੀਮਾਂ ਵੱਲੋਂ ਸਾਂਝੀ ਕਾਰਵਾਈ ਦੌਰਾਨ ਮੰਡੀ ਗੋਬਿੰਦਗੜ੍ਹ ਦੇ ਦੋ ਵੱਖ-ਵੱਖ ਇਲਾਕਿਆਂ 'ਚੋਂ 905 ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ। ਓਧਰ ਮੰਡੀ ਗੋਬਿੰਦਗੜ੍ਹ ਪੁਲਿਸ ਨੇ ਪਿੰਡ ਮੁਗ਼ਲ ਮਾਜਰਾ ਗੋਦਾਮ ਵਿਚੋਂ ਬਰਾਮਦ ਸ਼ਰਾਬ ਦੇ ਮਾਮਲੇ ਵਿਚ ਖ਼ਾਸ ਮੁਖ਼ਬਰ ਦੀ ਇਤਲਾਹ ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 61/1/14 ਐਕਸਾਈਜ਼ ਐਕਟ ਅਧੀਨ ਮੁਕੱਦਮਾ ਨੰਬਰ 175 ਦਰਜ ਕਰ ਲਿਆ ਹੈ। ਕਿਉਂਕਿ ਉਕਤ ਗੋਦਾਮ ਦੇ ਮਾਲਕ ਦਾ ਅਜੇ ਥਹੁ ਪਤਾ ਨਹੀਂ ਲੱਗ ਸਕਿਆ। ਫ਼ਿਲਹਾਲ ਪੁਲਿਸ ਨੇ ਗੋਦਾਮ ਨੂੰ ਸੀਲ ਕਰਕੇ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਆਬਕਾਰੀ ਵਿਭਾਗ ਦੇ ਈ.ਟੀ.ਓ. ਪਰਮਿੰਦਰ ਸਿੰਘ ਅਤੇ ਹਰਸਿਮਰਤ ਕੌਰ ਗਰੇਵਾਲ ਨੇ ਦੱਸਿਆ ਵਿਭਾਗ ਨੂੰ ਮੰਡੀ ਗੋਬਿੰਦਗੜ੍ਹ ਇਲਾਕੇ ਵਿਚ ਪੈਂਦੇ ਪਿੰਡ ਮੁਗ਼ਲ ਮਾਜਰਾ ਅਤੇ ਅਜਨਾਲੀ ਜੀ.ਟੀ. ਰੋਡ ਗੋਦਾਮਾਂ ਵਿਚ ਸ਼ਰਾਬ ਸਟੋਰ ਕੀਤੇ ਜਾਣ ਦੀ ਸੂਚਨਾ ਮਿਲੀ ਸੀ। ਜਿਸ 'ਤੇ ਕਾਰਵਾਈ ਕਰਦਿਆਂ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਅਤੇ ਇਸ ਕਾਰਵਾਈ ਦੌਰਾਨ ਪਿੰਡ ਮੁਗ਼ਲ ਮਾਜਰਾ ਸਥਿਤ ਗੋਦਾਮ ਵਿਚੋਂ 485 ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ। ਜਿਨ੍ਹਾਂ ਵਿਚ 385 ਦੇਸੀ ਸ਼ਰਾਬ ਅਤੇ 100 ਪੇਟੀਆਂ ਅੰਗਰੇਜ਼ੀ ਸ਼ਰਾਬ ਦੀਆਂ ਹਨ। ਉਕਤ ਗੋਦਾਮ ਵਿਚ ਰੱਖੀ ਸ਼ਰਾਬ ਦੀ ਅਜੇ ਤੱਕ ਕਿਸੇ ਵਿਅਕਤੀ ਵੱਲੋਂ ਜ਼ਿੰਮੇਵਾਰੀ ਨਹੀਂ ਲਈ ਗਈ ਜਿਸ ਕਰਕੇ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਅਜਨਾਲੀ ਜੀ.ਟੀ. ਰੋਡ ਵਾਲੇ ਗੋਦਾਮ ਵਿਚ ਛਾਪੇਮਾਰੀ ਦੌਰਾਨ 420 ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਅਜਨਾਲੀ ਵਾਲੇ ਗੋਦਾਮ 'ਚੋਂ ਮਿਲੀਆਂ ਸ਼ਰਾਬ ਦੀਆਂ ਪੇਟੀਆਂ ਦੀ ਸਥਾਨਕ ਇਕ ਕਾਰੋਬਾਰੀ ਨੇ ਜ਼ਿੰਮੇਵਾਰੀ ਲਈ ਹੈ। ਉਕਤ ਅਧਿਕਾਰੀ ਨੇ ਦੱਸਿਆ ਕਿ ਕਾਰੋਬਾਰੀਆਂ ਦਾ ਕਹਿਣਾ ਹੈ ਉਨ੍ਹਾਂ ਇੱਥੇ ਠੇਕਾ ਸ਼ਿਫ਼ਟ ਕੀਤਾ ਸੀ ਜਿਸ ਕਰਕੇ ਇਹ ਪੇਟੀਆਂ ਇੱਥੇ ਰੱਖੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਟਾਕ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਦੂਜੇ ਪਾਸੇ ਏ.ਈ.ਟੀ.ਸੀ. ਫਤਹਿਗੜ੍ਹ ਸਾਹਿਬ ਵਿਜੈ ਗਰਗ ਨੇ ਮੰਡੀ ਗੋਬਿੰਦਗੜ੍ਹ ਦੇ ਵੱਖ-ਵੱਖ ਇਲਾਕਿਆਂ 'ਚੋਂ ਵੱਡੀ ਮਾਤਰਾ ਵਿਚ ਸ਼ਰਾਬ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਨਾਲੀ ਗੋਦਾਮ 'ਚੋਂ ਮਿਲੀ ਸ਼ਰਾਬ ਪੰਜਾਬ ਦੀ ਹੀ ਹੈ ਪਰ ਗ਼ੈਰ ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਉਕਤ ਗੋਦਾਮ ਬਾਰੇ ਕਾਰੋਬਾਰੀਆਂ ਵੱਲੋਂ ਵਿਭਾਗ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਕਿਉਂਕਿ ਵਿਭਾਗ ਵੱਲੋਂ ਉਕਤ ਗੋਦਾਮ ਨੂੰ ਸ਼ਰਾਬ ਰੱਖਣ ਲਈ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਸੀ। ਫ਼ਿਲਹਾਲ ਵਿਭਾਗ ਨੇ ਦੋਵੇਂ ਗੋਦਾਮਾਂ ਨੂੰ ਸੀਲ ਕਰ ਦਿੱਤਾ ਹੈ।


ਖ਼ਬਰ ਸ਼ੇਅਰ ਕਰੋ

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿਚ ਕੱਢੀ ਸ਼ੋਭਾ ਯਾਤਰਾ

ਮੰਡੀ ਗੋਬਿੰਦਗੜ੍ਹ, 12 ਅਗਸਤ (ਬਲਜਿੰਦਰ ਸਿੰਘ)-ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿਚ ਅੱਜ ਸ੍ਰੀ ਮਹਾਂਵੀਰ ਕਲਾ ਮੰਚ ਮੰਡੀ ਗੋਬਿੰਦਗੜ੍ਹ ਵੱਲੋਂ ਸਥਾਨਕ ਸ੍ਰੀ ਕ੍ਰਿਸ਼ਨਾ ਮੰਦਿਰ 'ਚੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਇਸ ਮੌਕੇ ਸ੍ਰੀ ਕ੍ਰਿਸ਼ਨ ਕੌਸ਼ਲ ...

ਪੂਰੀ ਖ਼ਬਰ »

ਕਾਰ ਦੀ ਲਪੇਟ ਵਿਚ ਆਉਣ ਕਾਰਨ ਦੋ ਮੋਟਰਸਾਈਕਲ ਸਵਾਰ ਜ਼ਖਮੀ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਭੂਸ਼ਨ ਸੂਦ)-ਥਾਣਾ ਫ਼ਤਹਿਗੜ੍ਹ ਸਾਹਿਬ ਅਧੀਨ ਮਾਡਰਨ ਵੈਲੀ ਖੇਤਰ ਵਿਚ ਇਕ ਕਾਰ ਦੀ ਫੇਟ ਲੱਗਣ ਕਾਰਨ ਦੋ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਏ ਅਤੇ ਮੋਟਰਸਾਈਕਲ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ | ਪੁਲਿਸ ਨੇ ਦੱਸਿਆ ਕਿ ਇਸ ਸਬੰਧ ਵਿਚ ...

ਪੂਰੀ ਖ਼ਬਰ »

15 ਅਗਸਤ ਦੇ ਮੱਦੇਨਜ਼ਰ ਬਸੀ ਪਠਾਣਾ ਰੇਲਵੇ ਸਟੇਸ਼ਨ ਪਹੰੁਚੀ ਪੁਲਿਸ ਦੀ ਐਾਟੀ ਸਾਬੋਟਾਜ ਫੋਰਸ

ਨੋਗਾਵਾਂ, 12 ਅਗਸਤ (ਰਵਿੰਦਰ ਮੌਦਗਿਲ)-ਆਜ਼ਾਦੀ ਦਿਵਸ ਮੌਕੇ ਅਣਸੁਖਾਵੀਂ ਘਟਣਾ ਰੋਕਣ ਲਈ ਚੌਕਸ ਹੋਈ ਬਸੀ ਪਠਾਣਾ ਪੁਲਿਸ ਨੇ ਗਸ਼ਤ ਵਧਾ ਦਿੱਤੀ ਹੈ | ਥਾਣਾ ਮੁਖੀ ਸਬ-ਇੰਸਪੈਕਟਰ ਗੁਰਵੰਤ ਸਿੰਘ ਨੇ ਦੱਸਿਆ ਕਿ ਪਿੰਡਾਂ ਵਿਚ ਗਸ਼ਤ ਵਧਾਉਣ ਦੇ ਨਾਲ-ਨਾਲ ਬਸੀ ਪਠਾਣਾ ...

ਪੂਰੀ ਖ਼ਬਰ »

48 ਬੋਤਲਾਂ ਦੇਸੀ ਸ਼ਰਾਬ ਸਮੇਤ ਇਕ ਕਾਬੂ

ਅਮਲੋਹ, 12 ਅਗਸਤ (ਸੂਦ)-ਥਾਣਾ ਅਮਲੋਹ ਦੀ ਪੁਲਿਸ ਦੇ ਥਾਣੇਦਾਰ ਸਾਹਿਬ ਸਿੰਘ ਨੇ ਪੁਲਿਸ ਪਾਰਟੀ ਸਮੇਤ ਜਤਿੰਦਰ ਸਿੰਘ ਉਰਫ਼ ਬਿੰਦੂ ਪੁੱਤਰ ਸਵਰਗੀ ਜਸਵੰਤ ਸਿੰਘ ਵਾਸੀ ਵਾਰਡ ਨੰਬਰ 7 ਅੰਨੀਆਂ ਰੋਡ ਅਮਲੋਹ ਨੂੰ 48 ਬੋਤਲਾਂ ਸ਼ਰਾਬ ਦੇਸੀ ਮਾਰਕਾ ਮੋਟਾ ਸੰਤਰਾ ਜੋ ...

ਪੂਰੀ ਖ਼ਬਰ »

ਆਰੀਆ ਯੁਵਾ ਸਮਾਜ ਵੱਲੋਂ ਪਾਣੀਪਤ ਤੋਂ ਰਵਾਨਾ ਹੋਇਆ ਸ਼ਾਂਤੀ ਮਾਰਚ ਸਰਹਿੰਦ ਪੁੱਜਾ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਮਨਪ੍ਰੀਤ ਸਿੰਘ)-ਆਰੀਆ ਯੁਵਾ ਸਮਾਜ ਪਾਣੀਪਤ ਦੇ ਅਹੁਦੇਦਾਰਾਂ ਦੁਆਰਾ ਇਕ ਚੇਤਨਾ ਮਾਰਚ ਪਾਣੀਪਤ ਤੋਂ ਸ਼ੁਰੂ ਕੀਤਾ ਗਿਆ ਜੋ ਕਿ ਅੱਜ ਸ਼ਾਮੀ ਸਰਹਿੰਦ ਵਿਖੇ ਪਹੁੰਚਿਆ | ਇਸ ਮੌਕੇ ਆਰੀਆ ਯੁਵਾ ਸਮਾਜ ਦੇ ਮੁਖੀ ਅਭੈ ਆਰੀਆ ਨੇ ਆਪਣੇ ...

ਪੂਰੀ ਖ਼ਬਰ »

ਰਾਣਾ ਮੁਨਸ਼ੀ ਸਰਵ ਹਿਤਕਾਰੀ ਵਿੱਦਿਆ ਮੰਦਿਰ 'ਚ ਮਨਾਈ ਜਨਮ ਅਸ਼ਟਮੀ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਅਰੁਣ ਆਹੂਜਾ)-ਰਾਣਾ ਮੁਨਸ਼ੀ ਸਰਵ ਹਿਤਕਾਰੀ ਵਿੱਦਿਆ ਮੰਦਿਰ ਸਰਹਿੰਦ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਦੌਰਾਨ ਦਿਨੇਸ਼ ਗੁਪਤਾ, ਸਕੂਲ ਪ੍ਰਧਾਨ ਜਗਦੀਸ਼ ਵਰਮਾ, ਮੈਨੇਜਰ ਕ੍ਰਿਸ਼ਨ ਗੁਪਤਾ, ਪਿ੍ੰਸੀਪਲ ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਸਕੂਲ 'ਚ ਤੀਆਂ ਮਨਾਈਆਂ

ਖਮਾਣੋਂ, 12 ਅਗਸਤ (ਮਨਮੋਹਣ ਸਿੰਘ ਕਲੇਰ)-ਸਰਕਾਰੀ ਐਲੀਮੈਂਟਰੀ ਸਕੂਲ ਬਦੇਸ਼ ਖ਼ੁਰਦ ਵਿਖੇ ਤੀਆਂ ਦਾ ਤਿਉਹਾਰ ਸਕੂਲ ਵਿਦਿਆਰਥਣਾਂ, ਪਿੰਡ ਦੀਆਂ ਔਰਤਾਂ ਵੱਲੋਂ ਮਨਾਇਆ ਗਿਆ | ਇਸ ਮੌਕੇ ਵਿਦਿਆਰਥਣਾਂ ਵੱਲੋਂ ਗਿੱਧੇ ਦੀ ਪੇਸ਼ਕਾਰੀ ਵੀ ਪੇਸ਼ ਕੀਤੀ ਗਈ | ਇਸ ਤੋਂ ਇਲਾਵਾ ...

ਪੂਰੀ ਖ਼ਬਰ »

ਘੱਟ ਗਿਣਤੀ ਤੇ ਦਲਿਤ ਦਲ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਭੂਸ਼ਨ ਸੂਦ)-ਘੱਟ ਗਿਣਤੀ ਤੇ ਦਲਿਤ ਦਲ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਦੀ ਪ੍ਰਧਾਨੀ ਹੇਠ ਗਿਆਨੀ ਦਿੱਤ ਸਿੰਘ ਲਾਇਬ੍ਰੇਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਈ ਜਿਸ ਵਿਚ ਵੱਖ-ਵੱਖ ਜ਼ਿਲਿ੍ਹਆਂ ਦੇ ਵਰਕਰਾਂ ਨੇ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਦੀ ਕਹਿਣੀ ਤੇ ਕਰਨੀ 'ਚ ਫਰਕ-ਛੋਟੇ ਉਦਯੋਗਪਤੀ

ਸਲਾਣਾ, 12 ਅਗਸਤ (ਗੁਰਚਰਨ ਸਿੰਘ ਜੰਜੂਆ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਹੋ ਰਹੇ | ਪੰਜਾਬ ਦੀ ਕਾਂਗਰਸ ਸਰਕਾਰ ਦੀ ਕਹਿਣੀ ਕਰਨੀ ਵਿਚ ਬੇਹੱਦ ਫ਼ਰਕ ਹੈ | ਇਨ੍ਹਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਨੌਜਵਾਨਾਂ ਨੇ ਰੇਲਵੇ ਸਟੇਸ਼ਨ 'ਤੇ ਸਫ਼ਾਈ ਕੀਤੀ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਭੂਸ਼ਨ ਸੂਦ)-ਨਹਿਰੂ ਯੁਵਾ ਕੇਂਦਰ ਫ਼ਤਹਿਗੜ੍ਹ ਸਾਹਿਬ ਵੱਲੋਂ ਚੱਲ ਰਹੇ ਸਵੱਛ ਭਾਰਤ ਪਖਵਾੜੇ ਦੀ ਮੁਹਿੰਮ ਅਧੀਨ ਪਰਮਜੀਤ ਸਿੰਘ ਦੀ ਅਗਵਾਈ ਹੇਠ ਕੇਂਦਰ ਦੇ ਨੈਸ਼ਨਲ ਯੂਥ ਵਲੰਟੀਅਰਜ਼ ਦੀ ਟੀਮ ਵੱਲੋਂ ਫ਼ਤਹਿਗੜ੍ਹ ਸਾਹਿਬ ਦੇ ਰੇਲਵੇ ...

ਪੂਰੀ ਖ਼ਬਰ »

ਰਿਮਟ ਯੂਨੀਵਰਸਿਟੀ ਵਿਚ ਮਨਾਇਆ ਅੰਤਰਰਾਸ਼ਟਰੀ ਯੁਵਾ ਦਿਵਸ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਭੂਸ਼ਨ ਸੂਦ)-ਨੌਜਵਾਨਾਂ ਦੀ ਵਰਤਮਾਨ ਪੀੜ੍ਹੀ ਇਤਿਹਾਸ ਵਿਚ ਉਨ੍ਹਾਂ ਦੀ ਸਭ ਤੋਂ ਵੱਡੀ ਪੀੜ੍ਹੀ ਹੈ ਅਤੇ ਇਹ ਪੀੜ੍ਹੀ ਪੂਰੇ ਸੰਸਾਰ ਨੂੰ ਤਬਦੀਲ ਕਰਨ ਦੀ ਸਮਰੱਥਾ ਰੱਖਦੀ ਹੈ | ਇਸ ਲਈ ਜ਼ਰੂਰੀ ਹੈ ਕਿ ਉਨ੍ਹਾਂ ਦੀ ਸ਼ਕਤੀ ਨੂੰ ਬਿਹਤਰ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਅੱਗੇ ਸੜਕ 'ਤੇ ਪਏ ਟੋਏ ਕਾਰਨ ਕਿਸੇ ਵੀ ਸਮੇਂ ਵਾਪਰ ਸਕਦਾ ਹੈ ਵੱਡਾ ਹਾਦਸਾ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਮਨਪ੍ਰੀਤ ਸਿੰਘ)-ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਬਿਲਕੁਲ ਸਾਹਮਣੇ ਦੀ ਹੋ ਕੇ ਗੁਜ਼ਰਨ ਵਾਲੀ ਸਰਹਿੰਦ-ਬਸੀ ਮੁੱਖ ਰੋਡ ਦਾ ਕੁਝ ਹਿੱਸਾ ਧਸ ਜਾਣ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰਨ ਦਾ ਡਰ ਬਣਿਆ ਹੋਇਆ ਹੈ, ਜਿਸ ਨੂੰ ...

ਪੂਰੀ ਖ਼ਬਰ »

ਸਰਬਜੀਤ ਸਿੰਘ ਫਿਰ ਲੱਗੇ ਥਾਣਾ ਬਡਾਲੀ ਆਲਾ ਸਿੰਘ ਦੇ ਐਸ.ਐਚ.ਓ.

ਫ਼ਤਹਿਗੜ੍ਹ ਸਾਹਿਬ, 12 ਅਗਸਤ (ਭੂਸ਼ਨ ਸੂਦ, ਅਰੁਣ ਆਹੂਜਾ)-ਬੀਤੇ ਸਮੇਂ ਦੌਰਾਨ ਥਾਣਾ ਬਡਾਲੀ ਆਲਾ ਸਿੰਘ 'ਚ ਬਤੌਰ ਥਾਣਾ ਮੁਖੀ ਅਤੇ ਜ਼ਿਲ੍ਹੇ ਦੇ ਹੋਰ ਵੱਖ-ਵੱਖ ਥਾਣਿਆਂ 'ਚ ਸ਼ਲਾਘਾਯੋਗ ਪੁਲਿਸ ਸੇਵਾਵਾਂ ਨੂੰ ਮੁੱਖ ਰੱਖਦਿਆਂ ਸਰਬਜੀਤ ਸਿੰਘ ਦੀ ਮੁੜ ਥਾਣਾ ਬਡਾਲੀ ...

ਪੂਰੀ ਖ਼ਬਰ »

ਅੱਧੀ ਦਰਜਨ ਹਮਲਾਵਰਾਂ ਵੱਲੋਂ ਕੁੱਟਮਾਰ ਕਾਰਨ ਇਕ ਜ਼ਖ਼ਮੀ

ਅਮਲੋਹ, 12 ਅਗਸਤ (ਕੁਲਦੀਪ ਸ਼ਾਰਦਾ, ਗੁਰਚਰਨ ਸਿੰਘ ਜੰਜੂਆ)- ਅਮਲੋਹ ਦੇ ਵਾਰਡ ਨੰਬਰ 13 ਦੇ ਵਸਨੀਕ ਹਰਪ੍ਰੀਤ ਸਿੰਘ ਪੁੱਤਰ ਬਿਕਰਮਜੀਤ ਸਿੰਘ ਉੱਪਰ ਅੱਧੀ ਦਰਜਨ ਦੇ ਕਰੀਬ ਕਥਿਤ ਹਮਲਾਵਰਾਂ ਵੱਲੋਂ ਕਥਿਤ ਹਮਲਾ ਕਰਕੇ ਉਸ ਦੀ ਕੁੱਟਮਾਰ ਕਰਕੇ ਗੰਭੀਰ ਜ਼ਖਮੀ ਕਰਨ ਦੀ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਗ੍ਰਾਮੀਣ ਡਿਜੀਟਲ ਸਾਖਰਤਾ ਅਭਿਆਨ ਤਹਿਤ ਲੋਕਾਂ ਨੰੂ ਸਿੱਖਿਅਤ ਕੀਤਾ ਜਾਵੇਗਾ- ਬਰਾੜ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਭੂਸ਼ਨ ਸੂਦ)- ਡਿਜੀਟਲ ਸਾਖਰਤਾ ਪ੍ਰੋਜੈਕਟ ਅਧੀਨ ਜ਼ਿਲੇ੍ਹ ਦੇ ਸਾਰੇ ਪਿੰਡਾਂ ਦੇ ਲੋਕਾਂ ਨੰੂ ਡਿਜੀਟਲ ਸਾਖਰਤਾ ਵਿਚ ਸਿੱਖਿਅਤ ਹੋਣ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਉਹ ਘਰ ਬੈਠੇ ਹੀ ਬੈਂਕਾਂ ਨਾਲ ਸਬੰਧਿਤ ਅਤੇ ਹੋਰ ...

ਪੂਰੀ ਖ਼ਬਰ »

ਡੀ. ਸੀ. ਦਫ਼ਤਰ ਅੱਗੇ ਬੈਠੇ ਕਿਸਾਨ ਆਗੂ ਕਰਦੇ ਰਹੇ ਗਿ੍ਫ਼ਤਾਰੀਆਂ ਦੀ ਮੰਗ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਭੂਸ਼ਨ ਸੂਦ, ਅਰੁਣ ਆਹੂਜਾ)-ਮਾਤਾ ਗੁਜਰੀ ਸਰਾਂ ਵਿਖੇ ਕਿਸਾਨ ਜਥੇਬੰਦੀਆਂ ਦੇ ਜੇਲ੍ਹ ਭਰੋ ਅੰਦੋਲਨ ਤਹਿਤ ਪੰਜਾਬ ਕਿਸਾਨ ਸੰਗਠਨ ਦੀ ਇਕੱਤਰਤਾ ਕਿਸਾਨ ਆਗੂ ਮਿਹਰ ਸਿੰਘ ਖੇੜੀ ਤੇ ਮਾਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਦੌਰਾਨ ...

ਪੂਰੀ ਖ਼ਬਰ »

ਵਿਧਾਇਕ ਨਾਗਰਾ ਤੇ ਡੀ. ਸੀ. ਵੱਲੋਂ ਨਵੀਂ ਫਾਇਰ ਬਿ੍ਗੇਡ ਗੱਡੀ ਰਵਾਨਾ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਭੂਸ਼ਨ ਸੂਦ)-ਪੰਜਾਬ ਸਰਕਾਰ ਵੱਲੋਂ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਨਗਰ ਕੌਾਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਵਿਖੇ ਇਕ ਹੋਰ ਨਵੀਂ ਆਧੁਨਿਕ ਫਾਇਰ ਬਿ੍ਗੇਡ ਗੱਡੀ ਭੇਜੀ ਗਈ ਹੈ ਜਿਸ ਨਾਲ ਫ਼ਤਹਿਗੜ੍ਹ ਸਾਹਿਬ, ਸਰਹਿੰਦ ...

ਪੂਰੀ ਖ਼ਬਰ »

ਕੌਮੀ ਪੱਧਰੀ ਸੋਫ਼ਟ ਬੇਸਬਾਲ ਮੁਕਾਬਲਿਆਂ 'ਚ ਟੀਮਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਅਰੁਣ ਆਹੂਜਾ)- ਇੱਥੋਂ ਦੇ ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ਵਿਚ ਭਾਰਤੀ ਸੋਫਟ ਬੇਸਬਾਲ ਮਹਾਸੰਘ ਤੇ ਸੋਫ਼ਟ ਬੇਸਬਾਲ ਐਸੋਸੀਏਸ਼ਨ ਪੰਜਾਬ ਵਲੋਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਤਵੰਤ ਸਿੰਘ ਸੋਹਲ ਦੀ ਅਗਵਾਈ ਹੇਠ ਕਰਵਾਈ ਗਈ ਤਿੰਨ ...

ਪੂਰੀ ਖ਼ਬਰ »

ਪ੍ਰਦੇਸ਼ ਕਾਂਗਰਸ ਦੇ ਬਲਾਕ ਡੈਲੀਗੇਟਾਂ ਦੀ ਚੋਣ ਸਬੰਧੀ ਮੀਟਿੰਗ

ਖਮਾਣੋਂ, 12 ਅਗਸਤ (ਜੋਗਿੰਦਰ ਪਾਲ)-ਬਲਾਕ ਕਾਂਗਰਸ ਖਮਾਣੋਂ ਦੀ ਪ੍ਰਦੇਸ਼ ਕਾਂਗਰਸ ਦੇ ਬਲਾਕ ਡੈਲੀਗੇਟਾਂ ਦੀ ਚੋਣ ਸਬੰਧੀ ਮੀਟਿੰਗ ਬਲਾਕ ਪ੍ਰਧਾਨ ਡਾ. ਅਮਰਜੀਤ ਸੋਹਲ ਦੇ ਗ੍ਰਹਿ ਵਿਖੇ ਹੋਈ ਜਿਸ ਵਿਚ ਬੀ.ਆਰ.ਓ. ਅਸ਼ਵਨੀ ਸ਼ਰਮਾ, ਗੁਰਪ੍ਰੀਤ ਸਿੰਘ ਜੀ.ਪੀ. ਹਲਕਾ ਵਿਧਾਇਕ ...

ਪੂਰੀ ਖ਼ਬਰ »

ਭਾਰਤੀ ਜਨਤਾ ਪਾਰਟੀ ਨੇ ਆਜ਼ਾਦੀ ਦਿਵਸ ਸਬੰਧੀ ਤਿਰੰਗਾ ਯਾਤਰਾ ਕੱਢੀ

ਅਮਲੋਹ, 12 ਅਗਸਤ (ਰਾਮ ਸ਼ਰਨ ਸੂਦ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਪ੍ਰਦੀਪ ਗਰਗ ਦੀ ਅਗਵਾਈ ਹੇਠ ਅਮਲੋਹ ਵਿਖੇ 15 ਅਗਸਤ ਦੇ ਆਜ਼ਾਦੀ ਦਿਵਸ ਸਬੰਧੀ ਤਿਰੰਗਾ ਯਾਤਰਾ ਕੱਢੀ ਗਈ | ਇਸ ਸਮਾਗਮ ਦੀ ਪ੍ਰਧਾਨਗੀ ਅਮਲੋਹ ਮੰਡਲ ਦੇ ਪ੍ਰਧਾਨ ...

ਪੂਰੀ ਖ਼ਬਰ »

ਸਰਕਾਰੀ ਸਕੂਲ 'ਚ ਬੱਚਿਆਂ ਨੰੂ ਕਾਪੀਆਂ ਵੰਡੀਆਂ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਰਾਜਿੰਦਰ ਸਿੰਘ)-ਗਿਆਨੀ ਦਿੱਤ ਸਿੰਘ ਪ੍ਰਤੀਨਿਧ ਖ਼ਾਲਸਾ ਦੀਵਾਨ ਸਮਾਜ ਭਲਾਈ ਟਰੱਸਟ ਵੱਲੋਂ ਪਿੰਡ ਚੋਰਵਾਲਾ ਦੇ ਸਰਕਾਰੀ ਸਕੂਲ ਵਿਚ ਬੱਚਿਆਂ ਨੰੂ ਕਾਪੀਆਂ ਵੰਡੀਆਂ ਗਈਆਂ | ਸੰਸਥਾ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਲਾਂਬਾ ਨੇ ਇਸ ...

ਪੂਰੀ ਖ਼ਬਰ »

ਡਾ: ਬੀ.ਆਰ. ਅੰਬੇਡਕਰ ਦਲਿਤ ਫ਼ਰੰਟ ਪੰਜਾਬ ਦੀ ਮੀਟਿੰਗ

ਨੌਗਾਵਾਂ, 12 ਅਗਸਤ (ਰਵਿੰਦਰ ਮੌਦਗਿਲ)-ਡਾ: ਬੀ.ਆਰ. ਅੰਬੇਡਕਰ ਦਲਿਤ ਫ਼ਰੰਟ ਪੰਜਾਬ ਦੀ ਮੀਟਿੰਗ ਮੀਤ ਪ੍ਰਧਾਨ ਦਾਰਾ ਸਿੰਘ ਘੁਮੰਡਗੜ੍ਹ ਦੀ ਅਗਵਾਈ ਹੇਠ ਹੋਈ ਜਿਸ ਵਿਚ ਸਰਬਜੀਤ ਸਿੰਘ ਮੁਹਾਲੀ ਪਿ੍ੰਸੀਪਲ ਅਤੇ ਜੰਗ ਸਿੰਘ ਮੁਹਾਲੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ...

ਪੂਰੀ ਖ਼ਬਰ »

ਭਾਜਪਾ ਵੱਲੋਂ ਜ਼ਿਲ੍ਹੇ ਦੇ 9 ਮੰਡਲ ਇੰਚਾਰਜ ਨਿਯੁਕਤ

ਮੰਡੀ ਗੋਬਿੰਦਗੜ੍ਹ, 12 ਅਗਸਤ (ਬਲਜਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਪ੍ਰਦੀਪ ਗਰਗ ਵੱਲੋਂ ਜ਼ਿਲ੍ਹੇ ਦੇ 9 ਮੰਡਲਾਂ ਲਈ ਨਵੇਂ ਇੰਚਾਰਜਾਂ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਜ਼ਿਲ੍ਹਾ ਜਨਰਲ ...

ਪੂਰੀ ਖ਼ਬਰ »

ਆਸ਼ਾ ਵਰਕਰ ਤੇ ਆਸ਼ਾ ਫੈਸੀਲੀਟੇਟਰ ਯੂਨੀਅਨ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਅਰੁਣ ਆਹੂਜਾ)-ਆਸ਼ਾ ਵਰਕਰ ਤੇ ਆਸ਼ਾ ਫੈਸੀਲੀਟੇਟਰ ਯੂਨੀਅਨ ਦੀ ਮੀਟਿੰਗ ਹੋਈ ਜਿਸ ਵਿਚ ਸੂਬਾ ਪ੍ਰਧਾਨ ਕਿਰਨਦੀਪ ਕੌਰ ਨੇ ਵਰਕਰਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਮੰਗਾਂ ਹੱਲ ਨਾ ਹੋਣ 'ਤੇ ਸੰਘਰਸ਼ ਕਰਨ ਦੀ ਚਿਤਾਵਨੀ ...

ਪੂਰੀ ਖ਼ਬਰ »

ਗੁਰਪ੍ਰੀਤ ਸਿੰਘ ਨੇ ਜ਼ਿਲ੍ਹਾ ਮੈਨੇਜਰ ਦਾ ਚਾਰਜ ਸੰਭਾਲਿਆ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਅਰੁਣ ਆਹੂਜਾ)-ਪਟਿਆਲਾ ਤੋਂ ਬਦਲ ਕੇ ਆਏ ਗੁਰਪ੍ਰੀਤ ਸਿੰਘ ਨੇ ਪੰਜਾਬ ਰਾਜ ਗੋਦਾਮ ਨਿਗਮ ਫ਼ਤਹਿਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਮੈਨੇਜਰ ਵਜੋਂ ਆਪਣਾ ਚਾਰਜ ਸੰਭਾਲ ਲਿਆ ਹੈ, ਜਦੋਂਕਿ ਪਿਛਲੇ ਜ਼ਿਲ੍ਹਾ ਮੈਨੇਜਰ ਪ੍ਰਵੀਨ ਕੁਮਾਰ ਦਾ ...

ਪੂਰੀ ਖ਼ਬਰ »

ਵਰਲਡ ਸਕਾਊਟ ਸਕਾਰਫ਼ ਦਿਵਸ ਮਨਾਇਆ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਮਨਪ੍ਰੀਤ ਸਿੰਘ)-ਗ੍ਰੀਨ ਫ਼ੀਲਡ ਸਕੂਲ ਸਰਹਿੰਦ ਵਿਖੇ ਵਰਲਡ ਸਕਾਊਟ ਸਕਾਰਫ਼ ਦਿਵਸ ਮਨਾਇਆ ਗਿਆ | ਇਸ ਮੌਕੇ ਸੂਬੇ ਦੇ ਸਕਾਊਟ ਐਾਡ ਗਾਈਡ ਦੇ ਆਰਗੇਨਾਈਜ਼ਿੰਗ ਕਮਿਸ਼ਨਰ ਓਾਕਾਰ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਬੱਚਿਆਂ ਨੂੰ ...

ਪੂਰੀ ਖ਼ਬਰ »

ਸਤਨਾਮ ਸਿੰਘ ਵਿਰਕ ਨੇ ਥਾਣਾ ਮੂਲੇਪੁਰ ਦੇ ਮੁਖੀ ਵਜੋਂ ਚਾਰਜ ਸੰਭਾਲਿਆ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਅਰੁਣ ਆਹੂਜਾ)-ਬਡਾਲੀ ਆਲਾ ਸਿੰਘ ਥਾਣੇ ਤੋਂ ਤਬਦੀਲ ਹੋ ਕੇ ਆਏ ਇੰਸਪੈਕਟਰ ਸਤਨਾਮ ਸਿੰਘ ਵਿਰਕ ਨੇ ਅੱਜ ਥਾਣਾ ਮੂਲੇਪੁਰ ਵਿਖੇ ਮੁੱਖ ਅਫ਼ਸਰ ਵਜੋਂ ਚਾਰਜ ਸੰਭਾਲ ਲਿਆ ਹੈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਸ. ਵਿਰਕ ਨੇ ...

ਪੂਰੀ ਖ਼ਬਰ »

ਦੀ ਐਕਸ ਸਰਵਿਸਮੈਨ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਭੂਸ਼ਨ ਸੂਦ)-ਦੀ ਐਕਸ ਸਰਵਿਸਮੈਨ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਾਸਟਰ ਵਾਰੰਟ ਨਾਇਬ ਸਿੰਘ ਉੱਪਲ ਦੀ ਪ੍ਰਧਾਨਗੀ ਹੇਠ ਸੈਨਿਕ ਭਵਨ ਵਿਖੇ ਹੋਈ, ਜਿਸ ਦੌਰਾਨ ਵੱਖ-ਵੱਖ ਮੁੱਦਿਆਂ 'ਤੇ ਵਿਚਾਰਾਂ ...

ਪੂਰੀ ਖ਼ਬਰ »

ਕਰਜ਼ੇ ਦੇ ਮਾਮਲੇ 'ਚ ਆੜ੍ਹਤੀਆਂ ਨੂੰ ਬਗੈਰ ਵਜ੍ਹਾ ਬਦਨਾਮ ਕੀਤਾ ਜਾ ਰਿਹਾ ਹੈ-ਗੁਰਦੇਵ ਸਿੰਘ

ਖਮਾਣੋਂ, 12 ਅਗਸਤ (ਮਨਮੋਹਣ ਸਿੰਘ ਕਲੇਰ)-ਆੜ੍ਹਤੀ ਐਸੋਸੀਏਸ਼ਨ ਖਮਾਣੋਂ ਦੇ ਸਾਬਕਾ ਪ੍ਰਧਾਨ ਗੁਰਦੇਵ ਸਿੰਘ ਨੇ ਕਿਹਾ ਹੈ ਕਿ ਜਦੋਂ ਕੋਈ ਕਿਸਾਨ ਕਰਜ਼ੇ ਦੇ ਕਾਰਨਾਂ ਕਰਕੇ ਖ਼ੁਦਕੁਸ਼ੀ ਕਰਦਾ ਹੈ ਤਾਂ ਸਭ ਤੋਂ ਜ਼ਿਆਦਾ ਇਸ ਮਾਮਲੇ ਵਿਚ ਆੜ੍ਹਤੀ ਨੂੰ ਬਗ਼ੈਰ ਕਿਸੇ ...

ਪੂਰੀ ਖ਼ਬਰ »

ਕੈਪਟਨ ਸਰਕਾਰ ਪੰਜਾਬ ਦੀ ਜਨਤਾ ਨਾਲ ਕੀਤਾ ਹਰ ਵਾਅਦਾ ਪੂਰਾ ਕਰੇਗੀ-ਕਾਂਗਰਸੀ ਆਗੂ

ਅਮਲੋਹ, 12 ਅਗਸਤ (ਕੁਲਦੀਪ ਸ਼ਾਰਦਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਚੋਣਾਂ ਸਮੇਂ ਜੋ ਵਾਅਦੇ ਸੂਬੇ ਦੀ ਜਨਤਾ ਨਾਲ ਕੀਤੇ ਸਨ ਉਹ ਇਕ-ਇਕ ਕਰਕੇ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਤੋਂ ਪੰਜਾਬ ਦੀ ਜਨਤਾ ਵੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX