ਤਾਜਾ ਖ਼ਬਰਾਂ


ਹੰਦਵਾੜਾ ਮੁੱਠਭੇੜ ਦੌਰਾਨ ਇਕ ਨਾਗਰਿਕ ਵੀ ਮਾਰਿਆ ਗਿਆ
. . .  22 minutes ago
ਸ੍ਰੀਨਗਰ, 11 ਦਸੰਬਰ - ਹੰਦਵਾੜਾ 'ਚ ਸੁਰੱਖਿਆ ਬਲਾਂ ਨਾਲ ਮੁੱਠਭੇੜ ਵਿਚ ਤਿੰਨ ਅੱਤਵਾਦੀ ਢੇਰ ਹੋਏ ਹਨ, ਇਸ ਦੌਰਾਨ ਇਕ ਨਾਗਰਿਕ ਦੀ ਵੀ ਮੌਤ ਹੋ ਗਈ...
ਟਰੈਕਟਰ ਤੇ ਟਰੱਕ ਵਿਚਾਲੇ ਟੱਕਰ, 10 ਮੌਤਾਂ
. . .  20 minutes ago
ਮਿਰਜ਼ਾਪੁਰ, 11 ਦਸੰਬਰ - ਉਤਰ ਪ੍ਰਦੇਸ਼ ਦੇ ਮਿਰਜ਼ਾਪੁਰ 'ਚ ਟਰੱਕ ਤੇ ਟਰੈਕਟਰ ਵਿਚਾਲੇ ਹੋਈ ਟੱਕਰ ਵਿਚ 10 ਲੋਕਾਂ ਦੀ ਮੌਤ ਹੋ ਗਈ...
ਮੁੱਠਭੇੜ 'ਚ ਤਿੰਨ ਅੱਤਵਾਦੀ ਢੇਰ
. . .  56 minutes ago
ਸ੍ਰੀਨਗਰ, 11 ਦਸੰਬਰ - ਅੱਜ ਸਵੇਰੇ ਕੁਪਵਾੜਾ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਮੁੱਠਭੇੜ ਵਿਚ ਤਿੰਨ ਅੱਤਵਾਦੀ ਢੇਰ ਹੋ ਗਏ ਹਨ। ਹੰਦਵਾੜਾ ਦੇ ਅਨਸੂ 'ਚ ਜੰਮੂ ਕਸ਼ਮੀਰ ਪੁਲਿਸ ਤੇ ਅਰਧ ਸੈਨਿਕ ਬਲਾਂ ਵਲੋਂ ਸਾਂਝੀ ਤਲਾਸ਼ ਮੁਹਿੰਮ ਚਲਾਈ ਗਈ ਸੀ। ਕੜਕਵੀਂ ਠੰਢ ਤੇ ਮੀਂਹ ਵਾਲੇ...
ਦਲੀਪ ਕੁਮਾਰ 95 ਸਾਲਾਂ ਦੇ ਹੋਏ
. . .  about 1 hour ago
ਮੁੰਬਈ, 11 ਦਸੰਬਰ - ਭਾਰਤੀ ਫ਼ਿਲਮ ਉਦਯੋਗ ਦੇ ਮਹਾਨ ਤੇ ਬਜ਼ੁਰਗ ਅਦਾਕਾਰ ਦਲੀਪ ਕੁਮਾਰ ਅੱਜ 95 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੇ ਕਿਹਾ ਹੈ ਕਿ ਪਰਿਵਾਰਕ ਮੈਂਬਰਾਂ ਤੇ ਨੇੜਲੇ ਦੋਸਤਾਂ ਨਾਲ ਉਨ੍ਹਾਂ ਦਾ ਜਨਮ ਦਿਨ ਮਨਾਇਆ ਜਾਵੇਗਾ...
ਜ਼ਾਇਰਾ ਛੇੜਛਾੜ ਮਾਮਲਾ : ਮੁੰਬਈ ਪੁਲਿਸ ਨੇ ਛੇੜਛਾੜ ਕਰਨ ਵਾਲੇ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਜੰਮੂ-ਕਸ਼ਮੀਰ : ਬੱਸ ਹਾਦਸੇ 'ਚ 4 ਮੌਤਾਂ, 25 ਜ਼ਖ਼ਮੀ
. . .  1 day ago
ਉਧਮਪੁਰ, 10 ਦਸੰਬਰ- ਜੰਮੂ-ਕਸ਼ਮੀਰ ਦੇ ਉਧਮਪੁਰ 'ਚ ਇੱਕ ਬੱਸ ਖੱਡ 'ਚ ਡਿਗ ਗਈ। ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋਈ...
ਪ੍ਰਧਾਨ ਮੰਤਰੀ 12 ਨੂੰ ਅਹਿਮਦਾਬਾਦ 'ਚ ਕਰ ਸਕਦੇ ਹਨ ਰੋਡ ਸ਼ੋਅ
. . .  1 day ago
ਬਾਦਲ ਨਿਗਮ ਚੋਣਾ 'ਚ ਨਹੀਂ ਕਰਨਗੇ ਪ੍ਰਚਾਰ
. . .  1 day ago
ਲੁਧਿਆਣਾ, 10 ਦਸੰਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਆਉਣ ਵਾਲੇ ਨਿਗਮ ਚੋਣਾ ਲਈ ਪ੍ਰਚਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਸਰਕਾਰ...
ਜਿਨਸੀ ਸ਼ੋਸ਼ਣ ਬਾਰੇ ਕੋਈ ਬਿਆਨ ਨਹੀਂ ਦਿੱਤਾ- ਰਿੱਚਾ ਚੱਢਾ
. . .  1 day ago
ਆਈ.ਸੀ.ਏ.ਐਨ. ਨੂੰ ਮਿਲਿਆ 2017 ਸਾਂਤੀ ਨੋਬਲ ਪੁਰਸਕਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਜੰਮੂ-ਕਸ਼ਮੀਰ

ਜਨਮ ਅਸ਼ਟਮੀ ਤੇ ਆਜ਼ਾਦੀ ਦਿਵਸ ਮਨਾਇਆ

ਜੰਮੂ, 12 ਅਗਸਤ (ਮਹਿੰਦਰਪਾਲ ਸਿੰਘ)-ਅੱਜ ਸਰਕਾਰੀ ਹਾਈ ਸਕੂਲ ਪੁਲ ਤਵੀ ਨਹਿਰ ਮਾਰਕੀਟ ਜੰਮੂ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਅਤੇ ਸੁਤੰਤਰਤਾ ਦਿਵਸ ਸਾਂਝੇ ਤੌਰ 'ਤੇ ਮਨਾਏ ਗਏ | ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਜੰਮੂ ਦੇ ਡਿਪਟੀ ਕਮਿਸ਼ਨਰ ਰਾਜੀਵ ਰੰਜਨ ਸਨ | ਜੰਮੂ ਦੱਖਣੀ ਦੇ ਸਬ ਜ਼ਿਲ੍ਹਾ ਜੱਜ ਸੋਨੂੰ ਪਰਗਾਲ, ਗਾਂਧੀ ਨਗਰ ਜ਼ੋਨਲ ਸਿੱਖਿਆ ਅਫਸਰ ਮੁਸੱਰਤ ਜੁਬੀਨ, ਡੀ. ਸੀ. ਰੈਨਾ, ਪਰਸ਼ੋਤਮ ਦਦੀਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਪ੍ਰੋਗਰਾਮ ਦੀ ਮੇਜ਼ਬਾਨੀ ਸਾਇੰਸ ਟੀਚਰ ਜੋਇਤਸਨਾ ਸ਼ਰਮਾ ਨੇ ਕੀਤੀ | ਸਕੂਲ ਦੀ ਮੁੱਖ ਅਧਿਆਪਕਾ ਸੁਨੀਤਾ ਗੁਪਤਾ ਨੇ ਡੀ. ਸੀ. ਜੰਮੂ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਬੁੱਕੇ ਭੇਟ ਕਰਕੇ ਕੀਤਾ | ਦਸਵੀਂ ਕਲਾਸ ਦੀ ਵਿਦਿਆਰਥਣ ਸ਼ਿਵਾਨੀ ਵੱਲੋਂ ਧਾਰਮਿਕ ਭੇਟਾ ਗਾਇਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ | ਸੱਤਵੀਂ ਕਲਾਸ ਦੀ ਸ਼ਮਸ਼ਾਦ ਨੇ ਕ੍ਰਿਸ਼ਨ ਮਹਾਰਾਜ ਦੀ ਜੀਵਨੀ 'ਤੇ ਲੈਕਚਰ ਦਿੱਤਾ ਜੋ ਆਏ ਮਹਿਮਾਨਾਂ ਨੇ ਕਾਫੀ ਪਸੰਦ ਕੀਤਾ | ਪੰਜਵੀਂ ਕਲਾਸ ਦੇ ਬੱਚੇ ਸੋਨੀਆ ਪੂਜਾ, ਸੂਰਜ ਨੇ ਰਾਧਾ ਕ੍ਰਿਸ਼ਨ ਦਾ ਰੂਪ ਬਣਾ ਕੇ ਬੱਚਿਆਂ ਦੀਆਂ ਤਾੜੀਆਂ ਰਾਹੀਂ ਵਾਹ-ਵਾਹ ਖੱਟੀ | ਦਸਵੀਂ ਕਲਾਸ ਦੇ ਵਿਦਿਆਰਥੀ ਧੀਰਜ ਕੁਮਾਰ ਨੇ ਦੇਸ਼ ਭਗਤੀ ਦਾ ਗੀਤ ਗਾ ਕੇ ਮਾਹੌਲ ਦੇਸ਼ ਭਗਤੀ ਦੇ ਰੰਗ ਵਿਚ ਰੰਗ ਦਿੱਤਾ | ਕ੍ਰਿਸ਼ਨ ਮਹਾਰਾਜ ਅਤੇ ਭਗਤ ਸੁਦਾਮਾ ਦੇ ਮਿਲਣ ਦੀ ਸਕਿੱਟ ਬੱਚਿਆਂ ਵੱਲੋਂ ਪੇਸ਼ ਕੀਤੀ ਗਈ, ਜਿਸ 'ਤੇ ਸਾਰਾ ਮਾਹੌਲ ਵੈਰਾਗਮਈ ਹੋ ਗਿਆ | ਪ੍ਰੋਗਰਾਮ ਵਿਚ ਸਕੂਲ ਕਮੇਟੀ ਮੈਂਬਰ ਸੁਸ਼ੀਲ ਕੁਮਾਰ ਅਤੇ ਸਮਾਜ ਸੇਵਕ ਪੁਰਸ਼ੋਤਮ ਦਦੀਚ ਨੇ ਵੀ ਸੁਤੰਤਰਤਾ ਦਿਵਸ ਅਤੇ ਕ੍ਰਿਸ਼ਨ ਜੀ ਦੀ ਜੀਵਨੀ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ | ਸਕੂਲ ਦੀ ਮੁੱਖ ਅਧਿਆਪਕਾ ਸੁਨੀਤਾ ਗੁਪਤਾ ਨੇ ਜ਼ੋਨਲ ਸਿੱਖਿਆ ਅਫਸਰ ਅਤੇ ਡੀ. ਸੀ. ਜੰਮੂ ਰਾਜੀਵ ਰੰਜਨ ਅੱਗੇ ਸਕੂਲ ਦੇ ਪ੍ਰਬੰਧਨ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ | ਉਨ੍ਹਾਂ ਕਿਹਾ ਇਸ ਵੇਲੇ ਸਕੂਲ ਵਿਚ 250 ਬੱਚੇ ਪੜ੍ਹ ਰਹੇ ਹਨ, ਸਕੂਲ ਵਿਚ ਸਿਰਫ ਚਾਰ ਕਮਰੇ ਹਨ, 6 ਕਲਾਸਾਂ ਦੇ ਬੱਚਿਆਂ ਨੂੰ ਸਕੂਲ ਦੇ ਬਰਾਂਡੇ ਵਿਚ ਪੜ੍ਹਾਉਣਾ ਪੈਂਦਾ ਹੈ | ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ | ਉਨ੍ਹਾਂ ਡੀ. ਸੀ. ਨੂੰ ਕਿਹਾ ਕਿ ਇਨ੍ਹਾਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇ ਤਾਂ ਜੋ ਵਿਦਿਆਰਥੀ ਸਹੀ ਤਰੀਕੇ ਨਾਲ ਪੜ੍ਹਾਈ ਕਰ ਸਕਣ | ਡੀ. ਸੀ. ਜੰਮੂ ਨੇ ਸਕੂਲ ਸਟਾਫ ਨੂੰ ਯਕੀਨ ਦਿਵਾਇਆ ਕਿ ਜਲਦ ਹੀ 6 ਕਮਰਿਆਂ ਦਾ ਐਸਟੀਮੇਟ ਬਣਾ ਕੇ ਸਬੰਧਿਤ ਵਿਭਾਗ ਰਾਹੀਂ ਇਮਾਰਤ ਦੀ ਉਸਾਰੀ ਕਰ ਦਿੱਤੀ ਜਾਵੇਗੀ | ਡੀ. ਸੀ. ਨੇ ਜੰਮੂ ਵਾਸੀਆਂ ਨੂੰ ਜਨਮ ਅਸ਼ਟਮੀ ਦੀ ਮੁਬਾਰਕਬਾਦ ਵੀ ਦਿੱਤੀ | ਮੁੱਖ ਅਧਿਆਪਕਾ ਸੁਨੀਤਾ ਗੁਪਤਾ ਵੱਲੋਂ ਆਏ ਹੋਏ ਮਹਿਮਾਨਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਨਹਿਰੂ ਮਾਰਕੀਟ ਚੌਕੀ ਅਫਸਰ ਕੁਨਾਲ ਸਿੰਘ, ਸਮਾਜ ਸੇਵਕ ਅੱਜਬ ਸਿੰਘ, ਸਕੂਲ ਕਮੇਟੀ ਮੈਂਬਰ ਸੁਸ਼ੀਲ ਸ਼ਰਮਾ, ਸੁਨੀਲ ਡੋਗਰਾ, ਰਿਟਾ: ਸੂਬੇਦਾਰ ਗੁਰਚੈਨ ਸਿੰਘ, ਚਰਨਜੀਤ ਸਿੰਘ ਰੈਨਾ ਵੀ ਪ੍ਰੋਗਰਾਮ ਵਿਚ ਸ਼ਾਮਿਲ ਰਹੇ |


ਖ਼ਬਰ ਸ਼ੇਅਰ ਕਰੋ

ਆਲ ਇੰਡੀਆ ਐਾਟੀ ਕ੍ਰਾਈਮ, ਐਾਟੀ ਕੁਰੱਪਸ਼ਨ ਬਿਊਰੋ ਦੇ ਅਹੁਦੇਦਾਰਾਂ ਦੀ ਚੋਣ

ਜੰਮੂ, 12 ਅਗਸਤ (ਮਹਿੰਦਰਪਾਲ ਸਿੰਘ)-ਅੱਜ ਜੰਮੂ ਵਿਖੇ ਇਕ ਐਨ. ਜੀ. ਓ. ਆਲ ਇੰਡੀਆ ਐਾਟੀ ਕ੍ਰਾਈਮ ਐਾਟੀ ਕੁਰੱਪਸ਼ਨ ਵੱਲੋਂ ਨਵੀਂ ਟੀਮ ਅਤੇ ਅਹੁਦੇਦਾਰ ਚੁਣੇ ਗਏ | ਐਨ. ਜੀ. ਓ. ਦੇ ਮੈਂਬਰਾਂ ਦੱਸਿਆ ਕਿ ਰਿਸ਼ਵਤਖੋਰੀ ਖਿਲਾਫ਼, ਜੁਰਮ ਦੇ ਖਿਲਾਫ ਰਾਸ਼ਟਰੀ ਪੱਧਰ 'ਤੇ ਸਿਰਫ ...

ਪੂਰੀ ਖ਼ਬਰ »

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

ਜੰਮੂ, 12 ਅਗਸਤ (ਮਹਿੰਦਰਪਾਲ ਸਿੰਘ)- ਅੱਜ ਸਵੇਰੇ ਆਪਸੀ ਭਾਈਚਾਰੇ ਦੀ ਮਿਸਾਲ ਕਾਇਮ ਕਰਦੇ ਹੋਏ ਜੰਮੂ ਦੇ ਗੁਰੂ ਨਾਨਕ ਨਗਰ ਸੈਕਟਰ-3 ਵਿਖੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਸ੍ਰੀ ਕ੍ਰਿਸ਼ਨ ਮਹਾਰਾਜ ਦੇ ਜਨਮ ਦਿਹਾੜੇ ਦੇ ਸਬੰਧੀ ਵਿਚ ਸਕੂਲ ਪ੍ਰਬੰਧਕਾਂ ਅਤੇ ...

ਪੂਰੀ ਖ਼ਬਰ »

ਟਵੇਰਾ ਅਤੇ ਆਲਟੋ ਦੀ ਟੱਕਰ 'ਚ 3 ਜ਼ਖ਼ਮੀ

ਊਧਮਪੁਰ, 12 ਅਗਸਤ (ਵਿਨੈ ਸ਼ਰਮਾ)- ਜੰਮੂ ਕਸ਼ਮੀਰ ਰਾਸ਼ਟਰੀ ਰਾਜ ਮਾਰਗ ਰਾਮਸੂ ਇਲਾਕੇ ਕੋਲ ਇੱਕ ਟਵੇਰਾ ਵਾਹਨ ਅਤੇ ਆਲਟੋ ਕਾਰ ਵਿਚਾਲੇ ਟੱਕਰ ਹੋ ਜਾਣ ਕਾਰਨ ਕਾਰ ਡੂੰਘੀ ਖੰਡ ਵਿੱਚ ਡਿੱਗ ਗਈ ਅਤੇ ਉਸ ਵਿੱਚ ਸਵਾਰ 3 ਲੋਕ ਜ਼ਖਮੀਂ ਹੋ ਗਏ | ਜਾਣਕਾਰੀ ਅਨੁਸਾਰ ਸ੍ਰੀਨਗਰ ...

ਪੂਰੀ ਖ਼ਬਰ »

ਕਾਰ ਖੱਡ 'ਚ ਡਿੱਗੀ-ਔਰਤ ਦੀ ਮੌਤ, 7 ਜ਼ਖਮੀ

ਜੰਮੂ, 12 ਅਗਸਤ (ਸ਼ਮਸ਼ੇਰ ਚੌਧਰੀ)- ਊਧਮਪੁਰ ਜ਼ਿਲ੍ਹੇ ਦੇ ਚਿਨੈਨੀ ਇਲਾਕੇ ਵਿੱਚ ਇੱਕ ਕਾਰ ਡੂੰਘੀ ਖੱਡ ਵਿੱਚ ਡਿੱਗ ਗਈ ਜਿਸ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀਂ ਹੋ ਗਏ | ਜਾਣਕਾਰੀ ਅਨੁਸਾਰ ਇੱਕ ਕਾਰ ਜੋ ਕਿ ਡੋਡਾ ਤੋਂ ਜੰਮੂ ਵੱਲ ਜਾ ਰਹੀ ਸੀ | ਰਸਤੇ ਵਿੱਚ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨਾਲ ਜਬਰ ਜਨਾਹ-ਟੈਕਸੀ ਚਾਲਕ ਕਾਬੂ

ਜੰਮੂ, 12 ਅਗਸਤ (ਸ਼ਮਸ਼ੇਰ ਸਿੰਘ)-ਪੁਣਛ ਜ਼ਿਲ੍ਹੇ ਦੇ ਮੇਂਢਰ ਇਲਾਕੇ ਵਿੱਚ ਇੱਕ ਟੈਕਸੀ ਚਾਲਕ ਨੇ 12 ਵੀਂ ਜਮਾਤ ਵਿੱਚ ਪੜ੍ਹਦੀ ਇੱਕ ਨਾਬਾਲਗ ਵਿਦਿਆਰਥਣ ਨਾਲ ਜਬਰ ਜਨਾਹ ਕੀਤਾ | ਪੁਲਿਸ ਨੇ ਲੜਕੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਦੋਸ਼ੀ ਟੈਕਸੀ ਡਰਾਈਵਰ ਨੂੰ ...

ਪੂਰੀ ਖ਼ਬਰ »

ਪਰਿਆਸ ਮਲਟੀਪਰਪਜ਼ ਕੋਆਪਰੇਟਿਵ ਲਿਮਟਿਡ ਦੀ ਬੈਠਕ

ਜੰਮੂ, 12 ਅਗਸਤ (ਮਹਿੰਦਰਪਾਲ ਸਿੰਘ)- ਅੱਜ ਸਵੇਰੇ 11 ਵਜੇ ਪ੍ਰੈੱਸ ਕਲੱਬ ਜੰਮੂ ਹਾਲ ਵਿਖੇ 'ਪਰਿਆਸ ਮਲਟੀਪਰਪਜ਼ ਕੋਆਪਰੇਟਿਵ ਲਿਮ.' ਵੱਲੋਂ ਐੱਮ.ਐੱਲ. ਗੁਪਤਾ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਰੱਖੀ ਗਈ | ਜਿਸ ਵਿਚ ਕੰਪਨੀ ਦੇ 2016-17 ਦੇ ਬਕਾਇਆ ਖਾਤਿਆਂ ਦੀ ਜਾਂਚ ਅਤੇ ਵਿਚਾਰ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਸਕੂਲੀ ਬੱਚਿਆਂ ਨੂੰ ਦਵਾਈਆਂ ਵੰਡੀਆਂ

ਊਧਮਪੁਰ, 12 ਅਗਸਤ (ਵਿਨੈ ਸ਼ਰਮਾ) –ਤਹਿਸੀਲ ਮਜਾਲਤਾ ਦੇ ਧੈਮਾ ਹਾਈ ਸਕੂਲ ਵਿੱਚ ਅੱਜ ਸਕੂਲੀ ਬੱਚਿਆਂ ਨੂੰ ਆਸ਼ਾ ਵਰਕਰਾਂ ਨੇ ਐਬਜੈਂਡਰਜੋਲ ਦਵਾਈਆਂ ਵੰਡੀਆਂ | ਇਸ ਮੌਕੇ 'ਤੇ ਸਕੂਲ ਦੇ ਮੁੱਖ ਅਧਿਆਪਕ ਵਿਨੋਦ ਸ਼ਰਮਾ ਨੇ ਸਿਹਤ ਵਿਭਾਗ ਅਤੇ ਆਸ਼ਾ ਵਰਕਰਾਂ ਦਾ ਧੰਨਵਾਦ ...

ਪੂਰੀ ਖ਼ਬਰ »

ਲੋਕਾਂ ਵੱਲੋਂ ਸਰਕਾਰ ਅਤੇ ਸਿਹਤ ਵਿਭਾਗ ਖਿਲਾਫ਼ ਪ੍ਰਦਰਸ਼ਨ

ਸੁੰਦਰਬਨੀ, 12 ਅਗਸਤ (ਰਵੀ ਸ਼ਰਮਾ)-ਸੁੰਦਰਬਨੀ ਦੇ ਨਾਲ ਲੱਗਦੇ ਪਿੰਡ ਸਲਯੋਟ ਵਿੱਚ ਸਰਪੰਚ ਦਰਸ਼ਨ ਲਾਲ ਅਤੇ ਕਾਂਗਰਸ ਦੇ ਯੁਵਾ ਨੇਤਾ ਬਾਬੂ ਰਾਮ ਦੀ ਅਗਵਾਈ ਵਿੱਚ ਲੋਕਾਂ ਨੇ ਸਰਕਾਰ ਅਤੇ ਸਿਹਤ ਵਿਭਾਗ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ | ਲੋਕਾਂ ਨੇ ਦੋਸ਼ ਲਗਾਇਆ ...

ਪੂਰੀ ਖ਼ਬਰ »

ਜ਼ਹਿਰੀਲਾ ਪਦਰਾਥ ਨਿਗਲਣ ਨਾਲ ਮੌਤ

ਜੰਮੂ, 12 ਅਗਸਤ (ਪਿਤਾਂਸ਼)-ਮੀਰਾ ਸਾਹਿਬ ਇਲਾਕੇ ਵਿੱਚ ਇੱਕ ਵਿਅਕਤੀ ਦੀ ਸ਼ੱਕੀ ਹਾਲਾਤ ਵਿੱਚ ਜ਼ਹਿਰੀਲਾ ਪਦਾਰਥ ਨਿਗਲਣ ਨਾਲ ਮੌਤ ਹੋ ਗਈ | ਜਾਣਕਾਰੀ ਅਨੁਸਾਰ ਸਤਨਾਮ ਪੁੱਤਰ ਬਾਬੂ ਰਾਮ ਨਿਵਾਸੀ ਮਖਨਪੁਰ ਦੇ ਪਰਿਵਾਰ ਨੇ ਉਸ ਨੂੰ ਕਮਰੇ ਵਿੱਚ ਬੇਸੁੱਧ ਪਿਆ ਦੇਖਿਆ | ...

ਪੂਰੀ ਖ਼ਬਰ »

ਕੈਲ ਮਾਡਲ ਸਕੂਲ 'ਚ ਪਤੰਗ ਬਣਾਉਣ ਦੇ ਮੁਕਾਬਲੇ ਕਰਵਾਏ

ਊਧਮਪੁਰ, 12 ਅਗਸਤ (ਵਿਨੈ ਸ਼ਰਮਾ)- ਤਹਿਸੀਲ ਮਜਾਲਤਾ ਸਥਿਤ ਮਿਡਲ ਸਕੂਲ ਕੈਲ ਵਿਖੇ ਬੱਚਿਆਂ ਦੇ ਪਤੰਗ ਬਣਾਉਣ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸਕੂਲ ਦੇ ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਪਤੰਗਾਂ ਬਣਾਈਆਂ | ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਜਿਨ੍ਹਾਂ ...

ਪੂਰੀ ਖ਼ਬਰ »

ਇੰਟਰਵਿਊ 18 ਨੰੂ

ਊਨਾ, 12 ਅਗਸਤ (ਸੇਠੀ)- ਸਰਕਾਰੀ ਕਾਲਜ ਅੰਬ 'ਚ ਰਾਜਨੀਤੀ ਸ਼ਾਸਤਰ ਤੇ ਵਣਜ ਵਿਭਾਗ 'ਚ ਇਕ -ਇਕ ਸਹਾਇਕ ਪ੍ਰਾਧਿਆਪਕ ਹੇਤੂ 18 ਅਗਸਤ ਨੰੂ ਸਵੇਰੇ 11 ਇੰਟਰਵਿਊ ਲਈ ਜਾਵੇਗੀ | ਜਾਣਕਾਰੀ ਸਤਦੇਵ ਨੇ ਦਿੱਤੀ ਹੈ ...

ਪੂਰੀ ਖ਼ਬਰ »

ਸੰਗਰਾਂਦ 16 ਨੰੂ ਮਨਾਈ ਜਾਵੇਗੀ

ਊਨਾ, 12 ਅਗਸਤ (ਗੁਰਪ੍ਰੀਤ ਸਿੰਘ ਸੇਠੀ)- ਸੰਗਰਾਂਦ ਦਾ ਪਵਿੱਤਰ ਦਿਹਾੜਾ 16 ਅਗਸਤ ਨੰੂ ਗੁਰਦੁਆਰਾ ਬਾਬਾ ਕਲਾਧਾਰੀ ਜੀ (ਕਿਲ੍ਹਾ ਬੇਦੀ ਸਾਹਿਬ), ਗੁ: ਦਮਦਮਾ ਅਸਥਾਨ ਬਾਬਾ ਸਾਹਿਬ ਸਿੰਘ ਬੇਦੀ, ਗੁ: ਬਾਬਾ ਤੇਗ ਸਿੰਘ ਜੀ ਮੇਨ ਬਾਜ਼ਾਰ, ਗੁ: ਸ਼ਹੀਦ ਸਿੰਘਾ ਦਾ ਟੱਕ੍ਹਾ ਰੋਡ ...

ਪੂਰੀ ਖ਼ਬਰ »

ਪਰੇਡ ਦੀ ਰਿਹਰਸਲ 'ਚ ਜੋਸ਼ ਨਾਲ ਜੁਟੇ ਵਿਦਿਆਰਥੀ

ਕਟੜਾ, 12 ਅਗਸਤ (ਅਜੀਤ ਬਿਊਰੋ)-ਅਧਾਰ ਕੈਂਪ ਕਟੜਾ ਵਿਖੇ ਬਣੇ ਖੇਡ ਸਟੇਡੀਅਮ 'ਚ ਅੱਜ ਆਜ਼ਾਦੀ ਦਿਵਸ ਦੀਆਂ ਤਿਆਰੀਆਂ ਨੂੰ ਲੈ ਕੇ ਵਿਦਿਆਰਥੀਆਂ ਅਤੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੇ ਖੂਬ ਪਸੀਨਾ ਵਹਾਇਆ | ਰਿਹਰਸਲ ਦੇ ਲਈ ਸਬੰਧੀ ਸਿੱਖਿਆ ਸੰਸਥਾਵਾਂ ਤੋਂ ਸਵੇਰ ਤੋਂ ਹੀ ...

ਪੂਰੀ ਖ਼ਬਰ »

ਪਾਠ ਦਾ ਭੋਗ ਤੇ ਅੰਤਿਮ ਅਰਦਾਸ 16 ਨੰੂ

ਊਨਾ, 12 ਅਗਸਤ (ਗੁਰਪ੍ਰੀਤ ਸਿੰਘ ਸੇਠੀ)- ਗੁਰਦੁਆਰਾ ਡੇਰਾ ਦੁਖਭੰਜਨ ਸਾਹਿਬ ਜੀ ਦੇ ਸੰਚਾਲਕ ਤੇ ਮੁਖ ਸੇਵਾਦਾਰ ਬਾਬਾ ਚਰਨਜੀਤ ਸਿੰਘ ਦੇ ਸਪੁੱਤਰ ਪ੍ਰੀਤਮ ਪ੍ਰਕਾਸ਼ ਸਿੰਘ ਨਮਿਤ 14 ਅਗਸਤ ਸੋਮਵਾਰ ਨੰੂ ਸਵੇਰੇ 11 ਵਜੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ ਅਤੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX