ਤਾਜਾ ਖ਼ਬਰਾਂ


ਜਲੰਧਰ: ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ 'ਚ ਹੰਗਾਮਾ
. . .  8 minutes ago
ਜਲੰਧਰ, 9 ਦਸੰਬਰ (ਚਿਰਾਗ਼)- ਜਲੰਧਰ ਦੇ ਅਰਬਨ ਅਸਟੇਟ ਫ਼ੇਜ਼ 2 ਵਿਖੇ ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ...
ਦਿੱਲੀ : ਅਨਾਜ ਮੰਡੀ 'ਚ ਲੋਕਾਂ ਵਲੋਂ ਪ੍ਰਦਰਸ਼ਨ
. . .  15 minutes ago
ਨਵੀਂ ਦਿੱਲੀ, 9 ਦਸੰਬਰ- ਉੱਤਰੀ ਦਿੱਲੀ ਦੇ ਰਾਣੀ ਝਾਂਸੀ ਰੋਡ 'ਤੇ ਸਥਿਤ ਅਨਾਜ ਮੰਡੀ ਇਲਾਕੇ 'ਚ ਅੱਜ ਸਥਾਨਕ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ ਲੰਘੇ ਦਿਨ ਇਸੇ...
ਬਾਘਾਪੁਰਾਣਾ : ਨਗਰ ਨਿਗਮ ਦੇ ਵਿਹੜੇ 'ਚ ਮੱਚਿਆ ਘਮਸਾਣ
. . .  23 minutes ago
ਬਾਘਾਪੁਰਾਣਾ, 9 ਦਸੰਬਰ (ਬਲਰਾਜ ਸਿੰਗਲਾ)- ਅੱਜ ਸਥਾਨਕ ਸ਼ਹਿਰ ਦੇ ਲੋਕਾਂ ਅੰਦਰ ਉਸ ਸਮੇਂ ਸਹਿਮ ਦਾ ਮਾਹੌਲ ਪੈਦਾ...
'ਆਪ' ਵਲੋਂ ਨਾਗਰਿਕਤਾ ਸੋਧ ਬਿੱਲ ਦਾ ਕੀਤਾ ਜਾਵੇਗਾ ਵਿਰੋਧ
. . .  42 minutes ago
ਨਵੀਂ ਦਿੱਲੀ, 9 ਦਸੰਬਰ- ਆਮ ਆਦਮੀ ਪਾਰਟੀ ਵਲੋਂ ਸੰਸਦ 'ਚ ਨਾਗਰਿਕਤਾ ਸੋਧ ਬਿੱਲ 2019 ਦਾ...
ਲੋਕ ਸਭਾ 'ਚ ਪੇਸ਼ ਹੋਇਆ ਨਾਗਰਿਕਤਾ ਸੋਧ ਬਿੱਲ, ਅਮਿਤ ਸ਼ਾਹ ਨੇ ਕਿਹਾ- ਹਰੇਕ ਸਵਾਲ ਦਾ ਜਵਾਬ ਦੇਵਾਂਗਾ
. . .  44 minutes ago
ਨਵੀਂ ਦਿੱਲੀ, 9 ਦਸੰਬਰ- ਚਰਚਿਤ ਨਾਗਰਿਕਤਾ ਸੋਧ 2019 ਬਿੱਲ ਲੋਕ ਸਭਾ 'ਚ ਪੇਸ਼ ਹੋ ਚੁੱਕਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਬਿੱਲ ਨੂੰ ਲੋਕ ਸਭਾ 'ਚ ਪੇਸ਼ ਕੀਤਾ। ਉੱਥੇ ਹੀ ਲੋਕ ਸਭਾ 'ਚ...
ਮਹਿੰਗਾਈ ਦੇ ਮੁੱਦੇ 'ਤੇ 'ਆਪ' ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨੇ ਦੇ ਕੇ ਸੌਂਪੇ ਮੰਗ ਪੱਤਰ
. . .  47 minutes ago
ਸੰਗਰੂਰ, 9 ਦਸੰਬਰ (ਧੀਰਜ ਪਸ਼ੋਰੀਆ)- ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਅੱਜ ਪੂਰੇ ਪੰਜਾਬ 'ਚ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਧਰਨੇ ਦੇ ਕੇ ਮੰਗ...
ਨਾਗਰਿਕਤਾ ਸੋਧ ਬਿੱਲ 'ਤੇ ਸੰਸਦ 'ਚ ਹੰਗਾਮਾ
. . .  about 1 hour ago
ਨਾਗਰਿਕਤਾ ਸੋਧ ਬਿੱਲ 'ਤੇ ਵਿਰੋਧੀ ਧਿਰ ਨੂੰ ਬੋਲਣ ਦਾ ਪੂਰਾ ਮੌਕਾ ਦੇਵਾਂਗਾ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 1 hour ago
ਨਾਗਰਿਕਤਾ ਸੋਧ ਬਿੱਲ 'ਤੇ ਹਰੇਕ ਸਵਾਲ ਦਾ ਜਵਾਬ ਦੇਵਾਂਗਾ- ਅਮਿਤ ਸ਼ਾਹ
. . .  about 1 hour ago
ਨਾਗਰਿਕਤਾ ਸੋਧ ਬਿੱਲ ਘੱਟ ਗਿਣਤੀ ਦੇ ਵਿਰੁੱਧ ਨਹੀਂ- ਅਮਿਤ ਸ਼ਾਹ
. . .  about 1 hour ago
ਜਲੰਧਰ : ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ 'ਚ ਪਹੁੰਚੇ ਜਾਖੜ
. . .  about 1 hour ago
ਜਲੰਧਰ, 9 ਦਸੰਬਰ (ਚਿਰਾਗ)- ਜਲੰਧਰ ਦੇ ਅਰਬਨ ਅਸਟੇਟ ਫ਼ੇਜ਼ 2 ਵਿਖੇ ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ...
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ 'ਚ ਪੇਸ਼ ਕੀਤਾ ਨਾਗਰਿਕਤਾ ਸੋਧ ਬਿੱਲ 2019
. . .  43 minutes ago
ਨਿਊਜ਼ੀਲੈਂਡ 'ਚ ਫਟਿਆ ਜਵਾਲਾਮੁਖੀ, ਇੱਕ ਦੀ ਮੌਤ
. . .  about 1 hour ago
ਵੈਲਿੰਗਟਨ, 9 ਦਸੰਬਰ- ਨਿਊਜ਼ੀਲੈਂਡ ਦੇ ਪ੍ਰਸਿੱਧ ਸੈਲਾਨੀ ਟਾਪੂ ਵ੍ਹਾਈਟ ਆਈਲੈਂਡ 'ਤੇ ਅੱਜ ਜਵਾਲਾਮੁਖੀ ਫਟਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਨਿਊਜ਼ੀਲੈਂਡ ਪੁਲਿਸ ਵਲੋਂ ਇਹ ਜਾਣਕਾਰੀ...
ਹੈਦਰਾਬਾਦ ਮੁਠਭੇੜ 'ਤੇ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ, ਬੁੱਧਵਾਰ ਨੂੰ ਸੁਣਿਆ ਜਾਵੇਗਾ ਕੇਸ
. . .  about 1 hour ago
ਨਵੀਂ ਦਿੱਲੀ, 9 ਦਸੰਬਰ- ਹੈਦਰਾਬਾਦ 'ਚ ਮਹਿਲਾ ਵੈਟਰਨਰੀ ਡਾਕਟਰ ਦੀ ਸਮੂਹਿਕ ਜਬਰ ਜਨਾਹ ਮਗਰੋਂ ਬੇਰਹਿਮੀ ਨਾਲ ਹੱਤਿਆ ਕਰਨ ਦੇ ਚਾਰੋ ਦੋਸ਼ੀਆਂ ਨੂੰ ਪੁਲਿਸ ਵਲੋਂ ਮੁਠਭੇੜ ਦੌਰਾਨ ਢੇਰ ਕਰਨ ਦੇ...
ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਅੱਜ 'ਆਪ' ਵਲੋਂ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ
. . .  1 minute ago
ਸੰਗਰੂਰ, 9 ਦਸੰਬਰ (ਧੀਰਜ ਪਸ਼ੋਰੀਆ)- ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਅੱਜ ਪੂਰੇ ਪੰਜਾਬ 'ਚ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਪੰਜਾਬ ਵਿਧਾਨ ਸਭਾ 'ਚ...
ਭਾਜਪਾ ਨੇ ਰਾਜ ਸਭਾ 'ਚ ਚੁੱਕਿਆ ਦਿੱਲੀ ਅਗਨੀਕਾਂਡ ਦਾ ਮੁੱਦਾ
. . .  about 2 hours ago
ਸੰਸਦ 'ਚ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 2 hours ago
ਕਰਨਾਟਕ ਜ਼ਿਮਨੀ ਚੋਣਾਂ : 12 ਸੀਟਾਂ 'ਤੇ ਭਾਜਪਾ ਅਤੇ 2 'ਤੇ ਕਾਂਗਰਸ ਅੱਗੇ
. . .  about 2 hours ago
ਪ੍ਰਸ਼ਨਕਾਲ ਤੋਂ ਬਾਅਦ ਲੋਕ ਸਭਾ 'ਚ ਪੇਸ਼ ਹੋਵੇਗਾ ਨਾਗਰਿਕਤਾ ਸੋਧ ਬਿੱਲ
. . .  about 2 hours ago
ਕਰਨਾਟਕ ਜ਼ਿਮਨੀ ਚੋਣਾਂ : 11 ਸੀਟਾਂ 'ਤੇ ਭਾਜਪਾ ਅੱਗੇ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549

ਰੂਪਨਗਰ

ਵੱਖ-ਵੱਖ ਸੜਕ ਹਾਦਸਿਆਂ 'ਚ 2 ਮੌਤਾਂ, 3 ਜ਼ਖ਼ਮੀ

ਕੀਰਤਪੁਰ ਸਾਹਿਬ, 12 ਅਗਸਤ (ਵਿਜੈਪਾਲ ਸਿੰਘ ਢਿੱਲੋਂ)- ਦੇਰ ਸ਼ਾਮ ਕੀਰਤਪੁਰ ਸਾਹਿਬ-ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ 'ਤੇ ਪਿੰਡ ਨੱਕੀਆਂ ਨੇੜੇ ਵਾਪਰੇ ਇੱਕ ਦਰਦਨਾਕ ਹਾਦਸੇ 'ਚ ਮੋਟਰ ਸਾਈਕਲ ਸਵਾਰ ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ | ਪ੍ਰਾਪਤ ਕੀਤੀ ...

ਪੂਰੀ ਖ਼ਬਰ »

ਕੈਪਟਨ ਦੇਸ਼ ਦਾ ਪਹਿਲਾ ਮੁੱਖ ਮੰਤਰੀ ਜਿਸ ਦਾ ਨਾਂਅ ਕਿਸਾਨ ਖ਼ੁਦਕੁਸ਼ੀ ਨੋਟ 'ਚ ਲਿਖਣ ਲਈ ਮਜਬੂਰ-ਚੰਦੂਮਾਜਰਾ

ਰੂਪਨਗਰ, 12 ਅਗਸਤ (ਸਤਨਾਮ ਸਿੰਘ ਸੱਤੀ, ਮਨਜਿੰਦਰ ਸਿੰਘ ਚੱਕਲ)- ਅੱਜ ਸ਼ਾਮੀਂ ਨਹਿਰੀ ਵਿਸ਼ਰਾਮ ਘਰ ਰੂਪਨਗਰ ਪੁੱਜੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਤੇ ਟਾਹਰਾਂ ਮਾਰਨ ਵਾਲੇ ਕਾਂਗਰਸੀਆਂ ਦੇ ਹੁਣ ਪਸੀਨੇ ਛੁੱਟੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦਾ ਨਾਂਅ ਹੁਣ ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨ ਆਪਣੇ ਖ਼ੁਦਕੁਸ਼ੀ ਨੋਟਾਂ ਵਿਚ ਲਿਖ ਰਹੇ ਹਨ ਜਿਨ੍ਹਾਂ ਨੇ ਕਰਜ਼ੇ ਮੁਆਫ਼ੀ ਦੀ ਆਸ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਭਰੋਸੇ 'ਤੇ ਵੋਟਾਂ ਪਾਈਆਂ ਸਨ | ਉਨ੍ਹਾਂ ਦਾਅਵਾ ਕੀਤਾ ਕਿ ਕੈਪਟਨ ਦੇਸ਼ ਦਾ ਪਹਿਲਾ ਮੁੱਖ ਮੰਤਰੀ ਸਾਬਤ ਹੋਇਆ ਹੈ ਜਿਸ ਦਾ ਨਾਂਅ ਹੁਣ ਖ਼ੁਦਕੁਸ਼ੀ ਨੋਟਾਂ 'ਚ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਤਾਂ ਮੁਆਫ਼ ਕੀ ਹੋਣਾ ਸੀ ਬਲਕਿ ਮੁਆਫ਼ੀ ਦੀ ਆਸ 'ਚ ਡਿਫ਼ਾਲਟਰ ਹੋਏ ਕਿਸਾਨ ਹੁਣ ਆੜ੍ਹਤੀਆਂ ਅਤੇ ਬੈਂਕਾਂ ਦਾ ਵਿਸ਼ਵਾਸ ਵੀ ਗੁਆ ਚੁੱਕੇ ਹਨ ਜਿਸ ਕਰਕੇ ਹੁਣ ਕਿਸਾਨਾਂ ਨੂੰ ਅੱਗੋਂ ਕਰਜ਼ਾ ਮਿਲਣ ਦੀ ਆਸ ਵੀ ਨਹੀਂ ਰਹੀ | ਉਨ੍ਹਾਂ ਕਿਹਾ ਕਿ ਉਲਟੇ ਸਹਿਕਾਰੀ ਖੇਤਰ ਦੇ ਬੈਂਕਾਂ ਦੀ ਨਾਬਾਰਡ ਨੇ ਐਸੀ ਟਿਮਰੀ ਟਾਈਟ ਕੀਤੀ ਹੈ ਕਿ ਉਹ ਰਿਕਵਰੀ ਨਾ ਹੋਣ ਕਾਰਨ ਲਾਇਸੰਸ ਬਚਾਉਣ ਲਈ ਕਰਮਚਾਰੀਆਂ ਦੀ ਤਨਖ਼ਾਹ 'ਤੇ ਕੱਟ ਲਾ ਕੇ ਕਿਸ਼ਤ ਉਤਾਰਨ ਲਈ ਮਜਬੂਰ ਹਨ ਜਿਨ੍ਹਾਂ 'ਤੇ ਲਾਇਸੰਸ ਰੱਦ ਹੋਣ ਦੀ ਤਲਵਾਰ ਲਟਕ ਰਹੀ ਹੈ | ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਜੇ ਅਜਿਹਾ ਨਾ ਹੋ ਸਕਿਆ ਤਾਂ ਬੈਂਕਿੰਗ ਸਿਸਟਮ ਵੀ ਤਬਾਹ ਹੋ ਸਕਦਾ ਹੈ | ਸ:ਚੰਦੂਮਾਜਰਾ ਨੇ ਕੀੜੇਮਾਰ ਦਵਾਈਆਂ 'ਚ ਮਿਲਾਵਟ ਅਤੇ ਨਕਲੀ ਬੀਜਾਂ 'ਤੇ ਚਿੰਤਾ ਜ਼ਾਹਰ ਕਰਦਿਆਂ ਖੇਤੀ ਮਹਿਕਮੇ ਨੂੰ ਹੋਰ ਖੋਜਾਂ ਅਤੇ ਚੌਕਸ ਰਹਿਣ ਦੀ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਸਾਨਾਂ ਦੇ ਖ਼ਰਚੇ ਘੱਟ ਕਰਨ ਵੱਲ ਕਦਮ ਵਧਾਉਣ ਲਈ ਸਾਂਝੀ ਖੇਤੀ ਅਪਣਾਉਣ 'ਤੇ ਜ਼ੋਰ ਦਿੱਤਾ | ਉਨ੍ਹਾਂ ਸਾਂਝੀ ਖੇਤੀ ਲਈ ਸੁਭਾਅ ਤੇ ਆਦਤਾਂ 'ਚ ਤਬਦੀਲੀ 'ਤੇ ਵੀ ਜ਼ੋਰ ਦਿੱਤਾ | ਉਨ੍ਹਾਂ ਸੂਬੇ 'ਚ ਹੋ ਰਹੀ ਨਾਜਾਇਜ਼ ਮਾਈਨਿੰਗ 'ਚ ਕਾਂਗਰਸ ਦੇ ਵਿਧਾਇਕਾਂ ਤੇ ਲੀਡਰਾਂ ਦੀ ਸ਼ਮੂਲੀਅਤ ਦੇ ਦੋਸ਼ ਲਾਉਂਦਿਆਂ ਕਿਹਾ ਕਿ ਨਾਜਾਇਜ਼ ਮਾਈਨਿੰਗ ਤੇ ਓਵਰਲੋਡ ਟਿੱਪਰਾਂ ਦਾ ਹੜ੍ਹ ਆਇਆ ਹੋਇਆ ਹੈ ਪਰ ਮੁੱਖ ਮੰਤਰੀ ਤੇ ਪ੍ਰਸ਼ਾਸਨ ਨੇ ਚੁੱਪ ਧਾਰ ਰੱਖੀ ਹੈ | ਉਨ੍ਹਾਂ ਕਿਹਾ ਕਿ ਓਵਰ ਲੋਡ ਵਾਹਨਾਂ ਕਰਕੇ ਸੜਕਾਂ ਤੇ ਪੁਲ ਟੁੱਟ ਰਹੇ ਹਨ ਪਰ ਸਰਕਾਰ ਕੋਲ ਪੈਚ ਵਰਕ ਲਈ ਵੀ ਪੈਸੇ ਨਹੀਂ | ਉਨ੍ਹਾਂ ਕਿਹਾ ਕਿ ਖ਼ਜ਼ਾਨਾ ਖ਼ਾਲੀ ਦੇ ਬਹਾਨੇ ਖੋਖਲੇ ਹਨ | ਸਰਕਾਰ ਅਕਾਲੀ ਦਲ ਨੂੰ ਇੱਕ ਮਹੀਨਾ ਦੇ ਦੇਣ ਖ਼ਜ਼ਾਨਾ ਵੀ ਭਰ ਦਿਆਂਗੇ ਅਤੇ ਬੈਂਕਾਂ ਤੋਂ ਕਰਜ਼ਾ ਲੈਣ ਲਈ ਥਾਵਾਂ ਵੀ ਲੱਭ ਦਿਆਂਗੇ | ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਖ਼ਜ਼ਾਨਾ ਭਰਿਆ ਛੱਡ ਕੇ ਜਾਏਗੀ ਉਹ ਸਰਕਾਰ ਤਾਂ ਨਾਲਾਇਕ ਹੋਵੇਗੀ | ਉਨ੍ਹਾਂ ਕਿਹਾ ਕਿ ਖ਼ਜ਼ਾਨਾ ਖ਼ਰਚਣ ਲਈ ਹੁੰਦੈ ਸਾਂਭਣ ਲਈ ਨਹੀਂ ਹੁੰਦਾ | ਉਨ੍ਹਾਂ ਰੂਪਨਗਰ 'ਚ ਆਪਣੇ ਚੁਣਾਵੀਂ ਵਾਅਦੇ ਅਨੁਸਾਰ ਪਾਪੂਲਰ ਦੀਆਂ ਫ਼ੈਕਟਰੀਆਂ ਅਤੇ ਖ਼ਰੀਦ ਕੇਂਦਰ ਖੋਲ੍ਹਣ ਤੋਂ ਕਿਨਾਰਾ ਕਰਦਿਆਂ ਕਿਹਾ ਕਿ ਲੱਕੜ ਬਾਜ਼ਾਰ 'ਚ ਮੰਦੀ ਕਾਰਨ ਤਾਂ ਯਮੁਨਾਨਗਰ 'ਚ ਹੀ ਫ਼ੈਕਟਰੀਆਂ ਬੰਦ ਹੋ ਚੁੱਕੀਆਂ ਹਨ ਹੁਣ ਇੱਥੇ ਆਉਣ ਲਈ ਕੋਈ ਮੰਨਦਾ ਹੀ ਨਹੀਂ | ਉਨ੍ਹਾਂ ਰੂਪਨਗਰ 'ਚ ਮਿੰਨੀ ਬਾਈਪਾਸ ਲਈ ਰੇਲਵੇ ਟਰੈਕ ਹੇਠ ਕਾਜਵੇ ਬਣਾਉਣ ਤੋਂ ਵੀ ਸਾਫ਼ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਰੇਲਵੇ ਨੇ ਮਨਜ਼ੂਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ ਪਰ ਉਹ ਆਪਣੇ ਪੱਧਰ 'ਤੇ ਰਸਤਾ ਪੱਕਾ ਬਣਾਉਣ ਦਾ ਉਪਰਾਲਾ ਕਰਨਗੇ | ਇਸ ਮੌਕੇ ਜਥੇ: ਪਰਮਜੀਤ ਸਿੰਘ ਲੱਖੇਵਾਲ, ਚੇਅਰਮੈਨ ਨਰਿੰਦਰ ਸਿੰਘ ਮਾਵੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਪ੍ਰੀਤ ਸਿੰਘ ਬਸੰਤ, ਗੁਰਨੇਕ ਸਿੰਘ ਭਾਗੋਮਾਜਰਾ, ਬਿੱਟੂ ਬਾਜਵਾ, ਰਣਜੀਤ ਸਿੰਘ ਗੁੱਡਵਿੱਲ ਪ੍ਰਧਾਨ ਯੂਥ ਅਕਾਲੀ ਦਲ, ਬਲਵਿੰਦਰ ਸਿੰਘ ਸਰਪੰਚ ਚੱਕਲਾਂ, ਮੋਹਣਜੀਤ ਸਿੰਘ ਕਮਾਲਪੁਰ, ਬਲਵੰਤ ਸਿੰਘ ਭਾਗੋਮਾਜਰਾ, ਹਰਦੇਵ ਸਿੰਘ ਹਰਪਾਲਪੁਰ ਪੀ. ਏ., ਰਾਜਵੀਰ ਸਿੰਘ ਸੋਲਖੀਆਂ ਆਦਿ ਅਕਾਲੀ ਆਗੂ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਆਵਾਰਾ ਸਾਨ੍ਹ ਦੇ ਹਮਲੇ 'ਚ ਬਜ਼ੁਰਗ ਜ਼ਖ਼ਮੀ

ਮੋਰਿੰਡਾ, 12 ਅਗਸਤ (ਕੰਗ)- ਨਜ਼ਦੀਕੀ ਪਿੰਡ ਸਹੇੜੀ ਵਿਖੇ ਇੱਕ ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਇਕ ਬਜ਼ੁਰਗ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਜਿਸ ਨੰੂ ਮੋਰਿੰਡਾ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੰੂ ਡਾਕਟਰੀ ਸਹਾਇਤਾ ਦੇ ਕੇ ਵਾਪਸ ਘਰ ...

ਪੂਰੀ ਖ਼ਬਰ »

ਸਲਾਹਪੁਰ ਸਰਪੰਚ ਦੇ ਘਰ 'ਤੇ ਹਮਲਾ, ਦੋੋ ਜ਼ਖ਼ਮੀ

ਬੇਲਾ, 12 ਅਗਸਤ (ਮਨਜੀਤ ਸਿੰਘ ਸੈਣੀ)-ਨਜ਼ਦੀਕੀ ਪਿੰਡ ਸਲਾਹਪੁਰ ਦੇ ਸਰਪੰਚ ਸੁਰਜੀਤ ਕੌਰ ਦੇ ਘਰ 'ਤੇ ਹਮਲੇ ਕਰਕੇ ਪਰਿਵਾਰ ਦੇ 2 ਮੈਂਬਰ ਜ਼ਖ਼ਮੀ ਕਰ ਦਿੱਤੇ | ਇਸ ਸਬੰਧੀ ਪੁਲਿਸ ਚੌਕੀ ਡੱਲਾ ਦੇ ਇੰਚਾਰਜ ਏ.ਐਸ.ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਚਰਨਜੀਤ ਸਿੰਘ ਪੁੱਤਰ ...

ਪੂਰੀ ਖ਼ਬਰ »

ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਵੱਲੋਂ ਜ਼ਿਲਾ ਇਕਾਈ ਭੰਗ

ਨੂਰਪੁਰ ਬੇਦੀ, 12 ਅਗਸਤ (ਹਰਦੀਪ ਸਿੰਘ ਢੀਡਸਾ)-ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਬਜਰੂੜ ਦੀ ਅਗਵਾਈ ਵਿਚ ਫੈਡਰੇਸ਼ਨ ਆਗੂਆਂ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿਚ ਉਹਨਾਂ ਨੇ ਜਥੇਬੰਦੀ ਨੂੰ ...

ਪੂਰੀ ਖ਼ਬਰ »

ਐਸ.ਐਸ.ਏ./ਰਮਸਾ ਅਧਿਆਪਕ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਦੇ ਹਲਕੇ 'ਚ ਸੂਬਾ ਪੱਧਰੀ ਰੈਲੀ

ਦੀਨਾਨਗਰ, 12 ਅਗਸਤ (ਸੰਧੂ/ਸੋਢੀ/ਸ਼ਰਮਾ)-ਐਸ.ਐਸ.ਏ/ਰਮਸਾ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਤੇ ਹੋਰ ਹੱਕੀ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਪੰਜਾਬ ਅਰੁਣਾ ਚੌਧਰੀ ਦੇ ਹਲਕੇ ਵਿਚ ਸੂਬਾ ਪੱਧਰੀ ਰੈਲੀ ਕੀਤੀ ਗਈ | ਯੂਨੀਅਨ ਦੇ ਸੂਬਾ ...

ਪੂਰੀ ਖ਼ਬਰ »

ਖੀਣਮਾਜਰਾ ਆਸ਼ਰਮ 'ਚ ਭਾਗਵਤ ਕਥਾ ਦੌਰਾਨ ਸੁੰਦਰ ਝਾਕੀਆਂ ਕੱਢੀਆਂ

ਨੂਰਪੁਰ ਬੇਦੀ, 12 ਅਗਸਤ (ਵਿੰਦਰਪਾਲ ਝਾਂਡੀਆਂ)- ਭਗਵਾਨ ਦੀ ਸ਼ਰਨ ਹਰ ਜੀਵ ਲਈ ਭਾਗਵਤ ਕਥਾ, ਬਾਣੀ ਆਦਿ ਸਭ ਤੋਂ ਵੱਡੇ ਸਾਧਨ ਹਨ | ਉਕਤ ਸ਼ਬਦਾਂ ਦਾ ਪ੍ਰਗਟਾਵਾ ਲਾਲ ਦਾਸ ਨਿੱਤਿਆ ਨੰਦ ਆਸ਼ਰਮ ਖੀਣਮਾਜਰਾ ਵਿਖੇ ਆਰੰਭ ਹੋਈ ਭਾਗਵਤ ਕਥਾ ਦੌਰਾਨ ਉੱਘੇ ਕਥਾਵਾਚਕ ਸਵਾਮੀ ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨ ਸੇਵਾ ਮੁਕਤ ਪੈਨਸ਼ਨਰਾਂ ਦੀ ਹੋਈ ਮਹੀਨਾਵਾਰ ਮੀਟਿੰਗ

ਨੰਗਲ, 12 ਅਗਸਤ (ਪ੍ਰੀਤਮ ਸਿੰਘ ਬਰਾਰੀ)- ਬੀ. ਬੀ. ਐੱਮ. ਬੀ. ਪਾਰਟਨਰ ਸਟੇਟਸ ਅਤੇ ਬਿਜਲੀ ਬੋਰਡ, ਪੈਨਸ਼ਨਰਜ਼ ਅਤੇ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਨੰਗਲ ਵਿਖੇ ਸੀਨੀਅਰ ਮੀਤ ਪ੍ਰਧਾਨ ਰਾਜਾ ਰਾਮ ਮਲਿਕ ਦੀ ਪ੍ਰਧਾਨਗੀ ਹੇਠ ਹੋਈ | ...

ਪੂਰੀ ਖ਼ਬਰ »

ਆਈ. ਟੀ. ਆਈ. ਨੰਗਲ 'ਚ ਐੱਨ. ਐੱਸ. ਯੂ. ਆਈ. ਦਾ ਗਠਨ

ਨੰਗਲ, 12 ਅਗਸਤ (ਪ੍ਰੀਤਮ ਸਿੰਘ ਬਰਾਰੀ)- ਸਰਕਾਰੀ ਆਈ. ਟੀ. ਆਈ. ਨੰਗਲ ਵਿਖੇ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮਨੋਜ ਸ਼ਰਮਾ ਭਲਵਾਨ ਅਤੇ ਮਨੋਜ ਕੁਮਾਰ ਬਿੱਕੂ ਸਰਪੰਚ ਪਿੰਡ ਪੱਟੀ ਅਤੇ ਟਿੰਕੂ ਪੋਸਵਾਲ ਯੂਥ ਕਾਂਗਰਸੀ ਆਗੂ ਦੀ ਅਗਵਾਈ ਹੇਠ ਵਿਦਿਆਰਥੀ ਜਥੇਬੰਦੀ ...

ਪੂਰੀ ਖ਼ਬਰ »

ਯਾਦਗਾਰੀ ਹੋ ਨਿੱਬੜਿਆ ਤੀਆਂ ਦਾ ਤਿਉਹਾਰ

ਨੰਗਲ, 12 ਅਗਸਤ (ਗੁਰਪ੍ਰੀਤ ਸਿੰਘ ਗਰੇਵਾਲ)- ਐਸ.ਐਸ.ਡੀ. ਗਰਲਜ਼ ਕਾਲਜ 'ਚ ਤੀਆਂ ਦੇ ਤਿਉਹਾਰ ਮੌਕੇ ਬਹੁਤ ਹੀ ਯਾਦਗਾਰੀ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ | ਪਿ੍ੰਸੀਪਲ ਰੇਨੂੰ ਮਲਹੋਤਰਾ ਅਤੇ ਆਰਟ ਆਫ਼ ਲਿਵਿੰਗ ਟੀਚਰ ਮੈਡਮ ਰੇਨੂੰ ਕੌਸ਼ਲ ਨੇ ਵਿਦਿਆਰਥਣਾਂ ਨੂੰ ਤੀਆਂ ...

ਪੂਰੀ ਖ਼ਬਰ »

ਕਤਲੌਰ ਵਿਖੇ ਮਨਾਏ ਮਹਾਂਪੁਰਸ਼ਾਂ ਦੇ ਬਰਸੀ ਸਮਾਗਮ

ਸ੍ਰੀ ਚਮਕੌਰ ਸਾਹਿਬ, 12 ਅਗਸਤ (ਜਗਮੋਹਣ ਸਿੰਘ ਨਾਰੰਗ)- ਨੇੜਲੇ ਪਿੰਡ ਕਤਲੌਰ ਦੇ ਗੁਰਦੁਆਰਾ ਸ੍ਰੀ ਅਜੀਤਗੜ• ਸਾਹਿਬ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਮੁਕੰਦ ਸਿੰਘ ਬਿਲ•ਾਂ ਵਾਲੇ ਅਤੇ ਸੰਤ ਬਾਬਾ ਪਿਆਰਾ ਸਿੰਘ ਝਾੜ ਸਾਹਿਬ ਵਾਲਿਆਂ ਦੀ ਬਰਸੀ ਸਬੰਧੀ ਸਮਾਗਮ ਕਰਵਾਏ ...

ਪੂਰੀ ਖ਼ਬਰ »

ਟਿੱਬਾ ਨੰਗਲ ਵਿਖੇ ਪੰਚਾਇਤ ਵੱਲੋਂ ਮਗਨਰੇਗਾ ਸਕੀਮ ਅਧੀਨ ਕਰਵਾਏ ਕੰਮਾਂ ਦਾ ਸੋਸ਼ਲ ਆਡਿਟ

ਨੂਰਪੁਰ ਬੇਦੀ, 12 ਅਗਸਤ (ਵਿੰਦਰਪਾਲ ਝਾਂਡੀਆਂ)- ਬਲਾਕ ਦੇ ਪਿੰਡ ਟਿੱਬਾ ਨੰਗਲ ਵਿਖੇ ਅੱਜ ਵੱਖ-ਵੱਖ ਅਧਿਕਾਰੀਆਂ ਵੱਲੋਂ ਪੰਚਾਇਤ ਦੇ ਸਾਲ 2016-17 ਦੌਰਾਨ ਮਗਨਰੇਗਾ ਸਕੀਮ ਤਹਿਤ ਪਿੰਡ 'ਚ ਕਰਵਾਏ ਕੰਮਾਂ ਦਾ ਸੋਸ਼ਲ ਆਡਿਟ ਕੀਤਾ ਗਿਆ ਤੇ ਕੀਤੇ ਗਏ ਕੰਮਾਂ ਬਾਰੇ ਇਸ ਮੌਕੇ 'ਤੇ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਵੱਲੋਂ ਖ਼ਰੀਦੀਆਂ ਜ਼ਮੀਨਾਂ ਦੀ ਬਰੀਕੀ ਨਾਲ ਜਾਂਚ ਕਰਨ ਦੀ ਮੰਗ

ਢੇਰ, 12 ਅਗਸਤ (ਸ਼ਿਵ ਕੁਮਾਰ ਕਾਲੀਆ)- ਬੀਤੇ ਕੁਝ ਸਮੇਂ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖ਼ਰੀਦੀਆਂ ਗਈਆਂ ਕਰੋੜਾਂ ਰੁਪਏ ਦੀਆਂ ਜ਼ਮੀਨਾਂ ਜੋ ਕਿ ਅੱਜ ਕੱਲ੍ਹ ਵਿਵਾਦ ਦਾ ਵਿਸ਼ੇ ਬਣੀਆਂ ਹੋਈਆਂ ਹਨ | ਇਨ੍ਹਾਂ ...

ਪੂਰੀ ਖ਼ਬਰ »

ਪੰਜਾਬ ਪੱਲੇਦਾਰ ਯੂਨੀਅਨ (ਇੰਟਕ) ਦੀ ਖ਼ਜ਼ਾਨਾ ਮੰਤਰੀ ਨਾਲ ਮੀਟਿੰਗ

ਰੂਪਨਗਰ, 12 ਅਗਸਤ (ਸਤਨਾਮ ਸਿੰਘ ਸੱਤੀ) - ਪੰਜਾਬ ਪੱਲੇਦਾਰ ਯੂਨੀਅਨ (ਇੰਟਕ) ਦੇ ਨੁਮਾਇੰਦਿਆਂ ਦੀ ਇੰਟਕ ਪੰਜਾਬ ਦੇ ਵਰਕਿੰਗ ਪ੍ਰਧਾਨ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੀਟਿੰਗ ਹੋਈ ਜਿਸ ਵਿਚ ਆਈ. ਏ. ਐੱਸ. ਡੀ. ...

ਪੂਰੀ ਖ਼ਬਰ »

ਅਵਤਾਰ ਸਿੰਘ ਮਾਣੇਮਾਜਰਾ

ਸ੍ਰੀ ਚਮਕੌਰ ਸਾਹਿਬ-ਨੇੜਲੇ ਪਿੰਡ ਖਾਨਪੁਰ ਵਿਖੇ ਮਾਤਾ ਹਰਨਾਮ ਕੌਰ ਦੀ ਕੁੱਖੋਂ ਅਤੇ ਪਿਤਾ ਅਮਰ ਸਿੰਘ ਦੇ ਗ੍ਰਹਿ ਵਿਖੇ ਮਿਤੀ 30-6-1959 ਨੂੰ ਜਨਮ ਲੈਣ ਵਾਲੇ ਅਵਤਾਰ ਸਿੰਘ ਬਚਪਨ ਤੋਂ ਹੀ ਇੱਕ ਦਲੇਰ ਤੇ ਮਿਹਨਤਕਸ਼ ਇਨਸਾਨ ਵਜੋਂ ਜਾਣੇ ਜਾਂਦੇ ਸਨ | ਅਵਤਾਰ ਸਿੰਘ ਪਿੰਡ ...

ਪੂਰੀ ਖ਼ਬਰ »

ਪਾਣੀ ਦਾ ਨਿਕਾਸ ਨਾ ਹੋਣ ਕਾਰਨ ਝੋਨੇ ਦੀ ਫ਼ਸਲ ਖ਼ਰਾਬ

ਘਨੌਲੀ, 12 ਅਗਸਤ (ਜਸਵੀਰ ਸਿੰਘ ਸੈਣੀ)-ਐੱਸ. ਵਾਈ. ਐੱਲ. ਨਹਿਰ ਦੇ ਕਿਨਾਰੇ 'ਤੇ ਵਸੇ ਪਿੰਡ ਇੰਦਰਪੁਰਾ ਵਿਖੇ ਪਿੰਡ ਦੇੇ ਗੰਦੇ ਪਾਣੀ ਦੀ ਨਿਕਾਸੀ ਅਤੇ ਬਰਸਾਤੀ ਨਾਲੇ ਦੀ ਸ਼ਫਾਈ ਨਾ ਹੋਣ ਕਾਰਨ ਜਿਮੀਂਦਾਰਾਂ ਦੇ ਖੇਤਾਂ 'ਚ ਪਾਣੀ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ | ਇਸ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਦੇ ਥਾਣਾ ਮੁਖੀ ਤੇ ਬੇਲਾ ਅਤੇ ਡੱਲਾ ਪੁਲਿਸ ਚੌਕੀਆਂ ਦੇ ਇੰਚਾਰਜ ਬਦਲੇ

ਸ੍ਰੀ ਚਮਕੌਰ ਸਾਹਿਬ, 12 ਅਗਸਤ (ਜਗਮੋਹਣ ਸਿੰਘ ਨਾਰੰਗ)- ਸਥਾਨਕ ਪੁਲਿਸ ਸਟੇਸ਼ਨ ਵਿਚ ਨਵੇਂ ਤਾਇਨਾਤ ਕੀਤੇ ਥਾਣਾ ਮੁਖੀ ਇੰਸਪੈਕਟਰ ਰਾਜਨ ਪਾਲ ਵੱਲੋਂ ਆਪਣੀਆਂ ਸੇਵਾਵਾਂ ਸੰਭਾਲ ਲਈਆਂ ਗਈਆਂ ਹਨ | ਇਸ ਮੌਕੇ ਉਨ੍ਹ•ਾਂ ਆਪਣੀਆਂ ਸੇਵਾਵਾਂ ਸੰਭਾਲਦਿਆਂ ਇਮਾਨਦਾਰੀ ਅਤੇ ...

ਪੂਰੀ ਖ਼ਬਰ »

ਵਾਰਡ ਨੰਬਰ 12 ਤੇ 13 ਦੇ ਵਾਸੀਆਂ ਦੀ ਜ਼ਿੰਦਗੀ ਦੁੱਭਰ ਕੀਤੀ ਸੀਵਰੇਜ ਡਿਸਪੋਜ਼ਲ ਨੇ

ਰੂਪਨਗਰ, 12 ਅਗਸਤ (ਸਤਨਾਮ ਸਿੰਘ ਸੱਤੀ) - ਰੂਪਨਗਰ ਦੇ ਵਾਰਡ ਨੰ: 12, 13 ਵਿਚ ਰਹਿੰਦੇ ਵਾਸੀਆਂ ਨੇ ਸਥਿਤ ਸੀਵਰੇਜ ਡਿਸਪੋਜਲ ਦੁਆਰਾ ਫੈਲੀ ਗੰਦਗੀ ਤੋਂ ਤੰਗ ਆ ਕੇ ਵਿਭਾਗ ਦੇ ਮੰਤਰੀ ਅਤੇ ਸਥਾਨਕ ਅਧਿਕਾਰੀਆਂ ਨੂੰ ਆਪਣੇ ਘਰਾਂ ਤੋਂ ਦੂਰ ਜ਼ਿੰਦਗੀ ਬਸਰ ਕਰਨ ਦੇ ਆਰਜ਼ੀ ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ

ਰੂਪਨਗਰ, 12 ਅਗਸਤ (ਸਤਨਾਮ ਸਿੰਘ ਸੱਤੀ)-ਬਹੁਜਨ ਸਮਾਜ ਪਾਰਟੀ ਰੂਪਨਗਰ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਅੱਜ ਨਹਿਰੂ ਨਗਰ ਦੀ ਧਰਮਸ਼ਾਲਾ 'ਚ ਹੋਈ ਜਿਸ ਵਿਚ ਤਿੰਨ ਵਿਧਾਨ ਸਭਾ ਹਲਕੇ ਰੂਪਨਗਰ, ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਦੇ ਆਗੂ ਤੇ ਵਰਕਰ ਸ਼ਾਮਲ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX