ਤਾਜਾ ਖ਼ਬਰਾਂ


ਸਵਿਟਜਲੈਂਡ ਸਰਕਾਰ ਦੀ ਵੱਡੀ ਕਾਰਵਾਈ, ਨੀਰਵ ਮੋਦੀ ਦੇ ਖਾਤਿਆਂ 'ਤੇ ਲਗਾਈ ਰੋਕ
. . .  12 minutes ago
ਨਵੀਂ ਦਿੱਲੀ, 27 ਜੂਨ - ਪੰਜਾਬ ਨੈਸ਼ਨਲ ਬੈਂਕ ਦੇ ਨਾਲ ਹਜ਼ਾਰਾਂ ਕਰੋੜ ਰੁਪਏ ਦਾ ਲੋਨ ਘੁਟਾਲਾ ਕਰਨ ਦੇ ਦੋਸ਼ੀ ਤੇ ਮਨੀ ਲਾਂਡਰਿੰਗ ਕੇਸ ਦੇ ਭਗੌੜੇ ਸਾਬਤ ਕੀਤੇ ਚੁੱਕੇ ਹੀਰਾ ਵਪਾਰੀ ਨੀਰਵ ਮੋਦੀ 'ਤੇ ਸਵਿਟਜ਼ਰਲੈਂਡ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਸਥਾਨਕ ਸਰਕਾਰ ਨੇ...
ਦਰਖਤਾਂ ਦੀ ਨਿਲਾਮੀ ਤੋਂ ਖ਼ਫ਼ਾ ਸਮਾਜ ਸੇਵੀ ਜਥੇਬੰਦੀਆਂ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
. . .  15 minutes ago
ਸੰਗਰੂਰ, 29 ਜੂਨ (ਧੀਰਜ ਪਸ਼ੌਰੀਆ) - ਪੰਜਾਬ ਦੀ ਤਹਿਸੀਲ ਗੜ੍ਹਸ਼ੰਕਰ ਦੇ ਕਸਬੇ ਸੈਲਾ ਖ਼ੁਰਦ ਦੀ ਅਨਾਜ ਮੰਡੀ ਦੇ ਵਿਸਤਾਰ ਲਈ 1160 ਦਰਖਤਾਂ ਦੀ ਕਟਾਈ ਲਈ ਨਿਲਾਮੀ ਨੋਟਿਸ ਤੋਂ ਖ਼ਫ਼ਾ ਪੰਜਾਬ ਦੀਆਂ 50 ਸਮਾਜ ਸੇਵੀ ਜਥੇਬੰਦੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ...
ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਬੰਦੀਆਂ ਵਿਚਾਲੇ ਖ਼ੂਨੀ ਝੜਪ, ਜੇਲ੍ਹ ਨੂੰ ਪਾਇਆ ਗਿਆ ਘੇਰਾ
. . .  23 minutes ago
ਲੁਧਿਆਣਾ, 27 ਜੂਨ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਅੱਜ ਦੁਪਹਿਰ ਬੰਦੀਆਂ ਵਿਚਾਲੇ ਹੋਈ ਖ਼ੂਨੀ ਝੜਪ ਵਿਚ ਇਕ ਦਰਜਨ ਦੇ ਕਰੀਬ ਬੰਦੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ। ਬੰਦੀਆਂ ਵੱਲੋਂ ਲੜਾਈ ਦੌਰਾਨ ਤੇਜ਼ਧਾਰ...
ਅਨੰਤਨਾਗ ਵਿਚ ਇਕ ਜਿੰਦਾ ਅੱਤਵਾਦੀ ਕਾਬੂ, ਇਕ ਦੀ ਲਾਸ਼ ਬਰਾਮਦ
. . .  41 minutes ago
ਸ੍ਰੀਨਗਰ, 27 ਜੂਨ - ਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਅਨੰਤਨਾਗ ਵਿਚ ਇਕ ਅੱਤਵਾਦੀ ਦੀ ਲਾਸ਼ ਬਰਾਮਦ ਕੀਤੀ ਗਈ ਹੈ ਤੇ ਇਕ ਅੱਤਵਾਦੀ ਨੂੰ ਜਿਊਂਦਾ ਫੜਿਆ ਗਿਆ ਹੈ। ਮਾਰੇ ਗਏ ਅੱਤਵਾਦੀ ਦੀ ਪਹਿਚਾਣ ਅਦਿਲ ਅਹਿਮਦ ਵਜੋਂ ਹੋਈ ਹੈ ਤੇ ਜਿੰਦਾ ਫੜੇ ਅੱਤਵਾਦੀ ਦੀ ਪਹਿਚਾਣ...
ਪ੍ਰਧਾਨ ਮੰਤਰੀ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  about 1 hour ago
ਓਸਾਕਾ, 27 ਜੂਨ - ਜੀ20 ਸੰਮੇਲਨ ਵਿਚ ਹਿੱਸਾ ਲੈਣ ਲਈ ਜਾਪਾਨ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸਿੰਜੋ ਅਬੇ ਨਾਲ ਮੁਲਾਕਾਤ ਕੀਤੀ। ਇਸ ਵਿਚਕਾਰ ਦੋਵਾਂ ਵਿਚਾਲੇ ਇਕ ਉੱਚ ਵਫ਼ਦ ਪੱਧਰੀ ਮੀਟਿੰਗ ਵੀ ਹੋਈ। ਪ੍ਰਧਾਨ ਮੰਤਰੀ ਮੋਦੀ ਨੇ ਇਸ...
ਭੋਗਪੁਰ-ਭੁਲੱਥ ਰੋਡ 'ਤੇ ਮਿਲੀ ਲਾਸ਼, ਕਤਲ ਕਰਕੇ ਲਾਸ਼ਾਂ ਨੂੰ ਇਸ ਰੋਡ 'ਤੇ ਸੁੱਟਣ ਦਾ ਚਲਦਾ ਆ ਰਿਹੈ ਸਿਲਸਿਲਾ
. . .  about 1 hour ago
ਭੋਗਪੁਰ, 27 ਜੂਨ (ਕੁਲਦੀਪ ਸਿੰਘ ਪਾਬਲਾ)- ਅੱਜ ਸਵੇਰੇ ਭੋਗਪੁਰ ਤਂੋ ਭੁਲੱਥ ਰੋਡ ਉੱਪਰ ਇਕ ਵਿਅਕਤੀ ਦੀ ਭੇਤਭਰੇ ਹਲਾਤ ਵਿਚ ਲਾਸ਼ ਮਿਲਣ ਕਰਕੇ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਭੁਲੱਥ ਰੋਡ 'ਤੇ ਪੈਂਦੇ ਪਿੰਡ ਟਾਡੀ ਮੋੜ ਨਜ਼ਦੀਕ...
ਹਰਿਆਣਾ 'ਚ ਕਾਂਗਰਸ ਪਾਰਟੀ ਦੇ ਬੁਲਾਰੇ ਦਾ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ
. . .  about 1 hour ago
ਫ਼ਰੀਦਾਬਾਦ, 27 ਜੂਨ - ਹਰਿਆਣਾ ਦੇ ਫ਼ਰੀਦਾਬਾਦ ਵਿਚ ਕਾਂਗਰਸ ਪ੍ਰਦੇਸ਼ ਬੁਲਾਰੇ ਵਿਕਾਸ ਚੌਧਰੀ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਸੈਕਟਰ-9 ਵਿਚ ਹਮਲਾਵਰਾਂ ਨੇ ਵਿਕਾਸ ਚੌਧਰੀ 'ਤੇ ਕਰੀਬ 10 ਗੋਲੀਆਂ ਅੰਨ੍ਹੇਵਾਹ ਚਲਾ ਦਿੱਤੀਆਂ। ਵਿਕਾਸ...
ਸਬ ਇੰਸਪੈਕਟਰ ਤੇ ਉਸ ਦੀ ਸਾਥਣ ਨਸ਼ੀਲੇ ਪਦਾਰਥ ਤੇ ਨਜਾਇਜ਼ ਅਸਲੇ ਸਮੇਤ ਕਾਬੂ
. . .  about 2 hours ago
ਲੁਧਿਆਣਾ, 27 ਜੂਨ - ਐਸ.ਟੀ.ਐਫ ਦੀ ਪੁਲਿਸ ਨੇ ਸਹਾਇਕ ਸਬ ਇੰਸਪੈਕਟਰ ਤੇ ਉਸ ਦੀ ਸਾਥਣ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਸਾਢੇ ਪੰਜ ਕਿੱਲੋ ਅਫ਼ੀਮ ਨਜਾਇਜ਼ ਅਸਲਾ ਤੇ ਹੋਰ ਇਤਰਾਜ਼ਯੋਗ ਸਾਮਾਨ ਬਰਾਮਦ ਕੀਤਾ ਹੈ। ਕਾਬੂ ਕੀਤਾ ਗਿਆ ਕਥਿਤ ਦੋਸ਼ੀ...
ਮੋਦੀ ਨਾਲ ਮੁਲਾਕਾਤ ਤੋਂ ਪਹਿਲਾ ਟਰੰਪ ਨੇ ਪ੍ਰਗਟਾਈ ਨਾਰਾਜ਼ਗੀ
. . .  about 2 hours ago
ਵਾਸ਼ਿੰਗਟਨ, 27 ਜੂਨ - ਜਾਪਾਨ ਦੇ ਓਸਾਕਾ 'ਚ ਜੀ20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਹੋਣ ਵਾਲੀ ਮੁਲਾਕਾਤ ਤੋਂ ਪਹਿਲਾ ਟਰੰਪ ਨੇ ਵਪਾਰ ਕਰ ਨੂੰ ਲੈ ਕੇ ਭਾਰਤ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ। ਅਮਰੀਕੀ...
ਬਿਜਲੀ ਨਾ ਮਿਲਣ ਤੋਂ ਦੁਖੀ ਕਿਸਾਨਾਂ ਨੇ ਧਰਨਾ ਲਗਾ ਕੇ ਫ਼ਿਰੋਜਪੁਰ ਮੁਕਤਸਰ ਰੋਡ ਕੀਤਾ ਜਾਮ
. . .  about 2 hours ago
ਫ਼ਿਰੋਜ਼ਪੁਰ, 27 ਜੂਨ (ਜਸਵਿੰਦਰ ਸਿੰਘ ਸੰਧੂ) - ਬਿਜਲੀ ਸਪਲਾਈ ਪੈ ਰਹੇ ਵਿਘਨ ਕਾਰਨ ਤੇ ਲਾਈਨਾਂ ਨੂੰ ਸਮੇਂ ਸਿਰ ਠੀਕ ਨਾ ਕੀਤੇ ਜਾਣ ਤੋਂ ਦੁਖੀ ਹੋਏ ਕਿਸਾਨਾਂ ਨੇ ਪਿੰਡ ਝੋਕ ਹਰੀ ਹਰ ਵਿਖੇ ਸੇਮ ਨਾਲੇ ਦੇ ਪੁਲ 'ਤੇ ਧਰਨਾ ਮਾਰ ਕੇ ਫ਼ਿਰੋਜ਼ਪੁਰ-ਮੁਕਤਸਰ ਸੜਕ ਆਵਾਜਾਈ ਜਾਮ...
ਲੈਦਰ ਕੰਪਲੈਕਸ ਸਥਿਤ ਇਕ ਫ਼ੈਕਟਰੀ ਨੂੰ ਅੱਗ ਕਾਰਨ ਪੁੱਜਿਆ ਨੁਕਸਾਨ
. . .  about 2 hours ago
ਜਲੰਧਰ, 27 ਜੂਨ - ਜਲੰਧਰ ਦੇ ਲੈਦਰ ਕੰਪਲੈਕਸ 'ਚ ਅੱਜ ਸਵੇਰੇ ਇਕ ਫ਼ੈਕਟਰੀ ਵਿਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਫਾਇਰ ਬ੍ਰਿਗੇਡ ਵੱਲੋਂ ਅੱਗ 'ਤੇ ਕਾਬੂ ਪਾ ਲਿਆ ਗਿਆ। ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਰੰਤੂ ਅੱਗ ਕਾਰਨ ਫ਼ੈਕਟਰੀ ਨੂੰ ਭਾਰੀ...
ਸ਼ਹੀਦ ਐਸ.ਐਚ.ਓ. ਅਰਸ਼ਦ ਖਾਨ ਦੇ ਪਰਿਵਾਰ ਨੂੰ ਮਿਲੇ ਅਮਿਤ ਸ਼ਾਹ
. . .  about 2 hours ago
ਸ੍ਰੀਨਗਰ, 27 ਜੂਨ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਹਨ। ਪਹਿਲੇ ਦਿਨ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਇਕ ਜੁਲਾਈ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਦੇ ਸੁਰੱਖਿਆ ਦੇ ਇੰਤਜ਼ਾਮ ਚੁਸਤ ਹੋਣੇ ਚਾਹੀਦੇ ਹਨ। ਅਮਿਤ...
ਅੰਬਾਲਾ 'ਚ ਪੰਛੀ ਨਾਲ ਟਕਰਾਇਆ ਜਗੂਆਰ, ਵੱਡਾ ਹਾਦਸਾ ਹੋਣੋਂ ਟਲਿਆ
. . .  about 3 hours ago
ਅੰਬਾਲਾ, 27 ਜੂਨ - ਹਰਿਆਣਾ 'ਚ ਅੱਜ ਸਵੇਰੇ ਹਵਾਈ ਸੈਨਾ ਦੇ ਜਗੂਆਰ ਜਹਾਜ਼ ਦੀ ਐਮਰਜੈਂਸੀ ਲੈਡਿੰਗ ਕਰਾਈ ਗਈ। ਇਹ ਲੜਾਕੂ ਜਹਾਜ਼ ਅੰਬਾਲਾ ਏਅਰਫੋਰਸ ਸਟੇਸ਼ਨ ਤੋਂ ਉੱਡਿਆ ਸੀ ਤੇ ਇਕ ਪੰਛੀ ਦੇ ਟਕਰਾਉਣ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਡਿੰਗ ਕਰਾਈ ਗਈ। ਇਸ...
ਮੋਦੀ ਨੂੰ ਵੋਟ ਦੇ ਕੇ ਇੱਥੇ ਮਦਦ ਮੰਗਣ ਆ ਗਏ, ਲਾਠੀਚਾਰਜ ਕਰਾਵਾਂ - ਕਰਨਾਟਕਾ ਦੇ ਮੁੱਖ ਮੰਤਰੀ ਪ੍ਰਦਰਸ਼ਨਕਾਰੀਆਂ 'ਤੇ ਭੜਕੇ
. . .  about 3 hours ago
ਬੈਂਗਲੁਰੂ, 27 ਜੂਨ - ਕਰਨਾਟਕਾ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਬੁੱਧਵਾਰ ਨੂੰ ਆਪਣੇ ਹੀ ਪ੍ਰਦੇਸ਼ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿ ਸਮੂਹ 'ਤੇ ਭੜਕ ਗਏ। ਰਾਏਚੁਰ ਵਿਚ ਪ੍ਰਦਰਸ਼ਨ ਕਰ ਰਹੇ ਇਕ ਸਮੂਹ 'ਤੇ ਭੜਕਦੇ ਹੋਏ ਉਨ੍ਹਾਂ ਦੀ ਮਦਦ ਕਰਨ ਤੋਂ ਮਨਾ ਕਰ ਦਿੱਤਾ। ਮੁੱਖ...
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸਿੱਖ ਸੰਗਤਾਂ ਦਾ ਜੱਥਾ ਲਾਹੌਰ ਰਵਾਨਾ
. . .  about 4 hours ago
ਅੰਮ੍ਰਿਤਸਰ, 27 ਜੂਨ (ਜਸਵੰਤ ਸਿੰਘ ਜੱਸ) - ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਾਹੌਰ ਵਿਖੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ 224 ਦੇ ਕਰੀਬ ਸਿੱਖ ਸੰਗਤਾਂ ਦਾ ਜੱਥਾ ਜੈਕਾਰਿਆਂ ਦੀ ਗੂੰਜ ਵਿਚ ਪਾਕਿਸਤਾਨ ਲਈ ਰਵਾਨਾ ਕੀਤਾ...
ਅੱਜ ਭਾਰਤ ਤੇ ਵੈਸਟ ਇੰਡੀਜ਼ ਵਿਚਕਾਰ ਮੈਚ
. . .  about 4 hours ago
ਜਾਪਾਨ ਪੁੱਜੇ ਪ੍ਰਧਾਨ ਮੰਤਰੀ ਮੋਦੀ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਵਿਸ਼ਵ ਕੱਪ 2019 : ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਵਿਸ਼ਵ ਕੱਪ 2019 : ਪਾਕਿਸਤਾਨ 35 ਓਵਰਾਂ ਦੇ ਬਾਅਦ 162/3
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਕਿਸਾਨਾਂ ਦੇ ਅੰਦੋਲਨ ਅੱਗੇ ਝੁਕਿਆ ਸਰਕਾਰੀ ਤੰਤਰ ਨਹਿਰਾਂ 'ਚ ਛੱਡਿਆ ਪਾਣੀ

ਅਬੋਹਰ/ਸੀਤੋ ਗੁੰਨੋ, 12 ਅਗਸਤ (ਸੁਖਜਿੰਦਰ ਸਿੰਘ ਢਿੱਲੋਂ/ਜਸਮੇਲ ਸਿੰਘ ਢਿੱਲੋਂ/ਬਲਜਿੰਦਰ ਸਿੰਘ ਭਿੰਦਾ)- ਨਹਿਰਾਂ ਵਿਚ ਪਾਣੀ ਛੱਡਣ ਦੀ ਮੰਗ ਨੂੰ ਲੈ ਕੇ ਅਤੇ ਵਿਭਾਗ ਵੱਲੋਂ ਬੇਵਕਤੀ ਕੀਤੀ ਗਈ ਬੰਦੀ ਦੇ ਵਿਰੋਧ 'ਚ ਬੀਤੇ ਕੱਲ੍ਹ ਤੋਂ ਪੰਜਾਬ ਤੋਂ ਰਾਜਸਥਾਨ ਨੂੰ ...

ਪੂਰੀ ਖ਼ਬਰ »

ਹਰੀਕੇ ਹੈੱਡ ਤੋਂ ਛੱਡੇ ਪਾਣੀ ਨਾਲ ਕਈ ਪਿੰਡਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਪ੍ਰਭਾਵਿਤ

ਮਖੂ 12 ਅਗਸਤ (ਮੁਖਤਿਆਰ ਸਿੰਘ ਧੰਜੂ)- ਸਤਲੁਜ ਅਤੇ ਬਿਆਸ ਦਰਿਆਵਾਂ 'ਚ ਪਾਣੀ ਦਾ ਪੱਧਰ ਵੱਧ ਜਾਣ 'ਤੇ ਹਰੀਕੇ ਹੈੱਡ ਤੋਂ ਫ਼ਾਲਤੂ ਪਾਣੀ ਅਚਾਨਕ ਛੱਡਣ ਕਾਰਨ ਸਭਰਾ, ਦੀਨੇਕੇ ਅਤੇ ਨਿਜ਼ਾਮਦੀਨ ਵਾਲਾ ਤੋਂ ਇਲਾਵਾ ਹੋਰ ਵੀ ਕਈ ਪਿੰਡਾਂ ਦੇ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ...

ਪੂਰੀ ਖ਼ਬਰ »

ਨਸ਼ੀਲਾ ਪਾਊਡਰ ਰੱਖਣ ਵਾਲੇ ਨੂੰ 10 ਸਾਲ ਕੈਦ ਤੇ ਜੁਰਮਾਨਾ

ਫ਼ਿਰੋਜ਼ਪੁਰ, 12 ਅਗਸਤ (ਰਾਕੇਸ਼ ਚਾਵਲਾ)- ਨਸ਼ੀਲਾ ਪਾਊਡਰ ਰੱਖਣ ਵਾਲੇ ਇਕ ਵਿਅਕਤੀ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਮੈਡਮ ਐੱਚ. ਕੇ. ਸਿੱਧੂ ਦੀ ਅਦਾਲਤ ਨੇ ਭੁਗਤੀਆਂ ਗਵਾਹੀਆਂ ਦੇ ਆਧਾਰ 'ਤੇ ਦੋਸ਼ੀ ਕਰਾਰ ਦਿੰਦੇ ਹੋਏ 10 ਸਾਲ ਕੈਦ ਅਤੇ ਇਕ ਲੱਖ ...

ਪੂਰੀ ਖ਼ਬਰ »

ਨਸ਼ੀਲਾ ਪਾਊਡਰ ਰੱਖਣ ਵਾਲੇ ਨੂੰ 10 ਸਾਲ ਕੈਦ ਤੇ ਜੁਰਮਾਨਾ

ਫ਼ਿਰੋਜ਼ਪੁਰ, 12 ਅਗਸਤ (ਰਾਕੇਸ਼ ਚਾਵਲਾ)- ਨਸ਼ੀਲਾ ਪਾਊਡਰ ਰੱਖਣ ਵਾਲੇ ਇਕ ਵਿਅਕਤੀ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਮੈਡਮ ਐੱਚ. ਕੇ. ਸਿੱਧੂ ਦੀ ਅਦਾਲਤ ਨੇ ਭੁਗਤੀਆਂ ਗਵਾਹੀਆਂ ਦੇ ਆਧਾਰ 'ਤੇ ਦੋਸ਼ੀ ਕਰਾਰ ਦਿੰਦੇ ਹੋਏ 10 ਸਾਲ ਕੈਦ ਅਤੇ ਇਕ ਲੱਖ ...

ਪੂਰੀ ਖ਼ਬਰ »

ਨਸ਼ਾ ਤਸਕਰੀ ਦੇ ਸ਼ੱਕ ਹੇਠ ਪਿੰਡ ਵਾਸੀਆਂ ਨੇ ਇਕੋ ਪਰਿਵਾਰ ਦੇ 5 ਮੈਂਬਰ ਪੁਲਿਸ ਨੂੰ ਚੁੱਕਵਾਏ

ਜ਼ੀਰਾ, 12 ਅਗਸਤ (ਮਨਜੀਤ ਸਿੰਘ ਢਿੱਲੋਂ)- ਪਿੰਡ ਹਰਦਾਸਾ ਵਿਖੇ ਪਿੰਡ ਵਾਸੀਆਂ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਅਤੇ ਇਕੱਠ ਦਾ ਸਬੂਤ ਦਿੰਦਿਆਂ ਨਸ਼ਾ ਤਸਕਰੀ ਦਾ ਦੋਸ਼ ਲਗਾਉਂਦਿਆਂ ਪਿੰਡ ਦੇ ਇਕੋ ਪਰਿਵਾਰ ਦੇ 5 ਮੈਂਬਰਾਂ ਨੂੰ ਘੇਰ ਲਿਆ ਅਤੇ ਪੁਲਿਸ ਨੂੰ ਚੁੱਕਵਾ ...

ਪੂਰੀ ਖ਼ਬਰ »

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਥਾਣੇ ਮੂਹਰੇ ਧਰਨਾ

ਜ਼ੀਰਾ, 12 ਅਗਸਤ (ਮਨਜੀਤ ਸਿੰਘ ਢਿੱਲੋਂ)- ਅੱਜ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪੈਸੇ ਦੇ ਲੈਣ ਅਤੇ ਕੁੱਟਮਾਰ ਕਰਨ ਵਾਲੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਦੀ ਮੰਗ ਲੈ ਕੇ ਥਾਣਾ ਸਦਰ ਜ਼ੀਰਾ ਦੇ ਮੂਹਰੇ ਧਰਨਾ ਦਿੱਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਤੇ ...

ਪੂਰੀ ਖ਼ਬਰ »

ਖੁਫ਼ੀਆ ਵਿਭਾਗ ਦੀ ਸੂਹ 'ਤੇ ਫੜੀਆਂ ਗਈਆਂ ਨਕਲੀ ਕੀਟਨਾਸ਼ਕ ਦਵਾਈਆਂ ਦੇ ਸੈਂਪਲ ਹੋਏ ਫ਼ੇਲ੍ਹ

ਮਖੂ, 12 ਅਗਸਤ (ਵਰਿੰਦਰ ਮਨਚੰਦਾ)- ਖੁਫ਼ੀਆ ਵਿਭਾਗ ਮਖੂ ਦੀ ਇਤਲਾਹ 'ਤੇ ਪਿਛਲੇ ਦਿਨੀਂ ਮਖੂ ਥਾਣੇ ਦੇ ਐੱਸ. ਐੱਚ. ਓ. ਵੱਲੋਂ ਵੱਡੇ ਪੱਧਰ 'ਤੇ ਫੜਿਆ ਗਿਆ ਕੀਟਨਾਸ਼ਕ ਦਵਾਈਆਂ ਦਾ ਜ਼ਖ਼ੀਰਾ ਜੋ ਖੇਤੀਬਾੜੀ ਵਿਭਾਗ ਦੀ ਸਿਫ਼ਾਰਸ਼ 'ਤੇ ਲੈਬਾਰਟਰੀ ਟੈੱਸਟ ਵਾਸਤੇ ਭੇਜਿਆ ...

ਪੂਰੀ ਖ਼ਬਰ »

ਕੁੱਟਮਾਰ ਕਰਨ ਵਾਲਿਆਂ ਿਖ਼ਲਾਫ਼ ਮਾਮਲਾ ਦਰਜ

ਫ਼ਾਜ਼ਿਲਕਾ, 12 ਅਗਸਤ (ਦਵਿੰਦਰ ਪਾਲ ਸਿੰਘ)- ਕੁੱਟਮਾਰ ਕਰਨ ਦੇ ਮਾਮਲੇ 'ਚ ਥਾਣਾ ਸਦਰ ਪੁਲਿਸ ਨੇ ਇਕ ਔਰਤ, ਮਰਦ ਅਤੇ ਉਨ੍ਹਾਂ ਦੇ ਚਾਰ ਸਾਥੀਆਂ ਿਖ਼ਲਾਫ਼ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਹੈ | ਪ੍ਰਵੀਨ ਕੁਮਾਰ ਪੁੱਤਰ ਬਲਦੇਵ ਰਾਜ ਵਾਸੀ ਲੱਖੇਵਾਲੀ ਢਾਬ ਦੀ ਸ਼ਿਕਾਇਤ 'ਤੇ ...

ਪੂਰੀ ਖ਼ਬਰ »

ਲਾਧੂਕਾ ਮਾਈਨਰ 'ਚ ਪਾਣੀ ਨਾ ਆਉਣ ਕਾਰਨ ਕਿਸਾਨਾਂ ਵਿਚ ਭਾਰੀ ਰੋਸ

ਮੰਡੀ ਘੁਬਾਇਆ, 12 ਅਗਸਤ (ਅਮਨ ਬਵੇਜਾ)- ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੇ ਹੱਕਾਂ ਨੂੰ ਲੈ ਕੇ ਵੱਡੇ-ਵੱਡੇ ਬਿਆਨ ਦਿੱਤੇ ਜਾ ਰਹੇ ਹਨ ਪਰ ਹਕੀਕਤ ਤਾਂ ਕੁਝ ਹੋਰ ਹੀ ਬਿਆਨ ਕਰਦੀ ਹੈ ਕਿਉਂਕਿ ਆਪਣੇ ਆਪ ਨੂੰ ਕਿਸਾਨਾਂ ਦੀ ਹਿਤੈਸ਼ੀ ਸਰਕਾਰ ਦੱਸਣ ਵਾਲੀ ਕਾਂਗਰਸ ਸਰਕਾਰ ...

ਪੂਰੀ ਖ਼ਬਰ »

ਮਾਮਲਾ ਪੈਸਿਆਂ ਦੇ ਲੈਣ-ਦੇਣ ਦਾ ਸਸਕਾਰ 'ਤੇ ਆਇਆ ਰਿਸ਼ਤੇਦਾਰ ਅਗਵਾ

ਜ਼ੀਰਾ, 12 ਅਗਸਤ (ਮਨਜੀਤ ਸਿੰਘ ਢਿੱਲੋਂ)- ਹਨੂਮਾਨਗੜ੍ਹ •ਤੋਂ ਜ਼ੀਰਾ ਵਿਖੇ ਆਏ ਇਕ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ 'ਤੇ ਆਏ ਇਕ ਵਿਅਕਤੀ ਨੂੰ ਉਸ ਦੇ ਆਪਣੇ ਹੀ ਰਿਸ਼ਤੇਦਾਰ ਵੱਲੋਂ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਪੀੜਤ ਦੀ ਪਤਨੀ ਸੁੱਖੋ ਦੇਵੀ ...

ਪੂਰੀ ਖ਼ਬਰ »

ਆਜ਼ਾਦੀ ਦਿਵਸ ਸਮਾਗਮ ਸਬੰਧੀ ਫੁੱਲ ਡਰੈੱਸ ਰਿਹਰਸਲ ਦਾ ਡੀ. ਸੀ. ਵੱਲੋਂ ਨਿਰੀਖਣ

ਫ਼ਿਰੋਜ਼ਪੁਰ, 12 ਅਗਸਤ (ਜਸਵਿੰਦਰ ਸਿੰਘ ਸੰਧੂ)-15 ਅਗਸਤ ਨੂੰ ਆਜ਼ਾਦੀ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ | ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ...

ਪੂਰੀ ਖ਼ਬਰ »

ਆਜ਼ਾਦੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ

ਅਬੋਹਰ, 12 ਅਗਸਤ (ਸੁਖਜਿੰਦਰ ਸਿੰਘ ਢਿੱਲੋਂ)- ਅੰਮਿ੍ਤ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਾਇਮਰੀ ਵਿਭਾਗ ਵਿਚ ਆਜ਼ਾਦੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਬੱਚਿਆਂ ਗੀਤ ਅਤੇ ਭਜਨ ਪੇਸ਼ ਕੀਤੇ ਤੇ ...

ਪੂਰੀ ਖ਼ਬਰ »

ਸੰਤ ਲਾਲ ਦੀ ਬਰਸੀ ਮੌਕੇ ਟੂਰਨਾਮੈਂਟ ਕਰਵਾਇਆ

ਖੂਈਆਂ ਸਰਵਰ, 12 ਅਗਸਤ (ਜਗਜੀਤ ਸਿੰਘ ਧਾਲੀਵਾਲ)- ਖੂਈਆਂ ਸਰਵਰ 'ਚ ਸਥਿਤ ਡੇਰਾ ਸੰਤ ਲਾਲ ਵਿਖੇ ਸੰਤਾਂ ਦੀ 57ਵੀਂ ਬਰਸੀ ਮਨਾਈ ਗਈ | ਬਰਸੀ ਮੌਕੇ ਸ਼ਰਧਾਲੂਆਂ ਵੱਲੋਂ ਵੱਖ-ਵੱਖ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਕਰਵਾਏ ਗਏ ਜਿੱਥੇ ਆ ਕੇ ਸ਼ਰਧਾਲੂਆਂ ਨੇ ਮੰਨਤਾਂ ਮੰਗੀਆਂ | ...

ਪੂਰੀ ਖ਼ਬਰ »

ਗੋਪੀ ਚੰਦ ਕਾਲਜ 'ਚ ਐੱਨ. ਸੀ. ਸੀ. ਕੈਡਿਟਾਂ ਨੇ ਬੂਟੇ ਲਾਏ

ਅਬੋਹਰ, 12 ਅਗਸਤ (ਸੁਖਜਿੰਦਰ ਸਿੰਘ ਢਿੱਲੋਂ)- ਗੋਪੀ ਚੰਦ ਆਰੀਆ ਮਹਿਲਾ ਕਾਲਜ 'ਚ ਪਿ੍ੰਸੀਪਲ ਡਾ. ਨੀਲਮ ਅਰੁਣ ਮਿੱਤੂ ਦੀ ਅਗਵਾਈ ਹੇਠ ਐੱਨ. ਸੀ. ਸੀ. ਦੀਆਂ ਕੈਡਿਟਾਂ ਨੇ ਬੂਟੇ ਲਗਾਏ | ਇਸ ਮੌਕੇ ਕਰਨਲ ਆਰ. ਐੱਸ. ਭੱਟੀ ਤੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ | ਇਸ ਦੌਰਾਨ ਕੈਡਿਟਾਂ ਨੇ ਬੂਟੇ ਲਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਲਈ ਪ੍ਰਣ ਲਿਆ | ਇਸ ਮੌਕੇ ਡਾ. ਨੀਲਮ ਅਰੁਣ ਮਿੱਤੂ ਨੇ ਵੀ ਵਿਦਿਆਰਥਣਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਬੂਟਿਆਂ ਦੀ ਸਾਂਭ-ਸੰਭਾਲ ਵੀ ਕਰਨ | ਇਸ ਮੌਕੇ ਡਾ. ਅਨੀਤਾ ਸਿੰਘ, ਅਨੀਤਾ ਰਾਜ, ਮੁਹੰਮਦ ਅਸ਼ਫਾਕ ਤੇ ਹੋਰ ਵੀ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਪੁਲਿਸ ਫੋਰਸ ਵੱਲੋਂ ਸ਼ਹਿਰ 'ਚ ਫਲੈਗ ਮਾਰਚ

ਜਲਾਲਾਬਾਦ, 12 ਅਗਸਤ (ਜਤਿੰਦਰ ਪਾਲ ਸਿੰਘ)- ਪੰਜਾਬ ਪੁਲਿਸ ਵੱਲੋਂ ਅੱਜ ਡੀ. ਐੱਸ. ਪੀ. ਜਲਾਲਾਬਾਦ ਅਸ਼ੋਕ ਸ਼ਰਮਾ ਦੀ ਅਗਵਾਈ 'ਚ ਸ਼ਹਿਰ ਵਿਚ ਭਾਰੀ ਪੁਲਿਸ ਫੋਰਸ ਨਾਲ ਫਲੈਗ ਮਾਰਚ ਕੀਤਾ ਗਿਆ | ਥਾਣਾ ਸਿਟੀ ਤੋਂ ਸ਼ੁਰੂ ਹੋਇਆ ਇਹ ਫਲੈਗ ਮਾਰਚ ਸ਼ਹਿਰ ਦੇ ਵੱਖ-ਵੱਖ ...

ਪੂਰੀ ਖ਼ਬਰ »

ਚਾਲੂ ਭੱਠੀ ਤੇ ਨਾਜਾਇਜ਼ ਸ਼ਰਾਬ ਸਣੇ ਗਿ੍ਫ਼ਤਾਰ

ਮੰਡੀ ਘੁਬਾਇਆ, 12 ਅਗਸਤ (ਅਮਨ ਬਵੇਜਾ)- ਮੰਡੀ ਘੁਬਾਇਆ ਅਧੀਨ ਪੈਂਦੇ ਪਿੰਡ ਜੱਲਾ ਲੱਖੇ ਕੇ ਹਿਠਾੜ ਉਰਫ ਧੁਨਕੀਆਂ 'ਚ ਸਦਰ ਥਾਣਾ ਦੀ ਪੁਲਿਸ ਵੱਲੋਂ ਛਾਪੇਮਾਰੀ ਕਰਕੇ 40 ਲੀਟਰ ਲਾਹਣ, ਸਵਾ 5 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 1 ਚਾਲੂ ਭੱਠੀ ਬਰਾਮਦ ਕੀਤੀ ਗਈ ਹੈ | ਜਾਣਕਾਰੀ ...

ਪੂਰੀ ਖ਼ਬਰ »

ਤਿੰਨ ਰੋਜ਼ਾ ਤਹਿਸੀਲ ਪੱਧਰੀ ਟੂਰਨਾਮੈਂਟ ਸਮਾਪਤ

ਖੂਈਆਂ ਸਰਵਰ, 12 ਅਗਸਤ (ਜਗਜੀਤ ਸਿੰਘ ਧਾਲੀਵਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਲਰਖੇੜਾ ਵਿਖੇ ਕਰਵਾਇਆ ਗਿਆ ਤਿੰਨ ਰੋਜ਼ਾ ਕਬੱਡੀ (ਨੈਸ਼ਨਲ ਸਟਾਈਲ) ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ | ਸੁਰਿੰਦਰ ਪਾਲ ਸਿੰਘ ਛਿੰਦਾ ਮੰਮੂਖੇੜੀਆ ਲੈਕਚਰਾਰ ਸਰੀਰਕ ...

ਪੂਰੀ ਖ਼ਬਰ »

ਦਵਾਈ ਵਿਕ੍ਰੇਤਾਵਾਂ ਦੇ ਬੰਦ ਦੇ ਸੱਦੇ 'ਤੇ ਮੁਕੰਮਲ ਬੰਦ ਰਹੀਆਂ ਪੈਸਟੀਸਾਈਡਜ਼ ਦੀਆਂ ਦੁਕਾਨਾਂ

ਮੰਡੀ ਲਾਧੂਕਾ, 12 ਅਗਸਤ (ਮਨਪ੍ਰੀਤ ਸਿੰਘ ਸੈਣੀ)- ਬੀਤੇ ਕੱਲ੍ਹ ਖੇਤੀਬਾੜੀ ਵਿਭਾਗ ਵੱਲੋਂ ਪੁਲਿਸ ਨੂੰ ਨਾਲ ਲੈ ਕੇ ਰਾਤ ਦੇ ਸਮੇਂ ਪੈਸਟੀਸਾਈਡਜ਼ ਦੀਆਂ ਦੁਕਾਨਾਂ ਖੁੱਲ੍ਹਵਾ ਕੇ ਦਵਾਈਆਂ ਦੇ ਸਾੈਪਲ ਲੈ ਕੇ ਨਕਲੀ ਦਵਾਈ ਦੇ ਨਾਂਅ 'ਤੇ ਪਰਚੇ ਦਰਜ ਕਰਨ ਤੋਂ ਨਾਰਾਜ਼ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ 'ਚ ਵਰਕਸ਼ਾਪ ਲਗਾਈ

ਫ਼ਿਰੋਜ਼ਪੁਰ, 12 ਅਗਸਤ (ਪਰਮਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਫ਼ਿਰੋਜ਼ਪੁਰ ਸ਼ਹਿਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਖੋਸਾ ਦੀ ਸਰਪ੍ਰਸਤੀ ਹੇਠ ਜ਼ਿਲ੍ਹਾ ਗਾਈਡੈਂਸ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਆਧੁਨਿਕ ਯੁੱਗ ਦੀਆਂ ਨਵੀਆਂ ...

ਪੂਰੀ ਖ਼ਬਰ »

ਮਖੂ ਸ਼ਹਿਰ ਵਿਖੇ ਯੋਗ ਕੈਂਪ 15 ਤੱਕ

ਮਖੂ, 12 ਅਗਸਤ (ਥਿੰਦ)- ਹਰ ਮਨੁੱਖ ਜੇਕਰ ਰੋਜ਼ਾਨਾ ਯੋਗ ਕਰਨ ਵਿਚ ਇਕ ਘੰਟਾ ਲਗਾਵੇ ਤਾਂ ਜ਼ਿੰਦਗੀ ਭਰ ਅਰੋਗ ਰਹਿ ਕੇ 100 ਸਾਲ ਤੱਕ ਆਪਣਾ ਜੀਵਨ ਬਤੀਤ ਕਰ ਸਕਦਾ ਹੈ | ਇਹ ਵਿਚਾਰ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਆਏ ਯੋਗ ਗੁਰੂ ਹਰੀਸ਼ ਚੰਦਰ ਨੇ ਮਖੂ ਵਿਖੇ ਲੱਗੇ ਪੰਜ ਰੋਜ਼ਾ ...

ਪੂਰੀ ਖ਼ਬਰ »

ਪਿੰਡ ਕੋਟ ਸ਼ਿੰਗਾਰ ਸਿੰਘ ਵਾਲਾ ਵਿਖੇ ਵੀ ਵਾਪਰੀ ਗੁੱਤ ਕੱਟਣ ਦੀ ਘਟਨਾ

ਗੁਰੂਹਰਸਹਾਏ, 12 ਅਗਸਤ (ਹਰਚਰਨ ਸਿੰਘ ਸੰਧੂ)- ਵਾਲ ਕੱਟਣ ਦੀਆਂ ਵਾਪਰ ਰਹੀਆਂ ਘਟਨਾਵਾਂ ਤਹਿਤ ਅੱਜ ਸਵੇਰੇ ਫ਼ਿਰੋਜ਼ਪੁਰ-ਫ਼ਾਜਿਲਕਾ ਸੜਕ ਉੱਪਰ ਪੈਂਦੇ ਪਿੰਡ ਪਿੰਡੀ ਦੇ ਨੇੜੇ ਗਜਨੀ ਵਾਲਾ ਮੋੜ 'ਤੇ ਸਥਿਤ ਪਿੰਡ ਕੋਟ ਸ਼ਿੰਗਾਰ ਸਿੰਘ ਵਾਲਾ (ਚੱਕਾ ਮੇਘਾ ਵਿਰਾਨ) ਵਿਖੇ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਹੋਈ ਬੇਅਦਬੀ ਦੇ ਚੱਲਦੇ ਸੈਮਸਨ ਬਿ੍ਗੇਡ ਦੀ ਮੀਟਿੰਗ

ਫ਼ਿਰੋਜ਼ਪੁਰ, 12 ਅਗਸਤ (ਪਰਮਿੰਦਰ ਸਿੰਘ)- ਸੈਮਸਨ ਬਿ੍ਗੇਡ ਕਿ੍ਸਚੀਅਨ ਯੂਥ ਪੰਜਾਬ ਦੇ ਚੇਅਰਮੈਨ ਵਿਜੇ ਗੋਰਿਆ ਦੀ ਅਗਵਾਈ ਹੇਠ ਚਰਚ ਆਫ਼ ਲਿਵਿੰਗ ਹੋਮ ਦਾਣਾ ਮੰਡੀ ਵਿਚ ਹੋਈ | ਇਸ ਮੀਟਿੰਗ 'ਚ ਇਸਾਈ ਅਤੇ ਸਿੱਖ ਧਰਮ 'ਤੇ ਲਗਾਤਾਰ ਹੋ ਰਹੇ ਹਮਲਿਆਂ 'ਤੇ ਵਿਚਾਰ ਕੀਤੀ ਗਈ | ...

ਪੂਰੀ ਖ਼ਬਰ »

ਵਿਰਸੇ ਅਤੇ ਸੱਭਿਆਚਾਰ 'ਤੇ ਝਾਤ ਪਾਉਂਦਾ ਤੀਆਂ ਦਾ ਮੇਲਾ ਅੱਜ-ਵੈਰੜ

ਫ਼ਿਰੋਜ਼ਪੁਰ, 12 ਅਗਸਤ (ਪਰਮਿੰਦਰ ਸਿੰਘ)- ਸਾਉਣ ਮਹੀਨੇ ਦੀ ਆਮਦ 'ਤੇ ਧੀਆਂ-ਧਿਆਣੀਆਂ ਦੇ ਖੁਸ਼ੀਆਂ ਖੇੜਿਆਂ ਵਾਲੇ ਤਿਉਹਾਰ ਤੀਆਂ ਨੂੰ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਪੈੱ੍ਰਸ ਕਲੱਬ, ਟੀਚਰ ...

ਪੂਰੀ ਖ਼ਬਰ »

ਫ਼ਿਰੋਜ਼ਪੁਰ ਅਪਰਾਧਨਾਮਾ ਧੋਖਾਧੜੀ ਕਰਨ ਦੇ ਮਾਮਲੇ 'ਚ 2 ਵਿਰੁੱਧ ਮਾਮਲਾ ਦਰਜ

ਫ਼ਿਰੋਜ਼ਪੁਰ, 12 ਅਗਸਤ (ਜਸਵਿੰਦਰ ਸਿੰਘ ਸੰਧੂ)-ਜ਼ਿਲ੍ਹਾ ਪੁਲਿਸ ਨੇ ਕਾਨੂੰਨ ਵਿਵਸਥਾ ਨੂੰ ਵਿਗਾੜਨ ਵਾਲੇ 9 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਧੋਖਾਧੜੀ ਕਰਨ ਦੇ ਮਾਮਲੇ 'ਚ 2 ਵਿਰੁੱਧ ਮਾਮਲਾ ਦਰਜ ਮੁੱਦਈ ਨੀਲਮ ਕਾਮਰਾ ਪਤਨੀ ਬਲਵੰਤ ਰਾਏ ਵਾਸੀ ਜ਼ੀਰਾ ਨੇ ...

ਪੂਰੀ ਖ਼ਬਰ »

ਆਜ਼ਾਦੀ ਦਿਵਸ ਦੇ ਸਬੰਧ 'ਚ ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਥਾਈਾ ਚੈਕਿੰਗ

ਫ਼ਿਰੋਜ਼ਪੁਰ, 12 ਅਗਸਤ (ਜਸਵਿੰਦਰ ਸਿੰਘ ਸੰਧੂ)- ਆਜ਼ਾਦੀ ਦਿਵਸ ਨੂੰ ਲੈ ਕੇ ਜ਼ਿਲ੍ਹ•ਾ ਪੁਲਿਸ ਨੇ ਸੁਰੱਖਿਆ ਵਿਵਸਥਾ ਮਜ਼ਬੂਤ ਕਰ ਦਿੱਤੀ ਹੈ | ਪੁਲਿਸ ਵੱਲੋਂ ਨਫ਼ਰੀ ਵਧਾ ਕੇ ਸ਼ੱਕੀ ਪੁਰਸ਼ਾਂ ਦੀ ਧਰ ਪਕੜ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਕਿਸੇ ਵੀ ...

ਪੂਰੀ ਖ਼ਬਰ »

ਕਿੰਡਰਗਾਰਟਨ ਸਕੂਲ ਵਿਖੇ ਅੰਡਰ 19 (ਲੜਕਿਆਂ) ਦੇ ਕਿ੍ਕਟ ਟੂਰਨਾਮੈਂਟ ਸ਼ੁਰੂ

ਮਖੂ, 12 ਅਗਸਤ (ਵਰਿੰਦਰ ਮਨਚੰਦਾ)- 63ਵੀਂ ਪੰਜਾਬ ਸਕੂਲ ਖੇਡਾਂ ਦੇ ਜ਼ੋਨ ਮੁਕਾਬਲੇ ਅੰਡਰ 19 ਕਿ੍ਕਟ (ਲੜਕਿਆਂ) ਦੇ ਮੁਕਾਬਲੇ ਕਿੰਡਰਗਾਰਟਨ ਸੀਨੀਅਰ ਸੈਕੰਡਰੀ ਸਕੂਲ ਮਖੂ ਵਿਖੇ ਜ਼ਿਲ੍ਹ•ਾ ਟੂਰਨਾਮੈਂਟ ਕਮੇਟੀ ਵੱਲੋਂ ਸ਼ੁਰੂ ਕਰਵਾਏ ਗਏ | ਇਸ ਟੂਰਨਾਮੈਂਟ 'ਚ ਤਹਿਸੀਲ ...

ਪੂਰੀ ਖ਼ਬਰ »

ਗੋਡਿਆਂ ਦੀ ਬਿਮਾਰੀ ਦੇ ਇਲਾਜ ਲਈ ਆਪ੍ਰੇਸ਼ਨ ਕਰਵਾਉਣ ਦੀ ਕੋਈ ਲੋੜ ਨਹੀਂ-ਡਾ: ਕਸੂਰੀਆ

ਫ਼ਿਰੋਜ਼ਪੁਰ, 12 ਅਗਸਤ (ਅ.ਬ.)- ਗੋਡਿਆਂ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਨੂੰ ਹੁਣ ਆਪ੍ਰੇਸ਼ਨ ਕਰਵਾਉਣ ਦੀ ਕੋਈ ਲੋੜ ਨਹੀਂ ਪਵੇਗੀ ਕਿਉਂਕਿ ਹੁਣ ਗੋਡਿਆਂ ਦੀ ਬਿਮਾਰੀ ਦਾ ਇਲਾਜ਼ ਪੈਰਾਗੋਨ ਨੀ-ਬਰੇਸ ਲਗਾ ਕੇ ਕੀਤਾ ਜਾ ਰਿਹਾ ਹੈ | ਉਪਰੋਕਤ ਜਾਣਕਾਰੀ ਫ਼ਿਰੋਜ਼ਪੁਰ ...

ਪੂਰੀ ਖ਼ਬਰ »

ਸਵ: ਨਵਦੀਪ ਹਾਂਡਾ ਪਿੰਡੀ ਦੀ ਯਾਦ ਨੂੰ ਸਮਰਪਿਤ ਪਹਿਲਾ ਖੂਨਦਾਨ ਕੈਂਪ ਲਗਾਇਆ

ਗੁਰੂਹਰਸਹਾਏ, 12 ਅਗਸਤ (ਹਰਚਰਨ ਸਿੰਘ ਸੰਧੂ, ਪਿ੍ਥਵੀ ਰਾਜ ਕੰਬੋਜ)- ਨੌਜਵਾਨ ਨਵਦੀਪ ਕੁਮਾਰ (ਲੱਕੀ) ਹਾਂਡਾ ਜੋ ਪਿਛਲੇ ਦਿਨ ਇਕ ਦੁਰਘਟਨਾ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਦੀ ਯਾਦ ਨੂੰ ਸਮਰਪਿਤ ਸ਼ਹੀਦ ਊਧਮ ਸਿੰਘ ਐਜ਼ੂਕੇਸ਼ਨ ਚੈਰੀਟੇਬਲ ਟਰੱਸਟ ਮੋਹਾਲੀ ਤੇ ...

ਪੂਰੀ ਖ਼ਬਰ »

ਐੱਸ.ਬੀ.ਐੱਸ. ਸਟੇਟ ਟੈਕਨੀਕਲ ਕੈਂਪਸ ਵਿਖੇ ਮੈਗਾ ਰੁਜ਼ਗਾਰ ਪ੍ਰਾਪਤੀ ਮੁਹਿੰਮ

ਫ਼ਿਰੋਜ਼ਪੁਰ, 12 ਅਗਸਤ (ਪਰਮਿੰਦਰ ਸਿੰਘ)- ਸਥਾਨਕ ਐੱਸ. ਬੀ. ਐੱਸ. ਸਟੇਟ ਟੈਕਨੀਕਲ ਕੈਂਪਸ ਵਿਖੇ 21 ਮਈ ਤੋਂ 31 ਅਗਸਤ ਤੱਕ ਇਕ ਮੈਗਾ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਵਿਚ ਡਿਪਲੋਮਾ ਈ. ਸੀ. ਈ., ਕੰਪਿਊਟਰ ਇੰਜ:, ਇਲੈਕਟ੍ਰੀਕਲ ਇੰਜ., ਮਕੈਨੀਕਲ ਇੰਜ. ਅਤੇ ਬੀ. ਟੈੱਕ. ਈ. ਸੀ. ...

ਪੂਰੀ ਖ਼ਬਰ »

ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ

ਗੁਰੂਹਰਸਹਾਏ, 12 ਅਗਸਤ (ਪਿ੍ਥਵੀ ਰਾਜ ਕੰਬੋਜ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂਹਰਸਹਾਏ ਵਿਖੇ ਤਹਿਸੀਲ ਇੰਚਾਰਜ ਕਮ ਪਿ੍ੰਸੀਪਲ ਸੁਰੇਸ਼ ਕੁਮਾਰ ਦੇ ਆਦੇਸ਼ਾਂ ਅਨੁਸਾਰ ਪਿ੍ੰਸੀਪਲ ਗੁਰਮੇਜ ਸਿੰਘ ਦੀ ਪ੍ਰਧਾਨਗੀ ਹੇਠ ਲਿਟਰੇਸੀ ਕਲੱਬ, ਮੁਫ਼ਤ ਕਾਨੂੰਨੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX