ਤਾਜਾ ਖ਼ਬਰਾਂ


ਭਾਰਤ ਨੇ ਅਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਇੰਦੌਰ, 24 ਸਤੰਬਰ- ਇੱਥੇ ਖੇਡੇ ਗਏ ਤੀਸਰੇ ਇਕ ਦਿਨਾਂ ਮੈਚ 'ਚ ਭਾਰਤ ਨੇ ਅਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਦੀ ਇਸ ਸੀਰੀਜ਼ 'ਚ ਇਹ ਲਗਾਤਾਰ...
ਉੜੀ ਮੁਕਾਬਲੇ 'ਚ 3 ਅੱਤਵਾਦੀ ਢੇਰ, ਵੱਡੀ ਮਾਤਰਾ 'ਚ ਅਸਲਾ ਬਰਾਮਦ
. . .  1 day ago
ਸ੍ਰੀਨਗਰ, 24 ਸਤੰਬਰ- ਜੰਮੂ-ਕਸ਼ਮੀਰ ਦੇ ਉੜੀ ਸੈਕਟਰ ਵਿਖੇ ਸਵੇਰ ਤੋਂ ਚੱਲ ਰਹੇ ਮੁਕਾਬਲੇ 'ਚ ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਢੇਰ ਕੀਤਾ ਹੈ। ਅੱਤਵਾਦੀ ਕੋਲੋਂ ਸੁਰੱਖਿਆ ਬਲਾਂ ਨੇ ਵੱਡੀ ਮਾਤਰਾ 'ਚ ਹਥਿਆਰ ਬਰਾਮਦ ਕੀਤੇ ਹਨ। ਅੱਤਵਾਦੀਆਂ...
ਗੁਰੂਗ੍ਰਾਮ ਨਗਰ ਨਿਗਮ ਚੋਣਾ 'ਚ ਆਜ਼ਾਦ ਉਮੀਦਵਾਰਾਂ ਦਾ ਦਬਦਬਾ
. . .  1 day ago
ਗੁਰੂਗ੍ਰਾਮ, 24 ਸਤੰਬਰ - ਗੁਰੂਗ੍ਰਾਮ ਨਗਰ ਨਿਗਮ ਚੋਣਾ 'ਚ 35 'ਚੋਂ ਆਜ਼ਾਦ ਉਮੀਦਵਾਰਾਂ ਨੇ 21 ਸੀਟਾਂ 'ਤੇ ਜਿੱਤ ਹਾਸਿਲ ਕੀਤੀ ਹੈ। ਭਾਜਪਾ ਨੂੰ 13 ਜਦਕਿ ਇੰਡੀਅਨ ਨੈਸ਼ਨਲ ਲੋਕ ਦਲ ਨੂੰ...
ਭਾਰਤ ਵੱਲੋਂ ਇੰਦੌਰ ਇੱਕ ਦਿਨਾਂ ਮੈਚ ਜਿੱਤ ਕੇ ਸੀਰੀਜ਼ 'ਤੇ ਕਬਜਾ
. . .  1 day ago
ਇੰਦੌਰ ਇੱਕ ਦਿਨਾਂ ਮੈਚ : ਭਾਰਤ ਨੂੰ 5ਵਾਂ ਝਟਕਾ, ਹਾਰਦਿਕ ਪਾਂਡਿਆ 78 ਦੌੜਾਂ ਬਣਾ ਕੇ ਆਊਟ
. . .  1 day ago
ਇੰਦੌਰ ਇੱਕ ਦਿਨਾਂ ਮੈਚ : ਭਾਰਤ ਨੂੰ 36 ਗੇਂਦਾਂ 'ਤੇ ਜਿੱਤ ਲਈ 29 ਦੌੜਾਂ ਦੀ ਲੋੜ
. . .  1 day ago
ਲੀਬੀਆ ਦੇ ਆਈ.ਐੱਸ.ਆਈ.ਐੱਸ. ਕੈਂਪ 'ਤੇ ਅਮਰੀਕੀ ਹਮਲਾ, 17 ਦੀ ਮੌਤ
. . .  1 day ago
ਇੰਦੌਰ ਇੱਕ ਦਿਨਾਂ ਮੈਚ : ਹਾਰਦਿਕ ਪਾਂਡਿਆ ਦੀ ਸ਼ਾਨਦਾਰ ਬੱਲੇਬਾਜ਼ੀ, 50 ਦੌੜਾਂ ਪੂਰੀਆਂ
. . .  1 day ago
ਇੰਦੌਰ ਇੱਕ ਦਿਨਾਂ ਮੈਚ : ਭਾਰਤ ਨੂੰ ਚੌਥਾ ਝਟਕਾ, ਕੇਦਾਰ ਯਾਦਵ ਆਊਟ
. . .  1 day ago
ਕਰਜ਼ੇ ਦੇ ਸਤਾਏ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਬਾਲ ਸੰਸਾਰ

ਬਾਲ ਕਹਾਣੀ: ਲੂੰਬੜੀ ਦੀ ਚਲਾਕੀ

ਬੜਾ ਸੰਘਣਾ ਜੰਗਲ ਸੀ। ਜੰਗਲ ਵਿਚੋਂ ਲੰਘਦਾ ਇਕ ਭਲਾ ਪੁਰਸ਼ ਆਪਣੇ ਪਿੰਡ ਜਾ ਰਿਹਾ ਸੀ। ਰਾਹ ਵਿਚ ਅਚਾਨਕ ਉਸ ਨੂੰ ਗੁਫ਼ਾ ਦੇ ਬਾਹਰ ਪਿੰਜਰੇ ਵਿਚ ਬੰਦ ਸ਼ੇਰ ਵਿਖਾਈ ਦਿੱਤਾ। ਸ਼ੇਰ ਨੇ ਉਸ ਰਾਹੀ ਨੂੰ ਬੇਨਤੀ ਕੀਤੀ, 'ਸ੍ਰੀਮਾਨ, ਮੈਨੂੰ ਪਿੰਜਰੇ ਵਿਚੋਂ ਬਾਹਰ ਕੱਢਣ ਦੀ ਕ੍ਰਿਪਾਲਤਾ ਕਰੋ।'
'ਮੈਂ ਤੈਨੂੰ ਕਿਉਂ ਕੱਢਾਂ? ਜੇ ਮੈਂ ਪਿੰਜਰਾ ਖੋਲ੍ਹ ਕੇ ਤੈਨੂੰ ਬਾਹਰ ਕੱਢ ਦਿੱਤਾ ਤਾਂ ਤੂੰ ਮੈਨੂੰ ਖਾ ਜਾਵੇਂਗਾ।'
ਸ਼ੇਰ ਨੇ ਕਸਮਾਂ ਖਾਧੀਆਂ, ਤਰਲੇ ਲਏ, ਜਿਸ ਕਰਕੇ ਉਹ ਨੇਕ ਇਨਸਾਨ ਪਿਘਲ ਗਿਆ। ਉਸ ਨੇ ਸ਼ੇਰ ਨੂੰ ਪਿੰਜਰੇ ਵਿਚੋਂ ਬਾਹਰ ਕੱਢ ਦਿੱਤਾ। ਬਾਹਰ ਨਿਕਲ ਕੇ ਸ਼ੇਰ ਨੇ ਉਸ ਭਲੇਮਾਣਸ ਨੂੰ ਕਿਹਾ, 'ਤੇਰਾ ਧੰਨਵਾਦ। ਪਰ ਮੈਂ ਭੁੱਖਾ ਹਾਂ। ਮਜਬੂਰੀ ਵੱਸ ਮੈਂ ਤੈਨੂੰ ਖਾਵਾਂਗਾ। ਮੈਨੂੰ ਮੁਆਫ਼ ਕਰਨਾ।'
'ਪਰ ਤੂੰ ਤਾਂ ਮੈਨੂੰ ਭੋਜਨ ਨਾ ਬਣਾਉਣ ਦੀ ਕਸਮ ਲਈ ਸੀ। ਭਰੋਸਾ ਦਿੱਤਾ ਸੀ। ਇਹ ਚੰਗੀ ਗੱਲ ਨਹੀਂ।' ਭਲੇ ਪੁਰਸ਼ ਨੇ ਸ਼ੇਰ ਦੀ ਜ਼ਮੀਰ ਨੂੰ ਝੰਜੋੜਿਆ। ਪਰ ਸ਼ੇਰ ਨੇ ਦਲੀਲ ਦਿੱਤੀ ਕਿ, 'ਮਨੁੱਖ ਮੇਰਾ ਦੁਸ਼ਮਣ ਹੈ, ਮੈਂ ਤੈਨੂੰ ਖਾਵਾਂਗਾ।'
ਭਲੇ ਪੁਰਸ਼ ਨੇ ਕਿਹਾ, 'ਪਹਿਲਾਂ ਕਿਸੇ ਤੋਂ ਇਨਸਾਫ਼ ਕਰਵਾਈਏ, ਫਿਰ ਤੂੰ ਮੇਰਾ ਭੋਜਨ ਬਣਾ ਲਈਂ।' ਸ਼ੇਰ ਮੰਨ ਗਿਆ। ਉਹ ਦਰੱਖ਼ਤ ਕੋਲ ਗਏ। ਸਾਰਾ ਮਾਮਲਾ ਸੁਣ ਕੇ ਰੁੱਖ ਨੇ ਕਿਹਾ, 'ਮੈਂ ਤੈਨੂੰ ਕਿਉਂ ਬਚਾਵਾਂ? ਤੁਸਾਂ ਮਨੁੱਖ ਜਾਤੀ ਨੇ ਮੈਨੂੰ ਕੱਟਿਆ, ਮੈਨੂੰ ਸਾੜਿਆ। ਪਰ ਭੁੱਲ ਗਏ ਮੈਂ ਤੁਹਾਨੂੰ ਛਾਂ ਦਿੱਤੀ, ਸਾਫ਼ ਹਵਾ ਦਿੱਤੀ।'
ਫਿਰ ਉਹ ਨਦੀ ਕੋਲ ਇਨਸਾਫ਼ ਲਈ ਗਏ। ਨਦੀ ਨੇ ਕਿਹਾ, 'ਸੁਆਰਥੀ ਮਨੁੱਖ ਨੇ ਮੇਰਾ ਕੁਦਰਤੀ ਲਾਂਘਾ ਰੋਕ ਡੈਮ ਬਣਾਏ, ਮੇਰੇ ਕੰਢਿਆਂ 'ਤੇ ਹੋਟਲ ਆਦਿ ਉਸਾਰ ਲਏ। ਫਿਰ ਦੋਵੇਂ ਲੂੰਬੜੀ ਕੋਲ ਗਏ। ਲੂੰਬੜੀ ਕੋਲ ਉਸ ਦਾ ਮਿੱਤਰ ਕੁੱਤਾ ਬੈਠਾ ਸੀ। ਹੁਸ਼ਿਆਰ ਲੂੰਬੜੀ ਨੇ ਸ਼ੇਰ ਤੇ ਮਨੁੱਖ ਦੀ ਗੱਲ ਸੁਣ ਕੁੱਤੇ ਵੱਲ ਵੇਖਿਆ। ਕੁੱਤੇ ਦੀ ਮਨੁੱਖ ਪ੍ਰਤੀ ਵਫ਼ਾਦਾਰੀ ਜਾਗ ਪਈ। ਕੁੱਤੇ ਨੇ ਲੂੰਬੜੀ ਨੂੰ ਸਹੀ ਇਨਸਾਫ਼ ਕਰਨ ਲਈ ਕਿਹਾ। ਚਲਾਕ ਲੂੰਬੜੀ ਨੇ ਸੋਚ-ਵਿਚਾਰ ਕੇ ਕਿਹਾ, 'ਮੈਂ ਕਿਵੇਂ ਮੰਨ ਲਵਾਂ ਕਿ ਸ਼ੇਰ ਪਿੰਜਰੇ ਵਿਚ ਬੰਦ ਹੋ ਸਕਦਾ ਹੈ। ਪਹਿਲਾਂ ਮੈਨੂੰ ਵਿਖਾਓ, ਸ਼ੇਰ ਕਿਥੇ ਤੇ ਕਿਵੇਂ ਬੰਦ ਸੀ।' ਸਾਰੇ ਗੁਫ਼ਾ ਕੋਲ ਗਏ। ਸ਼ੇਰ ਲੂੰਬੜੀ ਨੂੰ ਵਿਖਾਉਣ ਲਈ ਪਿੰਜਰੇ ਅੰਦਰ ਚਲਾ ਗਿਆ। ਚਲਾਕ ਲੂੰਬੜੀ ਨੇ ਤੁਰੰਤ ਕੁੰਡਾ ਲਾ ਦਿੱਤਾ। ਲੂੰਬੜੀ ਦੀ ਚਲਾਕੀ ਨੇ ਭਲੇ ਪੁਰਸ਼ ਦੀ ਜਾਨ ਬਚਾਈ। ਇਸ ਤਰ੍ਹਾਂ ਮਕਾਰ ਸ਼ੇਰ ਨੂੰ ਸਜ਼ਾ ਮਿਲ ਗਈ।

.-ਮੁਖ਼ਤਾਰ ਗਿੱਲ,
ਪਿੰਡ ਪ੍ਰੀਤ ਨਗਰ, ਡਾਕ: ਚੋਗਾਵਾਂ (ਅੰਮ੍ਰਿਤਸਰ)-143109. ਮੋਬਾ: 98140-82217


ਖ਼ਬਰ ਸ਼ੇਅਰ ਕਰੋ

ਸਿੱਖ ਜਰਨੈਲ-4: ਜੱਸਾ ਸਿੰਘ ਆਹਲੂਵਾਲੀਆ

ਜੱਸਾ ਸਿੰਘ ਆਹਲੂਵਾਲੀਆ (1718-1823) ਨੂੰ 1748 ਦੀ ਵਿਸਾਖੀ 'ਤੇ ਦਲ ਖ਼ਾਲਸਾ ਦਾ ਜਥੇਦਾਰ ਥਾਪਿਆ ਗਿਆ। ਆਪ ਨੇ ਗੁਰੂ ਕਿਰਪਾ ਸਦਕਾ ਪੰਥ ਦੀ ਐਸੀ ਅਗਵਾਈ ਕੀਤੀ ਕਿ ਘੱਲੂਘਾਰਿਆਂ ਵਿਚੋਂ ਕੱਢ ਕੇ ਪੰਥ ਨੂੰ ਰਾਜ ਕਰਨ ਦੇ ਕਾਬਲ ਬਣਾ ਦਿੱਤਾ। ਆਪ ਆਹਲੂਵਾਲੀਆ ਮਿਸਲ ਦੇ ਮੋਢੀ ਅਤੇ ਦਲ ...

ਪੂਰੀ ਖ਼ਬਰ »

ਆਜ਼ਾਦੀ ਦਿਵਸ 'ਤੇ ਵਿਸ਼ੇਸ਼ ਬਾਲ ਗੀਤ

ਕੱਲ੍ਹ ਨੂੰ ਸਵੇਰੇ ਤੁਸੀਂ ਵਰਦੀ 'ਚ ਆਉਣਾ, ਆਜ਼ਾਦੀ ਦਿਵਸ ਆਪਾਂ ਬੱਚਿਓ ਮਨਾਉਣਾ। ਆ ਕੇ ਗੀਤ ਆਜ਼ਾਦੀ ਵਾਲੇ ਆਪਾਂ ਨੇ ਗਾਉਣੇ, ਕਾਰਨਾਮੇ ਯੋਧਿਆਂ ਦੇ ਆਪਾਂ ਕਦੇ ਨੀਂ ਭੁਲਾਉਣੇ। ਆ ਕੇ ਸਕੂਲ ਨਾਲੇ ਆਪਾਂ ਤਿਰੰਗਾ ਲਹਿਰਾਉਣਾ, ਆਜ਼ਾਦੀ ਦਿਵਸ ਆਪਾਂ.........। ਸ਼ਹਾਦਤ ਹੈ ...

ਪੂਰੀ ਖ਼ਬਰ »

ਬਾਲ ਨਾਵਲ-22:ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਹਰੀਸ਼ ਨੇ ਗੋਲੀਆਂ ਅਤੇ ਟਾਫੀਆਂ ਦੇ ਦੋਵੇਂ ਪੈਕੇਟ, ਜਿਹੜੇ ਲਿਫਾਫੇ ਵਿਚ ਸਨ, ਵੀਰ ਜੀ ਨੂੰ ਦੇ ਦਿੱਤੇ। ਗੋਲੀਆਂ-ਟਾਫੀਆਂ ਲੈ ਕੇ ਸਿਧਾਰਥ ਆਪਣੇ ਦਫਤਰ ਵੱਲ ਚਲਾ ਗਿਆ ਅਤੇ ਹਰੀਸ਼ ਆਪਣੀ ਕਲਾਸ ਵੱਲ ਤੁਰ ਪਿਆ। ਪਹਿਲਾਂ ਇਕ ...

ਪੂਰੀ ਖ਼ਬਰ »

ਬੁਝਾਰਤਾਂ

1. ਚਾਲੀ ਚੋਰ ਇਕ ਸਿਪਾਹੀ, ਸਾਰਿਆਂ ਦੇ ਇਕ-ਇਕ ਟਿਕਾਈ। 2. ਅੱਧ ਅਸਮਾਨ ਮਹਿਲ ਬਣਾਇਆ, ਹੇਠਾਂ ਵੱਲ ਨੂੰ ਬੂਹਾ ਲਾਇਆ। 3. ਨਿੱਕੀ ਜਿਹੀ ਲੱਕੜੀ ਵਾਸੇ ਦੀ, ਘਰ ਭੀੜਾ ਬਰੂ ਤਮਾਸੇ ਦੀ। 4. ਪਹਾੜੋਂ ਆਇਆ ਬਾਬਾ ਲਸ਼ਕਰੀ, ਜਾਂਦਾ-ਜਾਂਦਾ ਕਰ ਗਿਆ ਮਸ਼ਕਰੀ। 5. ਨਿੱਕੀ ਜਿਹੀ ਕੁੜੀ, ...

ਪੂਰੀ ਖ਼ਬਰ »

ਬਾਲ ਸਾਹਿਤ

ਮੈਂ ਮੰਮੀ ਦਾ ਰਾਜ ਕੁਮਾਰ (ਬਾਲ ਕਵਿਤਾਵਾਂ) ਲੇਖਕ : ਡਾ: ਸਾਧੂ ਰਾਮ ਲੰਗੇਆਣਾ ਪ੍ਰਕਾਸ਼ਕ : ਸਾਹਿਬਦੀਪ ਪ੍ਰਕਾਸ਼ਨ, ਭੀਖੀ (ਮਾਨਸਾ)। ਮੁੱਲ : 50 ਰੁਪਏ, ਪੰਨੇ : 28 ਸੰਪਰਕ : 94173-89370 ਹਥਲੀ ਪੁਸਤਕ 'ਮੈਂ ਮੰਮੀ ਦਾ ਰਾਜ ਕੁਮਾਰ' ਡਾ: ਸਾਧੂ ਰਾਮ ਲੰਗੇਆਣਾ ਵੱਲੋਂ ਲਿਖਿਆ ਤਾਜ਼ਾ ਬਾਲ ...

ਪੂਰੀ ਖ਼ਬਰ »

ਬਾਲ ਕਵਿਤਾ: ਸਮਾਂ

ਸਮਾਂ ਬੜਾ ਬਲਵਾਨ ਬੱਚਿਓ, ਤੁਰਨਾ ਸਮੇਂ ਦੇ ਨਾਲ ਬੱਚਿਓ। ਸਮੇਂ ਦਾ ਪਹੀਆ ਕਦੇ ਨਾ ਰੁਕਦਾ, ਚਲਦਾ ਇਹ ਲਗਾਤਾਰ ਬੱਚਿਓ। ਹਰ ਕੰਮ ਜੋ ਕਰਦੇ ਸਮੇਂ 'ਤੇ, ਹੁੰਦੇ ਨਹੀਂ ਉਹ ਕਦੇ ਪ੍ਰੇਸ਼ਾਨ ਬੱਚਿਓ। ਬਣ ਕੇ ਰਹਿੰਦੇ ਜੋ ਸਮੇਂ ਲਈ ਇਮਾਨਦਾਰ, ਸਮਾਂ ਬਣਦਾ ਨਹੀਂ ਉਨ੍ਹਾਂ ਲਈ ...

ਪੂਰੀ ਖ਼ਬਰ »

ਅਨਮੋਲ ਬਚਨ

* ਜੋ ਕਿਸਮਤ 'ਚ ਹੈ, ਉਹ ਭੱਜ ਕੇ ਆਵੇਗਾ, ਜੋ ਕਿਸਮਤ 'ਚ ਨਹੀਂ ਹੈ, ਉਹ ਆ ਕੇ ਵੀ ਭੱਜ ਜਾਵੇਗਾ। * ਜਿਸ ਤਰ੍ਹਾਂ ਦਾ ਦੇਵੋਗੇ, ਉਸ ਤਰ੍ਹਾਂ ਦਾ ਪਾਓਗੇ, ਫਿਰ ਚਾਹੇ ਇੱਜ਼ਤ ਹੋਵੇ ਜਾਂ ਧੋਖਾ। * ਜਦੋਂ ਕੋਈ ਵਾਰ-ਵਾਰ ਕਿੱਲ ਬਣ ਕੇ ਚੁੱਭੇ ਤਾਂ ਇਕ ਵਾਰ ਹਥੌੜਾ ਬਣ ਕੇ ਠੋਕ ਦੇਣਾ ਹੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX