ਤਾਜਾ ਖ਼ਬਰਾਂ


ਗ੍ਰਿਫ਼ਤਾਰ ਫ਼ੈਕਟਰੀ ਮਾਲਕ ਦੇ ਸਮਰਥਕ ਫੋਟੋਗ੍ਰਾਫਰਾਂ ਨਾਲ ਉਲਝੇ
. . .  1 day ago
ਲੁਧਿਆਣਾ, 22 ਨਵੰਬਰ (ਪਰਮਿੰਦਰ ਅਹੂਜਾ)- ਪੁਲਿਸ ਵੱਲੋਂ ਲੁਧਿਆਣਾ ਹਾਦਸੇ ਦੇ ਫ਼ੈਕਟਰੀ ਮਾਲਕ ਇੰਦਰਜੀਤ ਸਿੰਘ ਗੋਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦ ਪੁਲਿਸ ਗੋਲਾ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੀ ਤਾਂ ਉਸ ਦੇ ਸਮਰਥਕ ਫੋਟੋਗ੍ਰਾਫਰਾਂ...
ਪ੍ਰਧਾਨ ਮੰਤਰੀ ਕੱਲ੍ਹ ਸਾਈਬਰ ਸੰਮੇਲਨ ਨੂੰ ਕਰਨਗੇ ਸੰਬੋਧਨ
. . .  1 day ago
ਨਵੀਂ ਦਿੱਲੀ, 22 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ 10 ਵਜੇ ਇੱਥੇ ਸਾਈਬਰ ਸੰਮੇਲਨ ਨੂੰ ਸੰਬੋਧਨ...
ਕੰਧ ਡਿੱਗਣ ਨਾਲ 10 ਸਾਲਾ ਬੱਚੇ ਦੀ ਮੌਤ
. . .  1 day ago
ਹੰਡਿਆਇਆ, 22 ਨਵੰਬਰ (ਗੁਰਜੀਤ ਸਿੰਘ ਖੁੱਡੀ)- ਧਰਮਸਾਲਾ ਦੀ ਕੰਧ ਡਿੱਗਣ ਕਾਰਨ 10 ਸਾਲਾ ਬੱਚੇ ਦੀ ਮੌਤ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਵਾਰਡ ਨੰ. 8 ਦੇ ਕਾਲਾ ਸਿੰਘ ਦਾ 10 ਸਾਲਾ ਪੁੱਤਰ ਜਸ਼ਨਦੀਪ ਸਿੰਘ ਸ਼ਾਮ ਨੂੰ ਖੇਡ...
ਬਿਹਾਰ ਦੇ 300 ਕਾਲਜ ਹੋਏ ਵਾਈਫਾਈ- ਸੁਸ਼ੀਲ ਮੋਦੀ
. . .  1 day ago
ਪਟਨਾ, 22 ਨਵੰਬਰ- ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਦੱਸਿਆ ਕਿ ਸੂਬੇ ਦੇ 300 ਕਾਲਜ ਵਾਈਫਾਈ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕਾਲਜ 'ਵਾਈਫਾਈ ਕੈਂਪਸ' ਸਕੀਮ...
ਪਦਮਾਵਤੀ ਨੂੰ ਸਕੂਲੀ ਸਿਲੇਬਸ 'ਚ ਪੜਾਇਆ ਜਾਵੇਗਾ- ਸ਼ਿਵਰਾਜ ਚੌਹਾਨ
. . .  1 day ago
ਭੋਪਾਲ, 22 ਨਵੰਬਰ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਅਗਲੇ ਸਾਲ ਤੋਂ ਮਹਾਰਾਣੀ ਪਦਮਾਵਤੀ ਨੂੰ ਸਕੂਲੀ ਸਿਲੇਬਸ 'ਚ ਪੜਾਇਆ ਜਾਵੇਗਾ ਤਾਂ ਕੇ ਬੱਚੇ ਉਨ੍ਹਾਂ (ਪਦਮਾਵਤੀ) ਦੀ...
ਕਰਨਾਟਕ ਵਿਧਾਨ ਸਭਾ ਵੱਲੋਂ ਅੰਧ-ਵਿਸ਼ਵਾਸ ਵਿਰੁੱਧ ਬਿੱਲ ਪਾਸ
. . .  1 day ago
ਪ੍ਰਦੂਮਣ ਹੱਤਿਆ ਮਾਮਲਾ : ਬੱਸ ਕੰਡਕਟਰ ਅਸ਼ੋਕ ਜੇਲ੍ਹ 'ਚੋਂ ਰਿਹਾਅ
. . .  1 day ago
ਗੁਰੂਗ੍ਰਾਮ, 22 ਨਵੰਬਰ- ਪ੍ਰਦੂਮਣ ਹੱਤਿਆ ਮਾਮਲੇ 'ਚ ਗ੍ਰਿਫ਼ਤਾਰ ਬੱਸ ਕੰਡਕਟਰ ਅਸ਼ੋਕ ਨੂੰ ਗੁਰੂਗ੍ਰਾਮ ਦੀ ਭੋਂਦਸੀ ਜੇਲ੍ਹ 'ਚੋਂ ਰਿਹਾਅ...
ਸੁਰੱਖਿਆ ਮਾਮਲੇ 'ਚ ਰਾਹੁਲ ਵਿਰੁੱਧ ਦਾਖਲ ਪਟੀਸ਼ਨ ਰੱਦ
. . .  1 day ago
ਨਵੀਂ ਦਿੱਲੀ, 22 ਨਵੰਬਰ- ਸੁਰੱਖਿਆ 'ਚ ਅਣਗਹਿਲੀ ਮਾਮਲੇ ਨੂੰ ਲੈ ਕੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਦਾਖਲ ਪਟੀਸ਼ਨ ਦਿੱਲੀ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ। ਰਾਹੁਲ 'ਤੇ ਐੱਸ.ਪੀ.ਜੀ. ਐਕਟ ਦੀ ਉਲੰਘਣ ਦੇ ਸੰਬੰਧ 'ਚ ਮਾਮਲਾ ਦਰਜ...
ਲੁਧਿਆਣਾ ਫ਼ੈਕਟਰੀ ਹਾਦਸਾ : ਮਾਲਕ ਇੰਦਰਜੀਤ ਸਿੰਘ ਗੋਲਾ ਗ੍ਰਿਫ਼ਤਾਰ
. . .  1 day ago
27 ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਜਾਣਗੇ ਰੂਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਬਾਲ ਸੰਸਾਰ

ਬਾਲ ਕਹਾਣੀ: ਲੂੰਬੜੀ ਦੀ ਚਲਾਕੀ

ਬੜਾ ਸੰਘਣਾ ਜੰਗਲ ਸੀ। ਜੰਗਲ ਵਿਚੋਂ ਲੰਘਦਾ ਇਕ ਭਲਾ ਪੁਰਸ਼ ਆਪਣੇ ਪਿੰਡ ਜਾ ਰਿਹਾ ਸੀ। ਰਾਹ ਵਿਚ ਅਚਾਨਕ ਉਸ ਨੂੰ ਗੁਫ਼ਾ ਦੇ ਬਾਹਰ ਪਿੰਜਰੇ ਵਿਚ ਬੰਦ ਸ਼ੇਰ ਵਿਖਾਈ ਦਿੱਤਾ। ਸ਼ੇਰ ਨੇ ਉਸ ਰਾਹੀ ਨੂੰ ਬੇਨਤੀ ਕੀਤੀ, 'ਸ੍ਰੀਮਾਨ, ਮੈਨੂੰ ਪਿੰਜਰੇ ਵਿਚੋਂ ਬਾਹਰ ਕੱਢਣ ਦੀ ...

ਪੂਰੀ ਖ਼ਬਰ »

ਸਿੱਖ ਜਰਨੈਲ-4: ਜੱਸਾ ਸਿੰਘ ਆਹਲੂਵਾਲੀਆ

ਜੱਸਾ ਸਿੰਘ ਆਹਲੂਵਾਲੀਆ (1718-1823) ਨੂੰ 1748 ਦੀ ਵਿਸਾਖੀ 'ਤੇ ਦਲ ਖ਼ਾਲਸਾ ਦਾ ਜਥੇਦਾਰ ਥਾਪਿਆ ਗਿਆ। ਆਪ ਨੇ ਗੁਰੂ ਕਿਰਪਾ ਸਦਕਾ ਪੰਥ ਦੀ ਐਸੀ ਅਗਵਾਈ ਕੀਤੀ ਕਿ ਘੱਲੂਘਾਰਿਆਂ ਵਿਚੋਂ ਕੱਢ ਕੇ ਪੰਥ ਨੂੰ ਰਾਜ ਕਰਨ ਦੇ ਕਾਬਲ ਬਣਾ ਦਿੱਤਾ। ਆਪ ਆਹਲੂਵਾਲੀਆ ਮਿਸਲ ਦੇ ਮੋਢੀ ਅਤੇ ਦਲ ...

ਪੂਰੀ ਖ਼ਬਰ »

ਆਜ਼ਾਦੀ ਦਿਵਸ 'ਤੇ ਵਿਸ਼ੇਸ਼ ਬਾਲ ਗੀਤ

ਕੱਲ੍ਹ ਨੂੰ ਸਵੇਰੇ ਤੁਸੀਂ ਵਰਦੀ 'ਚ ਆਉਣਾ, ਆਜ਼ਾਦੀ ਦਿਵਸ ਆਪਾਂ ਬੱਚਿਓ ਮਨਾਉਣਾ। ਆ ਕੇ ਗੀਤ ਆਜ਼ਾਦੀ ਵਾਲੇ ਆਪਾਂ ਨੇ ਗਾਉਣੇ, ਕਾਰਨਾਮੇ ਯੋਧਿਆਂ ਦੇ ਆਪਾਂ ਕਦੇ ਨੀਂ ਭੁਲਾਉਣੇ। ਆ ਕੇ ਸਕੂਲ ਨਾਲੇ ਆਪਾਂ ਤਿਰੰਗਾ ਲਹਿਰਾਉਣਾ, ਆਜ਼ਾਦੀ ਦਿਵਸ ਆਪਾਂ.........। ਸ਼ਹਾਦਤ ਹੈ ...

ਪੂਰੀ ਖ਼ਬਰ »

ਬਾਲ ਨਾਵਲ-22:ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹਰੀਸ਼ ਨੇ ਗੋਲੀਆਂ ਅਤੇ ਟਾਫੀਆਂ ਦੇ ਦੋਵੇਂ ਪੈਕੇਟ, ਜਿਹੜੇ ਲਿਫਾਫੇ ਵਿਚ ਸਨ, ਵੀਰ ਜੀ ਨੂੰ ਦੇ ਦਿੱਤੇ।
ਗੋਲੀਆਂ-ਟਾਫੀਆਂ ਲੈ ਕੇ ਸਿਧਾਰਥ ਆਪਣੇ ਦਫਤਰ ਵੱਲ ਚਲਾ ਗਿਆ ਅਤੇ ਹਰੀਸ਼ ਆਪਣੀ ਕਲਾਸ ਵੱਲ ਤੁਰ ਪਿਆ।
ਪਹਿਲਾਂ ਇਕ ਘੰਟਾ ਵੀਰਾ ਜੀ ਕਲਾਸ ਲੈਂਦੇ ਸਨ ਅਤੇ ਉਸ ਤੋਂ ਬਾਅਦ ਵੀਰ ਜੀ ਪੜ੍ਹਾਉਂਦੇ ਸਨ।
ਕਲਾਸ ਖਤਮ ਹੋਣ 'ਤੇ ਸਿਧਾਰਥ ਨੇ ਹਰੀਸ਼ ਨੂੰ ਦਫਤਰ ਆਉਣ ਲਈ ਕਿਹਾ। ਹਰੀਸ਼ ਆਪਣੇ ਵੀਰ ਜੀ ਦੇ ਪਿੱਛੇ-ਪਿੱਛੇ ਉਨ੍ਹਾਂ ਦੇ ਦਫਤਰ ਪਹੁੰਚ ਗਿਆ।
ਦਫਤਰ ਪਹੁੰਚ ਕੇ ਸਿਧਾਰਥ ਨੇ ਕਿਹਾ, 'ਹਰੀਸ਼, ਇਹ ਦੱਸ ਕਿ ਤੂੰ ਇਕ ਵੱਡੇ ਪੈਕੇਟ ਗੋਲੀਆਂ ਜਾਂ ਟਾਫੀਆਂ ਦੇ ਕਿੰਨੇ ਛੋਟੇ ਪੈਕੇਟ ਬਣਾਉਂਦਾ ਹੈਂ?'
'ਜੀ ਪੰਜਾਹ-ਪੰਜਾਹ। ਇਕ ਵੱਡੇ ਪੈਕੇਟ ਵਿਚ ਗੋਲੀਆਂ ਦੋ ਸੌ ਹੁੰਦੀਆਂ ਹਨ, ਇਸ ਕਰਕੇ ਮੈਂ ਛੋਟੇ ਪੈਕੇਟ ਵਿਚ ਚਾਰ ਗੋਲੀਆਂ ਪਾਉਂਦਾ ਹਾਂ ਅਤੇ ਟਾਫੀਆਂ ਵੱਡੇ ਪੈਕੇਟ ਵਿਚ ਇਕ ਸੌ ਹੁੰਦੀਆਂ ਹਨ, ਇਸ ਕਰਕੇ ਛੋਟੇ ਪੈਕੇਟ ਵਿਚ ਦੋ-ਦੋ ਟਾਫੀਆਂ ਪਾਉਂਦਾ ਹਾਂ।' ਹਰੀਸ਼ ਨੇ ਪੂਰੇ ਵਿਸਥਾਰ ਨਾਲ ਵੀਰ ਜੀ ਨੂੰ ਦੱਸਿਆ।
ਸਿਧਾਰਥ ਨੇ ਜੇਬ 'ਚੋਂ ਇਕ ਸੌ ਰੁਪਏ ਦਾ ਨੋਟ ਕੱਢ ਕੇ ਹਰੀਸ਼ ਦੀ ਜੇਬ ਵਿਚ ਪਾ ਦਿੱਤਾ, 'ਇਹ ਤੇਰੇ ਗੋਲੀਆਂ-ਟਾਫੀਆਂ ਦੇ ਪੈਸੇ।'
'ਪਰ ਵੱਡੇ ਪੈਕੇਟ ਤਾਂ ਸਸਤੇ ਆਏ ਹਨ। ਮੈਂ ਐਨੇ ਜ਼ਿਆਦਾ ਪੈਸੇ ਨਹੀਂ ਲੈ ਸਕਦਾ ਤੁਹਾਡੇ ਕੋਲੋਂ।' ਹਰੀਸ਼ ਨੇ ਜੇਬ ਵਿਚੋਂ ਨੋਟ ਕੱਢ ਕੇ ਵੀਰ ਜੀ ਨੂੰ ਵਾਪਸ ਕਰਦਿਆਂ ਕਿਹਾ।
ਸਿਧਾਰਥ ਨੇ ਉਸ ਕੋਲੋਂ ਨੋਟ ਫੜ ਕੇ ਦੁਬਾਰਾ ਉਸ ਦੀ ਜੇਬ ਵਿਚ ਪਾਉਂਦਿਆਂ ਕਿਹਾ, 'ਬਸ, ਹੁਣ ਜੇਬ ਵਿਚੋਂ ਨਾ ਕੱਢੀਂ, ਵੱਡਿਆਂ ਦੇ ਆਖੇ ਲੱਗੀਦੈ।'
ਹਰੀਸ਼ ਦੁਚਿੱਤੀ ਵਿਚ ਪੈ ਗਿਆ।
'ਹੱਛਾ ਹਰੀਸ਼, ਕੱਲ੍ਹ ਤੂੰ ਮੈਨੂੰ ਠੀਕ 4 ਵਜੇ ਉਸੇ ਮੋੜ 'ਤੇ ਮਿਲੀਂ, ਜਿਥੇ ਮੈਂ ਤੈਨੂੰ ਉਸ ਦਿਨ ਸਕੂਟਰ ਤੋਂ ਉਤਾਰਿਆ ਸੀ। ਹਾਂ, ਇਕ ਗੱਲ ਹੋਰ, ਤੂੰ ਕੱਲ੍ਹ ਪੈਦਲ ਹੀ ਉਥੋਂ ਤੱਕ ਆ ਜਾਈਂ, ਅੱਗੋਂ ਮੈਂ ਤੈਨੂੰ ਆਪੇ ਸਕੂਲ ਲੈ ਆਵਾਂਗਾ।'
'ਠੀਕ ਹੈ ਵੀਰ ਜੀ, ਮੈਂ ਆ ਤਾਂ ਜਾਵਾਂਗਾ ਪਰ ਸਕੂਲੋਂ ਵਾਪਸ ਫਿਰ ਤੁਰ ਕੇ ਜਾਵਾਂਗਾ?' ਹਰੀਸ਼ ਨੇ ਝਕਦਿਆਂ-ਝਕਦਿਆਂ ਕਿਹਾ।
'ਵਾਪਸ ਵੀ ਤੈਨੂੰ ਭੇਜ ਦਿਆਂਗਾ, ਤੂੰ ਫਿਕਰ ਕਿਉਂ ਕਰਦੈਂ?' ਸਿਧਾਰਥ ਨੇ ਬੜੇ ਪਿਆਰ ਨਾਲ ਉਸ ਦੇ ਸਿਰ 'ਤੇ ਹੱਥ ਫੇਰਦਿਆਂ ਕਿਹਾ।
'ਠੀਕ ਹੈ ਜੀ, ਮੈਂ ਕੱਲ੍ਹ 4 ਵਜੇ ਉਸੇ ਬਾਜ਼ਾਰ ਦੇ ਮੋੜ 'ਤੇ ਆ ਜਾਵਾਂਗਾ', ਇਹ ਕਹਿ ਕੇ ਉਸ ਨੇ ਘਰ ਜਾਣ ਦੀ ਇਜਾਜ਼ਤ ਲਈ।
ਵੀਰ ਜੀ ਕੋਲੋਂ ਇਜਾਜ਼ਤ ਲੈ ਕੇ ਉਹ ਤੇਜ਼-ਤੇਜ਼ ਤੁਰਦਾ ਹੋਇਆ ਆਪਣੇ ਸਾਈਕਲ ਵੱਲ ਵਧਿਆ। ਸਾਈਕਲ ਲੈ ਕੇ ਉਹ ਫੁੱਲ ਸਪੀਡ 'ਤੇ ਉਸ ਨੂੰ ਚਲਾਉਂਦਾ ਹੋਇਆ ਘਰ ਵੱਲ ਤੁਰ ਪਿਆ। ਉਸ ਨੂੰ ਡਰ ਸੀ ਕਿ ਜੇ ਉਹ ਪੰਜ ਮਿੰਟ ਵੀ ਲੇਟ ਹੋ ਗਿਆ ਤਾਂ ਦੁਕਾਨਦਾਰ ਨੇ ਅੱਧੇ ਘੰਟੇ ਦਾ ਕਿਰਾਇਆ ਵਾਧੂ ਲੈ ਲੈਣੈ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664


ਖ਼ਬਰ ਸ਼ੇਅਰ ਕਰੋ

ਬੁਝਾਰਤਾਂ

1. ਚਾਲੀ ਚੋਰ ਇਕ ਸਿਪਾਹੀ, ਸਾਰਿਆਂ ਦੇ ਇਕ-ਇਕ ਟਿਕਾਈ। 2. ਅੱਧ ਅਸਮਾਨ ਮਹਿਲ ਬਣਾਇਆ, ਹੇਠਾਂ ਵੱਲ ਨੂੰ ਬੂਹਾ ਲਾਇਆ। 3. ਨਿੱਕੀ ਜਿਹੀ ਲੱਕੜੀ ਵਾਸੇ ਦੀ, ਘਰ ਭੀੜਾ ਬਰੂ ਤਮਾਸੇ ਦੀ। 4. ਪਹਾੜੋਂ ਆਇਆ ਬਾਬਾ ਲਸ਼ਕਰੀ, ਜਾਂਦਾ-ਜਾਂਦਾ ਕਰ ਗਿਆ ਮਸ਼ਕਰੀ। 5. ਨਿੱਕੀ ਜਿਹੀ ਕੁੜੀ, ...

ਪੂਰੀ ਖ਼ਬਰ »

ਬਾਲ ਸਾਹਿਤ

ਮੈਂ ਮੰਮੀ ਦਾ ਰਾਜ ਕੁਮਾਰ (ਬਾਲ ਕਵਿਤਾਵਾਂ) ਲੇਖਕ : ਡਾ: ਸਾਧੂ ਰਾਮ ਲੰਗੇਆਣਾ ਪ੍ਰਕਾਸ਼ਕ : ਸਾਹਿਬਦੀਪ ਪ੍ਰਕਾਸ਼ਨ, ਭੀਖੀ (ਮਾਨਸਾ)। ਮੁੱਲ : 50 ਰੁਪਏ, ਪੰਨੇ : 28 ਸੰਪਰਕ : 94173-89370 ਹਥਲੀ ਪੁਸਤਕ 'ਮੈਂ ਮੰਮੀ ਦਾ ਰਾਜ ਕੁਮਾਰ' ਡਾ: ਸਾਧੂ ਰਾਮ ਲੰਗੇਆਣਾ ਵੱਲੋਂ ਲਿਖਿਆ ਤਾਜ਼ਾ ਬਾਲ ...

ਪੂਰੀ ਖ਼ਬਰ »

ਬਾਲ ਕਵਿਤਾ: ਸਮਾਂ

ਸਮਾਂ ਬੜਾ ਬਲਵਾਨ ਬੱਚਿਓ, ਤੁਰਨਾ ਸਮੇਂ ਦੇ ਨਾਲ ਬੱਚਿਓ। ਸਮੇਂ ਦਾ ਪਹੀਆ ਕਦੇ ਨਾ ਰੁਕਦਾ, ਚਲਦਾ ਇਹ ਲਗਾਤਾਰ ਬੱਚਿਓ। ਹਰ ਕੰਮ ਜੋ ਕਰਦੇ ਸਮੇਂ 'ਤੇ, ਹੁੰਦੇ ਨਹੀਂ ਉਹ ਕਦੇ ਪ੍ਰੇਸ਼ਾਨ ਬੱਚਿਓ। ਬਣ ਕੇ ਰਹਿੰਦੇ ਜੋ ਸਮੇਂ ਲਈ ਇਮਾਨਦਾਰ, ਸਮਾਂ ਬਣਦਾ ਨਹੀਂ ਉਨ੍ਹਾਂ ਲਈ ...

ਪੂਰੀ ਖ਼ਬਰ »

ਅਨਮੋਲ ਬਚਨ

* ਜੋ ਕਿਸਮਤ 'ਚ ਹੈ, ਉਹ ਭੱਜ ਕੇ ਆਵੇਗਾ, ਜੋ ਕਿਸਮਤ 'ਚ ਨਹੀਂ ਹੈ, ਉਹ ਆ ਕੇ ਵੀ ਭੱਜ ਜਾਵੇਗਾ। * ਜਿਸ ਤਰ੍ਹਾਂ ਦਾ ਦੇਵੋਗੇ, ਉਸ ਤਰ੍ਹਾਂ ਦਾ ਪਾਓਗੇ, ਫਿਰ ਚਾਹੇ ਇੱਜ਼ਤ ਹੋਵੇ ਜਾਂ ਧੋਖਾ। * ਜਦੋਂ ਕੋਈ ਵਾਰ-ਵਾਰ ਕਿੱਲ ਬਣ ਕੇ ਚੁੱਭੇ ਤਾਂ ਇਕ ਵਾਰ ਹਥੌੜਾ ਬਣ ਕੇ ਠੋਕ ਦੇਣਾ ਹੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX