ਤਾਜਾ ਖ਼ਬਰਾਂ


ਹੰਦਵਾੜਾ ਮੁੱਠਭੇੜ ਦੌਰਾਨ ਇਕ ਨਾਗਰਿਕ ਵੀ ਮਾਰਿਆ ਗਿਆ
. . .  19 minutes ago
ਸ੍ਰੀਨਗਰ, 11 ਦਸੰਬਰ - ਹੰਦਵਾੜਾ 'ਚ ਸੁਰੱਖਿਆ ਬਲਾਂ ਨਾਲ ਮੁੱਠਭੇੜ ਵਿਚ ਤਿੰਨ ਅੱਤਵਾਦੀ ਢੇਰ ਹੋਏ ਹਨ, ਇਸ ਦੌਰਾਨ ਇਕ ਨਾਗਰਿਕ ਦੀ ਵੀ ਮੌਤ ਹੋ ਗਈ...
ਟਰੈਕਟਰ ਤੇ ਟਰੱਕ ਵਿਚਾਲੇ ਟੱਕਰ, 10 ਮੌਤਾਂ
. . .  17 minutes ago
ਮਿਰਜ਼ਾਪੁਰ, 11 ਦਸੰਬਰ - ਉਤਰ ਪ੍ਰਦੇਸ਼ ਦੇ ਮਿਰਜ਼ਾਪੁਰ 'ਚ ਟਰੱਕ ਤੇ ਟਰੈਕਟਰ ਵਿਚਾਲੇ ਹੋਈ ਟੱਕਰ ਵਿਚ 10 ਲੋਕਾਂ ਦੀ ਮੌਤ ਹੋ ਗਈ...
ਮੁੱਠਭੇੜ 'ਚ ਤਿੰਨ ਅੱਤਵਾਦੀ ਢੇਰ
. . .  53 minutes ago
ਸ੍ਰੀਨਗਰ, 11 ਦਸੰਬਰ - ਅੱਜ ਸਵੇਰੇ ਕੁਪਵਾੜਾ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਮੁੱਠਭੇੜ ਵਿਚ ਤਿੰਨ ਅੱਤਵਾਦੀ ਢੇਰ ਹੋ ਗਏ ਹਨ। ਹੰਦਵਾੜਾ ਦੇ ਅਨਸੂ 'ਚ ਜੰਮੂ ਕਸ਼ਮੀਰ ਪੁਲਿਸ ਤੇ ਅਰਧ ਸੈਨਿਕ ਬਲਾਂ ਵਲੋਂ ਸਾਂਝੀ ਤਲਾਸ਼ ਮੁਹਿੰਮ ਚਲਾਈ ਗਈ ਸੀ। ਕੜਕਵੀਂ ਠੰਢ ਤੇ ਮੀਂਹ ਵਾਲੇ...
ਦਲੀਪ ਕੁਮਾਰ 95 ਸਾਲਾਂ ਦੇ ਹੋਏ
. . .  about 1 hour ago
ਮੁੰਬਈ, 11 ਦਸੰਬਰ - ਭਾਰਤੀ ਫ਼ਿਲਮ ਉਦਯੋਗ ਦੇ ਮਹਾਨ ਤੇ ਬਜ਼ੁਰਗ ਅਦਾਕਾਰ ਦਲੀਪ ਕੁਮਾਰ ਅੱਜ 95 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੇ ਕਿਹਾ ਹੈ ਕਿ ਪਰਿਵਾਰਕ ਮੈਂਬਰਾਂ ਤੇ ਨੇੜਲੇ ਦੋਸਤਾਂ ਨਾਲ ਉਨ੍ਹਾਂ ਦਾ ਜਨਮ ਦਿਨ ਮਨਾਇਆ ਜਾਵੇਗਾ...
ਜ਼ਾਇਰਾ ਛੇੜਛਾੜ ਮਾਮਲਾ : ਮੁੰਬਈ ਪੁਲਿਸ ਨੇ ਛੇੜਛਾੜ ਕਰਨ ਵਾਲੇ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਜੰਮੂ-ਕਸ਼ਮੀਰ : ਬੱਸ ਹਾਦਸੇ 'ਚ 4 ਮੌਤਾਂ, 25 ਜ਼ਖ਼ਮੀ
. . .  1 day ago
ਉਧਮਪੁਰ, 10 ਦਸੰਬਰ- ਜੰਮੂ-ਕਸ਼ਮੀਰ ਦੇ ਉਧਮਪੁਰ 'ਚ ਇੱਕ ਬੱਸ ਖੱਡ 'ਚ ਡਿਗ ਗਈ। ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋਈ...
ਪ੍ਰਧਾਨ ਮੰਤਰੀ 12 ਨੂੰ ਅਹਿਮਦਾਬਾਦ 'ਚ ਕਰ ਸਕਦੇ ਹਨ ਰੋਡ ਸ਼ੋਅ
. . .  1 day ago
ਬਾਦਲ ਨਿਗਮ ਚੋਣਾ 'ਚ ਨਹੀਂ ਕਰਨਗੇ ਪ੍ਰਚਾਰ
. . .  1 day ago
ਲੁਧਿਆਣਾ, 10 ਦਸੰਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਆਉਣ ਵਾਲੇ ਨਿਗਮ ਚੋਣਾ ਲਈ ਪ੍ਰਚਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਸਰਕਾਰ...
ਜਿਨਸੀ ਸ਼ੋਸ਼ਣ ਬਾਰੇ ਕੋਈ ਬਿਆਨ ਨਹੀਂ ਦਿੱਤਾ- ਰਿੱਚਾ ਚੱਢਾ
. . .  1 day ago
ਆਈ.ਸੀ.ਏ.ਐਨ. ਨੂੰ ਮਿਲਿਆ 2017 ਸਾਂਤੀ ਨੋਬਲ ਪੁਰਸਕਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਅਜੀਤ ਮੈਗਜ਼ੀਨ

ਨੱਥ ਹਿੰਦੁਸਤਾਨੀ ਔਰਤਾਂ ਦਾ ਮਨਪਸੰਦ ਗਹਿਣਾ ਕਿਵੇਂ ਬਣੀ?

ਨੱਥ ਨੱਕ ਦਾ ਜ਼ੇਵਰ ਹੈ, ਜਿਹੜਾ ਅੱਜਕਲ੍ਹ ਆਮ ਹੀ ਔਰਤਾਂ ਸ਼ਾਦੀ-ਵਿਆਹ 'ਤੇ ਪਾਉਂਦੀਆਂ ਹਨ। ਇਸ ਜ਼ੇਵਰ ਦੀ ਲੰਮੀ ਕਹਾਣੀ ਹੈ। ਇਸ ਜ਼ੇਵਰ ਦਾ ਭਾਰਤੀ ਉਪ-ਮਹਾਂਦੀਪ ਨਾਲ ਕੋਈ ਤਾਲੁਕ ਨਹੀਂ ਹੈ। ਨੱਥ ਬਾਰੇ ਈਸਟ ਇੰਡੀਆ ਕੰਪਨੀ ਦੇ ਇਕ ਅਫਸਰ ਤੇ ਆਲਮ ਲੈਫ: ਐਡਵਰਡ ਮੋਰ ਨੇ 1790 ਈ: ਵਿਚ ਦੱਸਿਆ ਸੀ, 'ਹਿੰਦੂਆਂ ਦੀਆਂ ਜ਼ਨਾਨੀਆਂ ਵਿਚ ਇਹ ਗੱਲ ਸਾਂਝੀ ਹੈ ਕਿ ਉਹ ਨੱਕ ਵਿਚ ਕੜ੍ਹਾ, ਛੱਲਾ ਜਾਂ ਕੋਈ ਹੋਰ ਜ਼ੇਵਰ ਪਾਉਂਦੀਆਂ ਹਨ ਜਿਸ ਨੂੰ ਹਿੰਦੂਆਂ ਦੀ ਬੋਲੀ ਵਿਚ ਨੱਥ ਆਖਦੇ ਹਨ। ਇਸ ਨੱਥ 'ਤੇ ਕਾਫੀ ਢੇਰ ਸਾਰਾ ਪੈਸਾ ਖਰਚਿਆ ਜਾਂਦਾ ਹੈ ਤੇ ਨਾਲ ਹੀ ਆਪਣੇ ਰੋਅਬ ਤੇ ਚੌਧਰ ਵਾਸਤੇ ਇਸ ਦੇ ਡਿਜ਼ਾਈਨ 'ਤੇ ਬਹੁਤ ਧਿਆਨ ਦਿੱਤਾ ਜਾਂਦਾ ਹੈ।'
ਬੜੀ ਹੈਰਾਨੀ ਦੀ ਗੱਲ ਹੈ ਕਿ ਨੱਕ ਦੀ ਨੱਥ ਜਿਸ ਨੂੰ ਅੱਜ ਸੁਹਾਗ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ, ਜਿਹੜੀ ਵਹੁਟੀਆਂ ਦੇ ਗਹਿਣਿਆਂ ਦਾ ਹਿੱਸਾ ਬਣ ਗਈ ਹੈ, ਇਸਦਾ ਮੁੱਢ ਵਿਦੇਸ਼ੀ ਹੈ। ਸੰਸਕ੍ਰਿਤ ਦੇ ਕਲਾਸੀਕਲ ਅਦਬ 'ਚ ਇਸ ਗਹਿਣੇ ਦੀ ਕੋਈ ਗੱਲ ਨਹੀਂ ਆਉਂਦੀ। ਵੈਦਿਕ ਲਿਖਤਾਂ ਵੀ ਨੱਥ ਬਾਰੇ ਅਸਲੋਂ ਚੁਪ ਹਨ। ਨੱਥ, ਨੱਥਣੀ, ਨੱਥਿਆ, ਨੱਥਾ, ਨੱਥ ਦੋਗ ਤੇ ਨੱਥਣੀਆਂ ਵਰਗੇ ਇਹ ਸਾਰੇ ਨਾਂਅ ਹਿੰਦੁਸਤਾਨੀ ਬੋਲੀ 'ਚ ਆਉਂਦੇ ਹਨ। ਇਹ ਲਫ਼ਜ਼ ਪ੍ਰਾਕ੍ਰਿਤਕ ਸ਼ਬਦ ਨੱਥ ਤੋਂ ਨਿਕਲੇ ਹਨ, ਜਿਸ ਦਾ ਅਰਥ ਨੱਕ ਦੀ ਵੱਸੀ।
ਰਮਾਇਣ ਦੀ ਸੀਤਾ 'ਤੇ ਮਹਾਂਭਾਰਤ ਦੀ ਦਰੋਪਤੀ ਨੂੰ ਬਹੁਤ ਸਾਰੇ ਗਹਿਣਿਆਂ ਨਾਲ ਸਜਾਇਆ ਹੋਇਆ ਹੈ ਪਰ ਨੱਥ ਤੋਂ ਬਿਨਾਂ। ਕਦੀਮ ਹਿੰਦੁਸਤਾਨ ਦੀ ਔਰਤ ਨੇ ਇਸ ਨੂੰ ਉੱਕਾ ਨਹੀਂ ਪਾਇਆ। ਭਰਤ ਮੁਨੀ ਨੇ ਆਪਣੇ ਨਾਟਯ ਸ਼ਾਸ਼ਤਰ 'ਚ ਔਰਤਾਂ ਤੇ ਮਰਦਾਂ ਦੇ ਗਹਿਣਿਆਂ ਦਾ ਲੰਮਾ ਵੇਰਵਾ ਦਿੱਤਾ ਹੈ, ਪਰ ਨੱਕ ਦਾ ਇਹ ਗਹਿਣਾ ਇੱਥੇ ਵੀ ਗ਼ਾਇਬ ਹੈ।
ਸੰਸਕ੍ਰਿਤ ਦਾ ਸਭ ਤੋਂ ਪੁਰਾਣਾ ਕੋਸ਼ ਅਮਰਕੋਸ਼ ਹੈ ਜਿਸ ਨੂੰ ਅਮਰ ਸਿੰਘ ਨੇ 8ਵੀਂ ਸਦੀ 'ਚ ਲਿਖਿਆ । ਇਸ 'ਚ ਅਮਰ ਸਿੰਘ ਨੇ ਗਹਿਣੇ ਗਿਣਾਏ ਹੋਏ ਹਨ , ਪਰ ਇਸ 'ਚ ਵੀ ਨੱਥ ਦਾ ਕੋਈ ਜ਼ਿਕਰ ਨਹੀਂ। ਵਾਦੀ-ਏ-ਸਿੰਧ ਦੀ ਖੁਦਾਈ ਤੋਂ ਇਲਾਵਾ ਟੈਕਸਲਾ, ਹਸਤਨਾਪੁਰ , ਦਿੱਲੀ ਦਾ ਪੁਰਾਣਾ ਕਿਲ੍ਹਾ ਤੇ ਹੋਰ ਥਾਵਾਂ ਦੀ ਖੁਦਾਈ ਹੋਈ ਤਾਂ ਉਥੋਂ ਵੀ ਨੱਥ ਤੋਂ ਇਲਾਵਾ ਵਾਲੇ, ਵਾਲੀਆਂ, ਗੁਲੂਬੰਦ, ਕੜੇ, ਕੰਗਣ, ਚੂੜੀਆਂ, ਮੁੰਦਰੀਆਂ, ਹਾਰ ਤੇ ਕਈ ਹੋਰ ਗਹਿਣੇ ਲੱਭੇ। ਬਰਹੁਤ, ਰਾਂਚੀ, ਬੋਧ ਗਯਾ, ਅਮਰਾਵਤੀ ਤੇ ਨਾਗਾਰੁਜਨ ਕੁੰਡ ਦੀਆਂ ਪਹਿਲੀਆਂ ਤਸਵੀਰਾਂ ਜਿਨ੍ਹਾਂ ਵਿਚ ਜ਼ਨਾਨੀਆਂ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਗਹਿਣੇ ਦਿਖਾਈ ਦਿੰਦੇ ਨੇ, ਉਨ੍ਹਾਂ 'ਚ ਵੀ ਨੱਥ ਗ਼ਾਇਬ ਹੈ।
ਇਥੋਂ ਇਹੋ ਪਤਾ ਲਗਦਾ ਹੈ ਕਿ ਨੱਥ ਹਿੰਦੋਸਤਾਨ ਦੀਆਂ ਔਰਤਾਂ ਨਹੀਂ ਸਨ ਪਾਉਂਦੀਆਂ। ਇਸ ਗਹਿਣੇ ਬਾਰੇ ਪਤਾ ਉਦੋਂ ਲੱਗਾ ਜਦੋਂ 711 ਹਿਜ਼ਰੀ 'ਚ ਅਰਬ ਦੇਸ਼ਾਂ ਤੋਂ ਮੁਸਲਮਾਨਾਂ ਨੇ ਪ੍ਰਵੇਸ਼ ਕੀਤਾ। ਵੇਖਾ-ਵੇਖੀ ਇਹ ਗਹਿਣਾ ਏਨਾ ਆਮ ਹੋ ਗਿਆ ਕਿ ਹਰ ਜ਼ਨਾਨੀ ਇਸ ਨੂੰ ਸ਼ੌਕ ਨਾਲ ਪਾਉਣ ਲੱਗ ਪਈ। ਇਸ ਦੀ ਸ਼ੋਹਰਤ ਦਾ ਅੰਦਾਜ਼ਾ ਤੁਸੀਂ ਇਥੋਂ ਲਗਾ ਸਕਦੇ ਹੋ ਕਿ ਹਿੰਦੂ ਦੇਵੀਆਂ ਦੇ ਚਿੱਤਰਾਂ ਤੇ ਮੂਰਤੀਆਂ ਦਾ ਇਹ ਇਕ ਲਾਜ਼ਮੀ ਗਹਿਣਾ ਬਣ ਗਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਉਂ-ਜਿਉਂ ਵੇਲਾ ਲੰਘਿਆ ਮੁਸਲਮਾਨ ਜ਼ਨਾਨੀਆਂ ਨੇ ਨੱਥ ਪਾਉਣੀ ਘੱਟ ਕਰ ਦਿੱਤੀ ਤੇ ਹਿੰਦੂ ਔਰਤਾਂ 'ਚ ਨੱਥ ਦਾ ਰਿਵਾਜ ਆਮ ਹੋ ਗਿਆ।
ਬਾਈਬਲ ਦੇ ਪੁਰਾਣੇ ਅਹਿਦਨਾਮੇ 'ਚ ਨੱਥ ਬਾਰੇ ਕੋਈ ਬਹੁਤਾ ਵੇਰਵਾ ਨਹੀਂ ਲੱਭਦਾ। ਦੱਸਦੇ ਨੇ ਕਿ ਨੱਥ ਯਹੂਦੀਆਂ ਲਈ ਬੜੀ ਓਪਰੀ ਸ਼ੈਅ ਸੀ।
ਬਰਾਵਨ ਜੋ ਮਿਸਰ ਦੀ ਪੁਰਾਣੀ ਕੌਮ ਦਾ ਨਾਂਅ ਹੈ, ਨੱਥ ਦਾ ਗਹਿਣਾ ਇਨ੍ਹਾਂ ਨੇ ਬਣਾਇਆ ਸੀ। ਨੱਥ ਦਾ ਛੱਲਾ ਮਿਸਰ ਦੀਆਂ ਛੋਟੀਆਂ ਕੌਮਾਂ ਦੀਆਂ ਜ਼ਨਾਨੀਆਂ ਬਹੁਤ ਪਾਉਂਦੀਆਂ ਸਨ। ਇਸ ਲਈ ਨੱਥ ਦੇ ਗਹਿਣੇ ਦਾ ਤਾਲੁਕ ਮਿਸਰ ਦੀ ਇਕ ਪੁਰਾਣੀ ਕੌਮ ਬਰਾਵਨ ਦੇ ਨਾਲ ਜੁੜਦਾ ਹੈ। ਹਿੰਦੋਸਤਾਨ 'ਚ ਨੱਥ ਦੇ ਸਭ ਤੋਂ ਪਹਿਲੇ ਇਸ਼ਾਰੇ ਬਲਹਨਾਂ ਦੀ ਕਿਤਾਬ ਵਿਕਰਮਾ ਨਾਮ ਦੇਵ ਚਰਿਤਰ 1080 ਈ: 'ਚ ਲੱਭਦੇ ਹਨ। ਇਸ ਕਿਤਾਬ 'ਚ ਨਸਾ, ਮੁਕਤਾ ਤੇ ਮੱਛੀ ਦਾ ਜ਼ਿਕਰ ਵੀ ਆਇਆ ਹੈ। 11ਵੀਂ ਸਦੀ 'ਚ ਲਛਮਣ ਵਿਸ਼ਨੇਕਾਰ ਦੀ ਸੰਸਕ੍ਰਿਤ ਸ਼ਾਇਰੀ ਸਰਧਾ ਤਲਾਕਾ 'ਚ ਨਸ ਅੰਗੂਰੀ ਦਾ ਜ਼ਿਕਰ ਹੈ, ਜਿਸ 'ਚ ਆਂਧਰਾ ਦੀ ਇਕ ਔਰਤ ਦੇ ਹੁਸਨ ਦਾ ਬਿਆਨ ਕੀਤਾ ਹੋਇਆ ਮਿਲਦਾ ਹੈ ਕਿ ਜਦ ਉਹ ਸਾਹ ਲੈਂਦੀ ਸੀ ਤਾਂ ਉਸ ਦੀ ਨੱਥ ਨਾਲ ਜੁੜੇ ਹੋਏ ਮੋਤੀ ਹਿਲਦੇ ਸਨ। ਤ੍ਰਿਵੇਂਦਰਮ ਤੇ ਤਰੋਮਬਾਰੀ ਦੇ ਮੰਦਿਰਾਂ 'ਚ ਮਿਊਰਲ ਪੇਂਟਿੰਗ 'ਚ ਔਰਤਾਂ ਦੀ ਇਕ ਗਾਉਣ ਵਾਲੀ ਟੋਲੀ ਨੂੰ ਨੱਥ ਪਾਈ ਵਿਖਾਇਆ ਹੈ ਤੇ ਨੱਥ 'ਚ ਹੀਰੇ ਜੜ੍ਹੇ ਹੋਏ ਹਨ। ਇਹ ਤਸਵੀਰਾਂ 14ਵੀਂ ਸਦੀ ਦੀਆਂ ਹਨ। ਦੋ ਸਦੀਆਂ ਬਾਅਦ ਮਤਲਬ 16ਵੀਂ ਸਦੀ 'ਚ ਟਰਾਵਨਕੋਰ ਦੇ ਮਹੱਲਾਂ 'ਚ ਸਾਰੀਆਂ ਔਰਤਾਂ ਨੂੰ ਨੱਥਾਂ ਪਾਈਆਂ ਵਿਖਾਇਆ ਹੋਇਆ ਹੈ। ਇਸ ਤੋਂ ਪਿਛਾਂਹ ਵੇਖਣ ਦੀ ਲੋੜ ਮੁਕ ਜਾਂਦੀ ਹੈ। 17ਵੀਂ ਸਦੀ ਤੇ ਇਸ ਤੋਂ ਮਗਰੋਂ ਤਕਰੀਬਨ ਹਰ ਹਿੰਦੋਸਤਾਨੀ ਔਰਤ ਤੇ ਦੇਵੀ ਦੇ ਨੱਥ ਪਾਈ ਆਮ ਵੇਖਣ ਨੂੰ ਮਿਲਦੀ ਹੈ। ਬਾਅਦ 'ਚ ਸੰਸਕ੍ਰਿਤ 'ਚ ਨੱਥ ਦੇ ਬਹੁਤ ਸਾਰੇ ਨਾਂਅ ਈਜਾਦ ਹੋਏ ਜਿਵੇ:-ਨਾਸਾ, ਮਖਤੀਕਾ, ਨਾਸਾ ਗਰਾਮਕਤੀਫਲ, ਨਾਸ ਮਨੀ, ਸਨਾਸਾ ਫਸਾਨਾ ਆਦਿ। ਆਇਨ-ਏ-ਅਕਬਰੀ 'ਚ ਵੀ ਨੱਕ ਦੇ ਚਾਰ ਜ਼ੇਵਰਾਂ ਦੀ ਗੱਲ ਲੱਭਦੀ ਹੈ। ਬਸ਼ਰ, ਨੱਥ, ਫੂਲ ਤੇ ਬਲਾਕ।
ਆਮ ਤੌਰ 'ਤੇ ਨੱਥ ਇਕ ਇੰਚ ਤੋਂ ਲੈ ਕੇ ਤਿੰਨ ਇੰਚ ਤੱਕ ਗੋਲ ਹੁੰਦੀ ਹੈ। ਕੁਝ ਨੱਥਾਂ ਸਾਦੀਆਂ ਹੁੰਦੀਆਂ ਹਨ ਤੇ ਕੁਝ 'ਚ ਮੋਤੀ ਲੱਗੇ ਹੁੰਦੇ ਹਨ। ਇਹ ਮੋਤੀ ਗਿਣਤੀ 'ਚ ਇਕ ਤੋਂ ਸੱਤ ਤੱਕ ਹੁੰਦੇ ਹਨ। ਕਈਆਂ ਕਬੀਲਿਆਂ 'ਚ ਮੋਤੀਆਂ ਦੀ ਗਿਣਤੀ ਸੱਤ ਤੋਂ ਜ਼ਿਆਦਾ ਵੀ ਹੁੰਦੀ ਹੈ। ਪਾਕਿਸਤਾਨ ਦੇ ਸੂਬਾ ਸਿੰਧ 'ਚ ਨੱਥ ਬੜੇ ਸ਼ੌਕ ਨਾਲ ਪਾਈ ਜਾਂਦੀ ਹੈ। ਖਾਸਕਰ ਪਿੰਡਾਂ ਦੀਆਂ ਔਰਤਾਂ ਤਾਂ ਹਰ ਵੇਲੇ ਹੀ ਨੱਥ ਪਾਈ ਰੱਖਦੀਆਂ ਹਨ। ਪੰਜਾਬ ਦੇ ਬਹੁਤੇ ਇਲਾਕਿਆਂ 'ਚ ਨੱਥ ਦੀ ਸ਼ਕਲ ਥੋੜੀ ਜਿਹੀ ਬਦਲ ਗਈ ਹੈ, ਤਾਂ ਵੀ ਇਹ ਸਾਰੇ ਨਮੂਨੇ ਨੱਥ ਦੀ ਵਿਗੜੀ ਹੋਈ ਸ਼ਕਲ ਦੇ ਹੀ ਹਨ। ਅੱਜਕਲ੍ਹ ਪਾਕਿਸਤਾਨ 'ਚ ਵਿਆਹ-ਸ਼ਾਦੀਆਂ ਮੌਕੇ ਨੱਥ ਜ਼ਰੂਰੀ ਗਿਣੀ ਜਾਂਦੀ ਹੈ।
ਹਿੰਦੋਸਤਾਨ ਦੇ ਸੂਬਾ ਅਸਾਮ 'ਚ ਨੱਥ 17ਵੀਂ ਸਦੀ 'ਚ ਆਈ। ਇਸ ਦਾ ਕਾਰਨ ਇਹ ਸੀ ਕਿ ਇਹ ਇਲਾਕਾ ਮੁਗਲਾਂ ਦੇ ਕਬਜ਼ੇ 'ਚ ਨਹੀਂ ਸੀ ਰਿਹਾ। ਅੱਜ ਅਸਾਮ ਦੀਆਂ ਜ਼ਨਾਨੀਆਂ ਨੱਥ ਬੜੇ ਸ਼ੌਕ ਨਾਲ ਪਾਉਂਦੀਆਂ ਹਨ। ਉਹ ਇਸ ਨੂੰ ਨਾਕ ਫੂਲ ਜਾਂ ਨਾਕ ਚੰਦਾ ਆਖਦੀਆਂ ਹਨ। ਅਸਾਮੀ ਨੱਥ 'ਚ ਮੋਤੀ ਨਹੀਂ ਹੁੰਦੇ। ਇਹ ਅਸਲੋਂ ਸਾਦੀ ਸ਼ਕਲ ਦੀ ਹੁੰਦੀ ਹੈ।
ਨੱਥ ਬਾਰੇ ਵੱਖੋ-ਵੱਖਰੇ ਅਕੀਦੇ ਪੜ੍ਹਨ-ਸੁਣਨ 'ਚ ਆਉਂਦੇ ਹਨ। ਕੁਝ ਲੋਕ ਮੁਸਲਮਾਨ ਔਲੀਆ ਦੇ ਮਜ਼ਾਰਾਂ 'ਤੇ ਜਾ ਕੇ ਕੁਝ ਖਾਸ ਮੰਨਤਾਂ ਮੰਨ ਕੇ ਆਪਣੇ ਬਾਲਾਂ ਤੇ ਬਾਲੜੀਆਂ ਨੂੰ ਨੱਥ ਪਵਾਉਂਦੇ ਹਨ। ਪਿਡਾਂ 'ਚ ਅਸੀਂ ਲੜਾਈ ਝਗੜੇ ਦੌਰਾਨ ਇਕ ਬੜ੍ਹਕ ਆਮ ਹੀ ਸੁਣੀ ਹੋਈ ਹੈ ਕਿ ਮੈਂ ਤੈਨੂੰ ਨੱਥ ਪਾ ਦਿਆਂਗਾ। ਇਨ੍ਹਾਂ ਸਬਦਾਂ 'ਚ ਇਕ ਵੱਡੀ ਕਹਾਣੀ ਛੁਪੀ ਹੋਈ ਹੈ। ਪਹਿਲੇ ਸਮਿਆਂ 'ਚ ਜਦ ਕੋਈ ਅੱਥਰਾ ਜਾਨਵਰ ਮੱਝ, ਢੱਗਾ ਜਾਂ ਊਠ ਕਾਬੂ ਨਹੀਂ ਸੀ ਆਉਂਦਾ ਤਾਂ ਉਸ ਨੂੰ ਨੱਥ ਮਾਰ ਕੇ ਕਾਬੂ ਕੀਤਾ ਜਾਂਦਾ ਸੀ। ਨੱਥ ਵੱਜੀ ਵੇਖ ਅਗਲੇ ਸਮਝ ਜਾਂਦੇ ਸਨ ਕਿ ਇਹ ਡੰਗਰ ਜ਼ਰੂਰ ਆਪਣੇ ਮਾਲਕ ਨੂੰ ਤੰਗ ਕਰਦਾ ਹੋਵੇਗਾ। ਉਂਜ ਵੀ ਅਸੀਂ ਆਮ ਜਾਨਵਰਾਂ ਨੂੰ ਨੱਥਾਂ ਵੱਜੀਆਂ ਵੇਖਦੇ ਹਾਂ। ਜਾਨਵਰਾਂ 'ਚ ਸਭ ਤੋਂ ਖਤਰਨਾਕ ਤੇ ਖੂਨੀ ਜਾਨਵਰ ਰਿੱਛ ਹੈ। ਰਿੱਛ ਨੱਥ ਤੋਂ ਬਿਨਾਂ ਕਦੇ ਕਾਬੂ ਨਹੀਂ ਆ ਸਕਦਾ। ਏਡਾ ਖਤਰਨਾਕ ਜਾਨਵਰ ਇਕ ਛੋਟੀ ਜਿਹੀ ਨੱਥ ਨੇ ਕਾਬੂ ਕੀਤਾ ਹੋਇਆ ਹੈ। ਮੈਂ ਆਪਣੇ ਜੀਵਨ 'ਚ ਤਕਰੀਬਨ ਜਾਨਵਰਾਂ ਨੂੰ ਨੱਥਾਂ ਪਾਈਆਂ ਵੇਖੀਆਂ ਹਨ। ਪਰ ਇਕ ਵਾਰ ਮੈਂ ਇਕ ਅਜੀਬ ਜਾਨਵਰ ਨੂੰ ਬੜੇ ਵੱਖਰੇ ਅੰਦਾਜ਼ 'ਚ ਨੱਥ ਪਾਈ ਵੇਖੀ। ਮੈਂ ਇਕ ਦਿਨ ਖੇਤਾਂ 'ਚ ਆਪਣੇ ਡੇਰੇ 'ਤੇ ਬੈਠਾ ਸੀ ਤਾਂ ਇਕ ਜੋਗੀ ਮੇਰੇ ਕੋਲ ਆਇਆ। ਉਸ ਕੋਲ ਵੱਖ-ਵੱਖ ਤਰ੍ਹਾਂ ਦੇ ਸੱਪ ਸਨ। ਉਸ ਨੇ ਮੈਨੂੰ ਕਈ ਸੱਪ ਵਿਖਾਏ ਪਰ ਇਕ ਸੱਪ ਅਜਿਹਾ ਸੀ ਜਿਸ ਨੂੰ ਉਸ ਨੇ ਨੱਥ ਮਾਰ ਕੇ ਕਾਬੂ ਕੀਤਾ ਹੋਇਆ ਸੀ।
ਪਿਛਲੇ ਹਜ਼ਾਰ ਸਾਲਾਂ ਤੋਂ ਨੱਥ ਭਾਰਤੀ ਉਪ-ਮਹਾਂਦੀਪ 'ਚ ਬੜੇ ਸ਼ੌਕ ਨਾਲ ਪਾਈ ਜਾਂਦੀ ਹੈ। ਖਾਸਕਰ ਵਿਆਹ-ਸ਼ਾਦੀ ਦੇ ਮੌਕੇ ਕੋਈ ਵੀ ਸੁਹਾਗਣ ਨੱਥ ਬਿਨਾਂ ਚੰਗੀ ਨਹੀਂ ਲਗਦੀ। ਖੁਸ਼ੀ ਦੇ ਵੇਲੇ ਉਹ ਨੱਥ ਪਾ ਕੇ ਬਹੁਤ ਖੁਸ਼ ਹੁੰਦੀਆਂ ਹਨ ਤੇ ਵੱਖਰਾ ਆਨੰਦ ਮਹਿਸੂਸ ਕਰਦੀਆਂ ਹਨ। ਨੱਥ ਨੂੰ ਵੱਖ-ਵੱਖ ਸਮਿਆਂ 'ਚ ਵੱਖ-ਵੱਖ ਅਕਾਰਾਂ 'ਚ ਵੰਡਿਆ ਗਿਆ ਹੈ। ਕਈ ਇਲਾਕਿਆਂ 'ਚ ਨੱਥ ਬੜੀ ਚੌੜੀ ਹੁੰਦੀ ਹੈ ਤੇ ਕਈ ਇਲਾਕਿਆਂ 'ਚ ਜ਼ਨਾਨੀਆਂ ਛੋਟੀ ਨੱਥ ਪਾਉਂਦੀਆਂ ਹਨ। ਕਈ ਇਲਾਕਿਆਂ 'ਚ ਔਰਤਾਂ ਨੱਥ ਨਾਲ ਸੋਨੇ ਦੀ ਚੇਨ ਪਾ ਕੇ ਕੰਨ ਨਾਲ ਲਪੇਟ ਲੈਂਦੀਆਂ ਹਨ। ਸਾਰੇ ਗਹਿਣੇ ਬਹੁਤ ਚੰਗੇ ਹਨ ਪਰ ਸਾਰੇ ਗਹਿਣੇ ਗੁਲਾਮੀ ਦੀ ਨਿਸ਼ਾਨੀ ਵੀ ਮੰਨੇ ਜਾਂਦੇ ਹਨ। ਪਰ ਸਮੇਂ ਨੇ ਇਨ੍ਹਾਂ ਨੂੰ ਸਾਡੀਆਂ ਖੁਸ਼ੀਆਂ 'ਚ ਵੱਡਾ ਮੁਕਾਮ ਦੇ ਦਿੱਤਾ ਹੈ। ਅੱਜ ਅਸੀਂ ਇਨ੍ਹਾਂ ਗੁਲਾਮੀ ਦੀਆਂ ਨਿਸ਼ਾਨੀਆਂ ਨੂੰ ਭੁਲ ਕੇ ਆਪਣੇ ਸੱਭਿਆਚਾਰ 'ਚ ਵੱਡੀ ਥਾਂ ਦੇ ਦਿੱਤੀ ਹੈ, ਜਿਸ ਦਾ ਨਜ਼ਾਰਾ ਤੁਸੀਂ ਆਪਣੇ ਆਲੇ-ਦੁਆਲੇ ਵੇਖ ਸਕਦੇ ਹੋ। ਹਰ ਬੰਦਾ ਆਪਣੀ ਹੈਸੀਅਤ ਦੇ ਮੁਤਾਬਿਕ ਗਹਿਣਿਆਂ ਦਾ ਬੜੀ ਖੁਸ਼ੀ ਨਾਲ ਇਸਤੇਮਾਲ ਕਰਦਾ ਹੈ। ਇਨ੍ਹਾਂ ਤੋਂ ਬਗੈਰ ਸੱਜ ਵਿਆਹੀਆਂ ਚੰਗੀਆਂ ਨਹੀਂ ਲਗਦੀਆਂ। ਉਨ੍ਹਾਂ ਦੀ ਖਾਹਿਸ਼ ਹੁੰਦੀ ਹੈ ਕਿ ਮੇਰੇ ਸਹੁਰੇ ਚੰਗੇ ਤੇ ਚੋਖੇ ਜ਼ੇਵਰ ਪਾਉਣ ਤਾਂ ਕਿ ਮੈਂ ਆਪਣੇ ਪੇਕਿਆਂ 'ਚ ਗੱਲ ਕਰ ਸਕਾਂ ਕਿ ਮੇਰੇ ਸਹੁਰਿਆਂ ਨੇ ਵੱਧ ਤੋਂ ਵੱਧ ਜ਼ੇਵਰ ਪਾਏ ਹਨ। ਹਰ ਕੋਈ ਆਪਣੇ ਨੱਕ ਨੂੰ ਉੱਚਾ ਕਰਨ ਲਈ ਕਰਜ਼ਾ ਚੁੱਕਣ ਲਈ ਤਿਆਰ ਹੈ। ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਅਸੀਂ ਇਨ੍ਹਾਂ ਗੁਲਾਮੀ ਦੀਆਂ ਨਿਸ਼ਾਨੀਆਂ ਨੂੰ ਆਪਣੀ ਇੱਜ਼ਤ ਦਾ ਸਾਮਾਨ ਬਣਾ ਲਿਆ ਹੈ।

ਖੋਜਕਾਰ ਪਤਾ:- ਸ਼ਾਹਕੋਟ, ਜ਼ਿਲ੍ਹਾ ਨਨਕਾਣਾ ਸਾਹਿਬ, ਪੰਜਾਬ, ਪਾਕਿਸਤਾਨ।
ਮੋਬਾਈਲ : +92 3004231622
email :- azharvirk703@gmail.com
ਅਨੁਵਾਦਕ ਪਤਾ :-ਪਿੰਡ -ਵਰਿਆਂ ਪੁਰਾਣੇ, ਜ਼ਿਲ੍ਹਾ- ਤਰਨ ਤਾਰਨ, ਪੰਜਾਬ, ਭਾਰਤ।
ਮੋਬਾਈਲ : +91 95010 11799


ਖ਼ਬਰ ਸ਼ੇਅਰ ਕਰੋ

ਕਈ ਕੋਟਿ ਅਕਾਸ ਬ੍ਰਹਮੰਡ

ਸਾਡਾ ਬ੍ਰਹਿਮੰਡ ਸ਼ਬਦ ਕਹਿ ਦੇਈਏ ਤਾਂ ਬਾਕੀ ਕੀ ਬਚਦਾ ਹੈ। ਭਾਸ਼ਾਈ ਅਰਥ/ਸ਼ਬਦਾਂ ਦੀ ਪਰਿਭਾਸ਼ਾ ਵੇਖੀਏ ਤਾਂ ਕੁਝ ਵੀ ਨਹੀਂ। ਸਾਰਾ ਦਿਸਦਾ ਅਣਦਿਸਦਾ ਸੰਸਾਰ, ਸਾਰਾ ਕੁਝ ਆ ਜਾਂਦਾ ਹੈ ਬ੍ਰਹਿਮੰਡ ਦੇ ਸੰਕੇਤ ਵਿਚ। ਗੁਰਬਾਣੀ ਕਈ ਕੋਟਿ ਬ੍ਰਹਿਮੰਡਾਂ ਦਾ ਸੰਕੇਤ ਅਨੇਕ ...

ਪੂਰੀ ਖ਼ਬਰ »

ਕੈਨੇਡਾ ਵਿਖੇ ਜੇਲ੍ਹ 'ਚ ਪੰਜਾਬਣਾਂ ਵੀ ਹਨ ਕੈਦ

ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਰਾਹੀਂ ਡਰੱਗ ਸਮੱਗਲ ਕਰਨ ਦੇ ਦੋਸ਼ਾਂ ਹੇਠ ਕਾਬੂ ਆਉਣ ਵਾਲੀਆਂ ਦੋਸ਼ਣਾਂ ਕਰਕੇ ਕਿਚਨਰ ਸਥਿਤ ਜੇਲ੍ਹ ਵਿਚ ਲੱਗਪਗ ਸਾਰੇ ਦੇਸ਼ਾਂ ਦੀਆਂ ਔਰਤ ਕੈਦਣਾਂ ਦੀ ਮੌਜੂਦਗੀ ਰਹਿੰਦੀ ਹੈ। ਉਨ੍ਹਾਂ ਵਿਚ ਭਾਰਤ ਨਾਲ ਸਬੰਧਿਤ ਕੈਦਣਾਂ ਵੀ ...

ਪੂਰੀ ਖ਼ਬਰ »

ਆਓ, ਰੁੱਖਾਂ ਨਾਲ ਧਰਤੀ ਮਾਂ ਦਾ ਸ਼ਿੰਗਾਰ ਕਰੀਏ...

ਜਦੋਂ ਕਦੇ ਵੀ ਮੈਂ ਕਿਸੇ ਪਿੰਡ ਵਿੱਚੋਂ ਦੀ ਲੰਘਦਾ ਹਾਂ ਤਾਂ ਮੈਨੂੰ ਛੱਪੜਾਂ, ਟੋਭਿਆਂ ਅਤੇ ਖੂਹਾਂ ਦੇ ਕਿਨਾਰਿਆਂ 'ਤੇ ਖੜ੍ਹੇ ਥੱਕੇ ਹਾਰੇ ਬਾਪੂਆਂ, ਬਜ਼ੁਰਗਾਂ ਵਰਗੇ ਨਿਰਾਸ਼ੇ ਅਤੇ ਡਿਗੂੰ-ਡਿਗੂੰ ਕਰਦੇ ਬੋਹੜਾਂ-ਪਿੱਪਲਾਂ ਨੂੰ ਵੇਖ ਕੇ ਬਹੁਤ ਦੁੱਖ ਹੁੰਦਾ ਹੈ। ਕੀ ...

ਪੂਰੀ ਖ਼ਬਰ »

ਜਿਊਣ ਸ਼ੈਲੀ ਨਾਲ ਜੁੜੀਆਂ ਹੋਈਆਂ ਹਨ ਜ਼ਿੰਦਗੀ ਦੀਆਂ ਖ਼ੁਸ਼ੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਇਨਸਾਨ ਜਾਣਦਾ ਹੈ ਕਿ ਇਹ ਉਹੀ ਹੈ ਜੋ ਇਹ ਖਾਂਦਾ-ਪੀਂਦਾ ਹੈ ਜਾਂ ਨਹੀਂ। ਇਹ ਇਸ ਤੱਥ ਦਾ ਵੀ ਜਾਣੂ ਹੈ ਕਿ ਕੁਝ ਚੀਜ਼ਾਂ ਖਾਣ ਪੀਣ ਨਾਲ ਕੁਝ ਬਿਮਾਰੀਆਂ ਠੀਕ ਹੁੰਦੀਆਂ ਨੇ ਤੇ ਕੁਝ ਨਾਲ ਬਿਮਾਰੀਆਂ ਲੱਗਦੀਆਂ ਨੇ। ਅੱਜ ਦੀ ...

ਪੂਰੀ ਖ਼ਬਰ »

ਭੁੱਲੀਆਂ ਵਿਸਰੀਆਂ ਯਾਦਾਂ

1980 ਵਿਚ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਲੰਦਨ ਵਿਚ ਹੋਈ ਸੀ। ਉਸ ਵਕਤ ਉਸ ਕਾਨਫਰੰਸ ਵਿਚ ਹਿੱਸਾ ਲੈਣ ਵਾਲੇ ਸਾਰੇ ਨਿਰੋਲ ਸਾਹਿਤਕਾਰ ਸਨ। ਉਨ੍ਹਾਂ ਵਿਚੋਂ ਵਪਾਰੀ ਜਾਂ ਕਬੂਤਰ ਕੋਈ ਨਹੀਂ ਸੀ। ਲੰਦਨ ਵਿਚ ਪਹਿਲੀ ਵਾਰੀ ਪੰਜਾਬੀ ਦੇ ਸਾਹਿਤਕਾਰ ਇਕੱਠੇ ਹੋਏ ਸਨ। ...

ਪੂਰੀ ਖ਼ਬਰ »

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-127

ਬਹਾਰੋ ਫੂਲ ਬਰਸਾਓ.... ਸ਼ੰਕਰ-ਜੈਕਿਸ਼ਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਜੈਕਿਸ਼ਨ ਨਿੱਜੀ ਤੌਰ 'ਤੇ ਤਾਂ ਬੜੀ ਹੀ ਸੱਜਧਜ ਨਾਲ ਰਹਿਣ ਵਾਲਾ ਵਿਅਕਤੀ ਸੀ, ਪਰ ਸੰਗੀਤ 'ਚ ਉਸ ਨੂੰ ਵਿਸ਼ੇਸ਼ ਅਭਿਆਸ ਜਾਂ ਰੁਚੀ ਸਦਾ ਹੀ ਰਹੀ ਸੀ। ਉਹ ਬੈਕਗਰਾਊਂਡ ਮਿਊਜ਼ਿਕ ਉਂਗਲੀਆਂ ਦਿਆਂ ਇਸ਼ਾਰਿਆਂ ਨਾਲ ਹੀ ਦੇ ਦਿਆ ਕਰਦਾ ...

ਪੂਰੀ ਖ਼ਬਰ »

ਸ਼ਹਿਰ ਨਹੀਂ, ਦਰਦ ਕਹਾਣੀ ਹੈ : ਹੀਰੋਸ਼ੀਮਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਬੰਬ ਫਟਣ ਤੋਂ ਬਾਅਦ ਬੰਬ ਫਟਣ ਕੇਂਦਰ ਤੋਂ ਉੱਤਰੀ ਪਾਸੇ ਵੱਲ ਬਾਰਿਸ਼ ਹੋਣੀ ਸ਼ੁਰੂ ਹੋ ਗਈ। ਬਾਰਿਸ਼ ਨੇ ਭਾਵੇਂ ਅੱਗ ਬੁਝਾਉਣ ਵਿਚ ਕਾਫ਼ੀ ਸਹਾਇਤਾ ਕੀਤੀ ਪਰ ਰੇਡੀਏਸ਼ਨ ਪ੍ਰਭਾਵਿਤ ਲੋਕਾਂ ਨੂੰ ਇਸ ਨੇ ਬੇਪਨਾਹ ਪੀੜਾ ...

ਪੂਰੀ ਖ਼ਬਰ »

ਕਪੂਰਥਲਾ ਦੇ ਸ਼ਾਨਦਾਰ ਅਤੀਤ ਨੂੰ ਚੇਤੇ ਕਰਦਿਆਂ-2

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਬਾਰਾਦਰੀ ਹੁਣ ਵਾਲੇ ਮਹਾਰਾਜਾ ਸਾਹਿਬ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬੰਗਲੇ ਦੇ ਦੂਸਰੇ ਪਾਸੇ ਅੰਤਿਮ ਸੰਸਕਾਰ ਦੇ ਸਥਾਨ ਹਨ, ਜਿਨ੍ਹਾਂ ਉੱਪਰ ਛੱਤਰੀਆਂ ਬਣੀਆਂ ਹੋਈਆਂ ਹਨ ਜਿਥੇ ਰਾਜ ਪਰਿਵਾਰ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX