ਤਾਜਾ ਖ਼ਬਰਾਂ


ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਪੁੱਜੇ ਆਪਣੇ ਘਰ
. . .  1 day ago
ਜਲੰਧਰ ,23 ਅਕਤੂਬਰ - ਹਾਕੀ ਏਸ਼ੀਆ ਦਾ ਕੱਪ ਜਿੱਤਣ ਵਾਲੇ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਆਪਣੇ ਘਰ ਪੁੱਜੇ ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਮਨਪ੍ਰੀਤ ਦੇ ਨਾਲ ਉਨ੍ਹਾਂ ਦੇ ਸਾਥੀ ਖਿਡਾਰੀ...
ਮਾਨਸਾ 'ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਮਾਨਸਾ ,23 ਅਕਤੂਬਰ [ ਬਲਵਿੰਦਰ ਸਿੰਘ ਧਾਲੀਵਾਲ]-ਜ਼ਿਲ੍ਹੇ ਦੇ ਪਿੰਡ ਬਾਜ਼ੇਵਾਲਾ 'ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਕ੍ਰਿਸ਼ਨ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਝੋਨੇ ਦੀ ਫ਼ਸਲ ਬਰਬਾਦ ਹੋਣ ਨਾਲ ਇਹ ਕਿਸਾਨ ਲਏ...
ਹਨੀ ਪ੍ਰੀਤ ਤੇ ਸੁਖਦੀਪ ਕੌਰ ਦੀ ਨਿਆਇਕ ਹਿਰਾਸਤ 14 ਦਿਨ ਵਧਾਈ ਗਈ
. . .  1 day ago
ਪੰਚਕੂਲਾ ,23 ਅਕਤੂਬਰ -ਪੰਚਕੂਲਾ ਹਿੰਸਾ ਮਾਮਲੇ 'ਚ ਦੋਸ਼ੀ ਹਨੀ ਪ੍ਰੀਤ ਇੰਸਾ ਅਤੇ ਸੁਖਦੀਪ ਕੌਰ ਦੀ ਨਿਆਇਕ ਹਿਰਾਸਤ 14 ਦਿਨਾਂ ਲਈ ਵਧਾ ਦਿੱਤੀ ਹੈ । ਮਾਮਲੇ ਦੀ ਅਗਲੀ ਸੁਣਵਾਈ 6 ਨਵੰਬਰ ਨੂੰ ...
ਜੰਮੂ ਕਸ਼ਮੀਰ ਦੇ ਸ਼ੋਪੀਆ 'ਚ ਅਗਿਆਤ ਵਿਅਕਤੀ ਨੂੰ ਬੰਦੂਕਧਾਰੀਆਂ ਨੇ ਮਾਰੀ ਗੋਲੀ
. . .  1 day ago
ਪਿੰਡ ਭੱਟੀਆਂ 'ਚ ਅਮੋਨੀਆ ਗੈਸ ਲੀਕ ਹੋਣ ਨਾਲ ਸੈਂਕੜੇ ਲੋਕ ਬੇਹੋਸ਼
. . .  1 day ago
ਲੁਧਿਆਣਾ , 23 ਅਕਤੂਬਰ [ਪਰਮਿੰਦਰ ਸਿੰਘ ਅਹੂਜਾ] -ਪਿੰਡ ਭੱਟੀਆਂ 'ਚ ਵਾਟਰ ਕੰਪਨੀ 'ਚ ਅਮੋਨੀਆ ਗੈਸ ਲੀਕ ਹੋਣ ਨਾਲ ਸੈਂਕੜੇ ਲੋਕ ਬੇਹੋਸ਼ ਹੋ ਗਏ ਹਨ। ਐੱਸ ਐੱਚ ਓ ਵੀ ਪੀ ਸਿੰਘ ਦਾ ਕਹਿਣਾ ਹੈ ਕਿ ਪੀੜਤਾਂ ਨੂੰ ਵੱਖ-ਵੱਖ ਹਸਪਤਾਲਾਂ...
ਤੇਲ ਚੋਰਾਂ ਵੱਲੋਂ ਡੀਜ਼ਲ ਵਾਲੀ ਟਰੇਨ ਲੁੱਟਣ ਦੀ ਕੋਸ਼ਿਸ਼
. . .  1 day ago
ਬਠਿੰਡਾ, 23 ਅਕਤੂਬਰ - ਭਾਰਤ ਪੈਟਰੋਲੀਅਮ ਵੱਲੋਂ ਬਠਿੰਡਾ ਵਿਖੇ ਲਿਆਂਦੀ ਜਾ ਰਹੀ ਡੀਜ਼ਲ ਵਾਲੀ ਰੇਲ ਗੱਡੀ ਨੂੰ 100 ਦੇ ਕਰੀਬ ਤੇਲ ਚੋਰਾਂ ਨੇ ਲੁੱਟਣ ਦੀ ਕੋਸ਼ਿਸ਼...
ਅੰਡਰ-17 ਵਿਸ਼ਵ ਕੱਪ ਦਾ ਸੈਮੀਫਾਈਨਲ ਮੈਚ ਕੋਲਕਾਤਾ ਸ਼ਿਫ਼ਟ
. . .  1 day ago
ਕੋਲਕਾਤਾ, 23 ਅਕਤੂਬਰ - ਬਰਸਾਤ ਕਾਰਨ ਗੁਹਾਟੀ ਦੀ ਗਰਾਊਂਡ ਖ਼ਰਾਬ ਹੋਣ 'ਤੇ ਬ੍ਰਾਜ਼ੀਲ ਅਤੇ ਇੰਗਲੈਂਡ ਵਿਚਕਾਰ ਅੰਡਰ-17 ਵਿਸ਼ਵ ਕੱਪ ਦਾ ਹੋਣ ਵਾਲਾ ਸੈਮੀਫਾਈਨਲ...
ਠੋਸ ਕੂੜਾ ਪ੍ਰਬੰਧਨ ਨੂੰ ਲੈ ਕੇ ਐਨ.ਜੀ.ਟੀ ਵੱਲੋਂ 4 ਰੇਲਵੇ ਸਟੇਸ਼ਨਾਂ ਨੂੰ ਜੁਰਮਾਨਾ
. . .  1 day ago
ਨਵੀਂ ਦਿੱਲੀ, 23 ਅਕਤੂਬਰ - ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਠੋਸ ਕੂੜਾ ਪ੍ਰਬੰਧਨ ਨੂੰ ਲੈ ਕੇ ਦਿੱਲੀ ਦੇ ਅਨੰਦ ਵਿਹਾਰ, ਵਿਵੇਕ ਵਿਹਾਰ, ਸ਼ਾਹਦਰਾ ਅਤੇ ਸ਼ਕੂਰ ਬਸਤੀ ਰੇਲਵੇ...
ਤਾਮਿਲ ਅਭਿਨੇਤਾ ਵਿਸ਼ਾਲ ਦੇ ਦਫ਼ਤਰ 'ਤੇ ਛਾਪੇਮਾਰੀ
. . .  1 day ago
ਮੋਦੀ ਜੀ ਦਾ ਜੀ.ਐੱਸ.ਟੀ ਹੈ ਗੱਬਰ ਸਿੰਘ ਟੈਕਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਅਜੀਤ ਮੈਗਜ਼ੀਨ

ਨੱਥ ਹਿੰਦੁਸਤਾਨੀ ਔਰਤਾਂ ਦਾ ਮਨਪਸੰਦ ਗਹਿਣਾ ਕਿਵੇਂ ਬਣੀ?

ਨੱਥ ਨੱਕ ਦਾ ਜ਼ੇਵਰ ਹੈ, ਜਿਹੜਾ ਅੱਜਕਲ੍ਹ ਆਮ ਹੀ ਔਰਤਾਂ ਸ਼ਾਦੀ-ਵਿਆਹ 'ਤੇ ਪਾਉਂਦੀਆਂ ਹਨ। ਇਸ ਜ਼ੇਵਰ ਦੀ ਲੰਮੀ ਕਹਾਣੀ ਹੈ। ਇਸ ਜ਼ੇਵਰ ਦਾ ਭਾਰਤੀ ਉਪ-ਮਹਾਂਦੀਪ ਨਾਲ ਕੋਈ ਤਾਲੁਕ ਨਹੀਂ ਹੈ। ਨੱਥ ਬਾਰੇ ਈਸਟ ਇੰਡੀਆ ਕੰਪਨੀ ਦੇ ਇਕ ਅਫਸਰ ਤੇ ਆਲਮ ਲੈਫ: ਐਡਵਰਡ ਮੋਰ ਨੇ 1790 ਈ: ...

ਪੂਰੀ ਖ਼ਬਰ »

ਕਈ ਕੋਟਿ ਅਕਾਸ ਬ੍ਰਹਮੰਡ

ਸਾਡਾ ਬ੍ਰਹਿਮੰਡ ਸ਼ਬਦ ਕਹਿ ਦੇਈਏ ਤਾਂ ਬਾਕੀ ਕੀ ਬਚਦਾ ਹੈ। ਭਾਸ਼ਾਈ ਅਰਥ/ਸ਼ਬਦਾਂ ਦੀ ਪਰਿਭਾਸ਼ਾ ਵੇਖੀਏ ਤਾਂ ਕੁਝ ਵੀ ਨਹੀਂ। ਸਾਰਾ ਦਿਸਦਾ ਅਣਦਿਸਦਾ ਸੰਸਾਰ, ਸਾਰਾ ਕੁਝ ਆ ਜਾਂਦਾ ਹੈ ਬ੍ਰਹਿਮੰਡ ਦੇ ਸੰਕੇਤ ਵਿਚ। ਗੁਰਬਾਣੀ ਕਈ ਕੋਟਿ ਬ੍ਰਹਿਮੰਡਾਂ ਦਾ ਸੰਕੇਤ ਅਨੇਕ ਥਾਵਾਂ ਉੱਤੇ ਵਰਤਦੀ ਹੈ। ਸਾਧਾਰਨ ਆਦਮੀ ਹੀ ਨਹੀਂ, ਚੰਗੇ ਖੋਜੀ/ਵਿਗਿਆਨੀ ਵੀ ਇਸ ਸੰਕੇਤ ਨੂੰ ਸਤੱਹੀ ਤਰੀਕੇ ਨਾਲ ਪੜ੍ਹ-ਸੁਣ ਛੱਡਦੇ ਹਨ। ਵੀਹਵੀਂ ਤੇ ਇੱਕੀਵੀਂ ਸਦੀ ਦੇ ਵਿਗਿਆਨ ਨੇ ਸਾਡੀ ਸਦੀਆਂ ਦੀ ਸੋਚ ਸਿਆਣਪ ਤੇ ਵਿਚਾਰ ਉਲਟਾ-ਪੁਲਟਾ ਸੁੱਟੇ ਹਨ। ਅਸੰਭਵ, ਅਜੀਬ ਤੇ ਮੰਨਣ ਨੂੰ ਔਖੀਆਂ ਗੱਲਾਂ ਦੱਸਦੇ ਹਨ ਵਿਗਿਆਨੀ। ਸੁੰਨ/ ਵੈਕਿਊਮ/ ਖ਼ਲਾਅ ਵਿੱਚੋਂ ਪੈਦਾ ਹੋਇਆ ਹੈ ਸਾਡਾ ਬ੍ਰਹਿਮੰਡ। ਗੁਰਬਾਣੀ ਸੁੰਨੇ ਹੀ ਤੇ ਸਭ ਕਿਛ ਹੋਆ ਦਾ ਸਪੱਸ਼ਟ ਐਲਾਨ ਵਾਰ-ਵਾਰ ਕਰਦੀ ਹੈ। ਸੁੰਨ ਵਿੱਚੋਂ ਇਕ ਨਹੀਂ ਅਨੇਕਾਂ ਬ੍ਰਹਿਮੰਡ ਬੁਲਬੁਲੇ ਵਾਂਗ ਪੈਦਾ ਹੋਣ ਦੀ ਧਾਰਨਾ ਪੇਸ਼ ਕਰ ਕੇ ਆਮ ਆਦਮੀ ਨੂੰ ਗੁਰਬਾਣੀ ਹੈਰਾਨ ਕਰਦੀ ਹੋਵੇਗੀ, ਪ੍ਰੰਤੂ ਨਵੀਨਤਮ ਵਿਗਿਆਨ ਇਸੇ ਧਾਰਨਾ ਦੀ ਪੁਸ਼ਟੀ ਕਰ ਰਿਹਾ ਹੈ। ਬ੍ਰਹਿਮੰਡ/ਬ੍ਰਹਿਮੰਡਾਂ ਦੇ ਸੁੰਨ ਵਿੱਚੋਂ ਜੰਮਣ ਵਿਗਸਣ ਬਾਰੇ ਵਿਗਿਆਨ ਦੀ ਸੋਚ/ਸਥਿਤੀ ਬਾਰੇ ਚਰਚਾ ਇਸੇ ਲਈ ਜ਼ਰੂਰੀ ਪ੍ਰਤੀਤ ਹੁੰਦੀ ਹੈ।
ਬ੍ਰਹਿਮੰਡ ਦੀ ਕਹਾਣੀ ਸਮੇਂ ਦੇ ਜਨਮ ਨਾਲ ਸ਼ੁਰੂ ਹੋਈ। ਇਹ ਕਹਿ ਰਿਹਾ ਹੈ ਵਿਗਿਆਨ। ਗੁਰਬਾਣੀ ਵੀ ਆਖ ਰਹੀ ਹੈ 'ਕੀਆ ਦਿਨਸੁ ਸਭ ਰਾਤੀ।' 'ਰਾਤੀ ਰੁਤੀ ਥਿਤੀ ਵਾਰ।' ਪਵਨ ਪਾਣੀ ਅਗਨੀ ਪਾਤਾਲ। ਦੇਸ/ਕਾਲ ਵਿਚ ਧਰਤੀ ਨੂੰ ਥਾਪਿਆ ਗਿਆ ਹੈ। ਦੇਸ/ਕਾਲ ਵੀ ਪੈਦਾ ਕੀਤੇ ਗਏ ਹਨ। ਇਹ ਜਿਵੇਂ ਸਾਨੂੰ ਸਦੀਵੀ ਮਹਿਸੂਸ ਹੋ ਰਹੇ ਹਨ, ਇੰਜ ਨਹੀਂ ਹਨ। 'ਨਾ ਦਿਨ ਰੈਣ ਨ ਚੰਨ ਨ ਸੂਰਜ' ਦੀ ਅਵਸਥਾ ਸੀ ਕਦੇ। ਸੁੰਨ/ਵੈਕਿਊਮ ਦੀ ਸਥਿਤੀ। ਨਵਾਂ ਵਿਗਿਆਨ ਕਹਿੰਦਾ ਹੈ ਕਿ ਇਸ ਵੈਕਿਊਮ/ਸੁੰਨ ਦੀ ਕਵਾਂਟਮ ਹਿਲਜੁਲ (ਫਲਕਚੂਏਸ਼ਨ ਦਾ ਸੰਕੇਤ ਵਰਤਦੇ ਹਨ ਵਿਗਿਆਨੀ) ਤੋਂ ਦੇਸ/ਕਾਲ ਦਾ ਜਨਮ ਹੋਇਆ ਅਤੇ ਤੱਤ ਫੱਟ ਹੀ ਬਿਗ ਬੈਂਗ ਨਾਲ ਅਤਿਅੰਤ ਗਰਮ ਅੱਗ ਦੇ ਗੋਲੇ ਵਾਂਗ ਬ੍ਰਹਿਮੰਡ ਦਾ ਜਨਮ ਹੋਇਆ। ਬਿੱਗ ਬੈਂਗ ਉਪਰੰਤ ਪਸਾਰ (ਵਿਗਿਆਨੀ ਇਸ ਲਈ ਇਨਫਲੇਸ਼ਨ ਦਾ ਸੰਕੇਤ ਵਰਤਦੇ ਹਨ) ਨਾਲ ਸੂਖਮਤਮ ਖੁਰਦਬੀਨੀ, ਪ੍ਰਮਾਣੂ ਨਾਭੀ ਤੋਂ ਵੀ ਸੂਖਮ ਬ੍ਰਹਿਮੰਡ ਯਾਨੀ ਸਬ-ਮਾਈਕਰੋਸਕੋਪਿਕ, ਸਬ ਨਿਊਕਲੀਅਰ ਆਕਾਰ ਵਾਲੇ ਬ੍ਰਹਿਮੰਡ ਦਾ ਵਿਸਥਾਰ ਬੇਹੱਦ ਤੇਜ਼ੀ ਨਾਲ ਹੋਇਆ। ਰੋਸ਼ਨੀ ਦੀ ਰਫ਼ਤਾਰ ਤੋਂ ਵੀ ਤੇਜ਼। ਇਸ ਨਾਲ ਬ੍ਰਹਿਮੰਡ ਪੱਧਰਾ, ਹਮਵਾਰ, ਹਰ ਦਿਸ਼ਾ/ਪਾਸੇ ਇਕ ਸਾਰ ਰੂਪ ਵਿਚ ਨਜ਼ਰ ਆਉਣ ਵਾਲਾ ਬਣਿਆ।
ਇਨਫਲੇਸ਼ਨ ਦੀ ਇਸ ਰਹੱਸਮਈ ਪ੍ਰਕਿਰਿਆ ਵਿਚ ਅਨੇਕਾਂ ਬ੍ਰਹਿਮੰਡਾਂ ਦੇ ਬੀਜ ਸਨ। ਸਾਡੇ ਦਿਸਦੇ/ਅਣਦਿਸਦੇ ਬ੍ਰਹਿਮੰਡ ਤੋਂ ਇਲਾਵਾ ਹੋਰ ਬ੍ਰਹਿਮੰਡਾਂ ਦੇ ਜਿਨ੍ਹਾਂ ਨੂੰ ਅਸੀਂ ਕਦੀ ਵੇਖ ਨਹੀਂ ਸਕਾਂਗੇ। ਕਦੇ ਉਨ੍ਹਾਂ ਤੱਕ ਪਹੁੰਚ ਨਹੀਂ ਸਕਾਂਗੇ। ਉਨ੍ਹਾਂ ਤੋਂ ਅਸੀਂ ਤੇ ਉਹ ਸਾਡੇ ਤੋਂ ਬੇਖ਼ਬਰ ਰਹਿਣਗੇ। ਅਕਾਲ ਪੁਰਖ ਦੇ ਅਸੀਮ ਅਨੰਤ ਮਹਾਂ-ਪਸਾਰੇ ਦੇ ਅਨੇਕ ਬ੍ਰਹਿਮੰਡਾਂ ਵਿਚ ਸਾਡਾ ਬ੍ਰਹਿਮੰਡ ਇਕ ਬੁਲਬੁਲਾ ਮਾਤਰ ਹੈ। ਝੱਗ ਦੇ ਬੁਲਬੁਲਿਆਂ ਨਾਲ ਭਰੇ ਇਸ ਸਾਗਰ ਵਿਚ ਇਹੋ ਜਿਹੇ ਬੁਲਬੁਲੇ ਅਕਸਰ ਪੈਦਾ ਹੁੰਦੇ ਹੀ ਰਹਿੰਦੇ ਹਨ। ਇਕ ਨਹੀਂ ਅਨੇਕ ਬੁਲਬੁਲੇ। ਇੰਜ ਇਕ ਨਹੀਂ ਅਨੇਕ ਬ੍ਰਹਿਮੰਡ ਬੁਲਬੁਲਿਆਂ ਵਾਂਗ ਪੈਦਾ ਹੋਣ ਦੀ ਗੱਲ ਵਿਗਿਆਨ ਕਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ 'ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ' ਦੇ ਬਿੰਬ ਨਾਲ ਇਸੇ ਸਥਿਤੀ ਵੱਲ ਅਚੇਤ ਹੀ ਸੰਕੇਤ ਕਰਦੇ ਪ੍ਰਤੀਤ ਹੁੰਦੇ ਹਨ। ਕੁਦਰਤ ਤੇ ਕਾਦਰ ਨਾਲ ਇਕ ਸੁਰ ਗੁਰੂ ਸਾਹਿਬਾਨ ਖੰਡਾਂ ਬ੍ਰਹਿਮੰਡਾਂ ਨੂੰ ਲੰਮੀ ਨਦਰ ਨਾਲ ਸਹਿਜੇ ਹੀ ਦੇਖਦੇ/ਪਛਾਣਦੇ ਹਨ। ਮਲਟੀਵਰਸਿਜ਼/ਅਨੇਕ ਬ੍ਰਹਿਮੰਡਾਂ ਦੇ ਸੁੰਨ ਵਿੱਚੋਂ ਬੁਲਬੁਲੇ ਵਾਂਗ ਪੈਦਾ ਹੋਣ ਦੀ ਗੱਲ ਕਥਾ ਕਹਾਣੀ ਲਗਦੀ ਹੈ, ਆਮ ਆਦਮੀ ਨੂੰ। ਪਰ ਨਵਾਂ ਵਿਗਿਆਨ ਇਸ ਦੀ ਪੁਸ਼ਟੀ ਕਰ ਰਿਹਾ ਹੈ।
ਨਵ ਜੰਮੇ ਬ੍ਰਹਿਮੰਡ ਦੇ ਇਤਿਹਾਸ ਵਿਚ ਇਨਫਲੇਸ਼ਨ ਬਹੁਤ ਅਲਪ-ਕਾਲੀ ਕਿਰਿਆ ਸੀ। ਦਸ ਦੀ ਤਾਕਤ ਮਨਫ਼ੀ ਪੈਂਤੀ ਤੋਂ ਦਸ ਦੀ ਤਾਕਤ ਮਨਫ਼ੀ ਤੇਤੀ ਸਕਿੰਟ ਵਿਚਕਾਰ ਕਿੰਨਾ ਕੁ ਸਮਾਂ ਬਣਦਾ ਹੈ। ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਇੰਨੇ ਵਿਚ ਹੀ ਹੋ ਗਈ ਇਹ। ਇੰਨੇ ਵਿਚ ਫੈਲ ਫੁੱਲ ਕੇ ਇਹ ਬ੍ਰਹਿਮੰਡ ਪਹਿਲਾਂ ਨਾਲੋਂ ਭਲਾ ਕਿੰਨਾ ਵੱਡਾ ਹੋਇਆ। ਜਵਾਬ ਦੀ ਕਲਪਨਾ ਕਰਨ ਵਾਸਤੇ ਇਕ ਅੱਗੇ ਅਠਾਈ ਸਿਫ਼ਰਾਂ ਲਾ ਲਓ। ਇੰਨੇ ਗੁਣਾਂ। ਇਹ ਆਕਾਰ ਇੰਨਾ ਵੱਡਾ ਸੀ ਕਿ ਹੁਣ ਗੁਰੂਤਾ ਖਿੱਚ ਨਾਲ ਇਹ ਬ੍ਰਹਿਮੰਡ ਵਾਪਸ ਸੁੰਨ ਵਿਚ ਨਹੀਂ ਸੀ ਪਰਤ ਸਕਦਾ। ਬ੍ਰਹਿਮੰਡ ਵੈਕਿਊਮ ਦੀ ਕਵਾਂਟਮ ਫਲਕਚੂਏਸ਼ਨ ਤੋਂ ਪੈਦਾ ਹੋਇਆ। ਇਸ ਲਈ ਇਸ ਉੱਤੇ ਵੈਕਿਊਮ ਊਰਜਾ ਦਾ ਅਸਰ ਹੀ ਸਭ ਤੋਂ ਵੱਧ ਸੀ। ਸ਼ੁਰੂ ਵਿਚ ਬ੍ਰਹਿਮੰਡ ਦਾ ਆਕਾਰ ਛੋਟਾ ਹੋਣ ਕਾਰਨ ਵੈਕਿਊਮ ਊਰਜਾ ਘਣਤਾ ਬਹੁਤ ਉੱਚੀ ਸੀ ਅਤੇ ਬ੍ਰਹਿਮੰਡ ਰੌਸ਼ਨੀ ਦੀ ਰਫ਼ਤਾਰ ਨਾਲੋਂ ਵੀ ਤੇਜ਼ੀ ਨਾਲ ਫੈਲਿਆ। ਇਸ ਦੇ ਸਿੱਟੇ ਵਜੋਂ ਇਹ ਉਸ ਆਕਾਰ ਤੱਕ ਪੁੱਜਾ ਜਿੱਥੇ ਇਹ ਮੁਕਾਬਲਤਨ ਹੌਲੀ ਹਬਲ ਦੇ ਦੇਖੇ/ਦੱਸੇ ਅਨੁਸਾਰ ਪਸਾਰ ਕਰਨ ਲੱਗਾ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਫੋਨ ਨੰ: 98722-60550.


ਖ਼ਬਰ ਸ਼ੇਅਰ ਕਰੋ

ਕੈਨੇਡਾ ਵਿਖੇ ਜੇਲ੍ਹ 'ਚ ਪੰਜਾਬਣਾਂ ਵੀ ਹਨ ਕੈਦ

ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਰਾਹੀਂ ਡਰੱਗ ਸਮੱਗਲ ਕਰਨ ਦੇ ਦੋਸ਼ਾਂ ਹੇਠ ਕਾਬੂ ਆਉਣ ਵਾਲੀਆਂ ਦੋਸ਼ਣਾਂ ਕਰਕੇ ਕਿਚਨਰ ਸਥਿਤ ਜੇਲ੍ਹ ਵਿਚ ਲੱਗਪਗ ਸਾਰੇ ਦੇਸ਼ਾਂ ਦੀਆਂ ਔਰਤ ਕੈਦਣਾਂ ਦੀ ਮੌਜੂਦਗੀ ਰਹਿੰਦੀ ਹੈ। ਉਨ੍ਹਾਂ ਵਿਚ ਭਾਰਤ ਨਾਲ ਸਬੰਧਿਤ ਕੈਦਣਾਂ ਵੀ ...

ਪੂਰੀ ਖ਼ਬਰ »

ਆਓ, ਰੁੱਖਾਂ ਨਾਲ ਧਰਤੀ ਮਾਂ ਦਾ ਸ਼ਿੰਗਾਰ ਕਰੀਏ...

ਜਦੋਂ ਕਦੇ ਵੀ ਮੈਂ ਕਿਸੇ ਪਿੰਡ ਵਿੱਚੋਂ ਦੀ ਲੰਘਦਾ ਹਾਂ ਤਾਂ ਮੈਨੂੰ ਛੱਪੜਾਂ, ਟੋਭਿਆਂ ਅਤੇ ਖੂਹਾਂ ਦੇ ਕਿਨਾਰਿਆਂ 'ਤੇ ਖੜ੍ਹੇ ਥੱਕੇ ਹਾਰੇ ਬਾਪੂਆਂ, ਬਜ਼ੁਰਗਾਂ ਵਰਗੇ ਨਿਰਾਸ਼ੇ ਅਤੇ ਡਿਗੂੰ-ਡਿਗੂੰ ਕਰਦੇ ਬੋਹੜਾਂ-ਪਿੱਪਲਾਂ ਨੂੰ ਵੇਖ ਕੇ ਬਹੁਤ ਦੁੱਖ ਹੁੰਦਾ ਹੈ। ਕੀ ...

ਪੂਰੀ ਖ਼ਬਰ »

ਜਿਊਣ ਸ਼ੈਲੀ ਨਾਲ ਜੁੜੀਆਂ ਹੋਈਆਂ ਹਨ ਜ਼ਿੰਦਗੀ ਦੀਆਂ ਖ਼ੁਸ਼ੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਇਨਸਾਨ ਜਾਣਦਾ ਹੈ ਕਿ ਇਹ ਉਹੀ ਹੈ ਜੋ ਇਹ ਖਾਂਦਾ-ਪੀਂਦਾ ਹੈ ਜਾਂ ਨਹੀਂ। ਇਹ ਇਸ ਤੱਥ ਦਾ ਵੀ ਜਾਣੂ ਹੈ ਕਿ ਕੁਝ ਚੀਜ਼ਾਂ ਖਾਣ ਪੀਣ ਨਾਲ ਕੁਝ ਬਿਮਾਰੀਆਂ ਠੀਕ ਹੁੰਦੀਆਂ ਨੇ ਤੇ ਕੁਝ ਨਾਲ ਬਿਮਾਰੀਆਂ ਲੱਗਦੀਆਂ ਨੇ। ਅੱਜ ਦੀ ...

ਪੂਰੀ ਖ਼ਬਰ »

ਭੁੱਲੀਆਂ ਵਿਸਰੀਆਂ ਯਾਦਾਂ

1980 ਵਿਚ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਲੰਦਨ ਵਿਚ ਹੋਈ ਸੀ। ਉਸ ਵਕਤ ਉਸ ਕਾਨਫਰੰਸ ਵਿਚ ਹਿੱਸਾ ਲੈਣ ਵਾਲੇ ਸਾਰੇ ਨਿਰੋਲ ਸਾਹਿਤਕਾਰ ਸਨ। ਉਨ੍ਹਾਂ ਵਿਚੋਂ ਵਪਾਰੀ ਜਾਂ ਕਬੂਤਰ ਕੋਈ ਨਹੀਂ ਸੀ। ਲੰਦਨ ਵਿਚ ਪਹਿਲੀ ਵਾਰੀ ਪੰਜਾਬੀ ਦੇ ਸਾਹਿਤਕਾਰ ਇਕੱਠੇ ਹੋਏ ਸਨ। ...

ਪੂਰੀ ਖ਼ਬਰ »

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-127

ਬਹਾਰੋ ਫੂਲ ਬਰਸਾਓ.... ਸ਼ੰਕਰ-ਜੈਕਿਸ਼ਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਜੈਕਿਸ਼ਨ ਨਿੱਜੀ ਤੌਰ 'ਤੇ ਤਾਂ ਬੜੀ ਹੀ ਸੱਜਧਜ ਨਾਲ ਰਹਿਣ ਵਾਲਾ ਵਿਅਕਤੀ ਸੀ, ਪਰ ਸੰਗੀਤ 'ਚ ਉਸ ਨੂੰ ਵਿਸ਼ੇਸ਼ ਅਭਿਆਸ ਜਾਂ ਰੁਚੀ ਸਦਾ ਹੀ ਰਹੀ ਸੀ। ਉਹ ਬੈਕਗਰਾਊਂਡ ਮਿਊਜ਼ਿਕ ਉਂਗਲੀਆਂ ਦਿਆਂ ਇਸ਼ਾਰਿਆਂ ਨਾਲ ਹੀ ਦੇ ਦਿਆ ਕਰਦਾ ...

ਪੂਰੀ ਖ਼ਬਰ »

ਸ਼ਹਿਰ ਨਹੀਂ, ਦਰਦ ਕਹਾਣੀ ਹੈ : ਹੀਰੋਸ਼ੀਮਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਬੰਬ ਫਟਣ ਤੋਂ ਬਾਅਦ ਬੰਬ ਫਟਣ ਕੇਂਦਰ ਤੋਂ ਉੱਤਰੀ ਪਾਸੇ ਵੱਲ ਬਾਰਿਸ਼ ਹੋਣੀ ਸ਼ੁਰੂ ਹੋ ਗਈ। ਬਾਰਿਸ਼ ਨੇ ਭਾਵੇਂ ਅੱਗ ਬੁਝਾਉਣ ਵਿਚ ਕਾਫ਼ੀ ਸਹਾਇਤਾ ਕੀਤੀ ਪਰ ਰੇਡੀਏਸ਼ਨ ਪ੍ਰਭਾਵਿਤ ਲੋਕਾਂ ਨੂੰ ਇਸ ਨੇ ਬੇਪਨਾਹ ਪੀੜਾ ...

ਪੂਰੀ ਖ਼ਬਰ »

ਕਪੂਰਥਲਾ ਦੇ ਸ਼ਾਨਦਾਰ ਅਤੀਤ ਨੂੰ ਚੇਤੇ ਕਰਦਿਆਂ-2

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਬਾਰਾਦਰੀ ਹੁਣ ਵਾਲੇ ਮਹਾਰਾਜਾ ਸਾਹਿਬ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬੰਗਲੇ ਦੇ ਦੂਸਰੇ ਪਾਸੇ ਅੰਤਿਮ ਸੰਸਕਾਰ ਦੇ ਸਥਾਨ ਹਨ, ਜਿਨ੍ਹਾਂ ਉੱਪਰ ਛੱਤਰੀਆਂ ਬਣੀਆਂ ਹੋਈਆਂ ਹਨ ਜਿਥੇ ਰਾਜ ਪਰਿਵਾਰ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX