ਤਾਜਾ ਖ਼ਬਰਾਂ


ਗੋਡੇ ਦੀ ਸੱਟ ਕਾਰਨ ਸਾਨੀਆ ਮਿਰਜ਼ਾ ਦਾ ਆਸਟ੍ਰੇਲੀਅਨ ਓਪਨ ਖੇਡਣਾ ਸ਼ੱਕੀ
. . .  1 day ago
ਸੈਮੀਫਾਈਨਲ 'ਚ ਪੀ.ਵੀ ਸਿੰਧੂ ਨੇ ਚੇਨ ਯੂਫੀ ਨੂੰ ਹਰਾਇਆ
. . .  1 day ago
ਨਵੀਂ ਦਿੱਲੀ, 16 ਦਸੰਬਰ- ਦੁਬਈ ਐੱਸ.ਐੱਸ.ਐਫ. ਟੂਰਨਾਮੈਂਟ 2017 ਦੇ ਸੈਮੀਫਾਈਨਲ 'ਚ ਪੀ.ਵੀ.ਸਿੰਧੂ ਨੇ ਚੇਨ ਯੂਫੀ ਨੂੰ ਹਰਾ ਕੇ ਫਾਈਨਲ...
ਗਿਣਤੀ ਹਾਲ 'ਚ ਅਬਜ਼ਰਵਰ ਤੋਂ ਬਿਨਾਂ ਮੋਬਾਈਲ ਫ਼ੋਨ 'ਤੇ ਪਾਬੰਦੀ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 16 ਦਸੰਬਰ- 18 ਦਸੰਬਰ ਨੂੰ ਹਿਮਾਚਲ ਤੇ ਗੁਜਰਾਤ ਵਿਧਾਨ ਸਭਾ ਲਈ ਪਈਆਂ ਵੋਟਾਂ ਦੀ ਗਿਣਤੀ ਹੋਣੀ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਅਬਜ਼ਰਵਰ ਤੋਂ ਬਿਨਾਂ ਕੋਈ ਵੀ ਗਿਣਤੀ ਹਾਲ 'ਚ ਮੋਬਾਈਲ ਦੀ...
ਬਾਰਡਰ 'ਤੇ ਰਿਟ੍ਰੀਟ ਸੈਰਾਮਨੀ 'ਚ ਪੰਜਾਬ ਦੇ ਰਾਜਪਾਲ ਨੇ ਕੀਤੀ ਸ਼ਿਰਕਤ
. . .  1 day ago
ਫ਼ਾਜ਼ਿਲਕਾ 16 ਦਸੰਬਰ (ਪ੍ਰਦੀਪ ਕੁਮਾਰ) - ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਵਲੋਂ ਅੱਜ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਫ਼ਾਜ਼ਿਲਕਾ ਸੈਕਟਰ ਦੇ ਸਾਦਕੀ ਬਾਰਡਰ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਵਲੋਂ ਭਾਰਤ-ਪਾਕਿ...
ਨੌਜਵਾਨ ਦੀ ਲਾਸ਼ ਚੌਂਕ 'ਚ ਰੱਖ ਕੇ ਪਰਿਵਾਰ ਵਾਲਿਆ ਤੇ ਲੋਕਾਂ ਨੇ ਲਾਇਆ ਧਰਨਾ
. . .  1 day ago
ਜੈਤੋ, 16 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਬਠਿੰਡਾ ਰੋਡ 'ਤੇ ਸਥਿਤ ਬਸੰਤ ਨਗਰ ਵਿਖੇ 11 ਕੇ. ਵੀ. ਲਾਇਨ ਤੋਂ ਕਰੰਟ ਲੱਗਣ ਕਰਕੇ ਕੰਟ੍ਰੈੱਕਟ ਬੇਸ 'ਤੇ ਬਿਜਲੀ ਬੋਰਡ ਜੈਤੋ ਵਿਖੇ ਕੰਮ ਕਰਦੇ ਨੌਜਵਾਨ...
23 ਦਸੰਬਰ ਨੂੰ ਸ਼ੁਰੂ ਹੋਵੇਗੀ ਅੰਮ੍ਰਿਤਸਰ ਤੋਂ ਨਾਂਦੇੜ ਨੂੰ ਫਲਾਈਟ - ਔਜਲਾ
. . .  1 day ago
ਰਾਜਾਸਾਂਸੀ, 16 ਦਸੰਬਰ (ਹੇਰ)- ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਫ਼ੋਨ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਦਸੰਬਰ ਨੂੰ ਸ੍ਰੀ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਨੂੰ ਫਲਾਈਟ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ...
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਜਾਈ ਜਾਵੇਗੀ ਸਨਮਾਨ ਯਾਤਰਾ- ਪ੍ਰੀਤੀ ਸਪਰ
. . .  1 day ago
ਸ੍ਰੀ ਅਨੰਦਪੁਰ ਸਾਹਿਬ, 16 ਦਸੰਬਰ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ) -ਸਰਬ ਭਾਰਤੀ ਕਸ਼ਮੀਰੀ ਬ੍ਰਾਹਮਣ ਸਮਾਜ ਵੱਲੋਂ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਹਿੰਦੂ ਧਰਮ ਦੀ ਰੱਖਿਆ ਲਈ ਦਿੱਤੀ ਸ਼ਹਾਦਤ ਨੂੰ ਸਮਰਪਿਤ...
1971 ਦਾ ਬਦਲਾ ਲੈਣ ਲਈ ਕਸ਼ਮੀਰ ਸਹੀ ਰਸਤਾ - ਹਾਫ਼ਿਜ਼
. . .  1 day ago
ਲਾਹੌਰ, 16 ਦਸੰਬਰ- ਜਮਾਤ-ਉਦ-ਦਾਅਵਾ ਦੇ ਮੁਖੀ ਹਾਫ਼ਿਜ਼ ਸਈਦ ਨੇ ਫਿਰ ਭਾਰਤ ਵਿਰੁੱਧ ਆਪਣੀ ਨਫ਼ਰਤ ਦਾ ਇਜ਼ਹਾਰ ਕੀਤਾ ਹੈ। ਹਾਫ਼ਿਜ਼ ਨੇ ਕਿਹਾ ਕਿ...
ਐਗਜ਼ਿਟ ਪੋਲ ਜਾਅਲੀ- ਵੀਰਭੱਦਰ
. . .  1 day ago
ਜ਼ਿਲ੍ਹਾ ਫ਼ਰੀਦਕੋਟ ਦੇ ਨੌਜਵਾਨ ਦੀ ਫਿਲੀਪਾਈਨ 'ਚ ਹੱਤਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਅਜੀਤ ਮੈਗਜ਼ੀਨ

ਨੱਥ ਹਿੰਦੁਸਤਾਨੀ ਔਰਤਾਂ ਦਾ ਮਨਪਸੰਦ ਗਹਿਣਾ ਕਿਵੇਂ ਬਣੀ?

ਨੱਥ ਨੱਕ ਦਾ ਜ਼ੇਵਰ ਹੈ, ਜਿਹੜਾ ਅੱਜਕਲ੍ਹ ਆਮ ਹੀ ਔਰਤਾਂ ਸ਼ਾਦੀ-ਵਿਆਹ 'ਤੇ ਪਾਉਂਦੀਆਂ ਹਨ। ਇਸ ਜ਼ੇਵਰ ਦੀ ਲੰਮੀ ਕਹਾਣੀ ਹੈ। ਇਸ ਜ਼ੇਵਰ ਦਾ ਭਾਰਤੀ ਉਪ-ਮਹਾਂਦੀਪ ਨਾਲ ਕੋਈ ਤਾਲੁਕ ਨਹੀਂ ਹੈ। ਨੱਥ ਬਾਰੇ ਈਸਟ ਇੰਡੀਆ ਕੰਪਨੀ ਦੇ ਇਕ ਅਫਸਰ ਤੇ ਆਲਮ ਲੈਫ: ਐਡਵਰਡ ਮੋਰ ਨੇ 1790 ਈ: ...

ਪੂਰੀ ਖ਼ਬਰ »

ਕਈ ਕੋਟਿ ਅਕਾਸ ਬ੍ਰਹਮੰਡ

ਸਾਡਾ ਬ੍ਰਹਿਮੰਡ ਸ਼ਬਦ ਕਹਿ ਦੇਈਏ ਤਾਂ ਬਾਕੀ ਕੀ ਬਚਦਾ ਹੈ। ਭਾਸ਼ਾਈ ਅਰਥ/ਸ਼ਬਦਾਂ ਦੀ ਪਰਿਭਾਸ਼ਾ ਵੇਖੀਏ ਤਾਂ ਕੁਝ ਵੀ ਨਹੀਂ। ਸਾਰਾ ਦਿਸਦਾ ਅਣਦਿਸਦਾ ਸੰਸਾਰ, ਸਾਰਾ ਕੁਝ ਆ ਜਾਂਦਾ ਹੈ ਬ੍ਰਹਿਮੰਡ ਦੇ ਸੰਕੇਤ ਵਿਚ। ਗੁਰਬਾਣੀ ਕਈ ਕੋਟਿ ਬ੍ਰਹਿਮੰਡਾਂ ਦਾ ਸੰਕੇਤ ਅਨੇਕ ...

ਪੂਰੀ ਖ਼ਬਰ »

ਕੈਨੇਡਾ ਵਿਖੇ ਜੇਲ੍ਹ 'ਚ ਪੰਜਾਬਣਾਂ ਵੀ ਹਨ ਕੈਦ

ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਰਾਹੀਂ ਡਰੱਗ ਸਮੱਗਲ ਕਰਨ ਦੇ ਦੋਸ਼ਾਂ ਹੇਠ ਕਾਬੂ ਆਉਣ ਵਾਲੀਆਂ ਦੋਸ਼ਣਾਂ ਕਰਕੇ ਕਿਚਨਰ ਸਥਿਤ ਜੇਲ੍ਹ ਵਿਚ ਲੱਗਪਗ ਸਾਰੇ ਦੇਸ਼ਾਂ ਦੀਆਂ ਔਰਤ ਕੈਦਣਾਂ ਦੀ ਮੌਜੂਦਗੀ ਰਹਿੰਦੀ ਹੈ। ਉਨ੍ਹਾਂ ਵਿਚ ਭਾਰਤ ਨਾਲ ਸਬੰਧਿਤ ਕੈਦਣਾਂ ਵੀ ...

ਪੂਰੀ ਖ਼ਬਰ »

ਆਓ, ਰੁੱਖਾਂ ਨਾਲ ਧਰਤੀ ਮਾਂ ਦਾ ਸ਼ਿੰਗਾਰ ਕਰੀਏ...

ਜਦੋਂ ਕਦੇ ਵੀ ਮੈਂ ਕਿਸੇ ਪਿੰਡ ਵਿੱਚੋਂ ਦੀ ਲੰਘਦਾ ਹਾਂ ਤਾਂ ਮੈਨੂੰ ਛੱਪੜਾਂ, ਟੋਭਿਆਂ ਅਤੇ ਖੂਹਾਂ ਦੇ ਕਿਨਾਰਿਆਂ 'ਤੇ ਖੜ੍ਹੇ ਥੱਕੇ ਹਾਰੇ ਬਾਪੂਆਂ, ਬਜ਼ੁਰਗਾਂ ਵਰਗੇ ਨਿਰਾਸ਼ੇ ਅਤੇ ਡਿਗੂੰ-ਡਿਗੂੰ ਕਰਦੇ ਬੋਹੜਾਂ-ਪਿੱਪਲਾਂ ਨੂੰ ਵੇਖ ਕੇ ਬਹੁਤ ਦੁੱਖ ਹੁੰਦਾ ਹੈ। ਕੀ ...

ਪੂਰੀ ਖ਼ਬਰ »

ਜਿਊਣ ਸ਼ੈਲੀ ਨਾਲ ਜੁੜੀਆਂ ਹੋਈਆਂ ਹਨ ਜ਼ਿੰਦਗੀ ਦੀਆਂ ਖ਼ੁਸ਼ੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਨਸਾਨ ਜਾਣਦਾ ਹੈ ਕਿ ਇਹ ਉਹੀ ਹੈ ਜੋ ਇਹ ਖਾਂਦਾ-ਪੀਂਦਾ ਹੈ ਜਾਂ ਨਹੀਂ। ਇਹ ਇਸ ਤੱਥ ਦਾ ਵੀ ਜਾਣੂ ਹੈ ਕਿ ਕੁਝ ਚੀਜ਼ਾਂ ਖਾਣ ਪੀਣ ਨਾਲ ਕੁਝ ਬਿਮਾਰੀਆਂ ਠੀਕ ਹੁੰਦੀਆਂ ਨੇ ਤੇ ਕੁਝ ਨਾਲ ਬਿਮਾਰੀਆਂ ਲੱਗਦੀਆਂ ਨੇ। ਅੱਜ ਦੀ ਘੜੀ, ਮੁਲਕ, ਮਾਹਿਰ ਇਹ ਸਪੱਸ਼ਟ ਨਹੀਂ ਕਰ ਪਾਏ ਕਿ ਸਹੀ ਖਾਣਾ ਕੀ ਹੈ! ਨਿੱਤ ਦਿਨ ਜਿੰਨੇ ਲੇਖ (ਇਹ ਲੇਖ ਵੀ ਸ਼ਾਮਿਲ) ਇਸ ਵਿਸ਼ੇ 'ਤੇ ਲਿਖੇ ਜਾ ਰਹੇ ਨੇ ਕੋਈ ਗਿਣਤੀ ਨਹੀਂ। ਕਦੇ ਪੜ੍ਹਦੇ ਹਾਂ ਕਿ ਜੇ ਮਿਜਾਜ਼ ਨੂੰ ਚੜ੍ਹਦੀ ਕਲਾ ਵਿਚ ਰੱਖਣਾ ਹੈ ਤਾਂ ਆਹ ਖਾਓ-ਪੀਓ ਜਾਂ ਅਨਰਜੀ ਦੀ ਪੱਧਰ ਉਛਲਦੀ ਰੱਖਣ ਵਾਸਤੇ ਫਲਾਂ ਕੁਝ ਖਾਓ। ਜੇ ਭਾਰ ਘੱਟ ਕਰਨਾ ਹੈ ਤਾਂ ਇਹ ਨਾ ਖਾਓ, ਔਹ ਨਾ ਕਰੋ, ਵਗੈਰਾ-ਵਗੈਰਾ। ਇਸ ਕਿਸਮ ਦੇ ਝਾਂਸੇ, ਦਲੀਲਾਂ ਵਕਤੀ, ਮੁਰੰਮਤਾਂ ਨੇ। ਅਸੀਂ ਜਦ ਲੰਮੀ ਉਮਰ ਲਈ ਜਿਊਣ ਸ਼ੈਲੀ ਵਿਚ ਖੁਰਾਕ ਨੂੰ ਅਪਣਾਉਣਾ ਹੈ ਤਾਂ ਇਸ ਦੇ ਰੋਲ ਨੂੰ ਦੂਰਦ੍ਰਿਸ਼ਟ ਨਾਲ ਸਮਝਣਾ ਹੈ।
ਜਿਥੋਂ ਦੇ ਵਸਨੀਕਾਂ ਦੀਆਂ ਔਸਤਨ ਉਮਰਾਂ ਲੰਮੀਆਂ ਨੇ ਮਾਹਿਰਾਂ ਨੇ ਉਨ੍ਹਾਂ ਦੇਸ਼ਾਂ ਦਾ ਸਰਵੇਖਣ, ਅਧਿਐਨ ਕੀਤਾ ਹੈ ਕਿ ਉਹ ਲੋਕ ਕੀ ਖਾਂਦੇ ਨੇ ਜਾਂ ਉਨ੍ਹਾਂ ਦਾ ਕਿਹੜੀਆਂ ਚੀਜ਼ਾਂ 'ਤੇ ਜ਼ਿਆਦਾ ਜ਼ੋਰ ਹੈ, ਉਨ੍ਹਾਂ ਦੀਆਂ ਜਿਊਣ ਸ਼ੈਲੀਆਂ ਕੀ ਨੇ ਤੇ ਉਹ ਸੁਭਾਅ ਪੱਖੋਂ ਕਿਵੇਂ ਨੇ। ਨਤੀਜਨ, ਖਾਣ-ਪੀਣ ਬਾਰੇ ਸਹਿਮਤੀ ਕੁਝ ਇਸ ਤਰ੍ਹਾਂ ਦੀ ਹੈ। ਮੀਟ 'ਤੇ ਆਧਾਰਿਤ ਪ੍ਰੋਟੀਨਜ਼ ਬਹੁਤ ਘੱਟ ਖਾਣੀਆਂ ਨੇ ਤੇ ਜਦ ਵੀ ਖਾਣੀਆਂ ਨੇ ਤਾਂ ਮੱਛੀ ਮੀਟ ਨੂੰ ਤਰਜੀਹ ਦੇਣੀ ਹੈ। ਹਰੀਆਂ ਸਬਜ਼ੀਆਂ, ਫਲ-ਫਰੂਟ 'ਤੇ ਜ਼ੋਰ ਰੱਖਣਾ ਹੈ। ਤੇਲਾਂ ਵਿਚ 'ਆਲਵ' ਤੇਲ ਚੰਗਾ ਹੈ, ਯਾਨੀ ਕੱਚੀ ਘਾਣੀ ਦਾ ੜਜਗਪਜਅ. ਥੋੜ੍ਹਾ ਬਹੁਤ ਫੈਟ ਖਾਣ ਵਿਚ ਕੋਈ ਹਰਜ਼ ਨਹੀਂ। ਖੰਡ ਤੇ ਲੂਣ ਘੱਟ ਹੀ ਖਾਣ ਵਿਚ ਸਿਆਣਪ ਹੈ। ਕੋਲਡ ਡ੍ਰਿੰਕਸ ਦਾ ਸੇਵਨ ਬਹੁਤ ਹੀ ਇਹਤਿਆਤ ਨਾਲ ਕਰਨਾ ਹੈ ਖਾਸ ਕਰਕੇ ਜਿਨ੍ਹਾਂ ਵਿਚ ਐਡਿਡ ਸ਼ੂਗਰ ਹੋਵੇ ਯਾਨੀ 'ਫਰੱਕ ਟੋਸ' ਹੋਵੇ। ਖੁਰਾਕ ਘੱਟ ਹੀ ਖਾਣੀ ਹੈ ਯਾਨੀ ਆਪਣੇ ਢਿੱਡ ਵਿਚ ਕਲੋਰੀਆਂ ਘੱਟ ਹੀ ਜਾਣ ਦੇਣੀਆਂ ਨੇ। ਇਹ ਕਲੋਰੀਆਂ ਵੀ ਬਨਸਪਤੀ ਆਧਾਰਿਤ ਰਹਿਣੀਆਂ ਚਾਹੀਦੀਆਂ ਨੇ ਨਾ ਕਿ ਮੀਟ ਆਧਾਰਿਤ ਹੋਣ। ਕਦੇ-ਕਦੇ ਵਰਤ ਰੱਖਣੇ ਚਾਹੀਦੇ ਨੇ। ਮਾਹਿਰਾਂ ਦਾ ਮੰਨਣਾ ਹੈ ਕਿ ਜਦ ਜਿਸਮ ਨੂੰ ਕੰਮ ਕਰਨ ਤੋਂ ਛੁੱਟੀ ਹੁੰਦੀ ਹੈ ਤਾਂ ਪੂਰੇ ਸਿਸਟਮ ਆਰਾਮ ਫਰਮਾਉਂਦੇ ਨੇ, ਸੈੱਲ ਪੱਧਰ ਤੱਕ ਟਾਕਸਨਾਂ ਦੀ ਸਾਫ਼-ਸਫਾਈ ਕਰਦੇ ਨੇ। ਸਰੀਰ ਦੇ ਪੂਰੇ ਸਿਸਟਮਾਂ ਦਾ ਰਾਸ਼ਨ-ਪਾਣੀ ਬੰਦ ਹੋਣ 'ਤੇ ਸਰੀਰ ਕਾਲ ਸਥਿਤੀ ਨਾਲ ਨਿਪਟਣ ਦੀ ਪ੍ਰਕਿਰਿਆ ਵਿਚ ਵੜ ਜਾਂਦਾ ਹੈ। ਇਸ ਪ੍ਰਕਿਰਿਆ ਦੌਰਾਨ ਕੀ ਹੁੰਦਾ ਹੈ ਜਾਂ ਨਹੀਂ, ਸਾਇੰਸਦਾਨ, ਮਾਹਿਰ ਭੰਬਲਭੂਸੇ ਵਿਚ ਨੇ। ਵਰਤ ਦੌਰਾਨ ਤਾਂ ਸ਼ਾਇਦ ਨਹੀਂ, ਪਰ ਬਾਅਦ ਵਿਚ ਮਿੱਠੀ ਤੇ ਚੰਗੀ ਮਹਿਸੂਸਗੀ, ਸਰੀਰ ਦਾ ਹਲਕਾਪਣ, ਦਿਮਾਗ ਦੀ ਉੱਚ ਕੋਟੀ ਦੀ ਤੀਖਣਤਾ... ਕਿਸੇ ਵੀ ਪੱਖੋ ਘਾਟੇ ਦਾ ਸੌਦਾ ਨਹੀਂ ਜਾਪਦਾ। ਲੱਸੀ, ਦਹੀਂ ਦਾ ਸੇਵਨ ਜ਼ਰੂਰ ਕਰਨਾ ਹੈ। ਸੌਣ ਤੋਂ ਪਹਿਲਾਂ ਅੱਧਾ ਕੁ ਕਿੱਲੋ ਦੁੱਧ ਛੱਕ ਹੀ ਲੈਣ ਦੀ ਚੰਗੀ ਆਦਤ ਰਹੇਗੀ। ਹਾਂ, ਸੱਚ, ਸਰ੍ਹਾਣੇ ਨੱਟਸ ਯਾਨੀ ਬਾਦਾਮ, ਕਾਜੂ ਆਦਿ ਰੱਖਣੇ ਨੇ ਤੇ ਰੋਜ਼ਾਨਾ ਖਾਣੇ ਵੀ ਨੇ ਯਾਨੀ ਤੁਹਾਡੀ ਨਿੱਤ ਦੀ ਖੁਰਾਕ ਦਾ ਇਹ ਅਹਿਮ ਹਿੱਸਾ ਰਹਿਣੇ ਚਾਹੀਦੇ ਨੇ। ਇਸ ਸਭ ਕੁਝ ਖਾਣ-ਪੀਣ ਨੂੰ ਹਰ ਰੋਜ਼ ਕਸਰਤ ਦਾ ਤੜਕਾ ਜ਼ਰੂਰ ਲਗਾਉਣਾ ਹੈ।
ਜਿਊਣ ਸ਼ੈਲੀ ਵਿਚ ਸ਼ਾਦੀਸ਼ੁਦਾ ਰਹਿਣ ਦਾ ਖਾਸ ਰੋਲ ਹੈ। ਦੋ ਹਮਖਿਆਲ ਇਨਸਾਨਾਂ ਦੀ ਗੂੜ੍ਹੀ ਸੰਗਤ ਤੇ ਆਪਸੀ ਪਿਆਰ ਵਿਚ ਫਾਇਦੇ ਹਨ। ਸਭ ਤੋਂ ਵੱਡਾ ਸਹਾਰਾ ਹੈ ਆਪਸੀ ਭਾਵੁਕ ਸਾਂਝ ਤੇ ਚੰਗੇ-ਮਾੜੇ ਵਕਤਾਂ ਵਿਚ ਇਕ-ਦੂਜੇ ਦੀ ਬਾਂਹ ਫੜਨਾ ਤੇ ਡਗਰ ਬਣੇ ਰਹਿਣਾ। ਬਜ਼ੁਰਗ ਉਮਰ ਵਿਚ ਦੋਵੇਂ ਸਾਥੀ ਇਕ-ਦੂਜੇ ਨੂੰ ਚੇਤੇ ਕਰਵਾਉਂਦੇ ਰਹਿੰਦੇ ਨੇ ਕਿ ਕਿਹੜੀ, ਕਦ ਤੇ ਕਿਵੇਂ ਦਵਾਈ ਆਦਿ ਲੈਣੀ ਹੈ। ਲੰਮੀ ਸਾਂਝ ਕਰਕੇ ਜੇਕਰ ਇਕ ਸਾਥੀ ਦੂਜੇ ਨੂੰ ਮੰਦੀ ਵਹਿਵਤ ਤਿਆਗਣ ਵਾਸਤੇ ਆਖਦਾ ਹੈ ਤਾਂ ਅਮੂਮਨ ਮੰਨ ਹੀ ਲਿਆ ਜਾਂਦਾ ਹੈ। ਕਈ ਵਾਰ ਇਕ ਸਾਥੀ ਦੇ ਚਲੇ ਜਾਣ ਬਾਅਦ ਦੂਸਰਾ ਸਾਥੀ ਉਸ ਵੱਲੋਂ ਕੀਤੀਆਂ ਨਸੀਹਤਾਂ ਨੂੰ ਸਤਿਕਾਰ ਸਹਿਤ ਯਾਦ ਰੱਖਦਾ, ਨਿਭਾਉਂਦਾ ਹੈ।
ਫਿਰ ਹਰੇਕ ਵਿਆਹੁਤਾ ਜੋੜੇ ਦੇ ਨਸੀਬ ਏਨੇ ਹਰੇ-ਭਰੇ ਨਹੀਂ ਨਿਕਲਦੇ। ਕਾਰਨ ਕੁਝ ਵੀ ਹੋਣ ਪਰ ਨਿੱਤ ਦੀ ਚਿੜਚਿੜ ਦੋਵਾਂ ਜੀਆਂ ਵਾਸਤੇ ਹਾਨੀਕਾਰਕ ਸਾਬਤ ਹੋ ਸਕਦੀ ਹੈ। ਇਸ ਕਿਸਮ ਦੇ ਨਾਖ਼ੁਸ਼ਗੁਆਰ ਮਾਹੌਲ ਵਿਚੋਂ ਨਿਕਲਣਾ ਹੈ ਜਾਂ ਇਕ-ਦੂਜੇ ਦੀ ਮਾਰ ਨੂੰ ਬਰਦਾਸ਼ਤ ਕਰਦੇ ਰਹਿਣਾ ਹੈ... ਫ਼ੈਸਲੇ ਨਿੱਜੀ ਨੇ ਤੇ ਹੱਲ ਆਪਸੀ ਨੇ ਤੇ ਕੁਰਬਾਨੀ ਦੀ ਸੀਮਾ ਕੋਈ ਨਹੀਂ।
ਕਈ ਦਫ਼ਾ ਤਲਾਕਸ਼ੁਦਾ ਇਨਸਾਨ, ਜੇਕਰ ਬਾਕੀ ਸਭ ਕੁਝ ਸਾਂਵਾਂ ਹੈ ਤਾਂ ਬਾਹਲਾ ਅਸਰ ਪੈਂਦਾ ਨਹੀਂ ਤੇ ਉਹ ਨਾਰਮਲ ਉਮਰ ਭੋਗਦਾ ਹੈ। ਛੜੀ ਜ਼ਿੰਦਗੀ ਗੁਜ਼ਾਰਨੀ ਕੋਈ ਖਾਸ ਅੜਿੱਕਾ ਨਹੀਂ, ਬਸ਼ਰਤੇ ਕਿ ਇਹ ਇਨਸਾਨ ਆਪਣੀਆਂ ਯਾਰੀਆਂ, ਰਿਸ਼ਤੇਦਾਰੀਆਂ ਦਿਲੋਂ ਨਿਭਾਉਂਦਾ ਹੈ ਤੇ ਵਧੀਆ ਸਮਾਜਿਕ ਤਾਣਾ ਬਾਣਾ ਬਣਾਈ ਰੱਖਦਾ ਹੈ। ਇਸ ਤਰ੍ਹਾਂ ਉਸ ਨੂੰ ਰੂਹਾਨੀ ਤੇ ਇਨਸਾਨੀ ਸਹਾਰਾ ਉਪਲਬਧ ਹੈ ਜਿਸ ਉਤੇ ਉਹ ਪਲ ਸਕਦਾ ਹੈ। ਆਪਣੀਆਂ ਵਜੂਹਾਤ ਕਰਕੇ ਜਿਹੜੇ ਛੜੇ-ਛੜੀਆਂ ਰਹਿਣਾ ਪਸੰਦ ਕਰਦੇ ਨੇ, ਉਹ ਆਪਣੀਆਂ ਸ਼ਰਤਾਂ 'ਤੇ ਬਾਇੱਜ਼ਤ ਜ਼ਿੰਦਗੀ ਬਸਰ ਕਰ ਸਕਦੇ ਨੇ। ਬੱਸ, ਵਸੀਲੇ ਹੋਣੇ ਚਾਹੀਦੇ ਨੇ ਤਾਂ ਜੋ ਨਾਰਮਲ ਜ਼ਰੂਰਤਾਂ ਪੂਰੀਆਂ ਹੋ ਸਕਣ ਤੇ ਉਹ ਛੜੇਪਣ ਨੂੰ ਹੋਣੀ ਜਾਂ ਤਰਜੀਹ ਦੇ ਰੂਪ ਵਿਚ ਹੰਢਾਅ ਸਕਦੇ ਨੇ। ਬਾਹਲਾ ਆਪਸੀ ਪ੍ਰੇਮ ਕਈ ਵਾਰ ਕਈ ਜੋੜਿਆਂ ਲਈ ਠੀਕ ਸਾਬਤ ਨਹੀਂ ਹੁੰਦਾ। ਇਕ ਦੇ ਚਲਾਣੇ ਕਰ ਜਾਣ ਉਪਰੰਤ ਦੂਸਰੇ ਸਾਥੀ ਨੂੰ ਸਦੀਵੀ ਜੁਦਾਈ ਰਾਸ ਨਹੀਂ ਬੈਠਦੀ ਤੇ ਉਹ ਅਗਰ-ਪਿਛੜ ਤੁਰਦੇ ਲਗਦੇ ਨੇ। ਸਾਥੀ ਦੇ ਉਠ ਜਾਣ ਦਾ ਹਰ ਪਲ ਦਾ ਹੌਲ ਸਰੀਰ ਵਿਚ ਲਗਾਤਾਰ ਹਾਰਮੋਨਜ਼ ਦਾ ਹੜ੍ਹ ਲਿਆਈ ਰੱਖਦਾ ਹੈ। ਜਦ ਦਿਲ ਇਸ ਸੰਘਣੇ ਖ਼ੂਨ ਨੂੰ ਪੰਪ ਕਰਦਾ ਹੈ ਤਾਂ ਜ਼ੋਰ ਲੱਗਦਾ ਹੈ। ਦਿਲ ਆਰਜ਼ੀ ਤੌਰ 'ਤੇ ਫੈਲਣ ਲੱਗ ਪੈਂਦਾ ਹੈ ਤੇ ਫਿਰ ਠੁੱਸ ਹੋ ਜਾਂਦਾ ਹੈ। ਇਸ ਕਿਸਮ ਦਾ ਦਿਲ ਦਾ ਦੌਰਾ ਨਾੜੀਆਂ ਬੰਦ ਕਰਕੇ ਨਹੀਂ ਹੁੰਦਾ, ਬਲਕਿ ਹਾਰਮੋਨਜ਼ ਦੀ ਬਹੁਲਤਾ ਕਰਕੇ ਹੁੰਦਾ ਹੈ। ਇਸ ਤਰ੍ਹਾਂ ਦੀ ਦਸ਼ਾ ਨੂੰ ਸਮਝਦਾਰ ਸਾਥੀ ਆਪਣੇ ਨੇੜੇ ਆਉਣ ਨਹੀਂ ਦਿੰਦਾ। ਫਿਰ, ਗੂੜ੍ਹੇ ਪ੍ਰੇਮ ਦੀ ਸੂਲੀ 'ਤੇ ਆਪਣੀ ਜਾਨ ਕੁਰਬਾਨ ਕਰ ਦੇਣੀ... ਪ੍ਰੀਤ ਦੀ ਗਹਿਰੀ ਸੱਟ ਖਾਣ ਵਾਲੇ ਹੀ ਜਾਣਦੇ ਨੇ ਕਿ ਮੁਹੱਬਤ ਦੀਆਂ ਕਦਰਾਂ-ਕੀਮਤਾਂ ਦੇ ਸਨਮੁਖ ਫ਼ੈਸਲਾ ਕੀ ਰਹਿਣਾ ਚਾਹੀਦਾ ਹੈ।
ਉਪਰੋਕਤ ਇਕ ਪੈਰ੍ਹਾਗ੍ਰਾਫ ਵਿਚ ਮੈਂ ਲਿਖਿਆ ਹੈ ਕਿ ਇਨਸਾਨ ਉਹੀ ਹੈ ਜੋ ਇਹ ਖਾਂਦਾ-ਪੀਂਦਾ ਹੈ ਜਾਂ ਨਹੀਂ। ਜੇਕਰ ਤੁਸਾਂ ਨੇ ਇਸ ਵਾਕ ਦੀ ਗਹਿਰਾਈ ਤੀਕ ਜਾਣਾ ਹੈ ਜੋ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਹੈ, ਸ਼ਾਇਦ ਤੁਹਾਨੂੰ ਥੱਬਾ ਕਿਤਾਬਾਂ ਦਾ ਪੜ੍ਹਨਾ ਹੋਵੇਗਾ। ਤੁਸੀਂ ਡਾਈਟੀਸ਼ਨ ਦੀ ਸਲਾਹ ਲੈ ਕੇ ਅਜ਼ਮਾ ਲਵੋ ਕਿ ਉਹ ਕਿਹੜੀਆਂ ਚੀਜ਼ਾਂ ਨੇ, ਜਿਨ੍ਹਾਂ ਨੂੰ ਖਾਣ-ਪੀਣ ਨਾਲ ਬਿਮਾਰੀਆਂ ਠੀਕ ਹੁੰਦੀਆਂ ਨੇ। ਇਵੇਂ ਕੀ-ਕੀ ਨਹੀਂ ਖਾਣਾ-ਪੀਣਾ... ਦੁਨੀਆ ਭਰ ਦੇ ਪ੍ਰਹੇਜ਼ ਨੇ। ਜਦ ਨੂੰ ਤੁਸੀਂ ਇਹ ਸਭ ਕੁਝ ਸੁਣ ਕੇ ਉਠਣ ਨੂੰ ਹੋਵੇਗੇ, ਤੁਹਾਡਾ ਸਬਰ ਟੁੱਟਣ 'ਤੇ ਹੋਵੇਗਾ। ਖਾਣ-ਪੀਣ ਬਾਰੇ ਇਹ ਨਿੱਕਾ ਤੇ ਸਾਦਾ ਵਾਕ ਪੂਰਾ ਕੈਪਸੂਲ ਹੈ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਭਜਨਦੀਪ ਨਿਵਾਸ, ਕੋਠੇ ਪੋਨਾ ਰੋਡ, ਜਗਰਾਉਂ-142026.
ਮੋਬਾਈਲ : 97806-66268.


ਖ਼ਬਰ ਸ਼ੇਅਰ ਕਰੋ

ਭੁੱਲੀਆਂ ਵਿਸਰੀਆਂ ਯਾਦਾਂ

1980 ਵਿਚ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਲੰਦਨ ਵਿਚ ਹੋਈ ਸੀ। ਉਸ ਵਕਤ ਉਸ ਕਾਨਫਰੰਸ ਵਿਚ ਹਿੱਸਾ ਲੈਣ ਵਾਲੇ ਸਾਰੇ ਨਿਰੋਲ ਸਾਹਿਤਕਾਰ ਸਨ। ਉਨ੍ਹਾਂ ਵਿਚੋਂ ਵਪਾਰੀ ਜਾਂ ਕਬੂਤਰ ਕੋਈ ਨਹੀਂ ਸੀ। ਲੰਦਨ ਵਿਚ ਪਹਿਲੀ ਵਾਰੀ ਪੰਜਾਬੀ ਦੇ ਸਾਹਿਤਕਾਰ ਇਕੱਠੇ ਹੋਏ ਸਨ। ...

ਪੂਰੀ ਖ਼ਬਰ »

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-127

ਬਹਾਰੋ ਫੂਲ ਬਰਸਾਓ.... ਸ਼ੰਕਰ-ਜੈਕਿਸ਼ਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਜੈਕਿਸ਼ਨ ਨਿੱਜੀ ਤੌਰ 'ਤੇ ਤਾਂ ਬੜੀ ਹੀ ਸੱਜਧਜ ਨਾਲ ਰਹਿਣ ਵਾਲਾ ਵਿਅਕਤੀ ਸੀ, ਪਰ ਸੰਗੀਤ 'ਚ ਉਸ ਨੂੰ ਵਿਸ਼ੇਸ਼ ਅਭਿਆਸ ਜਾਂ ਰੁਚੀ ਸਦਾ ਹੀ ਰਹੀ ਸੀ। ਉਹ ਬੈਕਗਰਾਊਂਡ ਮਿਊਜ਼ਿਕ ਉਂਗਲੀਆਂ ਦਿਆਂ ਇਸ਼ਾਰਿਆਂ ਨਾਲ ਹੀ ਦੇ ਦਿਆ ਕਰਦਾ ...

ਪੂਰੀ ਖ਼ਬਰ »

ਸ਼ਹਿਰ ਨਹੀਂ, ਦਰਦ ਕਹਾਣੀ ਹੈ : ਹੀਰੋਸ਼ੀਮਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਬੰਬ ਫਟਣ ਤੋਂ ਬਾਅਦ ਬੰਬ ਫਟਣ ਕੇਂਦਰ ਤੋਂ ਉੱਤਰੀ ਪਾਸੇ ਵੱਲ ਬਾਰਿਸ਼ ਹੋਣੀ ਸ਼ੁਰੂ ਹੋ ਗਈ। ਬਾਰਿਸ਼ ਨੇ ਭਾਵੇਂ ਅੱਗ ਬੁਝਾਉਣ ਵਿਚ ਕਾਫ਼ੀ ਸਹਾਇਤਾ ਕੀਤੀ ਪਰ ਰੇਡੀਏਸ਼ਨ ਪ੍ਰਭਾਵਿਤ ਲੋਕਾਂ ਨੂੰ ਇਸ ਨੇ ਬੇਪਨਾਹ ਪੀੜਾ ...

ਪੂਰੀ ਖ਼ਬਰ »

ਕਪੂਰਥਲਾ ਦੇ ਸ਼ਾਨਦਾਰ ਅਤੀਤ ਨੂੰ ਚੇਤੇ ਕਰਦਿਆਂ-2

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਬਾਰਾਦਰੀ ਹੁਣ ਵਾਲੇ ਮਹਾਰਾਜਾ ਸਾਹਿਬ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬੰਗਲੇ ਦੇ ਦੂਸਰੇ ਪਾਸੇ ਅੰਤਿਮ ਸੰਸਕਾਰ ਦੇ ਸਥਾਨ ਹਨ, ਜਿਨ੍ਹਾਂ ਉੱਪਰ ਛੱਤਰੀਆਂ ਬਣੀਆਂ ਹੋਈਆਂ ਹਨ ਜਿਥੇ ਰਾਜ ਪਰਿਵਾਰ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX