ਤਾਜਾ ਖ਼ਬਰਾਂ


4 ਸਾਲਾਂ ਦੇ ਕਾਰਜਕਾਲ 'ਚ ਮੋਦੀ ਸਰਕਾਰ ਨੇ ਕਿੰਨੇ ਮੁਸਲਮਾਨਾਂ ਨੂੰ ਸੁਰੱਖਿਆ ਬਲਾਂ 'ਚ ਕੀਤਾ ਭਰਤੀ - ਓਵੈਸੀ
. . .  9 minutes ago
ਹੈਦਰਾਬਾਦ, 17 ਜੁਲਾਈ - ਆਲ ਇੰਡੀਆ ਮਜਲਿਸ-ਏ-ਇਟਹਾਦੁਲ ਮੁਸਲਮੀਨ ਦੇ ਪ੍ਰਧਾਨ ਅਤੇ ਸਾਂਸਦ ਅਸਦੂਦੀਨ ਓਵੈਸੀ ਨੇ ਮੋਦੀ ਸਰਕਾਰ ਵੱਲੋਂ ਕੀਤੇ ਗਏ ਚਾਰ ਸਾਲ ਦੇ ਕੰਮਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਮਾਮਲਿਆਂ...
ਸਕਾਰਾਤਮਕ ਰਹੀ ਸਰਬ ਪਾਰਟੀ ਬੈਠਕ- ਅਨੰਤ ਕੁਮਾਰ
. . .  10 minutes ago
ਨਵੀਂ ਦਿੱਲੀ, 17 ਜੁਲਾਈ- ਸੰਸਦ ਦੇ ਮਾਨਸੂਨ ਇਜਲਾਸ ਤੋਂ ਪਹਿਲਾਂ ਕੀਤੀ ਗਈ ਸਰਬ ਪਾਰਟੀ ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਬੈਠਕ ਸਕਾਰਾਤਮਕ ਰਹੀ। ਇਸ ਬੈਠਕ 'ਚ ਸਾਰੇ ਦਲਾਂ ਨੇ ਸਦਨ ਦੇ ਸੁਚਾਰੂ ਢੰਗ ਨਾਲ ਸੰਚਾਲਨ 'ਚ ਸਹਿਯੋਗ ਦਾ...
ਅਫ਼ਗਾਨ ਦੂਤਾਵਾਸ ਨੇ ਜਲਾਲਾਬਾਦ ਹਮਲੇ 'ਚ ਮਾਰੇ ਗਏ ਸਿੱਖਾਂ ਅਤੇ ਹਿੰਦੂਆਂ ਨੂੰ ਦਿੱਤੀ ਸ਼ਰਧਾਂਜਲੀ
. . .  47 minutes ago
ਵਾਸ਼ਿੰਗਟਨ, 17 ਜੁਲਾਈ- ਅਮਰੀਕਾ 'ਚ ਅਫ਼ਗਾਨਿਸਤਾਨ ਦੇ ਦੂਤਾਵਾਸ ਨੇ ਜਲਾਲਾਬਾਦ 'ਚ ਹਮਲੇ ਦੌਰਾਨ ਮਾਰੇ ਗਏ ਸਿੱਖਾਂ ਅਤੇ ਹਿੰਦੂਆਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਆਯੋਜਿਤ ਸੋਗ ਸਭਾ ਦੌਰਾਨ ਬੋਲਦਿਆਂ ਅਮਰੀਕਾ 'ਚ ਅਫ਼ਗਾਨਿਸਤਾਨ ਦੇ ਰਾਜਦੂਤ ਨੇ ਕਿਹਾ ਕਿ ਆਮ ਮਾਨਤਾ ਦੇ ਵਿਰੁੱਧ ਹਿੰਦੂ ਅਤੇ ਸਿੱਖ...
ਤੇਜ਼ਾਬੀ ਹਮਲੇ ਅਤੇ ਜਬਰ ਜਨਾਹ ਪੀੜਤਾਂ ਨੂੰ ਮਿਲੇਗਾ 7 ਲੱਖ ਮੁਆਵਜ਼ਾ
. . .  about 1 hour ago
ਪਟਨਾ, 17 ਜੁਲਾਈ- ਮੁੱਖਮੰਤਰੀ ਨਿਤੀਸ਼ ਕੁਮਾਰ ਨੇ ਅੱਤਿਆਚਾਰ ਦੀਆਂ ਸ਼ਿਕਾਰ ਮਹਿਲਾਵਾਂ ਨੂੰ ਰਾਹਤ ਦੇਣ ਲਈ ਇਕ ਵੱਡਾ ਫ਼ੈਸਲਾ ਕੀਤਾ ਹੈ। ਮੰਗਲਵਾਰ ਨੂੰ ਹੋਈ ਬਿਹਾਰ ਕੈਬਿਨੇਟ ਦੀ ਬੈਠਕ 'ਚ ਇਕ ਮਤਾ ਪਾਸ ਕੀਤਾ ਗਿਆ ਜਿਸ ਦੇ ਤਹਿਤ ਹੁਣ ਤੇਜ਼ਾਬੀ...
ਨੀਂਦਰਲੈਂਡ ਦੇ ਰਾਜਦੂਤ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ
. . .  about 1 hour ago
ਚੰਡੀਗੜ੍ਹ, 17 ਜੁਲਾਈ- ਆਪਸੀ ਹਿੱਤ ਦੇ ਖੇਤਰਾਂ 'ਚ ਸਹਿਯੋਗ 'ਤੇ ਚਰਚਾ ਕਰਨ ਲਈ ਨੀਂਦਰਲੈਂਡ ਦੇ ਰਾਜਦੂਤ ਅਲਫਾਂਸੁਸ ਸਟੋਲਿੰਗਾ ਨੇ ਅੱਜ ਚੰਡੀਗੜ੍ਹ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ...
'ਕਾਂਗਰਸ ਮੁਸਲਿਮ ਪਾਰਟੀ' ਵਿਵਾਦ 'ਤੇ ਬੋਲੇ ਰਾਹੁਲ, ਕਿਹਾ- ਮੇਰੇ ਲਈ ਧਰਮ ਅਤੇ ਜਾਤ ਦਾ ਕੋਈ ਮਤਲਬ ਨਹੀਂ ਹੈ
. . .  about 1 hour ago
ਨਵੀਂ ਦਿੱਲੀ, 17 ਜੁਲਾਈ- 'ਕਾਂਗਰਸ ਮੁਸਲਿਮ ਪਾਰਟੀ' ਵਿਵਾਦ ਵਿਚਾਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਨ੍ਹਾਂ ਲਈ ਧਰਮ ਅਤੇ ਜਾਤ ਦਾ ਕੋਈ ਮਤਲਬ ਨਹੀਂ ਹੈ। ਇੱਕ ਉਰਦੂ ਅਖ਼ਬਾਰ 'ਚ ਛਪੀ ਖ਼ਬਰ ਤੋਂ ਬਾਅਦ ਭਾਜਪਾ ਅਤੇ...
ਪੰਜਾਬ 'ਚ ਵੱਡੇ ਪੱਧਰ 'ਤੇ ਹੋਈਆਂ ਤਹਿਸੀਲਦਾਰਾਂ ਦੀਆਂ ਬਦਲੀਆਂ
. . .  about 1 hour ago
ਚੰਡੀਗੜ੍ਹ, 17 ਜੁਲਾਈ- ਪੰਜਾਬ 'ਚ ਵੱਡੇ ਪੱਧਰ 'ਤੇ ਤਹਿਸੀਲਦਾਰਾਂ ਦੀਆਂ ਬਦਲੀਆਂ/ਤਾਇਨਾਤੀਆਂ ਕੀਤੀਆਂ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਪੰਜਾਬ ਦੇ ਵਧੀਕ ਮੁੱੱਖ ਸਕੱਤਰ ਅਤੇ ਵਿੱਤੀ ਕਮਿਸ਼ਨਰ ਮਾਲ ਵਿਨੀ ਮਹਾਜਨ ਵਲੋਂ ਦਿੱਤੀ ਗਈ ਹੈ...
ਸਰਬ-ਦਲ ਦੀ ਬੈਠਕ 'ਚ ਸ਼ਾਮਲ ਹੋਣ ਲਈ ਸੰਸਦ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 17 ਜੁਲਾਈ- ਮਾਨਸੂਨ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਬੁਲਾਈ ਗਈ ਸਰਬ ਦਲ ਬੈਠਕ 'ਚ ਸ਼ਾਮਲ ਹੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਪਹੁੰਚੇ ....
ਉਤਰਾਖੰਡ : ਐਸ. ਡੀ. ਆਰ. ਐਫ. ਦੀ ਟੀਮ ਨੇ ਮੰਦਰ 'ਚ ਫਸੇ ਕਈ ਲੋਕਾਂ ਨੂੰ ਬਚਾਇਆ
. . .  about 1 hour ago
ਦੇਹਰਾਦੂਨ, 17 ਜੁਲਾਈ- ਰਾਜ ਆਫ਼ਤ ਪ੍ਰਬੰਧਨ ਬਲ (ਐਸ. ਡੀ. ਆਰ. ਐਫ.) ਦੀ ਟੀਮ ਨੇ ਉਤਰਾਕਾਸ਼ੀ ਦੇ ਬਰਕੋਤ 'ਚ ਰਾਮ ਮੰਦਰ 'ਚ ਫਸੇ 11 ਸ਼ਰਧਾਲੂਆਂ ਅਤੇ 40-50 ਸਥਾਨਕ ਲੋਕਾਂ ਨੂੰ ਬਚਾਇਆ ਹੈ। ਭਾਰੀ ਮੀਂਹ ਅਤੇ ਚੱਟਾਨਾਂ ਖਿਸਕਣ ਕਾਰਨ ਇਹ ਸਾਰੇ ਲੋਕ ਮੰਦਰ...
ਏਅਰ ਹੋਸਟੇਸ ਖੁਦਕੁਸ਼ੀ ਮਾਮਲੇ 'ਚ 14 ਦਿਨ ਦੀ ਨਿਆਂਇਕ ਹਿਰਾਸਤ 'ਚ ਪਤੀ
. . .  about 2 hours ago
ਨਵੀਂ ਦਿੱਲੀ, 17 ਜੁਲਾਈ- ਦਿੱਲੀ ਦੇ ਹੌਜਖਾਸ ਇਲਾਕੇ 'ਚ 39 ਸਾਲਾ ਏਅਰ ਹੋਸਟੇਸ ਵੱਲੋਂ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਮ੍ਰਿਤਕਾਂ ਦੇ ਪਤੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ....
ਐਨ. ਡੀ. ਏ. ਨੇ ਕਿਸਾਨਾਂ ਨੂੰ ਧੋਖਾ ਦਿੱਤਾ ਹੈ- ਰਾਜੂ ਸ਼ੈੱਟੀ
. . .  about 2 hours ago
ਮੁੰਬਈ, 17 ਜੁਲਾਈ- ਸਭਾਵੀਮਾਨੀ ਸ਼ੇਤਕਾਰੀ ਸੰਗਠਨ ਦੇ ਮੁਖੀ ਰਾਜੂ ਸ਼ੈੱਟੀ ਦਾ ਕਹਿਣਾ ਹੈ ਕਿ ਦੁੱਧ ਨੂੰ ਲੈ ਕੇ ਕੀਤੇ ਜਾ ਰਹੇ ਵਿਰੋਧ ਦਾ ਕੋਈ ਸਿਆਸੀ ਉਦੇਸ਼ ਨਹੀਂ ਹੈ ਅਤੇ ਇਸ ਅੰਦੋਲਨ ਨੂੰ ਮਹਾਰਾਸ਼ਟਰ ਦੇ ਸਾਰੇ ਕਿਸਾਨਾਂ ਦਾ ਸਮਰਥਨ ਹਾਸਲ ਹੈ। ਉਨ੍ਹਾਂ ਕਿਹਾ ਕਿ ਇਸ...
ਮਾਨਸੂਨ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰ ਨੇ ਬੁਲਾਈ ਸਰਬ-ਦਲ ਦੀ ਬੈਠਕ
. . .  about 2 hours ago
ਨਵੀਂ ਦਿੱਲੀ, 17 ਜੁਲਾਈ- ਸੰਸਦ ਦਾ ਮਾਨਸੂਨ ਇਜਲਾਸ ਸੁਚਾਰੂ ਢੰਗ ਨਾਲ ਚਲਾਉਣ ਲਈ ਸਰਕਾਰ ਨੇ ਸਰਬ ਦਲ ਬੈਠਕ ਬੁਲਾਈ ਹੈ। ਇਸ ਬੈਠਕ 'ਚ ਸ਼ਾਮਲ ਹੋਣ ਲਈ ਵਿਰੋਧੀ ਧਿਰ ਦੇ ਨੇਤਾ ਸ਼ਰਦ ਪਵਾਰ, ਸ਼ਰਦ ਯਾਦਵ ਅਤੇ ਗ਼ੁਲਾਮ ਨਬੀ ਆਜ਼ਾਦ...
ਵੈਂਕਈਆ ਨਾਇਡੂ ਨੇ ਬੁਲਾਈ ਰਾਜ ਸਭਾ ਦੇ ਫਲੋਰ ਲੀਡਰਾਂ ਦੀ ਬੈਠਕ
. . .  about 3 hours ago
ਨਵੀਂ ਦਿੱਲੀ, 17 ਜੁਲਾਈ- ਸਦਨ ਦੀ ਕਾਰਵਾਈ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ ਰਾਜ ਸਭਾ ਦੇ ਫਲੋਰ ਲੀਡਰਾਂ ਦੀ ਅੱਜ ਸ਼ਾਮੀਂ 5.30 ਵਜੇ ਇੱਕ ਬੈਠਕ ਬੁਲਾਈ ਹੈ...
ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਪੰਚਮੀ
. . .  about 3 hours ago
ਪਟਿਆਲਾ, 17 ਜੁਲਾਈ - ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਪੰਚਮੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ ਇਸ ਮੌਕੇ ਗੁਰਦਵਾਰਾ ਸਾਹਿਬ ਵਿਖੇ ਸਵੇਰੇ ਤੋਂ ਹੀ ਸੰਗਤਾਂ ਗੁਰੂ ਘਰ ਦੇ ਦਰਸ਼ਨ ਕਰ ਰਹਿਆ ਹਨ। ਗੁਰੂ ਘਰ ਕਵੀ ਦਰਬਾਰ...
ਮਾਇਆਵਤੀ ਨੇ ਬਸਪਾ ਦੇ ਕੌਮੀ ਕੋਆਰਡੀਨੇਟਰ ਨੂੰ ਅਹੁਦੇ ਤੋਂ ਹਟਾਇਆ
. . .  about 3 hours ago
ਨਵੀਂ ਦਿੱਲੀ, 17 ਜੁਲਾਈ- ਬਸਪਾ ਦੇ ਕੌਮੀ ਕੋਆਰਡੀਨੇਟਰ ਜੈ ਪ੍ਰਕਾਸ਼ ਸਿੰਘ ਦੇ ਬਿਆਨ 'ਤੇ ਤਿੱਖਾ ਹਮਲਾ ਕਰਦਿਆਂ ਬਹੁਜਨ ਸਮਾਜ ਪਾਰਟੀ ਬਹੁਜਨ ਦੀ ਪ੍ਰਧਾਨ ਮਾਇਆਵਤੀ ਨੇ ਕਿਹਾ ਕਿ ਜੈ ਪ੍ਰਕਾਸ਼ ਸਿੰਘ ਦਾ ਬਿਆਨ ਪਾਰਟੀ ਦੀ ਵਿਚਾਰਧਾਰਾ ਦੇ ਖ਼ਿਲਾਫ਼...
7 ਮਹੀਨਿਆਂ ਤੱਕ 11 ਸਾਲਾ ਬੱਚੀ ਦਾ ਜਿਸਮਾਨੀ ਸ਼ੋਸ਼ਣ ਕਰਨ ਦੇ ਦੋਸ਼ 'ਚ 18 ਗ੍ਰਿਫ਼ਤਾਰ
. . .  about 3 hours ago
ਉੱਤਰ ਪ੍ਰਦੇਸ਼ 'ਚ ਬੱਸ ਅਤੇ ਟਰੱਕ ਵਿਚਾਲੇ ਟੱਕਰ 'ਚ 40 ਲੋਕ ਜ਼ਖ਼ਮੀ
. . .  about 3 hours ago
ਦੁੱਧ ਦੇ ਕੰਮ 'ਚੋਂ ਘਾਟਾ ਪੈਣ ਤੇ ਵਿਅਕਤੀ ਵੱਲੋਂ ਖ਼ੁਦਕੁਸ਼ੀ
. . .  about 4 hours ago
ਫਿਲੌਰ 'ਚ ਚੋਰੀ ਹੋਏ 6 ਮਹੀਨਿਆਂ ਦੇ ਬੱਚੇ ਨੂੰ ਲੱਭਣ 'ਚ ਕਾਮਯਾਬ ਰਹੀ ਪੁਲਿਸ
. . .  about 4 hours ago
ਗਊ ਰੱਖਿਆ ਦੇ ਨਾਂ 'ਤੇ ਕੋਈ ਵੀ ਨਾਗਰਿਕ ਕਾਨੂੰਨ ਨੂੰ ਹੱਥ 'ਚ ਨਹੀਂ ਲੈ ਸਕਦਾ- ਸੁਪਰੀਮ ਕੋਰਟ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਅਜੀਤ ਮੈਗਜ਼ੀਨ

ਨੱਥ ਹਿੰਦੁਸਤਾਨੀ ਔਰਤਾਂ ਦਾ ਮਨਪਸੰਦ ਗਹਿਣਾ ਕਿਵੇਂ ਬਣੀ?

ਨੱਥ ਨੱਕ ਦਾ ਜ਼ੇਵਰ ਹੈ, ਜਿਹੜਾ ਅੱਜਕਲ੍ਹ ਆਮ ਹੀ ਔਰਤਾਂ ਸ਼ਾਦੀ-ਵਿਆਹ 'ਤੇ ਪਾਉਂਦੀਆਂ ਹਨ। ਇਸ ਜ਼ੇਵਰ ਦੀ ਲੰਮੀ ਕਹਾਣੀ ਹੈ। ਇਸ ਜ਼ੇਵਰ ਦਾ ਭਾਰਤੀ ਉਪ-ਮਹਾਂਦੀਪ ਨਾਲ ਕੋਈ ਤਾਲੁਕ ਨਹੀਂ ਹੈ। ਨੱਥ ਬਾਰੇ ਈਸਟ ਇੰਡੀਆ ਕੰਪਨੀ ਦੇ ਇਕ ਅਫਸਰ ਤੇ ਆਲਮ ਲੈਫ: ਐਡਵਰਡ ਮੋਰ ਨੇ 1790 ਈ: ...

ਪੂਰੀ ਖ਼ਬਰ »

ਕਈ ਕੋਟਿ ਅਕਾਸ ਬ੍ਰਹਮੰਡ

ਸਾਡਾ ਬ੍ਰਹਿਮੰਡ ਸ਼ਬਦ ਕਹਿ ਦੇਈਏ ਤਾਂ ਬਾਕੀ ਕੀ ਬਚਦਾ ਹੈ। ਭਾਸ਼ਾਈ ਅਰਥ/ਸ਼ਬਦਾਂ ਦੀ ਪਰਿਭਾਸ਼ਾ ਵੇਖੀਏ ਤਾਂ ਕੁਝ ਵੀ ਨਹੀਂ। ਸਾਰਾ ਦਿਸਦਾ ਅਣਦਿਸਦਾ ਸੰਸਾਰ, ਸਾਰਾ ਕੁਝ ਆ ਜਾਂਦਾ ਹੈ ਬ੍ਰਹਿਮੰਡ ਦੇ ਸੰਕੇਤ ਵਿਚ। ਗੁਰਬਾਣੀ ਕਈ ਕੋਟਿ ਬ੍ਰਹਿਮੰਡਾਂ ਦਾ ਸੰਕੇਤ ਅਨੇਕ ...

ਪੂਰੀ ਖ਼ਬਰ »

ਕੈਨੇਡਾ ਵਿਖੇ ਜੇਲ੍ਹ 'ਚ ਪੰਜਾਬਣਾਂ ਵੀ ਹਨ ਕੈਦ

ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਰਾਹੀਂ ਡਰੱਗ ਸਮੱਗਲ ਕਰਨ ਦੇ ਦੋਸ਼ਾਂ ਹੇਠ ਕਾਬੂ ਆਉਣ ਵਾਲੀਆਂ ਦੋਸ਼ਣਾਂ ਕਰਕੇ ਕਿਚਨਰ ਸਥਿਤ ਜੇਲ੍ਹ ਵਿਚ ਲੱਗਪਗ ਸਾਰੇ ਦੇਸ਼ਾਂ ਦੀਆਂ ਔਰਤ ਕੈਦਣਾਂ ਦੀ ਮੌਜੂਦਗੀ ਰਹਿੰਦੀ ਹੈ। ਉਨ੍ਹਾਂ ਵਿਚ ਭਾਰਤ ਨਾਲ ਸਬੰਧਿਤ ਕੈਦਣਾਂ ਵੀ ...

ਪੂਰੀ ਖ਼ਬਰ »

ਆਓ, ਰੁੱਖਾਂ ਨਾਲ ਧਰਤੀ ਮਾਂ ਦਾ ਸ਼ਿੰਗਾਰ ਕਰੀਏ...

ਜਦੋਂ ਕਦੇ ਵੀ ਮੈਂ ਕਿਸੇ ਪਿੰਡ ਵਿੱਚੋਂ ਦੀ ਲੰਘਦਾ ਹਾਂ ਤਾਂ ਮੈਨੂੰ ਛੱਪੜਾਂ, ਟੋਭਿਆਂ ਅਤੇ ਖੂਹਾਂ ਦੇ ਕਿਨਾਰਿਆਂ 'ਤੇ ਖੜ੍ਹੇ ਥੱਕੇ ਹਾਰੇ ਬਾਪੂਆਂ, ਬਜ਼ੁਰਗਾਂ ਵਰਗੇ ਨਿਰਾਸ਼ੇ ਅਤੇ ਡਿਗੂੰ-ਡਿਗੂੰ ਕਰਦੇ ਬੋਹੜਾਂ-ਪਿੱਪਲਾਂ ਨੂੰ ਵੇਖ ਕੇ ਬਹੁਤ ਦੁੱਖ ਹੁੰਦਾ ਹੈ। ਕੀ ...

ਪੂਰੀ ਖ਼ਬਰ »

ਜਿਊਣ ਸ਼ੈਲੀ ਨਾਲ ਜੁੜੀਆਂ ਹੋਈਆਂ ਹਨ ਜ਼ਿੰਦਗੀ ਦੀਆਂ ਖ਼ੁਸ਼ੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਇਨਸਾਨ ਜਾਣਦਾ ਹੈ ਕਿ ਇਹ ਉਹੀ ਹੈ ਜੋ ਇਹ ਖਾਂਦਾ-ਪੀਂਦਾ ਹੈ ਜਾਂ ਨਹੀਂ। ਇਹ ਇਸ ਤੱਥ ਦਾ ਵੀ ਜਾਣੂ ਹੈ ਕਿ ਕੁਝ ਚੀਜ਼ਾਂ ਖਾਣ ਪੀਣ ਨਾਲ ਕੁਝ ਬਿਮਾਰੀਆਂ ਠੀਕ ਹੁੰਦੀਆਂ ਨੇ ਤੇ ਕੁਝ ਨਾਲ ਬਿਮਾਰੀਆਂ ਲੱਗਦੀਆਂ ਨੇ। ਅੱਜ ਦੀ ...

ਪੂਰੀ ਖ਼ਬਰ »

ਭੁੱਲੀਆਂ ਵਿਸਰੀਆਂ ਯਾਦਾਂ

1980 ਵਿਚ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਲੰਦਨ ਵਿਚ ਹੋਈ ਸੀ। ਉਸ ਵਕਤ ਉਸ ਕਾਨਫਰੰਸ ਵਿਚ ਹਿੱਸਾ ਲੈਣ ਵਾਲੇ ਸਾਰੇ ਨਿਰੋਲ ਸਾਹਿਤਕਾਰ ਸਨ। ਉਨ੍ਹਾਂ ਵਿਚੋਂ ਵਪਾਰੀ ਜਾਂ ਕਬੂਤਰ ਕੋਈ ਨਹੀਂ ਸੀ। ਲੰਦਨ ਵਿਚ ਪਹਿਲੀ ਵਾਰੀ ਪੰਜਾਬੀ ਦੇ ਸਾਹਿਤਕਾਰ ਇਕੱਠੇ ਹੋਏ ਸਨ। ...

ਪੂਰੀ ਖ਼ਬਰ »

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-127

ਬਹਾਰੋ ਫੂਲ ਬਰਸਾਓ.... ਸ਼ੰਕਰ-ਜੈਕਿਸ਼ਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਜੈਕਿਸ਼ਨ ਨਿੱਜੀ ਤੌਰ 'ਤੇ ਤਾਂ ਬੜੀ ਹੀ ਸੱਜਧਜ ਨਾਲ ਰਹਿਣ ਵਾਲਾ ਵਿਅਕਤੀ ਸੀ, ਪਰ ਸੰਗੀਤ 'ਚ ਉਸ ਨੂੰ ਵਿਸ਼ੇਸ਼ ਅਭਿਆਸ ਜਾਂ ਰੁਚੀ ਸਦਾ ਹੀ ਰਹੀ ਸੀ। ਉਹ ਬੈਕਗਰਾਊਂਡ ਮਿਊਜ਼ਿਕ ਉਂਗਲੀਆਂ ਦਿਆਂ ਇਸ਼ਾਰਿਆਂ ਨਾਲ ਹੀ ਦੇ ਦਿਆ ਕਰਦਾ ...

ਪੂਰੀ ਖ਼ਬਰ »

ਸ਼ਹਿਰ ਨਹੀਂ, ਦਰਦ ਕਹਾਣੀ ਹੈ : ਹੀਰੋਸ਼ੀਮਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਬੰਬ ਫਟਣ ਤੋਂ ਬਾਅਦ ਬੰਬ ਫਟਣ ਕੇਂਦਰ ਤੋਂ ਉੱਤਰੀ ਪਾਸੇ ਵੱਲ ਬਾਰਿਸ਼ ਹੋਣੀ ਸ਼ੁਰੂ ਹੋ ਗਈ। ਬਾਰਿਸ਼ ਨੇ ਭਾਵੇਂ ਅੱਗ ਬੁਝਾਉਣ ਵਿਚ ਕਾਫ਼ੀ ਸਹਾਇਤਾ ਕੀਤੀ ਪਰ ਰੇਡੀਏਸ਼ਨ ਪ੍ਰਭਾਵਿਤ ਲੋਕਾਂ ਨੂੰ ਇਸ ਨੇ ਬੇਪਨਾਹ ਪੀੜਾ ਪਹੁੰਚਾਈ। ਇਹ ਬਾਰਿਸ਼ ਸੱਚੀ-ਮੁੱਚੀ ਕਾਲੀ ਬਾਰਿਸ਼ ਸੀ। ਪਹਿਲੇ ਇਕ-ਦੋ ਘੰਟੇ ਮੀਂਹ ਦੀਆਂ ਕਣੀਆਂ ਮੋਟੀਆਂ, ਚਿੱਕੜ ਵਰਗੀਆਂ, ਚੰਬੜੀਆਂ, ਖੁਰਦਰੀਆਂ, ਸਿਆਹ ਕਾਲੀਆਂ ਸਨ। ਮਨਹੂਸ ਕਣੀਆਂ, ਜੋ ਇਸ ਮੀਂਹ ਵਿਚ ਕਾਬੂ ਆ ਗਏ ਰੇਡੀਏਸ਼ਨ ਪ੍ਰਭਾਵਿਤ ਹੋ ਗਏ। ਮੀਂਹ ਦੇ ਪਾਣੀ ਨੇ ਕਈ ਦਰਿਆਵਾਂ, ਟੋਭਿਆਂ ਦੀਆਂ ਮੱਛੀਆਂ ਮਾਰ ਦਿੱਤੀਆਂ। ਇਸ ਮੀਂਹ ਦੀਆਂ ਕਣੀਆਂ ਵਾਲਾ ਘਾਹ ਖਾਣ ਨਾਲ ਪਸ਼ੂ ਵੀ ਮਰਦੇ ਵੇਖੇ ਗਏ।
ਭਾਵੇਂ ਕਿ ਅਜਿਹੀਆਂ ਘਟਨਾਵਾਂ ਦੇ ਮੁਕੰਮਲ ਅੰਕੜੇ ਪ੍ਰਾਪਤ ਕਰਨੇ ਅਸੰਭਵ ਹੁੰਦੇ ਹਨ ਪਰ ਸਮਝਿਆ ਜਾਂਦੈ ਦਸੰਬਰ, 1945 ਤੱਕ 1,50,000 ਮਰਦ-ਔਰਤਾਂ ਇਸ ਇਕ ਬੰਬ ਦੀ ਵਜ੍ਹਾ ਨਾਲ ਮਾਰੇ ਗਏ। ਹੁਣ ਤੱਕ ਇਹ ਗਿਣਤੀ 1,92,000 ਸਮਝੀ ਜਾਂਦੀ ਹੈ। (ਪਸ਼ੂ-ਪੰਛੀਆਂ, ਡੱਡੀਆਂ-ਮੱਛੀਆਂ ਦੀ ਗਿਣਤੀ ਭਲਾ ਕੌਣ ਕਰਦੈ)। ਉਧਰ ਕਰਨਲ ਟਿਬਟਸ, ਇਨੋਲਾਗੇ ਬੀ-29 ਵਾਪਸ ਲੈ ਕੇ ਟੀਨੀਅਨ ਟਾਪੂ 'ਤੇ 2.58 ਬਾਅਦ ਦੁਪਹਿਰ ਵਾਪਸ ਪਹੁੰਚ ਚੁੱਕਾ ਸੀ।
ਐਨ ਉਸ ਵੇਲੇ ਜਦ ਹੀਰੋਸ਼ੀਮਾ ਅਤਿ-ਭਿਆਨਕ ਮੰਜ਼ਰ 'ਚੋਂ ਗੁਜ਼ਰ ਰਿਹਾ ਸੀ, ਹਜ਼ਾਰਾਂ ਲੋਕ ਮਰ-ਤੜਫ ਰਹੇ ਸਨ, ਦਵਾਈਆਂ ਦੀ ਅਣਹੋਂਦ ਸਦਕਾ ਅਨੇਕਾਂ ਜ਼ਖ਼ਮੀ ਮਰਦ-ਔਰਤਾਂ, ਬੱਚੇ ਜ਼ਿੰਦਗੀ ਅਤੇ ਮੌਤ ਦੇ ਵਿਚ ਲਟਕੇ ਪਏ ਸਨ, ਇਨੋਲਾਗੇ ਵਰਗੀਆਂ ਕਈ ਮਾਤਾਵਾਂ ਦੇ ਲਾਡਲੇ ਛਿੰਦੇ ਬਾਲ ਸਕੂਲੋਂ ਨਹੀਂ ਸਨ ਪਰਤੇ, ਮਾਵਾਂ ਢਹਿ-ਢੇਰੀ ਬਿਲਡਿੰਗਾਂ 'ਚੋਂ ਆਪਣੇ ਹੋਣਹਾਰਾਂ ਦੀਆਂ ਲਾਸ਼ਾਂ ਪਈਆਂ ਲੱਭਦੀਆਂ ਸਨ, ਉਧਰ ਟੀਨੀਅਨ ਟਾਪੂ 'ਤੇ ਬੈਂਡ ਵਾਜਿਆਂ ਦੀਆਂ ਵੱਡੀਆਂ ਟੁਕੜੀਆਂ ਕਰਨਲ ਟਿਬਟਸ ਅਤੇ ਉਸਦੇ ਸਟਾਫ਼ ਨੂੰ ਜੀ ਆਇਆਂ ਕਹਿਣ ਲਈ ਜਿੱਤ ਦੀਆਂ ਧੁਨਾਂ ਵਜਾ ਰਹੀਆਂ ਸਨ। ਹਾਸੇ ਖਿੜ-ਖਿੜ੍ਹ ਪਏ ਪੈਂਦੇ ਸਨ, ਹਰ ਉੱਠ ਰਿਹਾ ਕਦਮ ਨੱਚਣ ਵਾਲੀ ਮੁਦਰਾ ਵਿਚ ਸੀ, ਹਰ ਮਨ-ਮਸਤਕ ਵਿਚ ਵਡੱਪਣ ਦੀ ਲਾਟ ਬਲ ਰਹੀ ਸੀ। ਜਿੱਤ ਦਾ ਅਹਿਸਾਸ ਫੁੱਟ-ਫੁੱਟ ਪੈ ਰਿਹਾ ਸੀ। ਕਰਨਲ ਟਿਬਟਸ ਨੂੰ ਜਹਾਜ਼ੋਂ ਉਤਰਦਿਆਂ ਹੀ ਡੀ.ਐਸ.ਸੀ. (ਡਿਸਟਿੰਗਇਸ਼ਡ ਸਰਵਿਸ ਕਰਾਸ) ਨਾਲ ਸੁਸ਼ੋਭਿਤ ਕੀਤਾ ਗਿਆ। ਕਰਨਲ ਟਿਬਟਸ ਬਾਅਦ ਵਿਚ 1966 ਵਿਚ ਬ੍ਰਿਗੇਡੀਅਰ ਜਨਰਲ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ।
ਮੈਂ 2002 ਵਿਚ ਹੀਰੋਸ਼ੀਮਾ ਗਿਆ ਸਾਂ, ਅਜੇ ਕੱਲ੍ਹ ਦੀ ਗੱਲ ਲੱਗਦੀ ਹੈ। ਸਾਡੀ ਇੰਟਰਨੈਸ਼ਨਲ ਕਨਵੈਨਸ਼ਨ ਓਸਾਕਾ ਸੀ। ਓਸਾਕਾ ਤੋਂ ਹੀਰੋਸ਼ੀਮਾ 350 ਕਿਲੋਮੀਟਰ ਹੈ। ਬੁਲਟ ਟਰੇਨ ਦਾ ਆਉਣ-ਜਾਣ ਦਾ ਕਿਰਾਇਆ 9000 ਰੁਪਏ ਸੀ। ਕੋਈ ਤਿਆਰ ਨਾ ਹੋਇਆ। ਪਰ ਹੀਰੋਸ਼ੀਮਾ ਦੀ ਜ਼ਿਆਰਤ ਕਰਨਾ ਮੇਰਾ ਅਖ਼ਲਾਕੀ ਫ਼ਰਜ਼ ਸੀ। ਜਾਪਾਨ ਜਾ ਕੇ ਹੀਰੋਸ਼ੀਮਾ ਨਾ ਜਾਇਆ ਜਾਵੇ? ਇਹ ਕਿਵੇਂ ਹੋ ਸਕਦੈ? ਜਾਪਾਨੀ ਲੋਕ ਅੰਗਰੇਜ਼ੀ ਬੜੀ ਘੱਟ ਸਮਝਦੇ ਹਨ, ਬੜੀ ਸਿਰ ਖਪਾਈ ਕਰਾਉਂਦੇ ਹਨ। ਮੈਂ ਹੀਰੋਸ਼ੀਮਾ ਬਾਰੇ ਅਗਾਊਂ ਕੁਝ ਖ਼ਾਸ ਪੜ੍ਹਿਆ ਵੀ ਨਹੀਂ ਸੀ। ਬਸ ਸੁਣੀਆਂ-ਸੁਣਾਈਆਂ ਗੱਲਾਂ ਦੇ ਹਿਸਾਬ ਨਾਲ ਮੈਂ ਸੋਚ ਰਿਹਾ ਸਾਂ ਕਿ ਮੈਂ ਜੋ ਐਟੋਮਿਕ ਬੰਬ ਡੋਮ ਅਤੇ ਪੀਸ ਮੈਮੋਰੀਅਲ ਵੇਖਣ ਜਾ ਰਿਹਾ ਸਾਂ, ਉਥੇ ਜ਼ਰੂਰ ਆਲੇ-ਦੁਆਲੇ ਖੰਡਰ ਹੋਣਗੇ, ਸੜੀ-ਭੁੱਜੀ ਧਰਤੀ ਹੋਵੇਗੀ, ਜਿਥੇ ਕਹਿੰਦੇ ਨੇ ਅੱਜ ਵੀ ਕੁਝ ਨਹੀਂ ਉੱਗਦਾ। ਬੰਬ ਦੀ ਝੰਬੀ ਧਰਤੀ ਜ਼ਰੂਰ ਸਾਂਭ ਰੱਖੀ ਹੋਵੇਗੀ। ਪਰ ਮੈਂ ਉਥੇ ਜਾ ਕੇ ਵੇਖਿਆ ਕਿ ਬਹਾਦਰ ਕੌਮਾਂ ਦੁਸ਼ਮਣ ਵੱਲੋਂ ਦਿੱਤੇ ਜ਼ਖ਼ਮ ਦੂਜਿਆਂ ਨੂੰ ਨਹੀਂ ਵਿਖਾਉਂਦੀਆਂ। ਤਕਰੀਬਨ ਗਿਆਰਾਂ ਲੱਖ ਦੀ ਆਬਾਦੀ ਵਾਲਾ ਅੱਜ ਦਾ ਹੀਰੋਸ਼ੀਮਾ ਓਨਾ ਹੀ ਵਿਕਸਿਤ, ਓਨਾ ਹੀ ਖ਼ੂਬਸੂਰਤ, ਉਸੇ ਤਰ੍ਹਾਂ ਹੀ ਘੁੱਗ-ਵਸਦਾ, ਹਰੀ-ਭਰੀ ਧਰਤੀ, ਝੂਮਦੇ-ਝੂਲਦੇ ਰੁੱਖ, ਪੰਛੀ-ਰੌਣਕੀਲਾ ਅਸਮਾਨ, ਆਪਣੇ-ਆਪ ਵਿਚ ਮਸਤ, ਪਰ ਮਦਦ ਦੇਣ ਲਈ ਦੌੜੇ ਆਉਂਦੇ ਕੁੜੀਆਂ-ਮੁੰਡੇ।
ਰੇਲਵੇ ਸਟੇਸ਼ਨ ਤੋਂ ਮੈਂ ਸਟਰੀਟ ਕਾਰ ਲੈ ਕੇ ਹੀਰੋਸ਼ੀਮਾ ਪੀਸ ਮਿਊਜ਼ੀਅਮ ਵਿਖੇ ਪਹੁੰਚ ਗਿਆ। ਇਓਈ ਦਰਿਆ ਦੇ ਕੰਢੇ 'ਤੇ ਇਹ ਲੰਬੇ ਚੌੜੇ ਪਾਰਕ ਵਿਚ ਸਥਿਤ ਹੈ। ਇਸ ਮਿਊਜ਼ੀਅਮ ਵਿਚ ਚਿੱਤਰਾਂ ਰਾਹੀਂ, ਡਰਾਇੰਗਜ਼ ਰਾਹੀਂ, ਲਿਖਤਾਂ ਰਾਹੀਂ, ਆਰਟੀਫੈਕਟਸ ਰਾਹੀਂ, ਵੀਡੀਓ ਸਕਰੀਨਾਂ ਰਾਹੀਂ ਅਤੇ ਹੋਰ ਕਈ ਪ੍ਰੰਪਰਾਗਤ ਅਤੇ ਡਿਜ਼ੀਟਲ ਢੰਗਾਂ ਨਾਲ ਹੀਰੋਸ਼ੀਮਾ ਦੁਖਾਂਤ ਨੂੰ ਦਰਸਾਇਆ ਗਿਆ ਹੈ। ਇਕ ਦਰਮਿਆਨੇ ਥੀਏਟਰ ਵਿਚ 25-25 ਮਿੰਟ ਦੀਆਂ ਦੋ ਫ਼ਿਲਮਾਂ ਵਿਖਾਈਆਂ ਜਾਂਦੀਆਂ ਹਨ : 1 $ਰਵੀਕਗ਼ਤ ૿ਗ਼ਖਕਗ (ਇਕ ਮਾਂ ਦੀ ਅਰਜੋਈ) , ਅਤੇ 8਼ਗਡਕਤਵ ਰ਀ਿ 8ਕਗਰਤੀਜਠ਼ ਼ਅਦ ਟ਼ਪ਼ਤ਼ਾਜ (ਹੀਰੋਸ਼ੀਮਾ ਅਤੇ ਨਾਗਾਸਾਕੀ ਦੀ ਫ਼ਸਲ)। ਇਹ ਦੋਵੇਂ ਫ਼ਿਲਮਾਂ ਵੇਖਦਿਆਂ ਕਠੋਰ ਤੋਂ ਕਠੋਰ ਮਨ ਵੀ ਪਿਘਲ ਜਾਂਦਾ ਹੈ। ਫ਼ਿਲਮਾਂ ਵੇਖਦਿਆਂ ਦਰਸ਼ਕ ਸ਼ਰ੍ਹੇਆਮ ਰੌਂਦੇ ਨਜ਼ਰ ਆਉਂਦੇ ਹਨ। ਤੁਹਾਡੀਆਂ ਅੱਖਾਂ ਵਾਰ-ਵਾਰ ਸੇਜਲੀਆਂ ਹੁੰਦੀਆਂ ਹਨ, ਤੁਹਾਡੇ ਰੌਂਗਟੇ ਵਾਰ-ਵਾਰ ਖੜ੍ਹੇ ਹੁੰਦੇ ਹਨ। ਤੁਹਾਡਾ ਜਿਸਮ ਵਾਰ-ਵਾਰ ਨੁੱਚੜਦਾ ਹੈ। ਇਥੇ ਪਿਆ ਪਿਘਲਿਆ ਹੋਇਆ ਲੰਚ-ਬਾਕਸ ਉਸ ਬੱਚੇ ਦੀ ਯਾਦ ਦੁਆਉਂਦਾ ਹੈ, ਜਿਸ ਨੇ ਤਬਾਹੀ ਦੇ ਉਸ ਆਲਮ ਵਿਚ ਆਪਣੇ ਲੰਚ-ਬਾਕਸ ਨੂੰ ਆਪਣੀ ਵਡਮੁੱਲੀ ਜਾਇਦਾਦ ਸਮਝ ਕੇ ਢਿੱਡ ਨਾਲ ਲਾ ਕੇ ਆਪ ਉੜ ਕੇ, ਦੋਹਰੇ ਹੋ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਅਗਲੇ ਹੀ ਪਲ ਉਹ ਲੁੜਕ ਗਿਆ ਸੀ, ਉਸ ਦੀ ਮਾਂ ਨੇ ਆਪਣੇ ਬੇ-ਪਹਿਚਾਣ ਪੁੱਤਰ ਦੀ ਸ਼ਨਾਖ਼ਤ ਇਸ ਲੰਚ-ਬਾਕਸ ਤੋਂ ਕੀਤੀ ਸੀ। ਇਥੇ ਪਈ ਅੱਧ ਝੁਲਸੀ ਵਾਟਰ ਬੋਤਲ, ਸਵਾ ਅੱਠ ਵਜੇ 'ਤੇ ਰੁਕੀ ਪਈ ਜੇਬ ਘੜੀ, ਝੁਲਸ ਗਏ ਤਿੰਨ ਸਾਲਾ ਬੱਚੇ ਦੀ ਸਾਈਕਲ, ਕਿੰਨਾ ਕੁਝ ਹੈ ਜੋ ਵੇਖਦਿਆਂ ਤੁਹਾਡਾ ਮਨ ਅੰਦਰੋਂ ਕੁਰਲਾਉਂਦਾ ਹੈ।
ਭਾਵੇਂ ਕਿ ਭਵਿੱਖ-ਬਾਣੀਆਂ ਕੀਤੀਆਂ ਗਈਆਂ ਸਨ ਕਿ ਹੀਰੋਸ਼ੀਮਾ ਦੀ ਧਰਤੀ 'ਤੇ 75 ਸਾਲ ਕੁਝ ਨਹੀਂ ਉੱਗੇਗਾ, ਪ੍ਰੰਤੂ ਅਜਿਹੀਆਂ ਕਿਆਸ-ਅਰਾਈਆਂ ਗ਼ਲਤ ਸਾਬਤ ਹੋਈਆਂ। ਪਰ ਉਸੇ ਸਾਲ ਸਤੰਬਰ ਦੇ ਮਹੀਨੇ ਵਿਚ ਹੀਰੋਸ਼ੀਮਾ ਦੀ ਧਰਤੀ 'ਤੇ ਦੋ ਵਾਰ ਅਜਿਹੇ ਸਮੁੰਦਰੀ ਤੂਫ਼ਾਨ ਉਠੇ, ਜਿਨ੍ਹਾਂ ਸ਼ਹਿਰ ਦੀ ਵੀਰਾਨ ਧਰਤੀ ਦਾ ਜਿਸਮ ਧੋ ਕੇ ਰੇਡੀਏਸ਼ਨ ਸਮੁੰਦਰ ਵਿਚ ਵਹਾ ਦਿੱਤੀ। ਬਹਾਰ ਦਾ ਮੌਸਮ ਹੀਰੋਸ਼ੀਮਾ ਦੀ ਧਰਤੀ 'ਤੇ ਵੀ ਆਇਆ। ਸਭ ਤੋਂ ਪਹਿਲਾਂ ਔਲੀਐਂਡਰ ਦਾ ਫੁੱਲ ਖਿੜਿਆ। ਮਿੱਠੇ-ਪਿਆਰੇ, ਮਧਮ ਗੁਲਾਬੀ ਰੰਗ ਦੇ ਇਸ ਖ਼ੁਸ਼ਨਸੀਬ ਫੁੱਲ ਦੀਆਂ ਫੋਟੋਆਂ ਤੁਹਾਨੂੰ ਮਿਊਜ਼ੀਅਮ ਵਿਚ ਵੀ ਲੱਗੀਆਂ ਮਿਲਦੀਆਂ ਹਨ। ਵਾਹ! ਇਕ ਤੋਂ ਬਾਅਦ ਇਕ, ਖੰਡਰਾਂ ਵਿਚੋਂ ਨਿੱਕੇ-ਨਿੱਕੇ ਫੁੱਲ ਸਿਰੀਆਂ ਕੱਢਣ ਲੱਗੇ। ਹੀਰੋਸ਼ੀਮਾ ਪੀਸ ਮੈਮੋਰੀਅਲ ਪਾਰਕ ਵਿਚ ਲਹਿਲਾਉਂਦੇ ਹਰੇ-ਭਰੇ ਬੂਟੇ, ਹਰਾ ਕਚੂਰ ਘਾਹ, ਹਵਾ ਵਿਚ ਝੂਲਦੇ ਰੁੱਖ, ਪਾਰਕ ਵਿਚ ਚੋਗਾ ਚੁੱਗਦੇ ਪੰਛੀ, ਅਉਟੀ ਦਰਿਆ ਦੇ ਪਾਣੀਆਂ ਵਿਚ ਉਛਲ-ਚਾਪ ਕਰਦੀਆਂ ਮੱਛੀਆਂ, ਇਸ ਗੱਲ ਦੀ ਸ਼ਾਅਦੀ ਭਰਦੀਆਂ ਹਨ ਕਿ ਮਨੁੱਖ ਦੀਆਂ ਵਿਨਾਸ਼ਕਾਰੀ ਤਾਕਤਾਂ ਨਾਲੋਂ ਕਾਦਰ ਦੀ ਕੁਦਰਤ ਜ਼ਿਆਦਾ ਪ੍ਰਬਲ ਹੈ ਅਤੇ ਸਹਿਜ ਹੈ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 98152-53245.


ਖ਼ਬਰ ਸ਼ੇਅਰ ਕਰੋ

ਕਪੂਰਥਲਾ ਦੇ ਸ਼ਾਨਦਾਰ ਅਤੀਤ ਨੂੰ ਚੇਤੇ ਕਰਦਿਆਂ-2

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਬਾਰਾਦਰੀ ਹੁਣ ਵਾਲੇ ਮਹਾਰਾਜਾ ਸਾਹਿਬ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬੰਗਲੇ ਦੇ ਦੂਸਰੇ ਪਾਸੇ ਅੰਤਿਮ ਸੰਸਕਾਰ ਦੇ ਸਥਾਨ ਹਨ, ਜਿਨ੍ਹਾਂ ਉੱਪਰ ਛੱਤਰੀਆਂ ਬਣੀਆਂ ਹੋਈਆਂ ਹਨ ਜਿਥੇ ਰਾਜ ਪਰਿਵਾਰ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX