ਤਾਜਾ ਖ਼ਬਰਾਂ


ਡੇਰਾ ਸੱਚਾ ਸੌਦਾ ਪ੍ਰਮੁੱਖ ਖ਼ਿਲਾਫ਼ ਸਰੀਰਕ ਸ਼ੋਸ਼ਣ ਮਾਮਲੇ 'ਤੇ ਹੋਈ ਸੁਣਵਾਈ, ਫ਼ੈਸਲਾ 25 ਅਗਸਤ ਨੂੰ
. . .  13 minutes ago
ਪੰਚਕੂਲਾ, 17 ਅਗਸਤ - ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਖ਼ਿਲਾਫ਼ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ 'ਚ ਅੱਜ ਪੰਚਕੂਲਾ ਵਿਖੇ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ 'ਚ ਸੁਣਵਾਈ ਹੋਈ। ਇਸ ਮੌਕੇ ਦੋਵਾਂ ਧਿਰਾਂ...
ਮੋਟਰ 'ਤੇ ਸੁੱਤੇ ਪਏ ਵਿਅਕਤੀ ਦਾ ਕਤਲ
. . .  50 minutes ago
ਗੜ੍ਹਸ਼ੰਕਰ, 17 ਅਗਸਤ (ਧਾਲੀਵਾਲ) - ਗੜ੍ਹਸ਼ੰਕਰ ਨੇੜਲੇ ਪਿੰਡ ਰੋਡ ਮਜਾਰਾ ਵਿਖੇ ਪਿੰਡ ਤੋਂ ਬਾਹਰਵਾਰ ਮੋਟਰ 'ਤੇ ਸੁੱਤੇ ਪਏ ਰਾਜ ਕੁਮਾਰ ਨਾਮੀ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਜਾਣ...
ਸੰਘੇ ਜਗੀਰ ਦੀ ਸਰਪੰਚਣੀ ਮੁਅੱਤਲ
. . .  about 1 hour ago
ਨੂਰਮਹਿਲ, 17 ਅਗਸਤ (ਜਸਵਿੰਦਰ ਸਿੰਘ ਲਾਂਬਾ) - ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਪੰਜਾਬ ਨੇ ਮਾਲੀ ਬੇਨਿਯਮੀਆਂ ਦੇ ਦੋਸ਼ 'ਚ ਪਿੰਡ ਸੰਘੇ ਜਗੀਰ...
ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ 'ਚ ਫਲੂ ਕਾਰਨਰ ਸਥਾਪਿਤ ਕਰਨ ਦੇ ਹੁਕਮ
. . .  about 1 hour ago
ਚੰਡੀਗੜ੍ਹ, 17 ਅਗਸਤ (ਵਿਕਰਮਜੀਤ ਸਿੰਘ ਮਾਨ) - ਪੰਜਾਬ ਸਰਕਾਰ ਨੇ ਸਵਾਈਨ ਫਲੂ ਨਾਲ ਮੌਤ ਦਰ ਅਤੇ ਇਸ ਬਿਮਾਰੀ ਨੂੰ ਕੰਟਰੋਲ ਕਰਨ ਦੇ ਮਕਸਦ ਨਾਲ ਸੂਬੇ ਦੇ ਸਾਰੇ ਸਿਵਲ ਸਰਜਨਾਂ ਨੂੰ ਸਿਵਲ ਹਸਪਤਾਲਾਂ 'ਚ ਫਲੂ ਕਾਰਨਰ ਸਥਾਪਿਤ ਕਰਨ...
ਗਾਜ਼ੀਆਬਾਦ 'ਚ ਲੜਕੀ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ
. . .  about 1 hour ago
ਗਾਜ਼ੀਆਬਾਦ, 17 ਅਗਸਤ - ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਪੈਂਦੇ ਰਜਿੰਦਰ ਨਗਰ ਵਿਖੇ ਦਿਨ ਦਿਹਾੜੇ ਮੋਟਰ ਸਾਈਕਲ ਸਵਾਰ 2 ਵਿਅਕਤੀਆਂ ਨੇ ਇੱਕ ਲੜਕੀ...
ਬਿਹਾਰ : ਭਾਰੀ ਬਰਸਾਤ ਤੇ ਹੜ੍ਹਾਂ ਦੇ ਚੱਲਦਿਆਂ ਕਈ ਟਰੇਨਾਂ ਰੱਦ
. . .  about 2 hours ago
ਪਟਨਾ, 17 ਅਗਸਤ - ਭਾਰੀ ਬਰਸਾਤ ਤੇ ਹੜ੍ਹਾਂ ਦੇ ਚੱਲਦਿਆਂ ਕਟਿਹਾਰ ਡਿਵੀਜ਼ਨ 'ਚ ਪਾਣੀ ਭਰਨ ਕਾਰਨ ਰੇਲਵੇ ਨੇ ਅੱਜ 25, 18 ਅਗਸਤ ਨੂੰ 15 ਅਤੇ 19 ਅਗਸਤ...
ਸੰਨ '47 ਦੀ ਦੁਖਦਾਈ ਵੰਡ ਨੂੰ ਦਰਸਾਉਂਦੇ 'ਪਾਰਟੀਸ਼ਨ ਮਿਊਜ਼ੀਅਮ' ਦੇ ਵਿਸਥਾਰ ਦਾ ਮੁੱਖ ਮੰਤਰੀ ਵੱਲੋਂ ਉਦਘਾਟਨ
. . .  about 2 hours ago
ਅੰਮ੍ਰਿਤਸਰ, 17 ਅਗਸਤ (ਜਸਵੰਤ ਸਿੰਘ ਜੱਸ, ਸੁਰਿੰਦਰ ਕੋਛੜ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਤਕਾਲੀ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਕੋਤਵਾਲੀ ਦੀ ਇਤਿਹਾਸਕ ਇਮਾਰਤ 'ਚ ਆਰੰਭ ਕੀਤੇ ਗਏ ਸੰਨ 1947 ਦੀ ਦੁਖਦਾਈ...
ਬਿਹਾਰ : 'ਵੰਦੇ ਮਾਤਰਮ' ਦਾ ਨਿਰਾਦਰ ਕਰਨ ਦੇ ਦੋਸ਼ 'ਚ ਤੇਜੱਸਵੀ ਯਾਦਵ ਖ਼ਿਲਾਫ਼ ਮਾਮਲਾ ਦਰਜ
. . .  about 2 hours ago
ਪਟਨਾ, 17 ਅਗਸਤ - ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜੱਸਵੀ ਯਾਦਵ ਖ਼ਿਲਾਫ਼ ਟਵੀਟ 'ਚ 'ਵੰਦੇ ਮਾਤਰਮ' ਦਾ ਨਿਰਾਦਰ ਕਰਨ ਦੇ ਦੋਸ਼ 'ਚ ਦਰਭੰਗਾ ਵਿਖੇ...
ਚੰਡੀਗੜ੍ਹ ਜਬਰ ਜਨਾਹ ਮਾਮਲਾ : ਪੁਲਿਸ ਦੇ ਸ਼ੱਕੀ ਦਾ ਸਕੈੱਚ ਕੀਤਾ ਜਾਰੀ
. . .  about 3 hours ago
ਸ਼ਿਵ ਲਾਲ ਡੋਡਾ ਦੀ ਜ਼ਮਾਨਤ ਅਰਜ਼ੀ ਰੱਦ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਸੰਪਾਦਕੀ

ਮੰਦੀ ਹਾਲਤ ਹੈ ਸਰਕਾਰੀ ਹਸਪਤਾਲਾਂ ਦੀ

ਗੋਰਖਪੁਰ 'ਚ ਵਾਪਰਿਆ ਵੱਡਾ ਦੁਖਾਂਤ

ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਸਰਕਾਰੀ ਮੈਡੀਕਲ ਕਾਲਜ ਵਿਚ ਕੁਝ ਦਿਨਾਂ ਦੇ ਅਰਸੇ ਅੰਦਰ ਪੰਜ ਦਰਜਨ ਤੋਂ ਵਧੇਰੇ ਬੱਚਿਆਂ ਦੀ ਮੌਤ ਇਕ ਬੇਹੱਦ ਦੁਖਦਾਈ ਘਟਨਾ ਹੈ। ਗੋਰਖਪੁਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦਾ ਹਲਕਾ ਹੈ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਇਸ ਹਸਪਤਾਲ ਦਾ ਦੌਰਾ ਵੀ ਕੀਤਾ ਸੀ। ਇਸ ਦੁਖਦਾਈ ਘਟਨਾ ਦੇ ਵਾਪਰਨ ਸਬੰਧੀ ਹੁਣ ਤੱਕ ਵੱਖ-ਵੱਖ ਤਰ੍ਹਾਂ ਦੇ ਵੇਰਵੇ ਸਾਹਮਣੇ ਆਏ ਹਨ। ਮਿਲੀਆਂ ਰਿਪੋਰਟਾਂ ਅਨੁਸਾਰ ਇਹ ਦੁਰਘਟਨਾ ਤਰਲ ਗੈਸ ਦੀ ਅਣਹੋਂਦ ਕਾਰਨ ਵਾਪਰੀ, ਕਿਉਂਕਿ ਨਵਜਨਮੇ ਇਨ੍ਹਾਂ ਬੱਚਿਆਂ ਨੂੰ ਤੁਰੰਤ ਆਕਸੀਜਨ ਦੀ ਜ਼ਰੂਰਤ ਸੀ, ਪਰ ਗੈਸ ਲੋੜੀਂਦੀ ਮਾਤਰਾ ਵਿਚ ਹਸਪਤਾਲ ਵਿਚ ਨਹੀਂ ਸੀ।
ਚਾਹੇ ਡਾਕਟਰਾਂ ਵੱਲੋਂ ਅਤੇ ਰਾਜ ਦੇ ਸਿਹਤ ਮੰਤਰੀ ਵੱਲੋਂ ਅਜਿਹੇ ਬਿਆਨ ਆਏ ਕਿ ਇਹ ਘਟਨਾ ਆਕਸੀਜਨ ਗੈਸ ਦੀ ਕਮੀ ਕਾਰਨ ਨਹੀਂ ਵਾਪਰੀ, ਸਗੋਂ ਕਿਸੇ ਲਾਗ ਦੀ ਬਿਮਾਰੀ ਕਾਰਨ ਵਾਪਰੀ ਹੈ। ਪਰ ਘਟਨਾ ਤੋਂ ਤੁਰੰਤ ਬਾਅਦ ਜ਼ਿਲ੍ਹਾ ਮੈਜਿਸਟਰੇਟ ਨੇ 30 ਬੱਚਿਆਂ ਦੀ ਮੌਤ ਦਾ ਕਾਰਨ ਲੋੜੀਂਦੀ ਆਕਸੀਜਨ ਗੈਸ ਦੀ ਕਮੀ ਹੋਣਾ ਦੱਸਿਆ ਸੀ। ਮਹਿਜ 4-5 ਦਿਨਾਂ ਵਿਚ ਇਕ ਮਹੱਤਵਪੂਰਨ ਹਸਪਤਾਲ ਵਿਚ ਏਨੀ ਵੱਡੀ ਗਿਣਤੀ ਵਿਚ ਹੋਈਆਂ ਮੌਤਾਂ ਨੇ ਵੱਡੀ ਹੈਰਾਨੀ ਅਤੇ ਪ੍ਰੇਸ਼ਾਨੀ ਪੈਦਾ ਕੀਤੀ ਹੈ। ਜਿਸ ਕੰਪਨੀ ਤੋਂ ਇਹ ਗੈਸ ਲਈ ਜਾਂਦੀ ਸੀ ਉਸ ਦੇ ਬਿਆਨ ਅਨੁਸਾਰ ਉਨ੍ਹਾਂ ਦੀ ਹਸਪਤਾਲ ਦੇ ਸਿਰ 70 ਲੱਖ ਦੇ ਕਰੀਬ ਲੈਣਦਾਰੀ ਸੀ ਅਤੇ ਇਸ ਵੱਲ ਵਾਰ-ਵਾਰ ਧਿਆਨ ਦੁਆਏ ਜਾਣ 'ਤੇ ਵੀ ਹਸਪਤਾਲ ਦੇ ਪ੍ਰਬੰਧਕਾਂ ਨੇ ਇਸ ਪਾਸੇ ਧਿਆਨ ਨਹੀਂ ਸੀ ਦਿੱਤਾ। ਇਸੇ ਕਰਕੇ ਉਨ੍ਹਾਂ ਨੂੰ ਗੈਸ ਦੀ ਸਪਲਾਈ ਰੋਕਣੀ ਪਈ। ਇਸ ਸਬੰਧੀ ਲੋਕਾਂ ਵਿਚ ਸਰਕਾਰ ਪ੍ਰਤੀ ਗੁੱਸਾ ਪੈਦਾ ਹੋਣਾ ਕੁਦਰਤੀ ਹੈ। ਵਿਰੋਧੀ ਪਾਰਟੀਆਂ ਵੱਲੋਂ ਸਖ਼ਤ ਪ੍ਰਤੀਕਰਮ ਪ੍ਰਗਟ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਇਸ ਬਾਰੇ ਜਾਂਚ ਕਮੇਟੀ ਬਿਠਾ ਕੇ ਉਸ ਨੂੰ ਤੁਰੰਤ ਸਹੀ ਤੱਥਾਂ ਦੀ ਪੜਤਾਲ ਕਰਨ ਲਈ ਕਿਹਾ ਹੈ। ਇਹ ਤੱਥ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਸਖ਼ਤ ਕਦਮ ਚੁੱਕੇ ਜਾਣੇ ਜ਼ਰੂਰੀ ਹਨ। ਇਸ ਦੁਰਘਟਨਾ ਨਾਲ ਸਬੰਧਤ ਵਿਅਕਤੀਆਂ ਨੂੰ ਅਦਾਲਤ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਖ਼ਤ ਸਜ਼ਾਵਾਂ ਦਿਵਾਈਆਂ ਜਾਣੀਆਂ ਚਾਹੀਦੀਆਂ ਹਨ, ਤਾਂ ਜੋ ਮੁੜ ਕੇ ਅਜਿਹਾ ਭੱਦਾ ਖਿਲਵਾੜ ਨਾ ਹੋ ਸਕੇ।
ਪਿਛਲੇ ਲੰਮੇ ਸਮੇਂ ਤੋਂ ਦੇਸ਼ ਭਰ ਵਿਚ ਸਰਕਾਰੀ ਸਿਹਤ ਸੇਵਾਵਾਂ ਦੇ ਮਾਮਲੇ ਵਿਚ ਅਕਸਰ ਅਜਿਹੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਪੜ੍ਹ-ਸੁਣ ਕੇ ਸਰਕਾਰੀ ਹਸਪਤਾਲਾਂ ਦੀ ਮੰਦੀ ਦਸ਼ਾ ਦਾ ਪਤਾ ਲਗਦਾ ਹੈ। ਸਰਕਾਰੀ ਹਸਪਤਾਲਾਂ ਵਿਚ ਜਿਥੇ ਯੋਗ ਪ੍ਰਬੰਧਾਂ ਅਤੇ ਲੋੜੀਂਦੇ ਡਾਕਟਰਾਂ ਦੀ ਘਾਟ ਰੜਕਦੀ ਹੈ, ਉਥੇ ਲੋੜੀਂਦੀਆਂ ਦਵਾਈਆਂ ਤੱਕ ਨਦਾਰਦ ਹੁੰਦੀਆਂ ਹਨ। ਇਹ ਇਕ ਅਜਿਹਾ ਖੇਤਰ ਹੈ, ਜੋ ਸਬੰਧਤ ਸਰਕਾਰਾਂ ਦੇ ਵੱਡੇ ਧਿਆਨ ਦੀ ਮੰਗ ਕਰਦਾ ਹੈ। ਅੱਜ ਸਰਕਾਰੀ ਸਿਹਤ ਕੇਂਦਰਾਂ ਵਿਚ ਲੋੜੀਂਦੀਆਂ ਸਹੂਲਤਾਂ ਨਾ ਹੋਣ ਕਾਰਨ ਹੀ ਲੋਕ ਨਿੱਜੀ ਹਸਪਤਾਲਾਂ ਨੂੰ ਤਰਜੀਹ ਦੇਣ ਲੱਗੇ ਹਨ। ਪਰ ਵੱਡੀ ਗਿਣਤੀ ਵਿਚ ਲੋੜਵੰਦ ਤਬਕੇ ਦਾ ਇਨ੍ਹਾਂ ਹਸਪਤਾਲਾਂ ਵਿਚ ਜਾਣਾ ਮਜਬੂਰੀ ਹੈ, ਕਿਉਂਕਿ ਉਹ ਲੋੜਵੰਦ ਲੋਕ ਆਪਣੀਆਂ ਬਿਮਾਰੀਆਂ ਲਈ ਮਹਿੰਗੇ ਇਲਾਜ ਕਰਵਾਉਣ ਤੋਂ ਅਸਮਰੱਥ ਹੁੰਦੇ ਹਨ। ਅਜਿਹੀ ਸੂਰਤ ਵਿਚ ਸਬੰਧਤ ਸਰਕਾਰਾਂ ਦੀ ਇਹ ਹੋਰ ਵੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਇਸ ਪੱਖੋਂ ਲੋੜਵੰਦਾਂ ਦੀ ਸਹਾਇਤਾ ਕਰਨ ਅਤੇ ਉਨ੍ਹਾਂ ਨੂੰ ਚੰਗੀਆਂ ਸਹੂਲਤਾਂ ਦਿਵਾਉਣ ਵਿਚ ਸਹਾਈ ਹੋਣ। ਅਜਿਹੇ ਯਤਨਾਂ ਨਾਲ ਹੀ ਸਰਕਾਰਾਂ ਆਪਣੇ ਫ਼ਰਜ਼ਾਂ ਦੀ ਸਹੀ ਢੰਗ ਨਾਲ ਪਾਲਣਾ ਕਰ ਸਕਦੀਆਂ ਹਨ।


-ਬਰਜਿੰਦਰ ਸਿੰਘ ਹਮਦਰਦ


ਖ਼ਬਰ ਸ਼ੇਅਰ ਕਰੋ

ਔਰਤਾਂ ਦੇ ਵਾਲ ਕੱਟੇ ਜਾਣ ਦੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ ?

ਅੰਧ ਵਿਸ਼ਵਾਸ ਦੀ ਦਲਦਲ ਵਿਚ ਫਸੇ ਸਮਾਜ ਵਿਚ ਅਫਵਾਹਾਂ ਫੈਲਦੀਆਂ ਹਨ। ਭੂਤ-ਪ੍ਰੇਤਾਂ, ਡਾਇਣਾਂ ਚੁੜੇਲਾਂ, ਜਾਦੂ ਟੂਣਿਆਂ, ਦੈਵੀ ਸ਼ਕਤੀਆਂ, ਸ਼ੁੱਭ-ਅਸ਼ੁੱਭ, ਕੀਤੇ-ਕਰਾਏ ਆਦਿ ਵਿਚ ਉਨ੍ਹਾਂ ਲੋਕਾਂ ਦਾ ਗਹਿਰਾ ਵਿਸ਼ਵਾਸ ਹੁੰਦਾ ਹੈ, ਜੋ ਵੱਖ-ਵੱਖ ਤਰ੍ਹਾਂ ਦੀਆਂ ...

ਪੂਰੀ ਖ਼ਬਰ »

ਨੌਜਵਾਨਾਂ ਲਈ ਜ਼ਰੂਰੀ ਹਨ ਸਵੈ-ਰੱਖਿਆ ਦੇ ਨੁਕਤੇ

ਭਾਰਤੀ ਪ੍ਰਸ਼ਾਸਨ ਸੇਵਾ ਅਧਿਕਾਰੀ ਵੀਰੇਂਦਰ ਕੁੰਡੂ ਦੀ ਬੇਟੀ ਨਾਲ ਹਰਿਆਣਾ ਭਾਜਪਾ ਪ੍ਰਧਾਨ ਦੇ ਬੇਟੇ ਵਿਕਾਸ ਬਰਾਲਾ ਤੇ ਉਸ ਦੇ ਮਿੱਤਰ ਅਸ਼ੀਸ਼ ਕੁਮਾਰ ਵੱਲੋਂ ਕੀਤੀ ਛੇੜਛਾੜ ਨੇ ਦਿਨ-ਬ-ਦਿਨ ਵਧ ਰਹੇ ਸ਼ਰਮਨਾਕ ਵਰਤਾਰਿਆਂ ਨੂੰ ਜੱਗ ਜ਼ਾਹਰ ਕੀਤਾ ਹੈ। ਇਹ ਵੀ ਕਿ ਵੱਡੇ ...

ਪੂਰੀ ਖ਼ਬਰ »

ਆਪਣੇ ਚਾਚਾ ਸ਼ਹੀਦ ਕਰਨੈਲ ਸਿੰਘ ਦੀ ਯਾਦ ਵਿਚ

ਮੈਂ ਆਪਣੇ ਚਾਚਾ ਜੀ ਸ਼ਹੀਦ ਕਰਨੈਲ ਸਿੰਘ ਬਾਰੇ ਲਿਖਣ ਲਈ ਖ਼ੁਦ ਗੋਆ ਜਾ ਕੇ ਸਾਰੇ ਤੱਥਾਂ ਦੀ ਛਾਣਬੀਣ ਕਰਨਾ ਚਾਹੁੰਦਾ ਸਾਂ। ਇਸ ਤੋਂ ਬਿਨਾਂ ਚਾਚਾ ਜੀ 'ਤੇ ਲੇਖ ਲਿਖਣਾ, ਹਵਾ ਵਿਚ ਤਲਵਾਰਾਂ ਚਲਾਉਣ ਮੂਜਬ ਸੀ। ਕਈ ਕਾਰਨਾਂ ਕਰਕੇ ਮੈਂ ਗੋਆ ਛੇਤੀ ਜਾ ਨਾ ਪਾਇਆ। ਫਿਰ ...

ਪੂਰੀ ਖ਼ਬਰ »

ਬਿਹਾਰ ਵਿਚ ਵੀ ਹੋ ਰਹੀ ਹੈ ਕਾਂਗਰਸ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼

ਮਹਾਂਗਠਜੋੜ ਦੇ ਨਾਕਾਮ ਹੋ ਜਾਣ ਤੋਂ ਬਾਅਦ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਬਿਹਾਰ 'ਚ ਕਾਂਗਰਸ ਨੂੰ ਟੁੱਟਣ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਉਹ ਬਿਹਾਰ 'ਚ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਉਣ ਲਈ ਇੱਛੁਕ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਇਕ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX