ਤਾਜਾ ਖ਼ਬਰਾਂ


ਸੜਕ ਹਾਦਸੇ ਵਿਚ ਇਕ ਵੈਟਰਨਰੀ ਡਾਕਟਰ ਦੀ ਮੌਤ
. . .  18 minutes ago
ਅਬੋਹਰ ,21 ਅਗਸਤ (ਸੁਖਜਿੰਦਰ ਸਿੰਘ ਢਿੱਲੋ)- ਅਬੋਹਰ ਗੰਗਾਨਗਰ ਰੋਡ ਤੇ ਅੱਜ ਦੇਰ ਰਾਤ ਸੜਕ ਹਾਦਸੇ ਦੌਰਾਨ ਵੈਟਰਨਰੀ ਡਾਕਟਰ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦਿਵਾਨਖੇੜਾ ਨਿਵਾਸੀ ਸੰਦੀਪ ਕੁਮਾਰ ...
ਪ੍ਰਧਾਨ ਮੰਤਰੀ ਵੱਲੋਂ ਤਾਮਿਲਨਾਡੂ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਮਦਦ ਦਾ ਭਰੋਸਾ
. . .  39 minutes ago
ਨਵੀਂ ਦਿੱਲੀ, 21 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਤਾਮਿਲਨਾਡੂ ਦੇ ਮੁੱਖ ਮੰਤਰੀ ਤੇ ਸੂਬੇ ਦੇ ਨਵੇਂ ਬਣੇ ਉਪ ਮੁੱਖ ਮੰਤਰੀ ਪਨੀਰਸੇਲਵਮ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਤਿੰਨ ਤਲਾਕ ਮਾਮਲੇ 'ਚ ਕੱਲ੍ਹ ਆ ਸਕਦਾ ਹੈ ਫ਼ੈਸਲਾ
. . .  about 1 hour ago
ਨਵੀਂ ਦਿੱਲੀ, 21 ਅਗਸਤ- ਤਿੰਨ ਤਲਾਕ ਮਾਮਲੇ 'ਚ ਕੱਲ੍ਹ ਸੁਪਰੀਮ ਕੋਰਟ ਦਾ ਫ਼ੈਸਲਾ ਆ ਸਕਦਾ ਹੈ। ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਇਹ ਫ਼ੈਸਲਾ ਰਾਖਵਾਂ ਰੱਖ ਲਿਆ ਸੀ।
ਕਿਸਾਨ ਵੱਲੋਂ ਕੀਟ ਨਾਸ਼ਕ ਖਾ ਕੇ ਖ਼ੁਦਕੁਸ਼ੀ
. . .  about 2 hours ago
ਖਮਾਣੋਂ ,21 ਅਗਸਤ (ਮਨਮੋਹਨ ਸਿੰਘ ਕਲੇਰ) - ਨੇੜਲੇ ਪਿੰਡ ਰਿਆ ਦੇ ਕਿਸਾਨ ਵੱਲੋਂ ਅਚਾਨਕ ਕੀਟ ਨਾਸ਼ਕ ਦਵਾਈ ਖਾ ਕੇ ਖ਼ੁਦਕੁਸ਼ੀ ਕਰਨ ਦੀ ਜਾਣਕਾਰੀ ਮਿਲੀ ਹੈ, ਮਰਨ ਵਾਲੇ ਦੀ ਪਛਾਣ ਜ਼ੋਰਾ ਸਿੰਘ ( 47) ਪੁੱਤਰ ਮਹਿੰਦਰ ਸਿੰਘ ਵਜੋਂ...
ਫ਼ੌਜ 'ਚ ਭਰਤੀ ਨਾ ਹੋਣ ਤੇ ਨੌਜਵਾਨ ਨੇ ਨਹਿਰ 'ਚ ਮਾਰੀ ਛਾਲ
. . .  about 2 hours ago
ਦਸੂਹਾ, 21 ਅਗਸਤ (ਕੌਸ਼ਲ)- ਫ਼ੌਜ ਦੀ ਭਰਤੀ ਦੇਖ ਕੇ ਵਾਪਸ ਪਰਤ ਰਹੇ ਇਕ ਨੌਜਵਾਨ ਵੱਲੋਂ ਨਹਿਰ 'ਚ ਛਾਲ ਮਾਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਿਕ ਮਨਕਰਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਲਮੀਣ ਫ਼ਿਰੋਜਪੁਰ...
ਡੇਰਾ ਮੁਖੀ ਖਿਲਾਫ਼ ਅਦਾਲਤ ਦੇ ਫੈਸਲੇ ਸਬੰਧੀ ਜ਼ੀਰਕਪੁਰ 'ਚ ਹਾਈ ਅਲਰਟ
. . .  about 3 hours ago
ਜ਼ੀਰਕਪੁਰ, 21 ਅਗਸਤ, [ਹੈਪੀ ਪੰਡਵਾਲਾ]-ਡੇਰਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਖਿਲਾਫ਼ ਸੀ.ਬੀ.ਆਈ. ਅਦਾਲਤ ਪੰਚਕੂਲਾ 'ਚ ਚੱਲ ਰਹੇ ਅਪਰਾਧਿਕ ਮਾਮਲੇ ਦੀ ਸੁਣਵਾਈ ਨੂੰ ਲੈ ਕੇ ਜ਼ੀਰਕਪੁਰ ਸ਼ਹਿਰ 'ਚ ਹਾਈ ਅਲਰਟ ਕੀਤਾ...
ਟਰੱਕ ਤੇ ਵੈਨ ਦੀ ਟੱਕਰ 'ਚ 10 ਦੀ ਮੌਤ, 2 ਜ਼ਖ਼ਮੀ
. . .  about 4 hours ago
ਭੁਵਨੇਸ਼ਵਰ, 21 ਅਗਸਤ- ਉੜੀਸਾ ਦੇ ਸੰਭਲਪੁਰ ਵਿਖੇ ਇੱਕ ਟਰੱਕ ਤੇ ਵੈਨ ਦੀ ਟੱਕਰ 'ਚ 10 ਲੋਕਾਂ ਦੀ ਮੌਤ ਹੋ ਗਈ ਜਦਕਿ 2 ਲੋਕਾਂ ਦੇ ਜ਼ਖ਼ਮੀ...
ਪ੍ਰਧਾਨ ਮੰਤਰੀ ਦੀ ਭਾਜਪਾ ਦੇ ਮੁੱਖ ਮੰਤਰੀਆਂ ਤੇ ਉਪ ਮੁੱਖ ਮੰਤਰੀਆਂ ਨਾਲ ਬੈਠਕ ਸ਼ੁਰੂ
. . .  about 5 hours ago
ਨਵੀਂ ਦਿੱਲੀ, 21 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਦੇ ਮੁੱਖ ਮੰਤਰੀਆਂ ਤੇ ਉਪ ਮੁੱਖ ਮੰਤਰੀਆਂ ਨਾਲ ਬੈਠਕ ਸ਼ੁਰੂ ਹੋ ਗਈ ਹੈ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਮੌਜੂਦ...
ਫ਼ਿਲਮੀ ਅਦਾਕਾਰ ਤੇ ਨਿਰਦੇਸ਼ਕ ਰਾਕੇਸ਼ ਰੌਸ਼ਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  about 5 hours ago
ਮਿੰਦੀ ਕਤਲ ਕਾਂਡ 'ਚ ਪੁਲਿਸ ਵੱਲੋਂ ਤਿੰਨ ਵਿਅਕਤੀ ਨਾਮਜ਼ਦ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਸੰਪਾਦਕੀ

ਮੰਦੀ ਹਾਲਤ ਹੈ ਸਰਕਾਰੀ ਹਸਪਤਾਲਾਂ ਦੀ

ਗੋਰਖਪੁਰ 'ਚ ਵਾਪਰਿਆ ਵੱਡਾ ਦੁਖਾਂਤ

ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਸਰਕਾਰੀ ਮੈਡੀਕਲ ਕਾਲਜ ਵਿਚ ਕੁਝ ਦਿਨਾਂ ਦੇ ਅਰਸੇ ਅੰਦਰ ਪੰਜ ਦਰਜਨ ਤੋਂ ਵਧੇਰੇ ਬੱਚਿਆਂ ਦੀ ਮੌਤ ਇਕ ਬੇਹੱਦ ਦੁਖਦਾਈ ਘਟਨਾ ਹੈ। ਗੋਰਖਪੁਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦਾ ਹਲਕਾ ਹੈ। ਕੁਝ ਦਿਨ ਪਹਿਲਾਂ ਹੀ ...

ਪੂਰੀ ਖ਼ਬਰ »

ਔਰਤਾਂ ਦੇ ਵਾਲ ਕੱਟੇ ਜਾਣ ਦੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ ?

ਅੰਧ ਵਿਸ਼ਵਾਸ ਦੀ ਦਲਦਲ ਵਿਚ ਫਸੇ ਸਮਾਜ ਵਿਚ ਅਫਵਾਹਾਂ ਫੈਲਦੀਆਂ ਹਨ। ਭੂਤ-ਪ੍ਰੇਤਾਂ, ਡਾਇਣਾਂ ਚੁੜੇਲਾਂ, ਜਾਦੂ ਟੂਣਿਆਂ, ਦੈਵੀ ਸ਼ਕਤੀਆਂ, ਸ਼ੁੱਭ-ਅਸ਼ੁੱਭ, ਕੀਤੇ-ਕਰਾਏ ਆਦਿ ਵਿਚ ਉਨ੍ਹਾਂ ਲੋਕਾਂ ਦਾ ਗਹਿਰਾ ਵਿਸ਼ਵਾਸ ਹੁੰਦਾ ਹੈ, ਜੋ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਪੀੜਤ ਹੋਣ। ਦੁੱਖਾਂ ਦਰਦਾਂ ਦੇ ਸਤਾਏ, ਗ਼ਰੀਬੀਆਂ ਦੁਸ਼ਵਾਰੀਆਂ ਦੇ ਭੰਨੇ, ਕਿਸੇ ਦਬਾਅ ਅਧੀਨ ਜਿਉਂ ਰਹੇ, ਵੱਖ-ਵੱਖ ਸਮੱਸਿਆਵਾਂ ਨਾਲ ਦੋ-ਚਾਰ ਹੋ ਰਹੇ ਪਰਿਵਾਰਾਂ ਵਿਚ ਕਿਸੇ ਨਾ ਕਿਸੇ ਜੀਅ ਨੂੰ ਖੇਡ/ਪੌਣ ਆ ਸਕਦੀ ਹੈ। ਆਜ਼ਾਦ ਖਿਆਲਾਂ ਵਾਲੇ ਅਤੇ ਸਾਧਨ ਸੰਪੰਨ ਲੋਕਾਂ ਵਿਚ ਰੂਹਾਂ-ਬਦਰੂਹਾਂ ਪ੍ਰਵੇਸ਼ ਨਹੀਂ ਕਰਦੀਆਂ। ਵਿਗਿਆਨ ਅਨੁਸਾਰ ਰੂਹਾਂ-ਬਦਰੂਹਾਂ ਭਾਵੇਂ ਨਹੀਂ ਹੁੰਦੀਆਂ ਪਰ ਇਸ ਦੇ ਬਾਵਜੂਦ ਸਾਡੇ ਸਮਾਜ ਦੇ ਕੁਝ ਲੋਕ ਇਨ੍ਹਾਂ ਕਲਪਨਾਵਾਂ ਤੋਂ ਹੀ ਮੋਟੀਆਂ ਕਮਾਈਆਂ ਕਰਦੇ ਹਨ। ਰੂਹਾਂ ਬਦਰੂਹਾਂ ਦੇ ਪ੍ਰਭਾਵ ਨੂੰ ਖ਼ਤਮ ਕਰਨ ਦੇ ਨਾਂਅ 'ਤੇ ਪੂਰੇ ਦੇਸ਼ ਵਿਚ ਰੋਜ਼ਾਨਾ ਕਰੋੜਾਂ ਰੁੁਪਈਆਂ ਦਾ ਕਾਰੋਬਾਰ ਹੁੰਦਾ ਹੈ।
ਜਿੱਥੇ ਸਮਾਜ ਵੱਖ-ਵੱਖ ਤਰ੍ਹਾਂ ਦੀਆਂ ਮੁਸ਼ਕਿਲਾਂ ਨਾਲ ਜੂਝ ਰਹੇ ਹੋਣ, ਉੱਥੇ ਅੰਧ ਵਿਸ਼ਵਾਸਾਂ ਦਾ ਗਲਬਾ ਹੋਰ ਵੱਧ ਜਾਂਦਾ ਹੈ। ਅਣਹੋਣੀਆਂ ਘਟਨਾਵਾਂ ਵਾਪਰਨ ਲੱਗ ਪੈਂਦੀਆਂ ਹਨ। ਇਨ੍ਹਾਂ ਘਟਨਾਵਾਂ ਵਿਚ ਘਰਾਂ 'ਚ ਅਚਾਨਕ ਅੱਗ ਲੱਗਣੀ, ਆਟੇ ਵਿਚ ਹਲਦੀ ਪੈ ਜਾਣੀ, ਅਚਾਨਕ ਦੁੱਧ ਵਿਚ ਮਿਰਚਾਂ ਘੁਲ ਜਾਣੀਆਂ, ਤਾਰ 'ਤੇ ਸੁੱਕਣੇ ਪਾਏ ਜਾਂ ਬੰਦ ਪੇਟੀਆਂ ਵਿਚ ਪਏ ਕੱਪੜੇ ਕੱਟੇ ਜਾਣੇ, ਘਰ ਵਿਚ ਖੂਨ ਦੇ ਛਿੱਟੇ ਡਿਗਣੇ, ਬੱਚੇ ਜਾਂ ਕਿਸੇ ਔਰਤ ਦੇ ਵਾਲ ਕੱਟੇ ਜਾਣੇ ਵਰਗੀਆਂ ਘਟਨਾਵਾਂ ਅਚਾਨਕ ਵਾਪਰਨ ਲੱਗ ਪੈਂਦੀਆਂ ਹਨ। ਅਜਿਹਾ ਕੁਝ ਉਨ੍ਹਾਂ ਪਰਿਵਾਰਾਂ ਵਿਚ ਹੋਣ ਲੱਗਦਾ ਹੈ, ਜਿੱਥੇ ਪਰਿਵਾਰ ਵਿਚ ਇਕਸੁਰਤਾ ਬਿਖਰ ਜਾਂਦੀ ਹੈ। ਇਕ-ਦੂਜੇ ਦੇ ਸਾਹੀਂ ਸਾਹ ਲੈਣ ਅਤੇ ਦੂਜਿਆਂ ਦਾ ਫ਼ਿਕਰ ਕਰਨ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ। ਗ਼ਲਤ ਰਸਤਿਆਂ 'ਤੇ ਚੱਲਦਿਆਂ ਘਰੇਲੂ ਆਰਥਿਕ ਪੱਖ ਕਮਜ਼ੋਰ ਪੈ ਜਾਂਦਾ ਹੈ। ਆਪਾ ਧਾਪੀ ਦੇ ਸ਼ਿਕਾਰ ਹੋਏ ਪਰਿਵਾਰ ਦਾ ਕੋਈ ਨਾ ਕੋਈ ਪਰਿਵਾਰਕ ਮੈਂਬਰ ਜੋ ਆਪਣੇ ਆਪ ਨੂੰ ਅਸੁਰੱਖਿਅਤ ਅਤੇ ਬੇਸਹਾਰਾ ਸਮਝਣ ਲੱਗ ਪੈਂਦਾ ਹੈ ਅਚੇਤ ਮਨ ਨਾਲ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਹੈ। ਇੱਥੇ ਲੋੜ ਹੁੰਦੀ ਹੈ ਕਿ ਮਾਨਸਿਕ ਵਿਕਾਰਾਂ ਦੇ ਸ਼ਿਕਾਰ ਹੋਏ ਵਿਅਕਤੀ ਦੀਆਂ ਭਾਵਨਾਵਾਂ ਨੂੰ ਸਮਝਿਆ ਜਾਵੇ। ਉਸ ਨੂੰ ਭਰੋਸੇ ਵਿਚ ਲਿਆ ਜਾਵੇ ਉਸ ਦੀ ਗੱਲ ਸੁਣੀ ਜਾਵੇ ਪਰ ਇਸ ਤੋਂ ਉਲਟ ਆਪਣੀਆਂ ਮੁਸ਼ਕਿਲਾਂ ਦੇ ਸਾਰਥਕ ਅਤੇ ਵਿਗਿਆਨਕ ਹੱਲ ਲੱਭਣ ਦੀ ਬਜਾਏ ਸਾਡੇ ਲੋਕ ਅਖੌਤੀ ਸਿਆਣਿਆਂ-ਤਾਂਤਰਿਕਾਂ ਦੇ ਚੱਕਰ ਵਿਚ ਪੈ ਕੇ ਆਪਣੀ ਹੋਰ ਲੁੱਟ ਕਰਾਉਣ ਲੱਗ ਪੈਂਦੇ ਹਨ। ਇਹ ਸਭ ਕੁਝ ਅਗਿਆਨਤਾ ਵੱਸ ਵਾਪਰ ਰਿਹਾ ਹੈ।
ਪਿਛਲੇ ਕੁਝ ਦਿਨਾਂ ਤੋਂ ਅਚਾਨਕ ਉੱਤਰੀ ਭਾਰਤ ਵਿਚ ਔਰਤਾਂ ਦੇ ਵਾਲ ਕੱਟੇ ਜਾਣ ਦੀਆਂ ਘਟਨਾਵਾਂ ਵਾਪਰਨ ਲੱਗੀਆਂ ਹਨ। ਇਹ ਘਟਨਾਵਾਂ ਰਾਜਸਥਾਨ ਤੋਂ ਸ਼ੁਰੂ ਹੋਈਆਂ ਤੇ ਬਾਅਦ ਵਿਚ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚੋਂ ਔਰਤਾਂ ਦੇ ਵਾਲ ਕੱਟੇ ਜਾਣ ਦੀਆਂ ਖ਼ਬਰਾਂ ਧੜਾ-ਧੜ ਆਉਣ ਲੱਗੀਆਂ। ਅਫ਼ਵਾਹ ਇਹ ਫੈਲ ਗਈ ਕਿ ਕੋਈ ਗੈਬੀ ਸ਼ਕਤੀ ਆ ਕੇ ਔਰਤਾਂ ਦੇ ਵਾਲ ਕੱਟ ਜਾਂਦੀ ਹੈ। ਲੋਕ ਸਹਿਮ ਦੇ ਸਾਏ ਹੇਠ ਹਨ, ਬੱਚਿਆਂ ਦੇ ਅੰਦਰ ਡਰ ਦੀ ਭਾਵਨਾ ਹੈ। ਕਈ ਥਾਈਂ ਸਕੂਲ ਬੰਦ ਕਰ ਦਿੱਤੇ ਜਾਣ ਦੀਆਂ ਵੀ ਖ਼ਬਰਾਂ ਹਨ। ਕੁਝ ਇਲਾਕਿਆਂ ਵਿਚ ਠੀਕਰੀ ਪਹਿਰੇ ਲੱਗਣ ਲੱਗ ਪਏ ਹਨ। ਗੱਲ ਇੱਥੋਂ ਤੱਕ ਚਲੀ ਗਈ ਹੈ ਕਿ ਆਗਰਾ ਦੀ ਇਕ 'ਮਾਂ ਦੇਵੀ' ਨਾਂਅ ਦੀ ਬਜ਼ੁਰਗ ਔਰਤ ਦੀ ਲੋਕਾਂ ਨੇ ਕੁੱਟ-ਕੁੱਟ ਕੇ ਇਸ ਲਈ ਹੱਤਿਆ ਕਰ ਦਿੱਤੀ, ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਇਹ ਔਰਤ ਹੀ ਸ਼ਾਇਦ ਅਜਿਹੀਆਂ ਘਟਨਾਵਾ ਨੂੰ ਅੰਜ਼ਾਮ ਦੇ ਰਹੀ ਹੈ। ਜਾਪਦਾ ਹੈ ਜਿਵੇਂ ਸਾਡਾ ਸਮਾਜ ਅੱਜ ਵੀ ਮੱਧ ਯੁਗੀ ਮਨੋਬਿਰਤੀਆਂ ਵਿਚ ਜਿਉਂ ਰਿਹਾ ਹੈ।
ਔਰਤਾਂ ਦੇ ਵਾਲ ਕੱਟੇ ਜਾਣ ਦੀਆਂ ਘਟਨਾਵਾਂ, ਜਿਨ੍ਹਾਂ ਨੂੰ ਹਿੰਦੀ ਚੈਨਲਾਂ ਵੱਲੋਂ 'ਚੋਟੀ ਕੱਟਣਾ' ਕਿਹਾ ਜਾ ਰਿਹਾ ਹੈ, ਦਾ ਜੇਕਰ ਵਿਗਿਆਨਕ ਵਿਸ਼ਲੇਸ਼ਣ ਕਰੀਏ ਤਾਂ ਪਤਾ ਚੱਲਦਾ ਹੈ ਕਿ ਇਹ ਇਕ ਮਾਨਸਿਕ ਵਿਕਾਰ ਹੈ, ਜਿਸ ਨੂੰ 'ਮਾਸ ਹਿਸਟੇਰੀਆ' ਕਿਹਾ ਜਾਂਦਾ ਹੈ। ਇਸ ਮਾਨਸਿਕ ਵਿਕਾਰ ਵਿਚ ਇੱਕੋ ਸਮੇਂ ਵੱਖ-ਵੱਖ ਮਾਨਸਿਕ ਪ੍ਰੇਸ਼ਾਨੀਆਂ ਤੋਂ ਪੀੜਤ ਲੋਕ ਅਚੇਤ ਮਨ ਅਧੀਨ ਕੁਝ ਅਜਿਹੀਆਂ ਘਟਨਾਵਾਂ ਕਰਨ ਲੱਗ ਪੈਂਦੇ ਹਨ, ਜਿਨ੍ਹਾਂ ਨਾਲ ਆਲੇ-ਦੁਆਲੇ ਦੇ ਲੋਕਾਂ ਵਿਚ ਡਰ ਸਹਿਮ ਵਾਲਾ ਮਾਹੌਲ ਪੈਦਾ ਹੋ ਜਾਂਦਾ ਹੈ। 'ਮਾਸ ਹਿਸਟੇਰੀਆ' ਇਕ ਤਰ੍ਹਾਂ ਨਾਲ ਵਾਇਰਲ ਵਾਂਗ ਫੈਲਦਾ ਹੈ ਤੇ ਕਮਜ਼ੋਰ ਮਨਾਂ ਵਾਲੇ ਲੋਕਾਂ ਨੂੰ ਆਪਣੀ ਗ੍ਰਿਫ਼ਤ ਵਿਚ ਲੈਂਦਾ ਹੈ ਅਤੇ ਸਬੰਧਤ ਵਿਅਕਤੀ ਅਚੇਤ ਮਨ ਅਧੀਨ ਹੋ ਕੇ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ, ਜੋ ਸੁਚੇਤ ਮਨ ਨਾਲ ਮੰਨਣ ਲਈ ਤਿਆਰ ਨਹੀਂ ਹੁੰਦੇ ਅਤੇ ਕਈ ਇਨ੍ਹਾਂ ਘਟਨਾਵਾਂ ਸਬੰਧੀ ਹੋਰ ਕਈ ਤਰ੍ਹਾਂ ਦੀਆਂ ਕਲਪਨਾਵਾਂ ਘੜ ਲੈਂਦੇ ਹਨ। ਤੁਸੀਂ ਵੇਖਿਆ ਹੋਵੇਗਾ ਕਿ ਟੀ. ਵੀ. ਚੈਨਲਾਂ 'ਤੇ ਵਾਲ ਕੱਟੇ ਜਾਣ ਵਾਲੀਆਂ ਘਟਨਾਵਾਂ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਸਨ, ਹਰੇਕ ਨੇ ਆਪਣੀ ਵੱਖਰੀ-ਵੱਖਰੀ ਕਹਾਣੀ ਬਿਆਨ ਕੀਤੀ। ਇਨ੍ਹਾਂ ਸਭ ਵਿਚ ਰਲਦੀ ਗੱਲ ਇਹ ਹੈ ਕਿ ਇਹ ਸਭ ਕਿਸੇ ਨਾ ਕਿਸੇ ਮਾਨਸਿਕ ਵਿਕਾਰ ਤੋਂ ਪੀੜਤ ਸਨ। ਵੱਖ-ਵੱਖ ਦੇਸ਼ਾਂ ਵਿਚ ਵੱਖ-ਵੱਖ ਸਮਿਆਂ ਦੌਰਾਨ ਕਿਤੇ ਵੱਧ ਕਿਤੇ ਘੱਟ ਲੋਕ ਮਾਸ ਹਿਸਟੇਰੀਆ ਦੇ ਸ਼ਿਕਾਰ ਬਣਦੇ ਰਹੇ ਹਨ। ਇਸ ਬਿਮਾਰੀ ਦਾ ਇਕ ਲੰਮਾ ਇਤਿਹਾਸ ਹੈ। ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਹੋਈਆਂ ਔਰਤਾਂ ਦੇ ਵਾਲ ਕੱਟਣ ਦੀਆਂ ਘਟਨਾਵਾਂ ਵਿਚ ਸਭ ਤੋਂ ਪਹਿਲੀ ਘਟਨਾ ਰਾਜਸਥਾਨ ਦੇ ਧੌਲਪੁਰ ਤੋਂ ਸ਼ੁਰੂ ਹੋਈ। ਇਸ ਤੋਂ ਬਾਅਦ ਇੱਥੇ ਇਕੋ ਦਿਨ ਵਿਚ ਪੰਜ ਘਟਨਾਵਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ। ਇਸ ਸਾਰੇ ਘਟਨਾਕ੍ਰਮ ਦੀ ਕਹਾਣੀ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਉਸ ਅਨੁਸਾਰ ਰਾਜਸਥਾਨ ਦੇ ਜਲੋਰ ਪਿੰਡ ਦੇ ਇੱਕ ਜ਼ਿਮੀਂਦਾਰ ਦੇ ਘਰ ਇਕ ਘੋੜੀ ਸੂਈ। ਇੱਥੇ ਲੋਕਾਂ ਵਿਚ ਇਹ ਵਿਸ਼ਵਾਸ ਹੈ ਕਿ ਜੇਕਰ ਘੋੜੀ ਦਿਨ ਵੇਲੇ ਵਛੇਰੇ ਨੂੰ ਜਨਮ ਦੇਵੇ ਤਾਂ ਪਰਿਵਾਰ ਨੂੰ ਇਕ ਝੂਠੀ ਅਫਵਾਹ ਫੈਲਾਉਣੀ ਪੈਂਦੀ ਹੈ। ਇਸ ਪਰਿਵਾਰ ਨੇ ਆਪਣੀ ਨਹੁੰ ਦੀ ਚੋਟੀ ਕੱਟ ਕੇ ਉਸ ਦੇ ਸਰੀਰ 'ਤੇ ਤ੍ਰਿਸ਼ੂਲ ਦਾ ਨਿਸ਼ਾਨ ਬਣਾਇਆ ਅਤੇ ਅਫਵਾਹ ਫੈਲਾਅ ਦਿੱਤੀ ਕਿ ਕੋਈ ਗੈਬੀ ਸ਼ਕਤੀ ਚੋਟੀ ਕੱਟ ਗਈ ਹੈ। ਇਹ ਕਹਾਣੀ ਸੱਚ ਹੈ ਜਾਂ ਝੂਠ ਇਸ ਦੀ ਸੱਚਾਈ ਦਾ ਤਾਂ ਪੜਤਾਲ ਕੀਤਿਆਂ ਹੀ ਪਤਾ ਲਾਇਆ ਜਾ ਸਕਦਾ ਹੈ। ਪਰ ਇਹ ਸੱਚ ਹੈ ਕਿ ਇਨ੍ਹਾਂ ਘਟਨਾਵਾਂ ਦੀ ਸ਼ੁਰੂਆਤ ਰਾਜਸਥਾਨ ਦੇ ਇਸੇ ਧੌਲਪੁਰ ਇਲਾਕੇ ਤੋਂ ਹੀ ਹੋਈ। ਵਾਲ ਕੱਟੇ ਜਾਣ ਦੀਆਂ ਇਨ੍ਹਾਂ ਘਟਨਾਵਾਂ ਅਤੇ ਫੈਲ ਰਹੀਆਂ ਅਫ਼ਵਾਹਾਂ ਸਬੰਧੀ ਟੀ. ਵੀ. ਚੈਨਲਾਂ 'ਤੇ ਲਗਾਤਾਰ ਬਹਿਸਾਂ ਹੋਣ ਲੱਗੀਆਂ ਹਨ। ਜੋਤਸ਼ੀ, ਤਾਂਤਰਿਕ ਟੀ. ਵੀ. ਚੈਨਲਾਂ 'ਤੇ ਇਨ੍ਹਾਂ ਘਟਨਾਵਾਂ ਨੂੰ ਕਿਸੇ ਗੈਬੀ ਸ਼ਕਤੀ ਦਾ ਪ੍ਰਕੋਪ ਦੱਸ ਰਹੇ ਹਨ, ਜਦ ਕਿ ਇਸ ਦੇ ਉਲਟ ਮਨੋਵਿਗਿਆਨੀ ਅਤੇ ਤਰਕਸ਼ੀਲ ਦਿਮਾਗਾਂ ਵਾਲੇ ਲੋਕ ਇਨ੍ਹਾਂ ਘਟਨਾਵਾਂ ਦੀ ਵਿਗਿਆਨਕ ਵਿਆਖਿਆ ਕਰਦੇ ਹਨ। ਸਾਡੇ ਸਮਾਜ ਵਿਚ ਕਦੇ-ਕਦੇ ਅਜਿਹੀਆਂ ਅਫ਼ਵਾਹਾਂ ਵੱਡੀ ਗਿਣਤੀ ਵਿਚ ਕਿਉਂ ਫੈਲਣ ਲੱਗ ਪੈਂਦੀਆਂ ਹਨ? ਇਨ੍ਹਾਂ ਘਟਨਾਵਾਂ ਦੀ ਪੜਚੋਲ ਕਰਦਿਆਂ ਅਸੀਂ ਪਾਉਂਦੇ ਹਾਂ ਕਿ ਹਰ ਵਾਰ ਕੁਝ ਖਾਸ ਮਹੀਨਿਆਂ ਦੌਰਾਨ ਇਹ ਘਟਨਾਵਾਂ ਵਾਪਰਦੀਆਂ ਹਨ ਅਤੇ ਅਫ਼ਵਾਹਾਂ ਫੈਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਗਣੇਸ਼ ਦੀ ਮੂਰਤੀ ਦੇ ਦੁੱਧ ਪੀਣ ਦੀ ਘਟਨਾ ਵਿਚ ਅਸੀਂ ਦੇਖਿਆ ਕਿ ਭਾਰਤ ਦੇ ਲੱਖਾਂ ਲੋਕ ਲਾਈਨਾਂ ਬਣਾ ਕੇ ਗਣੇਸ਼ ਦੇ ਮੰਦਿਰਾਂ ਵਿਚ ਆ ਖੜ੍ਹੇ ਹੋਏ ਸਨ। ਸਾਰੀ ਦੁਨੀਆ ਨੇ ਇਹ ਦੇਖਿਆ ਕਿ ਭਾਰਤੀ ਲੋਕਾਂ ਨੂੰ ਕੀ ਹੋ ਗਿਆ ਹੈ। ਇਸ ਤੋਂ ਇਲਾਵਾ ਕਦੇ ਦਿੱਲੀ ਵਿਚ ਕਿਸੇ ਵਿਸ਼ੇਸ਼ ਜਾਨਵਰ ਦੀ ਅਫ਼ਵਾਹ ਜੋ ਔਰਤਾਂ ਨੂੰ ਪੰਜੇ ਮਾਰ ਕੇ ਬੇਹੋਸ਼ ਕਰ ਜਾਂਦਾ ਸੀ। ਕਦੇ ਤੋਰੀਆਂ 'ਤੇ ਸੱਪ ਆਉਣ ਦੀ ਅਫ਼ਵਾਹ ਨੇ ਲੋਕ ਮਨਾਂ ਵਿਚ ਸਹਿਮ ਫੈਲਾਅ ਦਿੱਤਾ, ਘਰਾਂ ਦੇ ਅੱਗੇ ਕਾਲੀ ਸਿਆਹੀ ਨਾਲ ਪੰਜੇ ਲਾ ਕੇ ਓਪਰੀਆਂ ਕਸਰਾਂ ਤੋਂ ਬਚਾਅ ਕਰਨ ਦੀ ਅਫ਼ਵਾਹ, ਕਾਲੇ ਕੱਛਿਆਂ ਵਾਲਿਆਂ ਵੱਲੋਂ ਇੱਟਾਂ ਰੋੜੇ ਮਾਰਨ ਵਰਗੀਆਂ ਅਫ਼ਵਾਹਾਂ ਇਨ੍ਹਾਂ ਹੀ ਦਿਨਾਂ ਵਿਚ ਫੈਲਦੀਆਂ ਰਹੀਆਂ ਹਨ। ਇਨ੍ਹਾਂ ਦਿਨਾਂ ਦੌਰਾਨ ਅਫ਼ਵਾਹਾਂ ਦੇ ਫੈਲਣ ਦੇ ਕੁਝ ਖਾਸ ਕਾਰਨ ਵੀ ਹੋ ਸਕਦੇ ਹਨ। ਮਨੋਵਿਗਿਆਨ ਅਨੁਸਾਰ ਸਰਦੀ ਦੀ ਰੁੱਤ ਦੇ ਮੁਕਾਬਲੇ ਗਰਮੀ ਵਿਚ ਮਾਨਸਿਕ ਰੋਗੀਆਂ ਦੀ ਗਿਣਤੀ ਵਿਚ ਵਾਧਾ ਹੋ ਜਾਂਦਾ ਹੈ। ਗਰਮੀ ਦੇ ਮੌਸਮ ਵਿਚ ਅਚਾਨਕ ਲੜਾਈਆਂ-ਝਗੜੇ ਵਧ ਹੋਣ ਲਗਦੇ ਹਨ। ਆਤਮ ਹੱਤਿਆਵਾਂ ਵੀ ਇਸ ਮੌਸਮ ਵਿਚ ਹੀ ਵਧੇਰੇ ਹੁੰਦੀਆਂ ਹਨ। ਸਮਾਜਿਕ ਬੇਚੈਨੀ, ਡਰ, ਸਹਿਮ ਅਤੇ ਅਸੁਰੱਖਿਆ ਦੀ ਭਾਵਨਾ ਅਜਿਹੀਆਂ ਅਫ਼ਵਾਹਾਂ ਦੇ ਵਧਣ-ਫੁਲਣ ਲਈ ਜ਼ਮੀਨ ਤਿਆਰ ਕਰਦੀ ਹੈ। ਕਮਜ਼ੋਰ ਮਨਾਂ ਵਾਲੇ ਡਰ ਦੀ ਭਾਵਨਾ ਨਾਲ ਗ੍ਰਸਤ ਹੋ ਜਾਂਦੇ ਹਨ। ਔਰਤਾਂ ਦੇ ਵਾਲ ਕੱਟੇ ਜਾਣ ਦੀਆਂ ਹੋ ਰਹੀਆਂ ਘਟਨਾਵਾਂ ਦਾ ਜਦੋਂ ਅਸੀਂ ਵਿਗਿਆਨਕ ਵਿਸ਼ਲੇਸ਼ਣ ਕਰੀਏ ਤਾਂ ਪਤਾ ਚੱਲਦਾ ਹੈ ਕਿ ਇਹ ਘਟਨਾਵਾਂ ਸਾਡੇ ਸਮਾਜ ਵਿਚ ਪਹਿਲਾਂ ਵੀ ਦੱਬਵੇਂ ਰੂਪ ਵਿਚ ਵਾਪਰਦੀਆਂ ਰਹਿੰਦੀਆਂ ਹਨ। ਅਕਸਰ ਲੋਕ ਇਹ ਗੱਲ ਕਰਦੇ ਹਨ ਕਿ ਫਲਾਣੇ ਦੇ ਘਰ ਕੱਪੜੇ ਕੱਟੇ ਜਾਂਦੇ ਹਨ ਜਾਂ ਵਾਲ ਕੱਟੇ ਜਾਂਦੇ ਹਨ। ਪਰ ਹੁਣ ਕੁਝ ਦਿਨਾਂ ਤੋਂ ਜਦੋਂ ਇਨ੍ਹਾਂ 'ਚੋਂ ਕੁਝ ਕੁ ਘਟਨਾਵਾਂ ਨੂੰ ਟੀ. ਵੀ. ਚੈਨਲਾਂ ਨੇ ਵੱਡੀਆਂ ਖ਼ਬਰਾਂ ਬਣਾ ਕੇ ਵਿਖਾ ਦਿੱਤਾ ਤਾਂ ਇਨ੍ਹਾਂ 'ਚੋਂ ਜਿਨ੍ਹਾਂ ਦੀ ਕਵਰੇਜ ਕਦੇ ਹੋਣੀ ਹੀ ਨਹੀਂ ਸੀ, ਦੀ ਕਵਰੇਜ ਵੀ ਹੋਣ ਲੱਗ ਪਈ ਅਤੇ ਆਮ ਲੋਕਾਂ ਨੂੰ ਜਾਪਣ ਲੱਗਿਆ ਕਿ ਇਹ ਘਟਨਾਵਾਂ ਅਚਾਨਕ ਤੇਜ਼ੀ ਨਾਲ ਹੋਣ ਲੱਗੀਆਂ ਹਨ। ਇੱਥੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਖ਼ਬਰਾਂ ਦੇ ਸ਼ੁਰੂਆਤੀ ਇਕ ਦੋ ਦਿਨਾਂ ਦੌਰਾਨ ਹੀ ਜੇਕਰ ਟੀ. ਵੀ. ਚੈਨਲਾਂ ਦੇ ਹੱਥ ਕੋਈ ਹੋਰ ਵੱਡੀ ਖ਼ਬਰ ਲੱਗ ਜਾਂਦੀ, ਜੋ ਕੁਝ ਦਿਨ ਹੋਰ ਲੰਮੀ ਚਲ ਸਕਦੀ ਹੁੰਦੀ ਤਾਂ ਔਰਤਾਂ ਦੀ 'ਚੋਟੀ ਕੱਟਣ' ਵਾਲੀਆਂ ਇਨ੍ਹਾਂ ਘਟਨਾਵਾਂ ਨੂੰ ਏਨੀ ਤੂਲ ਨਹੀਂ ਦਿੱਤੀ ਜਾਣੀ ਸੀ। ਇਸ ਤਰ੍ਹਾਂ ਸੋਸ਼ਲ ਨੈੱਟਵਰਕ ਅਤੇ ਟੀ. ਵੀ. ਚੈਨਲਾਂ ਨੇ ਇਸ ਚੋਟੀ ਕੱਟਣ ਵਾਲੀ ਅਫ਼ਵਾਹ ਨੂੰ ਫੈਲਾਉਣ ਵਿਚ ਬੜਾ ਵੱਡਾ ਰੋਲ ਅਦਾ ਕੀਤਾ ਹੈ।
ਇਹ ਅਜੀਬੋ-ਗਰੀਬ ਘਟਨਾਵਾਂ ਰਾਜ ਕਰਦੀਆਂ ਤਾਕਤਾਂ ਲਈ ਵੱਡੀ ਰਾਹਤ ਦਾ ਕੰਮ ਕਰਦੀਆਂ ਹਨ। ਡਰ ਅਤੇ ਸਹਿਮ ਦੇ ਆਲਮ ਵਿਚ ਲੋਕ ਆਪਣੇ ਹਕੀਕੀ ਮਸਲਿਆਂ ਨੂੰ ਭੁੱਲ ਜਾਂਦੇ ਹਨ ਜਾਂ ਓਨੀ ਸ਼ਿੱਦਤ ਨਾਲ ਇਨ੍ਹਾਂ ਪ੍ਰਤੀ ਨਹੀਂ ਸੋਚਦੇ ਜਿੰਨੀ ਸ਼ਿੱਦਤ ਨਾਲ ਪਹਿਲਾਂ ਸੋਚ ਰਹੇ ਹੁੰਦੇ ਹਨ। ਅਜਿਹੀਆਂ ਘਟਨਾਵਾਂ ਅਫ਼ਵਾਹਾਂ ਸਮਾਜ ਨੂੰ ਅੰਧ ਵਿਸ਼ਵਾਸਾਂ ਦੀ ਦਲਦਲ ਵਿਚ ਧਕੇਲਦੀਆਂ ਹਨ। ਲੋਕ ਵਿਗਿਆਨਕ ਸੋਚ ਅਪਣਾਉਣ ਦੀ ਬਜਾਏ ਗੈਬੀ ਤਾਕਤਾਂ 'ਤੇ ਟੇਕ ਰੱਖਣ ਲੱਗ ਪੈਂਦੇ ਹਨ। ਅਖੌਤੀ ਸਿਆਣਿਆਂ ਤਾਂਤਰਿਕਾਂ ਦੇ ਧੰਦੇ ਵਧਣ-ਫੁਲਣ ਲੱਗ ਪੈਂਦੇ ਹਨ। ਇਸ ਸਭ ਕੁਝ ਦੇ ਫਲਸਰੂਪ ਸਮਾਜ ਅਧੋਗਤੀ ਵੱਲ ਜਾਂਦੇ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਵਿਗਿਆਨਕ ਸੋਚ ਦੇ ਧਾਰਨੀ ਬਣੀਏ। ਵੱਧ ਤੋਂ ਵੱਧ ਗਿਆਨਵਾਨ ਹੋਈਏ, ਕਿਤਾਬਾਂ ਪੜ੍ਹੀਏ। ਅਜਿਹੀਆਂ ਅਫ਼ਵਾਹਾਂ ਕੁਝ ਦਿਨਾਂ ਲਈ ਫੈਲਦੀਆਂ ਹਨ, ਹਫਤੇ ਦਸ ਦਿਨਾਂ ਤੱਕ ਜਦੋਂ ਦੇਸ਼ ਵਿਚ ਹੋਰ ਨਵੀਆਂ ਘਟਨਾਵਾਂ ਵਾਪਰਨਗੀਆਂ ਜੋ ਮੀਡੀਆ ਮੰਡੀ ਲਈ ਤਾਜ਼ੀ ਸਬਜ਼ੀ ਵਾਂਗ ਹੋਣਗੀਆਂ ਤਾਂ ਇਨ੍ਹਾਂ ਘਟਨਾਵਾਂ ਨੂੰ ਹਾਸ਼ੀਏ 'ਤੇ ਕਰ ਦਿੱਤਾ ਜਾਵੇਗਾ। ਸਾਨੂੰ ਆਮ ਲੋਕਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਕੋਈ ਵੀ ਭੂਤ-ਪ੍ਰੇਤ ਜਾਂ ਗੈਬੀ ਸ਼ਕਤੀ ਨਹੀਂ ਜੋ ਲੋਕਾਂ ਦੇ ਵਾਲ ਕੱਟ ਰਹੀ ਹੈ। ਅਸੀਂ ਇਨ੍ਹਾਂ ਘਟਨਾਵਾਂ ਦੀ ਵਿਗਿਆਨਕ ਵਿਆਖਿਆ ਕਰਕੇ ਸੱਚ ਨੂੰ ਲੱਭ ਸਕਦੇ ਹਾਂ, ਇਹ ਤਾਂ ਹੀ ਸੰਭਵ ਹੁੰਦਾ ਹੈ ਜੇਕਰ ਅਸੀਂ ਦਿਮਾਗ ਦੇ ਕਵਾੜ ਖੋਲ੍ਹ ਕੇ ਰੱਖਾਂਗੇ। ਸਾਨੂੰ ਕਿੱਥੇ, ਕੀ, ਕਿਉਂ ਅਤੇ ਕਿਵੇਂ ਕਹਿਣ ਦੀ ਆਦਤ ਪਾਉਣੀ ਪਵੇਗੀ ਤਾਂ ਕਿ ਅਸੀਂ ਹਰ ਤਰ੍ਹਾਂ ਦੀਆਂ ਘਟਨਾਵਾਂ ਦਾ ਵਿਗਿਆਨਕ ਵਿਸ਼ਲੇਸ਼ਣ ਕਰਨ ਲਈ ਸਵਾਲ ਖੜ੍ਹੇ ਕਰ ਸਕੀਏ।


-ਜ਼ੀਰਾ ਮੋ: 9855051099


ਖ਼ਬਰ ਸ਼ੇਅਰ ਕਰੋ

ਨੌਜਵਾਨਾਂ ਲਈ ਜ਼ਰੂਰੀ ਹਨ ਸਵੈ-ਰੱਖਿਆ ਦੇ ਨੁਕਤੇ

ਭਾਰਤੀ ਪ੍ਰਸ਼ਾਸਨ ਸੇਵਾ ਅਧਿਕਾਰੀ ਵੀਰੇਂਦਰ ਕੁੰਡੂ ਦੀ ਬੇਟੀ ਨਾਲ ਹਰਿਆਣਾ ਭਾਜਪਾ ਪ੍ਰਧਾਨ ਦੇ ਬੇਟੇ ਵਿਕਾਸ ਬਰਾਲਾ ਤੇ ਉਸ ਦੇ ਮਿੱਤਰ ਅਸ਼ੀਸ਼ ਕੁਮਾਰ ਵੱਲੋਂ ਕੀਤੀ ਛੇੜਛਾੜ ਨੇ ਦਿਨ-ਬ-ਦਿਨ ਵਧ ਰਹੇ ਸ਼ਰਮਨਾਕ ਵਰਤਾਰਿਆਂ ਨੂੰ ਜੱਗ ਜ਼ਾਹਰ ਕੀਤਾ ਹੈ। ਇਹ ਵੀ ਕਿ ਵੱਡੇ ...

ਪੂਰੀ ਖ਼ਬਰ »

ਆਪਣੇ ਚਾਚਾ ਸ਼ਹੀਦ ਕਰਨੈਲ ਸਿੰਘ ਦੀ ਯਾਦ ਵਿਚ

ਮੈਂ ਆਪਣੇ ਚਾਚਾ ਜੀ ਸ਼ਹੀਦ ਕਰਨੈਲ ਸਿੰਘ ਬਾਰੇ ਲਿਖਣ ਲਈ ਖ਼ੁਦ ਗੋਆ ਜਾ ਕੇ ਸਾਰੇ ਤੱਥਾਂ ਦੀ ਛਾਣਬੀਣ ਕਰਨਾ ਚਾਹੁੰਦਾ ਸਾਂ। ਇਸ ਤੋਂ ਬਿਨਾਂ ਚਾਚਾ ਜੀ 'ਤੇ ਲੇਖ ਲਿਖਣਾ, ਹਵਾ ਵਿਚ ਤਲਵਾਰਾਂ ਚਲਾਉਣ ਮੂਜਬ ਸੀ। ਕਈ ਕਾਰਨਾਂ ਕਰਕੇ ਮੈਂ ਗੋਆ ਛੇਤੀ ਜਾ ਨਾ ਪਾਇਆ। ਫਿਰ ...

ਪੂਰੀ ਖ਼ਬਰ »

ਬਿਹਾਰ ਵਿਚ ਵੀ ਹੋ ਰਹੀ ਹੈ ਕਾਂਗਰਸ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼

ਮਹਾਂਗਠਜੋੜ ਦੇ ਨਾਕਾਮ ਹੋ ਜਾਣ ਤੋਂ ਬਾਅਦ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਬਿਹਾਰ 'ਚ ਕਾਂਗਰਸ ਨੂੰ ਟੁੱਟਣ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਉਹ ਬਿਹਾਰ 'ਚ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਉਣ ਲਈ ਇੱਛੁਕ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਇਕ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX