ਤਾਜਾ ਖ਼ਬਰਾਂ


ਕਾਬਲ ਦੇ ਇਕ ਹੋਟਲ 'ਤੇ ਅੱਤਵਾਦੀ ਹਮਲਾ
. . .  1 day ago
ਕਾਂਗਰਸ ਕੰਧਾਂ ਤੇ 'ਪਛਤਾਉਂਦਾ ਹੈ ਪੰਜਾਬ-ਬਣਾ ਕੇ ਕੈਪਟਨ ਦੀ ਸਰਕਾਰ ਲਿਖਾਵੇ' - ਮਾਨ
. . .  1 day ago
ਲੁਧਿਆਣਾ, 20 ਜਨਵਰੀ (ਪੁਨੀਤ ਬਾਵਾ)-ਲੋਕ ਸਭਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਜਿਸ ਤਰੀਕੇ ਨਾਲ ਸੂਬੇ ਦੀ ਕਾਂਗਰਸ ਸਰਕਾਰ ਆਪਣੇ ਇਕ ਤੋਂ ਬਾਅਦ ਇਕ ਵਾਅਦੇ ਤੋਂ ਮੁੱਕਰ ਰਹੀ ਹੈ...
ਦਿੱਲੀ ਦੇ ਬਵਾਨਾ 'ਚ ਫ਼ੈਕਟਰੀ ਚ ਲੱਗੀ ਅੱਗ ਵਿਚ 9 ਦੀ ਮੌਤ
. . .  1 day ago
ਖੇਮਕਰਨ : ਬੀ ਐੱਸ ਐਫ ਨੇ ਢਾਈ ਕਰੋੜ ਦੀ ਹੈਰੋਇਨ ਕੀਤੀ ਬਰਾਮਦ
. . .  1 day ago
ਚੀਫ਼ ਜਸਟਿਸ ਖ਼ੁਦ ਕਰਨਗੇ ਲੋਧਾ ਕੇਸ ਦੀ ਸੁਣਵਾਈ
. . .  1 day ago
ਨਵੀਂ ਦਿੱਲੀ, 20 ਜਨਵਰੀ - ਜਸਟਿਸ ਲੋਧਾ ਕੇਸ ਦੀ ਸੁਣਵਾਈ ਹੁਣ ਸੁਪਰੀਮ ਕੋਰਟ ਦੇ ਪੀਠ ਜਸਟਿਸ ਦੀਪਕ ਮਿਸ਼ਰਾ ਖ਼ੁਦ ਕਰਨਗੇ।
ਸੀ.ਬੀ.ਆਈ.ਵੱਲੋਂ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ 'ਤੇ 22 ਕੇਸ ਦਰਜ
. . .  1 day ago
ਭੋਪਾਲ, 20 ਜਨਵਰੀ- ਸੀ.ਬੀ.ਆਈ.ਵੱਲੋਂ ਮੱਧ ਪ੍ਰਦੇਸ਼ ਤੇ ਉਜੈਨ 'ਚ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ 'ਤੇ 22 ਕੇਸ ਦਰਜ ਕੀਤੇ ਗਏ ਹਨ । ਇਨ੍ਹਾਂ 'ਚ 4 ਬਰਾਂਚਾਂ ਦੇ ਚੀਫ਼ ਵੀ...
ਸਾਰਜਾਹ : ਨੇਤਰਹੀਣ ਕ੍ਰਿਕਟ ਵਰਲਡ ਕੱਪ 'ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ
. . .  1 day ago
ਅੱਤਵਾਦੀਆਂ ਨੇ ਪੁਲਿਸ ਸਟੇਸ਼ਨ 'ਤੇ ਸੁੱਟਿਆ ਗ੍ਰਨੇਡ
. . .  1 day ago
ਸ਼ੋਪੀਆ, 20 ਜਨਵਰੀ- ਜੰਮੂ-ਕਸ਼ਮੀਰ ਦੇ ਸ਼ੋਪੀਆ 'ਚ ਅੱਤਵਾਦੀਆਂ ਨੇ ਇੱਕ ਪੁਲਿਸ ਸਟੇਸ਼ਨ 'ਤੇ ਗ੍ਰਨੇਡ ਹਮਲਾ ਕਰ ਦਿੱਤਾ। ਰਾਹਤ ਦੀ ਗੱਲ ਰਹੀ ਕਿ ਇਹ ਗ੍ਰਨੇਡ ਪੁਲਿਸ ਸਟੇਸ਼ਨ ਦੇ ਬਾਹਰ ਹੀ ਡਿਗ ਗਿਆ ਤੇ ਕਿਸੇ...
ਸਕੂਲ ਸਮੇਂ ਦੌਰਾਨ ਅਧਿਆਪਕਾਂ ਦੇ ਮੋਬਾਈਲ ਫ਼ੋਨ ਦੀ ਵਰਤੋਂ 'ਤੇ ਪਾਬੰਦੀ
. . .  1 day ago
'ਸੈਨਾ ਜਲ' ਕਰੇਗਾ ਸੈਨਿਕਾਂ ਦਾ ਭਲਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਸੰਪਾਦਕੀ

ਬਿਹਾਰ ਵਿਚ ਵੀ ਹੋ ਰਹੀ ਹੈ ਕਾਂਗਰਸ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼

ਮਹਾਂਗਠਜੋੜ ਦੇ ਨਾਕਾਮ ਹੋ ਜਾਣ ਤੋਂ ਬਾਅਦ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਬਿਹਾਰ 'ਚ ਕਾਂਗਰਸ ਨੂੰ ਟੁੱਟਣ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਉਹ ਬਿਹਾਰ 'ਚ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਉਣ ਲਈ ਇੱਛੁਕ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਇਕ ...

ਪੂਰੀ ਖ਼ਬਰ »

ਆਪਣੇ ਚਾਚਾ ਸ਼ਹੀਦ ਕਰਨੈਲ ਸਿੰਘ ਦੀ ਯਾਦ ਵਿਚ

ਮੈਂ ਆਪਣੇ ਚਾਚਾ ਜੀ ਸ਼ਹੀਦ ਕਰਨੈਲ ਸਿੰਘ ਬਾਰੇ ਲਿਖਣ ਲਈ ਖ਼ੁਦ ਗੋਆ ਜਾ ਕੇ ਸਾਰੇ ਤੱਥਾਂ ਦੀ ਛਾਣਬੀਣ ਕਰਨਾ ਚਾਹੁੰਦਾ ਸਾਂ। ਇਸ ਤੋਂ ਬਿਨਾਂ ਚਾਚਾ ਜੀ 'ਤੇ ਲੇਖ ਲਿਖਣਾ, ਹਵਾ ਵਿਚ ਤਲਵਾਰਾਂ ਚਲਾਉਣ ਮੂਜਬ ਸੀ। ਕਈ ਕਾਰਨਾਂ ਕਰਕੇ ਮੈਂ ਗੋਆ ਛੇਤੀ ਜਾ ਨਾ ਪਾਇਆ। ਫਿਰ ...

ਪੂਰੀ ਖ਼ਬਰ »

ਨੌਜਵਾਨਾਂ ਲਈ ਜ਼ਰੂਰੀ ਹਨ ਸਵੈ-ਰੱਖਿਆ ਦੇ ਨੁਕਤੇ

ਭਾਰਤੀ ਪ੍ਰਸ਼ਾਸਨ ਸੇਵਾ ਅਧਿਕਾਰੀ ਵੀਰੇਂਦਰ ਕੁੰਡੂ ਦੀ ਬੇਟੀ ਨਾਲ ਹਰਿਆਣਾ ਭਾਜਪਾ ਪ੍ਰਧਾਨ ਦੇ ਬੇਟੇ ਵਿਕਾਸ ਬਰਾਲਾ ਤੇ ਉਸ ਦੇ ਮਿੱਤਰ ਅਸ਼ੀਸ਼ ਕੁਮਾਰ ਵੱਲੋਂ ਕੀਤੀ ਛੇੜਛਾੜ ਨੇ ਦਿਨ-ਬ-ਦਿਨ ਵਧ ਰਹੇ ਸ਼ਰਮਨਾਕ ਵਰਤਾਰਿਆਂ ਨੂੰ ਜੱਗ ਜ਼ਾਹਰ ਕੀਤਾ ਹੈ। ਇਹ ਵੀ ਕਿ ਵੱਡੇ ਬੰਦਿਆਂ ਦੇ ਪੁੱਤਰਾਂ ਦੇ ਬਚਾਓ ਲਈ ਪੁਲਿਸ ਕਿਸ ਤਰ੍ਹਾਂ ਦੇ ਹੱਥ ਕੰਡੇ ਵਰਤਦੀ ਹੈ? ਇਹ ਚੰਗੀ ਗੱਲ ਹੈ ਕਿ ਜਨਤਕ ਦਬਾਓ ਅਤੇ ਵੀਰੇਂਦਰ ਕੁੰਡੂ ਦੇ ਨਿੱਜੀ ਅਸਰ ਰਸੂਖ ਨੇ ਵਿਕਾਸ ਤੇ ਅਸ਼ੀਸ਼ ਨੂੰ ਮੁੜ ਠਾਣੇ ਪਹੁੰਚਾ ਦਿੱਤਾ ਹੈ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੇ ਵੱਡੇ ਬੰਦਿਆਂ ਦੇ ਪੁੱਤਰਾਂ ਦੀਆਂ ਕਰਤੂਤਾਂ ਇਸ ਤਰ੍ਹਾਂ ਅਣਗੌਲੀਆਂ ਰਹਿ ਸਕਦੀਆਂ ਹਨ ਤਾਂ ਆਮ ਆਦਮੀ ਦੇ ਧੀਆਂ ਪੁੱਤਰਾਂ ਦੀ ਸੁਰੱਖਿਆ ਦਾ ਕੀ ਬਣਨਾ ਹੈ।
ਅਜੋਕੇ ਸਮਾਜ ਵਿਚ ਇਹੋ ਜਿਹੀਆਂ ਘਟਨਾਵਾਂ ਏਨੀਆਂ ਵਧ ਗਈਆਂ ਹਨ ਕਿ ਸਵੈ-ਸੇਵੀ ਸੰਸਥਾਵਾਂ ਨੂੰ ਅੱਗੇ ਵਧਣਾ ਪੈ ਗਿਆ ਹੈ। ਹਾਲ ਵਿਚ ਹੀ ਭਾਰਤੀ ਪਰਿਵਾਰ ਨਿਯੋਜਨ ਸੰਸਥਾ ਦੀ ਮੁਹਾਲੀ ਸ਼ਾਖਾ ਨੇ ਆਪਣੇ ਖੇਤਰ ਦੇ ਨੌਜਵਾਨ ਮੁੰਡੇ-ਕੁੜੀਆਂ ਨੂੰ ਜਾਗ੍ਰਿਤ ਕਰਨ ਹਿੱਤ ਇਕ ਲਾਭਦਾਇਕ ਪ੍ਰੋਗਰਾਮ ਕਰਵਾਇਆ। ਇਸ ਸਮੇਂ ਦਸ਼ਮੇਸ਼ ਸਪੋਰਟਸ ਕਲੱਬ ਫੇਜ਼ 99 ਮੁਹਾਲੀ ਦੇ ਉੱਘੇ ਕਾਰਕੁਨ ਜਸਵਿੰਦਰ ਸਿੰਘ ਨੇ ਆਪਣੀ ਪੰਜ ਮੈਂਬਰੀ ਟੀਮ ਸਮੇਤ ਹਾਜ਼ਰ ਮੁਟਿਆਰਾਂ ਨੂੰ ਪਰਦਰਸ਼ਨ ਦੁਆਰਾ ਸਵੈ-ਰੱਖਿਆ ਦੇ ਜ਼ਰੂਰੀ ਨੁਕਤੇ ਅਮਲ ਤੇ ਐਕਟਿੰਗ ਕਰਕੇ ਦਿਖਾਏ ਤੇ ਸਮਝਾਏ। ਦਰਸ਼ਕਾਂ ਨੂੰ ਪ੍ਰਦਰਸ਼ਨ ਕਰਕੇ ਇਹ ਵੀ ਦੱਸਿਆ ਤੇ ਦਿਖਾਇਆ ਗਿਆ ਕਿ ਬੰਦੇ ਦੀਆਂ ਅੱਖਾਂ, ਨੱਕ ਤੇ ਧੌਣ ਹੀ ਨਹੀਂ ਛਾਤੀ ਦਾ ਹੇਠਲਾ ਭਾਗ ਤੇ ਚੱਡੇ ਵੀ ਏਨੇ ਨਰਮ ਤੇ ਕੋਮਲ ਹੁੰਦੇ ਹਨ ਕਿ ਵੱਟ ਕੇ ਕਿੱਕ, ਮੁੱਕਾ ਜਾਂ ਗੋਡਾ ਮਾਰਿਆਂ ਬੰਦਾ ਬੌਂਦਲ ਜਾਂਦਾ ਹੈ ਤੇ ਕੋਈ ਹਰਕਤ ਨਹੀਂ ਕਰ ਸਕਦਾ। ਜਸਵਿੰਦਰ ਸਿੰਘ ਨੇ ਇਹ ਸਿੱਖਿਆ ਤੇ ਸਿਖਲਾਈ ਟਾਈਕੌਂਡੋ ਐਸੋਸੀਏਸ਼ਨ ਆਫ਼ ਚੰਡੀਗੜ੍ਹ ਤੋਂ ਲੈ ਕੇ ਆਪਣੇ ਬੇਟੇ ਇਕਜੋਤ ਤੇ ਬੇਟੀ ਪ੍ਰਭਜੋਤ ਨੂੰ ਹੀ ਨਹੀਂ ਦਿੱਤੀ, ਗਵਾਂਢ ਦੇ ਰੌਬਿਨ ਤੇ ਅਨਵਾਰ ਨੂੰ ਵੀ ਆਪਣੀ ਟੀਮ ਵਿਚ ਸ਼ਾਮਿਲ ਕਰ ਕੇ ਦਿੱਤੀ। ਉਸ ਦਾ ਕਹਿਣਾ ਹੈ ਕਿ ਬਚਪਨ ਤੋਂ ਮਾਰਸ਼ਲ ਆਰਟਸ ਦੀ ਪ੍ਰੈਕਟਿਸ ਕੀਤਿਆਂ ਬੱਚੇ ਆਪਣੀ ਰੱਖਿਆ ਆਪ ਕਰ ਸਕਦੇ ਹਨ। ਤਾਜ਼ਾ ਖ਼ਬਰਾਂ ਦੱਸਦੀਆਂ ਹਨ ਕਿ ਕੁੰਡੂ ਪਰਿਵਾਰ ਨੇ ਵੀ ਇਹ ਸਿਖਲਾਈ ਲਈ ਹੋਈ ਹੈ ਜਿਹੜੀ ਵਰਣੀਕਾ ਦੇ ਕੰਮ ਆਈ। ਪਰਿਵਾਰ ਨਿਯੋਜਨ ਸੰਸਥਾ ਨੇ ਨੌਜਵਾਨ ਮੁੰਡੇ-ਕੁੜੀਆਂ ਦੀ ਸਵੈ-ਰੱਖਿਆ ਦੇ ਹੋਰ ਪ੍ਰੋਗਰਾਮ ਵੀ ਵਿਉਂਤ ਰੱਖੇ ਹਨ ਪਰ ਉਪਰੋਕਤ ਘਟਨਾ ਦੇ ਪ੍ਰਤੀਕਰਮ ਵੱਜੋਂ ਇਸ ਵਾਰੀ ਦੀ ਹਾਜ਼ਰੀ ਕਿਤੇ ਵੱਧ ਸੀ। ਅਜੋਕੇ ਸ਼ਰਮਨਾਕ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਜਨਤਕ ਦਬਾਓ ਹੀ ਕਾਰਗਰ ਸਾਬਤ ਹੁੰਦੇ ਹਨ ਜਿਸ ਵਿਚ ਸਮਾਜ ਸੇਵੀ ਸੰਸਥਾਵਾਂ ਅਹਿਮ ਰੋਲ ਅਦਾ ਕਰ ਸਕਦੀਆਂ ਹਨ।
ਦੁਨੀਆ ਦੀ ਪਹਿਲੀ ਦਸਤਾਰਧਾਰੀ ਜੱਜ
ਪੰਜਾਬ ਦੇ ਵੱਡੇ ਪਿੰਡ ਰੁੜਕਾ ਦੀ ਜੰਮਪਲ ਤੇ ਪੰਜਾਬੀ ਦੇ ਜਾਣੇ-ਪਛਾਣੇ ਸਾਹਿਤਕਾਰ ਰਵਿੰਦਰ ਰਵੀ ਦੀ ਨੂੰਹ ਪਲਵਿੰਦਰ ਕੌਰ ਸ਼ੇਰਗਿੱਲ ਕੈਨੇਡੀਅਨ ਸੁਪਰੀਮ ਕੋਰਟ ਦੀ ਜੱਜ ਨਿਯੁਕਤ ਹੋਈ ਹੈ। ਉਹ ਦੁਨੀਆ ਦੀ ਪਹਿਲੀ ਦਸਤਾਰਧਾਰੀ ਤੇ ਅੰਮ੍ਰਿਤਧਾਰੀ ਜੱਜ ਹੈ। ਉਸ ਦਾ ਪਤੀ ਅੰਮ੍ਰਿਤਪਾਲ ਸਿੰਘ ਸ਼ੇਰਗਿੱਲ ਕੈਨੇਡਾ ਦਾ ਪ੍ਰਸਿੱਧ ਮਨੋਵਿਗਿਆਨੀ ਹੈ ਤੇ ਪਿਤਾ ਗਿਆਨ ਸਿੰਘ ਸੰਧੂ ਕੈਨੇਡਾ ਦਾ ਅੱਧੀ ਸਦੀ ਤੋਂ ਨਾਗਰਿਕ। ਉਸ ਨੇ ਕੈਨੇਡਾ ਵਿਖੇ ਮਨੁੱਖੀ ਹੱਕਾਂ ਦੀ ਰਾਖੀ ਲਈ ਵਕਾਲਤ ਕਰਦਿਆਂ ਕੈਨੇਡੀਅਨ ਭਾਈਚਾਰੇ ਨੂੰ ਲੰਮਾ ਸਮਾਂ ਸੇਵਾਵਾਂ ਦਿੱਤੀਆਂ। ਉਪਰੋਕਤ ਗੱਲਾਂ ਤਾਂ ਬਹੁਤ ਸਾਰੇ ਲੋਕਾਂ ਨੂੰ ਪਤਾ ਹਨ ਪਰ ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹਨ ਕਿ ਪਲਵਿੰਦਰ ਸ਼ੇਰਗਿੱਲ ਨੇ ਵਕਾਲਤ ਕਰਦਿਆਂ ਰਾਜਨੀਤੀ ਵਿਚ ਵੀ ਹਿੱਸਾ ਲਿਆ। ਕੈਨੇਡਾ ਵਿਚ ਧਾਰਮਿਕ ਤੇ ਖੇਤਰੀ ਸੁਤੰਤਰਤਾ ਦਾ ਪੱਖ ਪੂਰਦਿਆਂ ਉਸ ਨੇ ਚੀਨ ਦੇ ਤਿਆਨਾਮਾਨ ਸੁਕੇਅਰ ਕਤਲ-ਏ-ਆਮ ਪਿੱਛੋਂ ਚੀਨੀ ਸ਼ਰਨਾਰਥੀਆਂ ਦੇ ਮੁਕੱਦਮੇ ਬੜੀ ਸਫ਼ਲਤਾ ਨਾਲ ਲੜੇ। ਇਥੇ ਹੀ ਬਸ ਨਹੀਂ, ਉਸ ਨੇ ਇਕ ਵਾਰੀ ਗਰਭਵਤੀ ਹੋਣ ਦੇ ਬਾਵਜੂਦ ਫੈਡਰਲ ਕੈਨੇਡਾ ਦੀਆਂ ਚੋਣਾਂ ਲੜੀਆਂ ਅਤੇ ਬਹੁਤ ਥੋੜ੍ਹੀਆਂ ਵੋਟਾਂ 'ਤੇ ਹਾਰੀ।
ਤੁਸੀਂ ਜਾਣਨਾ ਚਾਹੋਗੇ ਕਿ ਪਲਵਿੰਦਰ ਸ਼ੇਰਗਿੱਲ ਦੇ ਜੀਵਨ ਬਾਰੇ ਹਾਂ-ਪੱਖੀ ਜਾਣਕਾਰੀ ਦੇਣ ਵਾਲੀ ਕੌਣ ਹੈ। ਉਹ ਹੈ 'ਸਿਰਜਣਾ' ਵਾਲੇ ਰਘਬੀਰ ਸਿੰਘ ਦੀ ਬੇਟੀ ਰਚਨਾ ਸਿੰਘ ਜੋ ਅੱਜਕਲ੍ਹ ਕੈਨੇਡਾ ਤੋਂ ਆਪਣੇ ਮਾਪਿਆਂ ਕੋਲ ਚੰਡੀਗੜ੍ਹ ਆਈ ਹੋਈ ਹੈ। ਰਚਨਾ ਖ਼ੁਦ ਬ੍ਰਿਟਿਸ਼ ਕੋਲੰਬੀਆ ਮਈ 2017 ਵਿਚ ਹੋਈਆਂ ਚੋਣਾਂ ਸਮੇਂ ਜਿੱਤ ਕੇ ਅਸੈਂਬਲੀ ਦੀ ਮੈਂਬਰ ਬਣੀ ਹੈ। ਵੱਡੀ ਗਲ ਇਹ ਕਿ ਉਹ ਖ਼ੁਦ ਨਿਊ ਡੈਮੋਕਰੈਟਿਕ ਪਾਰਟੀ ਦੀ ਮੈਂਬਰ ਹੋਣ ਦੇ ਬਾਵਜੂਦ ਪਲਵਿੰਦਰ ਸ਼ੇਰਗਿੱਲ ਦੀ ਲਿਬਰਲ ਪਾਰਟੀ ਨੂੰ ਨਫ਼ਰਤ ਨਹੀਂ ਕਰਦੀ। ਮੈਨੂੰ ਨਿੱਜੀ ਤੌਰ 'ਤੇ ਇਸ ਗੱਲ ਦੀ ਖੁਸ਼ੀ ਹੈ ਕਿ ਕੈਨੇਡਾ ਖ਼ਾਸ ਕਰਕੇ ਬ੍ਰਿਟਿਸ਼ ਕੋਲੰਬੀਆ ਵਿਚ ਰਾਜਨੀਤਕ ਪਾਰਟੀਆਂ ਇਕ-ਦੂਜੇ ਨਾਲ ਈਰਖਾ ਕਰਨ ਦੀ ਥਾਂ ਵਿਰੋਧੀ ਪਾਰਟੀ ਦੇ ਮੈਂਬਰਾਂ ਬਾਰੇ ਏਦਾਂ ਹੁੱਬ ਕੇ ਗੱਲਾਂ ਕਰਦੀਆਂ ਹਨ ਜਿਵੇਂ ਇਹ ਉਨ੍ਹਾਂ ਦੀ ਆਪਣੀ ਪਾਰਟੀ ਦੇ ਮੈਂਬਰ ਹੋਣ।
ਅੰਤਿਕਾ
(ਹਬੀਬ ਜਾਲਿਬ ਹੁਸ਼ਿਆਰਪੁਰ ਦਾ ਪਾਕਿਸਤਾਨੀ ਕਵੀ)
ਜਾਲਿਬ ਸਾਈਂ ਕਦੇ ਕਦਾਈਂ ਚੰਗੀ ਗੱਲ ਕਹਿ ਜਾਂਦਾ ਏ
ਲੱਖ ਪੂਜੋ ਚੜ੍ਹਦੇ ਸੂਰਜ ਨੂੰ, ਆਖਿਰ ਨੂੰ ਲਹਿ ਜਾਂਦਾ ਏ
ਹਾਏ ਦੁਆਬੇ ਦੀ ਉਹ ਦੁਨੀਆ, ਜਿੱਥੇ ਮੁਹੱਬਤ ਵਸਦੀ ਸੀ
ਹੰਝੂ ਬਣ ਕੇ ਦੁਖ ਵਤਨਾਂ ਦਾ, ਅੱਖੀਆਂ 'ਚੋਂ ਵਹਿ ਜਾਂਦਾ ਏ।


sandhugulzar@yahoo.com

 


ਖ਼ਬਰ ਸ਼ੇਅਰ ਕਰੋ

ਔਰਤਾਂ ਦੇ ਵਾਲ ਕੱਟੇ ਜਾਣ ਦੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ ?

ਅੰਧ ਵਿਸ਼ਵਾਸ ਦੀ ਦਲਦਲ ਵਿਚ ਫਸੇ ਸਮਾਜ ਵਿਚ ਅਫਵਾਹਾਂ ਫੈਲਦੀਆਂ ਹਨ। ਭੂਤ-ਪ੍ਰੇਤਾਂ, ਡਾਇਣਾਂ ਚੁੜੇਲਾਂ, ਜਾਦੂ ਟੂਣਿਆਂ, ਦੈਵੀ ਸ਼ਕਤੀਆਂ, ਸ਼ੁੱਭ-ਅਸ਼ੁੱਭ, ਕੀਤੇ-ਕਰਾਏ ਆਦਿ ਵਿਚ ਉਨ੍ਹਾਂ ਲੋਕਾਂ ਦਾ ਗਹਿਰਾ ਵਿਸ਼ਵਾਸ ਹੁੰਦਾ ਹੈ, ਜੋ ਵੱਖ-ਵੱਖ ਤਰ੍ਹਾਂ ਦੀਆਂ ...

ਪੂਰੀ ਖ਼ਬਰ »

ਮੰਦੀ ਹਾਲਤ ਹੈ ਸਰਕਾਰੀ ਹਸਪਤਾਲਾਂ ਦੀ

ਗੋਰਖਪੁਰ 'ਚ ਵਾਪਰਿਆ ਵੱਡਾ ਦੁਖਾਂਤ

ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਸਰਕਾਰੀ ਮੈਡੀਕਲ ਕਾਲਜ ਵਿਚ ਕੁਝ ਦਿਨਾਂ ਦੇ ਅਰਸੇ ਅੰਦਰ ਪੰਜ ਦਰਜਨ ਤੋਂ ਵਧੇਰੇ ਬੱਚਿਆਂ ਦੀ ਮੌਤ ਇਕ ਬੇਹੱਦ ਦੁਖਦਾਈ ਘਟਨਾ ਹੈ। ਗੋਰਖਪੁਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦਾ ਹਲਕਾ ਹੈ। ਕੁਝ ਦਿਨ ਪਹਿਲਾਂ ਹੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX