ਤਾਜਾ ਖ਼ਬਰਾਂ


ਕਾਬਲ ਦੇ ਇਕ ਹੋਟਲ 'ਤੇ ਅੱਤਵਾਦੀ ਹਮਲਾ
. . .  1 day ago
ਕਾਂਗਰਸ ਕੰਧਾਂ ਤੇ 'ਪਛਤਾਉਂਦਾ ਹੈ ਪੰਜਾਬ-ਬਣਾ ਕੇ ਕੈਪਟਨ ਦੀ ਸਰਕਾਰ ਲਿਖਾਵੇ' - ਮਾਨ
. . .  1 day ago
ਲੁਧਿਆਣਾ, 20 ਜਨਵਰੀ (ਪੁਨੀਤ ਬਾਵਾ)-ਲੋਕ ਸਭਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਜਿਸ ਤਰੀਕੇ ਨਾਲ ਸੂਬੇ ਦੀ ਕਾਂਗਰਸ ਸਰਕਾਰ ਆਪਣੇ ਇਕ ਤੋਂ ਬਾਅਦ ਇਕ ਵਾਅਦੇ ਤੋਂ ਮੁੱਕਰ ਰਹੀ ਹੈ...
ਦਿੱਲੀ ਦੇ ਬਵਾਨਾ 'ਚ ਫ਼ੈਕਟਰੀ ਚ ਲੱਗੀ ਅੱਗ ਵਿਚ 9 ਦੀ ਮੌਤ
. . .  1 day ago
ਖੇਮਕਰਨ : ਬੀ ਐੱਸ ਐਫ ਨੇ ਢਾਈ ਕਰੋੜ ਦੀ ਹੈਰੋਇਨ ਕੀਤੀ ਬਰਾਮਦ
. . .  1 day ago
ਚੀਫ਼ ਜਸਟਿਸ ਖ਼ੁਦ ਕਰਨਗੇ ਲੋਧਾ ਕੇਸ ਦੀ ਸੁਣਵਾਈ
. . .  1 day ago
ਨਵੀਂ ਦਿੱਲੀ, 20 ਜਨਵਰੀ - ਜਸਟਿਸ ਲੋਧਾ ਕੇਸ ਦੀ ਸੁਣਵਾਈ ਹੁਣ ਸੁਪਰੀਮ ਕੋਰਟ ਦੇ ਪੀਠ ਜਸਟਿਸ ਦੀਪਕ ਮਿਸ਼ਰਾ ਖ਼ੁਦ ਕਰਨਗੇ।
ਸੀ.ਬੀ.ਆਈ.ਵੱਲੋਂ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ 'ਤੇ 22 ਕੇਸ ਦਰਜ
. . .  1 day ago
ਭੋਪਾਲ, 20 ਜਨਵਰੀ- ਸੀ.ਬੀ.ਆਈ.ਵੱਲੋਂ ਮੱਧ ਪ੍ਰਦੇਸ਼ ਤੇ ਉਜੈਨ 'ਚ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ 'ਤੇ 22 ਕੇਸ ਦਰਜ ਕੀਤੇ ਗਏ ਹਨ । ਇਨ੍ਹਾਂ 'ਚ 4 ਬਰਾਂਚਾਂ ਦੇ ਚੀਫ਼ ਵੀ...
ਸਾਰਜਾਹ : ਨੇਤਰਹੀਣ ਕ੍ਰਿਕਟ ਵਰਲਡ ਕੱਪ 'ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ
. . .  1 day ago
ਅੱਤਵਾਦੀਆਂ ਨੇ ਪੁਲਿਸ ਸਟੇਸ਼ਨ 'ਤੇ ਸੁੱਟਿਆ ਗ੍ਰਨੇਡ
. . .  1 day ago
ਸ਼ੋਪੀਆ, 20 ਜਨਵਰੀ- ਜੰਮੂ-ਕਸ਼ਮੀਰ ਦੇ ਸ਼ੋਪੀਆ 'ਚ ਅੱਤਵਾਦੀਆਂ ਨੇ ਇੱਕ ਪੁਲਿਸ ਸਟੇਸ਼ਨ 'ਤੇ ਗ੍ਰਨੇਡ ਹਮਲਾ ਕਰ ਦਿੱਤਾ। ਰਾਹਤ ਦੀ ਗੱਲ ਰਹੀ ਕਿ ਇਹ ਗ੍ਰਨੇਡ ਪੁਲਿਸ ਸਟੇਸ਼ਨ ਦੇ ਬਾਹਰ ਹੀ ਡਿਗ ਗਿਆ ਤੇ ਕਿਸੇ...
ਸਕੂਲ ਸਮੇਂ ਦੌਰਾਨ ਅਧਿਆਪਕਾਂ ਦੇ ਮੋਬਾਈਲ ਫ਼ੋਨ ਦੀ ਵਰਤੋਂ 'ਤੇ ਪਾਬੰਦੀ
. . .  1 day ago
'ਸੈਨਾ ਜਲ' ਕਰੇਗਾ ਸੈਨਿਕਾਂ ਦਾ ਭਲਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਸੰਪਾਦਕੀ

ਬਿਹਾਰ ਵਿਚ ਵੀ ਹੋ ਰਹੀ ਹੈ ਕਾਂਗਰਸ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼

ਮਹਾਂਗਠਜੋੜ ਦੇ ਨਾਕਾਮ ਹੋ ਜਾਣ ਤੋਂ ਬਾਅਦ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਬਿਹਾਰ 'ਚ ਕਾਂਗਰਸ ਨੂੰ ਟੁੱਟਣ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਉਹ ਬਿਹਾਰ 'ਚ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਉਣ ਲਈ ਇੱਛੁਕ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਇਕ ...

ਪੂਰੀ ਖ਼ਬਰ »

ਆਪਣੇ ਚਾਚਾ ਸ਼ਹੀਦ ਕਰਨੈਲ ਸਿੰਘ ਦੀ ਯਾਦ ਵਿਚ

ਮੈਂ ਆਪਣੇ ਚਾਚਾ ਜੀ ਸ਼ਹੀਦ ਕਰਨੈਲ ਸਿੰਘ ਬਾਰੇ ਲਿਖਣ ਲਈ ਖ਼ੁਦ ਗੋਆ ਜਾ ਕੇ ਸਾਰੇ ਤੱਥਾਂ ਦੀ ਛਾਣਬੀਣ ਕਰਨਾ ਚਾਹੁੰਦਾ ਸਾਂ। ਇਸ ਤੋਂ ਬਿਨਾਂ ਚਾਚਾ ਜੀ 'ਤੇ ਲੇਖ ਲਿਖਣਾ, ਹਵਾ ਵਿਚ ਤਲਵਾਰਾਂ ਚਲਾਉਣ ਮੂਜਬ ਸੀ। ਕਈ ਕਾਰਨਾਂ ਕਰਕੇ ਮੈਂ ਗੋਆ ਛੇਤੀ ਜਾ ਨਾ ਪਾਇਆ।
ਫਿਰ ਅਗਸਤ, 2010 ਵਿਚ ਬਤੌਰ ਸਟੇਟ ਗੈਸਟ ਦੇ ਮੈਨੂੰ ਗੋਆ ਜਾਣ ਦਾ ਮੌਕਾ ਮਿਲ ਗਿਆ। ਜਾਣ ਤੋਂ ਪਹਿਲਾਂ ਮੈਂ ਪੂਰੀ ਵਿਉਂਤ ਘੜੀ ਕਿ ਮੈਂ ਕਿਵੇਂ ਤੇ ਕਿੱਥੇ-ਕਿੱਥੇ ਜਾਣਾ ਸੀ ਤੇ ਕਿਨ੍ਹਾਂ ਨੂੰ ਮਿਲਣਾ ਸੀ ਤਾਂ ਜੋ ਪੂਰੇ ਮਾਮਲੇ ਨੂੰ ਮੈਂ ਆਪਣੀ ਤਸੱਲੀ ਮੁਤਾਬਿਕ ਸਮਝ ਸਕਾਂ। ਉਦੋਂ ਦੇ ਗੋਆ ਦੇ ਰਾਜਪਾਲ ਸ੍ਰੀ ਐਸ. ਐਸ. ਸਿੱਧੂ ਸਾਹਿਬ ਦੀ ਮਿਹਰਬਾਨੀ ਕਰਕੇ ਪੂਰੀ ਸਰਕਾਰੀ ਮਸ਼ੀਨਰੀ ਮੈਨੂੰ ਉਪਲਬਧ ਸੀ। ਮੈਨੂੰ ਆਪਣਾ ਮਿਸ਼ਨ ਪੂਰਾ ਕਰਨ ਵਿਚ ਕੋਈ ਅੜਿੱਕਾ ਨਾ ਆਇਆ।
ਮੈਂ ਆਪਣੇ-ਆਪ ਨੂੰ ਫਿਰ ਦੋ ਵਰ੍ਹੇ ਦਿੱਤੇ ਤਾਂ ਜੋ ਸਭ ਕੁਝ ਦੇਖੇ, ਸੁਣੇ ਨੂੰ ਮੇਰਾ ਜ਼ਿਹਨ ਚੰਗੀ ਤਰ੍ਹਾਂ ਹਜ਼ਮ ਕਰ ਲੈਂਦਾ ਤੇ ਅਖੀਰ ਨੂੰ ਜੋ ਨਿਤਰ ਕੇ ਆਉਣਾ ਸੀ ਮੈਂ ਆਪਣੇ ਪਾਠਕਾਂ ਸਾਹਮਣੇ ਉਸ ਨਿਚੋੜ ਨੂੰ ਪਰੋਸ ਕੇ ਪੇਸ਼ ਕਰਨਾ ਸੀ ਤੇ ਮੈਂ ਇਵੇਂ ਹੀ ਕੀਤਾ। ਆਪਣੇ ਚਾਚਾ ਜੀ ਦੀ ਜਨਮ ਤਾਰੀਖ ਮੈਂ ਉਨ੍ਹਾਂ ਦੇ ਐਫ.ਏ. ਦੇ ਸਰਟੀਫਿਕੇਟ ਤੋਂ ਲਈ ਸੀ। ਬਾਕੀ, ਉਨ੍ਹਾਂ ਬਾਰੇ ਮੈਥੋਂ ਚੰਗਾ ਹੋਰ ਕੌਣ ਜਾਣ ਸਕਦਾ ਹੈ। ਭਾਵੇਂ ਅਸੀਂ ਚਾਚਾ ਭਤੀਜਾ ਸੀ ਪਰ ਅਸੀਂ ਹਮਰਾਜ ਦੋਸਤ ਵੀ ਸਾਂ। ਇਸ ਕਰਕੇ ਮੈਂ ਆਪਣੇ ਅਗਸਤ, 2012 ਦੇ ਤਿੰਨ ਕਿਸ਼ਤਾਂ ਵਿਚ 'ਅਜੀਤ ਮੈਗਜ਼ੀਨ' ਵਿਚ ਛਪੇ ਲੇਖ ਵਿਚ ਜੋ ਵੀ ਆਪਣੇ ਚਾਚਾ ਜੀ ਬਾਰੇ ਲਿਖਿਆ ਸੀ, ਉਹ ਖੋਜ ਭਰਪੂਰ ਤੇ ਪ੍ਰਮਾਣਿਕ ਸਚਾਈ ਸੀ।
ਮੇਰਾ ਲੇਖ ਛਪਣ ਮਗਰੋਂ ਮੈਨੂੰ ਉਮੀਦ ਸੀ ਕਿ ਪੱਤਰਕਾਰਾਂ ਨੇ ਸਹੀ ਤੱਥ ਮਨਾਂ ਵਿਚ ਵਸਾ ਲਏ ਹੋਣਗੇ ਖ਼ਾਸ ਕਰਕੇ ਉਨ੍ਹਾਂ ਪੱਤਰਕਾਰਾਂ ਨੇ ਜਿਹੜੇ ਹਰ ਵਰ੍ਹੇ 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ 'ਤੇ ਸਰਸਰੀ ਜਿਹਾ ਲੇਖ ਲਿਖ ਕੇ ਵੱਖ-ਵੱਖ ਅਖ਼ਬਾਰਾਂ ਨੂੰ ਛਪਣ ਲਈ ਦੇ ਦਿਆ ਕਰਦੇ ਨੇ। ਇਸ ਦੇ ਬਾਵਜੂਦ ਪੱਤਰਕਾਰਾਂ ਵੱਲੋਂ ਅਨੇਕਾਂ ਵਾਰ ਤੱਥ ਗ਼ਲਤ ਲਿਖੇ ਜਾਂਦੇ ਹਨ ਤੇ ਫਿਰ ਸੁਧਾਈ ਲਈ ਉਹ ਗੰਭੀਰ ਨਹੀਂ ਹੁੰਦੇ।
ਖ਼ੈਰ, ਮੈਂ ਹੁਣ ਆਪਣੇ ਚਾਚਾ ਜੀ ਸ਼ਹੀਦ ਕਰਨੈਲ ਸਿੰਘ ਕੰਨੀਂ ਮੁੜਦਾ ਹਾਂ, ਜਿਨ੍ਹਾਂ ਬਾਰੇ ਮੈਂ ਇਹ ਫ਼ੈਸਲਾ ਲੈ ਰੱਖਿਆ ਹੈ ਕਿ ਹਰ ਪੰਜਵੇਂ ਸਾਲ ਮੈਂ ਗੋਆ ਜਾਂਦਾ ਰਹਾਂਗਾ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਰਹਾਂਗਾ। ਇਸ ਲਈ 2015 ਵਿਚ ਮੈਂ ਗੋਆ ਦੇ ਰਾਜਪਾਲ ਸ੍ਰੀਮਤੀ (ਡਾ:) ਮਿਰਦੁਲਾ ਸਿਨਹਾ ਨੂੰ ਡੀ.ਓ. ਪੱਤਰ ਲਿਖਿਆ ਤੇ ਝੱਟ ਉਨ੍ਹਾਂ ਦਾ 15 ਅਗਸਤ, 2015 ਦੇ ਆਜ਼ਾਦੀ ਦਿਵਸ ਲਈ ਮੈਨੂੰ ਸੱਦਾ-ਪੱਤਰ ਮਿਲ ਗਿਆ। ਪਣਜੀ ਪਹੁੰਚਣ 'ਤੇ ਉਸੇ 2010 ਵਾਲੇ ਡਰਾਈਵਰ ਸ੍ਰੀ ਉਮੇਸ਼ ਨੇ ਉਸੇ ਪੁਰਾਣੀ ਕਾਰ ਵਿਚ ਮੈਨੂੰ ਉਸੇ ਸਰਕਟ ਹਾਊਸ ਦੇ ਉਸੇ 104 ਨੰਬਰ ਕਮਰੇ ਵਿਚ ਜਾ ਉਤਾਰਿਆ। ਕੁਝ ਵੀ ਓਪਰਾ ਨਾ ਹੋਣ ਕਰਕੇ ਮੈਂ ਛੇਤੀ ਹੀ ਐਂਡਜਸਟ ਹੋ ਗਿਆ।
15 ਅਗਸਤ, 2015, ਸਨਿਚਰਵਾਰ ਸਵੇਰੇ ਅੱਠ ਕੁ ਵਜੇ ਮੈਨੂੰ ਆਜ਼ਾਦੀ ਦਿਵਸ ਵਿਚ ਸ਼ਾਮਿਲ ਹੋਣ ਵਾਸਤੇ ਇਕ ਅਧਿਕਾਰੀ ਲੈਣ ਆ ਗਿਆ ਤੇ ਉਹਨੇ ਮੇਰੇ ਲਈ ਰੱਖੀ ਸੀਟ 'ਤੇ ਮੈਨੂੰ ਜਾ ਬਿਠਾਇਆ। ਗੋਆ ਦਾ ਮੁੱਖ ਮੰਤਰੀ ਅਗਲੀ ਕਤਾਰ ਵਿਚ ਬੈਠੇ ਮਹਿਮਾਨਾਂ ਨੂੰ ਮਿਲਦਾ ਹੋਇਆ ਮੇਰੇ ਕੋਲ ਆ ਰੁਕਿਆ। ਜਦ ਉਹਨੂੰ ਮੇਰੇ ਬਾਰੇ ਤੇ ਸ਼ਹੀਦ ਕਰਨੈਲ ਸਿੰਘ ਬਾਰੇ ਦੱਸਿਆ ਗਿਆ ਤਾਂ ਉਹ ਬਹੁਤ ਖੁਸ਼ ਹੋਇਆ। ਚਾਚਾ ਜੀ ਤੇ ਮੇਰੇ ਬਾਰੇ ਉਹ ਪੰਜ-ਛੇ ਮਿੰਟ ਮੇਰੇ ਨਾਲ ਗੱਲਾਂ ਕਰਦਾ ਰਿਹਾ। ਪੂਰਾ ਪ੍ਰੋਗਰਾਮ ਕੁਝ ਨੀਵੀਂ ਪੱਧਰ ਦਾ ਹੀ ਸੀ, ਜਿਸ ਦੌਰਾਨ 'ਕੌਣਕਣੀ' ਜ਼ਬਾਨ ਵਿਚ ਭਾਸ਼ਣ ਜ਼ਿਆਦਾ ਸਨ ਜਿਹੜੇ ਮੇਰੀ ਪਕੜ ਤੋਂ ਪਰ੍ਹਾਂ ਸਨ। ਅਖੀਰ ਨੂੰ ਚਾਹ, ਮਿਠਾਈਆਂ ਆਦਿ ਨਾਲ ਸਵੇਰ ਦਾ ਪ੍ਰੋਗਰਾਮ ਛੇਤੀ ਹੀ ਮੁੱਕ ਗਿਆ।
ਮੈਂ ਬਾਜ਼ਾਰ 'ਚੋਂ ਫੁੱਲਾਂ ਦਾ ਹਾਰ ਤੇ ਗੁਲਦਸਤਾ ਖਰੀਦਿਆ ਤੇ ਅਸੀਂ, ਪਤਰਾਦੇਵੀ ਵਾਰਡ (ਟੋਰਸ ਪਿੰਡ ਦੀ ਇਹ ਇਕ ਵਾਰਡ) ਜਿਥੇ ਚਾਚਾ ਜੀ ਨੂੰ ਪੁਰਤਗਾਲੀ ਪੁਲਿਸ ਨੇ ਸ਼ਹੀਦ ਕਰ ਦਿੱਤਾ ਸੀ, ਨੂੰ ਹੋ ਲਏ। ਮੌਸਮ ਸੁਹਾਵਣਾ ਸੀ। ਸੜਕ, ਜਿਸ 'ਤੇ ਅਸੀਂ ਜਾ ਰਹੇ ਸੀ, ਕਦੇ ਇਹ ਸਮੁੰਦਰ ਦਾ ਕਿਨਾਰਾ ਫੜ ਲੈਂਦੀ ਸੀ, ਕਦੇ ਘਣੇ ਜੰਗਲ ਵਿਚੋਂ ਦੀ ਲੰਘ ਰਹੀ ਸੀ, ਕਦੇ ਸਮੁੰਦਰ-ਕਰੀਕਾਂ, ਸਮੁੰਦਰ ਵਿਚ ਡਿਗ ਰਹੇ ਦਰਿਆਵਾਂ ਦੇ ਪੁਲਾਂ ਉਪਰੋਂ ਹੁੰਦੀ ਹੋਈ ਸਾਨੂੰ ਪਤਰਾਦੇਵੀ ਵਾਰਡ ਵਿਚ ਲੈ ਗਈ। ਚਾਚਾ ਜੀ ਦੀ ਸਮਾਧ ਨੇੜੇ ਲੋਕਾਂ ਦਾ ਝੁੰਡ ਖੜ੍ਹਾ ਸੀ। ਮੈਂ ਕਾਰ ਵਿਚੋਂ ਉਤਰਿਆ ਤਾਂ ਪਿੰਡ ਦੇ ਇਕ ਪੰਚ ਨੇ ਮੈਨੂੰ ਝੱਟ ਸਿਆਣ ਲਿਆ। ਉਹਨੇ ਉਥੇ ਖੜ੍ਹੇ ਲੋਕਾਂ ਨਾਲ ਮੇਰੀ ਜਾਣ-ਪਛਾਣ ਕਰਵਾਈ। ਮੈਨੂੰ ਦੱਸਿਆ ਗਿਆ ਕਿ ਮੁੱਖ ਮੰਤਰੀ ਸਾਹਿਬ ਮੈਥੋਂ ਦਸ ਕੁ ਮਿੰਟ ਪਹਿਲਾਂ ਹੀ ਚਾਚਾ ਜੀ ਦੀ ਸਮਾਧ 'ਤੇ ਫੁੱਲ ਆਦਿ ਚੜ੍ਹਾ ਕੇ ਗਏ ਸਨ। ਮੈਂ ਪਹਿਲਾਂ ਵਾਂਗ, ਨਵੀਂ ਲਿੱਪੀ ਚਾਚਾ ਜੀ ਦੀ ਸਮਾਧ 'ਤੇ, ਫੁੱਲਾਂ ਦਾ ਹਾਰ ਤੇ ਗੁਲਦਸਤਾ ਪੂਰੇ ਅਦਬ ਨਾਲ ਚੜ੍ਹਾਏ ਤੇ ਮੈਂ ਸਲੂਟ ਕੀਤਾ। ਪਿੰਡ ਦਾ ਪੰਚ ਮੈਨੂੰ ਚਾਚਾ ਜੀ ਦੇ ਨਾਂਅ 'ਤੇ ਬਣੇ ਪ੍ਰਾਇਮਰੀ ਸਕੂਲ ਵਿਚ ਲੈ ਗਿਆ। ਸਕੂਲ ਬੰਦ ਸੀ, ਪਰ ਇਕ ਸੰਸਥਾ ਨੇ ਚਾਚਾ ਜੀ ਦਾ ਬਸਟ/ਅੱਧਾ ਬੁੱਤ ਬਣਵਾ ਕੇ ਸਕੂਲ ਵਿਚ ਲਗਵਾ ਰੱਖਿਆ ਸੀ ਤੇ ਬਸਟ ਫੁੱਲਾਂ ਤੇ ਹਾਰਾਂ ਨਾਲ ਭਰ ਰੱਖਿਆ ਸੀ। ਮੈਨੂੰ ਦੱਸਿਆ ਗਿਆ ਕਿ ਮੁੱਖ ਮੰਤਰੀ ਸਾਹਿਬ ਇਥੇ ਫੁੱਲ ਮਾਲਾਵਾਂ ਚੜ੍ਹਾ ਕੇ ਗਏ ਸਨ। ਮੈਨੂੰ ਵੀ ਇਕ ਮਾਲਾ ਚੜ੍ਹਾਉਣ ਵਾਸਤੇ ਦਿੱਤੀ ਗਈ। ਮੈਂ ਹਾਰ ਪਾਇਆ ਤੇ ਬਸਟ ਨੂੰ ਸਲੂਟ ਕੀਤਾ। ਬਸਟ ਲਗਾਉਣ ਵਾਲੀ ਸੰਸਥਾ ਦਾ ਇਕ ਮੈਂਬਰ 'ਸ੍ਰੀ ਪਰਾਜਲ' ਉਥੇ ਹੀ ਸੀ। ਉਸ ਸੰਸਥਾ ਵੱਲੋਂ ਕੀਤੇ ਉਪਰਾਲੇ ਦੀ ਮੈਂ ਸ਼ਲਾਘਾ ਕੀਤੀ ਪਰ ਦੱਸਿਆ ਕਿ ਬਸਟ ਦੀ ਸ਼ਕਲ ਚਾਚਾ ਜੀ ਨਾਲ ਨਹੀਂ ਸੀ ਮਿਲ ਰਹੀ। ਪਰਾਜਲ ਸਾਹਿਬ ਨੇ ਭਰੋਸਾ ਦਿਵਾਇਆ ਕਿ ਚਾਚਾ ਜੀ ਦੀ ਸਹੀ ਤਸਵੀਰ ਮਿਲਣ 'ਤੇ ਉਹ ਨਵਾਂ ਬਸਟ ਬਣਵਾ ਕੇ ਪੁਰਾਣੇ ਨੂੰ ਬਦਲ ਦੇਣਗੇ। 16 ਅਗਸਤ, ਨੂੰ ਐਤਵਾਰ ਦੀ ਛੁੱਟੀ ਹੋਣ ਕਰਕੇ ਸਕੂਲ ਨੇ ਬੰਦ ਹੀ ਰਹਿਣਾ ਸੀ। ਮੈਂ ਪੰਚ ਨਾਲ 17 ਅਗਸਤ, ਨੂੰ ਸਕੂਲ ਵਿਚ ਆਉਣ ਦਾ ਵਾਅਦਾ ਕੀਤਾ ਤੇ ਵਾਪਸ ਪਣਜੀ ਨੂੰ ਮੁੜ ਪਿਆ।
ਸ਼ਾਮ ਨੂੰ ਪੰਜ ਵਜੇ ਰਾਜ ਭਵਨ ਵਿਚ ਰੱਖੇ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਵਾਸਤੇ ਮੈਂ ਸਵਾ ਕੁ ਪੰਜ ਵਜੇ ਉਥੇ ਪਹੁੰਚ ਗਿਆ। ਗੋਆ ਦੀਆਂ ਉੱਘੀਆਂ ਹਸਤੀਆਂ ਹਾਜ਼ਰ ਸਨ। ਰਾਜਪਾਲ ਦਾ ਏ.ਡੀ.ਸੀ. ਮੈਨੂੰ ਸਿੱਧਾ ਰਾਜਪਾਲ ਕੋਲ ਮਿਲਵਾਉਣ ਵਾਸਤੇ ਲੈ ਗਿਆ। ਮੈਂ ਜਗਰਾਵਾਂ ਤੋਂ ਚਾਚਾ ਜੀ ਦੀਆਂ ਦੋ ਵੱਡੀਆਂ ਫੋਟੋ ਫਰੇਮ ਕਰਵਾ ਕੇ ਆਪਣੇ ਨਾਲ ਲੈ ਗਿਆ ਸੀ। ਉਨ੍ਹਾਂ ਵਿਚੋਂ ਇਕ ਮੈਂ ਰਾਜਪਾਲ ਨੂੰ ਭੇਟ ਕਰਨ ਵਾਸਤੇ ਰਾਜ ਭਵਨ ਵਿਚ ਨਾਲ ਹੀ ਲੈ ਗਿਆ ਸੀ। ਜਾਣ-ਪਛਾਣ ਦੌਰਾਨ ਰਾਜਪਾਲ ਨੇ ਮੇਰੇ ਨਾਲ ਚਾਚਾ ਜੀ ਬਾਰੇ ਲੰਮੀਆਂ-ਚੌੜੀਆਂ ਗੱਲਾਂ ਕੀਤੀਆਂ। ਮੈਂ ਫੋਟੋ ਵੀ ਭੇਟ ਕਰ ਦਿੱਤੀ। ਰਾਜਪਾਲ ਨੇ ਇਸ ਨੂੰ ਮੇਨ ਹਾਲ ਵਿਚ ਲਗਵਾਉਣ ਦਾ ਭਰੋਸਾ ਦਿੱਤਾ।
ਚਾਹ, ਪਾਣੀ, ਮਿਠਾਈਆਂ ਤੇ ਹੋਰ ਲਜੀਜ਼ ਪਕਵਾਨਾਂ ਨਾਲ ਮੇਜ਼ ਭਰੇ ਪਏ ਸਨ। ਆਖਰ ਨੂੰ ਰਾਜ ਭਵਨ ਦੀ ਪਾਰਟੀ ਸੀ, ਕੋਈ ਮਾਮੂਲੀ ਗੱਲ ਤਾਂ ਹੈ ਨਹੀਂ ਸੀ। ਮੇਰੀਆਂ ਅੱਖਾਂ ਪੰਜਾਬ ਦੇ ਸਾਬਕਾ ਰਾਜਪਾਲ ਜਨਰਲ ਰੌਡ ਰੀਕ ਨੂੰ ਭਾਲ ਰਹੀਆਂ ਸਨ। ਪਰ ਉਹ ਪੱਕਾ ਸੋਲਜਰ, ਸਾਬਕਾ ਸੈਨਿਕਾਂ ਵੱਲੋਂ ਓ.ਆਰ.ਪੀ. ਦੇ ਸਬੰਧ ਵਿਚ ਕੀਤੇ ਬਾਈਕਾਟ ਦੀ ਤਾਮੀਲ ਵਿਚ, ਇਸ ਪ੍ਰੋਗਰਾਮ ਵਿਚ ਸ਼ਾਮਿਲ ਨਹੀਂ ਸੀ ਹੋਇਆ।
ਇਕ ਬੰਗਾਲੀ ਲੇਡੀ ਨੇ ਮਾਈਕ ਫੜਿਆ ਤੇ ਕਿਹਾ ਕਿ ਉਸ ਵੱਲੋਂ ਕਾਲੇ ਪਾਣੀਆਂ ਦੇ ਆਜ਼ਾਦੀ ਘੁਲਾਟੀਆਂ 'ਤੇ ਬਣਾਈ ਦਸਤਾਵੇਜ਼ ਫਿਲਮ ਦਿਖਾਈ ਜਾਵੇਗੀ ਤੇ ਫਿਲਮ ਛੇਤੀ ਹੀ ਸ਼ੁਰੂ ਕਰ ਦਿੱਤੀ ਗਈ। ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਫਿਲਮ ਦੀ ਵਾਰਤਕ ਤਿਆਰ ਕਰਨ ਵਿਚ ਬਹੁਤ ਖੋਜ ਕੀਤੀ ਗਈ ਸੀ ਤੇ ਤਕਨੀਕੀ ਤੌਰ 'ਤੇ ਫਿਲਮ ਬਹੁਤ ਵਧੀਆ ਬਣਾਈ ਗਈ ਸੀ। ਫਿਲਮ, ਜ਼ਿਆਦਾਤਰ, ਬੰਗਾਲੀ ਆਜ਼ਾਦੀ ਘੁਲਾਟੀਆਂ ਦੀਆਂ ਅਗਲੀਆਂ ਜ਼ਿੰਦਾ ਪੀੜ੍ਹੀਆਂ ਤੇ ਕਾਲੇ ਪਾਣੀਆਂ ਦੀਆਂ ਜੇਲ੍ਹਾਂ 'ਤੇ ਘੁੰਮਦੀ ਰਹੀ। ਭਾਵ ਬੰਗਾਲੀ ਆਜ਼ਾਦੀ ਘੁਲਾਟੀਆਂ ਦਾ ਜ਼ਿਕਰ, ਬੱਸ, ਭੱਜੋ-ਭੱਜੀ ਵਿਚ ਹੀ ਕੀਤਾ ਗਿਆ ਸੀ ਜਦ ਕਿ ਪੰਜਾਬੀਆਂ ਦੀ ਸੰਖਿਆ ਬੰਗਾਲੀਆਂ ਨਾਲੋਂ ਜ਼ਿਆਦਾ ਸੀ ਤੇ ਉਨ੍ਹਾਂ ਨੇ ਜ਼ਿਆਦਾ ਤਸ਼ੱਦਦ ਬਰਦਾਸ਼ਤ ਕੀਤੇ ਸਨ। ਮੈਂ ਪ੍ਰੋਗਰਾਮ ਮੁੱਕਣ 'ਤੇ ਰਾਜਪਾਲ ਦਾ ਸ਼ੁਕਰੀਆ ਕੀਤਾ ਤੇ ਵਾਪਸ ਸਰਕਟ ਹਾਊਸ ਪਹੁੰਚ ਗਿਆ। (ਬਾਕੀ ਕੱਲ੍ਹ)


-ਮੋ: 97806-66268.


ਖ਼ਬਰ ਸ਼ੇਅਰ ਕਰੋ

ਨੌਜਵਾਨਾਂ ਲਈ ਜ਼ਰੂਰੀ ਹਨ ਸਵੈ-ਰੱਖਿਆ ਦੇ ਨੁਕਤੇ

ਭਾਰਤੀ ਪ੍ਰਸ਼ਾਸਨ ਸੇਵਾ ਅਧਿਕਾਰੀ ਵੀਰੇਂਦਰ ਕੁੰਡੂ ਦੀ ਬੇਟੀ ਨਾਲ ਹਰਿਆਣਾ ਭਾਜਪਾ ਪ੍ਰਧਾਨ ਦੇ ਬੇਟੇ ਵਿਕਾਸ ਬਰਾਲਾ ਤੇ ਉਸ ਦੇ ਮਿੱਤਰ ਅਸ਼ੀਸ਼ ਕੁਮਾਰ ਵੱਲੋਂ ਕੀਤੀ ਛੇੜਛਾੜ ਨੇ ਦਿਨ-ਬ-ਦਿਨ ਵਧ ਰਹੇ ਸ਼ਰਮਨਾਕ ਵਰਤਾਰਿਆਂ ਨੂੰ ਜੱਗ ਜ਼ਾਹਰ ਕੀਤਾ ਹੈ। ਇਹ ਵੀ ਕਿ ਵੱਡੇ ...

ਪੂਰੀ ਖ਼ਬਰ »

ਔਰਤਾਂ ਦੇ ਵਾਲ ਕੱਟੇ ਜਾਣ ਦੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ ?

ਅੰਧ ਵਿਸ਼ਵਾਸ ਦੀ ਦਲਦਲ ਵਿਚ ਫਸੇ ਸਮਾਜ ਵਿਚ ਅਫਵਾਹਾਂ ਫੈਲਦੀਆਂ ਹਨ। ਭੂਤ-ਪ੍ਰੇਤਾਂ, ਡਾਇਣਾਂ ਚੁੜੇਲਾਂ, ਜਾਦੂ ਟੂਣਿਆਂ, ਦੈਵੀ ਸ਼ਕਤੀਆਂ, ਸ਼ੁੱਭ-ਅਸ਼ੁੱਭ, ਕੀਤੇ-ਕਰਾਏ ਆਦਿ ਵਿਚ ਉਨ੍ਹਾਂ ਲੋਕਾਂ ਦਾ ਗਹਿਰਾ ਵਿਸ਼ਵਾਸ ਹੁੰਦਾ ਹੈ, ਜੋ ਵੱਖ-ਵੱਖ ਤਰ੍ਹਾਂ ਦੀਆਂ ...

ਪੂਰੀ ਖ਼ਬਰ »

ਮੰਦੀ ਹਾਲਤ ਹੈ ਸਰਕਾਰੀ ਹਸਪਤਾਲਾਂ ਦੀ

ਗੋਰਖਪੁਰ 'ਚ ਵਾਪਰਿਆ ਵੱਡਾ ਦੁਖਾਂਤ

ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਸਰਕਾਰੀ ਮੈਡੀਕਲ ਕਾਲਜ ਵਿਚ ਕੁਝ ਦਿਨਾਂ ਦੇ ਅਰਸੇ ਅੰਦਰ ਪੰਜ ਦਰਜਨ ਤੋਂ ਵਧੇਰੇ ਬੱਚਿਆਂ ਦੀ ਮੌਤ ਇਕ ਬੇਹੱਦ ਦੁਖਦਾਈ ਘਟਨਾ ਹੈ। ਗੋਰਖਪੁਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦਾ ਹਲਕਾ ਹੈ। ਕੁਝ ਦਿਨ ਪਹਿਲਾਂ ਹੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX