ਤਾਜਾ ਖ਼ਬਰਾਂ


ਪ੍ਰੋ.ਰਾਜ ਕੁਮਾਰ ਬਣੇ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ
. . .  56 minutes ago
ਚੰਡੀਗੜ੍ਹ, 21 ਜੁਲਾਈ (ਮਨਜੋਤ ਸਿੰਘ ਜੋਤ)- ਪ੍ਰੋ.ਰਾਜ ਕੁਮਾਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਉਪ ਕੁਲਪਤੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦਾ ਕਾਰਜਕਾਲ 23 ਜੁਲਾਈ ਤੋਂ ਸ਼ੁਰੂ ਹੋ ਕੇ 3 ਸਾਲਾਂ ਲਈ ਹੋਵੇਗਾ। ਉਹ ਸੋਮਵਾਰ ਨੂੰ ...
ਮੁਰੰਮਤ ਕਾਰਨ 23 ਤੋਂ 31 ਜੁਲਾਈ ਤੱਕ ਬੰਦ ਰਹੇਗਾ "ਵਿਰਾਸਤ-ਏ-ਖਾਲਸਾ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ, 21 ਜੁਲਾਈ ( ਜੇ ਐਸ ਨਿੱਕੂਵਾਲ ਕਰਨੈਲ ਸਿੰਘ )-ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਛਮਾਹੀ ਮੁਰੰਮਤ ਦੇ ਕਰਕੇ 23 ਜੁਲਾਈ 2018 ਤੋਂ 31 ਜੁਲਾਈ 2018 ਤੱਕ ਸੈਲਾਨੀਆਂ ਦੇ ਲਈ ਬੰਦ ਰਹੇਗਾ...
ਲੋਹੀਆਂ ਦੇ ਨੌਜਵਾਨ ਦੀ ਮਨੀਲਾ 'ਚ ਮੌਤ
. . .  about 1 hour ago
ਲੋਹੀਆਂ ਖ਼ਾਸ, 21 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ) ਘਰੋਂ ਰੋਜ਼ੀ ਰੋਟੀ ਕਮਾਉਣ ਗਏ ਲੋਹੀਆਂ ਖ਼ਾਸ (ਜਲੰਧਰ) ਦੇ ਇੱਕ ਨੌਜਵਾਨ ਰਾਜਾ ਦੀ ਮਨੀਲਾ ਵਿਖੇ ਸੰਖੇਪ ਬਿਮਾਰੀ ਪਿੱਛੋਂ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ...
ਜੀ. ਐਸ. ਟੀ. ਕੌਂਸਲ 'ਚ 30 ਉਤਪਾਦਾਂ 'ਤੇ ਘਟਾਇਆ ਗਿਆ ਟੈਕਸ
. . .  about 2 hours ago
ਨਵੀਂ ਦਿੱਲੀ, 21 ਜੁਲਾਈ- ਰਾਜਧਾਨੀ ਦਿੱਲੀ ਵਿਖੇ ਅੱਜ ਵਿੱਤ ਮੰਤਰੀ ਪਿਊਸ਼ ਗੋਇਲ ਦੀ ਪ੍ਰਧਾਨਗੀ ਹੇਠ ਜੀ. ਐਸ. ਟੀ. ਕੌਂਸਲ ਦੀ 28ਵੀਂ ਬੈਠਕ ਹੋਈ। ਇਸ ਬੈਠਕ ਦੇ ਦੌਰਾਨ ਕੌਂਸਲ ਨੇ ਸੈਨੇਟਰੀ ਨੈਪਕਿਨ ਨੂੰ ...
ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀ ਗ੍ਰਿਫ਼ਤਾਰ
. . .  about 3 hours ago
ਸ੍ਰੀਨਗਰ, 21 ਜੁਲਾਈ - ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ 'ਚੋਂ ਸੀ.ਆਰ.ਪੀ.ਐਫ. ਅਤੇ ਕੌਮੀ ਰਾਈਫ਼ਲਜ਼ ਦੇ ਜਵਾਨਾਂ ਨੇ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੁਰੱਖਿਆ ਬਲਾਂ ਨੇ ਉਨ੍ਹਾਂ ਤੋਂ ਇਕ ਗਰਨੇਡ ਬਰਾਮਦ...
ਆਰਥਿਕ ਤੰਗੀ ਦੇ ਚੱਲਦਿਆਂ ਕਿਸਾਨ ਵੱਲੋਂ ਖ਼ੁਦਕੁਸ਼ੀ
. . .  about 3 hours ago
ਕੋਟਕਪੂਰਾ, 21 ਜੁਲਾਈ (ਮੋਹਰ ਗਿੱਲ)- ਆਰਥਿਕ ਤੰਗੀ ਦੇ ਚੱਲਦਿਆਂ ਇਕ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਖਾਰਾ ਦਾ ਵਸਨੀਕ ਰਣਜੀਤ ਸਿੰਘ (42) ਆਪਣੇ ਸਿਰ ਚੜ੍ਹੇ ਕਰਜ਼ੇ ਅਤੇ ਆਪਣੇ ਘਰ...
ਪੰਜਾਬ ਸਰਕਾਰ ਵੱਲੋਂ ਬਾਸਮਤੀ ਦੇ ਅੰਤਰਰਾਸ਼ਟਰੀ ਮੰਡੀਕਰਨ ਲਈ ਤਿਆਰੀ ਸ਼ੁਰੂ
. . .  about 4 hours ago
ਛੇਹਰਟਾ, 21 ਜੁਲਾਈ (ਸੁੱਖ ਵਡਾਲੀ)- ਸਰਹੱਦੀ ਖੇਤਰ ਦੀ ਬਾਸਮਤੀ, ਜੋ ਕਿ ਅੰਤਰਰਾਸ਼ਟਰੀ ਮੰਡੀ 'ਚ ਚੰਗੀ ਪਛਾਣ ਬਣਾ ਗਈ ਸੀ, ਦੇ ਵਪਾਰ ਨੂੰ ਮੁੜ ਲੀਹ 'ਤੇ ਪਾਉਣ ਲਈ ਪੰਜਾਬ ਸਰਕਾਰ ਨੇ ਬਾਸਮਤੀ ਦੀ ਬਿਜਾਈ ਦੇ ਨਾਲ ਹੀ ਕਮਰ ਕੱਸ ਲਈ ਹੈ। ਅੱਜ ਖੇਤੀਬਾੜੀ...
18 ਲੱਖ ਰੁਪਏ ਤੋਂ ਵੱਧ ਕੀਮਤ ਦੇ ਸੋਨੇ ਸਮੇਤ ਇਕ ਬੰਗਲਾਦੇਸ਼ੀ ਗ੍ਰਿਫ਼ਤਾਰ
. . .  about 4 hours ago
ਕੋਲਕਾਤਾ, 21 ਜੁਲਾਈ - ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਤੋਂ ਇਕ ਬੰਗਲਾਦੇਸ਼ੀ ਨੂੰ 610 ਗ੍ਰਾਮ ਸੋਨੇ ਸਮੇਤ ਗ੍ਰਿਫ਼ਤਾਰ ਕੀਤਾ ਹੈ ਜਿਸ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 18 ਲੱਖ ਰੁਪਏ ਤੋਂ ਵੱਧ ਦੱਸੀ ਜਾ...
ਮਾਣਯੋਗ ਜਸਟਿਸ ਤੇਜ ਪ੍ਰਤਾਪ ਸਿੰਘ ਮਾਨ ਵੱਲੋਂ ਡੇਰਾਬੱਸੀ ਵਿਖੇ ਕਾਨੂੰਨੀ ਸਹਾਇਤਾ ਕੇਂਦਰ ਦਾ ਉਦਘਾਟਨ
. . .  about 4 hours ago
ਡੇਰਾਬੱਸੀ, 21 ਜੁਲਾਈ (ਸ਼ਾਮ ਸਿੰਘ ਸੰਧੂ/ਪੱਤਰ ਪ੍ਰੇਰਕ)- ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਚੇਅਰਮੈਨ ਮਾਣਯੋਗ ਜਸਟਿਸ ਸਰਦਾਰ ਤੇਜ ਪ੍ਰਤਾਪ ਸਿੰਘ ਮਾਨ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਅਤੇ ਮਾਨਯੋਗ ਜਸਟਿਸ ਸ੍ਰੀਮਤੀ ਦਇਆ ਚੌਧਰੀ...
ਸ਼ਹੀਦ ਬਲਜਿੰਦਰ ਸਿੰਘ ਬਾਲਿਆਂਵਾਲੀ ਦਾ ਨਮ ਅੱਖਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
. . .  about 5 hours ago
ਬਾਲਿਆਂਵਾਲੀ, 21 ਜੁਲਾਈ (ਕੁਲਦੀਪ ਮਤਵਾਲਾ) - ਪੱਛਮੀ ਬੰਗਾਲ ਦੇ ਮਨੀਪੁਰ ਵਿਖੇ ਡਿਊਟੀ ਦੌਰਾਨ ਨਦੀ ਪਾਰ ਕਰਨ ਸਮੇਂ ਡੁੱਬ ਕੇ ਸ਼ਹੀਦ ਹੋਏ ਬਲਜਿੰਦਰ ਸਿੰਘ ਵਾਸੀ ਬਾਲਿਆਂਵਾਲੀ (ਬਠਿੰਡਾ) ਦੀ ਮ੍ਰਿਤਕ ਦੇਹ ਨੂੰ ਤਿਰੰਗੇ 'ਚ ਲਪੇਟ ਕੇ ਅੱਜ ਉਨ੍ਹਾਂ ਦੇ ਘਰ ਅੰਤਿਮ...
ਐੱਸ.ਟੀ.ਐੱਫ.ਵੱਲੋਂ ਦਿੱਲੀ ਤੋਂ ਪੰਜ ਕਰੋੜ ਦੀ ਹੈਰੋਇਨ ਸਮੇਤ ਨਾਈਜੀਰੀਅਨ ਗ੍ਰਿਫ਼ਤਾਰ
. . .  about 5 hours ago
ਤਰਨ ਤਾਰਨ, 21 ਜੁਲਾਈ (ਹਰਿੰਦਰ ਸਿੰਘ)- ਐੱਸ.ਟੀ.ਐਫ. ਨੇ ਵੱਡੀ ਸਫਲਤਾ ਹਾਸਲ ਕਰਦਿਆਂ ਨਾਈਜੀਰੀਅਨ ਗਰੁੱਪ ਵੱਲੋਂ ਦਿੱਲੀ ਤੋਂ ਪੰਜਾਬ 'ਚ ਹੈਰੋਇਨ ਦੀ ਸਪਲਾਈ ਦਾ ਨੈੱਟਵਰਕ ਤੋੜਨ 'ਚ ਸਫਲਤਾ ਹਾਸਲ ਕਰਦਿਆਂ ਇਕ ਨਾਈਜੀਰੀਅਨ ਔਰਤ ਨੂੰ ਗ੍ਰਿਫ਼ਤਾਰ....
ਰਾਹੁਲ ਗਾਂਧੀ 'ਚ ਸਮਝਦਾਰੀ ਦੀ ਘਾਟ- ਅਰੁਣ ਜੇਤਲੀ
. . .  about 5 hours ago
ਨਵੀਂ ਦਿੱਲੀ, 21 ਜੁਲਾਈ- ਲੋਕ ਸਭਾ 'ਚ ਸ਼ੁੱਕਰਵਾਰ ਨੂੰ ਮੋਦੀ ਸਰਕਾਰ ਖ਼ਿਲਾਫ਼ ਲਿਆਂਦੇ ਗਏ ਬੇਭਰੋਸਗੀ ਮਤੇ ਨੂੰ ਲੈ ਕੇ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਾਂਗਰਸ ਅਤੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦਿਆਂ ਫੇਸ ਬੁੱਕ 'ਤੇ ਬਲਾਗ ਰਾਹੀਂ ਉਨ੍ਹਾਂ ਵੱਲੋਂ ਲਗਾਏ ਗਏ...
4 ਲੱਖ, 60 ਹਜ਼ਾਰ ਨਸ਼ੀਲੇ ਟੀਕਿਆਂ ਸਮੇਤ ਇੱਕ ਗ੍ਰਿਫ਼ਤਾਰ
. . .  about 6 hours ago
ਬਠਿੰਡਾ, 21 ਜੁਲਾਈ- ਬਠਿੰਡਾ ਦੇ ਪ੍ਰਤਾਪ ਨਗਰ ਸਥਿਤ ਇੱਕ ਘਰ 'ਚ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਕੇ ਨਸ਼ੀਲੇ ਟੀਕਿਆਂ ਅਤੇ ਦਵਾਈਆਂ ਨਾਲ ਭਰੇ ਹੋਏ 16 ਬੋਰੇ ਬਰਾਮਦ ਕੀਤੇ ਹਨ। ਪੁਲਿਸ ਦਾ ਕਹਿਣਾ ਟੀਕੇ ਗਿਣਤੀ 'ਚ 4 ਲੱਖ, 60 ਹਜ਼ਾਰ...
ਅੰਮ੍ਰਿਤਸਰ: ਘੰਟਾ ਘਰ ਪਲਾਜ਼ਾ ਵਿਖੇ ਸਥਿਤ 'ਵਿਆਖਿਆ ਕੇਂਦਰ' 23 ਤੋਂ 31 ਜੁਲਾਈ ਤੱਕ ਰਹੇਗਾ ਬੰਦ
. . .  about 6 hours ago
ਅੰਮ੍ਰਿਤਸਰ, 21 ਜੁਲਾਈ (ਜਸਵੰਤ ਸਿੰਘ ਜੱਸ)- ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਪ੍ਰਵੇਸ਼ ਦੁਆਰ ਦੇ ਬਾਹਰ ਘੰਟਾ ਘਰ ਪਲਾਜ਼ਾ ਵਿਖੇ ਸਥਿਤ 'ਵਿਆਖਿਆ ਕੇਂਦਰ' ਮੁਰੰਮਤ ਆਦਿ ਦੇ ਜ਼ਰੂਰੀ ਕਾਰਨਾਂ ਕਰ ਕੇ 24 ਜੁਲਾਈ ਤੋਂ 31 ਜੁਲਾਈ ਤੱਕ ਸ਼ਰਧਾਲੂਆਂ ਲਈ ਬੰਦ...
ਕਾਲ ਸੈਂਟਰ ਘਪਲਾ ਮਾਮਲੇ 'ਚ ਭਾਰਤੀ ਮੂਲ ਦੇ 21 ਲੋਕਾਂ ਨੂੰ ਅਮਰੀਕਾ 'ਚ ਹੋਈ ਜੇਲ੍ਹ
. . .  about 6 hours ago
ਵਾਸ਼ਿੰਗਟਨ, 21 ਜੁਲਾਈ- ਅਮਰੀਕਾ 'ਚ ਲੱਖਾਂ ਡਾਲਰ ਦੇ ਪੁਰਾਣੇ ਕਾਲ ਸੈਂਟਰ ਘਪਲੇ ਮਾਮਲੇ 'ਚ ਭਾਰਤੀ ਮੂਲ ਦੇ 21 ਵਿਅਕਤੀਆਂ ਨੂੰ 20 ਸਾਲ ਤੱਕ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਭਾਰਤ ਤੋਂ ਚਲਾਏ ਜਾ ਰਹੇ ਇੱਕ ਕਾਲ ਸੈਂਟਰ ਰਾਹੀਂ ਅਮਰੀਕਾ 'ਚ ਹਜ਼ਾਰਾਂ ਲੋਕਾਂ ਨਾਲ...
ਨਿਰਮਾਣ ਅਧੀਨ ਇਮਾਰਤ ਦੇ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ
. . .  about 6 hours ago
ਜੰਮੂ-ਕਸ਼ਮੀਰ 'ਚ ਬੰਦੂਕਧਾਰੀਆਂ ਨੇ ਪੁਲਿਸ ਕਾਂਸਟੇਬਲ ਨੂੰ ਕੀਤਾ ਅਗਵਾ
. . .  about 7 hours ago
ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ
. . .  about 7 hours ago
ਪੁਲਿਸ ਨੇ ਸੁਲਝਾਈ ਕਤਲ ਦੀ ਗੁੱਥੀ
. . .  about 7 hours ago
ਮਮਤਾ ਬੈਨਰਜੀ ਦਾ ਐਲਾਨ, 15 ਅਗਸਤ ਤੋਂ ਸ਼ੁਰੂ ਹੋਵੇਗੀ 'ਬੀ. ਜੇ. ਪੀ. ਹਟਾਓ, ਦੇਸ਼ ਬਚਾਓ' ਮੁਹਿੰਮ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਦਿਲਚਸਪੀਆਂ

ਆਇਆ ਮਹੀਨਾ ਸਾਉਣ

* ਹਰਜੀਤ ਕੌਰ ਔਲਖ * ਆਇਆ ਮਹੀਨਾ ਸਾਉਣ ਸੋਹਣਿਆਂ ਤੂੰ ਨਾ ਆਇਆ ਚਾਅ ਮੇਰੇ ਕਮਲਾਉਣ ਸੋਹਣਿਆਂ ਤੂੰ ਨਾ ਆਇਆ ਆਇਆ ਮਹੀਨਾ ਸਾਉਣ... ਕੋਈ ਸੁਆਣੀ ਖੀਰ ਵੇ ਰਿੰਨਦੀ ਕੋਈ ਵੇ ਪੂੜੇ ਤਲਦੀ ਮਾਂ ਤੇਰੇ ਦੇ ਅੱਗੇ ਮੇਰੀ ਪੇਸ਼ ਕੋਈ ਨਾ ਚਲਦੀ ਚਲਦੀ ਠੰਡੜੀ ਪੌਣ ਸੋਹਣਿਆਂ ਤੂੰ ...

ਪੂਰੀ ਖ਼ਬਰ »

ਵਿਅੰਗ ਵਿਉਂਤੀ ਬੰਦਾ

ਇਕ ਸੱਜਣ ਸਰਕਾਰੀ ਹਸਪਤਾਲ ਵਿਚ ਗਿਆ ਤੇ ਇਕ ਡਾਕਟਰ ਨੂੰ ਮਿਲ ਕੇ ਕਹਿਣ ਲੱਗਾ, 'ਡਾਕਟਰ ਸਾਹਿਬ ਜੀ, ਮੈਂ ਅੱਖਾਂ ਦਾਨ ਕਰਨੀਆਂ ਨੇ' 'ਬੜੀ ਚੰਗੀ ਸੋਚ ਹੈ' ਡਾਕਟਰ ਨੇ ਕਿਹਾ, 'ਤੁਸੀਂ ਔਹ ਕਮਰੇ ਵਿਚ ਚਲੇ ਜਾਓ ਤੇ ਆਪਣਾ ਨਾਂਅ ਪਤਾ ਤੇ ਘਰ ਦਾ ਫੋਨ ਨੰਬਰ ਦੱਸ ਕੇ ਫਾਰਮ ਭਰ ...

ਪੂਰੀ ਖ਼ਬਰ »

ਕਹਾਣੀ ਕੰਬਾਈਨਾਂ ਵਾਲੇ...-ਅਵਤਾਰ ਸਿੰਘ ਹਠੂਰ

ਕਿਸਾਨੀ ਨਾਲ ਸਬੰਧ ਰੱਖਣ ਵਾਲੇ ਨਾਜਰ ਸਿੰਘ ਜੋ ਆਪਣੀ ਦੋ ਏਕੜ ਜ਼ਮੀਨ ਅਤੇ ਪੰਜ ਏਕੜ ਠੇਕੇ 'ਤੇ ਲੈ ਕੇ ਖੇਤੀ ਕਰ ਘਰ ਦਾ ਮਸਾਂ ਹੀ ਗੁਜ਼ਾਰਾ ਚਲਾਉਂਦਾ ਸੀ। ਨਾਜਰ ਬਹੁਤ ਹੀ ਮਿਹਨਤੀ ਅਤੇ ਰੱਬ ਦੀਆਂ ਦਿੱਤੀਆਂ ਦਾਤਾਂ 'ਤੇ ਸ਼ੁਕਰਾਨਾ ਕਰਨ ਵਾਲਾ ਆਦਮੀ ਸੀ। ਨਾਜਰ ਦੇ ਦੋ ਧੀਆਂ ਅਤੇ ਇਕ ਪੁੱਤਰ ਸੀ। ਪੁੱਤਰ ਦੂਸਰੀ ਕਲਾਸ ਵਿਚ ਪੜ੍ਹਦਾ ਸੀ। ਨਾਜਰ ਨੇ ਇਕ ਧੀ ਦਾ ਵਿਆਹ ਸਾਲ ਕੁ ਪਹਿਲਾਂ ਹੀ ਕੀਤਾ ਸੀ ਅਤੇ ਦੂਸਰੀ ਧੀ ਜੋਤੀ ਪੰਜਵੀਂ ਕਲਾਸ ਵਿਚ ਪੜ੍ਹਦੀ ਸੀ। ਜੋਤੀ ਘਰ ਵਿਚ ਕੀਤੀ ਜਾ ਰਹੀ ਹਰ ਤਰ੍ਹਾਂ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਕਰਦੀ ਸੀ।
ਹਰ ਰੋਜ਼ ਦੀ ਤਰ੍ਹਾਂ ਐਤਵਾਰ ਨੂੰ ਵੀ ਗੁਰਦੁਆਰਾ ਸਾਹਿਬ ਤੋਂ ਆ ਕੇ ਨਾਜਰ ਨੇ ਪਸ਼ੂਆਂ ਨੂੰ ਨਵ੍ਹਾਇਆ ਹੀ ਸੀ ਤੇ ਜੋਤੀ ਦੀ ਮਾਂ ਨੇ ਆਵਾਜ਼ ਦਿੱਤੀ 'ਆਜੋ ਜੀ, ਰੋਟੀ ਖਾ ਲਵੋ।' ਰੋਟੀ ਖਾਣ ਤੋਂ ਬਾਅਦ ਨਾਜਰ ਸਾਈਕਲ ਨੂੰ ਹੱਥ ਪਾਉਂਦੇ ਹੋਏ ਘਰਵਾਲੀ ਨੂੰ ਬੋਲਿਆ, 'ਚੰਗਾ ਕਰਮਾ ਵਾਲੀਏ, ਮੈਂ ਰੋਡ ਵਾਲੇ ਖੇਤ ਜਾ ਆਵਾਂ। ਨਾਜਰ ਦੀ ਆਵਾਜ਼ ਸੁਣਦਿਆਂ ਜੋਤੀ ਬੋਲੀ, 'ਡੈਡੀ ਮੈਂ ਵੀ ਜਾਣਾ'। ਜੋਤੀ ਦੇ ਜ਼ਿੱਦ ਕਰਨ 'ਤੇ ਨਾਜਰ ਨੇ ਸਾਈਕਲ ਦੇ ਅੱਗੇ ਡੰਡੇ ਉਪਰ ਦੁਪੱਟਾ ਬੰਨ੍ਹ ਲਿਆ ਅਤੇ ਜੋਤੀ ਨੂੰ ਸਾਈਕਲ ਅੱਗੇ ਬਿਠਾ ਖੇਤ ਵੱਲ ਚਲ ਪਿਆ। ਪਿੰਡ ਤੋਂ ਬਾਹਰ ਨਿਕਲਦੇ ਹੀ ਜੋਤੀ ਦੀ ਨਜ਼ਰ ਰੋਡ ਕਿਨਾਰੇ ਬਣੇ ਮੈਰਿਜ ਪੈਲੇਸ 'ਤੇ ਪਈ ਅਤੇ ਨਾਜਰ ਨੂੰ ਬੋਲੀ ਡੈਡੀ ਅੱਜ ਕਿਸੇ ਦਾ ਵਿਆਹ ਵਾ। ਨਾਜਰ ਨੇ ਕਿਹਾ, 'ਹਾਂ ਧੀਏ, ਅੱਜ ਆਪਣੇ ਪਿੰਡ ਵਾਲੇ ਸਰਪੰਚਾਂ ਦੀ ਕੁੜੀ ਦਾ ਵਿਆਹ ਹੈ।' ਕੋਲ ਦੀ ਲੰਘਦੇ ਜੋਤੀ ਪੈਲੇਸ ਅੰਦਰ ਖੜ੍ਹੀ ਕੰਬਾਈਨ ਨੂੰ ਵੇਖ ਕੇ ਹੈਰਾਨ ਹੋਈ ਤੇ ਬੋਲੀ, 'ਡੈਡੀ ਜੀ, ਲੋਕ ਕੰਬਾਈਨਾਂ 'ਤੇ ਵੀ ਵਿਆਹ ਆਉਂਦੇ ਨੇ।' ਨਾਜਰ 'ਨਹੀਂ ਪੁੱਤ, ਇਹ ਤਾਂ ਵੱਡੇ ਲੋਕ ਨੇ। ਸੁਣਿਆ ਹੈ ਕਿ ਕੁੜੀ ਨੂੰ ਦਾਜ ਵਿਚ ਕੰਬਾਈਨ ਦਿੱਤੀ ਹੈ।' ਜੋਤੀ, 'ਡੈਡੀ, ਡੈਡੀ ਜਦੋਂ ਮੇਰਾ ਵਿਆਹ ਹੋਇਆ ਮੈਨੂੰ ਵੀ ਕੰਬਾਈਨ ਦੇਵੋਗੇ?' ਨਾਜਰ 'ਹਾਂ ਪੁੱਤ, ਤੈਨੂੰ ਤਾਂ ਮੈਂ ਜੇ ਚੰਗਾ ਮੁੰਡਾ ਮਿਲਿਆ ਇਸ ਤੋਂ ਵੀ ਵੱਡੀ ਕੰਬਾਈਨ ਦੇਵਾਂਗਾ।' ਜੋਤੀ 'ਡੈਡੀ ਇੰਨੇ ਪੈਸੇ ਆਪਣੇ ਕੋਲ ਕਿਥੋਂ ਆਉਣਗੇ! ਨਾਲੇ ਤੁਸੀਂ ਤਾਂ ਮੰਮੀ ਨਾਲ ਗੱਲ ਕਰਦੇ ਹੁੰਦੇ ਹੋ ਕਿ ਆੜ੍ਹਤੀਏ ਦੇ ਪੈਸੇ ਇਸ ਵਾਰ ਵੀ ਨਹੀਂ ਦਿੱਤੇ ਜਾਣਗੇ ਨਾਲੇ ਭੈਣ ਨੂੰ ਵੀ ਤਾਂ ਸਕੂਟਰ ਹੀ ਦਿੱਤਾ ਸੀ। ਨਾਜਰ ਥੋੜ੍ਹਾ ਸੋਚ ਕੇ ਬੋਲਿਆ, 'ਧੀਏ ਤੂੰ ਤਾਂ ਮੇਰੀ ਲਾਡਲੀ ਧੀ ਐਂ, ਤੇਰੇ ਲਈ ਤਾਂ ਮੈਂ ਆਪਣੀ ਜ਼ਮੀਨ ਵੀ ਵੇਚ ਦੇਵਾਂਗਾ।' ਜੋਤੀ ਪੋਲਾ ਜਿਹਾ ਹੱਥ ਨਾਜਰ ਦੇ ਬੁੱਲ੍ਹਾਂ ਉੱਪਰ ਰਖਦਿਆਂ ਬੋਲੀ, 'ਨਾ ਡੈਡੀ, ਮੈਨੂੰ ਨਹੀਂ ਕੰਬਾਈਨ ਚਾਹੀਦੀ, ਮੈਂ ਨੀਂ ਐਦਾਂ ਦੇ ਚੰਗੇ ਮੰੁੰਡੇ ਨਾਲ ਵਿਆਹ ਕਰਵਾਉਣਾ, ਨਾਲੇ ਉਹ ਕਿਵੇਂ ਚੰਗਾ ਮੁੰਡਾ ਹੋਇਆ ਜੋ ਮੇਰੇ ਡੈਡੀ ਦੀ ਜ਼ਮੀਨ ਹੀ ਵਿਕਾ ਦੇਵੇ।
ਜ਼ਮੀਨ ਬਿਨਾਂ ਤੁਸੀਂ ਕੀ ਕਰੋਗੇ? ਡੈਡੀ ਨਾਲੇ ਜੇ ਇੰਜ ਕਰਨਾ ਹੀ ਹੈ ਤਾਂ ਡੈਡੀ ਤੁਸੀਂ ਮੈਨੂੰ ਤੇ ਵੀਰੇ ਨੂੰ ਚੰਗੀ ਤਰ੍ਹਾਂ ਪੜ੍ਹਾਈ ਕਰਾਇਓ, ਤਾਂ ਜੋ ਅਸੀਂ ਆਪਣੇ ਪੈਰਾਂ ਉੱਪਰ ਖੜ੍ਹੇ ਹੋ ਸਕੀਏ। ਨਾਲੇ ਡੈਡੀ ਅਸਲੀ ਦਾਜ ਕੰਬਾਈਨ ਨਹੀਂ, ਪੜ੍ਹਾਈ ਹੁੰਦੀ ਹੈ ਜੋ ਪੂਰੀ ਜ਼ਿੰਦਗੀ ਭਰ ਮੇਰੇ ਨਾਲ ਚੱਲ ਸਕੇ ਅਤੇ ਵੀਰਾ ਵੀ ਨੌਕਰੀ 'ਤੇ ਲੱਗ ਕੇ ਤੁਹਾਡਾ ਸਾਰੇ ਕੰਮਾਂ ਤੋਂ ਖਹਿੜਾ ਛੁਡਾ ਦੇਵੇ।' ਜੋਤੀ ਦੀਆਂ ਗੱਲਾਂ ਸੁਣ ਨਾਜਰ ਨੇ ਭਾਵੁਕ ਹੁੰਦਿਆਂ ਸਾਈਕਲ ਰੋਕ ਜੋਤੀ ਨੂੰ ਘੁੱਟ ਆਪਣੀ ਛਾਤੀ ਨਾਲ ਲਾ ਲਿਆ ਅਤੇ ਮਨ ਹੀ ਮਨ ਵਿਚ 'ਵਾਹਿਗੁਰੂ' ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਾਹਿਗੁਰੂ ਜੀ ਧੰਨ ਹੋ ਤੁਸੀਂ ਕਿ ਮੈਨੂੰ ਇੰਨੀ ਸੂਝਵਾਨ ਧੀ ਦਿੱਤੀ' ਅਤੇ ਸਾਈਕਲ ਅੱਗੇ ਤੋਰ ਲਿਆ...।

-ਪਿੰਡ ਤੇ ਡਾਕ: ਹਠੂਰ-142031. ਤਹਿ: ਜਗਰਾਉਂ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 82888-17320.


ਖ਼ਬਰ ਸ਼ੇਅਰ ਕਰੋ

ਵਿਅੰਗ ਟੇਢੇ ਤੀਰ

ਮੇਰਾ ਪੋਤਰਾ 7ਵੀਂ ਕਲਾਸ ਵਿਚ ਪੜ੍ਹਦਾ ਹੈ ਜੋ ਸਰਕਾਰੀ ਸਕੂਲ ਦਾ ਵਿਦਿਆਰਥੀ ਹੈ। ਉਹ ਅਕਸਰ ਜਦੋਂ ਮੈਂ ਅਖ਼ਬਾਰ ਪੜ੍ਹਦਾਂ ਹਾਂ ਮੇਰੇ ਕੋਲ ਹੀ ਬੈਠ ਜਾਂਦਾ ਹੈ। ਮੈਂ ਤਾਂ ਅਖ਼ਬਾਰ ਡੂੰਘਾਈ ਨਾਲ ਪੜ੍ਹਦਾ ਹਾਂ ਉਹ ਸੁਰਖੀਆਂ ਵੇਖ ਲੈਂਦਾ ਹੈ। ਕੱਲ੍ਹ ਜਦੋਂ ਮੈਂ ਅਖ਼ਬਾਰ ...

ਪੂਰੀ ਖ਼ਬਰ »

ਸੇਵਾ ਪਾਣੀ

ਮਨਜੀਤ ਦੇ ਪੁੱਤਰ ਦਾ ਪਾਸਪੋਰਟ ਅੱਜ ਆਉਣ ਵਾਲਾ ਸੀ ਕਿਉਂਕਿ ਪਾਸਪੋਰਟ ਡਿਸਪੈਚ ਹੋਣ ਦਾ ਮੈਸੇਜ ਕੱਲ੍ਹ ਹੀ ਪਾਸਪੋਰਟ ਦਫਤਰ ਤੋਂ ਆ ਗਿਆ ਸੀ। ਮਨਜੀਤ ਦਾ ਸਹੁਰਾ ਆਪਣੀ ਨੂੰਹ ਮਨਜੀਤ ਨੂੰ ਕਹਿ ਰਿਹਾ ਸੀ ਕਿ ਡਾਕੀਏ ਦੇ ਲਈ ਪੰਜਾਹ ਦਾ ਨੋਟ ਤਿਆਰ ਰੱਖਿਓ, ਉਸ ਨੂੰ ...

ਪੂਰੀ ਖ਼ਬਰ »

ਚਾਹ ਦਾ ਕੱਪ ਤੇ ਗੱਪ-ਸ਼ੱਪ

ਮੇਰੀ ਇਕ ਸਹੇਲੀ ਹੁਣੇ-ਹੁਣੇ ਅਮਰੀਕਾ ਤੇ ਕੈਨੇਡਾ ਦਾ ਚੱਕਰ ਲਗਾ ਕੇ ਆਈ ਹੈ। ਉਸ ਦਾ ਵਾਪਸੀ ਸਵਾਗਤ ਤਾਂ ਬਣਦਾ ਹੀ ਸੀ। ਸੋ ਹੋ ਗਿਆ ਇੰਤਜ਼ਾਮ ਚਾਹ ਦੇ ਕੱਪ ਦਾ। ਸੱਚ ਪੁੱਛੋ ਤਾਂ ਚਾਹ ਦਾ ਕੱਪ ਤੇ ਗੱਪ-ਸ਼ੱਪ ਦੋਵੇਂ ਹੀ ਸਾਡੇ ਸਭ ਲਈ ਬਹੁਤ ਜ਼ਰੂਰੀ ਹਨ। ਚਾਹ ਜਿਸਮਾਨੀ ...

ਪੂਰੀ ਖ਼ਬਰ »

ਹਾਸੇ ਦੇ ਵਪਾਰੀ

ਡਾਂਗ ਦੀ ਘਾਟ ਸੰਤੂ : ਨੰਦੂ ਬਾਈ, ਮੈਮ ਕੁਝ ਗੱਲਾਂ ਕਰਦੇ ਆ ਗੋਲ। ਹੁਣ ਅੱਜ ਕਹਿੰਦੇ ਕਿ ਟੁੱਟੇ ਹੱਥਾਂ ਨਾਲ ਕੀਤਾ ਹੋਇਆ ਕੰਮ ਸਿਰੇ ਨਹੀਂ ਜੇ ਚੜ੍ਹਦਾ। ਇਹ ਗੱਲ ਸਾਨੂੰ ਕਿਉਂ ਆਖੀ? ਸਾਡੇ ਹੱਥ ਕਿਤੇ ਟੁੱਟੇ ਹੋਏ ਆ? ਨੰਦੂ : ਬੇਬੇ ਨੂੰ ਐਹੋ ਜਿਹੀਆਂ ਕਹਾਣੀਆਂ ਬਹੁਤ ...

ਪੂਰੀ ਖ਼ਬਰ »

ਸਿਫ਼ਰ

ਵਿਸ਼ਵ ਪੱਧਰ 'ਤੇ ਮੁੱਕੇਬਾਜ਼ੀ ਦੀ ਵਿਜੇਤਾ ਜਸਵੀਰ ਜਦੋਂ ਆਪਣੇ ਪਿੰਡ ਪੁੱਜੀ ਤਾਂ ਪੂਰੇ ਇਲਾਕੇ 'ਚ ਜਸ਼ਨ ਦਾ ਮਾਹੌਲ ਸੀ। ਲੋਕ ਉਸ ਨੂੰ ਵਧਾਈਆਂ ਤੇ ਤੋਹਫ਼ੇ ਦੇਣ ਲਈ ਉਤਾਵਲੇ ਹੋਏ ਫਿਰਦੇ ਸਨ। ਉਥੇ ਪ੍ਰੈੱਸ ਮੀਡੀਆ ਉਸ ਦੇ ਪਰਿਵਾਰ ਨੂੰ ਮਿਲ ਕੇ ਉਸ ਬਾਰੇ ਜਾਣਕਾਰੀ ਹਾਸਲ ...

ਪੂਰੀ ਖ਼ਬਰ »

ਬਿੱਲੀ ਰਸਤਾ ਕੱਟ ਗਈ

ਇਕ ਵਾਰ ਦੀ ਗੱਲ ਹੈ ਇਕ ਜੋਤਿਸ਼ੀ ਦੇ ਘਰ ਇਕ ਮਹਾਂਪੁਰਸ਼ ਨੇ ਪੈਰ ਪਾਏ। ਡੂੰਘੀ ਸੋਚ ਵਿਚਾਰ ਦੀਆਂ ਗੱਲਾਂ ਹੋਈਆਂ। ਵਿਗਿਆਨਕ ਨਜ਼ਰੀਏ ਤੋਂ ਹਰ ਚੀਜ਼ 'ਤੇ ਵਿਚਾਰ ਕੀਤਾ ਗਿਆ। ਬਾਣੀ ਦੇ ਆਧਾਰ 'ਤੇ ਧਾਗੇ, ਤਬੀਤ, ਜਨੇਊ ਤੇ ਝੂਠੇ ਵਹਿਮ ਭਰਮ ਆਦਿ ਦੀ ਨਿਖੇਧੀ ਕੀਤੀ ਗਈ। ਜੋਤਸ਼ੀ ...

ਪੂਰੀ ਖ਼ਬਰ »

ਪਾਣੀ ਦਾ ਸੋਕਾ ਵੀ ਮਾੜਾ ਤੇ ਡੋਬਾ ਵੀ ਮਾੜਾ

ਪਿੰਡ ਸਾਡੇ ਪਰਿਵਾਰ ਨਾਲ ਇਕ ਕਹਾਣੀ ਜੁੜੀ ਹੋਈ ਸੁਣਦੇ ਆਏ ਹਾਂ। ਸਾਡੇ ਪੜਦਾਦੇ ਦੀ ਇਕ ਕੁੜੀ ਦਾ ਰਿਸ਼ਤਾ ਕਿਸੇ ਪਿੰਡ ਹੋਇਆ ਸੀ। ਵਿਆਹ ਤੋਂ ਪਹਿਲਾਂ ਮੁੰਡੇ ਵਾਲਿਆਂ ਦਾ ਲਾਗੀ ਪੁੱਛਣ ਆਇਆ ਕਿ ਬਰਾਤ 'ਚ ਕਿੰਨੇ ਕੁ ਬੰਦੇ ਆਉਣ ਤਾਂ ਸਾਡੇ ਬਜ਼ੁਰਗ ਨੇ ਸਰ੍ਹੋਂ ਦੇ ਬੀਜਾਂ ...

ਪੂਰੀ ਖ਼ਬਰ »

ਜ਼ਰਾ ਹੱਸ ਲਓ

ਕਾਕਾ ਨੋਟ ਕਰ ਲੈ, ਇਸ ਵਾਰ ਬਾਰਿਸ਼ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਹੈ, ਇਸ ਲਈ ਸਾਰੇ ਅਧਿਕਾਰੀਆਂ ਨੂੰ ਵਧੀਆ ਪ੍ਰਬੰਧ ਕਰਨ ਲਈ ਕਹਿ...ਬਾਅਦ ਵਿਚ ਵੱਡੇ ਅਫ਼ਸਰਾਂ ਨੂੰ ਨਾਲ ਲੈ ਕੇ ਮੌਕਾ ...

ਪੂਰੀ ਖ਼ਬਰ »

ਕਾਵਿ-ਵਿਅੰਗ

ਮਿਠਾਸ ਦੀ ਛੁਰੀ * ਹਰਦੀਪ ਢਿੱਲੋਂ ਮੂੰਹ ਨਮੋਸ਼ੀ ਦਾ ਵੇਖਣੋਂ ਬਚੇ ਕੁਰਸੀ, ਜਿਹੜੀ ਜੀਭ ਨੂੰ ਪੂਰੀ ਸੰਭਾਲ ਤੁਰਦੀ। ਪੱਤੀ ਕੁਰਸੀ ਦੀ ਆਂਵਦੀ ਤੁਰੀ ਆਪੇ, ਗੱਡੀ ਤਰੱਕੀ ਦੀ ਸਹਿਜ ਦੀ ਚਾਲ ਤੁਰਦੀ। ਟੀਕਾ ਕੁਰਸੀ ਦਾ ਕੁਰਸੀ ਨੂੰ ਜਦ ਲੱਗੇ, ਵਿਰਲੀ ਦਿਸਦੀ ਕੁਰਸੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX