ਤਾਜਾ ਖ਼ਬਰਾਂ


ਰੇਲਵੇ ਯਾਤਰਾ ਦੇ ਸਮੇਂ 'ਚ 10 ਮਿੰਟ ਤੋਂ 2 ਘੰਟਿਆ ਦੀ ਹੋਵੇਗੀ ਕਟੌਤੀ
. . .  17 minutes ago
ਨਵੀਂ ਦਿੱਲੀ, 20 ਅਕਤੂਬਰ- ਰੇਲਵੇ ਦੇ ਉਚ ਅਧਿਕਾਰੀਆਂ ਨੇ ਕਿਹਾ ਕਿ ਰੇਲਵੇ ਵੱਲੋਂ ਲੰਬੇ ਰੂਟ ਦੀਆਂ 700 ਰੇਲ ਗੱਡੀਆਂ ਦੀ ਗਤੀ ਵਧਾਈ ਜਾ ਰਹੀ ਹੈ। ਜਿਸ ਕਾਰਨ ਲੰਬੇ ਰੂਟਾਂ 'ਤੇ ਰੇਲ ਯਾਤਰਾ ਦੇ ਸਮੇਂ 'ਚ 10 ਮਿੰਟ ਤੋਂ 2 ਘੰਟੇ ਦੀ ਕਟੌਤੀ ਕੀਤੀ...
ਪਿਛਲੇ ਸਾਲ ਨਾਲੋਂ ਪ੍ਰਦੂਸ਼ਣ ਦਾ ਪੱਧਰ ਘਟਿਆ
. . .  50 minutes ago
ਚੰਡੀਗੜ੍ਹ, 20 ਅਕਤੂਬਰ- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਹਾ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਦੀਵਾਲੀ 'ਚ ਪ੍ਰਦੂਸ਼ਣ ਦਾ ਪੱਧਰ ਘਟਿਆ ਹੈ। ਇਸ ਵਾਰ 24 ਪ੍ਰਤੀਸ਼ਤ ਪ੍ਰਦੂਸ਼ਣ 'ਚ ਵਾਧਾ ਦਰਜ ਕੀਤਾ ਗਿਆ ਜਦਕਿ ਪਿਛਲੇ ਸਾਲ ਇਨ੍ਹੀਂ ਦਿਨੀਂ 70...
ਸ੍ਰੀਸੰਥ ਵੱਲੋਂ ਕਿਸੇ ਹੋਰ ਦੇਸ਼ ਲਈ ਖੇਡਣ ਦੇ ਸੰਕੇਤ
. . .  about 1 hour ago
ਨਵੀਂ ਦਿੱਲੀ, 20 ਅਕਤੂਬਰ- ਕ੍ਰਿਕਟ ਖੇਡਣ 'ਤੇ ਜੀਵਨ ਭਰ ਦੀ ਰੋਕ ਦਾ ਸਾਹਮਣਾ ਕਰ ਰਹੇ ਕ੍ਰਿਕਟਰ ਸ੍ਰੀਸੰਥ ਨੇ ਸੰਕੇਤ ਦਿੱਤਾ ਹੈ ਕਿ ਉਹ ਕਿਸੇ ਹੋਰ ਦੇਸ਼ ਲਈ ਖੇਡ ਸਕਦਾ ਹੈ। ਉਧਰ ਬੀਸੀਸੀਆਈ ਨੇ ਕਿਹਾ ਕਿ ਪੂਰੇ ਮੈਂਬਰਾਂ ਦੁਆਰਾ ਲਗਾਈ ਰੋਕ ਤੋਂ...
ਇਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ਜਾਵਾਂਗੇ - ਵਕੀਲ
. . .  about 1 hour ago
ਲਖਨਊ, 20 ਅਕਤੂਬਰ- ਅਰੂਸ਼ੀ ਹੱਤਿਆ ਕਾਂਡ 'ਚ ਕਤਲ ਹੋਏ ਹੇਮਰਾਜ ਦੇ ਪਰਿਵਾਰ ਦੇ ਵਕੀਲ ਨਰੇਸ਼ ਯਾਦਵ ਨੇ ਕਿਹਾ ਕਿ ਉਹ ਸੀ.ਬੀ.ਆਈ.ਵੱਲ ਦੇਖ ਰਹੇ ਹਨ ਤੇ ਜੇ ਸੀ.ਬੀ.ਆਈ.ਸੁਪਰੀਮ ਕੋਰਟ ਨਾ ਗਈ ਤਾਂ ਉਹ ਇਲਾਹਾਬਾਦ ਹਾਈ ਕੋਰਟ...
ਅੱਤਵਾਦੀਆਂ ਵੱਲੋਂ ਵਿਧਾਇਕ ਦੇ ਘਰ ਗ੍ਰਨੇਡ ਹਮਲਾ
. . .  about 2 hours ago
ਸ੍ਰੀਨਗਰ, 20 ਅਕਤੂਬਰ- ਜੰਮੂ-ਕਸ਼ਮੀਰ ਦੇ ਤਰਲ ਵਿਖੇ ਅੱਤਵਾਦੀਆਂ ਨੇ ਐਮ.ਐਲ.ਏ.ਮੁਸ਼ਤਾਕ ਅਹਿਮਦ ਦੇ ਘਰ ਗ੍ਰਨੇਡ ਹਮਲਾ ਕੀਤਾ। ਇਸ ਹਮਲੇ 'ਚ ਕਿਸੇ ਜਾਨੀ ਨੁਕਸਾਨ ਜਾਂ ਜ਼ਖ਼ਮੀ ਹੋਣ...
ਵੱਖਵਾਦੀਆਂ ਵੱਲੋਂ ਕਸ਼ਮੀਰ 'ਚ ਹੜਤਾਲ ਤੇ ਸਿਵਲ ਕਰਫ਼ਿਊ ਦਾ ਐਲਾਨ
. . .  about 2 hours ago
ਸ੍ਰੀਨਗਰ, 20 ਅਕਤੂਬਰ - ਘਾਟੀ 'ਚ ਗੁੱਤਾਂ ਕੱਟਣ ਦੀਆਂ ਘਟਨਾਵਾਂ ਵਿਰੁੱਧ ਵੱਖਵਾਦੀਆਂ ਨੇ ਕੱਲ੍ਹ ਕਸ਼ਮੀਰ 'ਚ ਹੜਤਾਲ ਤੇ ਸਿਵਲ ਕਰਫ਼ਿਊ ਦਾ ਐਲਾਨ ਕੀਤਾ ਹੈ। ਪਿਛਲੇ ਮਹੀਨੇ ਇੱਥੇ ਗੁੱਤਾਂ ਕੱਟਣ ਦੇ 100 ਤੋਂ ਵੱਧ ਮਾਮਲੇ...
ਕਰਜ਼ਾਈ ਕਿਸਾਨ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 20 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਗਿੱਦੜਬਾਹਾ ਨੇੜੇ ਕਰਜ਼ੇ ਕਾਰਨ ਪ੍ਰੇਸ਼ਾਨ ਕਿਸਾਨ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਗੁਰਸੇਵਕ ਸਿੰਘ 4 ਏਕੜ ਦਾ ਮਾਲਕ ਸੀ ਅਤੇ ਉਸ ਦੇ...
ਮੁੱਖ ਮੰਤਰੀ ਵੱਲੋਂ ਸ਼ਹੀਦ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸਹੂਲਤਾਂ ਦਾ ਐਲਾਨ
. . .  about 3 hours ago
ਚੰਡੀਗੜ੍ਹ, 20 ਅਕਤੂਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਕਈ ਸਹੂਲਤਾਂ ਦੇਣ ਦਾ ਐਲਾਨ ਕੀਤਾ। ਉਨ੍ਹਾਂ ਅਕਾਲੀ ਦਲ ਵੱਲੋਂ ਬੰਦ ਕੀਤੇ ਰੈੱਡ ਕਾਰਡ ਨੂੰ ਦੁਬਾਰਾ ਸ਼ੁਰੂ ਕਰਨ ਦਾ ਐਲਾਨ...
ਪਸ਼ੂ ਤਸਕਰਾਂ ਦੇ ਹਮਲੇ 'ਚ ਜ਼ਖਮੀ ਹੋਏ ਜਵਾਨ ਦੀ ਹੋਈ ਮੌਤ
. . .  1 minute ago
ਹੁਣ ਅਨਿਲ ਵਿਜ ਨੇ ਤਾਜਮਹੱਲ ਨੂੰ ਦੱਸਿਆ 'ਨਹਿਸ਼'
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਦਿਲਚਸਪੀਆਂ

ਆਇਆ ਮਹੀਨਾ ਸਾਉਣ

* ਹਰਜੀਤ ਕੌਰ ਔਲਖ * ਆਇਆ ਮਹੀਨਾ ਸਾਉਣ ਸੋਹਣਿਆਂ ਤੂੰ ਨਾ ਆਇਆ ਚਾਅ ਮੇਰੇ ਕਮਲਾਉਣ ਸੋਹਣਿਆਂ ਤੂੰ ਨਾ ਆਇਆ ਆਇਆ ਮਹੀਨਾ ਸਾਉਣ... ਕੋਈ ਸੁਆਣੀ ਖੀਰ ਵੇ ਰਿੰਨਦੀ ਕੋਈ ਵੇ ਪੂੜੇ ਤਲਦੀ ਮਾਂ ਤੇਰੇ ਦੇ ਅੱਗੇ ਮੇਰੀ ਪੇਸ਼ ਕੋਈ ਨਾ ਚਲਦੀ ਚਲਦੀ ਠੰਡੜੀ ਪੌਣ ਸੋਹਣਿਆਂ ਤੂੰ ...

ਪੂਰੀ ਖ਼ਬਰ »

ਵਿਅੰਗ ਵਿਉਂਤੀ ਬੰਦਾ

ਇਕ ਸੱਜਣ ਸਰਕਾਰੀ ਹਸਪਤਾਲ ਵਿਚ ਗਿਆ ਤੇ ਇਕ ਡਾਕਟਰ ਨੂੰ ਮਿਲ ਕੇ ਕਹਿਣ ਲੱਗਾ, 'ਡਾਕਟਰ ਸਾਹਿਬ ਜੀ, ਮੈਂ ਅੱਖਾਂ ਦਾਨ ਕਰਨੀਆਂ ਨੇ' 'ਬੜੀ ਚੰਗੀ ਸੋਚ ਹੈ' ਡਾਕਟਰ ਨੇ ਕਿਹਾ, 'ਤੁਸੀਂ ਔਹ ਕਮਰੇ ਵਿਚ ਚਲੇ ਜਾਓ ਤੇ ਆਪਣਾ ਨਾਂਅ ਪਤਾ ਤੇ ਘਰ ਦਾ ਫੋਨ ਨੰਬਰ ਦੱਸ ਕੇ ਫਾਰਮ ਭਰ ...

ਪੂਰੀ ਖ਼ਬਰ »

ਕਹਾਣੀ ਕੰਬਾਈਨਾਂ ਵਾਲੇ...-ਅਵਤਾਰ ਸਿੰਘ ਹਠੂਰ

ਕਿਸਾਨੀ ਨਾਲ ਸਬੰਧ ਰੱਖਣ ਵਾਲੇ ਨਾਜਰ ਸਿੰਘ ਜੋ ਆਪਣੀ ਦੋ ਏਕੜ ਜ਼ਮੀਨ ਅਤੇ ਪੰਜ ਏਕੜ ਠੇਕੇ 'ਤੇ ਲੈ ਕੇ ਖੇਤੀ ਕਰ ਘਰ ਦਾ ਮਸਾਂ ਹੀ ਗੁਜ਼ਾਰਾ ਚਲਾਉਂਦਾ ਸੀ। ਨਾਜਰ ਬਹੁਤ ਹੀ ਮਿਹਨਤੀ ਅਤੇ ਰੱਬ ਦੀਆਂ ਦਿੱਤੀਆਂ ਦਾਤਾਂ 'ਤੇ ਸ਼ੁਕਰਾਨਾ ਕਰਨ ਵਾਲਾ ਆਦਮੀ ਸੀ। ਨਾਜਰ ਦੇ ਦੋ ...

ਪੂਰੀ ਖ਼ਬਰ »

ਵਿਅੰਗ ਟੇਢੇ ਤੀਰ

ਮੇਰਾ ਪੋਤਰਾ 7ਵੀਂ ਕਲਾਸ ਵਿਚ ਪੜ੍ਹਦਾ ਹੈ ਜੋ ਸਰਕਾਰੀ ਸਕੂਲ ਦਾ ਵਿਦਿਆਰਥੀ ਹੈ। ਉਹ ਅਕਸਰ ਜਦੋਂ ਮੈਂ ਅਖ਼ਬਾਰ ਪੜ੍ਹਦਾਂ ਹਾਂ ਮੇਰੇ ਕੋਲ ਹੀ ਬੈਠ ਜਾਂਦਾ ਹੈ। ਮੈਂ ਤਾਂ ਅਖ਼ਬਾਰ ਡੂੰਘਾਈ ਨਾਲ ਪੜ੍ਹਦਾ ਹਾਂ ਉਹ ਸੁਰਖੀਆਂ ਵੇਖ ਲੈਂਦਾ ਹੈ। ਕੱਲ੍ਹ ਜਦੋਂ ਮੈਂ ਅਖ਼ਬਾਰ ...

ਪੂਰੀ ਖ਼ਬਰ »

ਸੇਵਾ ਪਾਣੀ

ਮਨਜੀਤ ਦੇ ਪੁੱਤਰ ਦਾ ਪਾਸਪੋਰਟ ਅੱਜ ਆਉਣ ਵਾਲਾ ਸੀ ਕਿਉਂਕਿ ਪਾਸਪੋਰਟ ਡਿਸਪੈਚ ਹੋਣ ਦਾ ਮੈਸੇਜ ਕੱਲ੍ਹ ਹੀ ਪਾਸਪੋਰਟ ਦਫਤਰ ਤੋਂ ਆ ਗਿਆ ਸੀ। ਮਨਜੀਤ ਦਾ ਸਹੁਰਾ ਆਪਣੀ ਨੂੰਹ ਮਨਜੀਤ ਨੂੰ ਕਹਿ ਰਿਹਾ ਸੀ ਕਿ ਡਾਕੀਏ ਦੇ ਲਈ ਪੰਜਾਹ ਦਾ ਨੋਟ ਤਿਆਰ ਰੱਖਿਓ, ਉਸ ਨੂੰ ...

ਪੂਰੀ ਖ਼ਬਰ »

ਚਾਹ ਦਾ ਕੱਪ ਤੇ ਗੱਪ-ਸ਼ੱਪ

ਮੇਰੀ ਇਕ ਸਹੇਲੀ ਹੁਣੇ-ਹੁਣੇ ਅਮਰੀਕਾ ਤੇ ਕੈਨੇਡਾ ਦਾ ਚੱਕਰ ਲਗਾ ਕੇ ਆਈ ਹੈ। ਉਸ ਦਾ ਵਾਪਸੀ ਸਵਾਗਤ ਤਾਂ ਬਣਦਾ ਹੀ ਸੀ। ਸੋ ਹੋ ਗਿਆ ਇੰਤਜ਼ਾਮ ਚਾਹ ਦੇ ਕੱਪ ਦਾ। ਸੱਚ ਪੁੱਛੋ ਤਾਂ ਚਾਹ ਦਾ ਕੱਪ ਤੇ ਗੱਪ-ਸ਼ੱਪ ਦੋਵੇਂ ਹੀ ਸਾਡੇ ਸਭ ਲਈ ਬਹੁਤ ਜ਼ਰੂਰੀ ਹਨ। ਚਾਹ ਜਿਸਮਾਨੀ ...

ਪੂਰੀ ਖ਼ਬਰ »

ਹਾਸੇ ਦੇ ਵਪਾਰੀ

ਡਾਂਗ ਦੀ ਘਾਟ ਸੰਤੂ : ਨੰਦੂ ਬਾਈ, ਮੈਮ ਕੁਝ ਗੱਲਾਂ ਕਰਦੇ ਆ ਗੋਲ। ਹੁਣ ਅੱਜ ਕਹਿੰਦੇ ਕਿ ਟੁੱਟੇ ਹੱਥਾਂ ਨਾਲ ਕੀਤਾ ਹੋਇਆ ਕੰਮ ਸਿਰੇ ਨਹੀਂ ਜੇ ਚੜ੍ਹਦਾ। ਇਹ ਗੱਲ ਸਾਨੂੰ ਕਿਉਂ ਆਖੀ? ਸਾਡੇ ਹੱਥ ਕਿਤੇ ਟੁੱਟੇ ਹੋਏ ਆ? ਨੰਦੂ : ਬੇਬੇ ਨੂੰ ਐਹੋ ਜਿਹੀਆਂ ਕਹਾਣੀਆਂ ਬਹੁਤ ...

ਪੂਰੀ ਖ਼ਬਰ »

ਸਿਫ਼ਰ

ਵਿਸ਼ਵ ਪੱਧਰ 'ਤੇ ਮੁੱਕੇਬਾਜ਼ੀ ਦੀ ਵਿਜੇਤਾ ਜਸਵੀਰ ਜਦੋਂ ਆਪਣੇ ਪਿੰਡ ਪੁੱਜੀ ਤਾਂ ਪੂਰੇ ਇਲਾਕੇ 'ਚ ਜਸ਼ਨ ਦਾ ਮਾਹੌਲ ਸੀ। ਲੋਕ ਉਸ ਨੂੰ ਵਧਾਈਆਂ ਤੇ ਤੋਹਫ਼ੇ ਦੇਣ ਲਈ ਉਤਾਵਲੇ ਹੋਏ ਫਿਰਦੇ ਸਨ। ਉਥੇ ਪ੍ਰੈੱਸ ਮੀਡੀਆ ਉਸ ਦੇ ਪਰਿਵਾਰ ਨੂੰ ਮਿਲ ਕੇ ਉਸ ਬਾਰੇ ਜਾਣਕਾਰੀ ਹਾਸਲ ...

ਪੂਰੀ ਖ਼ਬਰ »

ਬਿੱਲੀ ਰਸਤਾ ਕੱਟ ਗਈ

ਇਕ ਵਾਰ ਦੀ ਗੱਲ ਹੈ ਇਕ ਜੋਤਿਸ਼ੀ ਦੇ ਘਰ ਇਕ ਮਹਾਂਪੁਰਸ਼ ਨੇ ਪੈਰ ਪਾਏ। ਡੂੰਘੀ ਸੋਚ ਵਿਚਾਰ ਦੀਆਂ ਗੱਲਾਂ ਹੋਈਆਂ। ਵਿਗਿਆਨਕ ਨਜ਼ਰੀਏ ਤੋਂ ਹਰ ਚੀਜ਼ 'ਤੇ ਵਿਚਾਰ ਕੀਤਾ ਗਿਆ। ਬਾਣੀ ਦੇ ਆਧਾਰ 'ਤੇ ਧਾਗੇ, ਤਬੀਤ, ਜਨੇਊ ਤੇ ਝੂਠੇ ਵਹਿਮ ਭਰਮ ਆਦਿ ਦੀ ਨਿਖੇਧੀ ਕੀਤੀ ਗਈ। ਜੋਤਸ਼ੀ ...

ਪੂਰੀ ਖ਼ਬਰ »

ਪਾਣੀ ਦਾ ਸੋਕਾ ਵੀ ਮਾੜਾ ਤੇ ਡੋਬਾ ਵੀ ਮਾੜਾ

ਪਿੰਡ ਸਾਡੇ ਪਰਿਵਾਰ ਨਾਲ ਇਕ ਕਹਾਣੀ ਜੁੜੀ ਹੋਈ ਸੁਣਦੇ ਆਏ ਹਾਂ। ਸਾਡੇ ਪੜਦਾਦੇ ਦੀ ਇਕ ਕੁੜੀ ਦਾ ਰਿਸ਼ਤਾ ਕਿਸੇ ਪਿੰਡ ਹੋਇਆ ਸੀ। ਵਿਆਹ ਤੋਂ ਪਹਿਲਾਂ ਮੁੰਡੇ ਵਾਲਿਆਂ ਦਾ ਲਾਗੀ ਪੁੱਛਣ ਆਇਆ ਕਿ ਬਰਾਤ 'ਚ ਕਿੰਨੇ ਕੁ ਬੰਦੇ ਆਉਣ ਤਾਂ ਸਾਡੇ ਬਜ਼ੁਰਗ ਨੇ ਸਰ੍ਹੋਂ ਦੇ ਬੀਜਾਂ ਦੀ ਮੁੱਠ ਭਰ ਕੇ ਦੇ ਦਿੱਤੀ। ਵਿਆਹ ਵੇਲੇ ਸੱਚੀਂ ਬਰਾਤ ਬਹੁਤ ਆ ਗਈ। ਗਰਮੀਆਂ ਦੇ ਦਿਨ ਸਨ। ਸ਼ਾਮ ਦਾ ਵੇਲਾ ਸੀ। ਬਰਾਤ ਨੂੰ ਠੰਢਾ-ਮਿੱਠਾ ਪਾਣੀ ਪਿਆਉਣਾ ਸੀ। ਕਹਿੰਦੇ ਨੇ ਕਿ ਸਾਡੇ ਬਜ਼ੁਰਗਾਂ ਨੇ ਪਾਣੀ ਨੂੰ ਮਿੱਠਾ ਕਰਨ ਲਈ ਖੂਹ 'ਚ ਖੰਡ ਦੀਆਂ ਬੋਰੀਆਂ ਸੁੱਟ ਦਿੱਤੀਆਂ। ਉਸ ਦਿਨ ਤੋਂ ਸਾਡੇ ਟੱਬਰ ਦਾ ਨਾਂਅ 'ਮਿੱਠੇ ਕਿਆਂ ਦਾ' ਟੱਬਰ ਪੈ ਗਿਆ।
ਸਾਡੇ ਘਰ ਕੋਈ ਪਾਣੀ ਦਾ ਨਲਕਾ ਨਹੀਂ ਸੀ। ਜੁਆਲਾ ਝਿਊਰ ਪਾਣੀ ਦੇ ਦੋ ਘੜੇ ਸਵੇਰੇ ਤੇ ਇਕ ਘੜਾ ਤਿਰਕਾਲ਼ਾਂ ਨੂੰ ਦੇ ਜਾਂਦਾ ਸੀ। ਪਤਾ ਨਹੀਂ ਏਨੇ ਪਾਣੀ ਨਾਲ ਸਾਰੇ ਟੱਬਰ ਦਾ ਕਿਵੇਂ ਸਰਦਾ ਸੀ। ਗਰਮੀਆਂ ਵਿਚ ਤਾਂ ਹੋਰ ਵੀ ਪ੍ਰਬੰਧ ਕਰਨਾ ਪੈਂਦਾ ਸੀ। ਸਾਡੇ ਬਿਲਕੁਲ ਗੁਆਂਢ ਲੰਬੜਾਂ ਦਾ ਘਰ ਹੁੰਦਾ ਸੀ। ਉਨ੍ਹਾਂ ਦੇ ਨਲਕਾ ਲੱਗਾ ਹੋਇਆ ਸੀ, ਪਰ ਸੀ ਗੁਸਲਖਾਨੇ ਵਿਚ। ਜਦੋਂ ਕੋਈ ਨਹਾ ਰਿਹਾ ਹੁੰਦਾ ਤਾਂ ਪਾਣੀ ਲੈਣਾ ਮੁਸ਼ਕਿਲ ਹੋ ਜਾਂਦਾ। ਜੇਕਰ ਉਨ੍ਹਾਂ ਦੇ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਹੋਵੇ ਤਾਂ ਜਾ ਕੇ ਨਲਕਾ ਗੇੜ ਕੇ ਪਾਣੀ ਭਰ ਲਈਦਾ ਸੀ। ਸਾਡੇ ਹੋਰ ਆਂਢੀ-ਗੁਆਂਢੀ ਵੀ ਉਥੋਂ ਪਾਣੀ ਲੈਂਦੇ ਸਨ। ਪਰ ਕਈ ਵਾਰ ਉਹ ਦਰਵਾਜ਼ਾ ਬੰਦ ਕਰ ਲੈਂਦੇ ਤੇ ਕੁੰਡਾ ਖੜਕਾਉਣ 'ਤੇ ਵੀ ਨਾ ਖੋਲ੍ਹਦੇ। ਫਿਰ ਪਾਣੀ ਲੈਣ ਲਈ ਮੁਸ਼ਕਿਲ ਆਉਂਦੀ। ਕਈ ਵਾਰ ਕਹਿ ਦੇਣਾ ਕਿ ਲੰਬੜਦਾਰ ਸੌਂ ਰਿਹਾ ਹੈ, ਠਹਿਰ ਕੇ ਲੈ ਜਾਇਓ। ਸੋ, ਅਸੀਂ ਸਾਰੇ ਲੰਬੜਦਾਰਨੀ ਦੇ ਰਹਿਮ 'ਤੇ ਹੁੰਦੇ। ਰਿਸ਼ਤੇ ਵਜੋਂ ਪੇਕਿਆਂ ਵੱਲੋਂ ਤਾਂ ਉਹ ਮੇਰੀ ਭੈਣ ਲਗਦੀ ਸੀ। ਸਾਡੇ ਬਾਪੂ ਦੇ ਮਾਮੇ ਦੀ ਪੋਤੀ। ਪਰ ਸ਼ਰੀਕੇ 'ਚੋਂ ਸਾਡੀ ਦਾਦੀ ਲਗਦੀ ਸੀ। ਕਈ ਵਾਰੀ ਜਦੋਂ ਨੂੰਹ-ਸੱਸ ਦੀ ਖੜਕੀ ਹੁੰਦੀ, ਉਦੋਂ ਵੀ ਮੁੱਖ ਦਰਵਾਜ਼ਾ ਬੰਦ ਹੁੰਦਾ। ਓਦਾਂ ਤਾਂ ਸੱਸ ਜਦੋਂ ਸੁਰਾਂ 'ਤੇ ਹੁੰਦੀ ਤਾਂ ਸਾਰਾ ਦਿਨ ਦਰਵਾਜ਼ਾ ਖੁੱਲ੍ਹਾ ਰੱਖਦੀ।
ਦੂਜਾ ਘਰ ਜਿਸ 'ਚ ਨਲਕਾ ਲੱਗਾ ਹੋਇਆ ਸੀ, ਉਹ ਸੀ ਭਾਈ ਕਾਬਲ ਸਿੰਘ ਦਾ ਘਰ। ਗਲੀ ਦੇ ਸ਼ੁਰੂ 'ਚ ਹੀ। ਨੀਲੀ ਪੱਗ ਵਾਲਾ ਭਾਈ ਪੱਕਾ ਅਕਾਲੀ ਸੀ। ਉਸ ਦੀਆਂ ਦੋ ਤੀਵੀਆਂ ਸਨ। ਵੱਡੀ ਬਿਸ਼ਨੋ ਤੇ ਛੋਟੀ ਕਰਤਾਰ ਕੌਰ। ਸੌਂਕਣਾਂ। ਬਿਸ਼ਨੋ ਦੇ ਬੱਚਾ ਨਹੀਂ ਸੀ। ਕਰਤਾਰ ਕੌਰ ਮਾਲਵੇ ਤੋਂ ਸੀ, ਉਹਦੇ ਇਕ ਮੁੰਡਾ ਸੀ। ਸੌਂਕਣਾਂ ਦੀ ਲੜਾਈ, ਤੌਬਾ-ਤੌਬਾ। ਪਤਾ ਨਹੀਂ ਉਨ੍ਹੀਂ ਕੀ ਵੰਡਣਾ ਹੁੰਦਾ ਸੀ। ਬਹੁਤੀ ਵਾਰੀ ਤਾਂ ਉਨ੍ਹਾਂ ਦਾ ਬਾਹਰਲਾ ਬੂਹਾ ਬਾਹਰੋਂ ਹੀ ਖੋਲ੍ਹ ਲਈਦਾ ਸੀ। ਅੰਦਰ ਮੱਝਾਂ ਬੱਝੀਆਂ ਹੁੰਦੀਆਂ ਸਨ। ਕੁੱਕੜੀਆਂ ਵੀ ਅੰਦਰ ਚੁਗਦੀਆਂ ਫਿਰਦੀਆਂ ਹੁੰਦੀਆਂ। ਪਾਣੀ ਲੈਣ ਵਾਲਿਆਂ 'ਚੋਂ ਕੋਈ ਨਾ ਕੋਈ ਬਾਹਰਲਾ ਦਰਵਾਜ਼ਾ ਖੁੱਲ੍ਹਾ ਛੱਡ ਜਾਂਦਾ। ਮੁਰਗੀਆਂ ਬਾਹਰ ਨਿਕਲ ਜਾਂਦੀਆਂ। ਛੋਟੀ ਬੀਬੀ ਨੂੰ ਚੜ੍ਹ ਜਾਂਦਾ ਗੁੱਸਾ ਤੇ ਦਰਵਾਜ਼ਾ ਅੰਦਰੋਂ ਬੰਦ ਕਰ ਦਿੰਦੀ। ਓਦਾਂ ਤਾਂ ਉਹ ਦੁੱਧ ਤੇ ਆਂਡੇ ਵੀ ਵੇਚਦੀ ਸੀ। ਗਾਹਕ ਵੀ ਆਉਂਦੇ-ਜਾਂਦੇ ਰਹਿੰਦੇ। ਭਾਈ ਜੀ ਉਨ੍ਹਾਂ ਦੀ ਲੜਾਈ 'ਚ ਬਹੁਤਾ ਦਖ਼ਲ ਨਾ ਦਿੰਦੇ। ਅਖੀਰ ਥੱਕ-ਟੁੱਟ ਕੇ ਆਪੇ ਹੀ ਚੁੱਪ ਕਰ ਜਾਂਦੀਆਂ।
ਸਾਡੀ ਬੀਹੀ ਦੇ ਸਾਹਮਣੇ ਵਾਲੀ ਬੀਹੀ ਨੂੰ 'ਪੁਰਾਣੇ ਕਿਆਂ ਦੀ' ਬੀਹੀ ਕਹਿੰਦੇ ਸੀ। ਉਥੇ ਵੀ ਇਕ ਨਲਕਾ ਲੱਗਾ ਹੋਇਆ ਸੀ। ਮੈਂ ਤੇ ਮੇਰੀ ਭੈਣ ਨੇ ਉਥੋਂ ਵੀ ਹਨੇਰੇ ਸਵੇਰੇ ਪਾਣੀ ਦੀਆਂ ਬਾਲਟੀਆਂ ਲਿਆਉਣੀਆਂ, ਜਿਸ ਵਿਹੜੇ 'ਚ ਨਲਕਾ ਲੱਗਾ ਸੀ, ਉਹਦਾ ਦਰਵਾਜ਼ਾ ਤਾਂ ਹਰ ਵੇਲੇ ਖੁੱਲ੍ਹਾ ਹੀ ਰਹਿੰਦਾ ਸੀ। ਜਦੋਂ ਮਰਜ਼ੀ ਪਾਣੀ ਲੈ ਲਓ। ਮੁਸ਼ਕਿਲ ਸਿਰਫ਼ ਇਹ ਸੀ ਕਿ ਉਹ ਸਾਡੇ ਘਰੋਂ ਦੂਰ ਪੈਂਦਾ ਸੀ। ਰਾਹ 'ਚ ਪਾਣੀ ਦੀ ਭਰੀ ਬਾਲਟੀ ਰੱਖ ਕੇ ਸਾਹ ਲੈਣਾ ਪੈਂਦਾ ਸੀ। ਮੈਂ ਵੀ ਅਜੇ ਛੋਟਾ ਜਿਹਾ ਸੀ। ਮੇਰੀ ਭੈਣ ਮੈਥੋਂ ਵੱਡੀ ਸੀ। ਉਸ ਵਿਹੜੇ 'ਚ ਇਕ ਚਕੂੰਦਰ (ਘੀਸ) ਵੀ ਫਿਰਦੀ ਹੁੰਦੀ ਸੀ, ਜਿਸ ਤੋਂ ਮੈਨੂੰ ਬਹੁਤ ਡਰ ਲਗਦਾ ਸੀ। ਜਾਂ ਫਿਰ ਉਸ ਗਲੀ 'ਚ ਇਕ ਸ਼ਰਾਬੀ ਵੀ ਰਹਿੰਦਾ ਸੀ, ਜਿਹੜਾ ਸ਼ਾਮ ਵੇਲੇ ਅਵਾ-ਤਵਾ ਬੋਲਦਾ ਵੀ ਸੁਣਦਾ ਸੀ।
ਚੌਥਾ ਘਰ ਜਿਥੋਂ ਅਸੀਂ ਪਾਣੀ ਲੈਂਦੇ ਸਾਂ ਜਾਂ ਲੋੜ ਵੇਲੇ ਲੈ ਸਕਦੇ ਸਾਂ, ਉਹ ਸਰਦਾਰ ਮਿਲਖਾ ਸਿੰਘ ਦਾ ਘਰ ਸੀ। ਉਨ੍ਹਾਂ ਦੇ ਘਰ ਪਾਣੀ ਦੀ ਖੂਹੀ ਸੀ। ਉਹ ਪਰਿਵਾਰ ਤਾਂ ਮਕਾਨ ਦੇ ਉਪਰਲੇ ਹਿੱਸੇ 'ਚ ਰਹਿੰਦਾ ਸੀ। ਪੂਰਨ ਝਿਊਰ ਜਾਂ ਉਹਦੀਆਂ ਕੁੜੀਆਂ ਉਸ ਖੂਹੀ ਤੋਂ ਡੋਲ ਰਾਹੀਂ ਪਾਣੀ ਕੱਢ ਕੇ ਉਨ੍ਹਾਂ ਦਾ ਦਿਨ ਭਰ ਦਾ ਪਾਣੀ ਭਰ ਜਾਂਦੀਆਂ। ਜੇ ਵੇਲੇ-ਕੁਵੇਲੇ ਸਾਨੂੰ ਪਾਣੀ ਦੀ ਲੋੜ ਹੁੰਦੀ ਤਾਂ ਅਸੀਂ ਵੀ ਖੂਹੀ ਤੋਂ ਪਾਣੀ ਭਰ ਲੈਂਦੇ। ਉਨ੍ਹਾਂ ਨੇ ਕਦੇ ਮੱਥੇ ਵੱਟ ਨਹੀਂ ਸੀ ਪਾਇਆ। ਘਰ ਦੇ ਵਿਹੜੇ ਦੇ ਦੋ ਦਰਵਾਜ਼ੇ ਸਨ। ਇਕ ਸਾਡੀ ਬੀਹੀ 'ਚ ਖੁੱਲ੍ਹਦਾ ਸੀ ਤੇ ਦੂਜਾ ਸੜਕ ਵੱਲ। ਮਿਲਖਾ ਸਿੰਘ ਘਰਾਂ 'ਚੋਂ ਮੇਰਾ ਬਾਬਾ ਲਗਦਾ ਸੀ ਜਾਂ ਫਿਰ ਜਦੋਂ ਸਾਰੇ ਦਰਵਾਜ਼ੇ ਬੰਦ ਹੁੰਦੇ ਤਾਂ ਖਾਰੇ ਖੂਹ ਤੋਂ ਜਾਂ ਉੱਚੀ ਧਰਮਸ਼ਾਲਾ ਦੇ ਖੂਹ ਤੋਂ ਪਾਣੀ ਦਾ ਪ੍ਰਬੰਧ ਕੀਤਾ ਜਾ ਸਕਦਾ ਸੀ। ਸਵੇਰ ਵੇਲੇ ਤਾਂ ਖਾਰੇ ਖੂਹ ਤੋਂ ਜੁਆਲਾ ਅਤੇ ਝੰਡਿਆਂ ਵਾਲੇ ਚੌਕ ਤੋਂ ਸੇਮ ਤੇ ਸੋਹਣ ਪਾਣੀ ਭਰਦੇ ਤੇ ਲੋਕਾਂ ਦੇ ਘਰੀਂ ਦੇ ਆਉਂਦੇ।
ਕਿਉਂਕਿ ਮਕਾਨਾਂ ਦੀ, ਵੰਡ ਵੰਡਾਈ 'ਚ ਮੇਰੇ ਬਾਪ ਦੇ ਹਿੱਸੇ ਉੱਪਰ ਵਾਲਾ ਚੁਬਾਰਾ ਆਇਆ ਸੀ ਤੇ ਨਲਕਾ ਲਾਉਣ ਦੀ ਥਾਂ ਨਹੀਂ ਸੀ। ਜਦ ਅਸੀਂ ਨਾਲ ਵਾਲਾ ਘਰ ਮੁੱਲ ਲੈ ਲਿਆ ਤਾਂ ਫਿਰ ਉਸ ਦੀ ਡਿਉੜੀ 'ਚ ਨਲਕਾ ਲਾਇਆ। ਮੇਰੇ ਇੰਗਲੈਂਡ ਰਹਿੰਦੇ ਭਰਾ ਨੇ 1965 'ਚ ਆਉਣਾ ਸੀ। ਉਸ ਨੇ ਪਹਿਲਾਂ ਹੀ ਪੈਸੇ ਭੇਜ ਦਿੱਤੇ ਕਿ ਮੇਰੇ ਆਉਂਦੇ ਨੂੰ ਨਲਕਾ ਲੱਗਾ ਹੋਵੇ। ਇਕ ਵੱਡੇ ਸਾਰੇ ਲੋਹੇ ਦੇ ਟੱਬ ਦਾ ਵੀ ਪ੍ਰਬੰਧ ਕਰਿਓ। ਦਿਨ ਵੇਲੇ ਮੇਰੀ ਮਾਂ ਡਿਉੜੀ ਦਾ ਦਰਵਾਜ਼ਾ ਖੁੱਲ੍ਹਾ ਰੱਖਦੀ। ਉਸ ਨੇ ਕਹਿਣਾ ਕਿ ਅਸੀਂ ਪਾਣੀ ਲਈ ਦਰ-ਦਰ ਘੁੰਮੇ। ਸਾਨੂੰ ਉਹ ਦਿਨ ਭੁੱਲਣੇ ਨਹੀਂ ਚਾਹੀਦੇ। ਜਦੋਂ ਕੋਈ ਮਰਜ਼ੀ ਆਂਢੀ-ਗੁਆਂਢੀ ਪਾਣੀ ਲੈ ਲਵੇ। ਮਾਂ ਨੇ ਕਹਿਣਾ, 'ਬੜੀ ਤੰਗੀ ਦੇਖੀ ਪਾਣੀ ਦੀ, ਪਾਣੀ ਨੂੰ ਕਿਸੇ ਨੂੰ ਨਾਂਹ ਨਾ ਕਰਿਓ। ਲੋਕੀਂ ਤਾਂ ਰਾਹਾਂ 'ਚ, ਸਕੂਲਾਂ 'ਚ, ਸਿਵਿਆਂ 'ਚ ਨਲਕੇ ਲੁਆਉਂਦੇ ਹਨ। ਪਾਣੀ ਦੇ ਪੁੰਨ ਵਰਗਾ ਕੋਈ ਪੁੰਨ ਨਹੀਂ। ਅਸੀਂ ਸਿਰਫ਼ ਰਾਤ ਨੂੰ ਹੀ ਡਿਉੜੀ ਦਾ ਦਰਵਾਜ਼ਾ ਬੰਦ ਕਰਦੇ। ਫਿਰ ਤਾਂ ਹੌਲੀ-ਹੌਲੀ ਇਕ ਅੱਧਾ ਘਰ ਛੱਡ ਕੇ ਸਾਰਿਆਂ ਦੇ ਘਰੀਂ ਨਲਕੇ ਲੱਗ ਗਏ।
ਜਦੋਂ ਸ਼ਹਿਰ ਰਹਿਣ ਲੱਗੇ ਤਾਂ ਗਰਮੀਆਂ ਨੂੰ ਪਾਣੀ ਦੀ ਬਹੁਤ ਸਮੱਸਿਆ ਆਉਂਦੀ। ਲੋਕਾਂ ਨੇ ਸਿੱਧੀਆਂ ਮੋਟਰਾਂ ਚਲਾ ਲੈਣੀਆਂ, ਪਾਣੀ ਦਾ ਦਬਾਅ ਘੱਟ ਜਾਣਾ। ਪਾਣੀ ਨੂੰ ਸੰਜਮ ਨਾਲ ਵਰਤਣਾ। ਪਾਣੀ ਦੀ ਮਹੱਤਤਾ ਦਾ ਪਤਾ ਲੱਗਾ, ਕਿਉਂਕਿ ਪਾਣੀ ਮੁਫ਼ਤ ਨਹੀਂ, ਮੁੱਲ ਮਿਲਦਾ ਸੀ। ਪਾਣੀ ਦਾ ਸੋਕਾ ਵੀ ਮਾੜਾ ਤੇ ਡੋਬਾ ਵੀ ਮਾੜਾ।

-643-ਐਲ, ਮਾਡਲ ਟਾਊਨ, ਜਲੰਧਰ-144003.
ਮੋਬਾਈਲ : 95012-64465.


ਖ਼ਬਰ ਸ਼ੇਅਰ ਕਰੋ

ਜ਼ਰਾ ਹੱਸ ਲਓ

ਕਾਕਾ ਨੋਟ ਕਰ ਲੈ, ਇਸ ਵਾਰ ਬਾਰਿਸ਼ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਹੈ, ਇਸ ਲਈ ਸਾਰੇ ਅਧਿਕਾਰੀਆਂ ਨੂੰ ਵਧੀਆ ਪ੍ਰਬੰਧ ਕਰਨ ਲਈ ਕਹਿ...ਬਾਅਦ ਵਿਚ ਵੱਡੇ ਅਫ਼ਸਰਾਂ ਨੂੰ ਨਾਲ ਲੈ ਕੇ ਮੌਕਾ ...

ਪੂਰੀ ਖ਼ਬਰ »

ਕਾਵਿ-ਵਿਅੰਗ

ਮਿਠਾਸ ਦੀ ਛੁਰੀ * ਹਰਦੀਪ ਢਿੱਲੋਂ ਮੂੰਹ ਨਮੋਸ਼ੀ ਦਾ ਵੇਖਣੋਂ ਬਚੇ ਕੁਰਸੀ, ਜਿਹੜੀ ਜੀਭ ਨੂੰ ਪੂਰੀ ਸੰਭਾਲ ਤੁਰਦੀ। ਪੱਤੀ ਕੁਰਸੀ ਦੀ ਆਂਵਦੀ ਤੁਰੀ ਆਪੇ, ਗੱਡੀ ਤਰੱਕੀ ਦੀ ਸਹਿਜ ਦੀ ਚਾਲ ਤੁਰਦੀ। ਟੀਕਾ ਕੁਰਸੀ ਦਾ ਕੁਰਸੀ ਨੂੰ ਜਦ ਲੱਗੇ, ਵਿਰਲੀ ਦਿਸਦੀ ਕੁਰਸੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX