ਤਾਜਾ ਖ਼ਬਰਾਂ


ਡੇਰਾ ਸੱਚਾ ਸੌਦਾ ਪ੍ਰਮੁੱਖ ਖ਼ਿਲਾਫ਼ ਸਰੀਰਕ ਸ਼ੋਸ਼ਣ ਮਾਮਲੇ 'ਤੇ ਹੋਈ ਸੁਣਵਾਈ, ਫ਼ੈਸਲਾ 25 ਅਗਸਤ ਨੂੰ
. . .  13 minutes ago
ਪੰਚਕੂਲਾ, 17 ਅਗਸਤ - ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਖ਼ਿਲਾਫ਼ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ 'ਚ ਅੱਜ ਪੰਚਕੂਲਾ ਵਿਖੇ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ 'ਚ ਸੁਣਵਾਈ ਹੋਈ। ਇਸ ਮੌਕੇ ਦੋਵਾਂ ਧਿਰਾਂ...
ਮੋਟਰ 'ਤੇ ਸੁੱਤੇ ਪਏ ਵਿਅਕਤੀ ਦਾ ਕਤਲ
. . .  50 minutes ago
ਗੜ੍ਹਸ਼ੰਕਰ, 17 ਅਗਸਤ (ਧਾਲੀਵਾਲ) - ਗੜ੍ਹਸ਼ੰਕਰ ਨੇੜਲੇ ਪਿੰਡ ਰੋਡ ਮਜਾਰਾ ਵਿਖੇ ਪਿੰਡ ਤੋਂ ਬਾਹਰਵਾਰ ਮੋਟਰ 'ਤੇ ਸੁੱਤੇ ਪਏ ਰਾਜ ਕੁਮਾਰ ਨਾਮੀ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਜਾਣ...
ਸੰਘੇ ਜਗੀਰ ਦੀ ਸਰਪੰਚਣੀ ਮੁਅੱਤਲ
. . .  about 1 hour ago
ਨੂਰਮਹਿਲ, 17 ਅਗਸਤ (ਜਸਵਿੰਦਰ ਸਿੰਘ ਲਾਂਬਾ) - ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਪੰਜਾਬ ਨੇ ਮਾਲੀ ਬੇਨਿਯਮੀਆਂ ਦੇ ਦੋਸ਼ 'ਚ ਪਿੰਡ ਸੰਘੇ ਜਗੀਰ...
ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ 'ਚ ਫਲੂ ਕਾਰਨਰ ਸਥਾਪਿਤ ਕਰਨ ਦੇ ਹੁਕਮ
. . .  about 1 hour ago
ਚੰਡੀਗੜ੍ਹ, 17 ਅਗਸਤ (ਵਿਕਰਮਜੀਤ ਸਿੰਘ ਮਾਨ) - ਪੰਜਾਬ ਸਰਕਾਰ ਨੇ ਸਵਾਈਨ ਫਲੂ ਨਾਲ ਮੌਤ ਦਰ ਅਤੇ ਇਸ ਬਿਮਾਰੀ ਨੂੰ ਕੰਟਰੋਲ ਕਰਨ ਦੇ ਮਕਸਦ ਨਾਲ ਸੂਬੇ ਦੇ ਸਾਰੇ ਸਿਵਲ ਸਰਜਨਾਂ ਨੂੰ ਸਿਵਲ ਹਸਪਤਾਲਾਂ 'ਚ ਫਲੂ ਕਾਰਨਰ ਸਥਾਪਿਤ ਕਰਨ...
ਗਾਜ਼ੀਆਬਾਦ 'ਚ ਲੜਕੀ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ
. . .  about 1 hour ago
ਗਾਜ਼ੀਆਬਾਦ, 17 ਅਗਸਤ - ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਪੈਂਦੇ ਰਜਿੰਦਰ ਨਗਰ ਵਿਖੇ ਦਿਨ ਦਿਹਾੜੇ ਮੋਟਰ ਸਾਈਕਲ ਸਵਾਰ 2 ਵਿਅਕਤੀਆਂ ਨੇ ਇੱਕ ਲੜਕੀ...
ਬਿਹਾਰ : ਭਾਰੀ ਬਰਸਾਤ ਤੇ ਹੜ੍ਹਾਂ ਦੇ ਚੱਲਦਿਆਂ ਕਈ ਟਰੇਨਾਂ ਰੱਦ
. . .  about 2 hours ago
ਪਟਨਾ, 17 ਅਗਸਤ - ਭਾਰੀ ਬਰਸਾਤ ਤੇ ਹੜ੍ਹਾਂ ਦੇ ਚੱਲਦਿਆਂ ਕਟਿਹਾਰ ਡਿਵੀਜ਼ਨ 'ਚ ਪਾਣੀ ਭਰਨ ਕਾਰਨ ਰੇਲਵੇ ਨੇ ਅੱਜ 25, 18 ਅਗਸਤ ਨੂੰ 15 ਅਤੇ 19 ਅਗਸਤ...
ਸੰਨ '47 ਦੀ ਦੁਖਦਾਈ ਵੰਡ ਨੂੰ ਦਰਸਾਉਂਦੇ 'ਪਾਰਟੀਸ਼ਨ ਮਿਊਜ਼ੀਅਮ' ਦੇ ਵਿਸਥਾਰ ਦਾ ਮੁੱਖ ਮੰਤਰੀ ਵੱਲੋਂ ਉਦਘਾਟਨ
. . .  about 2 hours ago
ਅੰਮ੍ਰਿਤਸਰ, 17 ਅਗਸਤ (ਜਸਵੰਤ ਸਿੰਘ ਜੱਸ, ਸੁਰਿੰਦਰ ਕੋਛੜ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਤਕਾਲੀ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਕੋਤਵਾਲੀ ਦੀ ਇਤਿਹਾਸਕ ਇਮਾਰਤ 'ਚ ਆਰੰਭ ਕੀਤੇ ਗਏ ਸੰਨ 1947 ਦੀ ਦੁਖਦਾਈ...
ਬਿਹਾਰ : 'ਵੰਦੇ ਮਾਤਰਮ' ਦਾ ਨਿਰਾਦਰ ਕਰਨ ਦੇ ਦੋਸ਼ 'ਚ ਤੇਜੱਸਵੀ ਯਾਦਵ ਖ਼ਿਲਾਫ਼ ਮਾਮਲਾ ਦਰਜ
. . .  about 2 hours ago
ਪਟਨਾ, 17 ਅਗਸਤ - ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜੱਸਵੀ ਯਾਦਵ ਖ਼ਿਲਾਫ਼ ਟਵੀਟ 'ਚ 'ਵੰਦੇ ਮਾਤਰਮ' ਦਾ ਨਿਰਾਦਰ ਕਰਨ ਦੇ ਦੋਸ਼ 'ਚ ਦਰਭੰਗਾ ਵਿਖੇ...
ਚੰਡੀਗੜ੍ਹ ਜਬਰ ਜਨਾਹ ਮਾਮਲਾ : ਪੁਲਿਸ ਦੇ ਸ਼ੱਕੀ ਦਾ ਸਕੈੱਚ ਕੀਤਾ ਜਾਰੀ
. . .  about 3 hours ago
ਸ਼ਿਵ ਲਾਲ ਡੋਡਾ ਦੀ ਜ਼ਮਾਨਤ ਅਰਜ਼ੀ ਰੱਦ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਦਿਲਚਸਪੀਆਂ

ਆਇਆ ਮਹੀਨਾ ਸਾਉਣ

* ਹਰਜੀਤ ਕੌਰ ਔਲਖ *
ਆਇਆ ਮਹੀਨਾ ਸਾਉਣ
ਸੋਹਣਿਆਂ ਤੂੰ ਨਾ ਆਇਆ
ਚਾਅ ਮੇਰੇ ਕਮਲਾਉਣ
ਸੋਹਣਿਆਂ ਤੂੰ ਨਾ ਆਇਆ
ਆਇਆ ਮਹੀਨਾ ਸਾਉਣ...

ਕੋਈ ਸੁਆਣੀ ਖੀਰ ਵੇ ਰਿੰਨਦੀ
ਕੋਈ ਵੇ ਪੂੜੇ ਤਲਦੀ
ਮਾਂ ਤੇਰੇ ਦੇ ਅੱਗੇ ਮੇਰੀ
ਪੇਸ਼ ਕੋਈ ਨਾ ਚਲਦੀ
ਚਲਦੀ ਠੰਡੜੀ ਪੌਣ
ਸੋਹਣਿਆਂ ਤੂੰ ਨਾ ਆਇਆ
ਆਇਆ ਮਹੀਨਾ ਸਾਉਣ...
ਬਿਨ ਤੇਰੇ ਮੈਂ ਰਹਾਂ ਤੜਫਦੀ
ਮਰ-ਮਰ ਜੂਨ ਹੰਢਾਵਾਂ
ਮਨ ਆਪਣੇ ਨੂੰ ਬੈਠੀ ਵੇ ਮੈਂ
ਸੌ ਸੌ ਲਾਰੇ ਲਾਵਾਂ
ਮੇਰਾ ਦਿਲ ਪਰਚਾਉਣ
ਸੋਹਣਿਆਂ ਤੂੰ ਨਾ ਆਇਆ
ਆਇਆ ਮਹੀਨਾ ਸਾਉਣ...
ਤਿੰਨ ਮੀਲ ਟੇਸ਼ਨ ਤੋਂ ਪੂਰਾ
ਹੈਗਾ ਆਪਣਾ ਘਰ ਵੇ
ਕਾਲੇ-ਕਾਲੇ ਵੇਖ ਕੇ ਬੱਦਲ,
ਮੈਂ ਜਾਨੀ ਆਂ ਡਰ ਵੇ,
ਮੈਨੂੰ ਝੀਲ ਬਣਾਉਣ
ਸੋਹਣਿਆਂ ਤੂੰ ਨਾ ਆਇਆ
ਚਾਅ ਮੇਰੇ ਕਮਲਾਉਣ
ਸੋਹਣਿਆਂ ਤੂੰ ਨਾ ਆਇਆ
ਆਇਆ ਮਹੀਨਾ ਸਾਉਣ...।

-ਪਿੰਡ ਤੇ ਡਾਕ: ਕੋਹਾਲਾ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ-143109.
ਮੋਬਾ : 98551-01810.


ਖ਼ਬਰ ਸ਼ੇਅਰ ਕਰੋ

ਵਿਅੰਗ ਵਿਉਂਤੀ ਬੰਦਾ

ਇਕ ਸੱਜਣ ਸਰਕਾਰੀ ਹਸਪਤਾਲ ਵਿਚ ਗਿਆ ਤੇ ਇਕ ਡਾਕਟਰ ਨੂੰ ਮਿਲ ਕੇ ਕਹਿਣ ਲੱਗਾ, 'ਡਾਕਟਰ ਸਾਹਿਬ ਜੀ, ਮੈਂ ਅੱਖਾਂ ਦਾਨ ਕਰਨੀਆਂ ਨੇ' 'ਬੜੀ ਚੰਗੀ ਸੋਚ ਹੈ' ਡਾਕਟਰ ਨੇ ਕਿਹਾ, 'ਤੁਸੀਂ ਔਹ ਕਮਰੇ ਵਿਚ ਚਲੇ ਜਾਓ ਤੇ ਆਪਣਾ ਨਾਂਅ ਪਤਾ ਤੇ ਘਰ ਦਾ ਫੋਨ ਨੰਬਰ ਦੱਸ ਕੇ ਫਾਰਮ ਭਰ ...

ਪੂਰੀ ਖ਼ਬਰ »

ਕਹਾਣੀ ਕੰਬਾਈਨਾਂ ਵਾਲੇ...-ਅਵਤਾਰ ਸਿੰਘ ਹਠੂਰ

ਕਿਸਾਨੀ ਨਾਲ ਸਬੰਧ ਰੱਖਣ ਵਾਲੇ ਨਾਜਰ ਸਿੰਘ ਜੋ ਆਪਣੀ ਦੋ ਏਕੜ ਜ਼ਮੀਨ ਅਤੇ ਪੰਜ ਏਕੜ ਠੇਕੇ 'ਤੇ ਲੈ ਕੇ ਖੇਤੀ ਕਰ ਘਰ ਦਾ ਮਸਾਂ ਹੀ ਗੁਜ਼ਾਰਾ ਚਲਾਉਂਦਾ ਸੀ। ਨਾਜਰ ਬਹੁਤ ਹੀ ਮਿਹਨਤੀ ਅਤੇ ਰੱਬ ਦੀਆਂ ਦਿੱਤੀਆਂ ਦਾਤਾਂ 'ਤੇ ਸ਼ੁਕਰਾਨਾ ਕਰਨ ਵਾਲਾ ਆਦਮੀ ਸੀ। ਨਾਜਰ ਦੇ ਦੋ ...

ਪੂਰੀ ਖ਼ਬਰ »

ਵਿਅੰਗ ਟੇਢੇ ਤੀਰ

ਮੇਰਾ ਪੋਤਰਾ 7ਵੀਂ ਕਲਾਸ ਵਿਚ ਪੜ੍ਹਦਾ ਹੈ ਜੋ ਸਰਕਾਰੀ ਸਕੂਲ ਦਾ ਵਿਦਿਆਰਥੀ ਹੈ। ਉਹ ਅਕਸਰ ਜਦੋਂ ਮੈਂ ਅਖ਼ਬਾਰ ਪੜ੍ਹਦਾਂ ਹਾਂ ਮੇਰੇ ਕੋਲ ਹੀ ਬੈਠ ਜਾਂਦਾ ਹੈ। ਮੈਂ ਤਾਂ ਅਖ਼ਬਾਰ ਡੂੰਘਾਈ ਨਾਲ ਪੜ੍ਹਦਾ ਹਾਂ ਉਹ ਸੁਰਖੀਆਂ ਵੇਖ ਲੈਂਦਾ ਹੈ। ਕੱਲ੍ਹ ਜਦੋਂ ਮੈਂ ਅਖ਼ਬਾਰ ...

ਪੂਰੀ ਖ਼ਬਰ »

ਸੇਵਾ ਪਾਣੀ

ਮਨਜੀਤ ਦੇ ਪੁੱਤਰ ਦਾ ਪਾਸਪੋਰਟ ਅੱਜ ਆਉਣ ਵਾਲਾ ਸੀ ਕਿਉਂਕਿ ਪਾਸਪੋਰਟ ਡਿਸਪੈਚ ਹੋਣ ਦਾ ਮੈਸੇਜ ਕੱਲ੍ਹ ਹੀ ਪਾਸਪੋਰਟ ਦਫਤਰ ਤੋਂ ਆ ਗਿਆ ਸੀ। ਮਨਜੀਤ ਦਾ ਸਹੁਰਾ ਆਪਣੀ ਨੂੰਹ ਮਨਜੀਤ ਨੂੰ ਕਹਿ ਰਿਹਾ ਸੀ ਕਿ ਡਾਕੀਏ ਦੇ ਲਈ ਪੰਜਾਹ ਦਾ ਨੋਟ ਤਿਆਰ ਰੱਖਿਓ, ਉਸ ਨੂੰ ...

ਪੂਰੀ ਖ਼ਬਰ »

ਚਾਹ ਦਾ ਕੱਪ ਤੇ ਗੱਪ-ਸ਼ੱਪ

ਮੇਰੀ ਇਕ ਸਹੇਲੀ ਹੁਣੇ-ਹੁਣੇ ਅਮਰੀਕਾ ਤੇ ਕੈਨੇਡਾ ਦਾ ਚੱਕਰ ਲਗਾ ਕੇ ਆਈ ਹੈ। ਉਸ ਦਾ ਵਾਪਸੀ ਸਵਾਗਤ ਤਾਂ ਬਣਦਾ ਹੀ ਸੀ। ਸੋ ਹੋ ਗਿਆ ਇੰਤਜ਼ਾਮ ਚਾਹ ਦੇ ਕੱਪ ਦਾ। ਸੱਚ ਪੁੱਛੋ ਤਾਂ ਚਾਹ ਦਾ ਕੱਪ ਤੇ ਗੱਪ-ਸ਼ੱਪ ਦੋਵੇਂ ਹੀ ਸਾਡੇ ਸਭ ਲਈ ਬਹੁਤ ਜ਼ਰੂਰੀ ਹਨ। ਚਾਹ ਜਿਸਮਾਨੀ ...

ਪੂਰੀ ਖ਼ਬਰ »

ਹਾਸੇ ਦੇ ਵਪਾਰੀ

ਡਾਂਗ ਦੀ ਘਾਟ ਸੰਤੂ : ਨੰਦੂ ਬਾਈ, ਮੈਮ ਕੁਝ ਗੱਲਾਂ ਕਰਦੇ ਆ ਗੋਲ। ਹੁਣ ਅੱਜ ਕਹਿੰਦੇ ਕਿ ਟੁੱਟੇ ਹੱਥਾਂ ਨਾਲ ਕੀਤਾ ਹੋਇਆ ਕੰਮ ਸਿਰੇ ਨਹੀਂ ਜੇ ਚੜ੍ਹਦਾ। ਇਹ ਗੱਲ ਸਾਨੂੰ ਕਿਉਂ ਆਖੀ? ਸਾਡੇ ਹੱਥ ਕਿਤੇ ਟੁੱਟੇ ਹੋਏ ਆ? ਨੰਦੂ : ਬੇਬੇ ਨੂੰ ਐਹੋ ਜਿਹੀਆਂ ਕਹਾਣੀਆਂ ਬਹੁਤ ...

ਪੂਰੀ ਖ਼ਬਰ »

ਸਿਫ਼ਰ

ਵਿਸ਼ਵ ਪੱਧਰ 'ਤੇ ਮੁੱਕੇਬਾਜ਼ੀ ਦੀ ਵਿਜੇਤਾ ਜਸਵੀਰ ਜਦੋਂ ਆਪਣੇ ਪਿੰਡ ਪੁੱਜੀ ਤਾਂ ਪੂਰੇ ਇਲਾਕੇ 'ਚ ਜਸ਼ਨ ਦਾ ਮਾਹੌਲ ਸੀ। ਲੋਕ ਉਸ ਨੂੰ ਵਧਾਈਆਂ ਤੇ ਤੋਹਫ਼ੇ ਦੇਣ ਲਈ ਉਤਾਵਲੇ ਹੋਏ ਫਿਰਦੇ ਸਨ। ਉਥੇ ਪ੍ਰੈੱਸ ਮੀਡੀਆ ਉਸ ਦੇ ਪਰਿਵਾਰ ਨੂੰ ਮਿਲ ਕੇ ਉਸ ਬਾਰੇ ਜਾਣਕਾਰੀ ਹਾਸਲ ...

ਪੂਰੀ ਖ਼ਬਰ »

ਬਿੱਲੀ ਰਸਤਾ ਕੱਟ ਗਈ

ਇਕ ਵਾਰ ਦੀ ਗੱਲ ਹੈ ਇਕ ਜੋਤਿਸ਼ੀ ਦੇ ਘਰ ਇਕ ਮਹਾਂਪੁਰਸ਼ ਨੇ ਪੈਰ ਪਾਏ। ਡੂੰਘੀ ਸੋਚ ਵਿਚਾਰ ਦੀਆਂ ਗੱਲਾਂ ਹੋਈਆਂ। ਵਿਗਿਆਨਕ ਨਜ਼ਰੀਏ ਤੋਂ ਹਰ ਚੀਜ਼ 'ਤੇ ਵਿਚਾਰ ਕੀਤਾ ਗਿਆ। ਬਾਣੀ ਦੇ ਆਧਾਰ 'ਤੇ ਧਾਗੇ, ਤਬੀਤ, ਜਨੇਊ ਤੇ ਝੂਠੇ ਵਹਿਮ ਭਰਮ ਆਦਿ ਦੀ ਨਿਖੇਧੀ ਕੀਤੀ ਗਈ। ਜੋਤਸ਼ੀ ...

ਪੂਰੀ ਖ਼ਬਰ »

ਪਾਣੀ ਦਾ ਸੋਕਾ ਵੀ ਮਾੜਾ ਤੇ ਡੋਬਾ ਵੀ ਮਾੜਾ

ਪਿੰਡ ਸਾਡੇ ਪਰਿਵਾਰ ਨਾਲ ਇਕ ਕਹਾਣੀ ਜੁੜੀ ਹੋਈ ਸੁਣਦੇ ਆਏ ਹਾਂ। ਸਾਡੇ ਪੜਦਾਦੇ ਦੀ ਇਕ ਕੁੜੀ ਦਾ ਰਿਸ਼ਤਾ ਕਿਸੇ ਪਿੰਡ ਹੋਇਆ ਸੀ। ਵਿਆਹ ਤੋਂ ਪਹਿਲਾਂ ਮੁੰਡੇ ਵਾਲਿਆਂ ਦਾ ਲਾਗੀ ਪੁੱਛਣ ਆਇਆ ਕਿ ਬਰਾਤ 'ਚ ਕਿੰਨੇ ਕੁ ਬੰਦੇ ਆਉਣ ਤਾਂ ਸਾਡੇ ਬਜ਼ੁਰਗ ਨੇ ਸਰ੍ਹੋਂ ਦੇ ਬੀਜਾਂ ...

ਪੂਰੀ ਖ਼ਬਰ »

ਜ਼ਰਾ ਹੱਸ ਲਓ

ਕਾਕਾ ਨੋਟ ਕਰ ਲੈ, ਇਸ ਵਾਰ ਬਾਰਿਸ਼ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਹੈ, ਇਸ ਲਈ ਸਾਰੇ ਅਧਿਕਾਰੀਆਂ ਨੂੰ ਵਧੀਆ ਪ੍ਰਬੰਧ ਕਰਨ ਲਈ ਕਹਿ...ਬਾਅਦ ਵਿਚ ਵੱਡੇ ਅਫ਼ਸਰਾਂ ਨੂੰ ਨਾਲ ਲੈ ਕੇ ਮੌਕਾ ...

ਪੂਰੀ ਖ਼ਬਰ »

ਕਾਵਿ-ਵਿਅੰਗ

ਮਿਠਾਸ ਦੀ ਛੁਰੀ * ਹਰਦੀਪ ਢਿੱਲੋਂ ਮੂੰਹ ਨਮੋਸ਼ੀ ਦਾ ਵੇਖਣੋਂ ਬਚੇ ਕੁਰਸੀ, ਜਿਹੜੀ ਜੀਭ ਨੂੰ ਪੂਰੀ ਸੰਭਾਲ ਤੁਰਦੀ। ਪੱਤੀ ਕੁਰਸੀ ਦੀ ਆਂਵਦੀ ਤੁਰੀ ਆਪੇ, ਗੱਡੀ ਤਰੱਕੀ ਦੀ ਸਹਿਜ ਦੀ ਚਾਲ ਤੁਰਦੀ। ਟੀਕਾ ਕੁਰਸੀ ਦਾ ਕੁਰਸੀ ਨੂੰ ਜਦ ਲੱਗੇ, ਵਿਰਲੀ ਦਿਸਦੀ ਕੁਰਸੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX