ਤਾਜਾ ਖ਼ਬਰਾਂ


ਸੜਕ ਹਾਦਸੇ ਵਿਚ ਇਕ ਵੈਟਰਨਰੀ ਡਾਕਟਰ ਦੀ ਮੌਤ
. . .  16 minutes ago
ਅਬੋਹਰ ,21 ਅਗਸਤ (ਸੁਖਜਿੰਦਰ ਸਿੰਘ ਢਿੱਲੋ)- ਅਬੋਹਰ ਗੰਗਾਨਗਰ ਰੋਡ ਤੇ ਅੱਜ ਦੇਰ ਰਾਤ ਸੜਕ ਹਾਦਸੇ ਦੌਰਾਨ ਵੈਟਰਨਰੀ ਡਾਕਟਰ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦਿਵਾਨਖੇੜਾ ਨਿਵਾਸੀ ਸੰਦੀਪ ਕੁਮਾਰ ...
ਪ੍ਰਧਾਨ ਮੰਤਰੀ ਵੱਲੋਂ ਤਾਮਿਲਨਾਡੂ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਮਦਦ ਦਾ ਭਰੋਸਾ
. . .  37 minutes ago
ਨਵੀਂ ਦਿੱਲੀ, 21 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਤਾਮਿਲਨਾਡੂ ਦੇ ਮੁੱਖ ਮੰਤਰੀ ਤੇ ਸੂਬੇ ਦੇ ਨਵੇਂ ਬਣੇ ਉਪ ਮੁੱਖ ਮੰਤਰੀ ਪਨੀਰਸੇਲਵਮ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਤਿੰਨ ਤਲਾਕ ਮਾਮਲੇ 'ਚ ਕੱਲ੍ਹ ਆ ਸਕਦਾ ਹੈ ਫ਼ੈਸਲਾ
. . .  about 1 hour ago
ਨਵੀਂ ਦਿੱਲੀ, 21 ਅਗਸਤ- ਤਿੰਨ ਤਲਾਕ ਮਾਮਲੇ 'ਚ ਕੱਲ੍ਹ ਸੁਪਰੀਮ ਕੋਰਟ ਦਾ ਫ਼ੈਸਲਾ ਆ ਸਕਦਾ ਹੈ। ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਇਹ ਫ਼ੈਸਲਾ ਰਾਖਵਾਂ ਰੱਖ ਲਿਆ ਸੀ।
ਕਿਸਾਨ ਵੱਲੋਂ ਕੀਟ ਨਾਸ਼ਕ ਖਾ ਕੇ ਖ਼ੁਦਕੁਸ਼ੀ
. . .  about 2 hours ago
ਖਮਾਣੋਂ ,21 ਅਗਸਤ (ਮਨਮੋਹਨ ਸਿੰਘ ਕਲੇਰ) - ਨੇੜਲੇ ਪਿੰਡ ਰਿਆ ਦੇ ਕਿਸਾਨ ਵੱਲੋਂ ਅਚਾਨਕ ਕੀਟ ਨਾਸ਼ਕ ਦਵਾਈ ਖਾ ਕੇ ਖ਼ੁਦਕੁਸ਼ੀ ਕਰਨ ਦੀ ਜਾਣਕਾਰੀ ਮਿਲੀ ਹੈ, ਮਰਨ ਵਾਲੇ ਦੀ ਪਛਾਣ ਜ਼ੋਰਾ ਸਿੰਘ ( 47) ਪੁੱਤਰ ਮਹਿੰਦਰ ਸਿੰਘ ਵਜੋਂ...
ਫ਼ੌਜ 'ਚ ਭਰਤੀ ਨਾ ਹੋਣ ਤੇ ਨੌਜਵਾਨ ਨੇ ਨਹਿਰ 'ਚ ਮਾਰੀ ਛਾਲ
. . .  about 2 hours ago
ਦਸੂਹਾ, 21 ਅਗਸਤ (ਕੌਸ਼ਲ)- ਫ਼ੌਜ ਦੀ ਭਰਤੀ ਦੇਖ ਕੇ ਵਾਪਸ ਪਰਤ ਰਹੇ ਇਕ ਨੌਜਵਾਨ ਵੱਲੋਂ ਨਹਿਰ 'ਚ ਛਾਲ ਮਾਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਿਕ ਮਨਕਰਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਲਮੀਣ ਫ਼ਿਰੋਜਪੁਰ...
ਡੇਰਾ ਮੁਖੀ ਖਿਲਾਫ਼ ਅਦਾਲਤ ਦੇ ਫੈਸਲੇ ਸਬੰਧੀ ਜ਼ੀਰਕਪੁਰ 'ਚ ਹਾਈ ਅਲਰਟ
. . .  about 3 hours ago
ਜ਼ੀਰਕਪੁਰ, 21 ਅਗਸਤ, [ਹੈਪੀ ਪੰਡਵਾਲਾ]-ਡੇਰਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਖਿਲਾਫ਼ ਸੀ.ਬੀ.ਆਈ. ਅਦਾਲਤ ਪੰਚਕੂਲਾ 'ਚ ਚੱਲ ਰਹੇ ਅਪਰਾਧਿਕ ਮਾਮਲੇ ਦੀ ਸੁਣਵਾਈ ਨੂੰ ਲੈ ਕੇ ਜ਼ੀਰਕਪੁਰ ਸ਼ਹਿਰ 'ਚ ਹਾਈ ਅਲਰਟ ਕੀਤਾ...
ਟਰੱਕ ਤੇ ਵੈਨ ਦੀ ਟੱਕਰ 'ਚ 10 ਦੀ ਮੌਤ, 2 ਜ਼ਖ਼ਮੀ
. . .  about 4 hours ago
ਭੁਵਨੇਸ਼ਵਰ, 21 ਅਗਸਤ- ਉੜੀਸਾ ਦੇ ਸੰਭਲਪੁਰ ਵਿਖੇ ਇੱਕ ਟਰੱਕ ਤੇ ਵੈਨ ਦੀ ਟੱਕਰ 'ਚ 10 ਲੋਕਾਂ ਦੀ ਮੌਤ ਹੋ ਗਈ ਜਦਕਿ 2 ਲੋਕਾਂ ਦੇ ਜ਼ਖ਼ਮੀ...
ਪ੍ਰਧਾਨ ਮੰਤਰੀ ਦੀ ਭਾਜਪਾ ਦੇ ਮੁੱਖ ਮੰਤਰੀਆਂ ਤੇ ਉਪ ਮੁੱਖ ਮੰਤਰੀਆਂ ਨਾਲ ਬੈਠਕ ਸ਼ੁਰੂ
. . .  1 minute ago
ਨਵੀਂ ਦਿੱਲੀ, 21 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਦੇ ਮੁੱਖ ਮੰਤਰੀਆਂ ਤੇ ਉਪ ਮੁੱਖ ਮੰਤਰੀਆਂ ਨਾਲ ਬੈਠਕ ਸ਼ੁਰੂ ਹੋ ਗਈ ਹੈ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਮੌਜੂਦ...
ਫ਼ਿਲਮੀ ਅਦਾਕਾਰ ਤੇ ਨਿਰਦੇਸ਼ਕ ਰਾਕੇਸ਼ ਰੌਸ਼ਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  about 5 hours ago
ਮਿੰਦੀ ਕਤਲ ਕਾਂਡ 'ਚ ਪੁਲਿਸ ਵੱਲੋਂ ਤਿੰਨ ਵਿਅਕਤੀ ਨਾਮਜ਼ਦ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਖੇਡ ਸੰਸਾਰ

ਪਹਿਲੇ ਦਿਨ ਭਾਰਤ ਨੇ ਬਣਾਈਆਂ 329 ਦੌੜਾਂ

ਕੈਂਡੀ, 12 ਅਗਸਤ (ਏਜੰਸੀ)- ਪਾਲਕੇਲੇ 'ਚ ਖੇਡੇ ਜਾ ਰਹੇ ਤੀਜੇ ਅਤੇ ਆਖ਼ਰੀ ਟੈਸਟ ਮੈਚ ਵਿਚ ਪਹਿਲੇ ਦਿਨ ਭਾਰਤ ਨੇ ਖੇਡ ਖ਼ਤਮ ਹੋਣ ਤੱਕ 6 ਵਿਕਟਾਂ ਦੇ ਨੁਕਸਾਨ ਨਾਲ 329 ਦੌੜਾਂ ਬਣਾਈਆਂ | ਦਿਨ ਦੀ ਖੇਡ ਖ਼ਤਮ ਹੋਣ ਤੱਕ ਰਿਧੀਮਾਨ ਸਾਹਾ (13*) ਅਤੇ ਹਾਰਦਿਕ ਪਾਂਡਿਆ (1*) ਕ੍ਰੀਜ਼ 'ਤੇ ...

ਪੂਰੀ ਖ਼ਬਰ »

ਵਿਸ਼ਵ ਪੁਲਿਸ ਖੇਡਾਂ-ਪੰਜਾਬ ਪੁਲਿਸ ਦੇ ਤੈਰਾਕ ਰਾਜਵੀਰ ਸਿੰਘ ਨੇ ਜਿੱਤੇ ਕੁੱਲ 8 ਤਗਮੇ

ਜਲੰਧਰ, 12 ਅਗਸਤ (ਜਤਿੰਦਰ ਸਾਬੀ)- ਅਮਰੀਕਾ ਵਿਖੇ ਕਰਵਾਈਆਂ ਜਾ ਰਹੀਆਂ ਵਿਸ਼ਵ ਪੁਲਿਸ ਖੇਡਾਂ 'ਚ ਪੰਜਾਬ ਪੁਲਿਸ ਦੇ ਤੈਰਾਕ ਰਾਜਵੀਰ ਸਿੰਘ ਨੇ 4 ਚਾਂਦੀ ਤੇ 4 ਕਾਂਸੀ ਦੇ ਤਗਮੇ ਜਿੱਤ ਕੇ ਭਾਰਤ ਅਤੇ ਪੰਜਾਬ ਪੁਲਿਸ ਨਾਂਅ ਰੌਸ਼ਨ ਕੀਤਾ ਹੈ | ਪੰਜਾਬ ਪੁਲਿਸ ਵਿਚ ਏ.ਐਸ.ਆਈ ਦੇ ਅਹੁਦੇ ਤੇ ਤਾਇਨਾਤ ਸੰਗਰੂਰ ਦੇ ਰਾਜਵੀਰ ਸਿੰਘ ਨੇ 200 ਮੀਟਰ ਵਿਅਕਤੀਗਤ ਮੈਡਲੇ 'ਚੋ ਚਾਂਦੀ, 100 ਮੀਟਰ ਬਟਰਫਲਾਈ 'ਚੋ ਚਾਂਦੀ, 4 ਗੁਣਾ 50 ਮੀਟਰ ਫ਼ਰੀ ਸਟਾਈਲ ਰਿਲੇਅ 'ਚੋ ਚਾਂਦੀ ਤੇ 4 ਗੁਣਾ 50 ਮੀਟਰ ਮੈਡਲੇ ਰਿਲੇਅ 'ਚੋ ਚਾਂਦੀ ਦਾ ਤਗਮਾ ਹਾਸਲ ਕੀਤਾ | ਰਾਜਵੀਰ ਸਿੰਘ ਨੇ 50 ਮੀਟਰ ਬੈਕ ਸਟੋ੍ਰਕ, 50 ਮੀਟਰ ਬਟਰਫਲਾਈ, 50 ਮੀਟਰ ਫ਼ਰੀ ਸਟਾਈਲ ਤੇ 4 ਗੁਣਾ 50 ਮੀਟਰ ਮਿਕਸ ਫ਼ਰੀ ਸਟਾਈਲ ਰਿਲੇਅ ਈਵੈਂਟ 'ਚੋ ਕਾਂਸੀ ਦਾ ਤਗਮਾ ਹਾਸਲ ਕੀਤਾ | ਰਾਜਵੀਰ ਸਿੰਘ ਦੀ ਇਸ ਜਿੱਤ 'ਤੇ ਉਸ ਦੇ ਪਿਤਾ ਜਸਵੰਤ ਸਿੰਘ, ਪੰਜਾਬ ਪੁਲਿਸ ਦੇ ਤੈਰਾਕੀ ਕੋਚ ਹਰਮਿੰਦਰ ਸਿੰਘ, ਪੰਜਾਬ ਪੁਲਿਸ ਐਸ.ਪੀ. ਮਨਜੀਤ ਸਿੰਘ ਢੇਸੀ, ਐਸ.ਆਈ. ਹਰਮਿੰਦਰ ਸਿੰਘ (ਤੈਰਾਕੀ ਕੋਚ ਪੰਜਾਬ ਪੁਲਿਸ), ਜ਼ਿਲ੍ਹਾ ਜਲੰਧਰ ਤੈਰਾਕੀ ਐਸੋਸੀਏਸ਼ਨ ਦੇ ਸਕੱਤਰ ਜੇਤੂ ਸੁਸ਼ੀਲ ਕੋਹਲੀ, ਤੈਰਾਕੀ ਕੋਚ ਉਮੇਸ਼ ਕੁਮਾਰ ਨੇ ਰਾਜਵੀਰ ਸਿੰਘ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਵਧਾਈ ਦਿੱਤੀ |
ਮੇਵਾ ਸਿੰਘ ਨੇ 1 ਸੋਨ ਤੇ 1 ਚਾਂਦੀ ਦਾ ਤਗਮਾ ਹਾਸਿਲ ਕੀਤਾ
ਵਿਸ਼ਵ ਪੁਲਿਸ ਖੇਡਾਂ 'ਚ ਪੰਜਾਬ ਪੁਲਿਸ ਦੇ ਅਥਲੀਟ ਹੌਲਦਾਰ ਮੇਵਾ ਸਿੰਘ ਨੇ 100 ਮੀਟਰ ਦੌੜ 'ਚੋਂ ਸੋਨ ਤਗਮਾ ਤੇ 200 ਮੀਟਰ ਦੌੜ 'ਚੋਂ ਚਾਂਦੀ ਦਾ ਤਗਮਾ ਹਾਸਿਲ ਕੀਤਾ | 100 ਮੀਟਰ ਦੌੜ ਵਿਚੋਂ ਹੀ ਕੇਰਲਾ ਪੁਲਿਸ ਦੇ ਅਥਲੀਟ ਨੇ ਚਾਂਦੀ ਦਾ ਤਗਮਾ ਹਾਸਿਲ ਕੀਤਾ | ਇਹ ਜਾਣਕਾਰੀ ਕੋਚ ਸਰਬਜੀਤ ਸਿੰਘ ਹੈਪੀ ਤੇ ਕੋਚ ਵਿਕਾਸ ਪਰਾਸ਼ਰ ਵੱਲੋਂ ਦਿੱਤੀ ਗਈ | ਮੇਵਾ ਸਿੰਘ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਪੰਜਾਬ ਅਥਲੈਟਿਕਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਵਧਾਈ ਦਿੱਤੀ |


ਖ਼ਬਰ ਸ਼ੇਅਰ ਕਰੋ

ਬਿਕਰਮਜੀਤ ਸਿੰਘ ਨੇ ਸੋਨੇ ਦਾ ਤਗਮਾ ਜਿੱਤਿਆ

ਬਟਾਲਾ, 12 ਅਗਸਤ (ਕਾਹਲੋਂ)- ਵਿਸ਼ਵ ਪੁਲਿਸ ਖੇਡਾਂ 'ਚ ਨਜ਼ਦੀਕੀ ਪਿੰਡ ਬੋਹਜਾ ਦੇ ਬਿਕਰਮਜੀਤ ਸਿੰਘ ਬਿੱਕਾ ਨੇ ਲੰਬੀ ਛਾਲ ਦੇ ਮੁਕਾਬਲੇ 'ਚ ਸੋਨੇ ਦਾ ਤਗਮਾ ਜਿੱਤ ਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ | ਬਿਕਰਮਜੀਤ ਸਿੰਘ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਉਨ੍ਹਾਂ ਦੇ ...

ਪੂਰੀ ਖ਼ਬਰ »

ਬਲਜਿੰਦਰ ਸਿੰਘ ਤੇ ਹਰਭਜਨ ਸਿੰਘ ਨੇ ਜਿੱਤੇ 2-2 ਤਗਮੇ

ਪਟਿਆਲਾ, 12 ਅਗਸਤ (ਚਹਿਲ)- ਪਟਿਆਲਾ ਨੇੜਲੇ ਪਿੰਡ ਰੋੜਗੜ੍ਹ ਦੇ ਜੰਮਪਲ ਅਤੇ ਪੰਜਾਬ ਪੁਲਿਸ ਦੇ ਜਵਾਨ ਬਲਜਿੰਦਰ ਸਿੰਘ ਨੇ ਵਿਸ਼ਵ ਪੁਲਿਸ ਖੇਡਾਂ ਦੇ ਥਰੋਅ ਮੁਕਾਬਲਿਆਂ 'ਚ ਦੋ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ਇਸੇ ਤਰ੍ਹਾਂ ਹਰਭਜਨ ਸਿੰਘ ਨੇ ਕੁਸ਼ਤੀ 'ਚ ਦੋ ...

ਪੂਰੀ ਖ਼ਬਰ »

ਲਲਿਤ ਮੋਦੀ ਨੇ ਬੀ.ਸੀ.ਸੀ.ਆਈ. ਨੂੰ ਭੇਜਿਆ ਅਸਤੀਫ਼ਾ

ਨਵੀਂ ਦਿੱਲੀ, 12 ਅਗਸਤ (ਏਜੰਸੀ)- ਆਈ. ਪੀ. ਐਲ. ਦੇ ਸਾਬਕਾ ਚੇਅਰਮੈਨ ਅਤੇ ਕਮਿਸ਼ਨਰ ਲਲਿਤ ਮੋਦੀ ਨੇ ਅੱਜ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ | ਲੰਡਨ 'ਚ ਰਹਿ ਰਹੇ ਲਲਿਤ ਮੋਦੀ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਉਹ ਹੁਣ ਕ੍ਰਿਕਟ ਪ੍ਰਸ਼ਾਸਨ ਨੂੰ ਅਲਵਿਦਾ ਕਹਿ ਰਹੇ ...

ਪੂਰੀ ਖ਼ਬਰ »

ਗੁਰੂ ਨਾਨਕ ਪਬਲਿਕ ਸਕੂਲ ਦੀਆਂ ਖਿਡਾਰਨਾਂ ਰਾਸ਼ਟਰੀ ਥਰੋਅ-ਬਾਲ ਮੁਕਾਬਲੇ ਲਈ ਰਵਾਨਾ

ਰਾਏਕੋਟ, 12 ਅਗਸਤ (ਬਲਵਿੰਦਰ ਸਿੰਘ ਲਿੱਤਰ)- ਰਾਸ਼ਟਰੀ ਥਰੋਅ ਬਾਲ ਚੈਂਪੀਅਨਸ਼ਿਪ 'ਚ ਪੰਜਾਬ ਦੀ ਟੀਮ ਲਈ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੱਸੀਆਂ ਤੋਂ ਚੁਣੀਆਂ ਗਈਆਂ ਲੜਕੀਆਂ ਨੂੰ ਖੇਡਣ ਲਈ ਰਵਾਨਾ ਕੀਤਾ ਗਿਆ | ਜਿਨ੍ਹਾਂ ਵਿਚ ਜਸ਼ਨਦੀਪ ਕੌਰ ਤਲਵੰਡੀ ...

ਪੂਰੀ ਖ਼ਬਰ »

ਸੁਪਰ-7 ਕਬੱਡੀ ਲੀਗ-ਮੋਗਾ ਤੇ ਲੁਧਿਆਣਾ ਦੇ ਖਿਡਾਰੀਆਂ ਦੇ ਟਰਾਇਲ ਮੁਲਤਵੀ

ਬਠਿੰਡਾ, 12 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)- 25 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਨੈਸ਼ਨਲ ਸਟਾਈਲ ਕਬੱਡੀ ਦੀ ਪਹਿਲੀ ਸੁਪਰ-7 ਕਬੱਡੀ ਲੀਗ ਲਈ ਮੋਗਾ ਅਤੇ ਲੁਧਿਆਣਾ ਦੇ ਖਿਡਾਰੀਆਂ ਦੇ ਟਰਾਇਲ ਫ਼ਰੀਦਕੋਟ ਅਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਹੋਣਗੇ | ਪੰਜਾਬ ਕਬੱਡੀ ...

ਪੂਰੀ ਖ਼ਬਰ »

ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ

ਜੈਵਲਿਨ ਥਰੋਅ ਦੇ ਫ਼ਾਈਨਲ 'ਚ ਦਵਿੰਦਰ ਸਿੰਘ 12ਵੇਂ ਸਥਾਨ 'ਤੇ ਕਾਬਜ਼

ਲੰਡਨ, 12 ਅਗਸਤ (ਏਜੰਸੀ)- ਲੰਡਨ ਵਿਖੇ ਚੱਲ ਰਹੀ ਆਈ.ਏ.ਏ.ਐਫ਼. ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਜੈਵਲਿਨ ਥਰੋਅ ਦੇ ਫ਼ਾਈਨਲ ਮੁਕਾਬਲੇ 'ਚ ਪਹੁੰਚਣ ਵਾਲੇ ਪਹਿਲੇ ਭਾਰਤੀ ਅਥਲੀਟ ਦਵਿੰਦਰ ਸਿੰਘ ਕੰਗ ਨੇ ਫ਼ਾਈਨਲ ਵਿਚ 12ਵਾਂ ਸਥਾਨ ਪ੍ਰਾਪਤ ਕੀਤਾ ਹੈ। ਸੈਮੀਫ਼ਾਈਨਲ ...

ਪੂਰੀ ਖ਼ਬਰ »

ਅਕਤੂਬਰ 'ਚ ਸ਼ੁਰੂ ਹੋਵੇਗੀ ਤੀਜੀ ਕਬੱਡੀ ਲੀਗ-ਫਤਹਿਜੰਗ ਬਾਜਵਾ

ਜਲੰਧਰ, 12 ਅਗਸਤ (ਜਤਿੰਦਰ ਸਾਬੀ)- ਪੰਜਾਬ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਅੰਦਰ ਤੀਜੀ ਸਰਕਲ ਸਟਾਈਲ ਕਬੱਡੀ ਲੀਗ 13 ਅਕਤੂਬਰ ਤੋਂ 14 ਨਵੰਬਰ ਤੱਕ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਸ਼ਵ ਕਬੱਡੀ ਫੈਡਰੇਸ਼ਨ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX