ਤਾਜਾ ਖ਼ਬਰਾਂ


ਡੇਰਾ ਸੱਚਾ ਸੌਦਾ ਪ੍ਰਮੁੱਖ ਖ਼ਿਲਾਫ਼ ਸਰੀਰਕ ਸ਼ੋਸ਼ਣ ਮਾਮਲੇ 'ਤੇ ਹੋਈ ਸੁਣਵਾਈ, ਫ਼ੈਸਲਾ 25 ਅਗਸਤ ਨੂੰ
. . .  13 minutes ago
ਪੰਚਕੂਲਾ, 17 ਅਗਸਤ - ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਖ਼ਿਲਾਫ਼ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ 'ਚ ਅੱਜ ਪੰਚਕੂਲਾ ਵਿਖੇ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ 'ਚ ਸੁਣਵਾਈ ਹੋਈ। ਇਸ ਮੌਕੇ ਦੋਵਾਂ ਧਿਰਾਂ...
ਮੋਟਰ 'ਤੇ ਸੁੱਤੇ ਪਏ ਵਿਅਕਤੀ ਦਾ ਕਤਲ
. . .  50 minutes ago
ਗੜ੍ਹਸ਼ੰਕਰ, 17 ਅਗਸਤ (ਧਾਲੀਵਾਲ) - ਗੜ੍ਹਸ਼ੰਕਰ ਨੇੜਲੇ ਪਿੰਡ ਰੋਡ ਮਜਾਰਾ ਵਿਖੇ ਪਿੰਡ ਤੋਂ ਬਾਹਰਵਾਰ ਮੋਟਰ 'ਤੇ ਸੁੱਤੇ ਪਏ ਰਾਜ ਕੁਮਾਰ ਨਾਮੀ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਜਾਣ...
ਸੰਘੇ ਜਗੀਰ ਦੀ ਸਰਪੰਚਣੀ ਮੁਅੱਤਲ
. . .  about 1 hour ago
ਨੂਰਮਹਿਲ, 17 ਅਗਸਤ (ਜਸਵਿੰਦਰ ਸਿੰਘ ਲਾਂਬਾ) - ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਪੰਜਾਬ ਨੇ ਮਾਲੀ ਬੇਨਿਯਮੀਆਂ ਦੇ ਦੋਸ਼ 'ਚ ਪਿੰਡ ਸੰਘੇ ਜਗੀਰ...
ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ 'ਚ ਫਲੂ ਕਾਰਨਰ ਸਥਾਪਿਤ ਕਰਨ ਦੇ ਹੁਕਮ
. . .  about 1 hour ago
ਚੰਡੀਗੜ੍ਹ, 17 ਅਗਸਤ (ਵਿਕਰਮਜੀਤ ਸਿੰਘ ਮਾਨ) - ਪੰਜਾਬ ਸਰਕਾਰ ਨੇ ਸਵਾਈਨ ਫਲੂ ਨਾਲ ਮੌਤ ਦਰ ਅਤੇ ਇਸ ਬਿਮਾਰੀ ਨੂੰ ਕੰਟਰੋਲ ਕਰਨ ਦੇ ਮਕਸਦ ਨਾਲ ਸੂਬੇ ਦੇ ਸਾਰੇ ਸਿਵਲ ਸਰਜਨਾਂ ਨੂੰ ਸਿਵਲ ਹਸਪਤਾਲਾਂ 'ਚ ਫਲੂ ਕਾਰਨਰ ਸਥਾਪਿਤ ਕਰਨ...
ਗਾਜ਼ੀਆਬਾਦ 'ਚ ਲੜਕੀ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ
. . .  about 1 hour ago
ਗਾਜ਼ੀਆਬਾਦ, 17 ਅਗਸਤ - ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਪੈਂਦੇ ਰਜਿੰਦਰ ਨਗਰ ਵਿਖੇ ਦਿਨ ਦਿਹਾੜੇ ਮੋਟਰ ਸਾਈਕਲ ਸਵਾਰ 2 ਵਿਅਕਤੀਆਂ ਨੇ ਇੱਕ ਲੜਕੀ...
ਬਿਹਾਰ : ਭਾਰੀ ਬਰਸਾਤ ਤੇ ਹੜ੍ਹਾਂ ਦੇ ਚੱਲਦਿਆਂ ਕਈ ਟਰੇਨਾਂ ਰੱਦ
. . .  about 2 hours ago
ਪਟਨਾ, 17 ਅਗਸਤ - ਭਾਰੀ ਬਰਸਾਤ ਤੇ ਹੜ੍ਹਾਂ ਦੇ ਚੱਲਦਿਆਂ ਕਟਿਹਾਰ ਡਿਵੀਜ਼ਨ 'ਚ ਪਾਣੀ ਭਰਨ ਕਾਰਨ ਰੇਲਵੇ ਨੇ ਅੱਜ 25, 18 ਅਗਸਤ ਨੂੰ 15 ਅਤੇ 19 ਅਗਸਤ...
ਸੰਨ '47 ਦੀ ਦੁਖਦਾਈ ਵੰਡ ਨੂੰ ਦਰਸਾਉਂਦੇ 'ਪਾਰਟੀਸ਼ਨ ਮਿਊਜ਼ੀਅਮ' ਦੇ ਵਿਸਥਾਰ ਦਾ ਮੁੱਖ ਮੰਤਰੀ ਵੱਲੋਂ ਉਦਘਾਟਨ
. . .  about 2 hours ago
ਅੰਮ੍ਰਿਤਸਰ, 17 ਅਗਸਤ (ਜਸਵੰਤ ਸਿੰਘ ਜੱਸ, ਸੁਰਿੰਦਰ ਕੋਛੜ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਤਕਾਲੀ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਕੋਤਵਾਲੀ ਦੀ ਇਤਿਹਾਸਕ ਇਮਾਰਤ 'ਚ ਆਰੰਭ ਕੀਤੇ ਗਏ ਸੰਨ 1947 ਦੀ ਦੁਖਦਾਈ...
ਬਿਹਾਰ : 'ਵੰਦੇ ਮਾਤਰਮ' ਦਾ ਨਿਰਾਦਰ ਕਰਨ ਦੇ ਦੋਸ਼ 'ਚ ਤੇਜੱਸਵੀ ਯਾਦਵ ਖ਼ਿਲਾਫ਼ ਮਾਮਲਾ ਦਰਜ
. . .  about 2 hours ago
ਪਟਨਾ, 17 ਅਗਸਤ - ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜੱਸਵੀ ਯਾਦਵ ਖ਼ਿਲਾਫ਼ ਟਵੀਟ 'ਚ 'ਵੰਦੇ ਮਾਤਰਮ' ਦਾ ਨਿਰਾਦਰ ਕਰਨ ਦੇ ਦੋਸ਼ 'ਚ ਦਰਭੰਗਾ ਵਿਖੇ...
ਚੰਡੀਗੜ੍ਹ ਜਬਰ ਜਨਾਹ ਮਾਮਲਾ : ਪੁਲਿਸ ਦੇ ਸ਼ੱਕੀ ਦਾ ਸਕੈੱਚ ਕੀਤਾ ਜਾਰੀ
. . .  about 3 hours ago
ਸ਼ਿਵ ਲਾਲ ਡੋਡਾ ਦੀ ਜ਼ਮਾਨਤ ਅਰਜ਼ੀ ਰੱਦ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਖੇਡ ਸੰਸਾਰ

ਪਹਿਲੇ ਦਿਨ ਭਾਰਤ ਨੇ ਬਣਾਈਆਂ 329 ਦੌੜਾਂ

ਕੈਂਡੀ, 12 ਅਗਸਤ (ਏਜੰਸੀ)- ਪਾਲਕੇਲੇ 'ਚ ਖੇਡੇ ਜਾ ਰਹੇ ਤੀਜੇ ਅਤੇ ਆਖ਼ਰੀ ਟੈਸਟ ਮੈਚ ਵਿਚ ਪਹਿਲੇ ਦਿਨ ਭਾਰਤ ਨੇ ਖੇਡ ਖ਼ਤਮ ਹੋਣ ਤੱਕ 6 ਵਿਕਟਾਂ ਦੇ ਨੁਕਸਾਨ ਨਾਲ 329 ਦੌੜਾਂ ਬਣਾਈਆਂ | ਦਿਨ ਦੀ ਖੇਡ ਖ਼ਤਮ ਹੋਣ ਤੱਕ ਰਿਧੀਮਾਨ ਸਾਹਾ (13*) ਅਤੇ ਹਾਰਦਿਕ ਪਾਂਡਿਆ (1*) ਕ੍ਰੀਜ਼ 'ਤੇ ਸਨ | ਕੇ. ਐਲ. ਰਾਹੁਲ (85) ਅਤੇ ਸ਼ਿਖ਼ਰ ਧਵਨ (119) ਦੀ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਸ੍ਰੀਲੰਕਾ ਦੀ ਟੀਮ ਇਸ ਟੈਸਟ ਤੋਂ ਬਾਹਰ ਹੁੰਦੀ ਦਿਖਾਈ ਦੇ ਰਹੀ ਸੀ, ਪਰ ਦੁਪਹਿਰ ਦੇ ਖਾਣੇ ਤੋਂ ਬਾਅਦ ਮੇਜ਼ਬਾਨ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਇਕ ਤੋਂ ਬਾਅਦ ਇਕ ਟੀਮ ਇੰਡੀਆ ਦੀਆਂ 6 ਵਿਰਟਾਂ ਝਟਕਾਈਆਂ ਤੇ ਮੈਚ ਨੂੰ ਆਪਣੀ ਪਕੜ ਤੋਂ ਦੂਰ ਹੋਣ ਤੋਂ ਬਚਾ ਲਿਆ | ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ | ਕੇ. ਐਲ. ਰਾਹੁਲ ਅਤੇ ਸ਼ਿਖ਼ਰ ਧਵਨ ਨੇ ਪਹਿਲਾ ਸੈਸ਼ਨ ਖ਼ਤਮ ਹੋਣ ਅਰਧ ਸੈਂਕੜੇ ਬਣਾ ਲਏ ਅਤੇ ਬਿਨਾਂ ਕੋਈ ਵਿਕਟ ਗਵਾਏ 134 ਦੌੜਾਂ ਟੀਮ ਲਈ ਬਣਾਈਆਂ | ਲੰਚ ਤੋਂ ਬਾਅਦ ਮੇਜ਼ਬਾਨ ਟੀਮ ਦੇ ਗੇਂਦਬਾਜ਼ਾਂ ਨੇ ਭਾਰਤੀ ਬੱਲੇਬਾਜ਼ਾਂ 'ਤੇ ਪਕੜ ਮਜ਼ਬੂਤ ਬਣਾਈ | ਜਦੋਂ ਭਾਰਤ ਦਾ ਸਕੋਰ 188 ਦੌੜਾਂ ਸੀ ਤਾਂ ਕੇ. ਐਲ. ਰਾਹੁਲ ਨੇ ਪੁਸ਼ਪਕੁਮਾਰਾ ਦੀ ਗੇਂਦ 'ਤੇ ਕਰੁਣਾਰਤਨੇ ਤੋਂ ਕੈਚ ਆਊਟ ਹੋ ਗਿਆ | ਕੁਝ ਦੇਰ ਬਾਅਦ ਹੀ ਪੁਸ਼ਪਕੁਮਾਰਾ ਨੇ ਸੈਂਕੜਾ ਪੂਰਾ ਕਰ ਚੁਕੇ ਸ਼ਿਖ਼ਰ ਧਵਨ ਨੂੰ ਵੀ ਆਊਟ ਕਰ ਦਿੱਤਾ | ਇਸ ਤਰ੍ਹਾਂ ਭਾਰਤ ਨੇ 219 ਦੌੜਾਂ ਦੇ ਸਕੋਰ 'ਤੇ ਆਪਣਾ ਦੂਜਾ ਵਿਕਟ ਗਵਾਇਆ | ਇਸ ਸਮੇਂ ਤੋਂ ਹੀ ਸ੍ਰੀਲੰਕਾ ਨੇ ਭਾਰਤ 'ਤੇ ਦਬਾਅ ਬਣਾਉਣਾ ਸ਼ੁਰੂ ਕੀਤਾ ਅਤੇ ਭਾਰਤ ਦੇ ਖ਼ਾਤੇ ਹਾਲੇ 10 ਦੌੜਾਂ ਹੀ ਹੋਰ ਜੁੜੀਆਂ ਸਨ ਕਿ ਲਕਸ਼ਣ ਸੰਦਾਕਨ ਨੇ ਚੇਤੇਸ਼ਵਰ ਪੁਜਾਰਾ (8) ਨੂੰ ਆਊਟ ਕੀਤਾ | ਦੂਜੇ ਸੈਸ਼ਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ 3 ਵਿਕਟਾਂ ਦੇ ਨੁਕਸਾਨ ਨਾਲ 235 ਦੌੜਾਂ 'ਤੇ ਪਹੁੰਚਿਆ | ਚਾਹ ਤੋਂ ਬਾਅਦ ਤੀਜੇ ਸੈਸ਼ਨ 'ਚ ਸ੍ਰੀਲੰਕਾ ਟੀਮ ਨੇ ਵੀ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਦੀਆਂ ਤਿੰਨ ਹੋਰ ਵਿਕਟਾਂ ਝਟਕਾਈਆਂ | ਚੌਥੀ ਵਿਕਟ ਲਈ ਕਪਤਾਨ ਵਿਰਾਟ ਕੋਹਲੀ ਅਤੇ ਅਜਿੰਕਯਾ ਰਹਾਣੇ ਖੇਡ ਰਹੇ ਸਨ ਕਿ ਰਹਾਣੇ (17) ਨੂੰ ਪੁਸ਼ਪਕੁਮਾਰਾ ਨੇ ਬੋਲਡ ਕਰ ਦਿੱਤਾ | ਰਹਾਣੇ ਤੋਂ ਬਾਅਦ ਕੋਹਲੀ ਅਤੇ ਅਸ਼ਵਿਨ ਨੇ 32 ਦੌੜਾਂ ਦੀ ਸਾਂਝੇਦਾਰੀ ਕੀਤੀ ਤਾਂ ਵਿਰਾਟ ਕੋਹਲੀ (41) ਨੂੰ ਸੰਦਾਕਨ ਨੇ ਆਊਟ ਕਰ ਦਿੱਤਾ | ਇਸ ਤੋਂ ਕੁਝ ਦੇਰ ਬਾਅਦ ਹੀ ਰਵੀਚੰਦਰਨ ਅਸ਼ਵਿਨ (31) ਨੂੰ ਵਿਸ਼ਵਾ ਫ਼ਰਨੇਂਡੋ ਦੀ ਗੇਂਦ 'ਤੇ ਡਿੱਕਵੇਲਾ ਨੇ ਕੈਚ ਕੀਤਾ |
ਧਵਨ ਤੇ ਰਾਹੁਲ ਦੀ ਸਾਂਝੇਦਾਰੀ ਨੇ ਤੋੜਿਆ 24 ਸਾਲ ਪੁਰਾਣਾ ਰਿਕਾਰਡ
ਟੀਮ ਇੰਡੀਆ ਦੀ ਸਲਾਮੀ ਜੋੜੀ ਸ਼ਿਖ਼ਰ ਧਵਨ ਤੇ ਲੋਕੇਸ਼ ਰਾਹੁਲ ਦੀ ਸ਼ਾਨਦਾਰ ਪਾਰੀ ਨੇ ਪਾਲਕੇਲੇ ਅੰਤਰਰਾਸ਼ਟਰੀ ਮੈਦਾਨ 'ਤੇ ਅੱਜ ਪਹਿਲੀ ਵਿਕਟ ਲਈ 188 ਦੌੜਾਂ ਬਣਾਉਂਦੇ ਹੋਏ 24 ਸਾਲ ਪੁਰਾਣੇ ਰਿਕਾਰਡ ਨੂੰ ਤੋੜਿਆ | ਮੈਚ ਦੀ ਪਹਿਲੀ ਪਾਰੀ 'ਚ ਦੋਵਾਂ ਨੇ 39.3 ਓਵਰਾਂ 'ਚ 188 ਦੌੜਾਂ ਦੀ ਸਾਂਝੇਦਾਰੀ ਕੀਤੀ, ਜੋ ਕਿ ਸ੍ਰੀਲੰਕਾ ਿਖ਼ਲਾਫ਼ ਉਸ ਦੇ ਮੈਦਾਨ 'ਤੇ ਪਹਿਲੀ ਵਿਕਟ ਲਈ ਬਣਾਇਆ ਗਿਆ ਸਭ ਤੋਂ ਵੱਡਾ ਸਕੋਰ ਹੈ | ਇਸ਼ ਤੋਂ ਪਹਿਲੇ ਇਹ ਰਿਕਾਰਡ ਨਵਜੋਤ ਸਿੰਘ ਸਿੱਧੂ ਅਤੇ ਮਨੋਜ ਕੁਮਾਰ ਪ੍ਰਭਾਕਰ ਦੀ ਸਾਂਝੇਦਾਰੀ ਦੇ ਨਾਂਅ ਸੀ, ਜਿਨ੍ਹਾਂ ਨੇ ਸਾਲ 1993 'ਚ 171 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ | ਇਸ ਤੋਂ ਇਲਾਵਾ ਲੋਕੇਸ਼ ਰਾਹੁਲ ਨੇ ਰਾਹੁਲ ਦ੍ਰਾਵਿੜ ਸਮੇਤ ਗੁੰਡੱਪਾ ਵਿਸ਼ਵਨਾਥ ਦਾ ਰਿਕਾਰਡ ਤੋੜਿਆ | ਰਾਹੁਲ ਨੇ 135 ਗੇਂਦਾਂ 'ਤੇ 85 ਦੌੜਾਂ ਬਣਾਈਆਂ, ਜਿਸ ਵਿਚ ਉਸ ਨੇ ਟੈਸਟ ਕੈਰੀਅਰ 'ਚ ਲਗਾਤਾਰ 7ਵਾਂ ਅਰਧ ਸੈਂਕੜਾ ਜਮਾਇਆ | ਜ਼ਿਕਰਯੋਗ ਹੈ ਕਿ ਰਾਹੁਲ ਦ੍ਰਾਵਿੜ ਅਤੇ ਵਿਸ਼ਵਨਾਥ ਦੇ ਨਾਂਅ ਲਗਾਤਾਰ 6 ਅਰਧ ਸੈਂਕੜੇ ਮਾਰਨ ਦਾ ਰਿਕਾਰਡ ਹੈ | ਹੁਣ ਉਹ ਲਗਾਤਾਰ 7 ਅਰਧ ਸੈਂਕੜੇ ਬਣਾਉਣ ਦੇ ਵਿਸ਼ਵ ਰਿਕਾਰਡ ਨਾਲ ਕੁਮਾਰ ਸੰਗਾਕਾਰ, ਕ੍ਰਿਸ ਰੋਜਰਸ ਸਮੇਤ ਐਾਡੀ ਫ਼ਲਾਵਰ ਜਿਹੇ ਦਿੱਗਜਾਂ ਦੀ ਸੂਚੀ 'ਚ ਸ਼ਾਮਿਲ ਹੋ ਗਿਆ ਹੈ ਅਤੇ ਇਸ ਰਿਕਾਰਡ ਨੂੰ ਤੋੜਣ ਲਈ ਹੁਣ ਸਿਰਫ਼ ਇਕ ਹੋਰ ਅਰਧ ਸੈਂਕੜੇ ਦੀ ਲੋੜ ਹੈ |


ਖ਼ਬਰ ਸ਼ੇਅਰ ਕਰੋ

ਵਿਸ਼ਵ ਪੁਲਿਸ ਖੇਡਾਂ-ਪੰਜਾਬ ਪੁਲਿਸ ਦੇ ਤੈਰਾਕ ਰਾਜਵੀਰ ਸਿੰਘ ਨੇ ਜਿੱਤੇ ਕੁੱਲ 8 ਤਗਮੇ

ਜਲੰਧਰ, 12 ਅਗਸਤ (ਜਤਿੰਦਰ ਸਾਬੀ)- ਅਮਰੀਕਾ ਵਿਖੇ ਕਰਵਾਈਆਂ ਜਾ ਰਹੀਆਂ ਵਿਸ਼ਵ ਪੁਲਿਸ ਖੇਡਾਂ 'ਚ ਪੰਜਾਬ ਪੁਲਿਸ ਦੇ ਤੈਰਾਕ ਰਾਜਵੀਰ ਸਿੰਘ ਨੇ 4 ਚਾਂਦੀ ਤੇ 4 ਕਾਂਸੀ ਦੇ ਤਗਮੇ ਜਿੱਤ ਕੇ ਭਾਰਤ ਅਤੇ ਪੰਜਾਬ ਪੁਲਿਸ ਨਾਂਅ ਰੌਸ਼ਨ ਕੀਤਾ ਹੈ | ਪੰਜਾਬ ਪੁਲਿਸ ਵਿਚ ਏ.ਐਸ.ਆਈ ਦੇ ...

ਪੂਰੀ ਖ਼ਬਰ »

ਬਿਕਰਮਜੀਤ ਸਿੰਘ ਨੇ ਸੋਨੇ ਦਾ ਤਗਮਾ ਜਿੱਤਿਆ

ਬਟਾਲਾ, 12 ਅਗਸਤ (ਕਾਹਲੋਂ)- ਵਿਸ਼ਵ ਪੁਲਿਸ ਖੇਡਾਂ 'ਚ ਨਜ਼ਦੀਕੀ ਪਿੰਡ ਬੋਹਜਾ ਦੇ ਬਿਕਰਮਜੀਤ ਸਿੰਘ ਬਿੱਕਾ ਨੇ ਲੰਬੀ ਛਾਲ ਦੇ ਮੁਕਾਬਲੇ 'ਚ ਸੋਨੇ ਦਾ ਤਗਮਾ ਜਿੱਤ ਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ | ਬਿਕਰਮਜੀਤ ਸਿੰਘ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਉਨ੍ਹਾਂ ਦੇ ...

ਪੂਰੀ ਖ਼ਬਰ »

ਬਲਜਿੰਦਰ ਸਿੰਘ ਤੇ ਹਰਭਜਨ ਸਿੰਘ ਨੇ ਜਿੱਤੇ 2-2 ਤਗਮੇ

ਪਟਿਆਲਾ, 12 ਅਗਸਤ (ਚਹਿਲ)- ਪਟਿਆਲਾ ਨੇੜਲੇ ਪਿੰਡ ਰੋੜਗੜ੍ਹ ਦੇ ਜੰਮਪਲ ਅਤੇ ਪੰਜਾਬ ਪੁਲਿਸ ਦੇ ਜਵਾਨ ਬਲਜਿੰਦਰ ਸਿੰਘ ਨੇ ਵਿਸ਼ਵ ਪੁਲਿਸ ਖੇਡਾਂ ਦੇ ਥਰੋਅ ਮੁਕਾਬਲਿਆਂ 'ਚ ਦੋ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ਇਸੇ ਤਰ੍ਹਾਂ ਹਰਭਜਨ ਸਿੰਘ ਨੇ ਕੁਸ਼ਤੀ 'ਚ ਦੋ ...

ਪੂਰੀ ਖ਼ਬਰ »

ਲਲਿਤ ਮੋਦੀ ਨੇ ਬੀ.ਸੀ.ਸੀ.ਆਈ. ਨੂੰ ਭੇਜਿਆ ਅਸਤੀਫ਼ਾ

ਨਵੀਂ ਦਿੱਲੀ, 12 ਅਗਸਤ (ਏਜੰਸੀ)- ਆਈ. ਪੀ. ਐਲ. ਦੇ ਸਾਬਕਾ ਚੇਅਰਮੈਨ ਅਤੇ ਕਮਿਸ਼ਨਰ ਲਲਿਤ ਮੋਦੀ ਨੇ ਅੱਜ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ | ਲੰਡਨ 'ਚ ਰਹਿ ਰਹੇ ਲਲਿਤ ਮੋਦੀ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਉਹ ਹੁਣ ਕ੍ਰਿਕਟ ਪ੍ਰਸ਼ਾਸਨ ਨੂੰ ਅਲਵਿਦਾ ਕਹਿ ਰਹੇ ...

ਪੂਰੀ ਖ਼ਬਰ »

ਗੁਰੂ ਨਾਨਕ ਪਬਲਿਕ ਸਕੂਲ ਦੀਆਂ ਖਿਡਾਰਨਾਂ ਰਾਸ਼ਟਰੀ ਥਰੋਅ-ਬਾਲ ਮੁਕਾਬਲੇ ਲਈ ਰਵਾਨਾ

ਰਾਏਕੋਟ, 12 ਅਗਸਤ (ਬਲਵਿੰਦਰ ਸਿੰਘ ਲਿੱਤਰ)- ਰਾਸ਼ਟਰੀ ਥਰੋਅ ਬਾਲ ਚੈਂਪੀਅਨਸ਼ਿਪ 'ਚ ਪੰਜਾਬ ਦੀ ਟੀਮ ਲਈ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੱਸੀਆਂ ਤੋਂ ਚੁਣੀਆਂ ਗਈਆਂ ਲੜਕੀਆਂ ਨੂੰ ਖੇਡਣ ਲਈ ਰਵਾਨਾ ਕੀਤਾ ਗਿਆ | ਜਿਨ੍ਹਾਂ ਵਿਚ ਜਸ਼ਨਦੀਪ ਕੌਰ ਤਲਵੰਡੀ ...

ਪੂਰੀ ਖ਼ਬਰ »

ਸੁਪਰ-7 ਕਬੱਡੀ ਲੀਗ-ਮੋਗਾ ਤੇ ਲੁਧਿਆਣਾ ਦੇ ਖਿਡਾਰੀਆਂ ਦੇ ਟਰਾਇਲ ਮੁਲਤਵੀ

ਬਠਿੰਡਾ, 12 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)- 25 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਨੈਸ਼ਨਲ ਸਟਾਈਲ ਕਬੱਡੀ ਦੀ ਪਹਿਲੀ ਸੁਪਰ-7 ਕਬੱਡੀ ਲੀਗ ਲਈ ਮੋਗਾ ਅਤੇ ਲੁਧਿਆਣਾ ਦੇ ਖਿਡਾਰੀਆਂ ਦੇ ਟਰਾਇਲ ਫ਼ਰੀਦਕੋਟ ਅਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਹੋਣਗੇ | ਪੰਜਾਬ ਕਬੱਡੀ ...

ਪੂਰੀ ਖ਼ਬਰ »

ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ

ਜੈਵਲਿਨ ਥਰੋਅ ਦੇ ਫ਼ਾਈਨਲ 'ਚ ਦਵਿੰਦਰ ਸਿੰਘ 12ਵੇਂ ਸਥਾਨ 'ਤੇ ਕਾਬਜ਼

ਲੰਡਨ, 12 ਅਗਸਤ (ਏਜੰਸੀ)- ਲੰਡਨ ਵਿਖੇ ਚੱਲ ਰਹੀ ਆਈ.ਏ.ਏ.ਐਫ਼. ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਜੈਵਲਿਨ ਥਰੋਅ ਦੇ ਫ਼ਾਈਨਲ ਮੁਕਾਬਲੇ 'ਚ ਪਹੁੰਚਣ ਵਾਲੇ ਪਹਿਲੇ ਭਾਰਤੀ ਅਥਲੀਟ ਦਵਿੰਦਰ ਸਿੰਘ ਕੰਗ ਨੇ ਫ਼ਾਈਨਲ ਵਿਚ 12ਵਾਂ ਸਥਾਨ ਪ੍ਰਾਪਤ ਕੀਤਾ ਹੈ। ਸੈਮੀਫ਼ਾਈਨਲ ...

ਪੂਰੀ ਖ਼ਬਰ »

ਅਕਤੂਬਰ 'ਚ ਸ਼ੁਰੂ ਹੋਵੇਗੀ ਤੀਜੀ ਕਬੱਡੀ ਲੀਗ-ਫਤਹਿਜੰਗ ਬਾਜਵਾ

ਜਲੰਧਰ, 12 ਅਗਸਤ (ਜਤਿੰਦਰ ਸਾਬੀ)- ਪੰਜਾਬ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਅੰਦਰ ਤੀਜੀ ਸਰਕਲ ਸਟਾਈਲ ਕਬੱਡੀ ਲੀਗ 13 ਅਕਤੂਬਰ ਤੋਂ 14 ਨਵੰਬਰ ਤੱਕ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਸ਼ਵ ਕਬੱਡੀ ਫੈਡਰੇਸ਼ਨ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX