ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ ਪੁਡੂਚੇਰੀ ਪੁੱਜੇ
. . .  22 minutes ago
ਨਵੀਂ ਦਿੱਲੀ, 25 ਫਰਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੁਡੂਚੇਰੀ ਦੇ ਦੌਰੇ 'ਤੇ ਹਨ। ਉਨ੍ਹਾਂ ਦਾ ਹਵਾਈ ਅੱਡੇ 'ਤੇ ਉਪ ਰਾਜਪਾਲ ਕਿਰਨ ਬੇਦੀ, ਮੁੱਖ ਮੰਤਰੀ ਵੀ. ਨਰਾਇਣਸਾਮੀ ਨੇ ਸਵਾਗਤ...
ਸ੍ਰੀਦੇਵੀ ਦੇ ਘਰ ਬਾਹਰ ਪ੍ਰਸੰਸਕਾਂ ਦਾ ਇਕੱਠ
. . .  about 1 hour ago
ਮੁੰਬਈ, 25 ਫਰਵਰੀ - ਹਰਮਨ ਪਿਆਰੀ ਅਦਾਕਾਰਾ ਸ੍ਰੀਦੇਵੀ ਦੀ ਅਚਨਚੇਤ ਮੌਤ ਤੋਂ ਬਾਅਦ ਮੁੰਬਈ ਵਿਖੇ ਉਨ੍ਹਾਂ ਦੇ ਘਰ ਬਾਹਰ ਪ੍ਰਸੰਸਕਾਂ ਦਾ ਜਮਾਵੜਾ ਲੱਗ ਰਿਹਾ ਹੈ। ਸ੍ਰੀਦੇਵੀ ਦੀ ਮ੍ਰਿਤਕ ਦੇਹ ਨੂੰ ਦੁਬਈ ਤੋਂ ਮੁੰਬਈ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ...
ਖੜੀ ਟਰਾਲੀ ਵਿਚ ਟਕਰਾ ਜਾਣ ਕਾਰਨ ਐਕਟਿਵਾ ਸਵਾਰ ਦੋ ਨੌਜਵਾਨਾਂ ਦੀ ਮੌਤ
. . .  about 1 hour ago
ਸ੍ਰੀਦੇਵੀ ਦੀ ਮੌਤ ਤੋਂ ਕੁੱਝ ਵਕਤ ਪਹਿਲਾ ਦੀ ਤਸਵੀਰ
. . .  about 2 hours ago
ਮੁੰਬਈ, 25 ਫਰਵਰੀ - 54 ਸਾਲਾਂ ਸ੍ਰੀਦੇਵੀ ਦਾ ਦਿਹਾਂਤ ਨਾ ਸਿਰਫ ਬਾਲੀਵੁੱਡ ਬਲਕਿ ਸਾਰਿਆਂ ਲਈ ਦੁਖਦ ਤੇ ਹੈਰਾਨ ਕਰਨ ਵਾਲਾ ਹੈ। ਆਪਣੇ ਭਤੀਜੇ ਦੇ ਵਿਆਹ 'ਚ ਸ਼ਾਮਲ ਹੋਣ ਲਈ ਦੁਬਈ ਗਈ ਸ੍ਰੀਦੇਵੀ ਹੁਣ ਇਸ ਦੁਨੀਆ ਵਿਚ ਨਹੀਂ ਰਹੀ। ਸ੍ਰੀਦੇਵੀ ਮੌਤ ਤੋਂ ਕੁੱਝ ਘੰਟੇ ਪਹਿਲਾ...
ਸ੍ਰੀਦੇਵੀ ਦੇ ਦਿਹਾਂਤ 'ਤੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਜਤਾਇਆ ਦੁੱਖ
. . .  about 2 hours ago
ਨਵੀਂ ਦਿੱਲੀ, 25 ਫਰਵਰੀ - ਬਾਲੀਵੁੱਡ ਦੀ ਉੱਘੀ ਅਭਿਨੇਤਰੀ ਸ੍ਰੀਦੇਵੀ ਦੇ ਹੋਏ ਦਿਹਾਂਤ 'ਤੇ ਦੇਸ਼ ਭਰ ਵਿਚ ਦੁੱਖ ਦੀ ਲਹਿਰ ਹੈ। ਬਾਲੀਵੁੱਡ ਅਦਾਕਾਰ, ਰਾਜਨੇਤਾ, ਕ੍ਰਿਕਟਰ ਤੇ ਹੋਰ ਖੇਤਰਾਂ ਦੀਆਂ ਦਿਗਜ਼ ਹਸਤੀਆਂ ਨੇ ਉਨ੍ਹਾਂ ਦੀ ਮੌਤ 'ਤੇ ਅਫ਼ਸੋਸ ਜ਼ਾਹਿਰ ਕੀਤਾ। ਰਾਸ਼ਟਰਪਤੀ ਰਾਮਨਾਥ...
ਅੱਜ ਦਾ ਵਿਚਾਰ
. . .  about 2 hours ago
ਸ੍ਰੀਦੇਵੀ ਦੀ ਬੇਵਕਤੀ ਮੌਤ ਨਾਲ ਬਾਲੀਵੁੱਡ ਸਦਮੇ 'ਚ
. . .  about 3 hours ago
ਮੁੰਬਈ, 25 ਫਰਵਰੀ - ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਸ੍ਰੀਦੇਵੀ ਦੀ ਬੀਤੀ ਰਾਤ ਦੁਬਈ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ 54 ਸਾਲ ਦੇ ਸਨ। ਉਹ ਦੁਬਈ ਵਿਚ ਵਿਆਹ ਸਮਾਗਮ 'ਚ ਹਿੱਸਾ ਲੈਣ ਲਈ ਗਈ ਸੀ। ਉਨ੍ਹਾਂ ਦੀ ਇਸ ਬੇਵਕਤੀ ਮੌਤ...
ਭਾਰਤ-ਦੱਖਣੀ ਅਫ਼ਰੀਕਾ ਆਖ਼ਰੀ ਟੀ20 ਮੈਚ : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਦੌੜਾਂ ਨਾਲ ਹਰਾਇਆ
. . .  about 10 hours ago
1.4 ਓਵਰਾਂ 'ਚ ਦੱਖਣੀ ਅਫ਼ਰੀਕਾ ਨੂੰ ਜਿੱਤ ਲਈ 30 ਦੌੜਾਂ ਦੀ ਲੋੜ
. . .  about 10 hours ago
ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੁਰਾਤਨ ਪਰੰਪਰਾ ਨਾਲ ਹੋਲੇ ਮੁਹੱਲੇ ਦਾ ਰਸਮੀ ਤੌਰ 'ਤੇ ਆਗਾਜ਼
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

ਐਸ਼ਵਰਿਆ ਰਾਏ ਨੇ ਮੈਲਬੌਰਨ 'ਚ ਲਹਿਰਾਇਆ ਤਿਰੰਗਾ

ਮੈਲਬੌਰਨ, 12 ਅਗਸਤ (ਸਰਤਾਜ ਸਿੰਘ ਧੌਲ)- ਭਾਰਤ ਦੀ ਆਜ਼ਾਦੀ ਦੀ 70ਵੀਂ ਵਰੇ੍ਹਗੰਢ ਦੇ ਸਬੰਧ 'ਚ ਇਥੇ ਮੈਲਬੌਰਨ ਵਿਖੇ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪ੍ਰਸਿੱਧ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਆਪਣੀ ਬੇਟੀ ਅਰਾਧਿਆ ਬੱਚਨ ਨਾਲ ਵਿਸ਼ੇਸ਼ ਤੌਰ 'ਤੇ ਪਹੁੰਚੀ ...

ਪੂਰੀ ਖ਼ਬਰ »

ਅਮਿਤਾਬ ਬੱਚਨ ਫ਼ਿਲਮ ਦੀ ਸ਼ੂਟਿੰਗ ਦੌਰਾਨ ਜ਼ਖ਼ਮੀ

ਨਵੀਂ ਦਿੱਲੀ, 12 ਅਗਸਤ (ਏਜੰਸੀ)-ਆਉਣ ਵਾਲੀ ਫ਼ਿਲਮ 'ਠੱਗਸ ਆਫ਼ ਹਿੰਦੋਸਤਾਨ' ਦੀ ਸ਼ੂਟਿੰਗ ਦੌਰਾਨ ਬਾਲੀਵੁੱਡ ਅਦਾਕਾਰ ਅਮਿਤਾਬ ਬੱਚਨ ਜ਼ਖਮੀ ਹੋ ਗਏ ਹਨ | ਸੈੱਟ 'ਤੇ ਸ਼ੂਟਿੰਗ ਦੌਰਾਨ ਜ਼ਖ਼ਮੀ ਹੋਣ ਮਗਰੋਂ ਦਰਦ ਦੇ ਬਾਵਜੂਦ ਅਮਿਤਾਬ ਨੇ ਪੂਰੀ ਟੀਮ ਨੂੰ ਇੰਤਜ਼ਾਰ ...

ਪੂਰੀ ਖ਼ਬਰ »

ਨਵੀਂ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ 'ਚ ਸਹਾਈ ਸਾਬਤ ਹੋ ਰਹੇ ਹਨ ਗੁਰਮਤਿ ਪ੍ਰਚਾਰ ਕੈਂਪ

ਵੀਨਸ (ਇਟਲੀ), 12 ਅਗਸਤ (ਹਰਦੀਪ ਸਿੰਘ ਕੰਗ)-ਵੱਖ-ਵੱਖ ਦੇਸ਼ਾਂ 'ਚ ਸਥਿਤ ਗੁਰਦੁਆਰਿਆਂ ਵਿਚ ਇਨ੍ਹੀਂ ਦਿਨੀਂ ਚੱਲ ਰਹੇ ਗੁਰਮਤਿ ਪ੍ਰਚਾਰ ਕੈਂਪਜ਼ ਦਾ ਨਵੀਂ ਪੀੜ੍ਹੀ ਤੇ ਪਰਸਪਰ ਸਕਾਰਾਤਮਿਕ ਪ੍ਰਭਾਵ ਪੈਂਦਾ ਦਿਖਾਈ ਦੇ ਰਿਹਾ ਹੈ, ਜਿਸ ਦੇ ਫਲਸਰੂਪ ਨਵੀਂ ਪੀੜ੍ਹੀ ਖਾਸ ਕਰਕੇ ਬੱਚੇ ਸਿੱਖੀ ਵੱਲ ਪ੍ਰੇਰਿਤ ਹੋ ਰਹੇ ਹਨ | ਇਸੇ ਪ੍ਰਕਾਰ ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਵਿਖੇ ਗੁਰਮਤਿ ਵਿਚਾਰਧਾਰਾ ਨਾਲ ਜੁੜਨ ਲਈ ਸਿਖਲਾਈ ਹਿੱਤ ਨਿਤ ਦਿਨ 80 ਦੇ ਕਰੀਬ ਬੱਚੇ ਭਾਗ ਲੈਣ ਲਈ ਆਉਂਦੇ ਹਨ | ਗੁਰਬਾਣੀ ਪੜ੍ਹਨ ਤੇ ਵਿਚਾਰਨ ਦੀ ਸੰਥਿਆ ਲੈਣ ਹਿੱਤ ਬੱਚਿਆਂ ਵਿਚ ਖੂਬ ਉਤਸ਼ਾਹ ਵੀ ਦਿਖਾਈ ਦਿੰਦਾ ਹੈ | ਜਰਮਨੀ ਤੋਂ ਪਹੁੰਚੇ ਭਾਈ ਜਗਦੀਸ਼ ਸਿੰਘ, ਭਾਈ ਰਵਿੰਦਰ ਸਿੰਘ ਆਲਮਗੀਰ, ਭਾਈ ਬਲਜੀਤ ਸਿੰਘ ਕੋਲਨ, ਬੀਬੀ ਕਰਨਜੋਤ ਕੌਰ, ਭਾਈ ਗੁਰਨਿਹਾਲ ਸਿੰਘ ਆਦਿ ਦੁਆਰਾ ਬੱਚਿਆਂ ਨੂੰ ਗੁਰਬਾਣੀ ਸ਼ਬਦਾਂ ਦੇ ਸਰਲ ਅਰਥ, ਤਬਲਾ ਤੇ ਹਰਮੋਨੀਅਮ ਦੀ ਸਿਖਲਾਈ ਤੇ ਕੀਰਤਨ ਕਰਨ ਦੀ ਜਾਂਚ, ਪੰਜਾਬੀ ਭਾਸ਼ਾ ਦੀ ਜਾਣਕਾਰੀ ਤੇ ਵਡਮੁੱਲੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ | ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸਨਬੋਨੀਫਾਚੋ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਬੱਚਿਆਂ ਦੇ ਉਤਸ਼ਾਹ ਨੂੰ ਦੇਖਦਿਆਂ ਸਾਰਾ ਦਿਨ ਹੀ ਨਿਰੰਤਰ ਕੈਂਪ ਚੱਲਦਾ ਰਹਿੰਦਾ ਹੈ | 20 ਅਗਸਤ ਨੂੰ ਸਮਾਪਤੀ 'ਤੇ ਬੱਚਿਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਜਾਵੇਗੀ |


ਖ਼ਬਰ ਸ਼ੇਅਰ ਕਰੋ

ਸਿੰਗਾਪੁਰ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ 6 ਮਹੀਨੇ ਜੇਲ੍ਹ

ਸਿੰਗਾਪੁਰ, 12 ਅਗਸਤ (ਏਜੰਸੀ)- ਸਿੰਗਾਪੁਰ 'ਚ ਭਾਰਤੀ ਮੂਲ ਇਕ ਵਿਅਕਤੀ ਨੂੰ ਅਦਾਲਤ ਨੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ 'ਤੇ ਹਮਲਾ ਕਰਨ, ਧਮਕਾਉਣ ਅਤੇ ਮਨਾਹੀ ਵਾਲੇ ਖ਼ੇਤਰ 'ਚ ਸਿਗਰੋਟਨੋਸ਼ੀ ਕਰਨ ਦੇ ਦੋਸ਼ 'ਚ 6 ਮਹੀਨੇ, 4 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ...

ਪੂਰੀ ਖ਼ਬਰ »

ਅਦਾਕਾਰ ਫਰਦੀਨ ਖ਼ਾਨ ਦੇ ਘਰ ਪੁੱਤਰ ਦਾ ਜਨਮ

ਮੁੰਬਈ, 12 ਅਗਸਤ (ਏਜੰਸੀ)- ਬਾਲੀਵੁੱਡ ਅਦਾਕਾਰ ਫਰਦੀਨ ਖ਼ਾਨ ਦੇ ਪਤਨੀ ਨਤਾਸ਼ਾ ਦੇ ਪਰਿਵਾਰ 'ਚ ਨਵਾਂ ਮੈਂਬਰ ਜੁੜ ਗਿਆ ਹੈ | ਫਰਦੀਨ ਦੀ ਪਤਨੀ ਨਤਾਸ਼ਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ | ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂਅ ਅਜ਼ੇਰੀਅਸ ਫਰਦੀਨ ਖ਼ਾਨ ਰੱਖਿਆ ਹੈ | ਫਰਦੀਨ ...

ਪੂਰੀ ਖ਼ਬਰ »

ਯੂ. ਕੇ. ਵਿਚ ਹੋਰ ਸਿੱਖ ਸਕੂਲ ਸਥਾਪਿਤ ਕਰਨ ਲਈ ਭਾਈਚਾਰਾ ਯਤਨ ਤੇਜ਼ ਕਰੇ-ਤਰਲੋਚਨ ਸਿੰਘ

ਲੰਡਨ, 12 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ. ਵਿਚ ਹੋਰ ਸਿੱਖ ਸਕੂਲ ਸਥਾਪਿਤ ਕਰਨ ਲਈ ਸਿੱਖ ਭਾਈਚਾਰਾ ਯਤਨ ਤੇਜ਼ ਕਰੇ | ਇਹ ਵਿਚਾਰ ਸਿੱਖ ਫੈਡਰੇਸ਼ਨ ਯੂ. ਕੇ. ਅਤੇ ਸਿੱਖ ਯੂਥ ਗਰੁੱਪ ਵੱਲੋਂ ਗੁਰਦੁਆਰਾ ਗੁਰੂ ਨਾਨਕ ਵਿਲਨਹਾਲ ਵਿਖੇ ਲਗਾਏ ਗਏ ਸਿੱਖੀ ਕੈਂਪ ...

ਪੂਰੀ ਖ਼ਬਰ »

ਬੈਂਕ ਆਫ ਇੰਗਲੈਂਡ ਵੱਲੋਂ ਜਾਰੀ ਕੀਤੇ ਜਾਣ ਵਾਲੇ 10 ਅਤੇ 20 ਪੌਾਡ ਦੇ ਨਵੇਂ ਨੋਟਾਂ 'ਚ ਵੀ ਹੋਵੇਗੀ ਪਸ਼ੂਆਂ ਦੀ ਚਰਬੀ

ਲੰਡਨ, 12 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੈਂਕ ਆਫ ਇੰਗਲੈਂਡ ਨੇ ਹਿੰਦੂ ਸੰਗਠਨਾਂ ਦੀ ਮੰਗ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਇਹ ਸਾਫ਼ ਕਰ ਦਿੱਤਾ ਹੈ ਕਿ ਪਾਲੀਮਰ ਨੋਟ, ਜਿਸ ਨੂੰ ਗਾਂ-ਮੱਝ ਦੀ ਚਰਬੀ ਨਾਲ ਬਣਾਇਆ ਗਿਆ ਹੈ, ਨੂੰ ਜਾਰੀ ਰੱਖਿਆ ਜਾਵੇਗਾ | ਗੰਭੀਰ ਵਿਚਾਰ ...

ਪੂਰੀ ਖ਼ਬਰ »

ਐਡੀਲੇਡ ਕਰੇਜ਼ ਫੁੱਟੀ ਟੀਮ ਭਾਰਤੀ ਖਿਡਾਰੀਆਂ ਨੂੰ ਵੀ ਕਰੇਗੀ ਸ਼ਾਮਿਲ

ਐਡੀਲੇਡ, 12 ਅਗਸਤ (ਗੁਰਮੀਤ ਸਿੰਘ ਵਾਲੀਆ)- ਆਸਟ੍ਰੇਲੀਆ ਦੀ ਹਰਮਨਪਿਆਰੀ ਖੇਡ ਫੁੱਟੀ ਦੀ ਨਾਮਵਾਰ ਟੀਮ ਐਡੀਲੇਡ ਕਰੇਜ਼ ਆਪਣੀ ਟੀਮ 'ਚ ਭਾਰਤੀ, ਪਾਕਿਸਤਾਨੀ, ਬੰਗਲਾਦੇਸ਼ੀ ਖਿਡਾਰੀਆਂ ਨੰੂ ਸ਼ਾਮਿਲ ਕਰਦੇ ਹੋਏ ਪਾਰਟਨਰਸ਼ਿਪ ਕੀਤੀ | ਫੁੱਟੀ ਦੀ ਖੇਡ ਦੇ ਕੋਚ ਜੈਰਿਡ ...

ਪੂਰੀ ਖ਼ਬਰ »

ਪੰਜਾਬੀ ਨੌਜਵਾਨਾਂ ਨੇ ਸਜਾਈਆਂ ਗੋਰਿਆਂ ਦੇ ਸਿਰਾਂ 'ਤੇ ਦਸਤਾਰਾਂ

ਟੋਰਾਂਟੋਂ, 12 ਅਗਸਤ (ਹਰਜੀਤ ਸਿੰਘ ਬਾਜਵਾ)-ਬੀਤੇ ਦਿਨੀਂ ਨਿਰਪੱਖ ਮੀਡੀਆ ਦਸਤਾਰ ਟੀਮ ਵੱਲੋਂ ਕੈਨੇਡਾ ਦੇ ਸ਼ਹਿਰ ਨਿਆਗਰਾ ਫਾਲਜ਼ ਵਿਖੇ ਲੱਗੇ ਇੱਕ ਪੰਜਾਬੀ ਸੱਭਿਆਚਾਰਕ ਮੇਲੇ ਦੌਰਾਨ ਦੂਜਾ ਸਾਲਾਨਾ ਦਸਤਾਰ ਸਜਾਓ ਕੈਂਪ ਲਗਾਇਆ ਗਿਆ, ਜਿਸ ਵਿੱਚ ਅਮਰੀਕਾ, ਕੈਨੇਡਾ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਅਤੇ ਮਰਿਆਦਾ ਨੂੰ ਕਾਇਮ ਰੱਖਣ ਲਈ ਯਤਨ ਕਰ ਰਹੇ ਹਨ ਯੂ. ਕੇ. ਦੇ ਸਿੱਖ ਨੌਜਵਾਨ

ਲੰਡਨ, 12 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਮਰਿਆਦਾ ਨੂੰ ਕਾਇਮ ਰੱਖਣ ਲਈ ਨੌਜਵਾਨਾਂ ਵੱਲੋਂ ਬਣਾਈ ਸਤਿਕਾਰ ਕਮੇਟੀ ਯੂ. ਕੇ. ਵੱਲੋਂ ਇੰਗਲੈਂਡ ਭਰ ਵਿਚ ਜਿੱਥੇ ਬੀਤੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ...

ਪੂਰੀ ਖ਼ਬਰ »

ਇੰਗਲੈਂਡ ਦੀਆਂ ਪੰਥਕ ਜਥੇਬੰਦੀਆਂ ਨਾਲ ਤਰਲੋਚਨ ਸਿੰਘ ਨੇ ਕੀਤੀ ਮੁਲਾਕਾਤ

ਲੰਡਨ, 12 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੌਰੇ ਦੌਰਾਨ ਭਾਰਤ ਦੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਸਿੱਖ ਕੌਾਸਲ ਯੂ. ਕੇ. ਦੇ ਆਗੂਆ ਨਾਲ ਮੁਲਾਕਾਤ ਕੀਤੀ ਅਤੇ ਇਸ ਮੌਕੇ ਪੰਥਕ ਮਸਲਿਆਂ 'ਤੇ ...

ਪੂਰੀ ਖ਼ਬਰ »

ਢਾਡੀ ਬਲਬੀਰ ਸਿੰਘ ਪਾਰਸ ਨਵੇਂ ਗੀਤਾਂ 'ਦਲੇਰ ਪੁੱਤ' ਅਤੇ 'ਸਰਕਾਰੇ ਤੇਰੇ ਦਿਨ ਮਾੜੇ' ਨਾਲ ਚਰਚਾ 'ਚ

ਲੈਸਟਰ (ਇੰਗਲੈਂਡ), 12 ਅਗਸਤ (ਸੁਖਜਿੰਦਰ ਸਿੰਘ ਢੱਡੇ)- ਪ੍ਰਸਿੱਧ ਢਾਡੀ ਬਲਬੀਰ ਸਿੰਘ ਪਾਰਸ (ਢੱਡੇ) ਵੱਲੋਂ ਹਾਲ ਹੀ 'ਚ ਕੈਨੇਡਾ ਸਮੇਤ ਹੋਰਨਾਂ ਵੱਖ-ਵੱਖ ਦੇਸ਼ਾਂ 'ਚ ਪ੍ਰਚਾਰ ਅਤੇ ਆਪਣੀ ਢਾਡੀ ਕਲਾ ਰਾਹੀਂ ਵੱਖ-ਵੱਖ ਧਾਰਮਿਕ ਸਮਾਗਮਾਂ 'ਚ ਸ਼ਿਰਕਤ ਕਰਨ ਮਗਰੋਂ ਰਿਲੀਜ਼ ...

ਪੂਰੀ ਖ਼ਬਰ »

ਉੱਘੇ ਪੰਜਾਬੀ ਲੋਕ ਗਾਇਕ ਹਰਦੀਪ ਸਿੰਘ ਪੁੱਜੇ ਆਸਟ੍ਰੇਲੀਆ

ਮੈਲਬੌਰਨ, 12 ਅਗਸਤ (ਸਰਤਾਜ ਸਿੰਘ ਧੌਲ) -ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ ਜਿਹੇ ਗੀਤਾਂ ਨਾਲ ਲੋਕ ਦਿਲਾਂ 'ਤੇ ਰਾਜ ਕਰਨ ਵਾਲੇ ਉੱਚੇ ਲੰਬੇ ਸੋਹਣੇ ਸਰਦਾਰ ਤੇ ਲੋਕ ਗਾਇਕਾਂ ਦੇ ਸਰਪੰਚ ਵਜੋਂ ਜਾਣੇ ਜਾਂਦੇ ਗਾਇਕ ਹਰਦੀਪ ਸਿੰਘ ਲੰਮੇ ਸਮੇਂ ਦੇ ...

ਪੂਰੀ ਖ਼ਬਰ »

ਐਵਰੇਟ ਸ਼ਹਿਰ 'ਚ ਤੀਆਂ ਦਾ ਮੇਲਾ ਮਨਾਇਆ

ਸਿਆਟਲ, 12 ਅਗਸਤ (ਗੁਰਚਰਨ ਸਿੰਘ ਢਿੱਲੋਂ)-ਸਿਆਟਲ ਤੋਂ 50 ਮੀਲ ਦੂਰ ਨਾਰਥ ਸਿਆਟਲ ਦੇ ਐਵਰੇਟ ਸ਼ਹਿਰ ਵਿਚ ਤੀਆਂ ਦਾ ਮੇਲਾ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ | ਮੇਲੇ ਦੇ ਪ੍ਰਬੰਧਕਾਂ ਜਸਵੀਰ ਨਿੱਝਰ, ਰਵੀ ਢਿੱਲੋਂ, ਰਾਣੀ ਗਿੱਲ ਤੇ ਪਰਮਜੀਤ ਗਿੱਲ ਨੇ ਦੱਸਿਆ ਕਿ ਮੇਲੇ ਦਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX