ਤਾਜਾ ਖ਼ਬਰਾਂ


ਹੰਦਵਾੜਾ ਮੁੱਠਭੇੜ ਦੌਰਾਨ ਇਕ ਨਾਗਰਿਕ ਵੀ ਮਾਰਿਆ ਗਿਆ
. . .  22 minutes ago
ਸ੍ਰੀਨਗਰ, 11 ਦਸੰਬਰ - ਹੰਦਵਾੜਾ 'ਚ ਸੁਰੱਖਿਆ ਬਲਾਂ ਨਾਲ ਮੁੱਠਭੇੜ ਵਿਚ ਤਿੰਨ ਅੱਤਵਾਦੀ ਢੇਰ ਹੋਏ ਹਨ, ਇਸ ਦੌਰਾਨ ਇਕ ਨਾਗਰਿਕ ਦੀ ਵੀ ਮੌਤ ਹੋ ਗਈ...
ਟਰੈਕਟਰ ਤੇ ਟਰੱਕ ਵਿਚਾਲੇ ਟੱਕਰ, 10 ਮੌਤਾਂ
. . .  20 minutes ago
ਮਿਰਜ਼ਾਪੁਰ, 11 ਦਸੰਬਰ - ਉਤਰ ਪ੍ਰਦੇਸ਼ ਦੇ ਮਿਰਜ਼ਾਪੁਰ 'ਚ ਟਰੱਕ ਤੇ ਟਰੈਕਟਰ ਵਿਚਾਲੇ ਹੋਈ ਟੱਕਰ ਵਿਚ 10 ਲੋਕਾਂ ਦੀ ਮੌਤ ਹੋ ਗਈ...
ਮੁੱਠਭੇੜ 'ਚ ਤਿੰਨ ਅੱਤਵਾਦੀ ਢੇਰ
. . .  56 minutes ago
ਸ੍ਰੀਨਗਰ, 11 ਦਸੰਬਰ - ਅੱਜ ਸਵੇਰੇ ਕੁਪਵਾੜਾ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਮੁੱਠਭੇੜ ਵਿਚ ਤਿੰਨ ਅੱਤਵਾਦੀ ਢੇਰ ਹੋ ਗਏ ਹਨ। ਹੰਦਵਾੜਾ ਦੇ ਅਨਸੂ 'ਚ ਜੰਮੂ ਕਸ਼ਮੀਰ ਪੁਲਿਸ ਤੇ ਅਰਧ ਸੈਨਿਕ ਬਲਾਂ ਵਲੋਂ ਸਾਂਝੀ ਤਲਾਸ਼ ਮੁਹਿੰਮ ਚਲਾਈ ਗਈ ਸੀ। ਕੜਕਵੀਂ ਠੰਢ ਤੇ ਮੀਂਹ ਵਾਲੇ...
ਦਲੀਪ ਕੁਮਾਰ 95 ਸਾਲਾਂ ਦੇ ਹੋਏ
. . .  about 1 hour ago
ਮੁੰਬਈ, 11 ਦਸੰਬਰ - ਭਾਰਤੀ ਫ਼ਿਲਮ ਉਦਯੋਗ ਦੇ ਮਹਾਨ ਤੇ ਬਜ਼ੁਰਗ ਅਦਾਕਾਰ ਦਲੀਪ ਕੁਮਾਰ ਅੱਜ 95 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੇ ਕਿਹਾ ਹੈ ਕਿ ਪਰਿਵਾਰਕ ਮੈਂਬਰਾਂ ਤੇ ਨੇੜਲੇ ਦੋਸਤਾਂ ਨਾਲ ਉਨ੍ਹਾਂ ਦਾ ਜਨਮ ਦਿਨ ਮਨਾਇਆ ਜਾਵੇਗਾ...
ਜ਼ਾਇਰਾ ਛੇੜਛਾੜ ਮਾਮਲਾ : ਮੁੰਬਈ ਪੁਲਿਸ ਨੇ ਛੇੜਛਾੜ ਕਰਨ ਵਾਲੇ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਜੰਮੂ-ਕਸ਼ਮੀਰ : ਬੱਸ ਹਾਦਸੇ 'ਚ 4 ਮੌਤਾਂ, 25 ਜ਼ਖ਼ਮੀ
. . .  1 day ago
ਉਧਮਪੁਰ, 10 ਦਸੰਬਰ- ਜੰਮੂ-ਕਸ਼ਮੀਰ ਦੇ ਉਧਮਪੁਰ 'ਚ ਇੱਕ ਬੱਸ ਖੱਡ 'ਚ ਡਿਗ ਗਈ। ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋਈ...
ਪ੍ਰਧਾਨ ਮੰਤਰੀ 12 ਨੂੰ ਅਹਿਮਦਾਬਾਦ 'ਚ ਕਰ ਸਕਦੇ ਹਨ ਰੋਡ ਸ਼ੋਅ
. . .  1 day ago
ਬਾਦਲ ਨਿਗਮ ਚੋਣਾ 'ਚ ਨਹੀਂ ਕਰਨਗੇ ਪ੍ਰਚਾਰ
. . .  1 day ago
ਲੁਧਿਆਣਾ, 10 ਦਸੰਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਆਉਣ ਵਾਲੇ ਨਿਗਮ ਚੋਣਾ ਲਈ ਪ੍ਰਚਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਸਰਕਾਰ...
ਜਿਨਸੀ ਸ਼ੋਸ਼ਣ ਬਾਰੇ ਕੋਈ ਬਿਆਨ ਨਹੀਂ ਦਿੱਤਾ- ਰਿੱਚਾ ਚੱਢਾ
. . .  1 day ago
ਆਈ.ਸੀ.ਏ.ਐਨ. ਨੂੰ ਮਿਲਿਆ 2017 ਸਾਂਤੀ ਨੋਬਲ ਪੁਰਸਕਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

ਐਸ਼ਵਰਿਆ ਰਾਏ ਨੇ ਮੈਲਬੌਰਨ 'ਚ ਲਹਿਰਾਇਆ ਤਿਰੰਗਾ

ਮੈਲਬੌਰਨ, 12 ਅਗਸਤ (ਸਰਤਾਜ ਸਿੰਘ ਧੌਲ)- ਭਾਰਤ ਦੀ ਆਜ਼ਾਦੀ ਦੀ 70ਵੀਂ ਵਰੇ੍ਹਗੰਢ ਦੇ ਸਬੰਧ 'ਚ ਇਥੇ ਮੈਲਬੌਰਨ ਵਿਖੇ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪ੍ਰਸਿੱਧ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਆਪਣੀ ਬੇਟੀ ਅਰਾਧਿਆ ਬੱਚਨ ਨਾਲ ਵਿਸ਼ੇਸ਼ ਤੌਰ 'ਤੇ ਪਹੁੰਚੀ ਅਤੇ ਉਨ੍ਹਾਂ ਮੈਲਬੌਰਨ 'ਚ ਭਾਰਤ ਦਾ ਤਿਰੰਗਾ ਝੰਡਾ ਲਹਿਰਾਇਆ | ਇਸ ਮੌਕੇ ਰਾਸ਼ਟਰੀ ਗੀਤ ਵੀ ਗਾਇਆ ਗਿਆ | ਜ਼ਿਕਰਯੋਗ ਹੈ ਐਸ਼ਵਰਿਆ ਰਾਏ ਇਥੇ ਭਾਰਤੀ ਸਿਨੇਮਾ ਦੇ ਹੋਣ ਵਾਲੇ ਸਮਾਗਮ 'ਇੰਡੀਅਨ ਸਿਨੇਮਾ ਫੈਸਟੀਵਲ' 'ਚ ਸ਼ਾਮਿਲ ਹੋਣ ਲਈ ਆਈ ਹੈ | ਇਥੇ ਭਾਰਤ ਦੀ ਆਜ਼ਾਦੀ ਦੇ 70 ਸਾਲ ਪੂਰੇ ਹੋਣ ਦੇ ਸਬੰਧ 'ਚ ਕਰਵਾਏ ਗਏ ਆਈ. ਐੱਫ਼. ਐੱਫ਼. ਐੱਮ.-2017 ਸਮਾਗਮ ਵਿਚ ਬਾਲੀਵੁੱਡ ਨਾਲ ਸਬੰਧਿਤ ਕਈ ਹਸਤੀਆਂ ਮੌਜੂਦ ਸਨ | ਐਸ਼ਵਰਿਆ ਤੋਂ ਇਲਾਵਾ ਇਸ ਸਮਾਗਮ 'ਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ, ਨਿਰਮਾਤਾ ਤੇ ਨਿਰਦੇਸ਼ਕ ਕਰਨ ਜੌਹਰ ਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਵੀ ਨਜ਼ਰ ਆਏ | ਮੈਲਬੌਰਨ 'ਚ ਫੈੱਡਰੇਸ਼ਨ ਵਿਖੇ ਕਰਵਾਏ ਸਮਾਗਮ ਮੌਕੇ ਐਸ਼ਵਰਿਆ ਨੇ ਤਿਰੰਗਾ ਝੰਡਾ ਲਹਿਰਾਇਆ ਤੇ ਤਿਰੰਗੇ ਨੂੰ ਸਲਾਮੀ ਦਿੱਤੀ | ਇਸ ਮੌਕੇ ਸੰਬੋਧਨ ਕਰਦਿਆਂ ਐਸ਼ਵਰਿਆ ਨੇ ਕਿਹਾ, 'ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਤੁਸੀਂ ਮੈਨੂੰ ਇੰਨਾ ਮਹੱਤਵਪੂਰਨ ਅਤੇ ਪਿਆਰ ਭਰਿਆ ਅਨੁਭਵ ਦਿੱਤਾ | ਮੈਂ ਤੇ ਮੇਰੀ ਬੇਟੀ ਇਸ ਨੂੰ ਜ਼ਿੰਦਗੀ ਭਰ ਯਾਦ ਰੱਖਾਂਗੀਆਂ |' ਇਸ ਮੌਕੇ ਉਨ੍ਹਾਂ ਪਹਿਲਾਂ ਹਿੰਦੀ 'ਚ ਭਾਸ਼ਣ ਦਿੱਤਾ ਅਤੇ ਫਿਰ ਉਸਦਾ ਅੰਗਰੇਜ਼ੀ 'ਚ ਤਰਜ਼ਮਾ ਕਰਕੇ ਹਾਜ਼ਰੀਨ ਨੂੰ ਸੰਬੋਧਨ ਕੀਤਾ | ਜ਼ਿਕਰਯੋਗ ਹੈ ਕਿ ਐਸ਼ਵਰਿਆ ਰਾਏ ਅਜਿਹੀ ਪਹਿਲੀ ਬਾਲੀਵੁੱਡ ਅਦਾਕਾਰਾ ਹੈ ਜਿਸ ਨੇ ਮੈਲਬੌਰਨ ਇਸ ਪ੍ਰੋਗਰਾਮ 'ਚ ਤਿਰੰਗਾ ਲਹਿਰਾਇਆ ਹੈ | ਇਸ ਤੋਂ ਪਹਿਲਾਂ ਇਥੇ ਪਹੁੰਚਣ 'ਤੇ ਬਾਲੀਵੁੱਡ ਫ਼ਿਲਮ ਅਦਾਕਾਰਾ ਐਸ਼ਵਰਿਆ ਰਾਏ ਨੂੰ ਲੋਕਾਂ ਦੇ ਇਕੱਠ ਨੇ ਉਸ ਨੰੂ ਘੇਰ ਲਿਆ, ਜਿਨ੍ਹਾਂ 'ਚ ਸਭ ਤੋਂ ਵਧੇਰੇ ਇਥੋਂ ਦੇ ਗੋਰੇ ਲੋਕ ਸਨ | ਜਦੋਂ ਲੋਕਾਂ ਨੰੂ ਇਹ ਪਤਾ ਚੱਲਿਆ ਕਿ ਇਹ ਭਾਰਤੀ ਫ਼ਿਲਮਾਂ ਦੀ ਪ੍ਰਸਿੱਧ ਅਦਾਕਾਰਾ ਹੈ ਤਾਂ ਉਹ ਆਪੋ-ਆਪਣੇ ਫੋਨਾਂ ਨਾਲ ਸੈਲਫੀਆਂ ਲੈਣ ਲੱਗ ਪਏ | ਉਹ ਆਪਣੇ ਦਿਤੇ ਸਮੇਂ ਤੋਂ ਇਕ ਘੰਟਾ ਲੇਟ ਸੀ | ਫ਼ੈਡਰੇਸ਼ਨ ਸੁਕੇਅਰ 'ਤੇ ਉਸ ਦੇ ਸੁਰੱਖਿਆ ਦਸਤੇ ਨੰੂ ਵੀ ਉਸ ਦੇ ਪ੍ਰਸੰਸਕਾਂ ਦੀ ਭੀੜ ਨੰੂ ਹਟਾਉਣ ਲਈ ਕਾਫੀ ਜਦੋ-ਜਹਿਦ ਕਰਨੀ ਪਈ |


ਖ਼ਬਰ ਸ਼ੇਅਰ ਕਰੋ

ਅਮਿਤਾਬ ਬੱਚਨ ਫ਼ਿਲਮ ਦੀ ਸ਼ੂਟਿੰਗ ਦੌਰਾਨ ਜ਼ਖ਼ਮੀ

ਨਵੀਂ ਦਿੱਲੀ, 12 ਅਗਸਤ (ਏਜੰਸੀ)-ਆਉਣ ਵਾਲੀ ਫ਼ਿਲਮ 'ਠੱਗਸ ਆਫ਼ ਹਿੰਦੋਸਤਾਨ' ਦੀ ਸ਼ੂਟਿੰਗ ਦੌਰਾਨ ਬਾਲੀਵੁੱਡ ਅਦਾਕਾਰ ਅਮਿਤਾਬ ਬੱਚਨ ਜ਼ਖਮੀ ਹੋ ਗਏ ਹਨ | ਸੈੱਟ 'ਤੇ ਸ਼ੂਟਿੰਗ ਦੌਰਾਨ ਜ਼ਖ਼ਮੀ ਹੋਣ ਮਗਰੋਂ ਦਰਦ ਦੇ ਬਾਵਜੂਦ ਅਮਿਤਾਬ ਨੇ ਪੂਰੀ ਟੀਮ ਨੂੰ ਇੰਤਜ਼ਾਰ ...

ਪੂਰੀ ਖ਼ਬਰ »

ਨਵੀਂ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ 'ਚ ਸਹਾਈ ਸਾਬਤ ਹੋ ਰਹੇ ਹਨ ਗੁਰਮਤਿ ਪ੍ਰਚਾਰ ਕੈਂਪ

ਵੀਨਸ (ਇਟਲੀ), 12 ਅਗਸਤ (ਹਰਦੀਪ ਸਿੰਘ ਕੰਗ)-ਵੱਖ-ਵੱਖ ਦੇਸ਼ਾਂ 'ਚ ਸਥਿਤ ਗੁਰਦੁਆਰਿਆਂ ਵਿਚ ਇਨ੍ਹੀਂ ਦਿਨੀਂ ਚੱਲ ਰਹੇ ਗੁਰਮਤਿ ਪ੍ਰਚਾਰ ਕੈਂਪਜ਼ ਦਾ ਨਵੀਂ ਪੀੜ੍ਹੀ ਤੇ ਪਰਸਪਰ ਸਕਾਰਾਤਮਿਕ ਪ੍ਰਭਾਵ ਪੈਂਦਾ ਦਿਖਾਈ ਦੇ ਰਿਹਾ ਹੈ, ਜਿਸ ਦੇ ਫਲਸਰੂਪ ਨਵੀਂ ਪੀੜ੍ਹੀ ਖਾਸ ...

ਪੂਰੀ ਖ਼ਬਰ »

ਸਿੰਗਾਪੁਰ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ 6 ਮਹੀਨੇ ਜੇਲ੍ਹ

ਸਿੰਗਾਪੁਰ, 12 ਅਗਸਤ (ਏਜੰਸੀ)- ਸਿੰਗਾਪੁਰ 'ਚ ਭਾਰਤੀ ਮੂਲ ਇਕ ਵਿਅਕਤੀ ਨੂੰ ਅਦਾਲਤ ਨੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ 'ਤੇ ਹਮਲਾ ਕਰਨ, ਧਮਕਾਉਣ ਅਤੇ ਮਨਾਹੀ ਵਾਲੇ ਖ਼ੇਤਰ 'ਚ ਸਿਗਰੋਟਨੋਸ਼ੀ ਕਰਨ ਦੇ ਦੋਸ਼ 'ਚ 6 ਮਹੀਨੇ, 4 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ...

ਪੂਰੀ ਖ਼ਬਰ »

ਅਦਾਕਾਰ ਫਰਦੀਨ ਖ਼ਾਨ ਦੇ ਘਰ ਪੁੱਤਰ ਦਾ ਜਨਮ

ਮੁੰਬਈ, 12 ਅਗਸਤ (ਏਜੰਸੀ)- ਬਾਲੀਵੁੱਡ ਅਦਾਕਾਰ ਫਰਦੀਨ ਖ਼ਾਨ ਦੇ ਪਤਨੀ ਨਤਾਸ਼ਾ ਦੇ ਪਰਿਵਾਰ 'ਚ ਨਵਾਂ ਮੈਂਬਰ ਜੁੜ ਗਿਆ ਹੈ | ਫਰਦੀਨ ਦੀ ਪਤਨੀ ਨਤਾਸ਼ਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ | ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂਅ ਅਜ਼ੇਰੀਅਸ ਫਰਦੀਨ ਖ਼ਾਨ ਰੱਖਿਆ ਹੈ | ਫਰਦੀਨ ...

ਪੂਰੀ ਖ਼ਬਰ »

ਯੂ. ਕੇ. ਵਿਚ ਹੋਰ ਸਿੱਖ ਸਕੂਲ ਸਥਾਪਿਤ ਕਰਨ ਲਈ ਭਾਈਚਾਰਾ ਯਤਨ ਤੇਜ਼ ਕਰੇ-ਤਰਲੋਚਨ ਸਿੰਘ

ਲੰਡਨ, 12 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ. ਵਿਚ ਹੋਰ ਸਿੱਖ ਸਕੂਲ ਸਥਾਪਿਤ ਕਰਨ ਲਈ ਸਿੱਖ ਭਾਈਚਾਰਾ ਯਤਨ ਤੇਜ਼ ਕਰੇ | ਇਹ ਵਿਚਾਰ ਸਿੱਖ ਫੈਡਰੇਸ਼ਨ ਯੂ. ਕੇ. ਅਤੇ ਸਿੱਖ ਯੂਥ ਗਰੁੱਪ ਵੱਲੋਂ ਗੁਰਦੁਆਰਾ ਗੁਰੂ ਨਾਨਕ ਵਿਲਨਹਾਲ ਵਿਖੇ ਲਗਾਏ ਗਏ ਸਿੱਖੀ ਕੈਂਪ ...

ਪੂਰੀ ਖ਼ਬਰ »

ਬੈਂਕ ਆਫ ਇੰਗਲੈਂਡ ਵੱਲੋਂ ਜਾਰੀ ਕੀਤੇ ਜਾਣ ਵਾਲੇ 10 ਅਤੇ 20 ਪੌਾਡ ਦੇ ਨਵੇਂ ਨੋਟਾਂ 'ਚ ਵੀ ਹੋਵੇਗੀ ਪਸ਼ੂਆਂ ਦੀ ਚਰਬੀ

ਲੰਡਨ, 12 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੈਂਕ ਆਫ ਇੰਗਲੈਂਡ ਨੇ ਹਿੰਦੂ ਸੰਗਠਨਾਂ ਦੀ ਮੰਗ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਇਹ ਸਾਫ਼ ਕਰ ਦਿੱਤਾ ਹੈ ਕਿ ਪਾਲੀਮਰ ਨੋਟ, ਜਿਸ ਨੂੰ ਗਾਂ-ਮੱਝ ਦੀ ਚਰਬੀ ਨਾਲ ਬਣਾਇਆ ਗਿਆ ਹੈ, ਨੂੰ ਜਾਰੀ ਰੱਖਿਆ ਜਾਵੇਗਾ | ਗੰਭੀਰ ਵਿਚਾਰ ...

ਪੂਰੀ ਖ਼ਬਰ »

ਐਡੀਲੇਡ ਕਰੇਜ਼ ਫੁੱਟੀ ਟੀਮ ਭਾਰਤੀ ਖਿਡਾਰੀਆਂ ਨੂੰ ਵੀ ਕਰੇਗੀ ਸ਼ਾਮਿਲ

ਐਡੀਲੇਡ, 12 ਅਗਸਤ (ਗੁਰਮੀਤ ਸਿੰਘ ਵਾਲੀਆ)- ਆਸਟ੍ਰੇਲੀਆ ਦੀ ਹਰਮਨਪਿਆਰੀ ਖੇਡ ਫੁੱਟੀ ਦੀ ਨਾਮਵਾਰ ਟੀਮ ਐਡੀਲੇਡ ਕਰੇਜ਼ ਆਪਣੀ ਟੀਮ 'ਚ ਭਾਰਤੀ, ਪਾਕਿਸਤਾਨੀ, ਬੰਗਲਾਦੇਸ਼ੀ ਖਿਡਾਰੀਆਂ ਨੰੂ ਸ਼ਾਮਿਲ ਕਰਦੇ ਹੋਏ ਪਾਰਟਨਰਸ਼ਿਪ ਕੀਤੀ | ਫੁੱਟੀ ਦੀ ਖੇਡ ਦੇ ਕੋਚ ਜੈਰਿਡ ...

ਪੂਰੀ ਖ਼ਬਰ »

ਪੰਜਾਬੀ ਨੌਜਵਾਨਾਂ ਨੇ ਸਜਾਈਆਂ ਗੋਰਿਆਂ ਦੇ ਸਿਰਾਂ 'ਤੇ ਦਸਤਾਰਾਂ

ਟੋਰਾਂਟੋਂ, 12 ਅਗਸਤ (ਹਰਜੀਤ ਸਿੰਘ ਬਾਜਵਾ)-ਬੀਤੇ ਦਿਨੀਂ ਨਿਰਪੱਖ ਮੀਡੀਆ ਦਸਤਾਰ ਟੀਮ ਵੱਲੋਂ ਕੈਨੇਡਾ ਦੇ ਸ਼ਹਿਰ ਨਿਆਗਰਾ ਫਾਲਜ਼ ਵਿਖੇ ਲੱਗੇ ਇੱਕ ਪੰਜਾਬੀ ਸੱਭਿਆਚਾਰਕ ਮੇਲੇ ਦੌਰਾਨ ਦੂਜਾ ਸਾਲਾਨਾ ਦਸਤਾਰ ਸਜਾਓ ਕੈਂਪ ਲਗਾਇਆ ਗਿਆ, ਜਿਸ ਵਿੱਚ ਅਮਰੀਕਾ, ਕੈਨੇਡਾ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਅਤੇ ਮਰਿਆਦਾ ਨੂੰ ਕਾਇਮ ਰੱਖਣ ਲਈ ਯਤਨ ਕਰ ਰਹੇ ਹਨ ਯੂ. ਕੇ. ਦੇ ਸਿੱਖ ਨੌਜਵਾਨ

ਲੰਡਨ, 12 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਮਰਿਆਦਾ ਨੂੰ ਕਾਇਮ ਰੱਖਣ ਲਈ ਨੌਜਵਾਨਾਂ ਵੱਲੋਂ ਬਣਾਈ ਸਤਿਕਾਰ ਕਮੇਟੀ ਯੂ. ਕੇ. ਵੱਲੋਂ ਇੰਗਲੈਂਡ ਭਰ ਵਿਚ ਜਿੱਥੇ ਬੀਤੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ...

ਪੂਰੀ ਖ਼ਬਰ »

ਇੰਗਲੈਂਡ ਦੀਆਂ ਪੰਥਕ ਜਥੇਬੰਦੀਆਂ ਨਾਲ ਤਰਲੋਚਨ ਸਿੰਘ ਨੇ ਕੀਤੀ ਮੁਲਾਕਾਤ

ਲੰਡਨ, 12 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੌਰੇ ਦੌਰਾਨ ਭਾਰਤ ਦੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਸਿੱਖ ਕੌਾਸਲ ਯੂ. ਕੇ. ਦੇ ਆਗੂਆ ਨਾਲ ਮੁਲਾਕਾਤ ਕੀਤੀ ਅਤੇ ਇਸ ਮੌਕੇ ਪੰਥਕ ਮਸਲਿਆਂ 'ਤੇ ...

ਪੂਰੀ ਖ਼ਬਰ »

ਢਾਡੀ ਬਲਬੀਰ ਸਿੰਘ ਪਾਰਸ ਨਵੇਂ ਗੀਤਾਂ 'ਦਲੇਰ ਪੁੱਤ' ਅਤੇ 'ਸਰਕਾਰੇ ਤੇਰੇ ਦਿਨ ਮਾੜੇ' ਨਾਲ ਚਰਚਾ 'ਚ

ਲੈਸਟਰ (ਇੰਗਲੈਂਡ), 12 ਅਗਸਤ (ਸੁਖਜਿੰਦਰ ਸਿੰਘ ਢੱਡੇ)- ਪ੍ਰਸਿੱਧ ਢਾਡੀ ਬਲਬੀਰ ਸਿੰਘ ਪਾਰਸ (ਢੱਡੇ) ਵੱਲੋਂ ਹਾਲ ਹੀ 'ਚ ਕੈਨੇਡਾ ਸਮੇਤ ਹੋਰਨਾਂ ਵੱਖ-ਵੱਖ ਦੇਸ਼ਾਂ 'ਚ ਪ੍ਰਚਾਰ ਅਤੇ ਆਪਣੀ ਢਾਡੀ ਕਲਾ ਰਾਹੀਂ ਵੱਖ-ਵੱਖ ਧਾਰਮਿਕ ਸਮਾਗਮਾਂ 'ਚ ਸ਼ਿਰਕਤ ਕਰਨ ਮਗਰੋਂ ਰਿਲੀਜ਼ ...

ਪੂਰੀ ਖ਼ਬਰ »

ਉੱਘੇ ਪੰਜਾਬੀ ਲੋਕ ਗਾਇਕ ਹਰਦੀਪ ਸਿੰਘ ਪੁੱਜੇ ਆਸਟ੍ਰੇਲੀਆ

ਮੈਲਬੌਰਨ, 12 ਅਗਸਤ (ਸਰਤਾਜ ਸਿੰਘ ਧੌਲ) -ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ ਜਿਹੇ ਗੀਤਾਂ ਨਾਲ ਲੋਕ ਦਿਲਾਂ 'ਤੇ ਰਾਜ ਕਰਨ ਵਾਲੇ ਉੱਚੇ ਲੰਬੇ ਸੋਹਣੇ ਸਰਦਾਰ ਤੇ ਲੋਕ ਗਾਇਕਾਂ ਦੇ ਸਰਪੰਚ ਵਜੋਂ ਜਾਣੇ ਜਾਂਦੇ ਗਾਇਕ ਹਰਦੀਪ ਸਿੰਘ ਲੰਮੇ ਸਮੇਂ ਦੇ ...

ਪੂਰੀ ਖ਼ਬਰ »

ਐਵਰੇਟ ਸ਼ਹਿਰ 'ਚ ਤੀਆਂ ਦਾ ਮੇਲਾ ਮਨਾਇਆ

ਸਿਆਟਲ, 12 ਅਗਸਤ (ਗੁਰਚਰਨ ਸਿੰਘ ਢਿੱਲੋਂ)-ਸਿਆਟਲ ਤੋਂ 50 ਮੀਲ ਦੂਰ ਨਾਰਥ ਸਿਆਟਲ ਦੇ ਐਵਰੇਟ ਸ਼ਹਿਰ ਵਿਚ ਤੀਆਂ ਦਾ ਮੇਲਾ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ | ਮੇਲੇ ਦੇ ਪ੍ਰਬੰਧਕਾਂ ਜਸਵੀਰ ਨਿੱਝਰ, ਰਵੀ ਢਿੱਲੋਂ, ਰਾਣੀ ਗਿੱਲ ਤੇ ਪਰਮਜੀਤ ਗਿੱਲ ਨੇ ਦੱਸਿਆ ਕਿ ਮੇਲੇ ਦਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX