ਤਾਜਾ ਖ਼ਬਰਾਂ


ਪ੍ਰਦੂਮਨ ਹਤਿਆਕਾਂਡ : ਬੱਸ ਕੰਡਕਟਰ ਅਸ਼ੋਕ ਨੂੰ ਜ਼ਮਾਨਤ
. . .  16 minutes ago
ਗੁਰੂਗ੍ਰਾਮ, 21 ਨਵੰਬਰ - ਰਿਆਨ ਇੰਟਰਨੈਸ਼ਨਲ ਸਕੂਲ ਗੁਰੂਗ੍ਰਾਮ 'ਚ ਹੋਏ ਪ੍ਰਦੂਮਨ ਹੱਤਿਆ ਕਾਂਡ ਮਾਮਲੇ 'ਚ ਦੋਸ਼ੀ ਬੱਸ ਕੰਡਕਟਰ ਅਸ਼ੋਕ ਨੂੰ ਜ਼ਿਲ੍ਹਾ ਅਦਾਲਤ ਨੇ ਜਮਾਨਤ ਦੇ ਦਿੱਤੀ...
7 ਸਾਲਾ ਬੱਚੀ ਦੀ ਜਬਰ ਜਨਾਹ ਕਰਕੇ ਹੱਤਿਆ ਕਰਨ ਵਾਲਾ ਸਕਾ ਮਾਮਾ ਪੁਲਿਸ ਅੜਿੱਕੇ
. . .  34 minutes ago
ਗੁਰਦਾਸਪੁਰ, 21 ਨਵੰਬਰ (ਬਲਦੇਵ ਸਿੰਘ ਬੰਦੇਸ਼ਾ)-ਬੀਤੀ 14 ਨਵੰਬਰ ਨੂੰ ਬੁੱਢਾ ਕੋਟ ਵਿਖੇ ਕਮਾਦ ਦੇ ਖੇਤਾਂ ਵਿਚੋਂ ਮਿਲੀ ਇਕ 7 ਸਾਲਾ ਬੱਚੀ ਦੀ ਲਾਸ਼ ਦੇ ਮਾਮਲੇ 'ਚ ਗੁਰਦਾਸਪੁਰ ਪੁਲਿਸ ਨੇ ਲੜਕੀ ਦੇ ਮਾਮੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕਮਾਦ ਦੇ ਖੇਤਾਂ ਵਿਚ ਲਾਸ਼ ਮਿਲਣ ਦੇ ਬਾਅਦ ਹੀ ਪੁਲਿਸ...
ਸਜਾ ਸੁਣਾਏ ਜਾਣ 'ਤੇ ਮੁਜ਼ਰਮ ਨੇ ਅਦਾਲਤੀ ਛੱਤ ਤੋਂ ਲਗਾਈ ਛਲਾਂਗ, ਲੱਤ ਟੁੱਟੀ
. . .  about 1 hour ago
ਗੁਰਦਾਸਪੁਰ, 21 ਨਵੰਬਰ (ਕੇ.ਪੀ. ਸਿੰਘ)-ਅਦਾਲਤ ਵਲੋਂ 10 ਸਾਲ ਦੀ ਸਜਾ ਅਤੇ 1 ਲੱਖ ਰੁਪਏ ਜੁਰਮਾਨਾ ਸੁਣਾਏ ਜਾਣ ਮਗਰੋਂ ਮੁਜ਼ਰਮ ਨੇ ਅਦਾਲਤ ਵਿਚੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪਹਿਲੀ ਮੰਜ਼ਿਲ ਤੋਂ ਛਲਾਂਗ ਲਗਾ ਦਿੱਤੀ ਜਿਸ 'ਤੇ ਮੁਜ਼ਰਮ ਦੀ ਲੱਤ ਟੁੱਟ ਗਈ। ਜਿਸ ਨੂੰ ਪੁਲਿਸ ਨੇ ਇਲਾਜ ਲਈ ਅੰਮ੍ਰਿਤਸਰ...
ਦਿੱਲੀ 'ਚ ਪੰਜਾਬ ਤੇ ਦਿੱਲੀ ਪੁਲਿਸ ਦੀ ਗੈਂਗਸਟਰਾਂ ਨਾਲ ਮੁੱਠਭੇੜ, ਪੰਜ ਕਾਬੂ
. . .  about 1 hour ago
ਨਵੀਂ ਦਿੱਲੀ, 21 ਨਵੰਬਰ - ਦਿੱਲੀ ਦੇ ਦੁਆਰਕਾ ਮੋੜ ਮੈਟਰੋ ਸਟੇਸ਼ਨ ਦੇ ਕੋਲ ਅੱਜ ਗੈਂਗਸਟਰਾਂ ਤੇ ਪੁਲਿਸ ਵਿਚਕਾਰ ਹੋਈ ਮੁੱਠਭੇੜ ਵਿਚ ਪੰਜ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਤੇ ਦਿੱਲੀ ਪੁਲਿਸ ਨੇ ਮਿਲ ਕੇ ਇਸ ਅਪਰੇਸ਼ਨ ਨੂੰ ਅੰਜਾਮ ਦਿੱਤਾ ਹੈ। ਪੰਜਾਬ ਪੁਲਿਸ ਨੂੰ ਬਿੰਦਾਪੁਰ 'ਚ ਪਿਲਰ ਨੰਬਰ...
ਸੜਕ ਹਾਦਸੇ ਵਿਚ ਇਕ ਪਰਿਵਾਰ ਦੇ ਚਾਰ ਜੀਆਂ ਦੀ ਮੌਤ
. . .  about 1 hour ago
ਯਮੁਨਾਨਗਰ, 21 ਨਵੰਬਰ (ਕੁਲਦੀਪ ਸੈਣੀ) - ਯਮੁਨਾਨਗਰ ਦੇ ਕਸਬਾ ਬਿਲਾਸਪੁਰ ਤੋਂ ਇਕ ਸ਼ਾਦੀ ਸਮਾਰੋਹ ਤੋਂ ਆਪਣੇ ਘਰ ਵਾਪਸ ਪਰਤ ਰਿਹਾ ਇਕ ਪਰਿਵਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਵਿਚ ਪਰਿਵਾਰ ਦੇ ਚਾਰ ਮੈਂਬਰ ਮਾਰੇ ਗਏ ਤੇ ਦੋ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਪੀ...
ਹਸਪਤਾਲ ਨੇ 15 ਦਿਨ ਦੇ ਇਲਾਜ ਲਈ ਦਿੱਤਾ 18 ਲੱਖ ਦਾ ਬਿਲ, ਬੱਚੀ ਫਿਰ ਵੀ ਨਹੀਂ ਬਚੀ
. . .  about 1 hour ago
ਗੁਰੂਗ੍ਰਾਮ, 21 ਨਵੰਬਰ - ਹਰਿਆਣਾ ਦੇ ਗੁਰੂਗ੍ਰਾਮ ਸਥਿਤ ਫੋਰਟਿਸ ਹਸਪਤਾਲ ਨੇ ਇਕ ਸੱਤ ਸਾਲ ਦੀ ਬੱਚੀ ਦੇ ਡੇਂਗੂ ਦੇ ਇਲਾਜ ਲਈ 18 ਲੱਖ ਦਾ ਬਿਲ ਥਮਾਇਆ ਹੈ। ਇਸ ਦੇ ਬਾਵਜੂਦ ਹਸਪਤਾਲ ਬੱਚੀ ਨੂੰ ਬਚਾ ਨਹੀਂ ਸਕਿਆ। ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ 'ਤੇ ਲਾਪਰਵਾਹੀ ਵਰਤਣ ਦਾ...
ਦੋ ਨੌਜਵਾਨ ਪੰਜ ਕਿਲੋ ਅਫੀਮ ਸਮੇਤ ਕਾਬੂ
. . .  about 2 hours ago
ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਅਹੂਜਾ) - ਐਸ.ਟੀ.ਐਫ. ਦੀ ਪੁਲਿਸ ਟੀਮ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜੇ ਵਿਚੋਂ ਪੰਜ ਕਿਲੋ ਅਫੀਮ ਬਰਾਮਦ ਕੀਤੀ ਹੈ। ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਦੀ ਪਹਿਚਾਣ ਲੱਖਾਂ ਸਿੰਘ ਤੇ ਰਾਕੇਸ਼ ਕੁਮਾਰ ਵਾਸੀ...
ਆਲਮੀ ਅਦਾਲਤ 'ਚ ਕਰੀਬੀ ਦੋਸਤ ਭਾਰਤ ਦੀ ਜਿੱਤ 'ਤੇ ਖੁਸ਼ੀ - ਬਰਤਾਨੀਆ
. . .  about 2 hours ago
ਸੰਯੁਕਤ ਰਾਸ਼ਟਰ, 21 ਨਵੰਬਰ - ਆਲਮੀ ਇਨਸਾਫ ਅਦਾਲਤ (ਇੰਟਰਨੈਸ਼ਨਲ ਕੋਰਟ ਆਫ ਜਸਟਿਸ) 'ਚ ਭਾਰਤ ਵਲੋਂ ਨਾਮਜ਼ਦ ਦਲਵੀਰ ਭੰਡਾਰੀ ਦੇ ਜੱਜ ਚੁਣੇ ਜਾਣ 'ਤੇ ਬਰਤਾਨੀਆ ਦਾ ਕਹਿਣਾ ਹੈ ਕਿ ਉਹ ਕਰੀਬੀ ਦੋਸਤ ਭਾਰਤ ਦੀ ਜਿੱਤ ਤੋਂ ਖੁਸ਼ ਹੈ। ਭੰਡਾਰੀ ਦੀ ਜਿੱਤ ਬਰਤਾਨੀਆ ਵਲੋਂ ਚੋਣ ਤੋਂ ਅਪਣਾ ਉਮੀਦਵਾਰ...
ਵਿਪਿਨ ਕੁਮਾਰ ਹੱਤਿਆਕਾਂਡ : ਸਾਰਜ ਸਿੰਘ ਦਾ ਚਚੇਰਾ ਭਰਾ ਗ੍ਰਿਫ਼ਤਾਰ
. . .  1 minute ago
ਲੁਧਿਆਣਾ : ਇਕ ਦੁਕਾਨ ਨੂੰ ਲੱਗੀ ਭਿਆਨਕ ਅੱਗ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਦਿੱਲੀ

ਤਿਵਾੜੀ ਵੱਲੋਂ ਬਵਾਨਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ

ਨਵੀਂ ਦਿੱਲੀ, 12 ਅਗਸਤ (ਜਗਤਾਰ ਸਿੰਘ)- ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਨੇ ਅੱਜ ਬਵਾਨਾ ਵਿਧਾਨ ਸਭਾ ਜਿਮਨੀ ਚੋਣ ਦੇ ਲਈ ਭਾਜਪਾ ਉਮੀਦਵਾਰ ਵੇਦ ਪ੍ਰਕਾਸ਼ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ | ਬਵਾਨਾ ਵਿਧਾਨ ਸਭਾ ਦੇ ਬਵਾਨਾ, ਰੋਹਿਣੀ ਅਤੇ ਪੂਠ ਖੁਰਦ ...

ਪੂਰੀ ਖ਼ਬਰ »

ਹਾਮਿਦ ਅੰਸਾਰੀ ਦਾ ਬਿਆਨ ਦੇਸ਼ ਹਿੱਤ 'ਚ ਨਹੀਂ-ਬਖਸ਼ੀ ਪਰਮਜੀਤ ਸਿੰਘ

ਨਵੀਂ ਦਿੱਲੀ, 12 ਅਗਸਤ (ਜਗਤਾਰ ਸਿੰਘ)- ਸਿੱਖ ਬ੍ਰਦਰਜ਼ਹੁੱਡ ਇੰਟਰਨੈਸ਼ਨਲ ਦੇ ਕੌਮੀ ਪ੍ਰਧਾਨ ਬਖਸ਼ੀ ਪਰਮਜੀਤ ਸਿੰਘ ਨੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਵੱਲੋਂ, ਦੇਸ਼ ਵਿੱਚ ਮੁਸਲਮਾਨਾਂ ਦੇ ਅਸੁਰੱਖਿਅਤ ਹੋਣ ਸਬੰਧੀ ਕੀਤੇ ਗਏ ਦਾਅਵੇ ਨੂੰ ਗਲਤ ਅਤੇ ...

ਪੂਰੀ ਖ਼ਬਰ »

ਮੈਟਰੋ ਟਰੈਕ ਦੇ ਆਸ-ਪਾਸ ਪਤੰਗ ਨਾ ਉਡਾਉਣ ਬਾਰੇ ਚੱਲ ਰਹੀ ਹੈ ਮੁਹਿੰਮ

ਨਵੀਂ ਦਿੱਲੀ, 12 ਅਗਸਤ (ਬਲਵਿੰਦਰ ਸਿੰਘ ਸੋਢੀ)- ਮੈਟਰੋ ਪ੍ਰਸ਼ਾਸਨ ਨੇ ਮੈਟਰੋ ਟਰੈਕ ਦੇ ਆਸ-ਪਾਸ ਪਤੰਗ ਨਾ ਉਡਾਉਣ ਬਾਰੇ ਪਿਛਲੇ ਦਿਨਾਂ ਤੋਂ ਇਕ ਮੁਹਿੰਮ ਚਲਾਈ ਹੋਈ ਹੈ, ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਮੈਟਰੋ ਟਰੈਕ ੁਉਪਰ 25 ਕਿੱਲੋ ਵੋਲਟੇਜ਼ ਵਾਲੀ ਓ. ਐਚ. ਈ. ਲਾਈਨ ...

ਪੂਰੀ ਖ਼ਬਰ »

ਸਰਵੋਦਿਆ ਸਕੂਲਾਂ 'ਚ ਹੁਣ 19 ਸਤੰਬਰ ਤੱਕ ਦਾਖ਼ਲਾ ਲਿਆ ਜਾ ਸਕਦਾ ਹੈ

ਨਵੀਂ ਦਿੱਲੀ, 12 ਅਗਸਤ (ਬਲਵਿੰਦਰ ਸਿੰਘ ਸੋਢੀ)- ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਸਰਵੋਦਿਆ ਸਕੂਲਾਂ ਵਿਚ ਨਰਸਰੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਦਾਖ਼ਲੇ ਬਾਰੇ ਅਜੇ ਵੀ ਸੀਟਾਂ ਖਾਲੀ ਹਨ, ਜਿਨ੍ਹਾਂ ਨੰੂ ਭਰਨ ਲਈ ਸਿੱਖਿਆ ਵਿਭਾਗ ਵੱਲੋਂ ਨਿਰਦੇਸ਼ ਜਾਰੀ ਕਰ ...

ਪੂਰੀ ਖ਼ਬਰ »

ਤਿਹਾੜ ਜੇਲ੍ਹ 'ਚ ਬੰਦ ਕੈਦੀ ਹੁਣ ਬਣਾਉਣਗੇ ਪੇਟਿੰਗਾਂ

ਨਵੀਂ ਦਿੱਲੀ, 12 ਅਗਸਤ (ਬਲਵਿੰਦਰ ਸਿੰਘ ਸੋਢੀ)- ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਜਲਦੀ ਹੀ ਇਕ ਆਰਟ ਗੈਲਰੀ ਸ਼ੁਰੂ ਕੀਤੀ ਜਾਵੇਗੀ, ਜਿਸ ਨੰੂ ਲਲਿਤ ਕਲਾ ਅਕਾਦਮੀ ਤੇ ਜ਼ੇਲ ਪ੍ਰਸ਼ਾਸਨ ਆਪਸ ਵਿਚ ਮਿਲ ਕੇ ਚਲਾਉਣਗੇ | ਇਸ ਤੋਂ ਇਲਾਵਾ ਤਿਹਾੜ ਜੇਲ੍ਹ ਵਿਚ ਹੀ ਇਕ ਆਰਟ ਸਕੂਲ ...

ਪੂਰੀ ਖ਼ਬਰ »

ਗੋਤਾਖੋਰ ਕਾਜਲ ਦੱਤ ਦੀ ਡੁੱਬਣ ਨਾਲ ਮੌਤ

ਕੋਲਕਾਤਾ, 12 ਅਗਸਤ (ਰਣਜੀਤ ਸਿੰਘ ਲੁਧਿਆਣਵੀ)-ਰਾਸ਼ਟਰੀ ਪੱਧਰ ਤੇ ਗੋਤਾਖੋਰ ਰਹੇ ਕਾਜਲ ਦੱਤ (68) ਦੀ ਕਾਲਜ ਸਕਵਾਇਰ ਵਿੱਚ ਇੱਕ ਸਵੀਮਿੰਗ ਪੂਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ | ਕੱਲ੍ਹ ਸਵੇਰੇ 6.30 ਵਜੇ ਲਾਈਫ ਸੇਵਰ ਦਾ ਕੰਮ ਕਰਨ ਵਾਲੇ ਤੈਰਾਕ ਕਾਜਲ ਪਾਣੀ 'ਚ ਡੱੁਬ ਗਏ ਸਨ | ਕੱਲ੍ਹ ਸਾਰਾ ਦਿਨ, ਸਾਰੀ ਰਾਤ ਦੀ ਕੋਸ਼ਿਸ਼ ਤੋਂ ਬਾਦ ਅੱਜ ਉਨ੍ਹਾਂ ਦੀ ਲਾਸ਼ ਬਰਾਮਦ ਕੀਤੀ ਗਈ | ਸੂਤਰਾਂ ਦਾ ਕਹਿਣਾ ਹੈ ਕਿ ਉਹ ਪਾਣੀ 'ਚ 45 ਮਿੰਨਟ ਤੱਕ ਤਾਂ ਰਹਿ ਸਕਦੇ ਸਨ | ਪਰ ਇਹੋ ਜਿਹਾ ਕੀ ਹੋ ਗਿਆ ਕਿ ਉਨ੍ਹਾਂ ਦੀ ਮੌਤ ਹੋ ਗਈ |


ਖ਼ਬਰ ਸ਼ੇਅਰ ਕਰੋ

ਮਿ੍ਤਕ ਨਰਸ ਦੇ ਪਰਿਵਾਰ ਨੂੰ 5 ਲੱਖ ਰੁਪਏ

ਕੋਲਕਾਤਾ, 12 ਅਗਸਤ (ਰਣਜੀਤ ਸਿੰਘ ਲੁਧਿਆਣਵੀ)-ਕੋਲਕਾਤਾ ਦੇ ਆਮਰੀ ਹਸਪਤਾਲ ਵੱਲੋਂ ਡਿਊਟੀ ਦੇ ਬੀਮਾਰੀ ਕਾਰਨ ਮਰਨ ਵਾਲੀ ਨਰਸ ਊਮਾ ਕੇਸਕੇ (25) ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜਾ ਦੇਣ ਦਾ ਐਲਾਨ ਕਰਦਿਆਂ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ...

ਪੂਰੀ ਖ਼ਬਰ »

ਆਰਥਿਕ ਤੰਗੀ ਕਾਰਨ ਕਿਸਾਨ ਵੱਲੋਂ ਖ਼ੁਦਕੁਸ਼ੀ

ਸਵੱਦੀ ਕਲਾਂ, 12 ਅਗਸਤ (ਗੁਰਪ੍ਰੀਤ ਸਿੰਘ ਤਲਵੰਡੀ)-ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬਾਸੀਆਂ ਬੇਟ ਦੇ ਇਕ ਕਿਸਾਨ ਵੱਲੋਂ ਆਰਥਿਕ ਤੰਗੀ ਕਾਰਨ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ | ਕਿਸਾਨ ਰਣਧੀਰ ਸਿੰਘ (50) ਪੁੱਤਰ ਮੋਹਣ ਸਿੰਘ, ਵਾਸੀ ਪਿੰਡ ਬਾਸੀਆਂ ਬੇਟ ...

ਪੂਰੀ ਖ਼ਬਰ »

ਗੋਰਖਾਲੈਂਡ ਦੀ ਮੰਗ ਨੂੰ ਲੈ ਕੇ ਇਕੱਲਾ ਪੈਂਦਾ ਜਾ ਹੈ ਰਿਹੈ ਮੋਰਚਾ

ਕੋਲਕਾਤਾ, 12 ਅਗਸਤ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਤੋਂ ਵੱਖ ਗੋਰਖਾਲੈਂਡ ਬਣਾਉਣ ਦੀ ਮੰਗ ਨੂੰ ਲੈ ਕੇ ਗੋਰਖਾ ਜਨਮੁਕਤੀ ਮੋਰਚਾ ਵੱਲੋਂ ਸ਼ੁਰੂ ਕੀਤੇ ਅਣਮਿੱਥੇ ਸਮੇਤ ਦੇ ਬੰਦ ਦਾ ਅੱਜ 60 ਵਾਂ ਦਿਨ ਹੈ | ਸਕੂਲ, ਕਾਲਜ, ਦੁਕਾਨਾਂ, ਬਾਜ਼ਾਰਾਂ, ਰਾਸ਼ਨ, ਚਾਹ ...

ਪੂਰੀ ਖ਼ਬਰ »

ਯਾਦਵਪੁਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਧਰਨਾ ਚੁੱਕਿਆ

ਕੋਲਕਾਤਾ, 12 ਅਗਸਤ (ਰਣਜੀਤ ਸਿੰਘ ਲੁਧਿਆਣਵੀ)-ਯਾਦਵਪੁਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਆਪਣੇ ਅਣਮਿਥੇ ਸਮੇਂ ਦਾ ਧਰਨਾ ਚੁੱਕ ਲਿਆ ਗਿਆ ਹੈ | ਪ੍ਰਬੰਧਨ ਵੱਲੋਂ ਉਨਾਂ ਦੀਆਂ ਸਮੱਸਿਆਵਾਂ ਨੂੰ ਰਾਜ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤੇ ਜਾਣ 'ਤੇ ਇਹ ...

ਪੂਰੀ ਖ਼ਬਰ »

ਇਸ ਵਾਰ ਨਹੀਂ ਹੋਵੇਗੀ 102 ਸਾਲ ਪੁਰਾਣੀ ਦੁਰਗਾ ਪੂਜਾ

ਕੋਲਕਾਤਾ, 12 ਅਗਸਤ (ਰਣਜੀਤ ਸਿੰਘ ਲੁਧਿਆਣਵੀ)-ਕਾਰਸੀਯਾਂਗ ਵਿਖੇ ਹਰ ਸਾਲ ਹੋਣ ਵਾਲੀ 102 ਸਾਲ ਪੁਰਾਣੀ ਦੁਰਗਾ ਪੂਜਾ ਇਸ ਸਾਲ ਨਹੀਂ ਹੋਵੇਗੀ | ਬੰਗਾਲੀ ਸੰਘ ਵੱਲੋਂ 1915 ਤੋਂ ਪੂਜਾ ਕੀਤੀ ਜਾ ਰਹੀ ਸੀ | 1930 ਤੋਂ ਪੂਜਾ ਰਾਜ ਰਾਜੇਸ਼ਵਰੀ ਹਾਲ ਵਿੱਚ ਹੋਣ ਲੱਗੀ ਸੀ ਪਰ ਮੋਰਚਾ ...

ਪੂਰੀ ਖ਼ਬਰ »

ਤੇਜ਼ ਰਫਤਾਰ ਮੋਟਰਸਾਈਕਲ ਸਵਾਰ ਟਰੈਕਟਰ-ਟਰਾਲੀ ਨਾਲ ਟਕਰਾਇਆ

ਪਾਉਂਟਾ ਸਾਹਿਬ, 12 ਅਗਸਤ (ਹਰਬਖਸ਼ ਸਿੰਘ)-ਪਾਉਂਟਾ ਸਾਹਿਬ ਸਤੌਨ-ਰਾਜਬਨ ਮਾਰਗ 'ਤੇ ਤਾਰੂਵਾਲਾ ਕੋਲ ਤੇਜ਼ ਰਫਤਾਰ ਮੋਟਰਸਾਈਕਲ ਸਵਾਰ ਟਰੈਕਟਰ-ਟਰਾਲੀ ਨੂੰ ਓਵਰਟੇਕ ਕਰਦਿਆਂ ਟਕਰਾਅ ਗਿਆ | ਟੱਕਰ ਏਨੀ ਤੇਜ਼ੀ ਨਾਲ ਹੋਈ, ਜਿਸ ਨਾਲ ਮੋਟਰਸਾਈਕਲ ਸਵਾਰ ਦਾ ਮੋਟਰਸਾਈਕਲ ...

ਪੂਰੀ ਖ਼ਬਰ »

ਸਾੲੀਂ ਖਿਡਾਰੀਆਂ ਨੇ ਕੱਢੀ ਸਫ਼ਾਈ ਰੈਲੀ

ਕੁਰੂਕਸ਼ੇਤਰ, 12 ਅਗਸਤ (ਜਸਬੀਰ ਸਿੰਘ ਦੁੱਗਲ)-ਭਾਰਤੀ ਖੇਡ ਵਿਭਾਗ (ਸਾੲੀਂ) ਵੱਲੋਂ ਲੋਕਾਂ 'ਚ ਸਫ਼ਾਈ ਮੁਹਿੰਮ ਸਬੰਧੀ ਜਾਗਰੂਕ ਕਰਨ ਲਈ ਰੈਲੀ ਕੱਢੀ ਗਈ | ਰੈਲੀ ਨੂੰ ਸਹਾਇਕ ਨਿਰਦੇਸ਼ਕ ਡਾ. ਬੀ.ਐਸ. ਰੰਧਾਵਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਸਵੇਰੇ 7 ਵਜੇ ਸਾੲੀਂ ...

ਪੂਰੀ ਖ਼ਬਰ »

ਸਰਕਾਰ ਵੱਲੋਂ ਚਲਾਈ ਸਫ਼ਾਈ ਮੁਹਿੰਮ ਤਹਿਤ ਬੱਚਿਆਂ ਨੇ ਲਿਆ ਪ੍ਰਣ

ਸ਼ਾਹਾਬਾਦ ਮਾਰਕੰਡਾ, 12 ਅਗਸਤ (ਜਤਿੰਦਰ ਸਿੰਘ)-ਸਕੂਲ ਪੱਧਰੀ ਸਮਾਗਮ 'ਚ ਰਾਮ ਪ੍ਰਸਾਦ ਡੀ.ਏ.ਵੀ. ਸੀ.ਸੈ. ਸਕੂਲ 'ਚ ਪ੍ਰਾਰਥਨਾ ਸਭਾ 'ਚ ਵਿਦਿਆਰਥੀਆਂ ਵੱਲੋਂ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਸਵੱਛ ਭਾਰਤ ਤਹਿਤ ਪ੍ਰਣ ਲਿਆ ਗਿਆ, ਜਿਸ 'ਚ ਸਾਰੇ ਵਿਦਿਆਰਥੀਆਂ ਨੇ ਆਪਣੇ ਘਰ ...

ਪੂਰੀ ਖ਼ਬਰ »

ਕਮਾਂਡਰ ਬਿ੍ਗੇਡੀਅਰ ਨੇ ਐੱਨ. ਸੀ. ਸੀ. ਕੈਂਪ ਦਾ ਕੀਤਾ ਨਿਰੀਖ਼ਣ

ਯਮੁਨਾਨਗਰ, 12 ਅਗਸਤ (ਗੁਰਦਿਆਲ ਸਿੰਘ ਨਿਮਰ)-ਐੱਨ. ਸੀ. ਸੀ. ਹਰਿਆਣਾ ਬਟਾਲੀਅਨ-14 ਦੇ ਸਾਲਾਨਾ ਸਿਖ਼ਲਾਈ ਕੈਂਪ 'ਚ ਅੰਬਾਲਾ ਗਰੁੱਪ ਐੱਨ. ਸੀ. ਸੀ. ਕਮਾਂਡਰ ਬਿ੍ਗੇਡੀਅਰ ਜੀ. ਪੀ. ਐੱਸ. ਸੰਧੂ ਨੇ ਨਿਰੀਖ਼ਣ ਕੀਤਾ | ਕੈਂਪ 'ਚ 432 ਕੈਡੇਟ ਹਿੱਸਾ ਲੈ ਰਹੇ ਹਨ | ਇਹ ਕੈਂਪ ਕਰਨਲ ...

ਪੂਰੀ ਖ਼ਬਰ »

ਜੈਰਾਮ ਕੰਨਿਆ ਕਾਲਜ 'ਚ ਸੰਗੀਤ ਵਾਦਨ ਨੇ ਮਾਰੀ ਬਾਜ਼ੀ

ਥਾਨੇਸਰ, 12 ਅਗਸਤ (ਅਜੀਤ ਬਿਊਰੋ)-ਸੇਠ ਨਵਰੰਗ ਰਾਏ ਲੋਹੀਆ ਜੈਰਾਮ ਕੰਨਿਆ ਕਾਲਜ ਲੌਹਾਰ ਮਾਜਰਾ 'ਚ ਦੇਸ਼ ਦੇ ਆਜ਼ਾਦੀ ਦਿਵਸ ਦੇ ਸਬੰਧ 'ਚ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਪ੍ਰੋਗਰਾਮ 'ਚ ਆਰ.ਕੇ.ਐਸ.ਡੀ. ਕਾਲਜ ਕੈਥਲ ਦੇ ਸੇਵਾਮੁਕਤ ਪਿ੍ੰਸੀਪਲ ਲਲਿਤ ਬਿੰਦਲੇਸ਼ ਨੇ ...

ਪੂਰੀ ਖ਼ਬਰ »

ਤਿਰੰਗਾ ਯਾਤਰਾ ਲੱਖਾਂ ਸ਼ਹੀਦਾਂ ਨੂੰ ਸਮਰਪਿਤ-ਕਬੀਰਪੰਥੀ

ਨੀਲੋਖੇੜੀ, 12 ਅਗਸਤ (ਆਹੂਜਾ)-ਪੰਜਾਬੀ ਸਭਾ 'ਚ ਤਿਰੰਗਾ ਯਾਤਰਾ ਨੂੰ ਲੈ ਕੇ ਪ੍ਰੋਗਰਾਮ ਕੀਤਾ ਗਿਆ | ਪ੍ਰਧਾਨਗੀ ਭਾਜਪਾ ਮੰਡਲ ਪ੍ਰਧਾਨ ਦੀਪਕ ਬਾਂਸਲ ਨੇ ਕੀਤੀ | ਮੁੱਖ ਮਹਿਮਾਨ ਵਿਧਾਇਕ ਭਗਵਾਨ ਦਾਸ ਕਬੀਰ ਪੰਥੀ ਸਨ | ਵਿਧਾਇਕ ਨੇ ਤਿਰੰਗਾ ਯਾਤਰਾ ਦਾ ਉਦੇਸ਼ ਦੱਸਦਿਆਂ ...

ਪੂਰੀ ਖ਼ਬਰ »

ਕੇ. ਯੂ. ਨੇ ਐਲਾਨੇ ਪ੍ਰੀਖਿਆ ਨਤੀਜੇ

ਕੁਰੂਕਸ਼ੇਤਰ, 12 ਅਗਸਤ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ ਕਈ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਕਰ ਦਿੱਤੇ ਹਨ | ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪ੍ਰੀਖਿਆ ਕੰਟਰੋਲਰ ਡਾ: ਓ. ਪੀ. ਆਹੂਜਾ ਨੇ ਦੱਸਿਆ ਕਿ ਮਈ 2017 'ਚ ਆਯੋਜਿਤ ਐਮ. ...

ਪੂਰੀ ਖ਼ਬਰ »

ਕੁਰੂਕਸ਼ੇਤਰ ਦੀ ਪਾਵਨ ਧਰਤੀ 'ਤੇ ਨਜ਼ਰ ਆਵੇਗੀ ਦੇਸ਼ ਦੀ ਸੱਭਿਆਚਾਰਕ ਵਿਰਾਸਤ

ਕੁਰੂਕਸ਼ੇਤਰ, 12 ਅਗਸਤ (ਜਸਬੀਰ ਸਿੰਘ ਦੁੱਗਲ)-ਅਖਿਲ ਭਾਰਤੀ ਕਲਾ ਸਾਧਕ ਸੰਗਮ ਪ੍ਰੋਗਰਾਮ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਕੁਰੂਕਸ਼ੇਤਰ ਦੀ ਧਰਤੀ 'ਤੇ ਦੇਸ਼ ਦੇ ਹਰ ਸੂਬੇ ਦੀ ਸੱਭਿਆਚਾਰਕ ਵਿਰਾਸਤ ਵੇਖਣ ਨੂੰ ਮਿਲੇਗੀ | ਕੌਮੀ ਪੱਧਰ ਦੇ ...

ਪੂਰੀ ਖ਼ਬਰ »

ਕਰੰਟ ਲੱਗਣ ਕਾਰਨ ਵਿਅਕਤੀ ਦੀ ਮੌਤ

ਇਸਮਾਈਲਾਬਾਦ, 12 ਅਗਸਤ (ਅਜੀਤ ਬਿਊਰੋ)-ਠਸਕਾ ਮਿਰਾਂਜੀ 'ਚ ਕਰੰਟ ਲਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ | ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਘਟਨਾ ਵਾਲੀ ਥਾ ਦਾ ਨਿਰੀਖਣ ਕੀਤਾ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ | ਦੱਸਿਆ ਜਾ ਰਿਹਾ ...

ਪੂਰੀ ਖ਼ਬਰ »

ਪੈਨੋਰਮਾ 'ਚ ਹੋਏ ਮੁਕਾਬਲੇ 'ਚ ਗੁਰੂਕੁਲ ਰਿਹਾ ਅੱਵਲ

ਕੁਰੂਕਸ਼ੇਤਰ, 12 ਅਗਸਤ (ਜਸਬੀਰ ਸਿੰਘ ਦੁੱਗਲ)-ਪੈਨੋਰਮਾ ਅਤੇ ਵਿਗਿਆਨ ਕੇਂਦਰ 'ਚ ਕੌਮੀ ਪੱਧਰ ਦਾ ਇੰਟੈਕ ਹੈਰੀਟੇਜ਼ ਸਵਾਲ-ਜਵਾਬ ਮੁਕਾਬਲਾ ਕਰਵਾਇਆ ਗਿਆ | ਮੁਕਾਬਲਾ ਕੁਰੂਕਸ਼ੇਤਰ ਪੈਨੋਰਮਾ ਅਤੇ ਵਿਗਿਆਨ ਕੇਂਦਰ ਅਤੇ ਭਾਰਤੀ ਕਲਾ ਅਤੇ ਸੱਭਿਆਚਾਰਕ ਨਿਧੀ ਦੇ ...

ਪੂਰੀ ਖ਼ਬਰ »

ਸਰਪੰਚਾਂ ਨੇ ਬੈਠਕ ਕਰਕੇ ਕੀਤਾ ਮੰਥਨ

ਸ਼ਾਹਾਬਾਦ ਮਾਰਕੰਡਾ, 12 ਅਗਸਤ (ਜਤਿੰਦਰ ਸਿੰਘ)-ਬਲਾਕ ਦੇ ਸਰਪੰਚਾਂ ਨੇ ਸ਼ਾਹਾਬਾਦ ਜੀ.ਟੀ. ਰੋਡ ਸਥਿਤ ਇਕ ਨਿਜੀ ਹੋਟਲ 'ਚ ਬੈਠਕ ਕਰਕੇ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਮੰਥਨ ਕੀਤਾ ਗਿਆ | ਪ੍ਰਧਾਨਗੀ ਸਰਪੰਚ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਸਿੰਘ ਨੇ ਕੀਤੀ | ਬੈਠਕ 'ਚ ...

ਪੂਰੀ ਖ਼ਬਰ »

'ਔਰੰਗਜ਼ੇਬ ਦੀ ਆਖ਼ਰੀ ਰਾਤ' ਨਾਲ ਨਾਟਕ ਉਤਸਵ ਸਮਾਪਤ

ਕੁਰੂਕਸ਼ੇਤਰ, 12 ਅਗਸਤ (ਸਟਾਫ਼ ਰਿਪੋਟਰ)-ਹਰਿਆਣਾ ਪ੍ਰੀਸ਼ਦ ਮਲਟੀ ਆਰਟ ਕਲਚਰਲ ਸੈਂਟਰ ਵੱਲੋਂ ਰੰਗਕਰਮੀ ਸੀਤਾਰਾਮ ਪਾਂਚਾਲ ਦੇ ਪਰਿਵਾਰ ਦੇ ਮਾਲੀ ਸਹਿਯੋਗ ਲਈ ਆਯੋਜਿਤ ਕੀਤੇ ਗਏ 3 ਰੋਜ਼ਾ ਨਾਟਕ ਉਤਸਵ ਦੀ ਆਖ਼ਰੀ ਸ਼ਾਮ 'ਚ ਰੰਗ ਪ੍ਰਯਾਸ ਹਿਸਾਰ ਦੇ ਕਲਾਕਾਰਾਂ ਵੱਲੋਂ ...

ਪੂਰੀ ਖ਼ਬਰ »

'ਏਕ ਦੀਵਾ ਅਖੰਡ ਭਾਰਤ ਕੇ ਨਾਮ' ਪ੍ਰੋਗਰਾਮ ਕਲ੍ਹ

ਕੁਰੂਕਸ਼ੇਤਰ, 12 ਅਗਸਤ (ਜਸਬੀਰ ਸਿੰਘ ਦੁੱਗਲ)-ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਕੁਰੂਕਸ਼ੇਤਰ ਵੱਲੋਂ ਅਖੰਡ ਭਾਰਤ ਦਿਵਸ ਦੀ ਪੂਰਬ ਸ਼ਾਮ 'ਤੇ ਬ੍ਰਹਮ ਸਰੋਵਰ ਦੇ ਮੁੱਖ ਦੁਆਰ 'ਤੇ ਇਕ ਦੀਵਾ ਅਖੰਡ ਭਾਰਤ ਦੇ ਨਾਂਅ ਪ੍ਰੋਗਰਾਮ ਕੀਤਾ ਜਾ ਰਿਹਾ ਹੈ | ਵਿਸ਼ਵ ਹਿੰਦੂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX