ਤਾਜਾ ਖ਼ਬਰਾਂ


ਫੀਫਾ ਵਿਸ਼ਵ ਕੱਪ 2018 : ਜਪਾਨ ਅਤੇ ਸੈਨੇਗਲ ਦਾ ਮੁਕਾਬਲਾ 2-2 ਨਾਲ ਰਿਹਾ ਬਰਾਬਰ
. . .  about 1 hour ago
ਯੂ.ਪੀ : ਬੀ.ਆਰ.ਡੀ ਕਾਲਜ 'ਚ 15 ਸਾਲਾਂ ਲੜਕੀ ਦਾ ਜਿਸਮਾਨੀ ਸ਼ੋਸ਼ਣ
. . .  about 1 hour ago
ਲਖਨਊ, 24 ਜੂਨ - ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿਖੇ ਬੀ.ਆਰ.ਡੀ ਕਾਲਜ 'ਚ ਇੱਕ 15 ਸਾਲਾਂ ਲੜਕੀ ਨਾਲ ਕਥਿਤ ਤੌਰ 'ਤੇ ਜਿਸਮਾਨੀ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ...
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਜਪਾਨ 1 ਸੈਨੇਗਲ 1
. . .  about 2 hours ago
ਪ੍ਰੇਮੀ ਜੋੜੇ ਵੱਲੋਂ ਖੁਦਕੁਸ਼ੀ
. . .  about 3 hours ago
ਮਾਛੀਵਾੜਾ ਸਾਹਿਬ, 24 ਜੂਨ - ਮਾਛੀਵਾੜਾ ਦੇ ਪਿੰਡ ਮਾਣੇਵਾਲ ਵਿਖੇ ਇਕ ਵਿਆਹੁਤਾ ਔਰਤ ਅਤੇ ਇਸੇ ਪਿੰਡ ਦੇ ਰਹਿਣ ਵਾਲੇ ਮਜ਼ਦੂਰੀ ਕਰਦੇ ਇਕ ਵਿਅਕਤੀ ਨੇ ਜ਼ਹਰਿਲੀ ਵਸਤੂ ਦਾ ਸੇਵਨ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ...
ਫੀਫਾ ਵਿਸ਼ਵ ਕੱਪ 2018 : ਇੰਗਲੈਂਡ ਨੇ ਪਨਾਮਾ ਨੂੰ 6-1 ਨਾਲ ਹਰਾਇਆ
. . .  about 4 hours ago
ਮਾਸਕੋ, 24 ਜੂਨ- ਫੀਫਾ ਵਿਸ਼ਵ ਕੱਪ 2018 ਦੇ ਮੈਚ 'ਚ ਇੰਗਲੈਂਡ ਨੇ ਪਨਾਮਾ ਨੂੰ 6-1 ਨਾਲ ਹਰਾ......
ਕੋਠਾਰੀ ਹਾਊਸ ਦੀ ਇਮਾਰਤ 'ਚ ਲੱਗੀ ਅੱਗ
. . .  about 4 hours ago
ਮੁੰਬਈ, 24 ਜੂਨ - ਗੋਰੇ ਗਾਓ ਦੇ ਕੋਠਾਰੀ ਹਾਊਸ ਦੀ ਇਮਾਰਤ 'ਚ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ। ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ...
ਪਾਕਿ 'ਚ ਗੁਰਦੁਆਰਾ ਪੰਜਾ ਸਾਹਿਬ 'ਚ ਜਾਣ 'ਤੇ ਰੋਕਣ ਸਬੰਧੀ ਬੋਲੇ ਅਜੈ ਬਿਸੇਰੀਆ
. . .  about 4 hours ago
ਨਵੀਂ ਦਿੱਲੀ, 24 ਜੂਨ- ਭਾਰਤੀ ਹਾਈ ਕਮਿਸ਼ਨਰ ਅਜੈ ਬਿਸੇਰੀਆ ਨੇ ਦੱਸਿਆ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਤੋਂ ਯਾਤਰਾ ਦੀ ਇਜਾਜ਼ਤ ਮਿਲਣ ਦੇ ਬਾਵਜੂਦ ਉਨ੍ਹਾਂ ਨੂੰ ਬੀਤੇ ਦਿਨ ਪਾਕਿਸਤਾਨ ਦੇ ਹਸਨ ਅਬਦਾਲ ਵਿਖੇ...
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੋਂ ਬਾਅਦ ਇੰਗਲੈਂਡ 5-0 ਨਾਲ ਅੱਗੇ
. . .  about 5 hours ago
ਫੀਫਾ ਵਿਸ਼ਵ ਕੱਪ 2018 : ਪਨਾਮਾ ਵਿਰੁੱਧ ਇੰਗਲੈਂਡ 4-0 ਨਾਲ ਅੱਗੇ
. . .  about 5 hours ago
ਦਿੱਲੀ 'ਚ ਦਰਖ਼ਤਾਂ ਦੀ ਕਟਾਈ 'ਤੇ ਲੋਕਾਂ ਦਾ ਪ੍ਰਦਰਸ਼ਨ
. . .  about 5 hours ago
ਨਵੀਂ ਦਿੱਲੀ, 24 ਜੂਨ- ਰਾਜਧਾਨੀ ਦਿੱਲੀ 'ਚ ਪੁਨਰਵਿਕਾਸ ਪ੍ਰਾਜੈਕਟ ਲਈ ਦਰਖਤਾਂ ਦੀ ਕਟਾਈ ਦੇ ਵਿਰੋਧ 'ਚ ਅੱਜ ਨੌਰੋਜੀ ਨਗਰ, ਨੇਤਾਜੀ ਨਗਰ ਅਤੇ ਸਰੋਜਨੀ ਨਗਰ 'ਚ ਲੋਕਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ...
ਜੰਮੂ-ਕਸ਼ਮੀਰ : ਕੁਲਗਾਮ 'ਚ ਮੁਠਭੇੜ ਦੌਰਾਨ ਤੀਜੇ ਅੱਤਵਾਦੀ ਨੇ ਕੀਤਾ ਆਤਮ ਸਮਰਪਣ
. . .  about 6 hours ago
ਸ੍ਰੀਨਗਰ, 24 ਜੂਨ- ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਚਾਦਰ ਇਲਾਕੇ 'ਚ ਅੱਜ ਸੁਰੱਖਿਆ ਬਲਾਂ ਦੀ ਅੱਤਵਾਦੀਆਂ ਨਾਲ ਹੋਈ ਮੁਠਭੇੜ 'ਚ ਇੱਕ ਅੱਤਵਾਦੀ ਨੇ ਹਥਿਆਰਾਂ ਅਤੇ ਗੋਲਾ ਬਾਰੂਦ ਸਮੇਤ ਸੁਰੱਖਿਆ ਬਲਾਂ ਅੱਗੇ ਆਤਮ ਸਮਰਪਣ ਕਰ ਦਿੱਤਾ। ਇਸ ਗੱਲ ਦੀ...
ਮਣੀਪੁਰ-ਮਿਆਂਮਾਰ ਸਰਹੱਦ 'ਤੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 6 hours ago
ਇੰਫਾਲ, 24 ਜੂਨ- ਮਣੀਪੁਰ-ਮਿਆਂਮਾਰ ਸਰਹੱਦ 'ਤੇ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.4 ਮਾਪੀ ਗਈ। ਇਸ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਫਿਲਹਾਲ ਕੋਈ ਖ਼ਬਰ ਨਹੀਂ ਹੈ...
ਹਰਿਦੁਆਰ ਦੇ ਸ਼ਾਂਤੀਕੁੰਜ ਆਸ਼ਰਮ ਪਹੁੰਚੇ ਅਮਿਤ ਸ਼ਾਹ
. . .  about 6 hours ago
ਦੇਹਰਾਦੂਨ, 24 ਜੂਨ- ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅੱਜ ਉਤਰਾਖੰਡ ਦੇ ਦੌਰੇ 'ਤੇ ਹਨ। ਇਸ ਦੌਰਾਨ ਉਹ ਹਰਿਦੁਆਰ 'ਚ ਸ਼ਾਂਤੀਕੁੰਜ ਆਸ਼ਰਮ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਉਤਰਾਖੰਡ ਦੇ ਮੁੱਖ ਮੰਤਰੀ ਤਿਵੇਂਦਰ ਸਿੰਘ ਰਾਵਤ ਦੇ ਇਲਾਵਾ ਕਈ ਨੇਤਾ ਮੌਜੂਦ ਸਨ...
ਭਾਜਪਾ ਵੱਲੋਂ ਜੰਮੂ ਅਤੇ ਲਦਾਖ਼ ਇਲਾਕੇ ਦੀ ਅਣਦੇਖੀ ਦੇ ਦੋਸ਼ਾਂ ਨੂੰ ਮਹਿਬੂਬਾ ਨੇ ਨਕਾਰਿਆ
. . .  about 6 hours ago
ਸ੍ਰੀਨਗਰ, 24 ਜੂਨ - ਜੰਮੂ ਕਸ਼ਮੀਰ 'ਚ ਭਾਜਪਾ-ਪੀ.ਡੀ.ਪੀ ਦੇ ਗਠਜੋੜ ਟੁੱਟਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਅਤੇ ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਗਠਜੋੜ ਦੀ ਉਲੰਘਣਾ ਨਹੀਂ ਕੀਤੀ ਅਤੇ ਸੰਯੁਕਤ ਏਜੰਡੇ ਦੀਆਂ...
ਚੈਂਪੀਅਨਜ਼ ਟਰਾਫੀ ਹਾਕੀ 2018 : ਭਾਰਤ ਨੇ ਅਰਜਨਟੀਨਾ ਨੂੰ 2-1 ਨਾਲ ਹਰਾਇਆ
. . .  about 6 hours ago
ਬਿਜਲੀ ਮੁਲਾਜ਼ਮ ਦੇ ਘਰੋਂ ਲੱਖਾਂ ਰੁਪਏ ਦਾ ਸਮਾਨ ਚੋਰੀ
. . .  about 6 hours ago
ਜੋਧਪੁਰ ਬੰਦੀਆਂ ਦੀ ਸਹਾਇਤਾ ਕਰੇਗੀ ਵਿਸ਼ੇਸ਼ ਸਬ ਕਮੇਟੀ - ਲੌਂਗੋਵਾਲ
. . .  about 6 hours ago
ਜੰਮੂ-ਕਸ਼ਮੀਰ 'ਚ ਦੋ ਸ਼ੱਕੀ ਗ੍ਰਿਫ਼ਤਾਰ
. . .  about 7 hours ago
ਚੈਂਪੀਅਨਜ਼ ਟਰਾਫੀ ਹਾਕੀ 2018 : ਭਾਰਤ, ਅਰਜਨਟੀਨਾ ਤੋਂ 2-1 ਨਾਲ ਅੱਗੇ
. . .  about 7 hours ago
ਚੈਂਪੀਅਨਜ਼ ਟਰਾਫ਼ੀ ਹਾਕੀ 2018 : ਅਰਜਨਟੀਨਾ ਤੋਂ 2-0 ਨਾਲ ਭਾਰਤ ਅੱਗੇ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਦਿੱਲੀ

ਤਿਵਾੜੀ ਵੱਲੋਂ ਬਵਾਨਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ

ਨਵੀਂ ਦਿੱਲੀ, 12 ਅਗਸਤ (ਜਗਤਾਰ ਸਿੰਘ)- ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਨੇ ਅੱਜ ਬਵਾਨਾ ਵਿਧਾਨ ਸਭਾ ਜਿਮਨੀ ਚੋਣ ਦੇ ਲਈ ਭਾਜਪਾ ਉਮੀਦਵਾਰ ਵੇਦ ਪ੍ਰਕਾਸ਼ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ | ਬਵਾਨਾ ਵਿਧਾਨ ਸਭਾ ਦੇ ਬਵਾਨਾ, ਰੋਹਿਣੀ ਅਤੇ ਪੂਠ ਖੁਰਦ ਨਿਗਮ ਵਾਰਡਾਂ ਵਿਚ ਰੋਡ ਸ਼ੋਅ ਅਤੇ ਘਰ-ਘਰ ਪ੍ਰਚਾਰ ਕਰਨ ਤੋਂ ਇਲਾਵਾ ਤਿਵਾੜੀ ਨੇ ਚਾਰ ਰੈਲੀਆਂ ਨੂੰ ਸੰਬੋਧਨ ਕੀਤਾ | ਇਸ ਚੋਣ ਪ੍ਰਚਾਰ ਵਿੱਚ ਸ੍ਰੀ ਤਿਵਾੜੀ ਦੇ ਨਾਲ ਪਾਰਟੀ ਉਮੀਦਵਾਰ ਵੇਦ ਪ੍ਰਕਾਸ਼, ਭਾਜਪਾ ਆਗੂ ਅਭੈ ਵਰਮਾ, ਨੀਲਦਮਨ ਖੱਤਰੀ, ਰਾਜੇਸ਼ ਗਹਿਲੋਤ, ਮਨੋਜ ਸ਼ੌਕੀਨ, ਪ੍ਰਵੇਸ਼ ਵਾਹੀ, ਆਸ਼ੀਸ਼ ਸੂਦ, ਵਿਜੈ ਭਗਤ ਅਤੇ ਬ੍ਰਹਮ ਪ੍ਰਕਾਸ਼ ਸਮੇਤ ਹੋਰਨਾਂ ਆਗੂਆਂ ਨੇ ਪ੍ਰਚਾਰ ਵਿੱਚ ਹਿੱਸਾ ਲਿਆ | ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਤਿਵਾੜੀ ਨੇ ਕਿਹਾ ਕਿ ਬਵਾਨਾ ਦੇ ਰਹਿਣ ਵਾਲੇ ਸਾਰੇ ਸਮੁਦਾਇ ਦੇ ਲੋਕ ਵਿਸ਼ੇਸ਼ਕਰ ਪਿੰਡਾ ਦੇ ਮੂਲ ਨਿਵਾਸੀ, ਅਨੁਸੂਚਿਤ ਜਾਤੀ ਦੇ ਲੋਕ ਅਤੇ ਮੁੜ ਵਸੇਬਾ ਬਸਤੀਆਂ ਤੇ ਕਾਲੋਨੀਆਂ ਵਿੱਚ ਰਹਿਣ ਵਾਲੇ ਪੂਰਵਾਂਚਲ ਦੇ ਲੋਕ ਭਾਜਪਾ ਦਾ ਸਮਰਥਨ ਕਰ ਰਹੇ ਹਨ ਅਤੇ ਇਨ੍ਹਾਂ ਚੋਣਾਂ ਵਿਚ ਸਾਡੀ ਜਿੱਤ ਅਤੇ ਕੇਜਰੀਵਾਲ ਸਰਕਾਰ ਦਾ ਪਤਨ ਨਿਸ਼ਚਤ ਹੈ | ਤਿਵਾੜੀ ਨੇ ਕਿਹਾ ਕਿ ਬਵਾਨਾ ਦੇ ਲੋਕ ਵਿਸ਼ੇਸ਼ ਰੂਪ ਤੋਂ ਅਨੁਸੂਚਿਤ ਜਾਤੀ ਦੇ ਲੋਕ ਪੂਰੇ ਦਿਲ ਨਾਲ ਵੇਦ ਪ੍ਰਕਾਸ਼ ਦੇ ਹੱਕ ਵਿਚ ਵੋਟਿੰਗ ਕਰਨਗੇ ਜਿਨ੍ਹਾਂ ਨੂੰ ਈਮਾਨਦਾਰ ਤੇ ਸਾਫ ਸੁਥਰੀ ਰਾਜਨੀਤੀ ਕਰਨ ਵਾਲਾ ਵਿਅਕਤੀ ਮੰਨਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਵਿਧਾਇਕ ਦੇ ਆਪਣੇ ਕਾਰਜਕਾਲ ਦਾ ਅੱਧਾ ਹਿੱਸਾ ਛੱਡ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ |


ਖ਼ਬਰ ਸ਼ੇਅਰ ਕਰੋ

ਹਾਮਿਦ ਅੰਸਾਰੀ ਦਾ ਬਿਆਨ ਦੇਸ਼ ਹਿੱਤ 'ਚ ਨਹੀਂ-ਬਖਸ਼ੀ ਪਰਮਜੀਤ ਸਿੰਘ

ਨਵੀਂ ਦਿੱਲੀ, 12 ਅਗਸਤ (ਜਗਤਾਰ ਸਿੰਘ)- ਸਿੱਖ ਬ੍ਰਦਰਜ਼ਹੁੱਡ ਇੰਟਰਨੈਸ਼ਨਲ ਦੇ ਕੌਮੀ ਪ੍ਰਧਾਨ ਬਖਸ਼ੀ ਪਰਮਜੀਤ ਸਿੰਘ ਨੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਵੱਲੋਂ, ਦੇਸ਼ ਵਿੱਚ ਮੁਸਲਮਾਨਾਂ ਦੇ ਅਸੁਰੱਖਿਅਤ ਹੋਣ ਸਬੰਧੀ ਕੀਤੇ ਗਏ ਦਾਅਵੇ ਨੂੰ ਗਲਤ ਅਤੇ ...

ਪੂਰੀ ਖ਼ਬਰ »

ਮੈਟਰੋ ਟਰੈਕ ਦੇ ਆਸ-ਪਾਸ ਪਤੰਗ ਨਾ ਉਡਾਉਣ ਬਾਰੇ ਚੱਲ ਰਹੀ ਹੈ ਮੁਹਿੰਮ

ਨਵੀਂ ਦਿੱਲੀ, 12 ਅਗਸਤ (ਬਲਵਿੰਦਰ ਸਿੰਘ ਸੋਢੀ)- ਮੈਟਰੋ ਪ੍ਰਸ਼ਾਸਨ ਨੇ ਮੈਟਰੋ ਟਰੈਕ ਦੇ ਆਸ-ਪਾਸ ਪਤੰਗ ਨਾ ਉਡਾਉਣ ਬਾਰੇ ਪਿਛਲੇ ਦਿਨਾਂ ਤੋਂ ਇਕ ਮੁਹਿੰਮ ਚਲਾਈ ਹੋਈ ਹੈ, ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਮੈਟਰੋ ਟਰੈਕ ੁਉਪਰ 25 ਕਿੱਲੋ ਵੋਲਟੇਜ਼ ਵਾਲੀ ਓ. ਐਚ. ਈ. ਲਾਈਨ ...

ਪੂਰੀ ਖ਼ਬਰ »

ਸਰਵੋਦਿਆ ਸਕੂਲਾਂ 'ਚ ਹੁਣ 19 ਸਤੰਬਰ ਤੱਕ ਦਾਖ਼ਲਾ ਲਿਆ ਜਾ ਸਕਦਾ ਹੈ

ਨਵੀਂ ਦਿੱਲੀ, 12 ਅਗਸਤ (ਬਲਵਿੰਦਰ ਸਿੰਘ ਸੋਢੀ)- ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਸਰਵੋਦਿਆ ਸਕੂਲਾਂ ਵਿਚ ਨਰਸਰੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਦਾਖ਼ਲੇ ਬਾਰੇ ਅਜੇ ਵੀ ਸੀਟਾਂ ਖਾਲੀ ਹਨ, ਜਿਨ੍ਹਾਂ ਨੰੂ ਭਰਨ ਲਈ ਸਿੱਖਿਆ ਵਿਭਾਗ ਵੱਲੋਂ ਨਿਰਦੇਸ਼ ਜਾਰੀ ਕਰ ...

ਪੂਰੀ ਖ਼ਬਰ »

ਤਿਹਾੜ ਜੇਲ੍ਹ 'ਚ ਬੰਦ ਕੈਦੀ ਹੁਣ ਬਣਾਉਣਗੇ ਪੇਟਿੰਗਾਂ

ਨਵੀਂ ਦਿੱਲੀ, 12 ਅਗਸਤ (ਬਲਵਿੰਦਰ ਸਿੰਘ ਸੋਢੀ)- ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਜਲਦੀ ਹੀ ਇਕ ਆਰਟ ਗੈਲਰੀ ਸ਼ੁਰੂ ਕੀਤੀ ਜਾਵੇਗੀ, ਜਿਸ ਨੰੂ ਲਲਿਤ ਕਲਾ ਅਕਾਦਮੀ ਤੇ ਜ਼ੇਲ ਪ੍ਰਸ਼ਾਸਨ ਆਪਸ ਵਿਚ ਮਿਲ ਕੇ ਚਲਾਉਣਗੇ | ਇਸ ਤੋਂ ਇਲਾਵਾ ਤਿਹਾੜ ਜੇਲ੍ਹ ਵਿਚ ਹੀ ਇਕ ਆਰਟ ਸਕੂਲ ...

ਪੂਰੀ ਖ਼ਬਰ »

ਗੋਤਾਖੋਰ ਕਾਜਲ ਦੱਤ ਦੀ ਡੁੱਬਣ ਨਾਲ ਮੌਤ

ਕੋਲਕਾਤਾ, 12 ਅਗਸਤ (ਰਣਜੀਤ ਸਿੰਘ ਲੁਧਿਆਣਵੀ)-ਰਾਸ਼ਟਰੀ ਪੱਧਰ ਤੇ ਗੋਤਾਖੋਰ ਰਹੇ ਕਾਜਲ ਦੱਤ (68) ਦੀ ਕਾਲਜ ਸਕਵਾਇਰ ਵਿੱਚ ਇੱਕ ਸਵੀਮਿੰਗ ਪੂਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ | ਕੱਲ੍ਹ ਸਵੇਰੇ 6.30 ਵਜੇ ਲਾਈਫ ਸੇਵਰ ਦਾ ਕੰਮ ਕਰਨ ਵਾਲੇ ਤੈਰਾਕ ਕਾਜਲ ਪਾਣੀ 'ਚ ਡੱੁਬ ਗਏ ਸਨ | ...

ਪੂਰੀ ਖ਼ਬਰ »

ਮਿ੍ਤਕ ਨਰਸ ਦੇ ਪਰਿਵਾਰ ਨੂੰ 5 ਲੱਖ ਰੁਪਏ

ਕੋਲਕਾਤਾ, 12 ਅਗਸਤ (ਰਣਜੀਤ ਸਿੰਘ ਲੁਧਿਆਣਵੀ)-ਕੋਲਕਾਤਾ ਦੇ ਆਮਰੀ ਹਸਪਤਾਲ ਵੱਲੋਂ ਡਿਊਟੀ ਦੇ ਬੀਮਾਰੀ ਕਾਰਨ ਮਰਨ ਵਾਲੀ ਨਰਸ ਊਮਾ ਕੇਸਕੇ (25) ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜਾ ਦੇਣ ਦਾ ਐਲਾਨ ਕਰਦਿਆਂ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ...

ਪੂਰੀ ਖ਼ਬਰ »

ਆਰਥਿਕ ਤੰਗੀ ਕਾਰਨ ਕਿਸਾਨ ਵੱਲੋਂ ਖ਼ੁਦਕੁਸ਼ੀ

ਸਵੱਦੀ ਕਲਾਂ, 12 ਅਗਸਤ (ਗੁਰਪ੍ਰੀਤ ਸਿੰਘ ਤਲਵੰਡੀ)-ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬਾਸੀਆਂ ਬੇਟ ਦੇ ਇਕ ਕਿਸਾਨ ਵੱਲੋਂ ਆਰਥਿਕ ਤੰਗੀ ਕਾਰਨ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ | ਕਿਸਾਨ ਰਣਧੀਰ ਸਿੰਘ (50) ਪੁੱਤਰ ਮੋਹਣ ਸਿੰਘ, ਵਾਸੀ ਪਿੰਡ ਬਾਸੀਆਂ ਬੇਟ ...

ਪੂਰੀ ਖ਼ਬਰ »

ਗੋਰਖਾਲੈਂਡ ਦੀ ਮੰਗ ਨੂੰ ਲੈ ਕੇ ਇਕੱਲਾ ਪੈਂਦਾ ਜਾ ਹੈ ਰਿਹੈ ਮੋਰਚਾ

ਕੋਲਕਾਤਾ, 12 ਅਗਸਤ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਤੋਂ ਵੱਖ ਗੋਰਖਾਲੈਂਡ ਬਣਾਉਣ ਦੀ ਮੰਗ ਨੂੰ ਲੈ ਕੇ ਗੋਰਖਾ ਜਨਮੁਕਤੀ ਮੋਰਚਾ ਵੱਲੋਂ ਸ਼ੁਰੂ ਕੀਤੇ ਅਣਮਿੱਥੇ ਸਮੇਤ ਦੇ ਬੰਦ ਦਾ ਅੱਜ 60 ਵਾਂ ਦਿਨ ਹੈ | ਸਕੂਲ, ਕਾਲਜ, ਦੁਕਾਨਾਂ, ਬਾਜ਼ਾਰਾਂ, ਰਾਸ਼ਨ, ਚਾਹ ...

ਪੂਰੀ ਖ਼ਬਰ »

ਯਾਦਵਪੁਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਧਰਨਾ ਚੁੱਕਿਆ

ਕੋਲਕਾਤਾ, 12 ਅਗਸਤ (ਰਣਜੀਤ ਸਿੰਘ ਲੁਧਿਆਣਵੀ)-ਯਾਦਵਪੁਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਆਪਣੇ ਅਣਮਿਥੇ ਸਮੇਂ ਦਾ ਧਰਨਾ ਚੁੱਕ ਲਿਆ ਗਿਆ ਹੈ | ਪ੍ਰਬੰਧਨ ਵੱਲੋਂ ਉਨਾਂ ਦੀਆਂ ਸਮੱਸਿਆਵਾਂ ਨੂੰ ਰਾਜ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤੇ ਜਾਣ 'ਤੇ ਇਹ ...

ਪੂਰੀ ਖ਼ਬਰ »

ਇਸ ਵਾਰ ਨਹੀਂ ਹੋਵੇਗੀ 102 ਸਾਲ ਪੁਰਾਣੀ ਦੁਰਗਾ ਪੂਜਾ

ਕੋਲਕਾਤਾ, 12 ਅਗਸਤ (ਰਣਜੀਤ ਸਿੰਘ ਲੁਧਿਆਣਵੀ)-ਕਾਰਸੀਯਾਂਗ ਵਿਖੇ ਹਰ ਸਾਲ ਹੋਣ ਵਾਲੀ 102 ਸਾਲ ਪੁਰਾਣੀ ਦੁਰਗਾ ਪੂਜਾ ਇਸ ਸਾਲ ਨਹੀਂ ਹੋਵੇਗੀ | ਬੰਗਾਲੀ ਸੰਘ ਵੱਲੋਂ 1915 ਤੋਂ ਪੂਜਾ ਕੀਤੀ ਜਾ ਰਹੀ ਸੀ | 1930 ਤੋਂ ਪੂਜਾ ਰਾਜ ਰਾਜੇਸ਼ਵਰੀ ਹਾਲ ਵਿੱਚ ਹੋਣ ਲੱਗੀ ਸੀ ਪਰ ਮੋਰਚਾ ...

ਪੂਰੀ ਖ਼ਬਰ »

ਤੇਜ਼ ਰਫਤਾਰ ਮੋਟਰਸਾਈਕਲ ਸਵਾਰ ਟਰੈਕਟਰ-ਟਰਾਲੀ ਨਾਲ ਟਕਰਾਇਆ

ਪਾਉਂਟਾ ਸਾਹਿਬ, 12 ਅਗਸਤ (ਹਰਬਖਸ਼ ਸਿੰਘ)-ਪਾਉਂਟਾ ਸਾਹਿਬ ਸਤੌਨ-ਰਾਜਬਨ ਮਾਰਗ 'ਤੇ ਤਾਰੂਵਾਲਾ ਕੋਲ ਤੇਜ਼ ਰਫਤਾਰ ਮੋਟਰਸਾਈਕਲ ਸਵਾਰ ਟਰੈਕਟਰ-ਟਰਾਲੀ ਨੂੰ ਓਵਰਟੇਕ ਕਰਦਿਆਂ ਟਕਰਾਅ ਗਿਆ | ਟੱਕਰ ਏਨੀ ਤੇਜ਼ੀ ਨਾਲ ਹੋਈ, ਜਿਸ ਨਾਲ ਮੋਟਰਸਾਈਕਲ ਸਵਾਰ ਦਾ ਮੋਟਰਸਾਈਕਲ ...

ਪੂਰੀ ਖ਼ਬਰ »

ਸਾੲੀਂ ਖਿਡਾਰੀਆਂ ਨੇ ਕੱਢੀ ਸਫ਼ਾਈ ਰੈਲੀ

ਕੁਰੂਕਸ਼ੇਤਰ, 12 ਅਗਸਤ (ਜਸਬੀਰ ਸਿੰਘ ਦੁੱਗਲ)-ਭਾਰਤੀ ਖੇਡ ਵਿਭਾਗ (ਸਾੲੀਂ) ਵੱਲੋਂ ਲੋਕਾਂ 'ਚ ਸਫ਼ਾਈ ਮੁਹਿੰਮ ਸਬੰਧੀ ਜਾਗਰੂਕ ਕਰਨ ਲਈ ਰੈਲੀ ਕੱਢੀ ਗਈ | ਰੈਲੀ ਨੂੰ ਸਹਾਇਕ ਨਿਰਦੇਸ਼ਕ ਡਾ. ਬੀ.ਐਸ. ਰੰਧਾਵਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਸਵੇਰੇ 7 ਵਜੇ ਸਾੲੀਂ ...

ਪੂਰੀ ਖ਼ਬਰ »

ਸਰਕਾਰ ਵੱਲੋਂ ਚਲਾਈ ਸਫ਼ਾਈ ਮੁਹਿੰਮ ਤਹਿਤ ਬੱਚਿਆਂ ਨੇ ਲਿਆ ਪ੍ਰਣ

ਸ਼ਾਹਾਬਾਦ ਮਾਰਕੰਡਾ, 12 ਅਗਸਤ (ਜਤਿੰਦਰ ਸਿੰਘ)-ਸਕੂਲ ਪੱਧਰੀ ਸਮਾਗਮ 'ਚ ਰਾਮ ਪ੍ਰਸਾਦ ਡੀ.ਏ.ਵੀ. ਸੀ.ਸੈ. ਸਕੂਲ 'ਚ ਪ੍ਰਾਰਥਨਾ ਸਭਾ 'ਚ ਵਿਦਿਆਰਥੀਆਂ ਵੱਲੋਂ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਸਵੱਛ ਭਾਰਤ ਤਹਿਤ ਪ੍ਰਣ ਲਿਆ ਗਿਆ, ਜਿਸ 'ਚ ਸਾਰੇ ਵਿਦਿਆਰਥੀਆਂ ਨੇ ਆਪਣੇ ਘਰ ...

ਪੂਰੀ ਖ਼ਬਰ »

ਕਮਾਂਡਰ ਬਿ੍ਗੇਡੀਅਰ ਨੇ ਐੱਨ. ਸੀ. ਸੀ. ਕੈਂਪ ਦਾ ਕੀਤਾ ਨਿਰੀਖ਼ਣ

ਯਮੁਨਾਨਗਰ, 12 ਅਗਸਤ (ਗੁਰਦਿਆਲ ਸਿੰਘ ਨਿਮਰ)-ਐੱਨ. ਸੀ. ਸੀ. ਹਰਿਆਣਾ ਬਟਾਲੀਅਨ-14 ਦੇ ਸਾਲਾਨਾ ਸਿਖ਼ਲਾਈ ਕੈਂਪ 'ਚ ਅੰਬਾਲਾ ਗਰੁੱਪ ਐੱਨ. ਸੀ. ਸੀ. ਕਮਾਂਡਰ ਬਿ੍ਗੇਡੀਅਰ ਜੀ. ਪੀ. ਐੱਸ. ਸੰਧੂ ਨੇ ਨਿਰੀਖ਼ਣ ਕੀਤਾ | ਕੈਂਪ 'ਚ 432 ਕੈਡੇਟ ਹਿੱਸਾ ਲੈ ਰਹੇ ਹਨ | ਇਹ ਕੈਂਪ ਕਰਨਲ ...

ਪੂਰੀ ਖ਼ਬਰ »

ਜੈਰਾਮ ਕੰਨਿਆ ਕਾਲਜ 'ਚ ਸੰਗੀਤ ਵਾਦਨ ਨੇ ਮਾਰੀ ਬਾਜ਼ੀ

ਥਾਨੇਸਰ, 12 ਅਗਸਤ (ਅਜੀਤ ਬਿਊਰੋ)-ਸੇਠ ਨਵਰੰਗ ਰਾਏ ਲੋਹੀਆ ਜੈਰਾਮ ਕੰਨਿਆ ਕਾਲਜ ਲੌਹਾਰ ਮਾਜਰਾ 'ਚ ਦੇਸ਼ ਦੇ ਆਜ਼ਾਦੀ ਦਿਵਸ ਦੇ ਸਬੰਧ 'ਚ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਪ੍ਰੋਗਰਾਮ 'ਚ ਆਰ.ਕੇ.ਐਸ.ਡੀ. ਕਾਲਜ ਕੈਥਲ ਦੇ ਸੇਵਾਮੁਕਤ ਪਿ੍ੰਸੀਪਲ ਲਲਿਤ ਬਿੰਦਲੇਸ਼ ਨੇ ...

ਪੂਰੀ ਖ਼ਬਰ »

ਤਿਰੰਗਾ ਯਾਤਰਾ ਲੱਖਾਂ ਸ਼ਹੀਦਾਂ ਨੂੰ ਸਮਰਪਿਤ-ਕਬੀਰਪੰਥੀ

ਨੀਲੋਖੇੜੀ, 12 ਅਗਸਤ (ਆਹੂਜਾ)-ਪੰਜਾਬੀ ਸਭਾ 'ਚ ਤਿਰੰਗਾ ਯਾਤਰਾ ਨੂੰ ਲੈ ਕੇ ਪ੍ਰੋਗਰਾਮ ਕੀਤਾ ਗਿਆ | ਪ੍ਰਧਾਨਗੀ ਭਾਜਪਾ ਮੰਡਲ ਪ੍ਰਧਾਨ ਦੀਪਕ ਬਾਂਸਲ ਨੇ ਕੀਤੀ | ਮੁੱਖ ਮਹਿਮਾਨ ਵਿਧਾਇਕ ਭਗਵਾਨ ਦਾਸ ਕਬੀਰ ਪੰਥੀ ਸਨ | ਵਿਧਾਇਕ ਨੇ ਤਿਰੰਗਾ ਯਾਤਰਾ ਦਾ ਉਦੇਸ਼ ਦੱਸਦਿਆਂ ...

ਪੂਰੀ ਖ਼ਬਰ »

ਕੇ. ਯੂ. ਨੇ ਐਲਾਨੇ ਪ੍ਰੀਖਿਆ ਨਤੀਜੇ

ਕੁਰੂਕਸ਼ੇਤਰ, 12 ਅਗਸਤ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ ਕਈ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਕਰ ਦਿੱਤੇ ਹਨ | ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪ੍ਰੀਖਿਆ ਕੰਟਰੋਲਰ ਡਾ: ਓ. ਪੀ. ਆਹੂਜਾ ਨੇ ਦੱਸਿਆ ਕਿ ਮਈ 2017 'ਚ ਆਯੋਜਿਤ ਐਮ. ...

ਪੂਰੀ ਖ਼ਬਰ »

ਕੁਰੂਕਸ਼ੇਤਰ ਦੀ ਪਾਵਨ ਧਰਤੀ 'ਤੇ ਨਜ਼ਰ ਆਵੇਗੀ ਦੇਸ਼ ਦੀ ਸੱਭਿਆਚਾਰਕ ਵਿਰਾਸਤ

ਕੁਰੂਕਸ਼ੇਤਰ, 12 ਅਗਸਤ (ਜਸਬੀਰ ਸਿੰਘ ਦੁੱਗਲ)-ਅਖਿਲ ਭਾਰਤੀ ਕਲਾ ਸਾਧਕ ਸੰਗਮ ਪ੍ਰੋਗਰਾਮ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਕੁਰੂਕਸ਼ੇਤਰ ਦੀ ਧਰਤੀ 'ਤੇ ਦੇਸ਼ ਦੇ ਹਰ ਸੂਬੇ ਦੀ ਸੱਭਿਆਚਾਰਕ ਵਿਰਾਸਤ ਵੇਖਣ ਨੂੰ ਮਿਲੇਗੀ | ਕੌਮੀ ਪੱਧਰ ਦੇ ...

ਪੂਰੀ ਖ਼ਬਰ »

ਕਰੰਟ ਲੱਗਣ ਕਾਰਨ ਵਿਅਕਤੀ ਦੀ ਮੌਤ

ਇਸਮਾਈਲਾਬਾਦ, 12 ਅਗਸਤ (ਅਜੀਤ ਬਿਊਰੋ)-ਠਸਕਾ ਮਿਰਾਂਜੀ 'ਚ ਕਰੰਟ ਲਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ | ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਘਟਨਾ ਵਾਲੀ ਥਾ ਦਾ ਨਿਰੀਖਣ ਕੀਤਾ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ | ਦੱਸਿਆ ਜਾ ਰਿਹਾ ...

ਪੂਰੀ ਖ਼ਬਰ »

ਪੈਨੋਰਮਾ 'ਚ ਹੋਏ ਮੁਕਾਬਲੇ 'ਚ ਗੁਰੂਕੁਲ ਰਿਹਾ ਅੱਵਲ

ਕੁਰੂਕਸ਼ੇਤਰ, 12 ਅਗਸਤ (ਜਸਬੀਰ ਸਿੰਘ ਦੁੱਗਲ)-ਪੈਨੋਰਮਾ ਅਤੇ ਵਿਗਿਆਨ ਕੇਂਦਰ 'ਚ ਕੌਮੀ ਪੱਧਰ ਦਾ ਇੰਟੈਕ ਹੈਰੀਟੇਜ਼ ਸਵਾਲ-ਜਵਾਬ ਮੁਕਾਬਲਾ ਕਰਵਾਇਆ ਗਿਆ | ਮੁਕਾਬਲਾ ਕੁਰੂਕਸ਼ੇਤਰ ਪੈਨੋਰਮਾ ਅਤੇ ਵਿਗਿਆਨ ਕੇਂਦਰ ਅਤੇ ਭਾਰਤੀ ਕਲਾ ਅਤੇ ਸੱਭਿਆਚਾਰਕ ਨਿਧੀ ਦੇ ...

ਪੂਰੀ ਖ਼ਬਰ »

ਸਰਪੰਚਾਂ ਨੇ ਬੈਠਕ ਕਰਕੇ ਕੀਤਾ ਮੰਥਨ

ਸ਼ਾਹਾਬਾਦ ਮਾਰਕੰਡਾ, 12 ਅਗਸਤ (ਜਤਿੰਦਰ ਸਿੰਘ)-ਬਲਾਕ ਦੇ ਸਰਪੰਚਾਂ ਨੇ ਸ਼ਾਹਾਬਾਦ ਜੀ.ਟੀ. ਰੋਡ ਸਥਿਤ ਇਕ ਨਿਜੀ ਹੋਟਲ 'ਚ ਬੈਠਕ ਕਰਕੇ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਮੰਥਨ ਕੀਤਾ ਗਿਆ | ਪ੍ਰਧਾਨਗੀ ਸਰਪੰਚ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਸਿੰਘ ਨੇ ਕੀਤੀ | ਬੈਠਕ 'ਚ ...

ਪੂਰੀ ਖ਼ਬਰ »

'ਔਰੰਗਜ਼ੇਬ ਦੀ ਆਖ਼ਰੀ ਰਾਤ' ਨਾਲ ਨਾਟਕ ਉਤਸਵ ਸਮਾਪਤ

ਕੁਰੂਕਸ਼ੇਤਰ, 12 ਅਗਸਤ (ਸਟਾਫ਼ ਰਿਪੋਟਰ)-ਹਰਿਆਣਾ ਪ੍ਰੀਸ਼ਦ ਮਲਟੀ ਆਰਟ ਕਲਚਰਲ ਸੈਂਟਰ ਵੱਲੋਂ ਰੰਗਕਰਮੀ ਸੀਤਾਰਾਮ ਪਾਂਚਾਲ ਦੇ ਪਰਿਵਾਰ ਦੇ ਮਾਲੀ ਸਹਿਯੋਗ ਲਈ ਆਯੋਜਿਤ ਕੀਤੇ ਗਏ 3 ਰੋਜ਼ਾ ਨਾਟਕ ਉਤਸਵ ਦੀ ਆਖ਼ਰੀ ਸ਼ਾਮ 'ਚ ਰੰਗ ਪ੍ਰਯਾਸ ਹਿਸਾਰ ਦੇ ਕਲਾਕਾਰਾਂ ਵੱਲੋਂ ...

ਪੂਰੀ ਖ਼ਬਰ »

'ਏਕ ਦੀਵਾ ਅਖੰਡ ਭਾਰਤ ਕੇ ਨਾਮ' ਪ੍ਰੋਗਰਾਮ ਕਲ੍ਹ

ਕੁਰੂਕਸ਼ੇਤਰ, 12 ਅਗਸਤ (ਜਸਬੀਰ ਸਿੰਘ ਦੁੱਗਲ)-ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਕੁਰੂਕਸ਼ੇਤਰ ਵੱਲੋਂ ਅਖੰਡ ਭਾਰਤ ਦਿਵਸ ਦੀ ਪੂਰਬ ਸ਼ਾਮ 'ਤੇ ਬ੍ਰਹਮ ਸਰੋਵਰ ਦੇ ਮੁੱਖ ਦੁਆਰ 'ਤੇ ਇਕ ਦੀਵਾ ਅਖੰਡ ਭਾਰਤ ਦੇ ਨਾਂਅ ਪ੍ਰੋਗਰਾਮ ਕੀਤਾ ਜਾ ਰਿਹਾ ਹੈ | ਵਿਸ਼ਵ ਹਿੰਦੂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX