ਤਾਜਾ ਖ਼ਬਰਾਂ


ਅਮਰੀਕਾ ਨੂੰ ਪੱਖਪਾਤੀ ਵਤੀਰਾ ਛੱਡ ਦੇਣਾ ਚਾਹੀਦਾ- ਚੀਨ
. . .  9 minutes ago
ਬੀਜਿੰਗ, 20 ਅਕਤੂਬਰ- ਚੀਨ ਨੇ ਕਿਹਾ ਕਿ ਅਮਰੀਕੀ ਵਿਦੇਸ਼ ਸਕੱਤਰ ਰੇਕਸ ਟਿਲਰਸਨ ਵੱਲੋਂ ਭਾਰਤ ਨਾਲ ਮਜ਼ਬੂਤ ਸੰਬੰਧ ਬਣਾਉਣ ਲਈ ਬੀਜਿੰਗ ਦੇ ਵਿਰੁੱਧ ਬਿਆਨ ਦੇਣਾ ਅਮਰੀਕਾ ਦਾ ਚੀਨ ਪ੍ਰਤੀ...
ਹਾਈ ਬੀ.ਪੀ.ਤੇ ਸ਼ੂਗਰ ਕਾਰਨ ਉਪ-ਰਾਸ਼ਟਰਪਤੀ ਏਮਜ਼ 'ਚ ਦਾਖਲ
. . .  50 minutes ago
ਨਵੀਂ ਦਿੱਲੀ, 20 ਅਕਤੂਬਰ- ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਰੁਟੀਨ ਚੈੱਕਅਪ ਲਈ ਏਮਜ਼ ਗਏ ਸਨ ਪਰ ਹਾਈ ਸ਼ੂਗਰ ਤੇ ਹਾਈ ਬੀਪੀ ਕਾਰਨ ਉਨ੍ਹਾਂ ਨੂੰ ਅੱਜ ਰਾਤ ਲਈ ਦਾਖਲ ਕਰ ਲਿਆ ਗਿਆ ਹੈ। ਏਮਜ਼ ਦੇ ਸੂਤਰਾਂ ਅਨੁਸਾਰ ਉਨ੍ਹਾਂ ਨੂੰ ਸਵੇਰੇ...
ਸ਼ਰਦ ਯਾਦਵ ਤੇ ਅਲੀ ਅਨਵਰ ਨੂੰ ਰਾਜ ਸਭਾ ਵੱਲੋਂ ਨੋਟਿਸ
. . .  57 minutes ago
ਨਵੀਂ ਦਿੱਲੀ, 20 ਅਕਤੂਬਰ- ਰਾਜ ਸਭਾ ਸਕੱਤਰੇਤ ਨੇ ਹਾਊਸ 'ਚ ਜੇ.ਡੀ.ਯੂ. ਨੇਤਾ ਰਾਮ ਚੰਦਰ ਪ੍ਰਸ਼ਾਦ ਸਿੰਘ ਦੀ ਪਟੀਸ਼ਨ 'ਤੇ ਜਵਾਬ ਦੇਣ ਲਈ ਸ਼ਰਦ ਯਾਦਵ ਤੇ ਅਲੀ ਅਨਵਰ ਨੂੰ ਨੋਟਿਸ ਭੇਜਿਆ ਹੈ। ਨੋਟਿਸ 'ਚ ਉਨ੍ਹਾਂ ਨੂੰ ਹਾਊਸ ਦੇ ਚੇਅਰਮੈਨ...
ਅਫ਼ਗ਼ਾਨਿਸਤਾਨ ਜਨ ਸਿਹਤ ਮੰਤਰਾਲੇ ਅਨੁਸਾਰ ਮਸਜਿਦ ਹਮਲੇ 'ਚ 10 ਲੋਕ ਮਾਰੇ ਗਏ -ਟੋਲੋਨਿਊਜ਼
. . .  about 1 hour ago
ਅਫ਼ਗ਼ਾਨਿਸਤਾਨ : ਮਸਜਿਦ 'ਚ ਆਤਮਘਾਤੀ ਹਮਲਾ, 30 ਲਾਸ਼ਾਂ ਮਿਲੀਆਂ
. . .  about 1 hour ago
ਕਾਬੁਲ, 20 ਅਕਤੂਬਰ- ਅਫ਼ਗ਼ਾਨਿਸਤਾਨ ਦੀ ਇਕ ਮਸਜਿਦ 'ਚ ਆਤਮਘਾਤੀ ਹਮਲਾ ਹੋਇਆ ਹੈ। ਹਮਲੇ ਤੋਂ ਬਾਅਦ 30 ਲਾਸ਼ਾਂ ਮਿਲੀਆਂ ਹਨ ਤੇ ਸੁਰੱਖਿਆ ਬਲਾਂ ਵੱਲੋਂ ਰਾਹਤ ਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ। ਮਰਨ ਵਾਲਿਆਂ ਦੀ ਅਸਲ ਗਿਣਤੀ...
ਰੇਲਵੇ ਯਾਤਰਾ ਦੇ ਸਮੇਂ 'ਚ 10 ਮਿੰਟ ਤੋਂ 2 ਘੰਟਿਆ ਦੀ ਹੋਵੇਗੀ ਕਟੌਤੀ
. . .  about 2 hours ago
ਨਵੀਂ ਦਿੱਲੀ, 20 ਅਕਤੂਬਰ- ਰੇਲਵੇ ਦੇ ਉਚ ਅਧਿਕਾਰੀਆਂ ਨੇ ਕਿਹਾ ਕਿ ਰੇਲਵੇ ਵੱਲੋਂ ਲੰਬੇ ਰੂਟ ਦੀਆਂ 700 ਰੇਲ ਗੱਡੀਆਂ ਦੀ ਗਤੀ ਵਧਾਈ ਜਾ ਰਹੀ ਹੈ। ਜਿਸ ਕਾਰਨ ਲੰਬੇ ਰੂਟਾਂ 'ਤੇ ਰੇਲ ਯਾਤਰਾ ਦੇ ਸਮੇਂ 'ਚ 10 ਮਿੰਟ ਤੋਂ 2 ਘੰਟੇ ਦੀ ਕਟੌਤੀ ਕੀਤੀ...
ਪਿਛਲੇ ਸਾਲ ਨਾਲੋਂ ਪ੍ਰਦੂਸ਼ਣ ਦਾ ਪੱਧਰ ਘਟਿਆ
. . .  about 2 hours ago
ਚੰਡੀਗੜ੍ਹ, 20 ਅਕਤੂਬਰ- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਹਾ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਦੀਵਾਲੀ 'ਚ ਪ੍ਰਦੂਸ਼ਣ ਦਾ ਪੱਧਰ ਘਟਿਆ ਹੈ। ਇਸ ਵਾਰ 24 ਪ੍ਰਤੀਸ਼ਤ ਪ੍ਰਦੂਸ਼ਣ 'ਚ ਵਾਧਾ ਦਰਜ ਕੀਤਾ ਗਿਆ ਜਦਕਿ ਪਿਛਲੇ ਸਾਲ ਇਨ੍ਹੀਂ ਦਿਨੀਂ 70...
ਸ੍ਰੀਸੰਥ ਵੱਲੋਂ ਕਿਸੇ ਹੋਰ ਦੇਸ਼ ਲਈ ਖੇਡਣ ਦੇ ਸੰਕੇਤ
. . .  about 3 hours ago
ਨਵੀਂ ਦਿੱਲੀ, 20 ਅਕਤੂਬਰ- ਕ੍ਰਿਕਟ ਖੇਡਣ 'ਤੇ ਜੀਵਨ ਭਰ ਦੀ ਰੋਕ ਦਾ ਸਾਹਮਣਾ ਕਰ ਰਹੇ ਕ੍ਰਿਕਟਰ ਸ੍ਰੀਸੰਥ ਨੇ ਸੰਕੇਤ ਦਿੱਤਾ ਹੈ ਕਿ ਉਹ ਕਿਸੇ ਹੋਰ ਦੇਸ਼ ਲਈ ਖੇਡ ਸਕਦਾ ਹੈ। ਉਧਰ ਬੀਸੀਸੀਆਈ ਨੇ ਕਿਹਾ ਕਿ ਪੂਰੇ ਮੈਂਬਰਾਂ ਦੁਆਰਾ ਲਗਾਈ ਰੋਕ ਤੋਂ...
ਇਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ਜਾਵਾਂਗੇ - ਵਕੀਲ
. . .  about 3 hours ago
ਅੱਤਵਾਦੀਆਂ ਵੱਲੋਂ ਵਿਧਾਇਕ ਦੇ ਘਰ ਗ੍ਰਨੇਡ ਹਮਲਾ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਹਰਿਆਣਾ ਹਿਮਾਚਲ

ਅਸ਼ੋਕ ਗੁਪਤਾ ਮੁੜ ਬਣੇ 2 ਸਾਲ ਲਈ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ

ਕੁਰੂਕਸ਼ੇਤਰ, 12 ਅਗਸਤ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹੇ ਦੀ ਸਾਰੀਆਂ ਮੰਡੀਆਂ ਦੇ ਪ੍ਰਧਾਨਾਂ ਅਤੇ ਅਹੁਦੇਦਾਰਾਂ ਦੀ ਬੈਠਕ ਸ਼ਾਹਾਬਾਦ ਮੰਡੀ ਪ੍ਰਧਾਨ ਸਰਵਜੀਤ ਸਿੰਘ ਕਾਲੜਾ ਦੀ ਪ੍ਰਧਾਨਗੀ 'ਚ ਰੇਲਵੇ ਰੋਡ ਸਥਿਤ ਇੱਕ ਹੋਟਲ 'ਚ ਹੋਈ | ਬੈਠਕ 'ਚ ਅਸ਼ੋਕ ਗੁਪਤਾ ਨੂੰ ਫਿਰ ਤੋਂ ਅਗਲੇ 2 ਸਾਲ ਲਈ ਜ਼ਿਲ੍ਹਾ ਕੁਰੂਕਸ਼ੇਤਰ ਅਨਾਜ਼ ਮੰਡੀ ਆੜ੍ਹਤੀ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ | ਪਿਪਲੀ ਮੰਡੀ ਦੇ ਪ੍ਰਧਾਨ ਬਨਾਰਸੀ ਦਾਸ ਨੂੰ 2 ਸਾਲ ਲਈ ਚੇਅਰਮੈਨ ਬਣਾਇਆ ਗਿਆ | ਪ੍ਰਧਾਨ ਅਸ਼ੋਕ ਗੁਪਤਾ ਨੇ ਦੱਸਿਆ ਕਿ ਹਰਿਆਣਾ ਸਰਕਾਰ ਇਕ ਵਾਰ ਫਿਰ ਤੋਂ ਆੜ੍ਹਤੀ ਅਤੇ ਕਿਸਾਨਾਂ ਦੇ ਸਬੰਧਾਂ ਨੂੰ ਤੋੜਨ 'ਤੇ ਤੁਲੀ ਹੋਈ ਹੈ | ਹਰਿਆਣਾ 'ਚ ਹੋਰ ਸੂਬਿਆਂ ਦੇ ਮੁਕਾਬਲੇ ਜ਼ਿਆਦਾ ਸੁਚਾਰੂ ਅਤੇ ਮਜ਼ਬੂਤ ਮੰਡੀ ਵਿਵਸਥਾ ਹੈ, ਜਿਸ ਕਾਰਨ ਸਾਡੇ ਕਿਸਾਨਾਂ ਨੂੰ ਹਰਿਆਣਾ ਦੀਆਂ ਮੰਡੀਆਂ 'ਚ ਫ਼ਸਲਾਂ ਦੀ ਕੀਮਤ ਹੋਰ ਸੂਬਿਆਂ ਤੋਂ ਵੱਧ ਮਿਲਦੀ ਹੈ, ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਚਾਹੁੰਦੀ ਹੈ | ਪਿਛਲੇ ਸਾਲ 22 ਸਤੰਬਰ 2016 ਨੂੰ ਆੜ੍ਹਤੀਆਂ ਦਾ ਇੱਕ ਵਫਦ ਮੁੱਖ ਮੰਤਰੀ ਨੂੰ ਚੰਡੀਗੜ੍ਹ ਵਿਖੇ ਮਿਲਿਆ ਸੀ | ਮੁੱਖ ਮੰਤਰੀ ਨੇ ਪੂਰਾ ਭਰੋਸਾ ਦਿੱਤਾ ਸੀ ਕਿ ਈ-ਟ੍ਰੇਡਿੰਗ ਅਤੇ ਡਾਇਰੈਕਟਰ ਪੇਮੇਂਟ ਸਾਡੀ ਮੰਡੀਆਂ 'ਚ ਸਰਕਾਰ ਵੱਲੋਂ ਲਾਗੂ ਨਹੀਂ ਕੀਤੀ ਜਾ ਰਹੀ | ਪਰ ਮੁੱਖ ਮੰਤਰੀ ਦੇ ਭਰੋਸੇ ਦੇ ਬਾਵਜੂਦ ਹਰਿਆਣਾ ਸੂਬਾਈ ਮਾਰਕੀਟਿੰਗ ਬੋਰਡ ਇਸ ਨੂੰ ਫਿਰ ਤੋਂ ਲਾਗੂ ਕਰਨ ਦੇ ਹੁਕਮ ਜਾਰੀ ਕਰ ਚੁੱਕੀ ਹੈ | ਇਸ ਕਾਰਨ ਪੂਰੇ ਸੂਬੇ ਦੇ ਆੜ੍ਹਤੀਆ 'ਚ ਜ਼ਬਰਦਸਤ ਰੋਸ ਹੈ | ਬੈਠਕ 'ਚ ਇਹ ਵੀ ਫੈਸਲਾ ਲਿਆ ਗਿਆ ਕਿ ਜੇਕਰ ਸਰਕਾਰ ਨੇ ਇਹ ਹੁਕਮ ਵਾਪਸ ਨਾ ਲਏ, ਤਾਂ ਸੂਬੇ ਦੇ ਸਾਰੇ ਆੜ੍ਹਤੀ ਅੰਦੋਲਨ ਲਈ ਮਜ਼ਬੂਰ ਹੋ ਜਾਣਗੇ | ਇਸ ਨਾਲ ਹਰਿਆਣਾ ਦੇ ਤਕਰੀਬਨ 35 ਹਜ਼ਾਰ ਆੜ੍ਹਤੀ ਅਤੇ 70 ਹਜ਼ਾਰ ਮੁਨੀਮ ਸੜਕਾਂ 'ਤੇ ਆ ਜਾਣਗੇ | ਰੋਸ 'ਚ ਆੜ੍ਹਤੀ ਆਪਣੀ-ਆਪਣੀ ਦੁਕਾਨਾਂ ਦੇ ਤਾਲੇ ਲਗਾ ਚਾਬੀਆਂ ਸਰਕਾਰ ਨੂੰ ਦੇ ਦੇਣਗੇ | ਹਰਿਆਣਾ ਦਾ ਕਿਸਾਨ ਵੀ ਸਿੱਧਾ ਭੁਗਤਾਨ ਜਾਂ ਈ-ਟ੍ਰੇਡਿੰਗ ਸਾਡੀ ਮੰਡੀਆਂ 'ਚ ਨਹੀਂ ਚਾਹੁੰਦਾ | ਇਸ ਲਈ ਜੇਕਰ ਇਹ ਲਾਗੂ ਕੀਤਾ ਗਿਆ, ਤਾਂ ਸੂਬੇ ਦੇ ਕਿਸਾਨ ਵੀ ਸਰਕਾਰ ਖਿਲਾਫ਼ ਧਰਨਾ ਵਿਖ਼ਾਵਾ ਕਰ ਸਕਦੇ ਹਨ | ਬੈਠਕ 'ਚ ਕੁਰੂਕਸ਼ੇਤਰ ਮੰਡੀ ਦੇ ਪ੍ਰਧਾਨ ਚੌ. ਅੰਗਰੇਜ਼ ਸਿੰਘ, ਸੁਸ਼ੀਲ ਅਤੇ ਬਲਵਿੰਦਰ ਸਿੰਘ, ਬਾਬੈਨ ਮੰਡੀ ਦੇ ਪ੍ਰਧਾਨ ਚੌ. ਲਾਭ ਸਿੰਘ, ਇਸਮਾਈਲਾਬਾਦ ਮੰਡੀ ਤੋਂ ਨਸੀਬਰ ਸਿੰਘ, ਅਨਿਲ ਸਿੰਗਲਾ, ਪਿਹੋਵਾ ਤੋਂ ਅ ਜੈ ਬੰਸਲ ਅਤੇ ਬਲਦੇਵ ਗਰਗ, ਲਾਡਵਾ ਤੋਂ ਬਿਕਲੇਸ਼ ਗਰਗ, ਨਲਵੀ ਮੰਡੀ ਪ੍ਰਧਾਨ ਹਜੂਰ ਸਿੰਘ, ਝਾਂਸਾ ਦੇ ਗਿਆਨ ਸਿੰਘ, ਠੋਲ ਮੰਡੀ ਦੇ ਪ੍ਰਧਾਨ ਰਮਨ ਬੰਸਲ, ਸ਼ਾਹਾਬਾਦ ਦੇ ਪ੍ਰਧਾਨ ਸਰਵਜੀਤ ਸਿੰਘ ਕਾਲੜਾ ਅਤੇ ਪਿਪਲੀ ਮੰਡੀ ਦੇ ਪ੍ਰਧਾਨ ਬਨਾਰਸੀ ਦਾਸ ਮੌਜੂਦ ਰਹੇ |


ਖ਼ਬਰ ਸ਼ੇਅਰ ਕਰੋ

3 ਨਕਾਬਪੋਸ਼ ਬਦਮਾਸ਼ਾਂ ਨੇ ਚਾਕੂ ਨਾਲ ਜ਼ਖ਼ਮੀ ਕਰਕੇ ਲੁੱਟੀ 2 ਲੱਖ ਦੀ ਨਕਦੀ

ਸ਼ਾਹਾਬਾਦ ਮਾਰਕੰਡਾ, 12 ਅਗਸਤ (ਜਤਿੰਦਰ ਸਿੰਘ)-ਕਨਫੈਕਸ਼ਨਰੀ ਦੁਕਾਨ ਬੰਦ ਕਰਕੇ ਘਰ ਜਾ ਰਹੇ ਨੌਜਵਾਨ ਨੂੰ ਚਾਕੂ ਨਾਲ ਜ਼ਖ਼ਮੀ ਕਰਕੇ 3 ਨਕਾਬਪੋਸ਼ ਬਦਮਾਸ਼ਾਂ ਨੇ 2 ਲੱਖ ਰੁਪਏ ਲੁੱਟ ਲਏ | ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਬੀਤੀ ਰਾਤ ਕਰੀਬ 11 ਵਜੇ ਪੁਰਾਣੀ ਸਬਜ਼ੀ ਮੰਡੀ ...

ਪੂਰੀ ਖ਼ਬਰ »

ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਤੋਂ ਦੁਖੀ ਲੋਕਾਂ ਨੇ ਕੀਤਾ ਵਿਖ਼ਾਵਾ

ਏਲਨਾਬਾਦ, 12 ਅਗਸਤ (ਜਗਤਾਰ ਸਮਾਲਸਰ)-ਪਿੰਡ ਹਰੀਪੁਰਾ ਦੇ ਲੋਕਾਂ ਨੇ ਉਨ੍ਹਾਂ ਦੀ ਕਾਲੋਨੀ 'ਚੋਂ ਗੰਦੇ ਪਾਣੀ ਦੀ ਨਿਕਾਸੀ ਸੁਚਾਰੂ ਰੂਪ 'ਚ ਨਾ ਹੋਣ ਦੇ ਪੰਚਾਇਤ ਖਿਲਾਫ਼ ਆਪਣਾ ਰੋਸ ਪ੍ਰਦਰਸ਼ਨ ਕੀਤਾ | ਇਨ੍ਹਾਂ ਲੋਕਾਂ ਨੇ ਗਰਾਮ ਪੰਚਾਇਤ ਅਤੇ ਵਿਭਾਗ ਦੇ ਕਰਮਚਾਰੀਆਂ ...

ਪੂਰੀ ਖ਼ਬਰ »

ਹਾਦਸੇ 'ਚ ਫੱਟੜ ਬਜ਼ੁਰਗ ਦੀ ਇਲਾਜ ਦੌਰਾਨ ਮੌਤ

ਕਾਲਾਂਵਾਲੀ, 12 ਅਗਸਤ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਕਸਬਾ ਰੋੜੀ ਨਜ਼ਦੀਕ 29 ਜੁਲਾਈ ਦੀ ਸ਼ਾਮ ਨੂੰ 2 ਮੋਟਰਸਾਈਕਲਾਂ ਦੀ ਟੱਕਰ 'ਚ ਜ਼ਖ਼ਮੀ ਹੋਏ ਬਜ਼ੁਰਗ ਨੇ ਇਕ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ | ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ | ...

ਪੂਰੀ ਖ਼ਬਰ »

ਪਿੰਡ ਸਕੱਤਰੇਤ ਦੇ ਉਦਘਾਟਨ ਤੋਂ ਬਾਅਦ ਡੀ. ਸੀ. ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਸਿਰਸਾ, 12 ਅਗਸਤ (ਭੁਪਿੰਦਰ ਪੰਨੀਵਾਲੀਆ)-ਡਿਪਟੀ ਕਮਿਸ਼ਨਰ ਸ਼ਰਨਦੀਪ ਕੌਰ ਬਰਾੜ ਨੇ ਇਥੋਂ ਦੇ ਪਿੰਡ ਚੱਕਾਂ ਅਤੇ ਖਾਰੀਆਂ 'ਚ ਗ੍ਰਾਮੀਣ ਸਕੱਤਰੇਤ ਦਾ ਉਦਘਾਟਨ ਕਰਕੇ ਪਿੰਡਾਂ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ | ਇਨ੍ਹਾਂ ਗ੍ਰਾਮੀਣ ਸਕੱਤਰੇਤਾਂ 'ਚ ਅਟਲ ਸੇਵਾ ...

ਪੂਰੀ ਖ਼ਬਰ »

ਪੈਟਰੋਲ ਪੰਪ 'ਤੋਂ ਹਜ਼ਾਰਾਂ ਰੁਪਏ ਦੀ ਨਕਦੀ ਲੁੱਟੀ

ਸਿਰਸਾ, 12 ਅਗਸਤ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੇ ਪਿੰਡ ਢਾਬਾਂ 'ਚ ਲੰਘੀ ਰਾਤ ਅਣਪਛਾਤੇ ਲੁਟੇਰਿਆਂ ਨੇ ਪੈਟਰੋਲ ਪੰਪ ਤੋਂ ਪਿਸਤੌਲ ਦਿਖਾ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਲੁੱਟ ਲਿਆ | ਲੁਟੇਰੇ ਮੋਟਰ ਸਾਈਕਲ ਦੀ ਟੈਂਕੀ ਵੀ ਫੁੱਲ ਕਰਵਾ ਕੇ ਲੈ ਗਏ ...

ਪੂਰੀ ਖ਼ਬਰ »

ਚੋਰੀ ਦੀ ਮੋਟਰਸਾਈਕਲ ਅਤੇ ਪਿਸਤੌਲ ਸਮੇਤ ਇੱਕ ਕਾਬੂ

ਟੋਹਾਣਾ, 12 ਅਗਸਤ (ਗੁਰਦੀਪ ਭੱਟੀ)-ਕੌਮੀ ਸੜਕ ਮਾਰਗ ਨੰਬਰ-10 'ਤੇ ਪਿੰਡ ਦਰੀਆਪੂਰ ਪੁਲਿਸ ਚੌਕੀ ਦੀ ਨਾਕਾ ਪਾਰਟੀ ਨੇ ਵਾਹਨ ਚੈਕਿੰਗ ਇਕ ਮੋਟਰਸਾਈਕਲ ਸਵਾਰ ਦੀ ਜਾਂਚ ਦੌਰਾਨ ਪੁਲਿਸ ਨੇ ਉਸ ਕੋਲੋਂ ਇੱਕ 12 ਬੋਰ ਦਾ ਨਾਜਾਇਜ਼ ਪਿਸਤੌਲ ਬਰਾਮਦ ਕੀਤਾ ਹੈ | ਅਗਲੀ ਪੜਤਾਲ ...

ਪੂਰੀ ਖ਼ਬਰ »

ਗੁੱਤ ਕੱਟਣ ਕਾਰਨ ਵੱਖ–ਵੱਖ ਤਰ੍ਹਾਂ ਦੇ ਕੀਤੇ ਟੋਟਕੇ

ਬਾਬੈਨ, 12 ਅਗਸਤ (ਦੀਪਕ ਦੇਵਗਨ)–ਪਿੰਡ ਈਸ਼ਰਹੇੜੀ 'ਚ ਘਰ 'ਚ ਪਈ ਹੋਈ 2 ਔਰਤਾਂ ਦੀ ਗੁੱਤ ਕੱਟਣ ਨਾਲ ਖੇਤਰ 'ਚ ਬੱਚਿਆਂ ਅਤੇ ਔਰਤਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਜਾਣਕਾਰੀ ਮੁਤਾਬਕ ਪਿੰਡ ਈਸ਼ਰਹੇੜੀ 'ਚ ਵਾਲ ਕੱਟਣ ਦੇ ਡਰ ਤੋਂ ਸਹਿਮੇ ਲੋਕ ਘਰਾਂ ਦੇ ਅੱਗੇ ਨੀਮ ...

ਪੂਰੀ ਖ਼ਬਰ »

ਦੁਕਾਨਾਂ ਬੰਦ ਕਰਕੇ ਕੱਢਿਆ ਰੋਸ ਮਾਰਚ

ਲੁੱਟ ਦੀ ਘਟਨਾ ਅਤੇ ਚਾਕੂਆਂ ਨਾਲ ਹਮਲੇ ਦੇ ਵਿਰੋਧ 'ਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਰੋਸ਼ ਮਾਰਚ ਕੱਢਿਆ | ਬਾਜ਼ਾਰ ਵਾਸੀ ਆਸ਼ੀਸ਼ ਕੋਹਲੀ, ਸੰਜੀਵ ਸਵਾਮੀ, ਦੇਵੇਂਦਰ ਸ਼ਰਮਾ, ਤੇਜਪਾਲ, ਨਰੇਸ਼ ਟੇਲਰ, ਸੁਨੀਲ ਸਤੀਜਾ ਨੇ ਸ਼ਹਿਰ 'ਚ ਵੱਧ ਰਹੀਆਂ ...

ਪੂਰੀ ਖ਼ਬਰ »

ਸਾਈਬਰ ਸੈਲ, ਅਪਰਾਧ ਸ਼ਾਖਾ 1 ਅਤੇ 2 ਦੀਆਂ ਟੀਮਾਂ ਕਰ ਰਹੀਆਂ ਜਾਂਚ

ਹਾਦਸੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਸਾਈਬਰ ਸੈਲ ਦੇ ਪ੍ਰਭਾਰੀ ਰਾਜੇਸ਼ ਕੁਮਾਰ ਦੀ ਅਗਵਾਈ 'ਚ ਅਪਰਾਧ ਸ਼ਾਖਾ-1 ਦੇ ਪ੍ਰਭਾਰੀ ਅਮਨ ਕੁਮਾਰ ਅਤੇ ਅਪਰਾਧ ਸ਼ਾਖਾ-2 ਦੇਵੇਂਦਰ ਕੁਮਾਰ ਅਤੇ ਡੀ. ਐਸ. ਪੀ. ਜਗਦੀਸ਼ ਰਾਏ ਇਸ ਮਾਮਲੇ ਦੀ ਜਾਂਚ 'ਚ ਜੁੱਟ ਗਏ ਹਨ | ਜਾਂਚ 'ਚ ਲੱਗੀਆਂ ...

ਪੂਰੀ ਖ਼ਬਰ »

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਕੱਢੀ ਮਹਾਨ ਸ਼ੋਭਾ ਯਾਤਰਾ

ਯਮੁਨਾਨਗਰ, 12 ਅਗਸਤ (ਗੁਰਦਿਆਲ ਸਿੰਘ ਨਿਮਰ)-ਸ਼ਹਿਰ 'ਚ ਹਰ ਸਾਲ ਵਾਂਗ ਸ੍ਰੀ ਸਨਾਤਨ ਧਰਮ ਸਭਾ ਮਾਡਲ ਟਾਉਨ 'ਤੇ ਸ਼ਹਿਰ ਦੇ ਸਾਰੇ ਮੰਦਿਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਇਕ ਮਹਾਨ ਸ਼ੋਭਾ ...

ਪੂਰੀ ਖ਼ਬਰ »

ਮਹਿਮਾਨ ਅਧਿਆਪਕਾਂ ਨੇ ਅਪਾਹਜਾਂ ਦੇ ਧਰਨੇ ਦਾ ਕੀਤਾ ਸਮਰਥਨ

ਕਰਨਾਲ, 12 ਅਗਸਤ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਰਬ ਵਿਕਲਾਂਗ ਸੰਗਠਨ ਦੀਆਂ ਮੰਗਾਂ ਨੂੰ ਜਾਇਜ ਦੱਸਦੇ ਹੋਏ ਮਹਿਮਾਨ ਅਧਿਆਪਕਾਂ ਨੇ ਅਪਾਹਜਾਂ ਦੇ ਧਰਨੇ ਦਾ ਸਮਰਥਨ ਕੀਤਾ ਹੈ | ਅੱਜ ਹਰਿਆਣਾ ਮਹਿਮਾਨ ਅਧਿਆਪਕ ਸੰਘ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਨਰਿੰਦਰ ਸੰਧੂ ਨੇ ...

ਪੂਰੀ ਖ਼ਬਰ »

ਪੁਲਿਸ ਦੀ ਵਰਦੀ ਤੋਂ ਵੱਖ ਹੋਵੇ ਅਬਜ਼ਰਵੇਸ਼ਨ ਹੋਮ ਸਟਾਫ ਦਾ ਪਹਿਰਾਵਾ-ਕੇ.ਪੀ. ਸਿੰਘ

ਅੰਬਾਲਾ ਸ਼ਹਿਰ, 12 ਅਗਸਤ (ਭੁਪਿੰਦਰ ਸਿੰਘ)-ਅੰਬਾਲਾ ਸਮੇਤ ਸੂਬੇ ਦੇ ਕਈ ਹੋਰ ਬਾਲ ਸੁਧਾਰ ਘਰਾਂ (ਅਬਜ਼ਰਵੇਸ਼ਨ ਹੋਮ) ਦਾ ਦੌਰਾ ਕਰ ਚੁਕੇ ਡੀ.ਜੀ.ਪੀ. ਜੇਲ੍ਹ ਡਾ. ਕੇ. ਪੀ. ਸਿੰਘ ਨੇ ਅਣਜਾਣੇ ਵਿਚ ਜੁਰਮ ਕਰਨ ਵਾਲੇ ਨਾਬਾਲਿਗ ਦੋਸ਼ੀਆਂ ਨੂੰ ਵੱਡੀਆਂ ਜੇਲ੍ਹਾਂ ਵਰਗੇ ...

ਪੂਰੀ ਖ਼ਬਰ »

'ਇਕ ਸ਼ਾਮ ਸ਼ਹੀਦਾਂ ਦੇ ਨਾਮ ਪ੍ਰੋਗਰਾਮ' ਕੱਲ੍ਹ

ਕਰਨਾਲ, 12 ਅਗਸਤ (ਗੁਰਮੀਤ ਸਿੰਘ ਸੱਗੂ)-ਸ੍ਰੀ ਸੇਵਾ ਸਮਿਤੀ ਆਸ਼ਰਮ ਅਰਜੁਨ ਗੇਟ ਵਿਖੇ ਸਮਿਤੀ ਵੱਲੋਂ 14 ਅਗਸਤ ਨੂੰ ਇੱਕ ਸ਼ਾਮ ਸ਼ਹੀਦਾਂ ਦੇ ਨਾਂਅ ਦਾ ਪ੍ਰੋਗਰਾਮ ਕੀਤਾ ਜਾਵੇਗਾ | ਪ੍ਰੋਗਰਾਮ ਵਿਚ ਹਰਿਆਣਾ ਬਾਲ ਕਲਿਆਨ ਪ੍ਰੀਸ਼ਦ ਦੀ ਮਾਨਦ ਜਨਰਲ ਸਕੱਤਰ ਸੰਤੋਸ਼ ...

ਪੂਰੀ ਖ਼ਬਰ »

ਵਿਸ਼ੇਸ਼ ਟੀਮ ਨੇ ਬਾਂਦਰਾਂ ਨੂੰ ਕੀਤਾ ਪਿੰਜਰੇ 'ਚ ਕੈਦ

ਸ਼ਾਹਾਬਾਦ ਮਾਰਕੰਡਾ, 12 ਅਗਸਤ (ਜਤਿੰਦਰ ਸਿੰਘ)-ਸ਼ਹਿਰ ਵਾਸੀਆਂ ਨੂੰ ਹੁਣ ਬਾਂਦਰਾਂ ਦੇ ਆਤੰਕ ਤੋਂ ਛੁੱਟਕਾਰਾ ਮਿਲਣ ਦੀ ਉਮੀਦ ਜਗੀ ਹੈ | ਨਗਰ ਪਾਲਿਕਾ ਨੇ ਵਿਸ਼ੇਸ਼ ਟੀਮ ਨੂੰ ਠੇਕਾ ਦੇ ਕੇ ਬਾਂਦਰ ਫੜਨ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ | ਇਸ ਟੀਮ ਨੇ ਕਈ ਬਾਂਦਰਾਂ ਨੂੰ ...

ਪੂਰੀ ਖ਼ਬਰ »

ਚੌਥੇ ਦਿਨ 11 ਕਿਸਾਨਾਂ ਦੇ ਦਿੱਤੀਆਂ ਗਿ੍ਫ਼ਤਾਰੀਆਂ

ਕਰਨਾਲ, 12 ਅਗਸਤ (ਗੁਰਮੀਤ ਸਿੰਘ ਸੱਗੂ)-ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਵਾਉਣ, ਸੰਪੂਰਨ ਕਰਜ਼ਾ ਮੁਆਫ਼ ਕਰਨ ਅਤੇ ਲਾਭਕਾਰੀ ਕੀਮਤ ਦੇਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਗਿ੍ਫ਼ਤਾਰੀਆਂ ਦੇਣ ਦਾ ਸਿਲਸਿਲਾ ਜਾਰੀ ਹੈ | ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠਾਂ ...

ਪੂਰੀ ਖ਼ਬਰ »

ਝੂਲੇ ਲਾਲ ਮੰਦਿਰ 'ਚ ਹਫ਼ਤਾਵਾਰੀ ਅਮਰਕਥਾ ਕਰਵਾਈ

ਥਾਨੇਸਰ, 12 ਅਗਸਤ (ਅਜੀਤ ਬਿਊਰੋ)-'ਅਜਰ-ਅਮਰ ਤੇਰੀ ਅਮਰ ਜੋਤ ਹੈ, ਹਰ ਥਾਂ ਤੇਰਾ ਰੂਪ, ਹਰ ਦਿਲ ਅੰਦਰ ਤੂ ਹੀ ਵਸਦਾ, ਇਕੋ ਜੋਤ ਸਵਰੂਪ....' ਪ੍ਰਾਰਥਨਾ ਤੋਂ ਬਾਅਦ ਗਊਸ਼ਾਲਾ ਬਾਜ਼ਾਰ ਸਥਿਤ ਸ੍ਰੀ ਝੂਲੇਲਾਲ ਮੰਦਿਰ 'ਚ ਹਫ਼ਤਾਵਾਰੀ ਝੂਲੇਲਾਲ ਅਮਰਕਥਾ ਸੁਣਾਈ ਗਈ, ਜਿਸ 'ਚ ਵੱਡੀ ...

ਪੂਰੀ ਖ਼ਬਰ »

ਖੱਟਰ ਦੀ ਅਗਵਾਈ 'ਚ ਸੂਬਾ ਵਿਕਾਸ ਦੇ ਸ਼ਿਖਰ 'ਤੇ ਪਹੁੰਚਿਆ-ਕਸ਼ਯਪ

ਕੁਰੂਕਸ਼ੇਤਰ, 12 ਅਗਸਤ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪ੍ਰੀਸ਼ਦ ਦੀ ਮੀਤ ਪ੍ਰਧਾਨ ਪਰਮਜੀਤ ਕੌਰ ਕਸ਼ਯਪ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ 'ਚ ਸੂਬਾ ਵਿਕਾਸ ਵਜੋਂ ਉਚਾਈਆਂ ਦੇ ਸ਼ਿਖਰ 'ਤੇ ਪਹੁੰਚਿਆ ਹੈ | ਸੂਬੇ ਦੇ ਹਰ ਹਲਕੇ ਦਾ ਬਰਾਬਰ ਵਿਕਾਸ ...

ਪੂਰੀ ਖ਼ਬਰ »

ਚੋਰੀ ਦੀ ਬਾਈਕ ਸਮੇਤ ਦੋਸ਼ੀ ਕਾਬੂ

ਟੋਹਾਣਾ, 12 ਅਗਸਤ (ਗੁਰਦੀਪ ਭੱਟੀ)-ਇਥੋਂ ਦੇ ਗੀਤਾ ਕਾਲੋਨੀ ਵਾਸੀ ਅਸ਼ੋਕ ਬੰਸਲ ਦਾ 9 ਅਗਸਤ ਨੂੰ ਚੋਰੀ ਹੋਇਆ ਮੋਟਰਸਾਈਕਲ ਦੇ ਮਾਮਲੇ ਨੂੰ ਹੱਲ ਕਰਦੇ ਹੋਏ ਸਮੈਣ ਵਾਸੀ ਵਿਕਰਮ ਨੂੰ ਗਿ੍ਫ਼ਤਾਰ ਕੀਤਾ ਹੈ | ਚੋਰੀ 'ਚ ਸ਼ਾਮਿਲ ਦੂਜਾ ਦੋਸ਼ੀ ਸਮੈਣ ਵਾਸੀ ਦੀਪਕ ਫ਼ਰਾਰ ...

ਪੂਰੀ ਖ਼ਬਰ »

ਸਵੈਇੱਛੁਕ ਖੂਨਦਾਨ ਕੈਂਪ ਅੱਜ

ਕੁਰੂਕਸ਼ੇਤਰ, 12 ਅਗਸਤ (ਜਸਬੀਰ ਸਿੰਘ ਦੁੱਗਲ)-ਡਾਇਮੰਡ ਖਨਦਾਨੀ ਅਤੇ ਗੋਲਡ ਮੈਡਲ ਜੇਤੂ ਡਾ. ਅਸ਼ੋਕ ਕੁਮਾਰ ਵਰਮਾ ਨੇ ਦੱਸਿਆ ਕਿ ਆਜਾਦੀ ਸੰਗ੍ਰਾਮ ਦੇ ਸ਼ਹੀਦ ਥਾਂਗਲ ਜਨਰਲ ਦੇ ਬਲਿਦਾਨ ਦਿਵਸ 'ਤੇ ਖੂਨਦਾਨ ਕੈਂਪ ਲਗਾਇਆ ਜਾਵੇਗਾ | ਇਹ ਖੂਨਦਾਨ ਕੈਂਪ 13 ਅਗਸਤ ਨੂੰ ...

ਪੂਰੀ ਖ਼ਬਰ »

ਖੁੱਲ੍ਹੇ 'ਚ ਜੰਗਲ ਪਾਣੀ ਮੁਕਤ ਹੋਇਆ ਕਰਨਾਲ

ਕਰਨਾਲ, 12 ਅਗਸਤ (ਗੁਰਮੀਤ ਸਿੰਘ ਸੱਗੂ)-ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਵੱਲੋਂ ਹਰਿਆਣਾ ਸੂਬਾਈ ਗ੍ਰਾਮੀਣ ਸਵੱਛਤਾ ਪੁਰਸਕਾਰ ਸਕੀਮ ਤਹਿਤ ਜ਼ਿਲ੍ਹਾ ਕਰਨਾਲ ਦੀਆਂ 382 ਪਿੰਡ ਪੰਚਾਇਤਾਂ, ਪੰਚਾਇਤੀ ਰਾਜ ਸੰਸਥਾਵਾਂ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਬਲਾਕ ...

ਪੂਰੀ ਖ਼ਬਰ »

ਬੱਸ ਅਤੇ ਟਰੱਕ ਦੀ ਟੱਕਰ 'ਚ ਵਾਹਨਾਂ ਚਾਲਕ ਜ਼ਖ਼ਮੀ

ਇਸਮਾਈਲਾਬਾਦ, 12 ਅਗਸਤ (ਅਜੀਤ ਬਿਊਰੋ)-ਨੇੜਲੇ ਪਿੰਡ ਅਜਰਾਵਰ 'ਚ ਹਰਿਆਣਾ ਰੋਡਵੇਜ਼ ਦੀ ਬੱਸ ਅਤੇ ਟਰੱਕ 'ਚ ਆਹਮੋ-ਸਾਹਮਣੇ ਦੀ ਟੱਕਰ ਹੋ ਗਈ | ਹਾਦਸੇ 'ਚ ਵਾਹਨਾਂ ਦੇ ਚਾਲਕ ਜ਼ਖ਼ਮੀ ਹੋ ਗਏ, ਜਦਕਿ ਬੱਸ ਅਤੇ ਟਰੱਕ ਨੁਕਸਾਨਗ੍ਰਸਤ ਹੋ ਗਏ | ਜ਼ਖ਼ਮੀਆਂ ਨੂੰ ਹਸਪਤਾਲ 'ਚ ...

ਪੂਰੀ ਖ਼ਬਰ »

ਆਜ਼ਾਦੀ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣਗੇ ਉੱਪ ਕੁਲਪਤੀ

ਕੁਰੂਕਸ਼ੇਤਰ, 12 ਅਗਸਤ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ 'ਚ ਆਜ਼ਾਦੀ ਦਿਵਸ ਪ੍ਰੋਗਰਾਮ 'ਚ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ: ਕੈਲਾਸ਼ ਚੰਦਰ ਸ਼ਰਮਾ ਸ੍ਰੀਮਦ ਭਗਵਦਗੀਤਾ ਸਦਨ ਕੰਪਲੈਕਸ 'ਚ ਮੰਗਲਵਾਰ ਨੂੰ ਹੋਣ ਵਾਲੇ ਪ੍ਰੋਗਰਾਮ 'ਚ ਕੌਮੀ ਝੰਡਾ ...

ਪੂਰੀ ਖ਼ਬਰ »

ਜਵਾਨਾਂ ਨੇ ਪਰੇਡ ਅਤੇ ਨੌਜਵਾਨਾਂ ਨੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਕੀਤੀ ਰਿਹਰਸਲ

ਕੁਰੂਕਸ਼ੇਤਰ, 12 ਅਗਸਤ (ਜਸਬੀਰ ਸਿੰਘ ਦੁੱਗਲ)-ਦੇਸ਼ ਦੇ ਵੀਰ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕਰਨ ਅਤੇ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਦਾ ਸੰਕਲਪ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਲ ਵੱਲੋਂ ਇਸ ਵਾਰ 15 ਅਗਸਤ ਸੁਤੰਤਰਤਾ ਦਿਵਸ ਸਮਾਰੋਹ ਅਨਾਜ਼ ਮੰਡੀ ਦੇ ਗ੍ਰਾਊਾਡ 'ਚ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX