ਤਾਜਾ ਖ਼ਬਰਾਂ


ਭਾਜਪਾ ਨੇ ਦਿੱਲੀ ਵਿਚ ਖੋਲ੍ਹਿਆ ਨਵਾਂ ਹੈੱਡਕੁਆਟਰ
. . .  26 minutes ago
ਨਵੀਂ ਦਿੱਲੀ, 18 ਫਰਵਰੀ - ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਿਚ 6 ਦੀਨ ਦਿਆਲ ਉਪਾਧਿਆਇ ਮਾਰਗ 'ਤੇ ਆਪਣੇ ਨਵੇਂ ਹੈੱਡਕੁਆਟਰ ਖੋਲ੍ਹਿਆ ਹੈ। ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ। ਇਸ ਦੌਰਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ, ਸੀਨੀਅਰ...
ਤ੍ਰਿਪੁਰਾ ਵਿਧਾਨ ਸਭਾ ਚੋਣਾਂ : 11 ਵਜੇ ਤੱਕ 23.25 ਫ਼ੀਸਦੀ ਵੋਟਿੰਗ
. . .  50 minutes ago
ਜਸਟਿਨ ਟਰੂਡੋ ਪਰਿਵਾਰ ਸਮੇਤ ਤਾਜਮਹੱਲ ਪਹੁੰਚੇ
. . .  about 1 hour ago
ਆਗਰਾ, 18 ਫਰਵਰੀ - ਭਾਰਤ ਦੌਰੇ 'ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਪਰਿਵਾਰ ਸਮੇਤ ਤਾਜਮਹੱਲ ਦੇ ਦੀਦਾਰ ਕਰਨ ਲਈ...
ਸੜਕ ਹਾਦਸੇ 'ਚ 4 ਮੌਤਾਂ
. . .  about 1 hour ago
ਜੈਪੁਰ, 18 ਫਰਵਰੀ - ਰਾਜਸਥਾਨ ਦੇ ਸਿਕਰ ਨੇੜੇ ਅੱਜ ਸਵੇਰੇ ਬੋਰਵੈੱਲ ਡਰੀਲਿੰਗ ਟਰੱਕ ਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਵਿਚ 4 ਮੌਤਾਂ ਹੋ...
ਤ੍ਰਿਪੁਰਾ ਵਿਧਾਨ ਸਭਾ ਚੋਣਾਂ : 9 ਵਜੇ ਤੱਕ 11 ਫ਼ੀਸਦੀ ਵੋਟਿੰਗ
. . .  about 1 hour ago
ਪਾਠ ਕਰ ਰਹੀ ਔਰਤ ਤੋਂ ਗੁਟਕਾ ਸਾਹਿਬ ਖੋ ਕੇ ਨੌਜਵਾਨ ਭੱਜਿਆ, ਕੀਤੀ ਬੇਅਦਬੀ, ਗ੍ਰਿਫਤਾਰ
. . .  about 1 hour ago
ਲੁਧਿਆਣਾ, 18 ਫਰਵਰੀ (ਪਰਮਿੰਦਰ ਸਿੰਘ ਅਹੂਜਾ) - ਸਥਾਨਕ ਰਿਸ਼ੀ ਨਗਰ ਇਲਾਕੇ ਵਿਚ ਇਕ ਨੌਜਵਾਨ ਵਲੋਂ ਗੁਟਕਾ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਏ.ਸੀ.ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਇਕ ਔਰਤ ਗੁਰਦੁਆਰਾ ਸਾਹਿਬ ਵਿਚ ਪਾਠ ਕਰ ਰਹੀ ਸੀ ਕਿ...
ਭਿਆਨਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ
. . .  about 1 hour ago
ਜੀਰਕਪੁਰ 18 ਫਰਵਰੀ (ਅਵਤਾਰ ਸਿੰਘ) - ਜੀਰਕਪੁਰ ਪਟਿਆਲਾ ਮੁੱਖ ਸੜਕ ਤੇ ਬੀਤੀ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੋਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ...
ਮੈਕਸੀਕੋ 'ਚ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ, 13 ਮੌਤਾਂ
. . .  about 3 hours ago
ਮੈਕਸੀਕੋ ਸਿਟੀ, 18 ਫਰਵਰੀ - ਮੈਕਸੀਕੋ 'ਚ ਬੀਤੀ ਦਿਨੀਂ ਆਏ ਭੁਚਾਲ 'ਚ ਹੋਏ ਨੁਕਸਾਨ ਦਾ ਸਰਵੇਖਣ ਕਰ ਰਹੇ ਇਕ ਮੈਕਸੀਕਨ ਮਿਲਟਰੀ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ ਜ਼ਮੀਨ 'ਤੇ ਤਿੰਨ ਬੱਚਿਆਂ ਸਮੇਤ 13 ਲੋਕਾਂ ਦੀ ਮੌਤ ਹੋ ਗਈ। ਇਸ ਹੈਲੀਕਾਪਟਰ 'ਚ...
ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਟੀ-20 ਦਾ ਪਹਿਲਾ ਮੈਚ ਅੱਜ
. . .  about 3 hours ago
ਤ੍ਰਿਪੁਰਾ 'ਚ 59 ਸੀਟਾਂ 'ਤੇ ਵੋਟਿੰਗ ਸ਼ੁਰੂ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਸਾਹਿਤ ਫੁਲਵਾੜੀ

ਓਧਰ ਵੀ 'ਸ਼ਰੀਫ਼' ਨਹੀਂ...

ਸੱਤਰ ਸਾਲ ਪਹਿਲਾਂ... ਇਸ ਧਰਤੀ 'ਤੇ... * ਨਾ ਪਾਕਿਸਤਾਨ ਸੀ, ਨਾ ਬੰਗਲਾਦੇਸ਼ ਸੀ, ਇਕੋ ਦੇਸ਼ ਸੀ, ਹਿੰਦੁਸਤਾਨ। ਤੇ ਰਿਆਇਆ... ਜਨਤਾ? * ਨਾ ਕੋਈ ਪਾਕਿਸਤਾਨੀ ਸੀ, ਤੇ ਨਾ ਬੰਗਲਾਦੇਸ਼ੀ। ਸਭੇ ਹਿੰਦੁਸਤਾਨੀ ਸਨ। ਸਭੇ ਅਲਾਮਾ ਇਕਬਾਲ ਦਾ ਰਚਿਆ ਕੌਮੀ ਤਰਾਨਾ ਬੜੇ ਜੋਸ਼ੋ-ਖਰੋਸ਼, ...

ਪੂਰੀ ਖ਼ਬਰ »

ਕਾਵਿ-ਮਹਿਫ਼ਲ : ਸਾਵਣ ਵਿਸ਼ੇਸ਼

* ਜਸਪਾਲ ਜ਼ੀਰਵੀ * ਚੰਦਰਾ ਮਾਹੀ ਫਿਰ ਨਾ ਆਇਆ ਸਾਵਣ ਵਿਚ। ਅੰਗੜਾਈਆਂ ਲੈ ਵਕਤ ਲੰਘਾਇਆ ਸਾਵਣ ਵਿਚ। ਚੁੱਪ ਚੁਪੀਤੇ ਦਿਲਬਰ ਧਾਇਆ ਸਾਵਣ ਵਿਚ, ਸਾਡਾ ਫਿਰ ਲੂੰ-ਲੂੰ ਨਸ਼ਿਆਇਆ ਸਾਵਣ ਵਿਚ। ਬਾਲ੍ਹੇ ਮੀਂਹ ਨੇ ਪੰਗਾ ਪਾਇਆ ਸਾਵਣ ਵਿਚ, ਕੱਚਾ ਕੋਠਾ ਚੋਣਾ ਲਾਇਆ ਸਾਵਣ ...

ਪੂਰੀ ਖ਼ਬਰ »

ਚੁਗਲੀ ਨਿੰਦਿਆ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਪੇਟ ਵਿਚ ਗਿਆ ਜ਼ਹਿਰ ਸਿਰਫ਼ ਇਕ ਵਿਅਕਤੀ ਨੂੰ ਮਾਰਦਾ ਹੈ ਅਤੇ ਕੰਨ ਵਿਚ ਗਿਆ ਜ਼ਹਿਰ (ਭਾਵ ਚੁਗਲੀ ਦਾ ਜ਼ਹਿਰ) ਸੈਂਕੜੇ ਰਿਸ਼ਤਿਆਂ ਨੂੰ ਮਾਰਦਾ ਹੈ।
* ਦੂਜਿਆਂ ਦੀ ਨਿੰਦਾ ਕਰਕੇ ਕਿਸੇ ਨੂੰ ਕੁਝ ਨਹੀਂ ਮਿਲਿਆ ਪਰ ਜਿਸ ਨੇ ਖੁਦ ਨੂੰ ਸੁਧਾਰਿਆ ਉਸ ਨੇ ਬਹੁਤ ਕੁਝ ਹਾਸਲ ਕੀਤਾ ਹੈ।
* ਭੋਜਨ ਵਿਚ ਕੋਈ ਜ਼ਹਿਰ ਘੋਲ ਦੇਵੇ ਤਾਂ ਉਸ ਦਾ ਇਲਾਜ ਹੈ ਪਰ ਕੰਨ ਵਿਚ ਕੋਈ ਜ਼ਹਿਰ ਘੋਲ ਦੇਵੇ ਤਾਂ ਉਸ ਦਾ ਕੋਈ ਇਲਾਜ ਨਹੀਂ।
* ਦੂਜਿਆਂ ਦੀ ਨਿੰਦਾ ਨਾਲ ਆਪਣੇ ਅੰਦਰ ਵੀ ਨਾਂਹ-ਪੱਖੀ ਸੋਚ ਆਉਂਦੀ ਹੈ।
* ਜੋ ਦੂਜਿਆਂ ਦੀ ਬੁਰਾਈ ਕਰਦੇ ਹਨ, ਉਹ ਖੁਦ ਨਿੰਦਾ ਦੇ ਪਾਤਰ ਬਣਦੇ ਹਨ।
* ਇਸ਼ਕ, ਚੁਗਲੀ ਤੇ ਨਿੰਦਾ ਜ਼ਿਆਦਾਤਰ ਹਮੇਸ਼ਾ ਪੁਆੜੇ ਹੀ ਪਾਉਂਦੇ ਹਨ।
* ਚੁਗਲਖ਼ੋਰ ਆਖਰ ਖੁਦ ਹੀ ਨਿੰਦਿਆ ਜਾਂਦਾ ਹੈ।
* ਸਾਨੂੰ ਧਰਮ ਦਾ ਵਿਚਾਰ ਹੋਵੇ ਜਾਂ ਨਾ ਹੋਵੇ ਪਰ ਚੁਗਲੀ ਦਾ ਡਰ ਜ਼ਰੂਰ ਰਹਿੰਦਾ ਹੈ।
* ਚੁਗਲੀ ਪ੍ਰਾਈਵੇਟ ਫਰਮਾਂ, ਸੰਸਥਾਵਾਂ, ਸਰਕਾਰੀ ਦਫਤਰਾਂ ਅਤੇ ਘਰਾਂ, ਮੁਹੱਲਿਆਂ, ਪਿੰਡਾਂ ਵਿਚ ਵੀ ਕਿਸੇ ਨਾ ਕਿਸੇ ਰੂਪ ਵਿਚ ਪਾਈ ਜਾਂਦੀ ਹੈ। ਚੁਗਲਖੋਰ ਹਰੇਕ ਥਾਂ ਆਸਾਨੀ ਨਾਲ ਮਿਲਦੇ ਹਨ।
ਚੁਗਲੀ ਕਰਨ ਵਿਚ ਮਰਦ ਵੀ ਕਿਸੇ ਤਰ੍ਹਾਂ ਔਰਤਾਂ ਤੋਂ ਪਿਛੇ ਨਹੀਂ ਹਨ।
* ਕਹਿਣ ਨੂੰ ਤਾਂ ਹਰ ਕਿ ਬੰਦਾ ਕਹਿੰਦਾ ਹੈ ਕਿ ਮੈਂ ਕਦੇ ਚੁਗਲੀ ਨਹੀਂ ਕੀਤੀ ਪਰ ਸੱਚ ਇਹ ਹੈ ਕਿ ਕੋਈ ਵੀ ਵਿਅਕਤੀ ਇਸ ਤੋਂ ਬਚਿਆ ਨਹੀਂ ਹੁੰਦਾ।
* ਔਰਤਾਂ ਜਦੋਂ ਚੁਗਲੀ ਕਰਦੀਆਂ ਹਨ ਤਾਂ ਇਹ ਗੱਲ ਆਮ ਕਹਿੰਦੀਆਂ ਹਨ ਕਿ ਭੈਣੇ ਮੈਂ ਤੇਰੇ ਨਾਲ ਹੀ ਇਹ ਗੱਲ ਕੀਤੀ ਹੈ ਤੂੰ ਕਿਤੇ ਅੱਗੇ ਕਿਸੇ ਹੋਰ ਨਾਲ ਨਾ ਕਰੀਂ।
* ਜਦੋਂ ਦੋ ਔਰਤਾਂ ਆਪਸ ਵਿਚ ਚੁਗਲੀਆਂ ਕਰ ਰਹੀਆਂ ਹੋਣ ਤਾਂ ਉਸ ਨੂੰ ਅਸੀਂ ਡਾਟਾ ਟਰਾਂਸਫਰ ਕਰਨਾ ਕਹਿੰਦੇ ਹਾਂ ਅਤੇ ਜਦੋਂ ਉਹ ਬਾਅਦ 'ਚ ਇਹ ਕਹਿਣ ਕਿ ਮਰਨ ਦੇ ਭੈਣੇ, ਅਸਾਂ ਕੀ
ਕਰਨਾ ਤਾਂ ਸਮਝ ਲਓ ਕਿ ਪੂਰਾ ਡਾਟਾ ਟਰਾਂਸਫਰ ਹੋ ਚੁੱਕਾ ਹੈ।
* ਕਿਸੇ ਸ਼ਾਇਰ ਨੇ ਕਿਹਾ ਹੈ ਕਿ:
ਜਦੋਂ ਤੱਕ ਸਾਹ ਹੈ, ਟਕਰਾਅ ਮਿਲਦਾ ਰਹੇਗਾ।
ਜਦੋਂ ਤੱਕ ਰਿਸ਼ਤੇ ਹਨ, ਜ਼ਖ਼ਮ ਮਿਲਦਾ ਰਹੇਗਾ।
ਪਿੱਠ ਪਿੱਛੇ ਜੋ ਬੋਲਦੇ ਹਨ, ਉਨ੍ਹਾਂ ਨੂੰ ਪਿੱਛੇ ਹੀ ਰਹਿਣ ਦਿਓ।
ਰਸਤਾ ਸਹੀ ਹੈ ਤਾਂ ਬੇਗ਼ਾਨਿਆਂ ਤੋਂ ਵੀ ਪਿਆਰ ਮਿਲਦਾ ਰਹੇਗਾ।
* ਮਾਫ਼ੀ ਦਾ ਕਵਚ ਪਹਿਨ ਲਵੋ ਤਾਂ ਨਿੰਦਕ ਦੇ ਤੀਰ ਵਿਅਰਥ ਹੋ ਜਾਣਗੇ।
* ਚੰਗਾ ਆਦਮੀ ਉਹ ਹੈ ਜੋ ਆਪਣੀ ਵਡਿਆਈ ਸੁਣ ਕੇ ਤਾਂ ਸ਼ਰਮਿੰਦਾ ਹੁੰਦਾ ਹੈ ਤੇ ਆਪਣੀ ਨਿੰਦਾ ਸੁਣ ਕੇ ਚੁੱਪ ਰਹਿੰਦਾ ਹੈ।
* ਜਿਹੜੇ ਲੋਕ ਹਮੇਸ਼ਾ ਦੂਜਿਆਂ ਦੀ ਨਿੰਦਾ ਕਰਦੇ ਹਨ, ਉਨ੍ਹਾਂ ਤੋਂ ਬਚਣਾ ਚਾਹੀਦਾ ਹੈ।
* ਮਨੋਵਿਗਿਆਨੀ ਇਹੋ ਸੁਝਾਅ ਦਿੰਦੇ ਹਨ ਕਿ ਨਿੰਦਾ ਕਰਨ ਵਾਲੇ ਇਨਸਾਨ ਤੋਂ ਬਿਲਕੁਲ ਉਵੇਂ ਹੀ ਪਾਸਾ ਵੱਟੋ ਜਿਵੇਂ ਬਦਬੂ ਨੂੰ ਸੁੰਘਣ ਸਾਰ ਨੱਕ ਢੱਕਣ ਦੀ ਲੋੜ ਪੈਂਦੀ ਹੈ।
* ਨਿੰਦਾ ਤੇ ਪ੍ਰਸੰਸਾ ਵੱਲ ਧਿਆਨ ਨਾ ਦੇ ਕੇ ਸਾਨੂੰ ਚੁੱਪ-ਚਾਪ ਆਪਣੇ ਕੰਮ ਵਿਚ ਲੱਗੇ ਰਹਿਣਾ ਚਾਹੀਦਾ ਹੈ।
* ਕੋਈ ਕਿੰਨੀ ਵੀ ਨਿੰਦਿਆ ਕਿਉਂ ਨਾ ਕਰੇ, ਤੁਸੀਂ ਆਪਣੇ-ਆਪ 'ਤੇ ਕਾਬੂ ਰੱਖ ਕੇ ਸ਼ਾਂਤ ਰਹੋ।
* ਇਹ ਜ਼ਰੂਰੀ ਗੱਲ ਨਹੀਂ ਕਿ ਜਿਹੜੇ ਲੋਕ ਤੁਹਾਡੇ ਸਾਹਮਣੇ ਤੁਹਾਡੇ ਬਾਰੇ ਚੰਗਾ ਬੋਲਦੇ ਹਨ, ਉਹ ਤੁਹਾਡੇ ਪਿੱਛੇ ਵੀ ਇਹੋ ਰਾਇ ਰੱਖਦੇ ਹੋਣ।
* ਇਹੋ ਜਿਹਾ ਕੋਈ ਬੰਦਾ ਘੱਟ ਹੀ ਨਜ਼ਰ ਆਉਂਦਾ ਹੈ, ਜਿਸ ਦੀ ਜਾਂ ਤਾਂ ਸਿਰਫ਼ ਪ੍ਰਸੰਸਾ ਜਾਂ ਕੇਵਲ ਨਿੰਦਾ ਹੀ ਹੋਈ ਹੋਵੇ।
* ਉਨ੍ਹਾਂ ਲੋਕਾਂ ਤੋਂ ਦੂਰ ਹੀ ਰਹੋ ਜੋ ਤੁਹਾਡੇ ਸਾਹਮਣੇ ਗੱਲਾਂ ਹੋਰ ਕਰਦੇ ਹਨ ਅਤੇ ਪਿੱਠ ਪਿੱਛੇ ਹੋਰ। ਬੰਦਾ ਦੁਸ਼ਮਣ ਤੋਂ ਬਚਾਅ ਕਰ ਸਕਦਾ ਹੈ ਪਰ ਅਜਿਹੇ ਲੋਕਾਂ ਤੋਂ ਬਚਣਾ ਮੁਸ਼ਕਿਲ ਹੈ।
* ਜਦੋਂ ਕੋਈ ਤੁਹਾਡੀ ਨਿੰਦਾ ਕਰੇ ਤਾਂ ਸਬਰ, ਮੁਸਕਰਾਹਟ ਦੀ ਛਤਰੀ ਖੋਲ੍ਹ ਕੇ ਨਿੰਦਾ ਦੀ ਬਾਰਿਸ਼ ਤੋਂ ਖੁਦ ਨੂੰ ਬਚਾਓ ਅਤੇ ਜੀਵਨ ਸਫ਼ਲ ਬਣਾਓ ਤੇ ਨਿੰਦਾ ਤੋਂ ਬੇਚੈਨ ਹੋਏ ਬਗੈਰ ਆਪਣੇ ਮਾਰਗ ਤੇ
ਅੱਗੇ ਵਧਦੇ ਰਹੋ। (ਚਲਦਾ)

-ਮੋਬਾਈਲ : 99155-63406.


ਖ਼ਬਰ ਸ਼ੇਅਰ ਕਰੋ

ਗੀਤ

ਕਾਲੀ ਕਾਲੀ ਘਟਾ ਆਈ ਕਾਲੀ ਕਾਲੀ ਘਟਾ ਆਈ, ਤੂੰ ਵੀ ਕੋਲੇ ਆ। ਅਸੀਂ ਪੱਤਣਾਂ 'ਤੇ ਖੜ੍ਹੇ, ਸਾਨੂੰ ਪਾਰ ਤੂੰ ਲੰਘਾ। ਛਾਈ ਘਟਾ ਘਣਘੋਰ, ਤੱਕ ਨੱਚਦੇ ਨੇ ਮੋਰ। ਅਸੀਂ ਹੋਏ ਹੋਰ ਹੋਰ, ਸਾਨੂੰ ਮੋਹੇ ਤੇਰੀ ਤੋਰ। ਤੋਰ ਤੁਰਨਾ ਜੋ ਮੋਹੇ, ਉਹ ਤੂੰ ਸਾਨੂੰ ਵੀ ਸਿਖਾ। ਅਸੀਂ ...

ਪੂਰੀ ਖ਼ਬਰ »

ਕਹਾਣੀ: ਤੇਜੋ

ਤੇਜੋ ਭਾਬੀ, ਦਿੱਲੀ ਦੀ ਕੁੜੀ, ਵਿਆਹ ਕੇ ਜਲੰਧਰ ਆ ਵਸੀਂਬੜੇ ਅੱਛੇ ਪਰਿਵਾਰ ਦੀ ਨੂੰਹ ਬਣੀ। ਐਸੇ ਪਰਿਵਾਰ ਦੀ ਕਿ ਜਿਹੜੇ ਆਪਣੇ ਘਰ ਹੋਣ ਵਾਲੇ ਹਰ ਲਾਹੇਵੰਦ ਕੰਮ ਨੂੰ ਨੂੰਹ ਦੇ ਕਦਮ ਘਰ 'ਚ ਪੈਣ ਕਰਕੇ ਹੋਇਆ ਗਰਦਾਨ ਕੇ ਨੂੰਹ ਦੀ ਸਰਾਹਨਾ ਕਰਦੇ। ਪਰ ਖ਼ੁਦਾ ਦੀ ਕੁਦਰਤ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX