ਤਾਜਾ ਖ਼ਬਰਾਂ


ਹਰਿਆਣਾ ਦੇ 11 ਜ਼ਿਲ੍ਹਿਆਂ 'ਚ ਤਿੰਨ ਦਿਨਾਂ ਤੱਕ ਇੰਟਰਨੈੱਟ ਸੇਵਾਵਾਂ ਬੰਦ
. . .  1 day ago
ਚੰਡੀਗੜ੍ਹ, 24 ਨਵੰਬਰ (ਬਰਾੜ) - ਜੀਂਦ 'ਚ ਹੋਏ ਟਕਰਾਅ ਨੂੰ ਦੇਖਦਿਆਂ ਹਰਿਆਣਾ ਸਰਕਾਰ ਨੇ 11 ਜ਼ਿਲ੍ਹਿਆਂ 'ਚ ਅਗਲੇ ਤਿੰਨ ਦਿਨ ਲਈ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤਿਆਂ...
ਲੰਡਨ ਦੇ ਆਕਸਫੋਰਡ ਸਰਕਸ ਸਟੇਸ਼ਨ 'ਤੇ ਹਾਦਸਾ
. . .  1 day ago
ਲੰਡਨ, 24 ਨਵੰਬਰ- ਸੂਤਰਾਂ ਮੁਤਾਬਿਕ ਲੰਡਨ ਦੇ ਔਕਸਫੋਰਡ ਸਰਕਸ ਸਟੇਸ਼ਨ 'ਤੇ ਹਾਦਸਾ ਹੋਣ ਦੀ ਖ਼ਬਰ...
ਬ੍ਰਿਟਿਸ਼ ਹਾਈ ਕਮਿਸ਼ਨ ਦੀ ਟੀਮ ਨੇ ਜੌਹਲ ਤੇ ਜਿੰਮੀ ਨਾਲ ਕੀਤੀ ਮੁਲਾਕਾਤ
. . .  1 day ago
ਲੁਧਿਆਣਾ, 24 ਨਵੰਬਰ- ਬ੍ਰਿਟਿਸ਼ ਹਾਈ ਕਮਿਸ਼ਨ ਦੀ ਤਿੰਨ ਮੈਂਬਰੀ ਟੀਮ ਨੇ ਹਿੰਦੂ ਨੇਤਾਵਾਂ ਦੀ ਹੱਤਿਆ ਦੇ ਮਾਮਲੇ 'ਚ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਜਗਤਾਰ ਸਿੰਘ ਜੌਹਲ ਤੇ ਤਲਜੀਤ ਸਿੰਘ ਜਿੰਮੀ...
ਸੁਰੱਖਿਆ ਕੰਪਨੀ ਦਾ ਗਾਰਡ 1 ਕਰੋੜ ਲੈ ਕੇ ਫ਼ਰਾਰ
. . .  1 day ago
ਗੁਰੂਗ੍ਰਾਮ, 24 ਨਵੰਬਰ- ਗੁਰੂਗ੍ਰਾਮ ਦੇ ਇੱਕ ਮਾਲ ਦੇ ਏ.ਟੀ.ਐਮ. 'ਚ ਪੈਸੇ ਪਾਉਣ ਗਿਆ ਇੱਕ ਸੁਰੱਖਿਆ ਕੰਪਨੀ ਦਾ ਗਾਰਡ ਇੱਕ ਕਰੋੜ ਦੀ ਰਾਸੀ ਲੈ ਕੇ ਫ਼ਰਾਰ ਹੋ ਗਿਆ ਹੈ। ਪੁਲਿਸ ਨੇ ਮਾਮਲਾ ਦਰਜ...
ਹੰਦਵਾੜਾ 'ਚ ਲਸ਼ਕਰ ਦੇ ਦੋ ਅੱਤਵਾਦੀ ਗ੍ਰਿਫ਼ਤਾਰ
. . .  1 day ago
ਕੁਪਵਾੜਾ, 24 ਨਵੰਬਰ- ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਤੋਂ ਸੁਰੱਖਿਆ ਬਲਾਂ ਨੇ ਲਸ਼ਕਰ-ਏ- ਤੋਇਬਾ ਦੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਰਾਈਫ਼ਲ ਤੇ 2...
ਮੁੰਬਈ ਦੇ ਜ਼ੈਵਰੀ ਬਾਜ਼ਾਰ 'ਚ ਲੱਗੀ ਅੱਗ
. . .  1 day ago
ਮੁੰਬਈ, 24 ਨਵੰਬਰ - ਇੱਥੋਂ ਦੇ ਜ਼ੈਵਰੀ ਬਾਜ਼ਾਰ 'ਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਬੁਝਾਊ ਦਸਤੇ ਦੀਆਂ 5 ਗੱਡੀਆਂ ਮੌਕੇ 'ਤੇ ਪਹੁੰਚ ਕੇ ਅੱਗ...
ਮਿਸਰ ਅੱਤਵਾਦੀ ਹਮਲਾ : ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 200
. . .  1 day ago
ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸ. ਵਾਲੀਆ ਨੇ ਦਿੱਤਾ ਅਸਤੀਫ਼ਾ
. . .  1 day ago
ਸ੍ਰੀ ਅਨੰਦਪੁਰ ਸਾਹਿਬ, 24 ਨਵੰਬਰ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ)-ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੀ ਪ੍ਰਧਾਨਗੀ ਦਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਰੇੜਕਾ ਅੱਜ ਉਦੋਂ ਸਮਾਪਤ ਹੋ ਗਿਆ ਜਦੋਂ ਕੌਂਸਲ ਦੇ ਅਕਾਲੀ ਭਾਜਪਾ ਗੱਠਜੋੜ ਨਾਲ ਸਬੰਧਿਤ...
ਨੋਟਬੰਦੀ ਨੇ ਪੱਥਰਬਾਜ਼ੀ ਦੀਆਂ ਘਟਨਾਵਾਂ 'ਚ ਕਮੀ - ਡੀ.ਜੀ.ਪੀ
. . .  1 day ago
ਮਿਸਰ ਅੱਤਵਾਦੀ ਹਮਲਾ : ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 85
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਸਾਹਿਤ ਫੁਲਵਾੜੀ

ਓਧਰ ਵੀ 'ਸ਼ਰੀਫ਼' ਨਹੀਂ...

ਸੱਤਰ ਸਾਲ ਪਹਿਲਾਂ... ਇਸ ਧਰਤੀ 'ਤੇ... * ਨਾ ਪਾਕਿਸਤਾਨ ਸੀ, ਨਾ ਬੰਗਲਾਦੇਸ਼ ਸੀ, ਇਕੋ ਦੇਸ਼ ਸੀ, ਹਿੰਦੁਸਤਾਨ। ਤੇ ਰਿਆਇਆ... ਜਨਤਾ? * ਨਾ ਕੋਈ ਪਾਕਿਸਤਾਨੀ ਸੀ, ਤੇ ਨਾ ਬੰਗਲਾਦੇਸ਼ੀ। ਸਭੇ ਹਿੰਦੁਸਤਾਨੀ ਸਨ। ਸਭੇ ਅਲਾਮਾ ਇਕਬਾਲ ਦਾ ਰਚਿਆ ਕੌਮੀ ਤਰਾਨਾ ਬੜੇ ਜੋਸ਼ੋ-ਖਰੋਸ਼, ...

ਪੂਰੀ ਖ਼ਬਰ »

ਕਾਵਿ-ਮਹਿਫ਼ਲ : ਸਾਵਣ ਵਿਸ਼ੇਸ਼

* ਜਸਪਾਲ ਜ਼ੀਰਵੀ * ਚੰਦਰਾ ਮਾਹੀ ਫਿਰ ਨਾ ਆਇਆ ਸਾਵਣ ਵਿਚ। ਅੰਗੜਾਈਆਂ ਲੈ ਵਕਤ ਲੰਘਾਇਆ ਸਾਵਣ ਵਿਚ। ਚੁੱਪ ਚੁਪੀਤੇ ਦਿਲਬਰ ਧਾਇਆ ਸਾਵਣ ਵਿਚ, ਸਾਡਾ ਫਿਰ ਲੂੰ-ਲੂੰ ਨਸ਼ਿਆਇਆ ਸਾਵਣ ਵਿਚ। ਬਾਲ੍ਹੇ ਮੀਂਹ ਨੇ ਪੰਗਾ ਪਾਇਆ ਸਾਵਣ ਵਿਚ, ਕੱਚਾ ਕੋਠਾ ਚੋਣਾ ਲਾਇਆ ਸਾਵਣ ...

ਪੂਰੀ ਖ਼ਬਰ »

ਚੁਗਲੀ ਨਿੰਦਿਆ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) * ਪੇਟ ਵਿਚ ਗਿਆ ਜ਼ਹਿਰ ਸਿਰਫ਼ ਇਕ ਵਿਅਕਤੀ ਨੂੰ ਮਾਰਦਾ ਹੈ ਅਤੇ ਕੰਨ ਵਿਚ ਗਿਆ ਜ਼ਹਿਰ (ਭਾਵ ਚੁਗਲੀ ਦਾ ਜ਼ਹਿਰ) ਸੈਂਕੜੇ ਰਿਸ਼ਤਿਆਂ ਨੂੰ ਮਾਰਦਾ ਹੈ। * ਦੂਜਿਆਂ ਦੀ ਨਿੰਦਾ ਕਰਕੇ ਕਿਸੇ ਨੂੰ ਕੁਝ ਨਹੀਂ ਮਿਲਿਆ ਪਰ ਜਿਸ ਨੇ ਖੁਦ ...

ਪੂਰੀ ਖ਼ਬਰ »

ਗੀਤ

ਕਾਲੀ ਕਾਲੀ ਘਟਾ ਆਈ
ਕਾਲੀ ਕਾਲੀ ਘਟਾ ਆਈ,
ਤੂੰ ਵੀ ਕੋਲੇ ਆ।
ਅਸੀਂ ਪੱਤਣਾਂ 'ਤੇ ਖੜ੍ਹੇ,
ਸਾਨੂੰ ਪਾਰ ਤੂੰ ਲੰਘਾ।

ਛਾਈ ਘਟਾ ਘਣਘੋਰ,
ਤੱਕ ਨੱਚਦੇ ਨੇ ਮੋਰ।
ਅਸੀਂ ਹੋਏ ਹੋਰ ਹੋਰ,
ਸਾਨੂੰ ਮੋਹੇ ਤੇਰੀ ਤੋਰ।
ਤੋਰ ਤੁਰਨਾ ਜੋ ਮੋਹੇ,
ਉਹ ਤੂੰ ਸਾਨੂੰ ਵੀ ਸਿਖਾ।
ਅਸੀਂ ਪੱਤਣਾਂ 'ਤੇ ਖੜ੍ਹੇ...

ਚਿਰਾਂ ਪਿੱਛੋਂ ਰੁੱਤ ਆਈ,
ਦੇਵੇ ਕੋਇਲ ਵੀ ਦੁਹਾਈ।
ਪੀੜ ਓਸ ਨੇ ਜੋ ਗਾਈ,
ਜਿੱਦਾਂ ਲੋਕਤਾ ਤਿਹਾਈ।
ਪਿਆਸੀ ਰੂਹ ਵੀ ਹੈ ਸਾਡੀ,
ਪਿਆਸ ਸਭ ਦੀ ਬੁਝਾ।
ਅਸੀਂ ਪੱਤਣਾਂ 'ਤੇ ਖੜ੍ਹੇ...।

ਇਹ ਜੋ ਕਾਲੀ ਘਟਾ ਦਿਸੇ,
ਜੋਗੀ ਟਿਲਿਓਂ ਹੈ ਆਈ।
ਜਿਹੜੀ ਵੇਸ ਕਾਲੇ ਪਾਈ,
ਸਾਨੂੰ ਕਰਦੀ ਸ਼ੁਦਾਈ।
ਕਾਲਾ ਵੇਸ ਭਾਵੇਂ ਹੋਵੇ,
ਹੋਣ ਕੰਮ ਨਾ ਸਿਆਹ।
ਅਸੀਂ ਪੱਤਣਾਂ 'ਤੇ ਖੜ੍ਹੇ...।

ਇਹ ਤਾਂ ਰੁੱਤ ਹੈ ਜੋ ਆਈ,
ਗੱਲ ਸਭ ਨੇ ਭੁਲਾਈ।
ਪ੍ਰੀਤ ਰੀਤ ਨਾ ਪੁਗਾਈ,
ਰੁੱਸੀ ਪ੍ਰੀਤ ਨਾ ਮਨਾਈ।
ਰੁੱਖਾਂ ਕੁੱਖਾਂ ਕੋਲੇ ਆ ਕੇ,
ਗੀਤ ਸ਼ਗਨਾਂ ਦੇ ਗਾ।
ਅਸੀਂ ਪੱਤਣਾਂ 'ਤੇ ਖੜ੍ਹੇ...।

ਰੁੱਤ ਵਾਲੀ ਚੰਗਿਆਈ,
ਸਾਥੋਂ ਜਾਵੇ ਨਾ ਹੀ ਗਾਈ,
ਅਸੀਂ ਜਿਵੇਂ ਜਿਵੇਂ ਗਾਈ,
ਥਾਹ ਇਸ ਦੀ ਨਾ ਪਾਈ।
ਸਾਨੂੰ ਕਰ 'ਸੁਰਜੀਤ',
ਰੀਝ ਸਾਡੀ ਵੀ ਪੁਗਾ।
ਅਸੀਂ ਪੱਤਣਾਂ 'ਤੇ ਖੜ੍ਹੇ...।
         **
ਘਟਾ ਸਾਉਣ ਦੀ ਆਈ
ਘਟਾ ਸਾਉਣ ਦੀ ਆਈ,
ਇਨ੍ਹਾਂ ਹੀ ਬਦਲੋਟੜੀਆਂ ਨੇ,
ਝੜੀ ਸਾਉਣ ਦੀ ਲਾਈ।

ਸੋਹਣੀ ਸੋਹਣੀ ਰੁੱਤ ਪਈ ਜਾਪੇ,
ਸੀਤਲ ਚਾਰ ਚੁਫੇਰਾ।
ਰੋਜ਼ ਰੋਜ਼ ਨਾ ਘਟਾ ਨੇ ਆਉਣਾ,
ਦਿਲ ਪਿਆ ਆਖੇ ਮੇਰਾ।
ਸਾਵਣ ਰੁੱਤ ਵਿਚ ਜਿੱਦਾਂ ਹੈ ਕੋਈ,
ਗੁੰਮੀ ਵਸਤ ਥਿਆਈ।
ਘਟਾ ਸਾਉਣ ਦੀ ਆਈ...।

ਮੋਰ ਪਪੀਹੇ ਸੁਰਾਂ ਛੇੜਦੇ,
ਸੁਰਾਂ ਪਿਆਰੀਆਂ ਜਾਪਣ।
ਜਿਉਂ ਜਿਉਂ ਅੰਬਰੋਂ ਕਣੀਆਂ ਬਰਸਣ,
ਮੋਹ ਦੇ ਗੀਤ ਅਲਾਪਣ।
ਬਰਖਾ ਨੇ ਵੀ ਬਰਖਾ ਰੁੱਤ ਵਿਚ,
ਪਿਆਰ ਦੀ ਬਰਖਾ ਲਾਈ।
ਘਟਾ ਸਾਉਣ ਦੀ ਆਈ...।

ਤੁਰਦੀ ਤੁਰਦੀ ਘਟਾ ਆਖਦੀ,
ਕਿਉਂ ਉਦਾਸ ਹੋ ਰਹਿੰਦੇ।
ਆਓ! ਤੱਕੋ ਮੈਨੂੰ ਇਕ ਪਲ,
ਕਿਉਂ ਅੰਦਰ ਹੋ ਬਹਿੰਦੇ?
ਮੈਂ ਸਾਗਰ ਤੋਂ ਪਰਬਤ ਪੁੱਜੀ,
ਤੁਰ ਤੁਰ ਕੇ ਹਾਂ ਆਈ।
ਘਟਾ ਸਾਉਣ ਦੀ ਆਈ...।

ਤੁਰਨਾ ਹੀ ਤਾਂ ਜੀਵਨ ਹੁੰਦਾ,
ਖੜਨਾ ਕਦੇ ਨਾ ਭਾਵੇਂ।
ਖੜ੍ਹ ਖੜ੍ਹ ਕੇ ਜੋ ਜੀਵਨ ਜਿਊਂਦੇ,
ਤੱਕੇ ਭਰਦੇ ਹਾਅਵੇ।
ਆਜਾ ਤੁਰੀਏ ਤੋਰ ਉਹ ਆਪਾਂ,
ਜੋ ਸਭ ਦੇ ਮਨ ਭਾਈ।
ਘਟਾ ਸਾਉਣ ਦੀ ਆਈ...।
        **
ਚੜ੍ਹ ਅਸਮਾਨੀਂ ਆਈਆਂ
ਚੜ੍ਹ ਅਸਮਾਨੀਂ ਆਈਆਂ,
ਝੜੀਆਂ ਸਾਉਣ ਦੀਆਂ।
ਪਿੱਪਲਾਂ ਛਾਵੇਂ ਕੁੜੀਆਂ ਆਈਆਂ,
ਹੰਭ ਹੂਟ ਕੇ ਪੀਂਘਾਂ ਪਾਈਆਂ।
ਵਾਰੋ ਵਾਰੀ ਪੀਂਘ ਚੜ੍ਹਾਈ,
ਹੱਥ ਪਿਆ ਹੱਥ ਨੂੰ ਮਾਰੇ।
ਰੁੱਤਾਂ ਗਾਉਣ ਦੀਆਂ,
ਚੜ੍ਹ ਅਸਮਾਨੀ ਆਈਆਂ...।

ਕਿਣਮਿਣ ਕਿਣਮਿਣ ਮੀਂਹ ਵਰਸੇਂਦਾ,
ਉਹ ਕੋਈ ਮਲਕ ਪੈਰ ਧਰੇਂਦਾ।
ਵਗੀਆਂ ਸੀਤਲ ਸੀਤਲ ਪੌਣਾਂ,
ਉਡ ਪਈਆਂ ਕਨਸੋਆਂ,
ਮਾਹੀ ਆਉਣ ਦੀਆਂ,
ਚੜ੍ਹ ਅਸਮਾਨੀ ਆਈਆਂ...।

ਆ ਸਖੀਏ ਆਪਾਂ ਰਲ ਮਿਲ ਗਾਈਏ,
ਨੱਚ ਨੱਚ ਆਪਣਾ ਆਪ ਭੁਲਾਈਏ।
ਛੱਡੀਏ ਸਾਰੇ ਝਗੜੇ ਝੇੜੇ,
ਮੋਰਾਂ ਜੁਗਤਾਂ ਦੱਸੀਆਂ,
ਪੈਲਾਂ ਪਾਉਣ ਦੀਆਂ,
ਚੜ੍ਹ ਅਸਮਾਨੀ ਆਈਆਂ...।

ਨੀਲੇ ਗਗਨਾਂ ਦਾ ਰੰਗ ਕਾਲਾ,
ਮਨ ਮੰਦਰ ਦਾ ਹਾਲ ਨਿਰਾਲਾ।
ਪਲ ਵਿਚ ਨੇਰ੍ਹਾ ਪਲ ਵਿਚ ਚਾਨਣ,
ਇਹ ਰੁੱਤਾਂ ਨੇ ਆਈਆਂ,
ਪ੍ਰੀਤਾਂ ਲਾਉਣ ਦੀਆਂ।
ਚੜ੍ਹ ਅਸਮਾਨੀ ਆਈਆਂ...।

ਆ ਸਖੀਏ, ਆਪਾਂ ਦਰਦ ਵੰਡਾਈਏ,
ਬਣ 'ਸੁਰਜੀਤ' ਆਪਾਂ ਹਾਲ ਸੁਣਾਈਏ।
ਛੋਹੀਏ ਨੀ ਕੋਈ ਗੱਲ ਸੱਜਣ ਦੀ,
ਅੱਗ ਨਾ ਕਿਤੇ ਵਰ੍ਹਾਵਣ,
ਕਣੀਆਂ ਸਾਉਣ ਦੀਆਂ।
ਚੜ੍ਹ ਅਸਮਾਨੀ ਆਈਆਂ...।

-ਮੋਬਾਈਲ : 95927-27087.


ਖ਼ਬਰ ਸ਼ੇਅਰ ਕਰੋ

ਕਹਾਣੀ: ਤੇਜੋ

ਤੇਜੋ ਭਾਬੀ, ਦਿੱਲੀ ਦੀ ਕੁੜੀ, ਵਿਆਹ ਕੇ ਜਲੰਧਰ ਆ ਵਸੀਂਬੜੇ ਅੱਛੇ ਪਰਿਵਾਰ ਦੀ ਨੂੰਹ ਬਣੀ। ਐਸੇ ਪਰਿਵਾਰ ਦੀ ਕਿ ਜਿਹੜੇ ਆਪਣੇ ਘਰ ਹੋਣ ਵਾਲੇ ਹਰ ਲਾਹੇਵੰਦ ਕੰਮ ਨੂੰ ਨੂੰਹ ਦੇ ਕਦਮ ਘਰ 'ਚ ਪੈਣ ਕਰਕੇ ਹੋਇਆ ਗਰਦਾਨ ਕੇ ਨੂੰਹ ਦੀ ਸਰਾਹਨਾ ਕਰਦੇ। ਪਰ ਖ਼ੁਦਾ ਦੀ ਕੁਦਰਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX