ਤਾਜਾ ਖ਼ਬਰਾਂ


ਫੀਫਾ ਵਿਸ਼ਵ ਕੱਪ 2018 : ਬ੍ਰਾਜ਼ੀਲ ਨੇ ਕੋਸਟਾ ਰਿਕਾ ਨੂੰ 2-0 ਨਾਲ ਹਰਾਇਆ
. . .  about 1 hour ago
ਹਰਿਆਣਾ 'ਚ 1 ਆਈ.ਏ.ਐਸ. ਅਤੇ 4 ਐਚ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ
. . .  about 1 hour ago
ਚੰਡੀਗੜ੍ਹ, 22 ਜੂਨ - ਹਰਿਆਣਾ ਸਰਕਾਰ ਨੇ ਇਕ ਆਈ.ਏ.ਐਸ. ਅਤੇ ਚਾਰ ਐਚ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ।
ਅਮਿਤ ਸ਼ਾਹ ਨੇ ਹਰਿਆਣਾ ਦੇ ਭਾਜਪਾ ਆਗੂਆਂ ਨਾਲ ਕੀਤੀ ਬੈਠਕ
. . .  about 1 hour ago
ਨਵੀਂ ਦਿੱਲੀ, 22 ਜੂਨ - ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਹਰਿਆਣਾ ਦੇ ਭਾਜਪਾ ਆਗੂਆਂ ਨਾਲ ਬੈਠਕ ਕੀਤੀ। ਇਸ ਬੈਠਕ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਅਨਿਲ ਵਿਜ, ਰਾਓ ਇੰਦਰਜੀਤ ਸਿੰਘ ਅਤੇ ਕ੍ਰਸ਼ਿਨ ਪਾਲ ਗੁਰਜਰ ਵੀ ਮੌਜੂਦ...
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਬ੍ਰਾਜ਼ੀਲ 0, ਕੋਸਟਾਰਿਕਾ 0
. . .  about 2 hours ago
ਜੰਮੂ-ਕਸ਼ਮੀਰ : ਰਾਜਪਾਲ ਦੇ ਸਲਾਹਕਾਰ ਵਿਜੈ ਕੁਮਾਰ ਨੇ ਕੀਤੀ ਸੁਰੱਖਿਆ ਸਥਿਤੀ ਦੀ ਸਮੀਖਿਆ
. . .  about 2 hours ago
ਸ੍ਰੀਨਗਰ, 22 ਜੂਨ- ਸਾਬਕਾ ਆਈ. ਪੀ. ਐਸ. ਅਧਿਕਾਰੀ ਅਤੇ ਰਾਜਪਾਲ ਐਨ. ਐਨ. ਵੋਹਰਾ ਦੇ ਸਲਾਹਕਾਰ ਵਿਜੈ ਕੁਮਾਰ ਨੇ ਅੱਜ ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਰਾਜਪਾਲ ਦੇ ਸਲਾਹਕਾਰ ਦੇ ਰੂਪ 'ਚ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਉਨ੍ਹਾਂ...
ਜੰਮੂ-ਕਸ਼ਮੀਰ : ਗ੍ਰੇਨੇਡ ਹਮਲੇ 'ਚ ਸੁਰੱਖਿਆ ਬਲਾਂ ਦੇ 9 ਜਵਾਨ ਜ਼ਖ਼ਮੀ
. . .  about 2 hours ago
ਸ੍ਰੀਨਗਰ, 22 ਜੂਨ- ਦੱਖਣੀ ਕਸ਼ਮੀਰ ਦੇ ਤਰਾਲ 'ਚ ਅੱਜ ਦੁਪਹਿਰ ਨੂੰ ਅੱਤਵਾਦੀਆਂ ਵਲੋਂ ਕੀਤੇ ਗਏ ਗ੍ਰੇਨੇਡ ਹਮਲੇ 'ਚ ਸੁਰੱਖਿਆ ਬਲਾਂ ਦੇ 9 ਜਵਾਨ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਤਰਾਲ ਦੇ ਮੁੱਖ ਚੌਕ 'ਚ ਸੁਰੱਖਿਆ ਬਲਾਂ ਦੇ ਗਸ਼ਤੀ ਦਲ 'ਤੇ...
ਪੰਜਾਬ ਦੇ ਪੇਂਡੂ ਇਲਾਕਿਆਂ 'ਚ ਬਿਜਲੀ ਹੋਈ ਮਹਿੰਗੀ
. . .  about 3 hours ago
ਜਲੰਧਰ, 22 ਜੂਨ (ਸ਼ਿਵ)- ਪੰਜਾਬ ਸਰਕਾਰ ਵਲੋਂ ਡਿਊਟੀ ਵਧਾਏ ਜਾਣ ਦੇ ਕਾਰਨ ਪੇਂਡੂ ਇਲਾਕਿਆਂ 'ਚ ਬਿਜਲੀ ਮਹਿੰਗੀ ਕਰ ਦਿੱਤੀ ਗਈ ਹੈ...
ਜੰਮੂ-ਕਸ਼ਮੀਰ : ਰਾਜਪਾਲ ਵੋਹਰਾ ਦੇ ਘਰ ਸ਼ੁਰੂ ਹੋਈ ਸਰਬ ਦਲ ਬੈਠਕ
. . .  about 3 hours ago
ਸ੍ਰੀਨਗਰ, 22 ਜੂਨ- ਜੰਮੂ-ਕਸ਼ਮੀਰ ਦੇ ਰਾਜਪਾਲ ਨਰਿੰਦਰ ਨਾਥ ਵੋਹਰਾ ਦੇ ਘਰ ਸਰਬ ਦਲ ਬੈਠਕ ਚੱਲ ਰਹੀ ਹੈ। ਇਸ ਬੈਠਕ 'ਚ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਜੰਮੂ-ਕਸ਼ਮੀਰ 'ਚ ਕਾਂਗਰਸ ਪ੍ਰਧਾਨ ਜੀ. ਏ. ਮੀਰ ਅਤੇ ਭਾਜਪਾ ਨੇਤਾ ਸਤ ਸ਼ਰਮਾ ਵੀ ਹਾਜ਼ਰ ਹਨ...
3 ਜੁਲਾਈ ਤੱਕ ਵਧੀ ਲਾਲੂ ਪ੍ਰਸਾਦ ਯਾਦਵ ਦੀ ਅਸਥਾਈ ਜ਼ਮਾਨਤ ਦੀ ਮਿਆਦ
. . .  about 3 hours ago
ਪਟਨਾ, 22 ਜੂਨ- ਚਾਰਾ ਘੋਟਾਲਾ ਮਾਮਲੇ 'ਚ ਸਜ਼ਾ ਯਾਫ਼ਤਾ ਰਾਸ਼ਟਰੀ ਜਨਤਾ ਦਲ ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਰਾਂਚੀ ਹਾਈਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਨੇ ਉਨ੍ਹਾਂ ਦੀ ਅਸਥਾਈ ਜ਼ਮਾਨਤ ਦੀ ਮਿਆਦ ਤਿੰਨ ਜੁਲਾਈ ਤੱਕ...
ਧਰਮਿੰਦਰ ਪ੍ਰਧਾਨ ਨੇ ਜਰਮਨ ਦੀ ਸਿੱਖਿਆ ਅਤੇ ਖੋਜ ਮੰਤਰੀ ਨਾਲ ਕੀਤੀ ਮੁਲਾਕਾਤ
. . .  about 4 hours ago
ਬਰਲਿਨ, 22 ਜੂਨ- ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਬਰਲਿਨ 'ਚ ਜਰਮਨ ਦੀ ਸਿੱਖਿਆ ਅਤੇ ਖੋਜ ਮੰਤਰੀ ਅਨਜਾ ਕਰਲੀਜ਼ੇਕ ਨਾਲ ਮੁਲਾਕਾਤ ਕੀਤੀ...
ਜੰਮੂ-ਕਸ਼ਮੀਰ : ਅੱਤਵਾਦੀਆਂ ਨੇ ਪੁਲਿਸ ਅਤੇ ਸੀ. ਆਰ. ਪੀ. ਐਫ. ਦੀ ਸਾਂਝੀ ਟੀਮ 'ਤੇ ਸੁੱਟਿਆ ਗ੍ਰੇਨੇਡ
. . .  about 4 hours ago
ਸ੍ਰੀਨਗਰ, 22 ਜੂਨ- ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਪੈਂਦੇ ਤਰਾਲ ਸ਼ਹਿਰ 'ਚ ਬੱਸ ਸਟੈਂਡ ਦੇ ਨਜ਼ਦੀਕ ਅੱਤਵਾਦੀਆਂ ਵਲੋਂ ਅੱਜ ਪੁਲਿਸ ਅਤੇ ਸੀ. ਆਰ. ਪੀ. ਐਫ. ਦੀ ਸਾਂਝੀ ਟੀਮ 'ਤੇ ਗ੍ਰੇਨੇਡ ਨਾਲ ਹਮਲਾ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਹਮਲੇ 'ਚ ਕਿਸੇ ਤਰ੍ਹਾਂ...
ਨਸ਼ੇ ਦੇ ਟੀਕੇ ਲਾਉਣ ਕਾਰਨ ਦੋ ਨੌਜਵਾਨਾਂ ਦੀ ਮੌਤ
. . .  about 2 hours ago
ਛੇਹਰਟਾ, 22 ਜੂਨ (ਵਡਾਲੀ)- ਆਮ ਆਦਮੀ ਪਾਰਟੀ ਦੇ ਛੇਹਰਟਾ ਸਰਕਲ ਦੇ ਪ੍ਰਧਾਨ ਮੋਤੀ ਲਾਲ ਦੇ ਇਕਲੋਤੇ ਪੁੱਤਰ ਅਤੇ ਉਸ ਦੇ ਦੋਸਤ (24) ਦੀ ਨਸ਼ੇ ਦੇ ਟੀਕੇ ਲਾਉਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਆਮ...
ਪਤਨੀ ਦੇ ਪ੍ਰੇਮ ਸੰਬੰਧਾਂ ਕਾਰਨ ਨੌਜਵਾਨ ਦਾ ਕਤਲ
. . .  about 4 hours ago
ਭਿੱਖੀ ਵਿੰਡ, 22 ਜੂਨ (ਸੁਰਜੀਤ ਕੁਮਾਰ ਬੌਬੀ) - ਅੱਜ ਪੁਲਿਸ ਥਾਣਾ ਭਿੱਖੀ ਵਿੰਡ ਅਧੀਨ ਆਉਂਦੇ ਪਿੰਡ ਮਾੜੀ ਨੋ ਆਬਾਦ ਵਿਖੇ ਬੀਤੀ ਰਾਤ ਇਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਲਵਪ੍ਰੀਤ ਸਿੰਘ (24) ਦੀ ਪਤਨੀ ਦੇ...
400 ਗ੍ਰਾਮ ਨਸ਼ੀਲਾ ਪਾਊਡਰ, ਪਿਸਤੌਲ ਤੇ ਨਗਦੀ ਸਮੇਤ ਦੋ ਕਾਬੂ
. . .  about 4 hours ago
ਰੂਪਨਗਰ, 22 ਜੂਨ (ਮਨਜਿੰਦਰ ਸਿੰਘ ਚੱਕਲ) - ਜ਼ਿਲ੍ਹਾ ਪੁਲਿਸ ਵੱਲੋਂ ਗੈਂਗਸਟਰਾਂ, ਮਾੜੇ ਅਨਸਰਾਂ ਅਤੇ ਨਸ਼ਿਆਂ ਵਿਰੁੱਧ ਆਰੰਭੀ ਮੁਹਿੰਮ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਪਾਸੋਂ 400 ਗ੍ਰਾਮ ਨਸ਼ੀਲਾ ਪਾਊਡਰ ਅਤੇ .315 ਬੋਰ ਦੇਸੀ ਪਿਸਤੌਲ ਬਰਾਮਦ...
ਸੁਨਾਮ 'ਚ ਮੂਧੇ ਮੂੰਹ ਡਿੱਗਿਆ ਨਗਰ ਕੌਂਸਲ ਦੇ ਪ੍ਰਧਾਨ ਖਿਲਾਫ ਲਿਆਂਦਾ ਬੇਭਰੋਸਗੀ ਮਤਾ
. . .  about 5 hours ago
ਸੁਨਾਮ ਊਧਮ ਸਿੰਘ ਵਾਲਾ, 22 ਜੂਨ (ਰੁਪਿੰਦਰ ਸਿੰਘ ਸੱਗੂ) -ਨਗਰ ਕੌਂਸਲ ਦੇ ਪ੍ਰਧਾਨ ਜੋ ਕਿ ਅਕਾਲੀ ਦਲ ਨਾਲ ਸਬੰਧਿਤ ਬਘੀਰਥ ਰਾਏ ਗੋਇਲ ਨੂੰ ਪ੍ਰਧਾਨਗੀ ਤੋਂ ਹਟਾਉਣ ਲਈ ਸਰਗਰਮ ਹੋਏ ਕੁੱਝ ਕੌਂਸਲਰਾਂ ਦਾ ਸਿਆਸੀ ਡਰਾਮਾ ਅੱਜ ਉਸ ਸਮੇਂ ਸਮਾਪਤ ਹੋ ਗਿਆ, ਜਦੋਂ ਨਗਰ...
ਪਰਵੇਜ਼ ਮੁਸ਼ੱਰਫ ਨੇ ਸਿਆਸੀ ਪਾਰਟੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 5 hours ago
ਸੁਖਦੇਵ ਸਿੰਘ ਢੀਂਡਸਾ ਨੂੰ ਮਿਲਿਆ ਜੋਧਪੁਰ ਮੁਆਵਜ਼ਾ ਕੇਸ ਨਾਲ ਸਬੰਧਿਤ ਸਿੰਘਾਂ ਦਾ ਵਫ਼ਦ
. . .  about 5 hours ago
ਕਾਂਗਰਸੀ ਆਗੂ ਦੇ ਬਿਆਨ ਦੀ ਰਵੀ ਸ਼ੰਕਰ ਪ੍ਰਸਾਦ ਨੇ ਕੀਤੀ ਆਲੋਚਨਾ
. . .  about 6 hours ago
ਵਿਧਾਇਕ ਸੰਦੋਆ ਤੇ ਹਮਲਾ ਕਰਨ ਵਾਲੇ ਚਾਰ ਦਿਨਾਂ ਪੁਲਿਸ ਰਿਮਾਂਡ 'ਤੇ
. . .  about 6 hours ago
ਬੰਬ ਦੀ ਸੂਚਨਾ ਮਿਲਣ 'ਤੇ ਲੰਡਨ ਦੇ ਚੈਰਿੰਗ ਸਟੇਸ਼ਨ ਨੂੰ ਕਰਵਾਇਆ ਗਿਆ ਖਾਲੀ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਸਾਹਿਤ ਫੁਲਵਾੜੀ

ਓਧਰ ਵੀ 'ਸ਼ਰੀਫ਼' ਨਹੀਂ...

ਸੱਤਰ ਸਾਲ ਪਹਿਲਾਂ... ਇਸ ਧਰਤੀ 'ਤੇ... * ਨਾ ਪਾਕਿਸਤਾਨ ਸੀ, ਨਾ ਬੰਗਲਾਦੇਸ਼ ਸੀ, ਇਕੋ ਦੇਸ਼ ਸੀ, ਹਿੰਦੁਸਤਾਨ। ਤੇ ਰਿਆਇਆ... ਜਨਤਾ? * ਨਾ ਕੋਈ ਪਾਕਿਸਤਾਨੀ ਸੀ, ਤੇ ਨਾ ਬੰਗਲਾਦੇਸ਼ੀ। ਸਭੇ ਹਿੰਦੁਸਤਾਨੀ ਸਨ। ਸਭੇ ਅਲਾਮਾ ਇਕਬਾਲ ਦਾ ਰਚਿਆ ਕੌਮੀ ਤਰਾਨਾ ਬੜੇ ਜੋਸ਼ੋ-ਖਰੋਸ਼, ...

ਪੂਰੀ ਖ਼ਬਰ »

ਕਾਵਿ-ਮਹਿਫ਼ਲ : ਸਾਵਣ ਵਿਸ਼ੇਸ਼

* ਜਸਪਾਲ ਜ਼ੀਰਵੀ * ਚੰਦਰਾ ਮਾਹੀ ਫਿਰ ਨਾ ਆਇਆ ਸਾਵਣ ਵਿਚ। ਅੰਗੜਾਈਆਂ ਲੈ ਵਕਤ ਲੰਘਾਇਆ ਸਾਵਣ ਵਿਚ। ਚੁੱਪ ਚੁਪੀਤੇ ਦਿਲਬਰ ਧਾਇਆ ਸਾਵਣ ਵਿਚ, ਸਾਡਾ ਫਿਰ ਲੂੰ-ਲੂੰ ਨਸ਼ਿਆਇਆ ਸਾਵਣ ਵਿਚ। ਬਾਲ੍ਹੇ ਮੀਂਹ ਨੇ ਪੰਗਾ ਪਾਇਆ ਸਾਵਣ ਵਿਚ, ਕੱਚਾ ਕੋਠਾ ਚੋਣਾ ਲਾਇਆ ਸਾਵਣ ...

ਪੂਰੀ ਖ਼ਬਰ »

ਚੁਗਲੀ ਨਿੰਦਿਆ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) * ਪੇਟ ਵਿਚ ਗਿਆ ਜ਼ਹਿਰ ਸਿਰਫ਼ ਇਕ ਵਿਅਕਤੀ ਨੂੰ ਮਾਰਦਾ ਹੈ ਅਤੇ ਕੰਨ ਵਿਚ ਗਿਆ ਜ਼ਹਿਰ (ਭਾਵ ਚੁਗਲੀ ਦਾ ਜ਼ਹਿਰ) ਸੈਂਕੜੇ ਰਿਸ਼ਤਿਆਂ ਨੂੰ ਮਾਰਦਾ ਹੈ। * ਦੂਜਿਆਂ ਦੀ ਨਿੰਦਾ ਕਰਕੇ ਕਿਸੇ ਨੂੰ ਕੁਝ ਨਹੀਂ ਮਿਲਿਆ ਪਰ ਜਿਸ ਨੇ ਖੁਦ ...

ਪੂਰੀ ਖ਼ਬਰ »

ਗੀਤ

ਕਾਲੀ ਕਾਲੀ ਘਟਾ ਆਈ ਕਾਲੀ ਕਾਲੀ ਘਟਾ ਆਈ, ਤੂੰ ਵੀ ਕੋਲੇ ਆ। ਅਸੀਂ ਪੱਤਣਾਂ 'ਤੇ ਖੜ੍ਹੇ, ਸਾਨੂੰ ਪਾਰ ਤੂੰ ਲੰਘਾ। ਛਾਈ ਘਟਾ ਘਣਘੋਰ, ਤੱਕ ਨੱਚਦੇ ਨੇ ਮੋਰ। ਅਸੀਂ ਹੋਏ ਹੋਰ ਹੋਰ, ਸਾਨੂੰ ਮੋਹੇ ਤੇਰੀ ਤੋਰ। ਤੋਰ ਤੁਰਨਾ ਜੋ ਮੋਹੇ, ਉਹ ਤੂੰ ਸਾਨੂੰ ਵੀ ਸਿਖਾ। ਅਸੀਂ ...

ਪੂਰੀ ਖ਼ਬਰ »

ਕਹਾਣੀ: ਤੇਜੋ

ਤੇਜੋ ਭਾਬੀ, ਦਿੱਲੀ ਦੀ ਕੁੜੀ, ਵਿਆਹ ਕੇ ਜਲੰਧਰ ਆ ਵਸੀਂਬੜੇ ਅੱਛੇ ਪਰਿਵਾਰ ਦੀ ਨੂੰਹ ਬਣੀ। ਐਸੇ ਪਰਿਵਾਰ ਦੀ ਕਿ ਜਿਹੜੇ ਆਪਣੇ ਘਰ ਹੋਣ ਵਾਲੇ ਹਰ ਲਾਹੇਵੰਦ ਕੰਮ ਨੂੰ ਨੂੰਹ ਦੇ ਕਦਮ ਘਰ 'ਚ ਪੈਣ ਕਰਕੇ ਹੋਇਆ ਗਰਦਾਨ ਕੇ ਨੂੰਹ ਦੀ ਸਰਾਹਨਾ ਕਰਦੇ। ਪਰ ਖ਼ੁਦਾ ਦੀ ਕੁਦਰਤ ਦੇਖੋ, ਤੇਜੋ ਭਾਬੀ ਦੇ ਮੱਥੇ ਦਾ ਤੇਜ ਤਾਂ ਸ਼ਾਇਦ ਸਹੁਰੇ ਘਰ ਦੇ ਜੀਆਂ ਦੀ ਆਪਣੀ ਕਲਪਨਾ ਹੀ ਸੀ। ਹਾਂ, ਜਿਉਂ-ਜਿਉਂ ਸਮਾਂ ਲੰਘਦਾ ਗਿਆ, ਇਹ ਗੱਲ ਸੌਖਿਆਂ ਹੀ ਕਹੀ ਜਾ ਸਕਦੀ ਸੀ ਕਿ ਦਾਨਾ-ਪਨ ਜਾਂ ਖ਼ਾਨਦਾਨੀ ਹੋਣ ਦੀ ਗੱਲ ਤਾਂ ਕੋਈ ਹੈ ਨਹੀਂ, ਪਰ ਤੇਜੋ ਅਸਲੀਅਤ ਵਿਚ ਬੜੀ ਤੇਜ਼ ਤੇ ਖ਼ੁੱਦਗਰਜ਼ ਹੈ। ਬਈ ਉਹਨੂੰ ਸਿਰਫ਼ ਤੇ ਸਿਰਫ਼ ਆਪਣੇ ਨਾਲ ਮਤਲਬ ਐ। ਜੇ ਉਸ ਨੂੰ ਆਪਣੀ ਅਕਲ ਦੇ ਮੁਤਾਬਿਕ ਕੁਝ ਲੈਣ ਦਾ ਵਿਚਾਰ ਆ ਗਿਆਂਠੀਕ ਜਾਂ ਗ਼ਲਤ, ਤਾਂ ਜੋਕਾਂ ਦੀ ਤਰ੍ਹਾਂ ਦਿਨ ਰਾਤ ਪਿੱਛੇ ਪੈ ਕੇ ਉਹਨੇ ਆਪਣੀ ਸੋਚ ਨੂੰ ਅਮਲੀ ਜਾਮਾ ਪਵਾ ਲੈਣੇ, ਉਹ ਸ਼ੈਅ ਲੈ ਹੀ ਲੈਣੀ ਐ।
ਕੁਝ ਦੋ/ਤਿੰਨ ਸਾਲਾਂ ਬਾਅਦ ਬੱਚੇ ਹੋ ਗਏ ਤਾਂ ਫਿਰ, ਇਕੱਠੇ ਵੱਡੇ ਪਰਿਵਾਰ ਵਿਚ ਤੇਜੋ ਨੂੰ ਸਿਰਫ਼ ਆਪਣਾ ਤੇ ਆਪਣੇ ਬੱਚਿਆਂ ਦਾ ਫਿਕਰ ਹੁੰਦਾ। ਜੇ ਉਹ ਆਪ ਬਿਮਾਰ ਹੋਵੇ ਤੇ ਡਾਕਟਰ ਕੋਈ ਟੈਸਟ ਜਾਂ ਦਵਾਈ ਦੱਸ ਦੇਵੇ, ਬਸ ਤੇਜੋ ਨੂੰ ਕਦੇ ਨਹੀਂ ਭੁੱਲਦਾ ਕਿ ਉਸ ਨੇ ਕਿਹੜੀ ਦਵਾਈ ਕਿਸ ਵੇਲੇ ਲੈਣੀ ਐ। ਸੋ, ਆਪਣੀ ਜਾਨ ਦਾ, ਆਪਣੇ ਖਾਣ ਦਾ, ਸਿਰਫ਼ ਆਪਣੇ ਬੱਚਿਆਂ ਦੇ ਖਾਣ ਬਾਰੇ ਬੜੀ ਹੀ ਚੇਤੰਨ ਹੁੰਦੀ, ਬਾਕੀ ਕਿਸੇ ਦੀ ਉਹਨੂੰ ਅਸਲ 'ਚ ਪਰਵਾਹ ਬਿਲਕੁਲ ਨਹੀਂ, ਹਾਂ ਦਿਖਾਵਾ ਭਾਵੇਂ ਕਰੀ ਜਾਵੇ।
ਸਾਰੀ ਜ਼ਿੰਦਗੀ ਇਵੇਂ ਹੀ ਟਪਾ ਦਿੱਤੀਂਜ਼ਿੰਦਗੀ ਦੇ 20/30 ਸਾਲ। ਉਸ ਦੀਆਂ ਇਹ ਖਸੂਸਤਾਂ ਰਿਸ਼ਤੇਦਾਰੀ 'ਚ ਪੂਰੀਆਂ ਮਸ਼ਹੂਰ ਸਨ। ਕਿਉਂਕਿ ਇਕ ਨਹੀਂ ਦੋ, ਦੋ ਨਹੀਂ ਚਾਰ ਵਾਰੀਆਂ ਬਾਅਦ ਤਾਂ ਪਤਾ ਹੀ ਲਗ ਜਾਂਦੈ। ਕਿਸੇ ਆਏ ਗਏ ਨੂੰ ਟਾਲ ਜਾਓ, ਪੁੱਛੋ ਗਿੱਛੋ ਨਾ ਤੇ ਕੋਈ ਭਲਾ ਜਾਏਗਾ ਕਿਉਂਂਤੁਹਾਡੇ ਘਰ। ਜਾਂਦਾ ਬੰਦਾ ਉਥੇ ਹੀ ਹੈ, ਜਿਥੇ ਕੋਈ ਖਿੜੇ ਮੱਥੇ ਝੱਲੇਗਾ, ਵਿਸ਼ਵਾਸ ਹੋਵੇ, ਨਹੀਂ ਤੇ ਕੋਈ ਨਹੀਂ ਜਾਂਦਾ। ਹਰਦਿਆਲ ਸਿੰਘ, ਉਹਦੇ ਘਰ ਵਾਲੇ ਦਾ ਦੂਰੋਂ ਮਾਸੜ ਲਗਦਾ ਸੀ, ਹੈਡਮਾਸਟਰ ਰਿਟਾਇਰਡ ਸੀ ਤੇ ਉਸ ਦਾ ਇਕੋ ਇਕ ਬੇਟਾ ਅਮਰੀਕਾ 'ਚ ਡਾਕਟਰ ਸੀ। ਸਾਫ ਦਿਲ ਇਨਸਾਨ ਸੀ ਤੇ ਜ਼ੁੱਰਅਤ ਵਾਲਾ ਸੀ। ਸਾਰੇ ਘਰ ਦੇ ਹੋਰ ਪੁੱਤਰ ਨੂੰਹਾਂ ਵਧੀਆ ਸਨ, ਪਰ ਤੇਜੋ ਭਾਬੀ ਉਹਨੂੰ ਇਸ ਘਰ 'ਚ ਬਿਲਕੁਲ ਨਾ ਫਿੱਟ ਜਾਪਦੀ ਤੇ ਕਈ ਵੇਰਾਂ ਉਹ ਸੰਕੇਤਕ ਤੌਰ 'ਤੇ ਕਹਿ ਵੀ ਦਿੰਦਾ ਤੇ ਨਾਲੇ ਹੱਸ ਦਿੰਦਾ। ਲੋਕਲ ਰਹਿੰਦਾ ਸੀ, ਅਕਸਰ ਆਉਂਦਾ-ਜਾਂਦਾ ਰਹਿੰਦਾ ਸੀ ਪਰ ਕੋਈ ਕੁਝ ਵੀ ਕਹੇ, ਤੇਜੋ ਭਾਬੀ 'ਤੇ ਕੋਈ ਅਸਰ ਨਹੀਂ ਸੀ। ਉਹ ਟਸ ਤੋਂ ਮਸ ਨਹੀਂ ਸੀ ਹੁੰਦੀ ਆਪਣੀ ਸੋਚ ਤੋਂ। ਉਹਨੇ ਤਣੀ ਨਹੀਂ ਛੁਹਾਣੀ, ਖਾਲੀ ਗੱਲਾਂ ਨਾਲ ਹੀ ਸਾਰ ਦੇਣੈ। ਜੇ ਉਸ ਤੋਂ ਬਾਅਦ ਕੋਈ ਨਾ ਸਮਝੇ, ਤੇ ਉਹਨੇ ਆਪ ਤਿਆਰ ਹੋਣ ਲੱਗ ਜਾਣੈ ਕਿ ਸਾਡਾ ਤਾਂ ਫਲਾਣੀ ਜਗ੍ਹਾ ਜਾਣ ਦਾ ਪ੍ਰੋਗਰਾਮ ਐ। ਬੰਦਾ ਆਪੇ ਹੀ ਸ਼ਰਮ ਨਾਲ ਕਹਿਣ ਲੱਗ ਪੈਂਦੈ ਕਿ ਅਸੀਂ ਤਾਂ ਆਪ ਕਿੱਧਰੇ ਜਾਣੈ ਤੇ ਉਠ ਪੈਂਦੇ।
ਤੇਜੋ ਭਾਬੀ ਦੇ ਘਰ ਵਾਲਾ ਸਰਕਾਰੀ ਨੌਕਰੀ ਕਰਦਾ ਸੀ, ਇੰਜੀਨੀਅਰ ਸੀ। ਵਿਆਹ ਤੋਂ ਕੋਈ 12/13 ਵਰ੍ਹੇ ਬਾਅਦ ਉਹਦੀ ਬਦਲੀ ਡਲਹੌਜ਼ੀ ਹੋ ਗਈ। ਪਹਾੜੀ ਸਟੇਸ਼ਨ ਸੀ, ਸੋ ਤੇਜੋ ਭਾਬੀ ਦੀ ਉਲਝਣ ਵਧ ਗਈ। ਆਪਣੇ ਪਰਿਵਾਰ 'ਚੋਂ ਤਾਂ ਕਿਸੇ ਨੇ ਜ਼ੁਰਅੱਤ ਨਹੀਂ ਨਾ ਕੀਤੀ, ਉਥੇ ਜਾਣ ਦਾ ਪ੍ਰੋਗਰਾਮ ਬਣਾਉਣ ਦੀ, ਪਰ ਇਕ ਮਾਮਾ ਸੀ ਤੇਜੋ ਭਾਬੀ ਦਾ ਉਹ ਬੜਾ ਵੱਡਾ ਅਫ਼ਸਰ ਲੱਗਾ ਹੋਇਆ ਸੀ ਕਿਤੇ। ਉਹਨੂੰ ਪਤਾ ਲੱਗਾ ਕਿ ਤੇਜੋ ਡਲਹੌਜ਼ੀ ਪਹੁੰਚ ਗਈ ਐ। ਉਹਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਸੁਨੇਹਾ ਭੇਜਿਆ ਕਿ ਉਹ ਦਸ ਦਿਨਾਂ ਤਕ ਕੋਈ 4/5 ਦਿਨਾਂ ਵਾਸਤੇ ਡਲਹੌਜ਼ੀ ਰਹਿਣ ਆਉਣਗੇ, ਬੜਾ ਪਹਾੜੀ ਇਲਾਕਾ ਐ ਤੇ ਗਰਮੀਆਂ ਦੇ ਦਿਨ ਨੇ। ਤੇਜੋ ਦੇ ਘਰ ਵਾਲੇ ਨੇ ਤਾਂ ਖੁਸ਼ੀ ਜ਼ਾਹਿਰ ਕੀਤੀ, ਪਰ ਤੇਜੋ ਤਰਲੋ ਮੱਛੀ ਹੋਣ ਲੱਗੀ। ਉਹ ਕੋਈ ਵਿਉਂਤ ਮਨ ਹੀ ਮਨ ਸੋਚਣ ਲੱਗੀ। ਘਰ ਵਾਲੇ ਨੇ ਕਾਫੀ ਸਮਝਾਇਆ ਕਿ ਆਪਣੇ ਹੀ ਆਇਆ ਕਰਦੇ ਨੇ ਤੇ ਇਕ ਮੌਕਾ ਹੁੰਦੈ, ਪਿਆਰ ਅਤੇ ਰਿਸ਼ਤੇ ਕਰਕੇ ਹੀ ਕੋਈ ਅਉਂਦੈ। ਪਰ ਨਹੀਂ, ਤੇਜੋ ਦੀ ਜਮਾਂਦਰੂ ਆਦਤ ਨੂੰ ਕੌਣ ਬਦਲ ਸਕਦਾ ਸੀ। ਕੋਈ 5/7 ਦਿਨਾਂ ਬਾਅਦ ਘਰ ਵਾਲੇ ਨੂੰ ਮਜਬੂਰ ਕਰਕੇ ਉਹਨੇ ਮਾਮੇ ਨੂੰ ਸੰਦੇਸ਼ਾ ਭੇਜ ਦਿੱਤਾ ਕਿ ਛੋਟੀ ਕੁੜੀ ਬਿਮਾਰ ਹੋਣ ਕਰਕੇ ਉਹ ਆਪ ਹੀ ਜਲੰਧਰ ਜਾ ਰਹੀ ਹੈ, ਸੋ, ਫਿਰ ਕਦੇ ਪ੍ਰੋਗਰਾਮ ਬਣਾਉਣਾ। ਸੋ, ਇਸ ਤਰ੍ਹਾਂ ਭੇਖ ਕਰਕੇ ਮਾਮੇ ਨੂੰ ਆਉਣ 'ਤੇ ਰੋਕ ਲਾ ਦਿੱਤੀ। ਤੇਜੋ ਭਾਬੀ ਨੇ ਇਸ ਗੱਲ ਦੀ ਕੋਈ ਪਰਵਾਹ ਕਦੀ ਨਹੀਂ ਸੀ ਕੀਤੀ ਕਿ ਕੋਈ ਜੇ ਸਮਝ ਗਿਆ ਤਾਂ ਕੀ ਮਹਿਸੂਸ ਕਰੇਗਾ। ਰਿਸ਼ਤੇਦਾਰ ਵੀ ਸਮਝ ਗਏ ਸਨਂਉਸ ਦੀ ਇਸ ਆਦਤ ਤੋਂ ਵਾਕਿਫ਼ ਹੋ ਗਏ ਸਨ। ਜਿਵੇਂ ਇਹ ਕਹਿ ਲਓ ਕਿ ਜਦੋਂ ਕਿਸੇ ਤੋਂ ਕੋਈ ਆਸ ਹੀ ਨਾ ਹੋਵੇ, ਤੁਹਾਡਾ ਕੁਝ ਹਰਜ਼ ਹੀ ਨਹੀਂ ਹੁੰਦਾ ਕਿਉਂਕਿ ਹਰ ਪ੍ਰੋਗਰਾਮ, ਹਰ ਵਿਉਂਤ, ਉਸ ਬੰਦੇ ਦੀਆਂ ਖਸੂਸੀਆਂ ਦੇ ਮੱਦੇ ਨਜ਼ਰ ਹੀ ਬਣਾਈ ਜਾਂਦੀ ਹੈ।
ਰੱਬ ਦੀ ਕਰਨੀ, ਕੋਈ 55ਵਰ੍ਹੇ ਦੀ ਹੋਣੀ ਏ ਤੇਜੋ ਭਾਬੀ ਕਿ ਕੈਂਸਰ ਨੇ ਜਕੜ ਲਿਆ। ਜਦੋਂ ਤੱਕ ਬਿਮਾਰੀ ਦਾ ਪਤਾ ਲੱਗਾ, ਬਹੁਤ ਫੈਲ ਚੁੱਕੀ ਸੀ। ਪਰ ਫਿਰ ਵੀ ਵਧੀਆ ਤੋਂ ਵਧੀਆ ਡਾਕਟਰ ਦੀ ਰਾਏ ਲਈ ਗਈ, ਇਲਾਜ ਕਰਾਇਆ ਗਿਆ। ਸਾਰੇ ਵੱਡੇ ਪਰਿਵਾਰ ਦੇ ਮੈਂਬਰ ਹਰਕਤ 'ਚ ਆਏ। ਸਾਰੀ ਰਿਸ਼ਤੇਦਾਰੀ ਉਹਦੇ ਘਰ ਵਾਲੇ ਤੇ ਸਾਰੇ ਵੱਡੇ ਪਰਿਵਾਰ ਦੇ ਮੈਂਬਰਾਂ ਨੂੰ ਵੇਖ ਕੇ ਅਸ਼-ਅਸ਼ ਕਰਦੀ ਕਿ ਤੇਜੋ ਦੇ ਸੁਭਾਅ ਦੇ ਬਾਵਜੂਦ ਸਾਰੇ ਹੀ ਕਿੰਨੇ ਮਾਯੂਸ ਨੇ, ਦੌੜ-ਭੱਜ ਕਰ ਰਹੇ ਨੇ ਕਿ ਉਹ ਦਾ ਵੱਡੇ ਤੋਂ ਵੱਡੇ ਡਾਕਟਰ ਕੋਲੋਂ ਇਲਾਜ ਕਰਾਇਆ ਜਾਵੇ। ਹਰ ਕੋਈ ਦੇਖਣ ਨੂੰ ਆਉਂਦਾ ਤੇ ਆਮ ਤੌਰ 'ਤੇ ਜੋ ਸਮਾਜ ਦੀ ਪ੍ਰਥਾ ਹੈ, ਇਹੀ ਕਹਿੰਦਾ ਹੈ ਕਿ ਬਈ ਗੁਰੂ ਮਹਾਰਾਜ ਦੀ ਕਿਰਪਾ ਹੋਵੇ, ਤੇਜੋ ਉਤੇ ਰਹਿਮਤ ਹੋਵੇ। ਹਰਦਿਆਲ ਸਿੰਘ ਨੇ ਵੀ ਤੇਜੋ ਦੀਆਂ ਸਾਰੀਆਂ ਰਿਪੋਰਟਾਂ ਅਮਰੀਕਾ ਭੇਜ ਕੇ ਜਿਤਨੀ ਇਲਾਜ ਸਬੰਧੀ ਮਦਦ ਹੋ ਸਕਦੀ ਸੀ, ਕੀਤੀ।
ਕੋਈ ਡੇਢ ਸਾਲ ਬਿਮਾਰੀ ਕੱਟੀ ਤੇਜੋ ਭਾਬੀ ਨੇ, ਅਣਗਿਣਤ ਪੈਸੇ ਖਰਚ ਹੋਏ। ਤੇਜੋ ਭਾਬੀ ਵਿਚ ਵੀ ਸਵੈ-ਵਿਸ਼ਵਾਸ ਬਹੁਤ ਸੀ। ਜ਼ਰਾ ਜਿਹੀ ਠੀਕ ਹੁੰਦੀ ਤਾਂ ਕਹਿੰਦੀ ਮੈਂ ਬਿਲਕੁਲ ਠੀਕ ਹਾਂ, ਕੈਂਸਰ ਤਾਂ ਅੱਜਕਲ੍ਹ ਹਰ ਤੀਜੇ ਬੰਦੇ ਨੂੰ ਹੋਇਆ ਪਇਐ। ਮੈਂ ਠੀਕ ਹੋ ਜਾਣੈ। ਫਿਰ ਕੁਝ ਦਿਨ ਮਗਰੋਂ ਕੈਂਸਰ ਜ਼ੋਰ ਪਕੜਦਾ ਤੇ ਬੇਹਾਲ ਹੋ ਜਾਂਦੀ। ਵੇਖਣ ਜਾਓ ਤੇ ਇੰਜ ਲੱਗਦਾ ਜਿਵੇਂ ਕਹਿ ਰਹੀ ਹੋਵੇ, ''ਤਰਸ ਖਾ ਕੇ ਰੱਬ ਕੋਲੋਂ ਮੇਰੇ ਵਾਸਤੇ ਜ਼ਿੰਦਗੀ ਮੰਗ ਦੇਵੋ।'' ਪਰ ਨਾਲ ਹੀ ਲਗਦਾ ਕਿ ਕਹਿੰਦਿਆਂ ਕਹਿੰਦਿਆਂ ਸੋਚ ਰਹੀ ਹੈ, ''ਤੁਸੀਂ ਕਿਉਂ ਮੰਗੋਗੇ ਰੱਬ ਕੋਲੋਂ ਮੇਰੀ ਜ਼ਿੰਦਗੀ, ਮੈਂ ਕਿਹੜੇ ਮੂੰਹ ਨਾਲ ਕਹਾਂ ਤੁਹਾਨੂੰ?''
ਦੇਖਦੇ ਦੇਖਦੇ ਤੇਜੋ ਭਾਬੀ ਦੀ ਹਾਲਤ ਕੁਝ ਹੀ ਦਿਨਾਂ 'ਚ ਬਹੁਤ ਵਿਗੜ ਗਈ। ਉਹਨੂੰ ਸ਼ਹਿਰ ਦੇ ਵੱਡੇ ਕੈਂਸਰ ਹਸਪਤਾਲ 'ਚ ਲੈ ਜਾਇਆ ਗਿਆ। ਇਕ-ਇਕ ਕਰਕੇ ਸਾਰੇ ਅੰਗ ਫੇਲ੍ਹ ਹੋ ਗਏ, ਫੇਫੜੇ, ਕਿਡਨੀ ਤੇ ਬਲੱਡ ਪ੍ਰੈਸ਼ਰ ਇਤਨਾ ਘਟ ਗਿਆ ਕਿ ਦਿਲ ਫੇਲ੍ਹ ਹੋ ਗਿਆ ਕਿਉਂਕਿ ਕੈਂਸਰ ਸਾਰੇ ਸਰੀਰ 'ਚ ਫੈਲ ਗਿਆ ਸੀ। ਕੋਈ ਇਕ ਹਫ਼ਤਾ ਹਸਪਤਾਲ 'ਚ ਬੇਹੋਸ਼ੀ ਦੀ ਹਾਲਤ 'ਚ ਰਹਿਣ ਤੋਂ ਬਾਅਦ ਤੇਜੋ ਭਾਬੀ ਨੇ ਬਖਸ਼ੇ ਸਵਾਸ ਪੂਰੇ ਕੀਤੇ।
ਤੇਜੋ ਭਾਬੀ ਦੇ ਮ੍ਰਿਤਕ ਸਰੀਰ ਨੂੰ ਨਹਿਲਾਉਣ ਉਪਰੰਤ ਸਭ ਰਿਸ਼ਤੇਦਾਰਾਂ ਨੇ ਦੋਸ਼ਾਲੇ ਕਰਾਏ। ਮਾਹੌਲ ਗਮਗੀਨ ਸੀ। ਫਿਰ ਸਾਰੇ ਵੱਡੇ ਪਰਿਵਾਰ ਦੇ ਪੁੱਤਰਾਂ ਨੂੰਹਾਂ ਨੇ ਸਮਾਜਿਕ ਰੀਤ ਅਨੁਸਾਰ ਸਸਕਾਰ ਵਾਸਤੇ ਲੈ ਜਾਣ ਤੋਂ ਪਹਿਲਾਂ ਮੱਥਾ ਟੇਕਿਆ ਤੇ ਹਰ ਇਕ ਨੇ ਕੋਈ 10/20 ਰੁਪਏ ਤੇਜੋ ਭਾਬੀ ਦੇ ਮ੍ਰਿਤਕ ਸਰੀਰ ਦੇ ਚਰਨਾਂ 'ਚ ਰੱਖੇ। ਰਿਟਾਇਰਡ ਹੈੱਡ ਮਾਸਟਰ ਹਰਦਿਆਲ ਸਿੰਘ ਵੀ ਆਇਆ ਹੋਇਆ ਸੀ। ਉਥੇ ਹੀ ਖੜ੍ਹਾ ਸੀ। ਸਭ ਕੁਝ ਦੇਖ ਰਿਹਾ ਸੀ ਪਰ ਬਿਲਕੁਲ ਚੁੱਪ ਸੀ। ਉਹਦਾ ਚਿਹਰਾ ਇੰਜ ਲਗਦਾ ਸੀ ਜਿਵੇਂ ਬਹੁਤ ਗੰਭੀਰ ਵਿਚਾਰ 'ਚ ਲਿਪਤ ਸੀ। ਇਕ-ਇਕ ਕਰਕੇ ਨੇੜੇ ਦੂਰੋਂ ਦੇ ਰਿਸ਼ਤੇ 'ਚੋਂ ਪੁੱਤਰ, ਨੂੰਹਾਂ ਵਿਧੀ-ਵਤ ਮ੍ਰਿਤਕ ਸਰੀਰ ਨੂੰ ਮੱਥਾ ਟੇਕੀ ਜਾ ਰਹੇ ਸਨ। ਇਕ ਬਜ਼ੁਰਗ ਔਰਤ ਨੇ ਆਹਿਸਤਾ ਜਿਹੇ ਪੁੱਛਿਆ, ਜੇ ਸਭ ਨੇ ਦਰਸ਼ਨ ਕਰ ਲਏ ਹੋਣ ਤਾਂ ਅਰਦਾਸ ਕਰੋ ਤੇ ਮ੍ਰਿਤਕ ਸਰੀਰ ਨੂੰ ਵੈਨ ਵਿਚ ਰੱਖੋ ਕਿਉਂਕਿ ਅਸੀਂ ਅੱਗੇ ਹੀ ਲੇਟ ਹਾਂ ਬਰਾਦਰੀ ਨੂੰ ਦੱਸੇ ਹੋਏ ਟਾਈਮ ਤੋਂ, ਕਿਉਂਕਿ ਸ਼ਮਸ਼ਾਨ ਭੂਮੀ ਬਿਰਾਦਰੀ ਇੰਤਜ਼ਾਰ ਕਰਦੀ ਹੋਏਗੀ। ਏਨੇ ਨੂੰ ਹੈੱਡਮਾਸਟਰ ਹਰਦਿਆਲ ਸਿੰਘ ਆਪਣੇ ਅੱਗੇ ਖੜ੍ਹੇ ਬੰਦਿਆਂ ਨੂੰ ਚੀਰ ਕੇ ਤੇਜੋ ਦੇ ਮ੍ਰਿਤਕ ਸਰੀਰ ਕੋਲ ਆਇਆ। ਜੇਬ 'ਚੋਂ 50 ਰੁਪਏ ਦਾ ਨੋਟ ਕੱਢਿਆ ਤੇ ਤੇਜੋ ਦੇ ਮ੍ਰਿਤਕ ਸਰੀਰ ਦੇ ਚਰਨਾਂ 'ਤੇ ਰੱਖ ਕੇ ਮੱਥਾ ਟੇਕਿਆ। ਸਾਰੇ ਹੈਰਾਨ ਸਨ ਕਿ 70 ਵਰ੍ਹੇ ਦਾ ਪ੍ਰਤਿੱਠਤ ਹੈੱਡ ਮਾਸਟਰ ਹਰਿਦਆਲ ਸਿੰਘ ਕਿਉਂ ਮੱਥਾ ਟੇਕ ਰਿਹਾ। ਪਰ ਹਰਦਿਆਲ ਸਿੰਘ ਮਨ 'ਚ ਕਹਿ ਰਿਹਾ ਸੀ, 'ਤੇਜੋ, ਬਈ ਮੈਂ ਮਾਫੀ ਮੰਗਦਾਂ ਕਿ ਅੱਜ ਤੱਕ ਮੈਂ ਜ਼ਿੰਦਗੀ 'ਚ ਕਿਸੇ ਨੂੰ ਵੀ ਪੀੜਾ 'ਚ ਦੇਖਿਆ ਤਾਂ ਉਸ ਦੇ ਭਲੇ ਲਈ ਅਰਦਾਸ ਕੀਤੀ, ਪਰ ਪਤਾ ਨੀਂ ਕਿਉਂ ਮੈਂ ਸਾਰੀ ਉਮਰ ਪਿਛਲੇ 30 ਸਾਲਾਂ ਤੋਂ ਤੈਨੂੰ ਦੇਖਦਾ ਆ ਰਿਹਾਂ ਤੇ ਮੇਰੇ ਮਨ ਨੇ ਇਕ ਵੇਰਾਂ ਵੀ ਜੁੜ ਕੇ ਤੇਰੀ ਬਿਮਾਰੀ ਦੌਰਾਨ ਅਰਦਾਸ ਕਰਨ ਦੀ ਗਵਾਹੀ ਨਹੀਂ ਭਰੀ। ਸੋ ਮੈਨੂੰ, ਮਾਫ ਕਰੀਂ, ਬਈ ਇਹ ਮੱਥਾ ਟੇਕ ਕੇ, ਮੈਂ ਪ੍ਰਾਇਸ਼ਚਿਤ ਕਰਦਾ ਹਾਂ ਕਿਉਂਕਿ ਸਭ ਦਾ ਭਲਾ ਮੰਗਣਾ ਧਰਮ ਹੈ।'

-61-ਬੀ, ਸ਼ਾਸਤਰੀ ਨਗਰ, ਮਾਡਲ ਟਾਊਨ, ਲੁਧਿਆਣਾ-141002.
ਮੋਬਾਈਲ : 98155-09390


ਖ਼ਬਰ ਸ਼ੇਅਰ ਕਰੋ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX