ਤਾਜਾ ਖ਼ਬਰਾਂ


ਪੰਜਾਬ ਸਰਕਾਰ ਦੇ ਮੰਤਰੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪੀ ਕੈਪਟਨ ਵਲੋਂ ਲਿਖੀ ਚਿੱਠੀ
. . .  11 minutes ago
ਅੰਮ੍ਰਿਤਸਰ, 15 ਅਕਤੂਬਰ (ਜਸਵੰਤ ਸਿੰਘ ਜੱਸ)- ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਐੱਸ.ਐੱਸ.ਪੀ ਦਫ਼ਤਰ ਦੇ ਬਾਹਰੋਂ ਮਿਲੀ ਇੱਕ ਅਧਖੜ ਉਮਰੇ ਵਿਅਕਤੀ ਦੀ ਲਾਸ਼
. . .  49 minutes ago
ਫ਼ਿਰੋਜ਼ਪੁਰ 15 ਅਕਤੂਬਰ (ਜਸਵਿੰਦਰ ਸਿੰਘ ਸੰਧੂ) - ਸੀਨੀਅਰ ਕਪਤਾਨ ਪੁਲਿਸ ਫ਼ਿਰੋਜ਼ਪੁਰ ਦੇ ਦਫ਼ਤਰ ਦੇ ਨਜ਼ਦੀਕ ਇੱਕ ਅਧਖੜ ਉਮਰ ਦੇ ਵਿਅਕਤੀ ਦੀ ਲਾਸ਼ ਮਿਲੀ ਹੈ। ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ । ਉਕਤ ਲਾਸ਼ ਨੂੰ ਅੱਜ ਕੁੱਝ ਲੋਕਾਂ...
ਭਾਰਤੀ ਖੇਤਰ 'ਚ ਬੀਤੀ ਰਾਤ ਮੁੜ ਦਾਖਲ ਹੋਇਆ ਡਰੋਨ
. . .  about 1 hour ago
ਫ਼ਿਰੋਜ਼ਪੁਰ 15 ਅਕਤੂਬਰ (ਜਸਵਿੰਦਰ ਸਿੰਘ ਸੰਧੂ) - ਪਾਕਿਸਤਾਨ ਵਾਲੇ ਪਾਸਿਉਂ ਡਰੋਨ ਮੁੜ ਭਾਰਤੀ ਖੇਤਰ ਚ ਬੀਤੀ ਰਾਤ ਦਾਖਲ ਹੋਣ ਦੀ ਖ਼ਬਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਹਿੰਦ ਪਾਕਿ ਹੁਸੈਨੀ ਵਾਲਾ ਕੌਮੀ ਸਰਹੱਦ ਦੇ ਖੇਤਰ 'ਚ ਬੀ.ਓ.ਪੀ. ਐਚ. ਟਾਵਰ ਲਾਗਿਓਂ ਡਰੋਨ ਪਿੰਡ ਭੱਖੜਾ...
ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਪੁੱਜੇ ਕੈਪਟਨ ਦੇ ਦੋ ਮੰਤਰੀ
. . .  about 1 hour ago
ਅੰਮ੍ਰਿਤਸਰ, 15 ਅਕਤੂਬਰ (ਜਸਵੰਤ ਸਿੰਘ ਜੱਸ) - ਅੱਜ ਪੰਜਾਬ ਸਰਕਾਰ ਦੇ ਦੋ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਲਈ ਅਕਾਲ ਤਖਤ ਸਕੱਤਰੇਤ ਵਿਖੇ ਪਹੁੰਚੇ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋਵੇਂ ਮੰਤਰੀ ਜੋ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ...
ਉਤਰ ਪ੍ਰਦੇਸ਼ ਪੁਲਿਸ ਨੇ ਇਕ ਝਟਕੇ 'ਚ ਬੇਰੁਜ਼ਗਾਰ ਕੀਤੇ 25 ਹਜ਼ਾਰ ਹੋਮਗਾਰਡ ਜਵਾਨ
. . .  about 1 hour ago
ਲਖਨਊ, 15 ਅਕਤੂਬਰ - ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਯੂ.ਪੀ. ਦੇ ਹੋਮਗਾਰਡਜ਼ ਦੀਆਂ ਤਨਖ਼ਾਹ ਨੂੰ ਲੈ ਕੇ ਇਕ ਆਦੇਸ਼ ਦਿੱਤਾ ਸੀ। ਆਪਣੇ ਇਸ ਆਦੇਸ਼ ਵਿਚ ਸੁਪਰੀਮ ਕੋਰਟ ਨੇ ਹੋਮਗਾਰਡ ਦੇ ਜਵਾਨਾਂ ਦੀ ਰੋਜ਼ਾਨਾ ਦਿਹਾੜੀ ਯੂ.ਪੀ. ਪੁਲਿਸ ਦੇ ਸਿਪਾਹੀ ਦੇ ਬਰਾਬਰ ਦੇਣ ਨੂੰ ਕਿਹਾ ਸੀ। ਇਸ ਆਦੇਸ਼ ਤੋਂ ਬਾਅਦ ਹੋਮਗਾਰਡ ਦੇ ਜਵਾਨਾਂ ਨੂੰ ਵੱਡੀ ਰਾਹਤ...
ਐਫ.ਏ.ਟੀ.ਐਫ. ਦੀ ਬੈਠਕ 'ਚ ਪਾਕਿਸਤਾਨ ਮੁਸ਼ਕਿਲ 'ਚ, ਦੋਸਤ ਦੇਸ਼ਾਂ ਨੇ ਨਹੀਂ ਦਿੱਤਾ ਸਾਥ
. . .  about 2 hours ago
ਪੈਰਿਸ, 15 ਅਕਤੂਬਰ - ਕੰਗਾਲੀ ਦੀ ਕਗਾਰ 'ਤੇ ਖੜੇ ਪਾਕਿਸਤਾਨ ਦੀਆਂ ਮੁਸ਼ਕਲਾਂ ਵੱਧ ਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਟੇਰਰ ਫੰਡਿੰਗ ਰੋਕਣ 'ਚ ਨਾਕਾਮ ਰਹਿਣ 'ਤੇ ਪਾਕਿਸਤਾਨ ਨੂੰ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਸਮੀਖਿਆ ਮੀਟਿੰਗ ਵਿਚ ਕਰਾਰਾ ਝਟਕਾ ਲੱਗਾ ਹੈ। ਸੋਮਵਾਰ ਦੀ ਮੀਟਿੰਗ...
ਅੱਜ ਦਾ ਵਿਚਾਰ
. . .  about 2 hours ago
ਸਕੂਲ ਬੱਸ ਹੇਠ ਆਉਣ ਨਾਲ ਡੇਢ ਸਾਲਾ ਬੱਚੇ ਦੀ ਮੌਤ
. . .  1 day ago
ਜ਼ੀਰਕਪੁਰ, 14 ਅਕਤੂਬਰ, {ਹੈਪੀ ਪੰਡਵਾਲਾ }-ਬਿਸ਼ਨਪੁਰਾ ਖੇਤਰ 'ਚ ਇਕ ਨਿੱਜੀ ਸਕੂਲ ਬੱਸ ਦੀ ਲਪੇਟ ਵਿਚ ਆਉਣ ਨਾਲ ਡੇਢ ਸਾਲਾ ਦੇ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਪਿਅੰਸ਼ ਪੁੱਤਰ ਸੰਜੈ ਕੁਮਾਰ ਵਾਸੀ ਬਿਸ਼ਨਪੁਰਾ ਵਜੋਂ ...
ਮਾਨਸਾ ਪੁਲਿਸ ਵੱਲੋਂ ਅੰਤਰਰਾਜੀ ਮੋਬਾਈਲ ਫ਼ੋਨ ਬੈਟਰੀ ਗਿਰੋਹ ਦਾ ਪਰਦਾਫਾਸ਼
. . .  1 day ago
ਮਾਨਸਾ, 14 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਪੁਲਿਸ ਨੇ ਅੰਤਰਰਾਜੀ ਮੋਬਾਈਲ ਫ਼ੋਨ ਬੈਟਰੀ ਗਿਰੋਹ ਦਾ ਪਰਦਾਫਾਸ਼ ਕਰ ਕੇ ਕਰੋੜ ਰੁਪਏ ਤੋਂ ਵਧੇਰੇ ਮੁੱਲ ਦੀਆਂ ਡੁਪਲੀਕੇਟ ਬੈਟਰੀਆਂ ਬਰਾਮਦ ਕੀਤੀਆਂ ...
ਬਠਿੰਡਾ ਵਿਚ ਹੋਇਆ ਨਾਬਾਲਗ ਲੜਕੀ ਦਾ ਵਿਆਹ
. . .  1 day ago
ਬਠਿੰਡਾ 14 ਅਕਤੂਬਰ - ਬਠਿੰਡਾ ਵਿਚ ਨਾਬਾਲਗ ਲੜਕੀ ਦਾ ਵਿਆਹ ਹੋਇਆ ਹੈ ।ਲੜਕੀ ਦੀ ਜਨਮ ਤਰੀਕ 13.1.2003 ਦੱਸੀ ਜਾ ਰਹੀ ਹੈ । ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਬਿਆਨ ਕਲਮਬੰਦ ...
ਸਭਿਆਚਾਰ ਤੇ ਵਿਰਾਸਤੀ ਰੰਗ ਬਿਖ਼ੇਰਦਿਆਂ 61ਵਾਂ ਖੇਤਰੀ ਯੁਵਕ ਅਤੇ ਵਿਰਾਸਤ ਮੇਲਾ ਹੋਇਆ ਸਮਾਪਤ
. . .  1 day ago
ਗੜ੍ਹਸ਼ੰਕਰ, 14 ਅਕਤੂਬਰ (ਧਾਲੀਵਾਲ)- ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੀ 50ਵੀਂ ਵਰ੍ਹੇਗੰਢ ਮੌਕੇ ਕਰਵਾਇਆ ...
ਸੂਬੇ 'ਚ ਵੱਖ-ਵੱਖ ਜੇਲ੍ਹਾਂ 'ਚ ਸਜ਼ਾ ਕੱਟ ਰਹੇ ਪੰਜਾਬ ਪੁਲਿਸ ਦੇ 5 ਮੁਲਜ਼ਮਾਂ ਨੂੰ ਮਿਲੇਗੀ ਵਿਸ਼ੇਸ਼ ਛੂਟ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਭਾਰਤ ਸਰਕਾਰ ਨੇ ਪੰਜਾਬ 'ਚ ਅੱਤਵਾਦ ਦੇ ਦੌਰ ਦੌਰਾਨ ਕੀਤੇ ਗਏ ਅਪਰਾਧਾਂ ਲਈ ਪੰਜਾਬ ਦੀਆਂ ਵੱਖ-ਵੱਖ...
ਪੀ.ਐਮ.ਸੀ ਬੈਂਕ ਦੇ ਜਮ੍ਹਾ ਕਰਤਾ ਦੇ ਲਈ ਨਿਕਾਸੀ ਸੀਮਾ ਵੱਧ ਕੇ ਹੋਈ 40,000 ਰੁਪਏ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ(ਪੀ.ਐਮ.ਸੀ) ਲਿਮਟਿਡ ਦੇ ਜਮ੍ਹਾਂ ਕਰਤਾ...
ਐਮ.ਆਈ 17 ਹੈਲੀਕਾਪਟਰ ਮਾਮਲੇ 'ਚ ਹਵਾਈ ਫ਼ੌਜ ਦੇ 6 ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਕਾਰਵਾਈ
. . .  1 day ago
ਨਵੀਂ ਦਿੱਲੀ, 14 ਅਕਤੂਬਰ- 27 ਫਰਵਰੀ ਨੂੰ ਸ੍ਰੀਨਗਰ 'ਚ ਐਮ.ਆਈ 17 ਨੂੰ ਆਪਣੀ ਮਿਸਾਈਲ ਦਾਗ਼ਣ ਦੇ ਮਾਮਲੇ 'ਚ ਭਾਰਤੀ ਹਵਾਈ ਫ਼ੌਜ ਵੱਲੋਂ 6 ਅਧਿਕਾਰੀਆਂ...
ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਨੇ ਭਾਰਤ ਨੂੰ ਭੇਜਿਆ ਅੰਤਰਿਮ ਖਰੜਾ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਨੇ ਭਾਰਤ ਨੂੰ ਅੰਤਰਿਮ ਖਰੜਾ ਭੇਜ ...
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਆਈ.ਐਨ.ਐਕਸ ਮੀਡੀਆ ਮਾਮਲਾ : ਚਿਦੰਬਰਮ ਦੀ ਗ੍ਰਿਫ਼ਤਾਰੀ ਦੀ ਮੰਗ ਵਾਲੀ ਪਟੀਸ਼ਨ 'ਤੇ ਫ਼ੈਸਲਾ ਰੱਖਿਆ ਸੁਰੱਖਿਅਤ
. . .  1 day ago
ਘਰ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ
. . .  1 day ago
ਪ੍ਰਕਾਸ਼ ਪੁਰਬ ਸਬੰਧੀ ਸਾਂਝੇ ਸਮਾਗਮਾਂ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਉਲਝਦਾ ਜਾ ਰਿਹੈ ਰੇੜਕਾ
. . .  1 day ago
ਪੰਜਾਬ 'ਚ ਪਰਾਲੀ ਸਾੜਨ ਦੇ ਮੁੱਦੇ 'ਤੇ ਭਾਰਤ ਭੂਸ਼ਨ ਆਸ਼ੂ ਨੇ ਦਿੱਤਾ ਇਹ ਬਿਆਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਸਾਉਣ ਸੰਮਤ 549

ਮੁਕਤਸਰ ਸਾਹਿਬ

15 ਅਗਸਤ ਤੋਂ 30 ਅਕਤੂਬਰ ਤੱਕ 'ਗਰਾਮ ਊਦੈ ਸੇ ਭਾਰਤ ਊਦੈ ਅਭਿਆਨ' ਮਨਾਇਆ ਜਾਵੇਗਾ- ਡੀ.ਸੀ.

ਫ਼ਰੀਦਕੋਟ, 12 ਅਗਸਤ (ਅਜੀਤ ਬਿਊਰੋ)-ਪ੍ਰਦੇਸ਼ਿਕ ਦਿਹਾਤੀ ਵਿਕਾਸ ਏਜੰਸੀ ਤੇ ਪੰਚਾਇਤੀ ਰਾਜ ਸੰਸਥਾ ਪੰਜਾਬ ਸਰਕਾਰ ਵੱਲੋਂ 15 ਅਗਸਤ ਤੋਂ 30 ਅਕਤੂਬਰ ਤੱਕ 'ਗਰਾਮ ਊਦੈ ਸੇ ਭਾਰਤ ਊਦੈ ਅਭਿਆਨ' ਮਨਾਇਆ ਜਾ ਰਿਹਾ ਹੈ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਇਸ ...

ਪੂਰੀ ਖ਼ਬਰ »

ਆਜ਼ਾਦੀ ਘੁਲਾਟੀਏ ਦੇ ਪੋਤਰੇ ਦੀ ਕੁੱਟਮਾਰ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਡੀ.ਐਸ.ਪੀ. ਦਫ਼ਤਰ ਗਿੱਦੜਬਾਹਾ ਮੂਹਰੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ

ਗਿੱਦੜਬਾਹਾ, 12 ਅਗਸਤ (ਸ਼ਿਵਰਾਜ ਸਿੰਘ ਰਾਜੂ, ਪਰਮਜੀਤ ਸਿੰਘ ਥੇੜ੍ਹੀ)-ਫ਼ਰੀਡਮ ਫਾਈਟਰ ਉਤਰਾ ਅਧਿਕਾਰੀ ਜਥੇਬੰਦੀ ਪੰਜਾਬ ਨੇ ਮਧੀਰ ਦੇ ਆਜ਼ਾਦੀ ਘੁਲਾਟੀਏ ਦੇ ਪੋਤਰੇ ਜਗਰੂਪ ਸਿੰਘ ਦੀ ਕੁੱਟਮਾਰ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਡੀ.ਐਸ.ਪੀ. ਦਫ਼ਤਰ ਗਿੱਦੜਬਾਹਾ ਮੂਹਰੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ | ਇਸ ਭੁੱਖ ਹੜਤਾਲ ਵਿਚ ਪੀੜਤ ਜਗਰੂਪ ਸਿੰਘ ਦੇ ਭਰਾ ਰਣਧੀਰ ਸਿੰਘ ਤੇ 10 ਸਾਲਾਂ ਦੀ ਸਿੱਖ ਲੜਕੀ ਪਿ੍ੰਸਪ੍ਰੀਤ ਕੌਰ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ | ਇਸ ਮੌਕੇ ਸਿੱਖ ਲੜਕੀ ਪਿ੍ੰਸਪ੍ਰੀਤ ਕੌਰ ਨੇ ਆਪਣੇ ਪਿਤਾ ਨੂੰ ਇਨਸਾਫ਼ ਦਿਵਾਉਣ ਲਈ ਸਿੱਖ ਜਥੇਬੰਦੀਆਂ ਦੇ ਸਾਥ ਦੀ ਮੰਗ ਵੀ ਕੀਤੀ ਹੈ | ਜਥੇਬੰਦੀ ਦੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖ਼ਾਲਸਾ ਨੇ ਕਿਹਾ ਕਿ ਜਦੋਂ ਤੱਕ ਥਾਣਾ ਕੋਟਭਾਈ ਦੇ ਮੁਖੀ ਕ੍ਰਿਸ਼ਨ ਕੁਮਾਰ 'ਤੇ ਮਾਮਲਾ ਦਰਜ ਕਰਕੇ ਦੇਸ਼ ਭਗਤ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਉਸ ਸਮੇਂ ਤੱਕ ਗਿੱਦੜਬਾਹਾ ਦੇ ਡੀ.ਐਸ.ਪੀ. ਦਫ਼ਤਰ ਮੂਹਰੇ ਇਹ ਭੁੱਖ ਹੜਤਾਲ ਜਾਰੀ ਰਹੇਗੀ | ਉਨ੍ਹਾਂ ਕਿਹਾ ਕਿ ਪੰਜਾਬ ਪੱਧਰੀ ਮੀਟਿੰਗ ਕਰਕੇ ਆਜ਼ਾਦੀ ਦਿਹਾੜੇ 'ਤੇ ਸ਼ਮੂਲੀਅਤ ਕਰਨ ਸਬੰਧੀ ਵਿਚਾਰ ਕੀਤਾ ਜਾਵੇਗਾ | ਇਸ ਮੌਕੇ ਮਨਜੀਤ ਇੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਬਠਿੰਡਾ, ਬਲਜੀਤ ਸਿੰਘ ਲਹਿਰੀ ਸਕੱਤਰ ਪੰਜਾਬ, ਅਵਤਾਰ ਸਿੰਘ ਨਿਵੀਆ, ਯੁੱਧਵੀਰ ਸਿੰਘ ਬਲਾਕ ਪ੍ਰਧਾਨ ਆਦਿ ਵੀ ਹਾਜ਼ਰ ਸਨ | ਜਥੇਬੰਦੀ ਦੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖ਼ਾਲਸਾ ਨੇ ਦੱਸਿਆ ਕਿ ਅੱਜ ਉਨ੍ਹਾਂ ਸ: ਮੁਖਵਿੰਦਰ ਸਿੰਘ ਛੀਨਾ ਆਈ.ਜੀ. ਬਠਿੰਡਾ ਨਾਲ ਮੁਲਾਕਾਤ ਕੀਤੀ ਹੈ ਤਾਂ ਉਨ੍ਹਾਂ ਵਿਸ਼ਵਾਸ਼ ਦਿਵਾਇਆ ਹੈ ਕਿ ਉਕਤ ਥਾਣਾ ਮੁਖੀ ਅੱਜ ਤੋਂ ਬਾਅਦ ਥਾਣਾ ਕੋਟਭਾਈ ਵਿਖੇ ਆਪਣੀ ਡਿਊਟੀ 'ਤੇ ਨਹੀਂ ਜਾਵੇਗਾ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਤੋਂ ਬਾਅਦ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |


ਖ਼ਬਰ ਸ਼ੇਅਰ ਕਰੋ

ਨਾਬਾਲਗ ਨੂੰ ਅਗਵਾ ਕਰਨ ਦਾ ਕੇਸ ਦਰਜ

ਜੈਤੋ, 12 ਅਗਸਤ (ਭੋਲਾ ਸ਼ਰਮਾ)-ਇੱਥੋਂ ਦੀ ਧਾਨਕ ਬਸਤੀ 'ਚ ਵੱਸਦੇ ਇਕ ਗ਼ਰੀਬ ਪਰਿਵਾਰ ਦੇ 4 ਅਗਸਤ ਨੂੰ ਗੁੰਮ ਹੋਏ ਲੜਕੇ ਦੇ ਸਬੰਧ 'ਚ ਪੁਲਿਸ ਨੇ ਅਗਵਾ ਦਾ ਕੇਸ ਦਰਜ ਕੀਤਾ ਹੈ | ਕਥਿਤ ਅਗਵਾ ਕੀਤੇ ਗਏ ਅਮਨਦੀਪ ਦੇ ਪਿਤਾ ਕਿ੍ਸ਼ਨ ਲਾਲ ਅਨੁਸਾਰ ਉਸਦਾ ਬੇਟਾ ਦਸਵੀਂ 'ਚ ...

ਪੂਰੀ ਖ਼ਬਰ »

ਆਜ਼ਾਦੀ ਦਿਵਸ ਦੇ ਸਬੰਧ 'ਚ ਪੁਲਿਸ ਵੱਲੋਂ ਜਨਤਕ ਥਾਵਾਂ ਦੀ ਚੈਕਿੰਗ

ਜੈਤੋ, 12 ਅਗਸਤ (ਭੋਲਾ ਸ਼ਰਮਾ, ਗਾਬੜੀਆ )-ਸੀਨੀਅਰ ਪੁਲਿਸ ਕਪਤਾਨ ਜ਼ਿਲ੍ਹਾ ਫ਼ਰੀਦਕੋਟ ਡਾ. ਨਾਨਕ ਸਿੰਘ ਵੱਲੋਂ ਆਜ਼ਾਦੀ ਦਿਵਸ ਨੂੰ ਧਿਆਨ 'ਚ ਰੱਖਦੇ ਹੋਏ ਸਬ-ਡਵੀਜ਼ਨ ਜੈਤੋ 'ਚ ਚੌਕਸੀ ਵਧਾ ਦੇਣ ਲਈ ਹੁਕਮ ਜਾਰੀ ਕਰ ਦਿੱਤੇ ਹਨ | ਇਨ੍ਹਾਂ ਹੁਕਮਾਂ ਦੇ ਅਧੀਨ ਡੀ.ਐੱਸ.ਪੀ. ...

ਪੂਰੀ ਖ਼ਬਰ »

ਜੈਤੋ ਜ਼ੋਨ ਦੀਆਂ ਖੇਡਾਂ 'ਚੋਂ ਰੋੜੀ ਕਪੂਰਾ ਸਕੂਲ ਨੇ ਖੋ-ਖੋ 'ਚ ਕੀਤੀ ਜਿੱਤ ਪ੍ਰਾਪਤ

ਜੈਤੋ, 12 ਅਗਸਤ (ਗੁਰਚਰਨ ਸਿੰਘ ਗਾਬੜੀਆ, ਭੋਲਾ ਸ਼ਰਮਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋੜੀ ਕਪੂਰਾ ਦੇ ਖੇਡ ਸਟੇਡੀਅਮ 'ਚ ਜੈਤੋ ਜ਼ੋਨ ਦੀਆਂ ਖੇਡਾਂ ਦੇ ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ਥਾਣਾ ਜੈਤੋ ਦੇ ਐੱਸ.ਐੱਚ.ਓ ਸੁਨੀਲ ਕੁਮਾਰ ਸ਼ਰਮਾ ਉਚੇਚੇ 'ਤੇ ਸ਼ਾਮਿਲ ...

ਪੂਰੀ ਖ਼ਬਰ »

ਟਰੱਕ ਬੇਕਾਬੂ ਹੋ ਕੇ ਖਤਾਨਾਂ 'ਚ ਪਲਟਿਆ

ਰੁਪਾਣਾ, 12 ਅਗਸਤ (ਜਗਜੀਤ ਸਿੰਘ)-ਬੀਤੀ ਰਾਤ ਟਰੱਕ (ਘੋੜਾ) ਬੇਕਾਬੂ ਹੋ ਕੇ ਖਤਾਨਾਂ 'ਚ ਪਲਟ ਗਿਆ ਤੇ ਸਵਾਰ ਵਾਲ ਵਾਲ ਬੱਚ ਗਏ | ਜਾਣਕਾਰੀ ਅਨੁਸਾਰ ਡਰਾਈਵਰ ਗੁਰਜੰਟ ਸਿੰਘ ਅਤੇ ਉਸ ਦਾ ਸਹਾਇਕ ਜਗਮੀਤ ਸਿੰਘ, ਜੋ ਕਿ ਟਰੱਕ ਨੰਬਰ (ਪੀ.ਬੀ 04 ਐਮ 9813) ਤੇ ਸ਼ਹਿਰ ਕੋਟਕਪੂਰਾ ਤੋਂ ...

ਪੂਰੀ ਖ਼ਬਰ »

ਬਲਵਿੰਦਰ ਸਿੰਘ ਭਾਕਿਯੂ (ਉਗਰਾਹਾਂ) ਇਕਾਈ ਮੱਤਾ ਦੇ ਪ੍ਰਧਾਨ ਨਿਯੁਕਤ

ਜੈਤੋ, 12 ਅਗਸਤ (ਭੋਲਾ ਸ਼ਰਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਪਿੰਡ ਮੱਤਾ 'ਚ ਆਪਣੀ ਇਕਾਈ ਸਥਾਪਿਤ ਕੀਤੀ ਹੈ | ਨਵ-ਗਠਿਤ ਇਕਾਈ ਦੇ ਪ੍ਰਧਾਨ ਬਲਵਿੰਦਰ ਸਿੰਘ ਨੂੰ ਬਣਾਇਆ ਗਿਆ ਹੈ | ਬਲਾਕ ਪ੍ਰਧਾਨ ਸੁਖਦੇਵ ਸਿੰਘ ਰਣ ਸਿੰਘ ਵਾਲਾ ਤੇ ਜਨਰਲ ਸਕੱਤਰ ਹਰਪ੍ਰੀਤ ...

ਪੂਰੀ ਖ਼ਬਰ »

ਜੀ.ਟੀ.ਬੀ. ਕਾਲਜ ਵਿਖੇ ਸੁਤੰਤਰਤਾ ਦਿਵਸ ਨੂੰ ਸਮਰਪਿਤ ਸਮਾਗਮ ਅੱਜ

ਮਲੋਟ, 12 ਅਗਸਤ (ਗੁਰਮੀਤ ਸਿੰਘ ਮੱਕੜ)-ਗੁਰੂ ਤੇਗ਼ ਬਹਾਦਰ ਖ਼ਾਲਸਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਛਾਪਿਆਂਵਾਲੀ ਵੱਲੋਂ ਸੁਤੰਤਰਤਾ ਦਿਵਸ ਨੂੰ ਸਮਰਪਿਤ ਸਮਾਗਮ 13 ਅਗਸਤ ਨੂੰ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮਨਾਇਆ ਜਾ ਰਿਹਾ ਹੈ | ਜਿਸ ਵਿਚ ਜੀ.ਟੀ.ਬੀ. ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ 'ਚ ਸੁਚਾਰੂ ਪ੍ਰਬੰਧਾਂ ਲਈ ਆਮ ਆਦਮੀ ਪਾਰਟੀ ਵੱਲੋਂ ਮੰਗ-ਪੱਤਰ

ਕੋਟਕਪੂਰਾ, 12 ਅਗਸਤ (ਮੇਘਰਾਜ)-ਸਿਵਲ ਹਸਪਤਾਲ ਕੋਟਕਪੂਰਾ ਵਿਖੇ ਹਸਪਤਾਲ ਦੀ ਦੇਖ-ਰੇਖ ਅਤੇ ਸੁਚਾਰੂ ਪ੍ਰਬੰਧਾਂ ਲਈ ਆਮ ਆਦਮੀ ਪਾਰਟੀ ਹਲਕਾ ਕੋਟਕਪੂਰਾ ਵੱਲੋਂ ਪਾਰਟੀ ਆਗੂ ਨਰਿੰਦਰ ਸਿੰਘ ਰਾਠੌਰ ਦੀ ਅਗਵਾਈ 'ਚ ਐੱਸ.ਡੀ.ਐਮ ਕੋਟਕਪੂਰਾ ਡਾ. ਮਨਦੀਪ ਕੌਰ ਨੂੰ ਮੰਗ-ਪੱਤਰ ...

ਪੂਰੀ ਖ਼ਬਰ »

ਸਰਕਾਰੀ ਜਾਇਦਾਦ ਨਾਲ ਛੇੜਛਾੜ ਕਰਦੇ ਹੋਏ ਗਲੀ ਦੀ ਕੰਧ ਢਾਹੀ

ਮਲੋਟ, 12 ਅਗਸਤ (ਗੁਰਮੀਤ ਸਿੰਘ ਮੱਕੜ)-ਸਥਾਨਕ ਮੇਨ ਬਾਜ਼ਾਰ ਗਲੀ ਨੰ: 2 ਜੋ ਪਿਛਲੇ ਲਗਭਗ 65 ਸਾਲਾਂ ਤੋਂ ਆਵਾਜਾਈ ਲਈ ਸਰਕਾਰ ਵੱਲੋਂ ਦੀਵਾਰ ਬਣਾ ਕੇ ਬੰਦ ਕੀਤੀ ਗਈ ਸੀ, ਅੱਜ ਕੁੱਝ ਸ਼ਰਾਰਤੀ ਅਨਸਰਾਂ ਨੇ ਦੀਵਾਰ ਢਾਹ ਦਿੱਤੀ ਹੈ | ਜਿਸ ਕਾਰਨ ਗਲੀ ਵਾਸੀਆਂ ਵਿਚ ਰੋਸ ਦੀ ...

ਪੂਰੀ ਖ਼ਬਰ »

ਮੈਕਰੋ ਗਲੋਬਲ ਮੋਗਾ ਨੂੰ ਸਿੱਧੀ ਮਿਲਣੀ ਪ੍ਰੋਗਰਾਮ ਨੂੰ ਮਿਲਿਆ ਭਰਵਾਂ ਹੁੰਗਾਰਾ-ਡੱਲਾ

ਸ੍ਰੀ ਮੁਕਤਸਰ ਸਾਹਿਬ, 12 ਅਗਸਤ (ਰਣਜੀਤ ਸਿੰਘ ਢਿੱਲੋਂ)-ਆਈਲੈਟਸ ਅਤੇ ਇਮੀਗੇ੍ਰਸ਼ਨ ਦੀਆਂ ਵਧੀਆ ਸੇਵਾਵਾਂ ਪ੍ਰਦਾਨ ਕਰਨ ਵਾਲੀ ਪੰਜਾਬ ਦੀ ਮੰਨੀ-ਪ੍ਰਮੰਨੀ ਸੰਸਥਾ ਮੈਕਰੋ ਗਲੋਬਲ ਮੋਗਾ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚੋਂ ਭਰਵਾਂ ਹੁੰਗਾਰਾ ਮਿਲਿਆ ਹੈ | ਅੱਜ ...

ਪੂਰੀ ਖ਼ਬਰ »

ਜ਼ਖ਼ਮੀ ਮਰੀਜ਼ ਵੱਲੋਂ ਮੈਡੀਕਲ ਕਾਲਜ ਦੇ ਡਾਕਟਰਾਂ 'ਤੇ ਇਲਾਜ ਨਾ ਕਰਨ ਤੇ ਦੁਰਵਿਹਾਰ ਦਾ ਦੋਸ਼

ਫ਼ਰੀਦਕੋਟ, 12 ਅਗਸਤ (ਸਰਬਜੀਤ ਸਿੰਘ)-ਸੜਕ ਹਾਦਸੇ 'ਚ ਜਖ਼ਮੀ ਹੋਏ ਇਕ ਮਜ਼ਦੂਰ ਪਰਿਵਾਰ ਨਾਲ ਸੰਬੰਧਤ ਨੌਜਵਾਨ ਵੱਲੋਂ ਉਸਦਾ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਐਮਰਜੈਂਸੀ ਵਿਭਾਗ 'ਚ ਇਲਾਜ ਨਾ ਕਰਨ ਅਤੇ ਦੁਰਵਿਹਾਰ ਕਰਨ ਦੇ ਦੋਸ਼ ਲਗਾਏ ਗਏ ਹਨ | ਇਸ ਸਬੰਧੀ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਰੱਖਣ ਦੇ ਦੋਸ਼ 'ਚ ਨੌਜਵਾਨ ਕਾਬੂ

ਜੈਤੋ, 12 ਅਗਸਤ (ਭੋਲਾ ਸ਼ਰਮਾ)-ਜੈਤੋ ਪੁਲਿਸ ਨੇ ਇਕ ਨੌਜਵਾਨ ਤੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਉਸ ਵਿਰੁੱਧ ਐਨ.ਡੀ.ਪੀ.ਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ | ਐੱਸ.ਐੱਚ.ਓ ਸੁਨੀਲ ਕੁਮਾਰ ਸ਼ਰਮਾ ਅਨੁਸਾਰ ਸਹਾਇਕ ਥਾਣੇਦਾਰ ਰਣਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ...

ਪੂਰੀ ਖ਼ਬਰ »

ਸਾਬਕਾ ਸਰਪੰਚ ਮੰਗਲ ਸਿੰਘ ਸੰਧੂ ਨਮਿਤ ਸ਼ਰਧਾਂਜਲੀ ਸਮਾਗਮ

ਸ੍ਰੀ ਮੁਕਤਸਰ ਸਾਹਿਬ, 12 ਅਗਸਤ (ਰਣਜੀਤ ਸਿੰਘ ਢਿੱਲੋਂ)-ਸਤਨਾਮ ਸਿੰਘ ਸੰਧੂ, ਬਲਵਿੰਦਰ ਸਿੰਘ ਸੰਧੂ ਤੇ ਗੁਰਚਰਨ ਸਿੰਘ ਸੰਧੂ ਦੇ ਪਿਤਾ ਮੰਗਲ ਸਿੰਘ ਸੰਧੂ ਸਾਬਕਾ ਸਰਪੰਚ ਪਿੰਡ ਸਦਰਵਾਲਾ (ਕਬਰਵਾਲਾ) ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ | ਉਨ੍ਹਾਂ ਨਮਿਤ ਸ੍ਰੀ ...

ਪੂਰੀ ਖ਼ਬਰ »

ਵਿਗਿਆਨ ਦੇ ਵਿਦਿਆਰਥੀਆਂ ਲਈ ਕੇ.ਵੀ.ਪੀ.ਵਾਈ ਸਕਾਲਰਸ਼ਿਪ ਬਹੁਤ ਲਾਭਦਾਇਕ-ਵਿਜੈ ਗਰਗ

ਮਲੋਟ, 12 ਅਗਸਤ (ਗੁਰਮੀਤ ਸਿੰਘ ਮੱਕੜ)-ਕਿਸ਼ੋਰ ਵਿਗਿਆਨਕ ਪ੍ਰੋਤਸਾਹਨ ਯੋਜਨਾ ਸਾਇੰਸ ਐਾਡ ਟੈਕਨਾਲੌਜੀ ਵਿਭਾਗ, ਭਾਰਤ ਸਰਕਾਰ ਦੁਆਰਾ ਚਲਾਈ ਗਈ ਸਕੀਮ ਹੈ, ਜਿਸ ਵਿਚ ਦੇਸ਼ ਭਰ ਦੇ ਬਹੁਤ ਹੀ ਪ੍ਰਭਾਵਸ਼ਾਲੀ ਵਿਦਿਆਰਥੀਆਂ ਨੂੰ ਬੇਸਿਕ ਸਾਇੰਸ ਦੇ ਕੋਰਸ ਅਤੇ ਰਿਸਰਚ ਕਰਨ ...

ਪੂਰੀ ਖ਼ਬਰ »

ਖੂਹ ਪੱੁਟਿਆ, ਪਰ ਪਿਆਸ ਨਾ ਬੁਝੀ..

ਮਲੋਟ, 12 ਅਗਸਤ (ਗੁਰਮੀਤ ਸਿੰਘ ਮੱਕੜ)-ਕੇਂਦਰ ਸਰਕਾਰ ਵੱਲੋਂ ਦੇਸ਼ ਵਾਸੀਆਂ ਦੀ ਬੁਨਿਆਦੀ ਸਹੂਲਤਾਂ ਲਈ ਸੇਵਾ ਕੇਂਦਰ ਖੋਲ੍ਹੇ ਜਾ ਰਹੇ ਹਨ, ਪਰ ਅੱਜ ਖੋਲਿ੍ਹਆ ਜਾਣ ਵਾਲਾ ਸੇਵਾ ਕੇਂਦਰ ''ਖੂਹ ਪੱੁਟਿਆ, ਪਰ ਪਿਆਸ ਨਾ ਬੁਝੀ'' ਦੀ ਕਹਾਵਤ ਬਠਿੰਡਾ ਵਿਖੇ ਅੱਜ ਖੱੁਲ੍ਹਣ ਜਾ ...

ਪੂਰੀ ਖ਼ਬਰ »

ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 12 ਅਗਸਤ (ਰਣਜੀਤ ਸਿੰਘ ਢਿੱਲੋਂ)-ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਨੱਥਾ ਸਿੰਘ ਤੇ ਸਰਪ੍ਰਸਤ ਚੌਧਰੀ ਦੌਲਤ ਰਾਮ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕ ਯੂਨੀਅਨ ਦਾ ਵਫ਼ਦ ਡੀ.ਸੀ ਤੇ ਡੀ.ਈ.ਓ ਨੂੰ ਮਿਲਿਆ

ਸ੍ਰੀ ਮੁਕਤਸਰ ਸਾਹਿਬ, 12 ਅਗਸਤ (ਰਣਜੀਤ ਸਿੰਘ ਢਿੱਲੋਂ)-ਕੰਪਿਊਟਰ ਅਧਿਆਪਕ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਦੀ ਅਗਵਾਈ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਜੀਤ ਕੁਮਾਰ ਨੂੰ ਕੰਪਿਊਟਰ ਅਧਿਆਪਕਾਂ ਦੀਆਂ ਸਕੂਲਾਂ ਵਿੱਚ 2 ...

ਪੂਰੀ ਖ਼ਬਰ »

ਖ਼ੂਨਦਾਨ ਕਰਕੇ ਮਰੀਜ਼ ਦੀ ਮਦਦ ਕੀਤੀ

ਦੋਦਾ, 12 ਅਗਸਤ (ਰਵੀਪਾਲ)-ਡੇਰਾ ਸ਼ਰਧਾਲੂ ਨੇ ਇਲਾਜ ਅਧੀਨ ਔਰਤ ਲਈ ਇੱਕ ਯੂਨਿਟ ਖ਼ੂਨਦਾਨ ਕਰਕੇ ਇਲਾਜ 'ਚ ਮਦਦ ਕੀਤੀ | ਸਿਮਰਨਜੀਤ ਵਧਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਜੀਤ ਕੌਰ ਪਤਨੀ ਬੀਰਬਲ ਸਿੰਘ ਪਿੰਡ ਦੋਦਾ ਜੋ ਕਿ ਖੂਨ ਦੀ ਘਾਟ ਕਾਰਨ ਹਸਪਤਾਲ 'ਚ ਜੇਰੇ ...

ਪੂਰੀ ਖ਼ਬਰ »

ਸਕੂਲੀ ਵਿਦਿਆਰਥੀਆਂ ਨੂੰ ਉਪਭੋਗਤਾ ਕਾਨੂੰਨ ਬਾਰੇ ਦਿੱਤੀ ਜਾਣਕਾਰੀ

ਦੋਦਾ, 12 ਅਗਸਤ (ਰਵੀਪਾਲ)-ਜ਼ਿਲ੍ਹਾ ਸਿੱਖਿਆ ਅਫ਼ਸਰ ਬਲਜੀਤ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਪਿ੍ੰਸੀਪਲ ਮੈਡਮ ਅੰਜਨਾ ਕੌਾਸਲ ਦੀ ਅਗਵਾਈ 'ਚ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਦਾ ਵਿਖੇ ਵਿਦਿਆਰਥੀਆਂ ਨੂੰ ਉਪਭੋਗਤਾ ਕਾਨੂੰਨ ਸਬੰਧੀ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਸੂਬੇ ਦੇ ਕਿਸਾਨਾਂ ਨੂੰ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਦਾ ਬਾਈਕਾਟ ਕਰਨ ਦਾ ਸੱਦਾ

ਸ੍ਰੀ ਮੁਕਤਸਰ ਸਾਹਿਬ , 12 ਅਗਸਤ (ਰਣਜੀਤ ਸਿੰਘ ਢਿੱਲੋਂ)-ਸਰਕਾਰ ਕਿਸਾਨਾਂ ਨੂੰ ਆਰਥਿਕ ਆਜ਼ਾਦੀ ਦੇਣ 'ਚ ਅਸਫ਼ਲ ਰਹੀ ਹੈ ਤੇ ਆਏ ਦਿਨ ਕਿਸਾਨਾਂ ਦੀਆਂ ਹੋ ਰਹੀਆਂ ਖੁਦਕੁਸ਼ੀਆਂ ਰਾਸ਼ਟਰ ਦੇ ਨਾਂਅ 'ਤੇ ਕਲੰਕ ਹਨ, ਜਿਸ ਲਈ ਕਿਸਾਨ ਰੋਸ ਵਜੋਂ ਆਜ਼ਾਦੀ ਦਿਵਸ ਦੇ ਜਸ਼ਨਾਂ ...

ਪੂਰੀ ਖ਼ਬਰ »

ਦਸਮੇਸ਼ ਗਰਲਜ਼ ਕਾਲਜ ਬਾਦਲ 'ਚ ਸੈਮੀਨਾਰ

ਮੰਡੀ ਕਿੱਲਿਆਂਵਾਲੀ, 12 ਅਗਸਤ (ਇਕਬਾਲ ਸਿੰਘ ਸ਼ਾਂਤ)-ਦਸਮੇਸ਼ ਗਰਲਜ਼ ਕਾਲਜ ਵਿੱਚ 3 ਪੰਜਾਬ ਐਨ.ਸੀ.ਸੀ (ਨੇਵਲ ਯੂਨਿਟਫ਼) ਦੇ ਕਮਾਡਿੰਗ ਅਫ਼ਸਰ ਨਰੇਸ਼ ਫੁਟੇਲਾ ਨੇ ਐਨ.ਸੀ. ਕੈਡਿਟਾਂ ਨੂੰ ਵਿਸ਼ੇਸ਼ ਲੈਕਚਰ ਦਿੱਤਾ | ਉਨ੍ਹਾਂ ਭਾਰਤ ਦੀ ਨੇਵੀ ਦੇ ਗੌਰਵਮਈ ਇਤਿਹਾਸ ਉਤੇ ...

ਪੂਰੀ ਖ਼ਬਰ »

ਮੈਡੀ ਲਾਈਫ ਆਯੂਰਵੈਦਿਕ ਵੱਲੋਂ ਮਰੀਜ਼ਾਂ ਦੀ ਜਾਂਚ 14 ਤੇ 15 ਨੂੰ

ਸ੍ਰੀ ਮੁਕਤਸਰ ਸਾਹਿਬ, 12 ਅਗਸਤ (ਰਣਜੀਤ ਸਿੰਘ ਢਿੱਲੋਂ)-ਮੈਡੀ ਲਾਈਫ ਆਯੂਰਵੈਦਿਕ ਕਲੀਨਿਕ ਅਬੋਹਰ ਬਾਈਪਾਸ ਰੋਡ ਸਾਹਮਣੇ ਪਟਿਆਲਾ ਦੰਦਾਂ ਦਾ ਹਸਪਤਾਲ ਮਾਨਸਾ ਕਾਲੋਨੀ ਨੇੜੇ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਵਿਖੇ 14 ਤੇ 15 ਅਗਸਤ ਨੂੰ ਮਰੀਜਾਂ ਦੀ ਵਿਸ਼ੇਸ਼ ਜਾਂਚ ...

ਪੂਰੀ ਖ਼ਬਰ »

ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਲੰਬੀ ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ

ਮੰਡੀ ਕਿੱਲਿਆਂਵਾਲੀ, 12 ਅਗਸਤ (ਇਕਬਾਲ ਸਿੰਘ ਸ਼ਾਂਤ)-ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਲੰਬੀ ਪੁਲਿਸ ਖਾਸੀ ਚੌਕਸੀ ਵਰਤ ਰਹੀ ਹੈ | ਪੁਲਿਸ ਵੱਲੋਂ ਰਾਹਗੀਰਾਂ ਅਤੇ ਸ਼ੱਕੀ ਵਿਅਕਤੀਆਂ ਦੀ ਉਚੇਚੇ ਤੌਰ 'ਤੇ ਚੈਕਿੰਗ ਕੀਤੀ ਜਾ ਰਹੀ ਹੈ | ਅੱਜ ਲੰਬੀ ਦੇ ਥਾਣਾ ਮੁਖੀ ...

ਪੂਰੀ ਖ਼ਬਰ »

ਨਵੀਆਂ ਲੀਹਾਂ ਪਾਉਂਦੇ ਵਾਚਿਕ ਅਭਿਨੈ ਨਾਟ ਉਤਸਵ ਦਾ ਸ਼ੁੱਭ ਆਗਾਜ਼

ਮਲੋਟ, 12 ਅਗਸਤ (ਗੁਰਮੀਤ ਸਿੰਘ ਮੱਕੜ)-ਨਾਟਕ ਅਤੇ ਰੰਗਮੰਚ ਨੂੰ ਪ੍ਰਫੱੁਲਿਤ ਕਰਨ ਦੇ ਆਸ਼ੇ ਨਾਲ ਹੋਂਦ ਵਿਚ ਆਈ ਨਾਟ ਸੰਸਥਾ ਮੰਤਵਯ ਰੰਗ ਪਰਿਵਾਰ ਨੇ ਅੱਜ ਭਗਤ ਸਿੰਘ ਕਿਤਾਬ ਘਰ ਦੇ ਸਹਿਯੋਗ ਨਾਲ ਪੰਜਾਬੀ ਨਾਟਕ ਕਾਰ ਕਪੂਰ ਸਿੰਘ ਘੁੰਮਣ ਨੂੰ ਸਮਰਪਿਤ ਵਾਚਿਕ ਅਭਿਨੈ ...

ਪੂਰੀ ਖ਼ਬਰ »

ਰਾਜ ਪੱਧਰੀ ਸਨਮਾਨ ਲਈ ਚੁਣੇ ਜਾਣ 'ਤੇ ਡਾ: ਪਰੂਥੀ ਨੂੰ ਵਧਾਈ

ਸ੍ਰੀ ਮੁਕਤਸਰ ਸਾਹਿਬ, 12 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਸਮਾਜ ਸੇਵਕ ਡਾ: ਨਰੇਸ਼ ਪਰੂਥੀ ਦੀ 15 ਅਗਸਤ ਨੂੰ ਗੁਰਦਾਸਪੁਰ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਮੌਕੇ ਸਨਮਾਨ ਲਈ ਚੋਣ ਹੋਈ | ਇਸ ਪ੍ਰਾਪਤੀ 'ਤੇ ਸੰਕਲਪ ਐਜੂਕੇਸ਼ਨਲ ਵੈਲਫ਼ੇਅਰ ...

ਪੂਰੀ ਖ਼ਬਰ »

ਰਾਜ ਪੱਧਰੀ ਸਨਮਾਨ ਲਈ ਚੁਣੇ ਜਾਣ 'ਤੇ ਡਾ: ਪਰੂਥੀ ਨੂੰ ਵਧਾਈ

ਡਾ: ਨਰੇਸ਼ ਪਰੂਥੀ ਸ੍ਰੀ ਮੁਕਤਸਰ ਸਾਹਿਬ, 12 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਸਮਾਜ ਸੇਵਕ ਡਾ: ਨਰੇਸ਼ ਪਰੂਥੀ ਦੀ 15 ਅਗਸਤ ਨੂੰ ਗੁਰਦਾਸਪੁਰ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਮੌਕੇ ਸਨਮਾਨ ਲਈ ਚੋਣ ਹੋਈ | ਇਸ ਪ੍ਰਾਪਤੀ 'ਤੇ ਸੰਕਲਪ ...

ਪੂਰੀ ਖ਼ਬਰ »

ਨਹਿਰ 'ਚੋਂ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ

ਰੁਪਾਣਾ, 12 ਅਗਸਤ (ਜਗਜੀਤ ਸਿੰਘ)-ਅਬੋਹਰ ਬਰਾਂਚ ਦੀ ਨਹਿਰ 'ਚ ਪਿੰਡ ਸੋਥਾ ਕੋਲ ਅਣਪਛਾਤੇ ਨੌਜਵਾਨ ਦੀ ਤੈਰਦੀ ਹੋਈ ਲਾਸ਼ ਦੀ ਜਾਣਕਾਰੀ ਮਿਲਣ 'ਤੇ ਚੌਕੀ ਚੱਕ ਦੂਹੇਵਾਲਾ ਦੀ ਪੁਲਿਸ ਪਾਰਟੀ ਨੇ ਮੌਕੇ'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਉਸ ਦੀ ਪਹਿਚਾਣ ਲਈ 72 ...

ਪੂਰੀ ਖ਼ਬਰ »

ਖੇਤਾ ਸਿੰਘ ਬਰਾੜ ਦੀ ਯਾਦ 'ਚ ਸ਼ਮਸ਼ਾਨਘਾਟ ਲਈ ਦਿੱਤੇ 51000 ਦੇ ਬੈਂਚ

ਮੰਡੀ ਲੱਖੇਵਾਲੀ, 12 ਅਗਸਤ (ਮਿਲਖ ਰਾਜ)-ਨਜ਼ਦੀਕੀ ਪਿੰਡ ਭਾਗਸਰ ਦੇ ਉਘੇ ਸਮਾਜ ਸੇਵਕ ਰਹੇ ਸਵ: ਖੇਤਾ ਸਿੰਘ ਬਰਾੜ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਨਕਸ਼ੇ-ਕਦਮ 'ਤੇ ਚੱਲਦਿਆਂ ਪਿੰਡ ਦੇ ਸ਼ਮਸ਼ਾਨਘਾਟ ਲਈ 51000 ਦੇ ਬੈਠਣ ਵਾਲੇ ਬੈਂਚ ਲੈ ਕੇ ਦਿੱਤੇ ਹਨ ਤਾਂ ਜੋ ਪਿੰਡ ...

ਪੂਰੀ ਖ਼ਬਰ »

ਮੁਹੰਮਦ ਸਦੀਕ ਦੀ ਅਗਵਾਈ 'ਚ ਹਰ ਲੋੜਵੰਦ ਨੂੰ ਮਿਲੇਗਾ ਜਾਬ ਕਾਰਡ- ਢਿਲਵਾਂ

ਕੋਟਕਪੂਰਾ, 12 ਅਗਸਤ (ਮੋਹਰ ਗਿੱਲ)-ਢਿਲਵਾਂ ਕਲਾਂ ਵਿਖੇ ਮਨਰੇਗਾ ਦੇ ਜਾਬ ਕਾਰਡ ਵੰਡਣ ਸਮੇਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਢਿਲਵਾਂ ਸੂਬਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਹਾ ਕਿ ਮੁਹੰਮਦ ਸਦੀਕ ਸਾਬਕਾ ਵਿਧਾਇਕ ਹਲਕਾ ਜੈਤੋ ...

ਪੂਰੀ ਖ਼ਬਰ »

ਸਿੱਖ ਸੰਗਤਾਂ ਵੱਲੋਂ ਕੋਟਕਪੂਰਾ 'ਚ ਰੋਸ ਧਰਨਾ ਕੱਲ੍ਹ

ਮੰਡੀ ਬਰੀਵਾਲਾ, 12 ਅਗਸਤ (ਨਿਰਭੋਲ ਸਿੰਘ)-ਬੀਤੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਦੇ ਦੋਸ਼ੀਆਂ ਦੀ ਭਾਲ ਨਾ ਕਰਨ, ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਨਾ ਹੋਣ ਕਰਕੇ ਸਿੱਖ ਸੰਗਤਾਂ ਵੱਲੋਂ ਕੋਟਕਪੂਰਾ ਦੇ ਬੱਤੀਆਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX