ਮਾਨਸਾ, 12 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ)- ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜਾ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਦੇ ਮਲਟੀਪਰਪਜ਼ ਖੇਡ ਸਟੇਡੀਅਮ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਪੰਜਾਬ ਦੇ ਵਿੱਤ, ਯੋਜਨਾ ਅਤੇ ...
ਜੋਗਾ, 12 ਅਗਸਤ (ਬਲਜੀਤ ਸਿੰਘ ਅਕਲੀਆ)- ਸਥਾਨਕ ਪੁਲਿਸ ਨੇ ਮਿਆਦ ਪੁੱਗੀਆਂ ਕੀਟਨਾਸ਼ਕ ਦਵਾਈਆਂ ਵੇਚਣ ਵਾਲੇ ਵਿਅਕਤੀ ਪਾਸੋਂ 70 ਲੀਟਰ ਕੀਟਨਾਸ਼ਕ ਦਵਾਈ ਫੜ ਕੇ ਕਿਸਾਨਾਂ ਨਾਲ ਧੋਖਾ ਕਰਨ ਵਾਲੇ ਵਿਅਕਤੀ ਦਾ ਪਰਦਾਫਾਸ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਮੁਖੀ ਜੋਗਾ ਅਜੈ ...
ਮਾਨਸਾ, 12 ਅਗਸਤ (ਸ. ਰਿ.)- ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਵਿਅਕਤੀਆਂ ਕੋਲੋਂ 288 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਫੜੀ ਹੈ | ਥਾਣਾ ਸ਼ਹਿਰੀ-1 ਮਾਨਸਾ ਦੀ ਪੁਲਿਸ ਨੇ ਜਰਨੈਲ ਸਿੰਘ ਵਾਸੀ ਜਵਾਹਰਕੇ ਕੋਲੋਂ 24 ਬੋਤਲਾਂ, ਥਾਣਾ ਜੌੜਕੀਆਂ ਦੀ ਪੁਲਿਸ ਨੇ ਸੁਖਜੀਤ ਸਿੰਘ ਵਾਸੀ ...
ਮਾਨਸਾ, 12 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਗਾਇਆ ਕਿ ਜਿਸ ਤਰ੍ਹਾਂ ਪਿਛਲੀ ਅਕਾਲੀ ਸਰਕਾਰ ਸਮੇਂ ਨਕਲੀ ਕੀੜੇਮਾਰ ਦਵਾਈਆਂ ਅਤੇ ਬੀਜ ਵਿੱਕ ...
ਬਰੇਟਾ, 12 ਅਗਸਤ (ਰਵਿੰਦਰ ਕੌਰ ਮੰਡੇਰ)- ਪਿੰਡ ਕੁੱਲਰੀਆਂ ਦੇ ਕਿਸਾਨ ਦਰਸ਼ਨ ਸਿੰਘ ਪੁੱਤਰ ਕਰਤਾਰ ਸਿੰਘ ਦੀ ਲਾਸ਼ ਗੋਰਖਨਾਥ ਰੋਡ ਕੋਲੋਂ ਲੰਘਦੇ ਸੂਏ ਦੇ ਪੁਲ ਕੋਲੋਂ ਬਰਾਮਦ ਹੋਣ ਦੀ ਖ਼ਬਰ ਹੈ | ਕੁੱਲਰੀਆਂ ਚੌਕੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ...
ਮਾਨਸਾ, 12 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ)- ਵਿਸ਼ੇਸ਼ ਅਦਾਲਤ ਮਾਨਸਾ ਦੇ ਜੱਜ ਜਸਪਾਲ ਵਰਮਾ ਵੱਲੋਂ ਭੁੱਕੀ ਦੀ ਤਸਕਰੀ ਦੇ ਦੋਸ਼ 'ਚ ਇਕ ਔਰਤ ਨੂੰ 10 ਸਾਲ ਦੀ ਸਜ਼ਾ ਅਤੇ 1 ਲੱਖ ਰੁਪਏ ਜੁਰਮਾਨੇ ਦਾ ਫ਼ੈਸਲਾ ਸੁਣਾਇਆ ਹੈ | ਜਾਣਕਾਰੀ ਅਨੁਸਾਰ ਥਾਣਾ ਬੋਹਾ ਦੀ ਪੁਲਿਸ ਨੇ ...
ਬੋਹਾ, 12 ਅਗਸਤ (ਸਲੋਚਨਾ ਤਾਂਗੜੀ)- ਪਿੰਡ ਤਾਲਬਵਾਲਾ ਦੇ ਇਕ ਗ਼ਰੀਬ ਕਿਸਾਨ ਵੱਲੋਂ ਚਿੱਟੇ ਮੱਛਰ ਦੁਆਰਾ ਬਰਬਾਦ ਕੀਤੀ ਨਰਮੇ ਦੀ ਇਕ ਏਕੜ ਫ਼ਸਲ ਵਾਹੁਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਮਨਦੀਪ ਸਿੰਘ ਉਰਫ਼ ਹੈਪੀ ਪੁੱਤਰ ...
ਬਰੇਟਾ, 12 ਅਗਸਤ (ਵਿ. ਪ੍ਰਤੀ.)- ਬਰੇਟਾ ਵਿਖੇ ਗੈਸ ਏਜੰਸੀ ਵਿਚ ਗੈਸ ਦੀ ਕਮੀ ਹੋਣ ਕਾਰਨ ਸਮੁੱਚੇ ਇਲਾਕੇ ਵਿਚ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ | ਗੈਸ ਸਿਲੰਡਰ ਪ੍ਰਾਪਤ ਕਰਨ ਲਈ ਸਵੇਰ ਤੋਂ ਹੀ ਲੋਕ ਲੰਬੀਆਂ ਕਤਾਰਾਂ ਵਿਚ ਲੱਗਣੇ ਸ਼ੁਰੂ ਹੋ ਜਾਂਦੇ ...
ਬੁਢਲਾਡਾ, 12 ਅਗਸਤ (ਸਵਰਨ ਸਿੰਘ ਰਾਹੀ)- ਸਥਾਨਕ ਨਗਰ ਕੌਾਸਲ ਵਿਖੇ ਕਈ ਮਹੀਨਿਆਂ ਤੋਂ ਕਾਰਜ ਸਾਧਕ ਅਫ਼ਸਰ ਨਾ ਹੋਣ ਕਰਕੇ ਮਿਉਂਪਸਲ ਕਾਮਿਆਂ ਤੇ ਸਫ਼ਾਈ ਸੇਵਕਾਂ ਨੂੰ ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਪਿਛਲੇ 4 ਦਿਨਾਂ ਤੋਂ ਜਾਰੀ ਹੜਤਾਲ ਦੇ ਚੱਲਦਿਆਂ ਸ਼ਹਿਰ ਅੰਦਰ ...
ਬੁਢਲਾਡਾ, 12 ਅਗਸਤ (ਸਵਰਨ ਸਿੰਘ ਰਾਹੀ)- ਸੇਵਾ ਮੁਕਤ ਪੀ. ਆਰ. ਟੀ. ਸੀ. ਮੁਲਾਜ਼ਮਾਂ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਪਿ੍ਥਵੀ ਰਾਜ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਆਗੂ ਗਿਆਨ ਚੰਦ ਨੇ ਦੱਸਿਆ ਕਿ ਮੁੱਖ ਦਫ਼ਤਰ ਵੱਲੋਂ 2 ਅਗਸਤ ...
ਬੋਹਾ, 12 ਅਗਸਤ (ਸਲੋਚਨਾ ਤਾਂਗੜੀ)- ਪਿੰਡ ਰਿਉਂਦ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਪਿੰਡ ਦੀ ਬਾਲ ਸੁਰੱਖਿਆ ਕਮੇਟੀ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਸਮਾਜ ਵਿਚ ਫੈਲ ਰਹੀਆਂ ਕੁਰੀਤੀਆਂ ਸਬੰਧੀ ਜਾਗਰੂਕ ...
ਸਰਦੂਲਗੜ੍ਹ, 12 ਅਗਸਤ (ਜੀ. ਐਮ. ਅਰੋੜਾ)- ਮੀਰਾ ਪਬਲਿਕ ਸਕੂਲ ਸਰਦੂਲੇਵਾਲਾ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਦੇ ਨਿਰਦੇਸ਼ਾਂ ਨੂੰ ਮੁੱਖ ਰੱਖਦਿਆਂ ਵਾਤਾਵਰਨ ਸਬੰਧੀ, ਨਸ਼ਿਆਂ ਵਿਰੁੱਧ ਤੇ ਸਵੱਛ ਭਾਰਤ ਮੁਹਿੰਮ ਤਹਿਤ ਸਵੇਰ ਦੀ ਸਭਾ ਵਿਚ ਸਕੂਲ ਅਧਿਆਪਕਾਂ ਵੱਲੋਂ ...
ਹੀਰੋਂ ਖ਼ੁਰਦ, 12 ਅਗਸਤ (ਗੁਰਵਿੰਦਰ ਸਿੰਘ ਚਹਿਲ)- ਪਿੰਡ ਹੋਡਲਾ ਕਲਾਂ ਕੋਲੋਂ ਲੰਘਦੇ ਸਰਹਿੰਦ ਚੋਅ ਵਿਚ 2 ਪਾਲਤੂ ਮੱਝਾਂ ਦੀ ਭੇਦ-ਭਰੀ ਹਾਲਤ ਵਿਚ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਪੰਚ ਗੁਰਮੀਤ ਸਿੰਘ ਗੀਤੀ ਨੇ ਦੱਸਿਆ ਕਿ ਉਸ ਦਾ ਭਰਾ ਮਨਜਿੰਦਰ ਸਿੰਘ ...
ਬੁਢਲਾਡਾ, 12 ਅਗਸਤ (ਸਵਰਨ ਸਿੰਘ ਰਾਹੀ)- ਪੰਜਾਬ ਕਾਂਗਰਸ ਪਬਲਿਕ ਕੋਆਰਡੀਨੇਸ਼ਨ ਸੈੱਲ ਦੇ ਉਪ ਚੇਅਰਮੈਨ ਲਾਲ ਸਿੰਘ ਟੌਹੜਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੇ ਵੱਖ-ਵੱਖ ਸੈੱਲਾਂ 'ਚ ਕੰਮ ਕਰਨ ਵਾਲੇ ਟਕਸਾਲੀ ਵਰਕਰਾਂ ਨੂੰ ਸਰਕਾਰੇ ...
ਝੁਨੀਰ, 12 ਅਗਸਤ (ਸੁਰਜੀਤ ਵਸ਼ਿਸ਼ਟ)- ਪੰਜਾਬ ਸਰਕਾਰ ਦੀ ਸਹਿਕਾਰਤਾ ਵਿਰੋਧੀ ਨੀਤੀਆਂ ਕਾਰਨ ਤੇ ਸਮੇਂ-ਸਮੇਂ 'ਤੇ ਲਏ ਫ਼ੈਸਲਿਆਂ ਕਾਰਨ ਪਿਛਲੇ 2 ਸਾਲਾਂ ਤੋਂ ਹੀ ਸਭਾਵਾਂ ਦੀ ਵਸੂਲੀ ਕਾਫ਼ੀ ਘਟਣ ਕਾਰਨ ਅਤੇ ਖਾਦਾਂ ਬੀਜਾਂ ਅਤੇ ਹੋਰ ਸਾਮਾਨ ਦੀ ਵਿਕਰੀ ਵੀ ਕਾਫ਼ੀ ਘੱਟ ...
ਮਾਨਸਾ, 12 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ)- ਰਾਸ਼ਟਰੀ ਕਿਸਾਨ ਮਹਾਂ ਸੰਘ (ਭਾਰਤ) ਦੇ ਸੱਦੇ 'ਤੇ ਜੇਲ੍ਹ ਭਰੋ ਅੰਦੋਲਨ ਦੇ ਤਹਿਤ ਚੌਥੇ ਦਿਨ ਵੀ 21 ਕਿਸਾਨਾਂ ਆਪਣੇ ਆਪ ਨੂੰ ਗਿ੍ਫ਼ਤਾਰੀਆਂ ਲਈ ਪੇਸ਼ ਕੀਤਾ, ਜਿਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਹਿਰਾਸਤ ਵਿਚ ਲੈ ...
ਮਾਨਸਾ, 12 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ)- ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਮਾਨਸਾ ਵੱਲੋਂ ਮਾਲਵਾ ਪਬਲਿਕ ਹਾਈ ਸਕੂਲ ਿਖ਼ਆਲਾ ਕਲਾਂ ਵਿਖੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਸਬੰਧੀ ਜਾਣਕਾਰੀ ਦੇਣ ਲਈ ਜਾਗਰੂਕਤਾ ਵਰਕਸ਼ਾਪ ਲਗਾਈ ਗਈ | ਲੀਗਲ ਕਮ ...
ਭੀਖੀ, 12 ਅਗਸਤ (ਪ. ਪ.)- ਸਤੀ ਮਾਤਾ ਦੇ ਮੰਦਰ ਭੀਖੀ ਵਿਖੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਇਕੱਤਰਤਾ ਹਰਚੰਦ ਸਿੰਘ ਮੱਤੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਬੁਲਾਰਿਆਂ ਨੇ ਕਿਹਾ ਪਿੰਡਾਂ ਵਿਚ ਲੋਕਾਂ ਨੂੰ ਸਸਤੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾ ...
ਬਠਿੰਡਾ, 12 ਅਗਸਤ (ਸੁਖਵਿੰਦਰ ਸਿੰਘ ਸੁੱਖਾ)- ਸਰਕਾਰ ਕਿਸਾਨਾਂ ਨੂੰ ਆਰਥਿਕ ਆਜ਼ਾਦੀ ਦੇਣ ਵਿਚ ਅਸਫਲ ਰਹੀ ਹੈ ਤੇ ਆਏ ਦਿਨ ਕਿਸਾਨਾਂ ਦੀਆਂ ਹੋ ਰਹੀਆਂ ਖੁਦਕੁਸ਼ੀਆਂ ਰਾਸ਼ਟਰ ਦੇ ਨਾਂਅ 'ਤੇ ਧੱਬਾ ਹਨ, ਕਿਸਾਨ ਰੋਸ ਵਜੋਂ ਆਜ਼ਾਦੀ ਦਿਵਸ ਦੇ ਜਸ਼ਨਾਂ ਦਾ ਬਾਈਕਾਟ ਕਰਨਗੇ | ...
ਬਠਿੰਡਾ, 12 ਅਗਸਤ (ਕੰਵਲਜੀਤ ਸਿੰਘ ਸਿੱਧੂ)- ਕੌਾਸਲ ਆਫ਼ ਜੂਨੀਅਰ ਇੰਜੀਨੀਅਰ ਪੀ. ਐਸ. ਪੀ. ਸੀ.ਐਲ. ਸਰਕਲ ਬਠਿੰਡਾ ਦੀ ਇੰਜੀਨੀਅਰ ਭੁਪਿੰਦਰ ਸਿੰਘ ਪ੍ਰਧਾਨ ਪੱਛਮ ਜ਼ੋਨ ਬਠਿੰਡਾ ਦੀ ਦੇਖ-ਰੇਖ ਹੇਠ ਹੋਈ, ਜਿਸ ਵਿਚ ਇੰਜੀਨੀਅਰ ਅਸ਼ੋਕ ਕੁਮਾਰ ਸਿੰਗਲਾ ਨੂੰ ਸਰਬ ਸੰਮਤੀ ...
ਤਲਵੰਡੀ ਸਾਬੋ, 12 ਅਗਸਤ (ਰਣਜੀਤ ਸਿੰਘ ਰਾਜੂ)- 10 ਸਾਲ ਸੱਤਾ ਵਿਚ ਰਹਿਣ ਉਪਰੰਤ ਵਿਰੋਧੀ ਪਾਰਟੀਆਂ ਵਿਚ ਸ਼ੁਮਾਰ ਹੋਈ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਫਿਰ ਤੋਂ ਆਪਣੀਆਂ ਸਿਆਸੀ ਗਤੀਵਿਧੀਆਂ ਤੇਜ਼ ਕਰਨ ਦੀ ਲੜੀ ਆਰੰਭ ਦਿੱਤੀ ਹੈ | ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ...
ਰਾਮਾਂ ਮੰਡੀ, 12 ਅਗਸਤ (ਤਰਸੇਮ ਸਿੰਗਲਾ)- ਸਥਾਨਕ ਬੈਂਕ ਬਾਜ਼ਾਰ 'ਚ ਸਥਿਤ ਐਚ. ਡੀ. ਐਫ. ਸੀ. ਬੈਂਕ ਵਿਚ ਪੈਸੇ ਜਮ੍ਹਾਂ ਕਰਵਾਉਣ ਲਈ ਗਏ ਪਿੰਡ ਭਗਵਾਨਗੜ੍ਹ ਵਾਸੀ ਜਤਿੰਦਰ ਸਿੰਘ ਪੁੱਤਰ ਗੁਰਦਾਸ ਸਿੰਘ ਦੇ ਪਿੱਠੂ ਬੈਗ ਵਿਚੋਂ ਦੋ ਨਾਮਾਲੂਮ ਵਿਅਕਤੀਆਂ ਨੇ ਫ਼ਿਲਮੀ ਸਟਾਈਲ ਨਾਲ ਦਿਨ ਦਿਹਾੜੇ ਪੈਸੇ ਚੋਰੀ ਲਏ ਇਸ ਗੱਲ ਦਾ ਪਤਾ ਉਸ ਨੰੂ ਉਸ ਸਮੇਂ ਲੱਗਿਆ ਜਦ ਉਹ ਬੈਂਕ ਦੇ ਅੰਦਰ ਪੈਸੇ ਜਮ੍ਹਾਂ ਕਰਵਾਉਣ ਲਈ ਗਿਆ | ਰਾਮਾਂ ਪੁਲਿਸ ਨੇ ਜਤਿੰਦਰ ਸਿੰਘ ਦੇ ਬਿਆਨ ਤੇ ਨਾਮਾਲੂਮ ਵਿਅਕਤੀਆਂ ਉੱਪਰ ਮਾਮਲਾ ਦਰਜ ਕਰ ਲਿਆ ਹੈ |
ਬੁਢਲਾਡਾ, 12 ਅਗਸਤ (ਸਵਰਨ ਸਿੰਘ ਰਾਹੀ)- ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਨਸ਼ਿਆਂ ਿਖ਼ਲਾਫ਼ ਜਾਗਰੂਕ ਕਰਨ ਲਈ ਸਥਾਨਕ ਗੁਰਦੁਆਰਾ ਗੁਰੂ ਰਵਿਦਾਸ ਜੀ ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਡਾ: ਸੁਨੀਲ ਗੋਇਲ, ਸਿਹਤ ਇੰਸਪੈਕਟਰ ...
ਬੁਢਲਾਡਾ, 12 ਅਗਸਤ (ਸਵਰਨ ਸਿੰਘ ਰਾਹੀ)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਸ ਖੇਤਰ ਦੇ ਵੱਖ-ਵੱਖ ਸਕੂਲਾਂ, ਕਾਲਜਾਂ 'ਚ 'ਸਵੱਛ ਅਤੇ ਨਸ਼ਾ-ਮੁਕਤ ਭਾਰਤ' ਦੇ ਬੈਨਰ ਹੇਠ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ | ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਹੋਏ ...
ਸਰਦੂਲਗੜ੍ਹ, 12 ਅਗਸਤ (ਨਿ. ਪ. ਪ.)- ਸਥਾਨਕ ਸ਼ਹਿਰ ਦੇ ਪੁਰਾਣਾ ਬਾਜ਼ਾਰ ਵਿਖੇ ਤੀਆਂ ਦਾ ਤਿਉਹਾਰ ਪੁਰਾਣੀਆਂ ਰੀਤੀ ਰਿਵਾਜ਼ਾਂ ਅਨੁਸਾਰ ਮਨਾਇਆ ਗਿਆ | ਔਰਤਾਂ ਨੇ ਇਕੱਤਰ ਹੋ ਕੇ ਪਿੰਡ ਮਸ਼ਹੂਰ ਸੁਣੀਦਾ, ਪੱਕਾ ਚਾਰ ਚੁਫੇਰਾ, ਦੂਰ-ਦੂਰ ਤੋਂ ਸੁੱਖਾ ਲਾੈਦੀਆਂ, ਸਾਡੀ ਕੋਈ ...
ਬੋਹਾ, 12 ਅਗਸਤ (ਸਲੋਚਨਾ ਤਾਂਗੜੀ)- ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਖਾਂ ਵਾਲਾ ਦੇ ਬੱਚਿਆਂ ਵੱਲੋਂ ਪਿੰਡ ਵਿਚ ਸਵੱਛ ਭਾਰਤ ਮੁਹਿੰਮ ਲਈ ਪ੍ਰੇਰਿਤ ਕਰਦੀ, ਨਸ਼ਾ ਵਿਰੋਧੀ, ਰੁੱਖ ਅਤੇ ਕੁੱਖ ਬਚਾਉਣ ਦਾ ਸੁਨੇਹਾ ਦਿੰਦੀ ਇਕ ਰੈਲੀ ਕੱਢੀ ਗਈ | ਇਸ ਰੈਲੀ ਦੀ ਅਗਵਾਈ ...
ਸਰਦੂਲਗੜ੍ਹ, 12 ਅਗਸਤ (ਜੀ. ਐਮ. ਅਰੋੜਾ)- ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਗਰਮ ਰੁੱਤ ਸਕੂਲ ਖੇਡਾਂ ਦੇ ਜ਼ੋਨ ਪੱਧਰੀ ਮੁਕਾਬਲਿਆਂ ਵਿਚ ਦਸਮੇਸ਼ ਕਾਨਵੈਂਟ ਸੀਨੀ. ਸੈਕੰ. ਸਕੂਲ ਸਰਦੂਲਗੜ੍ਹ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿਚੋਂ ਪਹਿਲਾ ਸਥਾਨ ...
ਬੋਹਾ, 12 ਅਗਸਤ (ਸਲੋਚਨਾ ਤਾਂਗੜੀ)- ਸਿੰਗਲਾ ਮੋਟਰਜ਼ ਬੋਹਾ ਵਿਖੇ ਬਜਾਜ ਕੰਪਨੀ ਵੱਲੋਂ ਬਾਜ਼ਾਰ 'ਚ ਉਤਾਰੇ ਗਏ ਨਵੇਂ ਸੀ. ਟੀ. 100 ਸੈੱਲਫ਼ ਸਟਾਰਟ ਦੀ ਘੁੰਢ ਚੁਕਾਈ ਕੀਤੀ ਗਈ | ਇਸ ਮੌਕੇ ਅਸ਼ੋਕ ਕੁਮਾਰ ਅਤੇ ਮੈਨੇਜਰ ਸੌਰਵ ਸਿੰਗਲਾ ਨੇ ਕਿਹਾ ਕਿ ਬਜਾਜ ਕੰਪਨੀ ਨੇ ਹਮੇਸ਼ਾ ...
ਹੀਰੋਂ ਖ਼ੁਰਦ, 12 ਅਗਸਤ (ਚਹਿਲ)- ਪਿੰਡ ਹੋਡਲਾ ਕਲਾਂ ਦੇ ਸਰਕਾਰੀ ਸੈਕੰਡਰੀ ਸਕੂਲ ਵਿਖੇ ਸਵੱਛ ਭਾਰਤ ਮੁਹਿੰਮ ਤਹਿਤ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ | ਜਾਣਕਾਰੀ ਦਿੰਦਿਆਂ ਸਕੂਲ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਵਾਤਾਵਰਨ ਨਾਲ ਜੋੜਨ ਲਈ ...
ਬੋਹਾ, 12 ਅਗਸਤ (ਸਲੋਚਨਾ ਤਾਂਗੜੀ)- ਖੇਤਰ ਦੇ ਪਿੰਡਾਂ ਵਿਚ ਮਿੱਟੀ ਦੀਆਂ ਨੱਕੋਂ ਨੱਕ ਭਰੀਆਂ ਟਰਾਲੀਆਂ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ | ਖੇਤਰ ਦੇ ਪਿੰਡ ਗਾਮੀਵਾਲਾ, ਹਾਕਮਵਾਲਾ ਆਦਿ ਦੇ ਲੋਕਾਂ ਨੇ ਦੱਸਿਆ ਕਿ ਬੋਹਾ ਦੇ ਕੁਝ ਠੇਕੇਦਾਰਾਂ ਵੱਲੋਂ ...
ਮਾਨਸਾ, 12 ਅਗਸਤ (ਸ. ਰਿ.)- ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਵੱਲੋਂ ਆਜ਼ਾਦੀ ਦਿਵਸ ਪੁਰਾਣੀ ਅਨਾਜ ਮੰਡੀ ਮਾਨਸਾ ਵਿਖੇ ਮਨਾਇਆ ਜਾ ਰਿਹਾ ਹੈ | ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਜਗਦੀਪ ਸਿੰਘ ਨਕੱਈ ਸਾਬਕਾ ਮੁੱਖ ਸੰਸਦੀ ਸਕੱਤਰ ਪੰਜਾਬ ਅਦਾ ਕਰਨਗੇ, ਜਦੋਂਕਿ ਨੀਰਜ ਤਾਇਲ ...
ਝੁਨੀਰ, 12 ਅਗਸਤ (ਪ. ਪ.)- ਵਪਾਰ ਮੰਡਲ ਦੀ ਬਲਾਕ ਇਕਾਈ ਝੁਨੀਰ ਦੇ ਪ੍ਰਧਾਨ ਹਰੀ ਚੰਦ ਸਿੰਗਲਾ ਅਤੇ ਵਪਾਰੀਆ ਦੇ ਇਕ ਵਫ਼ਦ ਨੇ ਦੱਸਿਆ ਕਿ ਬੀਤੇ 3-4 ਸਾਲਾਂ ਤੋਂ ਹੀ ਕਿਸਾਨਾਂ ਦੀਆ ਫ਼ਸਲਾਂ ਦਾ ਚਾੜ ਕਾਫ਼ੀ ਘੱਟ ਰਹਿਣ ਕਾਰਨ ਅਤੇ ਵਪਾਰੀਆਂ ਦਾ ਉਧਾਰ ਵਾਪਸ ਨਾ ਹੋਣ ਕਾਰਨ ਅੱਜ ...
ਮਾਨਸਾ, 12 ਅਗਸਤ (ਸ. ਰਿ.)- ਸੀ. ਪੀ. ਆਈ. (ਐਮ. ਐਲ.) ਲਿਬਰੇਸ਼ਨ ਦੇ ਇਕ ਵਫ਼ਦ ਨੇ ਐਸ. ਪੀ. (ਡੀ.) ਮਾਨਸਾ ਨੂੰ ਮਿਲ ਕੇ ਮੰਗ ਕੀਤੀ ਹੈ ਕਿ ਪੁਲਿਸ ਵੱਖ-ਵੱਖ ਮਾਮਲਿਆਂ ਨੂੰ ਲਟਕਾਉਣ ਦੀ ਬਜਾਏ ਤੁਰੰਤ ਕਾਰਵਾਈ ਕਰੇ | ਵਫ਼ਦ ਵਿਚ ਸ਼ਾਮਲ ਆਗੂਆਂ ਸੁਖਦਰਸ਼ਨ ਸਿੰਘ ਨੱਤ, ਐਡਵੋਕੇਟ ...
ਮਾਨਸਾ, 12 ਅਗਸਤ (ਸ. ਰਿ.)- ਸਰਕਾਰੀ ਮਿਡਲ ਸਕੂਲ ਤਲਵੰਡੀ ਅਕਲੀਆ ਵਿਖੇ ਮੁੱਖ ਅਧਿਆਪਕ ਮੱਖਣ ਸਿੰਘ ਦੀ ਅਗਵਾਈ ਵਿਚ ਪੰਜਾਬ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਿਆਂ ਵਿਰੁੱਧ, ਵਾਤਾਵਰਨ ਸਬੰਧੀ ਅਤੇ ਸਵੱਛ ਭਾਰਤ ਪ੍ਰਤੀ ਘਰ ਘਰ ...
ਬੋਹਾ, 12 ਅਗਸਤ (ਸਲੋਚਨਾ ਤਾਂਗੜੀ)- ਪੀ. ਐਸ. ਪੀ. ਸੀ. ਐਲ. ਦੇ ਸਿਵਲ ਇੰਜੀਨੀਅਰ ਬਠਿੰਡਾ ਵੱਲੋਂ ਨਾਜਾਇਜ਼ ਮੁਅੱਤਲ ਕੀਤੇ ਦਵਿੰਦਰ ਸਿੰਘ ਏ. ਈ. ਈ. ਤੇ ਜਸਵੰਤ ਸਿੰਘ ਜੇ. ਈ. ਦੇ ਹੁਕਮ ਰੱਦ ਕਰਵਾਉਣ ਲਈ ਬਣੀ ਸੰਘਰਸ਼ ਕਮੇਟੀ ਨੇ ਸੰਘਰਸ਼ ਜਿੱਤਣ ਦੀ ਖ਼ੁਸ਼ੀ ਵਿਚ ਜੇਤੂ ਰੈਲੀ ...
ਮਾਨਸਾ, 12 ਅਗਸਤ (ਸ. ਰਿ.)- ਸਥਾਨਕ ਨਵੀਂ ਕਚਹਿਰੀ ਰੋਡ ਟੀਚਰ ਕਾਲੋਨੀ ਵਾਸੀਆਂ ਵੱਲੋਂ ਬਲਵੀਰ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ, ਜਿਸ ਵਿਚ ਕੁਝ ਪ੍ਰਾਪਰਟੀ ਡੀਲਰਾਂ ਵੱਲੋਂ ਕਾਲੋਨੀ ਵਿਚ ਨਾਜਾਇਜ਼ ਰਸਤਾ ਬਣਾਉਣ ਦਾ ਸਖ਼ਤ ਵਿਰੋਧ ਕੀਤਾ ਗਿਆ | ਉਨ੍ਹਾਂ ਕਿਹਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX