ਸੁਲਤਾਨਪੁਰ ਲੋਧੀ, 12 ਅਗਸਤ (ਨਰਿੰਦਰ ਸਿੰਘ ਸੋਨੀਆ, ਨਰੇਸ਼ ਹੈਪੀ, ਜਗਮੋਹਨ ਸਿੰਘ ਥਿੰਦ)-ਅੱਜ ਸਵੇਰੇ ਪਿੰਡ ਮੁੱਲਾਕਾਲਾ ਵਿਖੇ ਮਨਰੇਗਾ ਤਹਿਤ ਸੜਕ ਨੇੜੇ ਬਣੇ ਛੱਪੜ ਦੇ ਕੰਢਿਆਂ ਤੇ ਸੜਕ ਦੇ ਬਰਮਾਂ ਦੀ ਸਫ਼ਾਈ ਕਰਨ ਮੌਕੇ ਅਚਾਨਕ ਛੱਪੜ ਵਿਚ ਡਿੱਗ ਪੈਣ ਕਾਰਨ ਇਕ 55 ...
ਖਲਵਾੜਾ, 12 ਅਗਸਤ (ਮਨਦੀਪ ਸਿੰਘ ਸੰਧੂ)-ਆਧਾਰ ਕਾਰਡ ਤੋਂ ਪੰਜਾਬੀ ਭਾਸ਼ਾ ਨੂੰ ਖ਼ਤਮ ਕਰਨਾ ਬਹੁਤ ਹੀ ਮੰਦਭਾਗਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਥੇਦਾਰ ਸਰੂਪ ਸਿੰਘ ਖਲਵਾੜਾ ਨੇ ਕਿਹਾ ਕਿ ਪੰਜਾਬੀ ਸਾਡੀ ਮਾਤ ਭਾਸ਼ਾ ਹੈ ਅਤੇ ਇਸ ਨਾਲ ਸਮੇਂ ਸਮੇਂ ...
ਰਿਹਾਣਾ ਜੱਟਾਂ, 12 ਅਗਸਤ (ਹਰਜੀਤ ਸਿੰਘ ਜੁਨੇਜਾ)-ਪਿੰਡ ਰਿਹਾਣਾ ਜੱਟਾਂ ਵਿਖੇ ਵਾਤਾਵਰਨ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਫੁੱਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ | ਇਸ ਮੌਕੇ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਸਾਬਕਾ ...
ਸੁਭਾਨਪੁਰ, 12 ਅਗਸਤ (ਕੰਵਰ ਬਰਜਿੰਦਰ ਸਿੰਘ ਜੱਜ)-ਬੀਤੇ ਦਿਨੀਂ ਪਿੰਡ ਲੱਖਣ ਕੇ ਪੱਡਾ ਦੇ ਕਿਸਾਨ ਚੰਨਣ ਸਿੰਘ ਦੇ ਖੇਤਾਂ ਵਿਚੋਂ ਮਿਲੀ ਅਣਪਛਾਤੀ ਔਰਤ ਦੀ ਲਾਸ਼ ਦੇ ਮਸਲੇ ਦੀ ਗੁੱਥੀ ਨੂੰ ਥਾਣਾ ਸੁਭਾਨਪੁਰ ਦੀ ਪੁਲਿਸ ਵੱਲੋਂ ਸੁਲਝਾਉਣ ਦੀ ਕੋਸ਼ਿਸ਼ ਦੇ ਚੱਲਦਿਆਂ ...
ਕਪੂਰਥਲਾ, 12 ਅਗਸਤ (ਸਡਾਨਾ)-ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਬੰਧੀ ਸਥਾਨਕ ਮਨੀ ਮਹੇਸ਼ ਮੰਦਿਰ ਤੋਂ ਵਿਸ਼ਾਲ ਸਾਲਾਨਾ ਸ਼ੋਭਾ ਯਾਤਰਾ ਸਜਾਈ ਗਈ। ਸ਼ਾਮ ਦੇ ਸਮੇਂ ਅਰੰਭ ਹੋਈ ਇਹ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਤੇ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਦੇਰ ਰਾਤ ...
ਨਡਾਲਾ, 12 ਅਗਸਤ (ਮਾਨ)-ਘਰ ਵਿਚ ਜਬਰੀ ਦਾਖਲ ਹੋ ਕੇ ਸਾਮਾਨ ਬਾਹਰ ਸੁੱਟਣ ਦੇ ਦੋਸ਼ ਵਿਚ ਪੁਲਿਸ ਨੇ 2 ਔਰਤਾਂ ਸਮੇਤ ਤਿੰਨਾਂ 'ਤੇ ਮਾਮਲਾ ਦਰਜ ਕੀਤਾ ਹੈ | ਨਡਾਲਾ ਪੁਲਿਸ ਚੌਕੀ ਮੁਖੀ ਅਮਰੀਕ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਵਾਰਡ ਨੰਬਰ 9 ...
ਕਪੂਰਥਲਾ, 12 ਅਗਸਤ (ਅਮਰਜੀਤ ਕੋਮਲ)-71ਵੇਂ ਆਜ਼ਾਦੀ ਦਿਵਸ ਸਬੰਧੀ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਚ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀ ਫ਼ੁਲ ਡਰੈੱਸ ਰਿਹਰਸਲ ਹੋਈ | ਇਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਤੇ ਐਸ.ਐਸ.ਪੀ. ਕਪੂਰਥਲਾ ਸੰਦੀਪ ...
ਸੁਲਤਾਨਪੁਰ ਲੋਧੀ, 12 ਅਗਸਤ (ਨਰੇਸ਼ ਹੈਪੀ)-ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪਿੰਡ ਬਾਮੂਵਾਲ, ਅੰਮਿ੍ਤਪੁਰ, ਸਬਦੁੱਲਾਪੁਰ ਆਦਿ ਸਮੇਤ ਅੱਧੀ ਦਰਜਨ ਪਿੰਡਾਂ ਦਾ ਦੌਰਾ ਕੀਤਾ ਤੇ ਪਾਣੀ ਦੀ ਸਥਿਤੀ ਸਬੰਧੀ ਜਾਇਜ਼ਾ ਲਿਆ | ਉਨ੍ਹਾਂ ਕਿਸਾਨਾਂ ...
ਖਲਵਾੜਾ, 12 ਅਗਸਤ (ਮਨਦੀਪ ਸਿੰਘ ਸੰਧੂ)-ਸਰਕਾਰੀ ਡਿਸਪੈਂਸਰੀ ਪਿੰਡ ਸੰਗਤਪੁਰ ਨੂੰ ਬਲਿਹਾਰ ਸਿੰਘ ਦੀ ਪਤਨੀ ਸੁਰਿੰਦਰ ਕੌਰ ਦੀ ਯਾਦ 'ਚ ਭੁਪਿੰਦਰ ਸਿੰਘ ਵੱਲੋਂ 11 ਹਜ਼ਾਰ ਰੁਪਏ ਦੀਆਂ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਡਾਕਟਰ ਪਰਦੀਪ ਕੁਮਾਰ ਰੂਰਲ ਮੈਡੀਕਲ ਅਫ਼ਸਰ ...
ਖਲਵਾੜਾ, 12 ਅਗਸਤ (ਮਨਦੀਪ ਸਿੰਘ ਸੰਧੂ)-ਨਜ਼ਦੀਕੀ ਪਿੰਡ ਢੱਕ ਪੰਡੋਰੀ ਵਿਖੇ ਬਾਬਾ ਇਛਿਆਧਾਰੀ ਦੇ ਦਰਬਾਰ 'ਤੇ ਗੱਦੀ ਨਸ਼ੀਨ ਬਾਬਾ ਕੁਲਵੰਤ ਸਿੰਘ ਦੀ ਅਗਵਾਈ ਹੇਠ ਮੇਲਾ ਮਨਾਇਆ ਗਿਆ | ਇਸ ਮੌਕੇ ਕਰਵਾਏ ਗਏ ਸਭਿਆਚਾਰਕ ਪ੍ਰੋਗਰਾਮ ਦੌਰਾਨ ਬਲਕਾਰ ਅਣਖੀਲਾ ਤੋਂ ਇਲਾਵਾ ...
ਕਪੂਰਥਲਾ, 12 ਅਗਸਤ (ਵਿ.ਪ੍ਰ.)-ਪ੍ਰੀਤਾ ਲੀ ਲੈਸਨ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਵਿਚ 'ਮਾਈ ਗੁੱਡ ਸਕੂਲ' ਵਿਸ਼ੇ 'ਤੇ ਇਕ ਵਰਕਸ਼ਾਪ ਕਰਵਾਈ ਗਈ | ਜਿਸ ਵਿਚ ਸਿੱਖਿਆ ਸ਼ਾਸਤਰੀ ਤੇ ਉੱਘੇ ਲੇਖਕ ਸੰਦੀਪ ਦੱਤ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਬਾਰੇ ...
ਤਲਵੰਡੀ ਚੌਧਰੀਆਂ, 12 ਅਗਸਤ (ਪਰਸਨ ਲਾਲ ਭੋਲਾ)-ਡਾ: ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ ਤੇ ਮਾਸਟਰ ਗੁਰਦੇਵ ਸਿੰਘ ਉਪ ਚੇਅਰਮੈਨ ਜ਼ਿਲ੍ਹਾ ਕਪੂਰਥਲਾ ਨੇ ਸਾਂਝੇ ਤੌਰ 'ਤੇ ਬਿਆਸ ਦਰਿਆ ਵਿਚ ਆਏ ਹੜ੍ਹ ਕਾਰਨ ਬਰਬਾਦ ਹੋਈ ਝੋਨੇ ਦੀ ਫ਼ਸਲ ਤੇ ਚਾਰੇ ਆਦਿ ਫ਼ਸਲ ...
ਕਪੂਰਥਲਾ, 12 ਅਗਸਤ (ਸਡਾਨਾ)-ਜਨਮ ਅਸ਼ਟਮੀ ਤੇ ਆਜ਼ਾਦੀ ਦਿਹਾੜੇ ਸਬੰਧੀ ਹੋਣ ਵਾਲੇ ਸਮਾਗਮਾਂ ਨੂੰ ਮੁੱਖ ਰੱਖਦਿਆਂ ਪੀ.ਸੀ.ਆਰ. ਵੱਲੋਂ ਜਨਤਕ ਥਾਵਾਂ ਦੀ ਜਾਂਚ ਕੀਤੀ ਗਈ | ਇਸ ਮੌਕੇ ਪੀ.ਸੀ.ਆਰ. ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਪੱਤੜ ਦੇ ਨਾਲ ਬੰਬ ਨਿਰੋਧਕ ਦਸਤੇ ਦੇ ...
ਫੱਤੂਢੀਂਗਾ, 12 ਅਗਸਤ (ਬਲਜੀਤ ਸਿੰਘ)-ਸਕਿੱਲ ਸਟੱਡੀ ਤੇ ਬਿਜਨੈੱਸ ਅਕੈਡਮੀ ਪੱਡਾ ਮਾਰਕੀਟ ਵੱਲੋਂ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਜਥੇਦਾਰ ਸੰਤੋਖ ਸਿੰਘ ਖੀਰਾਂਵਾਲੀ ਸਮਾਗਮ ਵਿਚ ਸ਼ਾਮਲ ਹੋਏ | ਅਕੈਡਮੀ ਦੇ ...
ਫਗਵਾੜਾ, 12 ਅਗਸਤ (ਤਰਨਜੀਤ ਸਿੰਘ ਕਿੰਨੜਾ)-ਸਮਾਜ ਸੇਵਕ ਸਤਪਾਲ ਪੰਡੋਰੀ ਦੇ ਯਤਨਾਂ ਸਦਕਾ ਉਨ੍ਹਾਂ ਦੀ ਅਗਵਾਈ ਹੇਠ ਸਿਵਲ ਹਸਪਤਾਲ ਫਗਵਾੜਾ ਵਿਖੇ ਖ਼ੂਨ ਦਾਨ ਕੈਂਪ ਲਗਾਇਆ ਗਿਆ | ਜਿਸ ਵਿਚ ਕਰੀਬ 35 ਯੂਨਿਟ ਖ਼ੂਨ ਦਾਨ ਕੀਤਾ ਗਿਆ | ਕੈਂਪ ਦਾ ਉਦਘਾਟਨ ਐਸ.ਪੀ. ਫਗਵਾੜਾ ...
ਸੁਲਤਾਨਪੁਰ ਲੋਧੀ, 12 ਅਗਸਤ (ਨਰੇਸ਼ ਹੈਪੀ)-ਕਨੌਜੀਆ ਸੇਵਾ ਦਲ ਦੀ ਇਕ ਮੀਟਿੰਗ ਸਰਪ੍ਰਸਤ ਸ਼ਿਵ ਕੁਮਾਰ ਕਨੌਜੀਆ ਅਤੇ ਪ੍ਰਧਾਨ ਸੋਨੂੰ ਕਨੌਜੀਆ ਦੀ ਅਗਵਾਈ ਹੇਠ ਹੋਈ | ਇਸ ਮੌਕੇ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ 15 ਅਗਸਤ ਦਿਨ ਮੰਗਲਵਾਰ ਨੂੰ ਨਵੀਂ ਦਾਣਾ ਮੰਡੀ ...
ਸੁਲਤਾਨਪੁਰ ਲੋਧੀ, 12 ਅਗਸਤ (ਸੋਨੀਆ)-ਬਿ੍ਟਿਸ਼ ਵਿਕਟੋਰੀਆ ਸਕੂਲ ਵਿਖੇ ਪਿ੍ੰਸੀਪਲ ਵਿਨੋਦ ਖਜੂਰੀਆ ਦੀ ਅਗਵਾਈ ਹੇਠ ਸੁਤੰਤਰਤਾ ਦਿਵਸ ਤੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿਚ ਸਭਿਆਚਾਰਕ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪੁੱਜੇ ...
ਹੁਸੈਨਪੁਰ, 12 ਅਗਸਤ (ਤਰਲੋਚਨ ਸਿੰਘ ਸੋਢੀ)-ਵਿਧਾਨ ਸਭਾ ਹਲਕਾ ਕਪੂਰਥਲਾ ਅਧੀਨ ਆਉਂਦਾ ਪਿੰਡ ਭਾਣੋ ਲੰਗਾ ਬੁਨਿਆਦੀ ਸਹੂਲਤਾਂ ਨੂੰ ਅੱਜ ਵੀ ਤਰਸ ਰਿਹਾ ਹੈ | ਜਿਸ ਵੱਲ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਗਰਾਮ ਪੰਚਾਇਤ ਭਾਣੋ ਲੰਗਾ ਦੇ ਸਰਪੰਚ ਸੁਖਵਿੰਦਰ ਸਿੰਘ, ਪੰਚ ਜੋਗਾ ਸਿੰਘ, ਪੰਚ ਨਰਿੰਦਰ ਸਿੰਘ, ਪੰਚ ਪਰਮਜੀਤ ਕੌਰ, ਪੰਚ ਚਰਨਜੀਤ ਕੌਰ, ਪੰਚ ਹਰਭਿੰਦਰ ਕੌਰ, ਪੰਚ ਫ਼ਕੀਰ ਸਿੰਘ ਅਤੇ ਪੰਚ ਜੀਤ ਸਿੰਘ ਪਹਿਲਵਾਨ ਨੇ ਦੱਸਿਆ ਕਿ ਸਾਡੇ ਪਿੰਡ ਦੀ ਕੁਲ ਆਬਾਦੀ 2336 ਹੈ ਜਦਕਿ 1900 ਤੋਂ ਵੋਟਾਂ ਹਨ ਪਰ ਸਾਡੇ ਪਿੰਡ ਵਿਚ ਸੀਨੀਅਰ ਸੈਕੰਡਰੀ ਸਕੂਲ ਨਾ ਹੋਣ ਕਰਕੇ ਜਿੱਥੇ ਗਰੈਜੂਏਸ਼ਨ ਪ੍ਰਤੀਸ਼ਤ ਘੱਟ ਹੈ ਉੱਥੇ ਪਿੰਡ ਵਿਚ ਮਿੰਨੀ ਪੀ.ਐਚ.ਸੀ. (ਸਰਕਾਰੀ ਹਸਪਤਾਲ) ਹੋਣ ਦੇ ਬਾਵਜੂਦ ਸਿਹਤ ਸਹੂਲਤਾਂ ਪ੍ਰਾਪਤ ਕਰਨ ਲਈ ਲੋਕਾਂ ਨੂੰ ਕਪੂਰਥਲਾ ਹੀ ਜਾਣਾ ਪੈਂਦਾ ਹੈ | ਸਰਪੰਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਭਾਣੋ ਲੰਗਾ ਦੇ ਨਾਲ ਲੱਗਦੇ ਪਿੰਡ ਸਿਆਲ, ਤੋਗਾਂਵਾਲ ਅਤੇ ਸ਼ਾਲਾਪੁਰ ਦੋਨਾਂ ਦੇ ਲੋਕਾਂ ਦੀ ਮੰਗ ਅਨੁਸਾਰ ਸੰਨ 1984 ਵਿਚ ਮਿਡਲ ਸਕੂਲ ਤੋਂ ਹਾਈ ਸਕੂਲ ਬਣਾਇਆ ਗਿਆ ਸੀ ਜਿਸ ਵਿਚ ਅੱਜ ਵੀ ਸਟਾਫ਼ ਦੀਆਂ ਚਾਰ ਅਸਾਮੀਆਂ ਖ਼ਾਲੀ ਹਨ ਪਰ ਉਸ ਤੋਂ ਮਗਰੋਂ ਇਲਾਕੇ ਭਰ ਦੇ ਲੋਕਾਂ ਵੱਲੋਂ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਨੁਮਾਇੰਦਿਆਂ ਤੋਂ ਵਾਰ-ਵਾਰ ਮੰਗ ਕਰਨ 'ਤੇ ਅੱਜ ਤੱਕ ਹਾਈ ਸਕੂਲ ਤੋਂ ਸੀਨੀਅਰ ਸੈਕੰਡਰੀ ਸਕੂਲ ਨਹੀਂ ਬਣਾਇਆ ਗਿਆ | ਜਿਸ ਕਰਕੇ ਇਨ੍ਹਾਂ ਚਾਰ ਪਿੰਡਾਂ ਦੇ ਬੱਚਿਆਂ ਨੂੰ ਦਸਵੀਂ ਤੋਂ ਬਾਅਦ ਗਿਆਰ੍ਹਵੀਂ 'ਚ ਦਾਖਲਾ ਪ੍ਰਾਪਤ ਕਰਨ ਲਈ ਖੈੜਾ ਦੋਨਾਂ ਜਾਂ ਕਪੂਰਥਲਾ ਹੀ ਜਾਣਾ ਪੈਦਾ ਹੈ ਪਰ ਕੁਝ ਲੜਕੀਆਂ ਪਿੰਡੋਂ ਬਾਹਰ ਸੀਨੀਅਰ ਸੈਕੰਡਰੀ ਸਕੂਲ ਹੋਣ ਕਰਕੇ ਅਗਲੇਰੀ ਪੜ੍ਹਾਈ ਕਰਨ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ | ਜਦਕਿ ਮੁੱਖ ਅਧਿਆਪਕਾ ਸਤਿੰਦਰਪਾਲ ਕੌਰ ਅਨੁਸਾਰ ਸਰਕਾਰੀ ਹਾਈ ਸਕੂਲ ਭਾਣੋ ਲੰਗਾ ਸੀਨੀਅਰ ਸੈਕੰਡਰੀ ਸਕੂਲ ਬਣਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ | ਦੂਸਰਾ ਪਿੰਡ ਵਿਚ ਬਣੇ ਆਂਗਣਵਾੜੀ ਸੈਂਟਰ ਵਿਚ ਛੋਟੇ-ਛੋਟੇ ਬੱਚਿਆਂ ਦੀ ਗਿਣਤੀ ਦੋ ਦਰਜਨ ਤੋਂ ਵੱਧ ਹੈ ਪਰ ਉਨ੍ਹਾਂ ਦੇ ਬੈਠਣ ਲਈ ਸਰਕਾਰੀ ਐਲੀਮੈਂਟਰੀ ਸਕੂਲ 'ਚ ਸਿਰਫ਼ ਇਕ ਛੋਟਾ ਜਿਹਾ ਕਮਰਾ ਹੋਣ ਕਰਕੇ ਜਿਸ ਵਿਚ ਬੱਚਿਆਂ ਦਾ ਬੈਠਣਾ ਵੀ ਬੜਾ ਮੁਸ਼ਕਲ ਹੈ ਪਰ ਉਨ੍ਹਾਂ ਦੇ ਖੇਡਣ ਅਤੇ ਟਾਇਲਟ ਬਾਥਰੂਮ ਜਾਣ ਦਾ ਕੋਈ ਪ੍ਰਬੰਧ ਨਹੀਂ ਹੈ | ਸਮੂਹ ਗਰਾਮ ਪੰਚਾਇਤ ਨੇ ਪਿੰਡ ਵਿਚ ਬਣੇ ਮਿੰਨੀ ਪੀ. ਐਚ. ਸੀ (ਸਰਕਾਰੀ ਹਸਪਤਾਲ) ਦੀ ਗੱਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕਰੋੜਾਂ ਰੁਪਏ ਖ਼ਰਚ ਕਰਕੇ ਉਕਤ ਹਸਪਤਾਲ ਦੀ ਸ਼ਾਨਦਾਰ ਇਮਾਰਤ ਬਣਾਈ ਸੀ ਜਿੱਥੇ ਡਿਊਟੀ ਡਾਕਟਰਾਂ ਦੇ ਰਹਿਣ ਦਾ ਖ਼ਾਸ ਪ੍ਰਬੰਧ ਸੀ ਪਰ ਉਕਤ ਇਮਾਰਤ ਦੀ ਵਰਤੋਂ ਨਾ ਹੋਣ ਕਰਕੇ ਇਹ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ | ਇਹ ਹਸਪਤਾਲ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੋਂ ਮਗਰੋਂ ਬੰਦ ਹੋਣ ਕਰਕੇ ਅਤੇ 24 ਘੰਟੇ ਹਸਪਤਾਲ ਵਿਚ ਸੁਵਿਧਾ ਨਾ ਹੋਣ ਕਾਰਨ ਪਿੰਡ ਵਾਸੀਆਂ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਪ੍ਰਾਈਵੇਟ ਡਾਕਟਰਾਂ ਕੋਲੋਂ ਛਿੱਲ ਲਵਾਉਣੀ ਪੈਂਦੀ ਹੈ ਜਿਸ ਕਰਕੇ ਝੋਲਾਛਾਪ ਡਾਕਟਰਾਂ ਦੀ ਤਾਂ ਚਾਂਦੀ ਬਣੀ ਹੋਈ ਹੈ | ਇਸ ਦੌਰਾਨ ਮੈਡੀਕਲ ਅਫ਼ਸਰ ਡਾ. ਗੁਨਤਾਸ ਨੇ ਦੱਸਿਆ ਕਿ ਮਿੰਨੀ ਪੀ. ਐਚ. ਸੀ ਭਾਣੋ ਲੰਗਾ 'ਚ ਲੋੜੀਂਦੀਆਂ ਦਵਾਈਆਂ ਦੀ ਕੋਈ ਕਮੀ ਨਹੀਂ ਜਦਕਿ ਸਟਾਫ਼ ਦੀ ਲੋੜ ਅਨੁਸਾਰ 6 ਅਸਾਮੀਆਂ ਚੋਂ 3 ਅਸਾਮੀਆਂ ਖ਼ਾਲੀ ਹਨ | ਗਰਾਮ ਪੰਚਾਇਤ ਤੇ ਪਿੰਡ ਭਾਣੋ ਲੰਗਾ ਦੇ ਸਮੂਹ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਤੋਂ ਮੰਗ ਕਰਦਿਆਂ ਕਿਹਾ ਕਿ ਸਾਡੀਆਂ ਇਨ੍ਹਾਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ |
ਫੱਤੂਢੀਂਗਾ, 12 ਅਗਸਤ (ਬਲਜੀਤ ਸਿੰਘ)-ਸਰਕਾਰੀ ਮਿਡਲ ਸਕੂਲ ਬੂਹ ਦੇ ਕੰਪਲੈਕਸ ਵਿਚ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਐਨ.ਆਰ.ਆਈ. ਸ਼ੀਤਲ ਸਿੰਘ ਧਾਲੀਵਾਲ ਦੇ ਪਰਿਵਾਰ ਨੂੰ ਮਿਡਲ ਸਕੂਲ ਲਈ ਵਾਟਰ ਕੂਲਰ ਦਾਨ ਕਰਨ ਲਈ ਸਨਮਾਨਿਤ ਕੀਤਾ ਗਿਆ | ...
310 ਮਰੀਜ਼ਾਂ ਦੀ ਕੀਤੀ ਜਾਂਚ ਬੇਗੋਵਾਲ, 12 ਅਗਸਤ (ਸੁਖਜਿੰਦਰ ਸਿੰਘ)-ਲਾਇਨਜ਼ ਕਲੱਬ ਬੇਗੋਵਾਲ ਰੋਇਲ ਬੰਦਗੀ ਨੇ ਆਪਣੇ ਸਮਾਜ ਸੇਵੀ ਕੰਮਾਂ ਨੂੰ ਅੱਗੇ ਤੋਰਦਿਆਂ ਕਲੱਬ ਦੇ ਪ੍ਰਧਾਨ ਰਛਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਹੇਠ ਸੈਕਰਡ ਹਾਰਟ ਹਸਪਤਾਲ ਮਕਸੂਦਾਂ ਦੇ ...
ਨਡਾਲਾ, 12 ਅਗਸਤ (ਮਾਨ)-ਇੰਡੀਅਨ ਐਕਸ ਸਰਵਿਸਿਜ਼ ਲੀਗ ਕਪੂਰਥਲਾ ਦੀ ਮੀਟਿੰਗ ਪ੍ਰਧਾਨ ਕੈਪਟਨ ਰਤਨ ਸਿੰਘ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਹੋਈ | ਮੀਟਿੰਗ ਵਿਚ ਕਾਰਗਿਲ ਸ਼ਹੀਦ ਫ਼ੌਜੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਮੀਟਿੰਗ ...
ਡਡਵਿੰਡੀ, 12 ਅਗਸਤ (ਬਲਬੀਰ ਸਿੰਘ ਸੰਧਾ)-ਭਗਵਾਨ ਵਾਲਮੀਕ ਨੌਜਵਾਨ ਸਭਾ, ਸਮੂਹ ਗਰਾਮ ਡਡਵਿੰਡੀ, ਨਗਰ ਨਿਵਾਸੀਆਂ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਪੀਰ ਬਾਬਾ ਦੂਲੇਸ਼ਾਹ ਦੀ ਦਰਗਾਹ ਡਡਵਿੰਡੀ ਵਿਖੇ ਸਾਲਾਨਾ ਸਭਿਆਚਾਰਕ ਮੇਲਾ ਮਨਾਇਆ ਗਿਆ | ਸਵੇਰ ਵੇਲੇ ਦਰਗਾਹ ...
ਕਪੂਰਥਲਾ, 12 ਅਗਸਤ (ਵਿ.ਪ੍ਰ.)-ਪੀਰ ਬਾਬਾ ਸੈਰ ਸਰਾਏ ਦੇ ਦਰਬਾਰ 'ਤੇ ਮੁੱਖ ਸੇਵਾਦਾਰ ਅਸ਼ੋਕ ਸ਼ਰਮਾ ਤੇ ਰਿਸ਼ੀ ਸ਼ਰਮਾ ਦੀ ਦੇਖ ਰੇਖ ਹੇਠ 9ਵਾਂ ਸਾਲਾਨਾ ਮੇਲਾ ਸਥਾਨਕ ਮੁਹੱਲਾ ਲਾਹੌਰੀ ਗੇਟ ਵਿਖੇ ਕਰਵਾਇਆ ਗਿਆ | ਇਸ ਮੌਕੇ ਦਰਬਾਰ 'ਤੇ ਝੰਡਾ ਚੜ੍ਹਾਉਣ ਦੀ ਰਸਮ ਬਾਬਾ ...
ਸੁਲਤਾਨਪੁਰ ਲੋਧੀ, 12 ਅਗਸਤ (ਹੈਪੀ)-ਸ਼ਿਵ ਮੰਦਿਰ ਚੌੜਾ ਖੂਹ ਵਿਖੇ ਮੰਦਿਰ ਦੇ ਸਵ. ਪੁਜਾਰੀ ਬਾਬਾ ਮਨੋਹਰ ਲਾਲ ਦੀ 15ਵੀਂ ਬਰਸੀ ਮੰਦਰ ਦੇ ਪ੍ਰਧਾਨ ਰਾਕੇਸ਼ ਕੁਮਾਰ ਨੀਟੂ ਦੀ ਅਗਵਾਈ ਹੇਠ ਸ਼ਰਧਾ ਤੇ ਉਤਸ਼ਾਹ ਪੂਰਵਕ ਮਨਾਈ ਗਈ | ਇਸ ਮੌਕੇ ਪੰਡਤ ਹਰੀ ਸ਼ੰਕਰ ਨੇ ਪ੍ਰਧਾਨ ...
ਬੇਗੋਵਾਲ, 12 ਅਗਸਤ (ਸੁਖਜਿੰਦਰ ਸਿੰਘ)-ਸ਼ੋ੍ਰਮਣੀ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਧਰਮ ਪ੍ਰਚਾਰ ਲਹਿਰ ਚਲਾਈ ਹੈ ਤੇ ਇਸ ਲਹਿਰ ਨੂੰ ਘਰ-ਘਰ ਪਹੁੰਚਾਉਣ ਲਈ ਹਰ ਨਗਰ ਦੇ ਗ੍ਰੰਥੀ ਸਹਿਬਾਨ ਤੇ ...
ਕਪੂਰਥਲਾ, 12 ਅਗਸਤ (ਵਿ.ਪ੍ਰ.)-ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਵਿਦਿਆਰਥੀਆਂ ਨੂੰ ਕਿਸ਼ੋਰ ਅਵਸਥਾ ਵਿਚ ਹੋਣ ਵਾਲੀਆਂ ਸਰੀਰਕ ਤੇ ਮਾਨਸਿਕ ਤਬਦੀਲੀਆਂ ਬਾਰੇ ਜਾਗਰੂਕ ਕਰਨ ਲਈ ਇਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਨਿਧੀ ...
ਕਪੂਰਥਲਾ, 12 ਅਗਸਤ (ਵਿ.ਪ੍ਰ.)-ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਚ ਅਕਾਦਮਿਕ ਸੈਸ਼ਨ 2017-18 ਦੀ ਅਰੰਭਤਾ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਭਾਈ ਕੰਵਰਜੀਤ ਸਿੰਘ ਦੇ ਰਾਗੀ ਜਥੇ ਨੇ ਰਸਭਿੰਨਾ ਕੀਰਤਨ ਕੀਤਾ | ਇਸ ਮੌਕੇ ਗੁਰਦੁਆਰਾ ...
ਭੰਡਾਲ ਬੇਟ, 12 ਅਗਸਤ (ਜਾਤੀਕੇ)-ਸਮੂਹ ਪ੍ਰਵਾਸੀ ਭਾਰਤੀਆਂ, ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਪੀਰ ਬਾਬਾ ਲੱਖ ਦਾਤਾ ਦੀ ਯਾਦ ਵਿਚ ਸਮੂਹ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਸਾਲਾਨਾ ਸਭਿਆਚਾਰਕ ਮੇਲਾ 19 ਅਤੇ 20 ਅਗਸਤ ਦਿਨ ਸ਼ਨੀਵਾਰ, ...
ਨਡਾਲਾ, 12 ਅਗਸਤ (ਮਨਜਿੰਦਰ ਸਿੰਘ ਮਾਨ)-ਪੰਜਾਬ ਦੇ ਬਿਜਲੀ ਅਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਹਲਕਾ ਭੁਲੱਥ ਵਿਚ ਰਾਜਨੀਤਿਕ ਸਰਗਰਮੀਆਂ ਸ਼ੁਰੂ ਕਰਦਿਆਂ ਹਲਕੇ ਦੇ ਪਿੰਡ ਦਮੂਲੀਆਂ ਅਤੇ ਦਾਊਦਪੁਰ ਵਿਖੇ ਭਰਵੇਂ ਜਨਤਕ ਇਕੱਠ ਨੂੰ ਸੰਬੋਧਨ ਕੀਤਾ | ਉਨ੍ਹਾਂ ...
ਕਾਲਾ ਸੰਘਿਆਂ, 12 ਅਗਸਤ (ਪੱਤਰ ਪ੍ਰੇਰਕ)-ਦੋਨਾ ਪੱਤਰਕਾਰ ਮੰਚ ਦੀ ਮਹੀਨੇ ਵਾਰ ਮੀਟਿੰਗ ਗਦਰੀ ਬਾਬਿਆਂ ਦੀ ਯਾਦ 'ਚ ਬਣੀ ਲਾਇਬੇ੍ਰਰੀ ਵਿਖੇ ਮੰਚ ਦੇ ਪ੍ਰਧਾਨ ਬਲਜੀਤ ਸਿੰਘ ਸੰਘਾ ਦੀ ਪ੍ਰਧਾਨਗੀ 'ਚ ਹੋਈ | ਮੀਟਿੰਗ ਸਮੇਂ ਉਂਕਾਰ ਸਿੰਘ ਸੰਘਾ ਯੂ. ਕੇ. ਵੀ ਵਿਸ਼ੇਸ਼ ਤੌਰ ਤੇ ...
ਫਗਵਾੜਾ, 12 ਅਗਸਤ (ਅਸ਼ੋਕ ਕੁਮਾਰ ਵਾਲੀਆ)-ਰਾਧਾ ਕ੍ਰਿਸ਼ਨ ਸੇਵਾ ਸੰਮਤੀ ਰਜਿ: ਫਗਵਾੜਾ ਵੱਲੋਂ ਬਾਬਾ ਮੋਨੀ ਜੀ ਮੰਦਰ ਪੁਰਾਣੀ ਅਨਾਜ ਮੰਡੀ ਤੋਂ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦੇ ਸਬੰਧੀ ਵਿਚ ਸੋਭਾ ਯਾਤਰਾ ਕੱਢੀ ਗਈ | ਇਸ ਸ਼ੋਭਾ ਯਾਤਰਾ ਵਿਚ ਹਾਜ਼ਰ ਸੰਗਤਾਂ ਲਈ ...
ਫਗਵਾੜਾ, 12 ਅਗਸਤ (ਹਰੀਪਾਲ ਸਿੰਘ)-ਵਿਜੀਲੈਂਸ ਬਿਊਰੋ ਦੀ ਟੀਮ ਨੇ ਫਗਵਾੜਾ ਦੇ ਥਾਣਾ ਸਦਰ ਵਿਚ ਛਾਪੇਮਾਰੀ ਕਰਕੇ ਇਕ ਏ.ਐਸ.ਆਈ. ਨੂੰ 3 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗਿ੍ਫ਼ਤਾਰ ਕਰ ਲਿਆ ਹੈ | ਇਸ ਟੀਮ ਦੀ ਅਗਵਾਈ ਵਿਜੀਲੈਂਸ ਬਿਊਰੋ ਦੇ ਡੀ.ਐਸ.ਪੀ. ਮਨਜੀਤ ...
ਸੁਲਤਾਨਪੁਰ ਲੋਧੀ, 12 ਅਗਸਤ (ਥਿੰਦ, ਹੈਪੀ, ਸੋਨੀਆ)- ਕਾਨੂੰਨਗੋ ਸ਼ਿੰਗਾਰਾ ਸਿੰਘ ਭੌਰ ਦੇ ਭਰਜਾਈ ਅਤੇ ਹੈੱਡ ਟੀਚਰ ਸੰਤੋਖ ਸਿੰਘ ਮੱਲ੍ਹੀ ਦੇ ਸੱਸ ਜੋਗਿੰਦਰ ਕੌਰ ਅਟਵਾਲ ਪਤਨੀ ਸਵ: ਭਜਨ ਸਿੰਘ ਅਟਵਾਲ ਵਾਸੀ ਪਿੰਡ ਭੌਰ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ...
ਕਪੂਰਥਲਾ, 12 ਅਗਸਤ (ਸਡਾਨਾ)-ਭਗਤ ਸਿੰਘ ਯਾਦਗਾਰੀ ਬਾਸਕਿਟ ਬਾਲ ਕਲੱਬ ਦੇ ਚੇਅਰਮੈਨ ਚੰਨਣ ਸਿੰਘ ਭੰਡਾਲ ਜੋ ਕਿ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਦੇਵੀ ਤਲਾਬ ਕਪੂਰਥਲਾ ਵਿਖੇ ਕਰਵਾਇਆ ਗਿਆ | ...
ਕਪੂਰਥਲਾ, 12 ਅਗਸਤ (ਵਿ.ਪ੍ਰ.)-ਜੰਗਲਾਤ ਵਿਭਾਗ ਕਪੂਰਥਲਾ ਵਿਚ ਬਲਾਕ ਜੰਗਲਾਤ ਅਫ਼ਸਰ ਵਜੋਂ ਗੁਰਵਿੰਦਰ ਸਿੰਘ ਨੇ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਇਸ ਤੋਂ ਪਹਿਲਾਂ ਉਹ ਅੰਮਿ੍ਤਸਰ ਵਿਚ ਤਾਇਨਾਤ ਸਨ | ਆਪਣਾ ਅਹੁਦਾ ਸੰਭਾਲਣ ਉਪਰੰਤ ਗੁਰਵਿੰਦਰ ...
ਕਪੂਰਥਲਾ, 12 ਅਗਸਤ (ਵਿ.ਪ੍ਰ.)-ਸਥਾਨਕ ਹਿੰਦੂ ਕੰਨਿਆ ਕਾਲਜ ਦੇ ਐਨ.ਐਸ.ਐਸ ਯੂਨਿਟ ਵੱਲੋਂ ਅਮਨ ਦੀ ਸਥਾਪਤੀ ਲਈ ਨੌਜਵਾਨ ਪੀੜ੍ਹੀ ਦਾ ਯੋਗਦਾਨ ਵਿਸ਼ੇ 'ਤੇ ਇਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਐਮ.ਆਈ.ਕਿਊ ਦੇ ਮੈਂਬਰ ਤੇ ਉੱਘੇ ਸਮਾਜ ਸੇਵਕ ਸੁਦੇਸ਼ ਸ਼ਰਮਾ ਮੁੱਖ ...
ਹੁਸੈਨਪੁਰ, 12 ਅਗਸਤ (ਸੋਢੀ)-ਸਿੱਖ ਮਿਸ਼ਨਰੀ ਕਾਲਜ ਜ਼ੋਨਲ ਕਪੂਰਥਲਾ ਵੱਲੋਂ ਸਾਲਾਨਾ ਅੰਤਰ ਸਰਕਲ ਧਾਰਮਿਕ ਮੁਕਾਬਲੇ ਬੀਤੇ ਦਿਨੀਂ ਗੁਰਦੁਆਰਾ ਸਿੰਘ ਸਭਾ ਸੈਦੋਭੁਲਾਣਾ ਵਿਖੇ ਕਰਵਾਏ ਗਏ | ਜਿਸ ਵਿਚ ਗੁਰਬਾਣੀ ਕੀਰਤਨ, ਕਵਿਤਾ, ਭਾਸ਼ਣ, ਵਾਰਤਾਲਾਪ ਮੁਕਾਬਲੇ ਕਰਵਾਏ ...
ਤਲਵੰਡੀ ਚੌਧਰੀਆਂ, 12 ਅਗਸਤ (ਭੋਲਾ)-ਜਵਾਹਰ ਨਵੋਦਿਆ ਵਿਦਿਆਲਿਆ ਮਸੀਤਾਂ ਵਿਖੇ ਏ. ਡੀ. ਸੀ. ਅਵਤਾਰ ਸਿੰਘ ਭੁੱਲਰ ਅਤੇ ਡੀ. ਸੀ. ਐਨ. ਵੀ. ਐਸ. ਆਰ. ਓ. ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡੀ. ਵਾਰਮਿੰਗ ਦਿਵਸ ਮਨਾਇਆ ਗਿਆ | ਇਸ ਮੌਕੇ ਡਾ: ਨਵਰੋਜ ਸਿੰਘ ਮੱਲ੍ਹੀ ਨੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX