ਤਾਜਾ ਖ਼ਬਰਾਂ


ਭਾਰਤ ਸ੍ਰੀਲੰਕਾ ਨਾਗਪੁਰ ਟੈੱਸਟ ਮੈਚ : ਸ੍ਰੀਲੰਕਾ ਨੇ ਜਿੱਤੀ ਟਾਸ, ਪਹਿਲਾ ਬੱਲੇਬਾਜੀ ਦਾ ਫੈਸਲਾ
. . .  4 minutes ago
ਬੱਸ ਨੂੰ ਲੱਗੀ ਅੱਗ, ਦੋ ਮੌਤਾਂ
. . .  22 minutes ago
ਕੋਲਹਾਪੁਰ, 24 ਨਵੰਬਰ - ਮਹਾਰਾਸ਼ਟਰ ਦੇ ਕੋਲਹਾਪੁਰ ਨੇੜੇ ਬੱਸ 'ਚ ਸ਼ਾਰਟ ਸਰਕਟ ਹੋਣ ਕਾਰਨ ਉਸ ਵਿਚ ਅੱਗ ਲੱਗ ਗਈ ਜਿਸ ਕਾਰਨ ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ...
ਦੂਸਰੇ ਟੈੱਸਟ ਮੈਚ ਨੂੰ ਜਿੱਤਣ ਦੇ ਇਰਾਦੇ ਨਾਲ ਉੱਤਰੇਗੀ ਭਾਰਤੀ ਟੀਮ
. . .  37 minutes ago
ਨਾਗਪੁਰ, 24 ਨਵੰਬਰ - ਪਹਿਲੇ ਟੈੱਸਟ 'ਚ ਮੀਂਹ ਕਾਰਨ ਜਿੱਤ ਤੋਂ ਵਾਂਝੀ ਰਹੀ ਭਾਰਤੀ ਕ੍ਰਿਕਟ ਟੀਮ ਅੱਜ ਨਾਗਪੁਰ 'ਚ ਸ੍ਰੀਲੰਕਾ ਖਿਲਾਫ ਸੀਰੀਜ਼ ਦਾ ਦੂਸਰਾ ਟੈੱਸਟ ਮੈਚ ਖੇਡੇਗੀ। ਪਹਿਲਾ ਮੈਚ ਡਰਾਅ ਰਹਿਣ ਦੇ ਬਾਅਦ ਭਾਰਤੀ ਕ੍ਰਿਕਟ ਟੀਮ ਦੀ ਦੂਸਰੇ ਟੈੱਸਟ ਮੈਚ ਨੂੰ ਜਿੱਤਣ....
ਚਿਤਰਕੂਟ ਟਰੇਨ ਹਾਦਸਾ : ਟਰੇਨ ਪਟੜੀ ਤੋਂ ਉਤਰੀ, ਤਿੰਨ ਮੌਤਾਂ, 9 ਜ਼ਖਮੀ
. . .  57 minutes ago
ਚਿਤਰਕੂਟ, 24 ਨਵੰਬਰ - ਉਤਰ ਪ੍ਰਦੇਸ਼ ਦੇ ਚਿਤਰਕੂਟ ਦੇ ਕੋਲ ਹੋਏ ਇਕ ਟਰੇਨ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ 9 ਜ਼ਖਮੀ ਹੋ ਗਏ ਹਨ। ਇਹ ਹਾਦਸਾ ਮਾਨੀਕਪੁਰ ਸਟੇਸ਼ਨ 'ਤੇ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਾਸਕੋ ਡੀ ਗਾਮਾ ਪਟਨਾ ਐਕਸਪ੍ਰੈਸ...
ਕਾਂਗਰਸੀ ਆਗੂਆਂ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 23 ਨਵੰਬਰ- ਕਾਂਗਰਸ ਦੇ ਸੀਨੀਅਰ ਆਗੂਆਂ ਜਿਨ੍ਹਾਂ 'ਚ , ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਅਨੰਦ ਸ਼ਰਮਾ ਸ਼ਾਮਲ ਸਨ ਨੇ ਸ੍ਰੀ ਲੰਕਾ ਦੇ ਪ੍ਰਧਾਨ ਮੰਤਰੀ ਰਨਿਲ ਵਿਕਰਮੇਸਿੰਘੇ...
ਪ੍ਰਧਾਨ ਮੰਤਰੀ 27 ਤੇ 29 ਨੂੰ ਕਰਨਗੇ ਗੁਜਰਾਤ 'ਚ ਚੋਣ ਪ੍ਰਚਾਰ
. . .  1 day ago
ਨਵੀਂ ਦਿੱਲੀ, 23 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਤੇ 29 ਨਵੰਬਰ ਨੂੰ ਸੂਰਤ ਤੇ ਨਵਸਾਰੀ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ...
ਗੈਂਗਸਟਰ ਵਿੱਕੀ ਗੌਂਡਰ ਦੀ ਖ਼ਬਰ ਮਿਲਦੇ ਹੀ ਪੰਡੋਰੀ ਮਹੰਤਾਂ ਖੇਤਰ ਹੋਇਆ ਪੁਲਿਸ ਛਾਉਣੀ 'ਚ ਤਬਦੀਲ
. . .  1 day ago
ਪੁਰਾਣਾ ਸ਼ਾਲਾ, 23 ਨਵੰਬਰ (ਗੁਰਵਿੰਦਰ ਸਿੰਘ ਗੁਰਾਇਆ)- ਜ਼ਿਲ੍ਹਾ ਗੁਰਦਾਸਪੁਰ ਦੇ ਛੰਭ ਖੇਤਰ ਨਾਲ ਲੱਗਦੇ ਉਤਰੀ ਭਾਰਤ ਦੇ ਪ੍ਰਸਿੱਧ ਇਤਿਹਾਸਿਕ ਤੀਰਥ ਸਥਾਨ ਪੰਡੋਰੀ ਧਾਮ ਨੇੜੇ ਖ਼ਤਰਨਾਕ ਗੈਂਗਸਟਰ ਕੁਲਵਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਦੇ ਹੋਣ...
ਗੁਜਰਾਤ ਕਾਂਗਰਸ ਦੀ ਪ੍ਰਧਾਨਗੀ ਤੋਂ ਮੇਰੇ ਅਸਤੀਫ਼ੇ ਦੀ ਖ਼ਬਰ ਝੂਠ- ਸੋਲੰਕੀ
. . .  1 day ago
ਗਾਂਧੀਨਗਰ, 23 ਨਵੰਬਰ- ਗੁਜਰਾਤ ਕਾਂਗਰਸ ਦੇ ਪ੍ਰਧਾਨ ਭਰਤ ਸਿੰਘ ਸੋਲੰਕੀ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਅਸਤੀਫ਼ੇ ਬਾਰੇ ਫੈਲਾਈ ਜਾ ਰਹੀ ਖ਼ਬਰ ਝੂਠ ਹੈ। ਸੋਲੰਕੀ ਨੇ ਕਿਹਾ ਕਿ ਭਾਜਪਾ ਪ੍ਰੇਸ਼ਾਨ ਹੈ ਤੇ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਅ...
ਕੈਬਿਨਟ ਕਮੇਟੀ ਦੀ ਕੱਲ੍ਹ 10 ਵਜੇ ਹੋਵੇਗੀ ਮੀਟਿੰਗ
. . .  1 day ago
ਫਲਾਈਓਵਰ ਤੋਂ ਬੱਸ ਡਿੱਗੀ, 2 ਦੀ ਮੌਤ, 31 ਜ਼ਖ਼ਮੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਪਹਿਲਾ ਸਫ਼ਾ

ਸੰਯੁਕਤ ਰਾਸ਼ਟਰ ਵਲੋਂ ਉੱਤਰੀ ਕੋਰੀਆ ਿਖ਼ਲਾਫ਼ ਹੋਰ ਸਖ਼ਤ ਪਾਬੰਦੀਆਂ

ਸੰਯੁਕਤ ਰਾਸ਼ਟਰ, 12 ਸਤੰਬਰ (ਏਜੰਸੀ)-ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਨੇ ਸਰਬਸੰਮਤੀ ਨਾਲ ਉਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤਹਿਤ ਉੱਤਰੀ ਕੋਰੀਆ ਿਖ਼ਲਾਫ ਹੁਣ ਤੱਕ ਦੀਆਂ ਸਭ ਤੋਂ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ | ਯੂ. ਐਨ. ...

ਪੂਰੀ ਖ਼ਬਰ »

ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ 11 ਅਕਤੂਬਰ ਨੂੰ

• ਨਤੀਜਾ 15 ਅਕਤੂਬਰ ਨੂੰ • ਪਹਿਲੀ ਵਾਰ ਵੀ.ਵੀ. ਪੈਟ ਮਸ਼ੀਨਾਂ ਦੀ ਹੋਵੇਗੀ ਵਰਤੋਂ • ਚੋਣ ਜ਼ਾਬਤਾ ਲਾਗੂ • ਵਿਨੋਦ ਖੰਨਾ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਈ ਸੀ ਸੀਟ ਨਵੀਂ ਦਿੱਲੀ, 12 ਸਤੰਬਰ (ਏਜੰਸੀ)-ਚੋਣ ਕਮਿਸ਼ਨ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ...

ਪੂਰੀ ਖ਼ਬਰ »

ਅਜੇ ਤੱਕ ਕਿਸੇ ਪਾਰਟੀ ਦਾ ਉਮੀਦਵਾਰ ਸਪੱਸ਼ਟ ਨਹੀਂ

ਬਟਾਲਾ ਤੋਂ ਇੰਚਾਰਜ ਡਾ: ਕਾਹਲੋਂ ਉੱਘੇ ਫ਼ਿਲਮ ਅਭਿਨੇਤਾ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸਾਂਸਦ ਵਿਨੋਦ ਖੰਨਾ ਦੇ ਦਿਹਾਂਤ ਪਿੱਛੋਂ ਖਾਲੀ ਹੋਈ ਇਸ ਲੋਕ ਸਭਾ ਸੀਟ ਲਈ ਅੱਜ ਚੋਣਾਂ ਦਾ ਬਿਗਲ ਵੱਜ ਗਿਆ ਹੈ | ਚੋਣ ਕਮਿਸ਼ਨ ਵਲੋਂ ਚੋਣ ਜ਼ਾਬਤਾ ਲਾਗੂ ਕਰਦਿਆਂ 11 ...

ਪੂਰੀ ਖ਼ਬਰ »

ਕਾਂਗਰਸ 'ਚ ਮੁੱਖ ਭੂਮਿਕਾ ਨਿਭਾਉਣ ਲਈ ਤਿਆਰ ਹਾਂ-ਰਾਹੁਲ

• ਸਿਆਸੀ ਪਾਰਟੀਆਂ 'ਚ ਵੰਸ਼ਵਾਦ ਵੱਡੀ ਸਮੱਸਿਆ • ਸਿੱਖ ਵਿਰੋਧੀ ਦੰਗਿਆਂ ਦੀ ਕੀਤੀ ਨਿੰਦਾ
ਵਾਸ਼ਿੰਗਟਨ, 12 ਸਤੰਬਰ (ਏਜੰਸੀਆਂ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਕਾਰਜਕਾਰੀ ਜ਼ਿੰਮੇਵਾਰੀ ਨਿਭਾਉਣ ਲਈ ਕਹਿੰਦੀ ਹੈ ਤਾਂ ਉਹ ਇਸ ਲਈ ਪੂਰੀ ਤਰ੍ਹਾਂ ਤਿਆਰ ਹਨ | ਬਰਕਲੇ 'ਚ 'ਵਰਸਿਟੀ ਆਫ਼ ਕੈਲੀਫੋਰਨੀਆ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ 2012 ਦੇ ਨੇੜੇ ਕਾਂਗਰਸ ਨੇ ਲੋਕਾਂ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਸੀ | ਉਨ੍ਹਾਂ ਕਿਹਾ ਕਿ ਅਜਿਹਾ ਕਿਸੇ ਵੀ ਪਾਰਟੀ ਨਾਲ ਹੋ ਸਕਦਾ ਹੈ ਜੋ 10 ਸਾਲਾਂ ਤੋਂ ਸੱਤਾ 'ਚ ਹੋਵੇ | ਉਨ੍ਹਾਂ ਕਿਹਾ ਕਿ ਅਸੀਂ 2004 ਵਿਚ ਜੋ ਸੰਕਲਪ ਲਿਆ ਸੀ ਉਹ 10 ਸਾਲ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਸੀ ਅਤੇ ਇਹ ਪੂਰੀ ਤਰ੍ਹਾਂ ਸਪੱਸ਼ਟ ਸੀ ਕਿ ਅਸੀਂ 2004 ਵਿਚ ਜੋ ਸੰਕਲਪ ਲਿਆ ਸੀ ਉਸ ਨੇ 2010-11 'ਚ ਆਉਂਦੇ-ਆਉਂਦੇ ਕੰਮ ਕਰਨਾ ਬੰਦ ਕਰ ਦਿੱਤਾ | ਉਨ੍ਹਾਂ ਕਿਹਾ ਕਿ ਮੈਂ ਇਹ ਕਹਿ ਸਕਦਾ ਹਾਂ ਕਿ 2012 ਦੇ ਨੇੜੇ ਕਾਂਗਰਸ ਪਾਰਟੀ 'ਚ ਕੁੱਝ ਹੰਕਾਰ ਆ ਗਿਆ ਸੀ ਅਤੇ ਉਸ ਨੇ ਲੋਕਾਂ ਨਾਲ ਸੰਪਰਕ ਬੰਦ ਕਰ ਦਿੱਤਾ ਸੀ | ਇਹ ਪੁੱਛੇ ਜਾਣ 'ਤੇ ਕਿ ਕੀ ਉਹ ਕਾਂਗਰਸ ਪਾਰਟੀ 'ਚ ਕਾਰਜ ਕਾਰੀ ਭੂਮਿਕਾ ਨਿਭਾਉਣ ਲਈ ਤਿਆਰ ਹਨ, ਉਨ੍ਹਾਂ ਕਿਹਾ ਕਿ ਮੈਂ ਅਜਿਹਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ, ਪਰ ਇਸ ਸਬੰਧੀ ਫ਼ੈਸਲਾ ਪਾਰਟੀ ਨੇ ਕਰਨਾ ਹੈ ਅਤੇ ਇਸ ਸਬੰਧੀ ਪ੍ਰਕਿਰਿਆ ਜਾਰੀ ਹੈ |
ਸਿੱਖ ਵਿਰੋਧੀ ਦੰਗਿਆਂ ਦੀ ਨਿੰਦਾ
ਇਸ ਮੌਕੇ ਰਾਹੁਲ ਨੇ 1984 ਵਿਚ ਹੋਏ ਸਿੱਖ ਵਿਰੋਧੀ ਦੰਗਿਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੀ ਨਿੰਦਾ ਕਰਦੇ ਹਨ | ਉਨ੍ਹਾਂ ਕਿਹਾ ਕਿ ਹਿੰਸਾ ਨਾਲ ਕਿਸੇ ਦਾ ਕੋਈ ਭਲਾ ਨਹੀਂ ਹੋਵੇਗਾ | ਭਾਰਤ ਦੀ ਪਛਾਣ ਅਹਿੰਸਾ ਦੀ ਹੈ ਅਤੇ ਇਸੇ ਰਸਤੇ 'ਤੇ ਚੱਲ ਕੇ ਦੇਸ਼ ਅੱਗੇ ਵਧਿਆ ਹੈ | ਰਾਹੁਲ ਨੇ 1984 'ਚ ਇੰਦਰਾ ਗਾਂਧੀ ਦੀ ਹੱਤਿਆ ਦੇ ਬਾਅਦ ਹੋਏ ਸਿੱਖ ਵਿਰੋਧੀ ਦੰਗਿਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਮੈਂ ਉਨ੍ਹਾਂ ਦੇ ਨਿਆਂ ਲਈ ਉਨ੍ਹਾਂ ਦੇ ਨਾਲ ਹਾਂ | ਆਪਣੀ ਦਾਦੀ ਦੀ ਹੱਤਿਆ ਸਬੰਧੀ ਗੱਲ ਕਰਦਿਆਂ ਰਾਹੁਲ ਨੇ ਕਿਹਾ ਕਿ ਮੇਰੀ ਦਾਦੀ ਸਿੱਖਾਂ ਨੂੰ ਆਪਣਾ ਮੰਨਦੀ ਸੀ | ਜਦੋਂ ਚੋਣ ਹਾਰ ਗਏ ਸੀ ਤਾਂ ਵੀ ਸਾਡੇ ਘਰ ਦੇ ਚਾਰੇ ਪਾਸੇ ਸਿੱਖ ਹੀ ਰਹਿੰਦੇ ਸਨ | ਰਾਹੁਲ ਨੇ ਕਿਹਾ ਕਿ ਮੈਂ ਬਚਪਨ ਤੋਂ ਹੀ ਹਿੰਸਾ ਦੇ ਦੁੱਖ ਨੂੰ ਝੱਲਿਆ ਹੈ | ਮੈਨੂੰ ਪਤਾ ਹੈ ਕਿ ਹਿੰਸਾ ਨਾਲ ਕੀ ਨੁਕਸਾਨ ਹੋ ਸਕਦਾ ਹੈ | ਕਿਸੇ ਵੀ ਵਿਅਕਤੀ ਿਖ਼ਲਾਫ਼ ਹਿੰਸਾ ਹੋਣੀ ਗ਼ਲਤ ਗੱਲ ਹੈ | ਹਿੰਸਾ ਨਾਲ ਕਿਸੇ ਦਾ ਭਲਾ ਨਹੀਂ ਹੋਣ ਵਾਲਾ | ਇਨ੍ਹੀਂ ਦਿਨੀਂ ਭਾਰਤ 'ਚ ਮੁਸਲਮਾਨਾਂ ਿਖ਼ਲਾਫ਼ ਹਿੰਸਾ ਹੋ ਰਹੀ ਹੈ | ਉਨ੍ਹਾਂ ਨੂੰ ਗਊ ਮਾਸ ਖਾਣ ਦੇ ਸ਼ੱਕ 'ਚ ਮਾਰਿਆ ਜਾ ਰਿਹਾ ਹੈ ਅਤੇ ਨਾਲ ਦਲਿਤਾਂ ਨੂੰ ਵੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ |
ਵੰਸ਼ਵਾਦ ਵੱਡੀ ਸਮੱਸਿਆ

ਇਹ ਪੁੱਛੇ ਜਾਣ 'ਤੇ ਕਿ ਕੀ ਕਾਂਗਰਸ ਪਾਰਟੀ ਵੰਸ਼ਵਾਦ ਦੀ ਰਾਜਨੀਤੀ ਨਾਲ ਜ਼ਿਆਦਾ ਜੁੜੀ ਹੋਈ ਹੈ ਤਾਂ ਰਾਹੁਲ ਨੇ ਇਸ ਦੇ ਜਵਾਬ 'ਚ ਤਰਕ ਦਿੱਤਾ ਕਿ ਭਾਰਤ 'ਚ ਵੰਸ਼ਵਾਦ ਚੱਲ ਰਿਹਾ ਹੈ | ਦੇਸ਼ ਦੀਆਂ ਜ਼ਿਆਦਾਤਰ ਸਿਆਸੀ ਪਾਰਟੀਆਂ 'ਚ ਇਹ ਵੱਡੀ ਸਮੱਸਿਆ ਹੈ | ਉਨ੍ਹਾਂ ਕਿਹਾ ਅਖਿਲੇਸ਼ ਯਾਦਵ ਇਕ ਵੰਸ਼ ਦੇ ਵਾਰਿਸ ਹਨ, ਸਟਾਲਿਨ ਇਕ ਵੰਸ਼ ਦੇ ਵਾਰਿਸ ਹਨ, ਇਥੋਂ ਤੱਕ ਕਿ ਅਭਿਸ਼ੇਕ ਬੱਚਨ ਵੀ ਇਕ ਵੰਸ਼ ਦੇ ਵਾਰਿਸ ਹਨ | ਭਾਰਤ ਇਸੇ ਤਰ੍ਹਾਂ ਚੱਲਦਾ ਹੈ | ਇਸ ਲਈ ਮੇਰੇ ਪਿੱਛੇ ਨਾ ਪਵੋ ਕਿਉਂਕਿ ਭਾਰਤ ਇਸੇ ਤਰ੍ਹਾਂ ਚੱਲਦਾ ਹੈ | ਅੰਬਾਨੀ ਕਾਰੋਬਾਰ ਚਲਾ ਰਹੇ ਹਨ |
ਨੋਟਬੰਦੀ ਤੇ ਜੀ. ਐਸ. ਟੀ. ਨੇ ਅਰਥਚਾਰੇ ਨੂੰ ਬਰਬਾਦ ਕੀਤਾ

ਰਾਹੁਲ ਗਾਂਧੀ ਨੇ ਨੋਟਬੰਦੀ ਅਤੇ ਜਲਦਬਾਜ਼ੀ 'ਚ ਲਾਗੂ ਕੀਤੇ ਜੀ. ਐਸ. ਟੀ. ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੰਦਾ ਕਰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਕਦਮਾਂ ਨੇ ਦੇਸ਼ ਦੇ ਅਰਥਚਾਰੇ ਦਾ ਵੱਡਾ ਨੁਕਸਾਨ ਕੀਤਾ ਹੈ | ਨੋਟਬੰਦੀ ਕਾਰਨ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) 'ਚ ਦੋ ਫ਼ੀਸਦੀ ਦੀ ਗਿਰਾਵਟ ਆਈ ਹੈ | ਨੋਟਬੰਦੀ ਦਾ ਫ਼ੈਸਲਾ ਮੁੱਖ ਆਰਥਿਕ ਸਲਾਹਕਾਰ, ਮੰਤਰੀ ਮੰਡਲ ਅਤੇ ਇਥੋਂ ਤੱਕ ਕਿ ਸੰਸਦ ਦੀ ਸਲਾਹ ਲਏ ਬਿਨਾਂ ਹੀ ਲਿਆ ਗਿਆ, ਜਿਸ ਕਾਰਨ ਵੱਡਾ ਨੁਕਸਾਨ ਹੋਇਆ ਹੈ |
ਕਸ਼ਮੀਰ 'ਚ ਅੱਤਵਾਦ ਲਈ ਮੋਦੀ ਸਰਕਾਰ ਜ਼ਿੰਮੇਵਾਰ

ਜੰਮੂ-ਕਸ਼ਮੀਰ 'ਚ ਅੱਤਵਾਦ ਦੀ ਸਮੱਸਿਆ ਲਈ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਦੱਸਦਿਆਂ ਰਾਹੁਲ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਸੱਤਾ 'ਚ ਆਈ ਸੀ ਤਾਂ ਕਸ਼ਮੀਰ 'ਚ ਅੱਤਵਾਦ ਸਿਖ਼ਰ 'ਤੇ ਸੀ ਪਰ ਜਦੋਂ 2013 ਵਿਚ ਸਾਡਾ ਸ਼ਾਸਨ ਖ਼ਤਮ ਹੋਇਆ, ਉਸ ਵੇਲੇ ਤੱਕ ਅਸੀਂ ਅੱਤਵਾਦ ਦਾ ਲੱਕ ਤੋੜ ਦਿੱਤਾ ਸੀ | ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਕਸ਼ਮੀਰ 'ਚ ਅੱਤਵਾਦ ਅਤੇ ਹਿੰਸਾ 'ਚ ਵਾਧਾ ਹੋਇਆ ਹੈ |
ਵੰਸ਼ਵਾਦ ਬਾਰੇ ਰਾਹੁਲ ਦੇ ਬਿਆਨ 'ਤੇ ਕਾਂਗਰਸ ਅਤੇ ਭਾਜਪਾ 'ਚ ਸ਼ਬਦੀ ਜੰਗ
ਨਵੀਂ ਦਿੱਲੀ, 12 ਸਤੰਬਰ (ਉਪਮਾ ਡਾਗਾ ਪਾਰਥ)-ਰਾਹੁਲ ਗਾਂਧੀ ਵਲੋਂ ਅਮਰੀਕਾ ਦੌਰੇ ਦੌਰਾਨ ਵੰਸ਼ਵਾਦ ਦੀ ਸਿਆਸਤ 'ਤੇ ਦਿੱਤੇ ਬਿਆਨ 'ਤੇ ਭਾਜਪਾ ਅਤੇ ਕਾਂਗਰਸ 'ਚ ਸ਼ਬਦੀ ਜੰਗ ਜਾਰੀ ਹੈ।
ਰਾਹੁਲ ਨੇ ਕੀਤਾ ਦੇਸ਼ ਦਾ ਅਪਮਾਨ-ਸਮ੍ਰਿਤੀ ਇਰਾਨੀ
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਉਣ ਦਾ ਮੋਰਚਾ ਸੰਭਾਲਦਿਆਂ ਪਾਰਟੀ ਉਪ ਪ੍ਰਧਾਨ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਇਕ ਨਾਕਾਮ ਵੰਸ਼ਵਾਦੀ ਨੇ ਅਮਰੀਕਾ ਜਾ ਕੇ ਆਪਣੇ ਨਾਕਾਮ ਸਿਆਸੀ ਸਫ਼ਰ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਲੋਕਤੰਤਰ ਵੰਸ਼ਵਾਦ ਨਾਲ ਨਹੀਂ, ਸਗੋਂ ਮੈਰਿਟ ਦੇ ਆਧਾਰ 'ਤੇ ਚਲਦਾ ਹੈ।
ਰਾਹੁਲ ਨੇ ਸਨਮਾਨ ਵਧਾਇਆ-ਕਾਂਗਰਸ
ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਰਾਹੁਲ ਗਾਂਧੀ ਦੇ ਬਿਆਨ ਨੂੰ ਸੰਤੁਲਿਤ ਕਰਾਰ ਦਿੰਦਿਆਂ ਕਿਹਾ ਕਿ ਰਾਹੁਲ ਨੇ ਵਿਦੇਸ਼ੀ ਧਰਤੀ 'ਤੇ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਆਪਣੀਆਂ ਨਾਕਾਮੀਆਂ ਨੂੰ ਸਵੀਕਾਰ ਕੀਤਾ ਹੈ ਅਤੇ ਸੱਤਾਧਾਰੀ ਪਾਰਟੀ ਦੀਆਂ ਕਮਜ਼ੋਰੀਆਂ ਵੀ ਦੱਸੀਆਂ ਹਨ। ਆਨੰਦ ਸ਼ਰਮਾ ਨੇ ਪ੍ਰਧਾਨ ਮੰਤਰੀ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵਾਰ-ਵਾਰ ਵਿਦੇਸ਼ਾਂ 'ਚ ਭਾਰਤ ਦਾ ਅਪਮਾਨ ਕੀਤਾ ਹੈ।


ਖ਼ਬਰ ਸ਼ੇਅਰ ਕਰੋ

ਸਿੱਧੂ ਵਲੋਂ ਸਾਰਾਗੜ੍ਹੀ ਦੇ ਇਤਿਹਾਸ ਨੂੰ ਸਕੂਲਾਂ ਦੇ ਸਿਲੇਬਸ 'ਚ ਸ਼ਾਮਿਲ ਕਰਨ ਦਾ ਐਲਾਨ

ਫਿਰੋਜ਼ਪੁਰ 'ਚ ਰਾਜ ਪੱਧਰੀ ਸ਼ਰਧਾਂਜਲੀ ਸਮਾਗਮ ਫ਼ਿਰੋਜ਼ਪੁਰ, 12 ਸਤੰਬਰ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)-12 ਸਤੰਬਰ 1897 ਨੂੰ ਸਾਰਾਗੜ੍ਹੀ ਚੌਕੀ 'ਤੇ 10 ਹਜ਼ਾਰ ਅਫ਼ਗਾਨੀਆਂ ਵਲੋਂ ਕੀਤੇ ਗਏ ਹਮਲੇ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ ਸ਼ਹਾਦਤ ਦਾ ਜਾਮ ਪੀਣ ਵਾਲੇ 21 ...

ਪੂਰੀ ਖ਼ਬਰ »

ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ 'ਚ ਸ਼ੋ੍ਰਮਣੀ ਕਮੇਟੀ ਵਲੋਂ ਗੁਰਮਤਿ ਸਮਾਗਮ

21 ਸਿੱਖ ਸ਼ਹੀਦ ਕੌਮ ਦੇ ਮਹਾਂਨਾਇਕ-ਭਾਈ ਚਾਵਲਾ ਫ਼ਿਰੋਜ਼ਪੁਰ, 12 ਸਤੰਬਰ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)-ਸਾਰਾਗੜ੍ਹੀ ਜੰਗ 'ਚ ਅਫ਼ਗਾਨੀ ਦੁਸ਼ਮਣਾਂ ਦੇ ਛੱਕੇ ਛੁਡਾਉਣ ਵਾਲੇ 21 ਸਿੱਖ ਮਹਾਨ ਸ਼ਹੀਦਾਂ ਦੀ ਯਾਦ 'ਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

ਟਰੈਕਟਰ 'ਤੇ ਝਰੀਟਾਂ ਪਾਉਣ ਕਰਕੇ ਬੱਚੇ ਦੀ ਗਲ ਘੁੱਟ ਕੇ ਹੱਤਿਆ

ਅੰਮਿ੍ਤਸਰ/ਮਾਨਾਂਵਾਲਾ, 12 ਸਤੰਬਰ (ਰੇਸ਼ਮ ਸਿੰਘ, ਗੁਰਦੀਪ ਸਿੰਘ ਨਾਗੀ)- ਬੀਤੀ ਰਾਤ ਅੰਮਿ੍ਤਸਰ ਜ਼ਿਲ੍ਹੇ ਦੇ ਪਿੰਡ ਮਲਕਪੁਰ 'ਚ ਇਕ ਮਾਸੂਮ ਬੱਚੇ ਦਾ ਗਲ਼ਾ ਘੁੱਟ ਕੇ ਮਾਰਨ ਮਗਰੋਂ ਉਸ ਨੂੰ ਤੂੜੀ ਵਾਲੇ ਕਮਰੇ 'ਚ ਦੱਬ ਦੇਣ ਦੀ ਮੰਦਭਾਗੀ ਘਟਨਾ ਵਾਪਰੀ, ਜਿਸ ਦੇ ਦੋਸ਼ੀ ...

ਪੂਰੀ ਖ਼ਬਰ »

ਵਿਆਹ ਤੋਂ ਨਾਂਹ ਕਰਨ 'ਤੇ ਪ੍ਰੇਮੀ ਵਲੋਂ ਪ੍ਰੇਮਿਕਾ ਦਾ ਕਤਲ

ਹਿਸਾਰ, 12 ਸਤੰਬਰ (ਪ੍ਰਵੀਨ ਕੁਮਾਰ)-ਵਿਆਹ ਤੋਂ ਨਾਂਹ ਕਰਨ 'ਤੇ ਗ਼ੁੱਸੇ 'ਚ ਆਏ ਨੌਜਵਾਨ ਨੇ ਗਲਾ ਕੱਟ ਕੇ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ | ਦੋਸ਼ੀ ਨੇ ਸ਼ਹਿਰ ਦੇ ਇਕ ਰੈਸਟੋਰੈਂਟ 'ਚ ਇਸ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ, ਜਦ ਉਹ ਲੜਕੀ ਨਾਲ ਉੱਥੇ ਬੈਠਾ ਸੀ | ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਮਾਮਲੇ 'ਚ ਪਾਕਿ ਅਦਾਲਤ 'ਚ ਨਵੀਂ ਅਰਜ਼ੀ ਦਾਇਰ

ਲਾਹੌਰ, 12 ਸਤੰਬਰ (ਪੀ. ਟੀ. ਆਈ.)-ਬਰਤਾਨਵੀ ਪੁਲਿਸ ਅਧਿਕਾਰੀ ਜਾਹਨ ਪੀ ਸਾਂਡਰਸ ਦੇ ਕਤਲ ਮਾਮਲੇ ਵਿਚ ਮਹਾਨ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਨਿਰਦੋਸ਼ ਸਾਬਤ ਕਰਨ ਲਈ ਮਾਮਲੇ ਦੀ ਛੇਤੀ ਸੁਣਵਾਈ ਲਈ ਲਾਹੌਰ ਹਾਈ ਕੋਰਟ ਵਿਚ ਇਕ ਤਾਜ਼ਾ ਪਟੀਸ਼ਨ ਦਾਇਰ ਕੀਤੀ ਹੈ | 7 ਮਹੀਨੇ ...

ਪੂਰੀ ਖ਼ਬਰ »

ਟਰੰਪ ਵਲੋਂ ਭਾਰਤੀ ਮੂਲ ਦੀ ਮਨੀਸ਼ਾ ਸਿੰਘ ਉੱਚ ਕੂਟਨੀਤਕ ਅਹੁਦੇ ਲਈ ਨਾਮਜ਼ਦ

ਵਾਸ਼ਿੰਗਟਨ, 12 ਸਤੰਬਰ (ਏਜੰਸੀਆਂ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੀ ਅਮਰੀਕੀ ਵਕੀਲ ਮਨੀਸ਼ਾ ਸਿੰਘ ਨੂੰ ਆਰਥਿਕ ਕੂਟਨੀਤੀ ਦੀ ਮੁਖੀ ਵਜੋਂ ਵਿਦੇਸ਼ ਮੰਤਰਾਲੇ 'ਚ ਇਕ ਮਹੱਤਵਪੂਰਨ ਪ੍ਰਸ਼ਾਸਨਿਕ ਅਹੁਦੇ ਲਈ ਨਾਮਜ਼ਦ ਕੀਤਾ ਹੈ | ਫਲੋਰੀਡਾ ਦੀ ...

ਪੂਰੀ ਖ਼ਬਰ »

ਸਮਝੌਤੇ ਦੀ ਗੁੰਜਾਇਸ਼ ਨਾ ਹੋਵੇ ਤਾਂ ਅਦਾਲਤ ਤਲਾਕ ਲਈ ਖਤਮ ਕਰ ਸਕਦੀ ਹੈ 6 ਮਹੀਨੇ ਦਾ ਉਡੀਕ ਸਮਾਂ

ਨਵੀਂ ਦਿੱਲੀ, 12 ਸਤੰਬਰ (ਪੀ. ਟੀ. ਆਈ.)-ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਆਪਸੀ ਸਹਿਮਤੀ ਨਾਲ ਤਲਾਕ ਵਾਲੇ ਮਾਮਲੇ ਵਿਚ ਜੇਕਰ ਦੋਵਾਂ ਧਿਰਾਂ ਵਿਚ ਸਮਝੌਤੇ ਦੀ ਕੋਈ ਗੁੰਜਾਇਸ਼ ਨਾ ਬਚੀ ਹੋਵੇ ਤਾਂ 6 ਮਹੀਨੇ ਦੇ ਉਡੀਕ ਸਮੇਂ (ਕੂਲਿੰਗ ਪੀਰੀਅਡ) ਨੂੰ ਅਦਾਲਤ ਖਤਮ ਕਰ ਸਕਦੀ ਹੈ ...

ਪੂਰੀ ਖ਼ਬਰ »

ਕੇਂਦਰ ਵਲੋਂ ਮਹਿੰਗਾਈ ਭੱਤੇ 'ਚ 1 ਫੀਸਦੀ ਵਾਧਾ

ਨਵੀਂ ਦਿੱਲੀ, 12 ਸਤੰਬਰ (ਉਪਮਾ ਡਾਗਾ ਪਾਰਥ)-ਕੇਂਦਰ ਨੇ ਤਿਉਹਾਰਾਂ ਤੋਂ ਪਹਿਲਾਂ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤੋਹਫਾ ਦਿੰਦਿਆਂ ਮਹਿੰਗਾਈ ਭੱਤੇ 'ਚ 1 ਫੀਸਦੀ ਦਾ ਵਾਧਾ ਕਰ ਦਿੱਤਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ...

ਪੂਰੀ ਖ਼ਬਰ »

ਪਤਨੀ 'ਤੇ ਲਾਏ ਦੋਸ਼ਾਂ ਨੂੰ ਨਾ ਸਹਾਰਦਿਆਂ ਭਰਾ ਦਾ ਹੀ ਕੀਤਾ ਕਤਲ

ਸ੍ਰੀ ਮੁਕਤਸਰ ਸਾਹਿਬ, 12 ਸਤੰਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਆਪਣੀ ਪਤਨੀ 'ਤੇ ਲਾਏ ਨਾਜਾਇਜ਼ ਸਬੰਧਾਂ ਦੇ ਦੋਸ਼ਾਂ ਨੂੰ ਨਾ ਸਹਾਰਦੇ ਹੋਏ ਸਥਾਨਕ ਗੋਨਿਆਣਾ ਰੋਡ ਵਿਖੇ ਭਰਾ ਨੇ ਆਪਣੇ ਛੋਟੇ ਭਰਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ | ਪ੍ਰਾਪਤ ...

ਪੂਰੀ ਖ਼ਬਰ »

ਫ਼ਸਲ ਖ਼ਰੀਦ ਬਾਰੇ ਜਵਾਬ ਨਾ ਦੇਣ 'ਤੇ ਖੇਤੀਬਾੜੀ ਸਕੱਤਰ ਤਲਬ

ਚੰਡੀਗੜ੍ਹ, 12 ਸਤੰਬਰ (ਸੁਰਜੀਤ ਸਿੰਘ ਸੱਤੀ)-ਪੰਜਾਬ 'ਚ ਸੂਰਜਮੁਖੀ, ਮੱਕੀ ਤੇ ਦਾਲਾਂ ਦੀ ਖ਼ਰੀਦ ਬਾਰੇ ਪ੍ਰੋਗਰਾਮ ਪੇਸ਼ ਨਾ ਕਰਨ ਕਾਰਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਏ.ਕੇ ਮਿੱਤਲ ਦੀ ਅਗਵਾਈ ਵਾਲੀ ਡਿਵੀਜ਼ਨ ਬੈਂਚ ਨੇ ਭਾਰਤੀ ਕਿਸਾਨ ਯੂਨੀਅਨ ਦੇ ...

ਪੂਰੀ ਖ਼ਬਰ »

ਚਾਰ ਨਿਗਮਾਂ ਦੀਆਂ ਚੋਣਾਂ ਇਸੇ ਵਰ੍ਹੇ ਹੋਣੀਆਂ ਮੁਸ਼ਕਿਲ

• ਵਾਰਡਬੰਦੀ ਦਾ ਕੰਮ ਅਜੇ ਵਿਚਾਲੇ ਲਟਕਿਆ • ਕਾਂਗਰਸ ਲਈ ਚੋਣਾਂ 'ਚ ਦੇਰੀ ਨਾਲ ਵਧ ਰਹੀ ਹੈ ਸਿਰਦਰਦੀ • ਨਿਗਮਾਂ ਦੀ ਮਿਆਦ ਪੁੱਗ ਰਹੀ ਇਸੇ ਮਹੀਨੇ ¸ ਮੇਜਰ ਸਿੰਘ ¸ ਜਲੰਧਰ, 12 ਸਤੰਬਰ-ਪੰਜਾਬ ਦੀਆਂ ਚਾਰ ਪ੍ਰਮੁੱਖ ਨਗਰ ਨਿਗਮਾਂ ਦੀ ਮਿਆਦ ਸਤੰਬਰ ਦੇ ਆਖ਼ਰੀ ...

ਪੂਰੀ ਖ਼ਬਰ »

ਹੁਣ 100 ਰੁਪਏ ਦਾ ਸਿੱਕਾ ਲਿਆ ਰਹੀ ਹੈ ਸਰਕਾਰ

ਨਵੀਂ ਦਿੱਲੀ, 12 ਸਤੰਬਰ (ਏਜੰਸੀ)-ਆਰ. ਬੀ. ਆਈ. ਦੁਆਰਾ ਕਈ ਨਵੇਂ ਨੋਟ ਜਾਰੀ ਕਰਨ ਦੇ ਬਾਅਦ ਹੁਣ ਛੇਤੀ ਹੀ 100 ਰੁਪਏ ਦਾ ਸਿੱਕਾ ਲਿਆਉਣ ਦੀ ਤਿਆਰੀ ਹੈ | ਵਿੱਤ ਮੰਤਰਾਲੇ ਨੇ 100 ਤੇ 5 ਰੁਪਏ ਦੇ ਨਵੇਂ ਸਿੱਕੇ ਜਾਰੀ ਕਰਨ ਲਈ ਇਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ | ਤਾਮਿਲਨਾਡੂ ਦੇ ...

ਪੂਰੀ ਖ਼ਬਰ »

ਕੈਪਟਨ ਦੇ ਜੀਵਨ 'ਤੇ ਆਧਾਰਿਤ ਕਿਤਾਬ 'ਲੋਕਾਂ ਦਾ ਮਹਾਰਾਜਾ' ਲੰਡਨ 'ਚ ਰਿਲੀਜ਼

ਇੰਦਰਾ ਗਾਂਧੀ ਨੂੰ ਹਮਲਾ ਕਰਨ ਤੋਂ ਰੋਕਿਆ ਸੀ-ਕੈਪਟਨ ਲੰਡਨ, 12 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੈਪਟਨ ਅਮਰਿੰਦਰ ਸਿੰਘ ਦੇ ਜੀਵਨ 'ਤੇ ਅਧਾਰਿਤ ਕਿਤਾਬ ''ਲੋਕਾਂ ਦਾ ਮਹਾਰਾਜਾU ਅੱਜ ਲੰਡਨ 'ਚ ਰਿਲੀਜ਼ ਕੀਤੀ ਗਈ | ਇਸ ਮੌਕੇ ਕਿਤਾਬ ਦੇ ਲੇਖਕ ਖੁਸ਼ਵੰਤ ਸਿੰਘ ਵੀ ...

ਪੂਰੀ ਖ਼ਬਰ »

ਸ਼ਸ਼ੀਕਲਾ ਅੰਤਰਿਮ ਜਨਰਲ ਸਕੱਤਰ ਦੇ ਅਹੁਦੇ ਤੋਂ ਬਰਖਾਸਤ

ਚੇਨਈ, 12 ਸਤੰਬਰ (ਪੀ. ਟੀ. ਆਈ.)-ਅੱਜ ਅੱਨਾ. ਡੀ. ਐਮ. ਕੇ. ਦੀ ਚੋਟੀ ਦੇ ਨੀਤੀ ਘਾੜੂ ਸੰਗਠਨ ਨੇ ਜ਼ੇਲ੍ਹ ਵਿਚ ਕੈਦ ਕੱਟ ਰਹੀ ਰਹੀ ਜਨਰਲ ਸਕੱਤਰ ਵੀ. ਕੇ. ਸ਼ਸ਼ੀਕਲਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਕੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਅਤੇ ਉਸ ਵਲੋਂ ਕੀਤੀਆਂ ਸਾਰੀਆਂ ...

ਪੂਰੀ ਖ਼ਬਰ »

ਯਮਨ 'ਚ ਅਗਵਾ ਭਾਰਤੀ ਪਾਦਰੀ ਨੂੰ ਆਈ.ਐਸ. ਦੇ ਕਬਜ਼ੇ 'ਚੋਂ ਛੁਡਵਾਇਆ

ਮਸਕਟ/ਨਵੀਂ ਦਿੱਲੀ, 12 ਸਤੰਬਰ (ਏਜੰਸੀ)-ਯਮਨ 'ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੁਆਰਾ ਬੰਧਕ ਬਣਾਏ ਗਏ ਪਾਦਰੀ ਥਾਮਸ ਉਜ਼ੂਨਾਲਿਲ ਨੂੰ ਬਚਾਅ ਲਿਆ ਗਿਆ ਹੈ | ਓਮਾਨ ਸਰਕਾਰ ਦੀ ਮਦਦ ਨਾਲ ਉਨ੍ਹਾਂ ਨੂੰ ਛੁਡਾਏ ਜਾਣ ਦੀ ਖ਼ਬਰ ਹੈ | ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ...

ਪੂਰੀ ਖ਼ਬਰ »

ਪਾਸ਼ ਦੀ ਕਵਿਤਾ 'ਸਭ ਤੋਂ ਖ਼ਤਰਨਾਕ' ਨੂੰ ਐੱਨ. ਸੀ. ਈ. ਆਰ. ਟੀ. ਦੇ ਸਿਲੇਬਸ 'ਚੋਂ ਨਹੀਂ ਹਟਾਇਆ ਜਾਵੇਗਾ-ਸੇਨਾਪਤੀ

ਨਵੀਂ ਦਿੱਲੀ, 12 ਸਤੰਬਰ (ਏਜੰਸੀ)-'ਨੈਸ਼ਨਲ ਕੌਾਸਲ ਆਫ਼ ਐਜੂਕੇਸ਼ਨ ਰਿਸਰਚ ਐਾਡ ਟ੍ਰੇਨਿੰਗ' ਨੇ ਅੱਜ ਕਿਹਾ ਹੈ ਕਿ ਕ੍ਰਾਂਤੀਕਾਰੀ ਪੰਜਾਬੀ ਕਵੀ ਅਵਤਾਰ ਸਿੰਘ ਪਾਸ਼ ਦੀ ਪ੍ਰਸਿੱਧ ਕਵਿਤਾ 'ਸਭ ਤੋਂ ਖ਼ਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ' ਨੂੰ ਐੱਨ. ਸੀ. ਈ. ਆਰ. ਟੀ. ...

ਪੂਰੀ ਖ਼ਬਰ »

ਭਾਰਤ ਅਤੇ ਬੇਲਾਰੂਸ ਵਲੋਂ 10 ਸਮਝੌਤਿਆਂ 'ਤੇ ਦਸਤਖ਼ਤ

ਨਵੀਂ ਦਿੱਲੀ, 12 ਸਤੰਬਰ (ਉਪਮਾ ਡਾਗਾ ਪਾਰਥ)-ਦੁਵੱਲੇ ਸਫ਼ਾਰਤੀ ਸਬੰਧਾਂ ਦੀ 25ਵੀਂ ਵਰ੍ਹੇਗੰਢ ਮਨਾ ਰਹੇ ਭਾਰਤ ਅਤੇ ਬੇਲਾਰੂਸ ਨੇ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣ 'ਤੇ ਸਹਿਮਤੀ ਪ੍ਰਗਟਾਈ ਹੈ | ਦੋਵਾਂ ਦੇਸ਼ਾਂ ਨੇ ਵੱਖ-ਵੱਖ ਖੇਤਰਾਂ 'ਚ ਸਹਿਯੋਗ ਵਧਾਉਣ ਅਤੇ ਰੱਖਿਆ ...

ਪੂਰੀ ਖ਼ਬਰ »

'84 ਸਿੱਖ ਵਿਰੋਧੀ ਦੰਗੇ ਮਾਮਲੇ 'ਚ ਵਰਮਾ ਦਾ ਲਾਈ ਡਿਟੈਕਟਰ ਟੈਸਟ 3 ਨੂੰ

ਨਵੀਂ ਦਿੱਲੀ, 12 ਸਤੰਬਰ (ਏਜੰਸੀ)-ਸੀ. ਬੀ. ਆਈ. ਨੇ ਅੱਜ ਦਿੱਲੀ ਅਦਾਲਤ ਨੂੰ ਦੱਸਿਆ ਹੈ ਕਿ 1984 ਸਿੱਖ ਵਿਰੋਧੀ ਦੰਗਾ ਮਾਮਲੇ 'ਚ ਗਵਾਹ ਵਿਵਾਦਗ੍ਰਸਤ ਹਥਿਆਰ ਡੀਲਰ ਅਭਿਸ਼ੇਕ ਵਰਮਾ ਦਾ ਲਾਈ ਡਿਟੈਕਟਰ (ਝੂਠ ਦਾ ਪਤਾ ਲਾਉਣ ਵਾਲਾ) ਟੈਸਟ 3 ਤੋਂ 6 ਅਕਤੂਬਰ ਨੂੰ ਹੋਵੇਗਾ | ਸੀ. ਬੀ. ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX