ਤਾਜਾ ਖ਼ਬਰਾਂ


ਫੀਫਾ ਵਿਸ਼ਵ ਕੱਪ 2018 : ਫ਼ਰਾਂਸ ਨੇ ਪੇਰੂ ਨੂੰ 1-0 ਨਾਲ ਹਰਾਇਆ
. . .  1 day ago
ਫੀਫਾ ਵਿਸ਼ਵ ਕੱਪ 2018 : ਫ਼ਰਾਂਸ ਨੇ ਪੇਰੂ ਸਿਰ ਕੀਤਾ ਪਹਿਲਾ ਗੋਲ
. . .  1 day ago
ਫੀਫਾ ਵਿਸ਼ਵ ਕੱਪ 2018 : ਆਸਟ੍ਰੇਲੀਆ ਅਤੇ ਡੈਨਮਾਰਕ ਦਾ ਮੈਚ 1-1 ਨਾਲ ਰਿਹਾ ਬਰਾਬਰ
. . .  1 day ago
ਫ਼ੌਜੀ ਜਵਾਨ ਵੱਲੋਂ ਫਾਹਾ ਲਗਾ ਕੀਤੀ ਖ਼ੁਦਕੁਸ਼ੀ
. . .  1 day ago
ਫ਼ਿਰੋਜ਼ਪੁਰ ,21 ਜੂਨ ( ਜਸਵਿੰਦਰ ਸਿੰਘ ਸੰਧੂ ) - ਫ਼ਿਰੋਜ਼ਪੁਰ ਫ਼ੌਜੀ ਛਾਉਣੀ 'ਚ ਸੇਵਾਵਾਂ ਨਿਭਾਅ ਰਹੇ ਇੱਕ ਫ਼ੌਜੀ ਜਵਾਨ ਵੱਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ। ਜਿਸ ਦੀ ਪਛਾਣ ਕੈਲਾਸ਼ ( 22 ਸਾਲ ) ਪਿੰਡ ਬੋਦਲਾ ਪੱਟੀ ਜ਼ਿਲ੍ਹਾ ...
ਜੰਮੂ-ਕਸ਼ਮੀਰ ਦੇ ਗਵਰਨਰ ਨੇ ਸੂਬੇ 'ਚ ਭਲਕੇ ਬੁਲਾਈ ਸਰਬ ਪਾਰਟੀ ਬੈਠਕ
. . .  1 day ago
ਸ੍ਰੀਨਗਰ, 21 ਜੂਨ - ਜੰਮੂ ਅਤੇ ਕਸ਼ਮੀਰ ਦੇ ਗਵਰਨਰ ਐਨ.ਐਨ.ਵੋਹਰਾ ਨੇ ਸੂਬੇ 'ਚ ਗਵਰਨਰ ਸ਼ਾਸਨ ਦੇ ਅਮਲ ਦੇ ਮੱਦੇਨਜ਼ਰ ਹਾਲਤਾਂ ਦੀ ਚਰਚਾ ਕਰਨ ਲਈ ਸੂਬੇ 'ਚ ਭਲਕੇ ਇਕ ਸਰਬ ਪਾਰਟੀ ਬੈਠਕ ਬੁਲਾਈ ਹੈ। ਦੱਸ ਦੇਈਏ ਕਿ ਪੀ.ਡੀ.ਪੀ ਅਤੇ ਭਾਜਪਾ...
ਫੀਫਾ ਵਿਸ਼ਵ ਕੱਪ 2018 : ਅੱਧਾ ਸਮਾਂ ਪੂਰਾ ਹੋਣ 'ਤੇ ਡੈਨਮਾਰਕ 1, ਆਸਟ੍ਰੇਲੀਆ 1
. . .  1 day ago
ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਜੱਜ ਸ਼ਿਵਪਾਲ ਸਿੰਘ ਦੇ ਘਰ ਹੋਈ ਚੋਰੀ
. . .  1 day ago
ਲਖਨਾਉ, 21 ਜੂਨ - ਬੀਤੀ ਰਾਤ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਸ਼ਿਵਪਾਲ ਸਿੰਘ ਦੇ ਘਰ ਚੋਰੀ ਹੋ ਗਈ। ਜਿੱਥੇ ਚੋਰ 2 ਲੱਖ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਅਤੇ 60,000 ਨਗਦੀ 'ਤੇ ਹੱਥ ਸਾਫ਼ ਕਰ ਗਏ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ....
ਡੂੰਘੀ ਖੱਡ 'ਚ ਸਕੂਲ ਵੈਨ ਦੇ ਡਿੱਗਣ ਨਾਲ ਵਿਦਿਆਰਥੀ ਦੀ ਮੌਤ
. . .  1 day ago
ਸ਼ਿਮਲਾ, 21 ਜੂਨ - ਹਿਮਾਚਲ ਪ੍ਰਦੇਸ਼ 'ਚ ਮੰਡੀ ਦੇ ਧਰਮਪੁਰ 'ਚ ਇਕ ਸਕੂਲ ਵੈਨ ਦੇ ਡੂੰਘੀ ਖੱਡ 'ਚ ਡਿੱਗਣ ਦਾ ਸਮਾਚਾਰ ਹੈ। ਵੈਨ ਦੇ ਖੱਡ 'ਚ ਡਿੱਗਣ ਨਾਲ 1 ਵਿਦਿਆਰਥੀ ਦੀ ਮੌਤ ਹੋ ਗਈ ਜਦਕਿ 11 ਵਿਦਿਆਰਥੀਆਂ ਸਮੇਤ ਡਰਾਈਵਰ...
ਮੁਸਲਮਾਨਾਂ ਅਤੇ ਦਲਿਤਾਂ ਦੇ ਖ਼ਿਲਾਫ਼ ਹੈ ਭਾਜਪਾ : ਓਵੈਸੀ
. . .  1 day ago
ਲਖਨਾਉ, 21 ਜੂਨ - ਏ.ਆਈ.ਐਮ.ਆਈ.ਐਮ. ਦੇ ਪ੍ਰਧਾਨ ਅਤੇ ਸਾਂਸਦ ਅਸਦੂਦੀਨ ਓਵੈਸੀ ਨੇ ਭਾਜਪਾ ਨੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਮੁਸਲਮਾਨਾਂ ਅਤੇ ਦਲਿਤਾਂ ਦੇ ਵਿਰੋਧੀ ਹੈ। ਓਵੈਸੀ ਨੇ ਕਿਹਾ ਕਿ ਜਦੋਂ ਤੋਂ ਭਾਜਪਾ ਸਰਕਾਰ ਸੱਤਾ 'ਚ ਆਈ ਹੈ, ਉਸ...
ਭਾਰਤ ਨੇ ਵੱਖ ਵੱਖ ਅਮਰੀਕੀ ਵਸਤੂਆਂ 'ਤੇ ਵਧਾਈ ਕਸਟਮ ਡਿਊਟੀ
. . .  1 day ago
ਨਵੀਂ ਦਿੱਲੀ, 21 ਜੂਨ - ਭਾਰਤ ਨੇ ਜਵਾਬੀ ਕਾਰਵਾਈ ਤਹਿਤ ਅਮਰੀਕਾ ਤੋਂ ਆਉਣ ਵਾਲੀਆਂ ਕਈ ਵਸਤੂਆਂ 'ਤੇ ਕਸਟਮ ਡਿਊਟੀ ਵਧਾ ਦਿੱਤੀ ਹੈ। ਵਿੱਤ ਮੰਤਰਾਲਾ ਨੇ ਇਕ ਅਧਿਕਾਰਕ ਸੂਚਨਾ 'ਚ ਕਿਹਾ ਕਿ ਇਹ ਟੈਰਿਫ ਚਾਰ ਅਗਸਤ ਤੋਂ ਲਾਗੂ ਹੋਣਗੇ...
ਕਰਨਾਟਕ ਦੇ ਮੰਤਰੀ ਖ਼ਿਲਾਫ਼ ਆਮਦਨ ਕਰ ਵਿਭਾਗ ਨੇ ਦਰਜ ਕਰਵਾਈ ਸ਼ਿਕਾਇਤ
. . .  1 day ago
ਬੈਂਗਲੁਰੂ, 21 ਜੂਨ - ਆਮਦਨ ਕਰ ਵਿਭਾਗ ਨੇ ਬੈਂਗਲੂਰ ਦੀ ਆਰਥਿਕ ਅਪਰਾਧਾਂ ਦੀ ਵਿਸ਼ੇਸ਼ ਅਦਾਲਤ 'ਚ ਇਕ ਸ਼ਿਕਾਇਤ ਦਰਜ ਕਰਵਾਈ, ਜਿਸ 'ਚ ਕਰਨਾਟਕ ਦੇ ਮੰਤਰੀ ਡੀ.ਕੇ ਸ਼ਿਵ ਕੁਮਾਰ 'ਤੇ ਇੱਕ ਹਵਾਲਾ ਨੈੱਟਵਰਕ ਚਲਾਏ ਜਾਣ ਦਾ...
ਤਾਲਿਬਾਨ ਨੂੰ ਗੱਲਬਾਤ ਲਈ ਰਾਜ਼ੀ ਕਰਨ 'ਚ ਪਾਕਿਸਤਾਨ ਨਾਕਾਮ - ਅਮਰੀਕਾ
. . .  1 day ago
ਵਾਸ਼ਿੰਗਟਨ, 21 ਜੂਨ - ਟਰੰਪ ਪ੍ਰਸ਼ਾਸਨ ਦੇ ਇਕ ਚੋਟੀ ਦੇ ਅਧਿਕਾਰੀ ਨੇ ਸੰਸਦਾਂ ਨੂੰ ਦੱਸਿਆ ਕਿ ਤਾਲਿਬਾਨ ਨੂੰ ਵਾਰਤਾ ਦੇ ਮੇਜ਼ ਤੱਕ ਲਿਆਉਣ ਲਈ ਜਿਹੜੇ ਲਾਜ਼ਮੀ ਤੇ ਫ਼ੈਸਲਾਕੁਨ ਕਦਮਾਂ ਦੀ ਲੋੜ ਹੈ, ਉਹ ਅਮਰੀਕਾ ਦੀ ਨਜ਼ਰ 'ਚ ਪਾਕਿਸਤਾਨ ਨੇ ਨਹੀਂ ਚੁੱਕੇ। ਦੱਖਣੀ ਤੇ ਮੱਧ...
ਮੈਨੂੰ ਪਾਕਿਸਤਾਨ ਤੋਂ ਮਿਲ ਰਹੀਆਂ ਹਨ ਧਮਕੀਆਂ - ਰਵਿੰਦਰ ਰੈਨਾ
. . .  1 day ago
ਸ੍ਰੀ ਨਗਰ, 21 ਜੂਨ - ਜੰਮੂ-ਕਸ਼ਮੀਰ ਦੇ ਭਾਜਪਾ ਸੂਬਾ ਪ੍ਰਧਾਨ ਰਵਿੰਦਰ ਰੈਨਾ ਨੇ ਕਿਹਾ ਕਿ ਉਨ੍ਹਾਂ ਨੂੰ ਪਿੱਛਲੇ ਕੁਛ ਮਹੀਨਿਆ ਤੋਂ ਕਰਾਚੀ ਤੋਂ ਧਮਕੀ ਭਰੇ ਫੋਨ ਆ ਰਹੇ ਹਨ। ਅੱਜ ਵੀ ਉਨ੍ਹਾਂ ਨੂੰ ਕਰਾਂਚੀ ਤੋਂ ਫੋਨ ਆਇਆ...
ਮਮਤਾ ਬੈਨਰਜੀ ਨੇ ਭਾਜਪਾ ਨੂੰ ਦੱਸਿਆ ਅੱਤਵਾਦੀ ਜਥੇਬੰਦੀ
. . .  1 day ago
ਕੋਲਕਾਤਾ, 21 ਜੂਨ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਕ ਵਾਰ ਫਿਰ ਭਾਜਪਾ 'ਤੇ ਸ਼ਬਦੀ ਹਮਲੇ ਕਰਦਿਆਂ ਭਾਰਤੀ ਜਨਤਾ ਪਾਰਟੀ ਨੂੰ ਅੱਤਵਾਦੀ ਜਥੇਬੰਦੀ ਤੱਕ ਦੱਸ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਭਾਜਪਾ ਦੀ ਤਰ੍ਹਾਂ ਅੱਤਵਾਦੀ...
ਸ਼ੇਰੇ ਪੰਜਾਬ ਦੀ ਬਰਸੀ ਮਨਾਉਣ ਲਈ ਅਟਾਰੀ ਤੋਂ ਪਾਕਿਸਤਾਨ ਲਈ ਰਵਾਨਾ ਜਥਾ
. . .  1 day ago
ਅਟਾਰੀ. 21 ਜੂਨ (ਰੁਪਿੰਦਰਜੀਤ ਸਿੰਘ ਭਕਨਾ ) - ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮਨਾਉਣ ਲਈ 266 ਮੈਂਬਰੀ ਜਥਾ ਅੰਤਰਰਾਸ਼ਟਰੀ ਰੇਲਵੇ ਸਟੇਸ਼ਨ ਅਟਾਰੀ ਤੋਂ ਜੈਕਾਰਿਆਂ ਦੀ ਗੂੰਜ ਹੇਠ ਵਿਸ਼ੇਸ਼ ਰੇਲ ਗੱਡੀ ਰਾਹੀਂ ਪਾਕਿਸਤਾਨ....
ਮਾਈਨਿੰਗ ਮਾਫ਼ੀਆ ਵੱਲੋਂ ਰੂਪਨਗਰ ਦੇ ਵਿਧਾਇਕ ਸੰਦੋਆ ਤੇ ਹਮਲਾ
. . .  1 day ago
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੇ ਘਰ ਲਿਆ ਧੀ ਨੇ ਜਨਮ
. . .  1 day ago
ਕਰੰਟ ਲੱਗਣ ਕਾਰਣ ਕਿਸਾਨ ਦੀ ਮੌਤ
. . .  1 day ago
ਪੱਤਰਕਾਰ ਨੇ ਪਰਿਵਾਰ ਸਮੇਤ ਕੀਤੀ ਖ਼ੁਦਕੁਸ਼ੀ
. . .  1 day ago
ਤੂਤੀਕੋਰਨ ਹਿੰਸਾ 'ਚ ਸ਼ਾਮਿਲ ਵਕੀਲ ਗ੍ਰਿਫ਼ਤਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਪੰਜਾਬ / ਜਨਰਲ

ਕੰਨਿਆ ਕੁਮਾਰੀ ਤੋਂ ਸ਼ੁਰੂ ਹੋਇਆ ਲੌਂਗ ਮਾਰਚ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸਿਜਦਾ ਕਰਕੇ ਸਮਾਪਤ

ਫ਼ਿਰੋਜ਼ਪੁਰ, 12 ਸਤੰਬਰ (ਜਸਵਿੰਦਰ ਸਿੰਘ ਸੰਧੂ)- ਦੇਸ਼ ਦੀ ਬੇਰੁਜ਼ਗਾਰ ਫਿਰਦੀ ਜਵਾਨੀ ਦੇ ਸੁਨਹਿਰੀ ਭਵਿੱਖ ਲਈ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਵਲੋਂ 15 ਜੁਲਾਈ ਕੰਨਿਆ ਕੁਮਾਰੀ (ਤਾਮਿਲਨਾਡੂ) ਤੋਂ ਸ਼ੁਰੂ ਕੀਤਾ ਦੇਸ਼ ਵਿਆਪੀ ਲੌਾਗ ...

ਪੂਰੀ ਖ਼ਬਰ »

ਐੱਸ. ਐੱਚ. ਓ. 50 ਹਜ਼ਾਰ ਰਿਸ਼ਵਤ ਲੈਂਦਾ ਗਿ੍ਫ਼ਤਾਰ

ਜਲਾਲਾਬਾਦ, 12 ਸਤੰਬਰ (ਕਰਨ ਚੁਚਰਾ/ ਹਰਪ੍ਰੀਤ ਸਿੰਘ ਪਰੂਥੀ)- ਬੀਤੀ ਦੇਰ ਰਾਤ ਵਿਜੀਲੈਂਸ ਵਿਭਾਗ ਵਲੋਂ ਥਾਣਾ ਅਮੀਰ ਖਾਸ ਦੇ ਐੱਸ. ਐੱਚ. ਓ. ਸਾਹਿਬ ਸਿੰਘ ਨੰੂ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗਿ੍ਫਤਾਰ ਕੀਤਾ ਗਿਆ | ਇਸ ਤੋਂ ਇਲਾਵਾ ਉਸਦੇ ਅਸਥਾਈ ਘਰ 'ਚ ਤਲਾਸ਼ੀ ...

ਪੂਰੀ ਖ਼ਬਰ »

ਹੁਣ ਵੱਡਾ ਘੱਲੂਘਾਰਾ ਸ਼ਹੀਦੀ ਸਮਾਰਕ ਦੇ ਖੰਡਰ ਬਣਨ ਦਾ ਖ਼ਦਸ਼ਾ

ਕੁੱਪ ਕਲਾਂ , 12 ਸਤੰਬਰ (ਰਵਿੰਦਰ ਸਿੰਘ ਬਿੰਦਰਾ)- ਵੱਡਾ ਘੱਲੂਘਾਰਾ ਦੌਰਾਨ ਸ਼ਹੀਦ ਹੋਏ 35 ਹਜ਼ਾਰ ਸ਼ਹੀਦਾਂ ਦੀ ਯਾਦ 'ਚ ਤਤਕਾਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਕਰੋੜਾਂ ਰੁਪਏ ਖ਼ਰਚ ਕਰਕੇ ਪਿੰਡ ਰੋਹੀੜਾ ਵਿਖੇ 10 ਏਕੜ ਜਗ੍ਹਾ 'ਚ ਉਸਾਰੀ ਸ਼ਹੀਦੀ ਸਮਾਰਕ ਦੀ ਸਾਂਭ ...

ਪੂਰੀ ਖ਼ਬਰ »

ਦੁੱਗਰੀ ਦੀ ਜੰਮਪਲ ਮੁਟਿਆਰ ਡਾ. ਲਵਜੋਤ ਕੌਰ ਬਣੀ 'ਮਿਸਜ਼ ਆਸਟ੍ਰੇਲੀਆ'

ਲੁਧਿਆਣਾ, 12 ਸਤੰਬਰ (ਸਲੇਮਪੁਰੀ)- ਲੁਧਿਆਣਾ ਦੀ ਜੰਮਪਲ ਹੋਣਹਾਰ ਮੁਟਿਆਰ ਡਾ. ਲਵਜੋਤ ਕੌਰ ਨੇ ਆਸਟ੍ਰੇਲੀਆ 'ਚ ਸਤੰਬਰ 2017 ਦੌਰਾਨ ਮਿਸਜ਼ ਆਸਟੇ੍ਰਲੀਆ ਦਾ ਖਿਤਾਬ ਜਿੱਤ ਕੇ ਆਪਣਾ ਅਤੇ ਆਪਣੇ ਮਾਪਿਆਂ ਸਮੇਤ ਲੁਧਿਆਣਾ, ਪੰਜਾਬ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ | ਡਾ. ...

ਪੂਰੀ ਖ਼ਬਰ »

ਟੋਲ ਬੂਥਾਂ 'ਤੇ ਸਿੰਗਲ ਤੇ ਡਬਲ ਪਰਚੀ ਦੀ ਮੌਜੂਦਾ ਵਿਵਸਥਾ ਬਿਲਕੁਲ ਸਹੀ-ਰਜ਼ੀਆ ਸੁਲਤਾਨਾ

ਮਲੇਰਕੋਟਲਾ, 12 ਸਤੰਬਰ (ਕੁਠਾਲਾ)- ਪੰਜਾਬ ਦੇ ਸਟੇਟ ਹਾਈਵੇਅਜ਼ ਨੂੰ 'ਤੇ ਸਥਾਪਤ ਟੋਲ ਬੂਥਾਂ 'ਤੇ ਲੰਘਣ ਵਾਲੇ ਵਾਹਨਾਂ ਦੀ ਕੱਟੀ ਜਾਂਦੀ ਟੋਲ ਪਰਚੀ ਬਾਰੇ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਅੰਦਰ ਚੱਲ ਰਹੇ ਵਿਵਾਦਾਂ ਦਾ ਨਿਪਟਾਰਾ ਕਰਦਿਆਂ ਪੰਜਾਬ ਦੇ ਲੋਕ ਨਿਰਮਾਣ ...

ਪੂਰੀ ਖ਼ਬਰ »

ਇਰਾਦਾ-ਏ-ਕਤਲ ਮਾਮਲੇ 'ਚ ਭਾਈ ਹਵਾਰਾ ਦੀ ਜ਼ਮਾਨਤ ਖ਼ਾਰਜ

ਲੁਧਿਆਣਾ, 12 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਇਰਾਦਾ-ਏ-ਕਤਲ ਅਤੇ ਵਿਸਫੋਟਕ ਐਕਟ ਦੇ ਮਾਮਲੇ ਵਿਚ ਨਾਮਜ਼ਦ ਭਾਈ ਜਗਤਾਰ ਸਿੰਘ ਹਵਾਰਾ ਦੀ ਜ਼ਮਾਨਤ ਦੀ ਅਰਜ਼ੀ ਅਦਾਲਤ ਵਲੋਂ ਰੱਦ ਕਰ ਦਿੱਤੀ ਗਈ ਹੈ | ਜਾਣਕਾਰੀ ਦਿੰਦਿਆਂ ਭਾਈ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ...

ਪੂਰੀ ਖ਼ਬਰ »

ਜੱਜ ਪੇਪਰ ਲੀਕ ਮਾਮਲਾ ਸੁਪਰੀਮ ਕੋਰਟ ਤੱਕ ਚੁੱਕਿਆ-ਸੁਣਵਾਈ ਅੱਜ ਤੱਕ ਮੁਲਤਵੀ

ਚੰਡੀਗੜ੍ਹ, 12 ਸਤੰਬਰ (ਸੁਰਜੀਤ ਸਿੰਘ ਸੱਤੀ)- ਐੱਚ.ਸੀ.ਐੱਸ. (ਜੁਡੀਸ਼ੀਅਲ) ਦੀਆਂ 109 ਅਸਾਮੀਆਂ ਲਈ ਕਰਵਾਈ ਜਾ ਰਹੀ ਪ੍ਰੀਖਿਆ ਪ੍ਰਕਿਰਿਆ ਦੌਰਾਨ ਮੁੱਢਲੀ ਪ੍ਰੀਖਿਆ ਵਿਚ ਹੀ ਪੇਪਰ ਲੀਕ ਹੋਣ ਦਾ ਦੋਸ਼ ਲਾਉਂਦੀ ਪਟੀਸ਼ਨ ਦੀ ਸੁਣਵਾਈ ਦੌਰਾਨ ਬੁੱਧਵਾਰ ਨੂੰ ਜਸਟਿਸ ...

ਪੂਰੀ ਖ਼ਬਰ »

ਗਿਆਨੀ ਗੁਰਮੁੱਖ ਸਿੰਘ ਪੰਜ ਪਿਆਰਿਆਂ ਅੱਗੇ ਹੋਏ ਪੇਸ਼

ਅਜੀਤਵਾਲ/ਬੱਧਨੀ ਕਲਾਂ, 12 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ, ਨਿਰਮਲਜੀਤ ਸਿੰਘ ਧਾਲੀਵਾਲ)- ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਸਤੰਬਰ 2015 ਨੂੰ ਦਿੱਤੇ ਮੁਆਫੀਨਾਮੇ ਦੇ ਫ਼ੈਸਲੇ ਵਿਚ ਪੰਜ ਸਿੰਘ ਸਾਹਿਬਾਨਾਂ ਵਿਚ ਸ਼ਾਮਿਲ ਗਿਆਨੀ ਗੁਰਮੁਖ ਸਿੰਘ ਸਾਬਕਾ ਜਥੇਦਾਰ ...

ਪੂਰੀ ਖ਼ਬਰ »

ਪੁਰਾਣੇ ਕੰਪਿਊਟਰਾਂ ਨਾਲ ਮਿਲੇਗੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਸਿੱਖਿਆ

ਜਲੰਧਰ, 12 ਸਤੰਬਰ (ਸ਼ਿਵ ਸ਼ਰਮਾ)- ਪ੍ਰਾਇਮਰੀ ਸਕੂਲਾਂ ਵਿਚ ਜਲਦੀ ਹੀ ਦੂਸਰੇ ਸਕੂਲਾਂ ਵਿਚ ਖ਼ਰਾਬ ਪਏ ਕੰਪਿਊਟਰ ਠੀਕ ਹੋ ਕੇ ਬੱਚਿਆਂ ਨੂੰ ਕੰਪਿਊਟਰ ਦੀ ਸਿੱਖਿਆ ਦੇਣ ਦਾ ਕੰਮ ਸ਼ੁਰੂ ਕਰਨਗੇ | ਸਰਕਾਰ ਵੱਲੋਂ ਮੌਜੂਦਾ ਸਮੇਂ ਵਿਚ ਫ਼ੰਡਾਂ ਦੀ ਘਾਟ ਕਰਕੇ ਸਿੱਖਿਆ ...

ਪੂਰੀ ਖ਼ਬਰ »

ਅੱਜ ਐਜੂਸੈੱਟ ਰਾਹੀਂ ਸਕੂਲ ਮੁਖੀਆਂ ਨੂੰ ਸੰਬੋਧਨ ਕਰਨਗੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ

ਸੰਗਰੂਰ, 12 ਸਤੰਬਰ (ਧੀਰਜ ਪਸ਼ੌਰੀਆ)- ਸਕੂਲ ਸਿੱਖਿਆ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਕੱਲ੍ਹ 13 ਸਤੰਬਰ ਬੁੱਧਵਾਰ ਨੰੂ ਬਾਅਦ ਦੁਪਹਿਰ 1:00 ਵਜੇ ਐਜੂਸੈੱਟ ਰਾਹੀਂ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸ.ਸ.), ਸਕੂਲ ਪਿ੍ੰਸੀਪਲਾਂ, ...

ਪੂਰੀ ਖ਼ਬਰ »

ਕਾਂਗਰਸੀ ਆਗੂ ਭਿੰਦਾ ਨੂੰ ਬਰਖਾਸਤ ਕਰਨ ਤੱਕ ਬਾਜਵਾ ਭਰਾਵਾਂ ਦੀ ਪ੍ਰੈੱਸ ਕਵਰੇਜ ਦਾ ਬਾਈਕਾਟ

ਗੁਰਦਾਸਪੁਰ, 12 ਸਤੰਬਰ (ਆਰਿਫ਼)-ਅੱਜ ਗੁਰਦਾਸਪੁਰ ਦੇ ਸਮੂਹ ਪੱਤਰਕਾਰ ਦੀ ਮੀਟਿੰਗ ਹੋਈ | ਜਿਸ ਵਿਚ ਬੀਤੇ ਦਿਨੀਂ ਕਾਂਗਰਸੀ ਆਗੂ ਵੱਲੋਂ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਕੀਤੇ ਗਏ ਦੁਰਵਿਵਹਾਰ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਸਮੂਹ ...

ਪੂਰੀ ਖ਼ਬਰ »

ਸਰਕਾਰ ਹੋਣ ਦੇ ਬਾਵਜੂਦ ਵੀ ਪੰਜਾਬ ਦੀ ਸਿਆਸਤ ਤੋਂ ਲਾਂਭੇ ਜੇ ਹੋਈ ਬੈਠੀ ਆ ਬੀਬੀ ਭੱਠਲ

ਲੁਧਿਆਣਾ, 12 ਸਤੰਬਰ (ਬੀ.ਐੱਸ. ਬਰਾੜ)-ਲੰਮੇ ਅਰਸੇ ਤੋਂ ਬਾਅਦ ਪੰਜਾਬ ਵਿਚ ਮੁੜ ਆਈ ਕਾਂਗਰਸ ਪਾਰਟੀ ਦੀ ਸਰਕਾਰ ਦੇ ਬਾਵਜੂਦ ਪਾਰਟੀ ਦੇ ਕਈ ਸਿਰ ਕੱਢ ਆਗੂਆਂ ਵਿਚ ਜ਼ੋਸ ਅਤੇ ਚਿਹਰੇ 'ਤੇ ਕੋਈ ਰੌਣਕ ਨਜ਼ਰ ਨਹੀਂ ਆ ਰਹੀ | 10 ਸਾਲ ਬਾਅਦ ਸੂਬੇ ਵਿਚ ਆਈ ਪਾਰਟੀ ਦੀ ਸਰਕਾਰ ਵਿਚ ...

ਪੂਰੀ ਖ਼ਬਰ »

ਰਾਹੁਲ ਗਾਂਧੀ ਦੀ ਤਾਂ ਉਸਦੀ ਆਪਣੀ ਪਾਰਟੀ ਦੇ ਆਗੂ ਨਹੀਂ ਸੁਣਦੇ-ਹਰਸਿਮਰਤ

ਲੁਧਿਆਣਾ, 12 ਸਤੰਬਰ (ਪਰਮੇਸ਼ਰ ਸਿੰਘ)-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਦੀ ਵਿਚਾਰਧਾਰਾ ਅਤੇ ਸੋਚ ਸਪੱਸ਼ਟ ਨਹੀਂ ਹੈ, ਜਿਸ ਕਰਕੇ ਉਸਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਕਿ ਕਿੱਥੇ ਕੀ ਕਹਿਣਾ ਹੈ, ਇਸੇ ਲਈ ...

ਪੂਰੀ ਖ਼ਬਰ »

ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਜਨਵਰੀ ਇੰਟੇਕ ਵਾਸਤੇ ਦਾਖ਼ਲੇ ਲਈ ਸੁਨਹਿਰੀ ਮੌਕਾ

ਜਲੰਧਰ, 12 ਸਤੰਬਰ (ਅ. ਬ.)-ਬਾਰ੍ਹਵੀਂ, ਡਿਪਲੋਮਾ, ਬੈਚੂਲਰ ਅਤੇ ਮਾਸਟਰ ਕਰ ਰਹੇ ਜਾਂ ਕਰ ਚੁੱਕੇ ਵਿਦਿਆਰਥੀ ਜੇਕਰ ਆਪਣਾ ਭਵਿੱਖ ਵਿਸ਼ਵ ਪੱਧਰ ਯੂਨੀਵਰਸਿਟੀ ਵਿਚ ਦੇਖਣਾ ਚਾਹੁੰਦੇ ਹਨ ਤਾਂ ਉਹ ਪਿਛਲੇ 21 ਸਾਲ ਦੇ ਇਸੇ ਹੀ ਕਿੱਤੇ ਦੇ ਮਾਹਿਰ ਐਡਵੋਕੇਟ ਕਮਰ ਕੁਮਾਰ ...

ਪੂਰੀ ਖ਼ਬਰ »

ਸਰਕਾਰ ਵੱਲੋਂ 4 ਆਈ.ਪੀ.ਐੱਸ.ਅਤੇ 48 ਪੀ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ

ਚੰਡੀਗੜ੍ਹ, 12 ਸਤੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਨੇ ਅੱਜ 4 ਆਈ.ਪੀ.ਐੱਸ. ਅਤੇ 48 ਪੀ.ਪੀ.ਐੱਸ. ਅਧਿਕਾਰੀਆਂ ਦੀਆਂ ਤਾਇਨਾਤੀਆਂ ਅਤੇ ਬਦਲੀਆਂ ਸਬੰਧੀ ਹੁਕਮ ਜਾਰੀ ਕੀਤੇ ਹਨ ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ...

ਪੂਰੀ ਖ਼ਬਰ »

'ਮਾਮਲਾ ਗੁਰਦੁਆਰਾ ਛੋਟਾ ਘੱਲੂਘਾਰਾ'

ਨਾਮਜ਼ਦ ਅਕਾਲੀ ਆਗੂਆਂ ਦੀਆਂ ਅਗਾਊਾ ਜ਼ਮਾਨਤਾਂ ਰੱਦ

ਪੁਰਾਣਾ ਸ਼ਾਲਾ, 12 ਸਤੰਬਰ (ਗੁਰਵਿੰਦਰ ਸਿੰਘ ਗੁਰਾਇਆ)- ਬੀਤੀ 11 ਅਗਸਤ ਨੂੰ ਗੁਰਦੁਆਰਾ ਛੋਟਾ ਘੱਲੂਘਾਰਾ ਵਿਖੇ ਹੋਈ ਬਦਇਖ਼ਲਾਕੀ ਦੀ ਘਟਨਾ ਮਾਮਲੇ ਤਹਿਤ ਅਕਾਲੀ ਆਗੂਆਂ ਵੱਲੋਂ ਅਡੀਸ਼ਨ ਸੈਸ਼ਨ ਜੱਜ ਦੀ ਪੁਸ਼ਪਿੰਦਰ ਸਿੰਘ ਦੀ ਅਦਾਲਤ ਵਿਚ ਜਥੇ. ਸੁੱਚਾ ਸਿੰਘ ਲੰਗਾਹ, ...

ਪੂਰੀ ਖ਼ਬਰ »

ਡੇਢ ਕਰੋੜ ਦਾ ਮਾਲਕ ਕੌਣ?

ਮੋਰਿੰਡਾ, 12 ਸਤੰਬਰ (ਕੰਗ)- ਪੰਜਾਬ ਸਟੇਟ ਲਾਟਰੀ ਜਨਮ-ਅਸ਼ਟਮੀ ਬੰਪਰ ਦਾ ਪਹਿਲਾ ਇਨਾਮ ਡੇਢ ਕਰੋੜ ਟਿਕਟ ਨੰਬਰ 589217 ਨਿਕਲਿਆ ਹੈ | ਇਹ ਟਿਕਟ ਲਾਟਰੀ ਏਜੰਟ ਸੰਭੂ ਪਾਂਡੇ ਰਾਹੀਂ ਘੁੰਮ ਫਿਰ ਕੇ ਵੇਚਿਆ ਗਿਆ ਸੀ | ਪ੍ਰੰਤੂ ਇਸ ਟਿਕਟ ਦੇ ਮਾਲਕ ਦਾ ਹੁਣ ਤੱਕ ਕੋਈ ਪਤਾ ਨਹੀਂ ...

ਪੂਰੀ ਖ਼ਬਰ »

ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ 44ਵਾਂ ਸਰਬ ਹਿੰਦ ਸਮਾਗਮ 15 ਤੋਂ ਅੰਮਿ੍ਤਸਰ 'ਚ

ਬਟਾਲਾ, 12 ਸਤੰਬਰ (ਹਰਦੇਵ ਸਿੰਘ ਸੰਧੂ)- ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ ਸਾਲਾਨਾ 44ਵਾਂ ਸਰਬ ਹਿੰਦ ਸਮਾਗਮ 15-16 ਤੇ 17 ਸਤੰਬਰ ਨੂੰ ਸ੍ਰੀ ਅੰਮਿ੍ਤਸਰ ਵਿਖੇ ਕਰਵਾਇਆ ਜਾਵੇਗਾ | ਮਨਜੀਤ ਸਿੰਘ ਹੈਪੀ ਜਨਰਲ ਸਕੱਤਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ...

ਪੂਰੀ ਖ਼ਬਰ »

ਪਾਕਿ ਹਿੰਦੂ ਸੁਧਾਰ ਸਭਾ ਵੱਲੋਂ ਬਰਮਾ 'ਚ ਹੋ ਰਹੀਆਂ ਰੋਹਿੰਗਿਆ ਮੁਸਲਮਾਨਾਂ ਦੀਆਂ ਹੱਤਿਆਵਾਂ ਦਾ ਵਿਰੋਧ

ਅੰਮਿ੍ਤਸਰ, 12 ਸਤੰਬਰ (ਸੁਰਿੰਦਰ ਕੋਛੜ)- ਸਦੀਆਂ ਤੋਂ ਬਰਮਾ ਵਿਚ ਰਹਿ ਰਹੇ ਨਿਰਦੋਸ਼ ਰੋਹਿੰਗਿਆ ਮੁਸਲਿਮ ਭਾਈਚਾਰੇ ਦੇ ਪੁਰਸ਼ਾਂ, ਔਰਤਾਂ ਅਤੇ ਬੱਚਿਆਂ ਦੀਆਂ ਕੀਤੀਆਂ ਜਾ ਰਹੀਆਂ ਹੱਤਿਆਵਾਂ ਦੇ ਵਿਰੋਧ 'ਚ ਲਾਹੌਰ ਪ੍ਰੈੱਸ ਕਲੱਬ ਦੇ ਬਾਹਰ ਪਾਕਿਸਤਾਨ ਹਿੰਦੂ ਸੁਧਾਰ ...

ਪੂਰੀ ਖ਼ਬਰ »

ਪੰਜਾਬ ਤੇ ਹਰਿਆਣਾ 'ਚ 12 ਜੱਜ ਬਦਲੇ

ਚੰਡੀਗੜ੍ਹ, 12 ਸਤੰਬਰ (ਸੁਰਜੀਤ ਸਿੰਘ ਸੱਤੀ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੇ ਇੱਥੇ ਬੁੱਧਵਾਰ ਨੂੰ ਦੋ ਵੱਖ-ਵੱਖ ਹੁਕਮ ਜਾਰੀ ਕਰਕੇ ਪੰਜਾਬ ਦੇ ਅੱਠ ਤੇ ਹਰਿਆਣਾ ਦੇ ਚਾਰ ਸਿਵਲ ਜੱਜਾਂ ਦੇ ਤਬਾਦਲੇ ਕੀਤੇ ਹਨ | ਪੰਜਾਬ ਵਿਚ ਜਸਵੀਰ ਸਿੰਘ (ਸੀਨੀਅਰ ...

ਪੂਰੀ ਖ਼ਬਰ »

ਗੁ: ਲੰਗਰ ਸ੍ਰੀ ਦਮਦਮਾ ਸਾਹਿਬ ਨਗਰਾਸੂ ਉੱਤਰਾਖੰਡ ਵਿਖੇ ਸੰਤ ਬੇਰ ਕਲਾਂ ਵਾਲਿਆਂ ਦਾ ਸਨਮਾਨ

ਮਲੌਦ, 12 ਸਤੰਬਰ (ਸਹਾਰਨ ਮਾਜਰਾ)- ਪੰਜਾਬ ਤੋਂ ਤਰਨਤਾਰਨ ਖੇਤਰ ਵਿਚੋਂ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨਾਂ ਲਈ ਗਏ 350 ਦੇ ਕਰੀਬ ਸ਼ਰਧਾਲੂਆਂ ਦਾ ਜਥੇ ਵੱਲੋਂ ਰਸਤੇ ਵਿਚ ਗੁਰਦੁਆਰਾ ਲੰਗਰ ਸ੍ਰੀ ਦਮਦਮਾ ਸਾਹਿਬ ਵਿਖੇ ਵਿਸ਼ਰਾਮ ਉਪਰੰਤ ਗੁਰਦੁਆਰਾ ਲੰਗਰ ...

ਪੂਰੀ ਖ਼ਬਰ »

3582 ਮਾਸਟਰ ਕਾਡਰ ਅਧਿਆਪਕਾਂ ਦੀ ਭਰਤੀ ਲਈ ਬਿਨੈ ਪੱਤਰ ਮੰਗੇ-ਅਰੁਣਾ ਚੌਧਰੀ

ਚੰਡੀਗੜ੍ਹ, 12 ਸਤੰਬਰ (ਅਜੀਤ ਬਿਊਰੋ)-ਹਾਲ ਹੀ 'ਚ 1000 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਉਪਰੰਤ ਸਿੱਖਿਆ ਵਿਭਾਗ ਨੇ 3582 ਨਵੇਂ ਮਾਸਟਰ ਕਾਡਰ ਅਧਿਆਪਕਾਂ ਦੀ ਭਰਤੀ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਹੈ | ਇਹ ਖ਼ੁਲਾਸਾ ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਅੱਜ ਇੱਥੇ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ | ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਮਾਸਟਰ ਕਾਡਰ ਦੀਆਂ 3582 ਅਸਾਮੀਆਂ ਭਰਨ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਮਾਸਟਰ ਕਾਡਰ ਦੀਆਂ ਇਨ੍ਹਾਂ ਪੋਸਟਾਂ 'ਚ ਸਾਇੰਸ ਵਿਸ਼ੇ ਦੀਆਂ 1138, ਗਣਿਤ ਦੀਆਂ 739, ਹਿੰਦੀ ਦੀਆਂ 521, ਪੰਜਾਬੀ ਦੀਆਂ 398 ਅਤੇ ਅੰਗਰੇਜ਼ੀ ਦੀਆਂ 393 ਤੇ ਸਮਾਜਿਕ ਸਿੱਖਿਆ ਵਿਸ਼ੇ ਦੀਆਂ 393 ਪੋਸਟਾਂ ਭਰਨ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ | ਸਿੱਖਿਆ ਵਿਭਾਗ ਦੇ ਭਰਤੀ ਬੋਰਡ ਦੇ ਡਾਇਰੈਕਟਰ ਕਮ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪ੍ਰਸ਼ਾਂਤ ਕੁਮਾਰ ਗੋਇਲ ਨੇ ਭਰਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਸਟਰ ਕਾਡਰ ਦੇ ਵੱਖ-ਵੱਖ ਛੇ ਵਿਸ਼ਿਆਂ ਦੀ ਭਰਤੀ ਲਈ ਅਖ਼ਬਾਰਾਂ ਰਾਹੀਂ ਸੂਚਨਾ ਦੇ ਕੇ ਬਿਨੈ ਪੱਤਰ ਮੰਗੇ ਹਨ | ਉਨ੍ਹਾਂ ਕਿਹਾ ਕਿ ਭਰਤੀ ਸਬੰਧੀ ਅਪਲਾਈ ਕਰਨ ਅਤੇ ਹੋਰ ਹਰ ਤਰ੍ਹਾਂ ਦੀ ਜਾਣਕਾਰੀ ਵਿਭਾਗ ਦੀ ਭਰਤੀ ਵਾਲੀ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਪੋਸਟਾਂ ਲਈ ਆਨ-ਲਾਈਨ ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ 6 ਅਕਤੂਬਰ 2017 ਰੱਖੀ ਗਈ ਹੈ, ਬੈਂਕ ਫ਼ੀਸ ਜਮ੍ਹਾਂ ਕਰਨ ਲਈ ਆਖ਼ਰੀ ਮਿਤੀ 11 ਅਕਤੂਬਰ 2017 ਜਦਕਿ ਬਿਨੈ ਪੱਤਰ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 14 ਅਕਤੂਬਰ 2017 ਰੱਖੀ ਗਈ ਹੈ | ਉਨ੍ਹਾਂ ਕਿਹਾ ਕਿ ਬਿਨੈ ਪੱਤਰ ਦੇਣ ਲਈ ਸ਼ਰਤਾਂ ਅਤੇ ਯੋਗਤਾਵਾਂ ਵੀ ਵੈੱਬਸਾਈਟ ਉੱਪਰ ਅਪਲੋਡ ਕੀਤੀਆਂ ਗਈਆਂ ਹਨ |


ਖ਼ਬਰ ਸ਼ੇਅਰ ਕਰੋ

ਖੇਤ ਮਜ਼ਦੂਰ ਵਲੋਂ 6 ਸਾਲਾ ਪੁੱਤਰ ਸਮੇਤ ਫ਼ਾਹਾ ਲਗਾ ਕੇ ਖ਼ੁਦਕੁਸ਼ੀ

ਮੰਡੀ ਕਿੱਲਿਆਂਵਾਲੀ, 12 ਸਤੰਬਰ (ਇਕਬਾਲ ਸਿੰਘ ਸ਼ਾਂਤ)- ਅੱਜ ਸ਼ਾਮ ਲੰਬੀ ਹਲਕੇ ਦੇ ਪਿੰਡ ਭੁੱਲਰਵਾਲਾ ਵਿਖੇ ਖੇਤ ਮਜ਼ਦੂਰ ਬਲਜੀਤ ਸਿੰਘ ਨੇ ਆਪਣੇ 6 ਸਾਲਾ ਲੜਕੇ ਸਮੇਤ ਫ਼ਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | 40 ਮਿ੍ਤਕ ਬਲਜੀਤ ਸਿੰਘ 4 ਧੀਆਂ ਅਤੇ ਇਕ ਪੁੱਤਰ ਦਾ ਪਿਤਾ ਸੀ | ...

ਪੂਰੀ ਖ਼ਬਰ »

ਕੈਨੇਡਾ ਰਿਫਿਊਜਲ ਤੋਂ ਨਿਰਾਸ਼ ਵਿਦਿਆਰਥੀਆਂ ਲਈ ਆਸ ਦੀ ਕਿਰਨ ਕੈਨੇਡੀਅਨ ਅਕੈਡਮੀ

ਫ਼ਰੀਦਕੋਟ, 12 ਸਤੰਬਰ (ਜਸਵੰਤ ਸਿੰਘ ਪੁਰਬਾ)- ਕੈਨੇਡੀਅਨ ਅਕੈਡਮੀ ਕੋਟਕਪੂਰਾ ਜੋ ਮੋਗਾ ਰੋਡ 'ਤੇ ਸਥਿਤ ਹੈ | ਆਪਣੀਆਂ ਸੇਵਾਵਾਂ ਰਾਹੀਂ ਕਈ ਵਿਦਿਆਰਥੀਆਂ ਦਾ 5.5, 6 ਬੈਂਡ 'ਤੇ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰ ਚੁੱਕੀ ਹੈ | ਅਕੈਡਮੀ ਦੇ ਡਾਇਰੈਕਟਰ ਹਰਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਪਿਹੋਵਾ ਵਿਖੇ ਬਰਸੀ ਸਮਾਗਮ 15 ਤੇ 16 ਨੂੰ ਮਨਾਏ ਜਾਣਗੇ-ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲੇ

ਜਲੰਧਰ, 12 ਸਤੰਬਰ (ਅ. ਬ.)-ਸੇਵਾ ਦੇ ਪੁੰਜ, ਮਹਾਨ ਤਪੱਸਵੀ, ਰਾਜ ਯੋਗੀ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਸਾਲਾਨਾ ਬਰਸੀ ਪਿਹੋਵਾ ਵਿਖੇ 15 ਅਤੇ 16 ਸਤੰਬਰ ਨੂੰ ਸ਼ਰਧਾ ਸਹਿਤ ਮਨਾਈ ਜਾ ਰਹੀ ਹੈ | ਦੇਸ਼-ਵਿਦੇਸ਼ ਤੋਂ ਸੰਗਤਾਂ ਪਿਹੋਵਾ ਜੁਰਾਸੀ ਗੁਰਦੁਆਰਾ ...

ਪੂਰੀ ਖ਼ਬਰ »

ਨਗਰ ਕੌਾਸਲਾਂ 'ਚ ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਲੱਗਣਗੀਆਂ ਬਾਇਓਮੈਟਰਿਕ ਮਸ਼ੀਨਾਂ

ਸੰਗਰੂਰ, 12 ਸਤੰਬਰ (ਧੀਰਜ ਪਸ਼ੌਰੀਆ)- ਪੰਜਾਬ ਦੀਆਂ ਮਿਊਸਪਲ ਕਾਰਪੋਰੇਸ਼ਨਾਂ, ਨਗਰ ਕੌਾਸਲਾਂ ਅਤੇ ਨਗਰ ਸੁਧਾਰ ਟਰੱਸਟਾਂ ਦੇ ਦਫ਼ਤਰਾਂ 'ਚ ਹੁਣ ਫਰਲੋ ਨਹੀਂ ਚੱਲੇਗੀ | ਇੱਥੇ ਕੰਮ ਕਰਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਾਜ਼ਰੀ ਲਈ ਜਲਦ ਹੀ ਬਾਇਓਮੈਟਰਿਕ ਮਸ਼ੀਨਾਂ ...

ਪੂਰੀ ਖ਼ਬਰ »

ਪੰਜਾਬ ਪੁਲਿਸ ਦਾ ਏ.ਐੱਸ.ਆਈ ਤੇ ਉਸਦਾ ਸਾਥੀ 50 ਗ੍ਰਾਮ ਹੈਰੋਇਨ ਸਮੇਤ ਕਾਬੂ

ਸ੍ਰੀ ਮੁਕਤਸਰ ਸਾਹਿਬ, 12 ਸਤੰਬਰ (ਰਣਜੀਤ ਸਿੰਘ ਢਿੱਲੋਂ)- ਪੰਜਾਬ ਪੁਲਿਸ ਦੇ ਏ.ਐੱਸ.ਆਈ ਮੋਹਨ ਸਿੰਘ ਤੇ ਉਸਦੇ ਸਾਥੀ ਨੂੰ 50 ਗ੍ਰਾਮ ਹੈਰੋਇਨ ਸਮੇਤ ਪੁਲਿਸ ਨੇ ਨਾਕਾਬੰਦੀ ਦੌਰਾਨ ਕਾਬੂ ਕਰ ਲਿਆ | ਪ੍ਰੈੱਸ ਕਾਨਫ਼ਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸੁਸ਼ੀਲ ਕੁਮਾਰ ਨੇ ...

ਪੂਰੀ ਖ਼ਬਰ »

ਪੰਜਾਬ ਦੇ ਇਜ਼ਤਿਮਾਅ 'ਚ ਪਹਿਲੀ ਵਾਰ ਆਉਣਗੇ ਤਬਲੀਗ਼ ਦੇ ਪ੍ਰਮੁੱਖ ਜਿੰਮੇਦਾਰ ਹਜ਼ਰਤ ਮੌਲਾਨਾ ਮੁਹੰਮਦ ਸ਼ਾਦ

ਮਲੇਰਕੋਟਲਾ, 12 ਸਤੰਬਰ (ਹਨੀਫ਼ ਥਿੰਦ)- ਸਾਲਾਨਾ ਪੰਜਾਬ ਪੱਧਰ 'ਤੇ ਕਰਵਾਏ ਜਾਂਦੇ ਤਬਲੀਗ਼ੀ ਜਮਾਅਤ ਵੱਲੋਂ ਧਾਰਮਿਕ ਇਜ਼ਤਿਮਾਅ ਇਸ ਸਾਲ 18, 19 ਅਤੇ 20 ਨਵੰਬਰ ਨੂੰ ਹੋਣਾ ਤੈਅ ਹੋਇਆ ਹੈ, ਜਿਸ ਵਿਚ ਤਬਲੀਗ਼ੀ ਜਮਾਅਤ ਦੇ ਮੌਜੂਦਾ ਪ੍ਰਮੁੱਖ ਜ਼ਿੰਮੇਦਾਰ ਦਿੱਲੀ ਤੋਂ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀਆਂ ਦੇ 40 ਮੈਂਬਰੀ ਵਫ਼ਦ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਦਾ ਦੌਰਾ

ਐੱਸ. ਏ. ਐੱਸ. ਨਗਰ, 12 ਸਤੰਬਰ (ਕੇ. ਐੱਸ. ਰਾਣਾ)- ਭਾਰਤ ਜਾਣੋ ਪ੍ਰੋਗਰਾਮ ਤਹਿਤ ਵਿਸ਼ਵ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਵੱਸੇ ਪ੍ਰਵਾਸੀ ਭਾਰਤੀਆਂ ਦੇ ਦੂਜੀ-ਤੀਜੀ ਪੀੜ੍ਹੀ ਦੇ ਨੌਜਵਾਨ ਬੱਚਿਆਂ ਦੇ 40 ਮੈਂਬਰੀ ਵਫ਼ਦ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ...

ਪੂਰੀ ਖ਼ਬਰ »

ਵਿਕਾਸ ਬਰਾਲਾ ਦੀ ਜ਼ਮਾਨਤ ਅਰਜ਼ੀ ਦੂਜੀ ਵਾਰ ਵੀ ਖ਼ਾਰਜ

ਚੰਡੀਗੜ੍ਹ, 12 ਸਤੰਬਰ (ਰਣਜੀਤ/ ਜਾਗੋਵਾਲ)- ਹਰਿਆਣਾ ਦੇ ਆਈ.ਏ.ਐੱਸ ਅਧਿਕਾਰੀ ਦੀ ਲੜਕੀ ਦਾ ਪਿੱਛਾ ਕਰਨ ਅਤੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਮੁਲਜ਼ਮ ਵਿਕਾਸ ਬਰਾਲਾ ਅਤੇ ਉਸਦੇ ਦੋਸਤ ਅਸ਼ੀਸ਼ ਦੀ ਜ਼ਮਾਨਤ ਅਰਜ਼ੀ ਨੂੰ ਜ਼ਿਲ੍ਹਾ ਅਦਾਲਤ ਨੇ ਦੂਜੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੂੰ ਉਲਟਾ ਪੈ ਸਕਦੈ ਅਨਾਜ 'ਤੇ ਫੀਸਾਂ ਵਧਾਉਣਾ

ਜਲੰਧਰ, 12 ਸਤੰਬਰ (ਮੇਜਰ ਸਿੰਘ)-ਗੁਆਂਢੀ ਪਹਾੜੀ ਰਾਜਾਂ 'ਚ ਸਨਅਤ ਤੇ ਵਪਾਰ ਲਈ ਵੱਡੀਆਂ ਟੈਕਸ ਛੋਟਾਂ 'ਚ ਘਿਰੇ ਪੰਜਾਬ ਅੰਦਰ ਸਰਕਾਰ ਵਲੋਂ ਅਨਾਜ ਦੀ ਮੰਡੀ ਫੀਸ ਤੇ ਪੇਂਡੂ ਵਿਕਾਸ ਫੀਸ 'ਚ ਵਾਧਾ ਕਰਕੇ ਖੇਤੀ ਖੇਤਰ ਨੂੰ ਵੀ ਗੁਆਂਢੀਆਂ ਨਾਲ ਮੁਕਾਬਲੇ 'ਚ ਘਾਟਵੰਦੀ ਵਾਲੇ ...

ਪੂਰੀ ਖ਼ਬਰ »

ਕੈਪੀਟੌਲ ਹਸਪਤਾਲ 'ਚ ਰਿਆਇਤੀ ਮੁੱਲ 'ਤੇ ਬਦਲੇ ਜਾਣਗੇ ਗੋਡੇ

ਜਲੰਧਰ, 12 ਸਤੰਬਰ (ਐੱਮ. ਐੱਸ. ਲੋਹੀਆ)- ਕੈਪੀਟੌਲ ਹਸਪਤਾਲ ਨੇੜੇ ਰੇਰੂ ਚੌਾਕ, ਪਠਾਨਕੋਟ ਰੋਡ 'ਚ ਬਹੁਤ ਹੀ ਰਿਆਇਤੀ ਮੁੱਲ 'ਤੇ ਗੋਡੇ ਬਦਲੇ ਜਾਣਗੇ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਚੇਅਰਮੈਨ-ਮੈਨਿਜਿੰਗ ਡਾਇਰੈਕਟਰ ਡਾ. ਸੀ. ਐੱਸ. ਪਰੂਥੀ ਅਤੇ ਮੈਡੀਕਲ ...

ਪੂਰੀ ਖ਼ਬਰ »

ਆਈਫੋਨ 8, 8ਪਲੱਸ ਤੇ ਆਈਫੋਨ ਐਕਸ ਲਾਂਚ

ਕੂਪਰਟਿਨੋ (ਅਮਰੀਕਾ), 12 ਸਤੰਬਰ (ਏਜੰਸੀ)-ਐਪਲ ਨੇ ਅੱਜ ਆਈਫੋਨ-8 ਦੇ ਦੋ ਨਵੇਂ ਮਾਡਲਾਂ ਸਮੇਤ ਆਈਫੋਨ ਐਕਸ ਨੂੰ ਲਾਂਚ ਕਰ ਦਿੱਤਾ ਹੈ | ਸ਼ਾਨਦਾਰ ਗਲਾਸ ਬਾਡੀ ਤੇ ਡਿਜ਼ਾਈਨ ਨਾਲ ਲੈਸ ਇਨ੍ਹਾਂ ਨਵੇਂ ਮਾਡਲਾਂ 'ਚ ਐਪਲ ਨੇ ਆਪਣੇ ਪਹਿਲੇ ਆਈਫੋਨਾਂ ਨਾਲੋਂ ਕਾਫੀ ਸੁਧਾਰ ਕੀਤੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX