ਤਾਜਾ ਖ਼ਬਰਾਂ


ਚੈਂਪੀਅਨਜ਼ ਟਰਾਫ਼ੀ ਹਾਕੀ 2018 : ਅਰਜਨਟੀਨਾ ਤੋਂ 2-0 ਨਾਲ ਭਾਰਤ ਅੱਗੇ
. . .  10 minutes ago
ਤੇਲੰਗਾਨਾ 'ਚ ਟਰੈਕਟਰ-ਟਰਾਲੀ ਦੇ ਨਹਿਰ 'ਚ ਡਿੱਗਣ ਕਾਰਨ 15 ਲੋਕਾਂ ਦੀ ਮੌਤ
. . .  28 minutes ago
ਹੈਦਰਾਬਾਦ, 24 ਜੂਨ- ਤੇਲੰਗਾਨਾ ਦੇ ਯਦਾਦਰੀ ਜ਼ਿਲ੍ਹੇ 'ਚ ਐਤਵਾਰ ਨੂੰ ਇੱਕ ਟਰੈਕਟਰ-ਟਰਾਲੀ ਦੇ ਨਹਿਰ 'ਚ ਡਿੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ 14 ਔਰਤਾਂ ਅਤੇ ਇੱਕ ਬੱਚਾ ਸ਼ਾਮਲ ਹੈ। ਪੁਲਿਸ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ...
ਜੰਮੂ-ਕਸ਼ਮੀਰ 'ਚ ਮੁਠਭੇੜ ਦੌਰਾਨ ਦੋ ਅੱਤਵਾਦੀ ਢੇਰ
. . .  23 minutes ago
ਸ੍ਰੀਨਗਰ, 24 ਜੂਨ- ਦੱਖਣੀ ਕਸ਼ਮੀਰ ਦੇ ਕੁਲਗਾਮ 'ਚ ਸੁਰੱਖਿਆ ਬਲਾਂ ਨਾਲ ਹੋਈ ਮੁਠਭੇੜ ਦੌਰਾਨ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀ ਮਾਰੇ ਗਏ। ਇਹ ਜਾਣਕਾਰੀ ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਸ਼ੇਸ਼ ਪਾਲ ਵੇਦ ਵੱਲੋਂ ਦਿੱਤੀ ਗਈ....
ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਇੰਟਰਨੈੱਟ ਸੇਵਾਵਾਂ ਠੱਪ
. . .  34 minutes ago
ਸ੍ਰੀਨਗਰ, 24 ਜੂਨ- ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਚਾਦਰ ਇਲਾਕੇ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਚੱਲ ਰਹੀ ਮੁਠਭੇੜ ਦੇ ਮੱਦੇਨਜ਼ਰ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਹਨ...
ਜਰਮਨ 'ਚ ਧਮਾਕੇ ਕਾਰਣ 25 ਲੋਕ ਜ਼ਖਮੀ
. . .  41 minutes ago
ਬਰਲਿਨ, 24 ਜੂਨ - ਵੁਪਰਟਲ ਸ਼ਹਿਰ ਦੇ ਪੱਛਮੀ ਸ਼ਹਿਰ 'ਚ ਇਕ ਇਮਾਰਤ 'ਚ ਹੋਏ ਧਮਾਕੇ ਕਾਰਣ 25 ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ, ਜਦਕਿ ਇਨ੍ਹਾਂ 'ਚੋਂ 4 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ....
ਜੰਮੂ-ਕਸ਼ਮੀਰ 'ਚ ਫੌਜ ਦੇ ਗਸ਼ਤੀ ਦਲ 'ਤੇ ਅੱਤਵਾਦੀ ਹਮਲਾ
. . .  about 1 hour ago
ਸ੍ਰੀਨਗਰ, 24 ਜੂਨ- ਜੰਮੂ-ਕਸ਼ਮੀਰ ਦੇ ਕੁਲਗਾਮ ਸ਼ਹਿਰ ਦੇ ਚੱਦਰ ਭਾਨ ਇਲਾਕੇ 'ਚ ਅੱਤਵਾਦੀਆਂ ਵਲੋਂ ਫੌਜ ਦੇ ਇੱਕ ਗਸ਼ਤੀ ਦਲ 'ਤੇ ਹਮਲਾ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਹਮਲੇ 'ਚ ਅਜੇ ਤੱਕ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ...
ਮੇਜਰ ਦੀ ਪਤਨੀ ਦੇ ਕਤਲ ਮਾਮਲੇ 'ਚ ਨਿਖਿਲ ਹਾਂਡਾ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 24 ਜੂਨ - ਸੈਨਾ ਦੇ ਮੇਜਰ ਅਮਿਤ ਦਿਵੇਦੀ ਦੀ ਪਤਨੀ ਦੇ ਕਤਲ ਮਾਮਲੇ 'ਚ ਦਿੱਲੀ ਪੁਲਿਸ ਨੇ ਭਾਰਤੀ ਫ਼ੌਜ ਦੇ ਮੇਜਰ ਨਿਖਿਲ ਹਾਂਡਾ ਨੂੰ ਮੇਰਠ ਦੇ ਦੌਰਾਲਾ 'ਚੋਂ ਗ੍ਰਿਫ਼ਤਾਰ ਕੀਤਾ ਹੈ। ਮੇਜਰ ਹਾਂਡਾ ਉਹ ਵਿਅਕਤੀ ਹੈ ਜਿਸ 'ਤੇ ਮੇਜਰ ਅਮਿਤ ਨੇ ਸ਼ੱਕ ਜ਼ਾਹਿਰ...
ਦੋ ਟਰੱਕਾਂ ਦੀ ਟੱਕਰ 'ਚ ਪੰਜ ਮੌਤਾਂ, 8 ਜ਼ਖਮੀ
. . .  about 2 hours ago
ਲਖਨਾਉ, 24 ਜੂਨ - ਉਤਰ ਪ੍ਰਦੇਸ਼ ਦੇ ਮਹਰਾਜ ਗੰਜ ਜ਼ਿਲ੍ਹੇ ਦੇ ਕੋਲ ਹੁਈ ਇਲਾਕੇ 'ਚ ਇੱਕ ਟਰੱਕ ਨੇ ਸੜਕ ਕਿਨਾਰੇ ਖੜ੍ਹੇ ਦੂਜੇ ਟਰੱਕ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ ਅੱਠ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋਏ...
ਦੋ ਕਾਰਾਂ ਦੀ ਭਿਆਨਕ ਟੱਕਰ 'ਚ ਇਕ ਦੀ ਮੌਤ , ਸੱਤ ਜ਼ਖ਼ਮੀ
. . .  about 2 hours ago
ਤਲਵੰਡੀ ਸਾਬੋ/ਸੀਗੋ ਮੰਡੀ, 24 ਜੂਨ (ਲਖਵਿੰਦਰ ਸ਼ਰਮਾ) - ਤਲਵੰਡੀ ਸਾਬੋ ਮੌੜ ਸੜਕ 'ਤੇ ਦੋ ਕਾਰਾਂ ਦੀ ਭਿਆਨਕ ਟੱਕਰ 'ਚ ਇਕ ਦੀ ਮੌਤ , ਸੱਤ ਜ਼ਖ਼ਮੀ ਹੋਣ ਦੀ ਮੰਦਭਾਗੀ ਖ਼ਬਰ ਹੈ। ਮ੍ਰਿਤਕਾਂ ਦੀ ਪਛਾਣ ਅਮਰਜੀਤ ਸਿੰਘ (55) ਪਿੰਡ ਕੁੱਬੇ ਵਜੋਂ ਹੋਈ...
ਨਦੀ 'ਚ ਡੂਬੇ ਇੰਜੀਨੀਅਰਿੰਗ ਦੇ ਚਾਰ ਵਿਦਿਆਰਥੀਆਂ ਦੇ ਮ੍ਰਿਤਕ ਸਰੀਰ ਬਰਾਮਦ
. . .  about 2 hours ago
ਅਮਰਾਵਤੀ, 24 ਜੂਨ - ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਵਿਚ ਨਦੀ ਦੇ ਕਿਨਾਰੇ ਪਿਕਨਿਕ ਮਨਾਉਣ ਗਏ ਇੰਜੀਨੀਅਰਿੰਗ ਦੇ ਚਾਰ ਵਿਦਿਆਰਥੀਆਂ ਦੀਆਂ ਲਾਸ਼ਾਂ ਅੱਜ ਬਰਾਮਦ ਕੀਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ, ਇਹ ਵਿਦਿਆਰਥੀ ਨਦੀ....
ਪ੍ਰਧਾਨ ਮੰਤਰੀ ਨੇ ਈ. ਸ੍ਰੀ ਧਰਨ ਦੀ ਅਗਵਾਈ ਹੇਠ ਕਮੇਟੀ ਦੀ ਸਥਾਪਨਾ ਨੂੰ ਦਿੱਤੀ ਮਨਜ਼ੂਰੀ
. . .  about 2 hours ago
ਨਵੀਂ ਦਿੱਲੀ, 24 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ 'ਚ ਮੈਟਰੋ ਰੇਲ ਪ੍ਰਣਾਲੀ ਦੇ ਮਾਪਦੰਡਾਂ ਨੂੰ ਨਿਰਧਾਰਿਤ ਕਰਨ ਲਈ ਈ. ਸ੍ਰੀ ਧਰਨ ਦੀ ਅਗਵਾਈ ਹੇਠ ਇਕ ਕਮੇਟੀ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ...
ਸੜਕ ਹਾਦਸੇ 'ਚ 4 ਮੌਤਾਂ
. . .  about 3 hours ago
ਰਾਜਪੁਰਾ, 24 ਜੂਨ (ਜੀ.ਪੀ.ਸਿੰਘ) - ਸ਼ੰਭੂ-ਬਨੂੜ ਸੜਕ 'ਤੇ ਰਾਜਪੁਰਾ ਨੇੜੇ ਵਾਪਰੇ ਸੜਕ ਹਾਦਸੇ 'ਚ 4 ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ....
ਮੋਗਾ ਜ਼ਿਲ੍ਹੇ ਦੇ ਪਿੰਡ ਮੋਠਾਂਵਾਲੀ ਵਿਖੇ ਹੋਈ ਗੁਟਕਾ ਸਾਹਿਬ ਦੀ ਬੇਅਦਬੀ
. . .  about 3 hours ago
ਮੋਗਾ, 24 ਜੂਨ (ਗੁਰਤੇਜ ਸਿੰਘ/ਸੁਰਿੰਦਰ ਪਾਲ ਸਿੰਘ) - ਮੋਗਾ ਜ਼ਿਲ੍ਹੇ ਦੇ ਪਿੰਡ ਮੋਠਾਂਵਾਲੀ ਵਿਖੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਕੋਲ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਿਕ ਅੱਜ ਐਤਵਾਰ ਹੋਣ ਕਾਰਕੇ ਗੁਰਦੁਆਰਾ...
ਹਾਫ਼ਿਜ਼ ਸਈਦ ਨੇ ਸ਼ੁਰੂ ਕੀਤੀ ਚੋਣ ਮੁਹਿੰਮ
. . .  about 3 hours ago
ਇਸਲਾਮਾਬਾਦ, 24 ਜੂਨ - ਜਮਾਤ-ਉਦ-ਦਾਵਾ ਦੇ ਮੁਖੀ ਅਤੇ ਮੁੰਬਈ ਦਹਿਸ਼ਤੀ ਹਮਲੇ ਦੇ ਸਾਜ਼ਿਸ਼ਘਾੜੇ ਹਾਫ਼ਿਜ਼ ਸਈਦ ਨੇ ਰਸਮੀ ਤੌਰ 'ਤੇ ਜੁਲਾਈ 'ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਆਪਣੀ ਪੰਦਰਾਂ ਸਾਲ ਪੁਰਾਣੀ...
'ਮਨ ਕੀ ਬਾਤ' 'ਚ ਮੋਦੀ ਨੇ ਕੀਤਾ ਗੁਰੂ ਨਾਨਕ ਦੇਵ ਜੀ ਅਤੇ ਜਲਿਆਂਵਾਲੇ ਬਾਗ ਦੇ ਖ਼ੂਨੀ ਸਾਕੇ ਦਾ ਜ਼ਿਕਰ
. . .  about 4 hours ago
ਨਵੀਂ ਦਿੱਲੀ, 24 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਅੱਜ ਇੱਕ ਵਾਰ ਫਿਰ ਦੇਸ਼ ਵਾਸੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਦੀ ਸ਼ੁਰੂਆਤ ਉਨ੍ਹਾਂ ਨੇ ਬੈਂਗਲੁਰੂ 'ਚ ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਖੇਡੇ ਗਏ ਟੈਸਟ...
ਕਰਨਾਟਕ 'ਚ ਆਰਮੀ ਸਕੂਲ ਅੰਦਰੋਂ ਮਿਲੀ 14 ਸਾਲਾ ਬੱਚੇ ਦੀ ਲਾਸ਼
. . .  about 4 hours ago
ਡੀ. ਐਮ. ਕੇ. ਦੇ ਕਾਰਜਕਾਰੀ ਪ੍ਰਧਾਨ ਐਮ. ਕੇ. ਸਟਾਲਿਨ ਵਿਰੁੱਧ ਮਾਮਲਾ ਦਰਜ
. . .  about 5 hours ago
ਬੱਸ ਅਤੇ ਆਟੋ-ਰਿਕਸ਼ਾ ਵਿਚਾਲੇ ਟੱਕਰ 'ਚ 9 ਲੋਕਾਂ ਦੀ ਮੌਤ
. . .  about 5 hours ago
ਮੱਧ ਪ੍ਰਦੇਸ਼ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ
. . .  about 5 hours ago
ਬਹਾਦੁਰਗੜ੍ਹ-ਮੁੰਡਕਾ ਮੈਟਰੋ ਸੇਵਾ ਦਾ ਪ੍ਰਧਾਨ ਮੰਤਰੀ ਨੇ ਕੀਤਾ ਉਦਘਾਟਨ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਬਠਿੰਡਾ

ਡੇਰਾ ਸਿਰਸਾ ਵਿਵਾਦ ਦੀ ਭੇਟ ਚੜਿ੍ਹਆ ਚੁਗਾਵਿਆਂ ਦਾ ਅੰਤਰਰਾਜੀ ਪ੍ਰਵਾਸ

ਬਠਿੰਡਾ, 12 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਅਗਸਤ ਮਹੀਨੇ ਤੋਂ ਡੇਰਾ ਸਿਰਸਾ ਮੁਖੀ ਨੂੰ ਸਜ਼ਾ ਹੋਣ ਦਾ ਖਮਿਆਜ਼ਾ ਨਰਮਾ ਪੱਟੀ ਦੀ ਕਿਸਾਨੀ ਨੂੰ ਵੀ ਵੱਡੀ ਪੱਧਰ 'ਤੇ ਝੱਲਣਾ ਪਿਆ ਹੈ | ਜਿਸ ਕਰਕੇ ਰਾਜਸਥਾਨ ਦੇ ਅਲਵਰ ਅਤੇ ਹੋਰਨਾਂ ਥਾਵਾਂ ਤੋਂ ਆਰਜ਼ੀ ਤੌਰ 'ਤੇ ਪ੍ਰਵਾਸ ...

ਪੂਰੀ ਖ਼ਬਰ »

ਆਜ਼ਾਦੀ ਘੁਲਾਟੀਏ ਪ੍ਰੀਤਮ ਸਿੰਘ ਢਿੱਲੋਂ ਦੀ ਕੁਰਬਾਨੀ ਨੂੰ ਸਰਕਾਰ ਨੇ ਭੁਲਾਇਆ

ਬਠਿੰਡਾ, 11 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਦੇਸ਼ ਨੰੂ ਆਜ਼ਾਦੀ ਦਿਵਾਉਣ ਵਿਚ ਅਹਿਮ ਭੂਮਿਕਾ ਉਸ ਦੇ ਪੜਦਾਦਾ ਪ੍ਰੀਤਮ ਸਿੰਘ ਢਿੱਲੋਂ ਦੀ ਰਹੀ ਜਿਨ੍ਹਾਂ ਨੇ ਸਿੱਖ ਰੈਜੀਮੈਂਟ ਵਿਚ ਆਪਣੀਆਂ ਸੇਵਾਵਾਂ ਨਿਭਾਉਂਦਿਆਂ ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ ਕੀਤਾ | ਇਨ੍ਹਾਂ ...

ਪੂਰੀ ਖ਼ਬਰ »

ਨਗਰ ਕੌਾਸਲ ਕੋਟਫੱਤਾ ਦੀ ਪ੍ਰਧਾਨਗੀ ਦੀ ਚੋਣ 14 ਨੂੰ

ਕੋਟਫੱਤਾ, 12 ਸਤੰਬਰ (ਰਣਜੀਤ ਸਿੰਘ ਬੁੱਟਰ)- ਲੰਮੇਂ ਸਮੇਂ ਤੋਂ ਵਿਵਾਦਾਂ ਵਿਚ ਰਹੀ ਕੋਟਫੱਤਾ ਦੀ ਪ੍ਰਧਾਨਗੀ ਦੀ ਚੋਣ ਦੀ ਆਿਖ਼ਰ ਤਰੀਕ ਮਕੁੱਰਰ ਕਰ ਦਿੱਤੀ ਗਈ ਹੈ | 14 ਸਤੰਬਰ ਨੂੰ ਪ੍ਰਧਾਨਗੀ ਦੀ ਚੋਣ ਤਹਿਸੀਲਦਾਰ ਬਠਿੰਡਾ ਦੀ ਦੇਖ-ਰੇਖ ਵਿਚ ਹੋਵੇਗੀ | ਵਰਨਣਯੋਗ ਹੈ ਕਿ ...

ਪੂਰੀ ਖ਼ਬਰ »

ਮੋਟਰ ਸਾਈਕਲ ਸਵਾਰਾਂ ਪਾਸੋਂ 24 ਬੋਤਲਾਂ ਸ਼ਰਾਬ ਬਰਾਮਦ

ਸੰਗਤ ਮੰਡੀ, 12 ਸਤੰਬਰ (ਸ਼ਾਮ ਸੁੰਦਰ ਜੋਸ਼ੀ, ਅੰਮਿ੍ਤ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਨੇ ਪਿੰਡ ਸੰਗਤ ਕਲਾਂ ਵਿਖੇ 2 ਮੋਟਰ ਸਾਈਕਲ ਸਵਾਰ ਵਿਅਕਤੀਆਂ ਪਾਸੋਂ 24 ਬੋਤਲਾਂ ਸਰਾਬ ਸ਼ਹਿਨਾਈ ਦੀਆਂ ਬਰਾਮਦ ਕੀਤੀਆਂ ਹਨ | ਜਾਣਕਾਰੀ ਅਨੁਸਾਰ ਜਗਦੀਪ ਸਿੰਘ ਪੁੱਤਰ ਚਰਨਜੀਤ ...

ਪੂਰੀ ਖ਼ਬਰ »

ਬਿਨਾਂ ਰਿਫਲੈਕਟਰਾਂ ਵਾਲੇ ਨਾਕੇ ਦੇ ਬੈਰੀਕੇਟ 'ਚ ਵੱਜਣ ਕਾਰਨ ਨੌਜਵਾਨ ਜ਼ਖਮੀ

ਸੀਂਗੋ ਮੰਡੀ, 12 ਸਤੰਬਰ (ਲਕਵਿੰਦਰ ਸ਼ਰਮਾ)- ਦੇਰ ਸ਼ਾਮ ਪਿੰਡ ਨਥੇਹਾ ਵਿਖੇ ਕਿਸਾਨ ਸੇਵਾ ਕੇਂਦਰ ਚਲਾ ਰਹੇ ਨੌਜਵਾਨ ਉਸ ਵੇਲੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਪੁਲਿਸ ਦੀ ਕਥਿਤ ਅਣਗਹਿਲੀ 'ਤੇ ਚਲਦਿਆਂ ਪਿੰਡ ਬਹਿਣੀਵਾਲ ਵਿਖੇ ਲੱਗੇ ਨਾਕੇ 'ਤੇ ਬਿਨਾਂ ਰਿਫ਼ਲੈਕਟਰ ...

ਪੂਰੀ ਖ਼ਬਰ »

ਖੱਟਰ ਦੇ ਅਣਜਾਣਪੁਣੇ ਦਾ ਸੰਤਾਪ ਸਾਰਾ ਹਰਿਆਣਾ ਝੱਲ ਰਿਹਾ-ਦੁਸ਼ਯੰਤ ਚੌਟਾਲਾ

ਡੱਬਵਾਲੀ, 12 ਸਤੰਬਰ (ਇਕਬਾਲ ਸਿੰਘ ਸ਼ਾਂਤ)- ਇਨੈਲੋ ਦੇ ਸੰਸਦੀ ਦਲ ਦੇ ਨੇਤਾ ਅਤੇ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਪ੍ਰਦੇਸ਼ ਵਿਚ ਕਾਨੂੰਨ ਵਿਵਸਥਾ ਬਹੁਤ ਹੀ ਖ਼ਰਾਬ ਹੋ ਚੁੱਕੀ ਹੈ | ਜਿਸ ਦਾ ਸਬੂਤ 3 ਵਾਰ ਪ੍ਰਦੇਸ਼ ਦੀ ਸੈਨਾ ਦੇ ਹਵਾਲੇ ਕਰਨਾ ਪਿਆ ਅਤੇ ...

ਪੂਰੀ ਖ਼ਬਰ »

ਲਾਪਤਾ ਔਰਤ ਦੀ ਲਾਸ਼ ਰਜਬਾਹੇ 'ਚੋਂ ਮਿਲੀ

ਬਠਿੰਡਾ, 12 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਹੋਈ ਇਕ ਔਰਤ ਦੀ ਲਾਸ਼ ਰਜਬਾਹੇ ਵਿਚੋਂ ਮਿਲੀ ਹੈ | ਔਰਤ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਆਂਦਾ ਗਿਆ | ਜਾਣਕਾਰੀ ਅਨੁਸਾਰ ਸਹਾਰਾ ਜਨ ਸੇਵਾ ਵਰਕਰਾਂ ...

ਪੂਰੀ ਖ਼ਬਰ »

ਕੇਂਦਰੀ ਯੂਨੀਵਰਸਿਟੀ ਵਿਖੇ ਡਿਗਰੀ ਵੰਡ ਸਮਾਰੋਹ ਕਰਵਾਇਆ

ਬਠਿੰਡਾ, 12 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਕੇਂਦਰੀ ਯੂਨੀਵਰਸਿਟੀ ਪੰਜਾਬ ਵਿਖੇ ਅੱਜ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿਚ 337 ਵਿਦਿਆਰਥੀਆਂ ਨੰੂ ਡਿਗਰੀਆਂ ਵੰਡੀਆਂ ਗਈਆਂ | ਇਸ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਪਦਮ ਭੂਸ਼ਨ ਅਵਾਰਡੀ ਉੱਘੇ ਕ੍ਰਿਸ਼ੀ ਅਰਥ ...

ਪੂਰੀ ਖ਼ਬਰ »

ਹਰਿਆਣਾ ਤੋਂ ਲਿਆਂਦੀ 21 ਡੱਬੇ ਨਜਾਇਜ਼ ਸ਼ਰਾਬ ਬਰਾਮਦ-3 ਕਾਬੂ

ਬਠਿੰਡਾ, 12 ਸਤੰਬਰ (ਸੁਖਵਿੰਦਰ ਸਿੰਘ ਸੁੱਖਾ)- ਬਠਿੰਡਾ ਪੁਲਿਸ ਦੇ ਸੀ. ਆਈ. ਏ. ਸਟਾਫ਼ -2 ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰਕੇ ਹਰਿਆਣਾ ਤੋਂ ਨਜਾਇਜ਼ ਤੌਰ 'ਤੇ ਲਿਆਂਦੀ ਗਈ 21 ਡੱਬੇ ਸ਼ਰਾਬ ਬਰਾਮਦ ਕਰਕੇ 2 ਦੋਸ਼ੀਆਂ ਨੰੂ ਮੌਕੇ ਤੋਂ ਅਤੇ ਇਕ ਨੰੂ ਬਾਅਦ 'ਚ ਕਾਬੂ ...

ਪੂਰੀ ਖ਼ਬਰ »

ਕਿਸੇ ਵੀ ਆੜ੍ਹਤੀ ਦੀ ਜਾਇਦਾਦ ਨੂੰ ਨਿਲਾਮ ਜਾਂ ਸੀਲ ਨਹੀਂ ਕਰਨ ਦਿੱਤਾ ਜਾਵੇਗਾ-ਬੱਬੀ

ਮਾਨਸਾ, 12 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਆੜ੍ਹਤੀਆ ਐਸੋਸੀਏਸ਼ਨ ਮਾਨਸਾ ਦੀ ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ਕਿਸੇ ਵੀ ਆੜ੍ਹਤੀ ਦੀ ਜਾਇਦਾਦ ਨੂੰ ਨਿਲਾਮ ਜਾਂ ਸੀਲ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰੇਗਾ ...

ਪੂਰੀ ਖ਼ਬਰ »

ਨਿੱਤ ਦਿਨ ਵਧ ਰਹੀਆਂ ਸਰਕਾਰੀ ਛੁੱਟੀਆਂ ਨੇ ਬੱਚਿਆਂ ਦੀ ਪੜ੍ਹਾਈ ਕੀਤੀ ਪ੍ਰਭਾਵਿਤ

ਹੀਰੋਂ ਖ਼ੁਰਦ, 12 ਸਤੰਬਰ (ਗੁਰਵਿੰਦਰ ਸਿੰਘ ਚਹਿਲ)- ਸਰਕਾਰੀ ਸਕੂਲਾਂ ਵਿਚ ਦਿਨੋਂ-ਦਿਨ ਵੱਧ ਰਹੀਆਂ ਛੁੱਟੀਆਂ ਕਾਰਨ ਬੱਚਿਆਂ ਦੀ ਪੜ੍ਹਾਈ 'ਤੇ ਬਹੁਤ ਬੁਰਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ | ਅਗਸਤ ਮਹੀਨੇ ਵਿਚ ਵੀ ਸਕੂਲ 20 ਦਿਨ ਲੱਗੇ ਸਨ ਜਦਕਿ ਸਤੰਬਰ ਮਹੀਨੇ ਵਿਚਲੇ ...

ਪੂਰੀ ਖ਼ਬਰ »

ਪ੍ਰਾਇਮਰੀ ਖੇਡਾਂ 'ਚ ਅਕੈਡਮੀ ਮਾਖਾ ਦਾ ਸ਼ਾਨਦਾਰ ਪ੍ਰਦਰਸ਼ਨ

ਮਾਨਸਾ, 12 ਸਤੰਬਰ (ਵਿ. ਪ੍ਰਤੀ.)- ਭਾਈ ਗੁਰਦਾਸ ਅਕੈਡਮੀ ਮਾਖਾ ਦੇ ਖਿਡਾਰੀਆਂ ਨੇ ਚਹਿਲਾਂਵਾਲਾ ਵਿਖੇ ਹੋਏ ਸੈਂਟਰ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਡੀ. ਪੀ. ਅਮਿਤ ਕੁਮਾਰ ਨੇ ਦੱਸਿਆ ਕਿ ਕਬੱਡੀ ਨੈਸ਼ਨਲ ਸਟਾਈਲ (ਲੜਕੇ) ਪਹਿਲਾ, ਖੋ-ਖੋ ...

ਪੂਰੀ ਖ਼ਬਰ »

ਭਾਜਪਾ ਐੱਸ. ਸੀ. ਵਿੰਗ ਦੀ ਇਕੱਤਰਤਾ ਹੋਈ

ਬੋਹਾ, 12 ਸਤੰਬਰ (ਪ. ਪ.)- ਭਾਰਤੀ ਜਨਤਾ ਪਾਰਟੀ ਐੱਸ. ਸੀ. ਮੋਰਚਾ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਐੱਮ. ਸੀ. ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪੰਡਿਤ ਦੀਨ ਦਿਆਲ ਉਪਾਧਿਆਇ ਦੇ ਜਨਮ ਸਤਾਬਦੀ ਵਰ੍ਹੇ ਦੇ ਸਬੰਧ ਵਿਚ ਮੋਰਚੇ ਵੱਲੋਂ ਕੀਤੇ ਜਾਣ ਵਾਲੇ ...

ਪੂਰੀ ਖ਼ਬਰ »

ਮਾਈ ਭਾਗੋ ਸੰਸਥਾ 'ਚ ਵਿਦਿਆਰਥੀ ਸਾਹਿਤ ਸਭਾ ਵਲੋਂ ਸੈਮੀਨਾਰ

ਜੋਗਾ, 12 ਸਤੰਬਰ (ਬਲਜੀਤ ਸਿੰਘ ਅਕਲੀਆ)- ਮਾਈ ਭਾਗੋ ਸੰਸਥਾ ਰੱਲਾ ਵਿਖੇ ਵਿਦਿਆਰਥੀ ਸਾਹਿਤ ਸਭਾ ਵੱਲੋਂ 'ਕਿਤਾਬਾਂ ਦਾ ਮਨੁੱਖੀ ਜ਼ਿੰਦਗੀ ਵਿਚ ਮਹੱਤਵ' ਵਿਸ਼ੇ ਉੱਪਰ ਜੁਝਾਰਵਾਦੀ ਕਵੀ ਅਵਤਾਰ ਪਾਸ਼ ਅਤੇ ਜੁਝਾਰੂ ਪੱਤਰਕਾਰ ਗੌਰੀ ਲੋਕੇਸ਼ ਨੂੰ ਸਮਰਪਿਤ ਸੈਮੀਨਾਰ ...

ਪੂਰੀ ਖ਼ਬਰ »

ਬੈਂਕ ਅਧਿਕਾਰੀਆਂ 'ਤੇ ਮਜ਼ਦੂਰ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼

ਮਾਨਸਾ, 12 ਸਤੰਬਰ (ਵਿਸ਼ੇਸ਼ ਪ੍ਰਤੀਨਿਧ)- ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਪਿੰਡ ਖੋਖਰ ਕਲਾਂ ਦੇ ਮਜ਼ਦੂਰ ਕਿਸਾਨ ਬਲਵਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਨੂੰ ਇਕ ਬੈਂਕ ਅਧਿਕਾਰੀ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ | ਭਾਰਤੀ ਕਿਸਾਨ ...

ਪੂਰੀ ਖ਼ਬਰ »

ਬਾਬਾ ਫ਼ਰੀਦ ਅਕੈਡਮੀ ਉੱਭਾ ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ

ਜੋਗਾ, 12 ਸਤੰਬਰ (ਅਕਲੀਆ)- ਬਾਬਾ ਫ਼ਰੀਦ ਅਕੈਡਮੀ ਉੱਭਾ ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ | ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਵੱਲੋਂ ਲਗਾਏ ਇਸ ਕੈਂਪ 'ਚ 5ਵੀਂ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ...

ਪੂਰੀ ਖ਼ਬਰ »

ਅੱਖਾਂ ਦਾ ਮੁਫ਼ਤ ਜਾਂਚ ਕੈਪ ਲਗਾਇਆ

ਝੁਨੀਰ, 12 ਸਤੰਬਰ (ਰਮਨਦੀਪ ਸਿੰਘ ਸੰਧੂ)- ਪਿੰਡ ਕੋਟਧਰਮੂ ਦੇ ਗੁਰਦੁਆਰਾ ਸੂਲੀਸਰ ਸਾਹਿਬ ਵਿਖੇ ਮੱਲੀ ਵੈੱਲਫੇਅਰ ਟਰੱਸਟ ਵੱਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ ਲਗਪਗ 500 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ | 70 ਦੇ ਕਰੀਬ ...

ਪੂਰੀ ਖ਼ਬਰ »

ਗੁਰੂਕੁਲ ਅਕੈਡਮੀ ਉੱਭਾ ਦੇ ਜੇਤੂ ਖਿਡਾਰੀ ਸਨਮਾਨਿਤ

ਜੋਗਾ, 12 ਸਤੰਬਰ (ਪ. ਪ.)- ਗੁਰੂਕੁਲ ਅਕੈਡਮੀ ਉੱਭਾ ਦੇ ਖਿਡਾਰੀਆਂ ਨੇ ਸੈਂਟਰ ਪੱਧਰੀ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 70 ਮੈਡਲ ਜਿੱਤ ਕੇ ਬਲਾਕ ਪੱਧਰੀ ਖੇਡਾਂ 'ਚ ਜਾਣ ਦਾ ਰਾਹ ਪੱਧਰਾ ਕਰ ਲਿਆ ਹੈ | ਸਰੀਰਕ ਸਿੱਖਿਆ ਅਧਿਆਪਕ ਗੁਰਜਿੰਦਰ ਸਿੰਘ ਅਤੇ ਰਜਿੰਦਰ ...

ਪੂਰੀ ਖ਼ਬਰ »

3 ਰੋਜ਼ਾ ਬਾਸਕਿਟਬਾਲ ਟੂਰਨਾਮੈਂਟ 16 ਤੋਂ

ਸਰਦੂਲਗੜ੍ਹ, 12 ਸਤੰਬਰ (ਅਰੋੜਾ)- ਬਾਸਕਿਟਬਾਲ ਅਤੇ ਯੂਥ ਵੈੱਲਫੇਅਰ ਕਲੱਬ ਵੱਲੋਂ ਪਹਿਲਾ 3 ਰੋਜ਼ਾ ਦਿਨ ਰਾਤ ਬਾਸਕਟਬਾਲ ਟੂਰਨਾਮੈਂਟ 16, 17 ਅਤੇ 18 ਸਤੰਬਰ 2017 ਨੂੰ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਜਾ ਰਿਹਾ ਹੈ | ਕੋਚ ਕੈਪਟਨ ਗੁਲਜਾਰ ਸਿੰਘ ਤੇ ...

ਪੂਰੀ ਖ਼ਬਰ »

ਗੁਰੂ ਅਰਜਨ ਦੇਵ ਜੀ ਦੇ ਅਨਿਨ ਭਗਤ ਭਾਈ ਬਹਿਲੋ ਸਭ ਤੋ ਪਹਿਲੋ ਨੂੰ ਯਾਦ ਕਰਦਿਆਂ

ਮਾਨਸਾ : ਪੰਜਵੇਂ ਗੁਰੂ ਸ੍ਰੀ ਅਰਜਨ ਦੇਵ ਜੀ ਦੇ ਅਨਿਨ ਭਗਤ ਭਾਈ ਬਹਿਲੋ ਦਾ ਜਨਮ 1553 ਈ: 'ਚ ਜ਼ਿਲ੍ਹੇ ਦੇ ਪਿੰਡ ਫਫੜੇ ਭਾਈਕੇ ਪਿੰਡ ਵਿਖੇ ਅਲਦਿੱਤ ਚੌਧਰੀ ਦੇ ਘਰ ਮਾਤਾ ਗਾਗ ਦੀ ਕੁੱਖੋਂ ਹੋਇਆ | ਭਾਈ ਬਹਿਲੋ ਦਾ ਮੁੱਢਲਾ ਪਰਿਵਾਰਕ ਨਾਂਅ ਬਹਿਲੋਲ (ਬਹਿਲੂਲ) ਸੀ | ਇਹ ...

ਪੂਰੀ ਖ਼ਬਰ »

ਵੱਡੇ ਵਾਅਦਿਆਂ ਨਾਲ ਸੱਤਾ 'ਚ ਆਈ ਕਾਂਗਰਸ ਸਰਕਾਰ ਲਈ ਵਾਅਦੇ ਪੂਰੇ ਕਰਨੇ ਬਣੇ ਵੱਡੀ ਚੁਣੌਤੀ

ਬਰੇਟਾ, 12 ਸਤੰਬਰ Ð(ਜੀਵਨ ਸ਼ਰਮਾ)- ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਵਾਅਦਿਆਂ ਦੇ ਸਿਰ 'ਤੇ ਸੱਤਾ ਵਿਚ ਆਈ ਕਾਂਗਰਸ ਸਰਕਾਰ ਵੱਲੋਂ 6 ਮਹੀਨਿਆਂ ਦਾ ਸਮਾਂ ਲੰਘ ਜਾਣ ਦੇ ਬਾਵਜੂਦ ਕੀਤੇ ਵਾਅਦਿਆਂ ਨੂੰ ਜ਼ਮੀਨੀ ਰੂਪ ਨਾ ਮਿਲਣ ਕਾਰਨ ਜਿੱਥੇ ਇਹ ਵਾਅਦੇ ਪੂਰੇ ਕਰਨੇ ਸਰਕਾਰ ...

ਪੂਰੀ ਖ਼ਬਰ »

ਐੱਸ. ਬੀ. ਬੀ. ਐੱਸ. ਗਰਲਜ਼ ਕਾਲਜ 'ਚ ਸਮਾਜ-ਸ਼ਾਸਤਰ ਦਾ ਨਤੀਜਾ ਸ਼ਾਨਦਾਰ ਰਿਹਾ

ਭਗਤਾ ਭਾਈਕਾ, 12 ਸਤੰਬਰ (ਸੁਖਪਾਲ ਸਿੰਘ ਸੋਨੀ) ਸੰਤ ਬਾਬਾ ਹਜ਼ੂਰਾ ਸਿੰਘ ਸੁਖਾਨੰਦ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਵਿਚ ਐੱਮ.ਏ ਭਾਗ ਦੂਜਾ (ਸਮਾਜ ਸ਼ਾਸਤਰ) ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਡਾ: ...

ਪੂਰੀ ਖ਼ਬਰ »

ਜੇਲ੍ਹਾਂ ਕੱਟਣ ਵਾਲੇ ਕਿਸਾਨ ਮਰਦ-ਔਰਤਾਂ ਦਾ ਸਨਮਾਨ

ਮੌੜ ਮੰਡੀ, 12 ਸਤੰਬਰ (ਲਖਵਿੰਦਰ ਸਿੰਘ ਮੌੜ)-ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵੱਲੋਂ ਪਿੰਡ ਚੜ੍ਹਤ ਸਿੰਘ ਮੌੜ ਦੇ ਸਰਕਾਰੀ ਸਕੂਲ ਵਿਚ ਬਲਾਕ ਮੌੜ ਦੇ ਉਨ੍ਹਾਂ ਕਿਸਾਨ ਮਰਦ ਅਤੇ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਕਿਸਾਨੀ ਘੋਲਾਂ ਦੌਰਾਨ ਜੇਲ੍ਹਾਂ ...

ਪੂਰੀ ਖ਼ਬਰ »

ਸ਼ਹਿਰ ਵਾਸੀਆਂ ਲਈ ਨਰਕ ਬਣ ਜਾਂਦੈ ਬਾਰਿਸ਼ ਦਾ ਪਾਣੀ

ਗੋਨਿਆਣਾ, 12 ਨਵੰਬਰ (ਬਰਾੜ ਆਰ. ਸਿੰਘ)- ਬਾਰਿਸ਼ ਔਸਤਨ ਲੋਕਾਂ ਲਈ ਬੇਸ਼ੱਕ ਵਰਦਾਨ ਸਾਬਤ ਹੁੰਦੀ ਹੈ ਪਰ ਇਹ ਗੋਨਿਆਣਾ ਵਾਸੀਆਂ ਲਈ ਇਹ ਹਮੇਸ਼ਾ ਹੀ ਸਰਾਪ ਸਾਬਤ ਹੋ ਨਿੱਬੜਦੀ ਹੈ | ਸ਼ਹਿਰ ਵਾਸੀਆਂ ਜਿਨ੍ਹਾਂ ਵਿਚ ਕਈ ਮੋਹਤਬਰ ਵਿਅਕਤੀ ਵੀ ਮੌਜੂਦ ਹਨ ਦਾ ਇਸ ਸਥਿਤੀ ਬਾਰੇ ਕਹਿਣਾ ਹੈ ਕਿ ਇਸ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਮੁੱਖ ਭੂਮਿਕਾ ਅਤੇ ਜ਼ਿੰਮੇਵਾਰੀ ਨਗਰ ਕੌਾਸਲ ਦੀ ਬਣਦੀ ਹੈ ਪਰ ਕੌਾਸਲ ਇਸ ਪ੍ਰਤੀ ਕੁੱਝ ਵੀ ਕਰਨ ਨੂੰ ਤਿਆਰ ਨਹੀਂ ਹੈ | ਮਾਲ ਰੋੜ 'ਤੇ ਕਾਰੋਬਾਰ ਕਰਦੇ ਦੁਕਾਨਦਾਰਾਂ ਨੇ ਦੱਸਿਆ ਕਿ ਸ਼ਹਿਰ ਦਾ ਗੰਦਾ ਪਾਣੀ ਜੋ ਕਿ ਬਾਰਿਸ਼ ਤੋ ਬਾਅਦ ਸ਼ਹਿਰ ਦੇ ਨੀਵੇਂ ਥਾਵਾਂ 'ਚ ਭਰ ਜਾਂਦਾ ਹੈ | ਦੁਕਾਨਾਂ ਅੱਗੇ ਗੰਦਾ ਪਾਣੀ ਖੜ੍ਹਨ ਨਾਲ ਲੋਕਾਂ ਨੂੰ ਬਜ਼ਾਰਾਂ ਅੰਦਰੋਂ ਗੁਜ਼ਰਨਾ ਵੀ ਮੁਸ਼ਕਲ ਹੋ ਜਾਂਦਾ ਹੈ ਅਤੇ ਨਤੀਜੇ ਵਜੋਂ ਲੋਕ ਘਰਾਂ ਅੰਦਰ ਹੀ ਕੈਦ ਹੋਕੇ ਰਹਿ ਜਾਂਦੇ ਹਨ | ਜ਼ਿਕਰਯੋਗ ਹੈ ਕਿ ਬੀਤੇ ਦਿਨ ਹੋਈ ਬਾਰਿਸ਼ ਉਪਰੰਤ ਸ਼ਹਿਰ ਦੀ ਮਾਲ ਰੋੜ 'ਤੇ ਸੀਵਰੇਜ ਓਵਰਫ਼ਲੋ ਹੋਣ ਕਾਰਨ ਸਥਾਨਕ ਹਸਪਤਾਲ ਤੋਂ ਲੈ ਕੇ ਐੱਸ. ਬੀ. ਆਈ ਬੈਂਕ ਤੱਕ ਗੰਦਾ ਪਾਣੀ ਅਤੇ ਚਿੱਕੜ ਹੀ ਵੇਖਣ ਨੂੰ ਮਿਲਦਾ ਹੈ ਅਤੇ ਦੁਕਾਨਦਾਰਾਂ ਦੁਕਾਨਾਂ ਬੰਦ ਕਰਨ ਲਈ ਹੀ ਮਜ਼ਬੂਰ ਹਨ |
ਸ਼ਹਿਰ ਵਾਸੀਆਂ ਅਤੇ ਆਗੂਆਂ ਤੋਂ ਇਲਾਵਾ ਦੁਕਾਨਦਾਰਾਂ ਨੇ ਵੀ ਪੈੱ੍ਰਸ ਦੇ ਮਾਧਿਅਮ ਰਾਹੀਂ ਸ਼ਿਕਾਇਤ ਕਰਦਿਆਂ ਕਿਹਾ ਹੈ ਕਿ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦੀ ਕੋਈ ਵੀ ਕੌਾਸਲਰ ਜਾਂ ਕੌਾਸਲ ਕਰਮਚਾਰੀ ਪ੍ਰਵਾਹ ਨਹੀਂ ਕਰਦਾ | ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਦੀ ਇਸ ਬੇਰੁਖ਼ੀ 'ਤੇ ਤਿੱਖਾ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜੇ ਇਸ ਪ੍ਰਤੀ ਲੋੜੀਂਦੇ ਕਦਮ ਨਾ ਉਠਾਏ ਗਏ ਤਾਂ ਉਨ੍ਹਾਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ | ਇਸ ਸਬੰਧੀ ਨਗਰ ਕੌਾਸਲ ਪ੍ਰਧਾਨ ਤੋਂ ਜਾਣਕਾਰੀ ਲੈਣ ਲਈ ਵਾਰ ਵਾਰ ਫ਼ੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ |


ਖ਼ਬਰ ਸ਼ੇਅਰ ਕਰੋ

ਜੋਗੇਵਾਲਾ ਸਕੂਲ ਦੇ ਬੱਚਿਆਂ ਨੇ ਕੀਤੀਆਂ ਪਹਿਲੀਆਂ ਪੁਜੀਸ਼ਨਾਂ ਹਾਸਲ

ਸੀਂਗੋ ਮੰਡੀ, 12 ਸਤੰਬਰ (ਪਿ੍ੰਸ ਸੌਰਭ ਗਰਗ)-ਪਿਛਲੇ ਦਿਨੀਂ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਪਿੰਡ ਗਾਟਵਾਲੀ ਦੇ ਸਰਕਾਰੀ ਸਕੂਲ ਵਿਖੇ ਹੋਈਆਂ ਸੈਂਟਰ ਪੱਧਰੀ ਖੇਡਾਂ ਵਿਚ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ ਦੇ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਸੀ. ਪੀ. ਆਈ. ਐੱਮ. ਐੱਲ. ਲਿਬਰੇਸ਼ਨ ਵਲੋਂ ਇਜਲਾਸ

ਮੌੜ ਮੰਡੀ, 12 ਸਤੰਬਰ (ਗੁਰਜੀਤ ਸਿੰਘ ਕਮਾਲੂ)-ਦੇਸ਼ ਵਿਚ ਵਧ ਰਹੇ ਘੱਟ ਗਿਣਤੀ ਲੋਕਾਂ, ਤਰਕਸ਼ੀਲਾਂ, ਕਮਿਊਨਿਸਟ ਆਗੂਆਂ ਉਪਰ ਫ਼ਿਰਕੂ ਹਮਲਿਆਂ ਅਤੇ ਹੁਣ ਇਕ ਦਲਿਤ ਪੱਖੀ ਪ੍ਰਸਿੱਧ ਪੱਤਰਕਾਰ ਗ਼ੌਰੀ ਲੰਕੇਸ਼ ਦੇ ਕੀਤੇ ਕਤਲ ਨੇ ਸਾਬਤ ਕਰ ਦਿੱਤਾ ਹੈ ਕਿ ਮੌਜੂਦਾ ਕੇਂਦਰ ...

ਪੂਰੀ ਖ਼ਬਰ »

ਬੀ. ਐੱਡ. ਕਾਲਜ ਸੁਖਾਨੰਦ ਦਾ ਨਤੀਜਾ ਸ਼ਾਨਦਾਰ ਰਿਹਾ

ਭਗਤਾ ਭਾਈਕਾ, 12 ਸਤੰਬਰ (ਸੁਖਪਾਲ ਸਿੰਘ ਸੋਨੀ)-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਐਲਾਨੇ ਗਏ ਬੀ.ਐੱਡ. ਸਮੈਸਟਰ ਚੌਥਾ ਦੇ ਨਤੀਜੇ ਵਿੱਚੋਂ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਸੁਖਾਨੰਦ ਦਾ ਨਤੀਜਾ ਸੌ ਫ਼ੀਸਦੀ ਰਿਹਾ | ਡਾ: ਰਵਿੰਦਰ ...

ਪੂਰੀ ਖ਼ਬਰ »

ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾਣ ਤੋਂ ਸੂਝਵਾਨ ਕਿਸਾਨ ਚਿੰਤਤ

ਨਥਾਣਾ, 12 ਸਤੰਬਰ (ਗੁਰਦਰਸ਼ਨ ਲੁੱਧੜ) ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਸਾਲ ਲਗਾਤਰ ਥੱਲੇ ਜਾਣ ਦੀ ਸਥਿਤੀ ਤੋਂ ਕਿਸਾਨ ਹੁਣ ਸੋਚਣ ਲਈ ਮਜਬੂਰ ਹੋ ਗਏ ਹਨ | ਇਹ ਇਕ ਵੱਖਰੀ ਗੱਲ ਹੈ ਕਿ ਘੱਟ ਪਾਣੀ ਦੀ ਖਪਤ ਵਾਲੀਆਂ ਮੰੂਗੀ, ਮੱਕੀ, ਸੋਇਆਬੀਨ ਆਦਿ ਫਸਲਾਂ ਲਈ ਤਕਨੀਕੀ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਖੇਡਾਂ ਵਿਚ ਭਾਈਰੂਪਾ (ਲੜਕੇ) ਸਕੂਲ ਬਣਿਆ ਓਵਰਆਲ ਚੈਂਪੀਅਨ

ਭਾਈਰੂਪਾ, 12 ਸਤੰਬਰ (ਵਰਿੰਦਰ ਲੱਕੀ)-ਕਲੱਸਟਰ ਸਲਾਬਤਪੁਰਾ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਖੇਡ ਸਟੇਡੀਅਮ ਭਾਈਰੂਪਾ ਵਿਖੇ ਸੈਂਟਰ ਹੈੱਡ ਟੀਚਰ ਛਿੰਦਰ ਕੌਰ ਦੀ ਦੇਖ ਰੇਖ ਵਿੱਚ ਕਰਵਾਈਆਂ ਗਈਆਂ | ਨੈਸ਼ਨਲ ਸਟਾਇਲ ਕੱਬਡੀ (ਲੜਕੇ) ਵਿੱਚ ਆਦਮਪੁਰਾ ਸਕੂਲ ਫਸਟ ਤੇ ...

ਪੂਰੀ ਖ਼ਬਰ »

ਐਡੀਸਨ ਨੈਨੀ ਇੰਸਟੀਚਿਊਟ ਨੇ ਲਗਵਾਇਆ ਕੈਨੇਡਾ ਦਾ ਨੈਨੀ ਵੀਜ਼ਾ

ਬਠਿੰਡਾ, 12 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਨੈਨੀ ਇੰਸਟੀਚਿਊਟ ਐਡੀਸਨ ਵੱਲੋਂ ਕੈਨੇਡੀਅਨ ਇਮੀਗ੍ਰੇਸ਼ਨ ਨਿਯਮਾਂ ਅਨੁਸਾਰ ਮਾਨਤਾ ਪ੍ਰਾਪਤ ਕੋਰਸ ਕਰਵਾ ਕੇ ਵਿਦਿਆਰਥੀਆਂ ਨੰੂ ਇਸ ਯੋਗ ਕੀਤਾ ਜਾਂਦਾ ਹੈ ਜੋ ਉਨ੍ਹਾਂ ਦਾ ਵੀਜ਼ਾ ਲੱਗਣ ਦੀ ਸਫਲਤਾ ਦਰ ਨੰੂ ਵਧਾਉਂਦਾ ...

ਪੂਰੀ ਖ਼ਬਰ »

ਕੈਨੇਡਾ ਰਿਫਿਊਜ਼ਲ ਤੋਂ ਨਿਰਾਸ਼ ਵਿਦਿਆਰਥੀਆਂ ਲਈ ਆਸ ਦੀ ਕਿਰਨ ਕੈਨੇਡੀਅਨ ਅਕੈਡਮੀ

ਫ਼ਰੀਦਕੋਟ, 12 ਸਤੰਬਰ (ਜਸਵੰਤ ਸਿੰਘ ਪੁਰਬਾ)- ਕੈਨੇਡੀਅਨ ਅਕੈਡਮੀ ਕੋਟਕਪੂਰਾ ਜੋ ਮੋਗਾ ਰੋਡ 'ਤੇ ਸਥਿਤ ਹੈ | ਆਪਣੀਆਂ ਸੇਵਾਵਾਂ ਰਾਹੀਂ ਕਈ ਵਿਦਿਆਰਥੀਆਂ ਦਾ 5.5, 6 ਬੈਂਡ 'ਤੇ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰ ਚੁੱਕੀ ਹੈ | ਅਕੈਡਮੀ ਦੇ ਡਾਇਰੈਕਟਰ ਹਰਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਰੱਲਾ ਦੇ ਖੇਤਾਂ 'ਚੋਂ 3 ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ

ਜੋਗਾ, 12 ਸਤੰਬਰ (ਬਲਜੀਤ ਸਿੰਘ ਅਕਲੀਆ)- ਪਿੰਡ ਰੱਲਾ ਵਿਖੇ 3 ਕਿਸਾਨਾਂ ਦੇ ਖੇਤਾਂ 'ਚੋਂ ਖੇਤੀਬਾੜੀ ਮੋਟਰਾਂ ਦੇ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਕਿਸਾਨ ਦਰਸ਼ਨ ਸਿੰਘ, ਅਵਤਾਰ ਸਿੰਘ ਤੇ ਮੱਖਣ ਸਿੰਘ ਦੇ ਰੱਲਾ ਕੋਠਿਆਂ ਵਾਲੇ ...

ਪੂਰੀ ਖ਼ਬਰ »

ਨੋਰਥ ਜ਼ੋਨ ਖੇਡਾਂ 'ਚ ਭੀਖੀ ਦੀ ਗੁਰਲੀਨ ਕੌਰ ਨੇ ਮਾਰੀਆਂ ਮੱਲਾਂ

ਭੀਖੀ, 12 ਸਤੰਬਰ (ਨਿ. ਪ. ਪ.)- ਸਥਾਨਕ ਸਰਵਹਿਤਕਾਰੀ ਵਿੱਦਿਆ ਮੰਦਰ ਦੀ 8ਵੀਂ ਜਮਾਤ ਦੀ ਵਿਦਿਆਰਥਣ ਗੁਰਲੀਨ ਕੌਰ ਪੁੱਤਰੀ ਸੁਖਪਾਲ ਸਿੰਘ ਨੇ ਪਿਛਲੇ ਦਿਨੀਂ ਰੋਹਤਕ (ਹਰਿਆਣਾ) ਵਿਖੇ ਹੋਈਆਂ ਨੋਰਥ ਜ਼ੋਨ ਦੀਆਂ ਖੇਡਾਂ 'ਚੋਂ ਸਕੇਟਿੰਗ ਗੇਮ 'ਚੋਂ 2 ਚਾਂਦੀ ਅਤੇ ਇਕ ਬਰਾਊਨ ...

ਪੂਰੀ ਖ਼ਬਰ »

ਪੀ. ਜੀ. ਆਈ. 'ਚ ਮਰੀਜ਼ਾਂ ਦਾ ਇਲਾਜ ਹੋਰ ਸਸਤਾ ਹੋਣ ਦੀ ਉਮੀਦ

ਬੁਢਲਾਡਾ, 12 ਸਤੰਬਰ (ਸਵਰਨ ਸਿੰਘ ਰਾਹੀ)- ਪੀ. ਜੀ. ਆਈ. ਚੰਡੀਗੜ੍ਹ ਤੋਂ ਆਪਣਾ ਹਰ ਤਰ੍ਹਾਂ ਦਾ ਇਲਾਜ ਕਰਵਾਉਣ ਦੇ ਇੱਛੁਕ ਮਰੀਜ਼ਾਂ ਲਈ ਇਸ ਸੁੱਖਦ ਖ਼ਬਰ ਹੈ ਕਿ ਆਉਂਦੇ ਕੁਝ ਸਮੇਂ 'ਚ ਪੀ. ਜੀ. ਆਈ. ਦੇ ਮਰੀਜ਼ਾਂ ਦਾ ਇਲਾਜ ਹੋਰ ਸਸਤਾ ਹੋਣ ਜਾ ਰਿਹਾ ਹੈ, ਜਿਸ 'ਤੇ ਉੱਚ ਡਾਕਟਰੀ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਦੀ ਸਾਈਟ 'ਤੇ ਅਜੇ ਵੀ ਪੁਰਾਣੇ ਅਫ਼ਸਰ ਦੀ ਤਸਵੀਰ

ਹੀਰੋਂ ਖ਼ੁਰਦ, 12 ਸਤੰਬਰ (ਚਹਿਲ)- ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਮਾਨਸਾ ਸ਼ਿਵ ਪਾਲ ਦੀ ਬਦਲੀ ਹੋਏ ਨੂੰ ਕਾਫ਼ੀ ਸਮਾਂ ਹੋ ਗਿਆ ਹੈ ਜਦਕਿ ਉਸ ਤੋਂ ਬਾਅਦ ਵੀ ਇਕ ਹੋਰ ਜ਼ਿਲ੍ਹਾ ਸਿੱਖਿਆ ਅਫ਼ਸਰ ਬਦਲ ਕੇ ਚਲਾ ਗਿਆ ਹੈ ਜਦਕਿ ਵਿਭਾਗ ਦੀ ਜ਼ਿਲ੍ਹਾ ਪੱਧਰੀ ...

ਪੂਰੀ ਖ਼ਬਰ »

ਪਿੰਡ ਦੀ ਕੁੜੀ ਲਵੇਗੀ ਮਿਸ ਵਰਲਡ ਪੰਜਾਬਣ ਮੁਕਾਬਲੇ 'ਚ ਹਿੱਸਾ

ਬਠਿੰਡਾ, 12 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਜ਼ਿਲ੍ਹੇ ਦੇ ਪਿੰਡ ਦੌਲਤਪੁਰਾ (ਗੋਸਲ) ਦੀ ਜੰਮਪਲ ਲੜਕੀ ਸਤਬੀਰ ਕੌਰ ਸਿੱਧੂ ਪੁੱਤਰੀ ਹਰਮੇਲ ਸਿੰਘ ਸਿੱਧੂ ਅਗਾਮੀ ਮਹੀਨੇ ਦੌਰਾਨ ਮਿਸ ਵਰਲਡ ਪੰਜਾਬਣ-2017 ਮੁਕਾਬਲੇ ਵਿਚ ਹਿੱਸਾ ਲਵੇਗੀ | ਇਹ ਮੁਕਾਬਲਾ ...

ਪੂਰੀ ਖ਼ਬਰ »

ਬੀ.ਕੇ.ਯੂ. ਲੱਖੋਵਾਲ 18 ਨੂੰ ਚੰਡੀਗੜ੍ਹ 'ਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਕਰੇਗਾ ਘਿਰਾਓ- ਰਾਮਾਂ

ਬਠਿੰਡਾ, 12 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਸਰਕਾਰ ਵੱਲੋਂ ਕਿਸਾਨੀ ਮੰਗਾਂ ਨੰੂ ਅਣਗੌਲਿਆਂ ਕਰਨ ਦੇ ਰੋਸ ਵਜੋਂ ਸਰਕਾਰ ਿਖ਼ਲਾਫ਼ ਮੋਰਚਾ ਖੋਲ੍ਹਦਿਆਂ ਐਲਾਨ ਕੀਤਾ ਕਿ ਸਰਕਾਰ ਕਿਸਾਨੀ ਮੰਗਾਂ ਨੂੰ ਆਪਣੇ ਚੋਣ ਵਾਅਦੇ ਦੇ ...

ਪੂਰੀ ਖ਼ਬਰ »

ਦੋ ਕਿੱਲੋ ਪੋਸਤ ਸਮੇਤ ਗਿ੍ਫ਼ਤਾਰ

ਬਠਿੰਡਾ, 12 ਸਤੰਬਰ (ਗੁਰਨੈਬ ਸਾਜਨ)-ਥਾਣਾ ਸਦਰ ਅਧੀਨ ਪੈਂਦੀ ਪੁਲਿਸ ਚੌਕੀ ਇੰਚਾਰਜ ਦੇ ਐਸ. ਆਈ ਜਸਪਾਲ ਸਿੰਘ ਵੱਲੋਂ ਬੱਲੂਆਣਾ ਤੋਂ ਬੁਰਜ ਮਹਿਮਾ ਸੜਕ ਰਜਬਾਹੇ ਦੇ ਪੁੱਲ 'ਤੇ ਨਾਕੇ ਦੌਰਾਨ ਇਕ ਪੈਦਲ ਆਉਂਦੇ ਵਿਅਕਤੀ ਜਿਸ ਕੋਲ ਝੋਲਾ ਸੀ, ਉਸ 'ਚੋਂ 2 ਕਿੱਲੋ ਚੂਰਾ ਪੋਸਤ ...

ਪੂਰੀ ਖ਼ਬਰ »

ਖੇਤੀਬਾੜੀ ਸਕਾਊਟਾਂ ਵਲੋਂ ਸੰਘਰਸ਼ ਦਾ ਐਲਾਨ

ਬਠਿੰਡਾ, 12 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਖੇਤੀਬਾੜੀ ਵਿਭਾਗ ਵਿਚ ਆਰਜ਼ੀ ਤੌਰ 'ਤੇ ਤਾਇਨਾਤ ਕੀਤੇ ਗਏ ਐਗਰੀਕਲਚਰ ਸਕਾਊਟਾਂ ਨੇ ਵੀ ਯੂਨੀਅਨ ਬਣਾ ਕੇ ਪ੍ਰਧਾਨ ਹਮੀਰ ਸਿੰਘ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਨੰੂ ਲੈ ਕੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ | ਇਸ ...

ਪੂਰੀ ਖ਼ਬਰ »

ਅਸ਼ੀਰਵਾਦ ਚੈਰੀਟੇਬਲ ਸੁਸਾਇਟੀ ਰਾਮਾਂ ਵਲੋਂ ਤੀਸਰਾ ਸਮੂਹਿਕ ਵਿਆਹ ਸਮਾਗਮ ਦੇ ਪ੍ਰਬੰਧ ਮੁਕੰਮਲ

ਰਾਮਾਂ ਮੰਡੀ, 12 ਸਤੰਬਰ (ਅਮਰਜੀਤ ਸਿੰਘ ਲਹਿਰੀ)-ਸ਼ਹਿਰ ਦੀ ਸਮਾਜਸੇਵੀ ਸੰਸਥਾ ਅਸ਼ੀਰਵਾਦ ਚੈਰੀਟੇਬਲ ਸੁਸਾਇਟੀ ਰਾਮਾਂ ਵੱਲੋਂ ਜ਼ਰੂਰਤਮੰਦ ਲੜਕੀਆਂ ਦਾ ਚੌਥਾ ਸਮੂਹਿਕ ਵਿਆਹ ਸਮਾਗਮ 30 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਚੈਰੀਟੇਬਲ ਸੁਸਾਇਟੀ ਦੇ ...

ਪੂਰੀ ਖ਼ਬਰ »

ਸਰਕਾਰ ਟਰੱਕ ਯੂਨੀਅਨਾਂ ਨੂੰ ਬਹਾਲ ਕਰੇ-ਅਵਤਾਰ ਮੈਨੂੰਆਣਾ

ਤਲਵੰਡੀ ਸਾਬੋ 12 ਸਤੰਬਰ (ਰਣਜੀਤ ਸਿੰਘ ਰਾਜੂ)-ਟਰੱਕ ਯੂਨੀਅਨ ਤਲਵੰਡੀ ਸਾਬੋ ਦੇ ਸਾਬਕਾ ਪ੍ਰਧਾਨ ਅਵਤਾਰ ਮੈਨੂੰਆਣਾ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਟਰੱਕ ਯੂਨੀਅਨਾਂ ਨੂੰ ਭੰਗ ਕਰਨ ਸਬੰਧੀ ਜਾਰੀ ਨੋਟੀਫਿਕੇਸ਼ਨ ਨੂੰ ਵਾਪਸ ਲੈ ਕੇ ਟਰੱਕ ਯੂਨੀਅਨਾਂ ਨੂੰ ...

ਪੂਰੀ ਖ਼ਬਰ »

ਪਿੰਡ ਦੀ ਕੁੜੀ ਲਵੇਗੀ ਮਿਸ ਵਰਲਡ ਪੰਜਾਬਣ ਮੁਕਾਬਲੇ 'ਚ ਹਿੱਸਾ

ਬਠਿੰਡਾ, 12 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਜ਼ਿਲ੍ਹੇ ਦੇ ਪਿੰਡ ਦੌਲਤਪੁਰਾ (ਗੋਸਲ) ਦੀ ਜੰਮਪਲ ਲੜਕੀ ਸਤਬੀਰ ਕੌਰ ਸਿੱਧੂ ਪੁੱਤਰੀ ਹਰਮੇਲ ਸਿੰਘ ਸਿੱਧੂ ਅਗਾਮੀ ਮਹੀਨੇ ਦੌਰਾਨ ਮਿਸ ਵਰਲਡ ਪੰਜਾਬਣ-2017 ਮੁਕਾਬਲੇ ਵਿਚ ਹਿੱਸਾ ਲਵੇਗੀ | ਇਹ ਮੁਕਾਬਲਾ ...

ਪੂਰੀ ਖ਼ਬਰ »

ਅੰਤਰ ਕਾਲਜ ਜੂਡੋ (ਲੜਕੀਆਂ) ਮੁਕਾਬਲਿਆਂ 'ਚ ਐਨਲਾਈਟੈਂਡ ਕਾਲਜ ਨੇ ਓਵਰਆਲ ਟਰਾਫ਼ੀ ਜਿੱਤੀ

ਝੁਨੀਰ, 12 ਸਤੰਬਰ (ਰਮਨਦੀਪ ਸਿੰਘ ਸੰਧੂ)- ਸਥਾਨਕ ਐਨਲਾਈਟੈਂਡ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅੰਤਰ ਕਾਲਜ ਜੂਡੋ (ਲੜਕੀਆਂ) ਦੇ ਹੋਏ ਮੁਕਾਬਲਿਆਂ 'ਚ ਮੇਜ਼ਬਾਨ ਕਾਲਜ ਨੇ ਓਵਰਆਲ ਚੈਂਪੀਅਨਸ਼ਿਪ ਟਰਾਫ਼ੀ 'ਤੇ ਕਬਜ਼ਾ ਕੀਤਾ ...

ਪੂਰੀ ਖ਼ਬਰ »

ਕਲੇਰ ਸਕੂਲ ਦੀ ਕਿ੍ਕਟ ਟੀਮ ਨੇ ਜ਼ੋਨਲ ਪੱਧਰੀ ਮੁਕਾਬਲਿਆਂ 'ਚ ਬਾਜ਼ੀ ਮਾਰੀ

ਭਗਤਾ ਭਾਈਕਾ, 12 ਸਤੰਬਰ (ਸੁਖਪਾਲ ਸਿੰਘ ਸੋਨੀ)-ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇ ਹੋਏ ਜ਼ੋਨਲ ਪੱਧਰੀ ਮੁਕਾਬਲਿਆਂ ਅੰਦਰ ਮੇਜ਼ਬਾਨ ਟੀਮ ਨੇ ਬਾਜ਼ੀ ਮਾਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਪਰਲ ਪੀੜਤਾਂ ਵਲੋਂ ਸੀ. ਬੀ. ਆਈ., ਸੇਬੀ ਤੇ ਲੋਢਾ ਕਮੇਟੀ ਦੀ ਕਾਰਵਾਈ ਤੇਜ਼ ਕਰਨ ਦੀ ਮੰਗ

ਬਠਿੰਡਾ, 12 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਇਨਸਾਫ਼ ਲਹਿਰ ਪੰਜਾਬ ਬਠਿੰਡਾ ਦੇ ਬੈਨਰ ਹੇਠ ਪਰਲ ਪੀੜਤਾਂ ਨੇ ਆਪਣਾ ਸੰਘਰਸ਼ ਹੋਰ ਤੇਜ਼ ਕਰਦਿਆਂ ਕਿਹਾ ਕਿ ਪਰਲ ਨੇ ਉਨ੍ਹਾਂ ਦੀ ਜੀਵਨ ਭਰ ਦੀ ਪੰੂਜੀ 'ਤੇ ਡਾਕਾ ਮਾਰਿਆ ਹੈ ਜਿਸ ਲਈ ਹੁਣ ਉਨ੍ਹਾਂ ਦੇ ਹੱਥ ਪੱਲੇ ਕੁਝ ਵੀ ...

ਪੂਰੀ ਖ਼ਬਰ »

ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਪਹਿਲੀ ਅਕਤੂਬਰ ਨੂੰ

ਰਾਮਪੁਰਾ ਫੂਲ, 12 ਸਤੰਬਰ (ਵਿਰਦੀ)-ਤਰਕਸ਼ੀਲ ਸੁਸਾਇਟੀ ਵੱਲੋਂ 'ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ' ਕਰਵਾਈ ਜਾ ਰਹੀ ਹੈ | ਸੁਸਾਇਟੀ ਮੈਂਬਰਾਂ ਨੇ ਇਸ ਪ੍ਰੀਖਿਆ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਪ੍ਰੀਖਿਆ ਪੂਰੇ ਪੰਜਾਬ ਭਰ ਵਿਚ ਇਕੋ ਦਿਨ 1 ਅਕਤੂਬਰ 2017 ਨੂੰ ...

ਪੂਰੀ ਖ਼ਬਰ »

ਝਗੜੇ 'ਚ ਦੋ ਜ਼ਖ਼ਮੀ, 5 ਖਿਲਾਫ਼ ਮਾਮਲਾ ਦਰਜ

ਤਲਵੰਡੀ ਸਾਬੋ 12 ਸਤੰਬਰ (ਰਣਜੀਤ ਸਿੰਘ ਰਾਜੂ)- ਸਥਾਨਕ ਨਗਰ ਵਿਖੇ ਗਲੀ ਦੇ ਇੱਕ ਮਾਮੂਲੀ ਝਗੜੇ ਨੂੰ ਲੈ ਕੇ ਦੋ ਧਿਰਾਂ ਦੇ ਦੋ ਵਿਅਕਤੀ ਜ਼ਖ਼ਮੀ ਹੋ ਗਏ, ਪੁਲਿਸ ਨੇ ਦੋਵਾਂ ਧਿਰਾਂ ਦੇ 5 ਲੋਕਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ...

ਪੂਰੀ ਖ਼ਬਰ »

ਜੁਆਇੰਟ ਫੋਰਮ ਪੰਜਾਬ ਵਲੋਂ ਸੂਬਾ ਪੱਧਰੀ ਧਰਨਾ ਮੁਲਤਵੀ

ਲਹਿਰਾ ਮੁਹੱਬਤ, 12 ਸਤੰਬਰ (ਸੁਖਪਾਲ ਸਿੰਘ ਸੁੱਖੀ)-ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਜੁਆਇੰਟ ਫੋਰਮ ਦੀ ਸੂਬਾ ਬਾਡੀ ਵੱਲੋਂ ਪਾਵਰਕਾਮ ਤੇ ਪੰਜਾਬ ਸਰਕਾਰ ਦੇ ਵਿਰੋਧ 'ਚ ਆਪਣੀਆਂ ਮੰਗਾਂ ਦੇ ਹੱਲ ਲਈ 14 ਸਤੰਬਰ ਨੂੰ ਪਟਿਆਲਾ ਵਿਖੇ ਦਿੱਤਾ ਜਾਣ ਵਾਲਾ ਇੱਕ ਰੋਜ਼ਾ ਧਰਨਾ ...

ਪੂਰੀ ਖ਼ਬਰ »

ਭਾਕਿਯੂ (ਸਿੱਧੂਪੁਰ) ਵਲੋਂ ਨੁੱਕੜ ਮੀਟਿੰਗ

ਤਲਵੰਡੀ ਸਾਬੋ, 12 ਸਤੰਬਰ (ਰਣਜੀਤ ਸਿੰਘ ਰਾਜੂ)- ਪੰਜਾਬ ਦੇ ਕਿਸਾਨਾਂ ਦੀਆਂ ਚਿਰਾਂ ਤੋ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਮਨਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਕਿਸਾਨਾਂ ਨੂੰ ਨਾਲ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ...

ਪੂਰੀ ਖ਼ਬਰ »

ਰਿਫਾਇਨਰੀ ਪ੍ਰਬੰਧਕਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਭੇਟ ਕੀਤੀਆਂ 200 ਕੁਰਸੀਆਂ ਤੇ 20 ਮੇਜ਼

ਤਲਵੰਡੀ ਸਾਬੋ 12 ਸਤੰਬਰ (ਰਣਜੀਤ ਸਿੰਘ ਰਾਜੂ) ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਫੁੱਲੋ ਖਾਰੀ ਵਿਚ ਸਥਿਤ ਦੇਸ਼ ਦੇ ਸਭ ਤੋਂ ਵੱਡੇ ਤੇਲ ਸੋਧਕ ਕਾਰਖ਼ਾਨੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਰਿਫਾਇਨਰੀ ਦੀ ਸੀ. ਐੱਸ. ਆਰ ਸਕੀਮ ਤਹਿਤ ਚਲਾਏ ਜਾ ਰਹੇ ਸਮਾਜ ਭਲਾਈ ...

ਪੂਰੀ ਖ਼ਬਰ »

ਸਮਾਜ ਸੇਵੀ ਪ੍ਰਵਾਸੀ ਪੰਜਾਬੀ ਨੇ ਵਿੱਦਿਅਕ ਸੰਸਥਾ ਨੂੰ 10 ਪੱਖੇ ਦਿੱਤੇ

ਭਗਤਾ ਭਾਈਕਾ, 12 ਸਤੰਬਰ (ਸੁਖਪਾਲ ਸਿੰਘ ਸੋਨੀ)-ਸਥਾਨਕ ਸ਼ਹਿਰ ਦੇ ਨਾਮਵਰ ਸਮਾਜ ਸੇਵੀ ਆਗੂ ਸਾਧੂ ਸਿੰਘ ਕੈਨੇਡੀਅਨ (ਭਗਤਾ ਭਾਈਕਾ) ਨੇ ਪ੍ਰੈੱਸ ਕਲੱਬ ਭਗਤਾ ਭਾਈਕਾ ਰਾਹੀ ਵਿੱਦਿਅਕ ਸੰਸਥਾ ਲਈ 10 ਪੱਖੇ ਸਕੂਲੀ ਵਿਦਿਆਰਥੀਆਂ ਲਈ ਭੇਂਟ ਕੀਤੇ ਹਨ | ਸਮਾਜ ਸੇਵੀ ਸਾਧੂ ...

ਪੂਰੀ ਖ਼ਬਰ »

ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਾਡ ਟੈਕਨਾਲੋਜੀ ਦੇ 3 ਵਿਦਿਆਰਥੀ ਮੈਰਿਟ 'ਚ

ਬਠਿੰਡਾ, 12 ਸਤੰਬਰ (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਾਡ ਟੈਕਨਾਲੋਜੀ ਦੇ 3 ਵਿਦਿਆਰਥੀਆਂ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵੱਲੋਂ ਐਲਾਨੇ ਗਏ ਬੀ.ਟੈਕ. ਤੀਜਾ ਸਮੈਸਟਰ ਅਤੇ ਐਮ.ਟੈਕ ਤੀਜਾ ਸਮੈਸਟਰ ...

ਪੂਰੀ ਖ਼ਬਰ »

ਸਹਿਕਾਰਤਾ ਸੈੱਲ ਦੇ ਬਲਾਕ ਪ੍ਰਧਾਨ ਨੂੰ ਸਦਮਾ-ਪਿਤਾ ਦਾ ਦਿਹਾਂਤ

ਕੋਟਫੱਤਾ, 12 ਸਤੰਬਰ (ਰਣਜੀਤ ਸਿੰਘ ਬੁੱਟਰ)- ਕਾਂਗਰਸ ਦੇ ਸਹਿਕਾਰਤਾ ਸੈੱਲ ਦੇ ਬਲਾਕ ਪ੍ਰਧਾਨ ਅਤੇ ਪ੍ਰੋ: ਕਰਮ ਸਿੰਘ ਸੱਭਿਆਚਾਰਕ ਮੰਚ ਕੋਟਸ਼ਮੀਰ ਦੇ ਪ੍ਰਧਾਨ ਪ੍ਰਗਟ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਪਿਤਾ ਜਗਰਾਜ ਸਿੰਘ ਸਿੱਧੂ ਮੈਂਬਰ ...

ਪੂਰੀ ਖ਼ਬਰ »

ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ ਰਾਮਾਂ ਮੰਡੀ ਵਾਸੀ

ਰਾਮਾਂ ਮੰਡੀ, 12 ਸਤੰਬਰ (ਅਮਰਜੀਤ ਸਿੰਘ ਲਹਿਰੀ)- ਸਥਾਨਕ ਮੰਡੀ ਵਾਸੀ ਸਰਕਾਰ ਵੱਲੋਂ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹੋਣ ਕਾਰਨ ਭਾਰੀ ਮੁਸ਼ਕਿਲਾਂ ਨਾਲ ਜੂਝ ਰਹੇ ਹਨ | ਰਾਮਾਂ ਮੰਡੀ ਦੇ 30 ਬਿਸਤਰਿਆਂ ਵਾਲੇ ਸਿਵਲ ਹਸਪਤਾਲ ਵਿਚ ਡਾਕਟਰ ਦੀ ਘਾਟ ਹੋਣ ...

ਪੂਰੀ ਖ਼ਬਰ »

ਮਾਰਕਫੈੱਡ ਨੇ ਲਗਾਇਆ ਕਿਸਾਨ ਜਾਗਰੂਕਤਾ ਕੈਂਪ

ਗੋਨਿਆਣਾ, 12 ਸਤੰਬਰ (ਲਛਮਣ ਦਾਸ ਗਰਗ)- ਗੋਨਿਆਣਾ ਮਾਰਕਫੈੱਡ ਦੇ ਬ੍ਰਾਂਚ ਮੈਨੇਜਰ ਹਰਸਿਮਰਨਪ੍ਰੀਤ ਸਿੰਘ ਗਰੋਵਰ ਅਤੇ ਇੰਸਪੈਕਟਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਹਰਰਾਏਪੁਰ ਵਿਖੇ ਇਕ ਕਿਸਾਨ ਮਾਰਕਫੈੱਡ ਦੇ ਉਤਪਾਦਕਾਂ ਬਾਰੇ ਜਾਣਕਾਰੀ ਦੇਣ ਲਈ ਜਾਗਰੂਕਤਾ ...

ਪੂਰੀ ਖ਼ਬਰ »

ਖਾਦ ਨਿਗਮ ਦੇ ਕਰਮਚਾਰੀਆਂ ਵਲੋਂ ਪ੍ਰਬੰਧਕਾਂ ਖਿਲਾਫ਼ ਧਰਨਾ

ਬਠਿੰਡਾ, 12 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਭਾਰਤੀਯ ਖਾਦ ਨਿਗਮ ਬਠਿੰਡਾ ਦੇ ਕਰਮਚਾਰੀਆਂ ਭਾਰਤੀਯ ਖਾਦ ਨਿਗਮ ਦੀ ਮੈਨੇਜਮੈਂਟ ਦੀਆਂ ਨੀਤੀਆਂ ਖਿਲਾਫ਼ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟਾਇਆ | ਭਾਰਤੀਯ ਖਾਦ ਨਿਗਮ ਸੰਘ ਦੇ ਬੈਨਰ ਹੇਠ ...

ਪੂਰੀ ਖ਼ਬਰ »

ਅਧਿਆਪਕ ਆਗੂ ਸੁਰਿੰਦਰਪਾਲ ਸਿੰਘ ਮਾਨ ਨੂੰ ਸੇਵਾ ਮੁਕਤੀ ਮੌਕੇ ਵਿਦਾਇਗੀ

ਮਾਨਸਾ, 12 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਿੱਖਿਆ ਵਿਭਾਗ ਵਿੱਚ 38 ਸਾਲ ਵਰਿ੍ਹਆਂ ਦੀ ਸੇਵਾ ਉਪਰੰਤ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਿਖ਼ਆਲਾ ਕਲਾਂ ਤੋਂ ਸੇਵਾ ਮੁਕਤ ਹੋਏ ਅਧਿਆਪਕ ਦਲ ਪੰਜਾਬ ਦੇ ਸੂਬਾਈ ਆਗੂ ਤੇ ਡਰਾਇੰਗ ਅਧਿਆਪਕ ਸੁਰਿੰਦਰਪਾਲ ਸਿੰਘ ਮਾਨ ਨੂੰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX