ਤਾਜਾ ਖ਼ਬਰਾਂ


ਭਾਰਤ ਆਸਟਰੇਲੀਆ ਦੂਸਰਾ ਇਕ ਦਿਨਾਂ ਮੈਚ : 10 ਓਵਰਾਂ ਬਾਅਦ ਆਸਟ੍ਰੇਲੀਆ 47/2
. . .  45 minutes ago
ਕੱਲ੍ਹ ਮੁੱਖ ਮੰਤਰੀ ਦੀ ਰਿਹਾਇਸ਼ ਕੋਲ ਕਿਸਾਨਾਂ ਦਾ ਲੱਗਣ ਵਾਲਾ ਧਰਨਾ ਸੰਗਰੂਰ ਰੋਡ 'ਤੇ ਹੋਇਆ ਤਬਦੀਲ
. . .  31 minutes ago
ਪਟਿਆਲਾ, 21 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਕੱਲ੍ਹ 7 ਕਿਸਾਨ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੋਤੀ ਮਹਿਲ ਸਥਿਤ ਰਿਹਾਇਸ਼ ਨੂੰ ਘੇਰਨ ਦਾ ਪ੍ਰੋਗਰਾਮ ਤਬਦੀਲ ਹੋ ਗਿਆ। ਹੁਣ ਕਿਸਾਨ ਜਥੇਬੰਦੀਆਂ ਵੱਲੋਂ ਆਪਣਾ ਧਰਨਾ...
ਵਿਜ ਦੀ ਸਿਹਤ ਠੀਕ ਨਹੀਂ ਹੈ, ਹੁਣ ਉਨ੍ਹਾਂ ਨੂੰ ਅਰਾਮ ਦੀ ਜਰੂਰਤ - ਅਭੇ ਚੌਟਾਲਾ
. . .  44 minutes ago
ਪੰਚਕੂਲਾ, 21 ਸਤੰਬਰ (ਕਪਿਲ) - ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਵੱਲੋਂ 25 ਅਗਸਤ ਨੂੰ ਪੰਚਕੂਲਾ ਵਿੱਚ ਡੇਰਾ ਸੱਚਾ ਸੌਦਾ ਮਾਮਲੇ ਵਿੱਚ ਮਰਣ ਵਾਲੇ ਡੇਰਾ ਸਮਰਥਕਾਂ ਨੂੰ ਮੁਆਵਜ਼ਾ ਦਿੱਤੇ ਜਾਣ...
ਅਮਰੀਕਾ 'ਚ ਰਹਿਣ ਵਾਲੇ ਏਸ਼ੀਆਈ ਲੋਕਾਂ 'ਚ ਭਾਰਤੀ ਸਭ ਤੋਂ ਅਮੀਰ
. . .  about 1 hour ago
ਵਾਸ਼ਿੰਗਟਨ, 21 ਸਤੰਬਰ - ਅਮਰੀਕਾ 'ਚ ਹੋਏ ਇੱਕ ਸਰਵੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕਾ 'ਚ ਰਹਿਣ ਵਾਲੇ ਏਸ਼ੀਆਈ ਲੋਕਾਂ ਦੀ ਗਿਣਤੀ 2 ਕਰੋੜ...
ਲੌਂਗੋਵਾਲ ਵਿਖੇ ਕਿਸਾਨ ਸੰਘਰਸ਼ ਤੀਜੇ ਦਿਨ 'ਚ ਪ੍ਰਵੇਸ਼
. . .  about 1 hour ago
ਲੌਂਗੋਵਾਲ, 21 ਸਤੰਬਰ (ਵਿਨੋਦ, ਜੱਸੀ) - ਮੰਗਲਵਾਰ ਨੂੰ ਲੌਂਗੋਵਾਲ ਵਿਖੇ ਕਿਸਾਨਾਂ ਅਤੇ ਪੁਲਿਸ ਦਰਮਿਆਨ ਹੋਏ ਟਕਰਾਓ ਤੋਂ ਬਾਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ...
ਸੁਨੀਲ ਜਾਖੜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 1 hour ago
ਅੰਮ੍ਰਿਤਸਰ, 21 ਸਤੰਬਰ (ਜਸਵੰਤ ਸਿੰਘ ਜੱਸ) – ਲੋਕ ਸਭਾ ਗੁਰਦਾਸਪੁਰ ਦੀ ਹੋ ਰਹੀ ਉੱਪ ਚੋਣ 2019 'ਚ ਆ ਰਹੀਆਂ ਲੋਕ ਸਭਾ ਚੋਣਾਂ ਲਈ ਮੀਲ ਪੱਥਰ ਸਾਬਿਤ ਹੋਵੇਗੀ। ਇਸ ਗੱਲ ਦਾ ਪ੍ਰਗਟਾਵਾ ਕਾਂਗਰਸ...
ਆਸਟ੍ਰੇਲੀਆ ਨੂੰ ਮਿਲਿਆ 253 ਦੌੜਾਂ ਦਾ ਟੀਚਾ
. . .  about 1 hour ago
ਕੋਲਕਾਤਾ, 21 ਸਤੰਬਰ - ਆਸਟ੍ਰੇਲੀਆ ਖ਼ਿਲਾਫ਼ ਪਹਿਲਾ ਬੱਲੇਬਾਜ਼ੀ ਕਰਦਿਆ ਭਾਰਤ ਦੀ ਪੂਰੀ ਟੀਮ ਨਿਰਧਾਰਿਤ 50 ਓਵਰਾਂ 'ਚ 252 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ...
ਫ਼ਾਜ਼ਿਲਕਾ ਪੁਲਿਸ ਨੇ "ਦੋੜਤਾ ਪੰਜਾਬ" ਮੈਰਾਥਨ ਦੋੜ ਦਾ ਵੀਡੀਓ ਕੀਤਾ ਲਾਂਚ 
. . .  about 2 hours ago
ਫ਼ਾਜ਼ਿਲਕਾ, 21 ਸਤੰਬਰ (ਪ੍ਰਦੀਪ ਕੁਮਾਰ) - ਪੰਜਾਬ ਦੀ ਨਸ਼ਿਆਂ ਸਬੰਧੀ ਬਣੀ ਛਵੀ ਨੂੰ ਸਾਫ਼ ਕਰਨ ਅਤੇ ਨਸ਼ੇ ਖ਼ਿਲਾਫ਼ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਮੱਕਸਦ ਨਾਲ ਫ਼ਾਜ਼ਿਲਕਾ ਜ਼ਿਲਾ...
ਹਰਿਆਣਾ ਪੁਲਸ ਹਨੀਪ੍ਰੀਤ ਦੀ ਭਾਲ ਲਈ ਡੇਰਾ ਮੁਖੀ ਦੇ ਜੱਦੀ ਪਿੰਡ ਪੁੱਜੀ
. . .  about 2 hours ago
ਸਵਰਨ ਸਿੰਘ ਸਲਾਰੀਆ ਹੋਣਗੇ ਗੁਰਦਾਸ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਸੰਪਾਦਕੀ

ਪੁਸਤਕਾਂ ਤੋਂ ਬਿਨਾਂ ਇਮਤਿਹਾਨ

ਮਾੜੀ ਸਥਿਤੀ ਹੈ ਸਰਕਾਰੀ ਸਕੂਲਾਂ ਦੀ

ਪੰਜਾਬ ਦੇ ਸਕੂਲਾਂ ਦਾ ਪ੍ਰਬੰਧ ਅਕਸਰ ਵਿਵਾਦਾਂ ਵਿਚ ਘਿਰਿਆ ਰਹਿੰਦਾ ਹੈ। ਕੇਂਦਰ ਅਤੇ ਰਾਜ ਸਰਕਾਰਾਂ ਨੇ ਬੱਚਿਆਂ ਲਈ ਮੁਢਲੀ ਸਿੱਖਿਆ ਨੂੰ ਲਾਜ਼ਮੀ ਕਰਨ ਦਾ ਵਾਅਦਾ ਕੀਤਾ ਸੀ। ਇਸ ਲਈ ਸਮੇਂ-ਸਮੇਂ ਵੱਡੇ ਯਤਨ ਵੀ ਹੋਏ। ਦੇਸ਼ ਭਰ ਵਿਚ ਹਰ ਪੱਧਰ 'ਤੇ ਲੱਖਾਂ ਹੀ ਸਕੂਲ ਖੋਲ੍ਹੇ ਗਏ। ਇਸ ਦੇ ਨਾਲ-ਨਾਲ ਕੇਂਦਰ ਸਰਕਾਰ ਨੇ ਸਰਬ ਸਿੱਖਿਆ ਅਭਿਆਨ ਦਾ ਵੀ ਬੀੜਾ ਚੁੱਕਿਆ। ਬਿਨਾਂ ਸ਼ੱਕ ਸਾਖਰਤਾ ਦਾ ਘੇਰਾ ਤਾਂ ਵਧਿਆ ਪਰ ਇਸ ਦੇ ਬਾਵਜੂਦ ਸਰਕਾਰੀ ਸਕੂਲਾਂ ਵਿਚ ਹਰ ਪੱਖ ਤੋਂ ਵੱਡੀਆਂ ਖਾਮੀਆਂ ਰੜਕਦੀਆਂ ਰਹੀਆਂ। ਬਹੁਤੀ ਵਾਰ ਸਕੂਲਾਂ ਵਿਚ ਮੁਢਲੀਆਂ ਸਹੂਲਤਾਂ ਨਾ ਹੋਣ ਜਾਂ ਘੱਟ ਹੋਣ ਦੀ ਚਰਚਾ ਬਣੀ ਰਹੀ। ਇਨ੍ਹਾਂ ਵਿਚ ਬੈਠਣ ਲਈ ਡੈਸਕ, ਪੀਣ ਲਈ ਪਾਣੀ, ਬੱਚਿਆਂ ਅਤੇ ਅਧਿਆਪਕਾਂ ਲਈ ਪਖਾਨਿਆਂ ਅਤੇ ਚੰਗੀਆਂ ਇਮਾਰਤਾਂ ਦਾ ਨਾ ਹੋਣਾ ਸ਼ਾਮਿਲ ਸੀ।
ਚਾਹੇ ਇਸ ਪਾਸੇ ਵੱਲ ਸਮੇਂ-ਸਮੇਂ ਯਤਨ ਕੀਤੇ ਜਾਂਦੇ ਰਹੇ ਪਰ ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਸੰਤੁਸ਼ਟੀਜਨਕ ਨਹੀਂ ਕਿਹਾ ਜਾ ਸਕਦਾ। ਅਜਿਹੀਆਂ ਗੰਭੀਰ ਘਾਟਾਂ ਅਕਸਰ ਰੜਕਦੀਆਂ ਰਹਿੰਦੀਆਂ ਹਨ। ਸਕੂਲਾਂ ਦੇ ਸਮੁੱਚੇ ਪ੍ਰਬੰਧ ਬਾਰੇ ਵੀ ਆਲੋਚਨਾ ਹੁੰਦੀ ਰਹਿੰਦੀ ਹੈ। ਅਧਿਆਪਕਾਂ ਦੀ ਘਾਟ ਦੇ ਨਾਲ-ਨਾਲ ਵਿਦਿਅਕ ਅਦਾਰਿਆਂ ਵਿਚ ਹਰ ਪੱਖੋਂ ਜ਼ਾਬਤੇ ਦੀ ਘਾਟ ਵੀ ਰੜਕਦੀ ਹੈ, ਜਿਸ ਦਾ ਸਿੱਧਾ ਅਸਰ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਚਰਿੱਤਰ 'ਤੇ ਪੈਂਦਾ ਹੈ। ਇਸ ਦੇ ਨਾਲ-ਨਾਲ ਨਕਲ ਦਾ ਰੁਝਾਨ ਵੀ ਵਧਦਾ ਗਿਆ, ਜਿਸ ਨੂੰ ਅਨੇਕਾਂ ਯਤਨਾਂ ਦੇ ਬਾਵਜੂਦ ਹੁਣ ਤੱਕ ਰੋਕਿਆ ਨਹੀਂ ਜਾ ਸਕਿਆ। ਅਜਿਹੀ ਵਿਵਸਥਾ ਬੱਚੇ ਦੇ ਜੀਵਨ 'ਤੇ ਵੱਡਾ ਅਸਰ ਪਾਉਂਦੀ ਹੈ, ਜਿਸ ਦਾ ਪ੍ਰਭਾਵ ਉਨ੍ਹਾਂ ਦੇ ਸਾਰੇ ਜੀਵਨ 'ਤੇ ਬਣਿਆ ਰਹਿੰਦਾ ਹੈ। ਇਸ ਦੇ ਨਾਲ-ਨਾਲ ਸਿੱਖਿਆ ਦਾ ਪੱਧਰ ਵੀ ਨੀਵਾਂ ਹੁੰਦਾ ਗਿਆ। ਅਜਿਹੇ ਹੀ ਕਾਰਨ ਸਨ ਕਿ ਆਮ ਲੋਕਾਂ ਨੇ ਸਰਕਾਰੀ ਸਕੂਲਾਂ ਦੀ ਥਾਂ ਨਿੱਜੀ ਸਕੂਲਾਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ, ਜੋ ਅੱਜ ਸਰਕਾਰੀ ਸਕੂਲਾਂ ਤੋਂ ਕਿਤੇ ਅੱਗੇ ਵਧ ਚੁੱਕੇ ਹਨ। ਆਮ ਤੌਰ 'ਤੇ ਮਾਪਿਆਂ ਦਾ ਇਹ ਪ੍ਰਭਾਵ ਹੈ ਕਿ ਸਰਕਾਰੀ ਸਕੂਲਾਂ ਵਿਚ ਬੱਚਾ ਹਰ ਪੱਖੋਂ ਅਣਗੌਲਿਆ ਰਹਿੰਦਾ ਹੈ। ਉਸ ਦੀ ਸਿੱਖਿਆ ਦੀ ਪੱਧਰ ਵੀ ਨੀਵੀਂ ਰਹਿੰਦੀ ਹੈ, ਜਦੋਂ ਕਿ ਨਿੱਜੀ ਸਕੂਲ ਮੁਕਾਬਲਾਤਨ ਅਜਿਹੇ ਮਾਮਲਿਆਂ ਵਿਚ ਸਫ਼ਲ ਰਹੇ ਹਨ। ਸਰਕਾਰੀ ਤੌਰ 'ਤੇ ਸਿੱਖਿਆ ਵਿਚ ਫੰਡਾਂ ਦੀ ਕਮੀ ਅਤੇ ਸਰਕਾਰੀ ਤੰਤਰ ਦੀ ਸੁਸਤੀ ਕਾਰਨ ਇਨ੍ਹਾਂ ਸਕੂਲਾਂ ਦਾ ਪ੍ਰਭਾਵ ਘਟਿਆ ਹੈ, ਜਿਸ ਕਰਕੇ ਵੱਡੀ ਚਿੰਤਾ ਪੈਦਾ ਹੋਈ ਹੈ। ਲੋੜਵੰਦ ਵਿਦਿਆਰਥੀਆਂ ਨੂੰ ਸਹੀ ਸਿੱਖਿਆ ਦਾ ਨਾ ਮਿਲਣਾ ਇਕ ਵੱਡਾ ਸਮਾਜਿਕ ਅਨਿਆਂ ਕਿਹਾ ਜਾ ਸਕਦਾ ਹੈ। ਚਾਹੇ ਕੇਂਦਰ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਮਿਡ ਡੇ ਮੀਲ (ਦੁਪਹਿਰ ਦਾ ਖਾਣਾ) ਵੀ ਦਿੱਤਾ ਜਾਣ ਲੱਗਾ ਹੈ ਪਰ ਇਸ ਦੇ ਬਾਵਜੂਦ ਸਕੂਲਾਂ ਦੇ ਪੱਧਰ ਨੂੰ ਉੱਚਾ ਨਹੀਂ ਕੀਤਾ ਜਾ ਸਕਿਆ। ਇਸ ਵਾਰ ਤਾਂ ਇਨ੍ਹਾਂ ਸਕੂਲਾਂ ਵਿਚ ਵੱਡੀ ਘਾਟ ਪੁਸਤਕਾਂ ਦੀ ਪਾਈ ਜਾ ਰਹੀ ਹੈ। ਸਰਕਾਰ ਨੇ ਬਹੁਤੀਆਂ ਕਲਾਸਾਂ ਵਿਚ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਦੇਣ ਦਾ ਵਾਅਦਾ ਕੀਤਾ ਸੀ ਪਰ ਇਸ ਗੱਲ ਵਿਚ ਇਥੋਂ ਤੱਕ ਨਿਘਾਰ ਆਇਆ ਦਿਖਾਈ ਦਿੰਦਾ ਹੈ ਕਿ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਲਈ ਇਨ੍ਹਾਂ ਪੁਸਤਕਾਂ ਦੀ ਸਮੇਂ ਸਿਰ ਛਪਾਈ ਹੀ ਨਹੀਂ ਹੋ ਸਕੀ। ਪੰਜਾਬ ਵਿਚ 20 ਹਜ਼ਾਰ ਦੇ ਲਗਪਗ ਪ੍ਰਾਇਮਰੀ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਹਨ, ਜਿਨ੍ਹਾਂ ਵਿਚ 18 ਲੱਖ ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ ਪਰ 6 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਨ੍ਹਾਂ ਬੱਚਿਆਂ ਦੀ ਵੱਡੀ ਗਿਣਤੀ ਨੂੰ ਲੋੜੀਂਦੀਆਂ ਪੁਸਤਕਾਂ ਨਹੀਂ ਪ੍ਰਦਾਨ ਕੀਤੀਆਂ ਜਾ ਸਕੀਆਂ। ਇਸ ਨੂੰ ਕੌਮੀ ਪੱਧਰ 'ਤੇ ਕਾਗਜ਼ ਦੀ ਘਾਟ ਆਈ ਹੋਣ ਦਾ ਕਾਰਨ ਦੱਸਿਆ ਗਿਆ ਪਰ ਪੰਜਾਬ ਅਤੇ ਹਰਿਆਣਾ ਦੇ ਮੁਕਾਬਲੇ ਹਿਮਾਚਲ ਪ੍ਰਦੇਸ਼ ਨੇ ਸਕੂਲਾਂ ਵਿਚ ਸਮੇਂ ਸਿਰ ਪੁਸਤਕਾਂ ਦੇਣ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ, ਕਾਗਜ਼ ਦੀ ਘਾਟ ਨੂੰ ਮਹਿਜ਼ ਬਹਾਨਾ ਹੀ ਬਣਾਇਆ ਗਿਆ ਜਾਪਦਾ ਹੈ। ਆਮ ਤੌਰ 'ਤੇ ਇਕ ਸਾਲ ਪਹਿਲਾਂ ਪੁਸਤਕਾਂ ਛਾਪਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਂਦੀ ਹੈ ਪਰ ਇਸ ਵਾਰ ਪੰਜਾਬ ਵਿਚ ਇਹ ਪ੍ਰਕਿਰਿਆ ਜਨਵਰੀ ਵਿਚ ਸ਼ੁਰੂ ਕੀਤੀ ਗਈ ਪਰ ਬੋਰਡ ਨੂੰ ਆਈ ਕਾਗਜ਼ ਦੀ ਘਾਟ ਕਾਰਨ ਸਵਾ ਦੋ ਕਰੋੜ ਦੇ ਲਗਪਗ ਪੁਸਤਕਾਂ, ਜਿਨ੍ਹਾਂ ਲਈ 9 ਹਜ਼ਾਰ ਮੀਟ੍ਰਿਕ ਟਨ ਦੇ ਕਰੀਬ ਕਾਗਜ਼ ਚਾਹੀਦਾ ਸੀ, ਦੇ ਟੀਚੇ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ। ਇਸ ਕਾਰਨ ਵਿਦਿਆਰਥੀਆਂ ਦਾ ਸਮਾਂ ਵੱਡੀ ਹੱਦ ਤੱਕ ਜ਼ਾਇਆ ਹੀ ਗਿਆ ਕਿਹਾ ਜਾ ਸਕਦਾ ਹੈ। ਦੂਸਰੇ ਪਾਸੇ ਨਿੱਜੀ ਸਕੂਲਾਂ ਵਿਚ ਅੱਧੇ ਸਾਲ ਦੇ ਸਿਲੇਬਸ ਪੂਰੇ ਕੀਤੇ ਜਾ ਚੁੱਕੇ ਹਨ, ਜਦੋਂ ਕਿ ਸਰਕਾਰੀ ਸਕੂਲਾਂ ਵਿਚ ਇਹ ਸਭ ਕੁਝ ਅੱਧਾ-ਅਧੂਰਾ ਹੀ ਹੋਇਆ ਦਿਖਾਈ ਦੇ ਰਿਹਾ ਹੈ। ਪੁਸਤਕਾਂ ਦੇ ਨਾ ਮਿਲਣ ਦੇ ਵਿਵਾਦ ਵਿਚ 6 ਮਹੀਨੇ ਦਾ ਸਮਾਂ ਲੰਘ ਚੁੱਕਾ ਹੈ। ਹੁਣ ਜਦੋਂ ਕਿ ਛਿਮਾਹੀ ਇਮਤਿਹਾਨ ਸ਼ੁਰੂ ਹੋ ਗਏ ਹਨ ਤਾਂ ਲੱਖਾਂ ਹੀ ਬੱਚਿਆਂ ਨੂੰ ਇਹ ਇਮਤਿਹਾਨ ਕਿਤਾਬਾਂ ਦੀ ਅਣਹੋਂਦ ਵਿਚ ਹੀ ਦੇਣੇ ਪੈ ਰਹੇ ਹਨ। ਇਸ ਸਬੰਧੀ ਸਬੰਧਿਤ ਸਰਕਾਰੀ ਬੁਲਾਰੇ ਨੇ ਇਹ ਕਿਹਾ ਹੈ ਕਿ ਅਜਿਹਾ ਕੁਝ ਕਾਗਜ਼ ਦੀ ਸਮੇਂ ਸਿਰ ਖਰੀਦ ਨਾ ਹੋਣ ਕਾਰਨ ਹੋਇਆ ਹੈ। ਇਸ ਤੋਂ ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਕਿ ਅੱਜ ਸਰਕਾਰੀ ਸਕੂਲਾਂ ਦੀ ਪੜ੍ਹਾਈ ਦੇ ਪੱਖੋਂ ਸਥਿਤੀ ਕੀ ਹੋਵੇਗੀ।
ਇਸ ਸਮੇਂ ਵਿਚ ਅੱਧੇ-ਅਧੂਰੇ ਯਤਨ ਇਹ ਵੀ ਕੀਤੇ ਗਏ ਕਿ ਵੱਡੀਆਂ ਜਮਾਤਾਂ ਵਿਚ ਪੜ੍ਹਦੇ ਵਿਦਿਆਰਥੀਆਂ ਤੋਂ ਪੁਸਤਕਾਂ ਲੈ ਕੇ ਛੋਟੇ ਬੱਚਿਆਂ ਨੂੰ ਦਿੱਤੀਆਂ ਜਾਣ ਪਰ ਸਰਕਾਰ ਵਲੋਂ ਕੀਤਾ ਗਿਆ ਇਹ ਤਜਰਬਾ ਵੀ ਪੂਰੀ ਤਰ੍ਹਾਂ ਫੇਲ੍ਹ ਹੀ ਹੋਇਆ ਹੈ। ਅਜਿਹੀ ਤਰਸਯੋਗ ਹਾਲਤ ਸਬੰਧੀ ਭਵਿੱਖ ਵਿਚ ਵੀ ਸਥਿਤੀ ਸੁਧਰਦੀ ਦਿਖਾਈ ਨਹੀਂ ਦਿੰਦੀ, ਜਿਸ ਤੋਂ ਸਰਕਾਰ ਦੀ ਸਿੱਖਿਆ ਪੱਖੋਂ ਕਾਰਗੁਜ਼ਾਰੀ ਦੀ ਪੋਲ ਪੂਰੀ ਤਰ੍ਹਾਂ ਖੁੱਲ੍ਹ ਚੁੱਕੀ ਹੈ। ਜੇਕਰ ਸਰਕਾਰ ਸਿੱਖਿਆ ਪ੍ਰਤੀ ਆਪਣੇ ਮੁਢਲੇ ਫ਼ਰਜ਼ਾਂ ਦੀ ਪਾਲਣਾ ਕਰਨ ਵਿਚ ਹੀ ਪੂਰੀ ਤਰ੍ਹਾਂ ਅਸਮਰੱਥ ਰਹਿੰਦੀ ਹੈ ਤਾਂ ਉਹ ਹੋਰ ਕੰਮ ਕਿਸ ਤਰ੍ਹਾਂ ਸਿਰੇ ਚੜ੍ਹਾਉਣ ਵਿਚ ਕਾਮਯਾਬ ਹੋਵੇਗੀ। ਇਸ ਸਬੰਧੀ ਸਵਾਲੀਆ ਨਿਸ਼ਾਨ ਹੀ ਲੱਗਾ ਦਿਖਾਈ ਦਿੰਦਾ ਹੈ, ਜਿਸ ਕਾਰਨ ਲੋਕ-ਮਨਾਂ ਵਿਚ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਵੱਡੀ ਨਿਰਾਸ਼ਾ ਪੈਦਾ ਹੋਣੀ ਸ਼ੁਰੂ ਹੋ ਗਈ ਹੈ। ਅਜਿਹੀ ਨਿਰਾਸ਼ਾ ਨੂੰ ਦੂਰ ਕਰਨ ਲਈ ਸਰਕਾਰ ਨੂੰ ਵੱਡੇ ਯਤਨ ਕਰਨ ਦੀ ਜ਼ਰੂਰਤ ਹੋਵੇਗੀ, ਜੋ ਸੂਬੇ ਦੀ ਵੱਖ-ਵੱਖ ਪਹਿਲੂਆਂ ਤੋਂ ਵਿਗੜਦੀ ਸਥਿਤੀ ਨੂੰ ਸੰਭਾਲਣ ਦੇ ਸਮਰੱਥ ਹੋ ਸਕਣ।


-ਬਰਜਿੰਦਰ ਸਿੰਘ ਹਮਦਰਦ

 


ਖ਼ਬਰ ਸ਼ੇਅਰ ਕਰੋ

ਖਤਰੇ ਵਿਚ ਹੈ ਧਰਮ-ਨਿਰਪੱਖ ਤੇ ਜਮਹੂਰੀ ਭਾਰਤ ਦਾ ਵਿਚਾਰ

ਰਾਸ਼ਟਰੀ ਸੋਇਮ ਸੇਵਕ ਸੰਘ ਦੇ ਪ੍ਰਧਾਨ ਮੋਹਨ ਭਾਗਵਤ ਆਪਣੇ ਪੱਕੇ ਸਮੱਰਥਕਾਂ ਦੇ ਨਾਲ ਕੋਲਕਾਤਾ ਪਹੁੰਚਣ ਹੀ ਵਾਲੇ ਸਨ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਰ.ਐਸ.ਐਸ. ਵਲੋਂ ਬੁੱਕ ਕੀਤੇ ਉਸ ਹਾਲ ਵਿਚ ਮੀਟਿੰਗ ਕਰਨ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ। ...

ਪੂਰੀ ਖ਼ਬਰ »

ਝੂਠੀਆਂ ਖ਼ਬਰਾਂ ਨੂੰ ਬੇਨਕਾਬ ਕਰਨ ਵਾਲਿਆਂ ਨੂੰ ਮੇਰਾ ਸਲਾਮ

(ਕੱਲ੍ਹ ਤੋਂ ਅੱਗੇ) ਕੁਝ ਹਫ਼ਤੇ ਪਹਿਲਾਂ ਬੰਗਲੁਰੂ ਵਿਚ ਜ਼ੋਰਦਾਰ ਮੀਂਹ ਵਰ੍ਹਿਆ। ਉਸ ਸਮੇਂ ਸੰਘ ਦੇ ਲੋਕਾਂ ਨੇ ਇਕ ਵੀਡੀਓ ਵਾਈਰਲ ਕਰਾਇਆ। ਕੈਪਸ਼ਨ ਵਿਚ ਲਿਖਿਆ ਸੀ 'ਨਾਸਾ ਨੇ ਮੰਗਲ ਗ੍ਰਹਿ 'ਤੇ ਲੋਕਾਂ ਦੇ ਚੱਲਣ ਦੀ ਤਸਵੀਰ ਜਾਰੀ ਕੀਤੀ ਹੈ।' ਬੰਗਲੁਰੂ ਨਗਰ ਪਾਲਿਕਾ ...

ਪੂਰੀ ਖ਼ਬਰ »

ਸਥਾਪਨਾ ਦਿਵਸ 'ਤੇ ਵਿਸ਼ੇਸ਼

ਸਿੱਖ ਸਟੂਡੈਂਟਸ ਫੈਡਰੇਸ਼ਨ ਹੋਂਦ ਵਿਚ ਕਿਵੇਂ ਆਈ?

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਇਤਿਹਾਸ ਗੌਰਵਮਈ ਹੈ, ਜਿਸ ਨੇ ਸਿੱਖ ਨੌਜਵਾਨ ਵਿਦਿਆਰਥੀਆਂ ਨੂੰ ਜਥੇਬੰਦ ਕਰਨ ਅਤੇ ਗੁਰਮਤਿ ਕੈਂਪਾਂ ਰਾਹੀਂ ਗੌਰਵਮਈ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਵੱਡਾ ਯੋਗਦਾਨ ਪਾਇਆ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX