ਤਾਜਾ ਖ਼ਬਰਾਂ


ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ 'ਚ ਅਮਿਤ ਸ਼ਾਹ ਨੇ ਕੀਤਾ ਡੋਕਲਾਮ ਦਾ ਜ਼ਿਕਰ
. . .  1 day ago
ਨਵੀਂ ਦਿੱਲੀ, 25 ਸਤੰਬਰ - ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ ਦੇ ਉਦਘਾਟਨੀ ਭਾਸ਼ਣ 'ਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਡੋਕਲਾਮ ਘਟਨਾ ਦਾ ਜ਼ਿਕਰ...
ਭਾਰਤ ਨੇ ਸੰਯੁਕਤ ਰਾਸ਼ਟਰ 'ਚ ਪਾਕਿ ਦਾ ਝੂਠ ਕੀਤਾ ਬੇਪਰਦਾ
. . .  1 day ago
ਨਿਊਯਾਰਕ, 25 ਸਤੰਬਰ- ਭਾਰਤ ਨੇ ਪਾਕਿਸਤਾਨ ਦਾ ਝੂਠ ਸੰਯੁਕਤ ਰਾਸ਼ਟਰ 'ਚ ਬੇਪਰਦਾ ਕਰ ਦਿੱਤਾ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਨੇ ਜਿਸ ਜ਼ਖ਼ਮੀ ਲੜਕੀ ਨੂੰ ਕਸ਼ਮੀਰੀ ਦੱਸਿਆ ਸੀ ਉਹ ਲੜਕੀ ਅਸਲ 'ਚ ਫ਼ਲਸਤੀਨੀ ਹੈ। ਭਾਰਤ ਨੇ...
ਅੱਜ ਦੁਪਹਿਰ ਮੇਰੇ ਦਫ਼ਤਰ ਆਈ ਸੀ ਹਨੀਪ੍ਰੀਤ- ਵਕੀਲ
. . .  1 day ago
ਨਵੀਂ ਦਿੱਲੀ, 25 ਸਤੰਬਰ- ਦਿੱਲੀ ਹਾਈ ਕੋਰਟ 'ਚ ਹਨੀਪ੍ਰੀਤ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਫਾਈਲ ਕਰਨ ਵਾਲੇ ਵਕੀਲ ਪ੍ਰਦੀਪ ਆਰਿਆ ਨੇ ਖ਼ੁਲਾਸਾ ਕੀਤਾ ਹੈ ਕਿ ਅੱਜ ਦੁਪਹਿਰ ਹਨੀਪ੍ਰੀਤ ਉਨ੍ਹਾਂ ਦੇ ਲਾਜਪਤ ਨਗਰ...
ਸਟੋਵ ਫਟਣ ਕਾਰਨ 4 ਬੱਚਿਆਂ ਦੀ ਮੌਤ
. . .  1 day ago
ਬੈਂਗਲੁਰੂ, 25 ਸਤੰਬਰ- ਕਰਨਾਟਕ ਦੇ ਚਿਨਚੌਲੀ 'ਚ ਇੱਕ ਦੁਕਾਨ 'ਤੇ ਸਟੋਵ ਫਟਣ ਕਾਰਨ 3-4 ਸਾਲ ਦੀ ਉਮਰ ਦੇ 4 ਬੱਚਿਆਂ...
ਦੋ ਤੋਂ ਵੱਧ ਬੱਚਿਆਂ ਵਾਲ਼ੇ ਸਿਖਾਂਦਰੂ ਜੱਜ ਬਰਖ਼ਾਸਤ
. . .  1 day ago
ਭੋਪਾਲ, 25 ਸਤੰਬਰ - ਮੱਧ ਪ੍ਰਦੇਸ਼ ਹਾਈਕੋਰਟ ਨੇ ਇਕ ਇਤਿਹਾਸਿਕ ਫ਼ੈਸਲੇ ਤਹਿਤ ਦੋ ਅਜਿਹੇ ਸਿਖਲਾਈ ਅਧੀਨ ਜੱਜਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ ਜਿਨ੍ਹਾਂ ਦੇ ਦੋ ਤੋਂ ਵੱਧ ਬੱਚੇ ਹਨ । ਗਵਾਲੀਅਰ ਤੇ ਜੱਬਲਪੁਰ ਵਿਖੇ ਤਾਇਨਾਤ ਮਨੋਜ ਕੁਮਾਰ ਅਤੇ...
ਉੱਤਰੀ ਕੋਰੀਆ ਨੇ ਅਮਰੀਕੀ ਬੰਬਰਾਂ ਨੂੰ ਸ਼ੂਟ ਕਰਨ ਦੀ ਦਿੱਤੀ ਧਮਕੀ
. . .  1 day ago
ਨਵੀਂ ਦਿੱਲੀ, 25 ਸਤੰਬਰ- ਉੱਤਰੀ ਕੋਰੀਆ ਨੇ ਧਮਕੀ ਦਿੱਤੀ ਕਿ ਅਮਰੀਕੀ ਬੰਬਰਾਂ ਨੂੰ ਸ਼ੂਟ ਕੀਤਾ ਜਾਵੇਗਾ। ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਟਰੰਪ ਨੇ ਆਪਣੇ ਦੇਸ਼ 'ਤੇ ਜੰਗ ਦਾ...
ਫਿਰ ਕੀਤੀ ਜਾ ਸਕਦੀ ਹੈ ਸਰਜੀਕਲ ਸਟ੍ਰਾਈਕ - ਫ਼ੌਜ ਮੁਖੀ
. . .  1 day ago
ਨਵੀਂ ਦਿੱਲੀ, 25 ਸਤੰਬਰ- ਫ਼ੌਜ ਮੁਖੀ ਬਿਪਨ ਰਾਵਤ ਨੇ ਦਿੱਲੀ ਵਿਖੇ ਇੱਕ ਪ੍ਰੋਗਰਾਮ 'ਚ ਬੋਲਦਿਆਂ ਕਿਹਾ ਕਿ ਸਰਜੀਕਲ ਸਟ੍ਰਾਈਕ ਸਖ਼ਤ ਸੁਨੇਹਾ ਦੇਣ ਲਈ ਕੀਤੀ ਗਈ ਸੀ ਤੇ ਜੇ ਲੋੜ ਪਈ ਤਾਂ ਫਿਰ ਸਰਜੀਕਲ ਸਟ੍ਰਾਈਕ ਕੀਤੀ ਜਾ ਸਕਦੀ ਹੈ। ਸ੍ਰੀ ਰਾਵਤ ਨੇ...
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਦੇ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ
. . .  1 day ago
ਹਨੀਪ੍ਰੀਤ ਵੱਲੋਂ ਦਿੱਲੀ ਹਾਈ ਕੋਰਟ 'ਚ ਅਗਾਊਂ ਜ਼ਮਾਨਤ ਲਈ ਅਰਜ਼ੀ
. . .  1 day ago
ਪ੍ਰਧਾਨ ਮੰਤਰੀ ਵੱਲੋਂ 'ਸੁਭਾਗੇ ਯੋਜਨਾ' ਦੀ ਸ਼ੁਰੂਆਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਸੰਪਾਦਕੀ

ਪੁਸਤਕਾਂ ਤੋਂ ਬਿਨਾਂ ਇਮਤਿਹਾਨ

ਮਾੜੀ ਸਥਿਤੀ ਹੈ ਸਰਕਾਰੀ ਸਕੂਲਾਂ ਦੀ

ਪੰਜਾਬ ਦੇ ਸਕੂਲਾਂ ਦਾ ਪ੍ਰਬੰਧ ਅਕਸਰ ਵਿਵਾਦਾਂ ਵਿਚ ਘਿਰਿਆ ਰਹਿੰਦਾ ਹੈ। ਕੇਂਦਰ ਅਤੇ ਰਾਜ ਸਰਕਾਰਾਂ ਨੇ ਬੱਚਿਆਂ ਲਈ ਮੁਢਲੀ ਸਿੱਖਿਆ ਨੂੰ ਲਾਜ਼ਮੀ ਕਰਨ ਦਾ ਵਾਅਦਾ ਕੀਤਾ ਸੀ। ਇਸ ਲਈ ਸਮੇਂ-ਸਮੇਂ ਵੱਡੇ ਯਤਨ ਵੀ ਹੋਏ। ਦੇਸ਼ ਭਰ ਵਿਚ ਹਰ ਪੱਧਰ 'ਤੇ ਲੱਖਾਂ ਹੀ ਸਕੂਲ ...

ਪੂਰੀ ਖ਼ਬਰ »

ਖਤਰੇ ਵਿਚ ਹੈ ਧਰਮ-ਨਿਰਪੱਖ ਤੇ ਜਮਹੂਰੀ ਭਾਰਤ ਦਾ ਵਿਚਾਰ

ਰਾਸ਼ਟਰੀ ਸੋਇਮ ਸੇਵਕ ਸੰਘ ਦੇ ਪ੍ਰਧਾਨ ਮੋਹਨ ਭਾਗਵਤ ਆਪਣੇ ਪੱਕੇ ਸਮੱਰਥਕਾਂ ਦੇ ਨਾਲ ਕੋਲਕਾਤਾ ਪਹੁੰਚਣ ਹੀ ਵਾਲੇ ਸਨ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਰ.ਐਸ.ਐਸ. ਵਲੋਂ ਬੁੱਕ ਕੀਤੇ ਉਸ ਹਾਲ ਵਿਚ ਮੀਟਿੰਗ ਕਰਨ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ। ਸੰਘ ਦੇ ਪ੍ਰਧਾਨ ਵਲੋਂ ਇਸ ਘਟਨਾ ਨੂੰ ਅਲੋਕਤੰਤਰਿਕ ਕਰਾਰ ਦਿੱਤਾ। ਪਰ ਹਿੰਦੂ-ਮੁਸਲਿਮ ਸਮੀਕਰਣਾਂ ਨੂੰ ਖ਼ਰਾਬ ਕਰਨ ਦਾ ਸੰਘ ਦਾ ਪੁਰਾਣਾ ਰਿਕਾਰਡ ਹੋਣ ਕਾਰਨ ਸਾਵਧਾਨੀ ਜ਼ਰੂਰੀ ਹੈ। ਇਹ ਵੀ ਸੱਚ ਹੈ ਕਿ ਮਮਤਾ ਬੈਨਰਜੀ ਦਾ ਰਵੱਈਆ ਤਾਨਾਸ਼ਾਹਾਂ ਵਾਲਾ ਹੈ ਪਰ ਉਨ੍ਹਾਂ ਦੇ ਇਸ ਕਦਮ ਨੂੰ ਤਰਕਸੰਗਤ ਕਿਹਾ ਜਾ ਸਕਦਾ ਹੈ। ਫਿਰ ਵੀ ਮੈਂ ਚਾਹੁੰਦਾ ਹਾਂ ਕਿ ਦੂਸਰੀ ਆਵਾਜ਼ ਨੂੰ ਵੀ ਸਾਹਮਣੇ ਆਉਣ ਦੀ ਇਜਾਜ਼ਤ ਦਿੱਤੀ ਜਾਵੇ, ਭਾਵੇਂ ਕਿੰਨੇ ਵੀ ਆਲੋਚਕ ਕਿਉਂ ਨਾ ਹੋਣ। ਇਸ ਤੋਂ ਇਲਾਵਾ ਪੱਛਮੀ ਬੰਗਾਲ ਵਿਚ ਉਨ੍ਹਾਂ ਵਲੋਂ ਮੁਸਲਮਾਨਾਂ ਨੂੰ ਹੋਰ ਪਛੜੇ ਵਰਗਾਂ ਵਿਚ ਸ਼ਾਮਿਲ ਕਰਨਾ ਅਤੇ ਕੁਝ ਚੋਣਵੇਂ ਮੌਲਵੀਆਂ ਨੂੰ ਭੱਤਾ ਦੇਣਾ ਕਿਸੇ ਵੀ ਤਰ੍ਹਾਂ ਉਸ ਲੋਕਤੰਤਰਿਕ ਭਾਰਤ ਦੇ ਅਨੁਕੂਲ ਨਹੀਂ ਹੈ, ਜਿਸ ਦੀ ਕਿ ਅਸੀਂ ਉਸਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕਿਸੇ ਖ਼ਾਸ ਭਾਈਚਾਰੇ ਦੀਆਂ ਭਾਵਨਾਵਾਂ ਦਾ ਤੁਸ਼ਟੀਕਰਨ ਦਾ ਮਕਸਦ ਸਪੱਸ਼ਟ ਤੌਰ 'ਤੇ ਉਸ ਦੀਆਂ ਵੋਟਾਂ ਲਈ ਹੀ ਹੁੰਦਾ ਹੈ। ਅਜਿਹਾ ਕਰਨਾ ਉਸ ਤੋਂ ਵੀ ਬੁਰਾ ਹੈ ਜੋ ਸੰਘ ਕਰਦਾ ਹੈ।
ਬਾਬਰੀ ਮਸਜਿਦ ਦੀ ਥਾਂ 'ਤੇ ਇਕ ਛੋਟਾ ਜਿਹਾ ਮੰਦਿਰ ਰਾਤੋ-ਰਾਤ ਬਣਾਉਣ ਤੋਂ ਬਾਅਦ ਭਾਵੇਂ ਕੁਝ ਸਮੇਂ ਲਈ ਮੁੱਦਾ ਠੱਪ ਹੋ ਗਿਆ ਸੀ ਪਰ ਮੁਸਲਮਾਨਾਂ ਨੇ ਇਸ ਨੂੰ ਆਪਣੇ ਹਿਤ 'ਚ ਨਹੀਂ ਸਮਝਿਆ ਅਤੇ ਨਾ ਹੀ ਉਹ ਇਸ ਸਭ ਕੁਝ ਤੋਂ ਸੰਤੁਸ਼ਟ ਹੋਏ। ਸੰਘ ਵਲੋਂ ਦਿਖਾਏ ਰਸਤੇ 'ਤੇ ਚੱਲ ਰਹੀ ਭਾਜਪਾ ਮੁੜ ਪਹਿਲਾਂ ਵਰਗਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਹੀ ਹੈ। ਅਨੇਕਤਾਵਾਦ ਸਬੰਧੀ ਸਰਕਾਰ ਦੇ ਗੋਲਮੋਲ ਵਿਚਾਰਾਂ ਦਾ ਲਾਭ ਸਿਰਫ ਹਿੰਦੂਤਵੀ ਤੱਤਾਂ ਨੂੰ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਿਗੜੇ ਮਾਹੌਲ ਨੂੰ ਸਹੀ ਕਰਨ ਲਈ ਕੁਝ ਸਾਕਾਰਾਤਮਕ ਕਦਮ ਉਠਾ ਸਕਦੇ ਸਨ ਪਰ ਉਨ੍ਹਾਂ ਦੀ ਪਾਰਟੀ ਅਜਿਹਾ ਨਹੀਂ ਕਰ ਸਕੀ, ਕਿਉਂਕਿ ਉਹ ਸਮਾਜ ਦੀ ਵਿਭਿੰਨਤਾ ਦਾ ਲਾਭ ਚੁੱਕ ਰਹੀ ਹੈ। ਕੋਈ ਵੀ ਬਾਹਰੀ ਇਸ ਵਿਚ ਦਖ਼ਲ ਨਹੀਂ ਦੇ ਸਕਦਾ, ਕਿਉਂਕਿ ਉੱਤਰ ਪ੍ਰਦੇਸ਼ ਦੇ ਉਦੋਂ ਮੁੱਖ ਮੰਤਰੀ ਰਹੇ ਕਲਿਆਣ ਸਿੰਘ ਨੇ ਸਰਬਉੱਚ ਅਦਾਲਤ ਦੇ ਉਸ ਫ਼ੈਸਲੇ ਦਾ ਪਾਲਣ ਕਰਨ ਲਈ ਕੁਝ ਖ਼ਾਸ ਨਹੀਂ ਕੀਤਾ, ਜਿਸ ਵਿਚ ਇਹ ਕਿਹਾ ਗਿਆ ਸੀ ਕਿ ਜਿਉਂ ਦੀ ਤਿਉਂ ਹਾਲਤ ਬਣਾਈ ਰੱਖੀ ਜਾਵੇ।
ਇਕ ਧਰਮ-ਨਿਰਪੱਖ ਸਮਾਜ ਦਾ 'ਹਿੰਦੂਕਰਨ' ਕੀਤੇ ਜਾਣ ਕਾਰਨ ਦੇਸ਼ ਦੀ ਅਖੰਡਤਾ ਖ਼ਤਰੇ ਵਿਚ ਹੈ। ਧਰਮ ਕਿਸੇ ਵੀ ਰਾਸ਼ਟਰ ਨੂੰ ਇਕ ਨਹੀਂ ਰੱਖ ਸਕਦਾ। ਉਦਾਹਰਨ ਬੰਗਲਾਦੇਸ਼ ਦੀ ਹੈ, ਜਿਸ ਨੇ ਕਿ ਆਪਣੇ-ਆਪ ਨੂੰ ਪਾਕਿਸਤਾਨ ਤੋਂ ਵੱਖ ਕਰ ਲਿਆ ਸੀ। ਜ਼ਬਰਦਸਤੀ ਉਰਦੂ ਭਾਸ਼ਾ ਥੋਪੇ ਜਾਣ ਕਾਰਨ ਪੂਰਬੀ ਪਾਕਿਸਤਾਨ ਨੂੰ ਆਜ਼ਾਦ ਹੋ ਕੇ ਬੰਗਲਾਦੇਸ਼ ਬਣਨ ਲਈ ਮਜਬੂਰ ਹੋਣਾ ਪਿਆ ਸੀ।
ਭਾਰਤ ਇਕ ਦੇਸ਼ ਬਣਿਆ ਰਿਹਾ, ਕਿਉਂਕਿ ਵੱਖ-ਵੱਖ ਸੱਭਿਆਚਾਰਕ ਵਿਭਿੰਨਤਾਵਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ। ਇਹ ਸੱਚ ਹੈ ਕਿ ਦੇਸ਼ ਦੀ ਪੂਰੀ ਆਬਾਦੀ ਦਾ 80 ਫ਼ੀਸਦੀ ਹਿੰਦੂ ਹਨ। ਪਰ ਘੱਟ-ਗਿਣਤੀਆਂ, ਮੁਸਲਮਾਨਾਂ ਨੂੰ ਕੁਝ ਸਨਕੀ ਲੋਕਾਂ ਤੋਂ ਬਿਨਾਂ ਕਿਸੇ ਵਲੋਂ ਵੀ ਭੈਭੀਤ ਨਹੀਂ ਸੀ ਕੀਤਾ ਗਿਆ।
ਜੇਕਰ ਸੰਘ ਅਸਲੀਅਤ ਵਿਚ ਹਿੰਦੂਤਵ ਵਿਚ ਦਿਲਚਸਪੀ ਰੱਖਦਾ ਹੈ ਤਾਂ ਉਸ ਨੂੰ ਦਲਿਤਾਂ ਦੇ ਲਈ ਕੁਝ ਕਰਨਾ ਚਾਹੀਦਾ ਹੈ ਜਿਹੜੇ ਭੇਦਭਾਵ ਦੇ ਬਾਵਜੂਦ ਵੀ ਹੁਣ ਤੱਕ ਹਿੰਦੂ ਧਰਮ 'ਚ ਬਣੇ ਰਹੇ ਹਨ। ਇਹ ਵੀ ਸੱਚ ਹੈ ਕਿ ਕੁਝ ਦਲਿਤਾਂ ਨੇ ਧਰਮ ਪਰਿਵਰਤਨ ਰਾਹੀਂ ਆਜ਼ਾਦੀ ਪਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਨਾਲ ਮੁਸਲਿਮ ਅਤੇ ਇਸਾਈ ਸਮਾਜਾਂ 'ਤੇ ਉਲਟਾ ਪ੍ਰਭਾਵ ਹੀ ਪਿਆ। ਧਰਮ ਪਰਿਵਰਤਨ ਕਰਨ ਵਾਲੇ ਦਲਿਤਾਂ ਨੇ ਜੋ ਵੀ ਧਰਮ ਅਪਣਾਇਆ, ਉਥੇ ਹੀ ਉਨ੍ਹਾਂ ਨੂੰ ਭੇਦਭਾਵ ਦਾ ਸਾਹਮਣਾ ਕਰਨਾ ਪਿਆ।
ਹਿੰਦੂਆਂ ਦੇ ਮੋਹਰੀ ਹੋਣ ਦਾ ਦਾਅਵਾ ਕਰਨ ਵਾਲੇ ਸੰਘ ਦੇ ਪ੍ਰਧਾਨ ਵਲੋਂ ਇਕ ਦਲਿਤ ਨੂੰ ਜਲਾ ਦਿੱਤੇ ਜਾਣ 'ਤੇ ਕੁਝ ਵੀ ਨਹੀਂ ਕਿਹਾ ਗਿਆ, ਉਸ ਦਾ ਕਸੂਰ ਇਹ ਸੀ ਕਿ ਉਸ ਦੀ ਬੱਕਰੀ ਕਿਸੇ ਉੱਚੀ ਜਾਤ ਵਾਲੇ ਦੇ ਖੇਤ 'ਚ ਚਲੀ ਗਈ ਸੀ। ਹੁਣ ਮੋਦੀ ਦਾ ਧਿਆਨ ਦਲਿਤਾਂ ਵੱਲ ਗਿਆ ਹੈ ਤਾਂ ਉਨ੍ਹਾਂ ਨੂੰ ਕਹਿਣਾ ਚਾਹੀਦਾ ਹੈ ਕਿ ਉੱਚੀ ਜਾਤ ਵਾਲੇ ਦਲਿਤਾਂ ਨਾਲ ਭੇਦਭਾਵ ਨਾ ਕਰਨ।
ਮੈਂ ਮੋਦੀ ਜਾਂ ਉਨ੍ਹਾਂ ਦੇ ਸਮਰਥਕ ਜਿਹੜੇ ਇਹ ਦਾਅਵਾ ਕਰਦੇ ਹਨ ਕਿ ਉਹ ਭਵਿੱਖ ਦਾ ਪੱਖਪਾਤ ਤੋਂ ਰਹਿਤ ਭਾਰਤ ਬਣਾਉਣਾ ਚਾਹੁੰਦੇ ਹਨ, ਨੂੰ ਅਜਿਹੀਆਂ ਘਟਨਾਵਾਂ ਦੀ ਨਰਮ ਜਿਹੀ ਆਲੋਚਨਾ ਕਰਦਿਆਂ ਵੀ ਨਹੀਂ ਵੇਖਿਆ। ਬਹੁਤ ਜ਼ਿਆਦਾ ਦੇਖੇ ਜਾਣ ਵਾਲੇ ਦੂਰਦਰਸ਼ਨ 'ਤੇ ਦਲਿਤ ਨੂੰ ਜਲਾਏ ਜਾਣ ਦੀ ਘਟਨਾ ਵੀ ਦਿਖਾਈ ਜਾਣੀ ਚਾਹੀਦੀ ਸੀ ਪਰ ਅਜਿਹਾ ਲਗਦਾ ਹੈ ਕਿ ਉੱਚੀ ਜਾਤ ਵਾਲਿਆਂ ਦੇ ਡਰੋਂ ਸਰਕਾਰ ਇਸ ਮਾਮਲੇ ਨੂੰ ਵਧਾਉਣਾ ਨਹੀਂ ਸੀ ਚਾਹੁੰਦੀ। ਉਂਜ ਵੀ, ਇਕ ਅਜਿਹਾ ਲੁਕਵਾਂ ਕਾਨੂੰਨ ਹੈ ਜਿਹੜਾ ਆਦੇਸ਼ ਦਿੰਦਾ ਹੈ ਕਿ ਅਜਿਹੀਆਂ ਖ਼ਬਰਾਂ ਪ੍ਰਕਾਸ਼ਿਤ ਨਾ ਕੀਤੀਆਂ ਜਾਣ। ਇਹ ਪ੍ਰੈੱਸ ਦੀ ਆਜ਼ਾਦੀ ਨਹੀਂ ਹੈ।
ਜੇਕਰ ਮੀਡੀਆ ਦੇਸ਼ ਵਿਚ ਮਹੱਤਵਪੂਰਨ ਸੰਸਥਾ ਹੈ ਅਤੇ ਇਹ ਕਿਸੇ ਵੀ ਤਰ੍ਹਾਂ ਦੇ ਦਬਾਅ ਤੋਂ ਮੁਕਤ ਹੁੰਦਾ ਤਾਂ ਸੰਘ ਸੰਵਿਧਾਨ ਦੇ ਬੁਨਿਆਦੀ ਢਾਂਚੇ ਨੂੰ ਢਾਅ ਲਾਉਣ ਦੀ ਹਿੰਮਤ ਨਾ ਕਰਦਾ। ਸੰਘ ਦੇ ਪ੍ਰਧਾਨ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਹਿੰਦੂ ਧਰਮ ਦਾ ਮਤਲਬ ਸਾਰਿਆਂ ਨੂੰ ਜਗ੍ਹਾ ਦੇਣਾ ਅਤੇ ਸਹਿਣਸ਼ੀਲਤਾ ਦੀ ਭਾਵਨਾ ਹੈ, ਨਾ ਕਿ ਸਮਾਜ ਨੂੰ ਵੰਡ ਦੇਣਾ।
ਭਾਜਪਾ ਦਾ ਫੈਲਣਾ ਇਕ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਉਹ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਅਣਗੌਲਿਆਂ ਕਰਦੀ ਹੈ। ਮੋਦੀ ਦਾ ਵਿਕਾਸ ਦਾ ਨਾਅਰਾ ਵੀ ਹੇਠਾਂ ਆ ਗਿਆ ਹੈ, ਕਿਉਂਕਿ ਇਹ ਲੋਕਾਂ ਨੂੰ ਗ਼ਰੀਬੀ ਵਿਚੋਂ ਕੱਢ ਕੇ ਆਪਣੇ ਵੱਲ ਆਕਰਸ਼ਿਤ ਨਹੀਂ ਕਰ ਸਕਿਆ। ਸੰਘ ਨਾਲ ਮੋਦੀ ਦੀ ਅਤੇ ਉਨ੍ਹਾਂ ਦੇ ਨਜ਼ਦੀਕੀ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀ ਨੇੜਤਾ ਆਮ ਲੋਕਾਂ ਦੀ ਇਸ ਆਸ ਨੂੰ ਵੀ ਖੋਰਾ ਲਾਉਂਦੀ ਹੈ ਕਿ ਮੋਦੀ ਭੇਦਭਾਵ-ਮੁਕਤ ਸਮਾਜ ਦੀ ਉਸਾਰੀ ਕਰਨਗੇ।
ਜੇਕਰ ਭਾਜਪਾ ਦੇ ਕੁਝ ਮੈਂਬਰਾਂ ਦੀ ਮੰਗ ਅਨੁਸਾਰ ਸੰਘ ਨਾਲੋਂ ਹਰ ਨਾਤਾ ਤੋੜ ਲਿਆ ਜਾਂਦਾ ਤਾਂ ਸਥਿਤੀ ਵੱਖਰੀ ਹੋ ਸਕਦੀ ਸੀ। ਇਹ ਸੰਭਾਵਨਾ ਉਦੋਂ ਪੈਦਾ ਹੋਈ ਸੀ ਜਦੋਂ ਗਾਂਧੀਵਾਦੀ ਜੈ ਪ੍ਰਕਾਸ਼ ਨਾਰਾਇਣ ਜਨ ਸੰਘ ਦੇ ਨੇਤਾਵਾਂ ਨੂੰ ਆਪਣੀ ਪਾਰਟੀ ਜਨਸੰਘ ਨੂੰ ਭੰਗ ਕਰਕੇ ਜਨਤਾ ਪਾਰਟੀ 'ਚ ਸ਼ਾਮਿਲ ਹੋਣ ਲਈ ਮਨਾ ਲਿਆ ਸੀ। ਪਰ ਇਸ ਤੋਂ ਬਾਅਦ ਵੀ ਇਨ੍ਹਾਂ ਨੇਤਾਵਾਂ ਨੇ ਸੰਘ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਅਤੇ ਜੈ ਪ੍ਰਕਾਸ਼ ਦੇ ਪੂਰੇ ਉਦੇਸ਼ ਨੂੰ ਖ਼ਤਮ ਕਰ ਦਿੱਤਾ।
ਇਕ ਸਮੇਂ ਉਦਾਰਵਾਦੀ ਨੇਤਾ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਵੀ ਸੰਘ ਅਤੇ ਜਨਸੰਘ ਵਿਚਕਾਰਲੇ ਸਬੰਧਾਂ ਨੂੰ ਖ਼ਤਮ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਪਰ ਉਹ ਸਿਰਫ ਕਾਗਜ਼ਾਂ ਵਿਚ ਹੀ ਸਫਲ ਹੋਏ। ਪੁਰਾਣੇ ਮੈਂਬਰਾਂ ਦੀ ਸੰਘ ਪ੍ਰਤੀ ਵਫ਼ਾਦਾਰੀ ਨੂੰ ਘਟਾ ਨਹੀਂ ਸਕੇ। ਐਲ. ਕੇ. ਅਡਵਾਨੀ ਵੀ ਉਨ੍ਹਾਂ ਵਿਚੋਂ ਹਨ ਜਿਨ੍ਹਾਂ ਨੇ ਭਾਜਪਾ ਦੀ ਸਥਾਪਨਾ ਕੀਤੀ ਸੀ। ਉਸ ਸਮੇਂ ਉਨ੍ਹਾਂ ਨੇ ਸੋਚਿਆ ਸੀ ਕਿ ਜਨਤਾ ਪਾਰਟੀ 'ਚ ਜਨਸੰਘ ਦੇ ਮੈਂਬਰਾਂ 'ਤੇ ਹੁਣ ਜ਼ਿਆਦਾ ਸਮੇਂ ਤੱਕ ਯਕੀਨ ਨਹੀਂ ਕੀਤਾ ਜਾਵੇਗਾ। ਜੈ ਪ੍ਰਕਾਸ਼ ਵਲੋਂ ਜਨਸੰਘ ਦੇ ਮੈਂਬਰਾਂ ਨੂੰ ਜਨਤਾ ਪਾਰਟੀ ਵਿਚ ਸ਼ਾਮਿਲ ਕਰਕੇ ਚੰਗੀ ਦਿਖ ਪ੍ਰਦਾਨ ਕਰ ਦਿੱਤੀ, ਇਸ ਕਰਕੇ ਅਡਵਾਨੀ ਵੱਖਰੀ ਪਾਰਟੀ ਭਾਜਪਾ ਬਣਾਉਣ ਵਿਚ ਸਫ਼ਲ ਰਹੇ। ਮਿਸ਼ਨ 'ਚ ਸਫ਼ਲ ਨਹੀਂ ਹੋ ਸਨ ਸਕੇ ਪਰ ਅੱਜ ਸਥਿਤੀ ਉਸ ਤੋਂ ਵੀ ਬੁਰੀ ਹੈ। ਕਾਂਗਰਸ ਹੁਣ ਪ੍ਰਸੰਗਿਕ ਨਹੀਂ ਰਹੀ ਅਤੇ ਹੋਰ ਕੋਈ ਵਿਰੋਧੀ ਧਿਰ ਦਿਸਹੱਦੇ 'ਤੇ ਨਹੀਂ ਹੈ।
ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਭਾਜਪਾ ਦੇ ਉਭਾਰ ਨੂੰ ਰੋਕ ਸਕਦੇ ਸਨ ਜੇਕਰ ਉਹ ਭਾਜਪਾ ਵਿਰੋਧੀ ਸਾਰੀਆਂ ਪਾਰਟੀਆਂ ਨੂੰ ਭਾਜਪਾ ਵਿਰੁੱਧ ਇਕ ਮੰਚ 'ਤੇ ਲੈ ਆਉਂਦੇ। ਅਜਿਹੇ ਸਿਆਸੀ ਗਠਜੋੜ ਲਈ ਵੀ ਬਹੁਤ ਦੇਰੀ ਹੋ ਚੁੱਕੀ ਹੋਵੇਗੀ ਜੇਕਰ ਫੌਰੀ ਤੌਰ 'ਤੇ ਅਜਿਹਾ ਨਹੀਂ ਕੀਤਾ ਜਾਂਦਾ। ਨਰਮ ਹਿੰਦੂਤਵ ਹੌਲੀ-ਹੌਲੀ ਸੰਘਣਾ ਹੁੰਦਾ ਜਾਵੇਗਾ ਅਤੇ ਇਹ ਅਮਲ ਧਰਮ-ਨਿਰਪੱਖ ਤੇ ਜਮਹੂਰੀ ਭਾਰਤ ਦੇ ਵਿਚਾਰ ਨੂੰ ਪਿਛੋਕੜ ਵਿਚ ਲੈ ਜਾਵੇਗਾ। ਇਹ ਡਰਾਉਣੀ ਸੰਭਾਵਨਾ ਹੈ।


E. mail : kuldipnayar09@gmail.com

 


ਖ਼ਬਰ ਸ਼ੇਅਰ ਕਰੋ

ਝੂਠੀਆਂ ਖ਼ਬਰਾਂ ਨੂੰ ਬੇਨਕਾਬ ਕਰਨ ਵਾਲਿਆਂ ਨੂੰ ਮੇਰਾ ਸਲਾਮ

(ਕੱਲ੍ਹ ਤੋਂ ਅੱਗੇ) ਕੁਝ ਹਫ਼ਤੇ ਪਹਿਲਾਂ ਬੰਗਲੁਰੂ ਵਿਚ ਜ਼ੋਰਦਾਰ ਮੀਂਹ ਵਰ੍ਹਿਆ। ਉਸ ਸਮੇਂ ਸੰਘ ਦੇ ਲੋਕਾਂ ਨੇ ਇਕ ਵੀਡੀਓ ਵਾਈਰਲ ਕਰਾਇਆ। ਕੈਪਸ਼ਨ ਵਿਚ ਲਿਖਿਆ ਸੀ 'ਨਾਸਾ ਨੇ ਮੰਗਲ ਗ੍ਰਹਿ 'ਤੇ ਲੋਕਾਂ ਦੇ ਚੱਲਣ ਦੀ ਤਸਵੀਰ ਜਾਰੀ ਕੀਤੀ ਹੈ।' ਬੰਗਲੁਰੂ ਨਗਰ ਪਾਲਿਕਾ ...

ਪੂਰੀ ਖ਼ਬਰ »

ਸਥਾਪਨਾ ਦਿਵਸ 'ਤੇ ਵਿਸ਼ੇਸ਼

ਸਿੱਖ ਸਟੂਡੈਂਟਸ ਫੈਡਰੇਸ਼ਨ ਹੋਂਦ ਵਿਚ ਕਿਵੇਂ ਆਈ?

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਇਤਿਹਾਸ ਗੌਰਵਮਈ ਹੈ, ਜਿਸ ਨੇ ਸਿੱਖ ਨੌਜਵਾਨ ਵਿਦਿਆਰਥੀਆਂ ਨੂੰ ਜਥੇਬੰਦ ਕਰਨ ਅਤੇ ਗੁਰਮਤਿ ਕੈਂਪਾਂ ਰਾਹੀਂ ਗੌਰਵਮਈ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਵੱਡਾ ਯੋਗਦਾਨ ਪਾਇਆ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX