ਤਾਜਾ ਖ਼ਬਰਾਂ


ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦਾ ਪੰਥਕ ਰਵਾਇਤਾਂ ਨਾਲ ਹੋਵੇਗਾ ਸਨਮਾਨ - ਭਾਈ ਲੌਂਗੋਵਾਲ
. . .  15 minutes ago
ਮਾਨਸਾ ,20 ਫ਼ਰਵਰੀ [ ਬਲਵਿੰਦਰ ਸਿੰਘ ਧਾਲੀਵਾਲ]-ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਅੰਮ੍ਰਿਤਸਰ ਫੇਰੀ ਮੌਕੇ ਸ਼੍ਰੋਮਣੀ ...
ਪੰਜਾਬ ਸਿੱਖਿਆ ਵਿਭਾਗ ਵਲੋਂ ਇੰਨਸਰਵਿਸ ਟਰੇਨਿੰਗ ਸੈਂਟਰਾਂ ਦੇ ਪ੍ਰਿੰਸੀਪਲਾਂ ਨੂੰ ਸਹਾਇਕ ਡਾਇਰੈਕਟਰ ਲਗਾਇਆ
. . .  about 1 hour ago
ਪੋਜੇਵਾਲ ਸਰਾਂ 20 ਫਰਵਰੀ (ਨਵਾਂਗਰਾਈਂ) ਪੰਜਾਬ ਸਿੱਖਿਆ ਵਿਭਾਗ ਵਲੋਂ ਅੱਜ ਇੱਕ ਹੋਰ ਫੈਸਲਾ ਲੈਂਦੇ ਹੋਏ ਸਰਕਾਰੀ ਇਨਸਰਵਿਸ ਟਰੇਨਿੰਗ ਸੈਂਟਰਾਂ ਵਿੱਚ ਕੰਮ ਕਰਦੇ ਪ੍ਰਿੰਸੀਪਲਾਂ ਨੂੰ ਸਹਾਇਕ ਡਾਇਰੈਕਟਰ ਲਗਾਇਆ। ਪੰਜਾਬ ਸਿੱਖਿਆ ਵਿਭਾਗ...
ਨਵਜੋਤ ਸਿੱਧੂ ਤੇ ਹਰਦੀਪ ਪੂਰੀ ਟਰੂਡੋ ਦਾ ਅੰਮ੍ਰਿਤਸਰ ਏਅਰਪੋਰਟ 'ਤੇ ਕਰਨਗੇ ਸਵਾਗਤ
. . .  about 1 hour ago
ਚੰਡੀਗੜ੍ਹ : 20 ਫ਼ਰਵਰੀ [ਵਿਕਰਮਜੀਤ ਸਿੰਘ ਮਾਨ]-ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸਵਾਗਤ ਕਰਨ ਲਈ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ...
ਨਾ ਹੀ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਨਾ ਹੀ ਹਟਾਇਆ ਗਿਆ : ਡਾ. ਅਮਰ ਸਿੰਘ
. . .  about 2 hours ago
ਚੰਡੀਗੜ੍ਹ, 20 ਫਰਵਰੀ [ਵਿਕਰਮਜੀਤ ਸਿੰਘ ਮਾਨ]- ਕਾਂਗਰਸ ਆਗੂ ਅਤੇ ਰਿਟਾਇਰਡ ਆਈ.ਏ.ਐੱਸ ਡਾ. ਅਮਰ ਸਿੰਘ ਨੇ ਮੀਡੀਆ ਵਿਚ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਵਜੋਂ ਹਟਾਉਣ ਦੀਆਂ ਆਈਆਂ...
ਪੰਚਕੂਲਾ ਕੋਰਟ ਨੇ ਅਦਿੱਤਿਆ ਇੰਸਾ ਦੇ ਇਸ਼ਤਿਹਾਰ ਕੀਤੇ ਜਾਰੀ
. . .  1 minute ago
ਪੰਚਕੂਲਾ ,20 ਫ਼ਰਵਰੀ : 20 ਅਪ੍ਰੈਲ ਅਦਿੱਤਿਆ ਤੱਕ ਇੰਸਾ ਅਦਾਲਤ 'ਚ ਪੇਸ਼ ਨਹੀਂ ਹੋਏ ਤਾ ਭਗੌੜਾ ਘੋਸ਼ਿਤ ਕਰਨ ਦੀ ਕਾਰਵਾਈ ਹੋਵੇਗੀ ।
ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਸਹਿਤ 15 ਦੋਸ਼ੀਆਂ ਦੇ ਅਰੈਸਟ ਵਰੰਟ ਜਾਰੀ
. . .  about 3 hours ago
ਟਰੂਡੋ ਦੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਖ਼ਤਮ
. . .  about 3 hours ago
ਮੁੰਬਈ, 20 ਫਰਵਰੀ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨਾਲ...
ਮੈਂ ਆਪਣੇ ਬੱਚਿਆਂ ਨੂੰ ਭਾਰਤ ਦੀ ਅਸਧਾਰਨ ਵਿਭਿੰਨਤਾ ਦਿਖਾਉਣਾ ਚਾਹੁੰਦਾ ਸੀ - ਟਰੂਡੋ
. . .  about 4 hours ago
ਮੁੰਬਈ, 20 ਫਰਵਰੀ (ਸਤਪਾਲ ਜੌਹਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਭਾਰਤ ਦੀ ਵਿਭਿੰਨਤਾ ਤੇ ਬਹੁਲਵਾਦ ਤੋਂ ਕਾਫੀ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਭਾਰਤ...
ਟਰੂਡੋ ਨੇ ਇੰਡੀਆ-ਕੈਨੇਡਾ ਬਿਜ਼ਨੈੱਸ ਫੋਰਮ 'ਚ ਲਿਆ ਹਿੱਸਾ
. . .  about 4 hours ago
ਵਿਜੀਲੈਂਸ ਮੁਹਾਲੀ ਵੱਲੋਂ ਬੀ.ਡੀ.ਪੀ.ਓ. ਸਮੇਤ ਪੰਚਾਇਤ ਸੈਕਟਰੀ ਗ੍ਰਿਫ਼ਤਾਰ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਸੰਪਾਦਕੀ

ਸਥਾਪਨਾ ਦਿਵਸ 'ਤੇ ਵਿਸ਼ੇਸ਼

ਸਿੱਖ ਸਟੂਡੈਂਟਸ ਫੈਡਰੇਸ਼ਨ ਹੋਂਦ ਵਿਚ ਕਿਵੇਂ ਆਈ?

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਇਤਿਹਾਸ ਗੌਰਵਮਈ ਹੈ, ਜਿਸ ਨੇ ਸਿੱਖ ਨੌਜਵਾਨ ਵਿਦਿਆਰਥੀਆਂ ਨੂੰ ਜਥੇਬੰਦ ਕਰਨ ਅਤੇ ਗੁਰਮਤਿ ਕੈਂਪਾਂ ਰਾਹੀਂ ਗੌਰਵਮਈ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਵੱਡਾ ਯੋਗਦਾਨ ਪਾਇਆ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ...

ਪੂਰੀ ਖ਼ਬਰ »

ਝੂਠੀਆਂ ਖ਼ਬਰਾਂ ਨੂੰ ਬੇਨਕਾਬ ਕਰਨ ਵਾਲਿਆਂ ਨੂੰ ਮੇਰਾ ਸਲਾਮ

(ਕੱਲ੍ਹ ਤੋਂ ਅੱਗੇ)
ਕੁਝ ਹਫ਼ਤੇ ਪਹਿਲਾਂ ਬੰਗਲੁਰੂ ਵਿਚ ਜ਼ੋਰਦਾਰ ਮੀਂਹ ਵਰ੍ਹਿਆ। ਉਸ ਸਮੇਂ ਸੰਘ ਦੇ ਲੋਕਾਂ ਨੇ ਇਕ ਵੀਡੀਓ ਵਾਈਰਲ ਕਰਾਇਆ। ਕੈਪਸ਼ਨ ਵਿਚ ਲਿਖਿਆ ਸੀ 'ਨਾਸਾ ਨੇ ਮੰਗਲ ਗ੍ਰਹਿ 'ਤੇ ਲੋਕਾਂ ਦੇ ਚੱਲਣ ਦੀ ਤਸਵੀਰ ਜਾਰੀ ਕੀਤੀ ਹੈ।' ਬੰਗਲੁਰੂ ਨਗਰ ਪਾਲਿਕਾ ਬੀ.ਬੀ.ਐਮ.ਸੀ. ਨੇ ਬਿਆਨ ਦਿੱਤਾ ਕਿ ਇਹ ਮੰਗਲ ਗ੍ਰਹਿ ਦੀ ਫੋਟੋ ਨਹੀਂ ਹੈ। ਸੰਘ ਦਾ ਮਕਸਦ ਮੰਗਲ ਗ੍ਰਹਿ ਦੱਸ ਕੇ ਬੰਗਲੁਰੂ ਦਾ ਮਜ਼ਾਕ ਉਡਾਉਣਾ ਸੀ, ਜਿਸ ਨਾਲ ਲੋਕ ਇਹ ਸਮਝਣ ਕਿ ਬੰਗਲੁਰੂ ਵਿਚ ਸਿਧਰਮਈਆ ਦੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ। ਇਥੋਂ ਦੇ ਰਸਤੇ ਖ਼ਰਾਬ ਹੋ ਗਏ ਹਨ, ਇਸ ਤਰ੍ਹਾਂ ਦਾ ਪ੍ਰਪੇਗੰਡਾ ਕਰਕੇ ਝੂਠੀ ਖ਼ਬਰ ਫੈਲਾਉਣਾ ਸੰਘ ਦਾ ਮਕਸਦ ਸੀ। ਪਰ ਇਹ ਉਨ੍ਹਾਂ ਨੂੰ ਉਲਟਾ ਭਾਰੂ ਪੈ ਗਿਆ, ਕਿਉਂਕਿ ਇਹ ਤਸਵੀਰ ਬੰਗਲੁਰੂ ਦੀ ਨਹੀਂ ਸੀ, ਮਹਾਰਾਸ਼ਟਰ ਦੀ ਸੀ, ਜਿਥੇ ਭਾਜਪਾ ਦੀ ਸਰਕਾਰ ਹੈ।
ਹੁਣੇ ਪੱਛਮੀ ਬੰਗਾਲ ਵਿਚ ਦੰਗੇ ਹੋਏ ਤਾਂ ਆਰ.ਐਸ.ਐਸ. ਦੇ ਲੋਕਾਂ ਨੇ ਪੋਸਟਰ ਜਾਰੀ ਕੀਤੇ, ਇਕ ਪੋਸਟਰ ਦਾ ਸਿਰਲੇਖ ਸੀ, ਬੰਗਾਲ ਸੜ ਰਿਹਾ ਹੈ, ਉਸ ਵਿਚ ਜਾਇਦਾਦ ਸੜਨ ਦੀ ਤਸਵੀਰ ਸੀ। ਦੂਸਰੇ ਫੋਟੋ ਵਿਚ ਇਕ ਔਰਤ ਦੀ ਸਾੜ੍ਹੀ ਖਿੱਚੀ ਜਾ ਰਹੀ ਹੈ ਅਤੇ ਸਿਰਲੇਖ ਹੈ ਬੰਗਾਲ ਵਿਚ ਹਿੰਦੂ ਔਰਤਾਂ ਦੇ ਨਾਲ ਅੱਤਿਆਚਾਰ ਹੋ ਰਿਹਾ ਹੈ। ਬਹੁਤ ਛੇਤੀ ਹੀ ਇਸ ਫੋਟੋ ਦਾ ਸੱਚ ਸਾਹਮਣੇ ਆ ਗਿਆ। ਪਹਿਲੀ ਤਸਵੀਰ 2002 ਦੇ ਗੁਜਰਾਤ ਦੰਗਿਆਂ ਦੀ ਸੀ, ਜਦੋਂ ਉਥੇ ਮੋਦੀ ਦੀ ਸਰਕਾਰ ਸੀ। ਦੂਸਰੀ ਫੋਟੋ ਭੋਜਪੁਰੀ ਫ਼ਿਲਮ ਦੇ ਇਕ ਸੀਨ ਦੀ ਸੀ। ਸਿਰਫ ਆਰ.ਐਸ.ਐਸ. ਹੀ ਨਹੀਂ ਭਾਜਪਾ ਦੇ ਕੇਂਦਰੀ ਮੰਤਰੀ ਵੀ ਇਹੋ ਜਿਹੀਆਂ ਝੂਠੀਆਂ ਖ਼ਬਰਾਂ ਫੈਲਾਉਣ ਦੇ ਮਾਹਿਰ ਹਨ। ਉਦਾਰਹਨ ਵਜੋਂ ਨਿਤਿਨ ਗਡਕਰੀ ਨੇ ਇਕ ਫੋਟੋ ਸ਼ੇਅਰ ਕੀਤੀ, ਜਿਸ ਵਿਚ ਕੁਝ ਲੋਕ ਤਿਰੰਗੇ ਨੂੰ ਅੱਗ ਲਾ ਰਹੇ ਹਨ। ਫੋਟੋ ਕੈਪਸ਼ਨ ਵਿਚ ਲਿਖਿਆ ਹੈ ਕਿ ਗਣਤੰਤਰ ਦਿਵਸ 'ਤੇ ਹੈਦਰਾਬਾਦ ਵਿਚ ਤਿਰੰਗੇ ਨੂੰ ਅੱਗ ਲਾਈ ਜਾ ਰਹੀ ਹੈ। ਹੁਣ ਗੂਗਲ ਇਮੇਜ਼ ਸਰਚ ਨਾਂਅ ਦਾ ਇਕ ਨਵਾਂ ਐਪਲੀਕੇਸ਼ਨ ਆਇਆ ਹੈ। ਇਸ ਵਿਚ ਤੁਸੀਂ ਕੋਈ ਤਸਵੀਰ ਪਾ ਕੇ ਜਾਣ ਸਕਦੇ ਹੋ ਕਿ ਇਹ ਕਿਥੋਂ ਅਤੇ ਕਦੋਂ ਦੀ ਹੈ। ਪ੍ਰਤੀਕ ਸਿਨਹਾ ਨੇ ਇਹੀ ਕੰਮ ਕੀਤਾ ਅਤੇ ਉਸ ਐਪਲੀਕੇਸ਼ਨ ਰਾਹੀਂ ਗਡਕਰੀ ਦੇ ਸ਼ੇਅਰ ਕੀਤੇ ਫੋਟੋ ਦੀ ਸਚਾਈ ਉਜਾਗਰ ਕਰ ਦਿੱਤੀ। ਪਤਾ ਚਲਿਆ ਕਿ ਇਹ ਫੋਟੋ ਹੈਦਰਾਬਾਦ ਦੀ ਨਹੀਂ ਹੈ। ਪਾਕਿਸਤਾਨ ਦੀ ਹੈ ਜਿਥੇ ਇਕ ਪ੍ਰਤੀਬੱਧ ਕੱਟੜਪੰਥੀ ਸੰਗਠਨ ਭਾਰਤ ਦੇ ਵਿਰੋਧ ਵਿਚ ਤਿਰੰਗਾ ਸਾੜ ਰਿਹਾ ਹੈ। ਇਸੇ ਤਰ੍ਹਾਂ ਇਕ ਟੀ.ਵੀ. ਚੈਨਲ ਦੇ ਪੈਨਲ ਵਿਚਾਰ-ਚਰਚਾ ਵਿਚ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਸਰਹੱਦ 'ਤੇ ਸੈਨਿਕਾਂ ਨੂੰ ਤਿਰੰਗਾ ਲਹਿਰਾਉਣ ਵਿਚ ਕਿੰਨੀਆਂ ਮੁਸ਼ਕਿਲਾਂ ਆਉਂਦੀਆਂ ਹਨ, ਫਿਰ ਜੇ.ਐਨ.ਯੂ. ਵਰਗੇ ਵਿਸ਼ਵ ਵਿਦਿਆਲੇ ਵਿਚ ਤਿਰੰਗਾ ਲਹਿਰਾਉਣ ਵਿਚ ਕੀ ਸਮੱਸਿਆ ਹੈ? ਇਹ ਸਵਾਲ ਪੁੱਛ ਕੇ ਸੰਬਿਤ ਪਾਤਰਾ ਨੇ ਇਕ ਤਸਵੀਰ ਦਿਖਾਈ। ਬਾਅਦ ਵਿਚ ਪਤਾ ਚੱਲਿਆ ਕਿ ਇਹ ਇਕ ਮਸ਼ਹੂਰ ਤਸਵੀਰ ਹੈ ਪਰ ਇਸ ਵਿਚ ਭਾਰਤੀ ਨਹੀਂ ਅਮਰੀਕੀ ਸੈਨਿਕ ਹਨ। ਦੂਸਰੇ ਵਿਸ਼ਵ ਯੁੱਧ ਸਮੇਂ ਅਮਰੀਕੀ ਸੈਨਿਕਾਂ ਨੇ ਜਦੋਂ ਇਕ ਜਾਪਾਨ ਦੇ ਟਾਪੂ 'ਤੇ ਕਬਜ਼ਾ ਕੀਤਾ ਸੀ ਤਾਂ ਉਨ੍ਹਾਂ ਨੇ ਆਪਣਾ ਝੰਡਾ ਲਹਿਰਾਇਆ ਸੀ। ਪਰ ਫੋਟੋਸ਼ਾਪ ਰਾਹੀਂ ਸੰਬਿਤ ਪਾਤਰਾ ਲੋਕਾਂ ਨੂੰ ਧੋਖਾ ਦੇ ਰਹੇ ਹਨ। ਪਰ ਇਹ ਵੀ ਉਨ੍ਹਾਂ 'ਤੇ ਭਾਰੀ ਪਿਆ। ਟਵੀਟਰ ਤੇ ਲੋਕਾਂ ਨੇ ਪਾਤਰਾ ਦਾ ਕਾਫੀ ਮਜ਼ਾਕ ਬਣਾਇਆ।
ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਹਾਲ ਹੀ ਵਿਚ ਤਸਵੀਰ ਜਾਰੀ ਕੀਤੀ ਅਤੇ ਲਿਖਿਆ ਕਿ ਭਾਰਤ ਵਿਚ 50,000 ਕਿਲੋਮੀਟਰ ਰਸਤਿਆਂ 'ਤੇ ਭਾਰਤ ਸਰਕਾਰ ਨੇ 30 ਲੱਖ ਐਲ.ਈ.ਡੀ. ਬਲਬ ਲਗਾ ਦਿੱਤੇ ਹਨ, ਪਰ ਉਹ ਤਸਵੀਰ ਨਕਲੀ ਨਿਕਲੀ। ਉਹ ਭਾਰਤ ਦੀ ਨਹੀਂ, ਸਗੋਂ ਜਾਪਾਨ ਦੀ 2009 ਦੀ ਤਸਵੀਰ ਸੀ। ਇਸੇ ਗੋਇਲ ਨੇ ਪਹਿਲਾਂ ਇਕ ਟਵੀਟ ਕੀਤਾ ਸੀ ਕਿ ਕੋਇਲੇ ਦੀ ਅਪੂਰਤੀ ਵਿਚ ਸਰਕਾਰ ਨੇ 25,900 ਕਰੋੜ ਦੀ ਬੱਚਤ ਕੀਤੀ। ਉਸ ਟਵੀਟ ਦੀ ਤਸਵੀਰ ਵੀ ਝੂਠੀ ਨਿਕਲੀ ਸੀ। ਛੱਤੀਸਗੜ੍ਹ ਦੇ ਪੀ. ਡਬਲਿਊ. ਮੰਤਰੀ ਰਾਜੇਸ਼ ਮੂਣਤ ਨੇ ਇਕ ਪੁਲ ਦਾ ਫੋਟੋ ਸ਼ੇਅਰ ਕਰਕੇ ਆਪਣੀ ਸਰਕਾਰ ਦੀ ਕਾਮਯਾਬੀ ਦੱਸੀ। ਉਸ ਟਵੀਟ ਨੂੰ 2000 ਲਾਇਕ ਮਿਲੇ। ਬਾਅਦ ਵਿਚ ਪਤਾ ਚੱਲਿਆ ਕਿ ਉਹ ਤਸਵੀਰ ਛੱਤੀਸਗੜ੍ਹ ਦੀ ਨਹੀਂ ਵੀਅਤਨਾਮ ਦੀ ਹੈ। ਅਜਿਹੀਆਂ ਝੂਠੀਆਂ ਖ਼ਬਰਾਂ ਫੈਲਾਉਣ ਵਿਚ ਸਾਡੇ ਕਰਨਾਟਕਾ ਦੇ ਆਰ.ਐਸ.ਐਸ. ਅਤੇ ਭਾਜਪਾ ਦੇ ਲੀਡਰ ਵੀ ਕੁਝ ਘੱਟ ਨਹੀਂ ਹਨ। ਕਰਨਾਟਕਾ ਦੇ ਇਕ ਸੰਸਦ ਮੈਂਬਰ ਪ੍ਰਤਾਪ ਸਿਨਹਾ ਨੇ ਇਕ ਰਿਪੋਰਟ ਜਾਰੀ ਕੀਤਾ ਕਿ ਇਹ ਟਾਈਮਜ਼ ਆਫ ਇੰਡੀਆ ਤੋਂ ਹੈ। ਉਸ ਦੀ ਹੈੱਡਲਾਈਨ ਸੀ ਮੁਸਲਮਾਨ ਨੇ ਹਿੰਦੂ ਲੜਕੀ ਦੀ ਚਾਕੂ ਮਾਰ ਕੇ ਹੱਤਿਆ ਕੀਤੀ। ਦੁਨੀਆ ਭਰ ਨੂੰ ਨੈਤਿਕਤਾ ਦਾ ਗਿਆਨ ਦੇਣ ਵਾਲੇ ਪ੍ਰਤਾਪ ਸਿਨਹਾ ਨੇ ਸਚਾਈ ਜਾਨਣ ਦੀ ਜ਼ਰਾ ਵੀ ਕੋਸ਼ਿਸ਼ ਨਹੀਂ ਕੀਤੀ। ਕਿਸੇ ਵੀ ਅਖ਼ਬਾਰ ਨੇ ਇਹ ਖ਼ਬਰ ਨਹੀਂ ਸੀ ਛਾਪੀ ਬਲਕਿ ਫੋਟੋਸ਼ਾਪ ਰਾਹੀਂ ਕਿਸੇ ਹੋਰ ਖ਼ਬਰ ਦੀ ਹੈੱਡਲਾਈਨ ਲਗਾ ਕੇ ਹਿੰਦੂ-ਮੁਸਲਿਮ ਰੰਗ ਦਿੱਤਾ ਗਿਆ ਸੀ। ਇਸ ਲਈ ਟਾਈਮਜ਼ ਆਫ ਇੰਡੀਆ ਦਾ ਨਾਂਅ ਇਸਤੇਮਾਲ ਕੀਤਾ ਗਿਆ। ਜਦੋਂ ਰੌਲਾ ਪਿਆ ਤਾਂ ਸੰਸਦ ਮੈਂਬਰ ਨੇ ਡਿਲੀਟ ਕਰ ਦਿੱਤਾ ਪਰ ਮੁਆਫ਼ੀ ਨਹੀਂ ਮੰਗੀ। ਸੰਪਰਦਾਇਕ ਝੂਠ ਫੈਲਾਉਣ ਲਈ ਕੋਈ ਪਛਤਾਵਾ ਨਹੀਂ ਕੀਤਾ। ਜਿਵੇਂ ਮੇਰੇ ਦੋਸਤ ਵਾਸੂ ਨੇ ਇਸ ਵਾਰ ਦੇ ਕਾਲਮ ਵਿਚ ਲਿਖਿਆ ਹੈ, ਮੈਂ ਵੀ ਇਕ ਬਿਨਾਂ ਸਮਝੇ ਇਕ ਝੂਠੀ ਖ਼ਬਰ ਸ਼ੇਅਰ ਕਰ ਦਿੱਤੀ। ਪਿਛਲੇ ਐਤਵਾਰ ਪਟਨਾ ਦੀ ਆਪਣੀ ਰੈਲੀ ਦੀ ਤਸਵੀਰ ਲਾਲੂ ਯਾਦਵ ਨੇ ਫੋਟੋਸ਼ਾਪ ਕਰਕੇ ਸਾਝੀ ਕਰ ਦਿੱਤੀ। ਥੋੜ੍ਹੀ ਦੇਰ ਬਾਅਦ ਦੋਸਤ ਸ਼ਸ਼ੀਧਰ ਨੇ ਦੱਸਿਆ ਇਹ ਫੋਟੋ ਫਰਜ਼ੀ ਹੈ। ਮੈਂ ਤੁਰੰਤ ਹਟਾਈ ਅਤੇ ਗ਼ਲਤੀ ਵੀ ਮੰਨੀ। ਇਹ ਹੀ ਨਹੀਂ ਸਗੋਂ ਨਕਲੀ ਅਤੇ ਅਸਲੀ ਤਸਵੀਰਾਂ ਇਕੋ ਵੇਲੇ ਟਵੀਟ ਕੀਤੀਆਂ। ਇਸ ਗ਼ਲਤੀ ਦੇ ਪਿੱਛੇ ਸੰਪਰਦਾਇਕਤਾ ਭੜਕਾਉਣ ਜਾਂ ਪ੍ਰਾਪੇਗੰਡੇ ਦੀ ਮਨਸ਼ਾ ਨਹੀਂ ਸੀ। ਫਾਸਿਸਟਾਂ ਦੇ ਖਿਲਾਫ਼ ਲੋਕ ਜਾਗ ਰਹੇ ਹਨ। ਇਸ ਦਾ ਸੰਦੇਸ਼ ਦੇਣਾ ਹੀ ਮੇਰਾ ਕੰਮ ਹੈ। ਆਖ਼ਰ ਵਿਚ ਜੋ ਵੀ ਝੂਠੀ ਖ਼ਬਰ ਨੂੰ ਬੇਨਕਾਬ ਕਰਦਾ ਹੈ, ਉਸ ਨੂੰ ਸਲਾਮ। ਮੇਰੀ ਇੱਛਾ ਹੈ ਕਿ ਉਨ੍ਹਾਂ ਦੀ ਸੰਖਿਆ ਹੋਰ ਵੀ ਜ਼ਿਆਦਾ ਹੋਵੇ। (ਸਮਾਪਤ)
(ਰਵੀਸ਼ ਕੁਮਾਰ ਦੇ ਬਲੌਗ http://na}sadak.or{/ ਤੋਂ ਪ੍ਰਾਪਤ ਹਿੰਦੀ ਅਨੁਵਾਦ ਦਾ ਪੰਜਾਬੀ ਰੂਪ)


-ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੋ: 98150-50617

 


ਖ਼ਬਰ ਸ਼ੇਅਰ ਕਰੋ

ਖਤਰੇ ਵਿਚ ਹੈ ਧਰਮ-ਨਿਰਪੱਖ ਤੇ ਜਮਹੂਰੀ ਭਾਰਤ ਦਾ ਵਿਚਾਰ

ਰਾਸ਼ਟਰੀ ਸੋਇਮ ਸੇਵਕ ਸੰਘ ਦੇ ਪ੍ਰਧਾਨ ਮੋਹਨ ਭਾਗਵਤ ਆਪਣੇ ਪੱਕੇ ਸਮੱਰਥਕਾਂ ਦੇ ਨਾਲ ਕੋਲਕਾਤਾ ਪਹੁੰਚਣ ਹੀ ਵਾਲੇ ਸਨ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਰ.ਐਸ.ਐਸ. ਵਲੋਂ ਬੁੱਕ ਕੀਤੇ ਉਸ ਹਾਲ ਵਿਚ ਮੀਟਿੰਗ ਕਰਨ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ। ...

ਪੂਰੀ ਖ਼ਬਰ »

ਪੁਸਤਕਾਂ ਤੋਂ ਬਿਨਾਂ ਇਮਤਿਹਾਨ

ਮਾੜੀ ਸਥਿਤੀ ਹੈ ਸਰਕਾਰੀ ਸਕੂਲਾਂ ਦੀ

ਪੰਜਾਬ ਦੇ ਸਕੂਲਾਂ ਦਾ ਪ੍ਰਬੰਧ ਅਕਸਰ ਵਿਵਾਦਾਂ ਵਿਚ ਘਿਰਿਆ ਰਹਿੰਦਾ ਹੈ। ਕੇਂਦਰ ਅਤੇ ਰਾਜ ਸਰਕਾਰਾਂ ਨੇ ਬੱਚਿਆਂ ਲਈ ਮੁਢਲੀ ਸਿੱਖਿਆ ਨੂੰ ਲਾਜ਼ਮੀ ਕਰਨ ਦਾ ਵਾਅਦਾ ਕੀਤਾ ਸੀ। ਇਸ ਲਈ ਸਮੇਂ-ਸਮੇਂ ਵੱਡੇ ਯਤਨ ਵੀ ਹੋਏ। ਦੇਸ਼ ਭਰ ਵਿਚ ਹਰ ਪੱਧਰ 'ਤੇ ਲੱਖਾਂ ਹੀ ਸਕੂਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX