ਤਾਜਾ ਖ਼ਬਰਾਂ


ਕਸ਼ਮੀਰ ਦੇ ਦੂਸਰੇ ਦੌਰੇ 'ਤੇ ਜਲਦ ਜਾਣਗੇ ਕੇਂਦਰ ਦੇ ਵਾਰਤਾਕਾਰ
. . .  14 minutes ago
ਸ੍ਰੀਨਗਰ, 22 ਨਵੰਬਰ - ਕੇਂਦਰ ਸਰਕਾਰ ਦੇ ਵਾਰਤਾਕਾਰ ਦਿਨੇਸ਼ਵਰ ਸ਼ਰਮਾ ਜੰਮੂ ਕਸ਼ਮੀਰ ਦੇ ਦੂਸਰੇ ਦੌਰੇ 'ਤੇ ਜਲਦ ਜਾਣਗੇ। ਰਿਪੋਰਟਾਂ ਮੁਤਾਬਿਕ ਉਹ ਜੰਮੂ ਤੇ ਸ੍ਰੀਨਗਰ ਜਾਣਗੇ। ਵਾਰਤਾਕਾਰ ਦਿਨੇਸ਼ਵਰ ਸ਼ਰਮਾ ਇਸ ਵਾਰ ਸ਼ੋਪੀਆਂ ਤੇ ਕੁਲਗਾਮ ਵਰਗੇ ਇਲਾਕਿਆਂ...
ਕੁਪਵਾੜਾ ਵਿਚ ਵੱਡਾ ਸਰਚ ਅਪਰੇਸ਼ਨ ਜਾਰੀ
. . .  29 minutes ago
ਸ੍ਰੀਨਗਰ, 22 ਨਵੰਬਰ - ਅੱਜ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਫ਼ੌਜ ਵੱਲੋਂ ਵੱਡਾ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ। ਬੀਤੇ ਦਿਨ ਇੱਥੇ ਅੱਤਵਾਦੀਆਂ ਵੱਲੋਂ ਸੁਰੱਖਿਆ ਬਲਾਂ 'ਤੇ ਹਮਲਾ ਕੀਤਾ ਗਿਆ ਸੀ, ਇਸ ਹਮਲੇ ਵਿਚ ਇਕ ਜਵਾਨ ਸ਼ਹੀਦ ਹੋ ਗਿਆ ਸੀ ਤੇ ਦੋ ਜ਼ਖਮੀ...
ਯੂਥ ਕਾਂਗਰਸ ਨੇ ਮੋਦੀ ਦਾ ਉਡਾਇਆ ਮਜ਼ਾਕ,ਭੱਖਿਆ ਵਿਵਾਦ
. . .  about 1 hour ago
ਨਵੀਂ ਦਿੱਲੀ, 22 ਨਵੰਬਰ - ਗੁਜਰਾਤ ਦੀਆਂ ਵਕਾਰੀ ਚੋਣਾਂ ਦੇ ਮਾਹੌਲ 'ਚ ਸਿਆਸੀ ਦਲਾਂ ਵਿਚਕਾਰ ਬਿਆਨਬਾਜ਼ੀ ਤੋਂ ਇਲਾਵਾ ਟਵੀਟਰ 'ਤੇ ਕਾਰਟੂਨ ਤੇ ਪੋਸਟਰਾਂ ਰਾਹੀਂ ਵੀ ਇਕ ਦੂਜੇ 'ਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ। ਹੁਣ ਯੂਥ ਕਾਂਗਰਸ ਦੀ ਮੈਗਜ਼ੀਨ ਯੁਵਾ ਦੇਸ਼ ਦੇ ਇਕ ਟਵੀਟ...
ਬਿਹਾਰ 'ਚ ਅਧਿਆਪਕਾਂ ਨੂੰ ਖੁੱਲ੍ਹੇ 'ਚ ਮਲਤਿਆਗ ਰਹੇ ਲੋਕਾਂ ਦੀ ਫ਼ੋਟੋ ਖਿੱਚਣ ਦਾ ਆਦੇਸ਼
. . .  about 2 hours ago
ਪਟਨਾ, 22 ਨਵੰਬਰ - ਬਿਹਾਰ ਸਰਕਾਰ ਨੇ ਆਪਣੇ ਅਧਿਆਪਕਾਂ ਨੂੰ ਇਕ ਵਿਵਾਦਗ੍ਰਸਤ ਆਦੇਸ਼ ਦਿੰਦੇ ਹੋਏ ਡਿਊਟੀ ਸੌਂਪੀ ਹੈ ਕਿ ਜੋ ਲੋਕ ਖੁੱਲ੍ਹੇ 'ਚ ਮਲਤਿਆਗ ਕਰਦੇ ਹਨ ਉਨ੍ਹਾਂ ਦੀ ਅਧਿਆਪਕ ਫ਼ੋਟੋ ਖਿੱਚਣ ਤੇ ਉਨ੍ਹਾਂ ਲੋਕਾਂ 'ਤੇ ਨਜ਼ਰ ਰੱਖਣ। ਇਸ ਆਦੇਸ਼ ਦੇ ਜਾਰੀ ਹੋਣ ਮਗਰੋਂ ਬਿਹਾਰ...
ਮੁਗਲ ਰੋਡ ਚਾਰ ਦਿਨ ਬੰਦ ਰਹਿਣ ਮਗਰੋਂ ਖੁੱਲ੍ਹਾ
. . .  about 2 hours ago
ਸ੍ਰੀਨਗਰ, 22 ਨਵੰਬਰ - ਜੰਮੂ ਕਸ਼ਮੀਰ 'ਚ ਭਾਰੀ ਬਰਫ਼ਬਾਰੀ ਕਾਰਨ ਇਤਿਹਾਸਕ ਮੁਗਲ ਰੋਡ ਲਗਾਤਾਰ ਚਾਰ ਦਿਨ ਬੰਦ ਰਿਹਾ, ਬੀਤੇ ਦਿਨ ਇਸ ਨੂੰ ਆਵਾਜਾਈ ਲਈ ਦੁਬਾਰਾ ਖੋਲ੍ਹ ਦਿੱਤਾ...
ਧੁੰਦ ਦੇ ਚੱਲਦਿਆਂ 30 ਟਰੇਨਾਂ ਦੇਰੀ ਵਿਚ
. . .  about 2 hours ago
ਨਵੀਂ ਦਿੱਲੀ, 22 ਨਵੰਬਰ - ਸੰਘਣੀ ਧੁੰਦ ਦੇ ਚੱਲਦਿਆਂ ਦਿੱਲੀ ਤੋਂ ਜਾਣ ਤੇ ਆਉਣ ਵਾਲੀਆਂ 30 ਟਰੇਨਾਂ ਦੇਰੀ ਵਿਚ ਚੱਲ ਰਹੀਆਂ ਹਨ। ਇਕ ਟਰੇਨ ਰੱਦ ਹੋ ਗਈ ਹੈ ਤੇ ਚਾਰ ਟਰੇਨਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ...
ਯੂ.ਪੀ. 'ਚ ਮਿਊਂਸੀਪਲ ਚੋਣਾਂ ਸ਼ੁਰੂ
. . .  about 2 hours ago
ਲਖਨਊ, 22 ਨਵੰਬਰ - ਉਤਰ ਪ੍ਰਦੇਸ਼ 'ਚ ਮਿਊਂਸੀਪਲ ਚੋਣਾਂ ਦੇ ਪਹਿਲੇ ਗੇੜ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਗੋਰਖਪੁਰ 'ਚ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਵੀ ਵੋਟ ਪਾਈ ਹੈ। ਯੋਗੀ ਦਾ ਕਹਿਣਾ ਹੈ ਕਿ ਇਨ੍ਹਾਂ ਚੋਣਾਂ 'ਚ ਭਾਜਪਾ ਨੂੰ ਵੱਡੀ ਜਿੱਤ ਪ੍ਰਾਪਤ...
ਸੋਮਾਲੀਆ 'ਚ ਅਮਰੀਕੀ ਹਮਲੇ 'ਚ 100 ਅੱਤਵਾਦੀਆਂ ਦੀ ਮੌਤ
. . .  1 day ago
ਟਾਂਡਾ 'ਚ ਸ਼ੱਕੀ ਹਾਲਤ ਵਿਚ ਪਿਤਾ-ਪੁੱਤਰ ਦੀ ਮੌਤ
. . .  1 day ago
ਬਗਦਾਦ 'ਚ ਆਤਮਘਾਤੀ ਕਾਰ ਬੰਬ ਧਮਾਕੇ 'ਚ 21 ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਸੰਪਾਦਕੀ

ਪੁਸਤਕਾਂ ਤੋਂ ਬਿਨਾਂ ਇਮਤਿਹਾਨ

ਮਾੜੀ ਸਥਿਤੀ ਹੈ ਸਰਕਾਰੀ ਸਕੂਲਾਂ ਦੀ

ਪੰਜਾਬ ਦੇ ਸਕੂਲਾਂ ਦਾ ਪ੍ਰਬੰਧ ਅਕਸਰ ਵਿਵਾਦਾਂ ਵਿਚ ਘਿਰਿਆ ਰਹਿੰਦਾ ਹੈ। ਕੇਂਦਰ ਅਤੇ ਰਾਜ ਸਰਕਾਰਾਂ ਨੇ ਬੱਚਿਆਂ ਲਈ ਮੁਢਲੀ ਸਿੱਖਿਆ ਨੂੰ ਲਾਜ਼ਮੀ ਕਰਨ ਦਾ ਵਾਅਦਾ ਕੀਤਾ ਸੀ। ਇਸ ਲਈ ਸਮੇਂ-ਸਮੇਂ ਵੱਡੇ ਯਤਨ ਵੀ ਹੋਏ। ਦੇਸ਼ ਭਰ ਵਿਚ ਹਰ ਪੱਧਰ 'ਤੇ ਲੱਖਾਂ ਹੀ ਸਕੂਲ ...

ਪੂਰੀ ਖ਼ਬਰ »

ਖਤਰੇ ਵਿਚ ਹੈ ਧਰਮ-ਨਿਰਪੱਖ ਤੇ ਜਮਹੂਰੀ ਭਾਰਤ ਦਾ ਵਿਚਾਰ

ਰਾਸ਼ਟਰੀ ਸੋਇਮ ਸੇਵਕ ਸੰਘ ਦੇ ਪ੍ਰਧਾਨ ਮੋਹਨ ਭਾਗਵਤ ਆਪਣੇ ਪੱਕੇ ਸਮੱਰਥਕਾਂ ਦੇ ਨਾਲ ਕੋਲਕਾਤਾ ਪਹੁੰਚਣ ਹੀ ਵਾਲੇ ਸਨ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਰ.ਐਸ.ਐਸ. ਵਲੋਂ ਬੁੱਕ ਕੀਤੇ ਉਸ ਹਾਲ ਵਿਚ ਮੀਟਿੰਗ ਕਰਨ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ। ...

ਪੂਰੀ ਖ਼ਬਰ »

ਝੂਠੀਆਂ ਖ਼ਬਰਾਂ ਨੂੰ ਬੇਨਕਾਬ ਕਰਨ ਵਾਲਿਆਂ ਨੂੰ ਮੇਰਾ ਸਲਾਮ

(ਕੱਲ੍ਹ ਤੋਂ ਅੱਗੇ) ਕੁਝ ਹਫ਼ਤੇ ਪਹਿਲਾਂ ਬੰਗਲੁਰੂ ਵਿਚ ਜ਼ੋਰਦਾਰ ਮੀਂਹ ਵਰ੍ਹਿਆ। ਉਸ ਸਮੇਂ ਸੰਘ ਦੇ ਲੋਕਾਂ ਨੇ ਇਕ ਵੀਡੀਓ ਵਾਈਰਲ ਕਰਾਇਆ। ਕੈਪਸ਼ਨ ਵਿਚ ਲਿਖਿਆ ਸੀ 'ਨਾਸਾ ਨੇ ਮੰਗਲ ਗ੍ਰਹਿ 'ਤੇ ਲੋਕਾਂ ਦੇ ਚੱਲਣ ਦੀ ਤਸਵੀਰ ਜਾਰੀ ਕੀਤੀ ਹੈ।' ਬੰਗਲੁਰੂ ਨਗਰ ਪਾਲਿਕਾ ...

ਪੂਰੀ ਖ਼ਬਰ »

ਸਥਾਪਨਾ ਦਿਵਸ 'ਤੇ ਵਿਸ਼ੇਸ਼

ਸਿੱਖ ਸਟੂਡੈਂਟਸ ਫੈਡਰੇਸ਼ਨ ਹੋਂਦ ਵਿਚ ਕਿਵੇਂ ਆਈ?

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਇਤਿਹਾਸ ਗੌਰਵਮਈ ਹੈ, ਜਿਸ ਨੇ ਸਿੱਖ ਨੌਜਵਾਨ ਵਿਦਿਆਰਥੀਆਂ ਨੂੰ ਜਥੇਬੰਦ ਕਰਨ ਅਤੇ ਗੁਰਮਤਿ ਕੈਂਪਾਂ ਰਾਹੀਂ ਗੌਰਵਮਈ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਵੱਡਾ ਯੋਗਦਾਨ ਪਾਇਆ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਦੀ 6 ਜੂਨ, 1984 ਈ: ਨੂੰ ਸ਼ਹੀਦੀ ਉਪਰੰਤ ਫੈਡਰੇਸ਼ਨ ਕਈ ਗਰੁੱਪਾਂ ਵਿਚ ਵੰਡੀ ਗਈ ਅਤੇ ਅੱਜ ਵੀ ਗਰੁੱਪਾਂ ਵਿਚ ਵੰਡੀ ਚਲੀ ਆ ਰਹੀ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਸਥਾਪਿਤ ਹੋਇਆਂ ਅੱਜ 73 ਸਾਲ ਹੋ ਗਏ ਹਨ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸਥਾਪਨਾ ਭਾਵੇਂ 13 ਸਤੰਬਰ, 1944 ਈ: ਨੂੰ ਲਾਹੌਰ ਵਿਖੇ ਹੋਈ ਸੀ ਪਰ ਇਸ ਸਥਾਪਨਾ ਦਾ ਕਾਰਨ ਪੰਥਕ ਦਰਦ ਤੇ ਜਜ਼ਬਾ ਸੀ।
ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ ਰਾਜ ਵਿਚ ਇਸਾਈ ਧਰਮ ਦਾ ਪ੍ਰਚਾਰ ਜ਼ੋਰਾਂ 'ਤੇ ਸੀ ਅਤੇ ਇਸ ਪ੍ਰਚਾਰ ਦਾ ਪ੍ਰਭਾਵ ਜਿਥੇ ਨੌਜਵਾਨਾਂ 'ਤੇ ਪੈ ਰਿਹਾ ਸੀ, ਉਥੇ ਕਈ ਵੱਡੇ ਸਿੱਖ ਪਰਿਵਾਰਾਂ ਦੇ ਮੈਂਬਰਾਂ ਨੇ ਵੀ ਇਸਾਈ ਮੱਤ ਧਾਰਨ ਕਰ ਲਿਆ ਸੀ। ਇਸੇ ਸਮੇਂ ਦੌਰਾਨ ਇਕ ਘਟਨਾ ਵਾਪਰੀ ਕਿ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ 1943 ਦੇ ਮੁਢਲੇ ਦਿਨਾਂ ਵਿਚ ਮਹਾਰਾਜਾ ਕਪੂਰਥਲਾ ਨੇ ਕਾਲਜ ਸਮਾਗਮ ਵਿਚ ਸ਼ਾਮਿਲ ਹੋ ਕੇ ਇਨਾਮ ਵੰਡਣ ਲਈ ਆਇਆ ਤਾਂ ਸਿੱਖ ਵਿਦਿਆਰਥੀਆਂ ਨੇ ਸ: ਅਮਰ ਸਿੰਘ ਅੰਬਾਲਵੀ ਦੀ ਅਗਵਾਈ ਵਿਚ ਮਹਾਰਾਜਾ ਵਿਰੁੱਧ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਕਿ ਮਹਾਰਾਜਾ ਕਪੂਰਥਲਾ ਗੋ ਬੈਕ, ਪਤਿਤ ਰਾਜਾ ਗੋ ਬੈਕ, ਜਦ ਵਿਦਿਆਰਥੀ ਨਾਅਰੇ ਲਗਾ ਰਹੇ ਸਨ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਅੰਨਾ ਤਸ਼ੱਦਦ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਵਿਚ ਬੈਠੇ ਵਿਦਿਆਰਥੀਆਂ ਨੇ ਸੋਚਿਆ ਕਿ ਸਾਨੂੰ ਸਿੱਖ ਵਿਦਿਆਰਥੀਆਂ ਨੂੰ ਜਥੇਬੰਦ ਕਰਨ ਲਈ ਕੋਈ ਠੋਸ ਉਪਰਾਲਾ ਕਰਨਾ ਚਾਹੀਦਾ ਹੈ। ਸ: ਅਮਰ ਸਿੰਘ ਅੰਬਾਲਵੀ ਤੇ ਸਿੱਖ ਵਿਦਿਆਰਥੀਆਂ ਨੇ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਲਾਹੌਰ ਦੇ ਲਾਅ ਕਾਲਜ ਵਿਚ ਸਰਗਰਮ ਸਿੱਖ ਵਿਦਿਆਰਥੀਆਂ ਦੀ ਮੀਟਿੰਗ ਸੱਦੀ। ਇਸ ਮੀਟਿੰਗ ਵਿਚ 13 ਸਿੱਖ ਵਿਦਿਆਰਥੀ ਸ਼ਾਮਿਲ ਹੋਏ। ਸ: ਸਰੂਪ ਸਿੰਘ, ਸ: ਅਮਰ ਸਿੰਘ ਅੰਬਾਲਵੀ, ਸ: ਜਵਾਹਰ ਸਿੰਘ ਗਰੇਵਾਲ, ਸ: ਸਰਦੂਲ ਸਿੰਘ ਲਟਕ, ਸ: ਰਘਬੀਰ ਸਿੰਘ, ਸ: ਰਣਬੀਰ ਸਿੰਘ ਸੋਢੀ, ਸ: ਨਰਿੰਦਰ ਸਿੰਘ, ਸ: ਕੇਸਰ ਸਿੰਘ, ਸ: ਧਰਮਵੀਰ ਸਿੰਘ, ਸ: ਜੰਗੀਰ ਸਿੰਘ, ਸ: ਇੰਦਰਪਾਲ ਸਿੰਘ ਕਾਨਪੁਰ (ਭਰਾਤਾ ਪ੍ਰਿੰ: ਸਤਿਬੀਰ ਸਿੰਘ), ਸ: ਆਗਿਆ ਸਿੰਘ ਦਿੱਲੀ ਅਤੇ ਸ: ਬਲਵੀਰ ਸਿੰਘ। ਇਸ ਮੀਟਿੰਗ ਵਿਚ ਸਿੱਖ ਵਿਦਿਆਰਥੀਆਂ ਨੂੰ ਜਥੇਬੰਦ ਕਰਕੇ ਸਿੱਖ ਸਟੂਡੈਂਟਸ ਫੈਡਰੇਸ਼ਨ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਅਤੇ ਵਿਚਾਰ ਕੀਤਾ ਗਿਆ ਕਿ ਸਿੱਖ ਵਿਦਿਆਰਥੀਆਂ ਦੀ ਇਕ ਵੱਡੀ ਇਕੱਤਰਤਾ ਬੁਲਾਈ ਜਾਵੇ।
ਸਿੱਖ ਵਿਦਿਆਰਥੀ ਨੁਮਾਇੰਦਿਆਂ ਦੀ ਇਕੱਤਰਤਾ 1943 ਈ: ਦੇ ਅਖੀਰਲੇ ਦਿਨਾਂ ਵਿਚ 13 ਮੈਕਲੇਗਨ ਰੋਡ, ਲਾਹੌਰ ਵਿਖੇ ਹੋਈ। ਇਹ ਇਮਾਰਤ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਸੀ ਅਤੇ 'ਅਜੀਤ' ਤੇ 'ਅਕਾਲੀ ਪੱਤ੍ਰਿਕਾ' ਦੇ ਅਖ਼ਬਾਰ ਵੀ ਇਥੋਂ ਛਪਿਆ ਕਰਦੇ ਸਨ। ਇਸ ਇਕੱਤਰਤਾ ਵਿਚ ਸਰਬਸੰਮਤੀ ਨਾਲ ਜਥੇਬੰਦੀ ਦਾ ਨਾਂਅ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਰੱਖਿਆ ਗਿਆ ਅਤੇ ਜਥੇਬੰਦੀ ਦੇ ਮਨੋਰਥ ਤੇ ਟੀਚੇ ਨੀਯਤ ਕੀਤੇ ਗਏ। ਅਖੀਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਪਹਿਲੀ ਬਾਕਾਇਦਾ ਮੀਟਿੰਗ 13 ਸਤੰਬਰ, 1944 ਈ: ਨੂੰ ਲਾਹੌਰ ਦੀ ਉਸ ਧਰਤੀ 'ਤੇ ਹੋਈ, ਜਿਥੇ 50 ਸਾਲ ਤੱਕ ਖਾਲਸਾ ਪ੍ਰਚਾਰ ਦੇ ਹੇਠਾਂ ਸਿੰਘਾਂ ਦੇ ਜੈਕਾਰਿਆਂ ਤੇ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਲਗਾਤਾਰ ਗੂੰਜਦੀ ਰਹੀ ਅਤੇ ਖਾਲਸਾ ਜੀ ਦੇ ਬੋਲਬਾਲੇ ਲਈ ਖਾਲਸਾ ਪੰਥ ਸ਼ਹੀਦੀਆਂ ਪਾਉਂਦਾ ਰਿਹਾ ਅਤੇ ਅਖੀਰ ਲਾਹੌਰ ਦੀ ਧਰਤੀ 'ਤੇ ਕੇਸਰੀ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਹੇਠ ਖਾਲਸਾ ਰਾਜ ਸਥਾਪਿਤ ਹੋਇਆ। ਇਸ ਇਕੱਤਰਤਾ ਵਿਚ ਸ: ਸਰੂਪ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਅਤੇ ਇਸ ਦੇ ਨਾਲ ਹੀ ਸ: ਜਵਾਹਰ ਸਿੰਘ ਮੀਤ ਪ੍ਰਧਾਨ ਅਤੇ ਸ: ਸਰਦੂਲ ਸਿੰਘ ਜਨਰਲ ਸਕੱਤਰ ਬਣੇ। ਫੈਡਰੇਸ਼ਨ ਦਾ ਮੁੱਖ ਦਫ਼ਤਰ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਾਲੀ ਇਮਾਰਤ ਦੇ ਇਕ ਕਮਰੇ ਵਿਚ ਬਣਾਇਆ ਗਿਆ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰਾਂ ਨੇ ਹਿੰਮਤ ਕਰਕੇ ਫੈਡਰੇਸ਼ਨ ਦੀਆਂ ਯੂਨਿਟਾਂ ਅੰਮ੍ਰਿਤਸਰ, ਲਾਹੌਰ, ਗੁਜਰਾਂਵਾਲਾ, ਮਿੰਟਗੁਮਰੀ, ਫ਼ਰੀਦਕੋਟ ਅਤੇ ਲਾਇਲਪੁਰ ਆਦਿ ਕਾਲਜਾਂ ਵਿਚ ਸਥਾਪਿਤ ਕਰ ਲਈਆਂ। ਫੈਡਰੇਸ਼ਨ ਨੇ ਆਪਣਾ ਸਾਲਾਨਾ ਇਜਲਾਸ ਅਤੇ ਕਾਨਫ਼ਰੰਸਾਂ ਸ਼ੁਰੂ ਕੀਤੀਆਂ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਦੂਜਾ ਇਲਜਾਸ 9 ਮਾਰਚ, 1946 ਈ: ਨੂੰ ਗੋਲ ਬਾਗ ਲਾਹੌਰ ਵਿਖੇ ਹੋਇਆ, ਜਿਸ ਵਿਚ ਸਿੱਖ ਕੌਮ ਦਾ ਰਾਜਸੀ ਨਿਸ਼ਾਨਾ ਸਿੱਧੇ ਤੌਰ 'ਤੇ ਸਪੱਸ਼ਟ ਰੂਪ ਵਿਚ ਐਲਾਨਿਆ ਗਿਆ, 'ਸਿੱਖ ਵਿਦਿਆਰਥੀਆਂ ਅਤੇ ਨੌਜਵਾਨਾਂ ਵਿਚ ਆਪਣੀ ਵੱਖਰੀ ਹਸਤੀ ਅਤੇ ਅੱਡਰੀ ਕੌਮੀਅਤ ਦਾ ਅਹਿਸਾਸ ਜਗਾਉਣਾ ਅਤੇ ਉਨ੍ਹਾਂ ਨੂੰ ਅਜਿਹਾ ਦੇਸ਼ ਕਾਲ ਘੜਨ ਲਈ ਤਿਆਰ ਕਰਨਾ ਜਿਸ ਵਿਚ ਸਾਡਾ ਕੌਮੀ ਜਜ਼ਬਾ ਪ੍ਰਫੁਲਤ ਹੋ ਸਕੇ।' ਇਸ ਮਤੇ ਨੂੰ ਸ: ਅਮਰ ਸਿੰਘ ਅੰਬਾਲਵੀ ਨੇ ਪੇਸ਼ ਕੀਤਾ। ਇਸ ਦੀ ਤਾਈਦ ਸ: ਸਵਰਨ ਸਿੰਘ (ਵਿਦੇਸ਼ ਮੰਤਰੀ ਭਾਰਤ ਸਰਕਾਰ) ਅਤੇ ਸ: ਈਸ਼ਰ ਸਿੰਘ ਮਝੈਲ (ਮੰਤਰੀ ਪੰਜਾਬ ਸਰਕਾਰ) ਨੇ ਕੀਤੀ। ਸਿੱਖ ਨੌਜਵਾਨ, ਵਿਦਿਆਰਥੀ ਸਿੱਖ ਸੰਗਤ ਇਸ ਮਤੇ ਪ੍ਰਤੀ ਸੁਹਿਰਦ ਸੀ ਪਰ ਸਿੱਖ ਨੇਤਾ ਕਾਂਗਰਸੀ ਨੇਤਾਵਾਂ ਦੀਆਂ ਗੱਲਾਂ ਵਿਚ ਆ ਕੇ ਇਸ ਮਤੇ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ ਨਹੀਂ ਸਨ। ਅਖੀਰ ਸੰਨ 1947 ਆਇਆ ਹਰ ਪਾਸੇ ਫ਼ਿਰਕੂ ਫਸਾਦ ਹੋਏ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨੌਜਵਾਨਾਂ ਨੇ ਪਾਕਿਸਤਾਨ ਤੋਂ ਉਜੜ ਕੇ ਆ ਰਹੇ ਲੋਕਾਂ ਨੂੰ ਵਸਾਉਣ ਵਾਸਤੇ ਕੈਂਪਾਂ ਦਾ ਪ੍ਰਬੰਧ ਕੀਤਾ। ਇਨ੍ਹਾਂ ਘੱਲੂਘਾਰਿਆਂ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਕੱਤਰ ਸ: ਗੁਰਦਿਆਲ ਸਿੰਘ ਅਤੇ ਲਾਇਲਪੁਰ ਯੂਨਿਟ ਦੇ ਸਕੱਤਰ ਸ: ਅਜੀਤ ਸਿੰਘ ਜਰਵਾਣਿਆਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਕੇ ਸ਼ਹੀਦੀਆਂ ਪਾ ਗਏ। ਸਿੱਖ ਕੌਮ ਦੇ ਵਾਰਸ ਆਪਣੇ ਪ੍ਰਾਣਾਂ ਨਾਲੋਂ ਵੱਧ ਪਿਆਰੇ ਇਤਿਹਾਸਕ ਅਸਥਾਨ ਅਤੇ ਕੀਮਤੀ ਜਾਇਦਾਦਾਂ ਛੱਡ ਕੇ ਭਾਰਤ ਆਏ ਅਤੇ ਸ਼ਰਨਾਰਥੀ ਬਣ ਕੇ ਸਮਾਂ ਪਾਸ ਕਰਨ ਲੱਗੇ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਆਜ਼ਾਦ ਭਾਰਤ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਲਗਾਏ ਹਰ ਮੋਰਚੇ ਵਿਚ ਜਿਥੇ ਭਾਗ ਲਿਆ, ਉਥੇ ਸਮੇਂ-ਸਮੇਂ 'ਤੇ ਯੋਗ ਅਗਵਾਈ ਵੀ ਦਿੱਤੀ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਦੋਂ ਵੀ ਦੋਫਾੜ ਹੋਈ, ਉਸ ਦੀ ਆਵਾਜ਼ ਕਮਜ਼ੋਰ ਹੋ ਗਈ। ਫੈਡਰੇਸ਼ਨ ਨੇ ਆਪਣੀ ਹੋਂਦ ਤੋਂ ਲੈ ਕੇ ਅੱਜ ਤੱਕ ਅਨੇਕਾਂ ਉਥਲ-ਪੁਥਲ ਦੇਖੇ ਹਨ। ਫੈਡਰੇਸ਼ਨ ਵਿਚ ਸ: ਸਰੂਪ ਸਿੰਘ ਤੋਂ ਲੈ ਕੇ ਭਾਈ ਅਮਰੀਕ ਸਿੰਘ ਤੱਕ ਕਈ ਉਤਰਾਅ-ਚੜ੍ਹਾਅ ਆਏ। ਭਾਈ ਅਮਰੀਕ ਸਿੰਘ 2 ਜੁਲਾਈ, 1978 ਈ: ਨੂੰ ਫੈਡਰੇਸ਼ਨ ਦੇ ਪ੍ਰਧਾਨ ਬਣੇ। ਭਾਈ ਅਮਰੀਕ ਸਿੰਘ ਅਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਏਨੀ ਮਜ਼ਬੂਤ ਹੋ ਗਈ ਸੀ ਕਿ ਹਰ ਪਾਸੇ, ਹਰ ਸ਼ਹਿਰ, ਪਿੰਡ, ਸਕੂਲ, ਕਾਲਜ ਵਿਚ ਫੈਡਰੇਸ਼ਨ ਦਾ ਬੋਲਬਾਲਾ ਸੀ। ਭਾਰਤ ਸਰਕਾਰ ਨੇ ਜੂਨ 1984 ਨੂੰ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਤਾਂ ਭਾਰਤੀ ਫ਼ੌਜਾਂ ਦਾ ਟਾਕਰਾ ਕਰਦੇ ਹੋਏ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਅਤੇ ਫੈਡਰੇਸ਼ਨ ਦੇ ਅਨੇਕਾਂ ਜੁਝਾਰੂ ਨੌਜਵਾਨ ਸ਼ਹੀਦੀਆਂ ਪ੍ਰਾਪਤ ਕਰ ਗਏ। ਜਿਥੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੇ ਫੈਡਰੇਸ਼ਨ ਵਿਚ ਘੁਸਪੈਠ ਕੀਤੀ, ਉਥੇ ਅਕਾਲੀ ਨੇਤਾਵਾਂ ਨੇ ਵੀ ਫੈਡਰੇਸ਼ਨ ਦੇ ਪ੍ਰੋਗਰਾਮਾਂ ਨੂੰ ਤਾਰਪੀਡੋ ਕੀਤਾ।
ਫੈਡਰੇਸ਼ਨ ਦੀ ਟਕਸਾਲ ਵਿਚੋਂ ਬੀਤੇ ਸਮੇਂ ਦੌਰਾਨ ਅਣਗਿਣਤ ਨਾਮਵਰ ਹਸਤੀਆਂ ਪੈਦਾ ਹੋਈਆਂ। ਉਹ ਸ਼ਖ਼ਸੀਅਤਾਂ ਕਿਸੇ ਵੀ ਰਾਜਨੀਤਕ ਪਾਰਟੀ ਵਿਚ ਹੋਣ ਪਰ ਉਨ੍ਹਾਂ ਦੀ ਸ਼ੁਰੂਆਤ ਫੈਡਰੇਸ਼ਨ ਤੋਂ ਹੀ ਹੋਈ ਹੈ। ਰਾਜਨੀਤਕ ਖੇਤਰ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ, ਸ: ਉਮਰਾਓ ਸਿੰਘ, ਸ: ਸੁਰਜੀਤ ਸਿੰਘ ਬਰਨਾਲਾ, ਸ: ਗੁਰਮੀਤ ਸਿੰਘ ਮੁਕਤਸਰ, ਸ: ਸਰੂਪ ਸਿੰਘ, ਸ: ਜਸਵਿੰਦਰ ਸਿੰਘ ਬਰਾੜ, ਸ: ਜਸਦੇਵ ਸਿੰਘ ਸੰਧੂ, ਸ: ਬੀਰਦਵਿੰਦਰ ਸਿੰਘ, ਸ: ਸੁਰਜੀਤ ਸਿੰਘ ਮਿਨਹਾਸ, ਸ ਚਰਨਜੀਤ ਸਿੰਘ ਅਟਵਾਲ, ਸ: ਸੁਖਜਿੰਦਰ ਸਿੰਘ, ਸ: ਤਰਲੋਚਨ ਸਿੰਘ ਦਿੱਲੀ, ਸ: ਜਗਮੀਤ ਸਿੰਘ ਬਰਾੜ, ਧਾਰਮਿਕ, ਸਮਾਜਿਕ ਖੇਤਰ ਵਿਚ ਸ: ਅਮਰ ਸਿੰਘ ਅੰਬਾਲਵੀ, ਸ: ਭਾਨ ਸਿੰਘ, ਸ: ਹਰਭਜਨ ਸਿੰਘ ਯੋਗੀ ਅਮਰੀਕਾ, ਸ: ਗੁਰਦਿਆਲ ਸਿੰਘ ਅਜਨੋਹਾ, ਸ: ਖਜ਼ਾਨ ਸਿੰਘ ਕਲਕੱਤਾ, ਸ: ਮਨਜੀਤ ਸਿੰਘ ਕਲਕੱਤਾ, ਸ: ਮੱਖਣ ਸਿੰਘ ਦਿੱਲੀ, ਸ: ਹਰਦੇਵ ਸਿੰਘ ਰਾਜਪੁਰਾ, ਸ: ਦਿਲਬੀਰ ਸਿੰਘ, ਸ: ਭਾਗ ਸਿੰਘ ਅਣਖੀ, ਸ: ਭਗਵਾਨ ਸਿੰਘ ਦਾਨੇਵਾਲੀਆ ਤੋਂ ਇਲਾਵਾ ਕਈ ਫ਼ੌਜੀ ਅਫਸਰ, ਆਈ.ਏ.ਐਸ., ਆਈ.ਪੀ.ਐਸ., ਪੀ.ਸੀ.ਐਸ. ਅਨੇਕਾਂ ਹੋਰ ਅਫਸਰ ਸਾਹਿਬਾਨ ਆਦਿ ਫੈਡਰੇਸ਼ਨ ਦੀ ਦੇਣ ਹਨ।
ਅੱਜ ਫੈਡਰੇਸ਼ਨ ਦੇ ਜਿਹੜੇ ਵੱਖ-ਵੱਖ ਗਰੁੱਪ ਹਨ, ਉਨ੍ਹਾਂ ਗਰੁੱਪਾਂ ਦੇ ਪ੍ਰਧਾਨਾਂ ਵਿਚੋਂ ਕੋਈ ਵੀ ਵਿਦਿਆਰਥੀ ਨਹੀਂ ਹੈ। ਲੋੜ ਹੈ ਕਿ ਆਪਸੀ ਮਤਭੇਦ ਭੁਲਾ ਕੇ ਇਕ ਫੈਡਰੇਸ਼ਨ ਹੋਵੇ ਅਤੇ ਫੈਡਰੇਸ਼ਨ ਦਾ ਪ੍ਰਧਾਨ ਵਿਦਿਆਰਥੀ ਬਣੇ। ਅੱਜ ਲੋੜ ਹੈ ਫੈਡਰੇਸ਼ਨ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਸੰਭਾਲੇ ਤਾਂ ਜੋ ਨੌਜਵਾਨ ਵਿਦਿਆਰਥੀ, ਗੁਰੂ ਡੰਮ, ਪਤਿਤਪੁਣੇ ਅਤੇ ਨਸ਼ੇ ਦੇ ਚੱਕਰ ਤੋਂ ਬਚ ਸਕਣ। ਅੱਜ ਦੇ ਦਿਨ ਫੈਡਰੇਸ਼ਨ ਦੇ ਸਥਾਪਨਾ ਦਿਵਸ 'ਤੇ ਸ਼ਹੀਦ ਹੋਣ ਵਾਲੇ ਫੈਡਰੇਸ਼ਨ ਦੇ ਨੌਜਵਾਨ ਵਿਦਿਆਰਥੀਆਂ ਅਤੇ ਫੈਡਰੇਸ਼ਨ ਦਾ ਬੂਟਾ ਲਾਉਣ ਵਾਲੇ ਪੰਥਕ ਦਰਦੀਆਂ ਨੂੰ ਪ੍ਰਣਾਮ ਕਰਦੇ ਹਾਂ।


-ਮੋ: 98155-33725.


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX