ਤਾਜਾ ਖ਼ਬਰਾਂ


ਲੋੜ ਪੈਣ ਉੱਤੇ ਵਿਪਾਸਨਾ ਨੂੰ ਬੁਲਾਇਆ ਜਾ ਸਕਦਾ ਹੈ ਪੰਚਕੂਲਾ:ਡੀਸੀਪੀ
. . .  1 day ago
ਪੰਚਕੂਲਾ, 22 ਸਤੰਬਰ (ਕਪਿਲ)- 25 ਅਗਸਤ ਨੂੰ ਰਾਮ ਰਹੀਮ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦੇਣ ਤੋਂ ਬਾਅਦ ਪੰਚਕੂਲਾ ਵਿੱਚ ਭੜਕੀ ਹਿੰਸਾ ਅਤੇ ਦੰਗੇ ਭੜਕਾਉਣ ਦੇ ਮਾਮਲੇ ਦੀ ਜਾਂਚ ਲਈ ਜੇਕਰ ਸਿਰਸਾ ਡੇਰਾ ਪ੍ਰਬੰਧਕ ਵਿਪਾਸਨਾ ਨੂੰ ਪੰਚਕੂਲਾ ...
ਮਹਿਲਾ ਨੇ ਆਪਣੇ ਪਿਤਾ ਅਤੇ ਦੋਸਤ ਨਾਲ਼ ਮਿਲ ਕੇ ਕੀਤੀ ਪਤੀ ਦੀ ਹੱਤਿਆ
. . .  1 day ago
ਪੰਚਕੂਲਾ, 22 ਸਤੰਬਰ (ਕਪਿਲ)- ਪੰਚਕੂਲਾ ਦੇ ਸੈਕਟਰ 19 ਵਿਚ ਇੱਕ ਮਹਿਲਾ ਵੱਲੋਂ ਆਪਣੇ ਪਿਤਾ ਅਤੇ ਦੋਸਤ ਅਸ਼ੀਸ਼ ਨਾਲ਼ ਮਿਲ ਕੇ ਆਪਣੇ ਪਤੀ ਕਿਸ਼ਨ ਦਿਆਲ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ...
25 ਅਗਸਤ ਨੂੰ ਪੰਚਕੂਲਾ ਵਿੱਚ ਹੋਏ ਦੰਗਿਆਂ ਦਾ ਮਾਮਲਾ-ਦਿਲਾਵਰ ਇੰਸਾ ਨੂੰ ਅਦਾਲਤ ਨੇ ਭੇਜਿਆ ਨਿਆਇਕ
. . .  1 day ago
ਪੰਚਕੂਲਾ, 22 ਸਤੰਬਰ (ਕਪਿਲ)- 25 ਅਗਸਤ ਨੂੰ ਪੰਚਕੂਲਾ ਵਿੱਚ ਹੋਏ ਦੰਗਿਆਂ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਗਿਰਫ਼ਤਾਰ ਰਾਮ ਰਹੀਮ ਦੇ ਕਰੀਬੀ ਦਿਲਾਵਰ ਇੰਸਾ ਨੂੰ ਅੱਜ ਪੰਚਕੂਲਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦਿਲਾਵਰ ...
ਖੂਹ ਵਿਚ ਡਿੱਗਣ ਨਾਲ ਕਿਸਾਨ ਦੀ ਮੌਤ
. . .  1 day ago
ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ) - ਪਿੰਡ ਚੱਕ ਦਾਨਾ ਵਿਖੇ ਇੱਕ ਕਿਸਾਨ ਅਮਰਜੀਤ ਸਿੰਘ (58 ਸਾਲ) ਦੀ ਖੂਹ ਵਿਚ ਡਿਗ ਜਾਣ ਕਾਰਨ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਬੇਟੇ ਹਰਦੀਪ ਸਿੰਘ ਨੇ ਦੱਸਿਆ...
ਤਪਾ ਮੰਡੀ ਵਿਖੇ ਪਤੀ-ਪਤਨੀ ਨੇ ਫਾਹਾ ਲੈ ਕੇ ਕੀਤੀ ਆਤਮਹੱਤਿਆ
. . .  1 day ago
ਤਪਾ ਮੰਡੀ, 22 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸਥਾਨਕ ਆਵਾ ਬਸਤੀ 'ਚ ਅਗਰਵਾਲ ਘਰਾਣੇ ਨਾਲ ਸਬੰਧਿਤ ਕਿਰਾਏ ਦੇ ਮਕਾਨ 'ਚ ਰਹਿੰਦੇ ਪਤੀ-ਪਤਨੀ ਨੇ ਅੱਜ ਸ਼ਾਮ 7 ਵਜੇ ਦੇ ਕਰੀਬ ਫਾਹਾ ਲੈ ਕੇ ਆਤਮਹੱਤਿਆ ਕੀਤੇ...
ਸਿੱਖਿਆ ਬੋਰਡ ਨਾਲ ਸਬੰਧਿਤ ਸਕੂਲਾਂ ਦੇ ਅਨਟ੍ਰੇਂਡ ਅਧਿਆਪਕਾਂ ਲਈ ਆਪਣੀ ਯੋਗਤਾ ਨੂੰ ਪੂਰੀ ਕਰਨ ਦਾ ਆਖ਼ਰੀ ਮੌਕਾ
. . .  1 day ago
ਐੱਸ. ਏ. ਐੱਸ. ਨਗਰ, 22 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੋਰਡ ਨਾਲ ਸਬੰਧਿਤ ਐਫੀਲੀਏਟਿਡ ਤੇ ਐਸੋਸੀਏਟਿਡ ਸਕੂਲਾਂ ਦੇ ਅਨਟ੍ਰੇਂਡ ਅਧਿਆਪਕਾਂ ਨੂੰ ਟਰੇਨਿੰਗ ...
ਨਾਮ ਚਰਚਾ ਘਰ 'ਤੇ ਹਮਲਾ ਕਰਨ ਅਤੇ ਇਰਾਦਾ ਕਤਲ ਦੇ ਦੋਸ਼ਾਂ 'ਚੋਂ 56 ਸਿੱਖ ਬਰੀ
. . .  1 day ago
ਸੰਗਰੂਰ ,[ਫੁਲ ,ਪਿਸ਼ੌਰੀਆ ,ਦਮਨ, ਬਿੱਟਾ] - ਸੰਗਰੂਰ ਦੀ ਇਕ ਅਦਾਲਤ ਨੇ ਸੁਨਾਮ ਦੇ ਨਾਮ ਚਰਚਾ ਘਰ 'ਤੇ ਹਮਲਾ ਕਰਨ ਅਤੇ ਇਰਾਦਾ ਕਤਲ ਦੇ ਦੋਸ਼ਾਂ 'ਚੋਂ 56 ਸਿੱਖਾਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ ।
ਟ੍ਰੈਕਟਰ-ਟਰਾਲੀ ਚਾਲਕ ਦੀ ਲਾਪਰਵਾਹੀ ਕਾਰਨ ਵਾਪਰੇ ਹਾਦਸਾ 'ਚ ਇਕ ਸਾਲ ਦੇ ਬੱਚੇ ਦੀ ਮੌਤ
. . .  1 day ago
ਜੈਤੋ, 22 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਸ੍ਰੀ ਮੁਕਤਸਰ ਸਾਹਿਬ ਮਾਰਗ 'ਤੇ ਸਥਿਤ ਪਿੰਡ ਰੋੜੀ ਕਪੂਰਾ ਵਿਖੇ ਟ੍ਰੈਕਟਰ-ਟਰਾਲੀ ਚਾਲਕ ਦੀ ਵੱਡੀ ਲਾਹਪ੍ਰਵਾਈ ਕਾਰਨ ਵੱਡਾ ਹਾਦਸਾ ਵਾਪਰ...
ਬੈਂਗਲੁਰੂ ਪੁਲਿਸ ਵੱਲੋਂ ਯੇਦੀਯੁਰੱਪਾ ਨੂੰ ਸੰਮਨ
. . .  1 day ago
ਪ੍ਰਦਯੁਮਨ ਹੱਤਿਆ ਮਾਮਲਾ : ਸੀ.ਬੀ.ਆਈ ਅੱਜ ਦਰਜ ਕਰੇਗੀ ਕੇਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਖੇਡ ਸੰਸਾਰ

ਆਸਟੇ੍ਰਲੀਆ ਨੇ 103 ਦੌੜਾਂ ਨਾਲ ਜਿੱਤਿਆ ਅਭਿਆਸ ਮੈਚ

ਚੇਨਈ, 12 ਸਤੰਬਰ (ਏਜੰਸੀ)- ਭਾਰਤ ਤੇ ਆਸਟ੍ਰੇਲੀਆ ਵਿਚਾਲੇ ਪੰਜ ਇਕ ਦਿਨਾ ਮੈਚਾਂ ਦੀ ਲੜੀ ਤੋਂ ਪਹਿਲਾਂ ਅੱਜ ਇਕ ਅਭਿਆਸ ਮੈਚ ਖੇਡਿਆ ਗਿਆ ਜਿਸ ਵਿਚ ਬੋਰਡ ਪ੍ਰੈਜ਼ੀਡੈਂਟ ਇਲੈਵਨ ਟੀਮ ਤੇ ਆਸਟ੍ਰੇਲੀਆ ਟੀਮ ਦੇ ਖਿਡਾਰੀਆਂ ਨੇ ਹਿੱਸਾ ਲਿਆ | ਚੇਨਈ ਦੇ ਚੇਪਾਕ ਸਟੇਡੀਅਮ ਵਿਚ ਖੇਡੇ ਗਏ ਇਸ ਅਭਿਆਸ ਮੈਚ ਵਿਚ ਆਸਟ੍ਰੇਲੀਆ ਨੇ ਬੋਰਡ ਪ੍ਰੈਜ਼ੀਡੈਂਟ ਇਲੈਵਨ ਨੂੰ 103 ਦੌੜਾਂ ਦੇ ਫ਼ਰਕ ਨਾਲ ਮਾਤ ਦੇ ਕੇ ਇਹ ਮੈਚ ਜਿੱਤ ਲਿਆ | ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟ੍ਰੇਲੀਆ ਨੇ ਮਾਰਕਸ ਸਟੋਈਨਿਸ (76) ਤੇ ਟੈ੍ਰਵਿਸ ਹੈੱਡ (65) ਦੇ ਦਮ 'ਤੇ ਨਿਰਧਾਰਤ 50 ਓਵਰਾਂ ਵਿਚ 7 ਵਿਕਟਾਂ ਗਵਾ ਕੇ 347 ਦੌੜਾਂ ਬਣਾਈਆਂ | ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ 64, ਕਪਤਾਨ ਸਟੀਵਨ ਸਮਿਥ ਨੇ 55 ਤੇ ਮੈਥਿਊ ਵੇਡ ਨੇ 45 ਦੌੜਾਂ ਦਾ ਯੋਗਦਾਨ ਪਾਇਆ | ਹਾਲਾਂਕਿ ਆਸਟੇ੍ਰਲੀਆ ਦੇ ਬਾਕੀ ਖਿਡਾਰੀ ਕੁਝ ਖ਼ਾਸ ਦੌੜਾਂ ਨਹੀਂ ਬਣਾ ਸਕੇ | ਬੋਰਡ ਇਲੈਵਨ ਵੱਲੋਂ ਗੇਂਦਬਾਜ਼ ਕੁਸ਼ਾਂਗ ਪਟੇਲ (58/2) ਤੇ ਵਾਸ਼ਿੰਗਟਨ ਸੁੰਦਰ (23/2) ਨੇ ਸਭ ਤੋਂ ਵੱਧ ਵਿਕਟਾਂ ਝਟਕਾਈਆਂ | ਪਹਾੜ ਵਰਗੇ ਟੀਚੇ ਦਾ ਪਿੱਛਾ ਕਰਨ ਉਤਰੀ ਬੋਰਡ ਇਲੈਵਨ ਨੇ ਸਿਰਫ਼ 10 ਦੌੜਾਂ 'ਤੇ ਹੀ ਰਾਹੁਲ ਤਿ੍ਪਾਠੀ (7) ਦੇ ਰੂਪ 'ਚ ਆਪਣੀ ਪਹਿਲੀ ਵਿਕਟ ਗਵਾ ਲਈ | ਪਰ ਸ੍ਰੀਵਤਸ ਗੋਸਵਾਮੀ (43) ਤੇ ਮਯੰਕ ਅਗਰਵਾਲ (42) ਨੇ 79 ਦੌੜਾਂ ਦੀ ਸਾਂਝੇਦਾਰੀ ਕਾਇਮ ਕੀਤੀ ਜਿਨ੍ਹਾਂ ਨੇ ਟੀਮ ਦੀਆਂ ਉਮੀਦਾਂ ਨੂੰ ਜਗਾਇਆ | ਪਰ ਟੀਮ ਦੇ ਵਿਚਕਾਰਲੇ ਖਿਡਾਰੀ ਕੁਝ ਖ਼ਾਸ ਨਹੀਂ ਕਰ ਸਕੇ ਜਿਸ ਕਾਰਨ 156 ਦੌੜਾਂ 'ਤੇ ਹੀ ਬੋਰਡ ਇਲੈਵਨ ਨੇ ਆਪਣੀਆਂ 8 ਵਿਕਟਾਂ ਗਵਾ ਦਿੱਤੀਆਂ | ਹਾਲਾਂਕਿ ਅਕਸ਼ੇ ਕਰਨੇਵਾਰ (40) ਤੇ ਕੁਸ਼ਾਂਗ ਪਟੇਲ (41) ਵਿਚਕਾਰ ਸ਼ਾਨਦਾਰ ਸਾਂਝਦਾਰੀ ਬਣੀ ਜਿਸ ਦੀ ਬਦੌਲਤ ਟੀਮ ਨੇ ਹਾਰ ਦੇ ਫ਼ਾਸਲੇ ਨੂੰ ਕਾਫ਼ੀ ਹੱਦ ਤੱਕ ਘੱਟ ਕਰ ਦਿੱਤਾ | ਇਸ ਤਰਾਂ ਬੋਰਡ ਇਲੈਵਨ ਦੀ ਪੂਰੀ ਟੀਮ 244 ਦੌੜਾਂ 'ਤੇ ਆਲ ਆਊਟ ਹੋ ਗਈ ਤੇ ਇਹ ਅਭਿਆਸ ਮੈਚ ਆਸਟੇ੍ਰਲੀਆ ਦੀ ਝੋਲੀ ਪੈ ਗਿਆ | ਭਾਵੇਂ ਕਿ ਇਹ ਮੈਚ ਬੋਰਡ ਇਲੈਵਨ ਟੀਮ 103 ਦੌੜਾਂ ਤੋਂ ਹਾਰ ਗਈ ਪਰ ਆਸਟੇ੍ਰਲੀਆ ਦੇ ਅਨੁਭਵੀ ਖਿਡਾਰੀਆਂ ਦੇ ਸਾਹਮਣੇ ਇਸ ਟੀਮ ਨੇ ਕਾਫ਼ੀ ਸ਼ਾਨਦਾਰ ਪ੍ਰਦਰਸ਼ਨ ਕੀਤਾ |
ਅਕਸ਼ੇ ਨੇ ਕੀਤੀ ਦੋਵੇਂ ਹੱਥਾਂ ਨਾਲ ਗੇਂਦਬਾਜ਼ੀ

ਅੱਜ ਹੋਏ ਇਸ ਅਭਿਆਸ ਮੈਚ ਵਿਚ ਬੋਰਡ ਇਲੈਵਨ ਟੀਮ ਦੇ ਗੇਂਦਬਾਜ਼ ਅਕਸ਼ੇ ਨੇ ਦੋਵੇਂ ਹੱਥਾਂ ਨਾਲ ਗੇਂਦਬਾਜ਼ੀ ਕੀਤੀ | ਆਮ ਤੌਰ 'ਤੇ ਖੱਬੇ ਹੱਥ ਨਾਲ ਗੇਂਦਬਾਜ਼ੀ ਕਰਨ ਵਾਲੇ ਅਕਸ਼ੇ ਨੇ ਸੱਜੇ ਹੱਥ ਨਾਲ ਵੀ ਗੇਂਦਬਾਜ਼ੀ ਕੀਤੀ | ਇਸ ਮੈਚ ਵਿਚ ਅਕਸ਼ੇ ਨੇ 6 ਓਵਰਾਂ ਦੀ ਗੇਂਦਬਾਜ਼ੀ ਕੀਤੀ ਜਿਸ ਵਿਚ ਉਸ ਨੇ 59 ਦੌੜਾਂ ਦਿੱਤੀਆਂ ਤੇ ਆਸਟੇ੍ਰਲੀਆ ਦੇ ਖਿਡਾਰੀ ਟੇ੍ਰਵਿਸ ਹੈੱਡ ਦਾ ਵਿਕਟ ਝਟਕਾਇਆ | ਇਸ ਤੋਂ ਇਲਾਵਾ ਅਕਸ਼ੇ ਨੇ ਬੱਲੇਬਾਜ਼ੀ ਕਰਦਿਆਂ 28 ਗੇਂਦਾਂ 'ਚ 40 ਦੌੜਾਂ ਵੀ ਬਣਾਈਆਂ | ਹਾਲਾਂਕਿ ਇਸ ਤੋਂ ਪਹਿਲਾਂ ਉਹ ਸਈਦ ਮੁਸ਼ਤਾਕ ਅਲੀ ਟੀ-20 ਟਰਾਫ਼ੀ 2016 'ਚ ਵੀ ਦੋਵੇਂ ਹੱਥਾਂ ਨਾਲ ਗੇਂਦਬਾਜ਼ੀ ਕੀਤੀ ਸੀ | ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਆਫ਼ ਸਪਿਨਰ ਦੇ ਰੂਪ 'ਚ ਨਾਗਪੁਰ 'ਚ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ |


ਖ਼ਬਰ ਸ਼ੇਅਰ ਕਰੋ

ਟੀ-20 : ਪਾਕਿਸਤਾਨ ਨੇ ਵਰਲਡ ਇਲੈਵਨ ਨੂੰ 20 ਦੌੜਾਂ ਨਾਲ ਹਰਾਇਆ

ਲਾਹੌਰ, 12 ਸਤੰਬਰ (ਏਜੰਸੀ)- ਪਾਕਿਸਤਾਨ ਵਿਖੇ ਵਰਲਡ ਇਲੈਵਨ ਤੇ ਪਾਕਿਸਤਾਨ ਟੀਮ ਵਿਚਕਾਰ 3 ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਲਾਹੌਰ ਦੇ ਗੱਦਾਫ਼ੀ ਸਟੇਡੀਅਮ 'ਚ ਖੇਡਿਆ ਗਿਆ ਜਿਸ ਨੂੰ ਪਾਕਿਸਤਾਨ ਨੇ 20 ਦੌੜਾਂ ਨਾਲ ਜਿੱਤ ਲਿਆ | ਇਸ ਤੋਂ ਪਹਿਲਾਂ ਟਾਸ ਹਾਰ ਕੇ ...

ਪੂਰੀ ਖ਼ਬਰ »

ਭਾਰਤੀ ਮਹਿਲਾ ਹਾਕੀ ਅਤੇ ਬੈਲਜੀਅਮ (ਪੁਰਸ਼ ਟੀਮ) ਵਿਚਾਲੇ ਮੈਚ ਡਰਾਅ

ਐਾਟਵਰਪ (ਬੈਲਜੀਅਮ), 12 ਸਤੰਬਰ (ਏਜੰਸੀ)-ਯੂਰਪ ਦੌਰੇ 'ਤੇ ਗਈ ਭਾਰਤੀ ਮਹਿਲਾ ਹਾਕੀ ਟੀਮ ਤੇ ਬੈਲਜੀਅਮ ਦੀ ਜੂਨੀਅਰ ਟੀਮ (ਮਰਦ) ਵਿਚਕਾਰ ਖੇਡਿਆ ਗਿਆ ਮੈਚ 2-2 ਨਾਲ ਬਰਾਬਰ ਰਿਹਾ | ਰਾਣੀ ਰਾਮਪਾਲ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਹਮਲਾਵਰ ਰੁਖ਼ ਨਾਲ ਸ਼ੁਰੂਆਤ ਕੀਤੀ ਤੇ ...

ਪੂਰੀ ਖ਼ਬਰ »

ਪੈਰਿਸ ਤੇ ਲਾਸ ਏਾਜਲਸ ਨੂੰ ਮਿਲੀ ਉਲੰਪਿਕ ਦੀ ਅਧਿਕਾਰਕ ਮੇਜ਼ਬਾਨੀ

ਲੀਮਾ (ਪੇਰੂ), 12 ਸਤੰਬਰ (ਏਜੰਸੀ)-ਅੰਤਰਰਾਸ਼ਟਰੀ ਉਲੰਪਿਕ ਕਮੇਟੀ (ਆਈ. ਓ. ਸੀ.) ਪੈਰਿਸ ਤੇ ਲਾਸ ਏਾਜਲਸ ਨੂੰ ਕ੍ਰਮਵਾਰ 2024 ਤੇ 2028 ਉਲੰਪਿਕ ਖੇਡਾਂ ਦੀ ਅਧਿਕਾਰਤ ਮੇਜ਼ਬਾਨੀ ਸੌਾਪੇਗੀ | ਲਾਸ ਏਾਜਲਸ ਨੇ ਵੀ ਪਹਿਲਾਂ 2024 'ਚ ਖੇਡਾਂ ਦੀ ਮੇਜ਼ਬਾਨੀ ਲਈ ਦਾਅਵਾ ਕੀਤਾ ਸੀ ਪਰ ਉਸ ...

ਪੂਰੀ ਖ਼ਬਰ »

ਭਾਰਤੀ ਕ੍ਰਿਕਟ ਦਾ ਸਭ ਤੋਂ ਬੁਰਾ ਦੌਰ ਸੀ 2007 ਵਿਸ਼ਵ ਕੱਪ-ਸਚਿਨ

ਮੁੰਬਈ, 12 ਸਤੰਬਰ (ਏਜੰਸੀ)-ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਅੱਜ ਕਿਹਾ ਕਿ ਭਾਰਤੀ ਟੀਮ ਲਈ ਸਾਲ 2007 ਦਾ ਵਿਸ਼ਵ ਕੱਪ ਸਭ ਤੋਂ ਬੁਰਾ ਦੌਰ ਸੀ | ਇਕ ਪ੍ਰੋਗਰਾਮ ਦੌਰਾਨ ਇੱਥੇ ਪਹੁੰਚੇ ਸਚਿਨ ਨੇ ਕਿਹਾ ਕਿ ਕਿ ਵੈਸਟਇੰਡੀਜ਼ 'ਚ 2007 ਵਿਸ਼ਵ ਕੱਪ ਦੇ ਪਹਿਲੇ ਦੌਰ 'ਚ ਟੀਮ ਦੇ ...

ਪੂਰੀ ਖ਼ਬਰ »

ਕੋਰੀਆ ਓਪਨ : ਮੁੱਖ ਦੌਰ 'ਚ ਪਹੁੰਚੇ ਕਸ਼ਿਯਪ, ਅਸ਼ਵਨੀ ਤੇ ਸਾਤਵਿਕ

ਸਿਓਲ, 12 ਸਤੰਬਰ (ਏਜੰਸੀ)- ਭਾਰਤ ਦੇ ਮੋਹਰੀ ਬੈਡਮਿੰਟਨ ਖਿਡਾਰੀ ਪਾਰੂਪੱਲੀ ਕਸ਼ਿਯਪ ਨੇ ਕੋਰੀਆ ਓਪਨ ਦੇ ਮਰਦ ਵਰਗ ਸਿੰਗਲ ਦਾ ਕੁਆਲੀਫਾਈ ਰਾਊਾਡ ਨੂੰ ਪਾਰ ਕਰ ਲਿਆ ਹੈ | ਉਸ ਨੇ ਕੁਆਲੀਫਾਈ ਰਾਊਾਡ ਵਿਚ ਖੇਡੇ ਗਏ ਦੋ ਮੈਚਾਂ 'ਚ ਜਿੱਤ ਹਾਸਲ ਕਰਦੇ ਹੋਏ ਮੁੱਖ ਦੌਰ 'ਚ ...

ਪੂਰੀ ਖ਼ਬਰ »

ਏਸ਼ੀਅਨ ਤੈਰਾਕੀ ਚੈਂਪੀਅਨਸ਼ਿਪ

ਸਾਹਿਲ ਚੋਪੜਾ ਨੇ ਜਿੱਤੇ ਦੋ ਤਗਮੇ

ਪਟਿਆਲਾ, 12 ਸਤੰਬਰ (ਚਹਿਲ)-ਸ਼ਾਹੀ ਸ਼ਹਿਰ ਦੇ ਜੰਮਪਲ ਤੈਰਾਕ ਸਾਹਿਲ ਚੋਪੜਾ ਨੇ ਤਾਸ਼ਕੰਦ (ਉਜ਼ਬੇਕਿਸਤਾਨ) 'ਚ ਹੋਈ ਏਸ਼ੀਅਨ ਤੈਰਾਕੀ ਚੈਂਪੀਅਨਸ਼ਿਪ 'ਚ ਦੋ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਗ੍ਰੈਜੂਏਸ਼ਨ ਕਰ ਰਹੇ ...

ਪੂਰੀ ਖ਼ਬਰ »

ਪੰਜਾਬ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਸ਼ੁਰੂ

ਜਲੰਧਰ, 12 ਸਤੰਬਰ (ਜਤਿੰਦਰ ਸਾਬੀ)-ਪੰਜਾਬ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਜੋ ਜ਼ਿਲ੍ਹਾ ਕਪੂਰਥਲਾ ਬੈਡਮਿੰਟਨ ਐਸੋਸੀਏਸ਼ਨ ਵਲੋਂ ਜਲੰਧਰ ਨਜ਼ਦੀਕ ਪੈਂਦੇ ਇਕ ਹੋਟਲ 'ਚ ਅੱਜ ਸ਼ੁਰੂ ਕਰਵਾਈ ਗਈ | ਇਸ ਚੈਂਪੀਅਨਸ਼ਿਪ ਦਾ ਉਦਘਾਟਨ ਮੁੱਖ ਮੰਤਰੀ ਦੇ ਪਿ੍ੰਸੀਪਲ ਸਕੱਤਰ ...

ਪੂਰੀ ਖ਼ਬਰ »

ਕਲਾਰਕ ਵਲੋਂ ਕੋਹਲੀ ਦੀ ਕਪਤਾਨੀ ਦੀ ਸ਼ਲਾਘਾ

ਨਵੀਂ ਦਿੱਲੀ, 12 ਸਤੰਬਰ (ਏਜੰਸੀ)- ਆਸਟ੍ਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਦਾ ਮੰਨਣਾ ਹੈ ਕਿ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਕਪਤਾਨੀ 'ਚ ਭਾਰਤ ਦੇ ਪ੍ਰਦਰਸ਼ਨ 'ਚ ਸੁਧਾਰ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕੋਹਲੀ ਹਾਰ ਤੋਂ ਨਹੀਂ ਡਰਦਾ ਤੇ ਜਿੱਤ ਹਾਸਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX