ਤਾਜਾ ਖ਼ਬਰਾਂ


ਸੀ.ਬੀ.ਆਈ.ਵੱਲੋਂ ਲਾਲੂ ਤੇ ਤੇਜਸਵੀ ਯਾਦਵ ਨੂੰ ਸੰਮਨ
. . .  38 minutes ago
ਨਵੀਂ ਦਿੱਲੀ, 26 ਸਤੰਬਰ- ਸੀ.ਬੀ.ਆਈ. ਨੇ 3 ਅਕਤੂਬਰ ਲਈ ਲਾਲੂ ਪ੍ਰਸਾਦ ਯਾਦਵ ਤੇ 4 ਅਕਤੂਬਰ ਲਈ ਤੇਜਸਵੀ ਯਾਦਵ ਨੂੰ ਰੇਲਵੇ ਹੋਟਲ ਟੈਂਡਰ ਕੇਸ 'ਚ ਸੰਮਨ...
ਲੰਡਨ : ਟਾਵਰ ਹਿੱਲ ਸਟੇਸ਼ਨ 'ਤੇ ਧਮਾਕਾ, ਕਈ ਜ਼ਖ਼ਮੀ
. . .  48 minutes ago
ਹਨੀਪ੍ਰੀਤ ਦੀ ਅਗਾਊਂ ਜ਼ਮਾਨਤ 'ਤੇ ਸ਼ਾਮ 6.30 ਵਜੇ ਦਿੱਲੀ ਹਾਈ ਕੋਰਟ ਸੁਣਾਏਗਾ ਫ਼ੈਸਲਾ
. . .  57 minutes ago
ਪੁਲਿਸ ਵਿਭਾਗ ਦੀ ਮੈਨੂੰ ਦਿਉ ਜ਼ਿੰਮੇਵਾਰੀ ਨਸੇ ਵਾਲਾ ਲੱਭ ਜਾਵੇ ਤਾਂ ਛੱਡ ਦਿਆਂਗਾ ਰਾਜਨੀਤੀ- ਸਿੱਧੂ
. . .  about 1 hour ago
ਚੰਡੀਗੜ੍ਹ, 26 ਸਤੰਬਰ (ਮਨਜੋਤ ਸਿੰਘ ਜੋਤ)- ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੂੰ ਰੂਬਰੂ ਹੁੰਦਿਆਂ ਕਿਹਾ ਕਿ ਜੇ ਉਨ੍ਹਾਂ ਨੂੰ ਪੰਜਾਬ ਪੁਲਿਸ ਵਿਭਾਗ ਦੇ ਦਿੱਤਾ ਜਾਵੇ ਤੇ ਜੇ ਪੰਜਾਬ 'ਚ ਇੱਕ ਵੀ...
ਦਸੰਬਰ 'ਚ ਹੋਣਗੀਆਂ ਨਗਰ ਨਿਗਮ ਚੋਣਾ- ਸਿੱਧੂ
. . .  about 1 hour ago
ਚੰਡੀਗੜ੍ਹ, 26 ਸਤੰਬਰ- ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਚੋਣਾ ਦਸੰਬਰ 'ਚ ਕਰਵਾਈਆਂ ਜਾਣਗੀਆਂ। ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ ਮਸ਼ਵਰੇ ਤੋਂ ਬਾਅਦ ਤਰੀਕਾਂ ਦਾ ਐਲਾਨ...
ਬੈਟ ਵੱਲੋਂ ਭਾਰਤੀ ਚੌਂਕੀਆਂ 'ਤੇ ਕੀਤਾ ਹਮਲਾ ਸੁਰੱਖਿਆ ਬਲਾਂ ਨੇ ਕੀਤਾ ਨਾਕਾਮ
. . .  about 1 hour ago
ਸ੍ਰੀਨਗਰ, 26 ਸਤੰਬਰ- ਜੰਮੂ-ਕਸ਼ਮੀਰ ਦੇ ਕੁਪਵਾੜਾ ਦੇ ਕੇਰਨ ਸੈਕਟਰ 'ਚ ਪਾਕਿਸਤਾਨੀ ਬੈਟ ਫੋਰਸ ਤੇ ਅੱਤਵਾਦੀਆਂ ਨੇ ਭਾਰਤੀ ਚੌਂਕੀਆਂ 'ਤੇ ਹਮਲਾ ਕੀਤਾ ਗਿਆ। ਭਾਰਤੀ ਜਵਾਨਾਂ ਨੇ ਇਸ ਹਮਲੇ ਨੂੰ...
ਭਾਰਤ ਵਲੋਂ ਅਫਗਾਨਿਸਤਾਨ 'ਚ ਫੌਜ ਤਾਇਨਾਤ ਕਰਨ ਦੀ ਸੰਭਾਵਨਾ ਤੋਂ ਇਨਕਾਰ
. . .  about 2 hours ago
ਨਵੀਂ ਦਿੱਲੀ, 26 ਸਤੰਬਰ - ਭਾਰਤ ਦੌਰੇ 'ਤੇ ਆਏ ਅਮਰੀਕੀ ਰੱਖਿਆ ਮੰਤਰੀ ਜੇਮਸ ਮੈਟਿਸ ਨੇ ਯਕੀਨ ਦਿਵਾਇਆ ਹੈ ਕਿ ਦੁਨੀਆ 'ਚ ਕਿਤੇ ਵੀ ਸੁਰੱਖਿਅਤ ਅੱਤਵਾਦੀ ਠਿਕਾਣੇ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ। ਜੇਮਸ ਮੈਟਿਸ ਨੇ ਭਾਰਤ ਦੀ ਰੱਖਿਆ ਮੰਤਰੀ ਨਿਰਮਲਾ...
ਹਾਈਕੋਰਟ ਨੇ ਹਨੀਪ੍ਰੀਤ ਦੀ ਜਮਾਨਤ 'ਤੇ ਫੈਸਲਾ ਰੱਖਿਆ ਸੁਰੱਖਿਅਤ
. . .  about 2 hours ago
ਨਵੀਂ ਦਿੱਲੀ, 26 ਸਤੰਬਰ - ਦਿੱਲੀ ਹਾਈਕੋਰਟ ਨੇ ਹਨੀਪ੍ਰੀਤ ਦੀ ਅਗਾਊਂ ਜਮਾਨਤ 'ਤੇ ਫੈਸਲਾ ਸੁਰੱਖਿਅਤ ਰੱਖਿਆ...
ਕ੍ਰਿਕਟ ਨਿਯਮਾਂ 'ਚ ਕਈ ਵੱਡੇ ਬਦਲਾਅ, ਬਦਸਲੂਕੀ ਕਰਨ 'ਤੇ ਹੋਣਾ ਪਏਗਾ ਮੈਦਾਨ ਤੋਂ ਬਾਹਰ
. . .  about 3 hours ago
ਫੀਫਾ ਅੰਡਰ-17 ਵਿਸ਼ਵ ਕੱਪ : ਬਰਾਜ਼ੀਲੀ ਫੁੱਟਬਾਲ ਟੀਮ ਪੁੱਜੀ ਭਾਰਤ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਖੇਡ ਸੰਸਾਰ

ਆਸਟੇ੍ਰਲੀਆ ਨੇ 103 ਦੌੜਾਂ ਨਾਲ ਜਿੱਤਿਆ ਅਭਿਆਸ ਮੈਚ

ਚੇਨਈ, 12 ਸਤੰਬਰ (ਏਜੰਸੀ)- ਭਾਰਤ ਤੇ ਆਸਟ੍ਰੇਲੀਆ ਵਿਚਾਲੇ ਪੰਜ ਇਕ ਦਿਨਾ ਮੈਚਾਂ ਦੀ ਲੜੀ ਤੋਂ ਪਹਿਲਾਂ ਅੱਜ ਇਕ ਅਭਿਆਸ ਮੈਚ ਖੇਡਿਆ ਗਿਆ ਜਿਸ ਵਿਚ ਬੋਰਡ ਪ੍ਰੈਜ਼ੀਡੈਂਟ ਇਲੈਵਨ ਟੀਮ ਤੇ ਆਸਟ੍ਰੇਲੀਆ ਟੀਮ ਦੇ ਖਿਡਾਰੀਆਂ ਨੇ ਹਿੱਸਾ ਲਿਆ | ਚੇਨਈ ਦੇ ਚੇਪਾਕ ਸਟੇਡੀਅਮ ...

ਪੂਰੀ ਖ਼ਬਰ »

ਟੀ-20 : ਪਾਕਿਸਤਾਨ ਨੇ ਵਰਲਡ ਇਲੈਵਨ ਨੂੰ 20 ਦੌੜਾਂ ਨਾਲ ਹਰਾਇਆ

ਲਾਹੌਰ, 12 ਸਤੰਬਰ (ਏਜੰਸੀ)- ਪਾਕਿਸਤਾਨ ਵਿਖੇ ਵਰਲਡ ਇਲੈਵਨ ਤੇ ਪਾਕਿਸਤਾਨ ਟੀਮ ਵਿਚਕਾਰ 3 ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਲਾਹੌਰ ਦੇ ਗੱਦਾਫ਼ੀ ਸਟੇਡੀਅਮ 'ਚ ਖੇਡਿਆ ਗਿਆ ਜਿਸ ਨੂੰ ਪਾਕਿਸਤਾਨ ਨੇ 20 ਦੌੜਾਂ ਨਾਲ ਜਿੱਤ ਲਿਆ | ਇਸ ਤੋਂ ਪਹਿਲਾਂ ਟਾਸ ਹਾਰ ਕੇ ਪਾਕਿਸਤਾਨ ਨੇ ਬੱਲੇਬਾਜ਼ੀ ਕਰਦਿਆਂ ਨਿਰਧਾਰਤ ਓਵਰਾਂ 'ਚ 5 ਵਿਕਟਾਂ ਗਵਾ ਕੇ 197 ਦੌੜਾਂ ਬਣਾਈਆਂ | ਪਾਕਿਸਤਾਨ ਵਲੋਂ ਬਾਬਰ ਆਜ਼ਮ ਨੇ 52 ਗੇਂਦਾਂ 'ਚ 86 ਦੌੜਾਂ ਬਣਾ ਕੇ ਧੜੱਲੇਦਾਰ ਪਾਰੀ ਖੇਡੀ | ਜਦਕਿ ਅਹਿਮਦ ਸ਼ਹਿਜ਼ਾਦ ਨੇ 34 ਗੇਂਦਾਂ 'ਚ 39 ਤੇ ਸ਼ੋਇਬ ਮਲਿਕ ਨੇ 20 ਗੇਂਦਾਂ 'ਚ 38 ਦੌੜਾਂ ਬਣਾਈਆਂ | ਟੀਮ ਦੇ ਕਪਤਾਨ ਸਰਫ਼ਰਾਜ਼ ਅਹਿਮਦ (4) ਸਸਤੇ 'ਚ ਹੀ ਆਊਟ ਹੋ ਗਏ | ਇਮਾਦ ਵਸੀਮ (7) ਤੇ ਫ਼ਾਹਿਮ ਅਸ਼ਰਫ਼ (0) ਨਾਬਾਦ ਰਹੇ | ਵਰਲਡ ਇਲੈਵਨ ਦੇ ਗੇਂਦਬਾਜ਼ ਥਿਸਾਰਾ ਪਰੇਰਾ ਨੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਮੋਰਨ ਮੋਰਕਲ, ਬੈਨ ਕਟਿੰਗ ਤੇ ਇਮਰਾਨ ਤਾਹਿਰ ਨੇ ਇਕ-ਇਕ ਵਿਕਟ ਪ੍ਰਾਪਤ ਕੀਤੀ | ਇਸ ਤਰਾਂ ਪਾਕਿਸਤਾਨ ਦੀ ਟੀਮ ਨੇ 5 ਵਿਕਟਾਂ 'ਤੇ ਕੁੱਲ 197 ਦੌੜਾਂ ਬਣਾਈਆਂ | ਪਾਕਿਸਤਾਨ ਵਲੋਂ ਬਣਾਈਆਂ 197 ਦੌੜਾਂ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਮੈਦਾਨ 'ਤੇ ਉਤਰੀ ਵਰਲਡ ਇਲੈਵਨ ਟੀਮ ਨੇ ਆਪਣਾ ਪਹਿਲਾ ਵਿਕਟ 43 ਦੌੜਾਂ 'ਤੇ ਤਮੀਮ ਇਕਬਾਲ (18) ਦੇ ਰੂਪ 'ਚ ਗਵਾ ਲਿਆ | ਇਸ ਤੋਂ ਇਲਾਵਾ ਹਾਸ਼ਿਮ ਅਮਲਾ ਨੇ 17 ਗੇਂਦਾਂ 'ਚ 26, ਟਿਮ ਪੈਨੇ ਨੇ 25, ਫੈਫ ਡੂ ਪਲੇਸਿਸ ਨੇ 29, ਡੇਵਿਡ ਮਿਲਰ ਨੇ 9, ਗ੍ਰਾਂਟ ਇਲੀਅਨ ਨੇ 14, ਥਿਸਾਰਾ ਪਰੇਰਾ 17 ਦੌੜਾਂ ਬਣਾ ਕੇ ਰਨ ਆਊਟ ਹੋ ਗਿਆ | ਜਦਕਿ ਡੈਰੇਨ ਸੈਮੀ ਨੇ 16 ਗੇਂਦਾਂ ਦਾ ਸਾਹਮਣਾ ਕਰਦਿਆਂ 29 ਦੌੜਾਂ ਬਣਾਈਆਂ ਤੇ ਫ਼ਾਹਿਮ ਅਸ਼ਰਫ਼ (0) ਨਾਬਾਦ ਰਿਹਾ | ਪਾਕਿਸਤਾਨ ਦੇ ਗੇਂਦਬਾਜ਼ ਸੋਹੇਲ, ਰਮਨ ਰਈਸ ਤੇ ਸ਼ਦਾਬ ਖ਼ਾਨ ਤਿੰਨਾਂ ਨੇ 2-2 ਵਿਕਟਾਂ ਹਾਸਲ ਕੀਤੀਆਂ | ਇਸ ਤਰਾਂ ਵਰਲਡ ਇਲੈਵਨ ਸਿਰਫ਼ 7 ਵਿਕਟਾਂ 'ਤੇ 177 ਦੌੜਾਂ ਹੀ ਬਣਾ ਸਕੀ ਤੇ ਪਾਕਿਸਤਾਨ ਨੇ ਇਹ ਮੈਚ 20 ਦੌੜਾਂ ਨਾਲ ਜਿੱਤ ਲਿਆ |


ਖ਼ਬਰ ਸ਼ੇਅਰ ਕਰੋ

ਭਾਰਤੀ ਮਹਿਲਾ ਹਾਕੀ ਅਤੇ ਬੈਲਜੀਅਮ (ਪੁਰਸ਼ ਟੀਮ) ਵਿਚਾਲੇ ਮੈਚ ਡਰਾਅ

ਐਾਟਵਰਪ (ਬੈਲਜੀਅਮ), 12 ਸਤੰਬਰ (ਏਜੰਸੀ)-ਯੂਰਪ ਦੌਰੇ 'ਤੇ ਗਈ ਭਾਰਤੀ ਮਹਿਲਾ ਹਾਕੀ ਟੀਮ ਤੇ ਬੈਲਜੀਅਮ ਦੀ ਜੂਨੀਅਰ ਟੀਮ (ਮਰਦ) ਵਿਚਕਾਰ ਖੇਡਿਆ ਗਿਆ ਮੈਚ 2-2 ਨਾਲ ਬਰਾਬਰ ਰਿਹਾ | ਰਾਣੀ ਰਾਮਪਾਲ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਹਮਲਾਵਰ ਰੁਖ਼ ਨਾਲ ਸ਼ੁਰੂਆਤ ਕੀਤੀ ਤੇ ...

ਪੂਰੀ ਖ਼ਬਰ »

ਪੈਰਿਸ ਤੇ ਲਾਸ ਏਾਜਲਸ ਨੂੰ ਮਿਲੀ ਉਲੰਪਿਕ ਦੀ ਅਧਿਕਾਰਕ ਮੇਜ਼ਬਾਨੀ

ਲੀਮਾ (ਪੇਰੂ), 12 ਸਤੰਬਰ (ਏਜੰਸੀ)-ਅੰਤਰਰਾਸ਼ਟਰੀ ਉਲੰਪਿਕ ਕਮੇਟੀ (ਆਈ. ਓ. ਸੀ.) ਪੈਰਿਸ ਤੇ ਲਾਸ ਏਾਜਲਸ ਨੂੰ ਕ੍ਰਮਵਾਰ 2024 ਤੇ 2028 ਉਲੰਪਿਕ ਖੇਡਾਂ ਦੀ ਅਧਿਕਾਰਤ ਮੇਜ਼ਬਾਨੀ ਸੌਾਪੇਗੀ | ਲਾਸ ਏਾਜਲਸ ਨੇ ਵੀ ਪਹਿਲਾਂ 2024 'ਚ ਖੇਡਾਂ ਦੀ ਮੇਜ਼ਬਾਨੀ ਲਈ ਦਾਅਵਾ ਕੀਤਾ ਸੀ ਪਰ ਉਸ ...

ਪੂਰੀ ਖ਼ਬਰ »

ਭਾਰਤੀ ਕ੍ਰਿਕਟ ਦਾ ਸਭ ਤੋਂ ਬੁਰਾ ਦੌਰ ਸੀ 2007 ਵਿਸ਼ਵ ਕੱਪ-ਸਚਿਨ

ਮੁੰਬਈ, 12 ਸਤੰਬਰ (ਏਜੰਸੀ)-ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਅੱਜ ਕਿਹਾ ਕਿ ਭਾਰਤੀ ਟੀਮ ਲਈ ਸਾਲ 2007 ਦਾ ਵਿਸ਼ਵ ਕੱਪ ਸਭ ਤੋਂ ਬੁਰਾ ਦੌਰ ਸੀ | ਇਕ ਪ੍ਰੋਗਰਾਮ ਦੌਰਾਨ ਇੱਥੇ ਪਹੁੰਚੇ ਸਚਿਨ ਨੇ ਕਿਹਾ ਕਿ ਕਿ ਵੈਸਟਇੰਡੀਜ਼ 'ਚ 2007 ਵਿਸ਼ਵ ਕੱਪ ਦੇ ਪਹਿਲੇ ਦੌਰ 'ਚ ਟੀਮ ਦੇ ...

ਪੂਰੀ ਖ਼ਬਰ »

ਕੋਰੀਆ ਓਪਨ : ਮੁੱਖ ਦੌਰ 'ਚ ਪਹੁੰਚੇ ਕਸ਼ਿਯਪ, ਅਸ਼ਵਨੀ ਤੇ ਸਾਤਵਿਕ

ਸਿਓਲ, 12 ਸਤੰਬਰ (ਏਜੰਸੀ)- ਭਾਰਤ ਦੇ ਮੋਹਰੀ ਬੈਡਮਿੰਟਨ ਖਿਡਾਰੀ ਪਾਰੂਪੱਲੀ ਕਸ਼ਿਯਪ ਨੇ ਕੋਰੀਆ ਓਪਨ ਦੇ ਮਰਦ ਵਰਗ ਸਿੰਗਲ ਦਾ ਕੁਆਲੀਫਾਈ ਰਾਊਾਡ ਨੂੰ ਪਾਰ ਕਰ ਲਿਆ ਹੈ | ਉਸ ਨੇ ਕੁਆਲੀਫਾਈ ਰਾਊਾਡ ਵਿਚ ਖੇਡੇ ਗਏ ਦੋ ਮੈਚਾਂ 'ਚ ਜਿੱਤ ਹਾਸਲ ਕਰਦੇ ਹੋਏ ਮੁੱਖ ਦੌਰ 'ਚ ...

ਪੂਰੀ ਖ਼ਬਰ »

ਏਸ਼ੀਅਨ ਤੈਰਾਕੀ ਚੈਂਪੀਅਨਸ਼ਿਪ

ਸਾਹਿਲ ਚੋਪੜਾ ਨੇ ਜਿੱਤੇ ਦੋ ਤਗਮੇ

ਪਟਿਆਲਾ, 12 ਸਤੰਬਰ (ਚਹਿਲ)-ਸ਼ਾਹੀ ਸ਼ਹਿਰ ਦੇ ਜੰਮਪਲ ਤੈਰਾਕ ਸਾਹਿਲ ਚੋਪੜਾ ਨੇ ਤਾਸ਼ਕੰਦ (ਉਜ਼ਬੇਕਿਸਤਾਨ) 'ਚ ਹੋਈ ਏਸ਼ੀਅਨ ਤੈਰਾਕੀ ਚੈਂਪੀਅਨਸ਼ਿਪ 'ਚ ਦੋ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਗ੍ਰੈਜੂਏਸ਼ਨ ਕਰ ਰਹੇ ...

ਪੂਰੀ ਖ਼ਬਰ »

ਪੰਜਾਬ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਸ਼ੁਰੂ

ਜਲੰਧਰ, 12 ਸਤੰਬਰ (ਜਤਿੰਦਰ ਸਾਬੀ)-ਪੰਜਾਬ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਜੋ ਜ਼ਿਲ੍ਹਾ ਕਪੂਰਥਲਾ ਬੈਡਮਿੰਟਨ ਐਸੋਸੀਏਸ਼ਨ ਵਲੋਂ ਜਲੰਧਰ ਨਜ਼ਦੀਕ ਪੈਂਦੇ ਇਕ ਹੋਟਲ 'ਚ ਅੱਜ ਸ਼ੁਰੂ ਕਰਵਾਈ ਗਈ | ਇਸ ਚੈਂਪੀਅਨਸ਼ਿਪ ਦਾ ਉਦਘਾਟਨ ਮੁੱਖ ਮੰਤਰੀ ਦੇ ਪਿ੍ੰਸੀਪਲ ਸਕੱਤਰ ...

ਪੂਰੀ ਖ਼ਬਰ »

ਕਲਾਰਕ ਵਲੋਂ ਕੋਹਲੀ ਦੀ ਕਪਤਾਨੀ ਦੀ ਸ਼ਲਾਘਾ

ਨਵੀਂ ਦਿੱਲੀ, 12 ਸਤੰਬਰ (ਏਜੰਸੀ)- ਆਸਟ੍ਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਦਾ ਮੰਨਣਾ ਹੈ ਕਿ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਕਪਤਾਨੀ 'ਚ ਭਾਰਤ ਦੇ ਪ੍ਰਦਰਸ਼ਨ 'ਚ ਸੁਧਾਰ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕੋਹਲੀ ਹਾਰ ਤੋਂ ਨਹੀਂ ਡਰਦਾ ਤੇ ਜਿੱਤ ਹਾਸਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX