ਤਾਜਾ ਖ਼ਬਰਾਂ


ਕੁਪਵਾੜਾ ਮੁੱਠਭੇੜ : ਇੱਕ ਅੱਤਵਾਦੀ ਢੇਰ, 2 ਜਵਾਨ ਜ਼ਖਮੀ
. . .  9 minutes ago
ਸ੍ਰੀਨਗਰ, 22 ਨਵੰਬਰ - ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਢੇਰ ਕਰ ਦਿੱਤਾ, ਜਦਕਿ 2 ਜਵਾਨ ਜ਼ਖਮੀ ਹੋਏ...
ਡਵੀਜ਼ਨਲ ਕਮਿਸ਼ਨਰ ਵੱਲੋਂ ਪਲਾਸਟਿਕ ਕਰਖ਼ਾਨੇ ਦੇ ਹਾਦਸੇ ਵਾਲੀ ਥਾਂ ਦਾ ਦੌਰਾ ਕਰ ਜਾਂਚ ਸ਼ੁਰੂ
. . .  14 minutes ago
ਲੁਧਿਆਣਾ ,22 ਨਵੰਬਰ (ਪੁਨੀਤ ਬਾਵਾ)- 20 ਨਵੰਬਰ ਦੀ ਸਵੇਰ ਨੂੰ ਸਥਾਨਕ ਇੰਡਸਟਰੀ ਏਰੀਆ 'ਚ ਅੱਗ ਲੱਗਣ ਤੋਂ ਬਾਅਦ ਕਾਰਖ਼ਾਨਾ ਡਿੱਗਣ ਕਰਕੇ ਵਾਪਰੇ ਹਾਦਸੇ ਵਾਲੀ...
ਮੱਧ ਪ੍ਰਦੇਸ਼ : ਟਰੱਕ ਤੇ ਆਟੋ ਦੀ ਟੱਕਰ 'ਚ 3 ਮੌਤਾਂ
. . .  19 minutes ago
ਭੋਪਾਲ, 22 ਨਵੰਬਰ - ਮੱਧ ਪ੍ਰਦੇਸ਼ ਦੇ ਬਰਵਾਨੀ ਵਿਖੇ ਟਰੱਕ ਤੇ ਆਟੋ ਦੀ ਹੋਈ ਟੱਕਰ 'ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੋ...
ਹਾਫ਼ਿਜ਼ ਸਈਦ ਹੁਣ ਨਹੀਂ ਰਹੇਗਾ ਨਜ਼ਰਬੰਦ
. . .  40 minutes ago
ਲਾਹੌਰ, 22 ਨਵੰਬਰ- ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਹਾਫ਼ਿਜ਼ ਸਈਦ ਦੀ ਨਜ਼ਰਬੰਦੀ ਵਧਾਉਣ ਤੋਂ ਲਾਹੌਰ ਕੋਰਟ ਨੇ ਨਾਹ ਕਰ ਦਿੱਤੀ ਹੈ। ਹੁਣ ਪਾਕਿ ਸਰਕਾਰ ਹਾਫ਼ਿਜ਼ ਨੂੰ...
ਸ਼ਹੀਦੀ ਪੁਰਬ ਨੂੰ ਸਮਰਪਿਤ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ
. . .  55 minutes ago
ਅੰਮ੍ਰਿਤਸਰ, 22 ਨਵੰਬਰ (ਜਸਵੰਤ ਸਿੰਘ ਜੱਸ)- ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ 'ਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਕਾਰ ਸੇਵਾ ਸੰਪਰਦਾ ਕਿਲ੍ਹਾ ਅਨੰਦਗੜ੍ਹ...
ਐੱਨ. ਆਈ. ਏ. ਵਲੋਂ ਗੋਸਾਂਈ ਕਤਲ ਮਾਮਲੇ 'ਚ ਦੋ ਮੁਲਜ਼ਮ ਮੁਹਾਲੀ ਅਦਾਲਤ 'ਚ ਪੇਸ਼
. . .  about 1 hour ago
ਐੱਸ. ਏ. ਐੱਸ. ਨਗਰ, 22 ਨਵੰਬਰ (ਜਸਬੀਰ ਸਿੰਘ ਜੱਸੀ)-ਆਰ. ਐੱਸ. ਐੱਸ. ਆਗੂ ਰਵਿੰਦਰ ਗੋਸਾਂਈ ਕਤਲ ਮਾਮਲੇ 'ਚ ਨਾਮਜ਼ਦ ਦੋ ਮੁਲਜ਼ਮਾਂ ਨੂੰ ਐੱਨ. ਆਈ. ਏ. ਨੇ ਮੁਹਾਲੀ ਦੀ ਅਦਾਲਤ 'ਚ ਪੇਸ਼ ਕੀਤਾ। ਦੋਵਾਂ ਮੁਲਜ਼ਮਾਂ ਦੀ ਪਹਿਚਾਣ ਹਰਦੀਪ ਸਿੰਘ ਉਰਫ਼ ਸ਼ੇਰਾ ਉਰਫ਼ ਪਹਿਲਵਾਨ...
ਵਕੀਲ ਹੱਤਿਆ ਕਾਂਡ ਮਾਮਲੇ 'ਚ 9 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ
. . .  about 1 hour ago
ਐੱਸ. ਏ. ਐੱਸ. ਨਗਰ, 22 ਨਵੰਬਰ (ਜਸਬੀਰ ਸਿੰਘ ਜੱਸੀ)- ਮੁਹਾਲੀ ਦੇ ਬਹੁਚਰਚਿਤ ਵਕੀਲ ਹੱਤਿਆ ਕਾਂਡ 'ਚ ਅਦਾਲਤ ਵਲੋਂ ਅਹਿਮ ਫੈਸਲਾ ਸੁਣਾਉਦਿਆਂ 9 ਦੋਸ਼ੀਆਂ ਨੂੰ ਉਮਰ ਕੈਦ ਦੀ ਸ਼ਜਾ ਸੁਣਾਈ ਗਈ ਹੈ। ਦੋਸ਼ੀਆਂ ਦੀ ਪਹਚਾਣ ਸਨਵੀਰ ਸਿੰਘ, ਓਕਾਂਰ ਸਿੰਘ, ਜਸਵਿੰਦਰ...
ਮੁੱਠਭੇੜ 'ਚ ਜਵਾਨ ਸ਼ਹੀਦ
. . .  about 1 hour ago
ਸ੍ਰੀਨਗਰ, 22 ਨਵੰਬਰ - ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਕੇਰਨ ਸੈਕਟਰ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ। ਇਸ ਮੁੱਠਭੇੜ 'ਚ ਇਕ ਜਵਾਨ ਸ਼ਹੀਦ ਹੋ ਗਿਆ...
ਮੁੰਬਈ ਦੀ ਇਕ ਅਦਾਲਤ 'ਚ ਚਾਕੂ ਨਾਲ ਹਮਲਾ
. . .  about 1 hour ago
ਬ੍ਰਹਮੋਸ ਦਾ ਸੁਖੋਈ ਤੋਂ ਕੀਤਾ ਗਿਆ ਸਫਲਤਾ ਨਾਲ ਪ੍ਰੀਖਣ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

ਅਮਰੀਕਾ 'ਚ ਸਿੱਖ ਭਾਈਚਾਰੇ ਵਲੋਂ ਰਾਹੁਲ ਿਖ਼ਲਾਫ਼ ਪ੍ਰਦਰਸ਼ਨ

ਬਾਰਕਲੇ, 12 ਸਤੰਬਰ (ਏਜੰਸੀ)- ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ 'ਚ ਰਾਹੁਲ ਗਾਂਧੀ ਨੂੰ 1984 'ਚ ਸਿੱਖ ਵਿਰੋਧੀ ਦੰਗਿਆਂ ਦੇ ਪੀੜ੍ਹਤਾਂ ਅਤੇ ਸਿੱਖ ਭਾਈਚਾਰੇ ਵਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੇ ਨਾਲ ਦੋਸ਼ੀ ਕਾਂਗਰਸੀ ਆਗੂਆਂ ਨੂੰ ਬਚਾਉਣ ਦੇ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪਿਆ | ਜਿਸ ਸਮੇਂ ਅੰਤਰਰਾਸ਼ਟਰੀ ਹਾਊਸ ਬਾਹਰ ਸਿੱਖ ਭਾਈਚਾਰੇ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਅੰਦਰ ਮੇਜ਼ਬਾਨ ਨੇ ਰਾਹੁਲ ਤੋਂ ਇਸ ਸਬੰਧੀ ਸਵਾਲ ਕੀਤਾ, ਜਿਸ ਦੇ ਜਵਾਬ 'ਚ ਰਾਹੁਲ ਨੇ ਕਿਹਾ ਕਿ ਮੈਂ ਸਿੱਖ ਭਾਈਚਾਰੇ ਨਾਲ ਪਿਆਰ ਕਰਦਾ ਹਾਂ, ਮੈਂ ਸਮਝ ਸਕਦਾ ਹਾਂ ਕਿ ਹਿੰਸਾ ਕੀ ਹੈ | ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਹਿੰਸਾ ਕੋਣ ਕਰ ਰਿਹਾ ਹੈ, ਕਿਸੇ ਦੇ ਿਖ਼ਲਾਫ਼ ਕੀਤੀ ਗਈ ਹਿੰਸਾ ਗ਼ਲਤ ਹੈ ਅਤੇ ਮੈਂ ਇਸ ਦੀ ਨਿੰਦਾ ਕਰਦਾ ਹਾਂ | ਮੈਂ ਹਿੰਸਾ ਕਰਨ ਵਾਲੇ ਕਿਸੇ ਵੀ ਵਿਅਕਤੀ ਿਖ਼ਲਾਫ਼ ਕੀਤੀ ਜਾਣ ਵਾਲੀ ਕਾਰਵਾਈ ਦਾ ਸਮਰਥਨ ਕਰਦਾ ਹਾਂ | ਅਸਲ ਵਿਚ ਮੈਂ ਨਿਆਂ ਲਈ ਉਨ੍ਹਾਂ ਦੇ ਨਾਲ ਹਾਂ | ਇਸ ਤੋਂ ਬਾਅਦ ਇਕ ਵਿਦਿਆਰਥੀ ਸੋਬੀਆ ਚਾਹਲ ਨੇ ਰਾਹੁਲ ਨੂੰ ਸਵਾਲ ਕੀਤਾ ਕਿ ਜੇਕਰ ਤੁਸੀਂ ਨਿਆਂ ਦੇ ਮਾਮਲੇ 'ਚ ਸਿੱਖਾਂ ਦੇ ਨਾਲ ਹੋ ਤਾਂ ਫ਼ਿਰ ਹੁਣ ਤੱਕ ਕਾਂਗਰਸੀ ਆਗੂਆਂ ਿਖ਼ਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਗਈ, ਜੋ ਕਿ 1984 ਦੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਹਨ | ਇਸ ਸਵਾਲ ਦਾ ਜਵਾਬ ਦੇਣ ਤੋਂ ਰਾਹੁਲ ਗਾਂਧੀ ਨੇ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਇਸ ਪ੍ਰੋਗਰਾਮ ਤੋਂ ਬਾਅਦ ਵਿਅਕਤੀਗਤ ਤੌਰ 'ਤੇ ਜਵਾਬ ਦੇਵੇਗਾ | ਜ਼ਿਕਰਯੋਗ ਹੈ ਕਿ ਸਿੱਖ ਭਾਈਚਾਰੇ ਨਾਲ ਸਬੰਧਤ ਸੈਂਕੜੇ ਲੋਕ ਯੂਨੀਵਰਸਿਟੀ 'ਚ ਲਾਮਬੰਦ ਹੋਏ, ਜਿਨ੍ਹਾਂ ਨੇ 'ਰਾਹੁਲ ਗਾਂਧੀ ਦੀ ਕਾਂਗਰਸ 1984 ਸਿੱਖ ਕਤਲੇਆਮ ਦੀ ਦੋਸ਼ੀ ਹੈ' ਅਤੇ 'ਗਾਂਧੀ ਵਾਪਿਸ ਜਾਓ' ਦੇ ਸੰਦੇਸ਼ ਵਾਲੀਆਂ ਤਖ਼ਤੀਆਂ ਫ਼ੜੀਆਂ ਸਨ | ਜਦੋਂ ਰਾਹੁਲ ਗਾਂਧੀ ਯੂਨੀਵਰਸਿਟੀ ਤੋਂ ਬਾਹਰ ਆ ਰਹੇ ਸਨ ਤਾਂ ਬਾਹਰ ਖੜੇ ਪ੍ਰਦਰਸ਼ਨਕਾਰੀਆਂ ਤੋਂ ਬਚਾਉਂਦੇ ਹੋਏ ਉਸ ਨੂੰ ਸਖ਼ਤ ਸੁਰੱਖਿਆ ਦੇ ਘੇਰੇ 'ਚ ਬਾਹਰ ਕੱਢਿਆ ਗਿਆ, ਜਦ ਕਿ ਉਸ ਦੇ ਕਾਫ਼ਲੇ 'ਤੇ ਪ੍ਰਦਰਸ਼ਨਕਾਰੀਆਂ ਨੇ ਜੁੱਤੀਆਂ ਵੀ ਸੁੱਟੀਆਂ | ਰਾਹੁਲ ਗਾਂਧੀ ਦੀ 1984 ਸਿੱਖ ਪੀੜਤਾਂ ਪ੍ਰਤੀ ਹਮਦਰਦੀ ਸਬੰਧੀ ਮਨੁੱਖੀ ਅਧਿਕਾਰ ਸੰਗਠਨ 'ਸਿਖ਼ਸ ਫ਼ਾਰ ਜਸਟਿਸ' ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਨੂੰ ਸਿੱਖਾਂ ਪ੍ਰਤੀ ਹਮਦਰਦੀ ਹੈ ਤਾਂ ਉਹ ਇਕ ਹੀ ਸਮੇਂ ਸਿੱਖਾਂ ਦਾ ਅਤੇ ਟਾਈਟਲ, ਸੱਜਣ, ਕਮਲਨਾਥ ਵਰਗੇ ਦੋਸ਼ੀਆਂ ਦਾ ਸਾਥ ਨਹੀਂ ਦੇ ਸਕਦੇ | ਰਾਹੁਲ ਨੂੰ ਅੱਜ ਸਿੱਖ ਭਾਈਚਾਰੇ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਅਸੀਂ 20 ਸਤੰਬਰ ਨੂੰ ਟਾਇਮਜ਼ ਸਕੇਅਰ 'ਤੇ ਦੁਬਾਰਾ ਰਾਹੁਲ ਗਾਂਧੀ ਤੋਂ ਆਪਣੇ ਸਵਾਲਾਂ ਦੇ ਜਵਾਬ ਲੈਣ ਲਈ ਤਿਆਰ ਹਾਂ |


ਖ਼ਬਰ ਸ਼ੇਅਰ ਕਰੋ

ਐਮ. ਵਨ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਭਾਰਤੀ ਮੂਲ ਦੇ 8 ਲੋਕਾਂ ਦੀ ਮੌਤ

ਲੈਸਟਰ (ਇੰਗਲੈਂਡ), 12 ਸਤੰਬਰ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਨੰੂ ਲੰਡਨ ਨਾਲ ਜੋੜਦੇ ਐਮ. ਵਨ ਮੋਟਰਵੇਅ 'ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ 'ਚ ਏਸ਼ੀਆਈ ਮੂਲ ਦੇ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈਆਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ...

ਪੂਰੀ ਖ਼ਬਰ »

ਤੂਫ਼ਾਨ ਇਰਮਾ ਹੋਇਆ ਕਮਜ਼ੋਰ

ਮਿਆਮੀ, 12 ਸਤੰਬਰ (ਏਜੰਸੀ)- ਅਟਲਾਂਟਿਕ ਮਹਾਂਸਾਗਰ 'ਚੋਂ ਉੱਠਿਆ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨ ਇਰਮਾ ਦੱਖਣ-ਪੂਰਬੀ ਅਮਰੀਕਾ ਵੱਲ ਵਧਣ ਦੇ ਨਾਲ ਹੀ ਕਮਜ਼ੋਰ ਹੋ ਗਿਆ ਹੈ | ਰਾਸ਼ਟਰੀ ਤੂਫ਼ਾਨ ਕੇਂਦਰ (ਐਨ.ਐਚ.ਸੀ.) ਨੇ ਇਹ ਐਲਾਨ ਕੀਤਾ ਹੈ | ਰਿਪੋਰਟ ਮੁਤਾਬਿਕ ...

ਪੂਰੀ ਖ਼ਬਰ »

ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡ 'ਤੇ ਚੱਲਣ ਨਾਲ ਵਧੇਗੀ ਉਮਰ

ਨਵੀਂ ਦਿੱਲੀ, 12 ਸਤੰਬਰ (ਏਜੰਸੀ)- ਜੇਕਰ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡ ਮੁਤਾਬਿਕ ਭਾਰਤ 'ਚ ਹਵਾ ਪ੍ਰਦੂਸ਼ਣ ਘੱਟ ਹੋ ਜਾਵੇ ਤਾਂ ਭਾਰਤੀਆਂ ਦੇ ਜੀਵਨ 'ਚ 4 ਸਾਲ ਹੋਰ ਜੁੜ ਜਾਣਗੇ | ਇਹ ਖ਼ੁਲਾਸਾ ਸ਼ਿਕਾਗੋ ਦੀ ਇਕ ਯੂਨੀਵਰਸਿਟੀ ਵਲੋਂ ਵਿਕਸਿਤ ਟੂਲ ਏਅਰ ਕਵਾਲਟੀ-ਲਾਈਫ਼ ...

ਪੂਰੀ ਖ਼ਬਰ »

ਫਰਾਂਸ ਦੇ ਪੈਰੋਨ ਸ਼ਹਿਰ 'ਚ 100ਵੀਂ ਵਰ੍ਹੇਗੰਢ ਮੌਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ-ਸ਼ਹੀਦੀ ਸਮਾਰਕ 'ਤੇ ਵਿਸ਼ਾਲ ਸਮਾਗਮ

ਪੈਰਿਸ, 12 ਸਤੰਬਰ (ਹਰਪ੍ਰੀਤ ਕੌਰ ਪੈਰਿਸ)-ਪੈਰਿਸ ਤੋਂ ਕਰੀਬ ਡੇਢ ਸੌ ਕਿਲੋਮੀਟਰ ਦੀ ਦੂਰੀ 'ਤੇ ਵਸੇ ਪੈਰੋਨ ਸ਼ਹਿਰ 'ਚ ਉੱਥੋਂ ਦੇ ਪ੍ਰਸ਼ਾਸਨ ਵਲੋਂ ਪਹਿਲੇ ਵਿਸ਼ਵ ਯੁੱਧ ਸਮੇਂ 1917 ਵਿਚ ਆਪਣੀਆਂ ਜਾਨਾਂ ਗਵਾ ਕੇ ਫਰਾਂਸ ਦੀ ਆਜ਼ਾਦੀ ਬਚਾਉਣ ਵਾਲੇ ਹਿੰਦੂ, ਸਿੱਖ ਤੇ ...

ਪੂਰੀ ਖ਼ਬਰ »

ਬੈਲਜੀਅਮ 'ਚ ਮਨਾਇਆ ਤੀਆ ਦਾ ਮੇਲਾ

ਲੂਵਨ ਬੈਲਜੀਅਮ, 12 ਸਤੰਬਰ (ਅਮਰਜੀਤ ਸਿੰਘ ਭੋਗਲ)- ਯੂਰਪ ਦੀ ਰਾਜਧਾਨੀ ਬਰੱਸਲਜ਼ ਨਾਲ ਲਗਦੇ ਜੀਲਿਕ ਪਿੰਡ ਵਿਚ ਤੀਆ ਬਰੱਸਲਜ ਵਲੋਂ ਇਕ ਧਾਰਮਿਕ ਸ਼ਬਦ ਨਾਲ ਤੀਆ ਦੇ ਮੇਲੇ ਦੀ ਸ਼ੁਰੂਆਤ ਕੀਤੀ ਗਈ ਜਿਸ ਵਿਚ ਮੰਚ ਸੰਚਾਲਕ ਦੀ ਸੇਵਾ ਵੱਖ-ਵੱਖ ਟੇਲੀਵੀਜ਼ਨ ਅਤੇ ਰੇਡੀਓ ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ 'ਤੇ ਬਣੀ ਲਾਇਬਰੇਰੀ 'ਚ ਸੁਰੱਖਿਆ ਬਣੀ ਚੁਣੌਤੀ

ਕੈਲਗਰੀ, 12 ਸਤੰਬਰ (ਜਸਜੀਤ ਸਿੰਘ ਧਾਮੀ)-ਪੈਸੰਜਰ ਟਰੇਨ ਸਟੇਸ਼ਨ 'ਚ ਬਣੀ ਆਪਣੀ ਕਿਸਮ ਦੀ ਪਹਿਲੀ ਲਾਇਬਰੇਰੀ ਬਰਾਂਚ ਵਿਚ ਸੁਰੱਖਿਆ ਚੁਣੌਤੀ ਬਣੀ ਹੋਈ ਹੈ | ਉੱਥੇ ਸ਼ਰਾਬੀ ਤੇ ਗ਼ਲਤ ਕਿਸਮ ਦੇ ਯਾਤਰੀਆਂ ਵਲੋਂ ਹੱਲਾ-ਗੁੱਲਾ ਕੀਤਾ ਜਾਂਦਾ ਹੈ ਤੇ ਕਈ ਵਾਰ ਲਾਇਬਰੇਰੀ ...

ਪੂਰੀ ਖ਼ਬਰ »

ਐਡੀਲੇਡ 'ਚ ਚੌਥੇ ਸਾਲਾਨਾ ਖੇਡ ਮੇਲੇ 'ਚ ਕਬੱਡੀ ਦੇ ਰੌਚਿਕ ਮੁਕਾਬਲੇ ਹੋਣਗੇ

ਐਡੀਲੇਡ, 12 ਸਤੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਬਲੇਅਰ ਅਠੋਲ ਰੀਕਰੀਏਸ਼ਨ ਸੈਂਟਰ ਪ੍ਰੋਸਪੈਕਟ ਰੋਡ ਵਿਖੇ ਗੁਰਦੁਆਰਾ ਸਰੱਬਤ ਖ਼ਾਲਸਾ ਦੇ ਪ੍ਰਧਾਨ ਭੁਪਿੰਦਰ ਸਿੰਘ ਤੱਖਰ, ਲਖਬੀਰ ਸਿੰਘ ਤੂਰ, ਸੁਲੱਖਣ ਸਹੋਤਾ, ਰੁਪਿੰਦਰ ਸਿੰਘ, ਰਣਜੀਤ ਸੰਧੂ, ਸਾਹਿਬ ਸਿੰਘ ...

ਪੂਰੀ ਖ਼ਬਰ »

ਕੈਨੇਡਾ 'ਚ ਪੰਜਾਬ ਦਿਵਸ ਨੂੰ ਸਮਰਪਿਤ ਸੱਭਿਆਚਾਰਕ ਮੇਲਾ ਕਰਵਾਇਆ

ਟੋਰਾਂਟੋ, 12 ਸਤੰਬਰ (ਸਤਪਾਲ ਸਿੰਘ ਜੌਹਲ/ਹਰਜੀਤ ਸਿੰਘ ਬਾਜਵਾ)- ਆਰ. ਕੇ. ਇੰਟਰਟੇਨਮੈਂਟ ਦੇ ਜਸਵਿੰਦਰ ਸਿੰਘ ਖੋਸਾ ਅਤੇ ਪੰਜਾਬ ਦਿਵਸ ਮੇਲੇ ਦੀ ਟੀਮ ਵਲੋਂ ਟੋਰਾਂਟੋਂ ਵਿਖੇ ਵੈਸਟਵੁੱਡ ਮਾਲ ਦੀ ਖੁੱਲ੍ਹੀ ਪਾਰਕਿੰਗ ਪੰਜਾਬ ਦਿਵਸ ਨੂੰ ਸਮਰਪਿਤ ਮੇਲਾ ਮਨਾਇਆ ਗਿਆ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX