ਤਾਜਾ ਖ਼ਬਰਾਂ


ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ ਦਾ ਅੱਜ ਦੂਸਰਾ ਦਿਨ
. . .  34 minutes ago
ਨਵੀਂ ਦਿੱਲੀ, 25 ਸਤੰਬਰ - ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ ਦਾ ਅੱਜ ਦੂਸਰਾ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੀਟਿੰਗ ਨੂੰ ਸੰਬੋਧਨ ਕਰਨਗੇ। ਇਸ ਦੌਰਾਨ...
ਵਾਰਾਨਸੀ 'ਚ ਅੱਜ ਕਾਲਜ ਰਹਿਣਗੇ ਬੰਦ
. . .  46 minutes ago
ਵਾਰਾਨਸੀ, 25 ਸਤੰਬਰ - ਵਾਰਾਨਸੀ ਦੀ ਬਨਾਰਸ ਹਿੰਦੂ ਯੂਨੀਵਰਸਿਟੀ ਵਿਖੇ ਬੀਤੇ ਦਿਨ ਵਿਦਿਆਰਥੀਆਂ ਉੱਪਰ ਹੋਏ ਲਾਠੀਚਾਰਜ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ...
ਪ੍ਰਸਿੱਧ ਪੱਤਰਕਾਰ ਅਰੁਣ ਸਾਧੂ ਦਾ ਦੇਹਾਂਤ
. . .  about 1 hour ago
ਮੁੰਬਈ, 25 ਸਤੰਬਰ - ਪ੍ਰਸਿੱਧ ਪੱਤਰਕਾਰ ਤੇ ਲੇਖਕ ਅਰੁਣ ਸਾਧੂ ਦਾ ਅੱਜ ਮੁੰਬਈ 'ਚ ਦੇਹਾਂਤ ਹੋ ਗਿਆ। ਉਹ ਦਿਲ ਦੀ ਬਿਮਾਰੀ ਤੋਂ ਪੀੜਿਤ ਸਨ, ਜਿਨ੍ਹਾਂ ਨੂੰ ਕੱਲ੍ਹ...
ਰਾਹੁਲ ਗਾਂਧੀ ਗੁਜਰਾਤ 'ਚ ਅੱਜ ਸ਼ੁਰੂ ਕਰਨਗੇ ਚੋਣ ਪ੍ਰਚਾਰ
. . .  about 1 hour ago
ਅਹਿਮਦਾਬਾਦ, 25 ਸਤੰਬਰ - ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਅੱਜ ਤੋਂ ਗੁਜਰਾਤ 'ਚ ਤਿੰਨ ਦਿਨ ਚੋਣ ਪ੍ਰਚਾਰ ਕਰਨਗੇ। ਇਸ ਦੇ ਤਹਿਤ ਉਹ ਦਵਾਰਕਾ...
ਅਮਰੀਕਾ ਨੇ ਉੱਤਰ ਕੋਰੀਆ ਸਮੇਤ 8 ਦੇਸ਼ਾਂ 'ਤੇ ਲਗਾਇਆ ਟਰੈਵਲ ਬੈਨ
. . .  about 1 hour ago
ਵਾਸ਼ਿੰਗਟਨ, 25 ਸਤੰਬਰ - ਅਮਰੀਕਾ ਨੇ ਉੱਤਰ ਕੋਰੀਆ ਅਤੇ ਵੈਨੇਜ਼ੁਏਲਾ ਸਮੇਤ 8 ਦੇਸ਼ਾਂ 'ਤੇ ਟਰੈਵਲ ਬੈਨ ਲਗਾ ਦਿੱਤਾ ਹੈ। ਉੱਤਰ ਕੋਰੀਆਂ ਵੱਲੋਂ ਵਾਰ ਵਾਰ ਪ੍ਰੀਖਣ ਕਰਨ...
ਝਾਰਖੰਡ : ਪਟਾਕਾ ਫ਼ੈਕਟਰੀ ਨੂੰ ਲੱਗੀ ਅੱਗ 'ਚ 8 ਮੌਤਾਂ, 25 ਜ਼ਖਮੀ
. . .  about 1 hour ago
ਰਾਂਚੀ, 25 ਸਤੰਬਰ - ਝਾਰਖੰਡ ਦੇ ਕੁਮਾਰਡੁਬੀ ਵਿਖੇ ਪਟਾਕਾ ਫ਼ੈਕਟਰੀ ਨੂੰ ਲੱਗੀ ਅੱਗ 'ਚ 8 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਲੋਕ ਜ਼ਖਮੀ ਦੱਸੇ ਜਾ...
ਭਾਰਤ ਨੇ ਅਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਇੰਦੌਰ, 24 ਸਤੰਬਰ- ਇੱਥੇ ਖੇਡੇ ਗਏ ਤੀਸਰੇ ਇਕ ਦਿਨਾਂ ਮੈਚ 'ਚ ਭਾਰਤ ਨੇ ਅਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਦੀ ਇਸ ਸੀਰੀਜ਼ 'ਚ ਇਹ ਲਗਾਤਾਰ...
ਉੜੀ ਮੁਕਾਬਲੇ 'ਚ 3 ਅੱਤਵਾਦੀ ਢੇਰ, ਵੱਡੀ ਮਾਤਰਾ 'ਚ ਅਸਲਾ ਬਰਾਮਦ
. . .  1 day ago
ਸ੍ਰੀਨਗਰ, 24 ਸਤੰਬਰ- ਜੰਮੂ-ਕਸ਼ਮੀਰ ਦੇ ਉੜੀ ਸੈਕਟਰ ਵਿਖੇ ਸਵੇਰ ਤੋਂ ਚੱਲ ਰਹੇ ਮੁਕਾਬਲੇ 'ਚ ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਢੇਰ ਕੀਤਾ ਹੈ। ਅੱਤਵਾਦੀ ਕੋਲੋਂ ਸੁਰੱਖਿਆ ਬਲਾਂ ਨੇ ਵੱਡੀ ਮਾਤਰਾ 'ਚ ਹਥਿਆਰ ਬਰਾਮਦ ਕੀਤੇ ਹਨ। ਅੱਤਵਾਦੀਆਂ...
ਗੁਰੂਗ੍ਰਾਮ ਨਗਰ ਨਿਗਮ ਚੋਣਾ 'ਚ ਆਜ਼ਾਦ ਉਮੀਦਵਾਰਾਂ ਦਾ ਦਬਦਬਾ
. . .  1 day ago
ਭਾਰਤ ਵੱਲੋਂ ਇੰਦੌਰ ਇੱਕ ਦਿਨਾਂ ਮੈਚ ਜਿੱਤ ਕੇ ਸੀਰੀਜ਼ 'ਤੇ ਕਬਜਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

ਅਮਰੀਕਾ 'ਚ ਸਿੱਖ ਭਾਈਚਾਰੇ ਵਲੋਂ ਰਾਹੁਲ ਿਖ਼ਲਾਫ਼ ਪ੍ਰਦਰਸ਼ਨ

ਬਾਰਕਲੇ, 12 ਸਤੰਬਰ (ਏਜੰਸੀ)- ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ 'ਚ ਰਾਹੁਲ ਗਾਂਧੀ ਨੂੰ 1984 'ਚ ਸਿੱਖ ਵਿਰੋਧੀ ਦੰਗਿਆਂ ਦੇ ਪੀੜ੍ਹਤਾਂ ਅਤੇ ਸਿੱਖ ਭਾਈਚਾਰੇ ਵਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੇ ਨਾਲ ਦੋਸ਼ੀ ਕਾਂਗਰਸੀ ਆਗੂਆਂ ਨੂੰ ਬਚਾਉਣ ਦੇ ਦੋਸ਼ਾਂ ਦਾ ਵੀ ...

ਪੂਰੀ ਖ਼ਬਰ »

ਐਮ. ਵਨ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਭਾਰਤੀ ਮੂਲ ਦੇ 8 ਲੋਕਾਂ ਦੀ ਮੌਤ

ਲੈਸਟਰ (ਇੰਗਲੈਂਡ), 12 ਸਤੰਬਰ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਨੰੂ ਲੰਡਨ ਨਾਲ ਜੋੜਦੇ ਐਮ. ਵਨ ਮੋਟਰਵੇਅ 'ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ 'ਚ ਏਸ਼ੀਆਈ ਮੂਲ ਦੇ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈਆਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ...

ਪੂਰੀ ਖ਼ਬਰ »

ਤੂਫ਼ਾਨ ਇਰਮਾ ਹੋਇਆ ਕਮਜ਼ੋਰ

ਮਿਆਮੀ, 12 ਸਤੰਬਰ (ਏਜੰਸੀ)- ਅਟਲਾਂਟਿਕ ਮਹਾਂਸਾਗਰ 'ਚੋਂ ਉੱਠਿਆ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨ ਇਰਮਾ ਦੱਖਣ-ਪੂਰਬੀ ਅਮਰੀਕਾ ਵੱਲ ਵਧਣ ਦੇ ਨਾਲ ਹੀ ਕਮਜ਼ੋਰ ਹੋ ਗਿਆ ਹੈ | ਰਾਸ਼ਟਰੀ ਤੂਫ਼ਾਨ ਕੇਂਦਰ (ਐਨ.ਐਚ.ਸੀ.) ਨੇ ਇਹ ਐਲਾਨ ਕੀਤਾ ਹੈ | ਰਿਪੋਰਟ ਮੁਤਾਬਿਕ ...

ਪੂਰੀ ਖ਼ਬਰ »

ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡ 'ਤੇ ਚੱਲਣ ਨਾਲ ਵਧੇਗੀ ਉਮਰ

ਨਵੀਂ ਦਿੱਲੀ, 12 ਸਤੰਬਰ (ਏਜੰਸੀ)- ਜੇਕਰ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡ ਮੁਤਾਬਿਕ ਭਾਰਤ 'ਚ ਹਵਾ ਪ੍ਰਦੂਸ਼ਣ ਘੱਟ ਹੋ ਜਾਵੇ ਤਾਂ ਭਾਰਤੀਆਂ ਦੇ ਜੀਵਨ 'ਚ 4 ਸਾਲ ਹੋਰ ਜੁੜ ਜਾਣਗੇ | ਇਹ ਖ਼ੁਲਾਸਾ ਸ਼ਿਕਾਗੋ ਦੀ ਇਕ ਯੂਨੀਵਰਸਿਟੀ ਵਲੋਂ ਵਿਕਸਿਤ ਟੂਲ ਏਅਰ ਕਵਾਲਟੀ-ਲਾਈਫ਼ ...

ਪੂਰੀ ਖ਼ਬਰ »

ਫਰਾਂਸ ਦੇ ਪੈਰੋਨ ਸ਼ਹਿਰ 'ਚ 100ਵੀਂ ਵਰ੍ਹੇਗੰਢ ਮੌਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ-ਸ਼ਹੀਦੀ ਸਮਾਰਕ 'ਤੇ ਵਿਸ਼ਾਲ ਸਮਾਗਮ

ਪੈਰਿਸ, 12 ਸਤੰਬਰ (ਹਰਪ੍ਰੀਤ ਕੌਰ ਪੈਰਿਸ)-ਪੈਰਿਸ ਤੋਂ ਕਰੀਬ ਡੇਢ ਸੌ ਕਿਲੋਮੀਟਰ ਦੀ ਦੂਰੀ 'ਤੇ ਵਸੇ ਪੈਰੋਨ ਸ਼ਹਿਰ 'ਚ ਉੱਥੋਂ ਦੇ ਪ੍ਰਸ਼ਾਸਨ ਵਲੋਂ ਪਹਿਲੇ ਵਿਸ਼ਵ ਯੁੱਧ ਸਮੇਂ 1917 ਵਿਚ ਆਪਣੀਆਂ ਜਾਨਾਂ ਗਵਾ ਕੇ ਫਰਾਂਸ ਦੀ ਆਜ਼ਾਦੀ ਬਚਾਉਣ ਵਾਲੇ ਹਿੰਦੂ, ਸਿੱਖ ਤੇ ...

ਪੂਰੀ ਖ਼ਬਰ »

ਬੈਲਜੀਅਮ 'ਚ ਮਨਾਇਆ ਤੀਆ ਦਾ ਮੇਲਾ

ਲੂਵਨ ਬੈਲਜੀਅਮ, 12 ਸਤੰਬਰ (ਅਮਰਜੀਤ ਸਿੰਘ ਭੋਗਲ)- ਯੂਰਪ ਦੀ ਰਾਜਧਾਨੀ ਬਰੱਸਲਜ਼ ਨਾਲ ਲਗਦੇ ਜੀਲਿਕ ਪਿੰਡ ਵਿਚ ਤੀਆ ਬਰੱਸਲਜ ਵਲੋਂ ਇਕ ਧਾਰਮਿਕ ਸ਼ਬਦ ਨਾਲ ਤੀਆ ਦੇ ਮੇਲੇ ਦੀ ਸ਼ੁਰੂਆਤ ਕੀਤੀ ਗਈ ਜਿਸ ਵਿਚ ਮੰਚ ਸੰਚਾਲਕ ਦੀ ਸੇਵਾ ਵੱਖ-ਵੱਖ ਟੇਲੀਵੀਜ਼ਨ ਅਤੇ ਰੇਡੀਓ 'ਤੇ ਸੇਵਾ ਨਿਭਾ ਰਹੇ ਰੂਪ ਦਵਿੰਦਰ ਕੌਰ ਯੂਕੇ ਵਾਲਿਆਂ ਨੇ ਕੀਤੀ | ਮੇਲੇ ਦੀਆਂ ਮੁੱਖ ਪ੍ਰਬੰਧਕ ਕੁਲਵਿੰਦਰ ਕੌਰ, ਨੂਰਪ੍ਰੀਤ ਕੌਰ ਸਾਬਕਾ ਮਿਸ ਚੰਡੀਗੜ, ਨਿਮਰਤ ਕੌਰ ਅਤੇ ਨਵਦੀਪ ਕੌਰ ਨੇ ਇਸ ਮੇਲੇ ਨੂੰ ਨੇਪਰੇ ਚਾੜਨ 'ਚ ਤਨ, ਮਨ ਤੇ ਧਨ ਨਾਲ ਕੰਮ ਕੀਤਾ ਅਤੇ ਦਰਸ਼ਕਾਂ ਨੂੰ ਸੰਬੋਧਨ ਕੀਤਾ ਜਿਨ੍ਹਾਂ ਦਾ ਸਹਿਯੋਗ ਹਰਚਰਨ ਸਿੰਘ ਢਿੱਲੋਂ, ਅਮਰੀਕ ਸਿੰਘ, ਮੰਗਲ ਸਿੰਘ, ਪਰਮਜੀਤ ਸਿੰਘ ਪੰਮਾ ਅਤੇ ਗੁਰਜੰਟ ਸਿੰਘ ਨੇ ਦਿੱਤਾ | ਹਰ ਸੇਵਾ ਵਿਚ ਮੋਹਰੀ ਬਣੀ ਸਰਭਪ੍ਰੀਤ ਕੌਰ ਨੇ ਆਪਣੀ ਕਲਾ ਦਾ ਜਾਦੂ ਬਿਖੇਰਿਆ | ਇਸ ਮੇਲੇ ਵਿਚ ਜਿੱਥੇ ਗਿੱਧਾ ਭੰਗੜਾ ਅਤੇ ਅਖਾੜਾ ਹੋਇਆ ਉੱਥੇ ਹੀ ਧੀਆਂ ਦੀ ਪੜ੍ਹਾਈ ਨੂੰ ਲੈ ਕੇ ਇਕ ਨਾਟਕ ਵੀ ਖੇਡਿਆ ਗਿਆ | ਇਸ ਤੋਂ ਇਲਾਵਾ ਵੱਖ-ਵੱਖ ਪ੍ਰੋਗਰਾਮ ਕੀਤੇ ਗਏ, ਜਿਨ੍ਹਾਂ 'ਚ ਕੋਮਲਪ੍ਰੀਤ ਕੌਰ, ਪ੍ਰਦੀਪ ਕੌਰ, ਮਨਮੀਤ, ਰਵਪ੍ਰੀਤ, ਹਰਮਨ, ਹਰਲੀਨ, ਮੁਸਕਾਨ ਢਿੱਲੋਂ, ਰਾਜਵੀਰ ਕੌਰ, ਸੁਖਵੀਰ ਕੌਰ, ਜਗਵੀਰ ਕੌਰ, ਕਿਸਟੀਨਾ ਕੌਰ, ਹਰਮਨ ਕੌਰ, ਬਲਰਾਜ ਸਿੰਘ ਢਿੱਲੋਂ, ਤਨਵੀਰ ਸਿੰਘ, ਗੁਰਯੌਧ ਸਿੰਘ, ਤਨਵੀਰ ਸਿੰਘ, ਸੁਮਨਦੀਪ ਕੌਰ, ਅਮਨਦੀਪ ਕੌਰ, ਜਸਮੀਤ ਕੌਰ ਅਤੇ ਮਨਜੋਬਨ ਕੌਰ ਨੇ ਹਿੱਸਾ ਲਿਆ ਪ੍ਰਬੰਧਕਾਂ ਵਲੋਂ ਪਲਵਿੰਦਰ ਕੌਰ, ਸ਼ਰਮੀਲਾ, ਜੱਸਪ੍ਰੀਤ ਕੌਰ, ਰੂਬਲ ਮੱਕੜ ਦਾ ਭਾਰਤੀ ਭਾਈਚਾਰੇ ਨੂੰ ਉੱਚਾ ਚੁੱਕਣ ਲਈ ਅਤੇ ਹਿਨਾ ਅਰੋੜਾ ਨੂੰ ਬੈਲਜ਼ੀਅਮ ਵਿਚ ਵਕੀਲ ਬਣਨ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ | ਸ਼ਹਿਰ ਦੇ ਮੇਅਰ ਨੇ ਹਰ ਸਹਿਯੋਗ ਦੇਣ ਦਾ ਵਾਆਦਾ ਕੀਤਾ | ਅੰਤ ਇਹ ਮੇਲਾ ਮਿਠੀਆਂ ਯਾਦਾਂ ਛੱਡਦਾ ਹੋਇਆ ਸਭ ਦਾ ਧੰਨਵਾਦ ਕਰਦਾ ਸਮਾਪਤ ਹੋ ਗਿਆ |


ਖ਼ਬਰ ਸ਼ੇਅਰ ਕਰੋ

ਰੇਲਵੇ ਸਟੇਸ਼ਨ 'ਤੇ ਬਣੀ ਲਾਇਬਰੇਰੀ 'ਚ ਸੁਰੱਖਿਆ ਬਣੀ ਚੁਣੌਤੀ

ਕੈਲਗਰੀ, 12 ਸਤੰਬਰ (ਜਸਜੀਤ ਸਿੰਘ ਧਾਮੀ)-ਪੈਸੰਜਰ ਟਰੇਨ ਸਟੇਸ਼ਨ 'ਚ ਬਣੀ ਆਪਣੀ ਕਿਸਮ ਦੀ ਪਹਿਲੀ ਲਾਇਬਰੇਰੀ ਬਰਾਂਚ ਵਿਚ ਸੁਰੱਖਿਆ ਚੁਣੌਤੀ ਬਣੀ ਹੋਈ ਹੈ | ਉੱਥੇ ਸ਼ਰਾਬੀ ਤੇ ਗ਼ਲਤ ਕਿਸਮ ਦੇ ਯਾਤਰੀਆਂ ਵਲੋਂ ਹੱਲਾ-ਗੁੱਲਾ ਕੀਤਾ ਜਾਂਦਾ ਹੈ ਤੇ ਕਈ ਵਾਰ ਲਾਇਬਰੇਰੀ ...

ਪੂਰੀ ਖ਼ਬਰ »

ਐਡੀਲੇਡ 'ਚ ਚੌਥੇ ਸਾਲਾਨਾ ਖੇਡ ਮੇਲੇ 'ਚ ਕਬੱਡੀ ਦੇ ਰੌਚਿਕ ਮੁਕਾਬਲੇ ਹੋਣਗੇ

ਐਡੀਲੇਡ, 12 ਸਤੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਬਲੇਅਰ ਅਠੋਲ ਰੀਕਰੀਏਸ਼ਨ ਸੈਂਟਰ ਪ੍ਰੋਸਪੈਕਟ ਰੋਡ ਵਿਖੇ ਗੁਰਦੁਆਰਾ ਸਰੱਬਤ ਖ਼ਾਲਸਾ ਦੇ ਪ੍ਰਧਾਨ ਭੁਪਿੰਦਰ ਸਿੰਘ ਤੱਖਰ, ਲਖਬੀਰ ਸਿੰਘ ਤੂਰ, ਸੁਲੱਖਣ ਸਹੋਤਾ, ਰੁਪਿੰਦਰ ਸਿੰਘ, ਰਣਜੀਤ ਸੰਧੂ, ਸਾਹਿਬ ਸਿੰਘ ...

ਪੂਰੀ ਖ਼ਬਰ »

ਕੈਨੇਡਾ 'ਚ ਪੰਜਾਬ ਦਿਵਸ ਨੂੰ ਸਮਰਪਿਤ ਸੱਭਿਆਚਾਰਕ ਮੇਲਾ ਕਰਵਾਇਆ

ਟੋਰਾਂਟੋ, 12 ਸਤੰਬਰ (ਸਤਪਾਲ ਸਿੰਘ ਜੌਹਲ/ਹਰਜੀਤ ਸਿੰਘ ਬਾਜਵਾ)- ਆਰ. ਕੇ. ਇੰਟਰਟੇਨਮੈਂਟ ਦੇ ਜਸਵਿੰਦਰ ਸਿੰਘ ਖੋਸਾ ਅਤੇ ਪੰਜਾਬ ਦਿਵਸ ਮੇਲੇ ਦੀ ਟੀਮ ਵਲੋਂ ਟੋਰਾਂਟੋਂ ਵਿਖੇ ਵੈਸਟਵੁੱਡ ਮਾਲ ਦੀ ਖੁੱਲ੍ਹੀ ਪਾਰਕਿੰਗ ਪੰਜਾਬ ਦਿਵਸ ਨੂੰ ਸਮਰਪਿਤ ਮੇਲਾ ਮਨਾਇਆ ਗਿਆ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX