ਤਾਜਾ ਖ਼ਬਰਾਂ


ਕਾਰਖਾਨੇ ਦੇ ਪ੍ਰਦੂਸ਼ਨ ਖਿਲਾਫ ਲੋਕਾਂ ਦਾ ਪ੍ਰਦਰਸ਼ਨ ਹੋਇਆ ਹਿੰਸਕ, ਪੁਲਿਸ ਵਲੋਂ ਗੋਲੀਬਾਰੀ
. . .  3 minutes ago
ਚੇਨਈ, 22 ਮਈ - ਤਾਮਿਲਨਾਡੂ ਦੇ ਤੂਤੀਕੋਰਿਨ 'ਚ ਵੇਦਾਂਤਾ ਕੰਪਨੀ ਦੀ ਸਟਰਲਾਈਟ ਕਾਪਰ ਯੂਨਿਟ ਦੇ ਖਿਲਾਫ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਵਿਰੋਧ ਪ੍ਰਦਰਸ਼ਨ ਅੱਜ ਅਚਾਨਕ ਹਿੰਸਕ ਹੋ ਉਠਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਦੇ ਨਾਲ ਹੋਈ ਝੜਪ 'ਚ ਘੱਟ...
ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਾਰਨ 53 ਯਾਤਰੀ ਜ਼ਖ਼ਮੀ
. . .  6 minutes ago
ਰਿਆਧ, 22 ਮਈ- ਸਾਊਦੀ ਅਰਬ ਦੇ ਇੱਕ ਜਹਾਜ਼ ਦੀ ਸੋਮਵਾਰ ਨੂੰ ਐਮਰਜੈਂਸੀ ਲੈਂਡਿੰਗ ਕਰਾਉਣ ਕਾਰਨ 53 ਯਾਤਰੀ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸਾਊਦੀ ਅਰਬ ਏਅਰਲਾਈਨਜ਼ ਦਾ ਏਅਰਬਸ ਏ. 330 ਜੈੱਟ ਮਦੀਨਾ ਤੋਂ ਢਾਕਾ ਜਾ ਰਿਹਾ ਸੀ...
ਨਿਪਾਹ ਵਾਈਰਸ ਤੋਂ ਹੁਣ ਤੱਕ ਨਰਸ ਸਮੇਤ 10 ਦੀ ਮੌਤ
. . .  39 minutes ago
ਨਵੀਂ ਦਿੱਲੀ, 22 ਮਈ - ਕੇਰਲ ਦੇ ਕੋਝੀਕੋਡ ਤੇ ਮਲਪਪੁਰਮ 'ਚ ਨਿਪਾਹ ਵਾਈਰਸ ਤੋਂ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ, ਇਸ ਵਾਈਰਸ ਨਾਲ ਪੀੜਤ ਦੋ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕੇਰਲ ਦੀ ਸਿਹਤ ਮੰਤਰੀ ਕੇ.ਕੇ ਸ਼ੈਲਜਾ ਨੇ ਕਿਹਾ ਕਿ ਕੋਝੀਕੋਡ...
ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ 'ਚ ਪਹੁੰਚਣਗੇ ਕਈ ਵੱਡੇ ਨੇਤਾ
. . .  about 1 hour ago
ਬੈਂਗਲੁਰੂ, 22 ਮਈ- ਕਰਨਾਟਕ ਦੇ ਨਾਮਜ਼ਦ ਮੁੱਖ ਮੰਤਰੀ ਐਚ. ਡੀ. ਕੁਮਾਰਸਵਾਮੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ 'ਚ ਭਾਜਪਾ ਦੇ ਨੇਤਾਵਾਂ ਤੋਂ ਇਲਾਵਾ ਹੋਰ ਕਈ ਨੇਤਾ ਪਹੁੰਚ ਰਹੇ ਹਨ। ਇਨ੍ਹਾਂ ਨੇਤਾਵਾਂ 'ਚ ਰਾਹੁਲ ਗਾਂਧੀ, ਚੰਦਰਬਾਬੂ ਨਾਇਡੂ, ਗੁਲਾਮ ਨਬੀ...
32 ਖੇਤਰੀ ਪਾਰਟੀਆਂ ਨੇ 321.03 ਕਰੋੜ ਦੀ ਦਿਖਾਈ ਆਮਦਨੀ
. . .  about 1 hour ago
ਬੈਂਗਲੁਰੂ, 22 ਮਈ - ਚੋਣ ਕਮਿਸ਼ਨ ਨੂੰ ਦਿੱਤੇ ਆਡਿਟਿਡ ਅਕਾਊਂਟਸ ਅਨੁਸਾਰ ਭਾਰਤ ਵਿਚ 48 ਵਿਚੋਂ 32 ਖੇਤਰੀ ਪਾਰਟੀਆਂ ਨੇ 2016-17 ਦੌਰਾਨ ਕੁੱਲ 321.03 ਕਰੋੜ ਦੀ ਆਮਦਨੀ ਦਿਖਾਈ ਹੈ। 32 ਖੇਤਰੀ ਪਾਰਟੀਆਂ ਦੀ ਕੁੱਲ ਆਮਦਨ ਵਿਚੋਂ ਸਮਾਜਵਾਦੀ ਪਾਰਟੀ ਨੇ ਸਭ...
ਹਵਾਈ ਸਫ਼ਰ ਕਰਨ ਵਾਲਿਆਂ ਨੂੰ ਸਰਕਾਰ ਨੇ ਦਿੱਤੀ ਵੱਡੀ ਰਾਹਤ
. . .  about 1 hour ago
ਨਵੀਂ ਦਿੱਲੀ, 22 ਮਈ- ਕੇਂਦਰੀ ਸਰਕਾਰ ਨੇ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਜੇਅੰਤ ਸਿਨ੍ਹਾ ਦਾ ਕਹਿਣਾ ਹੈ ਕਿ ਜੇਕਰ ਉਡਾਣ ਰੱਦ ਹੁੰਦੀ ਹੈ ਅਤੇ ਇਸ 'ਚ ਏਅਰਲਾਈਨਜ਼ ਦੀ ਗਲਤੀ...
ਪਾਕਿਸਤਾਨ ਦੀ ਗੋਲੀਬਾਰੀ 'ਚ ਤਿੰਨ ਹੋਰ ਜ਼ਖ਼ਮੀ
. . .  about 2 hours ago
ਜੰਮੂ, 22 ਮਈ- ਪਾਕਿਸਤਾਨ ਵਲੋਂ ਪਿਛਲੇ ਕੁਝ ਦਿਨਾਂ ਤੋਂ ਭਾਰਤ ਦੇ ਰਿਹਾਇਸ਼ੀ ਇਲਾਕਿਆਂ ਅਤੇ ਸਰਹੱਦੀ ਚੌਕੀਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਜਾ ਰਹੀ ਹੈ, ਜਿਸ 'ਚ ਕਈ ਲੋਕ ਜ਼ਖ਼ਮੀ ਹੋਏ ਹਨ। ਮੰਗਲਵਾਰ ਨੂੰ ਪਾਕਿਸਤਾਨ ਵਲੋਂ ਕੀਤੀ...
ਤੇਲ ਦੀਆਂ ਵੱਧ ਰਹੀਆਂ ਕੀਮਤਾਂ 'ਤੇ ਸਰਕਾਰ ਕਰ ਸਕਦੀ ਹੈ ਐਲਾਨ
. . .  about 2 hours ago
ਨਵੀਂ ਦਿੱਲੀ, 22 ਮਈ - ਮੀਡੀਆ ਰਿਪੋਰਟਾਂ ਮੁਤਾਬਿਕ ਪੈਟਰੋਲ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਇਸ ਲਈ ਤੇਲ ਕੰਪਨੀਆਂ ਨਾਲ ਮਿਲ ਕੇ ਨਵੀਂ ਯੋਜਨਾ ਤਿਆਰ ਕਰ ਰਹੀ ਹੈ। ਰਿਪੋਰਟਾਂ ਮੁਤਾਬਿਕ ਇਸ ਸਬੰਧ 'ਚ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ...
ਅਫਗਾਨਿਸਤਾਨ 'ਚ ਤਾਲਿਬਾਨੀ ਹਮਲਿਆਂ 'ਚ 14 ਪੁਲਿਸ ਅਧਿਕਾਰੀਆਂ ਦੀ ਮੌਤ
. . .  about 2 hours ago
ਕਾਬੁਲ, 22 ਮਈ- ਅਫਗਾਨਿਸਤਾਨ ਦੇ ਪੂਰਬੀ ਗਜਨੀ ਸੂਬੇ 'ਚ ਤਾਲਿਬਾਨ ਦੇ ਹਮਲਿਆਂ 'ਚ ਘੱਟੋ-ਘੱਟ 14 ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਦੱਸਿਆ ਕਿ ਹਿ ਯਕ ਜ਼ਿਲ੍ਹੇ 'ਚ ਹੋਏ ਹਮਲੇ 'ਚ ਪੁਲਿਸ ਮੁਖੀ ਅਤੇ ਰਿਜ਼ਰਵ ਪੁਲਿਸ ਕਮਾਂਡਰ...
ਅਣਪਛਾਤਿਆਂ ਵੱਲੋਂ ਬਜ਼ੁਰਗ ਦੀ ਹੱਤਿਆ
. . .  about 2 hours ago
ਹੁਸ਼ਿਆਰਪੁਰ, 22 ਮਈ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ) - ਬੀਤੀ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਪਿੰਡ ਪੰਡੋਰੀ ਬੀਬੀ ਵਿਖੇ ਪਸ਼ੂਆਂ ਦੀ ਹਵੇਲੀ ਚ ਸੁੱਤੇ ਪਏ ਬਜ਼ੁਰਗ ਪ੍ਰੀਤਮ ਸਿੰਘ (62) ਪੁੱਤਰ ਚੈਨ ਸਿੰਘ ਦੇ ਸਿਰ ਤੇ ਰਾੜ ਮਾਰ ਕੇ ਹੱਤਿਆ ਕਰਕੇ ਉਸ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਹਰਿਆਣਾ ਹਿਮਾਚਲ

ਨਿਰਮਾਣ ਕਾਰਜ ਮਜ਼ਦੂਰ ਮਿਸਤਰੀ ਯੂਨੀਅਨ ਨੇ ਕੀਤਾ ਵਿਖ਼ਾਵਾ

ਕੁਰੂਕਸ਼ੇਤਰ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਨਿਰਮਾਣ ਕਾਰਜ ਮਜ਼ਦੂਰ ਮਿਸਤਰੀ ਯੂਨੀਅਨ ਨੇ ਸੂਬਾਈ ਪ੍ਰਧਾਨ ਕਰਨੈਲ ਸਿੰਘ ਦੀ ਅਗਵਾਈ 'ਚ ਮਿੰਨੀ ਸਕੱਤਰੇਤ ਸਾਹਮਣੇ ਵਿਖ਼ਾਵਾ ਕੀਤਾ | ਮਜ਼ਦੂਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਮੰਗ ਪੱਤਰ ਮੁੱਖ ਮੰਤਰੀ ...

ਪੂਰੀ ਖ਼ਬਰ »

ਦਹਿਸ਼ਤ ਫੈਲਾਉਣ ਵਾਲੇ ਕੀਤੇ ਕਾਬੂ

ਟੋਹਾਣਾ, 12 ਸਤੰਬਰ (ਗੁਰਦੀਪ ਭੱਟੀ)-ਕਸਬਾ ਭੂਨਾ ਦੇ ਇਕ ਵਪਾਰੀ 'ਤੇ ਬੱਸ ਅੱਡੇ ਦੇ ਨੇੜੇ ਸਕਾਰਪੀਓ ਗੱਡੀ 'ਤੇ ਗੋਲੀਆਂ ਚਲਾ ਕੇ ਫ਼ਰਾਰ ਹੋਣ ਵਾਲੇ ਗਰੋਹ ਨੂੰ ਵਾਰਦਾਤ ਤੋਂ 20 ਦਿਨ ਬਾਅਦ ਪੁਲਿਸ ਦੀ ਸੀ.ਆਈ. ਟੀਮ ਨੇ ਅਸਲ੍ਹੇ ਸਮੇਤ ਕਾਬੂ ਕਰ ਲਿਆ | ਇੰਸਪੈਕਟਰ ਅਨੂਪ ਸਿੰਘ ...

ਪੂਰੀ ਖ਼ਬਰ »

ਹਰਿਆਣਾ ਗ੍ਰਾਮੀਣ ਬੈਂਕ ਦਾ ਘਿਰਾਓ ਕੱਲ੍ਹ ਕਰੇਗੀ ਭਾਕਿਊ

ਕੁਰੂਕਸ਼ੇਤਰ/ਸ਼ਾਹਾਬਾਦ, 12 ਸਤੰਬਰ (ਦੁੱਗਲ)-ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਗੁਰਨਾਮ ਸਿੰਘ ਨੇ ਦੱਸਿਆ ਕਿ ਯੂਨੀਅਨ ਵੱਲੋਂ 14 ਸਤੰਬਰ ਨੂੰ ਹਰਿਆਣਾ ਗ੍ਰਾਮੀਣ ਬੈਂਕ ਭਗਵਾਨਪੁਰਾ ਦਾ ਘਿਰਾਓ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਬੈਂਕ ਨੇ ਕਿਸਾਨਾਂ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਵਾਟਰ ਪਾਰਕ ਦਾ ਲਿਆ ਅਨੰਦ

ਕੁਰੂਕਸ਼ੇਤਰ/ਸ਼ਾਹਾਬਾਦ, 12 ਸਤੰਬਰ (ਦੁੱਗਲ)-ਅਕੈਡਮਿਕ ਹਾਈਟਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕਿੰਗ-ਕਾਂਗ ਵਾਟਰ ਪਾਰਕ 'ਚ ਦੌਰਾ ਕਰਕੇ ਖੂਬ ਮਨੋਰੰਜਨ ਕੀਤਾ | ਉਥੇ ਪੁੱਜਣ 'ਤੇ ਵਿਦਿਆਰਥੀਆਂ ਦਾ ਸਵਾਗਤ ਸੰਸਥਾਨ ਦੇ ਆਯੋਜਕਾਂ ਨੇ ਕੋਲਡ ਡਰਿੰਕ ਨਾਲ ਕੀਤਾ | ...

ਪੂਰੀ ਖ਼ਬਰ »

ਕੁਦਰਤੀ ਸੰਤੁਲਨ ਲਈ ਬੂਟੇ ਲਾਉਣਾ ਸਮੇਂ ਦੀ ਸਭ ਤੋਂ ਵੱਡੀ ਮੰਗ-ਸ਼ਰਣਦੀਪ ਕੌਰ ਬਰਾੜ

ਅੰਬਾਲਾ, 12 ਸਤੰਬਰ (ਚਰਨਜੀਤ ਸਿੰਘ ਟੱਕਰ)-ਡਿਪਟੀ ਕਮਿਸ਼ਨਰ ਸ਼ਰਣਦੀਪ ਕੌਰ ਬਰਾੜ ਨੇ ਅੱਜ ਰੈੱਡ ਕਰਾਸ ਦਫ਼ਤਰ ਅੰਬਾਲਾ ਸ਼ਹਿਰ ਦਾ ਨਿਰੀਖਣ ਕੀਤਾ ਅਤੇ ਰੈੱਡ ਕਰਾਸ ਰਾਹੀਂ ਜ਼ਿਲ੍ਹੇ 'ਚ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ | ਉਨ੍ਹਾਂ ਨੇ ਇਸ ਮੌਕੇ 'ਤੇ 5 ...

ਪੂਰੀ ਖ਼ਬਰ »

ਅੰਮਿ੍ਤ ਸੰਚਾਰ ਸਮਾਗਮ 16 ਨੂੰ

ਟੋਹਾਣਾ, 12 ਸਤੰਬਰ (ਗੁਰਦੀਪ ਭੱਟੀ)-ਸ਼੍ਰੋਮਣੀ ਕਮੇਟੀ ਅਮਿੰਤਸਰ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਟੋਹਾਣਾ 16 ਸਤੰਬਰ ਨੂੰ ਪੁਰਾਣੀ ਦਾਣਾ ਮੰਡੀ ਵਿਚ ਅੰਮਿ੍ਤ ਸੰਚਾਰ ਸਮਾਗਮ ਕਰਵਾਏਗੀ | ਇਹ ਜਾਣਕਾਰੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ...

ਪੂਰੀ ਖ਼ਬਰ »

ਐਸ.ਡੀ.ਐਮ. ਨੇ 2 ਨਾਮਜ਼ਦ ਕੀਤੇ ਗਏ ਕੌ ਾਸਲਰਾਂ ਨੂੰ ਚੁਕਾਈ ਸਹੁੰ

ਨਰਾਇਣਗੜ੍ਹ, 12 ਸਤੰਬਰ (ਪੀ. ਸਿੰਘ)-ਐਸ.ਡੀ.ਐਮ. ਦਫ਼ਤਰ ਵਿਚ ਐਸ.ਡੀ.ਐਮ. ਮੋਨਿਕਾ ਗੁਪਤਾ ਨੇ ਨਗਰ ਪਾਲਿਕਾ ਨਰਾਇਣਗੜ੍ਹ ਦੇ 2 ਨਾਮਜ਼ਦ ਕੀਤੇ ਗਏ ਕੌਾਸਲਰ ਜੈ ਪ੍ਰਕਾਸ਼ ਜੋਸ਼ੀ ਤੇ ਸੰਜੀਵ ਸੈਣੀ ਨੂੰ ਅਹੁਦੇ 'ਤੇ ਗੋਪਨੀਅਤਾ ਦੀ ਸਹੁੰ ਚੁੱਕਾਈ | ਐਸ.ਡੀ.ਐਮ. ਨੇ ਦੋਵੇਂ ...

ਪੂਰੀ ਖ਼ਬਰ »

ਪੀ. ਐਫ. ਦੇ ਸਹਾਇਕ ਕਮਿਸ਼ਨਰ ਨੇ ਮੁਆਫੀ ਮੰਗ ਕੇ ਛੁਡਵਾਈ ਜਾਨ

ਕਰਨਾਲ, 12 ਸਤੰਬਰ (ਗੁਰਮੀਤ ਸਿੰਘ ਸੱਗੂ)-ਦਿਆਲ ਸਿੰਘ ਕਾਲਜ ਵਿਖੇ ਸਰਕਾਰੀ ਗੱਡੀ ਵਿਚ ਆਪਣੀ ਬੇਟੀ ਨੂੰ ਛੱਡਣ ਗਏ ਪੀ.ਐਫ. ਦਫ਼ਤਰ ਦੇ ਸਹਾਇਕ ਕਮਿਸ਼ਨਰ ਨੂੰ ਕਾਲਜ ਦੇ ਪੋ੍ਰਫੈਸਰ ਨਾਲ ਮਾੜਾ ਵਿਹਾਰ ਕਰਨਾ ਏਨਾ ਮਹਿੰਗਾ ਪਿਆ ਕਿ ਉਸ ਨੂੰ ਮੁਆਫੀ ਮੰਗ ਕੇ ਆਪਣੀ ਜਾਨ ...

ਪੂਰੀ ਖ਼ਬਰ »

ਸਮੈਕ ਸਮੇਤ ਇਕ ਕਾਬੂ, ਮਾਮਲਾ ਦਰਜ

ਕੁਰੂਕਸ਼ੇਤਰ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਪੁਲਿਸ ਨੇ ਨਸ਼ੀਲਾ ਪਦਾਰਥ ਕਾਨੂੰਨ ਤਹਿਤ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਤੋਂ 20 ਗ੍ਰਾਮ ਸਮੈਕ ਬਰਾਮਦ ਕੀਤੀ ਹੈ | ਪੁਲਿਸ ਨੇ ਉਕਤ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਐਸ.ਪੀ. ਅਭਿਸ਼ੇਕ ਗਰਗ ਨੇ ਦੱਸਿਆ ਕਿ ...

ਪੂਰੀ ਖ਼ਬਰ »

ਜਾਅਲਸਾਜ਼ੀ ਕਰਕੇ ਏ.ਟੀ.ਐਮ. ਤੋਂ ਕੱਢੇ 19 ਹਜ਼ਾਰ

ਕੁਰੂਕਸ਼ੇਤਰ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਜਾਅਲਸਾਜੀ ਕਰਕੇ ਏ.ਟੀ.ਐਮ. ਤੋਂ 19 ਹਜ਼ਾਰ ਰੁਪਏ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਵਿਕਰਮ ਸਿੰਘ ਪੁੱਤਰ ਫੂਲ ਸਿੰਘ ਵਾਸੀ ਰੁਆ ਥਾਣਾ ਪਿਹੋਵਾ ਨੇ ਦੱਸਿਆ ਕਿ 11 ਸਤੰਬਰ ਨੂੰ ਉਹ ਪਿਹੋਵਾ ਦੇ ਏ.ਟੀ.ਐਮ. ਤੋਂ ਪੈਸੇ ਕਢਵਾਉਣ ਗਿਆ ਸੀ | ਜਦ ਉਹ ਪੈਸੇ ਕੱਢ ਰਿਹਾ ਸੀ, ਤਾਂ ਉਥੇ ਪਹਿਲਾਂ ਤੋਂ ਹੀ ਖੜੇ 2 ਨੌਜਵਾਨਾਂ ਨੇ ਧੋਖੇ ਨਾਲ ਉਸ ਦਾ ਕਾਰਡ ਬਦਲ ਲਿਆ ਅਤੇ ਉਸ ਦੇ ਖਾਤੇ ਤੋਂ 19 ਹਜ਼ਾਰ ਰੁਪਏ ਕਢਵਾ ਲਏ | ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ |


ਖ਼ਬਰ ਸ਼ੇਅਰ ਕਰੋ

ਘਰ 'ਚੋਂ ਗਹਿਣੇ ਅਤੇ ਨਕਦੀ ਚੋਰੀ

ਸਿਰਸਾ, 12 ਸਤੰਬਰ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੀ ਬੇਗੂ ਰੋਡ ਵਿਖੇ ਇਕ ਮਕਾਨ 'ਚੋਂ ਚੋਰ ਸੋਨੇ ਦੇ ਗਹਿਣੇ ਤੇ ਨਗਦੀ ਚੋਰੀ ਕਰ ਕੇ ਫਰਾਰ ਹੋ ਗਏ | ਪੁਲਿਸ ਨੇ ਮਕਾਨ ਮਾਲਕ ਦੀ ਸ਼ਿਕਾਇਤ 'ਤੇ ਕੇਸ ਦਰਜ਼ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪੁਲਿਸ ਕੋਲ ...

ਪੂਰੀ ਖ਼ਬਰ »

ਡੇਰਾ ਖੇਤਰ ਅਤੇ ਆਲੇ-ਦੁਆਲੇ ਦੇ ਪਿੰਡਾਂ 'ਚ ਅੱਜ ਤੋਂ ਹਟੇਗਾ ਕਰਫਿਊ

ਸਿਰਸਾ, 12 ਸਤੰਬਰ (ਭੁਪਿੰਦਰ ਪੰਨੀਵਾਲੀਆ)-ਡੇਰਾ ਸਿਰਸਾ ਮੁਖੀ ਦੇ ਜੇਲ੍ਹ ਜਾਣ ਅਤੇ ਬਾਅਦ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ 'ਤੇ ਡੇਰਾ ਸਿਰਸਾ 'ਚ ਚਲਾਈ ਗਈ ਤਲਾਸ਼ੀ ਮੁਹਿੰਮ ਤਾਂ ਭਾਂਵੇਂ ਪੂਰੀ ਹੋ ਗਈ ਹੈ ਪਰ ਹਾਲੇ ਵੀ ਜ਼ਿਲ੍ਹਾ ਪ੍ਰਸ਼ਾਸਨ ਫੂਕ-ਫੂਕ ਕੇ ...

ਪੂਰੀ ਖ਼ਬਰ »

ਝੋਨੇ ਦੀ ਖ਼ਰੀਦ 15 ਸਤੰਬਰ ਤੋਂ ਸ਼ੁਰੂ ਕਰੇ ਸੂਬਾਈ ਸਰਕਾਰ-ਅੰਟਾਲ

ਬਾਬੈਨ, 12 ਸਤੰਬਰ (ਦੀਪਕ ਦੇਵਗਨ)-ਦਾਣਾ ਮੰਡੀ 'ਚ ਪੀ.ਆਰ. ਅਤੇ 1509 ਕਿਸਮ ਦੇ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਕਿਸਾਨਾਂ ਦਾ ਝੋਨਾ ਓਣੀ-ਪੌਣੀ ਕੀਮਤ 'ਤੇ ਵਿਕਣ ਨਾਲ ਕਿਸਾਨ ਨੂੰ ਪ੍ਰਤੀ ਏਕੜ ਹਜ਼ਾਰਾਂ ਰੁਪਏ ਦਾ ਨੁਕਸਾਨ ਹੁੰਦਾ ਹੈ | ਉਕਤ ਸ਼ਬਦ ਦਾਣਾ ਮੰਡੀ ਦੇ ਪ੍ਰਧਾਨ ...

ਪੂਰੀ ਖ਼ਬਰ »

ਪੁਲਿਸ ਯਸ਼ ਨੂੰ ਲੈ ਕੇ ਮੰੁਬਈ ਤੋਂ ਪੁੱਜੀ ਕੁਰੂਕਸ਼ੇਤਰ

ਕੁਰੂਕਸ਼ੇਤਰ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਗੀਤਾ ਨਿਕੇਤਨ ਰਿਹਾਇਸ਼ੀ ਸਕੂਲ ਦੇ ਹੋਸਟਲ ਤੋਂ ਲਾਪਤਾ ਹੋਏ ਯਸ਼ ਨੂੰ ਮੰਗਲਵਾਰ ਨੂੰ ਪੁਲਿਸ ਮੁੰਬਈ ਤੋਂ ਵਾਪਿਸ ਕੁਰੂਕਸ਼ੇਤਰ ਲੈ ਕੇ ਪੁੱਜੀ | ਯਸ਼ ਦੇ ਪਿਤਾ ਰਾਜੇਂਦਰ ਕੁਮਾਰ ਨੇ ਦੱਸਿਆ ਕਿ ਯਸ਼ ਮੁੰਬਈ ਕਿਵੇਂ ...

ਪੂਰੀ ਖ਼ਬਰ »

ਦਿੱਲੀ ਏਅਰਪੋਰਟ 'ਤੇ ਨੌਕਰੀ ਦਾ ਝਾਂਸਾ ਦੇ ਕੇ ਅੱਧਾ ਦਰਜਨ ਨੌਜਵਾਨਾਂ ਨੂੰ ਠੱਗਿਆ

ਜੀਂਦ, 12 ਸਤੰਬਰ (ਅਜੀਤ ਬਿਊਰੋ)-ਪਿੰਡ ਗੁਲਕਨੀ ਦੇ ਅੱਧੀ ਦਰਜਨ ਨੌਜਵਾਨਾਂ ਨੂੰ ਦਿੱਲੀ ਏਅਰਪੋਰਟ 'ਤੇ ਨੌਕਰੀ ਦਿਲਵਾਉਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨੇ ਇਕ ਲੱਖ 87 ਹਜ਼ਾਰ ਰੁਪਏ ਹੜੱਪ ਲਏ | ਨਿਯੁਕਤੀ ਨਾ ਮਿਲਣ 'ਤੇ ਜਦ ਰਕਮ ਵਾਪਸ ਮੰਗੀ, ਤਾਂ ਉਸ ਨਾਂਹ ਕਰ ਦਿੱਤੀ | ਸਦਰ ...

ਪੂਰੀ ਖ਼ਬਰ »

ਡੀ.ਸੀ. ਨੇ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੇ ਅਧਿਕਾਰੀਆਂ ਦੀ ਲਈ ਬੈਠਕ

ਅੰਬਾਲਾ, 12 ਸਤੰਬਰ (ਚਰਨਜੀਤ ਸਿੰਘ ਟੱਕਰ)-ਡਿਪਟੀ ਕਮਿਸ਼ਨਰ ਸ਼ਰਣਦੀਪ ਕੌਰ ਬਰਾੜ ਨੇ ਜ਼ਿਲ੍ਹੇ ਦੇ ਸਰਪੰਚਾਂ, ਪਾਰਸ਼ਦਾਂ ਅਤੇ ਜਨ ਪ੍ਰਤੀਨਿਧੀਆਂ ਨੂੰ ਕਿਹਾ ਕਿ ਉਹ 17 ਸਤੰਬਰ ਨੂੰ ਜ਼ਿਲ੍ਹੇ 'ਚ ਚਲਾਏ ਜਾ ਰਹੇ ਪਲਸ ਪੋਲੀਓ ਮੁਹਿੰਮ ਦੀ ਸਫ਼ਲਤਾ ਲਈ ਆਪਣੇ ਖੇਤਰ ਦੇ 5 ...

ਪੂਰੀ ਖ਼ਬਰ »

ਰਾਣੀਆ ਦਾ ਨਵਾਂ ਬੱਸ ਸਟੈਂਡ ਬੁਨਿਆਦੀ ਸਹੂਲਤਾਂ ਨੂੰ ਤਰਸਿਆ

ਏਲਨਾਬਾਦ, 12 ਸਤੰਬਰ (ਜਗਤਾਰ ਸਮਾਲਸਰ)-ਸੂਬਾਈ ਸਰਕਾਰ ਵਲੋਂ ਸਫ਼ਾਈ ਮੁਹਿੰਮਾਂ ਚਲਾ ਕੇ ਭਾਵੇਂ ਹਰਿਆਣਾ ਨੂੰ ਸਾਫ਼-ਸੁਥਰਾ ਬਣਾਏ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸੂਬੇ ਦੇ ਬਹੁਤੇ ਬੱਸ ਸਟੈਂਡਾਂ 'ਤੇ ਫੈਲੀ ਗੰਦਗੀ ਸਰਕਾਰ ਦੇ ਅਜਿਹੇ ਦਾਅਵਿਆਂ ਦੀ ਪੋਲ ...

ਪੂਰੀ ਖ਼ਬਰ »

ਯੋਗ ਮੁਕਾਬਲੇ 'ਚ ਹਿੰਦੂ ਗਰਲਜ਼ ਕਾਲਜ ਦੀ ਟੀਮ ਰਹੀ ਅੱਵਲ

ਜਗਾਧਰੀ, 12 ਸਤੰਬਰ (ਜਗਜੀਤ ਸਿੰਘ)-ਕੁਰੂਕਸ਼ੇਤਰ ਯੂਨੀਵਰਸਿਟੀ 'ਚ ਹੋਏ ਅੰਤਰ ਕਾਲਜ ਯੋਗ ਮੁਕਾਬਲੇ 'ਚ ਹਿੰਦੂ ਗਰਲਜ਼ ਕਾਲਜ ਦੀ ਸਪਨਾ, ਰੂਬੀ, ਕਿਰਨ, ਮੋਨੀਕਾ, ਜੋਤੀ, ਸੋਨੀਆ ਦੀ ਯੋਗ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਸਪਨਾ ਕੁਰੂਕਸ਼ੇਤਰ ਯੂਨੀਵਰਸਿਟੀ 'ਚ ...

ਪੂਰੀ ਖ਼ਬਰ »

ਆਂਗਣਵਾੜੀ ਕੇਂਦਰਾਂ 'ਚ ਮੁਢਲੀਆਂ ਸਹੂਲਤਾਂ ਦੀ ਘਾਟ

ਅਸੰਧ, 12 ਸਤੰਬਰ (ਅਜੀਤ ਬਿਊਰੋ)-ਐਸ.ਕੇ.ਐਸ. ਅਤੇ ਸੀਟੂ ਸਬੰਧਤ ਆਂਗਣਵਾੜੀ ਵਰਕਰਜ਼ ਐਾਡ ਹੈਲਪਰਜ਼ ਯੂਨੀਅਨ ਹਰਿਆਣਾ ਵਰਕਰਾਂ ਦੀ ਬੈਠਕ 'ਚ ਮੰਗਾਂ ਅਤੇ ਸਮੱਸਿਆਵਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਸ਼ਹੀਦ ਭਗਤ ਸਿੰਘ ਲਾਇਬ੍ਰੇਰੀ 'ਚ ਹੋਈ ਬੈਠਕ 'ਚ ਹਿਸਾਰ 'ਚ ...

ਪੂਰੀ ਖ਼ਬਰ »

ਆਦੇਸ਼ ਹਸਪਤਾਲ 'ਚ ਪੋਸਟਮਾਰਟਮ ਦੀ ਸਹੂਲਤ ਛੇਤੀ ਹੋਵੇਗੀ ਮੁਹੱਈਆ-ਡਾ. ਵਿਜ

ਕੁਰੂਕਸ਼ੇਤਰ/ਸ਼ਾਹਾਬਾਦ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਮੋਹੜੀ 'ਚ ਪੋਸਟਮਾਰਟਮ ਦੀ ਸਹੂਲਤ ਵੀ ਛੇਤੀ ਮੁਹੱਈਆ ਹੋਵੇਗੀ |ਇਹ ਜਾਣਕਾਰੀ ਆਦੇਸ਼ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਫੋਰੈਂਸਿਕ ਮੈਡੀਸਿਨ ਅਤੇ ਟੈਕਸੀਕਲੋਜੀ ਵਿਭਾਗ ...

ਪੂਰੀ ਖ਼ਬਰ »

ਬੂਟੇ ਲਗਾਉਣਾ ਹੀ ਧਰਤੀ 'ਤੇ ਮਨੁੱਖ ਦੀ ਲੰਮੀ ਹੋਂਦ ਦਾ ਇਕ ਰਾਹ-ਰੀਟਾ

ਕੁਰੂਕਸ਼ੇਤਰ, 12 ਸਤੰਬਰ (ਸਟਾਫ਼ ਰਿਪੋਟਰ)-ਹਰਿਆਣਾ ਵਣ ਵਿਕਾਸ ਨਿਗਮ ਪੰਚਕੂਲਾ ਵੱਲੋਂ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਵਣ ਕੰਪਲੈਕਸ ਪਿਪਲੀ 'ਚ ਸਥਿਤ ਟ੍ਰੇਨਿੰਗ ਸੈਂਟਰ 'ਚ ਵਾਤਾਵਰਨ ਸਿੱਖਿਆ ਕੈਂਪ ਦੇ 5ਵੇਂ ਦਿਨ ਦੇਵੀਦਾਸਪੁਰਾ ਦੇ ਗੌਰਮਿੰਟ ਸਕੂਲ ਦੇ ...

ਪੂਰੀ ਖ਼ਬਰ »

ਜੇ.ਸੀ.ਆਈ. ਨੇ ਗੁਗਾ ਮਾੜੀ ਅਤੇ ਸਰਕਾਰੀ ਸਕੂਲ 'ਚ ਲਗਾਇਆ ਆਰ.ਓ. ਸਿਸਟਮ

ਕੁਰੂਕਸ਼ੇਤਰ, 12 ਸਤੰਬਰ (ਦੁੱਗਲ)-ਜੇ.ਸੀ.ਆਈ. ਪ੍ਰਧਾਨ ਰਾਕੇਸ਼ ਮਿੱਤਲ ਨੇ ਦੱਸਿਆ ਕਿ ਅਜੋਕੇ ਸਮੇਂ 'ਚ ਵਧਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਗੰਦਾ ਪਾਣੀ ਵੀ ਹੈ ਇਸ ਲਈ ਜਿੱਥੋਂ ਤੱਕ ਹੋ ਸਕੇ, ਚੰਗੀ ਸਿਹਤ ਲਈ ਸਾਫ਼ ਪਾਣੀ ਹੀ ਪੀਣਾ ਚਾਹੀਦਾ ਹੈ | ਕੇਂਦਰ ਅਤੇ ਸੂਬਾ ਸਰਕਾਰ ...

ਪੂਰੀ ਖ਼ਬਰ »

ਮਾੜੇ ਅਨਸਰ ਫਿਰ ਤੋਂ ਸੂਬੇ 'ਚ ਡਰ ਦਾ ਮਹੌਲ ਕਾਇਮ ਕਰਨ ਦਾ ਯਤਨ ਕਰ ਰਹੇ ਹਨ-ਸੈਣੀ

ਕੁਰੂਕਸ਼ੇਤਰ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਲੋਕ ਸਭਾ ਸਾਂਸਦ ਰਾਜ ਕੁਮਾਰ ਸੈਣੀ ਨੇ ਕਿਹਾ ਕਿ 26 ਨਵੰਬਰ ਨੂੰ ਜੀਂਦ 'ਚ ਮਹਾਤਮਾ ਜੋਤਿਬਾ ਫੁਲੇ ਦੀ ਯਾਦ 'ਚ ਹੋਣ ਵਾਲੀ ਰੈਲੀ ਇਤਿਹਾਸਕ ਹੋਵੇਗੀ | ਹਰਿਆਣਾ ਦੀ ਸਿਆਸਤ 'ਚ ਸਿਸਟਮ ਸੁਧਾਰ ਦਾ ਸੰਕਲਪ ਲੈ ਕੇ ...

ਪੂਰੀ ਖ਼ਬਰ »

95 ਫ਼ੀਸਦੀ ਬੇਸਹਾਰਾ ਪਸ਼ੂ ਵੱਖ-ਵੱਖ ਗਊਸ਼ਾਲਾਵਾਂ 'ਚ ਭੇਜੇ ਗਏ -ਸੁਧਾ

ਕੁਰੂਕਸ਼ੇਤਰ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਸ਼ਹਿਰ ਤੋਂ ਨਗਰ ਪ੍ਰੀਸ਼ਦ ਅਤੇ ਪਸ਼ੂ ਪਾਲਨ ਵਿਭਾਗ ਵੱਲੋਂ 95 ਫ਼ੀਸਦੀ ਬੇਸਹਾਰਾ ਪਸ਼ੂਆਂ ਨੂੰ ਵੱਖ-ਵੱਖ ਗਊਸ਼ਾਲਾਵਾਂ 'ਚ ਭੇਜਿਆ ਜਾ ਚੁੱਕਾ ਹੈ | ਨਗਰ ਪ੍ਰੀਸ਼ਦ ਵੱਲੋਂ 635 ਅਤੇ ...

ਪੂਰੀ ਖ਼ਬਰ »

ਅਭੈ ਸਿੰਘ ਚੌਟਾਲਾ ਨੇ ਪਿੰਡਾਂ ਦਾ ਦੌਰਾ ਕਰ ਕੇ ਦਿੱਤਾ ਚੌਧਰੀ ਦੇਵੀ ਲਾਲ ਜੈਅੰਤੀ ਦਾ ਸੱਦਾ

ਸਿਰਸਾ, 12 ਸਤੰਬਰ (ਭੁਪਿੰਦਰ ਪੰਨੀਵਾਲੀਆ)-ਏਲਨਾਬਾਦ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਆਗੂ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ 25 ਸਤੰਬਰ ਨੂੰ ਨਾ ਕੇਵਲ ਹਰਿਆਣਾ ਸਗੋਂ ਦੇਸ਼ ਦੇ ਕਈ ਰਾਜ ਤੋਂ ਲੱਖਾਂ ਦੀ ਗਿਣਤੀ 'ਚ ਲੋਕ ਕਿਸਾਨਾਂ ਦੇ ਮਸੀਹਾ ਅਤੇ ਸਾਬਕਾ ਉਪ ਪ੍ਰਧਾਨ ...

ਪੂਰੀ ਖ਼ਬਰ »

ਫ਼ਸਲਾਂ ਦੀ ਆਨਲਾਈਨ ਖ਼ਰੀਦ 'ਤੇ ਕਿਸਾਨਾਂ ਦੇ ਖ਼ਾਤਿਆਂ ਵਿਚ ਸਿੱਧਾ ਭੁਗਤਾਨ ਕਰਨ 'ਤੇ ਅੱਜ ਸੂਬੇ ਦੀ ਮੰਡੀਆਂ ਰਹਿਣਗੀਆਂ ਬੰਦ-ਗਰਗ

ਟੋਹਾਣਾ, 12 ਸਤੰਬਰ (ਗੁਰਦੀਪ ਭੱਟੀ)-ਦਾਣਾ ਮੰਡੀ ਦੇ ਆੜ੍ਹਤੀਆਂ ਤੇ ਅਨਾਜ ਵਪਾਰੀਆਂ ਦੀ ਇਕ ਹੰਗਾਮੀ ਮੀਟਿੰਗ ਵਿਚ 13 ਸਤੰਬਰ ਨੂੰ ਸੂਬਾ ਪੱਧਰ 'ਤੇ ਦਾਣਾ ਮੰਡੀਆਂ ਬੰਦ ਰੱਖਣ ਦੇ ਫੈਸਲੇ ਵਿਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਗਿਆ | ਵਪਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX