ਤਾਜਾ ਖ਼ਬਰਾਂ


ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  2 minutes ago
ਨਵੀਂ ਦਿੱਲੀ, 18 ਜੂਨ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਵਿਸ਼ੇਸ਼ ਮੁਲਾਕਾਤ ਦੌਰਾਨ ਪੰਜਾਬ ਨਾਲ ਸੰਬੰਧਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ।ਇਸ ਦੌਰਾਨ ਉਨ੍ਹਾਂ ਨੇ 31000 ਕਰੋੜ ਰੁਪਏ ਦੇ ਖੁਰਾਕ ਘਪਲੇ...
ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸ਼ਰਧਾ ਨਾਲ ਮਨਾਈ ਜਾ ਰਹੀ ਹੈ ਪੰਚਮੀ
. . .  47 minutes ago
ਪਟਿਆਲਾ, 18 ਜੂਨ- ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਪੰਚਮੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਿਹਾ ਹੈ। ਗੁਰੂ ਘਰ ਕਵੀ ਦਰਬਾਰ, ਕੀਰਤਨ ਸਮਾਗਮ ਅਤੇ ਢਾਡੀ ਜਥੇ ਗੁਰਦੁਆਰਾ ਸਾਹਿਬ 'ਚ ਪਹੁੰਚੀਆਂ ਹੋਈਆਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ...
ਸ਼ਿਵਸੈਨਾ ਨੇ ਵੀ ਦਿੱਤਾ ਕੇਜਰੀਵਾਲ ਨੂੰ ਸਮਰਥਨ
. . .  about 1 hour ago
ਨਵੀਂ ਦਿੱਲੀ, 18 ਜੂਨ- ਆਪਣੀਆਂ ਮੰਗਾਂ ਨੂੰ ਲੈ ਕੇ ਉਪ ਰਾਜਪਾਲ ਅਨਿਲ ਬੈਜਲ ਦੇ ਘਰ ਧਰਨੇ 'ਤੇ ਬੈਠੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹੁਣ ਮਹਾਰਾਸ਼ਟਰ 'ਚ ਭਾਜਪਾ ਦੀ ਸਹਿਯੋਗੀ ਸ਼ਿਵਸੈਨਾ ਨੇ ਵੀ ਸਮਰਥਨ ਦਿੱਤਾ ਹੈ...
ਮੰਗੋਲੀਆ ਜਾਣਗੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  about 1 hour ago
ਨਵੀਂ ਦਿੱਲੀ, 18 ਜੂਨ- ਗ੍ਰਹਿ ਮੰਤਰੀ ਰਾਜਨਾਥ ਸਿੰਘ ਆਉਣ ਵਾਲੀ 21 ਜੂਨ ਨੂੰ ਮੰਗੋਲੀਆ ਜਾਣਗੇ। ਉਨ੍ਹਾਂ ਦਾ ਇਹ ਦੌਰਾ 24 ਜੂਨ ਤੱਕ ਹੋਵੇਗਾ...
ਚੀਨ ਨੇ ਕਿਹਾ- ਅਸੀਂ ਡੋਕਲਾਮ ਵਰਗੀ ਹੋਰ ਘਟਨਾ ਨਹੀਂ ਬਰਦਾਸ਼ਤ ਕਰ ਸਕਦੇ
. . .  about 1 hour ago
ਨਵੀਂ ਦਿੱਲੀ, 18 ਜੂਨ- ਭਾਰਤ ਨਾਲ ਰਿਸ਼ਤਿਆਂ ਨੂੰ ਸੁਧਾਰਨ ਦੀ ਦਿਸ਼ਾ 'ਚ ਇੱਕ ਕਦਮ ਵਧਾਉਂਦਿਆਂ ਚੀਨ ਦੇ ਰਾਜਦੂਤ ਲੁਓ ਝਾਓਹੁਈ ਦਾ ਕਹਿਣਾ ਹੈ ਕਿ ਫਿਰ ਤੋਂ ਡੋਕਲਾਮ ਵਰਗੀ ਘਟਨਾ ਨਹੀਂ ਹੋਵੇਗੀ। ਨਵੀਂ ਦਿੱਲੀ 'ਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਬੋਲਦਿਆਂ ਚੀਨੀ...
ਇਵਾਨ ਡੁਕ ਬਣੇ ਕੋਲੰਬੀਆ ਦੇ ਨਵੇਂ ਰਾਸ਼ਟਰਪਤੀ
. . .  about 1 hour ago
ਬੋਗੋਟਾ, 18 ਜੂਨ- ਕੋਲੰਬੀਆ 'ਚ ਡੈਮੋਕ੍ਰੇਟਿਕ ਸੈਂਟਰ ਪਾਰਟੀ ਦੇ ਨੇਤਾ ਇਵਾਨ ਡੁਕ ਸੋਮਵਾਰ ਨੂੰ ਦੇਸ਼ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ। ਇੱਕ ਮੀਡੀਆ ਰਿਪੋਰਟ ਮੁਤਾਬਕ ਡੁਕ ਨੂੰ ਐਤਵਾਰ ਨੂੰ 1.03 ਕਰੋੜ ਭਾਵ ਕਿ 53.98 ਫੀਸਦੀ ਵੋਟਾਂ ਮਿਲੀਆਂ, ਜਦੋਂਕਿ ਉਨ੍ਹਾਂ ਨੇ ਵਿਰੋਧੀ...
ਸੀਰੀਆ 'ਚ ਫੌਜੀ ਟਿਕਾਣਿਆਂ 'ਤੇ ਹਵਾਈ ਹਮਲੇ
. . .  about 2 hours ago
ਦਮਿਸ਼ਕ, 18 ਜੂਨ- ਅਮਰੀਕਾ ਦੀ ਅਗਵਾਈ 'ਚ ਐਤਵਾਰ ਨੂੰ ਸੀਰੀਆ ਦੇ ਪੂਰਬੀ ਡੇਰ ਅਲ-ਜੌਰ ਸੂਬੇ 'ਚ ਫੌਜੀ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਗਏ। ਸਥਾਨਕ ਮੀਡੀਆ ਮੁਤਾਬਕ ਅਮਰੀਕਾ ਦੀ ਅਗਵਾਈ 'ਚ ਗਠਜੋੜ ਹਮਲਿਆਂ 'ਚ ਡੇਰ-ਅਲ-ਜੌਰ ਸੂਬੇ ਦੇ ਹਿਰੀ 'ਚ...
ਅੱਠ ਮਾਓਵਾਦੀਆਂ ਨੇ ਕੀਤਾ ਆਤਮ ਸਮਰਪਣ
. . .  about 2 hours ago
ਰਾਏਪੁਰ, 18 ਜੂਨ - ਛੱਤੀਸਗੜ੍ਹ ਦੇ ਜਗਦਲਪੁਰ 'ਚ ਅੱਠ ਮਾਓਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐਫ.) ਦੇ 80 ਵੀਂ ਬਟਾਲੀਅਨ ਅੱਗੇ ਆਤਮ ਸਮਰਪਣ ਕੀਤਾ...
ਅਮਰਨਾਥ ਯਾਤਰਾ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ- ਐਸ. ਪੀ. ਵੈਦ
. . .  about 2 hours ago
ਸ੍ਰੀਨਗਰ, 18 ਜੂਨ- ਅਮਰਨਾਥ ਯਾਤਰਾ 'ਤੇ ਜੰਮੂ-ਕਸ਼ਮੀਰ ਦੇ ਡੀ. ਜੀ. ਪੀ. ਐਸ. ਪੀ. ਵੈਦ ਦਾ ਕਹਿਣਾ ਹੈ ਕਿ ਅਮਰਨਾਥ ਯਾਤਰਾ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਉਹ ਸਾਰੇ ਭਗਤਾਂ ਨੂੰ ਬਿਨਾਂ ਕਿਸੇ ਡਰ ਦੇ ਅਮਰਨਾਥ ਯਾਤਰਾ 'ਤੇ...
ਫ਼ੌਜ ਮੁਖੀ ਨੇ ਕੀਤੀ ਸ਼ਹੀਦ ਔਰੰਗਜ਼ੇਬ ਦੇ ਪਰਿਵਾਰ ਨਾਲ ਮੁਲਾਕਾਤ
. . .  about 2 hours ago
ਸ੍ਰੀਨਗਰ, 18 ਜੂਨ - ਫ਼ੌਜ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਪੂੰਛ 'ਚ ਸ਼ਹੀਦ ਹੋਏ ਜਵਾਨ ਔਰੰਗਜ਼ੇਬ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਦੱਸ ਦੇਈਏ ਕਿ ਅੱਤਵਾਦੀਆਂ ਨੇ ਔਰੰਗਜ਼ੇਬ ਨੂੰ ਪੁਲਵਾਮਾ ਤੋਂ ਅਗਵਾ ਕਰ ਲਿਆ...
ਦਿੱਲੀ ਹਾਈਕੋਰਟ ਨੇ ਕੇਜਰੀਵਾਲ ਦੇ ਧਰਨੇ 'ਤੇ ਚੁੱਕੇ ਸਵਾਲ
. . .  about 2 hours ago
ਨਵੀਂ ਦਿੱਲੀ, 18 ਜੂਨ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਰਾਜਪਾਲ ਅਨਿਲ ਬੈਜਲ ਦੀ ਲੜਾਈ ਹੁਣ ਅਦਾਲਤ 'ਚ ਪਹੁੰਚ ਚੁੱਕੀ ਹੈ। ਅੱਜ ਦਿੱਲੀ ਹਾਈਕੋਰਟ ਨੇ ਜਨਤਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕੇਜਰੀਵਾਲ ਦੇ ਧਰਨੇ 'ਤੇ ਸਖ਼ਤ ਟਿੱਪਣੀ...
ਦਿੱਲੀ 'ਚ ਦੋ ਗਿਰੋਹਾਂ ਵਿਚਕਾਰ ਹੋਈ ਮੁੱਠਭੇੜ 'ਚ 3 ਹਲਾਕ ਅਤੇ 5 ਜ਼ਖਮੀ
. . .  about 1 hour ago
ਨਵੀਂ ਦਿੱਲੀ,18 ਜੂਨ - ਦਿੱਲੀ ਦੇ ਬੁਰਰੀ ਵਿਚ ਗੋਗੀ ਗੈਂਗ ਅਤੇ ਟਿੱਲੂ ਗੈਂਗ ਦੇ ਮੈਂਬਰਾਂ ਦੇ ਵਿਚਕਾਰ ਹੋਈ ਮੁੱਠਭੇੜ '3 ਹਲਾਕ ਅਤੇ 5 ਜ਼ਖਮੀ ਹੋਏ...
ਕੇਜਰੀਵਾਲ ਦੀ ਹੜਤਾਲ ਖ਼ਤਮ ਕਰਾਉਣ ਲਈ ਹਾਈਕੋਰਟ ਪਹੁੰਚੇ ਵਿਜੇਂਦਰ ਗੁਪਤਾ
. . .  about 3 hours ago
ਨਵੀਂ ਦਿੱਲੀ, 18 ਜੂਨ- ਭਾਜਪਾ ਦੇ ਵਿਧਾਇਕ ਵਿਜੇਂਦਰ ਗੁਪਤਾ ਨੇ ਦਿੱਲੀ ਹਾਈਕੋਰਟ ਅੱਗੇ ਬੇਨਤੀ ਕੀਤੀ ਹੈ ਕਿ ਅਦਾਲਤ ਵਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹੜਤਾਲ ਖ਼ਤਮ ਕਰਨ ਦਾ ਹੁਕਮ ਦਿੱਤਾ ਜਾਵੇ...
ਜੰਮੂ-ਕਸ਼ਮੀਰ : ਸੁਰੱਖਿਆ ਬਲਾਂ ਨਾਲ ਮੁਠਭੇੜ 'ਚ ਚਾਰ ਅੱਤਵਾਦੀ ਢੇਰ
. . .  about 2 hours ago
ਸ੍ਰੀਨਗਰ, 18 ਜੂਨ- ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਸੁਰੱਖਿਆ ਬਲਾਂ ਨਾਲ ਹੋਈ ਮੁਠਭੇੜ 'ਚ ਚਾਰ ਅੱਤਵਾਦੀ ਮਾਰੇ ਗਏ ਹਨ। ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਅਜੇ ਵੀ ਜਾਰੀ ਹੈ...
ਘੱਗਰ ਦਰਿਆ 'ਚੋਂ ਮਿਲੀ ਵਿਅਕਤੀ ਦੀ ਲਾਸ਼
. . .  about 3 hours ago
ਡੇਰਾਬੱਸੀ, 18 ਜੂਨ (ਸ਼ਾਮ ਸਿੰਘ ਸੰਧ, ਪੱਤਰ ਪ੍ਰੇਰਕ)- ਡੇਰਾਬੱਸੀ ਨੇੜਲੇ ਪਿੰਡ ਸਤਾਬਗੜ੍ਹ ਨੇੜਿਓਂ ਲੰਘਦੇ ਘੱਗਰ ਦਰਿਆ 'ਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਲਾਸ਼ ਨੂੰ ਸਭ ਤੋਂ ਪਹਿਲਾਂ ਸਿੰਚਾਈ ਵਿਭਾਗ ਦੇ ਬੇਲਦਾਰਾਂ ਵਲੋਂ ਵੇਖਿਆ ਗਿਆ, ਜਿਨ੍ਹਾਂ ਨੇ ਬਾਅਦ 'ਚ...
ਜਾਪਾਨ 'ਚ ਆਏ ਭੂਚਾਲ ਕਾਰਨ ਤਿੰਨ ਦੀ ਮੌਤ, ਸੈਂਕੜੇ ਜ਼ਖ਼ਮੀ
. . .  about 3 hours ago
ਲੁਟੇਰਿਆਂ ਵਲੋਂ ਲੁੱਟ ਦੀ ਨੀਅਤ ਨਾਲ ਚਲਾਈਆਂ ਗੋਲੀਆਂ 'ਚ ਦੋ ਮੌਤਾਂ
. . .  about 3 hours ago
ਡਾਲਰ ਦੇ ਮੁਕਾਬਲੇ ਕਮਜ਼ੋਰੀ ਨਾਲ ਖੁੱਲ੍ਹਿਆ ਰੁਪਿਆ
. . .  about 3 hours ago
280 ਗ੍ਰਾਮ ਹੈਰੋਇਨ ਸਮੇਤ ਇੱਕ ਗ੍ਰਿਫਤਾਰ
. . .  about 3 hours ago
ਲੋਕਾਂ ਦੇ ਵਿਸ਼ਵਾਸ ਨੂੰ ਤਬਾਹ ਕਰ ਰਹੀ ਹੈ ਆਪ - ਨਕਵੀ
. . .  1 minute ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਹਰਿਆਣਾ ਹਿਮਾਚਲ

ਨਿਰਮਾਣ ਕਾਰਜ ਮਜ਼ਦੂਰ ਮਿਸਤਰੀ ਯੂਨੀਅਨ ਨੇ ਕੀਤਾ ਵਿਖ਼ਾਵਾ

ਕੁਰੂਕਸ਼ੇਤਰ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਨਿਰਮਾਣ ਕਾਰਜ ਮਜ਼ਦੂਰ ਮਿਸਤਰੀ ਯੂਨੀਅਨ ਨੇ ਸੂਬਾਈ ਪ੍ਰਧਾਨ ਕਰਨੈਲ ਸਿੰਘ ਦੀ ਅਗਵਾਈ 'ਚ ਮਿੰਨੀ ਸਕੱਤਰੇਤ ਸਾਹਮਣੇ ਵਿਖ਼ਾਵਾ ਕੀਤਾ | ਮਜ਼ਦੂਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਮੰਗ ਪੱਤਰ ਮੁੱਖ ਮੰਤਰੀ ...

ਪੂਰੀ ਖ਼ਬਰ »

ਦਹਿਸ਼ਤ ਫੈਲਾਉਣ ਵਾਲੇ ਕੀਤੇ ਕਾਬੂ

ਟੋਹਾਣਾ, 12 ਸਤੰਬਰ (ਗੁਰਦੀਪ ਭੱਟੀ)-ਕਸਬਾ ਭੂਨਾ ਦੇ ਇਕ ਵਪਾਰੀ 'ਤੇ ਬੱਸ ਅੱਡੇ ਦੇ ਨੇੜੇ ਸਕਾਰਪੀਓ ਗੱਡੀ 'ਤੇ ਗੋਲੀਆਂ ਚਲਾ ਕੇ ਫ਼ਰਾਰ ਹੋਣ ਵਾਲੇ ਗਰੋਹ ਨੂੰ ਵਾਰਦਾਤ ਤੋਂ 20 ਦਿਨ ਬਾਅਦ ਪੁਲਿਸ ਦੀ ਸੀ.ਆਈ. ਟੀਮ ਨੇ ਅਸਲ੍ਹੇ ਸਮੇਤ ਕਾਬੂ ਕਰ ਲਿਆ | ਇੰਸਪੈਕਟਰ ਅਨੂਪ ਸਿੰਘ ...

ਪੂਰੀ ਖ਼ਬਰ »

ਹਰਿਆਣਾ ਗ੍ਰਾਮੀਣ ਬੈਂਕ ਦਾ ਘਿਰਾਓ ਕੱਲ੍ਹ ਕਰੇਗੀ ਭਾਕਿਊ

ਕੁਰੂਕਸ਼ੇਤਰ/ਸ਼ਾਹਾਬਾਦ, 12 ਸਤੰਬਰ (ਦੁੱਗਲ)-ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਗੁਰਨਾਮ ਸਿੰਘ ਨੇ ਦੱਸਿਆ ਕਿ ਯੂਨੀਅਨ ਵੱਲੋਂ 14 ਸਤੰਬਰ ਨੂੰ ਹਰਿਆਣਾ ਗ੍ਰਾਮੀਣ ਬੈਂਕ ਭਗਵਾਨਪੁਰਾ ਦਾ ਘਿਰਾਓ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਬੈਂਕ ਨੇ ਕਿਸਾਨਾਂ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਵਾਟਰ ਪਾਰਕ ਦਾ ਲਿਆ ਅਨੰਦ

ਕੁਰੂਕਸ਼ੇਤਰ/ਸ਼ਾਹਾਬਾਦ, 12 ਸਤੰਬਰ (ਦੁੱਗਲ)-ਅਕੈਡਮਿਕ ਹਾਈਟਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕਿੰਗ-ਕਾਂਗ ਵਾਟਰ ਪਾਰਕ 'ਚ ਦੌਰਾ ਕਰਕੇ ਖੂਬ ਮਨੋਰੰਜਨ ਕੀਤਾ | ਉਥੇ ਪੁੱਜਣ 'ਤੇ ਵਿਦਿਆਰਥੀਆਂ ਦਾ ਸਵਾਗਤ ਸੰਸਥਾਨ ਦੇ ਆਯੋਜਕਾਂ ਨੇ ਕੋਲਡ ਡਰਿੰਕ ਨਾਲ ਕੀਤਾ | ...

ਪੂਰੀ ਖ਼ਬਰ »

ਕੁਦਰਤੀ ਸੰਤੁਲਨ ਲਈ ਬੂਟੇ ਲਾਉਣਾ ਸਮੇਂ ਦੀ ਸਭ ਤੋਂ ਵੱਡੀ ਮੰਗ-ਸ਼ਰਣਦੀਪ ਕੌਰ ਬਰਾੜ

ਅੰਬਾਲਾ, 12 ਸਤੰਬਰ (ਚਰਨਜੀਤ ਸਿੰਘ ਟੱਕਰ)-ਡਿਪਟੀ ਕਮਿਸ਼ਨਰ ਸ਼ਰਣਦੀਪ ਕੌਰ ਬਰਾੜ ਨੇ ਅੱਜ ਰੈੱਡ ਕਰਾਸ ਦਫ਼ਤਰ ਅੰਬਾਲਾ ਸ਼ਹਿਰ ਦਾ ਨਿਰੀਖਣ ਕੀਤਾ ਅਤੇ ਰੈੱਡ ਕਰਾਸ ਰਾਹੀਂ ਜ਼ਿਲ੍ਹੇ 'ਚ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ | ਉਨ੍ਹਾਂ ਨੇ ਇਸ ਮੌਕੇ 'ਤੇ 5 ...

ਪੂਰੀ ਖ਼ਬਰ »

ਅੰਮਿ੍ਤ ਸੰਚਾਰ ਸਮਾਗਮ 16 ਨੂੰ

ਟੋਹਾਣਾ, 12 ਸਤੰਬਰ (ਗੁਰਦੀਪ ਭੱਟੀ)-ਸ਼੍ਰੋਮਣੀ ਕਮੇਟੀ ਅਮਿੰਤਸਰ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਟੋਹਾਣਾ 16 ਸਤੰਬਰ ਨੂੰ ਪੁਰਾਣੀ ਦਾਣਾ ਮੰਡੀ ਵਿਚ ਅੰਮਿ੍ਤ ਸੰਚਾਰ ਸਮਾਗਮ ਕਰਵਾਏਗੀ | ਇਹ ਜਾਣਕਾਰੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ...

ਪੂਰੀ ਖ਼ਬਰ »

ਐਸ.ਡੀ.ਐਮ. ਨੇ 2 ਨਾਮਜ਼ਦ ਕੀਤੇ ਗਏ ਕੌ ਾਸਲਰਾਂ ਨੂੰ ਚੁਕਾਈ ਸਹੁੰ

ਨਰਾਇਣਗੜ੍ਹ, 12 ਸਤੰਬਰ (ਪੀ. ਸਿੰਘ)-ਐਸ.ਡੀ.ਐਮ. ਦਫ਼ਤਰ ਵਿਚ ਐਸ.ਡੀ.ਐਮ. ਮੋਨਿਕਾ ਗੁਪਤਾ ਨੇ ਨਗਰ ਪਾਲਿਕਾ ਨਰਾਇਣਗੜ੍ਹ ਦੇ 2 ਨਾਮਜ਼ਦ ਕੀਤੇ ਗਏ ਕੌਾਸਲਰ ਜੈ ਪ੍ਰਕਾਸ਼ ਜੋਸ਼ੀ ਤੇ ਸੰਜੀਵ ਸੈਣੀ ਨੂੰ ਅਹੁਦੇ 'ਤੇ ਗੋਪਨੀਅਤਾ ਦੀ ਸਹੁੰ ਚੁੱਕਾਈ | ਐਸ.ਡੀ.ਐਮ. ਨੇ ਦੋਵੇਂ ...

ਪੂਰੀ ਖ਼ਬਰ »

ਪੀ. ਐਫ. ਦੇ ਸਹਾਇਕ ਕਮਿਸ਼ਨਰ ਨੇ ਮੁਆਫੀ ਮੰਗ ਕੇ ਛੁਡਵਾਈ ਜਾਨ

ਕਰਨਾਲ, 12 ਸਤੰਬਰ (ਗੁਰਮੀਤ ਸਿੰਘ ਸੱਗੂ)-ਦਿਆਲ ਸਿੰਘ ਕਾਲਜ ਵਿਖੇ ਸਰਕਾਰੀ ਗੱਡੀ ਵਿਚ ਆਪਣੀ ਬੇਟੀ ਨੂੰ ਛੱਡਣ ਗਏ ਪੀ.ਐਫ. ਦਫ਼ਤਰ ਦੇ ਸਹਾਇਕ ਕਮਿਸ਼ਨਰ ਨੂੰ ਕਾਲਜ ਦੇ ਪੋ੍ਰਫੈਸਰ ਨਾਲ ਮਾੜਾ ਵਿਹਾਰ ਕਰਨਾ ਏਨਾ ਮਹਿੰਗਾ ਪਿਆ ਕਿ ਉਸ ਨੂੰ ਮੁਆਫੀ ਮੰਗ ਕੇ ਆਪਣੀ ਜਾਨ ...

ਪੂਰੀ ਖ਼ਬਰ »

ਸਮੈਕ ਸਮੇਤ ਇਕ ਕਾਬੂ, ਮਾਮਲਾ ਦਰਜ

ਕੁਰੂਕਸ਼ੇਤਰ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਪੁਲਿਸ ਨੇ ਨਸ਼ੀਲਾ ਪਦਾਰਥ ਕਾਨੂੰਨ ਤਹਿਤ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਤੋਂ 20 ਗ੍ਰਾਮ ਸਮੈਕ ਬਰਾਮਦ ਕੀਤੀ ਹੈ | ਪੁਲਿਸ ਨੇ ਉਕਤ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਐਸ.ਪੀ. ਅਭਿਸ਼ੇਕ ਗਰਗ ਨੇ ਦੱਸਿਆ ਕਿ ...

ਪੂਰੀ ਖ਼ਬਰ »

ਜਾਅਲਸਾਜ਼ੀ ਕਰਕੇ ਏ.ਟੀ.ਐਮ. ਤੋਂ ਕੱਢੇ 19 ਹਜ਼ਾਰ

ਕੁਰੂਕਸ਼ੇਤਰ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਜਾਅਲਸਾਜੀ ਕਰਕੇ ਏ.ਟੀ.ਐਮ. ਤੋਂ 19 ਹਜ਼ਾਰ ਰੁਪਏ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਵਿਕਰਮ ਸਿੰਘ ਪੁੱਤਰ ਫੂਲ ਸਿੰਘ ਵਾਸੀ ...

ਪੂਰੀ ਖ਼ਬਰ »

ਘਰ 'ਚੋਂ ਗਹਿਣੇ ਅਤੇ ਨਕਦੀ ਚੋਰੀ

ਸਿਰਸਾ, 12 ਸਤੰਬਰ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੀ ਬੇਗੂ ਰੋਡ ਵਿਖੇ ਇਕ ਮਕਾਨ 'ਚੋਂ ਚੋਰ ਸੋਨੇ ਦੇ ਗਹਿਣੇ ਤੇ ਨਗਦੀ ਚੋਰੀ ਕਰ ਕੇ ਫਰਾਰ ਹੋ ਗਏ | ਪੁਲਿਸ ਨੇ ਮਕਾਨ ਮਾਲਕ ਦੀ ਸ਼ਿਕਾਇਤ 'ਤੇ ਕੇਸ ਦਰਜ਼ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪੁਲਿਸ ਕੋਲ ...

ਪੂਰੀ ਖ਼ਬਰ »

ਡੇਰਾ ਖੇਤਰ ਅਤੇ ਆਲੇ-ਦੁਆਲੇ ਦੇ ਪਿੰਡਾਂ 'ਚ ਅੱਜ ਤੋਂ ਹਟੇਗਾ ਕਰਫਿਊ

ਸਿਰਸਾ, 12 ਸਤੰਬਰ (ਭੁਪਿੰਦਰ ਪੰਨੀਵਾਲੀਆ)-ਡੇਰਾ ਸਿਰਸਾ ਮੁਖੀ ਦੇ ਜੇਲ੍ਹ ਜਾਣ ਅਤੇ ਬਾਅਦ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ 'ਤੇ ਡੇਰਾ ਸਿਰਸਾ 'ਚ ਚਲਾਈ ਗਈ ਤਲਾਸ਼ੀ ਮੁਹਿੰਮ ਤਾਂ ਭਾਂਵੇਂ ਪੂਰੀ ਹੋ ਗਈ ਹੈ ਪਰ ਹਾਲੇ ਵੀ ਜ਼ਿਲ੍ਹਾ ਪ੍ਰਸ਼ਾਸਨ ਫੂਕ-ਫੂਕ ਕੇ ...

ਪੂਰੀ ਖ਼ਬਰ »

ਝੋਨੇ ਦੀ ਖ਼ਰੀਦ 15 ਸਤੰਬਰ ਤੋਂ ਸ਼ੁਰੂ ਕਰੇ ਸੂਬਾਈ ਸਰਕਾਰ-ਅੰਟਾਲ

ਬਾਬੈਨ, 12 ਸਤੰਬਰ (ਦੀਪਕ ਦੇਵਗਨ)-ਦਾਣਾ ਮੰਡੀ 'ਚ ਪੀ.ਆਰ. ਅਤੇ 1509 ਕਿਸਮ ਦੇ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਕਿਸਾਨਾਂ ਦਾ ਝੋਨਾ ਓਣੀ-ਪੌਣੀ ਕੀਮਤ 'ਤੇ ਵਿਕਣ ਨਾਲ ਕਿਸਾਨ ਨੂੰ ਪ੍ਰਤੀ ਏਕੜ ਹਜ਼ਾਰਾਂ ਰੁਪਏ ਦਾ ਨੁਕਸਾਨ ਹੁੰਦਾ ਹੈ | ਉਕਤ ਸ਼ਬਦ ਦਾਣਾ ਮੰਡੀ ਦੇ ਪ੍ਰਧਾਨ ...

ਪੂਰੀ ਖ਼ਬਰ »

ਪੁਲਿਸ ਯਸ਼ ਨੂੰ ਲੈ ਕੇ ਮੰੁਬਈ ਤੋਂ ਪੁੱਜੀ ਕੁਰੂਕਸ਼ੇਤਰ

ਕੁਰੂਕਸ਼ੇਤਰ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਗੀਤਾ ਨਿਕੇਤਨ ਰਿਹਾਇਸ਼ੀ ਸਕੂਲ ਦੇ ਹੋਸਟਲ ਤੋਂ ਲਾਪਤਾ ਹੋਏ ਯਸ਼ ਨੂੰ ਮੰਗਲਵਾਰ ਨੂੰ ਪੁਲਿਸ ਮੁੰਬਈ ਤੋਂ ਵਾਪਿਸ ਕੁਰੂਕਸ਼ੇਤਰ ਲੈ ਕੇ ਪੁੱਜੀ | ਯਸ਼ ਦੇ ਪਿਤਾ ਰਾਜੇਂਦਰ ਕੁਮਾਰ ਨੇ ਦੱਸਿਆ ਕਿ ਯਸ਼ ਮੁੰਬਈ ਕਿਵੇਂ ...

ਪੂਰੀ ਖ਼ਬਰ »

ਦਿੱਲੀ ਏਅਰਪੋਰਟ 'ਤੇ ਨੌਕਰੀ ਦਾ ਝਾਂਸਾ ਦੇ ਕੇ ਅੱਧਾ ਦਰਜਨ ਨੌਜਵਾਨਾਂ ਨੂੰ ਠੱਗਿਆ

ਜੀਂਦ, 12 ਸਤੰਬਰ (ਅਜੀਤ ਬਿਊਰੋ)-ਪਿੰਡ ਗੁਲਕਨੀ ਦੇ ਅੱਧੀ ਦਰਜਨ ਨੌਜਵਾਨਾਂ ਨੂੰ ਦਿੱਲੀ ਏਅਰਪੋਰਟ 'ਤੇ ਨੌਕਰੀ ਦਿਲਵਾਉਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨੇ ਇਕ ਲੱਖ 87 ਹਜ਼ਾਰ ਰੁਪਏ ਹੜੱਪ ਲਏ | ਨਿਯੁਕਤੀ ਨਾ ਮਿਲਣ 'ਤੇ ਜਦ ਰਕਮ ਵਾਪਸ ਮੰਗੀ, ਤਾਂ ਉਸ ਨਾਂਹ ਕਰ ਦਿੱਤੀ | ਸਦਰ ...

ਪੂਰੀ ਖ਼ਬਰ »

ਡੀ.ਸੀ. ਨੇ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੇ ਅਧਿਕਾਰੀਆਂ ਦੀ ਲਈ ਬੈਠਕ

ਅੰਬਾਲਾ, 12 ਸਤੰਬਰ (ਚਰਨਜੀਤ ਸਿੰਘ ਟੱਕਰ)-ਡਿਪਟੀ ਕਮਿਸ਼ਨਰ ਸ਼ਰਣਦੀਪ ਕੌਰ ਬਰਾੜ ਨੇ ਜ਼ਿਲ੍ਹੇ ਦੇ ਸਰਪੰਚਾਂ, ਪਾਰਸ਼ਦਾਂ ਅਤੇ ਜਨ ਪ੍ਰਤੀਨਿਧੀਆਂ ਨੂੰ ਕਿਹਾ ਕਿ ਉਹ 17 ਸਤੰਬਰ ਨੂੰ ਜ਼ਿਲ੍ਹੇ 'ਚ ਚਲਾਏ ਜਾ ਰਹੇ ਪਲਸ ਪੋਲੀਓ ਮੁਹਿੰਮ ਦੀ ਸਫ਼ਲਤਾ ਲਈ ਆਪਣੇ ਖੇਤਰ ਦੇ 5 ...

ਪੂਰੀ ਖ਼ਬਰ »

ਰਾਣੀਆ ਦਾ ਨਵਾਂ ਬੱਸ ਸਟੈਂਡ ਬੁਨਿਆਦੀ ਸਹੂਲਤਾਂ ਨੂੰ ਤਰਸਿਆ

ਏਲਨਾਬਾਦ, 12 ਸਤੰਬਰ (ਜਗਤਾਰ ਸਮਾਲਸਰ)-ਸੂਬਾਈ ਸਰਕਾਰ ਵਲੋਂ ਸਫ਼ਾਈ ਮੁਹਿੰਮਾਂ ਚਲਾ ਕੇ ਭਾਵੇਂ ਹਰਿਆਣਾ ਨੂੰ ਸਾਫ਼-ਸੁਥਰਾ ਬਣਾਏ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸੂਬੇ ਦੇ ਬਹੁਤੇ ਬੱਸ ਸਟੈਂਡਾਂ 'ਤੇ ਫੈਲੀ ਗੰਦਗੀ ਸਰਕਾਰ ਦੇ ਅਜਿਹੇ ਦਾਅਵਿਆਂ ਦੀ ਪੋਲ ਖੋਲ੍ਹਦੀ ਨਜ਼ਰ ਆ ਰਹੀ ਹੈ | ਅਜਿਹੀ ਸਥਿਤੀ ਹੀ ਅੱਜਕੱਲ ਰਾਣੀਆ ਦੇ ਨਵੇਂ ਬੱਸ ਸਟੈਂਡ ਦੀ ਬਣੀ ਹੋਈ ਹੈ | ਭਾਵੇੇਂ ਇਸ ਦਾ ਨਾਂਅ ਤਾਂ ਨਵਾਂ ਬੱਸ ਸਟੈਂਡ ਹੈ, ਪਰ ਇੱਥੇ ਨਵਾਂ ਕੁਝ ਵੀ ਨਜ਼ਰ ਨਹੀਂ ਆ ਰਿਹਾ | ਇਹ ਬੱਸ ਸਟੈਂਡ ਸਰਕਾਰ ਦੀ ਸਵੱਲੀ ਨਜ਼ਰ ਦੀ ਉਡੀਕ ਕਰ ਰਿਹਾ ਹੈ | ਇਸ ਬੱਸ ਸਟੈਂਡ ਦੇ ਮੁੱਖ ਗੇਟਾਂ ਉੱਪਰ ਕੋਈ ਗੇਟ ਨਹੀਂ ਲੱਗਾ ਹੋਇਆ ਅਤੇ ਅੰਦਰ ਵੀ ਕੋਈ ਸਹੂਲਤ ਨਹੀਂ ਹੈ | ਇਹ ਬੱਸ ਸਟੈਂਡ ਕੱਚਾ ਹੋਣ ਕਾਰਨ ਬਰਸਾਤ ਦੇ ਮੌਸਮ 'ਚ ਇੱਥੇ ਪਾਣੀ ਇੱਕਠਾ ਹੋ ਜਾਂਦਾ ਹੈ, ਜੋ ਬਾਅਦ 'ਚ ਬਦਬੂ ਮਾਰਨ ਲੱਗਦਾ ਹੈ | ਸਵਾਰੀਆਂ ਬਦਬੂ ਮਾਰਦੇ ਪਾਣੀ ਕੋਲ ਹੀ ਖੜੀਆਂ ਰਹਿਣ ਲਈ ਮਜ਼ਬੂਰ ਹੁੰਦੀਆ ਹਨ | ਇਸ ਬੱਸ ਸਟੈਂਡ ਨੂੰ 18 ਜੂਨ 1995 'ਚ ਕਾਂਗਰਸ ਸਰਕਾਰ ਦੇ ਕਾਰਜਕਾਲ 'ਚ ਬਣਾਇਆ ਗਿਆ ਸੀ | ਉਸ ਸਮੇਂ ਸੂਬੇ ਦੇ ਮੁੱਖ ਮੰਤਰੀ ਭਜਨ ਲਾਲ ਸਨ | ਇਸ ਨੂੰ ਬਣਿਆ ਅੱਜ 22 ਸਾਲ ਹੋ ਚੁੱਕੇ ਹਨ, ਪਰ ਇਹ ਬੱਸ ਸਟੈਂਡ ਅੱਜ ਵੀ ਵਿਕਾਸ ਨੂੰ ਤਰਸ ਰਿਹਾ ਹੈ | ਬੱਸ ਸਟੈਂਡ ਦੀ ਨਿਗਰਾਨੀ ਕਰ ਰਹੇ ਬਿ੍ਜ ਲਾਲ ਨੇ ਦੱਸਿਆ ਕਿ ਇਸ ਬੱਸ ਸਟੈਂਡ 'ਤੇ ਹਰ 10 ਮਿੰਟ ਬਾਅਦ ਬੱਸਾਂ ਦੀ ਆਵਾਜਾਈ ਹੈ | ਬੱਸ ਸਟੈਂਡ ਦੀ ਦੇਖਭਾਲ ਲਈ ਵਿਭਾਗ ਨੇ ਇਕ ਚੌਕੀਦਾਰ ਅਤੇ ਉਸ ਨੂੰ ਲਾਇਆ ਹੋਇਆ ਹੈ | ਉਹ ਦਿਨ ਸਮੇਂ ਡਿਊਟੀ ਦੇ ਰਿਹਾ ਹੈ ਅਤੇ ਚੌਕੀਦਾਰ ਰਾਤ ਸਮੇਂ ਇੱਥੇ ਰਹਿੰਦਾ ਹੈ | ਇਸ ਬੱਸ ਸਟੈਂਡ 'ਚੋਂ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ | ਸਾਰਾ ਪਾਣੀ ਬੱਸ ਸਟੈਂਡ ਦੇ ਅੰਦਰ ਹੀ ਖੜਾ ਰਹਿੰਦਾ ਹੈ | ਜਦੋਂ ਇੱਥੇ ਬੱਸਾਂ ਚਲਦੀਆਂ ਹਨ, ਤਾਂ ਇਹ ਚਿੱਕੜ ਦਾ ਰੂਪ ਧਾਰਨ ਕਰ ਲੈਂਦਾ ਹੈ, ਜਿਸ ਕਾਰਨ ਸਵਾਰੀਆਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸਫ਼ਾਈ ਨਾ ਹੋਣ ਕਾਰਨ ਸਵਾਰੀਆਂ ਨੂੰ ਬਦਬੂ ਵਾਲੇ ਵਾਤਾਵਰਨ 'ਚ ਹੀ ਖੜਨਾ ਪੈਂਦਾ ਹੈ, ਪਰ ਵਿਭਾਗ ਅਤੇ ਸਰਕਾਰ ਨੇ ਕਦੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ | ਬੱਸ ਸਟੈਂਡ ਦੇ 2 ਗੇਟ ਬਣਾਏ ਗਏ ਹਨ, ਪਰ ਇਨ੍ਹਾਂ 'ਤੇ ਗੇਟ ਨਾ ਲੱਗੇ ਹੋਣ ਕਾਰਨ ਇੱਥੇ ਸਾਰਾ ਦਿਨ ਆਵਾਰਾ ਪਸ਼ੂਆਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ | ਰਾਤ ਸਮੇਂ ਇਹ ਬੱਸ ਸਟੈਂਡ 'ਤੇ ਆਵਾਰਾ ਪਸ਼ੂਆਂ ਦੀ ਠਹਿਰ ਬਣ ਜਾਦਾਂ ਹੈ |
ਕੀ ਕਹਿੰਦੇ ਨੇ ਜੀ.ਐਮ. ਸਿਰਸਾ-ਇਸ ਸਮੱਸਿਆ ਸਬੰਧੀ ਜਦੋਂ ਹਰਿਆਣਾ ਰੋਡਵੇਜ਼ ਸਿਰਸਾ ਦੇ ਜਨਰਲ ਮੈਨੇਜ਼ਰ ਆਰ.ਐਸ. ਪੂਨੀਆ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਆਖਿਆ ਕਿ ਇਸ ਬੱਸ ਸਟੈਂਡ 'ਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਅਸਟੀਮੇਟ ਬਣਾ ਕੇ ਸਰਕਾਰ ਨੂੰ ਭੇਜ਼ਿਆ ਗਿਆ ਹੈ, ਪਰ ਅਜੇ ਤੱਕ ਕੋਈ ਰਕਮ ਸਰਕਾਰ ਵੱਲੋਂ ਜਾਰੀ ਨਹੀਂ ਕੀਤੀ ਗਈ ਹੈ | ਜਦੋਂ ਰਕਮ ਜਾਰੀ ਹੋ ਜਾਵੇਗੀ, ਤਾਂ ਬੱਸ ਸਟੈਂਡ ਦੇ ਦੋਵੇਂ ਗੇਟ ਲਗਵਾ ਦਿੱਤੇ ਜਾਣਗੇ ਅਤੇ ਇਸ ਬੱਸ ਸਟੈਂਡ ਨੂੰ ਪੱਕਾ ਕਰ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇੱਥੇ ਸੀਵਰੇਜ ਵਿਵਸਥਾ ਵੀ ਬਦਤਰ ਹੈ, ਜਿਸ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ | ਛੇਤੀ ਹੀ ਸੀਵਰੇਜ ਵਿਵਸਥਾ ਠੀਕ ਕਰਵਾਈ ਜਾਵੇਗੀ |


ਖ਼ਬਰ ਸ਼ੇਅਰ ਕਰੋ

ਯੋਗ ਮੁਕਾਬਲੇ 'ਚ ਹਿੰਦੂ ਗਰਲਜ਼ ਕਾਲਜ ਦੀ ਟੀਮ ਰਹੀ ਅੱਵਲ

ਜਗਾਧਰੀ, 12 ਸਤੰਬਰ (ਜਗਜੀਤ ਸਿੰਘ)-ਕੁਰੂਕਸ਼ੇਤਰ ਯੂਨੀਵਰਸਿਟੀ 'ਚ ਹੋਏ ਅੰਤਰ ਕਾਲਜ ਯੋਗ ਮੁਕਾਬਲੇ 'ਚ ਹਿੰਦੂ ਗਰਲਜ਼ ਕਾਲਜ ਦੀ ਸਪਨਾ, ਰੂਬੀ, ਕਿਰਨ, ਮੋਨੀਕਾ, ਜੋਤੀ, ਸੋਨੀਆ ਦੀ ਯੋਗ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਸਪਨਾ ਕੁਰੂਕਸ਼ੇਤਰ ਯੂਨੀਵਰਸਿਟੀ 'ਚ ...

ਪੂਰੀ ਖ਼ਬਰ »

ਆਂਗਣਵਾੜੀ ਕੇਂਦਰਾਂ 'ਚ ਮੁਢਲੀਆਂ ਸਹੂਲਤਾਂ ਦੀ ਘਾਟ

ਅਸੰਧ, 12 ਸਤੰਬਰ (ਅਜੀਤ ਬਿਊਰੋ)-ਐਸ.ਕੇ.ਐਸ. ਅਤੇ ਸੀਟੂ ਸਬੰਧਤ ਆਂਗਣਵਾੜੀ ਵਰਕਰਜ਼ ਐਾਡ ਹੈਲਪਰਜ਼ ਯੂਨੀਅਨ ਹਰਿਆਣਾ ਵਰਕਰਾਂ ਦੀ ਬੈਠਕ 'ਚ ਮੰਗਾਂ ਅਤੇ ਸਮੱਸਿਆਵਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਸ਼ਹੀਦ ਭਗਤ ਸਿੰਘ ਲਾਇਬ੍ਰੇਰੀ 'ਚ ਹੋਈ ਬੈਠਕ 'ਚ ਹਿਸਾਰ 'ਚ ...

ਪੂਰੀ ਖ਼ਬਰ »

ਆਦੇਸ਼ ਹਸਪਤਾਲ 'ਚ ਪੋਸਟਮਾਰਟਮ ਦੀ ਸਹੂਲਤ ਛੇਤੀ ਹੋਵੇਗੀ ਮੁਹੱਈਆ-ਡਾ. ਵਿਜ

ਕੁਰੂਕਸ਼ੇਤਰ/ਸ਼ਾਹਾਬਾਦ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਮੋਹੜੀ 'ਚ ਪੋਸਟਮਾਰਟਮ ਦੀ ਸਹੂਲਤ ਵੀ ਛੇਤੀ ਮੁਹੱਈਆ ਹੋਵੇਗੀ |ਇਹ ਜਾਣਕਾਰੀ ਆਦੇਸ਼ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਫੋਰੈਂਸਿਕ ਮੈਡੀਸਿਨ ਅਤੇ ਟੈਕਸੀਕਲੋਜੀ ਵਿਭਾਗ ...

ਪੂਰੀ ਖ਼ਬਰ »

ਬੂਟੇ ਲਗਾਉਣਾ ਹੀ ਧਰਤੀ 'ਤੇ ਮਨੁੱਖ ਦੀ ਲੰਮੀ ਹੋਂਦ ਦਾ ਇਕ ਰਾਹ-ਰੀਟਾ

ਕੁਰੂਕਸ਼ੇਤਰ, 12 ਸਤੰਬਰ (ਸਟਾਫ਼ ਰਿਪੋਟਰ)-ਹਰਿਆਣਾ ਵਣ ਵਿਕਾਸ ਨਿਗਮ ਪੰਚਕੂਲਾ ਵੱਲੋਂ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਵਣ ਕੰਪਲੈਕਸ ਪਿਪਲੀ 'ਚ ਸਥਿਤ ਟ੍ਰੇਨਿੰਗ ਸੈਂਟਰ 'ਚ ਵਾਤਾਵਰਨ ਸਿੱਖਿਆ ਕੈਂਪ ਦੇ 5ਵੇਂ ਦਿਨ ਦੇਵੀਦਾਸਪੁਰਾ ਦੇ ਗੌਰਮਿੰਟ ਸਕੂਲ ਦੇ ...

ਪੂਰੀ ਖ਼ਬਰ »

ਜੇ.ਸੀ.ਆਈ. ਨੇ ਗੁਗਾ ਮਾੜੀ ਅਤੇ ਸਰਕਾਰੀ ਸਕੂਲ 'ਚ ਲਗਾਇਆ ਆਰ.ਓ. ਸਿਸਟਮ

ਕੁਰੂਕਸ਼ੇਤਰ, 12 ਸਤੰਬਰ (ਦੁੱਗਲ)-ਜੇ.ਸੀ.ਆਈ. ਪ੍ਰਧਾਨ ਰਾਕੇਸ਼ ਮਿੱਤਲ ਨੇ ਦੱਸਿਆ ਕਿ ਅਜੋਕੇ ਸਮੇਂ 'ਚ ਵਧਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਗੰਦਾ ਪਾਣੀ ਵੀ ਹੈ ਇਸ ਲਈ ਜਿੱਥੋਂ ਤੱਕ ਹੋ ਸਕੇ, ਚੰਗੀ ਸਿਹਤ ਲਈ ਸਾਫ਼ ਪਾਣੀ ਹੀ ਪੀਣਾ ਚਾਹੀਦਾ ਹੈ | ਕੇਂਦਰ ਅਤੇ ਸੂਬਾ ਸਰਕਾਰ ...

ਪੂਰੀ ਖ਼ਬਰ »

ਮਾੜੇ ਅਨਸਰ ਫਿਰ ਤੋਂ ਸੂਬੇ 'ਚ ਡਰ ਦਾ ਮਹੌਲ ਕਾਇਮ ਕਰਨ ਦਾ ਯਤਨ ਕਰ ਰਹੇ ਹਨ-ਸੈਣੀ

ਕੁਰੂਕਸ਼ੇਤਰ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਲੋਕ ਸਭਾ ਸਾਂਸਦ ਰਾਜ ਕੁਮਾਰ ਸੈਣੀ ਨੇ ਕਿਹਾ ਕਿ 26 ਨਵੰਬਰ ਨੂੰ ਜੀਂਦ 'ਚ ਮਹਾਤਮਾ ਜੋਤਿਬਾ ਫੁਲੇ ਦੀ ਯਾਦ 'ਚ ਹੋਣ ਵਾਲੀ ਰੈਲੀ ਇਤਿਹਾਸਕ ਹੋਵੇਗੀ | ਹਰਿਆਣਾ ਦੀ ਸਿਆਸਤ 'ਚ ਸਿਸਟਮ ਸੁਧਾਰ ਦਾ ਸੰਕਲਪ ਲੈ ਕੇ ...

ਪੂਰੀ ਖ਼ਬਰ »

95 ਫ਼ੀਸਦੀ ਬੇਸਹਾਰਾ ਪਸ਼ੂ ਵੱਖ-ਵੱਖ ਗਊਸ਼ਾਲਾਵਾਂ 'ਚ ਭੇਜੇ ਗਏ -ਸੁਧਾ

ਕੁਰੂਕਸ਼ੇਤਰ, 12 ਸਤੰਬਰ (ਜਸਬੀਰ ਸਿੰਘ ਦੁੱਗਲ)-ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਸ਼ਹਿਰ ਤੋਂ ਨਗਰ ਪ੍ਰੀਸ਼ਦ ਅਤੇ ਪਸ਼ੂ ਪਾਲਨ ਵਿਭਾਗ ਵੱਲੋਂ 95 ਫ਼ੀਸਦੀ ਬੇਸਹਾਰਾ ਪਸ਼ੂਆਂ ਨੂੰ ਵੱਖ-ਵੱਖ ਗਊਸ਼ਾਲਾਵਾਂ 'ਚ ਭੇਜਿਆ ਜਾ ਚੁੱਕਾ ਹੈ | ਨਗਰ ਪ੍ਰੀਸ਼ਦ ਵੱਲੋਂ 635 ਅਤੇ ...

ਪੂਰੀ ਖ਼ਬਰ »

ਅਭੈ ਸਿੰਘ ਚੌਟਾਲਾ ਨੇ ਪਿੰਡਾਂ ਦਾ ਦੌਰਾ ਕਰ ਕੇ ਦਿੱਤਾ ਚੌਧਰੀ ਦੇਵੀ ਲਾਲ ਜੈਅੰਤੀ ਦਾ ਸੱਦਾ

ਸਿਰਸਾ, 12 ਸਤੰਬਰ (ਭੁਪਿੰਦਰ ਪੰਨੀਵਾਲੀਆ)-ਏਲਨਾਬਾਦ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਆਗੂ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ 25 ਸਤੰਬਰ ਨੂੰ ਨਾ ਕੇਵਲ ਹਰਿਆਣਾ ਸਗੋਂ ਦੇਸ਼ ਦੇ ਕਈ ਰਾਜ ਤੋਂ ਲੱਖਾਂ ਦੀ ਗਿਣਤੀ 'ਚ ਲੋਕ ਕਿਸਾਨਾਂ ਦੇ ਮਸੀਹਾ ਅਤੇ ਸਾਬਕਾ ਉਪ ਪ੍ਰਧਾਨ ...

ਪੂਰੀ ਖ਼ਬਰ »

ਫ਼ਸਲਾਂ ਦੀ ਆਨਲਾਈਨ ਖ਼ਰੀਦ 'ਤੇ ਕਿਸਾਨਾਂ ਦੇ ਖ਼ਾਤਿਆਂ ਵਿਚ ਸਿੱਧਾ ਭੁਗਤਾਨ ਕਰਨ 'ਤੇ ਅੱਜ ਸੂਬੇ ਦੀ ਮੰਡੀਆਂ ਰਹਿਣਗੀਆਂ ਬੰਦ-ਗਰਗ

ਟੋਹਾਣਾ, 12 ਸਤੰਬਰ (ਗੁਰਦੀਪ ਭੱਟੀ)-ਦਾਣਾ ਮੰਡੀ ਦੇ ਆੜ੍ਹਤੀਆਂ ਤੇ ਅਨਾਜ ਵਪਾਰੀਆਂ ਦੀ ਇਕ ਹੰਗਾਮੀ ਮੀਟਿੰਗ ਵਿਚ 13 ਸਤੰਬਰ ਨੂੰ ਸੂਬਾ ਪੱਧਰ 'ਤੇ ਦਾਣਾ ਮੰਡੀਆਂ ਬੰਦ ਰੱਖਣ ਦੇ ਫੈਸਲੇ ਵਿਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਗਿਆ | ਵਪਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX