ਤਾਜਾ ਖ਼ਬਰਾਂ


ਸਕੂਲ ਸਮੇਂ ਦੌਰਾਨ ਅਧਿਆਪਕਾਂ ਦੇ ਮੋਬਾਈਲ ਫ਼ੋਨ ਦੀ ਵਰਤੋਂ 'ਤੇ ਪਾਬੰਦੀ
. . .  10 minutes ago
ਗੜ੍ਹਸ਼ੰਕਰ, 20 ਜਨਵਰੀ (ਧਾਲੀਵਾਲ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲ ਸਮੇਂ ਦੌਰਾਨ ਅਧਿਆਪਕਾਂ 'ਤੇ ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰਨ ਸਬੰਧੀ ਮੁੜ ਤੋਂ ਹਦਾਇਤ ਜਾਰੀ ਕੀਤੀ ਗਈ ਹੈ। ਵਿਭਾਗ ਦੇ ਸਕੱਤਰ ਵੱਲੋਂ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ
'ਸੈਨਾ ਜਲ' ਕਰੇਗਾ ਸੈਨਿਕਾਂ ਦਾ ਭਲਾ
. . .  38 minutes ago
ਨਵੀਂ ਦਿੱਲੀ, 20 ਜਨਵਰੀ- ਫ਼ੌਜੀ ਜਵਾਨਾਂ ਦੀਆਂ ਪਤਨੀਆਂ ਵੱਲੋਂ ਸ਼ੁਰੂ ਕੀਤੇ ਸੰਗਠਨ ਨੇ ਸੈਨਾ ਜਲ ਦੀ ਸ਼ੁਰੂਆਤ ਕੀਤੀ ਹੈ। ਇਸ ਜਲ ਦੀ ਬੋਤਲ 6 ਰੁਪਏ 'ਚ ਮਿਲੇਗੀ ਤੇ ਇਸ ਤੋਂ ਹੋਣ ਵਾਲੀ ਕਮਾਈ ਫ਼ੌਜੀਆਂ ਤੇ ਸ਼ਹੀਦਾਂ ਦੀਆਂ ਪਤਨੀਆਂ ਦੀ ਭਲਾਈ...
ਗੁਜਰਾਤ ਦੇ ਮਹਿਸਾਨਾ ਵਿਖੇ ਸਰਕਾਰ ਦੀਆਂ 2 ਬੱਸਾਂ ਨੂੰ ਲਗਾਈ ਅੱਗ
. . .  50 minutes ago
ਅਹਿਮਦਾਬਾਦ, 20 ਜਨਵਰੀ- ਗੁਜਰਾਤ ਦੇ ਟੂਰਿਸਟ ਸ਼ਹਿਰ ਮਹਿਸਾਨਾ ਵਿਖੇ ਗੁਜਰਾਤ ਸਰਕਾਰ ਦੀਆਂ 2 ਬੱਸਾਂ ਨੂੰ ਅੱਗ ਲਗਾਏ ਜਾਣ ਦੀ ਖ਼ਬਰ ਹੈ। ਅੱਗ ਲਗਾਉਣ ਤੋਂ ਪਹਿਲਾਂ ਸਵਾਰੀਆਂ ਨੂੰ ਹੇਠਾਂ...
ਓ.ਐਨ.ਜੀ.ਸੀ.ਨੇ 36,915 ਕਰੋੜ 'ਚ ਖ਼ਰੀਦੇ ਐੱਚ.ਪੀ.ਸੀ.ਐਲ.ਦੇ ਸ਼ੇਅਰ
. . .  about 1 hour ago
ਨਵੀਂ ਦਿੱਲੀ, 20 ਜਨਵਰੀ-ਆਇਲ ਆਫ਼ ਨੈਚੂਰਲ ਗੈਸ ਕਾਰਪੋਰੇਸ਼ਨ ਲਿਮਟਿਡ ਨੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ 51.11 ਪ੍ਰਤੀਸ਼ਤ ਸ਼ੇਅਰ...
ਕਰਨੀ ਸੈਨਾ ਦਾ ਦਾਅਵਾ, ਭੰਸਾਲੀ ਨੇ ਪਦਮਾਵਤ ਦੇਖਣ ਲਈ ਦਿੱਤਾ ਸੱਦਾ
. . .  about 1 hour ago
ਨਵੀਂ ਦਿੱਲੀ, 20 ਜਨਵਰੀ- ਕਰਨੀ ਸੈਨਾ ਨੇ ਦਾਅਵਾ ਕੀਤਾ ਕਿ ਫ਼ਿਲਮ ਪਦਮਾਵਤ ਦੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੇ ਇਸ ਨੂੰ ਫ਼ਿਲਮ...
ਪਾਕਿ ਗੋਲੀਬਾਰੀ ਕਾਰਨ ਪੁਣਛ 'ਚ 120 ਸਕੂਲ ਬੰਦ
. . .  about 1 hour ago
ਸ੍ਰੀਨਗਰ, 20 ਜਨਵਰੀ- ਪਾਕਿ ਵੱਲੋਂ ਸਰਹੱਦ ਪਾਰੋਂ ਕੀਤੀ ਜਾ ਰਹੀ ਗੋਲੀਬਾਰੀ ਕਾਰਨ ਪੁਣਛ ਸੈਕਟਰ ਦੇ 120 ਸਕੂਲਾਂ ਨੂੰ ਬੰਦ ਕਰਨ...
ਮਣੀਪੁਰ 'ਚ ਆਇਆ 4.2 ਤੀਬਰਤਾ ਵਾਲਾ ਭੁਚਾਲ
. . .  about 1 hour ago
ਇੰਫਾਲ, 20 ਜਨਵਰੀ- ਮਣੀਪੁਰ ਵਿਖੇ ਅੱਜ ਸ਼ਾਮ 3.36 ਵਜੇ 4.2 ਤੀਬਰਤਾ ਵਾਲਾ ਭੁਚਾਲ...
ਮਹਾਂਬੋਧੀ ਮੰਦਰ ਪਹੁੰਚੀ ਐਨ.ਆਈ.ਏ. ਟੀਮ
. . .  about 2 hours ago
ਪਟਨਾ, 20 ਜਨਵਰੀ - ਬਿਹਾਰ ਦੇ ਗਯਾ 'ਚ ਮਹਾਂਬੋਧੀ ਮੰਦਰ ਦੇ ਅਹਾਤੇ ਤੋਂ ਬੰਬਨੁਮਾ ਪਦਾਰਥ ਬਰਾਮਦ ਹੋਣ ਤੋਂ ਮਗਰੋਂ ਜਾਂਚ ਲਈ ਕੌਮੀ ਜਾਂਚ ਏਜੰਸੀ ਦੀ ਇਕ ਟੀਮ ਮਹਾਂਬੋਧੀ ਮੰਦਰ ਪਹੁੰਚ ਗਈ...
80 ਸਾਲ ਦੀ ਔਰਤ ਨਾਲ ਜਬਰ ਜਨਾਹ
. . .  about 2 hours ago
ਗੱਡੀ ਦੀਆਂ ਸੀਟਾਂ ਨਾ ਹੋਣ ਖ਼ਰਾਬ, ਪੁਲਿਸ ਨੇ ਨੌਜਵਾਨਾਂ ਨੂੰ ਸੜਕ 'ਤੇ ਮਰਨ ਲਈ ਛੱਡਿਆ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਮਾਨਸਾ

ਗੌਰੀ ਲੰਕੇਸ਼ ਦੀ ਹੱਤਿਆ ਦਾ ਵਿਰੋਧ

ਝੁਨੀਰ, 12 ਸਤੰਬਰ (ਪ. ਪ.)- ਉੱਘੀ ਪੱਤਰਕਾਰ ਗੋਰੀ ਲੰਕੇਸ਼ ਦਾ ਕੁਝ ਫ਼ਿਰਕੂ ਅਨਸਰਾਂ ਵੱਲੋਂ ਕੁਝ ਦਿਨ ਪਹਿਲਾਂ ਹੀ ਹੱਤਿਆ ਕਰ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਸਮਾਜ ਦੇ ਸਭ ਵਰਗਾ ਅਤੇ ਜਥੇਬੰਦੀਆਂ ਵਿਚ ਤਿੱਖਾ ਵਿਰੋਧ ਹੈ | ਪੰਜਾਬ ਮਜ਼ਦੂਰ ਮੁਕਤੀ ਮੋਰਚਾ ਯੂਨੀਅਨ ਦੇ ...

ਪੂਰੀ ਖ਼ਬਰ »

ਬੱਚਿਆਂ ਨੂੰ ਬਹਾਦਰੀ ਪੁਰਸਕਾਰ ਲਈ ਬਿਨੈ ਪੱਤਰ 20 ਤੱਕ-ਡੀ.ਸੀ.

ਮਾਨਸਾ, 12 ਸਤੰਬਰ (ਵਿ. ਪ੍ਰਤੀ. )- ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਮਾਨਸਾ ਧਰਮਪਾਲ ਗੁਪਤਾ ਨੇ ਦੱਸਿਆ ਕਿ ਬਾਲ ਭਲਾਈ ਕੌਾਸਲ ਪੰਜਾਬ ਵੱਲੋਂ ਬਹਾਦਰ ਬੱਚਿਆਂ, ਜਿਨ੍ਹਾਂ ਨੇ 1 ਜੁਲਾਈ 2016 ਤੋਂ 30 ਜੂਨ 2017 ਤੱਕ ਕਿਸੇ ਵੀ ਖੇਤਰ ਵਿੱਚ ਜ਼ਿਲ੍ਹੇ ...

ਪੂਰੀ ਖ਼ਬਰ »

ਸਰਕਾਰ ਬਦਲਣ ਤੋਂ ਬਾਅਦ ਪਿੰਡਾਂ ਵਿਚ ਵਿਕਾਸ ਕਾਰਜ ਠੱਪ

ਹੀਰੋਂ ਖ਼ੁਰਦ, 12 ਸਤੰਬਰ (ਗੁਰਵਿੰਦਰ ਸਿੰਘ ਚਹਿਲ)- ਸੂਬੇ ਦੀ ਕੈਪਟਨ ਸਰਕਾਰ ਨੇ ਆਪਣੇ ਕਾਰਜਕਾਲ ਦੇ 6 ਮਹੀਨੇ ਲਗਪਗ ਪੂਰੇ ਕਰ ਲਏ ਹਨ ਜਦਕਿ ਕਿਸੇ ਵੀ ਪਿੰਡ ਵਿਚ ਮੌਜੂਦਾ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਸਹਾਇਤਾ ਰਾਸ਼ੀ ਭੇਜੇ ਜਾਣ ਦੀ ਖ਼ਬਰ ਨਹੀਂ ਹੈ ਜਦਕਿ ...

ਪੂਰੀ ਖ਼ਬਰ »

ਮਾੜੇ ਬੀਜਾਂ ਤੇ ਨਕਲੀ ਕੀਟਨਾਸ਼ਕਾਂ ਨੇ ਕਿਸਾਨਾਂ ਨੂੰ ਕੀਤਾ ਫ਼ੇਲ੍ਹ

ਬੋਹਾ, 12 ਸਤੰਬਰ (ਸਲੋਚਨਾ ਤਾਂਗੜੀ)- ਇਸ ਖੇਤਰ ਦੇ ਪਿੰਡ ਮੱਲ ਸਿੰਘ ਵਾਲਾ, ਬੋਹਾ, ਕਾਸਮਪੁਰ ਛੀਨੇ ਸਮੇਤ ਕਈ ਪਿੰਡਾਂ ਅੰਦਰ ਨਰਮੇ ਦੀ ਫ਼ਸਲ 'ਤੇ ਆਖ਼ਰੀ ਵੇਲੇ ਝੁਲਸ ਰੋਗ ਤੇ ਚਿੱਟੀ ਮੱਖੀ ਨੇ ਜ਼ੋਰਦਾਰ ਹਮਲਾ ਬੋਲ ਦਿੱਤਾ ਹੈ | ਜਿਸ ਨਾਲ ਸੈਂਕੜੇ ਏਕੜ ਖੜ੍ਹੀ ਫ਼ਸਲ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਵਰਗਲਾਉਣ ਦੇ ਦੋਸ਼ 'ਚ ਇਕ 'ਤੇ ਮੁਕੱਦਮਾ ਦਰਜ

ਮਾਨਸਾ, 12 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਥਾਣਾ ਸਦਰ ਬੁਢਲਾਡਾ ਦੀ ਪੁਲਿਸ ਨੇ ਇਕ ਨੌਜਵਾਨ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗ਼ਲਾ ਕੇ ਲਿਜਾਣ ਦੇ ਦੋਸ਼ 'ਚ ਮੁਕੱਦਮਾ ਦਰਜ ਕੀਤਾ | ਜਾਣਕਾਰੀ ਅਨੁਸਾਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਚੱਠਾ ਨਨਹੇੜਾ ਦਾ ...

ਪੂਰੀ ਖ਼ਬਰ »

4.50 ਲੱਖ ਨਕਦੀ ਤੇ 16 ਤੋਲੇ ਸੋਨਾ ਚੋਰੀ

ਮਾਨਸਾ, 12 ਸਤੰਬਰ (ਸਟਾਫ਼ ਰਿਪੋਰਟਰ)-ਮਾਨਸਾ ਸ਼ਹਿਰ ਵਿਚ ਬੀਤੀ ਰਾਤ ਚੋਰਾਂ ਵੱਲੋਂ ਇਕ ਘਰ 'ਚ ਲੱਖਾਂ ਰੁਪਏ ਦੀ ਚੋਰੀ ਕੀਤੇ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਧੀਰ ਵਾਲੀ ਗਲ਼ੀ ਦੇ ਵਸਨੀਕ ਅਮਨਦੀਪ ਸਿੰਘ ਦੇ ਘਰ ਚੋਰਾਂ ਨੇ 16 ਤੋਲੇ ਸੋਨਾ ਅਤੇ 4 ਲੱਖ 60 ਹਜ਼ਾਰ ਨਕਦੀ ...

ਪੂਰੀ ਖ਼ਬਰ »

2 ਹੋਰ ਡੇਰਾ ਸਮਰਥਕ ਜੇਲ੍ਹ ਭੇਜੇ

ਭੀਖੀ, 12 ਸਤੰਬਰ (ਔਲਖ)- 25 ਅਗਸਤ ਨੂੰ ਡੇਰਾ ਸੱਚਾ ਸੌਦਾ ਸਰਸਾ ਦੇ ਮੁਖੀ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਸ ਦੇ ਸਮਰਥਕਾਂ ਵੱਲੋਂ ਪਿੰਡ ਹੋਡਲਾ ਕਲਾਂ ਦੇ ਸੇਵਾ ਕੇਂਦਰ ਵਿਖੇ ਕੀਤੀ ਭੰਨ-ਤੋੜ ਅਤੇ ਅਗਜਨੀ ਦੇ ਮਾਮਲੇ 'ਚ ਨਾਮਜ਼ਦ ਕੀਤੇ 2 ਹੋਰ ਵਿਅਕਤੀਆਂ ਨੂੰ ਜੇਲ੍ਹ ...

ਪੂਰੀ ਖ਼ਬਰ »

ਚੰਡੀਗੜ੍ਹ ਧਰਨੇ ਸਬੰਧੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਇਕੱਤਰਤਾ

ਸਰਦੂਲਗੜ੍ਹ, 12 ਸਤੰਬਰ (ਜੀ. ਐੱਮ. ਅਰੋੜਾ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਬਲਾਕ ਸਰਦੂਲਗੜ੍ਹ ਦੀ ਮੀਟਿੰਗ ਬਲਾਕ ਪ੍ਰਧਾਨ ਦਰਸ਼ਨ ਸਿੰਘ ਜਟਾਣਾ ਜ਼ਿਲ੍ਹਾ ਪੈੱ੍ਰਸ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ | ਸੰਬੋਧਨ ਕਰਦਿਆਂ ਕਿਹਾ ਕਿ ਖੇਤੀਬਾੜੀ ਘਾਟੇ ਦਾ ਕਿੱਤਾ ਬਣ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਮੰਗਾਂ ਦੇ ਸਬੰਧ 'ਚ ਤਿਆਰੀਆਂ

ਝੁਨੀਰ, 12 ਸਤੰਬਰ (ਵਸ਼ਿਸ਼ਟ)- 5 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਵਿਚ ਆਈ ਭਾਰੀ ਖੜੋਤ ਨੂੰ ਦੂਰ ਕਰਨ, ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ, ਜਿਨਸਾਂ ਦੇ ਭਾਅ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਮੁਤਾਬਿਕ ਭਾਅ ਦੇਣ, ਆਵਾਰਾ ਪਸ਼ੂਆਂ ਦੀ ਸਮੱਸਿਆ ਹੱਲ ਕਰਨ ਆਦਿ ਮੰਗਾਂ ਨੂੰ ...

ਪੂਰੀ ਖ਼ਬਰ »

ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜਾਅਲੀ ਹਾਜ਼ਰੀਆਂ ਲਗਾਉਣ ਦਾ ਦੋਸ਼

ਮਾਨਸਾ, 12 ਸਤੰਬਰ (ਵਿਸ਼ੇਸ਼ ਪ੍ਰਤੀਨਿਧ)- ਸੀ. ਪੀ. ਆਈ. (ਐਮ. ਐਲ.) ਲਿਬਰੇਸ਼ਨ ਦੇ ਆਗੂਆਂ ਦੀ ਅਗਵਾਈ 'ਚ ਜ਼ਿਲ੍ਹੇ ਦੇ ਪਿੰਡ ਬੁਰਜ ਝੱਬਰ ਦੇ ਮਗਨਰੇਗਾ ਕਾਮਿਆਂ ਨੇ ਪੰਚਾਇਤ ਅਤੇ ਅਧਿਕਾਰੀਆਂ 'ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਮਿਲੀਭੁਗਤ ਨਾਲ ਕਾਮਿਆਂ ਦੀਆਂ ਜਾਅਲੀ ...

ਪੂਰੀ ਖ਼ਬਰ »

ਬੇਮੌਸਮੇ ਮੀਂਹ ਤੇ ਸਿੱਲੇ੍ਹ ਮੌਸਮ ਕਾਰਨ ਨਰਮੇ/ਕਪਾਹ ਦੇ ਝਾੜ 'ਤੇ ਪੈ ਰਿਹੈ ਅਸਰ

ਗੁਰਚੇਤ ਸਿੰਘ ਫੱਤੇਵਾਲੀਆ
ਮਾਨਸਾ, 12 ਸਤੰਬਰ - ਨਰਮਾ ਪੱਟੀ ਦੇ ਕਿਸਾਨਾਂ ਦੇ ਕਿਸਾਨਾਂ ਦੀਆਂ ਆਸਾਂ 'ਤੇ ਬੇਮੌਸਮੇ ਮੀਂਹਾਂ ਤੇ ਸਿੱਲੇ੍ਹ ਮੌਸਮ ਨੇ ਪਾਣੀ ਫੇਰ ਦਿੱਤਾ ਹੈ | ਪਹਿਲਾਂ ਕਸਰ ਘਟੀਆ ਬੀਜਾਂ ਖ਼ਾਸ ਕਰ ਗੁਜਰਾਤ ਤੋਂ ਲਿਆਂਦੇ ਬੀਜਾਂ ਨੇ ਕੱਢ ਦਿੱਤੀ ਤੇ ਉੱਪਰੋਂ ਮੀਂਹ ਵੀ ਆਫ਼ਤ ਸਿੱਧ ਹੋ ਰਿਹਾ ਹੈ | ਨਰਮੇ ਦੇ ਮਿਲ ਰਹੇ ਘੱਟ ਭਾਅ ਨੇ ਵੀ ਕਿਸਾਨਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ | ਪਿਛਲੇ ਵਰ੍ਹੇ ਦੇ 2 ਲੱਖ 85 ਹਜ਼ਾਰ ਹੈਕਟੇਅਰ ਦੇ ਮੁਕਾਬਲੇ ਇਸ ਵਾਰ ਇਸ ਵਾਰ 3 ਲੱਖ 82 ਹਜ਼ਾਰ ਹੈਕਟੇਅਰ ਰਕਬੇ 'ਚ ਨਰਮੇ/ਕਪਾਹ ਦੀ ਫ਼ਸਲ ਬੀਜਾਂਦ ਹੋਈ ਹੈ | ਹਾੜ ਮਹੀਨੇ ਪਏ ਮੀਂਹ ਨਾਲ ਫ਼ਾਇਦਾ ਹੋਣ ਦੇ ਨਾਲ ਨਾਲ ਨੁਕਸਾਨ ਵੀ ਹੋਇਆ, ਇਸ ਦਾ ਅਸਰ ਮਾਨਸਾ ਜ਼ਿਲ੍ਹੇ ਵਿਚ ਜ਼ਿਆਦਾ ਵੇਖਣ ਨੂੰ ਮਿਲਿਆ | ਲਗਾਤਾਰ ਪਏ ਮੀਂਹ ਨਾਲ ਨੀਵੀਂਆਂ ਥਾਵਾਂ 'ਚ ਖੜ੍ਹੀ ਨਰਮੇ, ਕਪਾਹ ਦੀ ਫ਼ਸਲ ਡੱੁਬ ਗਈ, ਜਿਸ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ | ਮਾਨਸਾ ਜ਼ਿਲ੍ਹੇ 'ਚ 10 ਹਜ਼ਾਰ ਏਕੜ ਤੋਂ ਵੱਧ ਨਰਮੇ ਦੀ ਫ਼ਸਲ ਮੀਂਹ ਦੇ ਪਾਣੀ ਦੀ ਭੇਟ ਚੜ੍ਹ ਗਈ ਪਰ ਸਿਤਮ ਦੀ ਗੱਲ ਇਹ ਹੈ ਕਿ ਸਰਕਾਰ ਦੇ ਐਲਾਨਾਂ ਦੇ ਬਾਵਜੂਦ ਗਿਰਦਾਵਰੀ ਨਹੀਂ ਹੋਈ, ਜਿਸ ਕਰ ਕੇ ਕਿਸਾਨਾਂ ਦੀ ਮੁਆਵਜ਼ਾ ਮਿਲਣ ਦੀ ਆਸ ਵੀ ਮੁੱਕ ਗਈ ਹੈ | ਬਾਅਦ 'ਚ ਲਗਾਤਾਰ ਪਈ ਔੜ ਨਾਲ ਨਰਮੇ ਨੰੂ ਕਈ ਥਾਵਾਂ 'ਤੇ ਚਿੱਟੀ ਮੱਖੀ ਦੀ ਮਾਰ ਪੈ ਗਈ, ਜਿਸ ਨੰੂ ਮਾਰਨ ਲਈ ਕਿਸਾਨਾਂ ਨੇ ਧੜਾ-ਧੜ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਤੇ ਇਸ ਦਾ ਅਸਰ ਨਰਮਾ ਉਤਪਾਦਕਾਂ ਦੀ ਜੇਬ 'ਤੇ ਪਿਆ | ਜ਼ਿਕਰਯੋਗ ਹੈ ਕਿ ਖੇਤੀਬਾੜੀ ਵਿਭਾਗ ਵੱਲੋਂ ਪਹਿਲੇ ਗੇੜ 'ਚ ਕੀਟਨਾਸ਼ਕਾਂ ਦੇ ਲਏ 34 ਨਮੂਨਿਆਂ 'ਚੋਂ 24 ਦੇ ਫ਼ੇਲ੍ਹ ਹੋਣ ਦੀ ਰਿਪੋਰਟ ਨੇ ਸਰਕਾਰ ਤੇ ਵਿਭਾਗ ਦੀ ਕਾਰਗੁਜ਼ਾਰੀ ਅੱਗੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ | ਵਿਭਾਗ ਨੇ ਦੂਸਰੇ ਗੇੜ 'ਚ ਵੀ ਕਾਫ਼ੀ ਨਮੂਨੇ ਲਏ ਸਨ, ਜਿਨ੍ਹਾਂ ਵਿਚੋਂ ਕਈ ਕੰਪਨੀਆਂ ਦੇ ਨਮੂਨੇ ਫ਼ੇਲ੍ਹ ਹੋਣ ਦੀ ਖ਼ਬਰ ਹੈ | ਇਸ ਮਹੀਨੇ ਪਏ ਬਾਰਿਸ਼ ਦੇ ਜ਼ੋਰਦਾਰ ਛਰਾਟਿਆਂ ਨੇ ਨਰਮਾ ਉਤਪਾਦਕਾਂ ਦਾ ਤ੍ਰਾਹ ਕੱਢ ਦਿੱਤਾ ਹੈ | ਇਸ ਨਾਲ ਨਰਮੇ ਦੇ ਟੀਂਡੇ ਗਲਣੇ ਸ਼ੁਰੂ ਹੋ ਗਏ ਤੇ ਕਈ ਥਾਂਈਾ ਝੁਲਸ ਰੋਗ ਪੈ ਗਿਆ, ਜਿਸ ਨਾਲ ਨਰਮੇ ਦੇ ਝਾੜ 'ਤੇ ਅਸਰ ਵੇਖਣ ਨੰੂ ਮਿਲ ਰਿਹਾ ਹੈ | ਕਿਸਾਨਾਂ ਨਾਲ ਗੱਲਬਾਤ ਕਰਨ 'ਤੇ ਸਾਹਮਣੇ ਆਇਆ ਹੈ ਕਿ 2 ਕੁਵਿੰਟਲ ਦੇ ਕਰੀਬ ਪ੍ਰਤੀ ਏਕੜ ਤੱਕ ਝਾੜ ਘਟਣ ਦਾ ਅਨੁਮਾਨ ਹੈ, ਜਿਸ ਦਾ ਸਿੱਧਾ ਮਤਲਬ 10 ਹਜ਼ਾਰ ਰੁਪਏ ਦੇ ਕਰੀਬ ਪ੍ਰਤੀ ਏਕੜ ਘਾਟਾ ਪੈ ਜਾਣਾ ਹੈ | ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਵਿਚ ਵੀ ਬੱਦਲਵਾਈ ਤੇ ਮੀਂਹ ਪੈਣ ਦੀ ਭਵਿੱਖਬਾਣੀ ਹੈ | ਜੇਕਰ ਇਹ ਸੱਚ ਸਾਬਤ ਹੋ ਗਈ ਤਾਂ ਨਰਮੇ ਦਾ ਹੋਰ ਨੁਕਸਾਨ ਹੋਣ ਦੇ ਨਾਲ ਨਾਲ ਝੋਨੇ ਦਾ ਵੀ ਨੁਕਸਾਨ ਹੋਣ ਦਾ ਡਰ ਹੈ | ਨਰਮੇ ਦੀ ਫ਼ਸਲ ਹੇਠ ਬਹੁਤਾ ਰਕਬਾ ਮਾਨਸਾ, ਬਠਿੰਡਾ, ਫ਼ਾਜ਼ਿਲਕਾ, ਮੁਕਤਸਰ ਆਦਿ ਜ਼ਿਲਿ੍ਹਆਂ 'ਚ ਹੈ ਜਦਕਿ ਫ਼ਿਰੋਜ਼ਪੁਰ ਤੇ ਬਰਨਾਲਾ ਜ਼ਿਲ੍ਹੇ ਦੇ ਕੁਝ ਖੇਤਰ 'ਚ ਨਰਮੇ ਦੀ ਬੀਜਾਂਦ ਹੋਈ ਹੈ | ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਬਠਿੰਡਾ ਤੇ ਮਾਨਸਾ ਡਾ: ਗੁਰਾਦਿੱਤਾ ਸਿੰਘ ਸਿੱਧੂ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਵਿਚ 1 ਲੱਖ 40 ਹਜ਼ਾਰ ਹੈਕਟੇਅਰ ਅਤੇ ਮਾਨਸਾ 'ਚ 83 ਹਜ਼ਾਰ ਹੈਕਟੇਅਰ ਰਕਬੇ 'ਚ ਨਰਮੇ ਦੀ ਫ਼ਸਲ ਕਾਸ਼ਤ ਅਧੀਨ ਹੈ ਜਦਕਿ ਪਿਛਲੇ ਸਾਲ ਕ੍ਰਮਵਾਰ ਇਹ 97 ਤੇ 67 ਹਜ਼ਾਰ ਹੈਕਟੇਅਰ ਸੀ | ਨਰਮਾਪੱਟੀ ਦੀਆਂ ਮੰਡੀਆਂ ਵਿਚ ਅਗੇਤਾ ਨਰਮਾ ਆਉਣਾ ਸ਼ੁਰੂ ਹੋ ਗਿਆ ਹੈ ਪਰ ਮਿਲ ਰਹੇ ਘੱਟ ਭਾਅ ਨੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ | ਪਿਛਲੇ ਵਾਰ 6 ਤੋਂ ਸਾਢੇ 6 ਹਜ਼ਾਰ ਰੁਪਏ ਨਰਮੇ ਦਾ ਭਾਅ ਮਿਲਿਆ ਸੀ ਪਰ ਇਸ ਵਾਰ ਆਮ ਨਰਮੇ ਦਾ ਭਾਅ 4300 ਰੁਪਏ ਪ੍ਰਤੀ ਕੁਇੰਟਲ ਹੀ ਮਿਲ ਰਿਹਾ ਹੈ | ਭਾਵੇਂ ਮਾਨਸਾ ਵਿਚ ਉੱਚ ਕੁਆਲਿਟੀ ਦਾ ਨਰਮਾ 4695 ਰੁਪਏ ਲੱਗਿਆ ਹੈ ਪਰ ਦਰਮਿਆਨਾ 4300 ਰੁਪਏ ਦੇ ਆਸ-ਪਾਸ ਹੀ ਵਿਕ ਰਿਹਾ ਹੈ |


ਖ਼ਬਰ ਸ਼ੇਅਰ ਕਰੋ

ਨੋਰਥ ਜ਼ੋਨ ਖੇਡਾਂ 'ਚ ਭੀਖੀ ਦੀ ਗੁਰਲੀਨ ਕੌਰ ਨੇ ਮਾਰੀਆਂ ਮੱਲਾਂ

ਭੀਖੀ, 12 ਸਤੰਬਰ (ਨਿ. ਪ. ਪ.)- ਸਥਾਨਕ ਸਰਵਹਿਤਕਾਰੀ ਵਿੱਦਿਆ ਮੰਦਰ ਦੀ 8ਵੀਂ ਜਮਾਤ ਦੀ ਵਿਦਿਆਰਥਣ ਗੁਰਲੀਨ ਕੌਰ ਪੁੱਤਰੀ ਸੁਖਪਾਲ ਸਿੰਘ ਨੇ ਪਿਛਲੇ ਦਿਨੀਂ ਰੋਹਤਕ (ਹਰਿਆਣਾ) ਵਿਖੇ ਹੋਈਆਂ ਨੋਰਥ ਜ਼ੋਨ ਦੀਆਂ ਖੇਡਾਂ 'ਚੋਂ ਸਕੇਟਿੰਗ ਗੇਮ 'ਚੋਂ 2 ਚਾਂਦੀ ਅਤੇ ਇਕ ਬਰਾਊਨ ...

ਪੂਰੀ ਖ਼ਬਰ »

ਸਿਰਫ਼ ਅਖ਼ਬਾਰੀ ਖ਼ਬਰਾਂ ਤੱਕ ਸੀਮਤ ਹਨ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਪਾਬੰਦੀਆਂ ਦੇ ਹੁਕਮ

ਬਲਵਿੰਦਰ ਸਿੰਘ ਧਾਲੀਵਾਲ ਮਾਨਸਾ, 12 ਸਤੰਬਰ- ਜ਼ਿਲ੍ਹਾ ਮੈਜਿਸਟੇ੍ਰਟ ਕਮ-ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਜਾਰੀ ਕੀਤੇ ਜਾਂਦੇ ਪਾਬੰਦੀਆਂ ਦੇ ਹੁਕਮ ਜ਼ਿਲ੍ਹਾ ਮਾਨਸਾ 'ਚ ਸਿਰਫ਼ ਅਖ਼ਬਾਰ ਦੀਆਂ ਸੁਰਖ਼ੀਆਂ ਤੱਕ ...

ਪੂਰੀ ਖ਼ਬਰ »

ਆਦਰਸ਼ ਸਕੂਲ ਬੋਹਾ 'ਚ ਸਾਇੰਸ ਮੇਲਾ ਕਰਵਾਇਆ

ਬੋਹਾ, 12 ਸਤੰਬਰ (ਸਲੋਚਨਾ ਤਾਂਗੜੀ)- ਆਦਰਸ਼ ਸਕੂਲ ਬੋਹਾ ਵਿਖੇ ਸਾਇੰਸ ਮੇਲਾ ਕਰਵਾਇਆ ਗਿਆ | ਇਸ ਮੇਲੇ ਦਾ ਸਮੁੱਚਾ ਪ੍ਰਬੰਧ ਸ਼ਹੀਦ ਉਧਮ ਐਜੁਕੇਸ਼ਨਲ ਐਾਡ ਵੈੱਲਫੇਅਰ ਸੁਸਾਇਟੀ ਵੱਲੋਂ ਕੀਤਾ ਗਿਆ | ਇਹੋ ਸੰਸਥਾ ਇਸ ਸਕੂਲ ਦਾ ਸੰਚਾਲਨ ਕਰ ਰਹੀ ਹੈ | ਸਕੂਲ ਪਿੰਸੀਪਲ ਡਾ: ...

ਪੂਰੀ ਖ਼ਬਰ »

ਰੱਲਾ ਦੇ ਖੇਤਾਂ 'ਚੋਂ 3 ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ

ਜੋਗਾ, 12 ਸਤੰਬਰ (ਬਲਜੀਤ ਸਿੰਘ ਅਕਲੀਆ)- ਪਿੰਡ ਰੱਲਾ ਵਿਖੇ 3 ਕਿਸਾਨਾਂ ਦੇ ਖੇਤਾਂ 'ਚੋਂ ਖੇਤੀਬਾੜੀ ਮੋਟਰਾਂ ਦੇ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਕਿਸਾਨ ਦਰਸ਼ਨ ਸਿੰਘ, ਅਵਤਾਰ ਸਿੰਘ ਤੇ ਮੱਖਣ ਸਿੰਘ ਦੇ ਰੱਲਾ ਕੋਠਿਆਂ ਵਾਲੇ ...

ਪੂਰੀ ਖ਼ਬਰ »

ਪੀ. ਜੀ. ਆਈ. 'ਚ ਮਰੀਜ਼ਾਂ ਦਾ ਇਲਾਜ ਹੋਰ ਸਸਤਾ ਹੋਣ ਦੀ ਉਮੀਦ

ਬੁਢਲਾਡਾ, 12 ਸਤੰਬਰ (ਸਵਰਨ ਸਿੰਘ ਰਾਹੀ)- ਪੀ. ਜੀ. ਆਈ. ਚੰਡੀਗੜ੍ਹ ਤੋਂ ਆਪਣਾ ਹਰ ਤਰ੍ਹਾਂ ਦਾ ਇਲਾਜ ਕਰਵਾਉਣ ਦੇ ਇੱਛੁਕ ਮਰੀਜ਼ਾਂ ਲਈ ਇਸ ਸੁੱਖਦ ਖ਼ਬਰ ਹੈ ਕਿ ਆਉਂਦੇ ਕੁਝ ਸਮੇਂ 'ਚ ਪੀ. ਜੀ. ਆਈ. ਦੇ ਮਰੀਜ਼ਾਂ ਦਾ ਇਲਾਜ ਹੋਰ ਸਸਤਾ ਹੋਣ ਜਾ ਰਿਹਾ ਹੈ, ਜਿਸ 'ਤੇ ਉੱਚ ਡਾਕਟਰੀ ...

ਪੂਰੀ ਖ਼ਬਰ »

ਅੰਤਰ ਕਾਲਜ ਜੂਡੋ (ਲੜਕੀਆਂ) ਮੁਕਾਬਲਿਆਂ 'ਚ ਐਨਲਾਈਟੈਂਡ ਕਾਲਜ ਨੇ ਓਵਰਆਲ ਟਰਾਫ਼ੀ ਜਿੱਤੀ

ਝੁਨੀਰ, 12 ਸਤੰਬਰ (ਰਮਨਦੀਪ ਸਿੰਘ ਸੰਧੂ)- ਸਥਾਨਕ ਐਨਲਾਈਟੈਂਡ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅੰਤਰ ਕਾਲਜ ਜੂਡੋ (ਲੜਕੀਆਂ) ਦੇ ਹੋਏ ਮੁਕਾਬਲਿਆਂ 'ਚ ਮੇਜ਼ਬਾਨ ਕਾਲਜ ਨੇ ਓਵਰਆਲ ਚੈਂਪੀਅਨਸ਼ਿਪ ਟਰਾਫ਼ੀ 'ਤੇ ਕਬਜ਼ਾ ਕੀਤਾ ...

ਪੂਰੀ ਖ਼ਬਰ »

ਅਸ਼ੀਰਵਾਦ ਚੈਰੀਟੇਬਲ ਸੁਸਾਇਟੀ ਰਾਮਾਂ ਵੱਲੋਂ ਤੀਸਰਾ ਸਮੂਹਿਕ ਵਿਆਹ ਸਮਾਗਮ ਦੇ ਪ੍ਰਬੰਧ ਮੁਕੰਮਲ

ਰਾਮਾਂ ਮੰਡੀ, 12 ਸਤੰਬਰ (ਅਮਰਜੀਤ ਸਿੰਘ ਲਹਿਰੀ)-ਸ਼ਹਿਰ ਦੀ ਸਮਾਜਸੇਵੀ ਸੰਸਥਾ ਅਸ਼ੀਰਵਾਦ ਚੈਰੀਟੇਬਲ ਸੁਸਾਇਟੀ ਰਾਮਾਂ ਵੱਲੋਂ ਜ਼ਰੂਰਤਮੰਦ ਲੜਕੀਆਂ ਦਾ ਚੌਥਾ ਸਮੂਹਿਕ ਵਿਆਹ ਸਮਾਗਮ 30 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਚੈਰੀਟੇਬਲ ਸੁਸਾਇਟੀ ਦੇ ...

ਪੂਰੀ ਖ਼ਬਰ »

ਪਰਲ ਪੀੜਤਾਂ ਵੱਲੋਂ ਸੀ. ਬੀ. ਆਈ., ਸੇਬੀ ਤੇ ਲੋਢਾ ਕਮੇਟੀ ਦੀ ਕਾਰਵਾਈ ਤੇਜ਼ ਕਰਨ ਦੀ ਮੰਗ

ਬਠਿੰਡਾ, 12 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਇਨਸਾਫ਼ ਲਹਿਰ ਪੰਜਾਬ ਬਠਿੰਡਾ ਦੇ ਬੈਨਰ ਹੇਠ ਪਰਲ ਪੀੜਤਾਂ ਨੇ ਆਪਣਾ ਸੰਘਰਸ਼ ਹੋਰ ਤੇਜ਼ ਕਰਦਿਆਂ ਕਿਹਾ ਕਿ ਪਰਲ ਨੇ ਉਨ੍ਹਾਂ ਦੀ ਜੀਵਨ ਭਰ ਦੀ ਪੰੂਜੀ 'ਤੇ ਡਾਕਾ ਮਾਰਿਆ ਹੈ ਜਿਸ ਲਈ ਹੁਣ ਉਨ੍ਹਾਂ ਦੇ ਹੱਥ ਪੱਲੇ ਕੁਝ ਵੀ ...

ਪੂਰੀ ਖ਼ਬਰ »

ਸੰਪਰਕ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਲੋਕ ਪ੍ਰੇਸ਼ਾਨ

ਸਰਦੂਲਗੜ੍ਹ, 12 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)- ਸੰਪਰਕ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਮੀਰਪੁਰ ਤੇ ਭਗਵਾਨਪੁਰ ਇਲਾਕੇ ਦੇ ਲੋਕ ਬਹੁਤ ਪ੍ਰੇਸ਼ਾਨ ਹਨ | ਸਿਰਸਾ ਮਾਨਸਾ ਮੁੱਖ ਮਾਰਗ 'ਤੇ ਸਥਿਤ ਪਿੰਡ ਟਿੱਬੀ ਹਰੀ ਸਿੰਘ ਤੋਂ ਭਗਵਾਨਪੁਰ ਤੱਕ ਸੜਕ ਥਾਂ-ਥਾਂ ਤੋਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX