ਤਾਜਾ ਖ਼ਬਰਾਂ


ਮੁੰਬਈ ਇਮਾਰਤ ਹਾਦਸਾ : ਮਲਬੇ ਹੇਠੋਂ ਕੱਢਿਆ ਗਿਆ ਮਾਸੂਮ ਬੱਚਾ
. . .  27 minutes ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਡਿੱਗਣ ਕਾਰਨ ਕਈ ਲੋਕ ਮਲਬੇ ਹੇਠਾਂ ਫਸੇ ਹੋਏ ਹਨ। ਇਸ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਅਜੇ ਤੱਕ ਮਲਬੇ 'ਚੋਂ 5 ਲੋਕਾਂ ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ 'ਚ...
ਅਸਮ 'ਚ ਹੜ੍ਹ ਦਾ ਕਹਿਰ ਜਾਰੀ, ਲੋਕਾਂ ਨੂੰ ਨਹੀਂ ਮਿਲ ਰਹੀ ਸਰਕਾਰੀ ਸਹਾਇਤਾ
. . .  33 minutes ago
ਦਿਸਪੁਰ, 16 ਜੁਲਾਈ- ਅਸਮ ਦੇ ਚਿਰਾਂਗ ਦੇ ਡਾਬਬਿਲ ਪਿੰਡ ਦੇ ਸਥਾਨਕ ਲੋਕ ਹੜ੍ਹ ਦੇ ਕਹਿਰ ਕਾਰਨ ਘਰ ਛੱਡਣ ਲਈ ਮਜ਼ਬੂਰ ਹੋ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹੜ੍ਹ ਦੇ ਪਾਣੀ ਕਾਰਨ ਉਨ੍ਹਾਂ ਦੇ ਘਰ ਰੁੜ੍ਹ ਰਹੇ ਹਨ ਅਤੇ ਉਨ੍ਹਾਂ ਕੋਲ ਖਾਣ ਦੇ ਲਈ ਖਾਣਾ...
ਦਿੱਲੀ : ਬੁੱਧਵਾਰ ਨੂੰ ਹੋਵੇਗੀ ਕੇਂਦਰੀ ਮੰਤਰੀ ਮੰਡਲ ਦੀ ਬੈਠਕ
. . .  46 minutes ago
ਨਵੀਂ ਦਿੱਲੀ, 16 ਜੁਲਾਈ- ਕੇਂਦਰੀ ਮੰਤਰੀ ਮੰਡਲ ਦੀ ਬੈਠਕ ਕੱਲ੍ਹ 1 ਵਜੇ ਸੰਸਦ ਦੇ ਅਨੀਕਸ ਭਵਨ 'ਚ ਆਯੋਜਿਤ ਕੀਤੀ....
ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਲੋਕਾਂ ਦੀ ਮੌਤ
. . .  54 minutes ago
ਪਠਾਨਕੋਟ, 16 ਜੁਲਾਈ (ਚੌਹਾਨ)- ਪਠਾਨਕੋਟ-ਡਲਹੌਜ਼ੀ ਰੋਡ 'ਤੇ ਪਿੰਡ ਛੱਤਵਾਲ ਨੇੜੇ ਬੀਤੀ ਰਾਤ ਹਿਮਾਚਲ ਰੋਡਵੇਜ਼ ਦੀ ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੱਸ ਪਠਾਨਕੋਟ ਤੋਂ ਚੰਬਾ ਜਾ ਰਹੀ ਸੀ ਅਤੇ...
ਦਿੱਲੀ ਪੁਲਿਸ ਵੱਲੋਂ ਨਸ਼ਾ ਤਸਕਰ ਕਰਨ ਖੰਨਾ ਗ੍ਰਿਫ਼ਤਾਰ
. . .  57 minutes ago
ਨਵੀਂ ਦਿੱਲੀ, 16 ਜੁਲਾਈ- ਦਿੱਲੀ ਪੁਲਿਸ ਕ੍ਰਾਈਮ ਬਰਾਂਚ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਕਰਨ ਖੰਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਕਬਜ਼ੇ 'ਚ ਭੰਗ, ਕੈਲੇਫੋਰਨੀਆ ਵੀਡ ਅਤੇ ਕੈਨਾਬਿਸ ਆਇਲ ਅਤੇ ਕਈ ਹੋਰ ਨਸ਼ੀਲੇ ਪਦਾਰਥ ਬਰਾਮਦ ਹੋਏ ....
ਸੜਕ ਹਾਦਸੇ 'ਚ ਪਤੀ-ਪਤਨੀ ਅਤੇ ਬੱਚੇ ਸਮੇਤ ਪੰਜ ਜ਼ਖ਼ਮੀ
. . .  about 1 hour ago
ਤਪਾ ਮੰਡੀ,16 ਜੁਲਾਈ (ਪ੍ਰਵੀਨ ਗਰਗ) - ਸਥਾਨਕ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਡੇਰਾ ਬਾਬਾ ਇੰਦਰ ਦਾਸ ਨਜ਼ਦੀਕ ਸੜਕ ਹਾਦਸੇ 'ਚ ਪਤੀ-ਪਤਨੀ ਅਤੇ ਬੱਚੇ ਸਮੇਤ ਪੰਜ ਲੋਕਾਂ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਸਿਵਲ ਹਸਪਤਾਲ ਵਿਖੇ ਜੇਰੇ ....
ਮੁੰਬਈ ਇਮਾਰਤ ਹਾਦਸਾ : ਦੋ ਲੋਕਾਂ ਦੀ ਮੌਤ
. . .  about 1 hour ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਢਹਿਣ ਤੋਂ ਬਾਅਦ ਮਲਬੇ 'ਚ ਦੱਬਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਮੁੰਬਈ ਨਗਰ ਨਿਗਮ ਨੇ ਦਿੱਤੀ ਹੈ। ਨਿਗਮ ਮੁਤਾਬਕ ਹਾਦਸੇ ਤੋਂ ਬਾਅਦ ਮਲਬੇ 'ਚੋਂ...
ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  about 1 hour ago
ਤਲਵੰਡੀ ਸਾਬੋ/ ਸੀਂਗੋ ਮੰਡੀ 16 ਜੁਲਾਈ (ਲਕਵਿੰਦਰ ਸ਼ਰਮਾ) - ਪਿੰਡ ਰਾਜਗੜ੍ਹ ਕੁੱਬੇ 'ਚ ਕਰਜ਼ੇ ਤੋਂ ਤੰਗ ਪਰੇਸ਼ਾਨ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ, ਪੰਚ ਵੀਰਇੰਦਰ ਸਿੰਘ ਨੇ ਦੱਸਿਆ ਕਿ ....
ਮੁੰਬਈ ਇਮਾਰਤ ਹਾਦਸਾ : ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ 'ਤੇ ਜਾਰੀ
. . .  about 1 hour ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਢਹਿਣ ਤੋਂ ਬਾਅਦ ਮਲਬੇ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ। ਮਲਬੇ 'ਚ 40-50 ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ...
ਸ਼੍ਰੋਮਣੀ ਕਮੇਟੀ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ
. . .  about 1 hour ago
ਅੰਮ੍ਰਿਤਸਰ, 16 ਜੁਲਾਈ (ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸ੍ਰੀ...
ਬਿਹਾਰ 'ਚ ਹੜ੍ਹ ਕਾਰਨ 25 ਲੋਕਾਂ ਦੀ ਹੋਈ ਮੌਤ- ਨਿਤੀਸ਼ ਕੁਮਾਰ
. . .  about 1 hour ago
ਪਟਨਾ, 16 ਜੁਲਾਈ- ਬਿਹਾਰ 'ਚ ਹੜ੍ਹ ਕਾਰਨ ਭਾਰੀ ਤਬਾਹੀ ਮਚੀ ਹੋਈ ਹੈ। 6 ਤੋਂ ਵੱਧ ਜ਼ਿਲ੍ਹੇ ਹੜ੍ਹ ਦੀ ਚਪੇਟ 'ਚ ਹਨ। ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਸ ਬਾਰੇ ਵਿਧਾਨ ਸਭਾ 'ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੜ੍ਹ ਕਾਰਨ ਹੁਣ ਤੱਕ 25 ਲੋਕਾਂ ਦੀ ਮੌਤ ਹੋ ਚੁੱਕੀ ....
130 ਮਿ. ਮੀ. ਮੀਂਹ ਨੇ ਡੁਬੋਇਆ ਬਠਿੰਡਾ, ਸ਼ਹਿਰ 'ਚ ਬਣੇ ਹੜ੍ਹਾਂ ਵਰਗੇ ਹਾਲਾਤ
. . .  about 1 hour ago
ਬਠਿੰਡਾ, 16 ਜੁਲਾਈ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ 'ਚ ਅੱਜ ਪਏ 130 ਮਿ. ਮੀ. ਮੀਟਰ ਕਾਰਨ ਪੂਰਾ ਸ਼ਹਿਰ ਪਾਣੀ-ਪਾਣੀ ਹੋ ਗਿਆ। ਮੀਂਹ ਕਾਰਨ ਸ਼ਹਿਰ 'ਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ। ਇਸ ਕਾਰਨ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ ਹੈ...
ਮੁੰਬਈ 'ਚ ਡਿੱਗੀ ਚਾਰ ਮੰਜ਼ਿਲਾ ਇਮਾਰਤ, ਮਲਬੇ ਹੇਠਾਂ 'ਚ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ
. . .  about 2 hours ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਡਿੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਬੀ. ਐੱਮ. ਸੀ. ਆਫ਼ਤ ਪ੍ਰਬੰਧਨ ਸੈੱਲ ਦਾ ਕਹਿਣਾ ਹੈ ਕਿ ਇਮਾਰਤ ਦੇ ਮਲਬੇ 'ਚ 40-50 ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਘਟਨਾ ਦੀ...
ਬਾਗ਼ੀ ਵਿਧਾਇਕਾ ਦਾ ਅਸਤੀਫ਼ਾ ਸਵੀਕਾਰ ਕਰਨ ਸਪੀਕਰ- ਮੁਕੁਲ ਰੋਹਤਗੀ
. . .  about 2 hours ago
ਨਵੀਂ ਦਿੱਲੀ, 16 ਜੁਲਾਈ- ਸੁਪਰੀਮ ਕੋਰਟ 'ਚ ਬਾਗ਼ੀ ਵਿਧਾਇਕਾ ਦਾ ਪੱਖ ਰੱਖਦੇ ਹੋਏ ਮੁਕੁਲ ਰੋਹਤਗੀ ਨੇ ਗੋਆ, ਕੇਰਲ, ਤਾਮਿਲਨਾਡੂ ਹਾਈ ਕੋਰਟ ਦੇ ਕੁੱਝ ਫ਼ੈਸਲਿਆਂ ਦੇ ਬਾਰੇ 'ਚ ਜ਼ਿਕਰ ਕੀਤਾ। ਰੋਹਤਗੀ ਨੇ ਕਿਹਾ ਕਿ ਇਨ੍ਹਾਂ ਫ਼ੈਸਲਿਆਂ 'ਚ ਸਪੀਕਰ ਨੂੰ ਪਹਿਲਾਂ ....
ਬਠਿੰਡਾ ਪੁਲਿਸ ਨੇ ਕੀਤਾ ਗ਼ੈਰ-ਕਾਨੂੰਨੀ ਡਰੱਗ ਰੈਕੇਟ ਦਾ ਪਰਦਾਫਾਸ਼, ਮੁੱਖ ਦੋਸ਼ੀ ਗ੍ਰਿਫ਼ਤਾਰ
. . .  about 2 hours ago
ਐੱਸ. ਏ. ਐੱਸ. ਨਗਰ (ਜਸਬੀਰ ਸਿੰਘ ਜੱਸੀ)- ਬਠਿੰਡਾ ਪੁਲਿਸ ਨੇ ਸੂਬੇ 'ਚ ਚੱਲ ਰਹੇ ਇੱਕ ਗ਼ੈਰ-ਕਾਨੂੰਨੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇਸ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਹਿਚਾਣ ਪਰਦੀਪ ਗੋਇਲ ਦੇ ਰੂਪ 'ਤ ਹੋਈ ਹੈ ਅਤੇ ਉਹ ਦਵਾਈਆਂ...
ਖ਼ਾਲਸਾ ਸੰਘਰਸ਼ ਜਥੇਬੰਦੀ ਪੰਜਾਬ ਦੇ ਮੁਖੀ 'ਤੇ ਜਾਨਲੇਵਾ ਹਮਲਾ
. . .  about 2 hours ago
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਝਟਕੇ, ਨੁਕਸਾਨੇ ਗਏ ਪ੍ਰਾਚੀਨ ਹਿੰਦੂ ਮੰਦਰ
. . .  about 2 hours ago
ਤਲਵੰਡੀ ਸਾਬੋ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਤੜਕਸਾਰ ਤੋਂ ਪੈ ਰਹੇ ਮੀਂਹ ਨੇ ਖੋਲ੍ਹੀ ਪ੍ਰਬੰਧਾਂ ਦੀ ਪੋਲ
. . .  about 2 hours ago
ਕਰਨਾਟਕ ਸਿਆਸੀ ਸੰਕਟ : ਬਾਗ਼ੀ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  about 3 hours ago
ਮਾਣਹਾਨੀ ਦੇ ਮਾਮਲੇ 'ਚ ਕੇਜਰੀਵਾਲ ਅਤੇ ਸਿਸੋਦੀਆ ਨੂੰ ਮਿਲੀ ਜ਼ਮਾਨਤ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਭਾਦੋਂ ਸੰਮਤ 549

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਨੌਕਰੀਓਾ ਕੱਢਿਆਂ ਨੂੰ ਲਿਆ ਜਾਵੇਗਾ ਵਾਪਿਸ-ਪੱਕਿਆਂ 'ਤੇ ਲਟਕੀ ਮੁਅੱਤਲੀ ਦੀ ਤਲਵਾਰ ਹਟੀ

ਚੰਡੀਗੜ੍ਹ, 13 ਸਤੰਬਰ (ਆਰ. ਐੱਸ. ਲਿਬਰੇਟ)- ਸਫ਼ਾਈ ਕਰਮਚਾਰੀਆਂ ਨੂੰ ਬਰਖ਼ਾਸਤ ਕਰਨ ਤੇ ਹੋਰਾਂ ਨੂੰ ਮੁਅੱਤਲ ਕਰਨ ਦੀ ਕਾਰਵਾਈ ਦੇ ਮਾਮਲੇ ਵਿਚ ਅੱਜ ਨਵਾਂ ਮੋੜ ਆ ਗਿਆ ਹੈ | ਚਰਚਾ ਹੈ ਕਿ ਨਗਰ ਨਿਗਮ ਵੱਲੋਂ ਨੌਕਰੀਉਂ ਕੱਢਿਆਂ ਨੂੰ ਵਾਪਿਸ ਲਿਆ ਜਾਵੇਗਾ ਅਤੇ ਪੱਕਿਆਂ ...

ਪੂਰੀ ਖ਼ਬਰ »

ਰਾਮ ਲੀਲ੍ਹਾ ਰੁਕਵਾਉਣ ਲਈ ਪਟੀਸ਼ਨ 'ਤੇ ਪੇਸ਼ ਹੋਈ ਵਿਰੋਧੀ ਧਿਰ, ਸੁਣਵਾਈ ਮੁਲਤਵੀ

ਚੰਡੀਗੜ੍ਹ, 13 ਸਤੰਬਰ (ਸੁਰਜੀਤ ਸਿੰਘ ਸੱਤੀ)-ਰਵਿੰਦਰ ਨਾਥ ਟੈਗੋਰ ਪਾਰਕ ਡਿਵੈੱਲਪਮੈਂਟ ਸੁਸਾਇਟੀ ਕਾਲਕਾ (ਪੰਚਕੂਲਾ) ਦੇ ਪ੍ਰਧਾਨ ਰਵਿੰਦਰ ਕੁਮਾਰ ਬਾਂਸਲ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦਾਖ਼ਲ ਪਟੀਸ਼ਨ 'ਤੇ ਵਿਰੋਧੀ ਧਿਰ ਪੇਸ਼ ਹੋਏ | ਦੋ ਧਿਰਾਂ ਨੇ ...

ਪੂਰੀ ਖ਼ਬਰ »

ਛੇੜਛਾੜ ਦੇ ਮਾਮਲੇ 'ਚ ਇਕ ਗਿ੍ਫ਼ਤਾਰ

ਚੰਡੀਗੜ੍ਹ, 13 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਦੀ ਇਕ ਲੜਕੀ ਨਾਲ ਉਸ ਦੇ ਘਰ ਅੰਦਰ ਵੜ ਕੇ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਿਤ ਮਾਮਲੇ ਦੀ ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ ਸੈਕਟਰ 38-ਸੀ ਦੇ ਰਹਿਣ ਵਾਲੇ ਰਵੀ ਨੇ ...

ਪੂਰੀ ਖ਼ਬਰ »

ਐੱਸ. ਟੀ. ਏ. ਵਲੋਂ ਸੇਂਟ ਜੇਵੀਅਰ ਸਕੂਲ ਦੀਆਂ 3 ਬੱਸਾਂ ਜ਼ਬਤ

ਚੰਡੀਗੜ੍ਹ, 13 ਸਤੰਬਰ (ਆਰ. ਐੱਸ. ਲਿਬਰੇਟ)- ਸਟੇਟ ਟਰਾਂਸਪੋਰਟ ਅਥਾਰਟੀ ਨੇ ਸੁਰੱਖਿਆ ਸਬੰਧੀ ਪਾਈਆਂ ਗਈਆਂ ਖ਼ਾਮੀਆਂ ਕਾਰਨ ਸੇਂਟ ਜੇਵੀਅਰ ਸਕੂਲ ਦੀਆਂ ਤਿੰਨ ਬੱਸਾਂ ਜ਼ਬਤ ਕਰ ਲਈਆਂ ਹਨ | ਇਹ ਕਾਰਵਾਈ ਅੱਜ ਇਸ ਸਕੂਲ ਦੀਆਂ 22 ਬੱਸਾਂ ਦੀ ਅਚਾਨਕ ਕੀਤੀ ਗਈ ਜਾਂਚ ਦੌਰਾਨ ...

ਪੂਰੀ ਖ਼ਬਰ »

ਰਾਹ ਜਾਂਦੀ ਔਰਤ ਦਾ ਪਰਸ ਝਪਟਿਆ

ਚੰਡੀਗੜ੍ਹ, 13 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸੰਪਰਕ ਸੈਂਟਰ ਤੋਂ ਬਿੱਲ ਭਰ ਕੇ ਵਾਪਿਸ ਪਰਤ ਰਹੀ ਇਕ ਔਰਤ ਦਾ ਪਰਸ ਮੋਟਰਸਾਈਕਲ ਸਵਾਰ ਨੇ ਝਪਟ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ | ਸੈਕਟਰ 39 ਪੁਲਿਸ ਥਾਣਾ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਸੈਕਟਰ 38 ਦੀ ਰਹਿਣ ...

ਪੂਰੀ ਖ਼ਬਰ »

ਪੀ. ਜੀ. ਆਈ. ਦੇ ਮਨੋਵਿਗਿਆਨ ਵਿਭਾਗ ਦੀ ਰਾਸ਼ਟਰੀ ਕਾਨਫ਼ਰੰਸ ਕੱਲ੍ਹ

ਚੰਡੀਗੜ੍ਹ, 13 ਸਤੰਬਰ (ਮਨਜੋਤ ਸਿੰਘ ਜੋਤ)- ਪੀ. ਜੀ. ਆਈ. ਦੇ ਮਨੋਵਿਗਿਆਨ ਵਿਭਾਗ ਦੀ ਦੋ ਰੋਜ਼ਾ 13ਵੀਂ ਰਾਸ਼ਟਰੀ ਕਾਨਫ਼ਰੰਸ ਦੀ ਸ਼ੁਰੂਆਤ 15 ਨੂੰ ਹੋਵੇਗੀ | ਇਹ ਕਾਨਫ਼ਰੰਸ ਇੰਡੀਅਨ ਐਸੋਸੀਏਸ਼ਨ ਆਫ਼ ਜੈਰੀਐਟਰਿਕ ਮੈਂਟਲ ਹੈਲਥ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ | ਇਸ ...

ਪੂਰੀ ਖ਼ਬਰ »

ਜੀ. ਐੱਨ. ਡੀ. ਯੂ. ਦੇ ਕਾਲਜਾਂ 'ਚੋਂ ਐਡਹਾਕ ਲੈਕਚਰਾਰਾਂ ਨੂੰ ਫ਼ਾਰਗ ਕਰਨ 'ਤੇ ਰੋਕ ਜਾਰੀ

ਚੰਡੀਗੜ੍ਹ, 13 ਸਤੰਬਰ (ਸੁਰਜੀਤ ਸਿੰਘ ਸੱਤੀ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਟੀ. ਐੱਸ. ਢੀਂਡਸਾ ਦੀ ਇਕਹਿਰੀ ਬੈਂਚ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਫੀਲੀਏਟਿਡ ਕਾਲਜਾਂ ਵਿਚ ਐਡਹਾਕ ਅਧਾਰ 'ਤੇ ਕਾਰਜਸ਼ੀਲ ਲੈਕਚਰਾਰਾਂ ਤੇ ਸਹਾਇਕ ਪ੍ਰੋਫੈਸਰਾਂ ...

ਪੂਰੀ ਖ਼ਬਰ »

ਵਿਜੀਲੈਂਸ ਵਲੋਂ ਏ. ਐੱਸ. ਆਈ. ਤੇ ਪਟਵਾਰੀ ਰਿਸ਼ਵਤ ਲੈਂਦਿਆਂ ਕਾਬੂ

ਚੰਡੀਗੜ੍ਹ, 13 ਸਤੰਬਰ (ਅਜੀਤ ਬਿਊਰੋ)- ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭਿ੍ਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਥਾਣਾ ਸ਼ਾਹਕੋਟ ਜਲੰਧਰ ਵਿਖੇ ਤਾਇਨਾਤ ਇਕ ਏ. ਐੱਸ. ਆਈ. ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ | ਇਸ ਸਬੰਧੀ ...

ਪੂਰੀ ਖ਼ਬਰ »

ਇੰਜੀਨੀਅਰਾਂ ਵਲੋਂ '50ਵਾਂ ਇੰਜੀਨੀਅਰ ਦਿਵਸ' ਸਮਾਗਮ ਭਲਕੇ

ਚੰਡੀਗੜ੍ਹ, 13 ਸਤੰਬਰ (ਅਜੀਤ ਬਿਊਰੋ)- ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਸਰਕਾਰੀ ਸੇਵਾਵਾਂ ਦੇ ਰਹੇ 1 ਹਜ਼ਾਰ ਤੋਂ ਜ਼ਿਆਦਾ ਇੰਜੀਨੀਅਰਾਂ ਵੱਲੋਂ '50ਵਾਂ ਇੰਜੀਨੀਅਰ ਦਿਵਸ' 15 ਸਤੰਬਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਾਅ ਆਡੀਟੋਰੀਅਮ ਵਿਖੇ ਮਨਾਇਆ ...

ਪੂਰੀ ਖ਼ਬਰ »

ਫੈਡਰੇਸ਼ਨ ਆਫ਼ ਯੂ. ਟੀ. ਇੰਪਲਾਈਜ਼ ਵਰਕਰ ਚੰਡੀਗੜ੍ਹ ਵਲੋਂ ਮੁਅੱਤਲ ਕੀਤੇ ਕਰਮਚਾਰੀਆਂ ਦੇ ਹੱਕ 'ਚ ਰੋਸ ਪ੍ਰਦਰਸ਼ਨ

ਚੰਡੀਗੜ੍ਹ, 13 ਸਤੰਬਰ (ਅਜਾਇਬ ਸਿੰਘ ਔਜਲਾ)- ਫੈੱਡਰੇਸ਼ਨ ਆਫ਼ ਯੂ. ਟੀ. ਇੰਪਲਾਈਜ਼ ਵਰਕਰ ਚੰਡੀਗੜ੍ਹ ਵੱਲੋਂ ਨਗਰ ਕੌਾਸਲ ਪ੍ਰਸ਼ਾਸਨ ਵੱਲੋਂ ਕਰਮਚਾਰੀਆਂ ਨੂੰ ਮੁਅੱਤਲ ਕੀਤੇ ਜਾਣ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਫੈੱਡਰੇਸ਼ਨ ਦੇ ਪ੍ਰਧਾਨ ਰਘੁਬੀਰ ...

ਪੂਰੀ ਖ਼ਬਰ »

ਜੀ. ਐੱਨ. ਡੀ. ਯੂ. ਦੇ ਕਾਲਜਾਂ 'ਚੋਂ ਐਡਹਾਕ ਲੈਕਚਰਾਰਾਂ ਨੂੰ ਫ਼ਾਰਗ ਕਰਨ 'ਤੇ ਰੋਕ ਜਾਰੀ

ਚੰਡੀਗੜ੍ਹ, 13 ਸਤੰਬਰ (ਸੁਰਜੀਤ ਸਿੰਘ ਸੱਤੀ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਟੀ. ਐੱਸ. ਢੀਂਡਸਾ ਦੀ ਇਕਹਿਰੀ ਬੈਂਚ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਫੀਲੀਏਟਿਡ ਕਾਲਜਾਂ ਵਿਚ ਐਡਹਾਕ ਅਧਾਰ 'ਤੇ ਕਾਰਜਸ਼ੀਲ ਲੈਕਚਰਾਰਾਂ ਤੇ ਸਹਾਇਕ ਪ੍ਰੋਫੈਸਰਾਂ ਨੂੰ ...

ਪੂਰੀ ਖ਼ਬਰ »

ਵੈਟ ਘਪਲੇ 'ਚ ਈ. ਡੀ. ਤੋਂ 2 ਮਹੀਨੇ 'ਚ ਮੰਗੀ ਰਿਪੋਰਟ

ਚੰਡੀਗੜ੍ਹ, 13 ਸਤੰਬਰ (ਸੁਰਜੀਤ ਸਿੰਘ ਸੱਤੀ)- ਹਰਿਆਣਾ 'ਚ ਇਕ ਲੱਖ ਕਰੋੜ ਰੁਪਏ ਦਾ ਵੈਟ ਘਪਲਾ ਹੋਣ ਦਾ ਦੋਸ਼ ਲਗਾਉਂਦਿਆਂ ਲੋਕਾਯੁਕਤ ਦੀ ਸਿਫ਼ਾਰਿਸ਼ ਮੁਤਾਬਿਕ ਕਾਰਵਾਈ ਨਾ ਕਰਨ ਦਾ ਦੋਸ਼ ਲਗਾਉਂਦੀ ਪਟੀਸ਼ਨ 'ਤੇ ਹਾਈਕੋਰਟ ਨੇ ਈ. ਡੀ. ਕੋਲੋਂ ਇਸ ਵੱਲੋਂ ਦਰਜ ਮਾਮਲਿਆਂ ...

ਪੂਰੀ ਖ਼ਬਰ »

ਹਰਿਆਣਾ ਆਬਕਾਰੀ ਨੀਤੀ ਦੇ ਪ੍ਰਵਧਾਨਾਵਾਂ 'ਚ ਸੋਧ ਨੂੰ ਪ੍ਰਵਾਨਗੀ

ਚੰਡੀਗੜ੍ਹ, 13 ਸਤੰਬਰ (ਵਿ. ਪ੍ਰ.)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਵਜ਼ਾਰਤ ਦੀ ਮੀਟਿੰਗ 'ਚ ਸਾਲ 2017-18 ਲਈ ਹਰਿਆਣਾ ਆਬਕਾਰੀ ਨੀਤੀ ਦੇ ਪ੍ਰਵਧਾਨਾਵਾਂ ਵਿਚ ਸੋਧ ਨੂੰ ਪ੍ਰਵਾਨਗੀ ਦਿੱਤੀ | ਸੋਧ ਅਨੁਸਾਰ ਲਾਇਸੰਸਧਾਰਕ ਜਿਸ ...

ਪੂਰੀ ਖ਼ਬਰ »

ਸਮਾਰਟ ਸਿਟੀ ਵਰਕਸ਼ਾਪ ਚੰਡੀਗੜ੍ਹ ਸਮਾਰਟ ਸਿਟੀ ਦਾ 'ਮਾਡਲ' ਬਣੇਗਾ ਸੈਕਟਰ 43

ਚੰਡੀਗੜ੍ਹ, 13 ਸਤੰਬਰ (ਆਰ.ਐੱਸ.ਲਿਬਰੇਟ)- ਸੈਕਟਰ 43 ਚੰਡੀਗੜ੍ਹ ਸਮਾਰਟ ਸਿਟੀ ਦਾ 'ਮਾਡਲ' ਬਣੇਗਾ | ਇਸ ਲਈ ਸੈਕਟਰ ਵਿਚ ਵੱਖ-ਵੱਖ ਪ੍ਰਾਜੈਕਟਾਂ ਲਈ 75 ਏਕੜ ਥਾਂ ਲੋੜੀਂਦੀ ਹੈ, ਜਿਸ ਨੂੰ ਸਮਾਰਟ ਬਣਾਉਣ ਲਈ ਰੱਖੇ 5200 ਕਰੋੜ ਦੇ ਬਜਟ ਨਾਲ ਸੈਕਟਰ 43 ਦਾ ਕਾਇਆ ਕਲਪ ਕੀਤਾ ਜਾਵੇਗਾ | ...

ਪੂਰੀ ਖ਼ਬਰ »

ਪੁਲਿਸ ਨੇ ਮਨੁੱਖੀ ਤਸਕਰੀ ਤੇ ਬਾਲ ਮਜ਼ਦੂਰੀ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ

ਚੰਡੀਗੜ੍ਹ, 13 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਪੁਲਿਸ ਦੀ ਐਾਟੀ ਮਨੁੱਖੀ ਤਸਕਰੀ ਯੂਨਿਟ ਵੱਲੋਂ ਇਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਮਨੁੱਖੀ ਤਸਕਰੀ, ਬਾਲ ਮਜ਼ਦੂਰੀ ਆਦਿ ਨਾਲ ਜੁੜੀ ਜਾਣਕਾਰੀ ਅਤੇ ਮੱਦਦ ਲਈ ਪੁਲਿਸ ਨੰਬਰਾਂ ਬਾਰੇ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ 'ਚ ਪੁਸਤਕ ਪ੍ਰਦਰਸ਼ਨੀ ਲਗਾਈ

ਚੰਡੀਗੜ੍ਹ, 13 ਸਤੰਬਰ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਵਿਚ ਅਦਾਰਾ ਜਨਚੇਤਨਾ ਵੱਲੋਂ ਅਗਾਂਹਵਧੂ ਸਾਹਿਤ ਦੀ ਪ੍ਰਦਰਸ਼ਨੀ ਲਗਾਈ ਗਈ | ਇਸ ਪੁਸਤਕ ਪ੍ਰਦਰਸ਼ਨੀ 'ਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਸਾਹਿਤ ਤੋਂ ਇਲਾਵਾ ਵੱਖ-ਵੱਖ ...

ਪੂਰੀ ਖ਼ਬਰ »

ਬੈਂਕ 'ਚ ਅੱਗ ਲੱਗਣ ਕਾਰਨ 30 ਲੱਖ ਦਾ ਨੁਕਸਾਨ

ਜ਼ੀਰਕਪੁਰ, 13 ਸਤੰਬਰ (ਅਵਤਾਰ ਸਿੰਘ)- ਬੀਤੀ ਰਾਤ ਬਲਟਾਣਾ ਦੀ ਕਲਗੀਧਰ ਮਾਰਕੀਟ ਵਿਚਲੇ ਬੈਂਕ ਆਫ ਬੜੌਦਾ ਵਿਖੇ ਅੱਗ ਲੱਗਣ ਨਾਲ ਕਰੀਬ 30 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ¢ ਇਹ ਅੰਦਾਜ਼ਾ ਬੈਂਕ ਦੇ ਸੀਨੀਅਰ ਅਧਿਕਾਰੀਆਂ ਵਲੋਂ ਮੌਕੇ ਦਾ ਦੌਰਾ ਕਰਨ ਤੋਂ ਬਾਅਦ ਲਗਾਇਆ ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਸਕੂਲ ਕੰੁਭੜਾ ਦੀ ਹਾਲਤ ਸੁਧਾਰਨ ਦੇ ਕੰਮ ਦੀ ਮੇਅਰ ਵਲੋਂ ਸ਼ੁਰੂਆਤ

ਐੱਸ. ਏ. ਐੱਸ. ਨਗਰ, 13 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-15 ਲੱਖ ਰੁਪਏ ਖਰਚ ਕਰਕੇ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਕੰੁਭੜਾ ਦੀ ਹਾਲਤ ਸੁਧਾਰਨ ਲਈ ਮੁਰੰਮਤ ਦੇ ਕੰਮ ਦੀ ਸ਼ੁਰੂਆਤ ਅੱਜ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਵੱਲੋਂ ਟੱਕ ਲਗਾ ਕੇ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਮੇਜਰ ਤੇਜ ਪ੍ਰਤਾਪ ਸਿੰਘ ਦੀ ਕਿਤਾਬ 'ਦਿ ਟਾਈਮ ਟ੍ਰੈਵਲਰ' ਲੋਕ ਅਰਪਣ

ਚੰਡੀਗੜ੍ਹ, 13 ਸਤੰਬਰ (ਅਜਾਇਬ ਸਿੰਘ ਔਜਲਾ)- ਹਾਲ ਦੇ ਸਮੇਂ ਵਿਚ ਵਿਗਿਆਨ ਨੂੰ ਲੈ ਕੇ ਸਭ ਤੋਂ ਜ਼ਿਆਦਾ ਚਰਚਾ ਇਸ ਗੱਲ 'ਤੇ ਹੋ ਰਹੀ ਹੈ ਕਿ ਟਾਈਮ ਟ੍ਰੈਵਲ ਭਾਵ ਸਮੇਂ ਵਿਚ ਯਾਤਰਾ ਸੰਭਵ ਹੈ | ਆਇੰਸਟੀਨ ਦੇ ਰੀਐਲਟੀਵਿਟੀ ਦੇ ਸਧਾਰਨ ਸਿਧਾਂਤ 'ਤੇ ਵਿਚਾਰ ਕਰੀਏ ਤਾਂ ਇਸ ਗੱਲ ...

ਪੂਰੀ ਖ਼ਬਰ »

ਪ੍ਰਦੁਮਣ ਦੀ ਮੌਤ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾ ਲਈ ਜਾਵੇ-ਸ਼ਰਮਾ

ਚੰਡੀਗੜ੍ਹ, 13 ਸਤੰਬਰ (ਵਿ. ਪ੍ਰ.)- ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿਚ ਪ੍ਰਦੁਮਣ ਦੀ ਮੌਤ ਦੇ ਮਾਮਲੇ ਦੀ ਜਾਂਚ ਸੂਬਾ ਸਰਕਾਰ ਸੀ. ਬੀ. ਆਈ. ਤੋਂ ਕਰਵਾਉਣ ਲਈ ਤਿਆਰ ਹੈ, ਜੇਕਰ ਪ੍ਰਦੁਮਣ ਦੇ ...

ਪੂਰੀ ਖ਼ਬਰ »

ਇਕ ਦਿਨ 'ਚ ਸ਼ਹਿਰ 'ਚੋਂ 3 ਐਕਟਿਵਾ ਸਕੂਟਰ ਚੋਰੀ

ਚੰਡੀਗੜ੍ਹ, 13 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਹਰ ਸਾਲ ਸ਼ਹਿਰ 'ਚ ਸੈਂਕੜੇ ਹੀ ਵਾਹਨ ਚੋਰੀ ਦੇ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਜ਼ਿਆਦਾਤਰ ਮਾਮਲਿਆਂ 'ਚ ਪੁਲਿਸ ਮੁਲਜ਼ਮਾਂ ਤੱਕ ਨਹੀਂ ਪਹੁੰਚ ਪਾਉਂਦੀ | ਵਾਹਨ ਚੋਰੀ ਦੇ ਅਜਿਹੇ ਹੀ ਤਿੰਨ ਹੋਰ ਮਾਮਲੇ ਪੁਲਿਸ ਨੇ ...

ਪੂਰੀ ਖ਼ਬਰ »

ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵਲੋਂ ਪੁੱਡਾ ਦੀਆਂ ਸਾਰੀਆਂ ਡਿਵੈੱਲਪਮੈਂਟ ਅਥਾਰਟੀਆਂ ਦੀਆਂ ਪ੍ਰਾਪਰਟੀਆਂ ਨੂੰ ਈ-ਆਕਸ਼ਨ ਰਾਹੀਂ ਨਿਪਟਾਉਣ ਦਾ ਫ਼ੈਸਲਾ

ਐੱਸ. ਏ. ਐੱਸ. ਨਗਰ, 13 ਸਤੰਬਰ (ਨਰਿੰਦਰ ਸਿੰਘ ਝਾਂਮਪੁਰ)- ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਨੇ ਸਾਰੀਆਂ ਡਿਵੈੱਲਪਮੈਂਟ ਅਥਾਰਟੀਆਂ ਦੀਆਂ ਪ੍ਰਾਪਰਟੀਆਂ ਨੂੰ ਈ-ਆਕਸ਼ਨ ਰਾਹੀਂ ਨਿਪਟਾਉਣ ਦਾ ਫ਼ੈਸਲਾ ਲਿਆ ਹੈ | ਇਹ ਸਿਸਟਮ ਪਿਛਲੇ ਕਈ ਦਹਾਕਿਆਂ ਤੋਂ ਚੱਲਦੀਆਂ ਆ ...

ਪੂਰੀ ਖ਼ਬਰ »

ਪੁੱਡਾ ਦਫ਼ਤਰ ਵਿਖੇ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਵਿਸ਼ਾਲ ਰੋਸ ਧਰਨਾ

ਐੱਸ. ਏ. ਐੱਸ. ਨਗਰ, 13 ਸਤੰਬਰ (ਨਰਿੰਦਰ ਸਿੰਘ ਝਾਂਮਪੁਰ)- ਪੁੱਡਾ/ਗਮਾਡਾ ਵਿਭਾਗ ਦੇ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਪੰਜਾਬ ਫੀਲਡ ਐਾਡ ਵਰਕਸ਼ਾਪ ਵਰਕਰਜ਼ ਯੂਨੀਅਨ ਵਲੋਂ ਮੁੱਖ ਦਫ਼ਤਰ ਪੁੱਡਾ ਮੁਹਾਲੀ ਸਾਹਮਣੇ ਵਿਸ਼ਾਲ ਰੋਸ ਧਰਨਾ ਸਬੀਤਾ ਦੇਵੀ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਖਰੜ ਸ਼ਹਿਰ 'ਚ ਗਰੀਬਾਂ ਨੂੰ ਸਸਤਾ ਖਾਣਾ ਮੁਹੱਈਆ ਕਰਵਾਉਣ ਲਈ 'ਸਾਡੀ ਰਸੋਈ' ਦੀ ਸ਼ੁਰੂਆਤ

ਖਰੜ, 13 ਸਤੰਬਰ (ਗੁਰਮੁੱਖ ਸਿੰਘ ਮਾਨ)- ਪੰਜਾਬ ਸਰਕਾਰ ਵਲੋਂ ਗਰੀਬਾਂ ਨੂੰ ਸਸਤਾ ਖਾਣਾ ਮੁਹੱਈਆ ਕਰਵਾਉਣ ਲਈ ਸਬ-ਡਵੀਜ਼ਨ ਖਰੜ ਅੰਦਰ ਪੈਂਦੇ ਸਿਵਲ ਹਸਪਤਾਲ ਦੇ ਮੁੱਖ ਦਰਵਾਜੇ 'ਤੇ 'ਸਾਡੀ ਰਸੋਈ' ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਪ ਮੰਡਲ ...

ਪੂਰੀ ਖ਼ਬਰ »

ਜਬਰ ਜਨਾਹ ਪੀੜਤਾ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ

ਐੱਸ. ਏ. ਐੱਸ. ਨਗਰ, 13 ਸਤੰਬਰ (ਜਸਬੀਰ ਸਿੰਘ ਜੱਸੀ)- ਪਿੰਡ ਸਿੱਲ ਦੀ ਨਾਬਾਲਿਗ ਲੜਕੀ ਜੋ ਕਿ ਨੌਵੀਂ ਜਮਾਤ ਦੀ ਵਿਦਿਆਰਥਣ ਹੈ, ਨਾਲ ਕਰੀਬ ਢਾਈ ਮਹੀਨੇ ਪਹਿਲਾਂ ਪਿੰਡ ਸਿੱਲ ਦੇ ਹੀ 3 ਨੌਜਵਾਨਾਂ ਨੇ ਇਕ ਔਰਤ ਦੀ ਮੱਦਦ ਨਾਲ ਜਬਰ ਜਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ | ਇਸ ...

ਪੂਰੀ ਖ਼ਬਰ »

ਟ੍ਰੈਫਿਕ ਪੁਲਿਸ ਵਲੋਂ ਸਖ਼ਤੀ ਵਰਤਣ 'ਤੇ ਸੁਧਰੇ ਹਾਲਾਤ

ਜ਼ੀਰਕਪੁਰ, 13 ਸਤੰਬਰ (ਅਵਤਾਰ ਸਿੰਘ)- ਟ੍ਰੈਫਿਕ ਪੁਲਿਸ ਵਲੋਂ ਨਿਯਮ ਤੋੜਨ ਵਾਲੇ ਵਾਹਨ ਚਾਲਕਾਂ ਿਖ਼ਲਾਫ਼ ਵਰਤੀ ਜਾ ਰਹੀ ਸਖ਼ਤੀ ਤੋਂ ਬਾਅਦ ਖੇਤਰ ਵਿਚ ਹਾਲਾਤ ਕਾਫੀ ਸੁਧਰ ਰਹੇ ਹਨ¢ ਜ਼ੀਰਕਪੁਰ-ਪਟਿਆਲਾ ਸੜਕ 'ਤੇ ਸਥਿਤ ਟ੍ਰਾਈਸਿਟੀ ਆਟੋਜ਼ ਨਾਮਕ ਕਾਰ ਏਜੰਸੀ ਦੇ ...

ਪੂਰੀ ਖ਼ਬਰ »

ਵਪਾਰੀ ਤੋਂ ਪਿਸਤੌਲ ਦੀ ਨੋਕ 'ਤੇ ਨਕਦੀ ਤੇ ਮੋਬਾਈਲ ਲੁੱਟਿਆ

ਜ਼ੀਰਕਪੁਰ, 13 ਸਤੰਬਰ (ਅਵਤਾਰ ਸਿੰਘ) - ਬੀਤੀ ਰਾਤ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਬਲਟਾਣਾ ਦੀ ਰੇਲਵੇ ਫਾਟਕ ਸੜਕ 'ਤੇ ਇਕ ਵਪਾਰੀ ਤੋਂ ਪਿਸਤੌਲ ਦੀ ਨੋਕ 'ਤੇ ਕਰੀਬ 50 ਹਜ਼ਾਰ ਦੀ ਨਕਦੀ ਅਤੇ ਉਸ ਦਾ ਕੀਮਤੀ ਮੋਬਾਈਲ ਲੁੱਟ ਕੇ ਫ਼ਰਾਰ ਹੋ ਗਏ | ਮਾਮਲੇ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਏ. ਟੀ. ਐੱਮ. ਤੋੜਨ ਦੀ ਅਸਫ਼ਲ ਕੋਸ਼ਿਸ਼

ਖਰੜ, 13 ਸਤੰਬਰ (ਜੰਡਪੁਰੀ)- ਖਰੜ ਵਿਚਲੇ ਕੇ. ਐੱਫ. ਸੀ. ਨਜ਼ਦੀਕ ਚੋਰਾਂ ਵਲੋਂ ਬੀਤੀ ਰਾਤ ਐੱਚ. ਡੀ. ਐੱਫ. ਸੀ ਬੈਂਕ ਦਾ ਏ. ਟੀ. ਐੱਮ. ਤੋੋੜਨ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ | ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਭਾਵੇਂ ਚੋਰਾਂ ਨੇ ਏ. ਟੀ. ਐੱਮ. ਮਸ਼ੀਨ ਦੀ ਜ਼ਰੂਰ ਭੰਨਤੋੜ ਕੀਤੀ ਹੈ ਪਰ ਹੋਰ ਨੁਕਸਾਨ ਨਹੀਂ ਹੋਣ ਦੀ ਸੂਚਨਾ ਨਹੀਂ ਹੈ | ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਭਗਵੰਤ ਸਿੰਘ ਨੇ ਦੱਸਿਆ ਕਿ ਉ•ਨ੍ਹਾਂ ਨੂੰ ਲਿਖਤੀ ਸੂਚਨਾ ਮਿਲ ਗਈ | ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ |


ਖ਼ਬਰ ਸ਼ੇਅਰ ਕਰੋ

ਨਸ਼ੀਲੇ ਕੈਪਸੂਲਾਂ ਤੇ ਗੋਲੀਆਂ ਸਣੇ ਨੌਜਵਾਨ ਕਾਬੂ

ਐੱਸ. ਏ. ਐੱਸ. ਨਗਰ, 13 ਸਤੰਬਰ (ਜਸਬੀਰ ਸਿੰਘ ਜੱਸੀ)- ਮੁਹਾਲੀ ਪੁਲਿਸ ਨੇ ਨਸ਼ਿਆਂ ਿਖ਼ਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਇਕ ਨੌਜਵਾਨ ਨੂੰ ਨਸ਼ੀਲੇ ਕੈਪੂਸਲਾਂ ਤੇ ਗੋਲੀਆਂ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਮੁਲਜ਼ਮ ਦੀ ਪਹਿਚਾਣ ਦਾਨਵੀਰ ਸਿੰਘ ਮੂਲ ...

ਪੂਰੀ ਖ਼ਬਰ »

ਸਰਸਵਤੀ ਵਿਹਾਰ ਸਥਿਤ ਸਦਾ-ਸੁੱਖ ਪਾਰਕ ਬਣਿਆ ਪਸ਼ੂਆਂ ਦੀ ਚਰਾਂਦ

ਡੇਰਾਬੱਸੀ, 13 ਸਤੰਬਰ (ਗੁਰਮੀਤ ਸਿੰਘ)- ਸਰਸਵਤੀ ਵਿਹਾਰ 'ਚ ਸਥਿਤ ਸਦਾ-ਸੁੱਖ ਪਾਰਕ ਜਿਸ 'ਚ ਕਿਸੇ ਵੇਲੇ ਨਗਰ ਕੌਾਸਲ ਵਲੋਂ ਫੁੱਲਾਂ ਦਾ ਮੇਲਾ ਲਗਾਇਆ ਜਾਂਦਾ ਸੀ, ਅੱਜ ਕੱਲ੍ਹ ਆਪਣੀ ਤਰਸਯੋਗ ਹਾਲਤ ਨੂੰ ਝੂਰ ਰਹੀ ਹੈ | ਪਾਰਕ ਨੇ ਜੰਗਲ ਦਾ ਰੂਪ ਧਾਰਨ ਕਰ ਲਿਆ ਹੈ, ਜਿਸ ਦੇ ...

ਪੂਰੀ ਖ਼ਬਰ »

ਫਲੈਟ 'ਚੋਂ ਗਹਿਣੇ ਤੇ ਹੋਰ ਕੀਮਤੀ ਸਾਮਾਨ ਚੋਰੀ

ਖਰੜ, 13 ਸਤੰਬਰ (ਜੰਡਪੁਰੀ)- ਸ਼ਿਵਜੋਤ ਇਨਕਲੇਵ ਨਜ਼ਦੀਕ ਬਾਬਾ ਅਪਾਰਟਮੈਂਟ ਵਿਖੇ ਅੱਜ ਇਕ ਫਲੈਟ 'ਚੋਂ ਚੋਰਾਂ ਵੱਲੋਂ ਗਹਿਣੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਏ ਜਾਣ ਦੀ ਸੂਚ•ਨਾ ਮਿਲੀ ਹੈ | ਇਸ ਸਬੰਧੀ ਪੀੜਤ ਔਰਤ ਬਾਲਾ ਦੇਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ...

ਪੂਰੀ ਖ਼ਬਰ »

ਕੈਂਟਰ 'ਚ ਮੱਝਾਂ ਲੱਦ ਕੇ ਲਿਜਾਣ ਵਾਲੇ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ

ਖਰੜ, 13 ਸਤੰਬਰ (ਜੰਡਪੁਰੀ)- ਖਰੜ ਦੀ ਸਿਟੀ ਪੁਲਿਸ ਨੇ ਇਕ ਕੈਂਟਰ ਵਿਚ ਮੱਝਾਂ ਨੂੰ ਬੇਰਹਿਮੀ ਨਾਲ ਲੱਦ ਕੇ ਲਿਜਾਣ ਦੇ ਦੋਸ਼ ਹੇਠ ਸਾਬੂਦੀਨ, ਸ਼ਮਸਾਰ ਅਤੇ ਉਮਰ ਦਰਾਜ ਨਾਮਕ ਤਿੰਨ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਨ੍ਹਾਂ 'ਚੋਂ ਪੁਲਿਸ ਨੇ ਸਾਬੂਦੀਨ ਅਤੇ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਝਾਂਸਾ ਦੇਣ ਵਾਲੀ ਇੰਮੀਗ੍ਰੇਸ਼ਨ ਕੰਪਨੀ ਦੇ ਪ੍ਰਬੰਧਕਾਂ ਿਖ਼ਲਾਫ਼ ਧੋਖਾਧੜੀ ਦਾ ਮਾਮਲਾ ਦਰਜ

ਖਰੜ, 13 ਸਤੰਬਰ (ਜੰਡਪੁਰੀ)- ਖਰੜ ਦੀ ਸਦਰ ਪੁਲਿਸ ਨੇ ਨਿਊ ਸੰਨੀ ਇਨਕਲੇਵ ਖਰੜ ਵਿਚਲੀ ਮੇਕ ਲਾਈਫ਼ ਵੀਜ਼ਾ ਕੰਸਲਟੈਂਟ ਨਾਮਕ ਇੰਮੀਗ੍ਰੇਸ਼ਨ ਕੰਪਨੀ ਦੇ ਪ੍ਰਬੰਧਕਾਂ ਸੁਨੀਲ ਕੁਮਾਰ, ਹਸਨਪ੍ਰੀਤ ਸਿੰਘ ਅਤੇ ਰਜਿੰਦਰਪਾਲ ਸਿੰਘ ਵਾਸੀਆਨ ਬਠਿੰਡਾ ਦੇ ਵਿਰੁੱਧ ਲੋਕਾਂ ...

ਪੂਰੀ ਖ਼ਬਰ »

ਬੇਘਰੇ ਸ਼ਹਿਰੀ ਐੱਸ. ਸੀ. ਤੇ ਬੀ. ਸੀ. ਪਰਿਵਾਰਾਂ ਨੂੰ ਮਕਾਨ ਮੁਫ਼ਤ ਮੁਹੱਈਆ ਕਰਵਾਏ ਜਾਣਗੇ-ਡੀ. ਸੀ

ਐੱਸ. ਏ. ਐੱਸ. ਨਗਰ, 13 ਸਤੰਬਰ (ਕੇ. ਐੱਸ. ਰਾਣਾ)- ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ 'ਸਭ ਲਈ ਘਰ' ਮਿਸ਼ਨ ਤਹਿਤ ਪੰਜਾਬ ਸ਼ਹਿਰੀ ਆਵਾਸ ਯੋਜਨਾ ਤਹਿਤ ਬੇਘਰੇ ਸ਼ਹਿਰੀ ਐੱਸ. ਸੀ. ਤੇ ਬੀ. ਸੀ. ਪਰਿਵਾਰਾਂ ਨੂੰ ਮੁਫ਼ਤ ਮਕਾਨ ਮੁਹੱਈਆ ਕਰਵਾਏ ਜਾਣਗੇ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਸਹਿਕਾਰੀ ਸੁਸਾਇਟੀਆਂ 'ਚ ਮਾਈਕਰੋ ਏ. ਟੀ. ਐੱਮ. ਮੁਹੱਈਆ ਕਰਵਾਏ ਜਾਣਗੇ-ਕਾਰਕੌਰ

ਐੱਸ. ਏ. ਐੱਸ. ਨਗਰ, 13 ਸਤੰਬਰ (ਕੇ. ਐੱਸ. ਰਾਣਾ)- ਦੀ ਐੱਸ. ਏ. ਐੱਸ. ਨਗਰ ਕੇਂਦਰੀ ਸਹਿਕਾਰੀ ਬੈਂਕ ਲਿਮ: ਐੱਸ. ਏ. ਐੱਸ. ਨਗਰ ਦਾ ਆਮ ਇਜਲਾਸ ਚੇਅਰਮੈਨ ਬਲਜੀਤ ਸਿੰਘ ਕਾਰਕੌਰ ਦੀ ਸਰਪ੍ਰਸਤੀ ਹੇਠ ਮੁਹਾਲੀ ਵਿਖੇ ਕੀਤਾ ਗਿਆ, ਜਿਸ 'ਚ ਬੈਂਕ ਦੀਆਂ ਮੈਂਬਰ ਸਭਾਵਾਂ ਵਿਚੋਂ ਵੱਡੀ ...

ਪੂਰੀ ਖ਼ਬਰ »

ਲੜਕੀ ਦੀ ਕੁੱਟਮਾਰ ਕਰਨ ਵਾਲੇ ਪਿਤਾ ਨੂੰ ਖਰਚਾ ਨਾ ਦੇਣ 'ਤੇ ਅਦਾਲਤ ਨੇ ਭੇਜਿਆ ਨੋਟਿਸ

ਐੱਸ. ਏ. ਐੱਸ. ਨਗਰ, 13 ਸਤੰਬਰ (ਜਸਬੀਰ ਸਿੰਘ ਜੱਸੀ)- ਪਿਤਾ ਵਲੋਂ ਆਪਣੀ ਲੜਕੀ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਅਦਾਲਤ ਵਲੋਂ ਖਰਚਾ ਦੇਣ ਦੇ ਹੁਕਮਾਂ ਨੂੰ ਪਿਤਾ ਵਲੋਂ ਜਿੱਥੇ ਅਣਗੌਲਿਆ ਕੀਤਾ ਜਾ ਰਿਹਾ ਹੈ ਉੱਥੇ ਹੀ ਇਹ ਖਰਚਾ ਦਸੰਬਰ 2010 ...

ਪੂਰੀ ਖ਼ਬਰ »

ਕੁੱਲ ਹਿੰਦ ਕਿਸਾਨ ਸਭਾ ਦਾ ਵਫ਼ਦ ਕੇਨ ਕਮਿਸ਼ਨਰ ਨੂੰ ਮਿਲਿਆ

ਐੱਸ. ਏ. ਐੱਸ. ਨਗਰ, 13 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)- ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦਾ ਇਕ ਵਫ਼ਦ ਰਾਸ਼ਟਰੀ ਜਨਰਲ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਦੀ ਅਗਵਾਈ 'ਚ ਗੰਨਾ ਉਤਪਾਦਕਾਂ ਦੀਆਂ ਮੰਗਾਂ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਕੇਨ ਕਮਿਸ਼ਨਰ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ

ਐੱਸ. ਏ. ਐੱਸ. ਨਗਰ, 13 ਸਤੰਬਰ (ਨਰਿੰਦਰ ਸਿੰਘ ਝਾਂਮਪੁਰ)- ਵਾਤਾਵਰਨ ਦੀ ਸ਼ੁੱਧਤਾ ਲਈ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਵੱਖ-ਵੱਖ ਕਿਸਮਾਂ ਦੇ ਬੂਟੇ ਲਾਏ ਗਏ | ਇਸ ਮੌਕੇ ਦਸਮੇਸ਼ ਵੈੱਲਫੇਅਰ ਕੌਾਸਲ ਵਲੋਂ ...

ਪੂਰੀ ਖ਼ਬਰ »

ਆਲ ਇੰਡੀਆ ਸਿੱਖ ਸਟੁੂਡੈਂਟਸ ਫੈਡਰੇਸ਼ਨ ਨੇ 73ਵਾਂ ਸਥਾਪਨਾ ਦਿਵਸ ਮਨਾਇਆ

ਐੱਸ. ਏ. ਐੱਸ. ਨਗਰ, 13 ਸਤੰਬਰ (ਨਰਿੰਦਰ ਸਿੰਘ ਝਾਂਮਪੁਰ)- ਆਲ ਇੰਡੀਆ ਸਿੱਖ ਸਟੁੂਡੈਂਟਸ ਫੈੱਡਰੇਸ਼ਨ ਵੱਲੋਂ ਗੁਰਦੁਆਰਾ ਸੰਤ ਮੰਡਲ ਅਗੀਠਾ ਸਾਹਿਬ ਲੰਬਿਆਂ ਫੇਜ਼-8 ਮੁਹਾਲੀ ਵਿਖੇ ਸੰਤ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਦੇ ਸਹਿਯੋਗ ਸਦਕਾ ਫੈੱਡਰੇਸ਼ਨ ਦਾ 73ਵਾਂ ...

ਪੂਰੀ ਖ਼ਬਰ »

ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਸੂਰ ਪਾਲਕਾਂ ਲਈ ਇਕ ਰੋਜ਼ਾ ਸਿਖਲਾਈ ਕੈਂਪ

ਖਰੜ, 13 ਸਤੰਬਰ (ਮਾਨ/ ਜੰਡਪੁਰੀ)- ਕ੍ਰਿਸ਼ੀ ਵਿਗਿਆਨ ਕੇਂਦਰ ਐੱਸ. ਏ. ਐੱਸ. ਨਗਰ ਵਲੋਂ ਜ਼ਿਲ੍ਹੇ ਦੇ ਅਗਾਂਹਵਧੂ ਪਸ਼ੂ/ ਸੂਰ ਪਾਲਕਾਂ ਲਈ ਇਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ ਅਤੇ ਅਗਾਂਹਵਧੂ ਪਸ਼ੂ/ਸੂਰ ਪਾਲਕਾਂ ਨੂੰ ਸਿੱਧੂ ਕੈਲੋ ਪਿੱਗ ਫਾਰਮ ਦਾ ਦੌਰਾ ਵੀ ਕਰਵਾਇਆ ...

ਪੂਰੀ ਖ਼ਬਰ »

ਸ਼ਿਵਾਲਿਕ ਸਿਟੀ ਦੀ ਬੰਦ ਪਈ ਕੋਠੀ 'ਚੋਂ ਸਾਮਾਨ ਤੇ ਗਾਰਡਨ ਕਾਲੋਨੀ 'ਚੋਂ ਕਾਰ ਚੋਰੀ

ਖਰੜ, 13 ਸਤੰਬਰ (ਜੰਡਪੁਰੀ) - ਖਰੜ ਦੀ ਸਿਟੀ ਪੁਲਿਸ ਨੇ ਸ਼ਿਵਾਲਿਕ ਸਿਟੀ ਸਥਿਤ ਇਕ ਐੱਨ. ਆਰ. ਆਈ. ਦੀ ਬੰਦ ਪਈ ਕੋਠੀ 'ਚੋਂ ਸਮਾਨ ਚੋਰੀ ਹੋਣ ਅਤੇ ਗਾਰਡਨ ਕਾਲੋਨੀ 'ਚੋਂ ਇਕ ਹੌਾਡਾ ਸਿਟੀ ਕਾਰ ਚੋਰੀ ਹੋਣ ਦੇ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਵੱਖ-ਵੱਖ ਧਾਰਾਵਾਂ ...

ਪੂਰੀ ਖ਼ਬਰ »

ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕੇਅਰ ਟੇਕਰ ਦੀ ਗਿ੍ਫ਼ਤਾਰੀ ਲਈ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਸ਼ਿਕਾਇਤ

ਐੱਸ. ਏ. ਐੱਸ. ਨਗਰ, 13 ਸਤੰਬਰ (ਜਸਬੀਰ ਸਿੰਘ ਜੱਸੀ)- ਸ਼ਿਮਲਾ ਅਪਾਰਟਮੈਂਟ ਦੀ ਹੇਠਲੀ ਮੰਜ਼ਿਲ 'ਤੇ ਕਿਰਾਏ 'ਤੇ ਰਹਿਣ ਵਾਲੇ ਇਕ ਪਰਿਵਾਰ ਦੇ ਘਰੋਂ ਕੇਅਰ ਟੇਕਰ ਵਲੋਂ ਆਪਣੇ ਹੋਰਨਾਂ ਸਾਥੀਆਂ ਦੀ ਮੱਦਦ ਨਾਲ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਭਾਵੇਂ ਖਰੜ ਸਿਟੀ ...

ਪੂਰੀ ਖ਼ਬਰ »

ਟਿੱਪਰ ਦੀ ਲਪੇਟ 'ਚ ਆਉਣ ਕਾਰਨ ਇਕ ਲੜਕੀ ਦੀ ਮੌਤ, ਦੂਜੀ ਗੰਭੀਰ ਜ਼ਖ਼ਮੀ

ਐੱਸ. ਏ. ਐੱਸ. ਨਗਰ, 13 ਸਤੰਬਰ (ਜਸਬੀਰ ਸਿੰਘ ਜੱਸੀ)- ਏਅਰਪੋਰਟ ਰੋਡ 'ਤੇ ਵਾਪਰੇ ਇਕ ਸੜਕ ਹਾਦਸੇ 'ਚ ਇਕ ਲੜਕੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਦਕਿ ਦੂਜੀ ਲੜਕੀ ਦੀ ਹਾਲਤ ਗੰਭੀਰ ਬਣੀ ਹੋਈ ਹੈ | ਫਿਲਹਾਲ ਮਿ੍ਤਕ ਲੜਕੀ ਅਤੇ ਉਸ ਦੀ ਜ਼ਖ਼ਮੀ ਸਹੇਲੀ ਦੀ ਪਹਿਚਾਣ ...

ਪੂਰੀ ਖ਼ਬਰ »

ਕਾਰ ਦੇ ਚਾਰੋਂ ਟਾਇਰ ਚੋਰੀ

ਐੱਸ. ਏ. ਐੱਸ. ਨਗਰ, 13 ਸਤੰਬਰ (ਜਸਬੀਰ ਸਿੰਘ ਜੱਸੀ)- ਬੀਤੀ ਦੇਰ ਰਾਤ ਸੈਕਟਰ-70 ਸਥਿਤ ਇਕ ਮਕਾਨ ਦੇ ਬਾਹਰ ਖੜ੍ਹੀ ਸਵਿੱਫਟ ਕਾਰ ਦੇ ਚੋਰਾਂ ਵਲੋਂ ਟਾਇਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਚੋਰ ਕਾਰ ਨੂੰ ਇੱਟਾਂ ਦੇ ਸਹਾਰੇ ਖੜ੍ਹੀ ਕਰਕੇ ਟਾਇਰ ਚੋਰੀ ਕਰਕੇ ਫ਼ਰਾਰ ਹੋ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖ਼ਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ

ਜ਼ੀਰਕਪੁਰ, 13 ਸਤੰਬਰ (ਅਵਤਾਰ ਸਿੰਘ)- ਜ਼ੀਰਕਪੁਰ-ਅੰਬਾਲਾ ਸੜਕ 'ਤੇ ਸਥਿਤ ਮੈਕਡਾਨਲਡ ਕੋਲ ਬੀਤੀ 11 ਸਤੰਬਰ ਨੂੰ ਇਕ ਟਰੱਕ ਦੀ ਲਪੇਟ ਵਿਚ ਆ ਕੇ ਗੰਭੀਰ ਜ਼ਖ਼ਮੀ ਹੋਏ 45 ਸਾਲਾ ਵਿਅਕਤੀ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ | ਪੁਲਿਸ ਨੇ ਹਾਦਸੇ ਲਈ ਕਥਿਤ ਦੋਸ਼ੀ ਟਿੱਪਰ ਚਾਲਕ ...

ਪੂਰੀ ਖ਼ਬਰ »

ਕਾਰ ਚਲਾਉਣੀ ਸਿਖ ਰਹੀ ਔਰਤ ਨੇ ਬਜ਼ੁਰਗ ਔਰਤ ਦੀ ਲਈ ਜਾਨ

ਜ਼ੀਰਕਪੁਰ, 13 ਸਤੰਬਰ (ਅਵਤਾਰ ਸਿੰਘ)- ਅੱਜ ਸਵੇਰੇ ਬਲਟਾਣਾ ਦੀ ਗੋਬਿੰਦ ਵਿਹਾਰ ਕਾਲੋਨੀ ਵਿਚ ਇਕ ਕਾਰ ਸਿੱਖ ਰਹੀ ਔਰਤ ਦੀ ਕਾਰ ਦੀ ਲਪੇਟ ਵਿਚ ਆ ਕੇ ਇਕ ਕਰੀਬ 76 ਸਾਲਾ ਬਜ਼ੁਰਗ ਔਰਤ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰ ਸਮੇਂ ਗੋਬਿੰਦ ਵਿਹਾਰ ਕਾਲੋਨੀ ...

ਪੂਰੀ ਖ਼ਬਰ »

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋਂ ਪੋਲ ਖੋਲ੍ਹ ਝੰਡਾ ਮਾਰਚ ਸਬੰਧੀ ਤਿਆਰੀਆਂ ਤੇਜ਼

ਖਰੜ, 13 ਸਤੰਬਰ (ਜੰਡਪੁਰੀ)- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਨੂੰ ਮੁਲਾਜ਼ਮਾਂ ਦੀਆਂ ਸਾਂਝੀਆਂ 13 ਸੂਤਰੀ ਮੰਗਾਂ ਦੀ ਪੂਰਤੀ ਲਈ 5 ਰੋਜ਼ਾ ਪੋਲ ਖੋਲ੍ਹ ਝੰਡਾ ਮਾਰਚ ਕਰਨ ਦਾ ਨੋਟਿਸ ਦੇ ਕੇ ਸੂਬੇ ਭਰ ਵਿਚ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX