ਤਾਜਾ ਖ਼ਬਰਾਂ


ਵਿਚੋਲਗੀ ਕਮੇਟੀ ਨੇ ਸੁਪਰੀਮ ਕੋਰਟ ਵਿਚ ਸੌਂਪੀ ਰਿਪੋਰਟ, ਅਗਲੀ ਸੁਣਵਾਈ 2 ਅਗਸਤ ਨੂੰ
. . .  4 minutes ago
ਅਯੁੱਧਿਆ, 18 ਜੁਲਾਈ - ਅਯੁੱਧਿਆ ਭੂਮੀ ਵਿਵਾਦ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਵੱਲੋਂ ਨਿਯੁਕਤ ਵਿਚੋਲਗੀ ਪੈਨਲ ਨੇ ਰਿਪੋਰਟ ਸੌਂਪੀ। ਵਿਚੋਲਗੀ ਪੈਨਲ ਦੀ ਰਿਪੋਰਟ ਦੇਖਣ ਤੋਂ ਬਾਅਦ ਸੁਪਰੀਮ ਕੋਰਟ ਦੀ ਸੰਵਿਧਾਨਿਕ ਬੈਂਚ ਨੇ ਵਿਚੋਲਗੀ ਪੈਨਲ ਨੂੰ 31 ਜੁਲਾਈ...
ਕੌਮਾਂਤਰੀ ਅਦਾਲਤ ਵੱਲੋਂ ਜਾਧਵ 'ਤੇ ਦਿੱਤੇ ਫ਼ੈਸਲੇ ਦਾ ਇਮਰਾਨ ਨੇ ਕੀਤਾ ਸਵਾਗਤ
. . .  17 minutes ago
ਨਵੀਂ ਦਿੱਲੀ, 18 ਜੁਲਾਈ - ਆਲਮੀ ਇਨਸਾਫ਼ ਅਦਾਲਤ (ਆਈ.ਸੀ.ਜੇ.) ਨੇ ਬੀਤੇ ਕੱਲ੍ਹ ਬੁੱਧਵਾਰ ਨੂੰ ਪਾਕਿਸਤਾਨ ਨੂੰ ਭਾਰਤੀ ਸ਼ਹਿਰੀ ਕੁਲਭੂਸ਼ਨ ਜਾਧਵ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ 'ਤੇ ਪ੍ਰਭਾਵੀ ਤਰੀਕੇ ਨਾਲ ਵਿਚਾਰ ਕਰਨ ਤੇ ਡਿਪਲੋਮੈਟਿਕ ਰਸਾਈ ਦੇਣ ਦਾ ਆਦੇਸ਼ ਦਿੱਤਾ। ਇਸ...
ਨਸ਼ਾ ਤਸਕਰਾ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ
. . .  43 minutes ago
ਫ਼ਿਰੋਜ਼ਪੁਰ, 18 ਜੁਲਾਈ (ਜਸਵਿੰਦਰ ਸਿੰਘ ਸੰਧੂ) - ਨਸ਼ਾ ਤਸਕਰਾ ਨੂੰ ਦਬੋਚਣ ਲਈ ਸੀਨੀਅਰ ਕਪਤਾਨ ਪੁਲਿਸ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਜ਼ਿਲ੍ਹਾ ਪੁਲਿਸ ਵੱਲੋਂ ਚਲਾਈ ਗਈ ਨਸ਼ਾ ਖ਼ਾਤਮਾ ਮੁਹਿੰਮ ਅਧੀਨ ਅੱਜ ਤੜਕਸਾਰ ਪਿੰਡ ਬਾਜੀਦਪੁਰ 'ਚ ਛਾਪੇਮਾਰੀ ਕੀਤੀ ਗਈ...
ਭਾਰੀ ਬਰਸਾਤ ਦੇ ਚੱਲਦਿਆਂ ਕਾਲਕਾ-ਸ਼ਿਮਲਾ ਟਰੈਕ ਬੰਦ
. . .  about 1 hour ago
ਸ਼ਿਮਲਾ, 18 ਜੁਲਾਈ - ਭਾਰੀ ਬਰਸਾਤ ਅਤੇ ਜ਼ਮੀਨ ਖਿਸਕਣ ਦੇ ਚੱਲਦਿਆਂ ਕਾਲਕਾ-ਸ਼ਿਮਲਾ ਹੈਰੀਟੇਜ ਟਰੈਕ ਬੰਦ ਕਰ ਦਿੱਤਾ ਗਿਆ...
ਡੀ.ਐੱਮ.ਆਰ.ਸੀ 'ਚ ਗੈਰ ਨੌਕਰਸ਼ਾਹਾਂ ਦੀਆਂ ਨਾਮਜ਼ਦਗੀਆਂ ਵਾਪਸ ਲਵੇ ਦਿੱਲੀ ਸਰਕਾਰ - ਕੇਂਦਰੀ ਹਾਊਸਿੰਗ ਤੇ ਸ਼ਹਿਰੀ ਮੰਤਰਾਲਾ
. . .  about 1 hour ago
ਨਵੀਂ ਦਿੱਲੀ, 18 ਜੁਲਾਈ - ਕੇਂਦਰੀ ਹਾਊਸਿੰਗ ਤੇ ਸ਼ਹਿਰੀ ਮੰਤਰਾਲੇ ਨੇ ਦਿੱਲੀ ਸਰਕਾਰ ਨੂੰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ 'ਚ ਗੈਰ ਨੌਕਰਸ਼ਾਹਾਂ ਦੀਆਂ ਨਾਮਜ਼ਦਗੀਆਂ ਵਾਪਸ ਲੈਣ ਲਈ...
ਕੁਲਭੂਸ਼ਣ ਜਾਧਵ ਦੇ ਫ਼ੈਸਲੇ 'ਤੇ ਵਿਦੇਸ਼ ਮੰਤਰੀ ਅੱਜ ਸੰਸਦ 'ਚ ਦੇਣਗੇ ਬਿਆਨ
. . .  about 1 hour ago
ਨਵੀਂ ਦਿੱਲੀ, 18 ਜੁਲਾਈ - ਕੌਮਾਂਤਰੀ ਅਦਾਲਤ ਵੱਲੋਂ ਕੁਲਭੂਸ਼ਣ ਜਾਧਵ ਸਬੰਧੀ ਦਿੱਤੇ ਗਏ ਫ਼ੈਸਲੇ 'ਤੇ ਵਿਦੇਸ਼ ਮੰਤਰੀ ਐੱਸ. ਜੈ ਸ਼ੰਕਰ ਅੱਜ ਸੰਸਦ 'ਚ ਬਿਆਨ ਦੇਣਗੇ। ਜ਼ਿਕਰਯੋਗ...
ਘੱਗਰ ਦਰਿਆ ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪ੍ਰਭਾਵਿਤ
. . .  about 2 hours ago
ਮੂਨਕ, 18 ਜੁਲਾਈ (ਰਾਜਪਾਲ ਸਿੰਗਲਾ) - ਮੂਨਕ ਨੇੜੇ ਘੱਗਰ ਦਰਿਆ ਵਿਚ 45 ਫੁੱਟ ਦਾ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪ੍ਰਭਾਵਿਤ ਹੋਈ ਹੈ, ਜਦਕਿ ਕਈ ਲਿੰਕ ਰੋਡ ਬਦ ਹੋਣ ਦੇ ਕਿਨਾਰੇ...
ਸ਼ੈਲਟਰ ਦੀ ਛੱਤ ਡਿੱਗਣ ਕਾਰਨ 13 ਮੱਝਾਂ ਤੇ 2 ਗਊਆਂ ਦੀ ਮੌਤ
. . .  about 1 hour ago
ਨਵੀਂ ਦਿੱਲੀ, 18 ਜੁਲਾਈ - ਦਿੱਲੀ ਦੇ ਨਜਫਗੜ ਵਿਖੇ ਇੱਕ ਸ਼ੈਲਟਰ ਦੀ ਛੱਤ ਡਿੱਗਣ ਕਾਰਨ 13 ਮੱਝਾਂ, 2 ਵੱਛਿਆਂ ਤੇ 2 ਗਊਆਂ ਦੀ ਮੌਤ ਹੋ...
ਅੰਤੋਦਯ ਟਰੇਨ ਦੇ ਦੂਸਰੇ ਕੋਚ ਦੀ ਟਰਾਲੀ ਪਟੜੀ ਤੋਂ ਉਤਰੀ
. . .  about 2 hours ago
ਮੁੰਬਈ, 18 ਜੁਲਾਈ - ਮਹਾਰਾਸ਼ਟਰ ਦੇ ਕਸਾਰਾ-ਲਗਾਤਪੁਰੀ ਵਿਚਕਾਰ ਅੱਜ ਤੜਕਸਾਰ ਅੰਤੋਦਯ ਟਰੇਨ ਦੇ ਦੂਸਰੇ ਕੋਚ ਦੀ ਟਰਾਲੀ ਪਟੜੀ ਤੋਂ ਉਤਰ ਗਈ। ਹਾਦਸੇ 'ਚ ਕਿਸੇ ਕਿਸਮ...
ਕਰਨਾਟਕ ਰਾਜਨੀਤੀ ਦਾ ਅੱਜ ਅਹਿਮ ਦਿਨ
. . .  about 2 hours ago
ਬੈਂਗਲੁਰੂ, 18 ਜੁਲਾਈ - ਕਰਨਾਟਕ ਰਾਜਨੀਤੀ ਦਾ ਅੱਜ ਬਹੁਤ ਅਹਿਮ ਦਿਨ ਹੈ ਕਿਉਂਕਿ ਕੁਮਾਰਸਵਾਮੀ ਨੂੰ ਬਹੁਮਤ ਸਾਬਤ ਕਰਨਾ ਹੋਵੇਗਾ। ਜੇਕਰ ਉਹ ਬਹੁਮਤ ਸਾਬਤ ਨਾ ਕਰ ਸਕੇ ਤਾਂ ਕਰਨਾਟਕ ਦੀ...
ਅੱਜ ਦਾ ਵਿਚਾਰ
. . .  about 2 hours ago
ਸ੍ਰੀ ਮੁਕਤਸਰ ਸਾਹਿਬ: ਚੱਕ ਜਵਾਹਰੇਵਾਲਾ ਗੋਲੀ ਕਾਂਡ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ
. . .  1 day ago
ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਜਵਾਹਰੇਵਾਲਾ ਵਿਖੇ ਪਿੰਡ ਦੇ ਵਿਅਕਤੀਆਂ ਵਲੋਂ ਐਸ.ਸੀ. ਪਰਿਵਾਰ ਤੇ ਹਮਲਾ ਕਰਕੇ ਦਿਉਰ ਅਤੇ ਭਰਜਾਈ ਦਾ ਕਤਲ ਕਰਨ ...
ਅਕੈਡਮੀ 'ਚ ਖੇਡਦੇ ਸਮੇਂ ਵਿਦਿਆਰਥੀ ਦੀ ਹੋਈ ਮੌਤ
. . .  1 day ago
ਬੰਗਾ, 17 ਜੁਲਾਈ (ਜਸਬੀਰ ਸਿੰਘ ਨੂਰਪੁਰ, ਅਮਰੀਕ ਸਿੰਘ ਢੀਂਡਸਾ)- ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਮੁਕੰਦਪੁਰ ਵਿਖੇ 12ਵੀਂ ਜਮਾਤ ਦੇ ਵਿਦਿਆਰਥੀ ਤਲਵਿੰਦਰ ਸਿੰਘ ਸਪੁੱਤਰ ਅਮਰਜੀਤ ਸੈਣੀ ਦੀ ਖੇਡਦੇ ਸਮੇਂ ਮੌਤ ਹੋ ਗਈ ਜਿਸ ਨੂੰ ਸਥਾਨਕ ਹਸਪਤਾਲ ਪਹੁੰਚਾਇਆ ....
ਕੁਲਭੂਸ਼ਨ ਯਾਦਵ 'ਤੇ ਆਈ.ਸੀ.ਜੇ. ਦਾ ਫ਼ੈਸਲਾ ਇਕ ਬਹੁਤ ਵੱਡੀ ਜਿੱਤ- ਰਾਜਨਾਥ ਸਿੰਘ
. . .  1 day ago
ਐੱਸ.ਡੀ.ਐੱਮ ਦਫ਼ਤਰ ਦੀਆਂ ਆਈ.ਡੀ. ਹੈੱਕ ਕਰਕੇ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਨ ਵਾਲੇ 5 ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ
. . .  1 day ago
ਤਰਨ ਤਾਰਨ, 17 ਜੁਲਾਈ (ਹਰਿੰਦਰ ਸਿੰਘ)- ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਤਰਨਤਾਰਨ ਵਿਖੇ ਬਾਹਰੋਂ ਆਉਣ ਵਾਲੇ ਵਾਹਨਾਂ ਦੀਆਂ ਆਰ.ਸੀਂਆਂ ਨੂੰ ਟਰਾਂਸਫ਼ਰ ਕਰਨ ਦੇ ਨਾਂਅ ਤੇ ਐੱਸ.ਡੀ.ਐੱਮਾਂ ਦੀ ਆਈ.ਡੀ ਨੂੰ ਹੈੱਕ ਕਰ ਕੇ ਗੱਡੀਆਂ ਦੀ ਆਰ. ਸੀਂਆਂ ਕਰਨ ਦੇ ਦੋਸ਼ ਹੇਠ ...
ਖੇਤਾਂ 'ਚ ਮੀਂਹ ਦਾ ਪਾਣੀ ਭਰਨ ਕਾਰਨ ਨਰਮੇ ਅਤੇ ਝੋਨੇ ਦੀਆਂ ਫ਼ਸਲਾਂ ਹੋਈਆਂ ਖ਼ਰਾਬ
. . .  1 day ago
ਐੱਸ.ਜੀ.ਪੀ.ਸੀ ਦੀ ਐਗਜੇਕਟਿਵ ਕਮੇਟੀ ਵੱਲੋਂ ਸੀ.ਬੀ.ਆਈ. ਦੀ ਕਲੋਜਰ ਰਿਪੋਰਟ ਰੱਦ
. . .  1 day ago
9ਵੀਂ ਤੋਂ 12ਵੀਂ ਸ਼੍ਰੇਣੀਆਂ 'ਚ ਰੈਗੂਲਰ ਵਿਦਿਆਰਥੀ 31 ਜੁਲਾਈ ਤੱਕ ਲੈ ਸਕਦੇ ਹਨ ਦਾਖਲਾ
. . .  1 day ago
ਪਾਕਿਸਤਾਨ ਨੇ ਵਿਆਨਾ ਸਮਝੌਤੇ ਦੀ ਕੀਤੀ ਉਲੰਘਣਾ- ਆਈ.ਸੀ.ਜੇ
. . .  1 day ago
ਕੁਲਭੂਸ਼ਨ ਯਾਧਵ ਦੀ ਫਾਂਸੀ 'ਤੇ ਲੱਗੀ ਰੋਕ, ਹੇਗ 'ਚ ਭਾਰਤ ਨੂੰ ਮਿਲੀ ਵੱਡੀ ਜਿੱਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਭਾਦੋਂ ਸੰਮਤ 549

ਸੰਪਾਦਕੀ

ਭਾਜਪਾ ਵਿਚ ਵਧ ਰਿਹਾ ਹੈ ਅਮਿਤ ਸ਼ਾਹ ਦਾ ਬੋਲਬਾਲਾ

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਪੁਰਾਣੀ ਪੀੜ੍ਹੀ ਦੇ ਨੇਤਾਵਾਂ ਦੀ ਤਰ੍ਹਾਂ ਬਹੁਤ ਹੀ ਘਟ ਸਜਾਵਟ ਹੈ। ਮਿਲਣ ਆਉਣ ਵਾਲਿਆਂ ਨੂੰ ਉਹ ਇਕ ਕਮਰੇ ਵਿਚ ਰੱਖੇ ਹੋਏ ਸੋਫੇ 'ਤੇ ਮਿਲਣਾ ਪਸੰਦ ਕਰਦੇ ਹਨ। ਉਸ ਸੋਫੇ ਦੀ ਪਿੱਠ ਦੀਵਾਰ ਵਾਲੇ ਪਾਸੇ ...

ਪੂਰੀ ਖ਼ਬਰ »

ਡੋਕਲਾਮ ਪਠਾਰ 'ਤੇ ਭਾਰਤ-ਚੀਨ ਟਕਰਾਅ ਕਿਵੇਂ ਖ਼ਤਮ ਹੋਇਆ?

ਭਾਰਤ ਅਤੇ ਚੀਨ ਦੇ ਵਿਚਕਾਰ ਹਿਮਾਲਿਆ ਪਠਾਰ ਡੋਕਲਾਮ ਦੇ 70 ਦਿਨ ਪੁਰਾਣੇ ਵਿਵਾਦ ਨੂੰ ਤਿੰਨੇ ਦੇਸ਼ਾਂ ਭਾਰਤ, ਚੀਨ ਅਤੇ ਭੂਟਾਨ ਨੇ ਆਪਸੀ ਸਹਿਮਤੀ ਨਾਲ ਫ਼ੌਜਾਂ ਪਿੱਛੇ ਹਟਾ ਕੇ ਹੱਲ ਕਰ ਲਿਆ ਹੈ। 28 ਅਗਸਤ, 2017 ਨੂੰ ਭਾਰਤ ਸਰਕਾਰ ਵਲੋਂ ਇਸ ਦੀ ਘੋਸ਼ਣਾ ਕੀਤੀ ਗਈ। ਭਾਰਤ ਅਤੇ ...

ਪੂਰੀ ਖ਼ਬਰ »

ਘਰੋਂ ਪੈਣ ਧੱਕੇ ਬਾਹਰ ਢੋਈ ਨਾ, ਰੋਹਿੰਗਿਆ ਦਾ ਆਪਣਾ ਦੇਸ਼ ਕੋਈ ਨਾ

ਰੋਹਿੰਗਿਆ ਮੁਸਲਮਾਨਾਂ ਦਾ ਮਸਲਾ ਹੁਣ ਭਾਰਤ ਲਈ ਵੀ ਸਿਰਦਰਦ ਸਾਬਤ ਹੋਣ ਲੱਗਾ ਹੈ। ਇੱਥੇ ਵੀ ਕਰੀਬ 40 ਹਜ਼ਾਰ ਰੋਹਿੰਗਿਆ ਸ਼ਰਨਾਰਥੀ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਇੱਥੋਂ ਕੱਢੇ ਜਾਣ ਨੂੰ ਲੈ ਕੇ ਰਾਜਨੀਤੀ ਹੋ ਰਹੀ ਹੈ। ਹਿੰਦੂ ਸੰਗਠਨ ਉਨ੍ਹਾਂ ਨੂੰ ਇੱਥੋਂ ਬਾਹਰ ...

ਪੂਰੀ ਖ਼ਬਰ »

ਪਰਿਵਾਰਵਾਦ ਦੀ ਸਿਆਸਤ

ਭਾਰਤ ਦੇ ਆਗੂਆਂ ਨੂੰ ਵਿਦੇਸ਼ਾਂ ਵਿਚ ਜਾ ਕੇ ਦੇਸ਼ ਦੀਆਂ ਵਿਰੋਧੀ ਪਾਰਟੀਆਂ ਅਤੇ ਆਗੂਆਂ ਦੇ ਪੋਤੜੇ ਫੋਲਣ ਦੀ ਆਦਤ ਪੈ ਗਈ ਹੈ। ਪਹਿਲਾਂ ਅਕਸਰ ਇਹ ਇਲਜ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਲਗਦਾ ਰਿਹਾ ਹੈ ਕਿ ਵਿਦੇਸ਼ ਵਿਚ ਜਾ ਕੇ ਉਨ੍ਹਾਂ ਦਾ ਏਜੰਡਾ ਦੇਸ਼ ਦੇ ਵਿਰੋਧੀ ਆਗੂਆਂ ਨੂੰ ਜਾਂ ਪਾਰਟੀਆਂ ਨੂੰ ਭੰਡਣਾ ਰਿਹਾ ਹੈ। ਅਸੀਂ ਇਸ ਨੂੰ ਕੋਈ ਸਿਆਣੀ ਅਤੇ ਪ੍ਰੋੜ੍ਹ ਸੋਚ ਨਹੀਂ ਮੰਨਦੇ। ਉੱਚ ਸਿਆਸੀ ਅਹੁਦਿਆਂ 'ਤੇ ਬੈਠੇ ਵਿਅਕਤੀਆਂ ਵਲੋਂ ਅਜਿਹਾ ਪ੍ਰਭਾਵ ਦੇਣਾ ਕਿ ਜਿਵੇਂ ਉਹ ਦੇਸ਼ ਦੀਆਂ ਚੋਣਾਂ ਲੜ ਰਹੇ ਹੋਣ, ਉਨ੍ਹਾਂ ਦੇ ਸਿਆਸੀ ਕੱਦ-ਬੁੱਤ ਨੂੰ ਬੌਣਾ ਕਰਦਾ ਹੈ।
ਆਪਣੇ ਅਨੇਕਾਂ ਦੌਰਿਆਂ ਦੌਰਾਨ ਕਾਫੀ ਵਾਰ ਸ੍ਰੀ ਮੋਦੀ ਨੇ ਅਜਿਹੇ ਵਿਆਖਿਆਨ ਦਿੱਤੇ ਹਨ, ਜਿਨ੍ਹਾਂ ਤੋਂ ਉਨ੍ਹਾਂ ਦੇ ਮੰਤਵ ਦੀ ਸਮਝ ਨਹੀਂ ਆਈ। ਜੇਕਰ ਦੇਸ਼ ਦੇ ਲੋਕਾਂ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਚੁਣਿਆ ਹੈ ਤਾਂ ਇਸ ਨਾਲ ਹੀ ਉਨ੍ਹਾਂ ਦਾ ਹੱਥ ਉੱਚਾ ਹੋ ਜਾਂਦਾ ਹੈ। ਵਿਦੇਸ਼ ਵਿਚ ਜਾ ਕੇ ਦੂਸਰਿਆਂ ਦੀ ਆਲੋਚਨਾ ਅਜਿਹੀ ਚੜ੍ਹਤ ਨੂੰ ਘਟਾਉਣ ਵਾਲਾ ਕੰਮ ਹੈ। ਅਜਿਹਾ ਹੀ ਹੁਣ ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਕੀਤਾ ਹੈ। ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਇਕ ਉੱਚ ਪਾਏ ਦਾ ਵਿਦਿਅਕ ਅਦਾਰਾ ਹੈ। ਜੇਕਰ ਵਿਦੇਸ਼ ਵਿਚ ਜਾ ਕੇ ਵੀ ਇਹ ਪੜ੍ਹਿਆ-ਲਿਖਿਆ ਨੌਜਵਾਨ ਦੇਸ਼ ਦੀ ਰਾਜਨੀਤੀ ਸਬੰਧੀ ਹੀ ਸੰਵਾਦ ਰਚਾਉਂਦਾ ਹੈ ਤਾਂ ਇਸ ਨਾਲ ਉਸ ਦੇ ਅਕਸ 'ਤੇ ਫ਼ਰਕ ਪੈਂਦਾ ਹੈ। ਇਕ ਉੱਤਮ ਯੂਨੀਵਰਸਿਟੀ ਵਿਚ ਜਾ ਕੇ ਦੇਸ਼ ਦੀ ਚਲੰਤ ਸਿਆਸਤ ਦੀਆਂ ਗੱਲਾਂ ਕਰਨਾ ਆਪਣੀ ਬੁੱਧੀ ਦੇ ਖਾਲੀ ਹੋਣ ਦਾ ਦਿਖਾਵਾ ਕਰਨਾ ਹੀ ਹੈ। ਅੱਜ ਕੌਮਾਂਤਰੀ ਮੰਚ 'ਤੇ ਅਨੇਕਾਂ ਹੀ ਅਜਿਹੇ ਮਸਲੇ ਹਨ, ਜਿਨ੍ਹਾਂ ਵਿਚ ਵਾਤਾਵਰਨ, ਜੰਗ ਦੇ ਬੱਦਲ, ਸੰਯੁਕਤ ਰਾਸ਼ਟਰ ਦੀ ਅਹਿਮੀਅਤ ਅਤੇ ਵੱਖ-ਵੱਖ ਦੇਸ਼ਾਂ ਵਿਚਕਾਰ ਸਹਿਯੋਗ ਲਈ ਸੰਗਠਨ, ਦੁਨੀਆ ਦਾ ਇਕ ਮੰਡੀ ਵਿਚ ਬਦਲਦੇ ਜਾਣਾ, ਤਾਕਤਵਰ ਅਤੇ ਖੁਸ਼ਹਾਲ ਦੇਸ਼ਾਂ ਦਾ ਪਿੱਛੇ ਰਹਿ ਗਏ ਦੇਸ਼ਾਂ ਪ੍ਰਤੀ ਵਤੀਰਾ ਅਤੇ ਕੌਮਾਂਤਰੀ ਸੰਸਥਾਵਾਂ ਵਲੋਂ ਦੁਨੀਆ ਭਰ ਵਿਚ ਕੀਤੇ ਜਾ ਰਹੇ ਕੰਮਾਂ ਦੀ ਪੜਚੋਲ ਕਰਨਾ ਆਦਿ ਜਿਨ੍ਹਾਂ 'ਤੇ ਚਰਚਾ ਹੋ ਸਕਦੀ ਹੈ। ਜੇਕਰ ਅਜਿਹੀਆਂ ਯੂਨੀਵਰਸਿਟੀਆਂ ਵਿਚ ਵੀ ਸਾਡੇ ਆਗੂਆਂ ਤੋਂ ਅਜਿਹੇ ਸਵਾਲ ਦੇਸ਼ ਦੇ ਅੰਦਰੂਨੀ ਮਸਲਿਆਂ ਸਬੰਧੀ ਪੁੱਛੇ ਜਾਂਦੇ ਹਨ ਤਾਂ ਅਜਿਹਾ ਉਹ ਸਾਡੇ ਆਗੂਆਂ ਦੇ ਸੀਮਤ ਪੱਧਰ ਨੂੰ ਮੁੱਖ ਰੱਖਦਿਆਂ ਹੀ ਕਰਦੇ ਹਨ।
ਕਾਂਗਰਸ ਨੂੰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਹੁਤੇ ਸਮੇਂ ਤੱਕ ਰਾਜ ਕਰਨ ਦੀ ਆਦਤ ਪੈ ਚੁੱਕੀ ਹੈ। ਇਸ ਲਈ ਜਦੋਂ ਵੀ ਰਾਜ ਖੁਸਦਾ ਹੈ ਤਾਂ ਇਸ ਦੇ ਆਗੂਆਂ ਵਿਚ ਬੌਖਲਾਹਟ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਪਿਛਲੇ ਸਮੇਂ ਵਿਚ ਅਜਿਹੀ ਬੌਖਹਾਲਟ ਕਾਂਗਰਸ ਦੇ ਵੱਡੇ ਆਗੂਆਂ ਦੇ ਬਿਆਨਾਂ ਤੋਂ ਵੀ ਵੇਖਣ ਨੂੰ ਮਿਲਦੀ ਹੈ। ਸਾਡੇ ਵੱਡੇ ਸਿਆਸਤਦਾਨਾਂ ਦੀ ਇਹ ਸੋਚ ਹੈ ਕਿ ਉਹ ਦੇਸ਼ ਦੇ ਲੋਕਤੰਤਰੀ ਢਾਂਚੇ ਨੂੰ ਵੀ ਆਪਣੀ ਵਿਰਾਸਤ ਸਮਝਣ ਲੱਗੇ ਹਨ। ਅਜਿਹੀ ਹੀ ਗੱਲ ਰਾਹੁਲ ਗਾਂਧੀ ਨੇ ਪਰਿਵਾਰਵਾਦ ਦੇ ਨਾਂਅ 'ਤੇ ਕੀਤੀ ਹੈ ਅਤੇ ਬੜੇ ਹੀ ਮਾਣ ਨਾਲ ਕਿਹਾ ਹੈ ਕਿ ਅਜਿਹਾ ਭਾਰਤ ਵਿਚ ਚਲਦਾ ਹੈ। ਇਸ ਲਈ ਰਾਹੁਲ ਨੇ ਕੁਝ ਸਿਆਸਤਦਾਨਾਂ ਦੇ ਪੁੱਤਰਾਂ ਪੋਤਰਿਆਂ ਦੇ ਨਾਂਅ ਵੀ ਗਿਣਾਏ ਹਨ, ਜੋ ਆਪਣੇ ਬਜ਼ੁਰਗਾਂ ਦੀਆਂ ਗੱਦੀਆਂ 'ਤੇ ਬੈਠਣਾ ਆਪਣਾ ਅਧਿਕਾਰ ਸਮਝਦੇ ਹਨ। ਪਰ ਇਸ ਸੰਦਰਭ ਵਿਚ ਕਲਾਕਾਰਾਂ ਅਤੇ ਉਦਯੋਗਪਤੀਆਂ ਦਾ ਨਾਂਅ ਲੈਣਾ ਬੇਹੱਦ ਅਢੁਕਵਾਂ ਲਗਦਾ ਹੈ। ਅਜਿਹਾ ਹੀ ਪ੍ਰਚਾਰ ਸਾਡੇ ਪੰਜਾਬ ਦੇ ਪਰਿਵਾਰਵਾਦ ਨੂੰ ਪ੍ਰਣਾਏ ਵੱਡੇ ਛੋਟੇ ਆਗੂ ਕਰਦੇ ਰਹੇ ਹਨ। ਉਹ ਸਿਆਸਤ ਨੂੰ ਇਕ ਕਿੱਤਾ ਸਮਝਦੇ ਹਨ ਅਤੇ ਅਕਸਰ ਉਹ ਇਹ ਆਖਦੇ ਹਨ ਕਿ ਜੇਕਰ ਵਪਾਰੀ ਦਾ ਪੁੱਤਰ ਵਪਾਰੀ ਬਣ ਸਕਦਾ ਹੈ, ਡਾਕਟਰ ਦਾ ਪੁੱਤਰ ਡਾਕਟਰ ਬਣ ਸਕਦਾ ਹੈ ਤਾਂ ਸਿਆਸਤਦਾਨ ਦੇ ਪੁੱਤਰ ਪੋਤਰਿਆਂ ਅਤੇ ਉਨ੍ਹਾਂ ਨਾਲ ਸਬੰਧਤ ਪਰਿਵਾਰਕ ਮੈਂਬਰਾਂ ਦਾ ਵੀ ਇਕ ਤਰ੍ਹਾਂ ਨਾਲ ਸਿਆਸੀ ਗੱਦੀਆਂ 'ਤੇ ਬਿਰਾਜਮਾਨ ਹੋਣ ਦਾ ਹੱਕ ਬਣਦਾ ਹੈ। ਕਿਉਂਕਿ ਸਿਆਸੀ ਆਗੂ ਆਪਣੇ ਜੀਵਨ ਕਾਲ ਵਿਚ ਹੀ ਅਜਿਹੇ ਦਾਅ-ਪੇਚ ਲੜਾਉਣ ਵਿਚ ਕਾਮਯਾਬ ਹੋ ਜਾਂਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦਾ ਪਰਿਵਾਰ ਹੀ ਉਨ੍ਹਾਂ ਦਾ ਸਿਆਸੀ ਉਤਰਾਧਿਕਾਰੀ ਬਣ ਜਾਂਦਾ ਹੈ। ਅੱਜ ਦੇਸ਼ ਭਰ ਵਿਚ ਪਰਿਵਾਰਵਾਦ ਦੀ ਸਿਆਸਤ ਨੇ ਲੋਕਤੰਤਰ ਨੂੰ ਇਕ ਤਰ੍ਹਾਂ ਨਾਲ ਗ੍ਰਹਿਣ ਲਗਾ ਕੇ ਰੱਖ ਦਿੱਤਾ ਹੈ।
ਜੇਕਰ ਸਿਆਸਤਦਾਨ ਯੋਗਤਾ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦੇ ਪੁੱਤਰਾਂ ਪੋਤਰਿਆਂ ਦੇ ਮੁਕਾਬਲੇ ਵਿਚ ਸਿਆਸਤ ਵਿਚ ਆਪਣੀ ਵਾਰੀ ਦੀ ਉਡੀਕ ਕਰ ਰਹੇ ਸੈਂਕੜੇ ਹਜ਼ਾਰਾਂ ਨੌਜਵਾਨ ਉਨ੍ਹਾਂ ਤੋਂ ਬਿਹਤਰ ਮੰਨੇ ਜਾ ਸਕਦੇ ਹਨ। ਪਰ ਉਨ੍ਹਾਂ ਨੂੰ ਅੱਗੇ ਕੌਣ ਆਉਣ ਦਿੰਦਾ ਹੈ। ਸਾਰੀ ਉਮਰ ਉਹ ਅਜਿਹੇ ਅਵਸਰ ਦੀ ਭਾਲ ਵਿਚ ਹੀ ਲੱਗੇ ਰਹਿੰਦੇ ਹਨ। ਕਾਂਗਰਸ ਨੇ ਲੰਮਾ ਸਮਾਂ ਰਾਜ ਕਰਕੇ ਦੇਸ਼ ਦੀ ਗੁਰਬਤ ਕਿੰਨੀ ਕੁ ਘਟਾ ਦਿੱਤੀ ਹੈ? ਰੁਜ਼ਗਾਰ ਦੇ ਕਿੰਨੇ ਕੁ ਸਾਧਨ ਪੈਦਾ ਕੀਤੇ ਹਨ? ਵਧਦੀ ਆਬਾਦੀ 'ਤੇ ਕਾਬੂ ਪਾਉਣ ਲਈ ਕਿੰਨੀ ਕੁ ਸਫ਼ਲ ਯੋਜਨਾਬੰਦੀ ਕੀਤੀ ਹੈ? ਅਜਿਹਾ ਸਾਰੇ ਜਾਣਦੇ ਹਨ। ਇਸ ਲਈ ਸਾਡੇ ਹੁਣ ਦੇ ਸੱਤਾ ਵਿਚ ਬੈਠੇ ਅਤੇ ਸੱਤਾ ਤੋਂ ਲੱਥੇ ਸਿਆਸਤਦਾਨਾਂ ਨੂੰ ਆਪਣੇ ਸਬੰਧੀ ਕਾਫੀ ਭੁਲੇਖੇ ਹਨ। ਪਰ ਦੇਸ਼ ਦੇ ਲੋਕਾਂ ਨੂੰ ਸਮੁੱਚੇ ਦ੍ਰਿਸ਼ ਬਾਰੇ ਕੋਈ ਬਹੁਤਾ ਭੁਲੇਖਾ ਨਹੀਂ ਹੈ। ਇਸੇ ਲਈ ਉਹ ਬਹੁਤੇ ਆਗੂਆਂ ਦੇ ਬਿਆਨਾਂ, ਦਾਅਵਿਆਂ ਅਤੇ ਵਾਅਦਿਆਂ ਨੂੰ ਖੋਖਲਾ ਸਮਝਣ ਲੱਗੇ ਹਨ। ਸਾਡੀ ਕਾਂਗਰਸ ਦੇ ਆਗੂਆਂ ਨੂੰ ਇਹ ਰਾਇ ਹੈ ਕਿ ਉਹ ਕਾਹਲੇ ਨਾ ਪੈਣ, ਬੌਖਲਾਹਟ ਵਿਚ ਨਾ ਆਉਣ, ਗਰਮੀ ਨਾ ਦਿਖਾਉਣ, ਸਗੋਂ ਆਪਣੇ ਮਨ ਅੰਦਰ ਝਾਤੀ ਮਾਰ ਕੇ ਸਥਿਤੀ ਨੂੰ ਸਮਝ ਕੇ ਆਉਣ ਵਾਲੇ ਸਮੇਂ ਲਈ ਕੋਈ ਗੰਭੀਰ ਯੋਜਨਾਬੰਦੀ ਕਰਨ ਦਾ ਯਤਨ ਕਰਨ। ਇਸੇ ਵਿਚ ਹੀ ਦੇਸ਼ ਦੀ ਅਤੇ ਦੇਸ਼ ਵਾਸੀਆਂ ਦੀ ਭਲਾਈ ਮੰਨੀ ਜਾ ਸਕਦੀ ਹੈ।


-ਬਰਜਿੰਦਰ ਸਿੰਘ ਹਮਦਰਦ


ਖ਼ਬਰ ਸ਼ੇਅਰ ਕਰੋ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX