ਤਾਜਾ ਖ਼ਬਰਾਂ


ਭਾਰਤ ਆਸਟ੍ਰੇਲੀਆ ਬ੍ਰਿਸਬੇਨ ਟੀ20 : ਆਸਟ੍ਰੇਲੀਆ ਦੀਆਂ 75 ਦੌੜਾਂ 3 ਆਊਟ
. . .  18 minutes ago
ਐਸ.ਆਈ.ਟੀ. 84 ਸਿੱਖ ਕਤਲੇਆਮ ਲਈ ਸੋਨੀਆ ਗਾਂਧੀ ਨੂੰ ਕਰੇ ਸੰਮਣ - ਸੁਖਬੀਰ ਬਾਦਲ
. . .  39 minutes ago
ਚੰਡੀਗੜ੍ਹ, 21 ਨਵੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਸ.ਆਈ.ਟੀ. ਨੂੰ ਯੂ.ਪੀ.ਏ. ਚੇਅਰਪਰਸਨ ਤੇ ਕਾਂਗਰਸ ਲੀਡਰ ਸੋਨੀਆ ਗਾਂਧੀ ਨੂੰ 1984 ਸਿੱਖ ਕਤਲੇਆਮ ਲਈ ਸੰਮਣ ਜਾਰੀ ਕਰਨੇ ਚਾਹੀਦੇ ਹਨ, ਕਿਉਂਕਿ ਕਤਲੇਆਮ...
ਭਾਰਤ ਆਸਟ੍ਰੇਲੀਆ ਬ੍ਰਿਸਬੇਨ ਟੀ20 - ਆਸਟ੍ਰੇਲੀਆ ਦੀ 24 ਦੌੜਾਂ 'ਤੇ ਡਿੱਗੀ ਪਹਿਲੀ ਵਿਕਟ
. . .  45 minutes ago
ਮੁੱਖ ਮੰਤਰੀ ਵੱਲੋਂ ਸਨਅਤੀ ਜਥੇਬੰਦੀਆਂ ਤੇ ਸਨਅਤਕਾਰਾਂ ਨਾਲ ਮੀਟਿੰਗ
. . .  36 minutes ago
ਲੁਧਿਆਣਾ, 21 ਨਵੰਬਰ (ਪੁਨੀਤ ਬਾਵਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਲੁਧਿਆਣਾ ਫ਼ੇਰੀ ਦੌਰਾਨ ਸਨਅਤੀ ਜਥੇਬੰਦੀਆਂ ਤੇ ਸਨਅਤਕਾਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ, ਮੀਟਿੰਗ ਵਿਚ ਵੈਟ ਰਿਫ਼ੰਡ, ਮਿਕਸ ਲੈਂਡ ਯੂਜ਼, ਬਿਜਲੀ ਦੀਆਂ ਕੀਮਤਾਂ, ਫ਼ੋਕਲ ਪੁਆਇੰਟਾਂ...
ਅਲੋਕ ਨਾਥ 'ਤੇ ਹੋਇਆ ਜਬਰ ਜਨਾਹ ਦਾ ਮੁਕੱਦਮਾ ਦਰਜ
. . .  about 1 hour ago
ਨਵੀਂ ਦਿੱਲੀ, 21 ਨਵੰਬਰ - ਮੀ ਟੂ ਮੁਹਿੰਮ ਦੇ ਚੱਲਦਿਆਂ ਅਦਾਕਾਰ ਅਲੋਕ ਨਾਥ 'ਤੇ ਲੇਖਕ ਤੇ ਨਿਰਮਾਤਾ ਵਿੰਤਾ ਨੰਦਾ ਨੇ ਅਲੋਕ ਨਾਥ 'ਤੇ ਜਿਸਮਾਨੀ ਸ਼ੋਸ਼ਣ ਦੇ ਦੋਸ਼ ਲਗਾਏ ਸਨ। ਪਿਛਲੇ ਮਹੀਨੇ ਦੀ 17 ਤਰੀਕ ਨੂੰ ਅਲੋਕ ਨਾਥ ਖਿਲਾਫ ਸ਼ਿਕਾਇਤ ਦੇ ਆਧਾਰ 'ਤੇ ਹੁਣ ਅਲੋਕ...
ਭਾਰਤ ਆਸਟ੍ਰੇਲੀਆ ਪਹਿਲਾ ਟੀ-20 ਮੈਚ : ਟਾਸ ਜਿੱਤ ਕੇ ਭਾਰਤ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  about 1 hour ago
ਕੈਪਟਨ ਵੱਲੋਂ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੇ ਵਾਰਸਾਂ ਦਾ ਸਨਮਾਨ
. . .  24 minutes ago
ਲੁਧਿਆਣਾ, 21 ਨਵੰਬਰ (ਕਵਿਤਾ ਖੁੱਲਰ/ਪੁਨੀਤ ਬਾਵਾ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੁਧਿਆਣਾ ਦੇ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਪਹਿਲੇ ਵਿਸ਼ਵ ਯੁੱਧ ਦੇ 100 ਸਾਲ ਪੂਰੇ ਹੋਣ ਤੇ ਲੜਾਈ...
ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 449ਵਾਂ ਗੁਰਪੁਰਬ ਮਨਾਉਣ ਲਈ ਅਖੰਡ ਪਾਠਾਂ ਦੀ ਆਰੰਭਤਾ ਨਾਲ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ
. . .  16 minutes ago
ਤਲਵੰਡੀ ਸਾਬੋ /ਸੀਗੋ ਮੰਡੀ 21 ਨਵੰਬਰ (ਲਕਵਿੰਦਰ ਸ਼ਰਮਾ) -ਸਿੱਖ ਕੌਮ ਦੇ ਪਹਿਲੇ ਪਾਤਸ਼ਾਹ ਜਗਤ ਜਲੰਦੇ ਨੂੰ ਤਾਰਨ ਵਾਲੇ ਸਾਹਿਬ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਮਨਾਉਣ ਲਈ ਸਿੱਖਾਂ ਦੇ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸ੍ਰੀ ਅਖੰਡ ਪਾਠਾਂ ਦੀ ਸ਼ੁਰੂਆਤ ਕੀਤੀ ਗਈ। ਇਸ ਦੇ ਨਾਲ ਹੀ ਗੁਰਮਤਿ ਸਮਾਗਮਾਂ...
ਗੁਰਪੁਰਬ ਮੌਕੇ ਪਾਕਿ ਪਹੁੰਚਣ 'ਤੇ ਜਥੇ ਦਾ ਕੀਤਾ ਨਿੱਘਾ ਸਵਾਗਤ
. . .  about 1 hour ago
ਅੰਮ੍ਰਿਤਸਰ, 21 ਨਵੰਬਰ (ਸੁਰਿੰਦਰ ਕੋਛੜ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਪੁਰਬ ਮਨਾਉਣ ਵਿਸ਼ੇਸ਼ ਗੱਡੀਆਂ 'ਚ ਪਾਕਿਸਤਾਨ ਪਹੁੰਚੇ ਸਿੱਖ ਯਾਤਰੂਆਂ ਦੇ ਜਥਿਆਂ ਦਾ ਵਾਹਗਾ ਪਹੁੰਚਣ 'ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ...
ਸਾਡਾ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ - ਅਕਸ਼ੈ ਕੁਮਾਰ
. . .  1 minute ago
ਚੰਡੀਗੜ੍ਹ, 21 ਨਵੰਬਰ (ਵਿਕਰਮਜੀਤ ਸਿੰਘ ਮਾਨ) - ਐਸ.ਆਈ.ਟੀ. ਅੱਗੇ ਅਕਸ਼ੈ ਕੁਮਾਰ ਨੇ ਕਿਹਾ ਕਿ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਪਤਨੀ ਬਾਬਾ ਰਾਮ ਰਹੀਮ ਦੀ ਭਗਤ ਹੈ ਪਰੰਤੂ ਇਹ ਗਲਤ ਹੈ। ਉਨ੍ਹਾਂ ਦਾ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ...
ਮੁੱਖ ਮੰਤਰੀ ਵੱਲੋਂ ਸਰਕਾਰੀ ਕਾਲਜ ਵਿਖੇ ਕੈਂਪ ਦਾ ਦੌਰਾ
. . .  34 minutes ago
ਲੁਧਿਆਣਾ, 21 ਨਵੰਬਰ (ਕਵਿਤਾ ਖੁੱਲਰ/ਪੁਨੀਤ ਬਾਵਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੁਧਿਆਣਾ ਦੇ ਸਰਕਾਰੀ ਕਾਲਜ ਲੜਕੀਆਂ ਵਿਖੇ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਲਗਾਏ ਕੈਂਪ ਵਿੱਚ ਪੁੱਜ ਗਏ ਹਨ, ਉਨਾਂ ਨੇ ਕੈਂਪ ਵਿੱਚ ਲੋਕਾਂ ਦੀ ਭਲਾਈ...
ਮੈਂ ਡੇਰਾ ਸਿਰਸਾ ਮੁਖੀ ਨੂੰ ਕਦੀ ਵੀ ਨਹੀਂ ਮਿਲਿਆ, ਮੇਰੇ 'ਤੇ ਲਗਾਏ ਸਾਰੇ ਇਲਜ਼ਾਮ ਬੇਬੁਨਿਆਦ - ਅਕਸ਼ੈ ਕੁਮਾਰ
. . .  25 minutes ago
ਕੈਪਟਨ ਵੱਲੋਂ ਜ਼ਿਲਾ ਰੁਜ਼ਗਾਰ ਬਿਊਰੋ ਤੇ ਕਾਰੋਬਾਰ ਦਾ ਉਦਘਾਟਨ
. . .  about 1 hour ago
ਮੁੱਖ ਮੰਤਰੀ ਲੁਧਿਆਣਾ ਪੁੱਜੇ
. . .  about 2 hours ago
ਸਿੱਖ ਕਤਲੇਆਮ ਦੇ ਵੱਡੇ ਦੋਸ਼ੀਆਂ ਨੂੰ ਵੀ ਸਜ਼ਾ ਦਿਵਾਉਣ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ - ਹਰਸਿਮਰਤ ਕੌਰ ਬਾਦਲ
. . .  13 minutes ago
ਨਵੀਂ ਦਿੱਲੀ, 21 ਨਵੰਬਰ (ਜਗਤਾਰ ਸਿੰਘ)- ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਹੋਣ ਦੇ ਮੱਦੇਨਜ਼ਰ, ਪਿਛਲੇ 34 ਸਾਲਾਂ ਤੋਂ ਇਨਸਾਫ ਦੀ ਉਡੀਕ ਕਰ ਤਿਲਕ ਵਿਹਾਰ ਦੇ ਪੀੜਤ ਪਰਿਵਾਰਾਂ ਵੱਲੋਂ ਅਕਾਲ ਪੁਰਖ ਦੇ ਸ਼ੁਕਰਾਨੇ ਵੱਜੋ ਗੁਰਦੁਆਰ ਸ਼ਹੀਦ ਗੰਜ ਵਿਖੇ ਅਰਦਾਸ ਸਮਾਗਮ...
ਅਕਸ਼ੈ ਕੁਮਾਰ ਤੋਂ ਪੁੱਛਗਿਛ ਹੋਈ ਖਤਮ
. . .  about 2 hours ago
ਐਸ.ਆਈ.ਟੀ. ਵਲੋਂ ਅਕਸ਼ੈ ਕੁਮਾਰ ਤੋਂ ਪੁੱਛਗਿਛ ਜਾਰੀ
. . .  about 3 hours ago
ਸੁਰੇਸ਼ ਕੁਮਾਰ ਸ਼ਰਮਾ 'ਤੇ ਹੋਏ ਹਮਲੇ ਦੇ ਵਿਰੋਧ 'ਚ ਦੁਕਾਨਦਾਰਾਂ ਨੇ ਵੱਲੋਂ ਪ੍ਰਦਰਸ਼ਨ
. . .  about 3 hours ago
ਅਮਰੀਕਾ ਨੇ ਪਾਕਿਸਤਾਨ ਦੀ 1.66 ਅਰਬ ਡਾਲਰ ਦੀ ਰੋਕੀ ਸਹਾਇਤਾ
. . .  about 3 hours ago
ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਗੱਡੀ ਨੂੰ ਲੱਗੀ ਭਿਆਨਕ ਅੱਗ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ

ਸੰਪਾਦਕੀ

ਭਾਜਪਾ ਵਿਚ ਵਧ ਰਿਹਾ ਹੈ ਅਮਿਤ ਸ਼ਾਹ ਦਾ ਬੋਲਬਾਲਾ

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਪੁਰਾਣੀ ਪੀੜ੍ਹੀ ਦੇ ਨੇਤਾਵਾਂ ਦੀ ਤਰ੍ਹਾਂ ਬਹੁਤ ਹੀ ਘਟ ਸਜਾਵਟ ਹੈ। ਮਿਲਣ ਆਉਣ ਵਾਲਿਆਂ ਨੂੰ ਉਹ ਇਕ ਕਮਰੇ ਵਿਚ ਰੱਖੇ ਹੋਏ ਸੋਫੇ 'ਤੇ ਮਿਲਣਾ ਪਸੰਦ ਕਰਦੇ ਹਨ। ਉਸ ਸੋਫੇ ਦੀ ਪਿੱਠ ਦੀਵਾਰ ਵਾਲੇ ਪਾਸੇ ...

ਪੂਰੀ ਖ਼ਬਰ »

ਡੋਕਲਾਮ ਪਠਾਰ 'ਤੇ ਭਾਰਤ-ਚੀਨ ਟਕਰਾਅ ਕਿਵੇਂ ਖ਼ਤਮ ਹੋਇਆ?

ਭਾਰਤ ਅਤੇ ਚੀਨ ਦੇ ਵਿਚਕਾਰ ਹਿਮਾਲਿਆ ਪਠਾਰ ਡੋਕਲਾਮ ਦੇ 70 ਦਿਨ ਪੁਰਾਣੇ ਵਿਵਾਦ ਨੂੰ ਤਿੰਨੇ ਦੇਸ਼ਾਂ ਭਾਰਤ, ਚੀਨ ਅਤੇ ਭੂਟਾਨ ਨੇ ਆਪਸੀ ਸਹਿਮਤੀ ਨਾਲ ਫ਼ੌਜਾਂ ਪਿੱਛੇ ਹਟਾ ਕੇ ਹੱਲ ਕਰ ਲਿਆ ਹੈ। 28 ਅਗਸਤ, 2017 ਨੂੰ ਭਾਰਤ ਸਰਕਾਰ ਵਲੋਂ ਇਸ ਦੀ ਘੋਸ਼ਣਾ ਕੀਤੀ ਗਈ। ਭਾਰਤ ਅਤੇ ...

ਪੂਰੀ ਖ਼ਬਰ »

ਘਰੋਂ ਪੈਣ ਧੱਕੇ ਬਾਹਰ ਢੋਈ ਨਾ, ਰੋਹਿੰਗਿਆ ਦਾ ਆਪਣਾ ਦੇਸ਼ ਕੋਈ ਨਾ

ਰੋਹਿੰਗਿਆ ਮੁਸਲਮਾਨਾਂ ਦਾ ਮਸਲਾ ਹੁਣ ਭਾਰਤ ਲਈ ਵੀ ਸਿਰਦਰਦ ਸਾਬਤ ਹੋਣ ਲੱਗਾ ਹੈ। ਇੱਥੇ ਵੀ ਕਰੀਬ 40 ਹਜ਼ਾਰ ਰੋਹਿੰਗਿਆ ਸ਼ਰਨਾਰਥੀ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਇੱਥੋਂ ਕੱਢੇ ਜਾਣ ਨੂੰ ਲੈ ਕੇ ਰਾਜਨੀਤੀ ਹੋ ਰਹੀ ਹੈ। ਹਿੰਦੂ ਸੰਗਠਨ ਉਨ੍ਹਾਂ ਨੂੰ ਇੱਥੋਂ ਬਾਹਰ ਕੱਢਣ ਦੀ ਮੰਗ ਕਰ ਰਹੇ ਹਨ, ਤਾਂ ਮੁਸਲਿਮ ਸੰਗਠਨ ਉਨ੍ਹਾਂ ਨੂੰ ਸ਼ਰਨ ਦੇਣ ਦੀ ਦੁਹਾਈ ਦੇ ਰਹੇ ਹਨ। ਮਾਮਲਾ ਅਦਾਲਤ ਤੱਕ ਪਹੁੰਚ ਚੁੱਕਾ ਹੈ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵੀ ਇਸ ਮਾਮਲੇ ਵਿਚ ਦਖ਼ਲ ਦੇ ਚੁੱਕਾ ਹੈ। ਕਿਹਾ ਜਾ ਰਿਹਾ ਹੈ ਕਿ ਸੰਯੁਕਤ ਰਾਸ਼ਟਰ ਸੰਘ ਦੇ ਨਿਯਮਾਂ ਤਹਿਤ ਭਾਰਤ ਉਨ੍ਹਾਂ ਸ਼ਰਨਾਰਥੀਆਂ ਨੂੰ ਇੱਥੋਂ ਜ਼ਬਰਦਸਤੀ ਮਰਨ ਲਈ ਬਾਹਰ ਨਹੀਂ ਭੇਜ ਸਕਦਾ।
ਜ਼ਾਹਰ ਹੈ, ਰੋਹਿੰਗਿਆ ਸਮੱਸਿਆ ਸਿਰਫ ਮਿਆਂਮਾਰ ਦੀ ਸਮੱਸਿਆ ਨਹੀਂ ਹੈ। ਇਸ ਤੋਂ ਬੰਗਲਾਦੇਸ਼ ਵੀ ਪ੍ਰੇਸ਼ਾਨ ਹੈ, ਜਿੱਥੇ ਪਹਿਲਾਂ ਹੀ 5 ਲੱਖ ਰੋਹਿੰਗਿਆ ਸ਼ਰਨਾਰਥੀ ਰਹਿ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਮਿਆਂਮਾਰ ਵਿਚ ਤਾਜ਼ਾ ਹਿੰਸਾ ਤੋਂ ਬਾਅਦ ਦੋ ਲੱਖ ਤੋਂ ਵੀ ਜ਼ਿਆਦਾ ਸ਼ਰਨਾਰਥੀ ਬੰਗਲਾਦੇਸ਼ ਵਿਚ ਵੀ ਜਾ ਚੁੱਕੇ ਹਨ। ਸ਼ਰਨਾਰਥੀ ਮਿਆਂਮਾਰ ਦੇ ਹੋਰ ਗੁਆਂਢੀ ਦੇਸ਼ਾਂ ਵਿਚ ਵੀ ਹਨ ਅਤੇ ਲੱਖਾਂ ਸ਼ਰਨਾਰਥੀ ਤਾਂ ਮੌਤ ਦੇ ਮੂੰਹ ਵਿਚ ਸਮਾ ਗਏ ਹਨ। ਉਨ੍ਹਾਂ ਦੀ ਸਮੱਸਿਆ ਬਹੁਤ ਹੀ ਦਰਦਨਾਕ ਹੈ। ਹਿੰਸਾ ਤੋਂ ਬਚ ਕੇ ਉਹ ਮਿਆਂਮਾਰ ਤੋਂ ਭੱਜਦੇ ਹਨ ਅਤੇ ਜਿਨ੍ਹਾਂ ਗੁਆਂਢੀ ਦੇਸ਼ਾਂ ਵਿਚ ਜਾਂਦੇ ਹਨ, ਉੱਥੋਂ ਵੀ ਉਨ੍ਹਾਂ ਨੂੰ ਖਦੇੜ ਦਿੱਤਾ ਜਾਂਦਾ ਹੈ। ਘੱਟ ਸਮਰੱਥਾ ਵਾਲੀਆਂ ਕਿਸ਼ਤੀਆਂ ਵਿਚ ਜ਼ਰੂਰਤ ਤੋਂ ਜ਼ਿਆਦਾ ਲੋਕ ਬੈਠ ਜਾਂਦੇ ਹਨ ਅਤੇ ਬੰਗਾਲ ਦੀ ਖਾੜੀ ਵਿਚ ਡੁੱਬ ਜਾਂਦੇ ਹਨ ਅਤੇ ਕਦੇ-ਕਦੇ ਤਾਂ ਡੁਬੋ ਵੀ ਦਿੱਤੇ ਜਾਂਦੇ ਹਨ।
ਆਖਰ ਉਨ੍ਹਾਂ ਦੀ ਸਮੱਸਿਆ ਕੀ ਹੈ ਅਤੇ ਉਹ ਕੌਣ ਲੋਕ ਹਨ? ਉਹ ਮਿਆਂਮਾਰ ਦੇ ਰਖਾਇਨ ਸੂਬੇ ਦੇ ਪੱਛਮੀ ਭਾਗ ਵਿਚ ਰਹਿੰਦੇ ਹਨ। ਉਹ ਬੰਗਾਲੀ ਭਾਸ਼ਾ ਬੋਲਦੇ ਹਨ। ਉਨ੍ਹਾਂ ਦੀ ਕੁੱਲ ਆਬਾਦੀ 20 ਲੱਖ ਹੈ, ਜਿਨ੍ਹਾਂ ਵਿਚੋਂ 10 ਲੱਖ ਤਾਂ ਦੂਜੇ ਦੇਸ਼ਾਂ ਵਿਚ ਸ਼ਰਨਾਰਥੀ ਬਣ ਕੇ ਰਹਿ ਰਹੇ ਹਨ। ਇਕੱਲੇ ਬੰਗਲਾਦੇਸ਼ ਵਿਚ 5 ਲੱਖ ਰੋਹਿੰਗਿਆ ਸ਼ਰਨਾਰਥੀ ਰਹਿੰਦੇ ਹਨ। ਉਨ੍ਹਾਂ ਵਿਚ 95 ਫ਼ੀਸਦੀ ਲੋਕ ਮੁਸਲਮਾਨ ਹਨ ਅਤੇ ਬਾਕੀ 5 ਫ਼ੀਸਦੀ ਹਿੰਦੂ ਹਨ। ਉਹ ਆਪਣੇ-ਆਪ ਨੂੰ ਰੋਹਿੰਗਿਆ ਕਹਿੰਦੇ ਹਨ ਅਤੇ ਮਿਆਂਮਾਰ ਦੇ ਨਾਗਰਿਕ ਦੱਸਦੇ ਹਨ ਪਰ ਮਿਆਂਮਾਰ ਦੇ 1982 ਦੇ ਸੰਵਿਧਾਨ ਨੇ ਉਨ੍ਹਾਂ ਨੂੰ ਨਾਗਰਿਕ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਮਿਆਂਮਾਰ ਦੀ ਸਰਕਾਰ ਉਨ੍ਹਾਂ ਨੂੰ ਬੰਗਲਾਦੇਸ਼ੀ ਸ਼ਰਨਾਰਥੀ ਮੰਨਦੀ ਹੈ ਪਰ ਬੰਗਲਾਦੇਸ਼ ਉਨ੍ਹਾਂ ਨੂੰ ਬੰਗਲਾਦੇਸ਼ੀ ਮੰਨਣ ਤੋਂ ਇਨਕਾਰ ਕਰ ਰਿਹਾ ਹੈ, ਭਾਵ ਰੋਹਿੰਗਿਆ ਦੀ ਹਾਲਤ ਅੱਜ ਦੇਸ਼-ਰਹਿਤ ਇਨਸਾਨਾਂ ਵਾਲੀ ਹੋ ਗਈ ਹੈ, ਜਿਨ੍ਹਾਂ ਨੂੰ ਆਪਣਾ ਮੰਨਣ ਨੂੰ ਕੋਈ ਦੇਸ਼ ਤਿਆਰ ਨਹੀਂ ਹੈ।
ਮਿਆਂਮਾਰ ਦੇ ਰਖਾਈਨ ਖੇਤਰ ਨੂੰ ਬੰਗਲਾਭਾਸ਼ੀ ਲੋਕ ਰੋਹਾਂਗ ਕਿਹਾ ਕਰਦੇ ਸਨ। ਇਸ ਲਈ ਰਖਾਈਨ ਦੇ ਇਹ ਬੰਗਲਾਭਾਸ਼ੀ ਆਪਣੇ ਨੂੰ ਰੋਹਿੰਗਿਆ ਬੋਲਦੇ ਹਨ। ਰਖਾਈਨ ਪਾਲੀ ਭਾਸ਼ਾ ਦੇ ਰੱਖਾਪੁਰ ਤੋਂ ਬਣਿਆ ਹੈ। ਰੱਖਾਪੁਰ ਸੰਸਕ੍ਰਿਤ ਦੇ ਰਾਖਸ਼ਸਪੁਰ ਦਾ ਪਾਲੀ ਅਨੁਵਾਦ ਹੈ। ਭਾਵ ਭਾਰਤ ਦੇ ਲੋਕ ਉੱਥੋਂ ਦੇ ਲੋਕਾਂ ਨੂੰ ਬਹੁਤ ਦੂਰ ਅਤੀਤ ਵਿਚ ਰਾਖਸ਼ਸ ਕਿਹਾ ਕਰਦੇ ਸਨ ਅਤੇ ਉਨ੍ਹਾਂ ਦੀ ਭੂਮੀ ਨੂੰ ਰਾਖਸ਼ਸਪੁਰ ਕਿਹਾ ਕਰਦੇ ਸਨ। ਉਸੇ ਤੋਂ ਉਸ ਖੇਤਰ ਦਾ ਨਾਂਅ ਰਖਾਈਨ ਪਿਆ ਹੈ। ਬੰਗਾਲ ਵਿਚ ਉਹੀ ਰਖਾਈਨ ਰਖਾਂਗ ਅਤੇ ਰੋਖਾਂਗ ਹੁੰਦੇ ਹੋਏ ਰੋਹਾਂਗ ਹੋ ਗਏ ਹਨ ਅਤੇ ਉੱਥੇ ਦੇ ਬੰਗਲਾਭਾਸ਼ੀ ਆਪਣੇ-ਆਪ ਨੂੰ ਰੋਹਿੰਗਿਆ ਕਹਿੰਦੇ ਹਨ।
ਇਹ ਸੱਚ ਹੈ ਕਿ ਇਹ ਬੰਗਲਾਭਾਸ਼ੀ ਮੂਲ ਰੂਪ ਤੋਂ ਰਖਾਈਨ ਦੇ ਨਿਵਾਸੀ ਨਹੀਂ ਹਨ। ਇਹ ਉਹ ਲੋਕ ਨਹੀਂ ਹਨ, ਜਿਨ੍ਹਾਂ ਨੂੰ ਭਾਰਤੀ ਸਾਹਿਤ ਵਿਚ ਰਾਖਸ਼ਸ ਕਿਹਾ ਗਿਆ ਹੈ, ਸਗੋਂ ਇਹ ਉਹ ਲੋਕ ਹਨ, ਜੋ ਪਹਿਲਾਂ ਬੰਗਾਲ (ਮੌਜੂਦਾ ਬੰਗਲਾਦੇਸ਼) ਵਿਚ ਰਿਹਾ ਕਰਦੇ ਸਨ ਪਰ ਪਿਛਲੇ ਕਈ ਸੌ ਸਾਲਾਂ ਤੋਂ ਮਿਆਂਮਾਰ ਵਿਚ ਰਹਿ ਰਹੇ ਹਨ। ਜਦੋਂ ਅੰਗਰੇਜ਼ ਆਏ ਸਨ, ਤਦ ਵੀ ਰਖਾਈਨ ਵਿਚ ਉਨ੍ਹਾਂ ਨੇ ਰੋਹਿੰਗਿਆ ਨੂੰ ਰਹਿੰਦੇ ਵੇਖਿਆ ਸੀ। ਉਹ ਉਨ੍ਹਾਂ ਨੂੰ ਰੁੰਗਿਆ ਕਹਿੰਦੇ ਸਨ। 1824 ਵਿਚ ਜਦੋਂ ਮਿਆਂਮਾਰ ਉੱਤੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ, ਤਾਂ ਉਹ ਉਸ ਦੇ ਪੱਛਮੀ ਰਖਾਈਨ ਸੂਬੇ ਵਿਚ ਬੰਗਾਲੀਆਂ ਨੂੰ ਉੱਥੇ ਦੀ ਜ਼ਮੀਨ ਨੂੰ ਵਿਕਸਿਤ ਕਰਨ ਅਤੇ ਖੇਤੀ ਕਰਨ ਲਈ ਭੇਜਣ ਲੱਗੇ। ਭਾਵ ਉਸ ਦੇ ਬਾਅਦ ਉੱਥੇ ਬੰਗਾਲੀ ਭਾਸ਼ੀ ਭਾਰਤੀਆਂ ਦੀ ਗਿਣਤੀ ਵਧਣ ਲੱਗੀ।
1824 ਤੋਂ 1938 ਤੱਕ ਮਿਆਂਮਾਰ ਬ੍ਰਿਟਿਸ਼ ਇੰਡੀਆ ਦਾ ਹਿੱਸਾ ਸੀ। ਉਸ ਸਮੇਂ ਬੰਗਾਲ ਅਤੇ ਮਿਆਂਮਾਰ ਦੋਵਾਂ ਨੂੰ ਇਕ ਹੀ ਦੇਸ਼ ਭਾਰਤ ਦਾ ਹਿੱਸਾ ਮੰਨਿਆ ਜਾਂਦਾ ਸੀ, ਇਸ ਲਈ ਬੰਗਲਾਭਾਸ਼ੀ ਰੋਹਿੰਗਿਆ ਨੂੰ ਨਾਗਰਿਕਤਾ ਸਬੰਧੀ ਕੋਈ ਸਮੱਸਿਆ ਨਹੀਂ ਸੀ ਅਤੇ ਸਥਾਨਕ ਲੋਕਾਂ ਨਾਲ ਪ੍ਰੇਮ ਭਾਵ ਨਾ ਹੋਣ ਦੇ ਬਾਵਜੂਦ ਉਨ੍ਹਾਂ ਨਾਲ ਕੋਈ ਸੰਘਰਸ਼ ਨਹੀਂ ਹੋਇਆ ਕਰਦਾ ਸੀ ਪਰ ਮਿਆਂਮਾਰ ਨੂੰ ਬ੍ਰਿਟਿਸ਼ ਇੰਡਿਆ ਤੋਂ ਵੱਖ ਕਰਕੇ ਬ੍ਰਿਟਿਸ਼ ਬਰਮਾ ਨਾਂਅ ਦਾ ਇਕ ਵੱਖਰਾ ਦੇਸ਼ ਬਣਾਉਣ ਤੋਂ ਬਾਅਦ ਸਥਾਨਕ ਬਰਮੀ ਲੋਕਾਂ ਦੇ ਨਾਲ ਰੋਹਿੰਗਿਆ ਦਾ ਟਕਰਾਅ ਵਧਣ ਲੱਗਾ। ਸਥਾਨਕ ਬਰਮੀ ਲੋਕ ਉਨ੍ਹਾਂ ਨੂੰ ਵਿਦੇਸ਼ੀ ਮੰਨਣ ਲੱਗੇ। ਬਰਮੀ ਬੋਧੀ ਸਨ ਜਦੋਂ ਕਿ ਰੋਹਿੰਗਿਆ ਮੁੱਖ ਰੂਪ ਤੋਂ ਮੁਸਲਮਾਨ ਸਨ।
ਦੂਜੇ ਵਿਸ਼ਵ ਯੁੱਧ ਦੌਰਾਨ ਸਥਾਨਕ ਬਰਮੀ ਲੋਕ ਜਾਪਾਨ ਦਾ ਸਾਥ ਦੇ ਰਹੇ ਸਨ ਅਤੇ ਰੋਹਿੰਗਿਆ ਮੁਸਲਮਾਨਾਂ ਨੂੰ ਬਰਤਾਨੀਆ ਨੇ ਆਪਣੀ ਫ਼ੌਜ ਵਿਚ ਸ਼ਾਮਿਲ ਕਰ ਲਿਆ। ਉਦੋਂ ਫ਼ੌਜ ਵਿਚ ਸ਼ਾਮਿਲ ਰੋਹਿੰਗਿਆ ਮੁਸਲਮਾਨਾਂ ਨੇ ਸਥਾਨਕ ਬਰਮੀ ਲੋਕਾਂ 'ਤੇ ਕਾਫ਼ੀ ਜ਼ੁਲਮ ਕੀਤੇ ਅਤੇ ਦੋਵਾਂ ਵਿਚ ਭਾਰੀ ਖੂਨ-ਖ਼ਰਾਬਾ ਹੋਇਆ। ਅੱਜ ਦੀ ਸਮੱਸਿਆ ਦਾ ਮੁੱਖ ਕਾਰਨ 1942 ਵਿਚ ਉਨ੍ਹਾਂ ਦੋਵਾਂ ਵਿਚ ਹੋਇਆ ਉਹੀ ਖੂਨ-ਖ਼ਰਾਬਾ ਜ਼ਿੰਮੇਵਾਰ ਹੈ। ਜਦੋਂ ਭਾਰਤ ਆਜ਼ਾਦ ਹੋ ਰਿਹਾ ਸੀ ਅਤੇ ਇੱਥੇ ਮੁਸਲਮਾਨ ਲੀਗ ਪਾਕਿਸਤਾਨ ਦੀ ਮੰਗ ਕਰ ਰਹੀ ਸੀ, ਤਾਂ ਰੋਹਿੰਗਿਆ ਦੇ ਮੁਸਲਮਾਨਾਂ ਨੇ ਵੀ ਆਪਣੇ ਲਈ ਵੱਖਰਾ ਦੇਸ਼ ਜਾਂ ਪਾਕਿਸਤਾਨ ਵਿਚ ਸ਼ਾਮਿਲ ਹੋਣ ਦੀ ਇੱਛਾ ਪ੍ਰਗਟ ਕੀਤੀ ਸੀ। ਉਨ੍ਹਾਂ ਨੇ ਇਸ ਦੇ ਲਈ ਮੁਹੰਮਦ ਅਲੀ ਜਿਨਾਹ ਤੋਂ ਸਮਰਥਨ ਮੰਗਿਆ ਸੀ ਪਰ ਜਿਨਾਹ ਨੇ ਉਨ੍ਹਾਂ ਦੀ ਮੰਗ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਕਿ ਉਨ੍ਹਾਂ ਦੀ ਅਜਿਹੀ ਹੈਸੀਅਤ ਨਹੀਂ ਹੈ ਕਿ ਉਹ ਉਨ੍ਹਾਂ ਦੀ ਮੰਗ ਦਾ ਸਮਰਥਨ ਕਰ ਸਕੇ। ਰਖਾਈਨ ਬਰਮਾ ਦਾ ਹਿੱਸਾ ਸੀ ਅਤੇ ਉਸ ਸਮੇਂ ਉਸ ਦੀ ਆਜ਼ਾਦੀ ਅੰਗਰੇਜ਼ਾਂ ਦੇ ਏਜੰਡੇ ਵਿਚ ਨਹੀਂ ਸੀ, ਇਸ ਲਈ ਜਿਨਾਹ ਅੰਗਰੇਜ਼ਾਂ ਨਾਲ ਇਕ ਨਵਾਂ ਮੋਰਚਾ ਨਹੀਂ ਖੋਲ੍ਹਣਾ ਚਾਹੁੰਦੇ ਸਨ।
ਬਰਮਾ 1948 ਵਿਚ ਆਜ਼ਾਦ ਹੋਇਆ ਅਤੇ ਉਸ ਨੇ ਆਪਣਾ ਨਾਂਅ ਬਾਅਦ ਵਿਚ ਬਦਲ ਕੇ ਮਿਆਂਮਾਰ ਕਰ ਦਿੱਤਾ। ਆਜ਼ਾਦੀ ਤੋਂ ਬਾਅਦ ਸਥਾਨਕ ਬੋਧੀ ਆਬਾਦੀ ਅਤੇ ਮੁਸਲਮਾਨ ਬੰਗਲਾਭਾਸ਼ੀ ਰੋਹਿੰਗਿਆ ਵਿਚ ਤਕਰਾਰ ਵਧਦਾ ਗਿਆ ਅਤੇ 1982 ਵਿਚ ਤਾਂ ਉਨ੍ਹਾਂ ਨੂੰ ਮਿਆਂਮਾਰ ਦੀ ਨਾਗਰਿਕਤਾ ਤੋਂ ਹੀ ਵਾਂਝੇ ਕਰ ਦਿੱਤਾ ਗਿਆ। ਉਸ ਤੋਂ ਬਾਅਦ ਤਾਂ ਹਿੰਸਾ ਆਮ ਗੱਲ ਹੋ ਗਈ। ਰੋਹਿੰਗਿਆ ਮੁਸਲਮਾਨਾਂ ਦੇ ਅਨੇਕ ਸੰਗਠਨ ਬਣ ਗਏ ਹਨ ਅਤੇ ਉਹ ਆਪਣੇ ਲਈ ਇਕ ਵੱਖਰੇ ਦੇਸ਼ ਦੀ ਮੰਗ ਕਰਦੇ ਰਹਿੰਦੇ ਹਨ। ਉਹ ਜ਼ਿਆਦਾਤਰ ਪਹਾੜੀ ਇਲਾਕਿਆਂ ਵਿਚ ਰਹਿੰਦੇ ਹਨ, ਜਦੋਂ ਕਿ ਸਥਾਨਕ ਬਰਮੀ ਆਬਾਦੀ ਮੈਦਾਨੀ ਇਲਾਕਿਆਂ ਵਿਚ ਰਹਿੰਦੀ ਹੈ। ਅੱਜ ਰੋਹਿੰਗਿਆ ਉੱਥੇ ਘੱਟ-ਗਿਣਤੀ ਵਿਚ ਹਨ ਪਰ ਜੇਕਰ ਦੂਜੇ ਦੇਸ਼ਾਂ ਵਿਚ ਸ਼ਰਨਾਰਥੀਆਂ ਦੇ ਰੂਪ ਵਿਚ ਰਹਿ ਰਹੇ ਲੋਕ ਵਾਪਸ ਆ ਜਾਣ, ਤਾਂ ਉਹ ਉੱਥੇ ਬਹੁਗਿਣਤੀ ਵਿਚ ਹੋ ਜਾਣਗੇ। ਫਿਲਹਾਲ ਹਾਲਤ ਅਜਿਹੀ ਹੈ ਕਿ ਉੱਥੇ ਜੋ ਲੋਕ ਰਹਿ ਰਹੇ ਹਨ, ਉਨ੍ਹਾਂ ਦਾ ਵੀ ਬਣੇ ਰਹਿਣਾ ਔਖਾ ਹੋ ਰਿਹਾ ਹੈ ਅਤੇ ਸ਼ਰਨਾਰਥੀਆਂ ਦੀ ਵਾਪਸੀ ਸੰਭਵ ਨਹੀਂ ਲੱਗਦੀ। ਸੱਚ ਤਾਂ ਇਹ ਹੈ ਕਿ ਮਿਆਂਮਾਰ ਦੀ ਸਰਕਾਰ ਵੀ ਉੱਥੇ ਰਹਿ ਰਹੇ ਰੋਹਿੰਗਿਆ ਨੂੰ ਸ਼ਰਨਾਰਥੀ ਹੀ ਮੰਨਦੀ ਹੈ। ਉਨ੍ਹਾਂ ਦੀ ਸਮੱਸਿਆ ਨੂੰ ਹੱਲ ਕਰਨਾ ਵਿਸ਼ਵ ਭਾਈਚਾਰੇ ਸਾਹਮਣੇ ਇਕ ਵੱਡੀ ਚੁਣੌਤੀ ਹੈ। (ਸੰਵਾਦ)


ਖ਼ਬਰ ਸ਼ੇਅਰ ਕਰੋ

ਪਰਿਵਾਰਵਾਦ ਦੀ ਸਿਆਸਤ

ਭਾਰਤ ਦੇ ਆਗੂਆਂ ਨੂੰ ਵਿਦੇਸ਼ਾਂ ਵਿਚ ਜਾ ਕੇ ਦੇਸ਼ ਦੀਆਂ ਵਿਰੋਧੀ ਪਾਰਟੀਆਂ ਅਤੇ ਆਗੂਆਂ ਦੇ ਪੋਤੜੇ ਫੋਲਣ ਦੀ ਆਦਤ ਪੈ ਗਈ ਹੈ। ਪਹਿਲਾਂ ਅਕਸਰ ਇਹ ਇਲਜ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਲਗਦਾ ਰਿਹਾ ਹੈ ਕਿ ਵਿਦੇਸ਼ ਵਿਚ ਜਾ ਕੇ ਉਨ੍ਹਾਂ ਦਾ ਏਜੰਡਾ ਦੇਸ਼ ਦੇ ਵਿਰੋਧੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX