ਸ਼ਾਹਕੋਟ/ਜਲੰਧਰ, 13 ਸਤੰਬਰ (ਸਚਦੇਵਾ, ਐਮ. ਐਸ. ਲੋਹੀਆ)-ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦੇ ਐੱਸ.ਐੱਸ.ਪੀ. ਦਿਲਜਿੰਦਰ ਸਿੰਘ ਢਿੱਲੋਂ ਦੀਆਂ ਹਦਾਇਤਾਂ 'ਤੇ ਭਿ੍ਸ਼ਟਾਚਾਰ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਅੱਜ ਮੰਗਲ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਟੁੱਟ ਸ਼ੇਰ ...
ਜਲੰਧਰ, 13 ਸਤੰਬਰ (ਸ਼ਿਵ)-ਨਾਜਾਇਜ ਉਸਾਰੀਆਂ ਦੇ ਮਾਮਲੇ 'ਚ ਕਾਰਵਾਈ ਜਾਰੀ ਰੱਖਦੇ ਹੋਏ ਨਿਗਮ ਦੀ ਬਿਲਡਿੰਗ ਵਿਭਾਗ ਦੀ ਇਕ ਟੀਮ ਨੇ ਕੇ. ਐਮ. ਵੀ. ਕਾਲਜ ਦੇ ਪਿਛਲੇ ਪਾਸੇ ਨਾਜਾਇਜ਼ ਬਣੇ 8 ਕਵਾਟਰਾਂ ਨੂੰ ਸੀਲ ਕਰ ਦਿੱਤਾ ਹੈ | ਸੀਲ ਕਰਨ ਦੀ ਕਾਰਵਾਈ ਬਿਲਡਿੰਗ ਵਿਭਾਗ ਦੀ ...
ਮਕਸੂਦਾਂ, 13 ਸਤੰਬਰ (ਵੇਹਗਲ)- ਥਾਣਾ ਮਕਸੂਦਾਂ 'ਚ ਪੈਂਦੇ ਪਿੰਡ ਭਤੀਜਾ 'ਚ ਸ਼ਰਾਬ ਦੇ ਠੇਕੇ 'ਤੇ ਕੰਮ ਕਰਦੇ ਕਰਿੰਦੇ ਵਲੋਂ ਭੇਦਭਰੀ ਹਾਲਤ 'ਚ ਠੇਕੇ ਅੰਦਰ ਹੀ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ | ਮਿ੍ਤਕ ਵਿਅਕਤੀ ਦੀ ਪਹਿਚਾਣ ਪੀਟਰ ਮਸੀਹ 40 ਪੁੱਤਰ ਗੁਰਮੇਜ ਮਸੀਹ ਵਾਸੀ ਸਰਾਏ ਖ਼ਾਸ ਵਜੋਂ ਹੋਈ ਹੈ | ਮਿ੍ਤਕ ਵਿਅਕਤੀ ਦੀ ਪਤਨੀ ਦਾ ਕਹਿਣਾ ਹੈ ਕਿ ਉਹ ਪਿਛਲੇ ਪੰਜ ਦਿਨਾਂ ਤੋਂ ਇਹ ਕਹਿ ਕੇ ਘਰ ਨਹੀਂ ਆਇਆ ਕਿ ਉਸ ਨੰੂ ਠੇਕੇ 'ਤੇ ਜ਼ਿਆਦਾ ਕੰਮ ਹੈ | ਘਟਨਾ ਦੀ ਸੂਚਨਾ ਥਾਣਾ ਮਕਸੂਦਾਂ 'ਚ ਕਿਸੇ ਰਾਹਗੀਰ ਨੇ ਦਿੱਤੀ | ਥਾਣਾ ਮਕਸੂਦਾਂ ਦੇ ਏ. ਐਸ. ਆਈ. ਕੁਲਵੀਰ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ ਤੇ ਉਥੇ ਲਟਕ ਰਹੀ ਲਾਸ਼ ਨੰੂ ਕਬਜ਼ੇ 'ਚ ਲੈ ਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜੀ | ਥਾਣਾ ਮਕਸੂਦਾਂ ਦੇ ਮੁਖੀ ਇੰਸ: ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਿ੍ਤਕ ਵਿਅਕਤੀ ਕੋਲੋਂ ਆਤਮ ਹੱਤਿਆ ਸਬੰਧੀ ਕੋਈ ਪੱਤਰ ਨਹੀਂ ਮਿਲਿਆ | ਪੁਲਿਸ ਨੇ ਮਿ੍ਤਕ ਵਿਅਕਤੀ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਅਮਲ 'ਚ ਲਿਆਂਦੀ ਹੈ |
ਗੁਰਾਇਆ, 13 ਸਤੰਬਰ (ਬਲਵਿੰਦਰ ਸਿੰਘ)-ਐਾਟੀ ਨਾਰਕੋਟਿਕ ਸੈੱਲ ਜਲੰਧਰ ਦਿਹਾਤੀ ਵਲੋਂ ਕੀਤੀ ਗਈ ਅਚਨਚੇਤ ਨਾਕਾਬੰਦੀ ਦੌਰਾਨ ਹੈੱਡ ਕਾਂਸਟੇਬਲ ਬਲਵਿੰਦਰ ਸਿੰਘ ਵਲੋਂ ਸਾਥੀ ਕਰਮਚਾਰੀਆਂ ਸਮੇਤ ਅੱਟਾ ਨਹਿਰ ਪੁਲੀ ਤੋਂ ਇੱਕ ਮਾਰੂਤੀ ਕਾਰ ਨੰਬਰ ਪੀ.ਬੀ 02 ਐਨ 7280 ਨੂੰ ...
ਜਲੰਧਰ, 13 ਸਤੰਬਰ ( ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਅਸ਼ੋਕ ਕਪੂਰ ਦੀ ਅਦਾਲਤ ਨੇ ਕਰੋੜਾਂ ਦੀ ਜ਼ਮੀਨ ਲੱਖਾਂ ਰੁਪਏ 'ਚ ਵੇਚ ਕੇ ਧੋਖਾਧੜੀ ਕਰਨ ਵਾਲੇ ਖੇਡ ਵਪਾਰੀ ਰਾਜਨ ਮਹਿਤਾ ਦੀ ਅਗਾਂਉ ਜ਼ਮਾਨਤ ਦੀ ਅਰਜ਼ੀ ਰੱਦ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਇਸ ...
ਜਲੰਧਰ, 13 ਸਤੰਬਰ (ਐੱਮ. ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਦੇ ਸੀ. ਆਈ. ਏ. ਸਟਾਫ਼ ਨੇ ਕਾਰਵਾਈ ਕਰਦੇ ਹੋਏ 210 ਗ੍ਰਾਮ ਹੈਰੋਇਨ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਨਿਰਮਲ ਸਿੰਘ ਉਰਫ਼ ਰਾਜੂ ਪੁੱਤਰ ਸਰਵਨ ਸਿੰਘ ਵਾਸੀ ਪਿੰਡ ਖੱਖ, ...
ਜਲੰਧਰ, 13 ਸਤੰਬਰ (ਐੱਮ. ਐੱਸ. ਲੋਹਆ)-ਸੋਮਵਾਰ ਤੇ ਮੰਗਲਵਾਰ ਨੂੰ ਏ. ਸੀ. ਮੁਰੰਮਤ ਕਰਨ ਵਾਲੀਆਂ 4 ਦੁਕਾਨਾਂ ਤੋਂ ਸਾਮਾਨ ਚੋਰੀ ਹੋ ਗਿਆ ਹੈ | ਇਕ ਦੁਕਾਨ ਨੂੰ ਸੋਮਵਾਰ ਨਿਸ਼ਾਨਾ ਬਣਾਇਆ ਗਿਆ, ਜਦਕਿ 3 ਦੁਕਾਨਾਂ ਮੰਗਲਵਾਰ ਨਿਸ਼ਾਨਾ ਬਣੀਆਂ | ਮਧੁਬਨ ਕਾਲੋਨੀ ਦੇ ਰਹਿਣ ...
ਜਲੰਧਰ, 13 ਸਤੰਬਰ (ਐੱਮ. ਐੱਸ. ਲੋਹੀਆ)-ਘਰ 'ਚ ਆਰਥਿਕ ਤੰਗੀ ਹੋਣ ਕਰਕੇ ਆਪਣੇ ਜੇਬ ਖ਼ਰਚਿਆਂ ਦੀ ਪੂਰਤੀ ਲਈ ਬਸਤੀ ਬਾਵਾ ਖੇਲ ਦੇ ਰਹਿਣ ਵਾਲੇ 18 ਤੋਂ 25 ਸਾਲ ਤੱਕ ਦੀ ਉਮਰ ਦੇ 5 ਦੋਸਤਾਂ ਨੇ ਇਕ ਲੁਟੇਰਾ ਗਰੋਹ ਬਣਾ ਲਿਆ, ਜੋ ਰਾਤ ਸਮੇਂ ਮਾਰੂ ਹੱਥਿਆਰਾਂ ਨਾਲ ਲੈਸ ਹੋ ਕੇ ਨਿਕਲੇ ...
ਮਲਸੀਆਂ, 13 ਸਤੰਬਰ (ਸੁਖਦੀਪ ਸਿੰਘ)-ਅੱਜ ਸਵੇਰੇ ਪਿੰਡ ਮਾਲੂਪੁਰ ਵਿਖੇ ਇੱਕ ਕਿਸਾਨ ਦੀ ਮੋਟਰ ਤੋਂ ਨੌਜਵਾਨ ਦੀ ਸ਼ੱਕੀ ਹਾਲਤ 'ਚ ਪਈ ਲਾਸ਼ ਮਿਲੀ ਹੈ | ਜਾਣਕਾਰੀ ਅਨੁਸਾਰ ਸ਼ਾਹਕੋਟ ਦੇ ਪਿੰਡ ਮਾਲੂਪੁਰ ਵਿਖੇ ਕਿਸਾਨ ਚੈਂਚਲ ਸਿੰਘ ਪੁੱਤਰ ਗੁਰਬਖਸ਼ ਸਿੰਘ ਦੀ ਮੋਟਰ 'ਤੇ ...
ਮਕਸੂਦਾਂ, 13 ਸਤੰਬਰ (ਵੇਹਗਲ)-ਸਿਹਤ ਵਿਭਾਗ ਦੀ ਟੀਮ 'ਚ ਸ਼ਾਮਿਲ ਡਾ. ਸਤੀਸ਼ ਦਾਸ, ਡਾ. ਪ੍ਰੀਤ ਕਮਲ, ਇਨਸੈਕਟ ਕੁਲੈਕਟਰ ਰਾਜ ਕੁਮਾਰ, ਹੈਲਥ ਸੁਪਰਵਾਈਜ਼ਰ ਸੰਸਾਰ ਚੰਦ, ਕੁਲਵੰਤ ਸਿੰਘ ਟਾਂਡੀ ਅਤੇ ਹੋਰ ਹੈਲਥ ਕਾਮਿਆਂ ਨੇ ਮਕਸੂਦਾਂ ਖੇਤਰ 'ਚ ਪੈਂਦੇ ਥਾਣਾ ਮਕਸੂਦਾਂ ਅਤੇ ...
ਲੰਡਨ 13 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਪੰਜਾਬ ਅਸੈਂਬਲੀ ਦੇ ਵਿਧਾਇਕ ਸ: ਗੁਰਪ੍ਰਤਾਪ ਸਿੰਘ ਵਡਾਲਾ ਦਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਪ੍ਰਧਾਨ ਸ: ਗੁਰਮੇਲ ਸਿੰਘ ਮੱਲ੍ਹੀ, ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ, ...
ਜਲੰਧਰ, 13 ਸਤੰਬਰ (ਐੱਮ. ਐੱਸ. ਲੋਹੀਆ)-ਦੁਆਬਾ ਦੇ ਜਲੰਧਰ, ਕਪੂਰਥਲਾ ਤੇ ਹੁਸ਼ਿਆਰਪੁਰ ਦੇ ਖੇਤਰ 'ਚ ਡੋਡੇ ਸਪਲਾਈ ਕਰਨ ਵਾਲਾ ਕਸ਼ਮੀਰ ਦਾ ਰਹਿਣ ਵਾਲਾ ਇਕ ਟਰੱਕ ਚਾਲਕ ਤੇ ਉਸ ਦਾ ਸਹਾਇਕ ਦਿਹਾਤੀ ਪੁਲਿਸ ਨੇ ਗਿ੍ਫ਼ਤਾਰ ਕਰ ਲਏ ਹਨ, ਇਸ ਦੇ ਨਾਲ ਹੀ ਇਨ੍ਹਾਂ ਵਿਅਕਤੀਆਂ ਤੋਂ ...
ਚੰਡੀਗੜ੍ਹ, 13 ਸਤੰਬਰ (ਸੁਰਜੀਤ ਸਿੰਘ ਸੱਤੀ)-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਟੀ.ਐੱਸ. ਢੀਂਡਸਾ ਦੀ ਇਕਹਿਰੀ ਬੈਂਚ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਫੀਲੀਏਟਿਡ ਕਾਲਜਾਂ ਵਿਚ ਐਡਹਾਕ ਅਧਾਰ 'ਤੇ ਕਾਰਜਸ਼ੀਲ ਲੈਕਚਰਾਰਾਂ ਤੇ ਸਹਾਇਕ ਪ੍ਰੋਫੈਸਰਾਂ ਨੂੰ ...
ਜਲੰਧਰ, 13 ਸਤੰਬਰ (ਐੱਮ. ਐੱਸ. ਲੋਹੀਆ)-ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਪੁਲਿਸ ਰਜਿੰਦਰ ਸਿੰਘ ਵਲੋਂ ਪਟਾਕਿਆਂ ਦੇ ਭੰਡਾਰ, ਵੇਚ ਤੇ ਖਰੀਦ ਨੂੰ ਨਿਯਮਤ ਕਰਨ ਲਈ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ | ਜਾਰੀ ਹੁਕਮਾਂ 'ਚ ਡੀ. ਸੀ.ਪੀ. ਨੇ ਕਿਹਾ ਹੈ ਕਿ ...
ਸ਼ਾਹਕੋਟ, 13 ਸਤੰਬਰ (ਦਲਜੀਤ ਸਿੰਘ ਸਚਦੇਵਾ, ਬਾਂਸਲ)- ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ ਵਿਧਾਨ ਸਭਾ 'ਚ ਅਕਾਲੀ ਦਲ ਦੇ ਡਿਪਟੀ ਲੀਡਰ ਅਤੇ ਹਲਕਾ ਸ਼ਾਹਕੋਟ ਦੇ ਵਿਧਾਇਕ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਪਤਨੀ ਤੇ ਨਾਇਬ ਸਿੰਘ ਕੋਹਾੜ ਸਾਬਕਾ ਐੱਮ.ਡੀ. ...
ਮਕਸੂਦਾਂ, 13 ਸਤੰਬਰ (ਵੇਹਗਲ)-ਪਿਛਲੇ ਪੰਜ-ਛੇ ਮਹੀਨਿਆਂ ਤੋਂ ਗੁਰੂ ਅਮਰਦਾਸ ਨਗਰ ਐਕਸਟੈਂਸ਼ਨ ਦੇ ਵਾਸੀ ਸੀਵਰੇਜ ਦੀ ਸਮੱਸਿਆਂ ਨਾਲ ਜੂਝ ਰਹੇ ਹਨ | ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਛੇ ਮਹੀਨੇ ਪਹਿਲਾਂ ਟੈਲੀਕਾਮ ਵਿਭਾਗ ਵਲੋਂ ਧਰਤੀ ਦੇ ਅੰਦਰ ਤਾਰਾਂ ਪਾਉਣ ...
ਚੁਗਿੱਟੀ/ਜੰਡੂ ਸਿੰਘਾ, 13 ਸਤੰਬਰ (ਨਰਿੰਦਰ ਲਾਗੂ)-ਆਪਣੇ ਸਮਾਜਿਕ ਸਰੋਕਾਰਾਂ ਲਈ ਜਾਣੀ ਜਾਂਦੀ ਸੰਸਥਾ ਦਿਸ਼ਾਦੀਪ ਦੇ ਸੰਸਥਾਪਕ ਚੇਅਰਮੈਨ ਲਾਇਨ ਐੱਸ. ਐੱਮ. ਸਿੰਘ ਅਤੇ ਭਾਰਤ ਵਿਕਾਸ ਪ੍ਰੀਸ਼ਦ, ਸਮਰਪਣ ਦੇ ਪ੍ਰਧਾਨ ਨਰਿੰਦਰ ਗਰੋਵਰ ਦੇ ਯਤਨਾਂ ਨਾਲ ਅੱਜ ...
ਲਾਂਬੜਾ, 13 ਸਤੰਬਰ (ਕੁਲਜੀਤ ਸਿੰਘ ਸੰਧੂ)- ਇਥੋਂ ਦੇ ਨਜ਼ਦੀਕੀ ਪਿੰਡ ਕਲਿਆਣਪੁਰ 'ਚ ਅੱਜ ਦੁਪਹਿਰ ਇਕ 18 ਮਹੀਨਿਆਂ ਦੀ ਬੱਚੀ ਨੰੂ ਅਵਾਰਾ ਕੁੱਤੇ ਵਲੋਂ ਨੋਚ ਖਾਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਤਮੰਨਾ ਪੁੱਤਰੀ ਸੰਤੋਖ ਕੁਮਾਰ ਅੱਜ ਦੁਪਹਿਰ ਜਦ ਆਪਣੇ ਘਰ ...
ਕਪੂਰਥਲਾ/ਸਿਧਵਾਂ ਦੋਨਾ, 13 ਸਤੰਬਰ (ਵਿ. ਪ੍ਰ., ਪ. ਪ੍ਰ.)- ਸਿਹਤ ਵਿਭਾਗ ਦੀ ਇਕ ਟੀਮ ਨੇ ਐਸ. ਐਮ. ਓ. ਕਾਲਾ ਸੰਘਿਆ ਡਾ: ਸੀਮਾ ਦੀ ਅਗਵਾਈ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਸਿਧਵਾਂ ਦੋਨਾ, ਹਾਈ ਸਕੂਲ ਸੰਧੂ ਚੱਠਾ, ਐਲੀਮੈਂਟਰੀ ਸਕੂਲ ਜੱਲੋਵਾਲ, ਮਿਡਲ ਸਕੂਲ ਮਾਧੋਪੁਰ, ...
ਜਲੰਧਰ, 13 ਸਤੰਬਰ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਮੁੰਬਈ ਵਿਖੇ 5ਵੇਂ 'ਇੰਡੀਅਨ ਸਿਨੇ ਐਵਾਰਡ' 'ਚ ਭਾਗ ਲਿਆ | ਜਿਸ ਵਿਚ ਯੂਨੀਵਰਸਿਟੀ ਦੇ ਫ਼ਿਲਮ ਐਾਡ ਟੀ. ਵੀ. ਪ੍ਰੋਡਕਸ਼ਨ ਵਿਭਾਗ ਦੇ ਵਿਦਿਆਰਥੀਆਂ ਦੀ ਟੀਮ ਨੂੰ ਸਟੂਡੈਂਟ ...
ਜਲੰਧਰ, 13 ਸਤੰਬਰ (ਸ਼ਿਵ)- ਖੇਤੀਬਾੜੀ ਦਫ਼ਤਰ ਲਾਡੋਵਾਲੀ ਰੋਡ ਦੇ ਬਾਹਰ ਨਵੀਂ ਬਾਰਾਦਰੀ ਦੇ ਸੀਵਰੇਜ ਪਾਈਪ ਲਾਈਨ ਬੰਦ ਹੋਣ ਕਰਕੇ ਪਾਣੀ ਦੇ ਫੈਲਣ ਦੇ ਰੋਸ ਵਜੋਂ ਨਾਰਾਜ਼ ਲੋਕਾਂ ਨੇ ਨਾਅਰੇਬਾਜ਼ੀ ਕੀਤੀ | ਮੁੱਖ ਖੇਤੀਬਾੜੀ ਅਫ਼ਸਰ ਨੇ ਇਸ ਬਾਰੇ ਨਿਗਰਾਨ ਇੰਜੀਨੀਅਰ ...
ਜਲੰਧਰ, 13 ਸਤੰਬਰ (ਜਤਿੰਦਰ ਸਾਬੀ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਜਲੰਧਰ ਸਕੂਲ ਟੂਰਨਾਮੈਂਟ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਫੁੱਟਬਾਲ ਅੰਡਰ 14 ਤੇ 17 ਸਾਲ ਵਰਗ ਦੇ ਮੁਕਾਬਲੇ 'ਚੋਂ ਦੋਆਬਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ...
ਜਲੰਧਰ, 13 ਸਤੰਬਰ (ਮਦਨ ਭਾਰਦਵਾਜ)-ਨਗਰ ਨਿਗਮ ਦਾ ਜ਼ੋਨਲ ਸਿਸਟਮ ਬੰਦ ਹੋਣ ਦੇ ਬਾਅਦ ਸ਼ਹਿਰ 'ਚ ਜਿੱਥੇ ਪੋਲੀਥਿਨ ਲਿਫ਼ਾਫ਼ਿਆਂ ਦੀ ਵਰਤੋਂ ਵੱਧ ਗਈ ਹੈ, ਉੱਥੇ ਨਗਰ ਨਿਗਮ ਦਾ ਰੈਵੀਨਿਊ ਵੀ ਘੱਟ ਗਿਆ ਹੈ | ਨਗਰ ਨਿਗਮ ਦੇ ਸਾਬਕਾ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ...
ਜਲੰਧਰ, 13 ਸਤੰਬਰ (ਮਦਨ ਭਾਰਦਵਾਜ)-ਸ਼ਹਿਰ 'ਚ ਲੱਗੇ ਸ਼ਹੀਦਾਂ ਦੇ ਬੁੱਤਾਂ ਦੀ ਸਫ਼ਾਈ ਦੀ ਵੱਖ-ਵੱਖ ਜਥੇਬੰਦੀਆਂ ਜਾਂ ਮਾਰਕੀਟਾਂ ਦੀਆਂ ਜਥੇਬੰਦੀਆਂ ਜ਼ਿੰਮੇਵਾਰੀ ਲੈਣ | ਇਹ ਸੁਝਾਅ ਸ਼ਹਿਰ ਦੇ 83 ਸਾਲਾ ਸਮਾਜ ਸੇਵਕ ਤੇ ਵੈਦ ਸ੍ਰੀ ਬੀ ਡੀ ਮਹਿਤਾ ਨੇ ਦਿੰਦੇ ਹੋਏ ਕਿਹਾ ...
ਜਲੰਧਰ, 13 ਸਤੰਬਰ (ਸ਼ਿਵ)-ਸਥਾਨਕ ਸਰਕਾਰਾਂ ਵਿਭਾਗ ਨੇ ਸ਼ਹਿਰ 'ਚ ਮੈਰਿਜ ਪੈਲੇਸਾਂ ਨੂੰ ਰੈਗੂਲਰ ਕਰਨ ਦਾ ਕੰਮ ਤੇਜ਼ ਕਰਨ ਲਈ ਕਮੇਟੀਆਂ ਦਾ ਗਠਨ ਕਰ ਦਿੱਤਾ ਹੈ ਜਿਹਡੇ ਕਿ ਇਨ੍ਹਾਂ ਬਾਰੇ ਯੋਗ ਫ਼ੈਸਲੇ ਲੈਣਗੇ | ਨਿਗਮ 'ਚ ਕਮੇਟੀ ਦੇ ਚੇਅਰਮੈਨ ਨਿਗਮ ਕਮਿਸ਼ਨਰ ਬਸੰਤ ...
ਜਲੰਧਰ, 13 ਸਤੰਬਰ (ਸ਼ਿਵ ਸ਼ਰਮਾ)- ਦੁਪਹਿਰ ਬਾਅਦ ਤਹਿਸੀਲ ਕੰਪਲੈਕਸ ਵਿਚ ਰਜਿਸਟਰੀ ਨੂੰ ਲੈ ਕੇ ਕਾਫ਼ੀ ਡਰਾਮਾ ਹੋਇਆ ਕਿਉਂਕਿ ਪਹਿਲਾਂ ਤਾਂ ਭਾਜਪਾ ਆਗੂ ਅਸ਼ੋਕ ਸਰੀਨ ਨੇ ਇਕ ਤਹਿਸੀਲਦਾਰ 'ਤੇ ਨਾਂਅ 'ਤੇ 14000 ਰੁਪਏ ਦੀ ਰਿਸ਼ਵਤ ਮੰਗਣ ਦੀ ਸ਼ਿਕਾਇਤ ਡੀ. ਸੀ. ਵਰਿੰਦਰ ...
ਫਿਲੌਰ, 13 ਸਤੰਬਰ (ਬੀ.ਐਸ.ਕੈਨੇਡੀ)-ਰੇਲਵੇ ਚੌਕੀ ਦੇ ਇੰਚਾਰਜ ਰਾਜਿੰਦਰ ਸਿੰਘ ਤੇ ਹੌਲਦਾਰ ਕਮਲਜੀਤ ਸਿੰਘ ਧੁਲੇਤਾ ਨੇ ਦੱਸਿਆ ਕਿ ਅੱਜ ਸਵੇਰੇ ਰੋਜਾਨਾ ਦੀ ਤਰ੍ਹਾਂ ਸੈਰ ਕਰਨ ਨਿਕਲੇ ਹਾਕਮ ਦਾਸ (55) ਸਪੁੱਤਰ ਬਚਨਾ ਰਾਮ ਵਾਸੀ ਮੁਹੱਲਾ ਸੰਤੋਖਪੁਰਾ ਜੋ ਕਿ ਫਿਲੌਰ ...
ਜਲੰਧਰ, 13 ਸਤੰਬਰ (ਸ਼ਿਵ)-ਪਾਸਪੋਰਟ ਦੀ ਤਰ੍ਹਾਂ ਅੱਜ ਤੋਂ ਡਰਾਈਵਿੰਗ ਲਾਇਸੈਂਸ ਸਮੇਤ ਹੋਰ ਵੀ ਦਸਤਾਵੇਜ਼ ਘਰ ਬੈਠੇ ਆਨਲਾਈਨ ਫਾਰਮ ਭਰ ਕੇ ਉਸ ਨੂੰ ਬਣਵਾਇਆ ਜਾ ਸਕਦਾ ਹੈ | ਵਿਭਾਗ ਨੇ ਤਾਂ ਦਾਅਵਾ ਕੀਤਾ ਹੈ ਕਿ ਚਾਹੇ ਫਾਰਮ ਭਰਨ ਦਾ ਕੰਮ ਬੰਦ ਨਹੀਂ ਹੋਏਗਾ ਪਰ ਵੀਰਵਾਰ ...
ਜਲੰਧਰ, 13 ਸਤੰਬਰ (ਮਦਨ ਭਾਰਦਵਾਜ)- ਰੇਲਵੇ ਵਲੋਂ ਸਵਾਈਪ ਮਸ਼ੀਨਾਂ ਰਾਹੀਂ ਸ਼ੁਰੂ ਕੀਤੀ ਗਈ ਟਿਕਟ ਬੁਕਿੰਗ ਤੋਂ 2 ਮਹੀਨਿਆਂ ਦੌਰਾਨ 15,920 ਰੁਪਏ ਦਾ ਰੈਵੀਨਿਊ ਪ੍ਰਾਪਤ ਹੋਇਆ | ਰੇਲਵੇ ਦੇ ਰਿਜ਼ਰਵੇਸ਼ਨ ਦੇ ਸੂਤਰਾਂ ਅਨੁਸਾਰ ਜਲੰਧਰ 'ਚ ਸਵਾਈਪ ਮਸ਼ੀਨਾਂ ਰਾਹੀਂ 17 ਅਗਸਤ ...
ਜਲੰਧਰ, 13 ਸਤੰਬਰ (ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੇਸ਼ ਦੇ ਮਹਾਨ ਸ਼ਹੀਦਾਂ ਨਾਲ ਜੁੜੇ ਦਿਨਾਂ ਨੂੰ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਉਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ ਸਾਡੇ ਨੌਜਵਾਨਾਂ ਨੂੰ ਇਨ੍ਹਾਂ ਮਹਾਨ ਸ਼ਹੀਦਾਂ ...
ਜਲੰਧਰ, 13 ਸਤੰਬਰ (ਸ਼ਿਵ)-ਬਰਲਟਨ ਪਾਰਕ 'ਚ ਕੁੱਝ ਦਿਨਾਂ ਬਾਅਦ ਪਟਾਕੇ ਦੀਆਂ ਦੁਕਾਨਾਂ ਅਲਾਟ ਕਰ ਦਿੱਤੀਆਂ ਜਾਣਗੀਆਂ | ਨਿਗਮ ਪ੍ਰਸ਼ਾਸਨ ਨੇ ਅਸਥਾਈ ਦੁਕਾਨਾਂ ਤਿਆਰ ਕਰਨ ਦਾ ਕੰਮ ਤੇਜ਼ ਕਰ ਦਿੱਤਾ ਹੈ ਜਿਸ ਦੇ ਅਗਲੇ ਹਫ਼ਤੇ ਤੱਕ ਪੂਰਾ ਹੋ ਜਾਣ ਦੀ ਸੰਭਾਵਨਾ ਹੈ | ...
ਜਲੰਧਰ, 13 ਸਤੰਬਰ (ਹਰਵਿੰਦਰ ਸਿੰਘ ਫੁੱਲ)-ਇਸਾਈ ਧਰਮ ਦੀ ਆੜ 'ਚ ਵਪਾਰ ਕਰ ਰਹੇ ਤੇ ਭੋਲੇ ਭਾਲੇ ਲੋਕਾਂ ਨੂੰ ਭੂਤਾ ਪ੍ਰੇਤਾਂ ਦਾ ਡਰ ਦਿਖਾ ਕੇ ਬਿਮਾਰੀਆਂ ਠੀਕ ਕਰਨ ਦੇ ਦਾਅਵੇ ਕਰਨ ਵਾਲੇ ਅਖੌਤੀ ਬਾਬਿਆਂ ਦੇ ਿਖ਼ਲਾਫ ਸਿੱਖ ਜਥੇਬੰਦੀਆਂ ਤੇ ਇਸਾਈ ਆਗੂਆਂ ਨੇ ਸਥਾਨਕ ...
ਜਲੰਧਰ, 13 ਸਤੰਬਰ (ਚੰਦੀਪ ਭੱਲਾ)-ਬੱਚਿਆਂ ਤੋਂ ਭੀਖ ਮੰਗਵਾਉਣ ਦੇ ਕੰਮ ਨੂੰ ਰੋਕਣ ਲਈ ਛੇਤੀ ਹੀ ਇਕ ਟਾਸਕ ਫੋਰਸ ਤਿਆਰ ਕੀਤੀ ਜਾਵੇਗੀ ਜੋ ਕਿ ਸੜਕਾਂ ਤੇ ਚੌਕਾ 'ਚ ਬੱਚਿਆਂ ਤੋਂ ਜਬਰਦਸਤੀ ਭੀਖ ਮੰਗਵਾਉਣ ਦੇ ਕੰਮ 'ਤੇ ਰੋਕ ਲਗਾਏਗੀ ਤੇ ਨਾਲ ਹੀ ਜਬਰਦਸਤੀ ਭੀਖ ਮੰਗਵਾਉਣ ...
ਜਲੰਧਰ, 13 ਸਤੰਬਰ (ਹਰਵਿੰਦਰ ਸਿੰਘ ਫੁੱਲ)-ਭਾਗਵਾਨ ਵਾਲਮੀਕਿ ਦੇ ਜਨਮ ਦਿਨ ਸਬੰਧੀ 4 ਅਕਤੂਬਰ ਨੂੰ ਸ਼ਹਿਰ ਦੇ ਸ੍ਰੀ ਰਾਮ ਚੌਕ ਤੋਂ ਕੱਢੀ ਜਾ ਰਹੀ ਸ਼ੋਭਾ ਯਾਤਰਾ ਲਈ ਸਿਟੀ ਵਾਲਮੀਕਿ ਸਭਾ ਨੂੰ ਸ਼ਹਿਰ ਦੀਆਂ ਕਈ ਪ੍ਰਮੱਖ ਵਾਲਮੀਕਿ ਸਭਾਵਾਂ ਵਲੋਂ ਆਪਣਾ ਯੋਗਦਾਨ ਅਤੇ ...
ਜਲੰਧਰ, 13 ਸਤੰਬਰ (ਹਰਵਿੰਦਰ ਸਿੰਘ ਫੁੱਲ)-ਵਿਭਾਗੀ ਤਰੱਕੀ ਲਈ ਕਰਮਚਾਰੀਆਂ ਨੂੰ ਪਦ ਉੱਨਤ ਕਰਨ ਲਈ ਕਈ ਵਿਭਾਗਾਂ ਵਲੋਂ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਂਦੀ ਹੈ | ਇਸੇ ਤਰ੍ਹਾਂ ਪਟਵਾਰੀਆਂ ਨੂੰ ਪਦ ਉੱਨਤ ਕਰਨ ਲਈ ਡਾਇਰੈਕਟਰ ਭੌ ਰਿਕਾਰਡ ਵਲੋਂ ਵਿਸ਼ੇਸ਼ ਤੌਰ 'ਤੇ 21 ...
ਜਲੰਧਰ, 13 ਸਤੰਬਰ (ਚੰਦੀਪ ਭੱਲਾ)-ਜੇ.ਐਮ.ਆਈ.ਸੀ ਹਰਪ੍ਰੀਤ ਕੌਰ ਦੀ ਅਦਾਲਤ ਨੇ ਧੋਖਾਧੜੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਲਖਵਿੰਦਰ ਪਾਲ ਪੁੱਤਰ ਸੁਰਿੰਦਰ ਪਾਲ ਵਾਸੀ ਚੱਕ ਝੰਡੂ, ਭੋਗਪੁਰ, ਪਰਮਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਮੋਖੇ, ਮਕਸੂਦਾਂ ਤੇ ਕਮਲ ...
ਜਲੰਧਰ, 13 ਸਤੰਬਰ (ਜਤਿੰਦਰ ਸਾਬੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ 'ਏ' ਡਵੀਜ਼ਨ ਦੀ ਕਰਵਾਈ ਗਈ ਲੜਕੀਆਂ ਦੀ ਚੈੱਸ ਚੈਂਪੀਅਨਸ਼ਿਪ 'ਚ ਡੀ. ਏ. ਵੀ. ਕਾਲਜ ਜਲੰਧਰ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ | ਯੂਨੀਵਰਸਿਟੀ ਦੇ ਜਮਨੇਜ਼ੀਅਮ ਵਿਚ ਖੇਡੇ ਗਏ ...
ਜਲੰਧਰ, 13 ਸਤੰਬਰ (ਐੱਮ. ਐੱਸ. ਲੋਹੀਆ)-ਨਸ਼ਾ ਕਰਦੇ ਪੁਲਿਸ ਮੁਲਾਜ਼ਮਾਂ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ ਕਮਿਸ਼ਨਰੇਟ ਪੁਲਿਸ ਮਾਮਲੇ ਨੂੰ ਦਬਾਉਣ 'ਚ ਲੱਗੀ ਹੈ | ਗੱਲ ਵਿਭਾਗ 'ਤੇ ਆਉਂਦੀ ਲੱਗੀ ਤਾਂ ਅਧਿਕਾਰੀਆਂ ਵਲੋਂ ਮਾਮਲੇ ਨੂੰ ਵੱਖਰੇ ਢੰਗ ਨਾਲ ...
ਬੇਗੋਵਾਲ, 13 ਸਤੰਬਰ (ਸੁਖਜਿੰਦਰ ਸਿੰਘ)- ਬੀਤੇ ਦਿਨ ਹਲਕਾ ਭੁਲੱਥ ਦੇ ਇੰਚਾਰਜ ਤੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਬੇਗੋਵਾਲ ਫੇਰੀ ਦੌਰਾਨ ਰਸ਼ਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਵੱਲੋਂ ਕਸਬੇ ਦੇ ਮਾੜੇ ਸੀਵਰੇਜ ਸਿਸਟਮ ਬਾਰੇ ਸਿੱਕੀ ਦਾ ਧਿਆਨ ...
ਕਪੂਰਥਲਾ, 13 ਸਤੰਬਰ (ਸਡਾਨਾ)- ਬੀਤੇ ਦਿਨੀਂ ਇਕ ਪ੍ਰਵਾਸੀ ਭਾਰਤੀ 'ਤੇ ਜਾਇਦਾਦ ਦੇ ਮਾਮਲੇ ਸਬੰਧੀ ਰੰਜਿਸ਼ ਨੂੰ ਲੈ ਕੇ ਗੋਲੀਆਂ ਨਾਲ ਹੋਏ ਜਾਨ ਲੇਵਾ ਹਮਲੇ ਦੇ ਮਾਮਲੇ ਸਬੰਧੀ ਸ਼ਹਿਰੀ ਪੁਲਿਸ ਨੇ ਇਰਾਦਾ ਕਤਲ ਤੇ ਅਸਲ੍ਹਾ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਤਿੰਨ ...
ਕਪੂਰਥਲਾ, 13 ਸਤੰਬਰ (ਵਿ. ਪ੍ਰ.)- ਸਰਕਾਰ ਵੱਲੋਂ ਸਕੂਲਾਂ ਵਿਚ ਚੱਲਦੇ ਮਿਡ ਡੇ ਮੀਲ ਦੀ ਕੁਕਿੰਗ ਕਾਸਟ ਦੀ ਪਿਛਲੇ ਕਈ ਮਹੀਨਿਆਂ ਤੋਂ ਬਣਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਡੈਮੋਕਰੈਟਿਕ ਟੀਚਰ ਫ਼ਰੰਟ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਨੇ 14 ਸਤੰਬਰ ਤੋਂ ਜ਼ਿਲ੍ਹੇ ਦੇ ਸਾਰੇ ...
ਕਾਲਾ ਸੰਘਿਆਂ, 13 ਸਤੰਬਰ (ਸੰਘਾ)- ਸਥਾਨਕ ਸਬ ਡਵੀਜ਼ਨ ਪਾਵਰਕਾਮ ਵਿਖੇ ਪਾਣੀ ਦੀ ਮੋਟਰ ਪਿਛਲੇ 3 ਮਹੀਨਿਆਂ ਤੋਂ ਖ਼ਰਾਬ ਦੱਸੀ ਜਾ ਰਹੀ ਹੈ ਤੇ ਦਫ਼ਤਰ ਦਾ ਅਮਲਾ ਤੇ ਲੋਕ ਭਰ ਗਰਮੀ 'ਚ ਬਿਨਾਂ ਪਾਣੀ ਤੋਂ ਗੁਜ਼ਾਰਾ ਕਰ ਰਹੇ ਹਨ | ਜਾਣਕਾਰੀ ਅਨੁਸਾਰ ਦਫ਼ਤਰ ਦੇ ਕਰਮਚਾਰੀ ...
ਜਲੰਧਰ, 13 ਸਤੰਬਰ (ਜਤਿੰਦਰ ਸਾਬੀ)-ਖੇਡਾਂ ਦੇ ਖੇਤਰ ਵਿੱਚ ਇਤਿਹਾਸਕ ਪ੍ਰਾਪਤੀਆਂ ਕਰ ਰਹੇ ਤੇ ਦੇਸ਼-ਵਿਦੇਸ਼ ਨੂੰ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀ ਦੇਣ ਵਾਲੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਲਈ ਬਹੁਤ ਹੀ ਮਾਣ ਤੇ ਖੁਸ਼ੀ ਵਾਲੀ ਗੱਲ ਹੈ ਕਿ ਅੱਜ ...
ਕਪੂਰਥਲਾ, 13 ਸਤੰਬਰ (ਵਿ. ਪ੍ਰ.)- ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਪੰਜਾਬ ਵੱਲੋਂ ਵਾਲਮੀਕਿ ਭਾਈਚਾਰੇ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਤੇ ਭਗਵਾਨ ਵਾਲਮੀਕਿ ਦਾ ਅਕਸ ਖ਼ਰਾਬ ਕਰਨ ਲਈ ਟੀ. ਵੀ. ਸੀਰੀਅਲ ਤੇ ਕਿਤਾਬਾਂ ਰਾਹੀਂ ਕੀਤੇ ਜਾ ਰਹੇ ਕੂੜ ਪ੍ਰਚਾਰ ਦੇ ਰੋਸ ...
ਜਲੰਧਰ, 13 ਸਤੰਬਰ (ਹਰਵਿੰਦਰ ਸਿੰਘ ਫੁੱਲ)- ਪੰਜਾਬ ਸਟੇਟ ਪੈਨਸ਼ਨਰਜ਼ ਕੰਨਫੈਡਰੇਸ਼ਨ ਦੀ ਹੰਗਾਮੀ ਮੀਟਿੰਗ ਜਲੰਧਰ ਵਿਖੇ ਹੋਈ | ਇਸ ਮੀਟਿੰਗ ਵਿਚ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਪਹਿਲਾਂ ਮੰਨੀਆਂ ਗਈਆਂ ਹੱਕੀ ਮੰਗਾਂ ਨੰੂ ਲਾਗੂ ਕਰਵਾਉਣ ਲਈ ਵਿਚਾਰ ਕੀਤਾ ਗਿਆ | ...
ਚੁਗਿੱਟੀ/ਜੰਡੂਸਿੰਘਾ, 13 ਸਤੰਬਰ (ਨਰਿੰਦਰ ਲਾਗੂ)-ਬੀਤੇ ਕੱਲ੍ਹ ਥਾਣਾ ਪਤਾਰਾ ਅਧੀਨ ਪਿੰਡ ਮਹੱਦੀਪੁਰ ਅਰਾਈਆਂ ਵਿਖੇ ਇਕ ਦੁਕਾਨ 'ਤੇ ਦੋ ਧਿਰਾਂ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਏ ਝਗੜੇ ਦੌਰਾਨ ਚੱਲੀ ਗੋਲੀ ਨਾਲ ਜ਼ਖ਼ਮੀ ਹੋਏ ਪਿੰਡ ਉੱਚਾ ਦੇ ਰਹਿਣ ਵਾਲੇ ਜੋਰਾਵਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX